ਤਾਜਾ ਖ਼ਬਰਾਂ


ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  3 minutes ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  21 minutes ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  35 minutes ago
ਨਵੀਂ ਦਿੱਲੀ, 22 ਅਗਸਤ - ਦੇਸ਼ ਦੇ ਅਗਲੇ ਗ੍ਰਹਿ ਸਕੱਤਰ ਦੇ ਤੌਰ 'ਤੇ ਅਜੇ ਕੁਮਾਰ ਭੱਲਾ ਦੀ ਚੋਣ ਕੀਤੀ ਗਈ ਹੈ। ਬਤੌਰ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਸਰਕਾਰ ਦੀ ਕੈਬਨਿਟ ਨਿਯੁਕਤੀ ਕਮੇਟੀ ਨੇ ਆਪਣੀ ਮਨਜ਼ੂਰੀ ਦੇ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  48 minutes ago
ਫ਼ਰੀਦਕੋਟ, 22 ਅਗਸਤ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਪਿੰਡ ਮਾਨੀ ਸਿੰਘ ਵਾਲਾ ਦੇ ਕਿਸਾਨ ਸਾਰਜ ਸਿੰਘ (51) ਪੁੱਤਰ ਗੁਰਚਰਨ ਸਿੰਘ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ...
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  51 minutes ago
ਜਲੰਧਰ, 22 ਅਗਸਤ (ਚੰਦੀਪ) - ਜਨਮ ਅਸ਼ਟਮੀ ਨੂੰ ਮੁੱਖ ਰੱਖਦੇ ਹੋਏ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਛੁੱਟੀ ਦੇ ਦਿਨ ਰੱਖੇ ਗਏ...
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  about 1 hour ago
ਨਵੀਂ ਦਿੱਲੀ, 22 ਅਗਸਤ - ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਤੋਂ ਸੀ.ਬੀ.ਆਈ. ਨੇ ਤਿੰਨ ਘੰਟਿਆਂ ਤੱਕ ਪੁੱਛਗਿੱਛ ਕੀਤੀ ਹੈ ਤੇ ਥੋੜੀ ਦੇਰ ਤੱਕ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ...
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  about 1 hour ago
ਸੁਲਤਾਨਪੁਰ ਲੋਧੀ, 22 ਅਗਸਤ (ਥਿੰਦ/ਹੈਪੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਦੁਪਹਿਰ 3 ਵਜੇ ਸੁਲਤਾਨਪੁਰ ਲੋਧੀ ਪਹੁੰਚ ਰਹੇ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ...
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  about 1 hour ago
ਕਪੂਰਥਲਾ/ਸੁਲਤਾਨਪੁਰ ਲੋਧੀ, (ਅਮਰਜੀਤ ਸਿੰਘ ਸਡਾਨਾ/ਜਗਮੋਹਨ ਸਿੰਘ ਥਿੰਦ/ਨਰੇਸ਼ ਹੈਪੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਾਕ ਸੁਲਤਾਨ ਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਨਵਤੇਜ...
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  about 2 hours ago
ਤਲਵੰਡੀ ਸਾਬੋ 22 ਅਗਸਤ (ਰਣਜੀਤ ਸਿੰਘ ਰਾਜੂ) - ਨੇੜਲੇ ਪਿੰਡ ਨੱਤ ਦੇ ਨੌਜਵਾਨ ਕਿਸਾਨ ਕੁਲਬੀਰ ਸਿੰਘ ਨੇ ਅੱਜ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਢਾਈ ਏਕੜ ਜ਼ਮੀਨ ਦੇ ਮਾਲਕ ਕਿਸਾਨ ਦਾ ਸਰਕਾਰ ਦੀ...
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  about 2 hours ago
ਨਵੀਂ ਦਿੱਲੀ, 22 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ, ਯੂ.ਏ.ਈ ਤੇ ਬਹਿਰੀਨ ਦੇ ਦੌਰੇ ਲਈ ਰਵਾਨਾ ਹੋ ਗਏ...
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  about 3 hours ago
ਜਲੰਧਰ, 22 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਟਵੀਟਰ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਅੱਜ ਨਵਾਂਸ਼ਹਿਰ, ਲੁਧਿਆਣਾ, ਫਿਲੌਰ, ਸ਼ਾਹਕੋਟ ਤੇ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ...
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  about 3 hours ago
ਚੰਡੀਗੜ੍ਹ 22 ਅਗਸਤ (ਮਨਜੋਤ) - ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਾਹਰ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਅਤੇ ਐਨ.ਐਸ.ਯੂ.ਆਈ. ਵੱਲੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਸੈਨੇਟ ਮੀਟਿੰਗ ਬਾਹਰ ਰੋਸ ਪ੍ਰਦਰਸ਼ਨ ਕੀਤਾ...
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  about 3 hours ago
ਠੱਠੀ ਭਾਈ, 22 ਅਗਸਤ (ਜਗਰੂਪ ਸਿੰਘ ਮਠਾੜੂ) - ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਵੱਖ ਵੱਖ ਪਿੰਡਾਂ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਲਕਾ ਬਾਘਾ ਪੁਰਾਣਾ ਦੇ ਇੱਥੋਂ ਨੇੜਲੇ ਵੱਖ ਵੱਖ ਪਿੰਡਾਂ ਤੋਂ ਸੇਵਕ ਸੰਗਤਾਂ ਦਾ ਜੱਥਾ ਲੰਗਰ ਅਤੇ...
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  about 3 hours ago
ਟੱਲੇਵਾਲ, 22 ਅਗਸਤ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਰਾਈਫ਼ਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਨਾਲ ਵਿਅਕਤੀ ਦੀ ਮੌਤ ਹੋ ਗਈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਅੱਜ ਸਵੇਰੇ 9 ਵਜੇ ਦੇ ਕਰੀਬ ਤਰਸੇਮ ਸਿੰਘ ਪੁੱਤਰ...
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  about 3 hours ago
ਵਾਸ਼ਿੰਗਟਨ, 22 ਅਗਸਤ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ, ਈਰਾਨ, ਰੂਸ ਤੇ ਤੁਰਕੀ ਵਰਗੇ ਦੇਸ਼ਾਂ ਨੂੰ ਕਦੀ ਨਾ ਕਦੀ ਅਫ਼ਗ਼ਾਨਿਸਤਾਨ ਵਿਚ ਅੱਤਵਾਦੀਆਂ ਨਾਲ ਲੜਨਾ ਹੀ ਪਏਗਾ। ਟਰੰਪ ਨੇ ਕਿਹਾ ਕਿ ਕੇਵਲ...
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  about 4 hours ago
ਡੁੱਬ ਰਹੀ ਅਰਥ ਵਿਵਸਥਾ ਤੋਂ ਧਿਆਨ ਭਟਕਾਉਣ ਲਈ ਹੋਈ ਚਿਦੰਬਰਮ ਦੀ ਗ੍ਰਿਫ਼ਤਾਰੀ - ਕਾਂਗਰਸ
. . .  about 4 hours ago
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਮੁੱਖ ਮੰਤਰੀ ਰਵਾਨਾ
. . .  about 4 hours ago
ਤਿੰਨ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਣਗੇ ਮੋਦੀ
. . .  about 4 hours ago
ਪੀ.ਚਿਦੰਬਰਮ ਤੋਂ ਪੁੱਛਗਿੱਛ ਸ਼ੁਰੂ, ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
. . .  about 5 hours ago
ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ
. . .  about 5 hours ago
ਕੈਪਟਨ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  about 6 hours ago
ਭੀਮ ਆਰਮੀ ਦਾ ਪ੍ਰਧਾਨ ਪੁਲਿਸ ਨੇ ਲਿਆ ਹਿਰਾਸਤ 'ਚ
. . .  about 6 hours ago
ਜਿਸ ਹੈੱਡਕੁਆਟਰ ਦਾ ਚਿਦੰਬਰਮ ਨੇ ਕੀਤਾ ਸੀ ਉਦਘਾਟਨ, ਉਸੇ ਵਿਚ ਦੋਸ਼ੀ ਬਣਾ ਕੇ ਲਿਆਈ ਸੀ.ਬੀ.ਆਈ.
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਦਿੱਲੀ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ , ਚਲੀ ਗੋਲੀ
. . .  about 15 hours ago
ਛੱਤਬੀੜ ਚਿੜੀਆਂ ਘਰ 'ਚ ਨਵੇਂ ਸ਼ੇਰਾਂ ਦੀ ਆਮਦ
. . .  1 day ago
ਪੀ ਚਿਦੰਬਰਮ ਦੀ ਕੱਲ੍ਹ ਹੋਵੇਗੀ ਸੀ ਬੀ ਆਈ ਕੋਰਟ 'ਚ ਪੇਸ਼ੀ
. . .  1 day ago
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀ ਬੀ ਆਈ ਨੇ ਕੀਤਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  1 day ago
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  1 day ago
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  1 day ago
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  1 day ago
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  1 day ago
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  1 day ago
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  1 day ago
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  1 day ago
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 1 hour ago
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 1 hour ago
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 1 hour ago
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  about 1 hour ago
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 1 hour ago
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  14 minutes ago
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  25 minutes ago
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  38 minutes ago
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  46 minutes ago
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 1 hour ago
ਲੋਹੀਆਂ ਖੇਤਰ 'ਚ ਫੌਜ ਵਲੋਂ ਹੈਲੀਕਾਪਟਰਾਂ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ ਸ਼ੁਰੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਫੱਗਣ ਸੰਮਤ 550

ਪਹਿਲਾ ਸਫ਼ਾ

ਪ੍ਰਧਾਨ ਮੰਤਰੀ ਮੋਦੀ ਸਿਓਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ

ਅੱਤਵਾਦੀ ਨੈੱਟਵਰਕ ਦੇ ਖ਼ਾਤਮੇ ਲਈ ਇਕਜੁੱਟ ਹੋ ਕੇ ਕਾਰਵਾਈ ਕਰੇ ਵਿਸ਼ਵ ਭਾਈਚਾਰਾ-ਮੋਦੀ
ਸਿਓਲ, 22 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਤਰਰਾਸ਼ਟਰੀ ਸਹਿਯੋਗ ਅਤੇ ਵਿਸ਼ਵ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਕਾਰੀ ਸਿਓਲ ਸ਼ਾਂਤੀ ਪੁਰਸਕਾਰ 2018 ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਇਹ ਪੁਰਸਕਾਰ ਇਥੇ ਇਕ ਵੱਡੇ ਸਮਾਰੋਹ ਵਿਚ ਸਿਓਲ ਸ਼ਾਂਤੀ ਪੁਰਸਕਾਰ ਫਾਊਾਡੇਸਨ ਵਲੋਂ ਪ੍ਰਦਾਨ ਕੀਤਾ ਗਿਆ |
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਇਕ ਲਘੂ ਫ਼ਿਲਮ ਵੀ ਦਿਖਾਈ ਗਈ | ਵਕਾਰੀ ਸਨਮਾਨ ਲਈ ਧੰਨਵਾਦ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਲਈ ਨਿੱਜੀ ਰੂਪ ਵਿਚ ਨਹੀਂ, ਸਗੋਂ ਭਾਰਤ ਦੇ ਲੋਕਾਂ ਦਾ ਪੁਰਸਕਾਰ ਹੈ | ਸਿਓਲ ਸ਼ਾਂਤੀ ਪੁਰਸਕਾਰ ਦੀ ਸਥਾਪਨਾ 1990 ਵਿਚ ਕੀਤੀ ਗਈ ਸੀ ਅਤੇ ਮੋਦੀ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ 14ਵੇਂ ਵਿਅਕਤੀ ਹਨ |
ਅੱਤਵਾਦ ਿਖ਼ਲਾਫ਼ ਵਿਸ਼ਵ ਭਾਈਚਾਰਾ ਕਾਰਵਾਈ ਕਰੇ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅੱਤਵਾਦ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਿਸ਼ਵ ਭਾਈਚਾਰੇ ਵਾਸਤੇ ਇਕਜੁੱਟ ਹੋਣ ਤੇ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ | ਉਨ੍ਹਾਂ ਪੁਲਵਾਮਾ ਹਮਲੇ ਪਿੱਛੋਂ ਦੱਖਣੀ ਕੋਰੀਆ ਵਲੋਂ ਦਿੱਤੇ ਗਏ ਸਮਰਥਨ ਲਈ ਉਸ ਦਾ ਧੰਨਵਾਦ ਕੀਤਾ | ਰਾਸ਼ਟਰਪਤੀ ਮੂਨ ਜੇਈ-ਇਨ ਨਾਲ ਗੱਲਬਾਤ ਪਿੱਛੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਵਿਸ਼ਵ ਨੂੰ ਗੱਲਬਾਤ ਤੋਂ ਪਰ੍ਹੇ ਹਟ ਕੇ ਇਕਜੁੱਟ ਹੋ ਕੇ ਅੱਤਵਾਦ ਿਖ਼ਲਾਫ਼ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦ ਿਖ਼ਲਾਫ਼ ਦੁਵੱਲੇ ਅਤੇ ਬਹੁਦੇਸ਼ੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ |
ਪੁਰਸਕਾਰ 'ਚ ਮਿਲੇ 1.30 ਕਰੋੜ ਰੁਪਏ 'ਨਮਾਮੀ ਗੰਗੇ' ਨੂੰ ਦਿੱਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਦੱਖਣੀ ਕੋਰੀਆ 'ਚ ਮਿਲੇ ਸਿਓਲ ਸ਼ਾਂਤੀ ਪੁਰਸਕਾਰ 'ਚ ਸਨਮਾਨ ਦੇ ਤੌਰ 'ਤੇ 2 ਲੱਖ ਅਮਰੀਕੀ ਡਾਲਰ (1 ਕਰੋੜ 30 ਲੱਖ) ਦੀ ਰਾਸ਼ੀ ਵੀ ਪ੍ਰਾਪਤ ਹੋਈ ਹੈ | ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੂਰੀ ਰਾਸ਼ੀ ਨੂੰ ਨਮਾਮੀ ਗੰਗੇ ਨੂੰ ਸਮਰਪਿਤ ਕਰਨ ਦਾ ਐਲਾਨ ਕਰ ਦਿੱਤਾ |
ਭਾਰਤ ਤੇ ਕੋਰੀਆ ਵਲੋਂ 6 ਸਮਝੌਤਿਆਂ 'ਤੇ ਦਸਤਖ਼ਤ
ਸਿਓਲ, 22 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੱਖਣੀ ਕੋਰੀਆ ਦੇ ਦੌਰੇ ਦੌਰਾਨ ਭਾਰਤ ਅਤੇ ਦੱਖਣੀ ਕੋਰੀਆ ਨੇ ਬੁਨਿਆਦੀ ਢਾਂਚਾ ਵਿਕਾਸ, ਮੀਡੀਆ, ਸਟਾਰਟ-ਅਪਸ ਅਤੇ ਸਰਹੱਦ ਪਾਰਲੇ ਅਤੇ ਅੰਤਰਰਾਸ਼ਟਰੀ ਅਪਰਾਧ ਸਮੇਤ ਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ 6 ਸਮਝੌਤਿਆਂ 'ਤੇ ਦਸਤਖ਼ਤ ਕੀਤੇ | ਮੋਦੀ ਜਿਹੜੇ ਦੱਖਣੀ ਕੋਰੀਆ ਨਾਲ ਭਾਰਤ ਦੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਸ ਦੇਸ਼ ਦੇ ਦੋ ਦਿਨਾ ਦੌਰੇ 'ਤੇ ਗਏ ਸਨ ਦਾ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਦੇ ਦਫ਼ਤਰ ਤੇ ਰਿਹਾਇਸ਼ ਬਲਿਊ ਹਾਊਸ ਵਿਖੇ ਸਵਾਗਤ ਕੀਤਾ ਗਿਆ | ਵਪਾਰ, ਨਿਵੇਸ਼, ਰੱਖਿਆ ਅਤੇ ਸੁਰੱਖਿਆ ਸਮੇਤ ਕਈ ਖੇਤਰਾਂ ਵਿਚ ਦੁਵੱਲੇ ਸਹਿਯੋਗ ਲਈ ਦੋਵਾਂ ਨੇਤਾਵਾਂ ਵਿਚਕਾਰ ਉਸਾਰੂ ਗੱਲਬਾਤ ਪਿੱਛੋਂ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ |

ਭਾਰਤ ਨੇ ਜੰਗ ਛੇੜੀ ਤਾਂ ਕਰਾਰਾ ਜਵਾਬ ਦਿਆਂਗੇ-ਪਾਕਿ ਫ਼ੌਜ

ਪੁਲਵਾਮਾ ਹਮਲੇ ਤੋਂ ਪੱਲਾ ਝਾੜਿਆ
ਅੰਮਿ੍ਤਸਰ, 22 ਫਰਵਰੀ (ਸੁਰਿੰਦਰ ਕੋਛੜ)-ਪੁਲਵਾਮਾ ਅੱਤਵਾਦੀ ਹਮਲੇ ਪਿੱਛੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦਰਮਿਆਨ ਪਾਕਿਸਤਾਨ ਦੀ ਫ਼ੌਜ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਦੇਸ਼ ਜੰਗ ਨਹੀਂ ਚਾਹੁੰਦਾ ਪਰ ਭਾਰਤ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਹਮਲੇ ਵਾਲੀ ਕੋਈ ਕਾਰਵਾਈ ਕੀਤੀ ਤਾਂ ਉਸ ਦਾ ਜਵਾਬ ਹੈਰਾਨੀ ਭਰਿਆ ਹੋਵੇਗਾ | ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅੰਤਰ ਸੇਵਾਵਾਂ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਆਸਿਫ ਗਫੂਰ ਨੇ ਇਹ ਵੀ ਕਿਹਾ ਕਿ ਭਾਰਤ ਨੇ ਕੋਈ ਜਾਂਚ ਕੀਤੇ ਬਿਨਾਂ ਪੁਲਵਾਮਾ ਹਮਲੇ ਦਾ ਦੋਸ਼ ਪਾਕਿਸਤਾਨ 'ਤੇ ਲਾਇਆ ਹੈ ਅਤੇ ਭਾਰਤ ਨੇ ਅਜੇ ਤਕ ਦੇਸ਼ ਦੀ ਵੰਡ ਦੀ ਹਕੀਕਤ ਨੂੰ ਸਵੀਕਾਰ ਨਹੀਂ ਕੀਤਾ | ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਸਾਡਾ 72 ਸਾਲ ਦਾ ਇਤਿਹਾਸ ਹੈ | 1947 ਵਿਚ ਭਾਰਤ ਦੀ ਵੰਡ ਹੋਈ ਅਤੇ ਪਾਕਿਸਤਾਨ ਆਜ਼ਾਦ ਹੋਇਆ | ਭਾਰਤ ਨੇ ਇਸ ਗੱਲ ਨੂੰ ਅਜੇ ਤਕ ਸਵੀਕਾਰ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਅਸੀਂ ਕੋਈ ਜੰਗ ਦੀ ਤਿਆਰੀ ਨਹੀਂ ਕਰ ਰਹੇ, ਤੁਸੀਂ (ਭਾਰਤ) ਧਮਕੀਆਂ ਦੇ ਰਹੇ ਹੋ | ਧਮਕੀਆਂ ਦਾ ਜਵਾਬ ਦੇਣਾ ਸਾਡਾ ਹੱਕ ਹੈ | ਅਸੀਂ ਜੰਗ ਦੀ ਤਿਆਰੀ ਨਹੀਂ ਕਰ ਰਹੇ ਸਗੋਂ ਰੱਖਿਆ ਅਤੇ ਜਵਾਬੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ ਜਿਹੜਾ ਸਾਡਾ ਹੱਕ ਹੈ | ਬੁਲਾਰੇ ਨੇ ਕਿਹਾ ਕਿ ਜੇਕਰ ਤੁਸੀਂ ਪ੍ਰਤੀਕਿਰਿਆ ਪਹਿਲਾਂ ਸ਼ੁਰੂ ਕਰਦੇ ਹੋ ਤਾਂ ਤੁਸੀਂ ਸਾਨੂੰ ਹੈਰਾਨ ਨਹੀਂ ਕਰ ਸਕੋਗੇ ਪਰ ਅਸੀਂ ਤੁਹਾਨੂੰ ਜਵਾਬ ਨਾਲ ਹੈਰਾਨ ਕਰ ਦੇਵਾਂਗੇ | ਗਫੂਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਜੰਗ ਹੁੰਦੀ ਹਾਂ ਇਸ ਵਾਰ ਫ਼ੌਜ ਦਾ ਜਵਾਬ ਵੱਖਰਾ ਹੋਵੇਗਾ | ਗਫੂਰ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਦੀ 24 ਫੀਸਦੀ ਨੌਜਵਾਨ ਜਨਸੰਖਿਆ ਨੂੰ ਭਾਰਤ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਨੇ ਪਾਕਿਸਤਾਨ ਵਲੋਂ ਆਪ ਸਹੇੜੀਆਂ ਸੰਨ 1965 ਤੇ 1971 ਦੀਆਂ ਜੰਗਾਂ 'ਚ ਹੋਈ ਹਾਰ ਦਾ ਠੀਕਰਾ ਭਾਰਤ ਸਿਰ ਭੰਨਦਿਆਂ ਭਾਰਤ ਨੂੰ ਇਨ੍ਹਾਂ ਜੰਗਾਂ ਲਈ ਜ਼ਿੰਮੇਵਾਰ ਦੱਸਿਆ | ਉਨ੍ਹਾਂ ਕਿਹਾ ਕਿ ਭਾਰਤ ਨੇ ਸੰਨ 1971 'ਚ ਪੂਰਬੀ ਪਾਕਿਸਤਾਨ ਦੀ ਭੂਗੋਲਿਕ ਸਥਿਤੀ ਬਦਲ ਦਿੱਤੀ ਅਤੇ ਪਾਕਿਸਤਾਨ ਦਾ ਸ਼ੋਸ਼ਣ ਕੀਤਾ | ਇਸ ਤੋਂ ਬਾਅਦ ਵੀ ਪਾਕਿਸਤਾਨ ਹਮੇਸ਼ਾ ਉਦਾਰ ਨੀਤੀ ਅਪਣਾਉਂਦਾ ਰਿਹਾ ਹੈ | ਗਫੁਰ ਅਨੁਸਾਰ ਸਾਲ 1971 ਤੋਂ 1984 ਤੱਕ ਸਰੱਹਦ 'ਤੇ ਕੋਈ ਘਟਨਾ ਨਹੀਂ ਹੋਈ | ਇਸ ਦੌਰਾਨ ਸਥਿਤੀ ਸ਼ਾਂਤ ਰਹੀ ਅਤੇ ਕੋਈ ਗੋਲੀ ਵਟਾਂਦਰਾ ਨਹੀਂ ਹੋਈ | ਫਿਰ ਅਚਾਨਕ ਸਿਆਚਿਨ ਦੀ ਘਟਨਾ ਹੋਈ | ਭਾਰਤੀ ਸੈਨਾ ਨੇ ਸਿਆਚਿਨ 'ਤੇ ਕਬਜ਼ਾ ਕਰ ਲਿਆ | ਉਸ ਦੇ ਬਾਅਦ ਤੋਂ ਅੱਜ ਤੱਕ ਉੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ |
ਪਾਕਿ ਫ਼ੌਜ ਮੁਖੀ ਨੇ ਲਿਆ ਫ਼ੌਜੀ ਪ੍ਰਬੰਧਾਂ ਦਾ ਜਾਇਜ਼ਾ

ਇਸੇ ਦੌਰਾਨ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ ਦਾ ਦੌਰਾ ਕੀਤਾ ਤੇ ਫੌਜੀ ਤਿਆਰੀਆਂ ਦਾ ਜਾਇਜ਼ਾ ਲਿਆ | ਇੱਥੋਂ ਜਾਰੀ ਇਕ ਬਿਆਨ ਅਨੁਸਾਰ ਫ਼ੌਜ ਮੁਖੀ ਨੇ ਆਪਣੇ ਫ਼ੌਜੀਆਂ ਦੇ ਉੱਚ ਮਨੋਬਲ ਦੀ ਸ਼ਲਾਘਾ ਕੀਤੀ |

ਮੌੜ ਮੰਡੀ ਬੰਬ ਕਾਂਡ ਕੇਸ ਠੱਪ ਕਰਨ ਵਿਰੁੱਧ ਵਿਧਾਨ ਸਭਾ 'ਚ ਹੰਗਾਮਾ

ਚਾਲੂ ਵਿੱਤੀ ਸਾਲ ਲਈ 4658 ਕਰੋੜ ਦੀਆਂ ਸਪਲੀਮੈਂਟਰੀ ਮੰਗਾਂ ਪਾਸ
ਚੰਡੀਗੜ੍ਹ, 22 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਵਿਚ ਅੱਜ ਆਮ ਆਦਮੀ ਪਾਰਟੀ ਵਲੋਂ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ, ਜਿਸ ਵਿਚ 6 ਬੱਚਿਆਂ ਸਮੇਤ ਕਈ ਬੇਗੁਨਾਹ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਜ਼ਖ਼ਮੀ ਹੋਏ, ਸਬੰਧੀ ਸਰਕਾਰ ਵਲੋਂ ਅੱਗੋਂ ਜਾਂਚ ਠੱਪ ਕਰ ਦਿੱਤੇ ਜਾਣ ਨੂੰ ਲੈ ਕੇ ਅੱਜ ਭਾਰੀ ਹੰਗਾਮਾ ਕੀਤਾ ਗਿਆ | ਸਿਫ਼ਰ ਕਾਲ ਦੌਰਾਨ 'ਆਪ' ਦੇ ਗੁਰਦੇਵ ਸਿੰਘ ਕਮਾਲੂ ਵਲੋਂ ਇਹ ਮੁੱਦਾ ਉਠਾਉਂਦਿਆਂ ਕਿਹਾ ਗਿਆ ਕਿ ਇਹ ਬੰਬ ਧਮਾਕਾ ਜੋ ਕਿ ਆਮ ਚੋਣਾਂ ਦੌਰਾਨ ਹੋਇਆ ਸੀ, ਸਬੰਧੀ ਸਰਕਾਰ ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਵਲੋਂ ਜਦੋਂ ਦੋਸ਼ੀਆਂ ਨੂੰ ਬੇਨਕਾਬ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਸ ਕੇਸ ਸਬੰਧੀ ਅੱਗੋਂ ਜਾਂਚ ਅਤੇ ਕਾਰਵਾਈ ਠੱਪ ਹੋ ਗਈ, ਕਿਉਂਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਡੇਰਾ ਸਿਰਸਾ ਨਾਲ ਸਬੰਧਿਤ ਸਨ ਅਤੇ ਮੌਜੂਦਾ ਸਰਕਾਰ ਵਲੋਂ ਜਾਂਚ ਨੂੰ ਅੱਗੇ ਵਧਾਉਣ ਦੀ ਥਾਂ ਜਾਂਚ ਨੂੰ ਰੋਕ ਦਿੱਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਲੋਂ ਅਜਿਹਾ ਸਿਆਸੀ ਮਨੋਰਥਾਂ ਲਈ ਕੀਤਾ ਜਾ ਰਿਹਾ ਹੈ | ਉਨ੍ਹਾਂ ਸਦਨ ਵਿਚ ਇਸ ਬੰਬ ਧਮਾਕੇ ਸਬੰਧੀ ਹੋ ਰਹੀ ਕਾਰਵਾਈ ਸਬੰਧੀ ਤਾਜ਼ਾ ਰਿਪੋਰਟ ਪੇਸ਼ ਕੀਤੇ ਜਾਣ ਅਤੇ ਇਸ ਮੁੱਦੇ 'ਤੇ ਸਦਨ ਵਿਚ ਬਹਿਸ ਕਰਵਾਏ ਜਾਣ ਦੀ ਮੰਗ ਰੱਖੀ ਪਰ ਸਰਕਾਰੀ ਧਿਰ ਵਲੋਂ ਇਸ ਮੁੱਦੇ 'ਤੇ ਕੋਈ ਜਵਾਬ ਨਾ ਆਉਣ ਕਾਰਨ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸਪੱਸ਼ਟ ਕੀਤਾ ਗਿਆ ਕਿ ਉਹ ਸਰਕਾਰ ਨੂੰ ਕਿਸੇ ਮੁੱਦੇ 'ਤੇ ਜਵਾਬ ਦੇਣ ਲਈ ਮਜਬੂਰ ਨਹੀਂ ਕਰ
ਸਕਦੇ | 'ਆਪ' ਵਿਧਾਇਕ ਇਸ 'ਤੇ ਨਾਅਰੇ ਮਾਰਦੇ ਹੋਏ ਸਪੀਕਰ ਦੀ ਕੁਰਸੀ ਸਾਹਮਣੇ ਚਲੇ ਗਏ ਅਤੇ ਕੁਝ ਸਮਾਂ ਸਦਨ ਵਿਚ ਨਾਅਰੇਬਾਜ਼ੀ ਕਰਨ ਤੋਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ | ਅੱਜ ਸਦਨ ਵਿਚ ਸਿਫ਼ਰ ਕਾਲ ਦੌਰਾਨ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਲੋਂ ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਮੁਫ਼ਤ ਵਰਦੀਆਂ ਦੇਣ ਦਾ ਮੁੱਦਾ ਉਠਾਇਆ ਗਿਆ ਅਤੇ ਕਿਹਾ ਕਿ ਸਰਦੀ ਦਾ ਸੀਜ਼ਨ ਖ਼ਤਮ ਹੋਣ ਵਾਲਾ ਹੈ ਪਰ ਵਿਦਿਆਰਥੀਆਂ ਨੂੰ ਹੁਣ ਤੱਕ ਸਰਦੀਆਂ ਦੀਆਂ ਵਰਦੀਆਂ ਨਹੀਂ ਦਿੱਤੀਆਂ ਗਈਆਂ, ਜਦੋਂ ਕਿ ਸਰਕਾਰ ਵਲੋਂ ਅਜਿਹੇ 12 ਲੱਖ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਦਾ ਐਲਾਨ ਕੀਤਾ ਹੋਇਆ ਹੈ | ਉਨ੍ਹਾਂ ਸਪੀਕਰ ਨੂੰ ਕੁਝ ਉਨ੍ਹਾਂ ਮੈਂਬਰਾਂ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਵੀ ਕਿਹਾ, ਜਿਨ੍ਹਾਂ ਵਲੋਂ ਵਿਧਾਨ ਸਭਾ ਤੋਂ ਅਸਤੀਫ਼ੇ ਦਿੱਤੇ ਹੋਏ ਹਨ ਜਾਂ ਆਪਣੀਆਂ ਪਾਰਟੀਆਂ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਥਿਤੀ ਸਪੱਸ਼ਟ ਨਾ ਹੋਣ ਕਾਰਨ ਉਕਤ ਮੈਂਬਰ ਸਰਕਾਰੀ ਖ਼ਜ਼ਾਨੇ ਤੋਂ ਤਨਖ਼ਾਹ ਵੀ ਲੈ ਰਹੇ ਹਨ, ਸਰਕਾਰੀ ਗੱਡੀਆਂ ਦੀ ਵਰਤੋਂ ਅਤੇ ਸਰਕਾਰੀ ਭੱਤੇ ਵੀ ਪ੍ਰਾਪਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਕੁਝ ਵਿਧਾਇਕਾਂ ਦੀ ਅੰਦਰਖਾਤੇ ਸਰਕਾਰ ਨਾਲ ਕੋਈ ਗੰਢਤੁੱਪ ਹੈ | ਇਸ 'ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਨੂੰ ਦੱਸਿਆ ਕਿ 'ਆਪ' ਵਿਧਾਇਕ ਸ. ਐਚ.ਐਸ. ਫੂਲਕਾ, ਜਿਨ੍ਹਾਂ ਵਲੋਂ ਸਦਨ ਦੀ ਮੈਂਬਰੀ ਤੋਂ ਅਸਤੀਫ਼ਾ ਦਿੱਤਾ ਹੋਇਆ ਹੈ, ਨੂੰ ਉਨ੍ਹਾਂ ਕੱਲ੍ਹ 21 ਫਰਵਰੀ ਲਈ ਨੋਟਿਸ ਦਿੱਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਪੇਸ਼ ਹੋਣ 'ਤੇ ਦੱਸਿਆ ਗਿਆ ਕਿ ਉਨ੍ਹਾਂ ਦਾ ਅਸਤੀਫ਼ਾ ਵਿਧਾਨ ਸਭਾ ਦੇ ਨਿਰਧਾਰਤ ਨਿਯਮਾਂ ਅਨੁਸਾਰ ਨਹੀਂ ਹੈ ਪਰ ਉਨ੍ਹਾਂ ਕਿਹਾ ਕਿ ਸ. ਫੂਲਕਾ ਇਸ ਗੱਲ 'ਤੇ ਅੜੇ ਰਹੇ ਕਿ ਉਨ੍ਹਾਂ ਵਲੋਂ ਅਸਤੀਫ਼ਾ ਨਿਯਮਾਂ ਅਨੁਸਾਰ ਹੀ ਦਿੱਤਾ ਹੈ, ਇਸ ਲਈ ਉਨ੍ਹਾਂ ਵਲੋਂ ਇਹ ਮਾਮਲਾ ਕਾਨੂੰਨੀ ਰਾਇ ਲਈ ਭੇਜਿਆ ਜਾ ਰਿਹਾ ਹੈ | ਸ. ਸੁਖਪਾਲ ਸਿੰਘ ਖਹਿਰਾ ਦੇ ਅਸਤੀਫ਼ੇ ਸਬੰਧੀ ਵੀ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਘਰ ਦੇ ਪਤੇ 'ਤੇ 2 ਵਾਰ ਉਨ੍ਹਾਂ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਜਾ ਚੁੱਕਾ ਹੈ, ਪ੍ਰੰਤੂ ਉਹ ਕਿਸੇ ਵਲੋਂ ਲਿਆ ਨਹੀਂ ਗਿਆ ਅਤੇ ਹੁਣ ਵਿਧਾਨ ਸਭਾ ਵਲੋਂ ਉਕਤ ਨੋਟਿਸ ਅਖ਼ਬਾਰਾਂ ਵਿਚ ਨਸ਼ਰ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ | ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਕੀਤੀ ਜਾ ਰਹੀ ਕਿੰਤੂ, ਪ੍ਰੰਤੂ 'ਤੇ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਅਦਾਲਤ ਵਿਚ ਜਾ ਸਕਦਾ ਹੈ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਕਤ 2 ਵਿਧਾਇਕਾਂ ਤੋਂ ਇਲਾਵਾ ਹੋਰ ਕਿਸੇ ਵਿਧਾਇਕ ਵਿਰੁੱਧ ਕਾਰਵਾਈ ਨਹੀਂ ਚੱਲ ਰਹੀ | ਸਦਨ ਵਿਚ 'ਆਪ' ਦੇ ਵਿਧਾਇਕ ਅਮਨ ਅਰੋੜਾ ਵਲੋਂ ਆਵਾਜ਼ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਵਲੋਂ ਸਰਬ ਪਾਰਟੀ ਕਮੇਟੀ ਦੇ ਗਠਨ ਦੇ ਕੀਤੇ ਸਦਨ ਵਿਚ ਐਲਾਨ 'ਤੇ ਅੱਗੋਂ ਕੋਈ ਕਾਰਵਾਈ ਨਾ ਹੋਣ ਦਾ ਮੁੱਦਾ ਉਠਾਇਆ ਗਿਆ, ਜਦੋਂ ਕਿ 'ਆਪ' ਦੀ ਹੀ ਸਰਬਜੀਤ ਕੌਰ ਮਾਣੂੰਕੇ ਨੇ ਲੁਧਿਆਣਾ ਜ਼ਮੀਨ ਘੁਟਾਲੇ ਦੀ ਰਿਪੋਰਟ ਵਿਚ ਇਕ ਮੰਤਰੀ ਦਾ ਨਾਂਅ ਆਉਣ ਸਬੰਧੀ ਸਦਨ ਨੂੰ ਜਾਣਕਾਰੀ ਦੇਣ ਦਾ ਮੁੱਦਾ ਉਠਾਇਆ |
ਸੋਮ ਪ੍ਰਕਾਸ਼ ਨੇ ਉਠਾਇਆ ਫਗਵਾੜਾ ਸਥਿਤ ਨਿੱਜੀ ਮਿੱਲ ਵੱਲ ਬਕਾਏ ਦਾ ਮੁੱਦਾ
ਭਾਜਪਾ ਦੇ ਸੋਮ ਪ੍ਰਕਾਸ਼ ਵਲੋਂ ਫਗਵਾੜਾ ਸਥਿਤ ਨਿੱਜੀ ਖੰਡ ਮਿੱਲ ਵਾਹਦ ਸ਼ੂਗਰ ਇੰਡਸਟਰੀ ਵਲੋਂ ਕਿਸਾਨਾਂ ਦਾ ਕੋਈ 35 ਕਰੋੜ ਦਾ ਬਕਾਇਆ ਨਾ ਦੇਣ ਦਾ ਮੁੱਦਾ ਉਠਾਇਆ ਗਿਆ, ਜਿਸ 'ਤੇ ਸਰਕਾਰ ਵਲੋਂ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਮੰਨਿਆ ਕਿ ਇਹ ਠੀਕ ਹੈ ਕਿ ਵਾਹਦ ਖੰਡ ਮਿੱਲ ਵਲੋਂ ਕਿਸਾਨਾਂ ਦੇ 35 ਕਰੋੜ ਰੁਪਏ ਦੇ ਬਕਾਏ ਦਿੱਤੇ ਜਾਣੇ ਹਨ | ਉਨ੍ਹਾਂ ਸ੍ਰੀ ਸੋਮ ਪ੍ਰਕਾਸ਼ ਅਤੇ ਸਦਨ ਨੂੰ ਭਰੋਸਾ ਦਿਵਾਇਆ ਕਿ ਉਕਤ ਮਿੱਲ ਦੇ ਇਸ ਬਕਾਏ ਦੀ ਅਦਾਇਗੀ 31 ਮਾਰਚ, 2019 ਤੱਕ ਕਰਵਾ ਦਿੱਤੀ ਜਾਵੇਗੀ | ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਅਤੇ ਬਿਜਲੀ ਦੇ ਬਿੱਲ ਇਕ ਦੀ ਥਾਂ 2 ਮਹੀਨੇ ਬਾਅਦ ਭੇਜਣ ਸਬੰਧੀ 2 ਧਿਆਨ ਦਿਵਾਊ ਮਤੇ ਮੈਂਬਰਾਂ ਦੀ ਗ਼ੈਰ-ਹਾਜ਼ਰੀ ਕਾਰਨ ਪੇਸ਼ ਨਹੀਂ ਹੋ ਸਕੇ |
4658.25 ਕਰੋੜ ਦੀਆਂ ਅਨੁਪੂਰਕ ਮੰਗਾਂ ਸਬੰਧੀ ਬਿੱਲ ਪਾਸ
ਪੰਜਾਬ ਵਿਧਾਨ ਸਭਾ ਵਲੋਂ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਚਾਲੂ ਵਿੱਤੀ ਸਾਲ 2018-19 ਲਈ ਰਾਜ ਦੀਆਂ 4658.25 ਕਰੋੜ ਦੀਆਂ ਸਪਲੀਮੈਂਟਰੀ ਮੰਗਾਂ ਸਬੰਧੀ ਵਿੱਤੀ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ |
ਪੇਸ਼ ਬਜਟ ਤਜਵੀਜ਼ਾਂ 'ਤੇ ਸਦਨ 'ਚ ਬਹਿਸ ਸ਼ੁਰੂ
ਪੰਜਾਬ ਵਿਧਾਨ ਸਭਾ ਵਿਚ ਅੱਜ ਵਿੱਤ ਮੰਤਰੀ ਵਲੋਂ ਆਉਂਦੇ ਵਿੱਤੀ ਸਾਲ ਲਈ ਪੇਸ਼ ਬਜਟ ਤਜਵੀਜ਼ਾਂ 'ਤੇ ਬਹਿਸ ਵੀ ਸ਼ੁਰੂ ਹੋ ਗਈ | ਸਰਕਾਰ ਵਲੋਂ ਇਹ ਬਹਿਸ ਸ਼ੁਰੂ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਵਿੱਤੀ ਔਕੜਾਂ ਦੇ ਬਾਵਜੂਦ ਕੈਪਟਨ ਸਰਕਾਰ ਵਲੋਂ ਸਨਅਤਾਂ ਨੂੰ ਘੱਟ ਭਾੜਿਆਂ 'ਤੇ ਬਿਜਲੀ ਦੀ ਸਪਲਾਈ ਦੇ ਕੇ ਵੱਡੀ ਰਾਹਤ ਦਿੱਤੀ ਹੈ ਅਤੇ ਟਰੱਕ ਯੂਨੀਅਨਾਂ ਵੀ ਤੋੜਨ ਨਾਲ ਸਨਅਤਾਂ ਨੇ ਸੁੱਖ ਦਾ ਸਾਹ ਲਿਆ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਬੇਮੌਸਮੀਆਂ ਬਾਰਿਸ਼ਾਂ ਅਤੇ ਗੜੇਮਾਰੀ ਕਾਰਨ 35 ਤੋਂ 50 ਪ੍ਰਤੀਸ਼ਤ ਤੱਕ ਆਲੂ ਦੀ ਫ਼ਸਲ ਤਬਾਹ ਹੋ ਗਈ ਹੈ ਅਤੇ ਆਲੂ ਉਤਪਾਦਕਾਂ ਦੀ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਵਿਕਾਸ ਪੱਖੋਂ ਦੁਆਬਾ ਕਾਫ਼ੀ ਪੱਛੜ ਗਿਆ ਹੈ ਅਤੇ ਉਹ ਚਾਹੁੰਣਗੇ ਕਿ ਦੁਆਬੇ 'ਚ ਵੀ ਕੋਈ ਮੈਡੀਕਲ ਕਾਲਜ, ਆਈ.ਆਈ.ਐਮ. ਤੇ ਆਈ.ਆਈ.ਟੀ. ਕਾਲਜ ਖੋਲ੍ਹੇ ਜਾਣ | ਉਨ੍ਹਾਂ ਤਜਵੀਜ਼ ਰੱਖੀ ਕਿ ਛੱਪੜਾਂ ਨੂੰ ਸਾਫ਼ ਕਰਵਾ ਕੇ ਛੱਪੜਾਂ ਦੇ ਪਾਣੀ ਦੀ ਸਿੰਜਾਈ ਲਈ ਵਰਤੋਂ ਹੋਵੇ, ਜਿਸ ਲਈ ਪਾਈਪ ਭਾਰਤ ਸਰਕਾਰ ਮੁਫ਼ਤ ਦੇ ਰਹੀ ਹੈ | ਉਨ੍ਹਾਂ ਚੁਕੰਦਰ ਤੋਂ ਖੰਡ ਬਣਾਉਣ ਲਈ ਪੰਜਾਬ ਵਿਚ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਵੀ ਤਜਵੀਜ਼ ਦਿੱਤੀ ਅਤੇ ਕਿਹਾ ਕਿ ਇਸ ਨਾਲ ਵਾਤਾਵਰਨ ਨੂੰ ਸੁਧਾਰਨ ਅਤੇ ਫ਼ਸਲੀ ਵਿਭਿੰਨਤਾ ਨੂੰ ਅੱਗੇ ਤੋਰਨ ਵਿਚ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ ਮੈਂ ਇਕੱਲਿਆਂ 15 ਹਜ਼ਾਰ ਏਕੜ ਵਿਚ ਚੁਕੰਦਰ ਦੀ ਖੇਤੀ ਸ਼ੁਰੂ ਕਰਵਾਈ ਹੈ, ਜਿਸ ਦੀ ਅੱਗੋਂ ਖੰਡ ਬਣ ਰਹੀ ਹੈ | 'ਆਪ' ਦੇ ਕੁਲਤਾਰ ਸਿੰਘ ਸੰਧਵਾਂ ਵਲੋਂ ਦੋਸ਼ ਲਗਾਇਆ ਗਿਆ ਕਿ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿਚੋਂ ਕੱਢਣ ਲਈ ਸਰਕਾਰ ਵਲੋਂ ਕੋਸ਼ਿਸ਼ ਨਹੀਂ ਹੋ ਰਹੀ ਅਤੇ ਇਸ ਮੰਤਵ ਲਈ ਕੇਵਲ 60 ਕਰੋੜ ਰੁਪਏ ਰੱਖੇ ਗਏ ਹਨ |
ਅਕਾਲੀ ਦਲ ਵਲੋਂ ਬਜਟ ਤਜਵੀਜ਼ਾਂ 'ਤੇ ਅੱਜ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਕਿ ਬਜਟ ਜਨਤਾ ਨਾਲ ਧੋਖੇ ਵਾਲਾ ਦਸਤਾਵੇਜ਼ ਹੈ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ 30 ਹਜ਼ਾਰ ਕਰੋੜ ਦੇ ਕਰਜ਼ੇ ਚੁੱਕ ਚੁੱਕੀ ਹੈ ਅਤੇ 28 ਹਜ਼ਾਰ ਦੇ ਹੋਰ ਕਰਜ਼ੇ ਚੁੱਕਣ ਦੀ ਤਿਆਰੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕੋਲ ਜੀ.ਐਸ.ਟੀ. ਦੀ ਆਮਦਨ ਜਾਂ ਹਿੱਸੇ ਤੋਂ ਇਲਾਵਾ ਹੋਰ ਕੋਈ ਮਹੱਤਵਪੂਰਨ ਆਮਦਨ ਨਹੀਂ ਰਹਿ ਗਈ ਅਤੇ ਸੂਬੇ ਦੀ ਹਾਲਤ ਕੇਂਦਰ ਸਾਹਮਣੇ ਇਕ ਭਿਖਾਰੀ ਵਾਲੀ ਬਣ ਗਈ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਰਾਜ ਦੀ 80 ਪ੍ਰਤੀਸ਼ਤ ਆਮਦਨ ਆਪਣੇ ਸਰੋਤਾਂ ਤੋਂ ਸੀ ਅਤੇ 20 ਪ੍ਰਤੀਸ਼ਤ ਹਿੱਸਾ ਕੇਂਦਰੀ ਸਹਾਇਤਾ ਦਾ ਸੀ ਪਰ ਹੁਣ 50 ਪ੍ਰਤੀਸ਼ਤ ਆਮਦਨ ਰਾਜ ਦੀ ਰਹਿ ਗਈ ਹੈ ਅਤੇ 50 ਪ੍ਰਤੀਸ਼ਤ ਕੇਂਦਰ ਤੋਂ ਮਿਲ ਰਹੀ ਹੈ, ਜੋ ਰਾਜ ਦੀ ਡਿੱਗ ਰਹੀ ਆਮਦਨ ਦਾ ਸਪੱਸ਼ਟ ਸਬੂਤ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਦੇਣ ਲਈ ਕੋਈ ਵੀ ਕਦਮ ਨਹੀਂ ਦਰਸਾਇਆ ਗਿਆ | ਉਨ੍ਹਾਂ ਕਿਹਾ ਕਿ ਰਾਜ ਦੀ ਆਰਥਿਕਤਾ ਦੀ ਵਾਧੇ ਦੀ ਦਰ ਜੋ ਸਾਡੇ ਕਾਰਜਕਾਲ ਵਿਚ 7.16 ਪ੍ਰਤੀਸ਼ਤ ਸੀ ਹੁਣ ਘੱਟ ਕੇ 6.21 ਪ੍ਰਤੀਸ਼ਤ ਹੋ ਗਈ ਹੈ | ਬਜਟ ਤਜਵੀਜ਼ਾਂ 'ਤੇ ਹਰਦਿਆਲ ਸਿੰਘ ਕੰਬੋਜ, ਸਰਬਜੀਤ ਕੌਰ ਮਾਣੂੰਕੇ, ਤਰਸੇਮ ਸਿੰਘ ਡੀ.ਸੀ., ਕੁਲਦੀਪ ਸਿੰਘ ਵੈਦ, ਸੁਖਪਾਲ ਸਿੰਘ ਭੁੱਲਰ ਅਤੇ 'ਆਪ' ਵਿਧਾਇਕ ਬੁੱਧ ਰਾਮ ਤੇ ਗੁਰਮੀਤ ਸਿੰਘ ਨੇ ਵੀ ਵਿਚਾਰ ਰੱਖੇ | ਸਦਨ ਵਲੋਂ ਪੇਸ਼ ਬਜਟ ਤਜਵੀਜ਼ਾਂ ਅਤੇ ਆਉਂਦੇ ਸਾਲ ਲਈ ਸਾਲਾਨਾ ਬਜਟ ਸਬੰਧੀ ਖ਼ਜ਼ਾਨਾ ਬਿੱਲ ਸੋਮਵਾਰ ਦੀ ਆਖਰੀ ਬੈਠਕ ਵਿਚ ਪਾਸ ਕੀਤਾ ਜਾਵੇਗਾ ਅਤੇ ਇਸੇ ਦਿਨ ਵਿੱਤ ਮੰਤਰੀ ਬਹਿਸ ਦਾ ਜਵਾਬ ਦੇਣਗੇ ਅਤੇ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਅਤੇ ਸੋਧ ਬਿੱਲਾਂ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ |
ਮੁੱਖ ਮੰਤਰੀ ਦੂਜੇ ਦਿਨ ਵੀ ਸਦਨ ਤੋਂ ਗ਼ੈਰ ਹਾਜ਼ਰ ਰਹੇ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ ਦੂਜੇ ਦਿਨ ਵੀ ਸਦਨ ਤੋਂ ਗ਼ੈਰ-ਹਾਜ਼ਰ ਰਹੇ, ਜਦੋਂ ਕਿ ਉਹ ਕੱਲ੍ਹ ਵੀ ਸਦਨ ਦੀ ਬੈਠਕ ਵਿਚ ਨਹੀਂ ਪੁੱਜੇ ਸਨ ਅਤੇ ਵਿਧਾਨ ਸਭਾ ਤੋਂ ਕੁਝ ਫਰਲਾਂਗ ਦੂਰ ਆਪਣੇ ਨਿਵਾਸ ਅਸਥਾਨ 'ਤੇ ਹੀ ਮੌਜੂਦ ਸਨ ਅਤੇ ਉੱਥੇ ਹੀ ਬੈਠਕਾਂ ਆਦਿ ਕਰ ਰਹੇ ਸਨ | ਇਸੇ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਮੁੱਚੇ ਬਜਟ ਸਮਾਗਮ ਤੋਂ ਗ਼ੈਰ-ਹਾਜ਼ਰੀ ਮੈਂਬਰਾਂ ਨੂੰ ਕਾਫ਼ੀ ਰੜਕ ਰਹੀ ਸੀ ਅਤੇ ਅਕਾਲੀ ਮੈਂਬਰਾਂ ਨੇ ਅੱਜ ਦੱਸਿਆ ਕਿ ਸੁਖਬੀਰ ਸਿੰਘ ਸੋਮਵਾਰ ਬਾਅਦ ਦੁਪਹਿਰ ਦੀ ਆਖਰੀ ਬੈਠਕ ਵਿਚ ਹਾਜ਼ਰ ਹੋਣਗੇ ਅਤੇ ਬਜਟ ਤਜਵੀਜ਼ਾਂ 'ਤੇ ਆਪਣੇ ਵਿਚਾਰ ਵੀ ਰੱਖਣਗੇ |

ਯੂ. ਪੀ. 'ਚ ਜੈਸ਼ ਦੇ ਦੋ ਅੱਤਵਾਦੀ ਗਿ੍ਫ਼ਤਾਰ


ਲਖਨਊ, 22 ਫਰਵਰੀ (ਏਜੰਸੀ)-ਉੱਤਰ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ (ਏ.ਟੀ.ਐਸ.) ਨੇ ਸਹਾਰਨਪੁਰ ਦੇ ਦਿਓਬੰਦ ਤੋਂ ਦੋ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਅੱਤਵਾਦੀਆਂ ਦਾ ਸਬੰਧ ਜੈਸ਼-ਏ-ਮੁਹੰਮਦ ਨਾਲ ਦੱਸਿਆ ਜਾ ਰਿਹਾ ਹੈ | ਯੂ.ਪੀ. ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਅੱਤਵਾਦੀ ਸ਼ਾਹਨਵਾਜ਼ ਅਹਿਮਦ ਤੇਲੀ ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲਾ ਹੈ | ਸ਼ਾਹਨਵਾਜ਼, ਜੈਸ਼ ਦਾ ਸਰਗਰਮ ਮੈਂਬਰ ਹੈ | ਜਦੋਂ ਕਿ ਦੂਸਰਾ ਅੱਤਵਾਦੀ ਅਕੀਬ ਅਹਿਮਦ ਮਲਿਕ ਪੁਲਵਾਮਾ ਦਾ ਰਹਿਣ ਵਾਲਾ ਹੈ | ਇਹ ਦੋਵੇਂ ਆਪਣੇ ਆਪ ਨੂੰ ਵਿਦਿਆਰਥੀ ਦੱਸ ਕੇ ਇਥੇ ਰਹਿ ਰਹੇ ਸਨ ਅਤੇ ਇਨ੍ਹਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ | ਪੁਲਿਸ ਇਨ੍ਹਾਂ ਅੱਤਵਾਦੀਆਂ ਨੂੰ ਪੁਲਵਾਮਾ ਹਮਲੇ ਨਾਲ ਜੁੜੇ ਹੋਣ ਦੀ ਨਜ਼ਰੀਏ ਨਾਲ ਵੀ ਦੇਖ ਰਹੀ ਹੈ | ਇਨ੍ਹਾਂ ਦੋਵਾਂ ਦੀ ਗਿ੍ਫ਼ਤਾਰੀ ਵੀਰਵਾਰ ਦੇਰ ਰਾਤ ਕਰੀਬ ਢਾਈ ਵਜੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਹੋਈ | ਇਨ੍ਹਾਂ ਕੋਲੋਂ .32 ਬੋਰ ਦੀ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ | ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਜ਼ਿਹਾਦੀ ਚੈਟ, ਵੀਡੀਓਜ਼ ਅਤੇ ਤਸਵੀਰਾਂ ਵੀ ਬਰਾਮਦ ਹੋਈਆਂ ਹਨ | ਡੀ.ਜੀ.ਪੀ. ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦਾ ਕੰਮ ਸੰਗਠਨ ਵਿਚ ਨਵੀਂ ਭਰਤੀ ਕਰਨਾ ਸੀ | ਸ਼ਾਹਨਵਾਜ਼ ਲੰਬੇ ਸਮੇਂ ਤੋਂ ਦਿਓਬੰਦ ਵਿਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਪਰ ਉਸ ਦਾ ਨਾਂਅ ਮਦਰੱਸੇ ਦੇ ਅਧਿਕਾਰਤ ਰਿਕਾਰਡ ਵਿਚ ਦਰਜ ਨਹੀਂ ਹੈ | ਕੁਝ ਕਸ਼ਮੀਰੀ ਦੇਵਬੰਦ ਵਿਚ ਬਗੈਰ ਦਾਖ਼ਲੇ ਦੇ ਰਹਿ ਰਹੇ ਹਨ |

ਪਾਕਿ ਨੇ ਅੰਤਰਰਾਸ਼ਟਰੀ ਦਬਾਅ ਅੱਗੇ ਝੁਕਦਿਆਂ ਜੈਸ਼ ਦੇ ਮੁੱਖ ਦਫ਼ਤਰਾਂ ਦਾ ਕੰਟਰੋਲ ਲਿਆ ਆਪਣੇ ਹੱਥਾਂ 'ਚ

ਲਾਹੌਰ, 22 ਫਰਵਰੀ (ਏਜੰਸੀ)-ਪਾਕਿਸਤਾਨੀ ਸਰਕਾਰ ਨੇ ਆਪਣੀ ਧਰਤੀ ਤੋਂ ਸੰਚਾਲਿਤ ਹੋਣ ਵਾਲੇ ਅੱਤਵਾਦੀ ਸੰਗਠਨ 'ਤੇ ਨਕੇਲ ਕੱਸਣ ਦੇ ਜ਼ਬਰਦਸਤ ਅੰਤਰਰਾਸ਼ਟਰੀ ਦਬਾਅ ਦੇ ਅੱਗੇ ਝੁਕਦੇ ਹੋਏ ਸ਼ੁੱਕਰਵਾਰ ਨੂੰ ਜੈਸ਼-ਏ-ਮੁਹੰਮਦ ਦੇ ਮੁੱਖ ਦਫ਼ਤਰਾਂ ਦਾ ਪ੍ਰਸ਼ਾਸਨਿਕ ਕੰਟਰੋਲ ਆਪਣੇ ਹੱਥਾਂ 'ਚ ਲੈ ਲਿਆ | ਇਸੇ ਅੱਤਵਾਦੀ ਸੰਗਠਨ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਵਿਚ ਸੀ. ਆਰ. ਪੀ. ਐਫ. ਦੇ 40 ਜਵਾਨ ਸ਼ਹੀਦ ਹੋਏ ਸਨ | ਅਸਲ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇਕ ਦਿਨ ਪਹਿਲਾਂ ਬਿਆਨ ਜਾਰੀ ਕਰ ਕੇ ਪੁਲਵਾਮਾ ਹਮਲੇ ਨੂੰ ਘਿਨਾਉਣਾ ਅਤੇ ਕਾਇਰਾਨਾ ਦੱਸਦਿਆਂ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ | ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਅੰਜਾਮ ਦੇਣ ਵਾਲੇ ਅਤੇ ਧਨ ਮੁਹੱਈਆ ਕਰਨ ਵਾਲਿਆਂ ਨੂੰ ਨਿਆਂ ਦੇ ਦਾਇਰੇ 'ਚ ਲਿਆਂਦਾ ਜਾਵੇ | ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬਹਾਬਲਪੁਰ ਸਥਿਤ ਜੈਸ਼ ਦੇ ਮੁੱਖ ਦਫ਼ਤਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ | ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਹਾਵਲਪੁਰ 'ਚ ਦੋ ਕੈਂਪਸਾਂ ਨੂੰ ਆਪਣੇ ਕੰਟਰੋਲ 'ਚ ਲਿਆ ਹੈ ਅਤੇ ਉਸ ਦੇ ਕੰਮ ਕਾਰ ਨੂੰ ਦੇਖਣ ਲਈ ਆਪਣਾ ਇਕ ਪ੍ਰਸ਼ਾਸਕ ਨਿਯੁਕਤ ਕੀਤਾ ਹੈ | ਗ੍ਰਹਿ ਮੰਤਰਾਲੇ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਜੈਸ਼ 'ਤੇ ਕਾਰਵਾਈ ਵੀਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ 'ਚ ਹੋਈ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ 'ਚ ਲਏ ਗਏ ਫ਼ੈਸਲੇ ਦੀ ਤਰਜ਼ 'ਤੇ ਕੀਤੀ ਗਈ | ਬਿਆਨ 'ਚ ਕਿਹਾ ਗਿਆ ਹੈ ਕਿ ਦੋਵੇਂ ਕੈਂਪਸਾਂ 'ਚ ਫਿਲਹਾਲ 70 ਅਧਿਆਪਕ ਅਤੇ 600 ਵਿਦਿਆਰਥੀ ਹਨ |

ਸੀ. ਬੀ. ਆਈ. ਵਲੋਂ ਚੰਦਾ ਕੋਚਰ ਿਖ਼ਲਾਫ਼ 'ਲੁੱਕ ਆਊਟ' ਨੋਟਿਸ ਜਾਰੀ

ਨਵੀਂ ਦਿੱਲੀ, 22 ਫਰਵਰੀ (ਏਜੰਸੀਆਂ)-ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਸੀ. ਈ. ਓ ਅਤੇ ਐਮ. ਡੀ. ਚੰਦਾ ਕੋਚਰ ਿਖ਼ਲਾਫ਼ 'ਲੁੱਕ ਆਊਟ' ਨੋਟਿਸ ਜਾਰੀ ਕੀਤਾ ਹੈ | ਸੀ. ਬੀ. ਆਈ. ਨੇ ਸਾਲ 2009 ਤੋਂ 2011 ਵਿਚਕਾਰ ਵੀਡੀਓਕਾਨ ਗਰੁੱਪ ਨੂੰ ਬੈਂਕ ਤੋਂ 1,875 ਕਰੋੜ ਦੇ 6 ਕਰਜ਼ ਦੇਣ 'ਚ ਕਥਿਤ ਤੌਰ 'ਤੇ ਭਿ੍ਸ਼ਟਾਚਾਰ ਦੇ ਸਿਲਸਿਲੇ 'ਚ ਉਨ੍ਹਾਂ ਿਖ਼ਲਾਫ਼ ਐਫ਼. ਆਈ. ਆਰ. ਦਰਜ ਕੀਤੀ ਗਈ ਸੀ | ਲੁੱਕ ਆਊਟ ਸਰਕੁਲਰ ਜਾਰੀ ਹੋਣ ਤੋਂ ਬਾਅਦ ਚੰਦਾ ਕੋਚਰ ਤਿੰਨ ਦੇਸ਼ਾਂ ਤੋਂ ਬਾਹਰ ਨਹੀਂ ਜਾ ਸਕਣਗੇ | ਇਨਫੋਰਸਮੈਂਟ ਡਾਇਰੈਕਟਰ (ਈ. ਡੀ.) ਹਵਾਲਾ ਮਾਮਲੇ ਦੇ ਕੇਸ 'ਚ ਚੰਦਾ ਕੋਚਰ ਅਤੇ ਦੀਪਕ ਕੋਚਰ ਨੂੰ ਪੁੱਛਗਿੱਛ ਲਈ ਜਲਦ ਬੁਲਾ ਸਕਦਾ ਹੈ | ਇਹ ਜਾਣਕਾਰੀ ਇਸ ਮਾਮਲੇ ਦੇ ਜਾਣਕਾਰ ਸੂਤਰਾਂ ਨੇ ਦਿੱਤੀ ਹੈ |

ਈ. ਡੀ. ਵਲੋਂ ਵੀਰਭੱਦਰ ਿਖ਼ਲਾਫ਼ ਪੂਰਕ ਦੋਸ਼-ਪੱਤਰ ਦਾਇਰ

ਨਵੀਂ ਦਿੱਲੀ, 22 ਫਰਵਰੀ (ਉਪਮਾ ਡਾਗਾ ਪਾਰਥ)-ਈ.ਡੀ. ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਿਖ਼ਲਾਫ਼ ਹਵਾਲਾ
ਰਾਸ਼ੀ ਦੇ ਇਕ ਮਾਮਲੇ ਵਿਚ ਪੂਰਕ ਦੋਸ਼-ਪੱਤਰ ਦਾਇਰ ਕੀਤਾ | ਵਿਸ਼ੇਸ਼ ਜਸਟਿਸ ਅਰੁਣ ਭਰਦਵਾਜ ਨੇ ਕਿਹਾ ਕਿ ਉਹ 18 ਮਾਰਚ ਨੂੰ ਮਾਮਲੇ ਦੀ ਸੁਣਵਾਈ ਕਰਨਗੇ | ਈ.ਡੀ. ਦਾ ਪੂਰਕ ਦੋਸ਼-ਪੱਤਰ ਵਿਸ਼ੇਸ਼ ਸਰਕਾਰੀ ਵਕੀਲ ਨਿਤੇਸ਼ ਰਾਣਾ ਅਤੇ ਐਨ.ਕੇ. ਮੱਟਾ ਵਲੋਂ ਦਾਇਰ ਕੀਤਾ ਗਿਆ | ਇਸ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅਲੱਗ ਤੋਂ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਤੇ ਹੋਰਨਾਂ ਿਖ਼ਲਾਫ਼ ਦੋਸ਼-ਪੱਤਰ ਦਾਇਰ ਕੀਤੇ ਸਨ | ਸੀ.ਬੀ.ਆਈ. ਨੇ ਦਾਅਵਾ ਕੀਤਾ ਸੀ ਕਿ ਵੀਰਭੱਦਰ ਨੇ ਯੂ.ਪੀ.ਏ. ਸਰਕਾਰ ਸਮੇਂ ਕੇਂਦਰੀ ਮੰਤਰੀ ਹੁੰਦੇ ਹੋਏ ਆਮਦਨ ਦੇ ਸਾਧਨਾਂ ਤੋਂ ਕਰੀਬ 10 ਕਰੋੜ ਰੁਪਏ ਵੱਧ ਇਕੱਠੇ ਕੀਤੇ ਸਨ | ਸੀ.ਬੀ.ਆਈ. ਦੇ ਮੁਕੱਦਮੇ ਦੇ ਆਧਾਰ 'ਤੇ ਈ.ਡੀ. ਨੇ ਮਾਮਲਾ ਦਾਇਰ ਕੀਤਾ ਸੀ |
ਮਾਮਲੇ ਦੀ ਸੁਣਵਾਈ 3 ਅਪ੍ਰੈਲ ਤੋਂ
ਦਿੱਲੀ ਦੀ ਇਕ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਿਖ਼ਲਾਫ਼ 10 ਕਰੋੜ ਰੁਪਏ ਤੋਂ ਜ਼ਿਆਦਾ ਬੇਨਾਮੀ ਜਾਇਦਾਦ ਰੱਖਣ ਦੇ ਦੋਸ਼ ਤੈਅ ਕੀਤੇ | ਇਸ ਤੋਂ ਬਾਅਦ ਮਾਮਲੇ ਵਿਚ ਉਨ੍ਹਾਂ ਿਖ਼ਲਾਫ਼ ਮੁਕੱਦਮਾ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ | ਸਾਬਕਾ ਮੁੱਖ ਮੰਤਰੀ ਨੇ ਬੇਗੁਨਾਹ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਹ ਦੋਸ਼ ਕਬੂਲ ਕਰਨ ਦੀ ਬਜਾਏ ਇਸ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨਗੇ | ਅਦਾਲਤ ਨੇ ਮਾਮਲੇ ਵਿਚ ਸੀ.ਬੀ.ਆਈ. ਦੇ ਜ਼ਰੀਏ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ 3, 4 ਅਤੇ 5 ਅਪ੍ਰੈਲ ਦੀ ਤਾਰੀਖ ਤੈਅ ਕੀਤੀ ਹੈ |

ਐਨ.ਆਈ.ਏ. ਵਲੋਂ ਜੱਗੀ ਜੌਹਲ ਤੇ ਪਹਿਲਵਾਨ ਸਮੇਤ 8 ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

ਸ਼ਿਵ ਸੈਨਾ ਆਗੂ ਦੀ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ

ਐੱਸ. ਏ. ਐੱਸ. ਨਗਰ, 22 ਫਰਵਰੀ (ਜਸਬੀਰ ਸਿੰਘ ਜੱਸੀ)-ਲੁਧਿਆਣਾ ਵਿਖੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ 'ਤੇ ਗੋਲੀ ਚਲਾਉਣ (ਹੱਤਿਆ ਦੀ ਕੋਸ਼ਿਸ਼ ਕਰਨ) ਵਾਲੇ ਮਾਮਲੇ 'ਚ ਅੱਜ ਐਨ. ਆਈ. ਏ. ਵਲੋਂ 8 ਮੁਲਜ਼ਮਾਂ ਿਖ਼ਲਾਫ਼ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਐਨ. ਐਸ. ਗਿੱਲ ਦੀ ਅਦਾਲਤ 'ਚ ...

ਪੂਰੀ ਖ਼ਬਰ »

ਸੋਪੋਰ ਮੁਕਾਬਲੇ 'ਚ 2 ਅੱਤਵਾਦੀ ਹਲਾਕ

ਸ੍ਰੀਨਗਰ, 22 ਫਰਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ ਇਲਾਕੇ ਵਿਖੇ ਬੀਤੇ ਰਾਤ ਸ਼ੁਰੂ ਹੋਇਆ ਮੁਕਾਬਲਾ ਸ਼ੁੱਕਰਵਾਰ ਦੇਰ ਸ਼ਾਮ 2 ਅੱਤਵਾਦੀਆਂ ਦੇ ਮਾਰੇ ਜਾਣ ਬਾਅਦ ਸਮਾਪਤ ਹੋ ਗਿਆ | ਮੁਕਾਬਲਾ ਸ਼ੁਰੂ ਹੋਣ ਦੇ ਨਾਲ ਸੋਪੋਰ ਇਲਾਕੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਕੇਂਦਰ ਤੇ 11 ਸੂਬਿਆਂ ਨੂੰ ਨੋਟਿਸ

ਨਵੀਂ ਦਿੱਲੀ, 22 ਫਰਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਦੇ ਕੁਝ ਹਿੱਸਿਆਂ 'ਚ ਕਸ਼ਮੀਰੀ ਵਿਦਿਆਰਥੀਆਂ 'ਤੇ ਹੋਏ ਹਮਲਿਆਂ ਦੇ ਪਿਛੋਕੜ 'ਚ ਕੇਂਦਰ ਸਰਕਾਰ ਅਤੇ 10 ਰਾਜਾਂ ਨੂੰ ਨੋਟਿਸ ਜਾਰੀ ਕੀਤਾ ਹੈ | ਸੁਪਰੀਮ ਕੋਰਟ ਵਲੋਂ ...

ਪੂਰੀ ਖ਼ਬਰ »

ਵਾਡਰਾ ਪੰਜਵੀਂ ਵਾਰ ਈ. ਡੀ. ਅੱਗੇ ਹੋਏ ਪੇਸ਼

ਨਵੀਂ ਦਿੱਲੀ, 22 ਫਰਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਰਾਬਰਟ ਵਾਡਰਾ ਵਿਦੇਸ਼ 'ਚ ਕਥਿਤ ਜਾਇਦਾਦ ਦੇ ਮਾਮਲੇ 'ਚ ਅੱਜ ਪੰਜਵੀਂ ਵਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅੱਗੇ ਪੇਸ਼ ਹੋਏ | ਇਸ ਤੋਂ ਪਹਿਲਾਂ ਈ. ਡੀ. ਨੇ 20 ਫਰਵਰੀ ਨੂੰ ...

ਪੂਰੀ ਖ਼ਬਰ »

ਵਾਈਟ ਹਾਊਸ ਐਚ. 1 ਬੀ. ਵੀਜ਼ੇ 'ਚ ਕਰੇਗਾ ਵੱਡਾ ਬਦਲਾਅ

ਵਾਸ਼ਿੰਗਟਨ, 22 ਫਰਵਰੀ (ਏਜੰਸੀ)-ਵਾਈਟ ਹਾਊਸ ਨੂੰ ਐਚ. 1 ਬੀ. ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਕੰਮ ਕਰਨ ਦੇ ਅਧਿਕਾਰ ਨੂੰ ਖ਼ਤਮ ਕਰਨ ਲਈ ਮੌਜੂਦਾ ਨਿਯਮਾਂ 'ਚ ਬਦਲਾਅ ਕਰਨ ਲਈ ਅਧਿਕਾਰਤ ਤੌਰ 'ਤੇ ਪ੍ਰਸਤਾਵ ਮਿਲਿਆ ਹੈ | ਅਧਿਕਾਰੀਆਂ ਮੁਤਾਬਿਕ ਇਸ ਪਹਿਲਕਦਮੀ ਨਾਲ ...

ਪੂਰੀ ਖ਼ਬਰ »

ਜਲ ਸੰਧੀ ਤਹਿਤ ਭਾਰਤ ਨੂੰ ਮਿਲੀ ਹੈ ਮਨਜ਼ੂਰੀ, ਸਾਨੂੰ ਚਿੰਤਾ ਨਹੀਂ

ਅੰਮਿ੍ਤਸਰ, 22 ਫਰਵਰੀ (ਸੁਰਿੰਦਰ ਕੋਛੜ)-ਸਿੰਧੂ ਜਲ ਸਮਝੌਤੇ ਅਧੀਨ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ 'ਚੋਂ ਆਪਣੇ ਹਿੱਸੇ ਦਾ ਪਾਣੀ ਰੋਕਣ ਦੇ ਭਾਰਤ ਦੇ ਫ਼ੈਸਲੇ 'ਤੇ ਪਾਕਿ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ ਇਸ ਤੋਂ ਚਿੰਤਤ ਨਹੀਂ ਹੈ ਅਤੇ ਜਲ ਸੰਧੀ ਦੇ ...

ਪੂਰੀ ਖ਼ਬਰ »

ਰਾਹੁਲ ਗਾਂਧੀ ਨੇ ਮੋਦੀ ਨੂੰ ਕਿਹਾ 'ਪ੍ਰਾਈਮ ਟਾਈਮ ਮਨਿਸਟਰ'

ਨਵੀਂ ਦਿੱਲੀ, 22 ਫਰਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਸਤਾਵੇਜ਼ੀ ਫ਼ਿਲਮ ਦੀ ਸ਼ੂਟਿੰਗ ਚਾਲੂ ਰੱਖਣ 'ਤੇ ਮੋਦੀ ਨੂੰ 'ਪ੍ਰਾਈਮ ਟਾਈਮ ਮਨਿਸਟਰ' ਕਹਿ ਕੇ ਤਨਜ਼ ਕੀਤਾ | ...

ਪੂਰੀ ਖ਼ਬਰ »

ਵੀਅਤਨਾਮ 'ਚ ਮੁੜ ਮੁਲਾਕਾਤ ਕਰਨਗੇ ਟਰੰਪ ਅਤੇ ਕਿਮ

ਵਾਸ਼ਿੰਗਟਨ, 22 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਗਲੇ ਹਫ਼ਤੇ ਵੀਅਤਨਾਮ ਦੇ ਹਨੋਈ 'ਚ ਬੈਠਕ ਕਰਨਗੇ | ਟਰੰਪ ਅਤੇ ਕਿਮ 27 ਅਤੇ 28 ਫਰਵਰੀ ਨੂੰ ਦੂਜੀ ਸਿਖਰ ਵਾਰਤਾ ਲਈ ਮੁਲਾਕਾਤ ਕਰਨਗੇ | ਦੋਵਾਂ ਦਰਮਿਆਨ ...

ਪੂਰੀ ਖ਼ਬਰ »

ਸ੍ਰੀਨਗਰ-ਜੰਮੂ ਮਾਰਗ 3 ਦਿਨਾਂ ਤੋਂ ਬੰਦ, ਹਜ਼ਾਰਾਂ ਵਾਹਨ ਫਸੇ

ਸ੍ਰੀਨਗਰ, 22 ਫਰਵਰੀ (ਮਨਜੀਤ ਸਿੰਘ)-ਕਸ਼ਮੀਰ ਵਾਦੀ ਨੂੰ ਬਾਕੀ ਦੇਸ਼ ਨਾਲ ਮਿਲਾਉਣ ਵਾਲੇ ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ 'ਤੇ ਅੱਜ ਲਗਾਤਾਰ ਤੀਜੇ ਦਿਨ ਵੀ ਆਵਾਜਾਈ ਬੰਦ ਰਹੀ, ਜਿਸ ਕਾਰਨ ਮੁਸਾਫਿਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...

ਪੂਰੀ ਖ਼ਬਰ »

ਆਸਾਮ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 30 ਮੌਤਾਂ, ਕਈ ਬਿਮਾਰ

ਗੁਹਾਟੀ, 22 ਫਰਵਰੀ (ਏਜੰਸੀ)-ਆਸਾਮ ਦੇ ਗੋਲਾਘਾਟ ਜ਼ਿਲ੍ਹੇ ਵਿਚ ਇਕ ਚਾਹ ਬਾਗ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 30 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 7 ਔਰਤਾਂ ਸ਼ਾਮਿਲ ਹਨ ਅਤੇ ਲਗਪਗ 50 ਲੋਕ ਬਿਮਾਰ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ...

ਪੂਰੀ ਖ਼ਬਰ »

ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਣਗੇ ਕਾਲਿਨ ਕ੍ਰਾਵੇਲ-ਟਵਿੱਟਰ

ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਟਵਿੱਟਰ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸ ਦੇ ਪਬਲਿਕ ਪਾਲਿਸੀ ਦੇ ਮੁਖੀ ਕਾਲਿਨ ਕ੍ਰਾਵੇਲ 25 ਫਰਵਰੀ ਨੂੰ ਭਾਰਤ ਵਿਚ ਸੂਚਨਾ ਤਕਨੀਕ 'ਤੇ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਣਗੇ | ਮਾਈਕਰੋ-ਬਲਾਗਿੰਗ ਪਲੇਟਫਾਰਮ ਨੇ ...

ਪੂਰੀ ਖ਼ਬਰ »

ਪਾਕਿ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ ਕੋਲ ਕੀਤੀ ਭਾਰਤ ਦੀ ਸ਼ਿਕਾਇਤ

ਇਸਲਾਮਾਬਾਦ, 22 ਫਰਵਰੀ (ਏਜੰਸੀ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ ਨੂੰ ਪੱਤਰ ਲਿਖ ਕੇ ਭਾਰਤ ਦੀ ਸ਼ਿਕਾਇਤ ਕੀਤੀ ਹੈ ਕਿ ਉਹ ਖੇਤਰੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਿਹਾ ਹੈ ਜੋ ਕਿ ਅੰਤਰਰਾਸ਼ਟਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX