ਤਾਜਾ ਖ਼ਬਰਾਂ


ਵਿਵੇਕ ਓਬਰਾਏ ਨੂੰ ਮਿਲੀ ਧਮਕੀ ਤੋਂ ਬਾਅਦ ਦਿੱਤੀ ਗਈ ਸੁਰੱਖਿਆ
. . .  1 day ago
ਮੁੰਬਈ ,22 ਮਈ - ਫ਼ਿਲਮ ਅਭਿਨੇਤਾ ਵਿਵੇਕ ਓਬਰਾਏ ਨੂੰ ਧਮਕੀ ਮਿਲਣਾ ਤੋਂ ਬਾਅਦ ਮੁੰਬਈ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ।
ਰਾਜੌਰੀ 'ਚ ਅੱਤਵਾਦੀ ਠਿਕਾਣੇ ਤੋਂ ਭਾਰੀ ਗੋਲਾ ਬਾਰੂਦ ਬਰਾਮਦ
. . .  1 day ago
ਸ੍ਰੀਨਗਰ ,22 ਮਈ -ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਚਟਿਆਰੀ ਵਣ ਖੇਤਰ 'ਚੋਂ ਅੱਤਵਾਦੀਆਂ ਦੇ ਵੱਡੇ ਅੱਡੇ ਨੂੰ ਤਬਾਹ ਕੀਤਾ ਹੈ ।ਪੁਲਿਸ ਨੂੰ ਇੱਥੋਂ ਭਾਰੀ ਮਾਤਰਾ 'ਚ ਗੋਲਾ ਬਾਰੂਦ ਮਿਲਿਆ ...
ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਕਰ ਰਿਹਾ ਟਾਲ-ਮਟੋਲ
. . .  1 day ago
ਮਲੌਦ, 22 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਿੱਖਿਆ ਵਿਭਾਗ ਦੁਆਰਾ 2011 ਵਿਚ ਸ਼ੁਰੂ ਕੀਤੇ ਅਧਿਆਪਕ ਰਾਜ ਯੋਗਤਾ ਟੈਸਟ-2 ਵਿਚ ਬੈਠਣ ਵਾਲੇ ਬੇਰੁਜ਼ਗਾਰਾਂ ਵਲੋਂ ਕੁਝ ਪ੍ਰਸ਼ਨਾਂ ਸਬੰਧੀ ਪੰਜਾਬ ਹਰਿਆਣਾ ...
ਕੱਲ੍ਹ ਗੁਰਦਾਸਪੁਰ ਪਹੁੰਚਣਗੇ ਸੰਨੀ ਦਿਓਲ
. . .  1 day ago
ਰਾਜਾਸਾਂਸੀ, 22 ਮਈ (ਹੇਰ,ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ, ਜੋ ਕਿ ਪੰਜਾਬ ਦੇ ਸੱਤਵੇਂ ਅਤੇ ਅਖੀਰੀ ਪੜਾਅ ਤਹਿਤ ਆਪਣਾ ਚੋਣ ਪ੍ਰਚਾਰ ਕਰਨ ਅਤੇ ਵੱਖ-ਵੱਖ ਥਾਵਾਂ 'ਤੇ ਵੋਟਾਂ ਪੋਲ ਕਰਵਾਉਣ ਦਾ ...
ਸੜਕ ਹਾਦਸੇ 'ਚ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀ ਦੀ ਮੌਤ
. . .  1 day ago
ਪਠਾਨਕੋਟ, 22 ਮਈ (ਸੰਧੂ)- ਪਠਾਨਕੋਟ-ਜਲੰਧਰ ਕੌਮੀ ਸ਼ਾਹ ਮਾਰਗ ਤੇ ਸਥਿਤ ਪਿੰਡ ਤਲਵਾੜਾ ਜੱਟਾ ਦੇ ਨੇੜੇ ਤੇਜ ਰਫ਼ਤਾਰ ਟਰੱਕ ਦੀ ਚਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਤੌਰ 'ਤੇ ਜ਼ਖਮੀ ਹੋ ....
ਵੜਿੰਗ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਸਬੰਧੀ ਵੀਡੀਓ ਵਾਇਰਲ ਕਰਨ 'ਤੇ ਸ਼ਨੀ ਢਿੱਲੋਂ ਖਿਲਾਫ਼ ਪਰਚਾ ਦਰਜ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਗਿੱਦੜਬਾਹਾ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਛੋਟੇ ਭਰਾ ਅਤੇ ਅਕਾਲੀ ਆਗੂ ਸੰਦੀਪ ਸਿੰਘ ਸ਼ਨੀ ਢਿੱਲੋਂ ਵੱਲੋਂ ਪਿਛਲੇ ਦਿਨੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ....
ਪਿੰਡ ਸ਼ਹੂਰਾ ਵਿਖੇ 72 ਫ਼ੀਸਦੀ ਹੋਈ ਵੋਟਿੰਗ
. . .  1 day ago
ਬੱਚੀ ਵਿੰਡ, 22 ਮਈ (ਬਲਦੇਵ ਸਿੰਘ ਕੰਬੋ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਸ਼ਹੂਰਾ ਵਿਖੇ ਬੂਥ ਨੰਬਰ 123 ਦੀ ਚੋਣ ਰੱਦ ਹੋ ਗਈ ਸੀ ਅੱਜ ਮੁੜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ। ਇਸ ਸਬੰਧੀ ਜਾਣਕਾਰੀ ...
ਰਾਫੇਲ ਡੀਲ: ਫਰਾਂਸ 'ਚ ਭਾਰਤੀ ਟੀਮ ਦੇ ਠਿਕਾਣਿਆਂ 'ਤੇ ਘੁਸਪੈਠ ਦੀ ਕੋਸ਼ਿਸ਼
. . .  1 day ago
ਨਵੀਂ ਦਿੱਲੀ, 22 ਮਈ- ਲੋਕ ਸਭਾ ਚੋਣਾਂ ਦੇ ਦੌਰਾਨ ਹੀ ਰਾਫੇਲ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਫਰਾਂਸ 'ਚ ਕੁੱਝ ਅਣਪਛਾਤੇ ਤੱਤਾਂ ਵੱਲੋਂ ਭਾਰਤੀ ਰਾਫੇਲ ਪ੍ਰਾਜੈਕਟ ਟੀਮ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ....
ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਗ੍ਰਹਿ ਮੰਤਰਾਲਾ ਵੱਲੋਂ ਅਲਰਟ- ਦੰਗੇ ਭੜਕਣ ਦਾ ਡਰ
. . .  1 day ago
ਨਵੀਂ ਦਿੱਲੀ, 22 ਮਈ - ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਡੀ.ਜੀ.ਪੀ. ਨੂੰ ਅਲਰਟ ਕੀਤਾ ਹੈ ਕਿ 23 ਮਈ ਨੂੰ ਗਿਣਤੀ ਵਾਲੇ ਦਿਨ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਦੰਗੇ ਭੜਕ ਸਕਦੇ ਹਨ। ਗ੍ਰਹਿ ਮੰਤਰਾਲਾ ਨੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਕਾਨੂੰਨ...
ਧਰਮਿੰਦਰ ਨੇ ਸੁਨੀਲ ਜਾਖੜ ਦੇ ਨਾਲ ਪੁਰਾਣੇ ਰਿਸ਼ਤੇ ਬਰਕਰਾਰ ਰੱਖਣ ਲਈ ਟਵੀਟ ਰਾਹੀਂ ਭੇਜਿਆ ਪਿਆਰ ਭਰਿਆ ਸੰਦੇਸ਼
. . .  1 day ago
ਪਠਾਨਕੋਟ, 22 ਮਈ (ਸੰਧੂ) - ਸੂਬੇ ਦੀ ਸਭ ਤੋਂ ਜ਼ਿਆਦਾ ਹਾਟ ਸੀਟ ਮੰਨੀ ਜਾ ਰਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ 'ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸਿਨੇ ਸਟਾਰ ਸੰਨੀ ਦਿਓਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਰਮਿਆਨ...
ਭਿਆਨਕ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਦਰਦਨਾਕ ਮੌਤ
. . .  1 day ago
ਰੁੜਕੀ ਕਲਾਂ 22 ਮਈ (ਜਤਿੰਦਰ ਮੰਨਵੀ) - ਆਏ ਦਿਨ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਜਿਸ ਕਰ ਕੇ ਇਨਸਾਨੀ ਜਾਨਾਂ ਤੇਜ਼ੀ ਨਾਲ ਜਾ ਰਹੀਆਂ ਹਨ ਭਾਵੇਂ ਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਰ...
ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਕਤਲ
. . .  1 day ago
ਫ਼ਾਜ਼ਿਲਕਾ, 22 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਪਿੰਡ ਖੁਈ ਖੇੜਾ ਵਿਚ ਪਤਨੀ ਨਾਲ ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਨੌਜਵਾਨ ਵੱਲੋਂ ਪਤੀ ਦਾ ਕਤਲ ਕਰ ਦਿੱਤੇ ਜਾਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਵਾਸੀ ਪਿੰਡ ਖੁਈ ਖੇੜਾ ਦਾ...
ਇੰਡੋਨੇਸ਼ੀਆ 'ਚ ਚੋਣ ਨਤੀਜਿਆਂ ਤੋਂ ਬਾਅਦ ਹੋਈ ਝੜਪ 'ਚ 6 ਮੌਤਾਂ, 200 ਜ਼ਖਮੀ
. . .  1 day ago
ਜਕਾਰਤਾ, 22 ਮਈ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਰਾਸ਼ਟਰਪਤੀ ਚੋਣ ਨਤੀਜਿਆਂ ਕਿ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 200 ਲੋਕ ਜ਼ਖਮੀ ਹੋਏ ਹਨ। ਇੰਡੋਨੇਸ਼ੀਆ ਡੈਮੋਕ੍ਰੇਟਿਕ ਪਾਰਟੀ ਆਫ਼ ਸਟ੍ਰਗਲ ਦੇ ਮੈਂਬਰ ਜੋਕੋ ....
ਅਰੁਣਾਚਲ ਪ੍ਰਦੇਸ਼ ਵਿਚ ਵੱਡੇ ਪੱਧਰ 'ਤੇ ਫ਼ੌਜੀ ਛਾਪੇਮਾਰੀ- ਕਿਰੇਨ ਰਿਜੀਜੂ
. . .  1 day ago
ਨਵੀਂ ਦਿੱਲੀ, 22 ਮਈ - ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਅੱਜ ਬੁੱਧਵਾਰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਅੱਤਵਾਦੀਆਂ ਖਿਲਾਫ ਵੱਡੇ ਪੱਧਰ 'ਤੇ ਫੌਜ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਸਮੂਹ ਵਿਦਰੋਹੀ ਕਾਰਵਾਈਆਂ ਵਿਚ ਸ਼ਾਮਲ ਹੋਣ ਤੇ ਅੱਤਵਾਦੀਆਂ...
ਇਕ ਕੁਇੰਟਲ ਚੂਰਾ ਪੋਸਤ ਤੇ ਅਫ਼ੀਮ ਸਮੇਤ ਦੋ ਕਾਬੂ
. . .  1 day ago
ਜਲੰਧਰ, 22 ਮਈ - ਥਾਣਾ ਮਕਸੂਦਾਂ ਦੀ ਪੁਲਿਸ ਨੇ ਅਮਾਨਤਪੁਰ ਨੇੜੇ ਕੀਤੀ ਗਈ ਨਾਕੇਬੰਦੀ ਦੌਰਾਨ 2 ਕਿੱਲੋ 550 ਗਰਾਮ ਅਫ਼ੀਮ ਤੇ ਇਕ ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ...
ਰਾਫੇਲ ਸੌਦਾ: ਪ੍ਰਸ਼ਾਂਤ ਭੂਸ਼ਨ ਅਤੇ ਹੋਰ ਪਟੀਸ਼ਨਰਾਂ ਨੇ ਸੁਪਰੀਮ ਕੋਰਟ 'ਚ ਰੱਖਿਆ ਆਪਣਾ ਪੱਖ
. . .  1 day ago
ਕੁਲਗਾਮ ਮੁੱਠਭੇੜ 'ਚ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ- ਡੀ.ਜੀ.ਆਈ
. . .  1 day ago
ਕੋਹਲੀ ਇਕੱਲੇ ਵਿਸ਼ਵ ਕੱਪ ਨਹੀਂ ਜਿਤਵਾ ਸਕਦੇ - ਤੇਂਦੁਲਕਰ
. . .  1 day ago
ਸੁਪਰੀਮ ਕੋਰਟ ਨੇ ਭਾਜਪਾ ਉਮੀਦਵਾਰ ਦੀ ਗ੍ਰਿਫ਼ਤਾਰੀ 'ਤੇ 28 ਮਈ ਤੱਕ ਲਗਾਈ ਰੋਕ
. . .  1 day ago
ਔਜਲਾ ਨੇ ਪੋਲਿੰਗ ਬੂਥ ਦਾ ਲਿਆ ਜਾਇਜ਼ਾ
. . .  1 day ago
ਕੰਟਰੋਲ ਰੇਖਾ ਨੇੜੇ ਕੋਈ ਆਈ.ਈ.ਡੀ. ਧਮਾਕਾ ਨਹੀਂ ਹੋਇਆ - ਫੌਜ
. . .  1 day ago
ਅਫ਼ਗ਼ਾਨਿਸਤਾਨ 'ਚ 16 ਅੱਤਵਾਦੀ ਹਵਾਈ ਹਮਲੇ 'ਚ ਢੇਰ
. . .  1 day ago
ਡਰਨ ਦੀ ਲੋੜ ਨਹੀਂ, ਚੁਕੰਨੇ ਰਹੋ, ਮਿਹਨਤ ਬੇਕਾਰ ਨਹੀਂ ਜਾਵੇਗੀ - ਰਾਹੁਲ ਗਾਂਧੀ ਨੇ ਵਰਕਰਾਂ ਨੂੰ ਕਿਹਾ
. . .  1 day ago
ਵਿਰੋਧੀ ਧਿਰ ਵੱਲੋਂ ਕੀਤੀ ਗਈ ਵੀ.ਵੀ.ਪੈਟ ਮਿਲਾਣ ਦੀ ਮੰਗ ਚੋਣ ਕਮਿਸ਼ਨ ਵੱਲੋਂ ਖ਼ਾਰਜ
. . .  1 day ago
ਬੀਬੀ ਲਖਵਿੰਦਰ ਕੌਰ ਗਰਚਾ ਮੁੜ ਕਾਂਗਰਸ ਵਿਚ ਸ਼ਾਮਲ
. . .  1 day ago
ਧਮਾਕਾ ਹੋਣ ਕਾਰਨ ਇਕ ਜਵਾਨ ਸ਼ਹੀਦ ਤੇ 7 ਹੋਰ ਜ਼ਖਮੀ
. . .  1 day ago
ਧਰਨੇ ਵਿਚ ਸ਼ਾਮਲ ਹੋਏ ਸੁਖਪਾਲ ਖਹਿਰਾ, ਬੀਬੀ ਖਾਲੜਾ ਸਮੇਤ ਵੱਖ ਵੱਖ ਆਗੂ
. . .  1 day ago
ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਰੱਖਿਆ ਠੱਪ
. . .  1 day ago
ਕਾਂਗਰਸੀ ਆਗੂ ਨੇ ਸੁਪਰੀਮ ਕੋਰਟ 'ਤੇ ਦਿੱਤਾ ਵਿਵਾਦਗ੍ਰਸਤ ਬਿਆਨ
. . .  1 day ago
ਭਿਆਨਕ ਸੜਕ ਹਾਦਸੇ 'ਚ 5 ਜੀਆਂ ਦੀ ਮੌਤ
. . .  1 day ago
ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2019 ਵਿਚ ਹਿੱਸਾ ਲੈਣ ਲਈ ਹੋਈ ਰਵਾਨਾ
. . .  1 day ago
ਟਿਕ ਟਾਕ 'ਤੇ 5 ਲੱਖ ਪ੍ਰਸੰਸਕਾਂ ਵਾਲੇ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ
. . .  1 day ago
ਮੇਰਠ ਵਿਚ ਐਸ.ਪੀ. ਬਸਪਾ ਵਰਕਰ ਸਟਰਾਂਗ ਰੂਮ ਦੀ ਦੂਰਬੀਨਾਂ ਤੇ ਕੈਮਰਿਆਂ ਨਾਲ ਕਰ ਰਹੇ ਹਨ ਨਿਗਰਾਨੀ
. . .  1 day ago
ਬੱਚੀ ਵਿੰਡ ਦੇ ਪਿੰਡ ਸ਼ਹੂਰਾ ਵਿਖੇ ਹੁਣ ਤੱਕ 25 ਫੀਸਦੀ ਪੋਲਿੰਗ ਹੋ ਚੁੱਕੀ ਹੈ
. . .  1 day ago
ਐਨ.ਸੀ.ਪੀ ਆਗੂ ਜੈਦੱਤ ਕਾਸ਼ੀਨਗਰ ਅੱਜ ਹੋਣਗੇ ਸ਼ਿਵਸੈਨਾ 'ਚ ਸ਼ਾਮਲ
. . .  1 day ago
ਸੀ.ਆਰ.ਪੀ.ਐਫ ਬੰਕਰ 'ਤੇ ਗਰਨੇਡ ਹਮਲਾ
. . .  1 day ago
ਸਰੀਆ : ਬਾਗ਼ੀਆਂ ਦੇ ਜਵਾਬੀ ਹਮਲੇ 'ਚ ਦਰਜਨਾਂ ਮੌਤਾਂ
. . .  1 day ago
ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ
. . .  1 day ago
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਇਸਰੋ ਵੱਲੋਂ ਭਾਰਤੀ ਪ੍ਰਿਥਵੀ ਨਿਗਰਾਨੀ ਉਪਗ੍ਰਹਿ ਸਫਲਤਾਪੂਰਵਕ ਲਾਂਚ
. . .  1 day ago
ਪਿੰਡ ਸ਼ਹੂਰਾਂ 'ਚ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  1 day ago
ਮੁੰਬਈ : ਪੱਛਮੀ ਰੇਲਵੇ ਲਾਈਨ 'ਤੇ ਸਿਗਨਲ ਫ਼ੇਲ੍ਹ
. . .  1 day ago
ਅੱਜ ਦਾ ਵਿਚਾਰ
. . .  1 day ago
ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  2 days ago
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  2 days ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  2 days ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  2 days ago
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  2 days ago
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  2 days ago
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਚੇਤ ਸੰਮਤ 551

ਪਹਿਲਾ ਸਫ਼ਾ

ਨਿਊਜ਼ੀਲੈਂਡ-ਮੌਤਾਂ ਦੀ ਗਿਣਤੀ 50 ਮਾਰੇ ਗਏ 9 ਭਾਰਤੀਆਂ 'ਚੋਂ 7 ਦੀ ਪਛਾਣ ਹੋਈ

9 ਮਿੰਟ ਪਹਿਲਾਂ ਹਮਲਾਵਰ ਦਾ ਮੈਨੀਫੈਸਟੋ ਪੱਤਰ ਮਿਲਿਆ ਸੀ-ਪ੍ਰਧਾਨ ਮੰਤਰੀ
ਲਾਈਵ ਕਰਨ 'ਤੇ ਫੇਸਬੁੱਕ ਤੋਂ ਮੰਗਿਆ ਜਵਾਬ
ਕ੍ਰਾਈਸਟਚਰਚ, 17 ਮਾਰਚ (ਏਜੰਸੀਆਂ)-ਨਿਊਜ਼ੀਲੈਂਡ ਦੇ ਕ੍ਰਾਈਸਟਚਰਚ 'ਚ ਦੋ ਮਸਜਿਦਾਂ 'ਚ ਹੋਏ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 50 ਹੋ ਗਈ ਹੈ ਜਿਨ੍ਹਾਂ 'ਚ 9 ਭਾਰਤੀ ਵੀ ਸ਼ਾਮਿਲ ਹਨ | ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕਰਦਿਆਂ 7 ਭਾਰਤੀਆਂ ਦੀ ਸ਼ਨਾਖ਼ਤ ਦੱਸੀ ਹੈ | ਦੋ ਜ਼ਖ਼ਮੀ ਭਾਰਤੀ ਜ਼ੇਰੇ ਇਲਾਜ ਹਨ |
9 ਮਿੰਟ ਪਹਿਲਾਂ ਮਿਲਿਆ ਮੈਨੀਫੈਸਟੋ ਪੱਤਰ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕ੍ਰਾਈਸਟਚਰਚ 'ਚ ਹੋਏ ਹਮਲਿਆਂ ਤੋਂ ਸਿਰਫ 9 ਮਿੰਟ ਪਹਿਲਾਂ ਹਮਲਾਵਰ ਦਾ ਮੈਨੀਫੈਸਟੋ ਮਿਲਿਆ ਸੀ | ਉਨ੍ਹਾਂ ਨੇ ਮੰਤਰੀ ਮੰਡਲ ਦੀ ਮਹੱਤਵਪੂਰਨ ਬੈਠਕ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰ ਨੂੰ 36 ਮਿੰਟ 'ਚ ਕਾਬੂ ਕਰ ਲਿਆ ਗਿਆ | ਆਰਡਰਨ ਨੇ ਕਿਹਾ ਕਿ ਜਦ ਤੱਕ ਪੁਲਿਸ ਦੀ ਯੋਜਨਾ ਅਮਲ 'ਚ ਲਿਆਂਦੀ ਜਾਂਦੀ ਉਸ ਤੋਂ ਪਹਿਲਾਂ 911 ਨੰਬਰ ਵੱਜ ਗਿਆ, ਗੋਲੀਬਾਰੀ ਹੋ ਚੁੱਕੀ ਸੀ | ਉਨ੍ਹਾਂ ਕਿਹਾ ਕਿ ਯੋਜਨਾ ਨੂੰ ਅਮਲ 'ਚ ਲਿਆਉਣ ਲਈ ਬਹੁਤ ਘੱਟ ਗੁੰਜਾਇਸ਼ ਬਚੀ ਸੀ | ਉਨ੍ਹਾਂ ਨੇ ਹਰ ਮਿ੍ਤਕ ਦੇ ਪਰਿਵਾਰ ਦੀ ਮਦਦ ਦਾ ਵਾਅਦਾ ਕੀਤਾ |
ਆਕਲੈਂਡ (ਹਰਮਨਪ੍ਰੀਤ ਸਿੰਘ ਗੋਲੀਆਂ) : ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਬਹੁਤ ਦੁੱਖ ਨਾਲ ਅਸੀਂ ਕ੍ਰਾਈਸਟਚਰਚ 'ਚ ਹੋਏ ਭਿਆਨਕ ਅੱਤਵਾਦੀ ਹਮਲੇ 'ਚ ਸਾਡੇ ਨਾਗਰਿਕਾਂ ਦੀ ਮੌਤ ਦੀ ਸੂਚਨਾ ਦੇ ਰਹੇ ਹਾਂ | ਮਿ੍ਤਕਾਂ ਦੀ ਪਛਾਣ ਮਹਿਬੂਬਾ ਖੋਖਰ (64), ਰਮੀਜ਼ ਵੋਰਾ (28), ਆਸਿਫ਼ ਵੋਰਾ (58), ਅੰਸ਼ੀ ਅਲੀਬਾਵਾ (23), ਓਜੈਰ ਕਾਦਿਰ (24), ਇਮਰਾਨ ਖ਼ਾਨ (46) ਤੇਲੰਗਾਨਾ ਅਤੇ ਫਰਹਾਜ਼ ਅਹਸਨ (31) ਹੈਦਰਾਬਾਦ ਦੇ ਰੂਪ 'ਚ ਹੋਈ ਹੈ | ਇਨ੍ਹਾਂ 'ਚ ਦੋ ਆਰਿਫ ਅਤੇ ਰਮੀਜ਼ ਪਿਓ-ਪੁੱਤਰ ਹਨ | ਆਪਣੇ ਪੁੱਤਰ ਕੋਲ ਘੁੰਮਣ ਆਏ ਮਹਿਬੂਬ ਖੋਖਰ ਨੇ 17 ਮਾਰਚ ਨੂੰ ਵਾਪਸ ਚਲੇ ਜਾਣਾ ਸੀ | ਮਾਰੀ ਗਈ ਅੰਸ਼ੀ ਦਾ ਡੇਢ ਕੁ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਆਪਣੇ ਪਤੀ ਨਾਲ ਨਿਊਜ਼ੀਲੈਂਡ ਆਈ ਸੀ | ਹਾਈ ਕਮਿਸ਼ਨ ਨੇ ਬਾਅਦ 'ਚ ਇਕ ਹੋਰ ਟਵੀਟ 'ਚ ਸੂਚਨਾ ਦਿੱਤੀ ਕਿ ਨਿਊਜ਼ੀਲੈਂਡ ਦੇ ਪ੍ਰਵਾਸ ਵਿਭਾਗ ਨੇ ਕ੍ਰਾਈਸਟਚਰਚ 'ਚ ਹਮਲੇ ਦੀ ਜ਼ੱਦ 'ਚ ਆਏ ਲੋਕਾਂ ਦੇ ਪਰਿਵਾਰਾਂ ਲਈ ਵੀਜ਼ਾ ਸਬੰਧੀ ਪ੍ਰਕਿਰਿਆ ਤੇਜ਼ ਕਰਨ ਦੇ ਮਕਸਦ ਨਾਲ ਇਕ ਵੈੱਬਸਾਈਟ ਵੀ ਸ਼ੁਰੂ ਕੀਤੀ ਹੈ | ਹਾਈ ਕਮਿਸ਼ਨ ਨੇ ਕਿਹਾ ਕਿ ਪਰਿਵਾਰਾਂ ਦੀ ਸਹਾਇਤਾ ਲਈ ਕ੍ਰਾਈਸਟਚਰਚ ਵਿਚ ਇਕ ਸਹਾਇਤਾ ਗਰੁੱਪ ਬਣਾਇਆ ਗਿਆ ਹੈ | ਇਕ ਹੋਰ ਟਵੀਟ 'ਚ ਭਾਰਤੀ ਹਾਈ ਕਮਿਸ਼ਨ ਨੇ ਲੋਕਾਂ ਨੂੰ ਖ਼ੂਨ ਦਾਨ ਕਰਨ ਲਈ ਕਿਹਾ ਹੈ | ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਕਿਹਾ ਕਿ ਸਨਿਚਰਵਾਰ ਨੂੰ ਅਧਿਕਾਰੀ ਜਦੋਂ ਲਾਸ਼ਾਂ ਚੁੱਕ ਰਹੇ ਸਨ ਤਾਂ ਅਲ ਨੂਰ ਮਸਜਿਦ ਵਿਚ ਇਕ ਹੋਰ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ | ਸਭ ਤੋਂ ਵੱਧ ਮੌਤਾਂ ਇਥੇ ਹੀ ਹੋਈਆਂ ਸਨ | ਉਨ੍ਹਾਂ ਅੱਗੇ ਕਿਹਾ ਕਿ ਪੀੜਤਾਂ ਦੇ ਨਾਂਵਾਂ ਨੂੰ ਜਨਤਕ ਨਹੀਂ ਕੀਤਾ ਗਿਆ ਜਦਕਿ ਪੀੜਤਾਂ ਦੇ ਨਾਵਾਂ ਦੀ ਮੁਢਲੀ ਸੂਚੀ ਨੂੰ ਪਰਿਵਾਰਾਂ ਨਾਲ ਸਾਂਝਾ ਕੀਤਾ ਗਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਅਜੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਸੌਾਪਿਆ ਗਿਆ | ਗੋਲੀਬਾਰੀ 'ਚ ਜ਼ਖ਼ਮੀ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧ ਕੇ 50 ਹੋ ਗਈ ਹੈ | ਹਸਪਤਾਲਾਂ ਦੇ ਸਰਜਰੀ ਮੁਖੀ ਗ੍ਰੇਗ ਰਾਬਰਟਸਨ ਨੇ ਕਿਹਾ ਕਿ ਜ਼ਖ਼ਮੀਆਂ 'ਚੋਂ 34 ਕ੍ਰਾਈਸਟਚਰਚ ਦੇ ਹਸਪਤਾਲ 'ਚ ਦਾਖ਼ਲ ਹਨ ਅਤੇ 12 ਦੀ ਹਾਲਤ ਗੰਭੀਰ ਹੈ |
ਇਕ ਹੀ ਹਮਲਾਵਰ ਨੇ ਕੀਤਾ ਸੀ ਹਮਲਾਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਚ ਸ਼ੁੱਕਰਵਾਰ ਨੂੰ ਹਮਲਾ ਕਰਨ ਦੇ ਦੋਸ਼ੀ ਵਿਅਕਤੀ ਦੇ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਇਕੱਲੇ ਨੇ ਹੀ ਹਮਲੇ ਨੂੰ ਅੰਜਾਮ ਦਿੱਤਾ | ਗਿ੍ਫ਼ਤਾਰ ਕੀਤੇ ਗਏ 3 ਹੋਰ ਸ਼ੱਕੀ ਇਸ ਵਿਚ ਸ਼ਾਮਿਲ ਨਹੀਂ ਸਨ | ਪੁਲਿਸ ਨੇ ਇਹ ਗੱਲ ਕਹੀ ਹੈ | ਹਾਲਾਂਕਿ ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਕਿਹਾ ਕਿ ਉਹ ਫਿਲਹਾਲ ਪੱਕੇ ਤੌਰ 'ਤੇ ਅਜਿਹਾ ਨਹੀਂ ਕਹਿ ਸਕਦੇ | ਬੀ. ਬੀ. ਸੀ. ਅਨੁਸਾਰ 28 ਸਾਲਾ ਆਸਟੇ੍ਰਲੀਆਈ ਨਾਗਰਿਕ ਬ੍ਰੇਂਟਨ ਟੈਰੇਂਟ ਨੇ ਫੇਸਬੁੱਕ 'ਤੇ ਹਮਲੇ ਦੀ ਲਾਈਵ ਵੀਡੀਓ ਕੀਤੀ ਸੀ | ਅਧਿਕਾਰੀਆਂ ਨੇ ਕਿਹਾ ਕਿ ਇਕ ਚਾਰ ਸਾਲ ਦੀ ਬੱਚੀ ਦੀ ਹਾਲਤ ਬੇਹੱਦ ਗੰਭੀਰ ਹੈ | ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਬੰਦੂਕ ਨੀਤੀ ਸੁਧਾਰ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਲਈ ਸੋਮਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਹੋਵੇਗੀ | ਉਨ੍ਹਾਂ ਕਿਹਾ ਕਿ ਸਾਡੇ ਬੰਦੂਕ ਕਾਨੂੰਨ 'ਚ ਬਦਲਾਅ ਹੋਣਗੇ | ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਲਾਸ਼ਾਂ ਨੂੰ ਬੁੱਧਵਾਰ ਤੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਾਪ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਉਹ ਫ਼ੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਤੋਂ ਇਸ ਗੱਲ ਦਾ ਜਵਾਬ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਸੋਸ਼ਲ ਸਾਈਟਾਂ 'ਤੇ ਮਸਜਿਦਾਂ 'ਚ ਲੋਕਾਂ 'ਤੇ ਹੋਏ ਹਮਲੇ ਦਾ ਸਿੱਧਾ ਪ੍ਰਸਾਰਨ ਕਿਸ ਤਰ੍ਹਾਂ ਹੋਇਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਦਿੱਗਜ਼ ਕੰਪਨੀਆਂ ਨੂੰ ਕਈ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ | ਇਸੇ ਦਰਮਿਆਨ ਫੇਸਬੁੱਕ ਨੇ ਕਿਹਾ ਕਿ ਹਮਲੇ ਦੇ 15 ਲੱਖ ਵੀਡੀਓ ਨੂੰ ਪਹਿਲਾਂ 24 ਘੰਟਿਆਂ 'ਚ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ | ਉਸ ਨੇ ਕਿਹਾ ਕਿ ਵੀਡੀਓ ਦੇ ਸਾਰੇ ਸੰਪਾਦਿਤ ਸੰਸਕ੍ਰਣਾਂ ਨੂੰ ਵੀ ਹਟਾ ਰਿਹਾ ਹੈ ਜੋ ਗ੍ਰਾਫਿਕ ਕੰਟੈਂਟ ਨਹੀਂ ਦਿਖਾਉਂਦੇ ਹਨ | ਮਾਈਕ ਬੁਸ਼ ਨੇ ਕਿਹਾ ਕਿ ਪੁਲਿਸ ਇਹ ਨਹੀਂ ਮੰਨਦੀ ਕਿ ਘਟਨਾ ਸਥਾਨ ਨੇੜਿਉਂ ਗਿ੍ਫ਼ਤਾਰ ਕੀਤੇ ਗਏ ਦੋ ਹੋਰ ਲੋਕ ਇਸ ਵਿਚ ਸ਼ਾਮਿਲ ਸਨ | ਇਕ ਔਰਤ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਅਤੇ ਇਕ ਵਿਅਕਤੀ 'ਤੇ ਹਥਿਆਰ ਰੱਖਣ ਸਬੰਧੀ ਦੋਸ਼ ਲਾਏ ਗਏ ਹਨ | ਇਕ 18 ਸਾਲਾ ਨੌਜਵਾਨ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਹਿਰਾਸਤ 'ਚ ਲਏ ਗਏ ਲੋਕਾਂ 'ਚੋਂ ਕਿਸੇ ਦਾ ਵੀ ਅਪਰਾਧਿਕ ਰਿਕਾਰਡ ਨਹੀਂ ਹੈ | ਟੈਰੇਂਟ ਨੂੰ 5 ਅਪ੍ਰੈਲ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |

ਨਹੀਂ ਰਹੇ ਮਨੋਹਰ ਪਾਰੀਕਰ

ਪਣਜੀ 'ਚ ਅੱਜ ਹੋਵੇਗਾ ਅੰਤਿਮ ਸੰਸਕਾਰ
ਪਣਜੀ, 17 ਮਾਰਚ (ਏਜੰਸੀ)-ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਅੱਜ ਇੱਥੇ ਆਪਣੇ ਨਿੱਜੀ ਨਿਵਾਸ ਵਿਖੇ ਦਿਹਾਂਤ ਹੋ ਗਿਆ | ਉਹ 63 ਸਾਲਾਂ ਦੇ ਸਨ | ਪਾਰੀਕਰ ਆਪਣੇ ਪਿੱਛੇ ਦੋ ਬੇਟੇ ਤੇ ਉਨ੍ਹਾਂ ਦੇ ਪਰਿਵਾਰ ਛੱਡ ਗਏ ਹਨ | ਸੂਬਾ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਜ ਐਤਵਾਰ ਸ਼ਾਮ 6.40 ਵਜੇ ਦੇ ਕਰੀਬ ਪਾਰੀਕਰ ਨੇ ਆਖਰੀ ਸਾਹ ਲਿਆ | ਬੀਤੀ ਦੇਰ ਰਾਤ (ਸਨਿਚਰਵਾਰ) ਤੋਂ ਉਨ੍ਹਾਂ ਨੂੰ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖਿਆ ਗਿਆ ਸੀ | ਭਾਜਪਾ ਦੇ ਵੱਡੇ ਆਗੂ ਜੋ ਕਿ ਸਾਲ ਭਰ ਦੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ, ਦੀ ਹਾਲਤ ਪਿਛਲੇ ਦੋ ਦਿਨਾਂ ਤੋਂ ਕਾਫੀ ਨਾਜ਼ੁਕ ਸੀ | ਇਸ ਤੋਂ ਪਹਿਲਾਂ ਪਾਰੀਕਰ ਦੇ ਸਬੰਧੀ ਅਤੇ ਸਰਕਾਰ ਦੇ ਉੱਚ ਅਧਿਕਾਰੀ ਤੇ ਰਾਜਸੀ ਆਗੂ ਐੈਤਵਾਰ ਸ਼ਾਮ ਨੂੰ ਉਨ੍ਹਾਂ ਦੇ ਨਿਵਾਸ ਡੋਨਾ ਪੌਲਾ 'ਚ ਪਹੁੰਚਣੇ ਸ਼ੁਰੂ ਹੋ ਗਏ ਸਨ | ਮੁੱਖ ਮੰਤਰੀ ਦੇ ਨਿਵਾਸ ਵਿਖੇ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ 'ਚ ਸੂਬੇ ਦੇ ਪੁਲਿਸ ਮੁਖੀ ਪ੍ਰਣਬ ਨੰਦਾ ਹਨ | ਉਨ੍ਹਾਂ ਦੇ ਘਰ ਦੇ ਆਸੇ-ਪਾਸੇ ਪੁਲਿਸ ਦੀ ਮੌਜੂਦਗੀ ਵੀ ਵਧਾ ਦਿੱਤੀ ਗਈ | ਪਾਰੀਕਰ ਫਰਵਰੀ, 2018 ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ | ਪਾਰੀਕਰ ਜੋ ਕਿ ਆਰ.ਐਸ.ਐਸ. ਦੇ ਪ੍ਰਚਾਰਕ ਵਜੋਂ ਉੱਭਰੇ ਸਨ, ਦੇਸ਼ ਦੇ ਰੱਖਿਆ ਮੰਤਰੀ ਬਣੇ ਤੇ ਬਾਅਦ 'ਚ ਗੋਆ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਕਾਰਜ ਭਾਰ ਸੰਭਾਲਿਆ | ਉਹ ਅਜਿਹੇ ਆਗੂ ਸਨ ਜਿਨ੍ਹਾਂ ਨੂੰ ਭਾਜਪਾ 'ਚ ਸਾਰੇ ਪਾਸਿਆਂ ਤੋਂ ਮਾਨਤਾ ਮਿਲੀ, ਭਾਵ ਉਨ੍ਹਾਂ ਨੂੰ ਸਾਰੇ ਆਗੂ ਪਸੰਦ ਕਰਦੇ ਸਨ | ਗੋਆ 'ਚ ਭਾਜਪਾ ਦੀ ਸੱਤਾ ਸਥਾਪਤੀ 'ਚ ਉਨ੍ਹਾਂ ਪ੍ਰਮੁੱਖ ਭੂਮਿਕਾ ਨਿਭਾਈ | 13 ਦਸੰਬਰ 1955 ਨੂੰ ਮੱਧ
ਵਰਗ ਪਰਿਵਾਰ 'ਚ ਜਨਮੇ ਪਾਰੀਕਰ ਨੇ ਆਰ.ਐਸ.ਐਸ. ਦੇ ਪ੍ਰਚਾਰਕ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਆਈ.ਆਈ.ਟੀ. ਬੰਬਈ ਤੋਂ ਇੰਜੀਨੀਅਰਿੰਗ ਕਰਨ ਬਾਅਦ ਵੀ ਸੰਘ ਲਈ ਕੰਮ ਕਰਨਾ ਲਗਾਤਾਰ ਜਾਰੀ ਰੱਖਿਆ | ਉਹ 1994 'ਚ ਚੁਣਾਵੀ ਰਾਜਨੀਤੀ 'ਚ ਉਸ ਸਮੇਂ ਦਾਖ਼ਲ ਹੋਏ ਜਦੋਂ ਉਨ੍ਹਾਂ ਭਾਜਪਾ ਟਿਕਟ 'ਤੇ ਪਣਜੀ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ | ਨਵੰਬਰ, 2014 ਤੋਂ ਮਾਰਚ, 2017 ਤੱਕ ਉਹ ਰੱਖਿਆ ਮੰਤਰੀ ਰਹੇ | ਕੇਂਦਰ ਵਲੋਂ 18 ਮਾਰਚ ਸੋਮਵਾਰ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ |
ਸ਼ਰਧਾਂਜਲੀ ਦੇਣ ਲਈ ਅੱਜ ਹੋਵੇਗੀ ਕੇਂਦਰੀ ਮੰਤਰੀ-ਮੰਡਲ ਦੀ ਬੈਠਕ

ਨਵੀਂ ਦਿੱਲੀ, (ਏਜੰਸੀ)-ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦਿਹਾਂਤ 'ਤੇ ਅਫ਼ਸੋਸ ਪ੍ਰਗਟ ਕਰਨ ਲਈ ਸੋਮਵਾਰ ਸਵੇਰੇ 10 ਵਜੇ ਕੇਂਦਰੀ ਮੰਤਰੀ-ਮੰਡਲ ਦੀ ਖਾਸ ਤੌਰ 'ਤੇ ਬੈਠਕ ਬੁਲਾਈ ਗਈ ਹੈ | ਅਧਿਕਾਰਤ ਸੂਤਰਾਂ ਮੁਤਾਬਿਕ ਇਸ ਬੈਠਕ ਦੌਰਾਨ 2 ਮਿੰਟ ਦਾ ਮੌਨ ਰੱਖਿਆ ਜਾਵੇਗਾ ਅਤੇ ਜਨਤਕ ਖੇਤਰ 'ਚ ਮਿਸਾਲੀ ਯੋਗਦਾਨ ਪਾਉਣ ਵਾਲੇ ਪਾਰੀਕਰ ਦੀਆਂ ਪ੍ਰਾਪਤੀਆਂ ਲਈ ਉਨ੍ਹਾਂ ਦੀ ਯਾਦ 'ਚ ਪ੍ਰਸਤਾਵ ਪਾਸ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਕਿਸੇ ਮੰਤਰੀ ਜਾਂ ਕਿਸੇ ਰਾਜਨੀਤਕ ਪਾਰਟੀ ਦੇ ਸੀਨੀਅਰ ਨੇਤਾ ਦਾ ਦਿਹਾਂਤ ਹੋਣ 'ਤੇ ਕੇਂਦਰੀ ਮੰਤਰੀ-ਮੰਡਲ ਦੀ ਬੈਠਕ ਬੁਲਾਈ ਜਾਂਦੀ ਹੈ |

ਪਣਜੀ 'ਚ ਅੱਜ ਹੋਵੇਗਾ ਅੰਤਿਮ ਸੰਸਕਾਰ
ਪਣਜੀ, (ਏਜੰਸੀ)- ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਜਿਨ੍ਹਾਂ ਦਾ ਅੱਜ ਲੰਬੀ ਬਿਮਾਰੀ ਬਾਅਦ ਦਿਹਾਂਤ ਹੋ ਗਿਆ ਹੈ, ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਕੀਤਾ ਜਾਵੇਗਾ | ਬੁਲਾਰੇ ਨੇ ਦੱਸਿਆ ਕਿ ਪਾਰੀਕਰ ਦੀ ਮਿ੍ਤਕ ਦੇਹ ਨੂੰ ਸੋਮਵਾਰ ਸਵੇਰੇ 9:30 ਤੋਂ 10 :30 ਵਜੇ ਤੱਕ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਰੱਖਿਆ ਜਾਵੇਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਕਲਾ ਅਕੈਡਮੀ ਲਿਜਾਇਆ ਜਾਵੇਗਾ ਜਿਥੇ ਲੋਕ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣਗੇ | 4 ਵਜੇ ਮਰਹੂਮ ਪਾਰੀਕਰ ਦੀ ਦੇਹ ਨੂੰ ਮੀਰਾਮਰ ਇਲਾਕੇ 'ਚ ਸਥਿਤ ਸਮਸਾਨ ਘਾਟ ਲਿਜਾਇਆ ਜਾਵੇਗਾ, ਜਿਥੇ 5 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |

ਰਾਸ਼ਟਰਪਤੀ ਵਲੋਂ ਦੁੱਖ ਪ੍ਰਗਟ

ਪਾਰੀਕਰ ਦੇ ਦਿਹਾਂਤ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਇਕ ਟਵੀਟ ਰਾਹੀਂ ਰਾਸ਼ਟਰਪਤੀ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਗੋਆ ਅਤੇ ਦੇਸ਼ ਦੀ ਸੇਵਾ 'ਚ ਪਾਰੀਕਰ ਵਲੋਂ ਪਾਏ ਯੋਗਦਾਨ ਨੂੰ ਰਾਸ਼ਟਰ ਹਮੇਸ਼ਾ ਯਾਦ ਰੱਖੇਗਾ | ਉਨ੍ਹਾਂ ਕਿਹਾ ਕਿ ਜਨਤਕ ਖੇਤਰ 'ਚ ਸਮਰਪਣ ਤੇ ਅਖੰਡਤਾ ਦੇ ਪ੍ਰਤੀਕ ਵਜੋਂ ਦੇਸ਼ ਤੇ ਗੋਆ ਦੇ ਲੋਕਾਂ ਪ੍ਰਤੀ ਕੀਤੀਆਂ ਉਨ੍ਹਾਂ ਦੀ ਸੇਵਾਵਾਂ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ |

ਸੱਚਾ ਦੇਸ਼ ਭਗਤ ਤੇ ਵਿਲੱਖਣ ਪ੍ਰਸ਼ਾਸਕ ਸੀ ਪਾਰੀਕਰ-ਮੋਦੀ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦਿਹਾਂਤ 'ਤੇ ਆਪਣੀ ਸੰਵੇਦਨਾ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇਕ ਬੇਮਿਸਾਲ ਨੇਤਾ ਆਖਿਆ, ਜੋ ਕਿ ਸੱਚਾ ਦੇਸ਼ ਭਗਤ ਅਤੇ ਵਿਲੱਖਣ ਪ੍ਰਸ਼ਾਸਕ ਸੀ | ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਰਾਸ਼ਟਰ ਸੇਵਾ ਨੂੰ ਆਉਣ ਵਾਲੀ ਪੀੜ੍ਹੀਆਂ ਯਾਦ ਕਰਗੀਆਂ | ਉਨ੍ਹਾਂ ਦੀ ਸਾਰੇ ਪ੍ਰਸੰਸਾ ਕਰਦੇ ਸਨ | ਉਨ੍ਹਾਂ ਦੇ ਦਿਹਾਂਤ ਨਾਲ ਡੂੰਘਾ ਦੁੱਖ ਪੁੱਜਾ | ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਕਿਹਾ ਕਿ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਨਾਲ ਹਨ | ਉਨ੍ਹਾਂ ਕਿਹਾ ਕਿ ਜਦ ਪਾਰੀਕਰ ਰੱਖਿਆ ਮੰਤਰੀ ਸਨ, ਤਾਂ ਭਾਰਤ ਨੇ ਕਈ ਨਵੇਂ ਫੈਸਲਿਆਂ ਨੂੰ ਦੇਖਿਆ, ਜਿਸ ਨੇ ਦੇਸ਼ ਦੀ ਸੁਰੱਖਿਆ ਸਮਰਥਾ 'ਚ ਵਾਧਾ ਕੀਤਾ, ਸਵਦੇਸ਼ੀ ਰੱਖਿਆ ਉਤਪਾਦਨ ਵਧਾਇਆ ਅਤੇ ਸਾਬਕਾ ਸੈਨਿਕਾਂ ਦੇ ਜੀਵਨ ਨੂੰ ਵਧੀਆ ਬਣਾਇਆ | ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਤੇ ਪਾਰੀਕਰ ਦੀ ਇਕ ਤਸਵੀਰ ਵੀ ਸਾਂਝੀ ਕੀਤੀ |

ਪਾਰੀਕਰ ਗੋਆ ਦੇ ਪਸੰਦੀਦਾ ਪੁੱਤਰਾਂ 'ਚੋਂ ਇਕ ਸਨ-ਰਾਹੁਲ


ਨਵੀਂ ਦਿੱਲੀ, (ਏਜੰਸੀ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਗੋਆ ਦੇ ਪਸੰਦੀਦਾ ਪੁੱਤਰਾਂ 'ਚੋਂ ਇਕ ਸਨ | ਪਾਰਟੀ ਲਾਈਨ 'ਚ ਉਹ ਸਤਿਕਾਰਤ ਅਤੇ ਪ੍ਰਸੰਸਾਯੋਗ ਸਨ ਅਤੇ ਇਕ ਸਾਲ ਤੋਂ ਵੱਧ ਉਨ੍ਹਾਂ ਬਿਮਾਰੀ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ | ਰਾਹੁਲ ਨੇ ਕਿਹਾ ਕਿ ਮੈਂ ਮਨੋਹਰ ਪਾਰੀਕਰ ਦੇ ਦਿਹਾਂਤ ਦੀ ਅਚਨਚੇਤ ਖ਼ਬਰ ਸੁਣ ਕੇ ਸਦਮੇ 'ਚ ਹਾਂ, ਜਿਨ੍ਹਾਂ ਇਕ ਸਾਲ ਤੋਂ ਵੱਧ ਸਮੇਂ ਤੱਕ ਬਿਮਾਰੀ ਵਿਰੁੱਧ ਬਹਾਦਰੀ ਨਾਲ ਲੜਾਈ ਲੜੀ | ਉਹ ਗੋਆ ਦੇ ਪਸੰਦੀਦਾ ਪੁੱਤਰਾਂ 'ਚੋਂ ਇਕ ਸਨ | ਰਾਹੁਲ ਨੇ ਟਵੀਟ ਕੀਤਾ, ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਪਰਿਵਾਰ ਪ੍ਰਤੀ ਮੈਂ ਸੰਵੇਦਨਾ ਪ੍ਰਗਟ ਕਰਦਾ ਹਾਂ |

ਸਾਦਗੀ ਤੇ ਸਮਰਪਣ ਦੀ ਮਿਸਾਲ ਸਨ ਮਨੋਹਰ ਪਾਰੀਕਰ

ਸਕੂਟਰ 'ਤੇ ਜਾਇਆ ਕਰਦੇ ਸਨ ਵਿਧਾਨ ਸਭਾ
ਮਨੋਹਰ ਪਾਰੀਕਰ ਆਪਣੀ ਸਾਦਗੀ ਲਈ ਜਾਣੇ ਜਾਂਦੇ ਸਨ | ਸੋਸ਼ਲ ਮੀਡੀਆ ਤੇ ਤਕਨੀਕੀ ਦੇ ਨਵੇਂ ਦੌਰ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਵਾਂਗ ਲੋਕਾਂ 'ਚ ਖੂਬ ਸੁਰਖੀਆਂ ਬਟੋਰੀਆਂ ਸਨ | ਪਰ ਜੇਕਰ ਅਸਲ 'ਚ ਸਾਦਗੀ ਦੀ ਕੋਈ ਮਿਸਾਲ ਹੈ ਤਾਂ ਉਹ ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਰੱਖਿਆ ਮੰਤਰੀ ਰਹੇ ਮਨੋਹਰ ਪਾਰੀਕਰ ਸਨ, ਕਿਉਂਕਿ ਉਨ੍ਹਾਂ ਗੋਆ ਦੇ ਮੁੱਖ ਮੰਤਰੀ ਰਹਿੰਦਿਆਂ ਕਈ ਸਾਲ ਤੱਕ ਮੁੱਖ ਮੰਤਰੀ ਨਿਵਾਸ ਦਾ ਇਸਤੇਮਾਲ ਨਹੀਂ ਕੀਤਾ ਤੇ ਆਪਣੇ ਘਰ 'ਚ ਹੀ ਰਹਿੰਦੇ ਸਨ | ਲੋਕਾਂ ਵਿਚਾਲੇ ਉਨ੍ਹਾਂ ਦਾ ਅਕਸ ਇਕ ਇਮਾਨਦਾਰ ਆਗੂ ਵਜੋਂ ਅੱਜ ਵੀ ਬਣਿਆ ਹੋਇਆ ਹੈ |
ਬਿਨਾਂ ਸੁਰੱਖਿਆ ਆਮ ਲੋਕਾਂ ਵਾਂਗ ਗੁਜ਼ਾਰਦੇ ਸਨ ਜੀਵਨ
ਪਾਰੀਕਰ ਦੀ ਸਧਾਰਨ ਸ਼ਖ਼ਸੀਅਤ ਦਾ ਹਰ ਕੋਈ ਕਾਇਲ ਸੀ | ਮੁੱਖ ਮੰਤਰੀ ਰਹਿੰਦਿਆਂ ਉਹ ਕਈ ਵਾਰ ਸਰਕਾਰੀ ਗੱਡੀ ਛੱਡ ਕੇ ਸਕੂਟਰ 'ਤੇ ਵਿਧਾਨ ਸਭਾ ਜਾਂਦੇ ਸਨ | ਇਸ ਦੇ ਨਾਲ ਹੀ ਉਹ ਬਿਨਾਂ ਸੁਰੱਖਿਆ ਦੇ ਕਿਸੇ ਵੀ ਸਟਾਲ 'ਤੇ ਖੜ੍ਹੇ ਹੋ ਕੇ ਚਾਹ ਪੀਂਦੇ ਵੀ ਨਜ਼ਰ ਆਉਂਦੇ ਸਨ | ਉਨ੍ਹਾਂ ਦੀਆਂ ਇਹ ਆਦਤਾਂ ਗੋਆ ਦੇ ਲੋਕਾਂ ਲਈ ਆਮ ਗੱਲਾਂ ਸਨ | ਪਾਰੀਕਰ ਦੇ ਬੇਦਾਗ਼ ਸ਼ਖ਼ਸੀਅਤ ਕਾਰਨ ਹੀ ਮੋਦੀ ਨੇ ਉਨ੍ਹਾਂ ਨੂੰ ਰੱਖਿਆ ਮੰਤਰੀ ਬਣਾਇਆ ਸੀ |
ਬੇਟੇ ਦੇ ਵਿਆਹ 'ਚ ਵੀ ਸਧਾਰਨ ਕੱਪੜੇ ਪਹਿਨੇ
ਪਾਰੀਕਰ ਆਪਣੇ ਸਧਾਰਨ ਪਹਿਰਾਵੇ ਲਈ ਜਾਣੇ ਜਾਂਦੇ ਸਨ | ਉਹ ਆਮ ਤੌਰ 'ਤੇ ਕਮੀਜ਼-ਪੈਂਟ 'ਚ ਹੀ ਨਜ਼ਰ ਆਉਂਦੇ ਸਨ | ਆਪਣੇ ਬੇਟੇ ਦੇ ਵਿਆਹ 'ਚ ਉਹ ਹਾਫ਼-ਸ਼ਰਟ, ਸਧਾਰਨ ਪੈਂਟ ਤੇ ਸੈਂਡਲ ਪਹਿਨੇ ਲੋਕਾਂ ਦਾ ਸਵਾਗਤ ਕਰ ਰਹੇ ਸਨ | ਉੱਥੇ ਹੀ ਉਨ੍ਹਾਂ ਦੀ 16-18 ਘੰਟੇ ਕੰਮ ਕਰਨ ਦੀ ਆਦਤ ਸੀ |
ਗੋਆ ਦੇ ਸਾਬਕਾ ਮੰਤਰੀ ਸਲਦਨਹਾ ਦੀ ਮੌਤ 'ਤੇ ਫੁਟ-ਫੁਟ ਕੇ ਰੋਏ ਸਨ ਪਾਰੀਕਰ
ਬੇਹੱਦ ਅਨੁਸ਼ਾਸਿਤ ਅਤੇ ਸਖ਼ਤ ਪ੍ਰਸ਼ਾਸਕ ਮੰਨੇ ਜਾਣ ਵਾਲੇ ਪਾਰੀਕਰ ਨੂੰ ਮਾਰਚ 2012 'ਚ ਸਾਬਕਾ ਸੈਰ ਸਪਾਟਾ ਮੰਤਰੀ ਮਾਤਨਹੀ ਸਲਦਨਹਾ ਦੀ ਮੌਤ 'ਤੇ ਫੁਟ-ਫੁਟ ਕੇ ਰੋਂਦਿਆਂ ਵੇਖਿਆ ਗਿਆ ਸੀ | 2005 'ਚ ਜਦੋਂ ਉਨ੍ਹਾਂ 'ਤੇ ਜਦੋਂ ਕੁਝ ਵਿਧਾਇਕਾਂ ਦੀ ਖਰੀਦ-ਫ਼ਰੋਖਤ ਦੇ ਦੋਸ਼ ਲੱਗੇ ਤਾਂ ਸਲਦਨਹਾ ਹੀ ਉਨ੍ਹਾਂ ਨਾਲ ਖੜ੍ਹੇ ਰਹੇ ਸਨ |
ਇਕਾਨਮੀ ਕਲਾਸ 'ਚ ਕਰਦੇ ਸਨ ਸਫ਼ਰ
ਪਾਰੀਕਰ ਜਹਾਜ਼ 'ਚ ਹਮੇਸ਼ਾਂ ਇਕਾਨਮੀ ਕਲਾਸ 'ਚ ਸਫ਼ਰ ਕਰਦੇ ਸਨ | ਉਨ੍ਹਾਂ ਨੂੰ ਆਮ ਲੋਕਾਂ ਵਾਂਗ ਆਪਣਾ ਸਾਮਾਨ ਲਏ ਯਾਤਰੀਆਂ ਦੀ ਕਤਾਰ 'ਚ ਖੜ੍ਹੇ ਵੇਖਿਆ ਜਾ ਸਕਦਾ ਸੀ | ਉਹ ਮੋਬਾਈਲ ਤੇ ਟੈਲੀਫ਼ੋਨ ਦੇ ਬਿੱਲ ਦਾ ਭੁਗਤਾਨ ਆਪਣੀ ਜੇਬ 'ਚੋਂ ਹੀ ਕਰਦੇ ਸਨ |

ਹਵਾ ਪ੍ਰਦੂਸ਼ਣ 'ਤੇ ਪੰਜਾਬ ਸਮੇਤ 6 ਸੂਬਿਆਂ ਨੂੰ ਨੋਟਿਸ

ਗਰੀਨ ਟਿ੍ਬਿਊਨਲ ਵਲੋਂ 30 ਅਪ੍ਰੈਲ ਤੱਕ ਕਾਰਜ ਯੋਜਨਾ ਪੇਸ਼ ਕਰਨ ਦੇ ਨਿਰਦੇਸ਼
ਨਵੀਂ ਦਿੱਲੀ, 17 ਮਾਰਚ (ਏਜੰਸੀ)-ਰਾਸ਼ਟਰੀ ਗਰੀਨ ਟਿ੍ਬਿਊਨਲ ਨੇ ਪੰਜਾਬ ਸਮੇਤ ਛੇ ਰਾਜਾਂ ਨੂੰ ਹਵਾ ਦੀ ਗੁਣਵੱਤਾ ਨੂੰ ਨਿਰਧਾਰਤ ਮਾਪਦੰਡਾਂ ਤਹਿਤ ਲਿਆਉਣ ਲਈ 30 ਅਪ੍ਰੈਲ ਤੱਕ ਕਾਰਜ ਯੋਜਨਾ ਪੇਸ਼ ਕਰਨ ਦੀ ਹਦਾਇਤ ਕੀਤੀ ਹੈ | ਅਜਿਹਾ ਕਰਨ 'ਚ ਅਸਫਲ ਰਹਿਣ 'ਤੇ ਹਰੇਕ ਨੂੰ 1 ਕਰੋੜ ਰੁਪਏ ਵਾਤਾਵਰਨ ਮੁਆਵਜ਼ਾ ਦੇਣਾ ਪਵੇਗਾ | ਐਨ. ਜੀ. ਟੀ. ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਆਸਾਮ, ਝਾਰਖੰਡ, ਮਹਾਰਾਸ਼ਟਰ, ਪੰਜਾਬ, ਉੱਤਰਾਖੰਡ ਅਤੇ ਨਾਗਾਲੈਂਡ ਸਰਕਾਰਾਂ ਦੇ ਮੁੱਖ ਸਕੱਤਰਾਂ ਨੂੰ ਨਿਰਧਾਰਤ ਸਮੇਂ ਅੰਦਰ ਆਪਣੀ ਯੋਜਨਾ ਪੇਸ਼ ਕਰਨ ਦਾ ਆਦੇਸ਼ ਦਿੱਤਾ | ਬੈਂਚ, ਜਿਸ ਵਿਚ ਜਸਟਿਸ ਐਸ. ਪੀ. ਵਾਂਗਦੀ ਅਤੇ ਕੇ. ਰਾਮਾਕ੍ਰਿਸ਼ਨਨ ਵੀ ਸ਼ਾਮਿਲ ਸਨ, ਨੇ ਕਿਹਾ ਕਿ ਉਨ੍ਹਾਂ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਹਦਾਇਤ ਕੀਤੀ ਹੈ ਕਿ ਜਿਹੜੀਆਂ ਕਾਰਜ ਯੋਜਨਾਵਾਂ ਨੂੰ ਦਾਇਰ ਨਹੀਂ ਕੀਤਾ ਗਿਆ ਉਨ੍ਹਾਂ ਨੂੰ ਤੁਰੰਤ ਪੇਸ਼ ਕੀਤਾ ਜਾਵੇ |
ਬੈਂਚ ਨੇ ਕਿਹਾ ਕਿ ਉਨ੍ਹਾਂ ਸੂਬਿਆਂ, ਜਿਥੇ ਕਾਰਜਯੋਜਨਾ 'ਚ ਕਮੀ ਪਾਈ ਜਾਂਦੀ ਹੈ ਅਤੇ 30 ਅਪ੍ਰੈਲ ਤੱਕ ਕਮੀਆਂ ਦੂਰ ਨਹੀਂ ਕੀਤੀਆਂ ਗਈਆਂ, ਨੂੰ ਹਰੇਕ ਨੂੰ 25 ਲੱਖ ਰੁਪਏ ਅਦਾ ਕਰਨੇ ਪੈਣਗੇ ਅਤੇ ਕਾਰਜ ਯੋਜਨਾਵਾਂ ਲਾਗੂ ਕਰਨ ਦੀ ਸਮਾਂ ਹੱਦ ਕਾਰਜ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਛੇ ਮਹੀਨੇ ਹੋਵੇਗੀ | ਬੈਂਚ ਨੇ ਕਿਹਾ ਕਿ ਅਜਿਹੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਬਜਟ 'ਚ ਵਿਵਸਥਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ | ਟਿ੍ਬਿਊਨਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਰਜ ਯੋਜਨਾ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਲਾਗੂ ਨਾ ਕੀਤਾ ਗਿਆ ਤਾਂ ਅਸਫਲ ਰਹਿਣ ਵਾਲੇ ਸੂਬਿਆਂ ਨੂੰ ਵਾਤਾਵਰਨ ਮੁਆਵਜ਼ਾ ਅਦਾ ਕਰਨਾ ਪਵੇਗਾ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਾਪਤ ਸਿਫਾਰਿਸ਼ਾਂ ਅਨੁਸਾਰ ਜ਼ਿਆਦਾ ਸਮੇਂ 'ਚ ਯੋਜਨਾਵਾਂ ਨੂੰ ਲਾਗੂ ਕਰਨ ਲਈ ਪ੍ਰਦਰਸ਼ਨ ਗਾਰੰਟੀ ਦੇਣ ਦੀ ਜ਼ਰੂਰਤ ਹੋ ਸਕਦੀ ਹੈ | ਸੀ. ਪੀ. ਸੀ. ਬੀ. ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਲਾਗੂ ਕੀਤੇ ਗਏ ਮਾਪਦੰਡਾਂ 'ਤੇ ਹੋਰ ਸ਼ਹਿਰ ਹਨ ਅਤੇ ਉਹ 102 ਦੀ ਸੂਚੀ 'ਚ ਸ਼ਾਮਿਲ ਨਹੀਂ ਹਨ ਤਾਂ ਅਜਿਹੇ ਸ਼ਹਿਰਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ | ਇਹ ਹਦਾਇਤ ਸੀ. ਪੀ. ਸੀ. ਬੀ. ਵਲੋਂ ਇਹ ਸੂਚਿਤ ਕੀਤੇ ਜਾਣ ਦੇ ਬਾਅਦ ਆਈ ਹੈ ਕਿ 102 'ਚੋਂ ਸਿਰਫ 83 ਸ਼ਹਿਰਾਂ ਨੇ ਕਾਰਜ ਯੋਜਨਾ ਪੇਸ਼ ਕੀਤੀ ਹੈ ਜਦਕਿ 19 ਸ਼ਹਿਰਾਂ ਨੇ ਯੋਜਨਾ ਪੇਸ਼ ਨਹੀਂ ਕੀਤੀ | ਐਨ. ਜੀ. ਟੀ. ਇਸ ਮਾਮਲੇ 'ਤੇ 19 ਜੁਲਾਈ ਨੂੰ ਅੱਗੇ ਵਿਚਾਰ ਕਰੇਗਾ |

ਆਵਾਜ਼ ਪ੍ਰਦੂਸ਼ਣ 'ਤੇ ਉਪਚਾਰਕ ਕਾਰਜਯੋਜਨਾ ਤਿਆਰ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 17 ਮਾਰਚ (ਏਜੰਸੀ)-ਰਾਸ਼ਟਰੀ ਗਰੀਨ ਟਿ੍ਬਿਊਨਲ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਵਾਜ਼ ਪ੍ਰਦੂਸ਼ਣ ਨਕਸ਼ਾ ਅਤੇ ਪੂਰੇ ਦੇਸ਼ 'ਚ ਇਸ ਮੁੱਦੇ ਨੂੰ ਸੁਲਝਾਉਣ ਲਈ ਉਪਚਾਰਕ ਕਾਰਜ ਯੋਜਨਾ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ | ਗਰੀਨ ਟਿ੍ਬਿਊਨਲ ਨੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਪੀ. ਸੀ. ਘੋਸ਼ ਹੋਣਗੇ ਭਾਰਤ ਦੇ ਪਹਿਲੇ ਲੋਕਪਾਲ

ਨਵੀਂ ਦਿੱਲੀ, 17 ਮਾਰਚ (ਏਜੰਸੀ)- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਭਾਰਤ ਦੇ ਪਹਿਲੇ ਲੋਕਪਾਲ ਹੋਣਗੇ | ਬੀਤੇ ਦਿਨ ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਲ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ | ਹਾਲਾਂਕਿ ਮੰਨਿਆ ਜਾ ਰਿਹਾ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਉਮੀਦਵਾਰ ਬਣਨ ਲਈ ਰਾਜ਼ੀ

ਜਲੰਧਰ, 17 ਮਾਰਚ (ਮੇਜਰ ਸਿੰਘ)-ਅਕਾਲੀ ਲੀਡਰਸ਼ਿਪ ਕਈ ਮਹੀਨਿਆਂ ਦੇ ਸਿਰੜੀ ਯਤਨਾਂ ਸਦਕਾ ਆਖ਼ਰ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਸ: ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਹਲਕੇ ਤੋਂ ਲੋਕ ਸਭਾ ਚੋਣ ਲਈ ਉਮੀਦਵਾਰ ਬਣਨ ਲਈ ਰਾਜ਼ੀ ਕਰਨ 'ਚ ਕਾਮਯਾਬ ਹੋ ਗਈ ਹੈ | ਬਹੁਤ ਹੀ ...

ਪੂਰੀ ਖ਼ਬਰ »

ਪਟਿਆਲਾ 'ਚ ਏ.ਟੀ.ਐਮ. ਤੋੜ ਕੇ 36 ਲੱਖ ਲੁੱਟੇ

ਪਟਿਆਲਾ, 17 ਮਾਰਚ (ਆਤਿਸ਼ ਗੁਪਤਾ)-ਸ਼ਹਿਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਨ ਸਭਾ ਹਲਕੇ 'ਚ ਚੋਰਾਂ ਵਲੋਂ ਬਿਨਾਂ ਕਿਸੇ ਡਰ ਭੈਅ ਤੋਂ ਸਮਾਨੀਆ ਗੇਟ ਨੇੜੇ ਸਥਿਤ ਏ.ਟੀ.ਐਮ. ਤੋੜ ਕੇ 36 ਲੱਖ ਰੁਪਏ ਲੁੱਟ ਲਏ ਗਏ | ...

ਪੂਰੀ ਖ਼ਬਰ »

ਮੋਦੀ ਤੇ ਅਮਿਤ ਸ਼ਾਹ ਸਮੇਤ ਕਈ ਭਾਜਪਾ ਆਗੂਆਂ ਨੇ ਨਾਂਅ ਨਾਲ ਜੋੜਿਆ 'ਚੌਕੀਦਾਰ'

ਨਵੀਂ ਦਿੱਲੀ, 17 ਮਾਰਚ (ਏਜੰਸੀ)- ਸ਼ੋਸ਼ਲ ਮੀਡੀਆ 'ਤੇ 'ਮੈਂ ਵੀ ਚੌਕੀਦਾਰ' ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਟਵਿੱਟਰ ਹੈਂਡਲ ਦਾ ਨਾਂਅ ਬਦਲ ਕੇ 'ਚੌਕੀਦਾਰ ਨਰਿੰਦਰ ਮੋਦੀ' ਕਰ ਲਿਆ | ਭਾਜਪਾ ਦੇ ...

ਪੂਰੀ ਖ਼ਬਰ »

ਪਾਣੀਪਤ ਵਿਖੇ ਰਿਫ਼ਾਇਨਰੀ 'ਚ ਅੱਗ ਲੱਗੀ-1 ਮੌਤ

ਚੰਡੀਗੜ੍ਹ, 17 ਮਾਰਚ (ਏਜੰਸੀ)-ਹਰਿਆਣਾ ਦੇ ਇੰਡੀਅਨ ਆਇਲ ਕਾਰਪ. ਦੀ ਪਾਣੀਪਤ ਰਿਫ਼ਾਇਨਰੀ 'ਚ ਭਿਆਨਕ ਅੱਗ ਲੱਗਣ ਨਾਲ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਝੁਲਸ ਗਏ | ਪੁਲਿਸ ਨੇ ਦੱਸਿਆ ਕਿ ਇਹ ਅੱਗ ਸਨਿਚਰਵਾਰ ਰਾਤ ਨੂੰ ਲੱਗੀ | ਇੰਡੀਅਨ ਆਇਲ ...

ਪੂਰੀ ਖ਼ਬਰ »

ਦੇਸ਼ 'ਚ ਇਸ ਸਮੇਂ ਹਨ 2,293 ਰਾਜਨੀਤਕ ਪਾਰਟੀਆਂ

ਨਵੀਂ ਦਿੱਲੀ, 17 ਮਾਰਚ (ਏਜੰਸੀ)- ਭਾਰਤ 'ਚ 2019 ਦੀਆਂ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਕਰੀਬ 2,300 ਰਾਜਨੀਤਕ ਪਾਰਟੀਆਂ ਹਿੱਸਾ ਲੈਣਗੀਆਂ, ਜਿਨ੍ਹਾਂ 'ਚ 'ਭਰੋਸਾ ਪਾਰਟੀ', 'ਸਭ ਤੋਂ ਵੱਡੀ ਪਾਰਟੀ' ਤੇ 'ਰਾਸ਼ਟਰੀਆ ਸਾਫ ਨੀਤੀ ਪਾਰਟੀ' ਜਿਹੀਆਂ ਪਾਰਟੀਆਂ ਵੀ ਸ਼ਾਮਿਲ ਹਨ | ਚੋਣ ...

ਪੂਰੀ ਖ਼ਬਰ »

ਜਮਾਤ-ਉਦ-ਦਾਵਾ ਤੇ ਫਲਾਹ-ਏ-ਇਨਸਾਨੀਅਤ ਦੀ ਲੀਡਰਸ਼ਿਪ ਹੋਈ ਰੂਪੋਸ਼

ਲਾਹੌਰ, 17 ਮਾਰਚ (ਏਜੰਸੀ)- ਪਾਕਿਸਤਾਨ ਸਰਕਾਰ ਵਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਸੂਚੀ 'ਚ ਜਮਾਤ-ਉਦ-ਦਾਵਾ (ਜੇ.ਯੂ.ਡੀ.) ਤੇ ਫਲਾਹ-ਏ-ਇਨਸਾਨੀਅਤ (ਐਫ.ਆਈ.ਐਫ.) ਨੂੰ ਸ਼ਾਮਿਲ ਕੀਤੇ ਜਾਣ ਬਾਅਦ ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਕਾਰ ਹਾਫਿਜ਼ ਸਈਦ ਨੂੰ ਛੱਡ ਕੇ ...

ਪੂਰੀ ਖ਼ਬਰ »

ਭਾਜਪਾ ਤੇ ਆਰ.ਐੱਸ.ਐੱਸ. ਨਾਲ ਮੇਰਾ ਕੋਈ ਵਾਸਤਾ ਨਹੀਂ, ਮੈਂ ਸਿੱਖਾਂ ਦੀ ਗੱਲ ਕਰਨ ਲਈ ਵਿਧਾਇਕ ਬਣਿਆ-ਸਿਰਸਾ

ਨਵੀਂ ਦਿੱਲੀ, 17 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਪਹਿਲੀ ਕਾਰਨਫ਼ਰੰਸ 'ਚ ਦਿੱਲੀ ਕਮੇਟੀ ਦੇ 6 ਸਾਲ ਪੂਰੇ ਹੋਣ ਅਤੇ ਰਹਿੰਦੇ 2 ਸਾਲਾਂ ਲਈ ਸਮੂਹ ਇਲੈਕਟਰੋਨਿਕਸ ਤੇ ਪਿ੍ੰਟ ਮੀਡੀਆ ...

ਪੂਰੀ ਖ਼ਬਰ »

ਕੁਰੂਕਸ਼ੇਤਰ ਨੇੜੇ ਸੜਕ ਹਾਦਸੇ 'ਚ 4 ਦੀ ਮੌਤ

ਕੁਰੂਕਸ਼ੇਤਰ, 17 ਮਾਰਚ (ਜਸਬੀਰ ਸਿੰਘ ਦੁੱਗਲ)- ਸੜਕ ਹਾਦਸੇ 'ਚ ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਾਣਕਾਰੀ ਮੁਤਾਬਿਕ ਯਮੁਨਾਨਗਰ ਵਾਸੀ ਯਸ਼ਪਾਲ ਟੰਡਨ ਪੁੱਤਰ ਸੁਭਾਸ਼ ਟੰਡਨ ਆਪਣੇ ਦੋਸਤ ਸੰਨੀ, ਅਲੀਮ ਸਮੇਤ ਕਾਰ 'ਚ ਸਵਾਰ ਹੋ ਕੇ ਦਿੱਲੀ 'ਚ ਰਹਿ ਰਹੀ ਆਪਣੀ ਭੂਆ ਦੇ ...

ਪੂਰੀ ਖ਼ਬਰ »

ਮਸੂਦ ਸਬੰਧੀ ਮਾਮਲਾ ਛੇਤੀ ਹੱਲ ਕਰ ਲਿਆ ਜਾਵੇਗਾ-ਚੀਨੀ ਰਾਜਦੂਤ

ਨਵੀਂ ਦਿੱਲੀ, 17 ਮਾਰਚ (ਏਜੰਸੀ)-ਭਾਰਤ ਵਿਚ ਚੀਨ ਦੇ ਰਾਜਦੂਤ ਲਿਓ ਝੇਂਗਹੂਈ ਨੇ ਐਤਵਾਰ ਨੂੰ ਆਸ ਪ੍ਰਗਟਾਈ ਕਿ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ 'ਚ ਕੌਮਾਂਤਰੀ ਅੱਤਵਾਦੀ ਐਲਾਨ ਕਰਵਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ...

ਪੂਰੀ ਖ਼ਬਰ »

ਖੁੰਢ-ਚਰਚਾ

ਵਾਤਾਵਰਨ ਪ੍ਰਦੂਸ਼ਣ ਅਜੋਕੇ ਸਮੇਂ 'ਚ ਦਿਨ-ਬ-ਦਿਨ ਹਵਾ, ਪਾਣੀ, ਜ਼ਮੀਨ ਸਬੰਧੀ ਵਧਦੇ ਪ੍ਰਦੂਸ਼ਣ ਪ੍ਰਤੀ ਸਮਾਜ ਸੇਵੀ ਸੰਸਥਾਵਾਂ ਤੇ ਸਾਫ਼-ਸੁਥਰੇ ਵਾਤਾਵਰਨ ਦੇ ਮੁੱਦਈ ਵਿਅਕਤੀਆਂ ਵਲੋਂ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ | ਸੋ ਅਜਿਹੀ ਦਿਸ਼ਾ 'ਚ ਸਾਰਥਿਕ ਉਪਰਾਲਿਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX