ਤਾਜਾ ਖ਼ਬਰਾਂ


ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  6 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  2 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  19 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  2 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  32 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  38 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀਆਂ ਹਨ- ਮਾਨ
. . .  1 minute ago
ਮਹਿਲ ਕਲਾਂ, 24 ਮਾਰਚ (ਤਰਸੇਮ ਸਿੰਘ ਚੰਨਣਵਾਲ)- ਅਨਾਜ ਮੰਡੀ ਮਹਿਲ ਕਲਾਂ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼...
ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ
. . .  about 2 hours ago
ਸ੍ਰੀਨਗਰ, 24 ਮਾਰਚ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਇੱਕ ਮਸਜਿਦ ਦੇ ਅੰਦਰ ਹੋਏ ਰਹੱਸਮਈ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਦੇ ਚੌਗਾਮ ਪਿੰਡ 'ਚ ਸਥਿਤ ਇਸ ਮਸਜਿਦ 'ਚ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਇੱਥੇ...
ਨਿਊਜ਼ੀਲੈਂਡ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ
. . .  about 2 hours ago
ਵੈਲਿੰਗਟਨ, 24 ਮਾਰਚ- ਨਿਊਜ਼ੀਲੈਂਡ 'ਚ ਨਾਰਥ ਆਈਲੈਂਡ ਦੀਆਂ ਕੈਮਾਨਾਵਾ ਪਹਾੜੀਆਂ 'ਚ ਲੰਘੇ ਦਿਨ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਲੰਘੇ ਦਿਨ ਲਾਪਤਾ ਹੋ ਗਿਆ ਸੀ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 2 hours ago
ਪੁਰਾਣਾ ਸ਼ਾਲਾ, 24 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸੰਦੀਪ ਸਿੰਘ (25), ਪੁੱਤਰ ਕਾਬਲ ਸਿੰਘ ਸੈਣੀ...
ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  about 3 hours ago
ਨਵੀਂ ਦਿੱਲੀ, 24 ਮਾਰਚ- ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦਿੱਲੀ 'ਚ ਹੋਵੇਗੀ। ਇਹ ਬੈਠਕ ਸਵੇਰੇ 11 ਵਜੇ ਹੋਵੇਗੀ ਅਤੇ ਇਸ 'ਚ ਲੋਕ ਸਭਾ ਚੋਣਾਂ ਦੀਆਂ ਰਣਨੀਤੀਆਂ 'ਤੇ ਚਰਚਾ...
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 3 hours ago
ਜਕਾਰਤਾ, 24 ਮਾਰਚ- ਇੰਡੋਨੇਸ਼ੀਆ ਦੇ ਮਾਲੁਕੁ ਸੂਬੇ 'ਚ ਅੱਜ 6.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਚਾਲ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ...
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਹਥਿਆਰਬੰਦ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖ਼ਮੀ
. . .  about 3 hours ago
ਪੁਲਿਸ ਨੇ ਸਮੈਕ ਸਣੇ ਇੱਕ ਨੌਜਵਾਨ ਨੂੰ ਕੀਤਾ ਕਾਬੂ
. . .  about 4 hours ago
ਦਿਮਾਗ਼ੀ ਤੌਰ 'ਤੇ ਪਰੇਸ਼ਾਨ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ
. . .  about 4 hours ago
ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ
. . .  about 4 hours ago
ਸਮਾਜਵਾਦੀ ਪਾਰਟੀ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ, ਮੁਲਾਇਮ ਯਾਦਵ ਦਾ ਨਾਂ ਸ਼ਾਮਲ ਨਹੀਂ
. . .  about 5 hours ago
ਸਿੰਗਲਾ ਵਲੋਂ ਸੰਗਰੂਰ 'ਚ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ
. . .  about 5 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ
. . .  about 5 hours ago
ਸ੍ਰੀਲੰਕਾ ਦੀ ਜਲ ਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
. . .  about 5 hours ago
ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ
. . .  about 6 hours ago
ਦੋ ਐਂਬੂਲੈਂਸਾਂ ਵਿਚਾਲੇ ਹੋਈ ਟੱਕਰ 'ਚ ਪੰਜ ਜ਼ਖ਼ਮੀ
. . .  about 6 hours ago
ਸੂਡਾਨ 'ਚ ਹੋਏ ਧਮਾਕੇ 'ਚ ਅੱਠ ਬੱਚਿਆਂ ਦੀ ਮੌਤ
. . .  about 6 hours ago
ਜੇਤੂ ਸ਼ੁਰੂਆਤ ਚਾਹੁਣਗੇ ਕੋਲਕਾਤਾ ਤੇ ਹੈਦਰਾਬਾਦ
. . .  about 7 hours ago
ਧਾਰਵਾੜ ਇਮਾਰਤ ਹਾਦਸਾ : ਮੌਤਾਂ ਦੀ ਗਿਣਤੀ 16 ਹੋਈ
. . .  about 7 hours ago
ਆਈ.ਪੀ.ਐਲ 12 : ਆਪਣੇ ਪਹਿਲੇ ਮੈਚ 'ਚ ਮੁੰਬਈ ਨਾਲ ਮੁਕਾਬਲਾ ਕਰੇਗੀ ਦਿੱਲੀ
. . .  about 7 hours ago
ਸ਼ੋਪੀਆਂ 'ਚ ਅੱਤਵਾਦੀ ਜਵਾਨਾਂ 'ਤੇ ਕਰ ਸਕਦੇ ਹਨ ਭਿਆਨਕ ਹਮਲਾ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਆਈ.ਪੀ.ਐਲ 2019 : ਚੇਨਈ ਸੁਪਰ ਕਿੰਗਜ਼ ਨੇ ਪਹਿਲੇ ਮੈਚ 'ਚ 7 ਵਿਕਟਾਂ ਨਾਲ ਕੀਤੀ ਜਿੱਤ ਹਾਸਿਲ
. . .  1 day ago
ਅਨੰਤਨਾਗ ਤੋਂ ਲੜਾਂਗੀ ਚੋਣ - ਮਹਿਬੂਬਾ ਮੁਫ਼ਤੀ
. . .  1 day ago
ਆਈ.ਪੀ.ਐਲ 2019 : ਰਾਇਲ ਚੈਲੇਂਜਰਜ਼ ਬੈਂਗਲੋਰ ਦੀ ਪੂਰੀ ਟੀਮ 70 ਦੌੜਾਂ ਬਣਾ ਕੇ ਆਊਟ
. . .  1 day ago
ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  1 day ago
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  1 day ago
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  1 day ago
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ - ਪ੍ਰਕਾਸ਼ ਸਿੰਘ ਬਾਦਲ
. . .  1 day ago
ਭਾਜਪਾ 'ਚ ਸ਼ਾਮਲ ਹੋਏ ਮੇਜਰ ਸੁਰਿੰਦਰ ਪੂਨੀਆ
. . .  about 1 hour ago
10ਵੀਂ ਜਮਾਤ ਦੇ ਗਣਿਤ ਦੇ ਪੇਪਰ 'ਚ ਅਣਛਪੇ ਪ੍ਰਸ਼ਨ ਬਦਲੇ ਵਿਦਿਆਰਥੀਆਂ ਨੂੰ ਮਿਲਣਗੇ ਗ੍ਰੇਸ ਅੰਕ
. . .  about 1 hour ago
ਦਿੱਲੀ 'ਚ ਪੇਪਰ ਫੈਕਟਰੀ 'ਚ ਲੱਗੀ ਅੱਗ
. . .  about 1 hour ago
ਲੋਕ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  about 1 hour ago
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਔਰਤ ਦੀ ਮੌਤ
. . .  7 minutes ago
ਡੋਡਿਆਂ ਦੀ ਖੇਤੀ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ
. . .  27 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਚੇਤ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਜਗਰਾਓਂ

ਟਰੱਕ ਯੂੂਨੀਅਨ ਜੋਧਾਂ ਦੇ ਬੈਂਕ ਖਾਤੇ 'ਚ ਘਪਲੇ ਦੇ ਦੋਸ਼ ਅਫ਼ਵਾਹ-ਪ੍ਰਧਾਨ ਮਨਸੂਰਾਂ

ਜੋਧਾਂ, 14 ਮਾਰਚ (ਗੁਰਵਿੰਦਰ ਸਿੰਘ ਹੈਪੀ)- ਪਿਛਲੇ ਦਿਨਾਂ ਤੋਂ ਟਰੱਕ ਯੂਨੀਅਨ ਜੋਧਾਂ ਦੇ ਬੈਂਕ ਖਾਤੇ 'ਚ ਘਪਲਾ ਕਰਨ ਦੀ ਹੋ ਰਹੀ ਚਰਚਾ 'ਤੇ ਅੱਜ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਪਿੰਡ ਮਨਸੂਰਾਂ ਦੇ ਮੌਜੂਦਾ ਸਰਪੰਚ ਓਮ ਪ੍ਰਕਾਸ਼ ਮਨਸੂਰਾਂ ਨੇ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ, ਕਾ. ਰਛਪਾਲ ਸਿੰਘ, ਬੂਟਾ ਸਿੰਘ ਗਰੇਵਾਲ, ਜਗਦੇਵ ਸਿੰਘ ਸੰਧੂ, ਪਲਵਿੰਦਰ ਸਿੰਘ ਪੱਪੂ, ਗੁਰਮੁੱਖ ਸਿੰਘ ਦੀ ਹਾਜ਼ਰੀ 'ਚ ਹਲਫ਼ੀਆ ਬਿਆਨ ਰਾਹੀਂ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਵਾਰ-ਵਾਰ ਉਕਤ ਯੂਨੀਅਨ ਦਾ ਪ੍ਰਧਾਨ ਬਣਦਾ ਆ ਰਿਹਾ ਹੈ ਤੇ ਉਹ ਵੱਖ-ਵੱਖ ਸਹਿਯੋਗੀ ਜਥੇਬੰਦੀਆਂ ਨਾਲ ਕੰਮ ਕਰਦਿਆਂ ਡਰਾਈਵਰਾਂ ਤੇ ਟਰੱਕ ਮਾਲਕਾਂ ਦੀਆਂ ਲੋੜਾਂ ਤੇ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸਮੇਂ ਦੀਆਂ ਸਰਕਾਰਾਂ ਪਾਸ ਉਠਾਇਆ ਗਿਆ ਹੈ | ਇਸ ਦੇ ਚੱਲਦਿਆਂ ਉਹ 2017 'ਚ ਮੁੜ ਤੋਂ ਯੂਨੀਅਨ ਦਾ ਪ੍ਰਧਾਨ ਬਣਨ ਕਾਰਨ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਜੋਧਾਂ ਦੇ ਖਾਤੇ ਨੂੰ ਮੈਂ ਪ੍ਰਧਾਨ ਤੇ ਚਮਕੌਰ ਸਿੰਘ ਮੀਤ ਪ੍ਰਧਾਨ ਵਜੋਂ ਸਾਂਝੇ ਰੂਪ 'ਚ ਚਲਾਉਣ ਲੱਗੇ | ਉਹ ਜ਼ਿਆਦਾਤਰ ਦੇਣਦਾਰੀਆਂ ਸਬੰਧਿਤ ਡਰਾਈਵਰਾਂ ਅਤੇ ਮਾਲਕਾਂ ਨੂੰ ਚੈੱਕ ਦੁਆਰਾ ਕਰਦੇ ਰਹੇ ਹਨ, ਜਦਕਿ ਕੁਝ ਰਕਮ ਕਢਵਾ ਕੇ ਯੂਨੀਅਨ ਦੇ ਸਾਂਝੇ ਕੰਮਾਂ ਲਈ ਖਰਚ ਕਰਦੇ ਸਨ | ਇਸ ਦੌਰਾਨ ਹੁਣ ਗਿਣੀ ਮਿਥੀ ਸਾਜਿਸ਼ ਅਧੀਨ ਅਤੇ ਮੇਰੇ ਅਕਸ ਨੂੰ ਢਾਹ ਲਗਾਉਣ ਲਈ ਮੁਨਸ਼ੀ ਬਿੱਲੂ ਬੱਲੋਵਾਲ ਨਾਂਅ ਦੇ ਵਿਅਕਤੀ ਮੇਰੇ 'ਤੇ ਬੈਂਕ ਖਾਤੇ 'ਚ ਘਪਲਾ ਕਰਨ ਦੇ ਦੋਸ਼ ਲਾਉਂਦਿਆਂ ਝੂਠੀਆਂ ਅਫ਼ਵਾਹਾਂ ਫੈਲਾ ਰਿਹਾ ਹੈ ਤੇ ਇਸ ਸਬੰਧੀ ਸੋਸ਼ਲ ਮੀਡੀਆਂ ਰਾਹੀਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਨੇ ਯੂਨੀਅਨ ਦੇ ਖਾਤੇ 'ਚ ਕੋਈ ਵੀ ਹੇਰਾ-ਫੇਰੀ ਨਹੀਂ ਕੀਤੀ | ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਸਿਆਸਤ ਤੋਂ ਪ੍ਰੇਰਿਤ ਇਹ ਦੋਸ਼ ਲਗਾਏ ਜਾ ਰਹੇ, ਜਦਕਿ ਉਹ ਹਰ ਜਾਂਚ ਲਈ ਤਿਆਰ ਹਨ | ਉਸ ਨੇ ਯੂਨੀਅਨ ਦਾ ਸਾਰਾ ਹਿਸਾਬ-ਕਿਤਾਬ ਰੱਖਿਆ ਹੋਇਆ ਹੈ ਤੇ ਕੋਈ ਵੀ ਸਾਥੀ ਪੜਤਾਲ ਕਰ ਸਕਦਾ ਹੈ |

ਪੁਲਿਸ ਥਾਣਾ ਸਿਟੀ ਰਾਏਕੋਟ 'ਚ ਗੁਰਪ੍ਰੀਤ ਸਿੰਘ ਨੇ ਅਹੁਦਾ ਸੰਭਾਲਿਆ

ਰਾਏਕੋਟ, 14 ਮਾਰਚ (ਬਲਵਿੰਦਰ ਸਿੰਘ ਲਿੱਤਰ)- ਪੁਲਿਸ ਥਾਣਾ ਸਿਟੀ ਰਾਏਕੋਟ ਵਿਖੇ ਗੁਰਪ੍ਰੀਤ ਸਿੰਘ ਨੇ ਬਤੌਰ ਐੱਸ.ਐੱਚ.ਓ. ਵਜੋਂ ਚਾਰਜ ਸੰਭਾਲਿਆ ਹੈ | ਇਸ ਮੌਕੇ ਉਨ੍ਹਾਂ ਆਖਿਆ ਕਿ ਸਮਾਜ ਵਿਰੋਧੀ ਅਨਸਰ ਤੇ ਨਸ਼ਾ ਵੇਚਣ ਵਾਲਿਆਂ ਿਖ਼ਲਾਫ਼ ਸਖ਼ਤ ਕਦਮ ਚੁੱਕੇ ਜਾਣਗੇ | ...

ਪੂਰੀ ਖ਼ਬਰ »

ਭਾਈ ਗਰੇਵਾਲ ਵਲੋਂ ਪੀ.ਏ.ਸੀ ਮੈਂਬਰ ਬਣਾਉਣ 'ਤੇ ਬਾਦਲ ਦਾ ਧੰਨਵਾਦ

ਜਗਰਾਉਂ, 14 ਮਾਰਚ (ਗੁਰਦੀਪ ਸਿੰਘ ਮਲਕ)- ਪਿਛਲੇ ਦਿਨੀਂ ਸ਼ੋ੍ਰਮਣੀ ਅਕਾਲੀ ਦਲ ਦੇ ਜਥੇਬੰਦਕ ਵਿਕਾਸ ਦੇ ਸਮੇਂ ਸੰਘਰਸ਼ੀ ਆਗੂ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਅਹਿਮ ਕਮੇਟੀ 'ਚ ਜਗ੍ਹਾ ਦੇਣ 'ਤੇ ਭਾਈ ...

ਪੂਰੀ ਖ਼ਬਰ »

ਹੁਣ ਤੁਹਾਡਾ ਬੱਚਾ ਕੱਟ ਸਕਦੈ ਤੁਹਾਡਾ ਚਲਾਨ...

ਰਾਏਕੋਟ, 14 ਮਾਰਚ (ਸੁਸ਼ੀਲ)- ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਵਲੋਂ ਆਮ ਲੋਕਾਂ ਨੂੰ ਸੜਕੀ ਆਵਾਜਾਈ ਨਿਯਮਾਂ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਇਕ ਨਵੀਂ ਪਹਿਲ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਜ਼ਿਲ੍ਹਾ ਪੁਲਿਸ ਦਾ ਟ੍ਰੈਫ਼ਿਕ ਵਿੰਗ ...

ਪੂਰੀ ਖ਼ਬਰ »

ਭਾਈ ਦਾਨ ਸਿੰਘ ਸਕੂਲ ਮਾਣੂੰਕੇ 'ਚ 9 ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਦੇ ਰਹੇ ਹਨ ਪ੍ਰੀਖਿਆ

ਹਠੂਰ, 14 ਮਾਰਚ (ਜਸਵਿੰਦਰ ਸਿੰਘ ਛਿੰਦਾ)- ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਣਾਏ ਦੋ ਪ੍ਰੀਖਿਆ ਕੇਂਦਰ ਨੰਬਰ 2 ਤੇ 3 ਵਿਖੇ ਇਸ ਸਮੇਂ ਹਠੂਰ ਇਲਾਕੇ ਦੇ 9 ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ...

ਪੂਰੀ ਖ਼ਬਰ »

ਗੁ: ਟਾਹਲੀਆਣਾ ਸਾਹਿਬ ਦੀ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਸੰਭਾਲੀ

ਰਾਏਕੋਟ, 14 ਮਾਰਚ (ਬਲਵਿੰਦਰ ਸਿੰਘ ਲਿੱਤਰ)- ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਦੀ ਕਾਰ ਸੇਵਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਸੰਭਾਲੀ | ਇਸ ਮੌਕੇ ਗੁਰਦਆਰਾ ਮੈਨੇਜਰ ਕੰਵਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਬਾਬਾ ...

ਪੂਰੀ ਖ਼ਬਰ »

ਜਥੇ: ਬੱਸੂਵਾਲ ਵਲੋਂ ਕਲੇਰ, ਗਰੇਵਾਲ, ਮੱਲ੍ਹਾ, ਡੱਲਾ, ਮਲਕ, ਧਾਲੀਵਾਲ ਤੇ ਭੱਠਲ ਸਨਮਾਨਿਤ

ਹਠੂਰ, 14 ਮਾਰਚ (ਜਸਵਿੰਦਰ ਸਿੰਘ ਛਿੰਦਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿਹਾਤੀ ਪ੍ਰਧਾਨ ਜਥੇਦਾਰ ਆਤਮਾ ਸਿੰਘ ਬੱਸੂਵਾਲ ਤੇ ਯੂਥ ਆਗੂ ਸਤਨਾਮ ਸਿੰਘ ਬੱਸੂਵਾਲ ਵਲੋਂ ਪਾਰਟੀ ਦੇ ਹਲਕਾ ਸੀਨੀਅਰ ਆਗੂਆਂ ਦੀਆਂ ਪਾਰਟੀ ਅੰਦਰ ਹੋਈਆਂ ਵੱਖ-ਵੱਖ ਨਿਯੁਕਤੀਆਂ ਨੂੰ ਮੁੱਖ ...

ਪੂਰੀ ਖ਼ਬਰ »

ਪੀ. ਓ. ਸਟਾਫ਼ ਵਲੋਂ ਦੋ ਭਗੌੜੇ ਕਾਬੂ

ਜਗਰਾਉਂ, 14 ਮਾਰਚ (ਅਜੀਤ ਸਿੰਘ ਅਖਾੜਾ)-ਜਗਰਾਉਂ ਪੀ.ਓ. ਸਟਾਫ਼ ਵੱਲੋਂ ਇੰਚਾਰਜ ਜਸਪਾਲ ਚੋਪੜਾ ਦੀ ਅਗਵਾਈ 'ਚ ਦੋ ਭਗੌੜਿਆਂ ਨੂੰ ਕਾਬੂ ਕੀਤਾ ਗਿਆ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਜਸਪਾਲ ਚੋਪੜਾ ਨੇ ਦੱਸਿਆ ਕਿ ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ, ...

ਪੂਰੀ ਖ਼ਬਰ »

ਨਹਿਰ 'ਚ ਡੁੱਬਣ ਲੱਗੀ ਧੀ ਨੂੰ ਬਚਾਉਣ ਲੱਗਾ ਪਿਤਾ ਡੁੱਬਿਆ

ਇਯਾਲੀ/ਥਰੀਕੇ, 14 ਮਾਰਚ (ਰਾਜ ਜੋਸ਼ੀ)- ਅੱਜ ਸਵੇਰੇ 7 ਕੁ ਵਜੇ ਫਿਰੋਜ਼ਪੁਰ-ਲੁਧਿਆਣਾ ਮਾਰਗ 'ਤੇ ਪੈਂਦੀ ਸਿੱਧਵਾਂ ਬ੍ਰਾਂਚ ਨਹਿਰ 'ਚ ਕੋਈ ਵਸਤੂ ਤਾਰਨ ਆਏ ਇਕ ਪਰਿਵਾਰ ਦੇ 47 ਸਾਲਾ ਮੈਂਬਰ ਦੀ ਮੌਤ ਉਸ ਨੂੰ ਮੋਗੇ ਤੋਂ ਇੱਥੇ ਖਿੱਚ ਲਿਆਈ | ਇਸ ਸਬੰਧੀ ਮਿਲੀ ਹੋਰ ਜਾਣਕਾਰੀ ...

ਪੂਰੀ ਖ਼ਬਰ »

'ਸ਼ਬਦ ਗੁਰੂ ਯਾਤਰਾ' ਦਾ ਪਾਇਲ ਪੁੱਜਣ 'ਚ ਸੰਗਤਾਂ ਵਲੋਂ ਸਵਾਗਤ

ਪਾਇਲ, 14 ਮਾਰਚ (ਰਜਿੰਦਰ ਸਿੰਘ, ਗੁਰਦੀਪ ਸਿੰਘ ਨਿਜ਼ਾਮਪੁਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ ਚੱਲੀ 'ਸ਼ਬਦ ਗੁਰੂ ਯਾਤਰਾ' ਦੇ ਪਾਇਲ ਪੁੱਜਣ 'ਤੇ ਨਗਰ ਕੌਾਸਲ ਦੇ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ, ...

ਪੂਰੀ ਖ਼ਬਰ »

ਦੇਸੀ ਮਹੀਨੇ ਦੇ ਨਵੇਂ ਸਾਲ ਸਬੰਧੀ ਸਮਾਗਮ

ਬੀਜਾ, 14 ਮਾਰਚ (ਕਸ਼ਮੀਰਾ ਸਿੰਘ ਬਗ਼ਲੀ)- ਗੁਰਦਵਾਰਾ ਸ੍ਰੀ ਗੁਰੂ ਰਵਿਦਾਸ ਭਗਤ ਜੀ ਬਗ਼ਲੀ ਕਲਾਂ ਵਿਖੇ ਦੇਸੀ ਮਹੀਨੇ ਦੇ ਨਵੇਂ ਸਾਲ ਦੀ ਆਮਦ 'ਤੇ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ¢ ਭੋਗ ਪੈਣ ਉਪਰੰਤ ਗੁਰੂ ਘਰ ਦੇ ਵਜ਼ੀਰ ਪਾਠੀ ਸਿੰਘ ਭਾਈ ...

ਪੂਰੀ ਖ਼ਬਰ »

ਵਿਕਟੋਰੀਆ ਗਰਲਜ਼ ਕਾਲਜ 'ਚ ਇਨਾਮ ਵੰਡ ਸਮਾਗਮ

ਅਹਿਮਦਗੜ੍ਹ, 14 ਮਾਰਚ (ਸੋਢੀ)- ਸਥਾਨਕ ਦਹਿਲੀਜ਼ ਰੋਡ ਸਥਿਤ ਵਿਕਟੋਰੀਆ ਗਰਲਜ਼ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਸਮਾਰੋਹ ਦੌਰਾਨ ਐੱਸ. ਡੀ. ਐਮ. ਵਿਕਰਮਜੀਤ ਸਿੰਘ ਪਾਂਥੇ, ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ...

ਪੂਰੀ ਖ਼ਬਰ »

ਸਹਾਰਨ ਮਾਜਰਾ ਦਾ ਸਭ ਤੋਂ ਪੁਰਾਣਾ ਰਸਤਾ ਟਾਇਲਾਂ ਨਾਲ ਬਣਨਾ ਸ਼ੁਰੂ

ਮਲੌਦ, 14 ਮਾਰਚ (ਸਹਾਰਨ ਮਾਜਰਾ)- ਪਿੰਡ ਸਹਾਰਨ ਮਾਜਰਾ ਵਿਖੇ ਸਰਬਸੰਮਤੀ ਨਾਲ ਚੁਣੇ ਸਰਪੰਚ ਪਰਮਿੰਦਰ ਸਿੰਘ ਪਿੰਦਰੀ ਨੇ ਸਭ ਤੋਂ ਪਹਿਲਾ ਕਾਰਜ ਗਰੀਬ ਵਰਗ ਦੇ ਮੁਹੱਲੇ ਵਿਚਲੇ ਸਭ ਤੋਂ ਪਹਿਲੇ ਤੇ ਪੁਰਾਣੇ ਮੁੱਖ ਰਸਤੇ ਜੋ ਕਰੀਬ 46 ਸਾਲ ਪਹਿਲਾਂ ਇੱਟਾਂ ਦੀ ਗਲੀ ਬਣਾ ਕੇ ...

ਪੂਰੀ ਖ਼ਬਰ »

ਸਪਿੰਦਰ ਕੌਰ ਕਾਲਜ 'ਚੋਂ ਪਹਿਲੇ ਸਥਾਨ 'ਤੇ

ਖੰਨਾ, 14 ਮਾਰਚ (ਹਰਜਿੰਦਰ ਸਿੰਘ ਲਾਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਐਮ.ਏ. ਇਕਨਾਮਕਿਸ ਤੀਜੇ ਸਮੈਸਟਰ ਦੇ ਨਤੀਜਿਆਂ ਵਿਚ ਏ. ਐੱਸ. ਕਾਲਜ ਖੰਨਾ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਸਪਿੰਦਰ ਕੌਰ ਨੇ ਕਾਲਜ ਵਿਚੋਂ ਪਹਿਲਾ, ਮਨਦੀਪ ਕੌਰ ਨੇ ਦੂਜਾ ...

ਪੂਰੀ ਖ਼ਬਰ »

ਸ਼ਿਵਰਾਜ ਜੱਲ੍ਹਾ ਦੀ ਨਿਯੁਕਤ 'ਤੇ ਵਰਕਰਾਂ 'ਚ ਖੁਸ਼ੀ

ਸ਼ਿਵਰਾਜ ਸਿੰਘ ਜੱਲ੍ਹਾ ਮਲੌਦ, 14 ਮਾਰਚ (ਸਹਾਰਨ ਮਾਜਰਾ)- ਅਕਾਲੀ ਦਲ ਯੂਥ ਵਿੰਗ ਮਾਲਵਾ ਜ਼ੋਨ-3 ਦੇ ਸੀਨੀਅਰ ਮੀਤ ਪ੍ਰਧਾਨ ਸ਼ਿਵਰਾਜ ਸਿੰਘ ਜੱਲ੍ਹਾ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਲੋਂ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ...

ਪੂਰੀ ਖ਼ਬਰ »

ਏ.ਐੱਸ. ਕਾਲਜ ਨੇ ਓਪਨ ਇੰਟਰਨੈਸ਼ਨਲ ਕਰਾਟੇ 'ਚ ਜਿੱਤੇ ਤਗਮੇ

ਖੰਨਾ, 14 ਮਾਰਚ (ਹਰਜਿੰਦਰ ਸਿੰਘ ਲਾਲ)- ਏ. ਐੱਸ. ਕਾਲਜ ਖੰਨਾ ਦੇ ਹੋਣਹਾਰ ਵਿਦਿਆਰਥੀਆਂ ਨੇ ਕਰਾਟੇ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਮਾਣਮੱਤੀ ਜਿੱਤ ਕਾਲਜ ਦੀ ਝੋਲੀ ਪਾਈ ਹੈ¢ ਇਹ ਜਾਣਕਾਰੀ ਦਿੰਦਿਆਂ ਡੀਨ ਆਫ਼ ਸਪੋਰਟਸ ਡਾ. ਰਾਮ ਸਿੰਘ ਗੁਰਨਾ ...

ਪੂਰੀ ਖ਼ਬਰ »

ਕੋਟਾਂ ਕਾਲਜ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ

ਬੀਜਾ, 14 ਮਾਰਚ (ਰਣਧੀਰ ਸਿੰਘ ਧੀਰਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ ਫ਼ਾਰ ਗਰਲਜ਼, ਮੰਜੀ ਸਾਹਿਬ, ਕੋਟਾਂ ਦਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਐਮ. ਏ. ਹਿਸਟਰੀ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਵਿਰੋਧੀ ਫ਼ਰੰਟ (ਰਜਿ:) ਸਮਰਾਲਾ ਦੀ ਮੀਟਿੰਗ

ਸਮਰਾਲਾ, 14 ਮਾਰਚ (ਸੁਰਜੀਤ) - ਭਿ੍ਸ਼ਟਾਚਾਰ ਵਿਰੋਧੀ ਫ਼ਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਫ਼ਰੰਟ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਖਮਾਣੋਂ ਅਤੇ ਮਾਛੀਵਾੜਾ ਦੀਆਂ ਇਕਾਈਆਂ ਨੇ ਵੀ ਹਿੱਸਾ ਲਿਆ | ਜੰਗ ਸਿੰਘ ਭੰਗਲਾਂ ਨੇ ...

ਪੂਰੀ ਖ਼ਬਰ »

ਫੁੱਲ ਪ੍ਰਦਰਸ਼ਨੀ ਮੁਕਾਬਲਿਆਂ 'ਚ ਦੋਰਾਹਾ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਦੋਰਾਹਾ, 14 ਮਾਰਚ (ਜਸਵੀਰ ਝੱਜ)- ਦੋਰਾਹਾ ਪਬਲਿਕ ਸਕੂਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਕਰਵਾਏ ਗਏ ਫੁੱਲ ਪ੍ਰਦਰਸ਼ਨੀ ਮੁਕਾਬਲਿਆਂ ਵਿਚ ਭਾਗ ਲੈ ਕੇ 18 ਇਨਾਮ ਪ੍ਰਾਪਤ ਕੀਤੇ ਹਨ | ਸਕੂਲ ਡਾਇਰੈਕਟਰ ਤਪਵੀਰ ਸਿੰਘ ਨੇ ...

ਪੂਰੀ ਖ਼ਬਰ »

ਭਾਈ ਰਣਧੀਰ ਸਿੰਘ ਮੈਮੋ: ਸਕੂਲ ਪਮਾਲ 'ਚ ਵਿਦਾਇਗੀ ਸਮਾਗਮ

ਮੁੱਲਾਂਪੁਰ-ਦਾਖਾ, 14 ਮਾਰਚ (ਨਿਰਮਲ ਸਿੰਘ ਧਾਲੀਵਾਲ)- ਭਾਈ ਰਣਧੀਰ ਸਿੰਘ ਮੈਮੋਰੀਅਲ ਹਾਈ ਸਕੂਲ ਪਮਾਲ (ਲੁਧਿ:) ਵਿਖੇ ਵਿਦਾਇਗੀ ਸਮਾਰੋਹ ਸਮੇਂ ਨੌਵੀਂ ਜਮਾਤ ਵਿਦਿਆਰਥੀਆਂ ਵਲੋਂ ਦਸਵੀਂ ਦੀ ਪ੍ਰੀਖਿਆ 'ਚ ਬੈਠਣ ਅਤੇ ਸਕੂਲ ਛੱਡ ਜਾਣ ਵਾਲੇ ਵਿਦਿਆਰਥੀਆਂ ਨੂੰ ਪਾਰਟੀ ...

ਪੂਰੀ ਖ਼ਬਰ »

ਅੱਜ ਦੀ ਸੁਖਬੀਰ-ਵਰਕਰ ਮਿਲਣੀ ਦੇ ਪ੍ਰਬੰਧ ਮੁਕੰਮਲ-ਅਟਵਾਲ

ਗੁਰੂਸਰ ਸੁਧਾਰ, 14 ਮਾਰਚ (ਜਸਵਿੰਦਰ ਸਿੰਘ ਗਰੇਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਤੇ ਚੋਣਾਂ 'ਚ ਅਕਾਲੀ ਦਲ ਦਾ ਵਧੀਆ ਪ੍ਰਦਰਸ਼ਨ ਕਰਨ ਦੇ ਉਦੇਸ਼ ਨਾਲ ਹਲਕੇਵਾਰ ਕੀਤੀ ਜਾ ਰਹੀ ਵਰਕਰ ਮਿਲਣੀ ਤਹਿਤ ...

ਪੂਰੀ ਖ਼ਬਰ »

ਧਾਲੀਵਾਲ ਵਲੋਂ 15 ਦੀ ਵਰਕਰ ਮਿਲਣੀ ਸਬੰਧੀ ਮੀਟਿੰਗ

ਗੁਰੂਸਰ ਸੁਧਾਰ, 14 ਮਾਰਚ (ਜਸਵਿੰਦਰ ਸਿੰਘ ਗਰੇਵਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਵਰਕਰਾਂ 'ਚ ਉਤਸ਼ਾਹ ਭਰਨ ਲਈ 15 ਮਾਰਚ ਨੂੰ ਰਾਏਕੋਟ ਵਿਖੇ ਕੀਤੀ ਜਾ ਰਹੀ ਵਰਕਰ ਮਿਲਣੀ ਪ੍ਰੋਗਰਾਮ ਸਬੰਧੀ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਇਨ੍ਹਾਂ ...

ਪੂਰੀ ਖ਼ਬਰ »

ਗੁੜੇ ਵਿਖੇ ਘੋੜੀਆਂ ਦੀ ਦੌੜ 'ਚ ਸ਼ੇਰੂ ਜਲੰਧਰ ਪਹਿਲੇ ਸਥਾਨ 'ਤੇ

ਚੌਾਕੀਮਾਨ, 14 ਮਾਰਚ (ਤੇਜਿੰਦਰ ਸਿੰਘ ਚੱਢਾ)- ਪਿੰਡ ਗੁੜੇ ਵਿਖੇ ਕਰਵਾਈਆਂ ਗਈਆਂ ਇਕ ਰੋਜ਼ਾ ਖੱਚਰ ਰੇਹੜਾ ਤੇ ਘੋੜੀਆਂ ਦੀਆਂ ਦੌੜਾਂ ਸਮਾਪਤ ਹੋਈਆਂ | ਇਸ ਮੌਕੇ ਬਲਾਕ ਸੰਮਤੀ ਮੈਂਬਰ ਜਥੇਦਾਰ ਜਰਨੈਲ ਸਿੰਘ ਗੁੜੇ, ਸਰਪੰਚ ਮਲਵਿੰਦਰ ਸਿੰਘ ਗੁੜੇ, ਸਾਬਕਾ ਸਰਪੰਚ ਚਰਨ ...

ਪੂਰੀ ਖ਼ਬਰ »

ਕਮਾਲਪੁਰਾ ਬੱਸ ਅੱਡੇ 'ਤੇ ਧਾਰਮਿਕ ਸਮਾਗਮ ਕਰਵਾਇਆ

ਰਾਏਕੋਟ, 14 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪਿੰਡ ਕਮਾਲਪੁਰਾ ਦੇ ਬੱਸ ਅੱਡੇ 'ਚ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸਮੂਹ ਦੁਕਾਨਦਾਰਾਂ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ...

ਪੂਰੀ ਖ਼ਬਰ »

ਸੁਖਬੀਰ ਦੀ ਰਾਏਕੋਟ ਫੇਰੀ ਸਬੰਧੀ ਯੂਥ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ

ਰਾਏਕੋਟ, 14 ਮਾਰਚ (ਬਲਵਿੰਦਰ ਸਿੰਘ ਲਿੱਤਰ)- ਵਿਧਾਨ ਸਭਾ ਹਲਕਾ ਰਾਏਕੋਟ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫੇਰੀ ਸਬੰਧੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਯੂਥ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ...

ਪੂਰੀ ਖ਼ਬਰ »

ਕੈਲੇ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ

ਪੱਖੋਵਾਲ/ਸਰਾਭਾ, 14 ਮਾਰਚ (ਕਿਰਨਜੀਤ ਕੌਰ ਗਰੇਵਾਲ)- ਸਰਕਾਰੀ ਪ੍ਰਾਇਮਰੀ ਸਕੂਲ ਕੈਲੇ 'ਚ ਅੱਜ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥੇ ਨੇ ਕੀਰਤਨ ਕੀਤਾ | ਉਪਰੰਤ ਕਰਵਾਏ ਸਮਾਗਮ ਦੌਰਾਨ ਪੜ੍ਹਾਈ 'ਚ ਮੱਲਾਂ ਮਾਰਨ ਵਾਲੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਬੀਰਮੀ 'ਚ ਵਜ਼ੀਫ਼ਾ ਵੰਡ ਸਮਾਰੋਹ

ਹੰਬੜਾਂ, 14 ਮਾਰਚ (ਜਗਦੀਸ਼ ਸਿੰਘ ਗਿੱਲ)- ਸਰਕਾਰੀ ਪ੍ਰਾਇਮਰੀ ਸਕੂਲ ਬੀਰਮੀ 'ਚ ਦਿਵਿਆਂਗ ਲੜਕੀਆਂ ਨੂੰ ਸਰਕਾਰ ਵਲੋਂ ਪ੍ਰਾਪਤ ਵਜ਼ੀਫ਼ਾ ਰਕਮ ਵੰਡਣ ਲਈ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਅਕਾਲੀ ਆਗੂ ਗੁਰਬਚਨ ਸਿੰਘ ਬੀਰਮੀ ਅਤੇ ਗਰਾਮ ਪੰਚਾਇਤ ਪਿੰਡ ਬੀਰਮੀ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ 'ਚ ਸੱਭਿਆਚਾਰਕ ਸਮਾਗਮ

ਰਾਏਕੋਟ, 14 ਮਾਰਚ (ਬਲਵਿੰਦਰ ਸਿੰਘ ਲਿੱਤਰ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ: ਰਵਿੰਦਰ ਕੌਰ ਦੀ ਅਗਵਾਈ ਹੇਠ ਸੱਭਿਆਚਾਰਕ ਸਮਾਗਮ 'ਜਸ਼ਨ-ਏ-ਬਹਾਰਾਂ' ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਨਾਲ ...

ਪੂਰੀ ਖ਼ਬਰ »

ਗੁੜੇ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਸਬੰਧੀ ਸੈਮੀਨਾਰ

ਚੌਾਕੀਮਾਨ, 14 ਮਾਰਚ (ਤੇਜਿੰਦਰ ਸਿੰਘ ਚੱਢਾ)- ਪਿੰਡ ਗੁੜੇ ਵਿਖੇ ਸੁਪਰਵਾਈਜ਼ਰ ਗੁਰਬਿੰਦਰ ਕੌਰ ਪੱਬੀਆਂ ਤੇ ਮੈਡਮ ਪੂਰਨਿਮਾ ਸਪੈਸ਼ਲ ਸੈੱਲ ਫ਼ਾਰ ਵਿਮੈਨ ਸਰਾਭਾ ਨਗਰ ਲੁਧਿਆਣਾ ਦੀ ਅਗਵਾਈ ਵਿਚ 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਸਬੰਧ ਵਿਚ ਸੈਮੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਜਗਰਾਉਂ ਫਰੀਦ ਟਰੈਵਲਜ਼ ਨੇ ਯੂ.ਕੇ. ਦਾ ਵੀਜ਼ਾ ਲਗਵਾਇਆ

ਜਗਰਾਉਂ, 14 ਮਾਰਚ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)- ਜਗਰਾਉਂ ਦੇ ਫ਼ਰੀਦ ਟਰੈਵਲਜ਼ ਨੇ ਇਕ ਪਰਿਵਾਰ ਦਾ ਯੂ.ਕੇ. ਦਾ ਵੀਜ਼ਾ ਲਗਵਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਅਮਿਤ ਸਚਦੇਵਾ ਨੇ ਦੱਸਿਆ ਕਿ ਪਾਲ ਸਿੰਘ ਵਾਸੀ ਲੁਧਿਆਣਾ ਦਾ ਇੰਗਲੈਂਡ ਦਾ ਪੰਜ ਸਾਲ ...

ਪੂਰੀ ਖ਼ਬਰ »

ਗੁ: ਭਗਤ ਨਾਮਦੇਵ ਵਿਖੇ ਨਾਨਕਸ਼ਾਹੀ ਮੁਤਾਬਿਕ ਨਵਾਂ ਸਾਲ ਮਨਾਇਆ

ਖੰਨਾ, 14 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਗੁਰਦੁਆਰਾ ਭਗਤ ਨਾਮਦੇਵ ਵਿਖੇ ਨਾਨਕਸ਼ਾਹੀ ਮੁਤਾਬਿਕ ਨਵਾਂ ਸਾਲ ਮਨਾਇਆ ਗਿਆ, ਜਿਸ ਦੌਰਾਨ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਮਾਦਪੁਰੀ ਨੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਹਜ਼ੂਰੀ ...

ਪੂਰੀ ਖ਼ਬਰ »

ਏ.ਐੱਸ. ਕਾਲਜ ਦੀ ਮਨਪ੍ਰੀਤ ਯੂਨੀਵਰਸਿਟੀ 'ਚੋਂ 5ਵੇਂ ਸਥਾਨ 'ਤੇ

ਖੰਨਾ, 14 ਮਾਰਚ (ਹਰਜਿੰਦਰ ਸਿੰਘ ਲਾਲ)-ਏ. ਐੱਸ. ਵਿਮਨ ਕਾਲਜ ਦੇ ਬੀ. ਐੱਸ. ਸੀ. ਫੈਸ਼ਨ ਡਿਜ਼ਾਈਨਿੰਗ ਪੰਜਵੇਂ ਸਮੈਸਟਰ ਦੀ ਮਨਪ੍ਰੀਤ ਕੌਰ ਨੇ 92.76 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ ਪੰਜਵਾਂ ਅਤੇ ਕਾਲਜ ਵਿਚੋਂ ਪਹਿਲਾ, ਮਿਸ: ਨੀਤਿਕਾ ...

ਪੂਰੀ ਖ਼ਬਰ »

ਬਰਮਾਲੀਪੁਰ ਦਾ ਫੁੱਟਬਾਲ ਟੂਰਨਾਮੈਂਟ ਸ਼ੁਰੂ

ਬੀਜਾ, 14 ਮਾਰਚ (ਰਣਧੀਰ ਸਿੰਘ ਧੀਰਾ)-ਸਬ-ਡਵੀਜ਼ਨ ਪਾਇਲ ਅਧੀਨ ਆਉਂਦੇ ਪਿੰਡ ਬਰਮਾਲੀਪੁਰ ਵਿਖੇ ਬਾਬਾ ਕਾਲਾ ਮਹਿਰ ਫੁੱਟਬਾਲ ਕਲੱਬ ਵਲੋਂ ਐਨ. ਆਰ. ਆਈ., ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਟੂਰਨਾਮੈਂਟ ਬਾਬਾ ਕੁਲਵੰਤ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ 'ਚ ਕੈਰੀਅਰ ਗਾਈਡੈਂਸ ਬਾਰੇ ਭਾਸ਼ਣ

ਦੋਰਾਹਾ, 14 ਮਾਰਚ (ਜਸਵੀਰ ਝੱਜ)- ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਕੈਰੀਅਰ ਗਾਈਡੈਂਸ, ਕਾਊਾਸਲਿੰਗ ਬਿਊਰੋ ਅਤੇ ਪੋਸਟ ਗੈ੍ਰਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ 'ਵਿਦਿਆਰਥੀ ਸਰਵਪੱਖੀ ਵਿਕਾਸ' ਪ੍ਰੋਗਰਾਮ ਅਧੀਨ ਲੜੀਵਾਰ ਪਸਾਰ ਭਾਸ਼ਣ ਦੇ ਦੂਜੇ ਦਿਨ ...

ਪੂਰੀ ਖ਼ਬਰ »

ਇੰਟਰਨੈਸ਼ਨਲ ਗਤਕਾ ਕੱਪ ਕੱਲ੍ਹ

ਮੁੱਖ ਪ੍ਰਬੰਧਕ ਗੁਰਵਿੰਦਰ ਸਿੰਘ ਗਿੱਲ ਮਦਨੀਪੁਰ ਮਲੌਦ, 14 ਮਾਰਚ (ਸਹਾਰਨ ਮਾਜਰਾ)- ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਰਜਿ: ਤੇ ਐਨ. ਆਰ. ਆਈ. ਜਤਿੰਦਰਪਾਲ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ ਕੈਨੇਡਾ ਮਦਨੀਪੁਰ, ਪਾਲਵੀਰ ਸਿੰਘ ਗਿੱਲ ਵਲੋਂ ਪੰਚਾਇਤ, ਨਗਰ ...

ਪੂਰੀ ਖ਼ਬਰ »

ਸਰਕਾਰੀ ਕਾਲਜ ਸਿੱਧਸਰ ਸਾਹਿਬ ਵਿਖੇ ਅਥਲੈਟਿਕ ਮੀਟ ਕਰਵਾਈ

ਪਾਇਲ/ਮਲੌਦ, 14 ਮਾਰਚ (ਨਿਜ਼ਾਮਪੁਰ, ਕੁਲਵਿੰਦਰ ਸਿੰਘ)- ਬਾਬਾ ਸ਼ੀਹਾਂ ਸਿੰਘ ਸਰਕਾਰੀ ਕਾਲਜ ਸਿੱਧਸਰ ਸਾਹਿਬ ਵਿਖੇ ਸਾਲਾਨਾ ਅਥਲੈਟਿਕਸ ਮੀਟ ਪ੍ਰੋ. ਵਰਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿਚ ਲੜਕਿਆਂ ਦੇ ਮੁਕਾਬਲਿਆਂ ਵਿਚੋਂ ਦਵਿੰਦਰ ਸਿੰਘ ਸਰਬੋਤਮ ...

ਪੂਰੀ ਖ਼ਬਰ »

ਲੋਪੋਂ ਵਿਖੇ ਮਹਿਮੇ ਸ਼ਾਹ ਯਾਦਗਾਰੀ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ

ਬੀਜਾ, 14 ਮਾਰਚ (ਰਣਧੀਰ ਸਿੰਘ ਧੀਰਾ)- ਸੰਤ ਅਤਰ ਸਿੰਘ ਸਪੋਰਟਸ ਕਲੱਬ ਰਜਿ: ਪਿੰਡ ਲੋਪੋਂ ਵਲੋਂ ਬਾਬਾ ਮਹਿਮੇ ਸ਼ਾਹ ਦੀ 203ਵੀਂ ਬਰਸੀ ਨੂੰ ਸਮਰਪਿਤ ਚੇਅਰਮੈਨ ਇੰਦਰਜੀਤ ਸਿੰਘ ਲੋਪੋ ਦੀ ਸਰਪ੍ਰਸਤੀ ਹੇਠ 19 ਤੋਂ 22 ਮਾਰਚ ਤੱਕ ਕਰਵਾਏ ਜਾ ਰਹੇ ਖੇਡ ਮੇਲੇ ਦੀਆਂ ਤਿਆਰੀਆਂ ...

ਪੂਰੀ ਖ਼ਬਰ »

550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਹਿਜ ਪਾਠ ਸ਼ੁਰੂ

ਕੁਹਾੜਾ, 14 ਮਾਰਚ (ਤੇਲੂ ਰਾਮ ਕੁਹਾੜਾ)- ਕੁਹਾੜਾ ਪਿੰਡ ਦੇ ਗੁਰਦੁਆਰਾ ਸ੍ਰੀ ਈਸ਼ਰਸਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸ਼ੁਰੂ ਕਰਵਾਏ ਗਏ ਹਨ, ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਵਿਖੇ ਦੀਵਾਨ ਸਜਾਏ

ਸਾਹਨੇਵਾਲ, 14 ਮਾਰਚ (ਹਰਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਮੰਗਲੀ) - ਇਤਿਹਾਸਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਅੰਮਿ੍ਤ ਵੇਲੇ ...

ਪੂਰੀ ਖ਼ਬਰ »

ਪੁਣੇ 'ਚ ਇਸ਼ਿਕਾ ਨੇ ਜਿੱਤਿਆ ਚਾਂਦੀ ਦਾ ਤਗਮਾ

ਖੰਨਾ, 14 ਮਾਰਚ (ਹਰਜਿੰਦਰ ਸਿੰਘ ਲਾਲ)- 9 ਤੇ 10 ਮਾਰਚ ਨੂੰ ਪੁਣੇ ਦੇ ਸ਼ਿਵ ਛਤਰਪਤੀ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਵਿਚ ਪੈਰਾ ਕਰਾਟੇ ਚੈਂਪੀਅਨਸ਼ਿਪ 2019 ਕਰਵਾਈ ਗਈ, ਜਿਸ ਵਿਚ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਦੀ ਨਾਮਵਰ ਕਰਾਟੇ ਖਿਡਾਰਨ ਇਸ਼ਿਕਾ ਭਸੀਨ ਨੇ ...

ਪੂਰੀ ਖ਼ਬਰ »

ਗੁ: ਮੰਜੀ ਸਾਹਿਬ ਕੋਟਾਂ ਵਿਖੇ ਗੁਰਮਤਿ ਸਮਾਗਮ

ਬੀਜਾ, 14 ਮਾਰਚ (ਰਣਧੀਰ ਸਿੰਘ ਧੀਰਾ)- ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਅੱਜ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕਥਾਵਾਚਕ ਭਾਈ ਹਰਪ੍ਰੀਤ ਸਿੰਘ, ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਬਜ਼ੁਰਗ ਔਰਤ ਦੀ ਮੌਤ

ਬੀਜਾ, 14 ਮਾਰਚ (ਰਣਧੀਰ ਸਿੰਘ ਧੀਰਾ)- ਅੱਜ ਸਵੇਰੇ ਜੀ. ਟੀ. ਰੋਡ ਮੰਜੀ ਸਾਹਿਬ ਕੋਟਾਂ ਸਾਹਮਣੇ ਵਾਪਰੇ ਸੜਕ ਹਾਦਸੇ ਵਿਚ ਇਕ 60 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ¢ਜਾਣਕਾਰੀ ਅਨੁਸਾਰ ਗੁਰਮੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਹੋਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬੱਸ ...

ਪੂਰੀ ਖ਼ਬਰ »

ਬੀ.ਸੀ. ਵਿੰਗ ਦਾ ਮੀਤ ਪ੍ਰਧਾਨ ਬਣਨ 'ਤੇ ਭੰਗੂ ਸਨਮਾਨਿਤ

ਜੌੜੇਪੁਲ ਜਰਗ, 14 ਮਾਰਚ (ਪਾਲਾ ਰਾਜੇਵਾਲੀਆ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਸੋਹਣ ਸਿੰਘ ਭੰਗੂ ਨੂੰ ਬੀ. ਸੀ ਵਿੰਗ ਦਾ ਕੌਮੀ ਮੀਤ ਪ੍ਰਧਾਨ ਬਣਨ 'ਤੇ ਸਨਮਾਨਿਤ ਕੀਤਾ | ਭੰਗੂ ਨੇ ਕਿਹਾ ਕਿ ਪਾਰਟੀ ਨੇ ਜਿਸ ਉਮੀਦ ਨਾਲ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ, ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਯੂਨੀਅਨ ਦੀ ਮੀਟਿੰਗ

ਡੇਹਲੋਂ, 14 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)- ਪੰਜਾਬ ਨੰਬਰਦਾਰਾ ਯੂਨੀਅਨ ਰਜਿ. ਵਲੋਂ ਜ਼ਿਲ੍ਹਾ ਪ੍ਰਧਾਨ ਜਥੇ. ਕਰਤਾਰ ਸਿੰਘ ਬੁਟਾਹਰੀ ਅਤੇ ਸੂਬਾ ਸਕੱਤਰ ਜਨਰਲ ਸੇਵਕਲਾਲ ਸਿੰਘ ਲਾਲੀ ਰੁੜਕਾ ਦੀ ਅਗਵਾਈ 'ਚ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਮੰਗਾ ਸਬੰਧੀ ...

ਪੂਰੀ ਖ਼ਬਰ »

ਕਿਸਾਨ ਕੋਆਰਡੀਨੇਸ਼ਨ ਦੀ ਮੀਟਿੰਗ 'ਚ 11 ਸੂਬਿਆਂ ਦੇ ਕਿਸਾਨ ਪ੍ਰਧਾਨਾਂ ਨੇ ਲਿਆ ਹਿੱਸਾ

ਸਮਰਾਲਾ, 14 ਮਾਰਚ (ਬਲਜੀਤ ਸਿੰਘ ਬਘੌਰ) - ਭਾਰਤ ਦੇ ਕਿਸਾਨ ਕੋਆਰਡੀਨੇਸ਼ਨ ਦੀ ਅਹਿਮ ਮੀਟਿੰਗ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 11 ਸੂਬਿਆਂ ਦੇ ਕਿਸਾਨ ਪ੍ਰਧਾਨਾ ਨੇ ਹਿੱਸਾ ਲਿਆ | ਇਸ ਮੀਟਿੰਗ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ...

ਪੂਰੀ ਖ਼ਬਰ »

ਸਵਾਮੀ ਵੇਦ ਭਾਰਤੀ ਦਾ 73ਵਾਂ ਜਨਮ ਦਿਨ ਮਨਾਇਆ

ਰਾਏਕੋਟ, 14 ਮਾਰਚ (ਸੁਸ਼ੀਲ ਕੁਮਾਰ)- ਭਾਰਤੀ ਸੇਵਾ ਸੰਘ ਰਾਏਕੋਟ ਵਲੋਂ ਮਹਾਂਮੰਡਲੇਸ਼ਵਰ 1008 ਸਵਾਮੀ ਵੇਦ ਭਾਰਤੀ ਦਾ 73ਵਾਂ ਜਨਮ ਦਿਨ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਸਬੰਧ 'ਚ ਸੰਗਤਾਂ ਵਲੋਂ ਸ਼ਹਿਰ 'ਚ ਇਕ ਸ਼ੋਭਾ ਯਾਤਰਾ ਸਜਾਈ ਗਈ, ਜੋ ਸਥਾਨਕ ਤਲਵੰਡੀ ਰੋਡ ...

ਪੂਰੀ ਖ਼ਬਰ »

ਜੀ. ਐੱਚ. ਜੀ. ਅਕੈਡਮੀ 'ਚ ਇਨਾਮ ਵੰਡ ਸਮਾਗਮ

ਜਗਰਾਉਂ, 14 ਮਾਰਚ (ਜੋਗਿੰਦਰ ਸਿੰਘ)-ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਪਿ੍ੰ: ਦੀਪ ਕੁਮਾਰ ਦੀ ਅਗਵਾਈ ਹੇਠ ਹੋਇਆ | ਇਸ ਦੌਰਾਨ ਨਰਸਰੀ ਤੋਂ 11ਵੀਂ ਜਮਾਤ ਵਿਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਨਮਾਨ ...

ਪੂਰੀ ਖ਼ਬਰ »

ਕਾਲਜਾਂ 'ਚ ਅੰਬੈਸਡਰ ਆਫ਼ ਕੈਂਪਸ ਨਿਯੁਕਤ-ਐੱਸ.ਡੀ.ਐਮ

ਰਾਏਕੋਟ, 14 ਮਾਰਚ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ ਕੁਮਾਰ)- ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਹਿੱਤ ਅਤੇ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਅਤੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋ ਕਰਨ ਲਈ ਪ੍ਰੇਰਿਤ ਕਰਨ ...

ਪੂਰੀ ਖ਼ਬਰ »

ਸਬ ਇੰਸਪੈਕਟਰ ਅਮਰਜੀਤ ਗਿੱਲ ਦਾ ਸਨਮਾਨ

ਗੁਰੂਸਰ ਸੁਧਾਰ, 14 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਗ੍ਰਾਮ ਪੰਚਾਇਤ ਸੁਧਾਰ ਪੱਤੀ ਧਾਲੀਵਾਲ ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਪਿੰਡ ਸੁਧਾਰ ਪੱਤੀ ਗਿੱਲ ਦੇ ਵਸਨੀਕ ਤੇ ਪੰਜਾਬ ਪੁਲਿਸ ਵਿਚ ਏ.ਐੱਸ.ਆਈ. ਤੋਂ ਤਰੱਕੀ ਹਾਸਲ ਕਰਕੇ ਸਬ-ਇੰਸਪੈਕਟਰ ਬਣੇ ਅਮਰਜੀਤ ਸਿੰਘ ...

ਪੂਰੀ ਖ਼ਬਰ »

ਠਾਠ ਸ਼ੇਰਪੁਰ ਕਲਾਂ 'ਚ ਨਵੇਂ ਸਾਲ ਦੀ ਆਮਦ 'ਤੇ ਨਗਰ ਪ੍ਰਕਰਮਾ

ਸਿੱਧਵਾਂ ਬੇਟ, 14 ਮਾਰਚ (ਜਸਵੰਤ ਸਿੰਘ ਸਲੇਮਪੁਰੀ)- ਬਾਬਾ ਨੰਦ ਸਿੰਘ ਦੇ ਜਨਮ ਅਸਥਾਨ ਠਾਠ ਸ਼ੇਰਪੁਰ ਕਲਾਂ ਵਿਖੇ ਦੇਸੀ ਮਹੀਨੇ ਅਨੁਸਾਰ ਨਵੇਂ ਸਾਲ ਦੀ ਆਮਦ 'ਤੇ ਠਾਠ ਸ਼ੇਰਪੁਰ ਕਲਾਂ ਤੇ ਠਾਠ ਕੰਨੀਆਂ ਸਾਹਿਬ ਦੇ ਮੁੱਖ ਸਰਪ੍ਰਸਤ ਬਾਬਾ ਚਰਨ ਸਿੰਘ ਦੀ ਰਹਿਨੁਮਾਈ ਹੇਠ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX