ਸਾਹਨੇਵਾਲ, 22 ਫਰਵਰੀ (ਅਮਰਜੀਤ ਸਿੰਘ ਮੰਗਲੀ/ਹਰਜੀਤ ਸਿੰਘ ਢਿੱਲੋਂ)- ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਾਹਨੇਵਾਲ ਹਲਕੇ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ'ਚ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਆਗੂਆਂ 'ਤੇ ਵਰਕਰਾਂ ਨਾਲ ਮੈਰਿਜ ਪੈਲੇਸ 'ਚ ਮੀਟਿੰਗ ਕਰ ਕੇ ਉਨ੍ਹਾਂ ਨਾਲ ਸਿੱਧੀ ਗੱਲਬਾਤ ਹੋਈ | ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਅਤੇ ਨਸ਼ਾ ਨੂੰ ਖ਼ਤਮ ਕਰਨ ਲਈ ਹੱਥ 'ਚ ਗੁਟਕਾ ਸਾਹਿਬ ਫੜ੍ਹ ਕੇ ਝੂਠੀਆਂ ਸਹੰੁਆਂ ਖਾਂ ਕੇ ਕਾਂਗਰਸ ਦੀ ਸਰਕਾਰ ਬਣਾਈ ਸੀ | ਪਰ ਸਰਕਾਰ ਲੋਕਾਂ ਦੀਆਂ ਆਸਾਂ 'ਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰ ਸਕੀ | ਜਦਕਿ ਕਾਂਗਰਸ ਦੀ ਸਰਕਾਰ ਨੇ ਤਾਂ ਅਕਾਲੀ ਦਲ ਪਾਰਟੀ ਵਲੋਂ ਹਰ ਵਰਗ ਦੇ ਲੋਕਾਂ ਲਈ ਚਲਾਈਆਂ ਗਈਆਂ ਸਹੂਲਤਾਂ ਵੀ ਬੰਦ ਕਰ ਕੇ ਰੱਖ ਦਿੱਤੀਆਂ ਹਨ | ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਵੀ ਵਿਧਾਨ ਸਭਾ 'ਚ ਵਿਰੋਧੀ ਧਿਰ ਵਲੋਂ ਸਰਕਾਰ ਦੇ ਵਾਅਦਿਆਂ ਨੂੰ ਲੈ ਕੇ ਆਵਾਜ਼
ਚੁੱਕੀ ਜਾਂਦੀ ਹੈ ਤਾ ਉਹ ਬੌਖਲਾ ਜਾਂਦੇ ਹਨ। ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਆਗੂਆਂ 'ਤੇ ਵਰਕਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ 'ਚ ਡਟ ਜਾਣ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਜਗਰੂਪ ਸਿੰਘ ਸਾਬਕਾ ਚੇਅਰਮੈਨ, ਸਿਮਰਨਜੀਤ ਸਿੰਘ ਢਿੱਲੋਂ,ਭਾਗ ਸਿੰਘ ਮਾਨਗੜ੍ਹ, ਧਰਮਜੀਤ ਸਿੰਘ ਗਿੱਲ, ਕੁਲਵੰਤ ਸਿੰਘ ਕਾਂਤੀ ਸਾਬਕਾ ਪ੍ਰਧਾਨ, ਸੁਖਵਿੰਦਰ ਸਿੰਘ ਮੰਗਲੀ ਸਾਬਕਾ ਸਰਪੰਚ, ਰਜਿੰਦਰ ਸਿੰਘ ਸਰਪੰਚ ਸਾਹਨੀ, ਦਲਵਿੰਦਰ ਸਿੰਘ ਪੱਪੂ ਪ੍ਰਧਾਨ ਸਾਹਨੀ, ਅਸ਼ੋਕ ਕੁਮਾਰ ਸਾਬਕਾ ਕੌਂਸਲਰ, ਰਾਜਦੀਪ ਭਾਟੀਆਂ ਕੌਂਸਲਰ, ਰਾਜਨ ਭਾਟੀਆਂ, ਨਰਿੰਦਰ ਸਿੰਘ ਨਿੰਦੀ, ਹਰਦੀਪ ਸਿੰਘ ਤੋਤਾ, ਜਗਜੀਤ ਸਿੰਘ ਸੰਧੂ, ਜਸਵੀਰ ਸਿੰਘ ਹਰਾ, ਆਦਿ ਹਾਜ਼ਰ ਸਨ।
ਸਮਰਾਲਾ/ਬੀਜਾ, 22 ਫਰਵਰੀ (ਬਲਜੀਤ ਸਿੰਘ ਬਘੌਰ/ਰਣਧੀਰ ਸਿੰਘ ਧੀਰਾ) - ਮਾਰਕਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਹਲਕਾ ਸਮਰਾਲਾ ਤੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੂੰ ਉਸ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ...
ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਸਥਾਨਕ ਏ. ਐਸ. ਕਾਲਜ ਖੰਨਾ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨਿਆ ਗਿਆ ਬੀ. ਏ. 5ਵੇਂ ਸਮੈਸਟਰ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਵਿਚ ਕਾਲਜ ਦੀ ਮੋਨਿਕਾ ਵੈਦ ਨੇ ਕਾਲਜ ਵਿਚੋਂ ਪਹਿਲਾ, ਸਮਾਇਲਜੀਤ ਕੌਰ ਨੇ ਕਾਲਜ ...
ਖੰਨਾ, 22 ਫਰਵਰੀ (ਮਨਜੀਤ ਸਿੰਘ ਧੀਮਾਨ)-ਮੋਟਰਸਾਈਕਲ ਟਰੈਕਟਰ ਟਰਾਲੀ ਹੋਈ ਟੱਕਰ ਵਿਚ 2 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਕਰਨ ਸਿੰਘ ਤੇ ਉਸ ਦਾ ਦੋਸਤ ਗਗਨ ਸਿੰਘ ਵਾਸੀ ਕਰਤਾਰ ਨਗਰ ਖੰਨਾ ਜੋ ਦੋਵੇਂ ਮੋਟਰਸਾਈਕਲ 'ਤੇ ਆ ਰਹੇ ...
ਖੰਨਾ, 22 ਫਰਵਰੀ (ਮਨਜੀਤ ਸਿੰਘ ਧੀਮਾਨ)- ਬੀਤੀ ਰਾਤ ਖੰਨਾ ਦੇ ਵਿਸ਼ਾਲ ਮੈਗਾ ਮਾਰਟ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਮੋਟਰਸਾਈਕਲ ਸਵਾਰ ਵਿਅਕਤੀ 'ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਵਿਜੇ ਕੁਮਾਰ 40 ਪੁੱਤਰ ...
ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਪਿੰਡ ਇਕੋਲਾਹਾ ਦੇ ਅਮਰੀਕਾ ਵਿਚ ਰਹਿੰਦੇ ਪਰਮਿੰਦਰ ਸਿੰਘ ਪਿੰਦਰੀ (29) ਦੀ ਅਚਾਨਕ ਬਰੇਨ ਹੈਮਰੇਜ ਹੋਣ ਕਾਰਨ ਮੌਤ ਹੋ ਗਈ ਸੀ | ਪਿੰਡ ਅਮਰੀਕਾ ਦੇ ਕੈਲੇਫੋਰਨੀਆ ਪ੍ਰਾਂਤ ਦੇ ਸ਼ਹਿਰ ਹੈਵਰਡਜ਼ ਵਿਚ ਰਹਿੰਦਾ ਸੀ | ਉਹ ਪਿੰਡ ...
ਜੌੜੇਪੁਲ ਜਰਗ, 22 ਫਰਵਰੀ (ਪਾਲਾ ਰਾਜੇਵਾਲੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਰਥਲਾ ਮੰਡੇਰ ਵਿਖੇ ਸਾਲਾਨਾ ਸਮਾਗਮ ਪਿ੍ੰਸੀਪਲ ਡਾ. ਆਦਰਸ਼ ਭੱਲਾ ਦੀ ਅਗਵਾਈ ਹੇਠ ਕਰਵਾਇਆ ਗਿਆ ¢ ਜਿਸ ਵਿਚ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਰਜਿੰਦਰਪਾਲ ਸਿੰਘ ਨੇ ਉਚੇਚੇ ਤੌਰ ...
ਮਲੌਦ, 22 ਫਰਵਰੀ (ਸਹਾਰਨ ਮਾਜਰਾ) - ਰੱਬੋਂ ਉੱਚੀ ਵਿਖੇ ਭਗਤ ਰਵਿਦਾਸ ਜੀ ਕਮੇਟੀ ਰੱਬੋਂ ਉੱਚੀ ਵਲੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਈ ਗੁਰਮਤਿ ਸਿੱਖਿਆ ਦੇ ਪੇਪਰ ਵਿਚੋਂ ਜ਼ਿਲ੍ਹਾ ਲੁਧਿਆਣੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਜਸ਼ਨਦੀਪ ਸਿੰਘ ...
ਬੀਜਾ, 22 ਫਰਵਰੀ (ਰਣਧੀਰ ਸਿੰਘ ਧੀਰਾ) - ਪਿੰਡ ਬਰਮਾਲੀਪੁਰ ਵਿਖੇ ਕੱਦੋਂ ਰੋਡ 'ਤੇ ਸਥਿਤ ਸੂਫ਼ੀ ਫਕੀਰ ਬਾਬਾ ਕਾਲਾ ਮਹਿਰ ਦੀ ਯਾਦ 'ਚ ਮਨਾਇਆ ਗਿਆ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਅੱਜ ਸਮਾਪਤ ਹੋ ਗਿਆ¢ ਜੋੜ ਮੇਲੇ ਦੌਰਾਨ ਸੂਫ਼ੀ ਢਾਡੀ ਦੇਸ ਰਾਜ ਲਚਕਾਣੀ, ਕਿ੍ਸ਼ਨ ...
ਕੁਹਾੜਾ, 22 ਫਰਵਰੀ (ਤੇਲੂ ਰਾਮ ਕੁਹਾੜਾ)- ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਸਾਬਕਾ ਚੇਅਰਮੈਨ ਭਾਗ ਸਿੰਘ ਮਾਨਗੜ੍ਹ ਪ੍ਰਧਾਨ ਮਾਲਵਾ ਜੋਨ ਐੱਸ. ਸੀ. ਵਿੰਗ ਸ਼ੋ੍ਰਮਣੀ ਅਕਾਲੀ ਦਲ ਨੰੂ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸੱਸ ਅਮਰ ਕੌਰ ਹਿਮਾਂਯੂੁਪੁਰਾ ...
ਸਮਰਾਲਾ, 22 ਫਰਵਰੀ (ਬਲਜੀਤ ਸਿੰਘ ਬਘੌਰ/ਸੁਰਜੀਤ)- ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਗਿੱਲ ਰਿਜ਼ੋਰਟਸ ਵਿਚ ਪਾਰਟੀ ਦੇ ਵਰਕਰਾਂ ਨਾਲ ਰੂਬਰੂ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ...
ਬੀਜਾ, 22 ਫਰਵਰੀ (ਰਣਧੀਰ ਸਿੰਘ ਧੀਰਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਧਰਮ ਪ੍ਰਚਾਰ ਲਹਿਰ ਦੇ ਸੰਚਾਲਕ ਜਥੇ. ਦਵਿੰਦਰ ਸਿੰਘ ਖੱਟੜਾ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਦੇ ਵਿਸ਼ੇਸ਼ ਉੱਦਮ ਸਦਕਾ ਪਹਿਲੀ ਵਾਰ ਗੁਰਦੁਆਰਾ ਮੰਜੀ ਸਾਹਿਬ ...
ਮਲੌਦ, 22 ਫਰਵਰੀ (ਸਹਾਰਨ ਮਾਜਰਾ)- ਪਿਛਲੇ ਕਈ ਦਿਨਾਂ ਤੋਂ ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਦਾ ਬਾਈਕਾਟ ਚੱਲਿਆ ਆ ਰਿਹਾ ਹੈ ਅਤੇ ਅੱਜ ਤੋਂ ਸਕੂਲਾਂ ਵਿਚ ਪੜ੍ਹੋ ਪੰਜਾਬ ਮੁਹਿੰਮ ਦੀ ਟੈਸਟਿੰਗ ਸ਼ੁਰੂ ਸੀ ਅਤੇ ਅੱਜ ਅਖੀਰਲੀ ਟਰਮ ਸੀ, ਬਾਰੇ ਸਰਕਾਰੀ ਪ੍ਰਾਇਮਰੀ ...
ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਪੂਰਾ ਦਿਨ ਸਿੱਖਿਆ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਅਧਿਆਪਕ ਸੰਘਰਸ਼ ਕਮੇਟੀ ਆਗੂਆਂ ਵਿਚਕਾਰ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਅਧੀਨ ਪੋਸਟ ਟੈਸਟਿੰਗ ਨੂੰ ਲੈ ਕੇ ਖਿੱਚੋਤਾਣ ਚੱਲਦੀ ਰਹੀ | ...
ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਕਾਂ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਪੁਲਵਾਮਾ ਵਿਚ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ | ਪੁੱਲਵਾਮਾ ਹਮਲੇ ਦੇ ਸੀ.ਆਰ.ਪੀ.ਐਫ. ਸ਼ਹੀਦਾਂ ਦੀ ...
ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਸਾਬਕਾ ਜ਼ਿਲ੍ਹਾ ਪ੍ਰਧਾਨ ਆਰ.ਟੀ.ਆਈ. ਸੈੱਲ ਭਾਜਪਾ ਸਤੀਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਰ. ਟੀ. ਆਈ ਕਾਨੂੰਨ ਅਧੀਨ ਵਧੀਕ ਨਿਗਰਾਨ ਇੰਜੀਨੀਅਰ ਏ. ਪੀ. ਡੀ. ਆਰ. ਪੀ. ਸੈੱਲ ਈਸਟ ਪੀ. ਸੀ. ਪੀ. ਸੀ. ਐਲ ਲੁਧਿਆਣਾ ਤੋਂ ਖੰਨਾ ...
ਦੋਰਾਹਾ, 22 ਫ਼ਰਵਰੀ (ਮਨਜੀਤ ਸਿੰਘ ਗਿੱਲ, ਜਗਵੀਰ ਝੱਜ) - ਸਿੱਖਿਆ ਵਿਭਾਗ ਦੀ ਮੁਹਿੰਮ 'ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ' ਦਾ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ | ਦੋਰਾਹਾ ਲਾਗਲੇ ਪਿੰਡ ਅੜੈਚਾ ਦੇ ਸਰਕਾਰੀ ਐਲੀਮੈਂਟਰੀ ਸਕੂਲ ...
ਚੁੱਕੀ ਜਾਂਦੀ ਹੈ ਤਾ ਉਹ ਬੌਖਲਾ ਜਾਂਦੇ ਹਨ | ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਆਗੂਆਂ 'ਤੇ ਵਰਕਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ 'ਚ ਡਟ ਜਾਣ ਦੀ ਅਪੀਲ ਕੀਤੀ | ਇਸ ਮੌਕੇ ਬਾਬਾ ਜਗਰੂਪ ਸਿੰਘ ਸਾਬਕਾ ਚੇਅਰਮੈਨ, ਸਿਮਰਨਜੀਤ ਸਿੰਘ ਢਿੱਲੋਂ,ਭਾਗ ਸਿੰਘ ...
ਸਮਰਾਲਾ, 22 ਫਰਵਰੀ (ਸੁਰਜੀਤ) - ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਮਰਾਲਾ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ (ਅ) ਦੇ ਵਰਕਰਾਂ ਵਲੋਂ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ, ਪਰ ਗੱਡੀਆਂ ਦਾ ਕਾਫ਼ਲਾ ਤੇਜ਼ੀ ਨਾਲ ...
ਖੰਨਾ, 22 ਫ਼ਰਵਰੀ (ਜੋਗਿੰਦਰ ਸਿੰਘ ਓਬਰਾਏ)-ਆਰ. ਐਸ. ਪੀ. ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਅਤੇ ਹਰਬੰਸ ਮਾਂਗਟ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਲਿਟਰੇਚਰ ਰੱਖਣ ਕਾਰਨ ਮਿਲੀ ਸਜਾ ਤੋਂ ਰਿਹਾਈ ਵਾਸਤੇ ਸੀ.ਪੀ.ਆਈ ਐਮ.ਐਲ ਲਿਬਰੇਸ਼ਨ, ਸ਼੍ਰੋਮਣੀ ਅਕਾਲੀ ਦਲ ...
ਖੰਨਾ, 22 ਫਰਵਰੀ (ਮਨਜੀਤ ਸਿੰਘ ਧੀਮਾਨ)-ਰਸਤੇ ਵਿਚ ਘੇਰ ਕੇ ਇਕ ਮੋਟਰਸਾਈਕਲ ਚਾਲਕ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਜ਼ਖ਼ਮੀ ਜਤਿੰਦਰ ਸਿੰਘ 28 ਸਾਲ ਵਾਸੀ ਘੁੰਗਰਾਲੀ ਰਾਜਪੂਤਾਂ ਨੇ ਦੱਸਿਆ ਕਿ ਮੈਂ ਅੱਜ ਸਵੇਰੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX