ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  3 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  10 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  6 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  23 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  6 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  36 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  42 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀਆਂ ਹਨ- ਮਾਨ
. . .  about 2 hours ago
ਮਹਿਲ ਕਲਾਂ, 24 ਮਾਰਚ (ਤਰਸੇਮ ਸਿੰਘ ਚੰਨਣਵਾਲ)- ਅਨਾਜ ਮੰਡੀ ਮਹਿਲ ਕਲਾਂ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼...
ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ
. . .  about 2 hours ago
ਸ੍ਰੀਨਗਰ, 24 ਮਾਰਚ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਇੱਕ ਮਸਜਿਦ ਦੇ ਅੰਦਰ ਹੋਏ ਰਹੱਸਮਈ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਦੇ ਚੌਗਾਮ ਪਿੰਡ 'ਚ ਸਥਿਤ ਇਸ ਮਸਜਿਦ 'ਚ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਇੱਥੇ...
ਨਿਊਜ਼ੀਲੈਂਡ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ
. . .  about 2 hours ago
ਵੈਲਿੰਗਟਨ, 24 ਮਾਰਚ- ਨਿਊਜ਼ੀਲੈਂਡ 'ਚ ਨਾਰਥ ਆਈਲੈਂਡ ਦੀਆਂ ਕੈਮਾਨਾਵਾ ਪਹਾੜੀਆਂ 'ਚ ਲੰਘੇ ਦਿਨ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਲੰਘੇ ਦਿਨ ਲਾਪਤਾ ਹੋ ਗਿਆ ਸੀ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 2 hours ago
ਪੁਰਾਣਾ ਸ਼ਾਲਾ, 24 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸੰਦੀਪ ਸਿੰਘ (25), ਪੁੱਤਰ ਕਾਬਲ ਸਿੰਘ ਸੈਣੀ...
ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  about 3 hours ago
ਨਵੀਂ ਦਿੱਲੀ, 24 ਮਾਰਚ- ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦਿੱਲੀ 'ਚ ਹੋਵੇਗੀ। ਇਹ ਬੈਠਕ ਸਵੇਰੇ 11 ਵਜੇ ਹੋਵੇਗੀ ਅਤੇ ਇਸ 'ਚ ਲੋਕ ਸਭਾ ਚੋਣਾਂ ਦੀਆਂ ਰਣਨੀਤੀਆਂ 'ਤੇ ਚਰਚਾ...
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 3 hours ago
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਹਥਿਆਰਬੰਦ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖ਼ਮੀ
. . .  about 3 hours ago
ਪੁਲਿਸ ਨੇ ਸਮੈਕ ਸਣੇ ਇੱਕ ਨੌਜਵਾਨ ਨੂੰ ਕੀਤਾ ਕਾਬੂ
. . .  about 4 hours ago
ਦਿਮਾਗ਼ੀ ਤੌਰ 'ਤੇ ਪਰੇਸ਼ਾਨ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ
. . .  about 4 hours ago
ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ
. . .  about 4 hours ago
ਸਮਾਜਵਾਦੀ ਪਾਰਟੀ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ, ਮੁਲਾਇਮ ਯਾਦਵ ਦਾ ਨਾਂ ਸ਼ਾਮਲ ਨਹੀਂ
. . .  about 5 hours ago
ਸਿੰਗਲਾ ਵਲੋਂ ਸੰਗਰੂਰ 'ਚ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ
. . .  about 5 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ
. . .  about 5 hours ago
ਸ੍ਰੀਲੰਕਾ ਦੀ ਜਲ ਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
. . .  about 5 hours ago
ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ
. . .  about 6 hours ago
ਦੋ ਐਂਬੂਲੈਂਸਾਂ ਵਿਚਾਲੇ ਹੋਈ ਟੱਕਰ 'ਚ ਪੰਜ ਜ਼ਖ਼ਮੀ
. . .  about 6 hours ago
ਸੂਡਾਨ 'ਚ ਹੋਏ ਧਮਾਕੇ 'ਚ ਅੱਠ ਬੱਚਿਆਂ ਦੀ ਮੌਤ
. . .  about 6 hours ago
ਜੇਤੂ ਸ਼ੁਰੂਆਤ ਚਾਹੁਣਗੇ ਕੋਲਕਾਤਾ ਤੇ ਹੈਦਰਾਬਾਦ
. . .  about 7 hours ago
ਧਾਰਵਾੜ ਇਮਾਰਤ ਹਾਦਸਾ : ਮੌਤਾਂ ਦੀ ਗਿਣਤੀ 16 ਹੋਈ
. . .  about 7 hours ago
ਆਈ.ਪੀ.ਐਲ 12 : ਆਪਣੇ ਪਹਿਲੇ ਮੈਚ 'ਚ ਮੁੰਬਈ ਨਾਲ ਮੁਕਾਬਲਾ ਕਰੇਗੀ ਦਿੱਲੀ
. . .  about 7 hours ago
ਸ਼ੋਪੀਆਂ 'ਚ ਅੱਤਵਾਦੀ ਜਵਾਨਾਂ 'ਤੇ ਕਰ ਸਕਦੇ ਹਨ ਭਿਆਨਕ ਹਮਲਾ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਆਈ.ਪੀ.ਐਲ 2019 : ਚੇਨਈ ਸੁਪਰ ਕਿੰਗਜ਼ ਨੇ ਪਹਿਲੇ ਮੈਚ 'ਚ 7 ਵਿਕਟਾਂ ਨਾਲ ਕੀਤੀ ਜਿੱਤ ਹਾਸਿਲ
. . .  1 day ago
ਅਨੰਤਨਾਗ ਤੋਂ ਲੜਾਂਗੀ ਚੋਣ - ਮਹਿਬੂਬਾ ਮੁਫ਼ਤੀ
. . .  1 day ago
ਆਈ.ਪੀ.ਐਲ 2019 : ਰਾਇਲ ਚੈਲੇਂਜਰਜ਼ ਬੈਂਗਲੋਰ ਦੀ ਪੂਰੀ ਟੀਮ 70 ਦੌੜਾਂ ਬਣਾ ਕੇ ਆਊਟ
. . .  1 day ago
ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  1 day ago
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  1 day ago
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  1 day ago
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ - ਪ੍ਰਕਾਸ਼ ਸਿੰਘ ਬਾਦਲ
. . .  1 day ago
ਭਾਜਪਾ 'ਚ ਸ਼ਾਮਲ ਹੋਏ ਮੇਜਰ ਸੁਰਿੰਦਰ ਪੂਨੀਆ
. . .  about 1 hour ago
10ਵੀਂ ਜਮਾਤ ਦੇ ਗਣਿਤ ਦੇ ਪੇਪਰ 'ਚ ਅਣਛਪੇ ਪ੍ਰਸ਼ਨ ਬਦਲੇ ਵਿਦਿਆਰਥੀਆਂ ਨੂੰ ਮਿਲਣਗੇ ਗ੍ਰੇਸ ਅੰਕ
. . .  about 1 hour ago
ਦਿੱਲੀ 'ਚ ਪੇਪਰ ਫੈਕਟਰੀ 'ਚ ਲੱਗੀ ਅੱਗ
. . .  about 1 hour ago
ਲੋਕ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  2 minutes ago
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਔਰਤ ਦੀ ਮੌਤ
. . .  11 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਚੇਤ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਲੋਕ ਸਭਾ 2019-'ਆਪ' ਦੇ ਚੋਣ ਪ੍ਰਚਾਰ ਕਮੇਟੀ ਮੈਂਬਰਾਂ ਸਮੇਤ 6 ਨੇ ਦਿੱਤੇ ਅਸਤੀਫ਼ੇ

ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)- ਲੋਕ ਸਭਾ 2019 ਚੋਣ ਨੂੰ ਲੈ ਕੇ Ñ'ਆਪ' ਦੀ ਚੰਡੀਗੜ੍ਹ ਇਕਾਈ ਵਿਚ ਕੁਝ ਚੰਗਾ ਨਹੀਂ ਚੱਲ ਰਿਹਾ, ਅੱਜ ਚੋਣ ਪ੍ਰਚਾਰ ਕਮੇਟੀ ਮੈਂਬਰਾਂ ਸਮੇਤ 6 ਨੇ ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਅਰਵਿੰਦ ਕੁਮਾਰ ਕੇਜਰੀਵਾਲ ਨੂੰ ਆਪਣੇ ਅਸਤੀਫ਼ੇ ਭੇਜ ਦਿੱਤੇ ਹਨ | ਅਸਤੀਫ਼ੇ ਭੇਜਣ ਵਾਲਿਆਂ ਵਿਚ ਨਾਜਰ ਸਿੰਘ ਧਾਲੀਵਾਲ ਜਨਰਲ ਸਕੱਤਰ ਅਤੇ ਮੈਂਬਰ ਚੋਣ ਪ੍ਰਚਾਰ ਕਮੇਟੀ ਚੰਡੀਗੜ੍ਹ, ਸਤੀਸ਼ ਮਾਛਲ ਜਨਰਲ ਸਕੱਤਰ ਚੰਡੀਗੜ੍ਹ, ਕਲਾਨਾ ਡੈਸ ਸੰਯੁਕਤ ਸਕੱਤਰ ਚੰਡੀਗੜ੍ਹ, ਰੋਸਲੀਨ ਕੌਰ ਕਾਰਜਕਾਰੀ ਮੈਂਬਰ ਚੰਡੀਗੜ੍ਹ ਅਤੇ ਰਵੀ ਮਨੀ ਕਾਰਜਕਾਰੀ ਮੈਂਬਰ ਚੰਡੀਗੜ੍ਹ ਸ਼ਾਮਿਲ ਹਨ | ਅਸਤੀਫ਼ੇ ਭੇਜਣ ਵਾਲੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੰਜਾਬ 'ਚ ਪਾਰਟੀ ਦੇ ਸੀਨੀਅਰ ਆਗੂ ਅਕਾਲੀ ਦਲ (ਟਕਸਾਲੀ) ਨਾਲ ਲੋਕ ਸਭਾ ਚੋਣ ਲਈ ਗੱਠਜੋੜ ਕਰਨ ਲਈ ਬਜ਼ਿਦ ਹਨ ਜਦਕਿ ਇਹ ਉਸੇ ਅਕਾਲੀ ਦਲ ਦਾ ਹੀ ਹਿੱਸਾ ਰਿਹਾ ਸਮੂਹ ਹੈ ਜੋ ਬਹਿਬਲ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਮਾਮਲਿਆਂ ਦਾ ਪੰਜਾਬ ਦੀ ਸੰਗਤ ਦੋਸ਼ੀ ਮੰਨਦੀ ਹੈ, ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪਹਿਲਾਂ ਅਕਾਲੀ ਦਲ ਦਾ ਵਿਰੋਧ ਕਰਦੀ ਰਹੀ ਹੈ ਜੇ ਅੱਜ ਉਸੇ ਪਾਰਟੀ ਦੇ ਵੱਖ ਹੋਏ ਸਮੂਹ ਨਾਲ ਲੋਕ ਸਭਾ ਚੋਣ ਦੇ ਲਾਲਚ ਵਿਚ ਗੱਠਜੋੜ ਕਰ ਲੈਂਦੀ ਹੈ ਤਾਂ ਉਨ੍ਹਾਂ ਦੀ ਨਜ਼ਰ ਵਿਚ ਇਹ ਪਾਰਟੀ ਦੀਆਂ ਨੀਤੀਆਂ ਦੇ ਵਿਰੋਧ ਵਿਚ ਹੈ | ਇਸ ਦੇ ਇਤਰਾਜ਼ ਵਜੋਂ ਉਨ੍ਹਾਂ ਅਸਤੀਫ਼ਾ ਦੇਣਾ ਠੀਕ ਸਮਝਿਆ | ਇਨ੍ਹਾਂ ਵਿਚੋਂ ਕੁਝ ਮੈਂਬਰਾਂ ਨੇ ਚੰਡੀਗੜ੍ਹ ਦੇ ਕਨਵੀਨਰ ਅਤੇ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਵਲੋਂ ਲਗਾਤਾਰ ਨਜ਼ਰਅੰਦਾਜ਼ ਕਰਨ ਦੇ ਨਾਲ ਬੇਇੱਜ਼ਤ ਕਰਨ ਦੇ ਵੀ ਦੋਸ਼ ਲਗਾਏ ਹਨ |

ਅਣਪਛਾਤੀ ਨਵ-ਵਿਆਹੁਤਾ ਦੀ ਲਾਸ਼ ਮਿਲੀ

ਖਰੜ, 14 ਮਾਰਚ (ਜੰਡਪੁਰੀ)-ਅੱਜ ਸਵੇਰੇ ਗਿਲਕੋ ਵੈਲੀ ਦੀਆਂ ਦੁਕਾਨਾਂ ਦੇ ਪਿੱਛੇ ਖਾਲੀ ਪਈ ਥਾਂ 'ਚ ਇਕ ਨਵ-ਵਿਆਹੁਤਾ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲਣ ਕਾਰਨ ਸਨਸੰਨੀ ਫੈਲ ਗਈ | ਮਿ੍ਤਕਾ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ, ਜਿਸ ਦਾ ਕਿ ਕਤਲ ਕੀਤਾ ਗਿਆ ਹੈ | ਇਸ ਅੰਨ੍ਹੇ ...

ਪੂਰੀ ਖ਼ਬਰ »

ਦੇਸੀ ਸ਼ਰਾਬ ਸਣੇ 4 ਗਿ੍ਫ਼ਤਾਰ

ਚੰਡੀਗੜ੍ਹ, 14 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋ ਨਾਜਾਇਜ਼ ਦੇਸੀ ਸ਼ਰਾਬ ਸਮੇਤ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪਹਿਲੇ ਮਾਮਲੇ 'ਚ ਪੁਲਿਸ ਨੇ ਕਾਲੋਨੀ ਨੰਬਰ ਚਾਰ ਦੇ ਬੂਗਲੀ ਨੰੂ ਸਬਜ਼ੀ ਮੰਡੀ ਕਾਲੋਨੀ ...

ਪੂਰੀ ਖ਼ਬਰ »

ਫ਼ੈਕਟਰੀ 'ਚੋਂ ਲੱਖਾਂ ਦੀ ਕਾਪਰ ਤਾਰ ਚੋਰੀ

ਚੰਡੀਗੜ੍ਹ, 14 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਇੰਡਸਟਰੀਅਲ ਏਰੀਆ ਫ਼ੇਜ਼-2 ਵਿਚ ਪੈਂਦੀ ਇਕ ਫ਼ੈਕਟਰੀ 'ਚੋਂ ਚੋਰ ਲੱਖਾਂ ਦੀ ਕਾਪਰ ਤਾਰ ਅਤੇ ਮਸ਼ੀਨੀ ਪੁਰਜ਼ੇ ਚੋਰੀ ਕਰਕੇ ਫ਼ਰਾਰ ਹੋ ਗਏ | ਪੁਲਿਸ ਨੇ ਸ਼ਿਕਾਇਤ 'ਤੇ ਸਬੰਧਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ...

ਪੂਰੀ ਖ਼ਬਰ »

ਕੈਨੇਡਾ ਵੀਜ਼ਾ ਸੈਮੀਨਾਰ ਅਤੇ ਵੀਜ਼ਾ ਸੈਰੇਮਨੀ ਦਾ ਸਫ਼ਲਤਾਪੂਰਵਕ ਆਯੋਜਨ

ਚੰਡੀਗੜ੍ਹ, 14 ਮਾਰਚ (ਅ.ਬ.)-ਵੀਜ਼ਾ ਪਲੈਨੇਟ, ਜਿਨ੍ਹਾਂ ਦਾ ਦਫ਼ਤਰ ਐਸ.ਸੀ.ਓ. 664, ਲੇਵਲ 1, ਸੈਕਟਰ 70 ਵਿਚ ਹੈ, ਨੇ 9 ਮਾਰਚ ਨੂੰ ਵੀਜ਼ਾ ਸੈਮੀਨਾਰ ਅਤੇ ਲੱਗੇ ਵੀਜ਼ਾ ਬੰਧਨ ਦਾ ਪ੍ਰੋਗਰਾਮ ਕੀਤਾ | ਇਹ ਪ੍ਰੋਗਰਾਮ ਹੋਟਲ ਸਨਸ਼ਾਈਨ, ਐਸ.ਸੀ.ਓ. 519-520, ਸੈਕਟਰ 70, ਮੋਹਾਲੀ ਵਿਖੇ ਰੱਖਿਆ ...

ਪੂਰੀ ਖ਼ਬਰ »

ਈਕੋ ਸਿੱਖ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ 10 ਲੱਖ ਬੂਟੇ ਲਗਾਉਣ ਪ੍ਰਤੀ ਜਾਗਰੂਕਤਾ ਮੁਹਿੰਮ ਜਾਰੀ

ਚੰਡੀਗੜ੍ਹ, 14 ਮਾਰਚ (ਅਜਾਇਬ ਸਿੰਘ ਔਜਲਾ) - ਪੰਜਾਬ ਦੇ ਵਾਤਾਵਰਨ ਤੇ ਹਵਾ ਨੂੰ ਸਾਫ਼ ਸੁਥਰਾ ਬਣਾਉਣ ਲਈ ਈਕੋ ਸਿੱਖ ਸੰਸਥਾ ਵਲੋਂ ਇਕ ਜਾਗਰੂਕਤਾ ਮੁਹਿੰਮ ਹੁਣ ਜ਼ੋਰਾਂ 'ਤੇ ਆਰੰਭੀ ਗਈ ਹੈ | ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਈਕੋ ਸਿੱਖ ਪ੍ਰਾਜੈਕਟ ਨਾਲ ਜੁੜੇ ਚਰਨ ...

ਪੂਰੀ ਖ਼ਬਰ »

ਵਧੀਕ ਚੋਣ ਅਧਿਕਾਰੀ ਵਲੋਂ ਜ਼ਿਲ੍ਹਾ ਮੀਡੀਆ ਪ੍ਰਮਾਣੀਕਰਨ ਤੇ ਨਿਗਰਾਨ ਕਮੇਟੀ ਨਾਲ ਬੈਠਕ

ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)-ਅੱਜ ਜ਼ਿਲ੍ਹਾ ਮੀਡੀਆ ਪ੍ਰਮਾਣੀਕਰਨ ਤੇ ਨਿਗਰਾਨ ਕਮੇਟੀ ਦੀ ਬੈਠਕ ਮਨਦੀਪ ਸਿੰਘ ਬਰਾੜ ਵਧੀਕ ਮੁੱਖ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਚੰਡੀਗੜ੍ਹ ਦੀ ਅਗਵਾਈ ਵਿਚ ਹੋਈ | ਜ਼ਿਲ੍ਹਾ ਮੀਡੀਆ ਪ੍ਰਮਾਣੀਕਰਨ ਅਤੇ ਨਿਗਰਾਨ ਕਮੇਟੀ ...

ਪੂਰੀ ਖ਼ਬਰ »

-ਮਾਮਲਾ 600 ਕਰੋੜ ਦੇ ਪੂੰਜੀ ਘਪਲੇ ਦਾ- ਚੰਡੀਗੜ੍ਹ ਦੇ ਜੋੜੇ ਨੂੰ ਮਿਲੀ ਅਗਾਊਾ ਜ਼ਮਾਨਤ

ਚੰਡੀਗੜ੍ਹ, 14 ਮਾਰਚ (ਰਣਜੀਤ ਸਿੰਘ)- 600 ਕਰੋੜ ਰੁਪਏ ਦੇ ਪੂੰਜੀ ਘਪਲੇ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਚੰਡੀਗੜ੍ਹ ਦੇ ਦੋ ਲੋਕਾਂ ਨੂੰ ਅਗਾੳਾੂ ਜ਼ਮਾਨਤ ਦੇ ਦਿੱਤੀ ਹੈ | ਜ਼ਿਲ੍ਹਾ ਸੈਸ਼ਨ ਜੱਜ ਬਲਬੀਰ ਸਿੰਘ ਦੀ ਅਦਾਲਤ ਨੇ ਸੈਕਟਰ-38 ਦੇ ਰਹਿਣ ਵਾਲੇ ਗੁਰਨਾਮ ਸਿੰਘ ...

ਪੂਰੀ ਖ਼ਬਰ »

ਆਵਾਜ਼ ਪ੍ਰਦੂਸ਼ਣ ਰੋਕਣ ਲਈ ਕਮੇਟੀ ਦਾ ਗਠਨ

ਚੰਡੀਗੜ੍ਹ, 14 ਮਾਰਚ (ਸੁਰਜੀਤ ਸਿੰਘ ਸੱਤੀ)- ਚੰਡੀਗੜ੍ਹ ਵਿਚ ਆਵਾਜ਼ ਪ੍ਰਦੂਸ਼ਣ ਰੋਕਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲਾਂ ਦੀ ਇਕ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ¢ ਜਿਸ ਦੀ ਅਗਵਾਈ ਐਡਵੋਕੇਟ ਐਮ.ਐਲ. ਸਰੀਨ ਕਰਨਗੇ¢ ਇਹ ਕਮੇਟੀ ਹਾਈਕੋਰਟ ...

ਪੂਰੀ ਖ਼ਬਰ »

ਮੋਰਨੀ ਜਬਰ ਜਨਾਹ ਕੇਸ ਦੀ ਐਸ.ਆਈ.ਟੀ. ਬਦਲੀ

ਚੰਡੀਗੜ੍ਹ, 14 ਮਾਰਚ (ਸੁਰਜੀਤ ਸਿੰਘ ਸੱਤੀ)- ਮੋਰਨੀ ਵਿਖੇ ਇੱਕ ਗੈਸਟ ਹਾਊਸ ਵਿਚ ਇਕ ਮਹਿਲਾ ਨੂੰ ਕਥਿਤ ਤੌਰ 'ਤੇ ਕਈ ਦਿਨਾਂ ਤੱਕ ਕਈ ਵਿਅਕਤੀਆਂ ਵਲੋਂ ਹਵਸ਼ ਦਾ ਸ਼ਿਕਾਰ ਬਣਾਉਣ ਦੇ ਮਾਮਲੇ ਦੀ ਜਾਂਚ ਲਈ ਹਰਿਆਣਾ ਪੁਲਿਸ ਨੇ ਨਵੀਂ ਐਸ.ਆਈ.ਟੀ. ਬਣਾ ਦਿੱਤੀ ਹੈ¢ ਇਹ ...

ਪੂਰੀ ਖ਼ਬਰ »

ਬੋਰਡ ਦਫ਼ਤਰ ਦੇ ਦਿਹਾੜੀਦਾਰ ਅਮਲੇ ਨੂੰ ਈ. ਐੱਸ. ਆਈ. ਦੀ ਸੁਵਿਧਾ ਦੇਣ ਵਾਲੀ ਮੰਗ ਨੂੰ ਪ੍ਰਵਾਨਗੀ ਤੋਂ ਬਾਅਦ ਵੀ ਨਹੀਂ ਲੱਗਿਆ ਬੂਰ

ਐੱਸ. ਏ. ਐੱਸ. ਨਗਰ, 14 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਆਫ਼ ਡਾਇਰੈਕਟਰ ਵਲੋਂ ਬੋਰਡ ਦਫ਼ਤਰ ਵਿਚ ਕੰਮ ਕਰਦੇ ਦਿਹਾੜੀਦਾਰ ਅਮਲੇ ਨੂੰ ਈ. ਐੱਸ. ਆਈ. ਦੀ ਸੁਵਿਧਾ ਦੇਣ ਵਾਲੀ ਮੰਗ ਨੂੰ ਪ੍ਰਵਾਨ ਕਰਨ ਅਤੇ ਡੇਲੀਵੇਜ਼ ਮੁਲਾਜ਼ਮਾਂ ਵਲੋਂ ...

ਪੂਰੀ ਖ਼ਬਰ »

ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰੀਆਂ ਲਈ ਸਿਖਲਾਈ ਪ੍ਰੋਗਰਾਮ ਅੱਜ ਤੋਂ- ਸਿਵਲ ਸਰਜਨ

ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਖਾਣ-ਪੀਣ ਦੀਆਂ ਚੀਜ਼ਾਂ ਦੇ ਮਿਆਰ ਨੂੰ ਯਕੀਨੀ ਬਣਾਉਣ ਹਿਤ ਕਾਰੋਬਾਰੀਆਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜਿਥੇ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ ਹੈ, ...

ਪੂਰੀ ਖ਼ਬਰ »

ਕਾਇਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਖਿਜ਼ਰਾਬਾਦ ਦੀ ਸ਼ਾਮਲਾਤ ਜ਼ਮੀਨ 'ਚੋਂ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

ਮੁੱਲਾਂਪੁਰ ਗਰੀਬਦਾਸ, 14 ਮਾਰਚ (ਦਿਲਬਰ ਸਿੰਘ ਖੈਰਪੁਰ)-ਬਲਾਕ ਮਾਜਰੀ ਦੇ ਪਿੰਡ ਖਿਜ਼ਰਾਬਾਦ ਵਿਖੇ ਸ਼ਾਮਲਾਤ ਜ਼ਮੀਨ 'ਚੋਂ ਰੇਤ ਮਾਫ਼ੀਆ ਵਲੋਂ ਸਾਰੇ ਕਾਨੂੰਨ ਛਿੱਕੇ ਟੰਗ ਕੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਨਾਜਾਇਜ਼ ਮਾਈਨਿੰਗ 'ਤੇ ਪੂਰਨ ਪਾਬੰਦੀ ਲੱਗੀ ...

ਪੂਰੀ ਖ਼ਬਰ »

ਸੀ. ਜੀ. ਸੀ. ਲਾਂਡਰਾਂ ਨੇ ਪ੍ਰਾਪਤ ਕੀਤੀ ਆਈ. ਕੇ. ਜੀ. ਪੀ. ਟੀ. ਯੂ. ਟਰਾਫ਼ੀ

ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਗੁਰੂ ਤੇਗ਼ ਬਹਾਦੁਰ ਨੈਸ਼ਨਲ ਕਾਲਜ ਦਾਖਾ ਲੁਧਿਆਣਾ ਵਿਖੇ ਮੈਨ ਅਤੇ ਵੂਮੈਨ ਕੈਟਾਗਰੀ ਹੇਠ ਜ਼ੋਨਲ ਅਤੇ ਇੰਟਰ ਜ਼ੋਨਲ ਪੱਧਰ ਦੀ ਆਈ. ਕੇ. ਜੀ. ਪੀ. ਟੀ. ਯੂ. ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਹਿੱਸਾ ਲੈਂਦੇ ਹੋਏ ਸੀ. ਜੀ. ਸੀ. ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਦੀ ਵਰਦੀ ਫਾੜਨ ਤੇ ਮਾਰਕੁੱਟ ਕਰਨ ਦੇ ਦੋਸ਼ ਹੇਠ 2 ਔਰਤਾਂ ਸਮੇਤ ਅੱਧੀ ਦਰਜਨ ਿਖ਼ਲਾਫ਼ ਮਾਮਲਾ ਦਰਜ

ਜ਼ੀਰਕਪੁਰ, 14 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਪਿੰਡ ਨਗਲਾ ਵਿਖੇ ਇਕ ਸ਼ਿਕਾਇਤ ਦਾ ਨਿਪਟਾਰਾ ਕਰਨ ਗਏ ਪੁਲਿਸ ਮੁਲਾਜ਼ਮ ਦੀ ਵਰਦੀ ਫਾੜ੍ਹਨ ਅਤੇ ਉਸ ਨਾਲ ਮਾਰਕੁੱਟ ਕਰਨ ਦੇ ਦੋਸ਼ ਹੇਠ 2 ਔਰਤਾਂ ਸਮੇਤ ਅੱਧੀ ਦਰਜਨ ਤੋਂ ਵੀ ਵੱਧ ਵਿਅਕਤੀਆਂ ਿਖ਼ਲਾਫ਼ ਮਾਮਲਾ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਰਾਸ਼ਟਰੀ ਮੈਨੇਜਮੈਂਟ ਸੰਮੇਲਨ ਦੌਰਾਨ ਹੋਈ ਪੈਨਲ ਚਰਚਾ

ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਤੇ ਪਲੇਸਮੈਂਟ ਸੈੱਲ ਵਲੋਂ ਰਾਸ਼ਟਰੀ ਮੈਨੇਜਮੈਂਟ ਸੰਮੇਲਨ-2019 ਦੌਰਾਨ 'ਇਮਰਜਿੰਗ ਚੈਲੰਜਿਜ਼ ਇੰਨ ਫਰੈਸ਼ਰ ਟੈਂਲੰਟ ਐਕਈਜ਼ੀਸ਼ਨ ਫਾਰ ਗਲੋਬਲ ...

ਪੂਰੀ ਖ਼ਬਰ »

ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ

ਕੁਰਾਲੀ, 14 ਮਾਰਚ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਮੁਗਲਮਾਜਰੀ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਸੇਵਾ ਮਿਸ਼ਨ ਟਰੱਸਟ ਵਲੋਂ ਗੁਰਦੁਆਰਾ ਢਾਂਗ ਸਾਹਿਬ ਸੀਹੋਂਮਾਜਰਾ ਵਿਖੇ ਸੰਤ ਬਾਬਾ ਗੁਰਮੁੱਖ ਸਿੰਘ ਜੀ ਦੀ 19ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਬਰਸੀ ਅਤੇ ਸੰਤ ...

ਪੂਰੀ ਖ਼ਬਰ »

ਅੰਬਾਲਾ ਤੋਂ ਭਾਜਪਾ ਸਾਂਸਦ ਰਤਨ ਲਾਲ ਕਟਾਰੀਆ ਵਲੋਂ ਪੰਚਕੂਲਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ

ਪੰਚਕੂਲਾ, 14 ਮਾਰਚ (ਕਪਿਲ)-ਅੰਬਾਲਾ ਤੋਂ ਭਾਜਪਾ ਸਾਂਸਦ ਰਤਨ ਲਾਲ ਕਟਾਰੀਆ ਵਲੋਂ ਅੱਜ ਪੰਚਕੂਲਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੂਥ ਪੱਧਰ ਤੱਕ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਇਸ ਸਬੰਧੀ ਪੰਚਕੂਲਾ ...

ਪੂਰੀ ਖ਼ਬਰ »

ਰੋਡਮਾਜਰਾ ਚੱਕਲਾਂ ਖੇਡ ਮੇਲੇ ਦੌਰਾਨ ਕੀਤਾ ਬੇਸਹਾਰਾ ਬੀਬੀਆਂ ਦਾ ਸਨਮਾਨ

ਕੁਰਾਲੀ, 14 ਮਾਰਚ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਰੋਡਮਾਜਰਾ ਚੱਕਲਾਂ ਵਿਖੇ ਬਾਬਾ ਗਾਜੀਦਾਸ ਕਲੱਬ ਵਲੋਂ ਹਰ ਸਾਲ ਕਰਵਾਏ ਜਾਂਦੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੇਲੇ ਦੌਰਾਨ ਪਿੰਡ ਪਡਿਆਲਾ ਦੇ ਪ੍ਰਭ ਆਸਰਾ ਸੰਸਥਾ ਵਿਚ ਰਹਿ ਰਹੀਆਂ ਲਾਵਾਰਸ ਅਤੇ ਮੰਦਬੁੱਧੀ ...

ਪੂਰੀ ਖ਼ਬਰ »

-ਕਮਿਊਨਿਟੀ ਸੈਂਟਰ 'ਚ ਰਾਜਨੀਤਕ ਪ੍ਰੋਗਰਾਮ ਕਰਾਉਣ ਦਾ ਮਾਮਲਾ - ਕਾਂਗਰਸ ਨੇ ਸੂਚਨਾ ਦੇ ਅਧਿਕਾਰ ਤਹਿਤ ਮੰਗੀਆਂ ਜਾਣਕਾਰੀਆਂ

ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)- ਕਮਿਊਨਿਟੀ ਸੈਂਟਰ 'ਚ ਰਾਜਨੀਤਕ ਪ੍ਰੋਗਰਾਮ ਕਰਾਉਣ ਦੇ ਮਾਮਲੇ ਵਿਚ ਭਾਜਪਾ ਨੂੰ ਘੇਰਨ ਲਈ ਚੰਡੀਗੜ੍ਹ ਕਾਂਗਰਸ ਨੇ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀਆਂ ਮੰਗ ਲਈਆਂ ਹਨ | ਸਥਾਨਕ ਕਾਂਗਰਸ ਦੇ ਆਰ.ਟੀ.ਆਈ. ਸੈੱਲ ਨੇ ਨਿਗਮ ਵਿਚ ...

ਪੂਰੀ ਖ਼ਬਰ »

ਸਮੇਂ ਸਿਰ ਜਾਗਰੂਕਤਾ ਹੀ ਪੁਰਾਣੀ ਗੁਰਦਿਆਂ ਦੀ ਬਿਮਾਰੀ ਦਾ ਸਹੀ ਇਲਾਜ

ਚੰਡੀਗੜ੍ਹ, 14 ਮਾਰਚ (ਅ.ਬ)- ਪਾਰਸ ਹਸਪਤਾਲ ਪੰਚਕੁਲਾ ਕਰੀਬ ਨਾਡਾ ਸਾਹਿਬ ਦੇ ਸਹਿਯੋਗੀ ਡਾਇਰੈਕਟਰ ਤੇ ਐਮ.ਡੀ. ਮੈਡੀਸਨ (ਪੀ.ਜੀ.ਆਈ.), ਡੀ.ਐਮ. ਨੇਫ਼ਰੋਲੋਜੀ (ਪੀ.ਜੀ.ਆਈ) ਡਾ: ਨਵਜੀਤ ਸਿੰਘ ਸੰਧੂ ਨੇ ਦੱਸਿਆ ਕਿ ਗੁਰਦੇ ਦੀ ਪੁਰਾਣੀ ਬਿਮਾਰੀ ਸਬੰਧੀ ਸਮਾਜ 'ਚ ਚਿੰਤਾ ਆਮ ਹੈ | ...

ਪੂਰੀ ਖ਼ਬਰ »

49ਵੇਂ ਭਾਸਕਰ ਰਾਓ ਸੰਮੇਲਨ ਦੌਰਾਨ ਅਜੇ ਪ੍ਰਸੰਨਾ ਨੇ ਬੰਸਰੀ ਵਾਦਨ ਨਾਲ ਸਰੋਤੇ ਕੀਲੇ

ਚੰਡੀਗੜ੍ਹ, 14 ਮਾਰਚ (ਅਜਾਇਬ ਸਿੰਘ ਔਜਲਾ) - ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਨਿ੍ਤ ਅਤੇ ਸੰਗੀਤ ਸੰਮੇਲਨ ਤਹਿਤ ਅੱਜ ਬੰਸਰੀ ਵਾਦਕ ਅਜੇ ਪ੍ਰਸੰਨਾ ਵਲੋਂ ਆਪਣੀ ਪੇਸ਼ਕਾਰੀ ਦਿੱਤੀ ਗਈ | ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਇਸ ...

ਪੂਰੀ ਖ਼ਬਰ »

ਕਾਰਗਿੱਲ ਦੇ ਸ਼ਹੀਦ ਦੀ ਯਾਦ 'ਚ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼

ਲਾਲੜੂ, 14 ਮਾਰਚ (ਰਾਜਬੀਰ ਸਿੰਘ)-ਕਾਰਗਿੱਲ ਸ਼ਹੀਦ ਸੂਬੇਦਾਰ ਬਲਵੀਰ ਸਿੰਘ ਦੀ ਯਾਦ ਵਿਚ ਪਿੰਡ ਦੱਪਰ ਵਿਖੇ ਦੂਸਰਾ ਕਬੱਡੀ ਕੱਪ 24 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਅੱਜ ਪੋਸਟਰ ਸ਼ਹੀਦ ਬਲਵੀਰ ਸਿੰਘ ਦੀ ਪਤਨੀ ਅਵਤਾਰ ਕੌਰ ਦੀ ਅਗਵਾਈ ਹੇਠ ਬਣੀ ਕਬੱਡੀ ਕੱਪ ਦੀ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਪੀ. ਆਰ.' ਦੀ ਸ਼ੂਟਿੰਗ ਲਈ ਹਰਭਜਨ ਮਾਨ ਸਮੁੱਚੀ ਟੀਮ ਸਮੇਤ ਚੰਡੀਗੜ੍ਹ ਯੂਨੀਵਰਸਿਟੀ ਪੁੱਜੇ

ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਪ੍ਰਸਿੱਧ ਪੰਜਾਬੀ ਗਾਇਕ ਤੇ ਫ਼ਿਲਮੀ ਅਦਾਕਾਰ ਹਰਭਜਨ ਮਾਨ ਸ਼ੁਰੂ ਤੋਂ ਹੀ ਆਪਣੀਆਂ ਫ਼ਿਲਮਾਂ ਰਾਹੀਂ ਐੱਨ. ਆਰ. ਆਈ. ਪਰਿਵਾਰਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਨੂੰ ਉਜਾਗਰ ਕਰਦੇ ਆ ਰਹੇ ਹਨ | ਇਸੇ ਲੜੀ ਤਹਿਤ ਵਿਦੇਸ਼ੀ ...

ਪੂਰੀ ਖ਼ਬਰ »

ਗਊਸ਼ਾਲਾ 'ਚ ਪਸ਼ੂਆਂ ਦੀ ਹੋਈ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ- ਸਿੱਧੂ

ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਸਨਅਤੀ ਖੇਤਰ ਫੇਜ਼-1 ਵਿਚਲੀ ਗਊਸ਼ਾਲਾ ਵਿਖੇ ਵੱਡੀ ਗਿਣਤੀ ਪਸ਼ੂਆਂ ਦੀ ਹੋਈ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਇਸ ਦੌਰਾਨ ਜਿਸ ਦੀ ਵੀ ਅਣਗਹਿਲੀ ਸਾਹਮਣੇ ਆਈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ | ਇਹ ...

ਪੂਰੀ ਖ਼ਬਰ »

ਯੁਵਕ ਸੇਵਾਵਾਂ ਵਿਭਾਗ ਵਲੋਂ 2 ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ 19 ਤੋਂ

ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)-ਯੁਵਕ ਸੇਵਾਵਾਂ ਵਿਭਾਗ ਐੱਸ. ਏ. ਐੱਸ. ਨਗਰ ਵਲੋਂ 2 ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ 19 ਤੇ 20 ਮਾਰਚ ਨੂੰ ਗਿਆਨ ਜੋਤੀ ਗਰੁੱਪ ਆਫ ਇੰਸਟੀਚਿਊਟ ਫੇਜ਼-2 ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸਹਾਇਕ ...

ਪੂਰੀ ਖ਼ਬਰ »

ਪੀ.ਜੀ.ਆਈ. 'ਚ ਵਿਸ਼ਵ ਕਿਡਨੀ ਦਿਵਸ ਮਨਾਇਆ

ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)- ਅੱਜ ਪੀ.ਜੀ.ਆਈ. ਵਿਚ ਵਿਸ਼ਵ ਕਿਡਨੀ ਦਿਵਸ ਜਾਗਰੂਕਤਾ ਨੂੰ ਸਮਰਪਿਤ ਕਰਕੇ ਮਨਾਇਆ ਗਿਆ | ਵਿਸ਼ਵ ਕਿਡਨੀ ਦਿਵਸ ਪ੍ਰੋਗਰਾਮ ਦਾ ਉਦਘਾਟਨ ਨਿਰਦੇਸ਼ਕ ਪੀ.ਜੀ.ਆਈ ਪ੍ਰੋਫੈਸਰ ਜਗਤ ਰਾਮ ਨੇ ਕੀਤਾ ਅਤੇ ਪੀ.ਜੀ.ਆਈ.ਐਮ.ਈ.ਆਰ. ਵਿਚ ਗੁਰਦੇ ...

ਪੂਰੀ ਖ਼ਬਰ »

ਸਲਾਮਤਪੁਰ ਨੂੰ ਰਾਹਤ ਮਗਰੋਂ ਭੜੌਾਜੀਆਂ ਵਾਸੀ ਵੀ ਹਾਈਕੋਰਟ ਪੁੱਜੇ

ਚੰਡੀਗੜ੍ਹ, 14 ਮਾਰਚ (ਸੁਰਜੀਤ ਸਿੰਘ ਸੱਤੀ)- ਮੁਹਾਲੀ ਦੇ ਨਿਉ ਚੰਡੀਗੜ੍ਹ ਖੇਤਰ ਵਿਚ ਪੈਂਦੇ ਪਿੰਡ ਸਲਾਮਤਪੁਰ ਦੀ ਜ਼ਮੀਨ ਦੇ ਸਬੰਧ ਵਿਚ ਰਾਹਤ ਮਿਲਣ ਉਪਰੰਤ ਹੁਣ ਪਿੰਡ ਭੜੌਾਜੀਆਂ ਦੇ 19 ਵਿਅਕਤੀਆਂ ਨੇ ਖੇਤਾਂ ਨੂੰ ਜਾਂਦੇ ਰਸਤੇ ਵਿਚ ਔਕੜ ਲਗਾਏ ਜਾਣ ਦਾ ਦੋਸ਼ ...

ਪੂਰੀ ਖ਼ਬਰ »

ਭਾਜਪਾ ਵਲੋਂ ਚੋਣ ਸੰਚਾਲਨ ਕਮੇਟੀ ਦਾ ਐਲਾਨ

ਚੰਡੀਗੜ੍ਹ 14 ਮਾਰਚ (ਆਰ.ਐਸ.ਲਿਬਰੇਟ)-ਭਾਜਪਾ ਇਕਾਈ ਚੰਡੀਗੜ੍ਹ ਵਲੋਂ ਚੋਣ ਸੰਚਾਲਨ ਕਮੇਟੀ ਦਾ ਗਠਨ ਕਰ ਦਿੱਤਾ ਹੈ | ਇਹ ਗਠਨ ਪਾਰਟੀ ਦਫ਼ਤਰ ਕਮਲਮ ਵਿਚ ਸਥਾਨਕ ਪ੍ਰਧਾਨ ਸੰਜੈ ਟੰਡਨ ਦੀ ਅਗਵਾਈ 'ਚ ਹੋਈ ਬੈਠਕ ਦੌਰਾਨ ਸੰਗਠਨ ਮੰਤਰੀ ਦਿਨੇਸ਼ ਸ਼ਰਮਾ ਦੀ ਸਹਿਮਤੀ ਨਾਲ ...

ਪੂਰੀ ਖ਼ਬਰ »

ਗੋਆ ਦੀ ਕੌਮੀ ਕਾਨਫ਼ਰੰਸ 'ਚ ਪੀ.ਜੀ.ਆਈ ਦੇ ਡਾਕਟਰ ਨੇ ਪੁਰਸਕਾਰ ਜਿੱਤਿਆ

ਚੰਡੀਗੜ੍ਹ, 14 ਮਾਰਚ (ਆਰ.ਐਸ.ਲਿਬਰੇਟ)- ਗੋਆ ਦੀ ਇਕ ਕੌਮੀ ਕਾਨਫ਼ਰੰਸ 'ਚ ਪੀ.ਜੀ.ਆਈ ਦੇ ਡਾਕਟਰ ਨੇ ਪੁਰਸਕਾਰ ਜਿੱਤਿਆ ਹੈ | ਇਹ ਪੁਰਸਕਾਰ ਵਿਦਿਆਰਥੀ ਪ੍ਰਤੀਨਿਧੀ ਭਾਸ਼ਣਾਂ ਅਤੇ ਪ੍ਰਤੀ ਭਾਸ਼ਣਾਂ ਦੇ ਫੀਡਬੈਕ ਫਾਰਮਾਂ ਦੇ ਮੁਲਾਂਕਣ 'ਤੇ ਆਧਾਰਤ ਸੀ | ਪੀ.ਜੀ.ਆਈ ਦੇ ...

ਪੂਰੀ ਖ਼ਬਰ »

ਐਸ. ਐਚ. ਓ. ਰਾਜਦੀਪ ਸਿੰਘ ਸਮੇਤ ਚਾਰ ਪੁਲਿਸ ਕਰਮੀ ਡੀ.ਜੀ.ਪੀ. ਵਲੋਂ ਸਨਮਾਨਿਤ

ਚੰਡੀਗੜ੍ਹ, 14 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ 'ਚ ਹੋਈਆਂ ਵਾਰਦਾਤਾਂ ਅਤੇ ਅਣਸੁਲਝੇ ਮਾਮਲਿਆਂ ਨੂੰ ਜਲਦ ਸੁਲਝਾਉਣ ਲਈ ਡੀ.ਜੀ.ਪੀ ਸੰਜੇ ਬੈਨੀਵਾਲ ਨੇ ਸਾਊਥ ਡਵੀਜ਼ਨ ਦੇ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸਨ | ਬੀਤੇ ਦਿਨਾਂ ਵਿਚ ਸਾਊਥ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਨੂੰ 4 ਸਾਲ ਦੀ ਕੈਦ, 20 ਹਜ਼ਾਰ ਜੁਰਮਾਨਾ

ਐੱਸ. ਏ. ਐੱਸ. ਨਗਰ, 14 ਮਾਰਚ (ਜਸਬੀਰ ਸਿੰਘ ਜੱਸੀ)-ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਮੁਹਾਲੀ ਦੀ ਇਕ ਅਦਾਲਤ ਨੇ ਕੈਦ ਦੀ ਸਜ਼ਾ ਸੁਣਾਈ ਹੈ | ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਦੀ ਅਦਾਲਤ ਨੇ ਦੋਸ਼ੀ ਦੀਪਕ ...

ਪੂਰੀ ਖ਼ਬਰ »

ਚੋਣ ਜ਼ਾਬਤੇ ਦਾ ਬਹਾਨਾ ਬਣਾ ਕੇ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨਾ ਦੇਣ ਵਾਲਿਆਂ ਿਖ਼ਲਾਫ਼ ਕਾਰਵਾਈ ਦੀ ਮੰਗ

ਐੱਸ. ਏ. ਐੱਸ. ਨਗਰ, 14 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਕਿਰਤ ਵਿਭਾਗ ਦੇ ਅਧਿਕਾਰੀਆਂ ਵਲੋਂ ਉਸਾਰੀ ਮਜ਼ਦੂਰਾਂ ਨੂੰ ਕਾਨੂੰਨ ਅਨੁਸਾਰ ਮਿਲਣ ਵਾਲੀਆਂ ਵੱਖ-ਵੱਖ ਪ੍ਰਕਾਰ ਦੀਆਂ ਵਿੱਤੀ ਸਹੂਲਤਾਂ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ | ਮਨਰੇਗਾ ਮਜ਼ਦੂਰਾਂ ਦੀਆਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਜ਼ੀਰਕਪੁਰ, 14 ਮਾਰਚ (ਅਵਤਾਰ ਸਿੰਘ)-ਬਲਟਾਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਉਸ ਦੇ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਹਾਸਲ ਜਾਣਕਾਰੀ ...

ਪੂਰੀ ਖ਼ਬਰ »

ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਚੈਕਿੰਗ

ਖਰੜ, 14 ਮਾਰਚ (ਜੰਡਪੁਰੀ)-ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਉਦੇਸ਼ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ | ਇਸ ਕਾਰਵਾਈ ਦੀ ਅਗਵਾਈ ਅਜਿੰਦਰ ...

ਪੂਰੀ ਖ਼ਬਰ »

ਪੁੁਲਿਸ ਵਲੋਂ ਕੁਰਾਲੀ ਦੇ ਵੱਖ-ਵੱਖ ਖੇਤਰਾਂ ਜਾਂਚ ਮੁਹਿੰਮ ਚਲਾਈ

ਕੁਰਾਲੀ, 14 ਮਾਰਚ (ਹਰਪ੍ਰੀਤ ਸਿੰਘ)-ਜ਼ਿਲ੍ਹਾ ਪੁਲਿਸ ਵਲੋਂ ਅੱਜ ਭਾਰੀ ਗਿਣਤੀ 'ਚ ਪੁਲਿਸ ਬਲ ਲੈ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੀ ਘੇਰਾਬੰਦੀ ਕਰਕੇ ਜਾਂਚ ਕੀਤੀ ਗਈ | ਇਸ ਦੌਰਾਨ ਪੁਲਿਸ ਨੇ ਕਈ ਕਾਲੋਨੀਆਂ ਦੇ ਘਰਾਂ ਵਿਚ ਜਾ ਕੇ ਜਿਥੇ ਜਾਂਚ ਕੀਤੀ, ਉਥੇ ਹੀ ਸ਼ੱਕੀ ...

ਪੂਰੀ ਖ਼ਬਰ »

ਚੈਨਲ ਦੇ ਨਾਂਅ 'ਤੇ ਬਲੈਕਮੇਲ ਕਰਨ ਵਾਲੇ 2 ਪੱਤਰਕਾਰ ਨਕਦੀ ਸਮੇਤ ਗਿ੍ਫ਼ਤਾਰ

ਖਰੜ, 14 ਮਾਰਚ (ਜੰਡਪੁਰੀ)-ਖਰੜ ਦੇ ਸੀ. ਆਈ. ਏ. ਸਟਾਫ਼ ਵਲੋਂ ਇਕ ਚੈਨਲ ਦੇ ਤਿੰਨ ਵਿਅਕਤੀਆਂ ਵਿਜੇ ਜਿੰਦਲ, ਸ਼ਿਵਮ ਪੱਤਰਕਾਰ ਅਤੇ ਮਰੀਅਮ ਕੁਮਾਰੀ ਉਰਫ਼ ਸੋਨੂੰ ਨਾਮਕ ਲੜਕੀ ਦੇ ਿਖ਼ਲਾਫ਼ ਇਕ ਕੰਪਨੀ ਮਾਲਕ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ 50 ...

ਪੂਰੀ ਖ਼ਬਰ »

ਮੋਟਰ ਮਾਰਕੀਟ ਦੇ ਮਕੈਨਿਕਾਂ ਵਲੋਂ ਗਮਾਡਾ ਦੇ ਦਫ਼ਤਰ ਅੱਗੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ

ਐੱਸ. ਏ. ਐੱਸ. ਨਗਰ, 14 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਮੁਹਾਲੀ ਪਿੰਡ 'ਚ ਸਥਿਤ ਮੋਟਰ ਮਾਰਕੀਟ ਦੇ ਮਕੈਨਿਕਾਂ ਵਲੋਂ ਗਮਾਡਾ ਦੇ ਫੇਜ਼-8 ਸਥਿਤ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਪ੍ਰਧਾਨ ਅਮਨਦੀਪ ਸਿੰਘ ਅਬਿਆਣਾ ਨੇ ਕਿਹਾ ਕਿ ਸੋਮਵਾਰ ਨੂੰ ਗਮਾਡਾ ਦੇ ਦਫ਼ਤਰ ਅੱਗੇ ਮਰਨ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਦੀ ਹੜਤਾਲ ਕਾਰਨ ਸਮਝੌਤਾ ਐਕਸਪ੍ਰ੍ਰੈੱਸ ਧਮਾਕਾ ਦੀ ਸੁਣਵਾਈ ਟਲੀ

ਪੰਚਕੂਲਾ, 14 ਮਾਰਚ (ਕਪਿਲ)-ਪਾਣੀਪਤ ਦੇ ਸਮਝੌਤਾ ਬਲਾਸਟ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਬਾਰ ਐਸੋਸੀਏਸ਼ਨ ਦੀ ਹੜਤਾਲ ਕਰਕੇ ਨਹੀਂ ਹੋ ਸਕੀ | ਇਸ ਲਈ ਹੁਣ ਮਾਮਲੇ ਦੀ ਅਗਲੀ ਸੁਣਵਾਈ 18 ਮਾਰਚ ਨੂੰ ਹੋਵੇਗੀ | ਹੁਣ ਸੋਮਵਾਰ ਨੂੰ ਇਹ ਤੈਅ ਹੋਵੇਗਾ ਕਿ ਅਦਾਲਤ ਪਾਕਿਸਤਾਨੀ ...

ਪੂਰੀ ਖ਼ਬਰ »

ਗਾਂਜੇ ਸਮੇਤ ਨੌਜਵਾਨ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 14 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਦੀ ਪੁਲਿਸ ਨੇ ਜੁਝਾਰ ਨਗਰ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ 1 ਨੌਜਵਾਨ ਨੂੰ 3 ਕਿੱਲੋ 25 ਗ੍ਰਾਮ ਗਾਂਜੇ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਨੌਜਵਾਨ ਦੀ ਪਛਾਣ ਹੈਪੀ ਵਾਸੀ ਜੁਝਾਰ ਨਗਰ ...

ਪੂਰੀ ਖ਼ਬਰ »

ਇਨਕਮ ਟੈਕਸ ਸਬੰਧੀ ਜਾਗਰੂਕਤਾ ਕੈਂਪ ਅੱਜ

ਜ਼ੀਰਕਪੁਰ, 14 ਮਾਰਚ (ਹੈਪੀ ਪੰਡਵਾਲਾ)-ਇਨਕਮ ਟੈਕਸ ਸਬੰਧੀ ਲੋਕਾਂ ਨੂੰ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨ ਲਈ ਵਿਭਾਗ ਵਲੋਂ ਅੱਜ 15 ਮਾਰਚ ਨੂੰ ਜ਼ੀਰਕਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਮ ਟੈਕਸ ਵਿਭਾਗ ਦੇ ...

ਪੂਰੀ ਖ਼ਬਰ »

ਨਗਰ ਕੀਰਤਨ 'ਚ ਵੱਡੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ

ਖਿਜ਼ਰਾਬਾਦ, 14 ਮਾਰਚ (ਰੋਹਿਤ ਗੁਪਤਾ)-ਸਥਾਨਕ ਕਸਬੇ ਵਿਖੇ ਸਾਲਾਨਾ ਹੋਲਾ-ਮਹੱਲਾ ਸਮਾਗਮਾਂ ਦੀ ਆਰੰਭਤਾ ਅੱਜ ਵਿਸ਼ਾਲ ਨਗਰ ਕੀਰਤਨ ਨਾਲ ਹੋਈ | ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਅਤੇ ਗੁਰਦੁਆਰਾ ਦਮਦਮਾ ਸਾਹਿਬ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ...

ਪੂਰੀ ਖ਼ਬਰ »

ਗੋਲਡਨ ਬੈਲਜ਼ ਸਕੂਲ 'ਚ ਵਿਦਿਆਰਥੀਆਂ ਲਈ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ

ਐੱਸ. ਏ. ਐੱਸ. ਨਗਰ, 14 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ 77 'ਚ ਸਥਿਤ ਗੋਲਡਨ ਬੈਲਜ਼ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਲਈ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਦੇ ਡਾਇਰੈਕਟਰ ਗੁਰਜੀਤ ਬਾਵਾ ਅਤੇ ਸੇਵਾ ਮੁਕਤ ...

ਪੂਰੀ ਖ਼ਬਰ »

ਪਿਛਲੇ ਦੋ ਦਹਾਕਿਆਂ ਤੋਂ ਬੱਬੀ ਬਾਦਲ ਦਾ ਆਮ ਲੋਕਾਂ ਵਿਚ ਕੋਈ ਆਧਾਰ ਨਹੀਂ- ਪਰਮਿੰਦਰ ਸਿੰਘ ਸੋਹਾਣਾ

ਐੱਸ. ਏ. ਐੱਸ. ਨਗਰ, 14 ਮਾਰਚ (ਕੇ. ਐੱਸ. ਰਾਣਾ)- ਬੱਬੀ ਬਾਦਲ ਦੇ ਅੱਜ ਆਪਣੀ ਮਾਂ ਸਮਾਨ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਿਲ ਹੋਣ 'ਤੇ ਤੰਜ ਕਸਦਿਆਂ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਤੇ ਕੌਾਸਲਰ ਪਰਮਿੰਦਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX