ਤਾਜਾ ਖ਼ਬਰਾਂ


ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 20 ਅਕਤੂਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਜੰਗਬੰਦੀ ਦੀ ਕੀਤੀ ਗਈ ਉਲੰਘਣਾ ਦੌਰਾਨ 2 ਭਾਰਤੀ ਜਵਾਨ ਸ਼ਹੀਦ ਹੋ ਗਏ। ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹ-ਤੋੜ ਜਵਾਬ...
ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਆਏ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਨੇ ਮੁੱਖ ਮਾਰਗ ਕੀਤਾ ਜਾਮ
. . .  1 day ago
ਮੁੱਲਾਂਪੁਰ ਗਰੀਬਦਾਸ, 20 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੜਕ ਹਾਦਸੇ ਵਿਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਵੱਡੀ ਗਿਣਤੀ ਪ੍ਰਵਾਸੀਆਂ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਚੰਡੀਗੜ੍ਹ - ਬੱਦੀ - ਕੁਰਾਲੀ ਮੁੱਖ ਮਾਰਗ ਘੰਟਾ ਭਰ ਜਾਮ ਰੱਖਿਆ। ਮ੍ਰਿਤਕ ਦੀ ਲਾਸ਼ ਸੜਕ 'ਤੇ ਰੱਖ ਕੇ ਜਾਮ ਕਰਨ ਵਾਲੇ...
ਅੰਤਰਰਾਸ਼ਟਰੀ ਨਗਰ ਕੀਰਤਨ ਨੇ ਜ਼ਿਲ੍ਹਾ ਸੰਗਰੂਰ 'ਚ ਪ੍ਰਵੇਸ਼ ਕੀਤਾ
. . .  1 day ago
ਲੌਂਗੋਵਾਲ, 20 ਅਕਤੂਬਰ (ਵਿਨੋਦ ਖੰਨਾ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਸੰਗਰੂਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਹਿਲੇ ਪੜਾਅ ਅਤੇ 52 ਸ਼ਹੀਦਾਂ ਦੀ ਪਾਵਨ ਧਰਤੀ...
ਅੱਤਵਾਦੀ ਘੁਸਪੈਠ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਕਰ ਰਹੇ ਹਨ ਵਰਤੋਂ : ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ...
ਨਹੀ ਰਹੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੇਵ ਰਾਜ ਭੂੰਬਲਾ
. . .  1 day ago
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਕੰਢੀ ਦੇ ਇਸ ਇਲਾਕੇ ਦੇ ਮਾਣ ਤੇ ਨਾਮਵਰ ਸ਼ਖ਼ਸੀਅਤ ਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ...
ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 20 ਅਕਤੂਬਰ- ਕਸਟਮ ਵਿਭਾਗ ਦੀ ਏਅਰ ਇੰਟੇਲੀਜੈਂਸੀ ਯੂਨਿਟ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ...
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  1 day ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  1 day ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  1 day ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  1 day ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  1 day ago
ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ 'ਚ ਮੀਂਹ ਦਾ ਅਲਰਟ ਕੀਤਾ ਜਾਰੀ
. . .  1 day ago
ਮੁੰਬਈ, 20 ਅਕਤੂਬਰ- ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 21 ਅਤੇ 22 ਅਕਤੂਬਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕਈ ਇਲਾਕਿਆਂ 'ਚ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਨਾਲ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਸਰਹੱਦ 'ਤੇ ਮੌਜੂਦਾ ਹਾਲਤਾਂ...
ਦੋ ਯੂਨੀਅਨਾਂ ਵੱਲੋਂ 22 ਅਕਤੂਬਰ ਨੂੰ ਹੜਤਾਲ ਦਾ ਐਲਾਨ
. . .  1 day ago
ਰੱਖਿਆ ਮੰਤਰੀ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ 5 ਜਵਾਨਾਂ ਨੂੰ ਕੀਤਾ ਢੇਰ, ਕਈ ਅੱਤਵਾਦੀ ਠਿਕਾਣੇ ਵੀ ਕੀਤੇ ਤਬਾਹ
. . .  1 day ago
ਖੰਨਾ 'ਚ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  1 day ago
ਪਿੰਡ ਸੁਲਤਾਨੀ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਥਾਣਾ ਦੋਰਾਂਗਲਾ ਸਾਹਮਣੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ : ਪੁਲਿਸ ਮੁਲਾਜ਼ਮਾਂ ਸਮੇਤ ਬੀ.ਐੱਸ.ਐਫ ਅਤੇ ਪੀ.ਏ.ਪੀ ਜਵਾਨਾਂ ਦੀਆਂ ਕੰਪਨੀਆਂ ਦੀ ਹੋਈ ਤਾਇਨਾਤੀ
. . .  1 day ago
ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਮੌਜੂਦ ਚਾਰ ਅੱਤਵਾਦੀ ਪੈਡ ਕੀਤੇ ਤਬਾਹ
. . .  1 day ago
ਮਕਬੂਜ਼ਾ ਕਸ਼ਮੀਰ 'ਚ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਨੇ ਕੀਤਾ ਹਮਲਾ
. . .  1 day ago
ਸ਼ਹੀਦਾਂ ਦੀ ਯਾਦ 'ਚ ਅਜਨਾਲਾ 'ਚ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ
. . .  1 day ago
ਮੁੱਖਮੰਤਰੀ ਯੋਗੀ ਨੂੰ ਮਿਲਣ ਪਹੁੰਚੇ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ
. . .  1 day ago
ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਬਠਿੰਡਾ ਜਾ ਰਹੇ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਗ੍ਰਿਫ਼ਤਾਰ
. . .  1 day ago
ਰੇਲ ਗੱਡੀ ਥੱਲੇ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਮੈਟਰੋ ਸਟੇਸ਼ਨ ਤੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀਆਂ ਫ਼ੋਟੋਆਂ ਖਿੱਚਣ 'ਤੇ ਏ.ਟੀ.ਐੱਸ ਵੱਲੋਂ 2 ਵਿਅਕਤੀਆਂ ਤੋਂ ਪੁੱਛਗਿੱਛ
. . .  1 day ago
ਜ਼ਮੀਨ ਖਿਸਕਣ ਕਾਰਨ 2 ਲੋਕ ਲਾਪਤਾ, 3 ਜ਼ਖਮੀ
. . .  1 day ago
ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾ ਅਤੇ ਅਧਿਕਾਰੀਆਂ ਦੀ ਯਾਦ ਵਿਚ ਮੈਰਾਥਨ ਦੋੜ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਪਿਉ ਨੇ ਦੋ ਧੀਆਂ ਦਾ ਕਤਲ ਕਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਇੱਕ ਨਾਗਰਿਕ ਦੀ ਮੌਤ-3 ਜ਼ਖਮੀ
. . .  1 day ago
ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਫਿਲਪੀਨਜ਼ 'ਚ ਕੀਤੀ ਮਾਹਤਮਾ ਗਾਂਧੀ ਦੇ ਬੁੱਤ ਦੀ ਘੁੰਢ ਚੁਕਾਈ
. . .  1 day ago
ਖਿਡਾਰੀਆਂ ਲਈ ਉਲੰਪਿਕ ਕੁਆਲੀਫਾਇਰਸ ਵਾਸਤੇ ਸਹਾਈ ਹੋਣਗੀਆਂ ਗਿਆ ਮਿਲਟਰੀ ਖੇਡਾਂ - ਬਾਕਸਿੰਗ ਕੋਚ ਪਾਟਿਲ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਬਰਨਾਲਾ ਪਹੁੰਚਣ 'ਤੇ ਨਿੱਘਾ ਸਵਾਗਤ
. . .  1 day ago
ਦਿੱਲੀ 'ਚ ਹਾਫ਼ ਮੈਰਾਥਨ ਦਾ ਆਯੋਜਨ
. . .  1 day ago
ਲੜਕੀ ਪੈਦਾ ਹੋਣ 'ਤੇ ਫ਼ੋਨ ਉੱਪਰ ਦਿੱਤਾ ਤਿੰਨ ਤਲਾਕ
. . .  1 day ago
ਅੱਜ ਦਾ ਵਿਚਾਰ
. . .  1 day ago
ਸੜਕ ਦੁਰਘਟਨਾ ਵਿਚ ਇਕ ਦੀ ਮੌਤ ਦੂਸਰਾ ਜ਼ਖ਼ਮੀ
. . .  2 days ago
ਉਪ ਮਜਿਸਟਰੇਟ ਪਾਇਲ ਵੱਲੋਂ ਮਠਿਆਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਜਾਰੀ
. . .  2 days ago
ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  2 days ago
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  2 days ago
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  2 days ago
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  2 days ago
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  2 days ago
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  2 days ago
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  2 days ago
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਫੱਗਣ ਸੰਮਤ 550

ਮਾਨਸਾ

ਵਧੇਰੇ ਭਾਸ਼ਾਵਾਂ ਦਾ ਗਿਆਨ ਹੋਣਾ ਮਾੜੀ ਗੱਲ ਨਹੀਂ ਪਰ ਮਾਤ ਭਾਸ਼ਾ ਨੂੰ ਵਿਸਾਰਨਾ ਵੱਡੀ ਭੁੱਲ- ਡਾ: ਧਨਵੰਤ ਕੌਰ

ਮਾਨਸਾ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜਿਹੜੀਆਂ ਕੌਮਾਂ ਤੇ ਮਨੁੱਖ ਆਪਣੀ ਮਾਤ ਭਾਸ਼ਾ ਭੁੱਲ ਜਾਂਦੀਆਂ ਹਨ, ਉਨ੍ਹਾਂ ਦਾ ਹਸ਼ਰ ਮਾੜਾ ਹੁੰਦਾ ਹੈ | ਵਧੇਰੇ ਭਾਸ਼ਾਵਾਂ ਦਾ ਗਿਆਨ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਤ ਭਾਸ਼ਾ ਨੂੰ ਵਿਸਾਰਨਾ ਵੱਡੀ ਭੁੱਲ ਹੁੰਦੀ ਹੈ | ਇਹ ਪ੍ਰਗਟਾਵਾ ਸਥਾਨਕ ਐਸ.ਡੀ. ਕੰਨਿਆ ਮਹਾਂ ਵਿਦਿਆਲਿਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ: ਧਨਵੰਤ ਕੌਰ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ | ਆਲੋਚਕ ਨਿਰੰਜਣ ਬੋਹਾ, ਪ੍ਰੋ. ਸਤੀਸ਼ ਗਰੋਵਰ, ਡਾ: ਕਰਨੈਲ ਸਿੰਘ ਵੈਰਾਗੀ ਨੇ ਭਾਸ਼ਾਵਾਂ ਦੇ ਸੰਦਰਭ ਵਿਸਥਾਰਪੂਰਵਕ ਚਰਚਾ ਕੀਤੀ | ਪ੍ਰੋ. ਬਲਜੀਤ ਕੌਰ ਦੀ 'ਮੈਂ ਸ਼ਿਖੰਡੀ ਨਹੀਂ ਇਕ ਬਹੁਪਰਤੀ ਸੰਵਾਦ' ਅਤੇ ਪ੍ਰੋ. ਰੁਪਿੰਦਰਪਾਲ ਕੌਰ ਦੀ 'ਪਾਲੀ ਭੁਪਿੰਦਰ ਦੇ ਨਾਟਕ, 'ਉਸਨੂੰ ਕਹੀ' ਦਾ ਵਿਸ਼ਾਗਤ ਅਧਿਐਨ' ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ | ਇਸ ਮੌਕੇ ਭਾਸ਼ਣ, ਲੇਖ-ਲਿਖਣ, ਮੌਲਿਕ ਸਲੋਗਨ ਅਤੇ ਕਾਵਿ ਉਚਾਰਨ ਦੇ ਅੰਤਰ-ਕਾਲਜ ਮੁਕਾਬਲੇ ਕਰਵਾਏ ਗਏ | ਲੇਖ ਰਚਨਾ ਵਿਚ ਨਵਨੀਤ ਕੌਰ ਐਸ.ਡੀ. ਕੰਨਿਆ ਮਹਾਂਵਿਦਿਆਲਾ, ਉਤੇਜਨਾਪ੍ਰੀਤ ਕੌਰ ਐਸ.ਐਸ. ਜੈਨ ਕਾਲਜ ਮਾਨਸਾ ਅਤੇ ਪਰਮਜੀਤ ਕੌਰ ਬਲਰਾਜ ਸਿੰਘ ਭੂੰਦੜ ਸਰਦੂਲਗੜ੍ਹ, ਭਾਸ਼ਣ ਮੁਕਾਬਲੇ ਵਿੱਚ ਸਿਮਰਨ ਐਸ.ਡੀ. ਕੰਨਿਆਂ ਮਹਾਂਵਿਦਿਆਲਾ, ਪ੍ਰਕਾਸ਼ ਵੈਦ ਬਲਰਾਜ ਸਿੰਘ ਭੂੰਦੜ ਸਰਦੂਲਗੜ੍ਹ ਅਤੇ ਰੋਹਿਤ ਕੁਮਾਰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਮੌਲਿਕ ਸਲੋਗਨ ਮੁਕਾਬਲੇ ਵਿਚ ਨੇਹਾ ਰਾਣੀ ਐਸ.ਡੀ. ਕੰਨਿਆਂ, ਅਮਨਦੀਪ ਕੌਰ ਬਲਰਾਜ ਸਿੰਘ ਭੂੰਦੜ, ਸਰਦੂਲਗੜ੍ਹ ਅਤੇ ਜਸ਼ਨਦੀਪ ਕੌਰ ਭਾਈ ਬਹਿਲੋ ਕਾਲਜ ਫਫੜੇ ਭਾਈਕੇ, ਕਾਵਿ ਉਚਾਰਨ 'ਚ ਸਾਗਰ ਸੋਨੀ ਬਲਰਾਜ ਸਿੰਘ ਭੂੰਦੜ, ਗਗਨਦੀਪ ਕੌਰ ਭਾਈ ਬਹਿਲੋ ਕਾਲਜ ਅਤੇ ਮਨਦੀਪ ਕੌਰ ਐਸ.ਡੀ. ਕੰਨਿਆਂ ਮਾਨਸਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ: ਜਗਮੋਹਿਨੀ ਗਾਬਾ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮਿ੍ਤਪਾਲ ਗੋਇਲ, ਅਸ਼ੋਕ ਕੁਮਾਰ, ਪ੍ਰੋ. ਕੰਵਲਜੀਤ ਕੌਰ, ਡਾ. ਕਿਰਨ ਬਾਂਸਲ, ਡਾ. ਪਾਇਲ ਸੱਭਰਵਾਲ, ਡਾ. ਜੋਤੀ ਬਾਲਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਸੁਮਨਦੀਪ ਕੌਰ, ਹਰਵਿੰਦਰ ਕੌਰ ਆਦਿ ਹਾਜ਼ਰ ਸਨ |

ਨਸ਼ਾ ਵਿਰੋਧੀ ਟਾਸਕ ਫੋਰਸ ਵਲੋਂ ਨੰਗਲ ਕਲਾਂ ਵਿਖੇ ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ

ਮਾਨਸਾ, 21 ਫਰਵਰੀ (ਧਾਲੀਵਾਲ)-ਸ੍ਰੀ ਗੁਰੂ ਰਵਿਦਾਸ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਪਿੰਡ ਨੰਗਲ ਕਲਾਂ ਵਿਖੇ ਨਸ਼ਾ ਵਿਰੋਧੀ ਟਾਸਕ ਫੋਰਸ ਵਲੋਂ ਲੋਕਾਂ ਨੂੰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਿਖ਼ਲਾਫ਼ ਜਾਗਰੂਕ ਕੀਤਾ | ਸੰਬੋਧਨ ਕਰਦਿਆਂ ਏ.ਐਸ.ਆਈ. ਬਲਵੰਤ ਸਿੰਘ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਮਾਨਸਾ, 21 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਸ਼ਾਮਿਲ ਹੋਏ | ਸੰਬੋਧਨ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਵਲੋਂ ਪਿੰਡ ਰਿਉਂਦ ਕਲਾਂ 'ਚ ਰੈਲੀ

ਬੋਹਾ, 21 ਫਰਵਰੀ (ਸਲੋਚਨਾ ਤਾਂਗੜੀ)-ਪੰਜਾਬ ਕਿਸਾਨ ਯੂਨੀਅਨ ਵਲੋਂ ਬਲਾਕ ਆਗੂ ਦਰਸ਼ਨ ਸਿੰਘ ਮੰਘਾਣੀਆਂ ਦੀ ਅਗਵਾਈ ਹੇਠ ਪਿੰਡ ਰਿਉਂਦ ਕਲਾਂ ਵਿਖੇ ਕਿਸਾਨ ਰੈਲੀ ਕੀਤੀ ਗਈ | ਰੈਲੀ ਵਿਚ ਪਿੰਡ ਰਿਉਂਦ ਕਲਾਂ, ਦਸਮੇਸ਼ ਨਗਰ ਤੇ ਜੀਵਨ ਨਗਰ ਤੋਂ ਵੱਡੀ ਗਿਣਤੀ 'ਚ ਕਿਸਾਨਾਂ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੈਸਟਿੰਗ ਦਾ ਬਾਈਕਾਟ ਕਰਕੇ ਅਧਿਆਪਕਾਂ ਨੇ ਨਾਅਰੇਬਾਜ਼ੀ ਕੀਤੀ

ਬਰੇਟਾ, 21 ਫਰਵਰੀ (ਜੀਵਨ ਸ਼ਰਮਾ)-ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਅੱਜ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੀ ਟੈਸਟਿੰਗ ਦਾ ਬਾਈਕਾਟ ਕਰ ਕੇ ਨਾਅਰੇਬਾਜ਼ੀ ਕੀਤੀ ਗਈ | ਦੱਸਣਾ ਬਣਦਾ ਹੈ ਕਿ ਬਲਾਕ ਸਿੱਖਿਆ ਅਫ਼ਸਰ ਵਲੋਂ ਸੈਂਟਰ ਹੈੱਡ ਟੀਚਰਾਂ ਅਤੇ ...

ਪੂਰੀ ਖ਼ਬਰ »

ਕਲੈਰੀਕਲ ਕਾਮਿਆਂ ਵਲੋਂ ਕਲਮ ਛੋੜ ਹੜਤਾਲ ਰੱਖ ਕੇ ਰੋਸ ਪ੍ਰਦਰਸ਼ਨ

ਮਾਨਸਾ, 21 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਸਮੂਹ ਕਲੈਰੀਕਲ ਕਰਮਚਾਰੀਆਂ ਨੇ ਸਾਂਝਾ ਸੰਘਰਸ਼ ਕਮੇਟੀ ਦੇ ਸੱਦੇ 'ਤੇ 11 ਵਜੇ ਤੋਂ 2 ਵਜੇ ਤੱਕ ਸਥਾਨਕ ਬਾਲ ਭਵਨ ਵਿਖੇ ਧਰਨਾ ਦਿੱਤਾ ਗਿਆ ਤੇ ਪੂਰੇ ਦਿਨ ਦੀ ਕਲਮ ਛੋੜ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਿਖ਼ਲਾਫ਼ ਸ਼ਿਕੰਜਾ ਕੱਸਿਆ ਜਾਵੇਗਾ-ਐਸ.ਐਸ.ਪੀ.

ਮਾਨਸਾ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ. ਮਾਨਸਾ ਨੇ ਸਪੱਸ਼ਟ ਕਿਹਾ ਹੈ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਿਖ਼ਲਾਫ਼ ਸ਼ਿਕੰਜਾ ਹੋਰ ਕਸਿਆ ਜਾਵੇਗਾ | 2012 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸ: ਖੁਰਾਨਾ ਨੇ ...

ਪੂਰੀ ਖ਼ਬਰ »

ਅੱਖਾਂ ਦਾਨ ਕੀਤੀਆਂ

ਬਰੇਟਾ, 21 ਫਰਵਰੀ (ਪ.ਪ.)-ਬੀਤੇ ਦਿਨੀਂ ਬੁਢਲਾਡਾ ਨਿਵਾਸੀ ਸੱਤਿਆ ਦੇਵੀ ਪਤਨੀ ਰਜਿੰਦਰ ਕੁਮਾਰ ਦਾ ਅਚਾਨਕ ਦੇਹਾਂਤ ਹੋ ਗਿਆ | ਪਰਿਵਾਰ ਵਲੋਂ ਉਨ੍ਹਾਂ ਦੀਆਂ ਅੱਖਾਂ ਉਨ੍ਹਾਂ ਦੀ ਇੱਛਾ ਅਨੁਸਾਰ ਨੇਤਰਦਾਨ ਸੰਮਤੀ ਬਰੇਟਾ ਨਾਲ ਸੰਪਰਕ ਕਰ ਕੇ ਪੁਨਰਜੋਤ ਆਈ ਬੈਂਕ ...

ਪੂਰੀ ਖ਼ਬਰ »

ਪਿੰਡ ਫੱਤਾ ਮਾਲੋਕਾ ਵਿਖੇ ਆਯੁਰਵੈਦਿਕ ਕੈਂਪ 'ਚ 350 ਮਰੀਜ਼ਾਂ ਦੀ ਜਾਂਚ ਕੀਤੀ

ਝੁਨੀਰ, 21 ਫਰਵਰੀ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਫੱਤਾ ਮਾਲੋਕਾ ਦੇ ਗੁਰਦੁਆਰਾ ਸਾਹਿਬ ਵਿਖੇ ਡਾਕਟਰ ਵਰਿੰਦਰ ਕੁਮਾਰ ਏ.ਐਮ.ਓ. ਝੁਨੀਰ ਦੀ ਅਗਵਾਈ 'ਚ ਆਯੁਰਵੈਦਿਕ ਕੈਂਪ ਲਗਾਇਆ ਗਿਆ, ਜਿਸ ਵਿਚ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ: ਗੁਰਿੰਦਰ ...

ਪੂਰੀ ਖ਼ਬਰ »

ਮਾਨਸਾ ਪੁਲਿਸ ਵਲੋਂ 100 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ

ਮਾਨਸਾ, 21 ਫਰਵਰੀ (ਧਾਲੀਵਾਲ)-ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮਾਨਸਾ ਨੇ 100 ਪੇਟੀਆਂ (1200 ਬੋਤਲਾਂ) ਹਰਿਆਣਾ ਮਾਰਕਾ 'ਸ਼ਹਿਨਾਈ' ਨਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਵਿਅਕਤੀ ਿਖ਼ਲਾਫ਼ ਕਾਰਵਾਈ ਕੀਤੀ ਹੈ | ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ...

ਪੂਰੀ ਖ਼ਬਰ »

'ਗੇਲ੍ਹੀ' ਨਾਵਲ ਦਾ ਦੂਜਾ ਐਡੀਸ਼ਨ ਭਲਕੇ ਹੋਵੇਗਾ ਲੋਕ ਅਰਪਣ

ਮਾਨਸਾ, 21 ਫਰਵਰੀ (ਵਿ.ਪ੍ਰਤੀ.)-ਪ੍ਰੋਗਰੈਸਿਵ ਪੀਪਲਜ਼ ਫੋਰਮ ਮਾਨਸਾ ਵਲੋਂ 23 ਫਰਵਰੀ ਨੂੰ ਸਥਾਨਕ ਬੱਚਤ ਭਵਨ ਵਿਖੇ ਗੀਤਕਾਰ ਤੇ ਲੇਖਕ ਰਾਜ ਮਾਨਸਾ ਦੇ ਨਾਵਲ 'ਗੇਲ੍ਹੀ' ਦਾ ਦੂਸਰਾ ਐਡੀਸ਼ਨ ਬਾਅਦ ਦੁਪਹਿਰ 2 ਵਜੇ ਲੋਕ ਅਰਪਣ ਕੀਤਾ ਜਾਵੇਗਾ | ਸੰਸਥਾ ਦੇ ਸਕੱਤਰ ਵਿਸ਼ਵਦੀਪ ...

ਪੂਰੀ ਖ਼ਬਰ »

ਹਰਸਿਮਰਤ ਕੌਰ ਬਾਦਲ ਅੱਜ ਮਾਨਸਾ 'ਚ

ਮਾਨਸਾ, 21 ਫਰਵਰੀ (ਵਿ.ਪ੍ਰਤੀ.)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਭਲਕੇ 22 ਫਰਵਰੀ ਨੂੰ ਸਵੇਰੇ 10:30 ਵਜੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਬਾਸਕਿਟਬਾਲ ਦੇ ਖੇਡ ਮੈਦਾਨ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ...

ਪੂਰੀ ਖ਼ਬਰ »

ਵੱਧ ਬਿਜਲੀ ਬਿੱਲ ਵਿਰੋਧ ਮੁਹਿੰਮ ਅਧੀਨ 'ਆਪ' ਵਲੋਂ ਪਿੰਡਾਂ 'ਚ ਰੋਸ ਮੁਜ਼ਾਹਰੇ

ਝੁਨੀਰ, 21 ਫਰਵਰੀ (ਸੁਰਜੀਤ ਵਸ਼ਿਸ਼ਟ)-ਬਿਜਲੀ ਦੇ ਵਧੇ ਹੋਏ ਰੇਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਵਲੋਂ ਵਿੱਢੀ ਮੁਹਿੰਮ ਦੇ ਤਹਿਤ ਇਲਾਕਾ ਝੁਨੀਰ ਦੇ ਨੇੜਲੇ ਪਿੰਡ ਬਾਜੇਵਾਲਾ, ਉੱਡਤ ਭਗਤ ਰਾਮ, ਭਲਾਈ ਕੇ ਆਦਿ ਪਿੰਡਾਂ ਵਿਚ ਹਲਕਾ ...

ਪੂਰੀ ਖ਼ਬਰ »

ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਸਮਾਗਮ

ਮਾਨਸਾ, 21 ਫਰਵਰੀ (ਧਾਲੀਵਾਲ)-ਅੰਤਰ ਰਾਸ਼ਟਰੀ ਭਾਸ਼ਾ ਦਿਵਸ ਮੌਕੇ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ ਵਿਖੇ 'ਪੰਜਾਬੀ ਭਾਸ਼ਾ ਦਿਵਸ' ਮਨਾਇਆ ਗਿਆ | ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ, ਭਾਸ਼ਣ ਮੁਕਾਬਲੇ ਅਤੇ ਲੋਗੋ ਲਿਖਣ ਮੁਕਾਬਲੇ ਕਰਵਾਏ ਗਏ | ਐਨ.ਐਸ.ਐਸ.ਯੂਨਿਟ ...

ਪੂਰੀ ਖ਼ਬਰ »

ਅੰਗਹੀਣਾਂ ਦਾ ਧਰਨਾ ਦੂਜੇ ਦਿਨ 'ਚ ਸ਼ਾਮਿਲ

ਮਾਨਸਾ, 21 ਫਰਵਰੀ (ਵਿ.ਪ੍ਰਤੀ.)-ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦਾ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਲਗਾਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ | ਐਸੋਸੀਏਸ਼ਨ ਦੇ ਆਗੂਆਂ ਅਵਿਨਾਸ਼ ਸ਼ਰਮਾ, ਜੋਤੀ ਸ਼ਰਮਾ ਅਤੇ ਗੁਰਸੇਵਕ ਸਿੰਘ ਬਹਿਣੀਵਾਲ ਨੇ ਦੋਸ਼ ਲਾਇਆ ਕਿ ...

ਪੂਰੀ ਖ਼ਬਰ »

ਭੁੱਲਰ ਕੋਠੇ ਦੀ ਨਵੀਂ ਬਣੀ ਪੰਚਾਇਤ ਨੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ

ਜੋਗਾ, 21 ਫਰਵਰੀ (ਮਨਜੀਤ ਸਿੰਘ ਘੜੈਲੀ)-ਪਿੰਡ ਭੁੱਲਰ ਕੋਠੇ (ਜੋਗਾ) ਦੀ ਨਵੀਂ ਬਣੀ ਪੰਚਾਇਤ ਨੇ ਵਿਕਾਸ ਕੰਮਾਂ ਲਈ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਭੇਜੀ ਗਰਾਂਟ ਤਹਿਤ ਸਰਪੰਚ ਬੰਤ ਸਿੰਘ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ...

ਪੂਰੀ ਖ਼ਬਰ »

ਪੰਜਾਬੀ ਏਕਤਾ ਪਾਰਟੀ ਨੇ ਵਿੰਗਾਂ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਮਾਨਸਾ, 21 ਫਰਵਰੀ (ਵਿ.ਪ੍ਰਤੀ.)-ਪੰਜਾਬੀ ਏਕਤਾ ਪਾਰਟੀ ਵਲੋਂ ਗੁਰਜੰਟ ਸਿੰਘ ਦਾਤੇਵਾਸ ਨੂੰ ਐਸ.ਸੀ. ਵਿੰਗ ਅਤੇ ਅਵਤਾਰ ਸਿੰਘ ਭੀਖੀ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਭਰਭੂਰ ਸਿੰਘ ਚਚੋਹਰ ਤੇ ਪੀ.ਏ.ਸੀ. ਕਮੇਟੀ ...

ਪੂਰੀ ਖ਼ਬਰ »

ਭੀਖੀ ਤੋਂ ਫਰਵਾਹੀ ਨੂੰ ਜਾਂਦੀ ਸੜਕ ਬਣਾਉਣ ਦੀ ਮੰਗ

ਭੀਖੀ, 21 ਫਰਵਰੀ (ਪ.ਪ.)-ਭੀਖੀ ਤੋਂ ਪਿੰਡ ਫਰਵਾਹੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਖਸਤਾ ਬਣੀ ਹੋਈ ਹੈ | ਇਸ ਵਿਚ ਥਾਂ-ਥਾਂ 'ਤੇ ਖੱਡੇ ਬਣੇ ਹੋਏ ਹਨ | ਇਹ ਸੜਕ ਅੱਗੇ ਕਈ ਪਿੰਡਾਂ ਨੂੰ ਜਾਣ ਕਰ ਕੇ ਸ਼ੈਲਰ ਤੇ ਫ਼ੈਕਟਰੀਆਂ ਬਣੀਆਂ ਹੋਣ ਕਰ ਕੇ ਇਸ ਉੱਪਰ ...

ਪੂਰੀ ਖ਼ਬਰ »

20-20 ਕਿ੍ਕਟ ਲੀਗ ਦੇ ਕੁਆਟਰ ਫਾਈਨਲ ਮੈਚ ਮੁਕੰਮਲ

ਬੁਢਲਾਡਾ, 22 ਫਰਵਰੀ (ਸਵਰਨ ਸਿੰਘ ਰਾਹੀ)-ਸ਼ੇਰ-ਏ ਪੰਜਾਬ ਕਲੱਬ ਬੁਢਲਾਡਾ ਵਲੋਂ ਸ਼ਹਿਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ 20-20 ਕਿ੍ਕਟ ਲੀਗ ਦੇ ਜਾਰੀ ਲੜੀਵਾਰ ਮੈਚਾਂ ਦੇ ਅੱਜ ਦੋ ਕੁਆਟਰ ਫਾਈਨਲ ਮੈਚ ਕਰਵਾਏ ਗਏ | ਕਲੱਬ ਦੇ ਆਗੂ ਜੀਵਨ ਕੁਮਾਰ ...

ਪੂਰੀ ਖ਼ਬਰ »

ਮਾਤਾ ਯਸ਼ੋਧਾ ਸਰਵਹਿਤਕਾਰੀ ਵਿੱਦਿਆ ਮੰਦਰ ਜੋਗਾ 'ਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

ਜੋਗਾ, 21 ਫਰਵਰੀ (ਮਨਜੀਤ ਸਿੰਘ ਘੜੈਲੀ)-ਮਾਤਾ ਯਸੋਧਾ ਸਰਵਹਿੱਤਕਾਰੀ ਵਿੱਦਿਆ ਮੰਦਰ ਜੋਗਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਪੰਜਾਬੀ ਭਾਸ਼ਾ ਬਾਰੇ ਸਲੋਗਨ ਲਿਖਣ ਮੁਕਾਬਲੇ, ਕਵਿਤਾਵਾਂ ਅਤੇ ਲੋਕ ਗੀਤ ਆਦਿ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਨਿਯੁਕਤ ਕੀਤੇ

ਬੁਢਲਾਡਾ, 21 ਫਰਵਰੀ (ਰਾਹੀ)-ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦੀਆਂ ਹਦਾਇਤਾਂ ਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਨੇ ਭਾਜਪਾ ਦੀ ਜ਼ਿਲ੍ਹਾ ਇਕਾਈ ਅਤੇ ਪਾਰਟੀ ਦੇ ਹੋਰਨਾਂ ਵਿੰਗਾਂ 'ਚ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਚ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਪੰਨੂ ਨੇ ਡੀ. ਐਸ. ਪੀ. ਮਾਨਸਾ ਵਜੋਂ ਅਹੁਦਾ ਸੰਭਾਲਿਆ

ਮਾਨਸਾ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਬਲਜਿੰਦਰ ਸਿੰਘ ਪੰਨੂ ਨੇ ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ ਵਜੋਂ ਅਹੁਦਾ ਸੰਭਾਲਿਆ ਹੈ | ਉਹ ਪਿਛਲੇ ਦਿਨੀਂ ਇੰਸਪੈਕਟਰ ਤੋਂ ਡੀ.ਐਸ.ਪੀ. ਪਦ ਉੱਨਤ ਹੋਏ ਸਨ | ਇਸ ਤੋਂ ਪਹਿਲਾਂ ਸੰਗਰੂਰ ਵਿਖੇ ਤਾਇਨਾਤ ਸਨ | ਜ਼ਿਕਰਯੋਗ ਹੈ ਕਿ ਸ: ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਪੰਨੂ ਨੇ ਡੀ. ਐਸ. ਪੀ. ਮਾਨਸਾ ਵਜੋਂ ਅਹੁਦਾ ਸੰਭਾਲਿਆ

ਮਾਨਸਾ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਬਲਜਿੰਦਰ ਸਿੰਘ ਪੰਨੂ ਨੇ ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ ਵਜੋਂ ਅਹੁਦਾ ਸੰਭਾਲਿਆ ਹੈ | ਉਹ ਪਿਛਲੇ ਦਿਨੀਂ ਇੰਸਪੈਕਟਰ ਤੋਂ ਡੀ.ਐਸ.ਪੀ. ਪਦ ਉੱਨਤ ਹੋਏ ਸਨ | ਇਸ ਤੋਂ ਪਹਿਲਾਂ ਸੰਗਰੂਰ ਵਿਖੇ ਤਾਇਨਾਤ ਸਨ | ਜ਼ਿਕਰਯੋਗ ਹੈ ਕਿ ਸ: ...

ਪੂਰੀ ਖ਼ਬਰ »

ਖੀਵਾ ਦਿਆਲੂ ਵਾਲਾ ਦੇ ਹਰਦੀਪ ਸਿੰਘ ਨੇ ਜੂਡੋ-ਕਰਾਟੇ 'ਚ ਸਿਲਵਰ ਮੈਡਲ ਫੁੰਡਿਆ

ਭੀਖੀ, 21 ਫਰਵਰੀ (ਗੁਰਿੰਦਰ ਸਿੰਘ ਔਲਖ)-ਪਿਛਲੇ ਦਿਨੀਂ ਕਰਾਟੇ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਖੰਨਾ ਵਿਖੇ ਕਰਵਾਈ ਗਈ ਸਟੇਟ ਚੈਂਪੀਅਨਸ਼ਿਪ 'ਚੋਂ ਨੇੜਲੇ ਪਿੰਡ ਖੀਵਾ ਦਿਆਲੂ ਵਾਲਾ ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਜੂਡੋ-ਕਟਾਟੇ ਮੁਕਾਬਲਿਆਂ 'ਚੋਂ ਸਿਲਵਰ ਮੈਡਲ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਨੌਜਵਾਨ ਵਲੋਂ ਖ਼ੁਦਕੁਸ਼ੀ

ਝੁਨੀਰ, 21 ਫਰਵਰੀ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਜਟਾਣਾ ਖ਼ੁਰਦ ਵਿਖੇ ਆਰਥਿਕ ਤੰਗੀ ਕਾਰਨ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ | ਏ.ਐਸ.ਆਈ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਰੁਲਦੂ ਸਿੰਘ (25) ਪੁੱਤਰ ਬੀਰਬਲ ਸਿੰਘ ਵਾਸੀ ਜਟਾਣਾ ਖੁਰਦ ਜੋ ਕਿ ...

ਪੂਰੀ ਖ਼ਬਰ »

ਬੀਬੀ ਬਾਦਲ ਅੱਜ ਬੁਢਲਾਡਾ ਸ਼ਹਿਰ ਦੇ ਦੌਰੇ 'ਤੇ

ਬੁਢਲਾਡਾ, 21 ਫਰਵਰੀ (ਨਿ. ਪ. ਪ.)-ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ 22 ਫਰਵਰੀ ਨੂੰ ਬੁਢਲਾਡਾ ਸ਼ਹਿਰ ਅੰਦਰ ਰੱਖੇ ਵੱਖ-ਵੱਖ ਸਮਾਗਮਾਂ 'ਚ ਸ਼ਿਰਕਤ ਕਰਨ ਤੋਂ ਇਲਾਵਾ ਪਾਰਟੀ ਦੇ ਕਈ ਵਿਛੜੇ ਆਗੂਆਂ ਤੇ ਵਰਕਰਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਝੁਨੀਰ, 21 ਫਰਵਰੀ (ਰਮਨਦੀਪ ਸਿੰਘ ਸੰਧੂ)-ਗੁਰੂ ਨਾਨਕ ਮਲਟੀਵਰਸਿਟੀ ਐਜੂਕੇਟ ਪੰਜਾਬ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ...

ਪੂਰੀ ਖ਼ਬਰ »

ਟਕਸਾਲੀ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਡੂੰਮਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ

ਬਠਿੰਡਾ, 21 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਦਾ ਵਿਸਥਾਰ ਕਰਦਿਆਂ ਟਕਸਾਲੀ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਡੂੰਮਵਾਲੀ ਨੂੰ ਸ਼ੋ੍ਰਮਣੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਬੱਡੀ ਮੇਲਾ ਪੰਜਾਬ-ਹਰਿਆਣਾ ਦੀਆਂ 8 ਟੀਮਾਂ ਦੇ ਹੋਣਗੇ ਮੁਕਾਬਲੇ

ਬਠਿੰਡਾ, 21 ਫ਼ਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-26 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਦੇ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੇ ਬਠਿੰਡਾ ਜ਼ਿਲੇ੍ਹ ਦੇ ਕਬੱਡੀ ਮੇਲੇ ਵਿਚ ਹੁਣ ਲੜਕੀਆਂ ਦੀ ਕਬੱਡੀ ਦਾ ਜ਼ਿਲ੍ਹਾ ਪੱਧਰੀ ਸ਼ੋ ਮੈਚ ਨਹੀਂ ਹੋਵੇਗਾ ਬਲਕਿ ਉਸ ਦੀ ਥਾਂ 'ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX