ਤਾਜਾ ਖ਼ਬਰਾਂ


ਭਾਰਤ ਨੇ ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਨਸ਼ਾ ਤਸਕਰੀ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ 'ਤੇ ਹਮਲਾ-ਪੰਜ ਜ਼ਖ਼ਮੀ
. . .  1 day ago
ਕਪੂਰਥਲਾ, 11 ਦਸੰਬਰ (ਅਮਰਜੀਤ ਸਿੰਘ ਸਡਾਨਾ)-ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਅੱਜ ਦੇਰ ਸ਼ਾਮ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ ...
ਭਾਰਤ - ਵੈਸਟ ਇੰਡੀਜ਼ ਟੀ-20 : ਭਾਰਤ ਨੇ ਵੈਸਟ ਇੰਡੀਜ਼ ਨੂੰ ਦਿੱਤਾ 241 ਦੌੜਾਂ ਦਾ ਟੀਚਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ 2019
. . .  1 day ago
ਭਾਰਤ - ਵੈਸਟ ਇੰਡੀਜ਼ ਟੀ-20 : ਕੋਹਲੀ ਨੇ ਲਗਾਇਆ ਅਰਧ ਸੈਂਕੜਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਲ 14 ਸੋਧਾਂ 'ਤੇ ਵੋਟਿੰਗ ਜਾਰੀ
. . .  1 day ago
ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  1 day ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  1 day ago
ਫ਼ਤਿਹਗੜ੍ਹ ਸਾਹਿਬ, 11 ਦਸੰਬਰ (ਅਰੁਣ ਅਹੂਜਾ)- ਬੀਤੀ ਦੇਰ ਰਾਤ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਅਣਪਛਾਤੇ ਫ਼ੋਨ ਨੰਬਰ ਤੋਂ ਜਾਨੋ ਮਾਰਨ ਦੀ ਧਮਕੀ ਮਿਲਣ ਦਾ ਸਮਾਚਾਰ ਹੈ। ਅੱਜ ਸਵੇਰੇ ਜਿਉ ਹੀ ਇਸ ਧਮਕੀ ਦੀ ...
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  1 day ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  1 day ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  1 day ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  1 day ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  1 day ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  1 day ago
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  1 day ago
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  1 day ago
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  1 day ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਗੈਸ ਸਿਲੰਡਰ ਤੋਂ ਲੱਗੀ ਅੱਗ, ਘਰ ਦਾ ਸਮਾਨ ਸੜ ਕੇ ਹੋਇਆ ਸੁਆਹ
. . .  1 day ago
ਨੌਜਵਾਨ ਦੀ ਕੁੱਟਮਾਰ ਕਰਕੇ ਇੱਕ ਲੱਖ ਰੁਪਏ ਖੋਹੇ
. . .  1 day ago
ਨਾਗਰਿਕਤਾ ਸੋਧ ਬਿੱਲ ਵਿਰੁੱਧ ਆਸਾਮ 'ਚ ਪ੍ਰਦਰਸ਼ਨ
. . .  1 day ago
ਯਾਦਵਿੰਦਰ ਸਿੰਘ ਜੰਡਾਲੀ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
. . .  1 day ago
ਮੋਗਾ ਪੁਲਿਸ ਨੇ ਪੰਜ ਪਿਸਤੌਲਾਂ ਸਣੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
. . .  1 day ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
. . .  1 day ago
ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
. . .  1 day ago
ਇਸਰੋ ਵਲੋਂ ਆਰ. ਆਈ. ਐੱਸ. ਏ. ਟੀ-2 ਬੀ. ਆਰ. 1 ਸਮੇਤ 9 ਵਿਦੇਸ਼ੀ ਉਪਗ੍ਰਹਿ ਲਾਂਚ
. . .  1 day ago
ਮੁਲਾਜ਼ਮਾਂ ਅੱਗੇ ਝੁਕਦਿਆਂ ਚੰਡੀਗੜ੍ਹ ਪੁਲਿਸ ਵਲੋਂ ਆਗੂ ਸੁਖਚੈਨ ਖਹਿਰਾ ਰਿਹਾਅ
. . .  1 day ago
ਹੈਦਰਾਬਾਦ ਮੁਠਭੇੜ : ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਸਾਬਕਾ ਜੱਜ ਦੀ ਨਿਯੁਕਤੀ ਕਰੇਗਾ
. . .  1 day ago
ਵੰਡ ਲਈ ਕਾਂਗਰਸ ਨਹੀਂ, ਬਲਕਿ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਜ਼ਿੰਮੇਵਾਰ- ਆਨੰਦ ਸ਼ਰਮਾ
. . .  1 day ago
ਚੰਡੀਗੜ੍ਹ : ਵਿੱਤ ਮਹਿਕਮਾ ਅਤੇ ਪੰਜਾਬ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਤੋੜਨ ਖ਼ਿਲਾਫ਼ ਸਕੱਤਰੇਤ 'ਚ ਮੁਲਾਜ਼ਮ ਰੈਲੀ
. . .  1 day ago
ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  1 day ago
ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  1 day ago
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  1 day ago
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  1 day ago
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  1 day ago
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  1 day ago
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  1 day ago
ਮੁਸਲਮਾਨ ਭਾਈਚਾਰੇ ਵਿਰੁੱਧ ਨਹੀਂ ਹੈ ਨਾਗਰਿਕਤਾ ਸੋਧ ਬਿੱਲ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  1 day ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਫੱਗਣ ਸੰਮਤ 550

ਹਰਿਆਣਾ / ਹਿਮਾਚਲ

ਅਨਾਜ ਮੰਡੀ 'ਚ ਇਕੋ ਰਾਤ 'ਚ ਚੋਰਾਂ ਨੇ 21 ਦੁਕਾਨਾਂ ਦੇ ਤਾਲੇ ਤੋੜੇ

ਸਿਰਸਾ, 22 ਫਰਵਰੀ (ਭੁਪਿੰਦਰ ਪੰਨੀਵਾਲੀਆ)-ਅਨਾਜ ਮੰਡੀ, ਐਡੀਸ਼ਨਲ ਕਪਾਹ ਮੰਡੀ ਤੇ ਅਰਾਉਂਡ ਐਡੀਸ਼ਨਲ ਮੰਡੀ ਦੀਆਂ ਦੁਕਾਨਾਂ 'ਚੋਂ ਇਕੋ ਰਾਤ 'ਚ ਚੋਰਾਂ ਨੇ 21 ਦੁਕਾਨਾਂ ਦੇ ਜਿੰਦਰੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ | ਚੋਰਾਂ ਦੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈ ਹੈ | ਜਾਣਕਾਰੀ ਅਨੁਸਾਰ ਚੋਰ ਕਪਾਹ ਮੰਡੀ ਦੀ ਦੁਕਾਨ ਨੰਬਰ 28 ਮੁਨਸ਼ੀ ਰਾਮ-ਯੁਧਿਸਟਰ ਕੁਮਾਰ ਦੀ ਦੁਕਾਨ 'ਚੋਂ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲੈ ਗਏ ਜਦ ਕਿ ਦੁਕਾਨ ਨੰਬਰ 22 ਤੋਂ ਉਨ੍ਹਾਂ ਦੇ ਹੱਥ ਇਕ ਸਕੂਟਰੀ ਲੱਗੀ | ਚੋਰ ਕਿਸੇ ਵੀ ਆੜ੍ਹਤੀ ਦੀ ਤਿਜੌਰੀ ਨਹੀਂ ਤੋੜ ਸਕੇ ਜਿਸ ਕਾਰਨ ਵੱਡਾ ਨੁਕਸਾਨ ਨਹੀਂ ਹੋਇਆ ਹੈ, ਪਰ ਇਕੋ ਰਾਤ 'ਚ 21 ਦੁਕਾਨਾਂ ਦੇ ਜਿੰਦਰੇ ਟੁੱਟਣ ਕਾਰਨ ਆੜ੍ਹਤੀਆਂ ਅੰਦਰ ਦਹਿਸ਼ ਦਾ ਮਾਹੌਲ ਪੈਦਾ ਹੋ ਗਿਆ ਹੈ | ਅੱਜ ਸਵੇਰੇ ਆੜ੍ਹਤੀ ਜਿਵੇਂ ਹੀ ਆਪਣੀਆਂ ਦੁਕਾਨਾਂ 'ਤੇ ਆਏ, ਤਾਂ ਉਨ੍ਹਾਂ ਨੂੰ ਕਈ ਦੁਕਾਨਾਂ ਦੇ ਜਿੰਦਰੇ ਟੁੱਟੇ ਮਿਲੇ ਜਿਸ ਮਗਰੋਂ ਆੜ੍ਹਤੀ ਵੱਡੀ ਗਿਣਤੀ 'ਚ ਕਪਾਹ ਮੰਡੀ 'ਚ ਇਕੱਠੇ ਹੋਏ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ | ਸੂਚਨਾ ਮਿਲਣ 'ਤੇ ਸਿਟੀ ਥਾਣਾ ਇੰਚਾਰਜ ਵਿਨੋਦ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਤੇ ਆੜ੍ਹਤੀਆਂ ਦੇ ਬਿਆਨ ਦਰਜ ਕੀਤੇ | ਦੁਕਾਨ ਨੰਬਰ 28 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਚੋਰਾਂ ਦੀ ਵਾਰਦਾਤ ਕੈਦ ਹੋਈ ਹੈ | ਪੁਲਿਸ ਸੀ. ਸੀ. ਟੀ. ਵੀ. ਫੁਟਜ ਦੀ ਸਹਾਇਤਾ ਨਾਲ ਚੋਰਾਂ ਦੀ ਪਛਾਣ ਦੀ ਕੋਸ਼ਿਸ਼ 'ਚ ਲੱਗ ਗਈ ਹੈ | ਆੜ੍ਹਤੀਆਂ ਨੇ ਦੱਸਿਆ ਹੈ ਕਿ ਫਸਟ ਐਡੀਸ਼ਨਲ ਮੰਡੀ 'ਚ 3 ਦੁਕਾਨਾਂ ਦੇ ਜਿੰਦਰੇ ਟੁੱਟੇ ਹਨ ਜਦ ਕਿ ਅਰਾਉਂਡ ਐਡੀਸ਼ਨਲ ਮੰਡੀ 'ਚ 4 ਦੁਕਾਨਾਂ ਦੇ ਜਿੰਦਰ ਟੁੱਟੇ ਹਨ | ਇਸੇ ਤਰ੍ਹਾਂ ਕਪਾਹ ਮੰਡੀ 'ਚੋਂ 14 ਦੁਕਾਨਾਂ ਦੇ ਜਿੰਦਰੇ ਟੁੱਟੇ ਹਨ | ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਮਿੰਚਨਾਬਾਦੀ, ਗੁਰਦਿਆਲ ਮਹਿਤਾ, ਕਿ੍ਸ਼ਨ ਮਹਿਤਾ, ਹਰਦੀਪ ਸਿੰਘ ਸਹਿਕਾਰੀਆ ਆਦਿ ਸਮੇਤ ਕਈ ਆੜ੍ਹਤੀਆਂ ਨੇ ਦੱਸਿਆ ਹੈ ਕਿ ਕਪਾਹ ਮੰਡੀ ਦੇ 3 ਗੇਟ ਹਨ ਜਦ ਕਿ ਸੁਰੱਖਿਆ ਲਈ ਇਕ ਚੌਕੀਦਾਰ ਹੀ ਤਾਇਨਾਤ ਰਹਿੰਦਾ ਹੈ | ਆੜ੍ਹਤੀਆਂ ਦਾ ਕਹਿਣਾ ਸੀ ਕਿ ਚੌਕੀਦਾਰਾਂ ਦੀ ਗਿਣਤੀ ਵਧਾਈ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਨੇ ਮੰਡੀ 'ਚ ਪੀ. ਸੀ. ਆਰ. ਤਾਇਨਾਤ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ | ਹਰਿਆਣਾ ਕਾਂਗਰਸ ਦੇ ਸੂਬਾਈ ਪ੍ਰਧਾਨ ਹੁਸ਼ਿਆਰੀ ਲਾਲ ਸ਼ਰਮਾ, ਅਖਿਲ ਭਾਰਤੀ ਪੰਜਾਬੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਸੇਤੀਆ ਨੇ ਮੰਡੀ 'ਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮੰਡੀ 'ਚ ਸੁਰੱਖਿਆ ਵਿਵਸਥਾ ਵਧਾਏ ਜਾਣ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ | ਸਿਟੀ ਥਾਣਾ ਇੰਚਾਰਜ ਵਿਨੋਦ ਕਾਜਲ ਨੇ ਦੱਸਿਆ ਹੈ ਕਿ ਲੰਘੀ ਰਾਤ ਅਨਾਜ ਮੰਡੀ ਦੀਆਂ ਕਈ ਦੁਕਾਨਾਂ ਦੇ ਜਿੰਦਰੇ ਟੁੱਟੇ ਹਨ | ਆੜ੍ਹਤੀਆਂ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ | ਜਾਂਚ ਜਾਰੀ ਹੈ |

ਵੱਖ-ਵੱਖ ਮੁਕਾਬਲਿਆਂ 'ਚ ਵਿਦਿਆਰਥਣਾਂ ਨੇ ਵਿਖਾਈ ਪ੍ਰਤਿਭਾ

ਥਾਨੇਸਰ, 22 ਫਰਵਰੀ (ਅਜੀਤ ਬਿਊਰੋ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਕੰਨਿਆ ਕਾਲਜ ਲੋਹਾਰ ਮਾਜਰਾ 'ਚ ਹਿੰਦੀ ਤੇ ਪੰਜਾਬੀ ਵਿਭਾਗ ਵਲੋਂ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥਣਾਂ ਨੇ ਸਲੋਗਨ ਲੇਖ, ਕਾਵਿ ਪਾਠ ਤੇ ਨਿਬੰਧ ਲੇਖ ਮੁਕਾਬਲੇ 'ਚ ਹਿੱਸਾ ਲਿਆ | ...

ਪੂਰੀ ਖ਼ਬਰ »

ਬਸਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ

ਸਮਾਲਖਾ, 22 ਫਰਵਰੀ (ਅਜੀਤ ਬਿਊਰੋ)-ਮਾਤਾ ਪੁਲੀ ਰੋਡ 'ਤੇ ਬਸਪਾ ਆਗੂ ਦੀ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਪੁਰਾਣੀ ਰੰਜਿਸ਼ ਕਾਰਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਮੌਕੇ 'ਤੋਂ ਫਰਾਰ ਹੋ ਗਏ | ਸੂਚਨਾ ਮਿਲਣ ਤੋਂ ਬਾਅਦ ਘਟਨਾ ...

ਪੂਰੀ ਖ਼ਬਰ »

ਜਾਲੀ ਕੱਟ ਕੇ ਵੈਨ 'ਚੋਂ ਹਵਾਲਾਤੀਆਂ ਦੇ ਫਰਾਰ ਹੋਣ ਦੇ ਮਾਮਲੇ 'ਚ 5 ਪੁਲਿਸ ਕਰਮਚਾਰੀ ਮੁਅੱਤਲ

ਕੁਰੂਕਸ਼ੇਤਰ/ਝੱਜਰ, 22 ਫਰਵਰੀ (ਜਸਬੀਰ ਸਿੰਘ ਦੁੱਗਲ)-ਅਦਾਲਤ 'ਚ ਪੇਸ਼ੀ 'ਤੇ ਲਿਜਾਏ ਜਾ ਰਹੇ ਹਵਾਲਾਤੀਆਂ ਦੇ ਫਰਾਰ ਹੋਣ ਦੇ ਮਾਮਲੇ 'ਚ ਪੁਲਿਸ ਦੇ ਉੱਚ ਅਧਿਕਾਰੀਆਂ ਨੇ 5 ਪੁਲਿਸ ਕਰਮਚਾਰੀਆਂ 'ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਮੁਅੱਤਲ ਕਰ ਦਿੱਤਾ | ਏਨਾ ਹੀ ਨਹੀਂ, ਮਾਮਲੇ ...

ਪੂਰੀ ਖ਼ਬਰ »

ਵਿਆਹੁਤਾ ਦੀ ਸ਼ਿਕਾਇਤ 'ਤੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਿਖ਼ਲਾਫ਼ ਮਾਮਲਾ ਦਰਜ

ਟੋਹਾਣਾ, 22 ਫਰਵਰੀ (ਗੁਰਦੀਪ ਸਿੰਘ ਭੱਟੀ)-ਸਦਰ ਥਾਣਾ ਟੋਹਾਣਾ ਪੁਲਿਸ ਨੇ ਇਥੋਂ ਦੀ ਵਿਆਹੁਤਾ 30 ਸਾਲਾ ਪੂਜਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਕੁਲਦੀਪ ਸਿੰਘ, ਸਹੁਰਾ ਪਿਰਥੀ ਸਿੰਘ ਵਾਸੀ ਪਾਰਤਾ ਤੋਂ ਇਲਾਵਾ ਸੰਤੋਸ਼ ਤੇ ਸਤਬੀਰ ਵਾਸੀ ਮਿਰਜਾਪੁਰ ਜ਼ਿਲ੍ਹਾ ਹਿਸਾਰ ਦੇ ...

ਪੂਰੀ ਖ਼ਬਰ »

ਘਰ 'ਚੋਂ ਲੱਖਾਂ ਦੇ ਗਹਿਣੇ ਸਮੇਤ ਨਕਦੀ ਚੋਰੀ

ਟੋਹਾਣਾ, 22 ਫਰਵਰੀ (ਗੁਰਦੀਪ ਸਿੰਘ ਭੱਟੀ)-ਭਾਟੀਆ ਨਗਰ ਦੇ ਇਕ ਮਕਾਨ 'ਚ ਦਾਖ਼ਲ ਹੋ ਕੇ ਚੋਰ ਗਰੋਹ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਬਚ ਨਿਕਲੇ | ਪੁਲਿਸ ਨੇ ਕਮਲ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਜਾਂਚ ਆਰੰਭੀ ਹੈ | ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

ਕੁਰੂਕਸ਼ੇਤਰ, 22 ਫਰਵਰੀ (ਜਸਬੀਰ ਸਿੰਘ ਦੁੱਗਲ)-ਥਾਣਾ ਸਦਰ ਤਹਿਤ ਰਾਤਰੀ ਚਿੜੀਆਘਰ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੂਬੇਦਾਰ ਸਿੰਘ ਵਾਸੀ ਪਿੰਡ ਕਕਰਾਹਾ ਜ਼ਿਲ੍ਹਾ ਗੋਂਡਾ ਉੱਤਰ ਪ੍ਰਦੇਸ਼ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਅੰਤੋਦਿਆ ਮੇਲੇ 'ਚ 425 ਸਿਲਾਈ ਮਸ਼ੀਨਾਂ ਵੰਡੀਆਂ

ਨਰਾਇਣਗੜ੍ਹ, 22 ਫਰਵਰੀ (ਪੀ. ਸਿੰਘ)-ਅਨਾਜ ਮੰਡੀ 'ਚ ਅੰਤੋਦਿਆ ਮੇਲਾ ਤੇ ਜਾਗਰੂਕਤਾ 'ਤੇ ਸਨਮਾਨ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਰਾਜ ਮੰਤਰੀ ਨਾਇਬ ਸੈਣੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ 'ਚ ਅੰਬਾਲਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਵੀ ...

ਪੂਰੀ ਖ਼ਬਰ »

4 ਸਾਲ ਪਹਿਲਾਂ ਮੁੱਖ ਮੰਤਰੀ ਵਲੋਂ ਪੱਕਾ ਕਰਨ ਵਾਲਾ ਐਲਾਨਿਆ ਰਸਤਾ ਅਜੇ ਵੀ ਕੱਚਾ

ਏਲਨਾਬਾਦ, 22 ਫਰਵਰੀ (ਜਗਤਾਰ ਸਮਾਲਸਰ)-ਕਰੀਬ 4 ਸਾਲ ਪਹਿਲਾਂ ਏਲਨਾਬਾਦ ਆਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਿੰਡ ਠੋਬਰੀਆ ਤੇ ਹਾਰਨੀ ਨੂੰ ਜੋੜਨ ਵਾਲੀ ਸੜਕ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ, ਪਰ 4 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਐਲਾਨ ਪੂਰਾ ਨਹੀਂ ਹੋਇਆ ਹੈ | ਜਿਸ ...

ਪੂਰੀ ਖ਼ਬਰ »

ਮੁਕੰਦ ਲਾਲ ਨੈਸ਼ਨਲ ਕਾਲਜ ਦੀਆਂ 2 ਰੋਜ਼ਾ ਖੇਡਾਂ ਸਮਾਪਤ

ਯਮੁਨਾਨਗਰ, 22 ਫਰਵਰੀ (ਗੁਰਦਿਆਲ ਸਿੰਘ ਨਿਮਰ)-ਮੁਕੰਦ ਲਾਲ ਨੈਸ਼ਨਲ ਕਾਲਜ ਦਾ 2 ਰੋਜ਼ਾ ਖੇਡ ਸਮਾਪਤ ਹੋ ਗਿਆ | ਇਸ ਅਥਲੈਟਿਕ ਮੀਟ ਸਮਾਗਮ 'ਚ 2 ਦਿਨ ਖੂਬ ਰੌਣਕਾਂ ਲੱਗੀਆਂ ਰਹੀਆਂ | ਸਮਾਪਤੀ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਡਾ: ਐਮ. ਸੀ. ਸ਼ਰਮਾ ਡੀ. ਏ. ਵੀ. ਕਾਲਜ ਨਵੀਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਅੰਤੋਦਿਆ ਸਰਲ ਪ੍ਰੋਜੈਕਟ 'ਤੇ ਲਾਈ ਵਰਕਸ਼ਾਪ

ਕੁਰੂਕਸ਼ੇਤਰ, 22 ਫਰਵਰੀ (ਜਸਬੀਰ ਸਿੰਘ ਦੁੱਗਲ)-ਮਿੰਨੀ ਸਕੱਤਰੇਤ ਦੇ ਸਭਾਗਾਰ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੰਤੋਦਿਆ ਸਰਲ ਪ੍ਰੋਜੈਕਟ 'ਤੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੇ ਉਦੇਸ਼ ਨਾਲ ਵਰਕਸ਼ਾਪ ਲਾਈ ਗਈ | ਇਸ 'ਚ ਥਾਨੇਸਰ ਦੇ ਐਸ. ਡੀ. ਐਮ. ਅਸ਼ਵਿਨੀ ...

ਪੂਰੀ ਖ਼ਬਰ »

ਬੱਚਿਆਂ ਨੂੰ ਮਾਤ ਭਾਸ਼ਾ ਦੇ ਮਹੱਤਵ ਤੋਂ ਕਰਵਾਇਆ ਜਾਣੂ

ਕੁਰੂਕਸ਼ੇਤਰ, 22 ਫਰਵਰੀ (ਜਸਬੀਰ ਸਿੰਘ ਦੁੱਗਲ)-ਗੌਰਮਿੰਟ ਪ੍ਰਾਇਮਰੀ ਸਕੂਲ ਝਿੰਵਰਹੇੜੀ ਨੂੰ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਇਸ ਦੌਰਾਨ ਮੁੱਖ ਅਧਿਆਪਕ ਦਲਬੀਰ ਮਲਿਕ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ | ਮੁੱਖ ਅਧਿਆਪਕ ਨੇ ਕਿਹਾ ਕਿ ਜਦ ਬੱਚਾ ਜਨਮ ਲੈ ਕੇ ਇਸ ...

ਪੂਰੀ ਖ਼ਬਰ »

ਟੋਹਾਣਾ 'ਚ ਬਣੇਗਾ ਕੈਂਸਰ ਹਸਪਤਾਲ

ਟੋਹਾਣਾ, 22 ਫਰਵਰੀ (ਗੁਰਦੀਪ ਸਿੰਘ ਭੱਟੀ)-ਹਰਿਆਣਾ ਸਰਕਾਰ ਨੇ ਟੋਹਾਣਾ ਸ਼ਹਿਰ 'ਚ ਸਰਕਾਰੀ ਹਸਪਤਾਲ ਟੋਹਾਣਾ ਦਾ ਦਰਜਾ ਵਧਾ ਕੇ ਕੈਂਸਰ ਹਸਪਤਾਲ ਦੀ ਉਸਾਰੀ ਲਈ ਹਰੀ ਝੰਡੀ ਦੇ ਦਿੱਤੀ ਹੈ | ਕੈਂਸਰ ਹਸਪਤਾਲ ਬਣਨ ਨਾਲ ਜ਼ਿਲ੍ਹਾ ਫਤਿਹਾਬਾਦ ਦੇ ਪੀੜਤ ਪਰਿਵਾਰਾਂ ਨੂੰ ...

ਪੂਰੀ ਖ਼ਬਰ »

ਬੂਥ ਪੱਧਰ 'ਤੇ ਚੋਣ ਅਧਿਕਾਰੀ ਅੱਜ ਤੋਂ ਬਣਾਉਣਗੇ ਵੋਟਾਂ

ਸਿਰਸਾ, 22 ਫਰਵਰੀ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਪ੍ਰਭਜੋਤ ਸਿੰਘ ਨੇ ਕਿਹਾ ਕਿ 23 ਤੇ 24 ਫਰਵਰੀ ਨੂੰ ਬੂਥ ਪੱਧਰ ਦੇ ਚੋਣ ਅਧਿਕਾਰੀ ਮਤਦਾਨ ਕੇਂਦਰਾਂ 'ਤੇ ਹਾਜ਼ਰ ਰਹਿ ਕੇ ਵੋਟ ਤੋਂ ਵਾਂਝੇ ਰਹੇ ਗਏ 18 ਸਾਲ ਤੋਂ ਵੱਡੀ ਉਮਰ ਦੇ ਹਰ ...

ਪੂਰੀ ਖ਼ਬਰ »

ਪਿੰਡ ਮੱਲੇਕਾ 'ਚ ਡਿਗਰੀ ਕਾਲਜ ਬਣਾੳਣ ਦੀ ਮੰਗ

ਏਲਨਾਬਾਦ, 22 ਫਰਵਰੀ (ਜਗਤਾਰ ਸਮਾਲਸਰ)-ਬਲਾਕ ਦੇ ਕਰੀਬ 10 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਮੱਲੇਕਾ 'ਚ ਪਿਛਲੇ ਲੰਮੇਂ ਸਮੇਂ ਤੋਂ ਡਿਗਰੀ ਕਾਲਜ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਪਿੰਡ ਵਾਸੀਆਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦੇ ਰਹੀ | ਪਿੰਡ ਵਾਸੀਆਂ ...

ਪੂਰੀ ਖ਼ਬਰ »

ਸਪੋਰਟਸ ਫਾਰ ਹੈਲਦੀ ਲਾਈਫ਼ ਵਿਸ਼ੇ 'ਤੇ ਨੈਸ਼ਨਲ ਗੋਸ਼ਟੀ ਕਰਵਾਈ

ਯਮੁਨਾਨਗਰ, 22 ਫਰਵਰੀ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਉੱਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਹੈਲਥ ਐਾਡ ਫਿਜੀਕਲ ਐਜੂਕੇਸ਼ਨ ਵਿਭਾਗ ਵਲੋਂ ਸਪੋਰਟਸ ਫਾਰ ਹੈਲਦੀ ਲਾਈਫ਼ ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ਪੱਧਰ ਦੀ ਗੋਸ਼ਟੀ ਕੀਤੀ ਗਈ, ਜਿਸ ...

ਪੂਰੀ ਖ਼ਬਰ »

ਜਨਸੰਪਰਕ ਮੁਹਿੰਮ ਚਲਾ ਕੇ ਪਿਹੋਵਾ ਰੈਲੀ ਦਾ ਦਿੱਤਾ ਸੱਦਾ

ਕਰਨਾਲ, 22 ਫਰਵਰੀ (ਗੁਰਮੀਤ ਸਿੰਘ ਸੱਗੂ)-ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਦੀ 10 ਮਾਰਚ ਨੂੰ ਪਿਹੋਵਾ 'ਚ ਹੋਣ ਵਾਲੀ ਰੈਲੀ ਦਾ ਸੱਦਾ ਦੇਣ ਲਈ ਐਸ. ਜੀ. ਪੀ. ਸੀ. ਮੈਂਬਰ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਜਨਸੰਪਰਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਇਸ ਦੇ ਤਹਿਤ ਉਨ੍ਹਾਂ ਨੇ ...

ਪੂਰੀ ਖ਼ਬਰ »

ਜਾਗਰੂਕਤਾ ਕੈਂਪ ਅੱਜ

ਸਿਰਸਾ, 22 ਫਰਵਰੀ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਿਸਾਨਾਂ ਨੂੰ ਕਣਕ ਦਾ ਨਾੜ ਨਾ ਸਾੜਨ ਲਈ 23 ਤੋਂ 28 ਫਰਵਰੀ ਤੱਕ ਕਿਸਾਨ ਜਾਗਰੂਕਤਾ ਕੈਂਪ ਲਾਏ ਜਾਣਗੇ | ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ...

ਪੂਰੀ ਖ਼ਬਰ »

ਹਰਿਆਣਾ ਸਫ਼ਾਈ ਕਮਿਸ਼ਨਰ ਵਲੋਂ ਖਾਕਾ ਤਿਆਰ 45 ਹਜ਼ਾਰ ਸਫ਼ਾਈ ਮੁਲਾਜ਼ਮਾਂ ਲਈ ਨੀਤੀ ਬਣਾਈ ਜਾਵੇਗੀ-ਕ੍ਰਿਸ਼ਨ ਕੁਮਾਰ

ਸਿਰਸਾ, 22 ਫਰਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਫ਼ਾਈ ਕਰਮਚਾਰੀ ਕਮਿਸ਼ਨ ਹੁਣ ਸੂਬੇ 'ਚ ਕੰਮ ਕਰ ਰਹੇ 45 ਹਜ਼ਾਰ ਸਫ਼ਾਈ ਮੁਲਾਜ਼ਮਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਨੀਤੀ ਬਣਾ ਰਹੀ ਹੈ | ਸਫ਼ਾਈ ਮੁਲਾਜ਼ਮਾਂ ਦੀ ਸਿਹਤ ਤੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਤੇ ...

ਪੂਰੀ ਖ਼ਬਰ »

ਐਡਵੋਕੇਟ ਪ੍ਰਤਾਪ ਸਿੰਘ ਨੂੰ ਚੁਣਿਆ ਬਾਰ ਕੌ ਾਸਿਲ ਆਫ਼ ਇੰਡੀਆ ਦਾ ਮੈਂਬਰ

ਫਤਿਹਾਬਾਦ, 22 ਫਰਵਰੀ (ਹਰਬੰਸ ਮੰਡੇਰ)-ਪੰਜਾਬ ਤੇ ਹਰਿਆਣਾ ਬਾਰ ਕੌਾਸਲ ਦੇ ਮੈਂਬਰ ਐਡਵੋਕੇਟ ਪ੍ਰਤਾਪ ਸਿੰਘ ਨੂੰ ਬਾਰ ਕੌਾਸਲ ਆਫ਼ ਇੰਡੀਆ ਦਾ ਮੈਂਬਰ ਚੁਣਿਆ ਗਿਆ | ਉਨ੍ਹਾਂ ਦੀ ਚੋਣ ਦੀ ਖੁਸ਼ੀ 'ਚ ਬਾਰ ਐਸ਼ੋਸੀਏਸ਼ਨ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ...

ਪੂਰੀ ਖ਼ਬਰ »

ਵੋਟ ਬਣਾਉਣ ਦੀ ਵਿਸ਼ੇਸ ਮੁਹਿੰਮ ਸ਼ੁਰੂ

ਫਤਿਹਾਬਾਦ, 22 ਫਰਵਰੀ (ਹਰਬੰਸ ਮੰਡੇਰ)-ਡੀ. ਸੀ. ਤੇ ਜ਼ਿਲ੍ਹਾ ਚੋਣ ਅਧਿਕਾਰੀ ਧੀਰੇਂਦਰ ਖਡਗਟਾ ਨੇ ਮੁੱਖ ਚੋਣ ਅਧਿਕਾਰੀ, ਹਰਿਆਣਾ ਚੰਡੀਗੜ੍ਹ ਦੇ ਨਿਰਦੇਸ ਅਨੁਸਾਰ ਜ਼ਿਲ੍ਹੇ 'ਚ ਵੋਟ ਬਣਾਉਣ ਦੀ ਵਿਸ਼ੇਸ ਮੁਹਿੰਮ ਸ਼ੁਰੂ ਹੈ | ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਤੇ ਅਹੁਦੇਦਾਰਾਂ ਦੀ ਦਖ਼ਲ ਅੰਦਾਜ਼ੀ ਕਾਰਨ ਸਿੱਖਾਂ 'ਚ ਰੋਸ

ਕੁਰੂਕਸ਼ੇਤਰ, 22 ਫਰਵਰੀ (ਜਸਬੀਰ ਸਿੰਘ ਦੁੱਗਲ)-ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਤੇ ਅਹੁਦੇਦਾਰਾਂ ਦੀ ਵਧਦੀ ਦਖ਼ਲ ਅੰਦਾਜ਼ੀ ਨਾਲ ਸਿੱਖਾਂ 'ਚ ਰੋਸ ਵਧਦਾ ਜਾ ਰਿਹਾ ਹੈ | ਇਸ ਦਾ ਖਮਿਆਜਾ ਭਾਜਪਾ ਨੂੰ ਆਉਂਦੀਆਂ ਚੋਣਾਂ 'ਚ ਭੁਗਤਣਾ ...

ਪੂਰੀ ਖ਼ਬਰ »

ਪੇਂਡੂ ਸਫ਼ਾਈ ਕਰਮਚਾਰੀਆਂ ਵਲੋਂ ਭਾਜਪਾ ਸੂਬਾ ਪ੍ਰਧਾਨ ਦੇ ਘਿਰਾਓ ਦਾ ਐਲਾਨ

ਸਿਰਸਾ, 22 ਫਰਵਰੀ (ਭੁਪਿੰਦਰ ਪੰਨੀਵਾਲੀਆ)-ਪੇਂਡੂ ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਟਾਊਨ ਪਾਰਕ 'ਚ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਉਹ ਆਗਾਮੀ 24 ਫਰਵਰੀ ਨੂੰ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ | ...

ਪੂਰੀ ਖ਼ਬਰ »

ਪਹਿਲੇ ਤੇ ਦੂਜੇ ਵਰਗ ਦੀਆਂ ਨੌਕਰੀਆਂ 'ਚ ਵੀ ਮਿਲੇ ਰਾਖਵਾਂਕਰਨ-ਰੰਬਾ

ਕੁਰੂਕਸ਼ੇਤਰ, 22 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਂਸਭਾ ਸੂਬਾਈ ਪ੍ਰਧਾਨ ਰਾਮਕੁਮਾਰ ਰੰਬਾ ਨੇ ਕਿਹਾ ਕਿ ਐਸ. ਸੀ. ਏ./ਐਸ. ਟੀ. ਅਤੇ ਓ. ਬੀ. ਸੀ. ਨੂੰ ਅੱਜ ਇਕਜੁੱਟ ਹੋਣ ਦੀ ਲੋੜ ਹੈ ਜਿਸ ਵੀ ਪਾਰਟੀ ਨੂੰ ਇਸ ਸਮਾਜ ਦਾ ਸਾਥ ਮਿਲਦਾ ਹੈ, ਉਹ ਪਾਰਟੀ ਜਿੱਤ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਵੈਦ ਰਾਮ ਦਿਆਲ ਦੀ 31ਵੀਂ ਬਰਸੀ ਮਨਾਈ

ਡੱਬਵਾਲੀ, 22 ਫਰਵਰੀ (ਇਕਬਾਲ ਸਿੰਘ ਸ਼ਾਂਤ)-ਓਡੀਸ਼ਾ ਦੇ ਰਾਜਪਾਲ ਪ੍ਰੋ: ਗਣੇਸ਼ੀ ਲਾਲ ਨੇ ਕਿਹਾ ਕਿ ਸ਼ਹੀਦ, ਮਹਾਂਪੁਰਖ ਆਪਣੇ ਲਈ ਨਹੀਂ, ਸਗੋਂ ਦੂਜਿਆਂ ਲਈ ਜਿਉਂਦੇ ਹਨ | ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਰਾਸ਼ਟਰਹਿਤ 'ਚ ਈਮਾਨਦਾਰੀ ਤੇ ਪਰਉਪਕਾਰ ਨਾਲ ਚੰਗਾ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀ ਹੜਤਾਲ ਜਾਰੀ

ਕਰਨਾਲ, 22 ਫਰਵਰੀ (ਗੁਰਮੀਤ ਸਿੰਘ ਸੱਗੂ)-ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ | ਹੜਤਾਲ ਦੀ ਅਗਵਾਈ ਕਰਦੇ ਹੋੲੈ ਪ੍ਰਧਾਨ ਰੂਪਾ ਰਾਣ ਨੇ ਕਿਹਾ ਕਿ 23 ਫਰਵਰੀ ਤੱਕ ਸਰਕਾਰ ਵਲੋਂ ਮੰਗਾਂ ਲਾਗੂ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਨਾ ...

ਪੂਰੀ ਖ਼ਬਰ »

ਪੈਕਸ ਕਰਮਚਾਰੀ ਸੰਘ ਨੇ ਮੰਗਾਂ ਨੂੰ ਲੈ ਕੇ ਸੀ. ਐਮ. ਸਿਟੀ ਵਿਖੇ ਕੀਤਾ ਮੁਜਾਹਰਾ

ਕਰਨਾਲ, 22 ਫਰਵਰੀ (ਗੁਰਮੀਤ ਸਿੰਘ ਸੱਗੂ)-ਸੂਬਾਈ ਸਰਕਾਰ 'ਤੇ ਵਾਅਦਾ ਿਖ਼ਲਾਫ਼ੀ ਤੇ ਮੰਗੀਆਂ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋੲੈ ਪੈਕਸ ਕਰਮਚਾਰੀਆਂ ਨੇ ਸੀ. ਐਮ. ਸਿਟੀ ਵਿਖੇ ਜ਼ੋਰਦਾਰ ਮੁਜਾਹਰਾ ਕਰਦੇ ਹੋਏ ਸਰਕਾਰ ਿਖ਼ਲਾਫ਼ ਖੂਬ ...

ਪੂਰੀ ਖ਼ਬਰ »

ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੇ ਦਿੱਤੀ ਪਿੰਡ ਸੂਢਪੁਰ 'ਚ 5 ਲੱਖ ਦੀ ਗ੍ਰਾਂਟ

ਕੁਰੂਕਸ਼ੇਤਰ/ਸ਼ਾਹਾਬਾਦ, 22 ਫਰਵਰੀ (ਜਸਬੀਰ ਸਿੰਘ ਦੁੱਗਲ)-ਕਾਂਗਰਸ ਆਗੂ ਬਿਮਲਾ ਸਰੋਹਾ ਦੇ ਯਤਨਾਂ ਸਦਕਾ ਪਿੰਡ ਸੂਢਪੁਰ 'ਚ ਹਰਿਜਨ ਸਮਾਜ ਦੀ ਧਰਮਸ਼ਾਲਾ 'ਚ ਇਕ ਕਮਰੇ ਦੀ ਉਸਾਰੀ ਲਈ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੇ 5 ਲੱਖ ਰੁਪਏ ਦੀ ਗ੍ਰਾਂਟ ਦੀ ਮਨਜ਼ੂਰੀ ...

ਪੂਰੀ ਖ਼ਬਰ »

ਮਹਾਂਸ਼ਿਵਰਾਤਰੀ ਦੇ ਸਬੰਧ 'ਚ ਚੇਤਨਾਫੇਰੀ ਅੱਜ ਤੋਂ

ਕੁਰੂਕਸ਼ੇਤਰ/ਸ਼ਾਹਾਬਾਦ, 22 ਫਰਵਰੀ (ਜਸਬੀਰ ਸਿੰਘ ਦੁੱਗਲ)-ਮਹਾਂਸ਼ਿਵਰਾਤਰੀ ਦੇ ਸਬੰਧ 'ਚ ਸ੍ਰੀ ਸੰਕਟ ਮੋਚਨ ਹਨੂੰਮਾਨ ਮੰਦਰ ਏਕਤਾ ਵਿਹਾਰ ਤੋਂ ਚੇਤਨਾਫੇਰੀ 23 ਫਰਵਰੀ ਤੋਂ ਕੱਢੀ ਜਾਵੇਗੀ | ਇਹ ਜਾਣਕਾਰੀ ਮੰਦਰ ਸਭਾ ਦੇ ਪ੍ਰਧਾਨ ਸੁਰੇਂਦਰ ਵਧਵਾ ਨੇ ਦਿੱਤੀ | ...

ਪੂਰੀ ਖ਼ਬਰ »

ਵੋਟ ਬਣਾਉਣ ਲਈ ਬੂਥ ਪੱਧਰ 'ਤੇ ਅੱਜ ਤੋਂ ਫਾਰਮ ਭਰਵਾਏ ਜਾਣਗੇ

ਕੈਥਲ, 22 ਫਰਵਰੀ (ਅਜੀਤ ਬਿਊਰੋ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਪਾਤਰ ਲੋਕਾਂ ਨੂੰ ਚੋਣ ਪਰਕਿਰਿਆ 'ਚ ਸ਼ਾਮਿਲ ਕਰਨ ਲਈ 23 ਤੇ 24 ਫਰਵਰੀ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਵੋਟਰ ਸੂਚੀਆਂ 'ਚ ਨਾਂਅ ਦਰਜ ਕਰਵਾਉਣ ਤੋਂ ਵਾਂਝੇ ਰਹੇ ਪਾਤਰਾਂ ਦੇ ਵੋਟ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਰਕਸ਼ਾਪ 26 ਨੂੰ

ਕੈਥਲ, 22 ਫਰਵਰੀ (ਅਜੀਤ ਬਿਊਰੋ)-ਏ. ਡੀ. ਸੀ. ਸਤਬੀਰ ਸਿੰਘ ਕੁੰਡੂ ਨੇ ਦੱਸਿਆ ਕਿ 26 ਫਰਵਰੀ ਨੂੰ ਦੁਪਹਿਰ ਬਾਅਦ 2:15 ਵਜੇ ਤੋਂ 4:30 ਵਜੇ ਤੱਕ ਡੀ. ਸੀ. ਡਾ: ਪਿ੍ਅੰਕਾ ਸੋਨੀ ਦੀ ਪ੍ਰਧਾਨਗੀ 'ਚ ਸਥਾਨਕ ਮਿੰਨੀ ਸਕੱਤਰੇਤਰ ਵਿਖੇ ਸਭਾਗਾਰ 'ਚ ਅੰਤੋਦਿਆ ਸਰਲ ਪ੍ਰੋਜੈਕਟ ਵਿਸ਼ੇ 'ਤੇ ...

ਪੂਰੀ ਖ਼ਬਰ »

ਕੁਰੂਕਸ਼ੇਤਰ ਯੂਨੀਵਰਸਿਟੀ 'ਚ ਇਕ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ

ਥਾਨੇਸਰ, 22 ਫਰਵਰੀ (ਅਜੀਤ ਬਿਊਰੋ)-ਫੋਰਮ ਫਾਰ ਅਵੇਅਰਨੈਸ ਆਫ਼ ਨੈਸ਼ਨਲ ਸਕਿਊਰਿਟੀ ਦੇ ਮੁੱਖ ਸਰਪ੍ਰਸਤ ਤੇ ਸਮਾਜ ਸੁਧਾਰਕ ਇੰਦਰੇਸ਼ ਕੁਮਾਰ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ 'ਚ ਹਮੇਸ਼ਾ ਤੋਂ ਹੀ ਔਰਤਾਂ ਦਾ ਉੱਚ ਸਥਾਨ ਰਿਹਾ ਹੈ | ਇਕ ਮਾਂ ਦੀ ਕੁੱਖੋਂ ਹੀ ਸਾਰੇ ...

ਪੂਰੀ ਖ਼ਬਰ »

ਸੇਵਾ-ਮੁਕਤ ਕਰਮਚਾਰੀ ਸੰਘ ਨੇ ਮਿੰਨੀ ਸਕੱਤਰੇਤ 'ਚ ਦਿੱਤਾ ਧਰਨਾ

ਨਰਵਾਨਾ, 22 ਫਰਵਰੀ (ਅਜੀਤ ਬਿਊਰੋ)-ਸੇਵਾ-ਮੁਕਤ ਕਰਮਚਾਰੀ ਸੰਘ ਬਲਾਕ ਨਰਵਾਨਾ ਦੇ ਮਿੰਨੀ ਸਕੱਤਰੇਤ 'ਚ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਤੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਦੀ ਪ੍ਰਧਾਨਗੀ ਪ੍ਰਧਾਨ ਬਲਬੀਰ ਸਿੰਘ ਤੇ ਮੰਚ ਸੰਚਾਲਨ ਸਕੱਤਰ ਸਤਬੀਰ ...

ਪੂਰੀ ਖ਼ਬਰ »

ਪਲੇਸਮੈਂਟ ਕੈਂਪ 'ਚ 23 ਵਿਦਿਆਰਥੀਆਂ ਦੀ ਚੋਣ

ਥਾਨੇਸਰ, 22 ਫਰਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਫਾਰਮੇਸੀ ਅਧਿਅਨ ਸੰਸਥਾਨ 'ਚ ਤਿਰੁਪਤੀ ਲਾਈਫ਼ ਸਾਇੰਸ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਪਲੇਸਮੈਂਟ ਕੈਂਪ ਲਾਇਆ ਗਿਆ | ਕੈਂਪ 'ਚ ਫਾਰਮੇਸੀ, ਹੋਮ ਸਾਇੰਸ ਤੇ ਮੀਡੀਆ ਅਧਿਅਨ ਸੰਸਥਾਨ ਦੇ ਕਰੀਬ 100 ...

ਪੂਰੀ ਖ਼ਬਰ »

ਅਨੁਸ਼ਕਾ ਸ਼ਰਮਾ ਬਣੀ 'ਮਿਸ ਆਰੀਆ'

ਕੁਰੂਕਸ਼ੇਤਰ/ਸ਼ਾਹਾਬਾਦ, 22 ਫਰਵਰੀ (ਜਸਬੀਰ ਸਿੰਘ ਦੁੱਗਲ)– ਆਰੀਆ ਗਰਲਜ਼ ਸੀ.ਸੈ. ਸਕੂਲ ਵਿਚ ਜਮਾਤ 10ਵੀਂ ਦੇ ਵਿਦਿਆਰਥੀਆਂ ਤੇ ਜਮਾਤ 12ਵੀਂ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਕੀਤੀ ਗਈ, ਜਿਸ ਵਿਚ ਵਿਦਿਆਰਥੀਆਂ ਨੇ ਵੱਖ–ਵੱਖ ਤਰ੍ਹਾਂ ਦੇ ਮਨੋਰੰਜਕ ...

ਪੂਰੀ ਖ਼ਬਰ »

ਹਰਿਆਣਾ 'ਚ ਚੋਣਾਵੀ ਮਾਹੌਲ ਨੂੰ ਬਦਲੇਗੀ ਸੁਖਬੀਰ ਦੀ ਪਿਹੋਵਾ ਰੈਲੀ-ਸ਼ਰਣਜੀਤ ਸਿੰਘ

ਕੁਰੂਕਸ਼ੇਤਰ, 22 ਫਰਵਰੀ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਅਕਾਲੀ ਦਲ ਦੀ 10 ਮਾਰਚ ਨੂੰ ਪਿਹੋਵਾ 'ਚ ਹੋਣ ਵਾਲੀ ਰੈਲੀ ਨੂੰ ਸਫ਼ਲ ਬਣਾਉਣ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ 'ਚ ਬੈਠਕ ਕਰਦੇ ਹੋਏ ਸੂਬਾਈ ਪ੍ਰਧਾਨ ਸ਼ਰਣਜੀਤ ਸਿੰਘ ਸੋਥਾ ਨੇ ਪਿਹੋਵਾ ਰੈਲੀ ਲਈ ...

ਪੂਰੀ ਖ਼ਬਰ »

ਧਰਮਪਾਲ ਗਰਗ ਪਲੈਟਿਨਮ ਪੁਰਸਕਾਰ ਨਾਲ ਹੋਣਗੇ ਸਨਮਾਨਿਤ

ਨਰਵਾਨਾ, 22 ਫਰਵਰੀ (ਅਜੀਤ ਬਿਊਰੋ)-ਨਾਰਾਇਣ ਸੇਵਾ ਸੰਸਥਾਨ ਦੇ ਹਰਿਆਣਾ ਤੇ ਉਤਰਾਖੰਡ ਸੂਬਾਈ ਕਨਵੀਨਰ ਧਰਮਪਾਲ ਗਰਗ ਨੂੰ ਦਿੱਲੀ 'ਚ 2 ਮਾਰਚ ਨੂੰ ਰਾਜੋਰੀ ਗਾਰਡਨ 'ਚ ਹੋਣ ਵਾਲੇ ਇਕ ਭਰਵੇਂ ਪ੍ਰੋਗਰਾਮ 'ਚ ਉਨ੍ਹਾਂ ਦੇ ਸਮਾਜਿਕ ਕੰਮਾਂ ਲਈ ਪਲੈਟਿਨਮ ਪੁਰਸਕਾਰ ਨਾਲ ...

ਪੂਰੀ ਖ਼ਬਰ »

ਏ. ਡੀ. ਸੀ. ਵਲੋਂ ਵਾਹਨਾਂ ਦਾ ਅਚਨਚੇਤ ਨਿਰੀਖਣ

ਫਤਿਹਾਬਾਦ, 22 ਫਰਵਰੀ (ਹਰਬੰਸ ਮੰਡੇਰ)– ਏ.ਡੀ.ਸੀ. ਸੁਵਿਤਾ ਢਾਕਾ ਵਲੋਂ ਵਾਹਨਾਂ ਦੀ ਅਚਨਚੇਤ ਜਾਂਚ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ ਵਾਹਨ ਪਾਸਿੰਗ ਦੇ ਕਾਰਜ ਵਿਚ ਲੱਗੇ ਸਟਾਫ ਤੋਂ ਨਿਯਮਾਂ ਬਾਰੇ ਸਵਾਲ ਪੁੱਛੇ ਤੇ ਵੱਖ–ਵੱਖ ਜਾਣਕਾਰੀਆਂ ਹਾਸਲ ਕੀਤੀਆਂ | ਉਨ੍ਹਾਂ ...

ਪੂਰੀ ਖ਼ਬਰ »

32 ਪ੍ਰੀਖਿਆਰਥੀਆਂ ਨੇ ਦਿੱਤੀ ਪੀ. ਐਚ. ਡੀ. ਦੀ ਦਾਖ਼ਲਾ ਪ੍ਰੀਖਿਆ

ਥਾਨੇਸਰ, 22 ਫਰਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਫਿਜਿਕਸ ਵਿਸ਼ੇ ਦੀ ਪੀ. ਐਚ. ਡੀ. 'ਚ ਦਾਖਲੇ ਲਈ ਦਾਖਲਾ ਪ੍ਰੀਖਿਆ ਹੋਈ | ਪ੍ਰੀਖਿਆ 'ਚ ਕੁਲ 47 ਬਿਨੈਕਰਤਾ 'ਚੋਂ 32 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ | ਪ੍ਰੀਖਿਆ ਕੰਟਰੋਲਰ ਡਾ: ਹੁਕਮ ਸਿੰਘ ਨੇ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ ਰੱਖੇ ਜਾਣ ਵਾਲੇ ਮਾਮਲਿਆਂ ਦੀ ਪਛਾਣ ਕਰਨ ਅਧਿਕਾਰੀ-ਰਾਮਾਵਤ

ਕੈਥਲ, 22 ਫਰਵਰੀ (ਅਜੀਤ ਬਿਊਰੋ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੇ ਸਕੱਤਰ ਤੇ ਮੁੱਖ ਜੱਜ ਦੰਡ ਅਧਿਕਾਰੀ ਮੇਨਪਾਲ ਰਾਮਾਵਤ ਨੇ ਰਾਜਸਵ ਵਿਭਾਗ, ਬਿਜਲੀ ਵਿਭਾਗ, ਜਨ ਸਿਹਤ, ਨਗਰ ਪ੍ਰੀਸ਼ਦ, ਕਿਰਤ ਵਿਭਾਗ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ 9 ਮਾਰਚ ...

ਪੂਰੀ ਖ਼ਬਰ »

ਕੇ. ਯੂ. ਨੇ ਐਲਾਨੇ 14 ਪ੍ਰੀਖਿਆਵਾਂ ਦੇ ਨਤੀਜੇ

ਥਾਨੇਸਰ, 22 ਫਰਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਸ਼ੁੱਕਰਵਾਰ ਨੂੰ ਦਸੰਬਰ 2018 'ਚ ਹੋਈਆਂ 14 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕੀਤੇ ਹਨ | ਪ੍ਰੀਖਿਆ ਕੰਟਰੋਲਰ ਡਾ: ਹੁਕਮ ਸਿੰਘ ਨੇ ਦੱਸਿਆ ਕਿ ਦਸੰਬਰ 2018 'ਚ ਹੋਈ ਬੀਵੋਕ ਫੂਡ ਸਾਇੰਸ ...

ਪੂਰੀ ਖ਼ਬਰ »

ਓਡੀਸ਼ਾ ਦੇ ਰਾਜਪਾਲ ਨੇ ਸੋਗਗ੍ਰਸਤ ਪਰਿਵਾਰ ਨੂੰ ਦਿੱਤਾ ਹੌਸਲਾ

ਥਾਨੇਸਰ, 22 ਫਰਵਰੀ (ਅਜੀਤ ਬਿਊਰੋ)-ਸ੍ਰੀ ਵੈਸ਼ ਅਗਰਵਾਲ ਪੰਚਾਇਤ ਦੇ ਪ੍ਰਧਾਨ ਤੇ ਹਰਿਆਣਾ ਮਾਰਕਿਟਿੰਗ ਬੋਰਡ ਦੇ ਮੈਂਬਰ ਚੰਦਰਭਾਨ ਗੁਪਤਾ ਦੇ ਛੋਟੇ ਭਰਾ ਬਿ੍ਜ ਮੋਹਨ ਗੁਪਤਾ ਦੇ ਦਿਹਾਂਤ 'ਤੇ ਸੋਕ ਪ੍ਰਗਟ ਕਰਨ ਲਈ ਓਡੀਸ਼ਾ ਦੇ ਰਾਜਪਾਲ ਪ੍ਰੋ: ਗਣੇਸ਼ੀ ਲਾਲ ਤੇ ਕੌਮੀ ...

ਪੂਰੀ ਖ਼ਬਰ »

ਬੱਚੀ ਭਰੂਣ ਹੱਤਿਆ ਰੋਕੂ ਐਕਟ ਦੀ ਪਾਲਣਾ ਨਾ ਕਰਨ ਦੇ ਦੋਸ਼ 'ਚ 8 ਕੇਂਦਰਾਂ ਦੀ ਮਾਨਤਾ ਰੱਦ

ਲੁਧਿਆਣਾ, 22 ਫਰਵਰੀ (ਸਲੇਮਪੁਰੀ)-ਸਿਵਲ ਸਰਜਨ ਡਾ: ਪੀ. ਐਸ. ਸਿੱਧੂ ਦੀ ਅਗਵਾਈ ਹੇਠ ਬੱਚੀ ਭਰੂਣ ਹੱਤਿਆ ਰੋਕੂ ਕਮੇਟੀ ਦੀ ਇਕ ਮੀਟਿੰਗ ਸਿਵਲ ਸਰਜਨ ਦਫ਼ਤਰ 'ਚ ਹੋਈ | ਇਸ ਮੌਕੇ ਡਾ: ਸਿੱਧੂ ਨੇ ਸਮੂਹ ਡਾਕਟਰਾਂ ਤੇ ਨਰਸਿੰਗ ਸਟਾਫ ਨੂੰ ਅਪੀਲ ਕੀਤੀ ਕਿ ਉਹ ਅਲਟਰਾ ਸਾਊਾਡ ...

ਪੂਰੀ ਖ਼ਬਰ »

'ਵਿਰਾਸਤ-ਏ-ਕੁਰਬਾਨੀ' ਸੰਸਥਾ ਨੇ ਮੋਮਬੱਤੀ ਮਾਰਚ ਕੱਢ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

ਨਵੀਂ ਦਿੱਲੀ, 22 ਫਰਵਰੀ (ਬਲਵਿੰਦਰ ਸਿੰਘ ਸੋਢੀ)- 'ਵਿਰਾਸਤ-ਏ-ਕੁਰਬਾਨੀ' ਸੰਸਥਾ ਵਲੋਂ ਦਿੱਲੀ ਦੇ ਉਤਮ ਨਗਰ ਵਿਖੇ ਮੋਮਬੱਤੀ ਮਾਰਚ ਕੱਢਿਆ ਗਿਆ ਜਿਸ ਦਾ ਉਦੇਸ਼ ਪੁਲਵਾਮਾ ਹਮਲੇ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਸੀ | ਇਸ ਮਾਰਚ ਵਿਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ...

ਪੂਰੀ ਖ਼ਬਰ »

ਕਲਾਕਾਰਾਂ ਵਲੋਂ ਸਰਕਾਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਦਾ ਪ੍ਰਚਾਰ

ਥਾਨੇਸਰ, 22 ਫਰਵਰੀ (ਅਜੀਤ ਬਿਊਰੋ)-ਸੂਬਾਈ ਸਰਕਾਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਸੂਚਨਾ, ਜਨਸੰਪਰਕ ਤੇ ਭਾਸ਼ਾ ਵਿਭਾਗ ਦੇ ਮਹਾਂ ਨਿਰਦੇਸ਼ਕ ਸਮੀਰ ਪਾਲ ਸਰੋ ਦੇ ਨਿਰਦੇਸ਼ ਮੁਤਾਬਿਕ ਅਤੇ ਡੀ. ਸੀ. ਡਾ: ਐਸ. ਐਸ. ਫੁਲੀਆ ਦੇ ਮਾਰਗ ...

ਪੂਰੀ ਖ਼ਬਰ »

ਬੀ.ਐਸ.ਐਫ. ਸੈਕਟਰ ਮਮਦੋਟ ਨੇ ਸਰਹੱਦ ਤੋਂ 4 ਪੈਕਟ ਹੈਰੋਇਨ ਕੀਤੀ ਬਰਾਮਦ

ਮਮਦੋਟ, 22 ਫਰਵਰੀ (ਸੁਖਦੇਵ ਸਿੰਘ ਸੰਗਮ)-ਮਮਦੋਟ ਸੈਕਟਰ ਵਿਖੇ ਤਾਇਨਾਤ ਬੀ.ਐਸ.ਐਫ ਦੀ 29 ਬਟਾਲੀਅਨ ਅਧੀਨ ਆਉਂਦੀ ਚੈੱਕ ਮੱਬੋ ਕੇ ਦੇ ਨੇੜਿਓਾ ਬੀ.ਐਸ.ਐਫ ਨੇ 4 ਪੈਕਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਵਜ਼ਨ 1 ਕਿੱਲੋ 600 ਗ੍ਰਾਮ ਦੇ ਕਰੀਬ ਦੱਸਿਆ ਗਿਆ ਹੈ ਬਰਾਮਦ ਕੀਤੀ ...

ਪੂਰੀ ਖ਼ਬਰ »

'ਚਿੱਟੇ' ਦੇ ਸ਼ੱਕ 'ਚ ਕੀਤੇ ਪੁਲਿਸ ਹਵਾਲੇ, ਮੋਹਤਬਾਰਾਂ ਨੇ ਛੁਡਵਾਏ

ਮੁੱਦਕੀ, 22 ਫਰਵਰੀ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਪੁਲਿਸ ਚੌਕੀ ਨਜ਼ਦੀਕ ਗੁ: ਨਾਨਕ ਨਗਰੀ ਦੇ ਬਾਥਰੂਮਾਂ ਵਿਚ ਕੁਝ ਵਿਅਕਤੀਆਂ ਨੂੰ ਚਿੱਟਾ ਲਾਉਣ ਦੇ ਸ਼ੱਕ ਵਿਚ ਸਥਾਨਕ ਨਿਵਾਸੀਆਂ ਨੇ ਪੁਲਿਸ ਹਵਾਲੇ ਕਰ ਦਿੱਤਾ | ਕਥਿਤ ਦੋਸ਼ੀਆਂ ਦੇ ਪੁਲਿਸ ਚੌਾਕੀ ਪਹੁੰਚਣ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX