ਤਾਜਾ ਖ਼ਬਰਾਂ


ਸਬ ਡਵੀਜ਼ਨਲ ਹਸਪਤਾਲ ਦੀ ਮਹਿਲਾ ਡਾਕਟਰ ਮਿਲੀ ਕੋਰੋਨਾ ਪਾਜ਼ੀਟਿਵ
. . .  3 minutes ago
ਤਲਵੰਡੀ ਸਾਬੋ ,10 ਅਗਸਤ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਬਠਿੰਡਾ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਲੜੀ ਵਿੱਚ ਓਦੋਂ ਵਾਧਾ ਹੋ ਗਿਆ ਜਦੋਂ ਸਬ ...
ਰਾਜਪੁਰਾ (ਪਟਿਆਲਾ) 'ਚ 27 ਪਾਜ਼ੀਟਿਵ ਕੇਸ ਆਉਣ ਕਾਰਨ ਸਹਿਮੇ ਲੋਕ
. . .  36 minutes ago
ਰਾਜਪੁਰਾ, 10 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਚ ਅੱਜ 27 ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਸਥਿਤੀ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ ।ਇਸ ਸੰਬੰਧੀ...
ਸ਼ਾਹਕੋਟ (ਜਲੰਧਰ) ਬਲਾਕ 'ਚ ਅੱਜ ਹੋਰ 13 ਲੋਕ ਕੋਰੋਨਾ ਪਾਜ਼ੀਟਿਵ ਮਿਲੇ
. . .  37 minutes ago
ਸ਼ਾਹਕੋਟ, 10 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਸੋਮਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ ਵਿਚ 13 ਲੋਕ ਕੋਰੋਨਾ ਪਾਜ਼ੀਟਿਵ ਆਏ। ਇਨ੍ਹਾਂ ਵਿਚ 12 ਲੋਕ ਸ਼ਾਹਕੋਟ ਇਲਾਕੇ ਦੇ ਹਨ, ਜਦਕਿ ਇੱਕ ਧਰਮਕੋਟ ਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ...
ਪਟਿਆਲਾ 'ਚ ਕੋਰੋਨਾ ਨਾਲ 6 ਮੌਤਾਂ, 248 ਹੋਰ ਮਾਮਲੇ ਪਾਜ਼ੀਟਿਵ
. . .  1 minute ago
ਪਟਿਆਲਾ, 10 ਅਗਸਤ (ਮਨਦੀਪ ਸਿੰਘ ਖਰੋੜ) - ਜ਼ਿਲੇ੍ਹ 'ਚ ਕੋਰੋਨਾ ਨਾਲ ਹੋਰ 6 ਵਿਅਕਤੀਆਂ ਦੀ ਮੌਤਾਂ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਉਣ ਦੇ ਨਾਲ 248 ਜਣਿਆਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਵੀ ਆਈ ਹੈ । ਜ਼ਿਲੇ੍ਹ 'ਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ...
ਪਿੰਡ ਮੁੱਛਲ (ਅੰਮ੍ਰਿਤਸਰ) ਵਿਖੇ ਵਿਧਾਇਕ ਡੈਨੀ ਬੰਡਾਲਾ ਨੇ ਪੀੜਤ ਪਰਿਵਾਰਾਂ ਨੂੰ ਕੀਤੇ ਚੈੱਕ ਤਕਸੀਮ
. . .  about 1 hour ago
ਟਾਂਗਰਾ, 10 ਅਗਸਤ (ਹਰਜਿੰਦਰ ਸਿੰਘ ਕਲੇਰ) ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਦੇ ਮ੍ਰਿਤਕਾਂ ਦੇ ਪਰਿਵਾਰਾਂ ...
ਸੁਨਾਮ (ਸੰਗਰੂਰ) ’ਚ ਅੱਜ 4 ਔਰਤਾਂ ਅਤੇ 2 ਬੱਚਿਆਂ ਸਮੇਤ 8 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸੰਗਰੂਰ ਜ਼ਿਲੇ੍ਹ ਦੇ ਸੁਨਾਮ ਸ਼ਹਿਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ...
ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ
. . .  about 1 hour ago
ਫ਼ਾਜ਼ਿਲਕਾ, 10 ਅਗਸਤ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਵਿਚ ਫ਼ਾਜ਼ਿਲਕਾ ਦੇ 4 ਅਤੇ ਅਬੋਹਰ ਦੇ 6 ਮਾਮਲੇ ਹਨ। ਅਬੋਹਰ ਦੇ ਪਿੰਡ ਢੀਂਗਾ ਵਾਲੀ 25 ਸਾਲਾਂ ਨੌਜਵਾਨ...
ਲੁਧਿਆਣਾ ਵਿਚ ਕੋਰੋਨਾ ਨਾਲ 11 ਮਰੀਜ਼ਾਂ ਦੀ ਮੌਤ
. . .  about 1 hour ago
ਲੁਧਿਆਣਾ, 10 ਅਗਸਤ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ ਅੱਜ 11 ਹੋਰ ਮਰੀਜ਼ ਦਮ ਤੋੜ ਗਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਨਾਲ...
ਪਿੰਡ ਮੇਹਲੀ (ਨਵਾਂਸ਼ਹਿਰ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  about 2 hours ago
ਮੇਹਲੀ, 10 ਅਗਸਤ (ਸੰਦੀਪ ਸਿੰਘ) - ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਕ ਬੰਗਾ ਅਧੀਨ ਆਉਂਦੇ ਪਿੰਡ ਮੇਹਲੀ ਦੇ ਵਸਨੀਕ ਪਵਨ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਨ.ਐਮ ਮੈਡਮ ਸੁਨੀਤਾ ਨੇ ਦੱਸਿਆ ਕਿ ਪਵਨ ਕੁਮਾਰ ਨੇ ਦੁਬਈ ਜਾਣ ਲਈ ਖ਼ੁਦ ਕੋਰੋਨਾ ਟੈਸਟ ਕਰਵਾਇਆ, ਜਿਸ ਵਿਚ...
ਪੁਲਿਸ ਥਾਣਾ ਰਾਜਾਸਾਂਸੀ ਦੇ ਨਵੇਂ ਐਸ.ਐਚ.ਓ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲਿਆ
. . .  about 2 hours ago
ਰਾਜਾਸਾਂਸੀ, 10 ਅਗਸਤ (ਹਰਦੀਪ ਸਿੰਘ ਖੀਵਾ) ਪੁਲਿਸ ਥਾਣਾ ਰਾਜਾਸਾਂਸੀ ਦੇ ਪਹਿਲੇ ਥਾਣਾ ਮੁੱਖੀ ਮਨਮੀਤਪਾਲ ਸਿੰਘ ਦਾ ਤਬਾਦਲਾ ਹੋਣ ਉਪਰੰਤ ਨਵੇਂ ਤਾਇਨਾਤ ਹੋਏ ਐਸ. ਐਚ. ਓ ਸਬ ਇੰਸਪੈਕਟਰ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਉਪਰੰਤ ਥਾਣਾ ਮੁੱਖੀ ਸਬ ਇੰਸਪੈਕਟਰ...
ਜ਼ਿਲ੍ਹਾ ਕਪੂਰਥਲਾ ਵਿਚ 14 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 2 hours ago
ਕਪੂਰਥਲਾ, 10 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 14 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 10 ਫਗਵਾੜਾ ਦੇ, ਇਕ ਸੁਲਤਾਨਪੁਰ ਲੋਧੀ ਤਿੰਨ ਕਪੂਰਥਲਾ ਨਾਲ ਸਬੰਧਿਤ ਹਨ। ਜਦਕਿ 226...
ਦਿਨੇ ਦੁਪਹਿਰੇ ਹੋਈ ਕਰੀਬ 9 ਲੱਖ ਦੀ ਚੋਰੀ
. . .  about 2 hours ago
ਧਾਰੀਵਾਲ, 10 ਅਗਸਤ (ਜੇਮਸ ਨਾਹਰ) - ਜ਼ਿਲ੍ਹਾ ਗੁਰਦਾਸਪੁਰ ਸਥਿਤ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਵਿਖੇ ਅੱਜ ਦਿਨੇ ਦੁਪਹਿਰੇ ਚੋਰਾਂ ਵੱਲੋਂ ਇੱਕ ਘਰ ਦੇ ਵਿਚ ਸੰਨ ਲਗਾ ਕੇ ਕਰੀਬ 9 ਲੱਖ ਰੁਪਏ ਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੈ। ਇਹ ਜਾਣਕਾਰੀ ਦਿੰਦਿਆਂ ਘਰ ਦੇ ਮੁਖੀ ਰੋਹਨ ਕੁਮਾਰ...
ਕੋਰੋਨਾ ਕਾਰਨ ਨਵਾਂਸ਼ਹਿਰ ਜ਼ਿਲ੍ਹੇ ਵਿਚ 7ਵੀਂ ਮੌਤ
. . .  about 3 hours ago
ਨਵਾਂਸ਼ਹਿਰ,10 ਅਗਸਤ (ਗੁਰਬਖਸ਼ ਸਿੰਘ ਮਹੇ) - ਕੋਰੋਨਾ ਵਾਇਰਸ ਕਰਕੇ ਜ਼ਿਲੇ 7ਵੀਂ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜਾਫਰਪੁਰ ਦਾ ਇਕ 85 ਸਾਲਾ ਵਿਅਕਤੀ ਜੋ ਕਿ ਗੰਭੀਰ ਰੂਪ ਵਿੱਚ ਪਹਿਲੇ ਤੋਂ ਬਿਮਾਰ ਸੀ। 6 ਅਗਸਤ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਪਟਿਆਲਾ...
ਅੰਮ੍ਰਿਤਸਰ ਵਿਚ 30 ਪਾਜ਼ੀਟਿਵ ਕੋਰੋਨਾ ਕੇਸ ਹੋਏ ਰਿਪੋਰਟ
. . .  about 3 hours ago
ਅੰਮ੍ਰਿਤਸਰ, 10 ਅਗਸਤ - ਅੰਮ੍ਰਿਤਸਰ ਵਿਚ ਅੱਜ 30 ਕੋਰੋਨਾਵਾਇਰਸ ਦੇ ਕੇਸ ਦਰਜ ਹੋਏ ਹਨ ਤੇ ਇਕ 66 ਸਾਲਾ ਵਿਅਕਤੀ ਦੀ ਮੌਤ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਵਿਚ ਕੁੱਲ 2406 ਕੋਰੋਨਾ ਪਾਜ਼ੀਟਿਵ ਕੇਸ ਹਨ। ਜਿਨ੍ਹਾਂ ਵਿਚੋਂ 1891 ਠੀਕ...
ਰੇਲ ਸੇਵਾਵਾਂ ਹੁਣ 30 ਅਗਸਤ ਤੱਕ ਰੱਦ
. . .  about 3 hours ago
ਨਵੀਂ ਦਿੱਲੀ, 10 ਅਗਸਤ - ਭਾਰਤੀ ਰੇਲਵੇ ਵਲੋਂ ਨਿਯਮਤ ਮੇਲ/ਐਕਸਪ੍ਰੈਸ, ਪੈਸੰਜਰ ਤੇ ਲੋਕਲ ਟਰੇਨਾਂ ਦੀ ਸੇਵਾ 'ਤੇ 30 ਅਗਸਤ 2020 ਤੱਕ ਰੋਕ ਵਧਾ ਦਿੱਤੀ ਗਈ ਹੈ। ਪਰੰਤੂ ਸਪੈਸ਼ਲ ਮੇਲ/ਐਕਸਪ੍ਰੈਸ...
ਕੋਵਿਡ-19 ਟੈਸਟਿੰਗ ਲਈ ਮੋਹਾਲੀ ਦੀ ਪੰਜਾਬ ਬਾਇਓਟੈਕਨਾਲੌਜੀ ਇਨਕਿਉਬੇਟਰ ਵਾਇਰਲ ਡਾਇਗਨੋਸਟਿਕ ਲੈਬੋਰਟਰੀ ਦਾ ਉਦਘਾਟਨ
. . .  about 3 hours ago
ਚੰਡੀਗੜ੍ਹ, 10 ਅਗਸਤ - ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਧੀਨ ਆਉਂਦੇ ਮੋਲੀਕਿਊਲਰ ਡਾਇਗਨੋਸਟਿਕ ਅਧਾਰਤ ਆਰਟੀ-ਪੀਸੀਆਰ ਦੀ ਸਮਰਥਾ ਨਾਲ ਖੁਰਾਕ, ਪਾਣੀ, ਖੇਤੀਬਾੜੀ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਐਨ.ਏ.ਬੀ.ਐਲ ਦੁਆਰਾ ਮਾਨਤਾ ਪ੍ਰਾਪਤ ਸਹੂਲਤਾਂ ਦੇਣ ਵਾਲੇ ਪੰਜਾਬ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 28 ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਆਏ 28 ਮਾਮਲਿਆਂ 'ਚ 18 ਮਾਮਲੇ ਸ਼ਹਿਰ ਬਰਨਾਲਾ, 2 ਮਾਮਲੇ ਬਲਾਕ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦਾ ਡਿਜ਼ਾਈਨ ਕੈਪਟਨ ਨੇ ਕੀਤਾ ਸਾਂਝਾ
. . .  about 3 hours ago
ਚੰਡੀਗੜ੍ਹ, 10 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਜਾ ਰਹੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦੇ ਡਿਜ਼ਾਈਨ ਨੂੰ...
ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਕੀਤਾ ਰੋਸ ਮਾਰਚ
. . .  about 4 hours ago
ਜੈਤੋ, 10 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਰੋਸ ਮਾਰਚ ਕੀਤਾ ਤੇ ਆਮ ਆਦਮੀ ਪਾਰਟੀ ਹਲਕਾ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੂੰ ਚਿਤਾਵਨੀ ਮੰਗ ਪੱਤਰ ਸਥਾਨਕ...
ਕੋਰੋਨਾ ਨਾਲ ਹੋਈ ਇਕ 80 ਸਾਲਾ ਬਜ਼ੁਰਗ ਔਰਤ ਦੀ ਮੌਤ
. . .  about 4 hours ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਵਾਸੀ ਇਕ 80 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਕਾਰਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਉਕਤ ਔਰਤ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਸ ਨੂੰ ਬਠਿੰਡਾ ਤੋਂ ਸਿਵਲ...
ਸ੍ਰੀ ਮੁਕਤਸਰ ਸਾਹਿਬ ਵਿਖੇ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 10 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 49 ਸਾਲ ਦਾ ਵਿਅਕਤੀ ਵਾਸੀ ਗੁਰੂ ਤੇਗ ਬਹਾਦਰ ਨਗਰ ਗਲੀ ਨੰ: 8 ਸ੍ਰੀ ਮੁਕਤਸਰ ਸਾਹਿਬ, 28 ਸਾਲ ਅਤੇ 35 ਸਾਲ ਦੀਆਂ ਔਰਤਾਂ ਪਿੰਡ ਬਾਦਲ, 50 ਸਾਲ...
ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ 'ਚ 3 ਵਿਅਕਤੀਆਂ ਦੀ ਮੌਤ
. . .  about 4 hours ago
ਸੰਗਰੂਰ, 10 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ ਤਿੰਨ ਵਿਅਕਤੀਆਂ ਦੀ ਹੋਰ ਜਾਨ ਲੈ ਲਈ ਹੈ। ਇਨ੍ਹਾਂ ਵਿਚ ਛੇ ਮਹੀਨੇ ਪਹਿਲਾਂ ਸੇਵਾ ਮੁਕਤ ਹੋਇਆ ਇਕ ਕਾਨੂੰਨਗੋ ਵੀ ਸ਼ਾਮਿਲ ਹੈ। ਉਸ ਦੀ ਮੌਤ ਕੱਲ੍ਹ ਸਵੇਰੇ ਹੋਈ ਸੀ ਅਤੇ ਕੱਲ੍ਹ ਹੀ ਉਨ੍ਹਾਂ ਦੇ...
ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਭਾਜਪਾ ਐਸਸੀ ਮੋਰਚਾ ਪੰਜਾਬ ਵੱਲੋਂ ਰੋਸ ਵਿਖਾਵਾ
. . .  about 4 hours ago
ਅਟਾਰੀ, 10 ਅਗਸਤ (ਰੁਪਿੰਦਰਜੀਤ ਸਿੰਘ ਭਕਨਾ) - ਭਾਜਪਾ ਦੇ ਐਸਸੀ ਮੋਰਚਾ ਪੰਜਾਬ ਦੇ ਕਾਰਕੁਨਾਂ ਵੱਲੋਂ ਮੀਡੀਆ ਇੰਚਾਰਜ ਸੰਜੀਵ ਅਟਵਾਲ ਦੀ ਅਗਵਾਈ ਹੇਠ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਖਿਲਾਫ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਵਜੋਂ ਥਾਣਾ ਘਰਿੰਡਾ ਅੱਗੇ ਧਰਨਾ...
ਮਾਛੀਵਾੜਾ ਵਿਚ ਕੋਰੋਨਾ ਦੀ ਰਫ਼ਤਾਰ ਹੋਈ ਬੇਕਾਬੂ, 4 ਵਿਅਕਤੀ ਆਏ ਲਪੇਟ ਵਿਚ
. . .  about 4 hours ago
ਮਾਛੀਵਾੜਾ ਸਾਹਿਬ, 10 ਅਗਸਤ (ਮਨੋਜ ਕੁਮਾਰ) - ਅੱਜ ਫਿਰ ਨਵੇ ਆਏ ਚਾਰ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਨੇ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿਚ ਗੁਰਾਂ ਕਾਲੋਨੀ ਦੇ ਇਕ ਆੜਤੀ ਪਰਿਵਾਰ ਦਾ ਭਰਾ, ਪਿੰਡ ਮਿਲਕਵਾਲ ਵਾਸੀ 60 ਸਾਲਾਂ ਵਿਅਕਤੀ, ਬੋਦਲੀ...
ਪੰਜਾਬ ਸਰਕਾਰ ਵਲੋਂ ਡਾ. ਵਰਿੰਦਰ ਭਾਟੀਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ
. . .  about 5 hours ago
ਐੱਸ. ਏ. ਐੱਸ. ਨਗਰ, 10 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਡਾ. ਵਰਿੰਦਰ ਭਾਟੀਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਕ੍ਰਿਸ਼ਨ ਕੁਮਾਰ ਸਕੱਤਰ, ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਚੇਤ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

40 ਕਿੱਲੋ ਚੂਰਾ ਪੋਸਤ ਤੇ 15 ਗ੍ਰਾਮ ਹੈਰੋਇਨ ਸਮੇਤ 2 ਕਾਬੂ

ਦਸੂਹਾ, 17 ਮਾਰਚ (ਭੁੱਲਰ)-ਦਸੂਹਾ ਪੁਲਿਸ ਨੇ 2 ਵਿਅਕਤੀਆਂ ਕੋਲੋਂ 40 ਕਿੱਲੋ ਗਰਾਮ ਡੋਡੇ ਚੂਰਾ ਪੋਸਤ ਤੇ 15 ਗਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਐੱਸ. ਐੱਚ. ਓ. ਦਸੂਹਾ ਭੂਸ਼ਣ ਸੇਖੜੀ ਨੇ ਦੱਸਿਆ ਕਿ ਏ. ਐੱਸ. ਆਈ. ਪਰਮਜੀਤ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਰਾਸ਼ਟਰੀ ਰਾਜ ਮਾਰਗ 'ਤੇ ਐੱਸ. ਡੀ. ਐਮ. ਚੌਕ ਦਸੂਹਾ ਵਿਖੇ ਚੈਕਿੰਗ ਦੌਰਾਨ ਟਰੱਕ ਨੰਬਰ ਪੀ. ਬੀ. 07 ਐੱਮ 9751 ਜੋ ਮੁਕੇਰੀਆਂ ਸਾਈਡ ਵਲੋਂ ਆ ਰਿਹਾ ਸੀ ਨੂੰ ਟਾਰਚ ਦੀ ਰੌਸ਼ਨੀ ਦਾ ਇਸ਼ਾਰਾ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਟਰੱਕ ਰੋਕਦਿਆਂ ਹੀ ਕੈਬਨ ਵਿਚੋਂ ਦੋ ਬੋਰੇ ਪਲਾਸਟਿਕ ਦੇ ਹੇਠਾਂ ਸੁੱਟ ਦਿੱਤੇ | ਉਨ੍ਹਾਂ ਦੱਸਿਆ ਕਿ ਇੱਕ ਬੋਰੇ ਦਾ ਮੂੰਹ ਖੁੱਲ੍ਹ ਗਿਆ ਟਰੱਕ ਡਰਾਈਵਰ ਤੇ ਉਸ ਦਾ ਸਾਥੀ ਜੋ ਟਰੱਕ ਵਿਚੋਂ ਸੁੱਟ ਕੇ ਭੱਜਣ ਲੱਗੇ ਉਨ੍ਹਾਂ ਨੂੰ ਪੁਲਸ ਪਾਰਟੀ ਵਲੋਂ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ | ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਦੀ ਸ਼ਨਾਖ਼ਤ ਸੁਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਜਦ ਕਿ ਦੂਸਰੇ ਵਿਅਕਤੀ ਦੀ ਸ਼ਨਾਖ਼ਤ ਅਜੇ ਪਾਲ ਸਿੰਘ ਉਰਫ਼ ਲੱਭਾ ਪੁੱਤਰ ਬਲਦੇਵ ਸਿੰਘ ਵਜੋਂ ਹੋਈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਕੋਲੋਂ ਮਿਲੇ ਬੋਰਿਆਂ ਸਬੰਧੀ ਪੁੱਛਗਿੱਛ ਕਰਨ ਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਡੋਡੇ ਚੂਰਾ ਪੋਸਤ ਹੈ ਜੋ ਉਹ ਸ੍ਰੀਨਗਰ ਤੋਂ ਲੈ ਕੇ ਆਏ ਹਨ | ਇਸ ਮੌਕੇ ਅਜੇ ਪਾਲ ਸਿੰਘ ਨੇ ਆਪਣੀ ਜੇਬ ਵਿਚੋਂ ਵਜ਼ਨਦਾਰ ਮੋਮੀ ਲਿਫ਼ਾਫ਼ਾ ਕੱਢ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪਿੁਲਸ ਵਲੋਂ ਲਈ ਤਲਾਸ਼ੀ ਦੌਰਾਨ ਉਕਤ ਲਿਫ਼ਾਫ਼ੇ ਵਿਚੋਂ ਚੈੱਕ ਕਰਨ 'ਤੇ 15 ਗਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ 15-21-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

ਪਿੰਡ ਨਾਰੀ ਦੀ ਖੱਡ 'ਚੋਂ ਬੋਰੀ 'ਚ ਬੰਨ੍ਹੀ ਔਰਤ ਦੀ ਲਾਸ਼ ਬਰਾਮਦ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਥਾਣਾ ਸਦਰ ਪੁਲਿਸ ਨੇ ਪੰਜਾਬ ਹਿਮਾਚਲ ਸੀਮਾ ਨਾਲ ਲੱਗਦੇ ਪਿੰਡ ਨਾਰੀ ਦੀ ਖੱਡ 'ਚੋਂ ਇਕ ਔਰਤ ਦੀ ਬੋਰੀ 'ਚ ਬੰਨ੍ਹ ਕੇ ਸੱੁਟੀ ਲਾਸ਼ ਨੂੰ ਬਰਾਮਦ ਕੀਤਾ ਹੈ | ਪੁਲਿਸ ਨੇ ਹੱਤਿਆ ਤੋਂ ਬਾਅਦ ਲਾਸ਼ ਨੂੰ ਖੁਰਦ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੜਕੀ ਤੋਂ ਸੋਨੇ ਦੀਆਂ ਵਾਲੀਆਂ ਤੇ ਮੋਬਾਈਲ ਖੋਹੇ

ਭੰਗਾਲਾ, 17 ਮਾਰਚ (ਸਰਵਜੀਤ ਸਿੰਘ)-ਭੰਗਾਲਾ ਤੋਂ ਗੁਰਦਾਸਪੁਰ ਪਿੰਡ ਵੱਲ ਜਾਂਦੀ ਸੜਕ 'ਤੇ ਜਾ ਰਹੀਆਂ ਭੰਗਾਲਾ ਦੀਆਂ ਲੜਕੀਆਂ ਵਿਚੋਂ ਇਕ ਕੋਲੋਂ ਸੋਨੇ ਦੀਆਂ ਵਾਲੀਆਂ ਅਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਚੋਂ ਇਕ ਨੂੰ ...

ਪੂਰੀ ਖ਼ਬਰ »

ਕਾਂਗਰਸ ਦੇ ਰਾਜ 'ਚ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀਆਂ ਵਧੀਆਂ ਮਨਮਾਨੀਆਂ ਤੋਂ ਲੋਕ ਦੁਖੀ

ਤਲਵਾੜਾ, 17 ਮਾਰਚ (ਸੁਰੇਸ਼ ਕੁਮਾਰ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਖੋਲ੍ਹੇ ਪੇਂਡੂ ਸੇਵਾ ਕੇਂਦਰਾਂ ਨੂੰ ਬੰਦ ਕਰਕੇ ਲੋਕਾਂ ਲਈ ਪੈਦਾ ਕੀਤੀ ਪ੍ਰੇਸ਼ਾਨੀ ਦਿਨੋਂ ਦਿਨ ਵਧਦੀ ਜਾ ਰਹੀ ਹੈ | ਸੇਵਾ ਕੇਂਦਰਾਂ 'ਤੇ ਕਾਬਜ਼ ਹੋਈ ਨਵੀਂ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਜਥੇਬੰਦਕ ਢਾਂਚੇ ਦਾ ਐਲਾਨ

ਜਲੰਧਰ, 17 ਮਾਰਚ (ਜਸਪਾਲ ਸਿੰਘ)-ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਵਲੋਂ ਅੱਜ ਦੁਆਬਾ ਜ਼ੋਨ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ | ਸੀਨੀਅਰ ਮੀਤ ਪ੍ਰਧਾਨਾਂ 'ਚ ਕੁਲਜੀਤ ਸਿੰਘ ਸਰਹਾਲ ਕਾਜੀਆਂ, ਇਕਬਾਲ ਸਿੰਘ ਢੀਂਡਸਾ ਜਲੰਧਰ, ...

ਪੂਰੀ ਖ਼ਬਰ »

ਥਾਣਾ ਮਾਡਲ ਟਾਊਨ ਪੁਲਿਸ ਵਲੋਂ ਨਸ਼ਾ ਤਸਕਰ ਕਾਬੂ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਮਾਡਲ ਟਾਊਨ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ ਹੈਰੋਇਨ ਅਤੇ ...

ਪੂਰੀ ਖ਼ਬਰ »

ਸ਼ਰਾਬ ਸਮੇਤ ਤਸਕਰ ਕਾਬੂ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਥਾਣਾ ਗੜ੍ਹਦੀਵਾਲਾ ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕਰਕੇ ਉਸ ਤੋਂ 13 ਹਜ਼ਾਰ 500 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਦੀ ਪਹਿਚਾਣ ਮਨਪ੍ਰੀਤ ਸਿੰਘ ਮੰਨਾ ਵਾਸੀ ਦਾਰਾਪੁਰ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਦਹੇਜ ਦੀ ਕਥਿਤ ਮੰਗ ਨੂੰ ਲੈ ਕੇ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਮਾਹਿਲਪੁਰ ਪੁਲਿਸ ਨੇ ਕਥਿਤ ਦੋੋਸ਼ੀ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਮੇਘੋਵਾਲ ਦੀ ਵਾਸੀ ਰਾਜਦੀਪ ਕੌਰ ਨੇ ...

ਪੂਰੀ ਖ਼ਬਰ »

ਭਗੌੜਾ ਵਿਅਕਤੀ ਗਿ੍ਫ਼ਤਾਰ

ਟਾਂਡਾ ਉੜਮੁੜ, 17 ਮਾਰਚ (ਭਗਵਾਨ ਸਿੰਘ ਸੈਣੀ)-ਟਾਂਡਾ ਪੁਲਿਸ ਵਲੋਂ ਅਦਾਲਤ 'ਚੋਂ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਵਿੱਕੀ ਉਰਫ਼ ਬਰਫ਼ੀ ਪੁੱਤਰ ਰਕੇਸ਼ ਚੰਦਰ ਪਿੰਡ ਸਾਹਬਾਜਪੁਰ ਥਾਣਾ ਟਾਂਡਾ ਦੇ ...

ਪੂਰੀ ਖ਼ਬਰ »

ਵਿਦੇਸ਼ੀ ਜੋੜੇ ਕੋਲੋਂ ਝਪਟਮਾਰਾਂ ਨੇ ਨਕਦੀ, ਮੋਬਾਈਲ ਅਤੇ ਕੈਮਰਾ ਖੋਹਿਆ

ਚੱਬੇਵਾਲ, 17 ਮਾਰਚ (ਸਖ਼ੀਆ)-ਅੱਜ ਦਿਨ-ਦਿਹਾੜੇ ਅੱਡਾ ਚੱਬੇਵਾਲ ਨਜ਼ਦੀਕ ਦੋਪਹੀਆ ਵਾਹਨ 'ਤੇ ਜਾ ਰਹੇ ਇਕ ਜਰਮਨ ਤੋਂ ਆਏ ਜੋੜੇ ਕੋਲ਼ੋਂ ਝਪਟਮਾਰਾਂ ਨੇ ਪਰਸ ਖੋਹ ਲਿਆ | ਇਸ ਸਬੰਧੀ ਰਾਜ ਕੁਮਾਰ ਪੁੱਤਰ ਚੰਨਣ ਰਾਮ ਪਿੰਡ ਭਾਮ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਿੰਡੀ ਅਤੇ ...

ਪੂਰੀ ਖ਼ਬਰ »

ਪਿੰਡ ਤਾਜਪੁਰ ਸੋਢੀਆਂ-ਬੁੱਲੋ੍ਹਵਾਲ ਿਲੰਕ ਸੜਕ ਬਣੀ ਲੋਕਾਂ ਲਈ ਸਿਰਦਰਦੀ

ਹਰਿਆਣਾ, 17 ਮਾਰਚ (ਹਰਮੇਲ ਸਿੰਘ ਖੱਖ)-ਸੂਬੇ ਅੰਦਰ ਕਾਂਗਰਸ ਸਰਕਾਰ ਵਲੋਂ ਵਿਕਾਸ ਦੇ ਦਾਅਵੇ ਕਰਦਿਆਂ ਪਿੰਡਾਂ ਅੰਦਰ ਿਲੰਕ ਸੜਕਾਂ ਦੀ ਮੁਰੰਮਤ ਕਰਨ ਲਈ ਕਰੋੜਾਂ ਰੁਪਏ ਖਰਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜੇਕਰ ਪਿੰਡਾਂ ਦੀਆਂ ਿਲੰਕ ਸੜਕਾਂ ਦੀ ਅਸਲੀਅਤ ਦੇਖੀ ਜਾਏ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਥਾਣਾ ਬੁੱਲ੍ਹੋਵਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਖੁਣਖਣਾ ਦੇ ਵਾਸੀ ਜਸਮੇਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿੰਡ ਮਹਿਲਾਂਵਾਲੀ ਦੇ ...

ਪੂਰੀ ਖ਼ਬਰ »

ਪਿੰਡ ਜਲਾਲਪੁਰ ਵਿਖੇ ਕੈਂਸਰ ਜਾਂਚ ਕੈਂਪ

ਮਿਆਣੀ, 17 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਦਇਆ ਸਿੰਘ ਟਾਹਲੀ ਤੇ ਸਵ: ਮਨਜੀਤੀ ਜਲਾਲਪੁਰ ਦੇ ਪਰਿਵਾਰ ਦੇ ਸਹਿਯੋਗ ਨਾਲ ਕੈਂਸਰ ਜਾਂਚ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ...

ਪੂਰੀ ਖ਼ਬਰ »

ਲੁਬਾਣਾ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਦਾ ਸਨਮਾਨ

ਮਿਆਣੀ, 17 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਚ ਪੰਜਾਬ ਸਰਕਾਰ ਵਲੋਂ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੂੰ ਸਮਰਪਿਤ ਰਿਸਰਚ ਚੇਅਰ ਸਥਾਪਿਤ ਕਰਵਾਉਣ ਲਈ ਵਿਧਾਇਕ ਟਾਂਡਾ ਸੰਗਤ ਸਿੰਘ ਗਿਲਜੀਆਂ ਦਾ ਲੁਬਾਣਾ ਸਮਾਜ ...

ਪੂਰੀ ਖ਼ਬਰ »

ਐੱਸ.ਬੀ.ਐੱਸ. ਸਕੂਲ ਦੀ ਵਿਦਿਆਰਥਣ ਲਤਿਕਾ ਦਾ ਗੋਲਡ ਮੈਡਲ ਨਾਲ ਸਨਮਾਨ

ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)-ਐੱਸ.ਬੀ.ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸਦਰਪੁਰ ਦੀ ਵਿਦਿਆਰਥਣ ਲਤਿਕਾ ਨੇ ਗੋਲਡ ਮੈਡਲ ਦਾ ਸਨਮਾਨ ਕੀਤਾ ਹੈ | ਵਿਦਿਆਰਥਣ ਲਤਿਕਾ ਪੁੱਤਰੀ ਹਰਮੇਸ਼ ਕੁਮਾਰ ਗੋਲਡੀ ਨੂੰ ਸਾਇੰਸ ਉਲੰਪੀਆਡ ਫਾਉਂਡੇਸ਼ਨ ਵਲੋਂ ਨੈਸ਼ਨਲ ਸਾਇੰਸ ...

ਪੂਰੀ ਖ਼ਬਰ »

ਹੋਲੇ-ਮਹੱਲੇ ਮੌਕੇ ਡੋਗਰਪੁਰ ਤੋਂ ਨਗਰ ਕੀਰਤਨ ਸਜਾਇਆ

ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)-ਪਿੰਡ ਡੋਗਰਪੁਰ ਦੀ ਸੰਗਤ ਵਲੋਂ ਇਥੋਂ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਪਿੰਡ ਗੋਗੋਂ ਨੇੜੇ ਬਣਾਏ ਲੰਗਰ ਅਸਥਾਨ 'ਤੇ ਹੋਲੇ-ਮਹੱਲੇ ਮੌਕੇ ਲੰਗਰ ਸ਼ੁਰੂ ਕਰਨ ਤੋਂ ਪਹਿਲਾ ਗੁਰਦੁਆਰਾ ਖੇੜਾ ਸਾਹਿਬ ਪਿੰਡ ਡੋਗਰਪੁਰ ਤੋਂ ਨਗਰ ...

ਪੂਰੀ ਖ਼ਬਰ »

ਕਾਲਾ ਮੋਤੀਆ ਸਬੰਧੀ ਜਾਗਰੂਕਤਾ ਕੈਂਪ

ਟਾਂਡਾ ਉੜਮੁੜ, 17 ਮਾਰਚ (ਭਗਵਾਨ ਸਿੰਘ ਸੈਣੀ)- ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ. ਐਮ. ਓ. ਟਾਂਡਾ ਦੀ ਅਗਵਾਈ 'ਚ ਕਾਲਾ ਮੋਤੀਆ ਦੀ ਬਿਮਾਰੀ ਦੇ ਸਬੰਧ ਵਿਚ 7 ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਐਸ. ਐਮ. ਓ. ਡਾ: ਕੇਵਲ ਸਿੰਘ ਨੇ ਕਾਲਾ ...

ਪੂਰੀ ਖ਼ਬਰ »

ਸ੍ਰੀ ਅਖੰਡ ਪਾਠਾਂ ਦੀ ਸਮਾਪਤੀ 'ਤੇ ਹੋਲੇ-ਮਹੱਲੇ ਸਬੰਧੀ ਲੰਗਰ ਸ਼ੁਰੂ

ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)-ਗੁਰਦੁਆਰਾ ਫਲਾਹੀ ਸਾਹਿਬ ਸ਼ਹੀਦਾਂ ਪਿੰਡ ਮਹਿਤਾਬਪੁਰ ਦੇ ਲੰਗਰ ਅਸਥਾਨ ਵਿਖੇ ਨਵੇਂ ਉਸਾਰੇ ਦਰਬਾਰ ਹਾਲ ਵਿਚ ਹੋਲੇ-ਮਹੱਲੇ ਸਬੰਧੀ 19 ਸ੍ਰੀ ਅਖੰਡ ਪਾਠਾਂ ਦੀ ਸਮਾਪਤੀ ਤੋਂ ਬਾਅਦ ਚਾਹ-ਪਕੌੜਿਆਂ ਦਾ ਲੰਗਰ ਆਰੰਭ ਹੋ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਐਸੋਸੀਏਸ਼ਨ ਦੀ ਮੀਟਿੰਗ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ | ਮੀਟਿੰਗ ਦੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਪ੍ਰਸ਼ਨ-ਉੱਤਰ ਮੁਕਾਬਲੇ

ਗੜ੍ਹਦੀਵਾਲਾ, 17 ਮਾਰਚ (ਚੱਗਰ, ਗੋਂਦਪੁਰ)- ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਪਿ੍ੰਸੀਪਲ ਡਾ: ਸਤਵਿੰਦਰ ਸਿੰਘ ਢਿੱਲੋਂ ਦੀ ਪੇ੍ਰਰਨਾ ਸਦਕਾ ਪ੍ਰਸ਼ਨ-ਉੱਤਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਕੁੱਲ 114 ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਵਿਖੇ ਖ਼ੂਨਦਾਨ ਕੈਂਪ

ਮੁਕੇਰੀਆਂ, 17 ਮਾਰਚ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਅੱਲਾ ਬਖ਼ਸ਼ ਮੁਕੇਰੀਆਂ ਦੇ ਐਨ.ਐਸ.ਐਸ. ਯੂਨਿਟ ਵਲੋਂ ਕਾਲਜ ਡਾਇਰੈਕਟਰ ਡਾ: ਰਵਿੰਦਰ ਕੌਰ ਚੱਢਾ ਦੇ ਦਿਸ਼ਾ ਨਿਰਦੇਸ਼ਾਂ ਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ: ਸੋਨੀਆ ਦੇਵੀ ਤੇ ਸਹਿਯੋਗੀ ਪ੍ਰੋ: ਸੰਜੀਵ ਕੌਰ ...

ਪੂਰੀ ਖ਼ਬਰ »

ਗੋਲਡੀ ਨੇ ਚੱਕ ਹਾਜੀਪੁਰ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਨਿਰੀਖਣ

ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)- ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਪਿੰਡ ਚੱਕ ਹਾਜੀਪੁਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਲਵ ਕੁਮਾਰ ਗੋਲਡੀ ਨੇ ਪੰਚਾਇਤ ਨੂੰ ਵਿਕਾਸ ਕਾਰਜਾਂ ਵਿਚ ਚੰਗੀ ਕੁਆਲਿਟੀ ਦਾ ਮੈਟੀਰੀਅਲ ਵਰਤਣ ਲਈ ...

ਪੂਰੀ ਖ਼ਬਰ »

ਪੰਜ ਪੀਰ ਦੇ ਦਰਬਾਰ ਬਠੁੱਲਾ 'ਚ ਜੋੜ ਮੇਲਾ

ਚੱਬੇਵਾਲ, 17 ਮਾਰਚ (ਸਖ਼ੀਆ)- ਪੰਜ ਪੀਰ ਦੇ ਦਰਬਾਰ ਪਿੰਡ ਬਠੁੱਲਾ ਵਿਖੇ ਮੁੱਖ ਸੇਵਾਦਾਰ ਦੀਦਾਰ ਸਿੰਘ ਯੂ. ਐਸ. ਏ. ਦੀ ਅਗਵਾਈ ਹੇਠ ਸਾਲਾਨਾ ਜੋੜ ਮੇਲਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਪਹਿਲਾਂ ਝੰਡੇ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਉਪਰੰਤ ...

ਪੂਰੀ ਖ਼ਬਰ »

ਸੱਭਿਆਚਾਰਕ ਸਮਾਗਮ ਦੌਰਾਨ ਮਹਿਕਾਂ ਬਿਖ਼ੇਰਦੇ ਲਾਰਡਜ਼ ਕਾਨਵੈਂਟ ਸਕੂਲ ਦਾ ਉਦਘਾਟਨ

ਮਾਹਿਲਪੁਰ, 17 ਮਾਰਚ (ਦੀਪਕ ਅਗਨੀਹੋਤਰੀ)-ਦੀ ਲਾਰਡਜ਼ ਕਾਨਵੈਂਟ ਸਕੂਲ ਦਾ ਉਦਘਾਟਨ ਪਿ੍ੰਸੀਪਲ ਪਿ੍ਅੰਕਾ ਠਾਕੁਰ ਦੀ ਅਗਵਾਈ ਹੇਠ ਕੀਤਾ ਗਿਆ | ਇਸ ਉਦਘਾਟਨੀ ਸਮਾਰੋਹ ਮੌਕੇ ਮੁੱਖ਼ ਮਹਿਮਾਨ ਵਜੋਂ ਹਰਬੰਸ ਠਾਕੁਰ ਹੁਸ਼ਿਆਰਪੁਰ ਹਾਜ਼ਰ ਹੋਏ ਜਦਕਿ ਸਮਾਗਮ ਦੀ ...

ਪੂਰੀ ਖ਼ਬਰ »

ਦਸਮੇਸ਼ ਸਪੋਰਟਸ ਕਲੱਬ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਖ਼ੂਨਦਾਨ ਕੈਂਪ ਲਗਾਇਆ

ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)-ਪਿੰਡ ਗੋਗੋਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਦਸਮੇਸ਼ ਸਪੋਰਟਸ ਐਾਡ ਵੈਲਫੇਅਰ ਕਲੱਬ ਗੋਗੋਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਖ਼ੂਨਦਾਨ ਕੈਂਪ ...

ਪੂਰੀ ਖ਼ਬਰ »

ਜਹੂਰਾ ਵਿਖੇ ਸਰਕਾਰੀ ਸਕੂਲ ਵਿਚ ਗਿਲਜੀਆਂ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਚੌਲਾਂਗ, 17 ਮਾਰਚ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਜ਼ਹੂਰਾ ਵਿਖੇ ਸਰਕਾਰੀ ਸਮਾਰਟ ਸਕੂਲ ਵਿਖੇ ਗਿਆਰ੍ਹਵੀਂ ਤੇ ਬਾਰ੍ਹਵੀਂ ਸ਼ੇ੍ਰਣੀ ਦੀਆਂ 37 ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਜੋਗਿੰਦਰ ਸਿੰਘ ਗਿਲਜੀਆਂ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਨੇ ਕਾਂਸ਼ੀ ਰਾਮ ਦਾ ਜਨਮਦਿਨ ਮਨਾਇਆ

ਮਾਹਿਲਪੁਰ, 17 ਮਾਰਚ (ਦੀਪਕ ਅਗਨੀਹੋਤਰੀ)-ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਮਿਸ਼ਨ ਪੂਰਾ ਕਰਨ ਲਈ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨਾ ਪੈਣਾ ਅਤੇ ਦਲਿਤ ਸਮਾਜ ਨੂੰ ਇਕ ਮੰਚ 'ਤੇ ਆਉਣਾ ਪੈਣਾ ਤਾਂ ਜੋ ਬਸਪਾ ਦਾ ਮਿਸ਼ਨ 2019 ਪੂਰਾ ਕੀਤਾ ਜਾ ਸਕੇ | ਇਹ ਵਿਚਾਰ ਬਸਪਾ ਵਲੋਂ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ

ਟਾਂਡਾ ਉੜਮੁੜ, 17 ਮਾਰਚ (ਭਗਵਾਨ ਸਿੰਘ ਸੈਣੀ/ਦੀਪਕ ਬਹਿਲ)-ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਟਾਂਡਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਇਲਾਕੇ ਦੀਆਂ ਸਮੂਹ ਧਾਰਮਿਕ ਅਤੇ ...

ਪੂਰੀ ਖ਼ਬਰ »

ਕਾਂਗਰਸ ਸੇਵਾ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ

ਨੰਗਲ ਬਿਹਾਲਾਂ, 17 ਮਾਰਚ (ਵਿਨੋਦ ਮਹਾਜਨ)-ਪਿੰਡ ਸਿੰਘੋਵਾਲ ਵਿਖੇ ਕਾਂਗਰਸ ਸੇਵਾ ਦਲ ਦੇ ਅਹੁਦੇਦਾਰਾਂ ਦੇ ਜ਼ਿਲ੍ਹਾ ਪ੍ਰਧਾਨ ਭੁੱਲਾ ਸਿੰਘ ਰਾਣਾ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਮੌਕੇ ਭੁੱਲਾ ਰਾਣਾ ਨੇ ਕਿਹਾ ਕਿ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਲਈ ਜ਼ਿਲ੍ਹੇ ...

ਪੂਰੀ ਖ਼ਬਰ »

ਖਾਲਸਾ ਕਾਲਜ ਦਾ ਐਮ. ਐਸ. ਸੀ. ਅਤੇ ਐਮ.ਏ. ਅਰਥ ਸ਼ਾਸਤਰ ਦਾ ਨਤੀਜਾ ਰਿਹਾ ਸ਼ਾਨਦਾਰ

ਮਾਹਿਲਪੁਰ, 17 ਮਾਰਚ (ਰਜਿੰਦਰ ਸਿੰਘ,ਦੀਪਕ ਅਗਨੀਹੋਤਰੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ ਵਿਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਫਿਜ਼ਿਕਸ ਦੇ ਤੀਜਾ ਸਮੈਸਟਰ ਅਤੇ ਐਮ.ਏ. ਅਰਥ ਸ਼ਾਸਤਰ ਪਹਿਲਾ ਅਤੇ ਤੀਜਾ ...

ਪੂਰੀ ਖ਼ਬਰ »

ਸਟੇਟ ਐਵਾਰਡੀ ਡਾ. ਅਰਮਨਪ੍ਰੀਤ ਦਾ ਸਨਮਾਨ

ਬੱੁਲ੍ਹੋਵਾਲ, 17 ਮਾਰਚ (ਰਵਿੰਦਰਪਾਲ ਸਿੰਘ ਲੁਗਾਣਾ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸੂਬੇ ਭਰ ਵਿਚ ਸਿੱਖਿਆ ਨੂੰ ਸਮੇਂ ਅਤੇ ਵਿਦਿਆਰਥੀਆਂ ਦੇ ਹਾਣੀ ਬਣਾਉਣ ਲਈ ਸਿੱਖਿਆ ਅਧਿਐਨ ਦੇ ਨਵੇਂ ਢੰਗ ਤਰੀਕਿਆਂ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ...

ਪੂਰੀ ਖ਼ਬਰ »

ਠੁਆਣਾ ਦੇ ਸਾਲਾਨਾ ਫੁੱਟਬਾਲ ਟੂਰਨਾਮੈਂਟ 'ਚ ਪਾਲਦੀ ਦੀ ਟੀਮ ਜੇਤੂ

ਕੋਟ ਫ਼ਤੂਹੀ, 17 ਮਾਰਚ (ਅਟਵਾਲ)-ਪਿੰਡ ਠੁਆਣਾ ਵਿਖੇ ਫੁੱਟਬਾਲ ਕਲੱਬ ਵਲੋਂ ਸ਼ਹੀਦ ਬਾਬਾ ਗੁਲਾਬ ਸਿੰਘ ਦੀ ਯਾਦ ਵਿਚ 11 ਵਾਂ ਸਾਲਾਨਾ 9 ਏ ਸਾਈਡ ਫੁੱਟਬਾਲ ਟੂਰਨਾਮੈਂਟ ਸਮੂਹ ਨਗਰ ਨਿਵਾਸੀਆਂ, ਸਮੂਹ ਐਨ. ਆਰ. ਆਈ ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ ਇਲਾਕੇ ...

ਪੂਰੀ ਖ਼ਬਰ »

ਰਮਦਾਸਪੁਰ ਵਿਖੇ ਮਹਾਨ ਕੀਰਤਨ ਦਰਬਾਰ ਸਮਾਗਮ ਕਰਵਾਇਆ

ਦਸੂਹਾ , 17 ਮਾਰਚ (ਭੁੱਲਰ)-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਭਾਈ ਮਰਦਾਨਾ ਜੀ ਦੀ ਪਵਿੱਤਰ ਯਾਦ ਅਤੇ ਗੁਰਦੁਆਰਾ ...

ਪੂਰੀ ਖ਼ਬਰ »

ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ ਵਲੋਂ ਫ਼ੈਸ਼ਨ ਪ੍ਰਦਰਸ਼ਨੀ

ਕੋਟ ਫ਼ਤੂਹੀ, 17 ਮਾਰਚ (ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀ ਸਾਹਿਬ ਵਿਖੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਚੇਲਾ ਮਖ਼ਸੂਸਪੁਰ ਵਲੋਂ ਨੌਜਵਾਨ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਮੈਡਮ ਅਨੁਰਾਧਾ ਦੀ ਅਗਵਾਈ ਹੇਠ ਇੱਕ ਦਿਨਾਂ ਫ਼ੈਸ਼ਨ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਐਜੂਕੇਸ਼ਨਲ ਟਰੱਸਟ ਦੀਆਂ ਸੰਸਥਾਵਾਂ ਦੇ ਅੰਤਰ ਕਾਜਲ ਮੁਕਾਬਲੇ ਸ਼ੁਰੂ

ਹਰਿਆਣਾ, 17 ਮਾਰਚ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨਲ ਟਰੱਸਟ ਡੱਲੇਵਾਲ ਅਧੀਨ ਆਉਂਦੇ ਕਰੀਬ ਇਕ ਦਰਜਨ ਸਿੱਖਿਆ ਸੰਸਥਾਵਾਂ ਦੇ ਸਲਾਨਾ ਖੇਡ ਮੁਕਾਬਲੇ ਗੁਰੂ ਨਾਨਕ ਇੰਸਟੀਚਿਊਟ ਆਫ ਇੰਜਨੀਅਰਿੰਗ ਐਾਡ ਮੈਨੇਜਮੈਂਟ ਨੌਸ਼ਹਿਰਾ ਵਿਖੇ ਕਨਵੀਨਰ ਡਾ. ...

ਪੂਰੀ ਖ਼ਬਰ »

ਬੀ. ਜੇ. ਪੀ. ਯੁਵਾ ਮੋਰਚੇ ਦਾ ਵਿਸ਼ਾਲ ਜਥਾ ਫਗਵਾੜਾ ਰੈਲੀ 'ਚ ਪਹੁੰਚਿਆ

ਮੁਕੇਰੀਆਂ, 17 ਮਾਰਚ (ਸਰਵਜੀਤ ਸਿੰਘ)-ਅੱਜ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਵਲੋਂ ਫਗਵਾੜਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਸ਼ਾਮਿਲ ਹੋਣ ਲਈ ਯੂਵਾ ਮੋਰਚਾ ਦਾ ਵਿਸ਼ਾਲ ਕਾਫ਼ਲਾ ਪ੍ਰਧਾਨ ਅਮਿਤ ਧਨੋਆ ਅਤੇ ਅੱਬਾਸ ਪ੍ਰਭਾਕਰ ਸੂਬਾ ਆਗੂ ਦੀ ਅਗਵਾਈ 'ਚ ...

ਪੂਰੀ ਖ਼ਬਰ »

ਪੰਚਾਇਤ ਨੇ ਟਿਊਬਵੈਲ ਨਜ਼ਦੀਕ ਕੂੜਾ ਪਿਟ ਬਣਾ ਕੇ ਸਵੱਛ ਭਾਰਤ ਮੁਹਿੰਮ ਦੇ ਬਦਲੇ ਅਰਥ

ਮਾਹਿਲਪੁਰ 17 ਮਾਰਚ (ਦੀਪਕ ਅਗਨੀਹੋਤਰੀ)-ਨਗਰ ਪੰਚਾਇਤ ਮਾਹਿਲਪੁਰ ਨੇ ਕੇਂਦਰ ਅਤੇ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਧੱਜੀਆਂ ਉਡਾਉਂਦੇ ਹੋਏ ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦੇ ਮਾਇਨੇ ਹੀ ਬਦਲ ਦਿੱਤੇ ਹਨ | ਨਗਰ ਪੰਚਾਇਤ ਨੇ ਫ਼ਗਵਾੜਾ ਰੋਡ 'ਤੇ ...

ਪੂਰੀ ਖ਼ਬਰ »

ਪਿੰਡ ਬੰਬੇਲੀ ਦੇ ਫੁੱਟਬਾਲ ਖਿਡਾਰੀਆਂ ਵਲੋਂ ਕਮੇਟੀ 'ਤੇ ਪੱਖਪਾਤ ਦੇ ਦੋਸ਼

ਮਾਹਿਲਪੁਰ, 17 ਮਾਰਚ (ਦੀਪਕ ਅਗਨੀਹੋਤਰੀ)-ਪਿੰਡ ਨਡਾਲੋਂ ਵਿਖੇ ਕਰਵਾਏ ਜਾ ਰਹੇ 25ਵੇਂ ਸਾਲਾਨਾ ਫੁੱਟਬਾਲ ਟੂਰਨਾਮੈਂਟ 'ਤੇ ਪਿੰਡ ਬੰਬੇਲੀ ਦੀ ਟੀਮ ਦੇ ਖਿਡਾਰੀਆਂ ਨੇ ਪ੍ਰਬੰਧਕਾਂ 'ਤੇ ਉਨ੍ਹਾਂ ਦੇ ਬਣੇ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੰਸ ਤੱਕ ਜਾਅਲੀ ਕਰਾਰ ...

ਪੂਰੀ ਖ਼ਬਰ »

ਕੋਕਾ ਕੋਲਾ ਫ਼ੈਕਟਰੀ ਦੇ ਵਿਰੋਧ 'ਚ ਰੋਸ ਮੁਜ਼ਾਹਰਾ

ਹੁਸ਼ਿਆਰਪੁਰ, 17 ਮਾਰਚ (ਹਰਪ੍ਰੀਤ ਕੌਰ)-ਸਥਾਨਕ ਊਨਾ ਰੋਡ 'ਤੇ ਲੱਗ ਰਹੀ ਕੋਕਾ ਕੋਲਾ ਫ਼ੈਕਟਰੀ ਦੇ ਵਿਰੋਧ 'ਚ ਇਲਾਕੇ ਦੇ ਲੋਕਾਂ ਨੇ ਅੱਜ ਰੋਸ ਮੁਜ਼ਾਹਰਾ ਕੀਤਾ ਅਤੇ ਫ਼ੈਕਟਰੀ ਪ੍ਰਬੰਧਕਾਂ ਤੇ ਸਰਕਾਰ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਅਤੇ ਇਨ੍ਹਾਂ ਦੇ ਪੁਤਲੇ ...

ਪੂਰੀ ਖ਼ਬਰ »

ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਨੇ ਵਰਕਰਾਂ ਨੂੰ ਕੀਤਾ ਲਾਮਬੰਦ

ਮੁਕੇਰੀਆਂ, 17 ਮਾਰਚ (ਰਾਮਗੜ੍ਹੀਆ)-ਪੰਜਾਬ ਦੀ ਕਾਂਗਰਸ ਸਰਕਾਰ ਜੋ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਤਾ ਵਿਚ ਆਈ ਹੈ ਨੇ 2 ਸਾਲ ਦਾ ਸਮਾਂ ਬੀਤ ਜਾਣ ਉਪਰੰਤ ਵੀ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਪੰਜਾਬ ਦੇ ਹਰ ਵਰਗ ਦੇ ਲੋਕ ਕਾਂਗਰਸ ਤੋਂ ਦੁਖੀ ਹੋ ਚੁੱਕੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਕਾਂਗਰਸ ਡਾ: ਨੰਦਾ ਵਲੋਂ ਲੋਕ ਸਭਾ ਚੋਣਾਂ ਲਈ ਕੈਂਪੇਨ ਕਮੇਟੀ ਦਾ ਐਲਾਨ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਧਾਨ ਡਾ: ਕੁਲਦੀਪ ਨੰਦਾ ਨੇ ਕੈਂਪੇਨ ਕਮੇਟੀ ਦਾ ਐਲਾਨ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦਾ ਚਿਹਰਾ ਬੇਨਕਾਬ ਕੀਤਾ ਜਾਵੇਗਾ-ਲਾਲੀ ਬਾਜਵਾ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਅਕਾਲੀ ਦਲ ਦੇ ਅੰਦਰ ਹਮੇਸ਼ਾ ਮਿਹਨਤੀ ਵਰਕਰਾਂ ਤੇ ਆਗੂਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ ਤੇ ਪਾਰਟੀ ਪ੍ਰਧਾਨ ਨੇ ਜ਼ਿਲ੍ਹੇ ਦੀ ਕਮਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਸੌਾਪ ਕੇ ਇਸਦੀ ਮਿਸਾਲ ਕਾਇਮ ਕੀਤੀ ...

ਪੂਰੀ ਖ਼ਬਰ »

ਬਜ਼ੁਰਗਾਂ ਤੇ ਬੇਸਹਾਰਾ ਲੋਕਾਂ ਨੂੰ ਪੈਨਸ਼ਨ ਵੰਡੀ

ਹੁਸ਼ਿਆਰਪੁਰ, 17 ਮਾਰਚ (ਹਰਪ੍ਰੀਤ ਕੌਰ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਅੱਜ ਟਰੱਸਟ ਵਲੋਂ ਬਜ਼ੁਰਗਾਂ ਤੇ ਬੇਸਹਾਰਾ ਲੋਕਾਂ ਨੂੰ ਪੈਨਸ਼ਨ ਵੰਡੀ ਗਈ | ਟਰੱਸਟ ਦੇ ਪ੍ਰਧਾਨ ਆਗਿਆਪਾਲ ਸਿੰਘ ਨੇ ਕਿਹਾ ਕਿ ਟਰੱਸਟ ਲੋਕ ਭਲਾਈ ...

ਪੂਰੀ ਖ਼ਬਰ »

ਹੰਦਵਾਲ 'ਚ ਮਹਿਲਾ ਮੋਰਚਾ ਦੀ ਬੈਠਕ

ਹਾਜੀਪੁਰ, 17 ਮਾਰਚ (ਰਣਜੀਤ ਸਿੰਘ)-ਬਲਾਕ ਹਾਜੀਪੁਰ ਦੇ ਪਿੰਡ ਹੰਦਵਾਲ 'ਚ ਮਹਿਲਾ ਮੋਰਚਾ ਦੀ ਵਿਸ਼ੇਸ਼ ਬੈਠਕ ਜ਼ਿਲ੍ਹਾ ਮਹਿਲਾ ਮੋਰਚਾ ਦੀ ਪ੍ਰਧਾਨ ਤਿਰਪਤਾ ਕੌਸ਼ਲ ਦੀ ਅਗਵਾਈ ਹੇਠ ਹੋਈ | ਇਸ ਬੈਠਕ 'ਚ ਵਿਸ਼ੇਸ਼ ਤੌਰ 'ਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਉਮੇਸ਼ ਸ਼ਾਕਰ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਗੜ੍ਹਦੀਵਾਲਾ, 17 ਮਾਰਚ (ਚੱਗਰ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸੱਜਣਾਂ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ...

ਪੂਰੀ ਖ਼ਬਰ »

ਧਨੋਆ ਪਤਨ ਤੋਂ ਅਣਪਛਾਤੀ ਲਾਸ਼ ਬਰਾਮਦ

ਐਮਾਂ ਮਾਂਗਟ, 17 ਮਾਰਚ (ਗੁਰਾਇਆ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਧਨੋਆ ਬਿਆਸ ਦਰਿਆ ਵਿਚ ਤੈਰਦੀ ਹੋਈ ਲਾਸ਼ ਬਰਾਮਦ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਧਨੋਆ ਵਾਸੀਆਂ ਨੇ ਕਰੀਬ 4-5 ਵਜੇ ਇਕ ਲਾਸ਼ ਦਰਿਆ ਬਿਆਸ ਵਿਚ ਤੈਰਦੀ ਹੋਈ ਦੇਖੀ, ਜਿਸ ਦੀ ਸੂਚਨਾ ...

ਪੂਰੀ ਖ਼ਬਰ »

ਅੰਬੇ ਵੈਲੀ ਵੈਲਫੇਅਰ ਸੁਸਾਇਟੀ ਨੇ ਮੈਰਾਥਨ ਦੌੜ ਕਰਵਾਈ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਅੰਬੇ ਵੈਲੀ ਰੇਜੀਡੈਂਟ ਐਾਡ ਸੋਸ਼ਲ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਪ੍ਰਧਾਨ ਦਰਪਣ ਗੁਪਤਾ ਅਤੇ ਸਕੱਤਰ ਵਿਜੇ ਸੂਦ ਦੀ ਅਗਵਾਈ 'ਚ ਮੈਰਾਥਨ ਦੌੜ ਕਰਵਾਈ ਗਈ | ਇਸ ਦੌੜ 'ਚ ਨੌਜਵਾਨਾਂ, ਔਰਤਾਂ, ਬੱਚਿਆਂ ਅਤੇ ...

ਪੂਰੀ ਖ਼ਬਰ »

ਮਾਡਰਨ ਗਰੁੱਪ ਆਫ਼ ਕਾਲਜਿਜ਼ ਦੀਆਂ ਵਿਦਿਆਰਥਣਾਂ ਵਲੋਂ ਫ਼ੈਸ਼ਨ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਭੰਗਾਲਾ, 17 ਮਾਰਚ (ਸਰਵਜੀਤ ਸਿੰਘ)-ਆਰ. ਆਰ. ਐਮ. ਕੇ. ਆਰੀਆ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਕਰਵਾਏ ਗਏ ਅੰਤਰ ਕਾਲਜ ਫ਼ੈਸ਼ਨ ਮੁਕਾਬਲਿਆਂ ਵਿਚ ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ (ਨੇੜੇ ਮਾਨਸਰ) ਦੇ ਫ਼ੈਸ਼ਨ ਵਿਭਾਗ ਦੀਆਂ ਲੜਕੀਆਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਪਿੰਡ ਹਲੇੜ ਵਿਖੇ ਸੈਮੀਨਾਰ ਕਰਵਾਇਆ

ਰਾਮਗੜ੍ਹ ਸੀਕਰੀ, 17 ਮਾਰਚ (ਕਟੋਚ)-ਗਰਾਮ ਪੰਚਾਇਤ ਹਲੋੜ ਦੇ ਯਤਨਾਂ ਸਦਕਾ ਸਰਪੰਚ ਦੀਪਕ ਜਰਿਆਲ ਦੀ ਅਗਵਾਈ 'ਚ ਪਿੰਡ ਦੇ ਪੰਚਾਇਤ ਭਵਨ ਵਿਖੇ ਕੌਮਾਂਤਰੀ ਦਿਵਸ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਬਤੌਰ ਪ੍ਰਮੁੱਖ ਬੁਲਾਰੇ ਡਾ. ...

ਪੂਰੀ ਖ਼ਬਰ »

ਚੱਬੇਵਾਲ ਕਾਲਜ ਦਾ ਐਮ. ਕਾਮ. ਪਹਿਲੇ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾ

ਚੱਬੇਵਾਲ, 17 ਮਾਰਚ (ਰਾਜਾ ਸਿੰਘ ਪੱਟੀ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਐਮ. ਕਾਮ. ਪਹਿਲਾ ਸਮੈਸਟਰ ਦੇ ਨਤੀਜੇ ਵਿਚ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵੁਮੈਨ ਹਰੀਆਂ ਵੇਲਾਂ ਚੱਬੇਵਾਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਕਾਲਜ ਦੀ ਪਿ੍ੰਸੀਪਲ ਡਾ: ਅਨੀਤਾ ...

ਪੂਰੀ ਖ਼ਬਰ »

ਅੱਖਾਂ ਦਾਨ ਕਰਨ ਨਾਲ ਦੇਸ਼ 'ਚੋਂ ਨੇਤਰਹੀਣਤਾ ਖ਼ਤਮ ਹੋ ਸਕਦੀ ਹੈ-ਮਸੀਤੀ

ਹੁਸ਼ਿਆਰਪੁਰ, 17 ਮਾਰਚ (ਨਰਿੰਦਰ ਸਿੰਘ ਬੱਡਲਾ)-ਭਾਰਤ ਸਰਕਾਰ ਦੇ ਸਿਹਤ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨੁੱਖਤਾ ਦੇ ਭਲੇ ਲਈ ਅੱਖਾਂ ਦਾਨ ਕਰਨ 'ਚ ਪੰਜਾਬ ਮੋਹਰੀ ਸੂਬਿਆਂ 'ਚ ਸ਼ੁਮਾਰ ਹੋ ਚੁੱਕਾ ਹੈ | ਸੂਬੇ ਦੇ ਸਿਹਤ ਵਿਭਾਗ ਵਲੋਂ ਵੱਖ-ਵੱਖ ...

ਪੂਰੀ ਖ਼ਬਰ »

ਕਮਿਸਟਰੀ ਵਿਭਾਗ ਵਲੋਂ ਇਕ ਰੋਜ਼ਾ ਸੈਮੀਨਾਰ

ਹਰਿਆਣਾ, 17 ਮਾਰਚ (ਹਰਮੇਲ ਸਿੰਘ ਖੱਖ)-ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ ਵਿਖੇ ਪਿ੍ੰਸੀਪਲ ਡਾ. ਗੁਰਦੀਪ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਕਮਿਸਟਰੀ ਵਿਭਾਗ ਵਲੋਂ 'ਗਰੀਨ ਕਮਿਸਟਰੀ ਐਾਡ ਇੰਟਸ ਐਪਲੀਕੇਸ਼ਨ' ਵਿਸ਼ੇ ਤੇ ਇਕ ਰੋਜ਼ਾ ਸੈਮੀਨਾਰ ਲਗਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਹਰਮੋਇਆਂ ਦਾ ਫੁੱਟਬਾਲ ਟੂਰਨਾਮੈਂਟ ਸ਼ੁਰੂ

ਚੱਬੇਵਾਲ, 17 ਮਾਰਚ (ਰਾਜਾ ਸਿੰਘ ਪੱਟੀ)-ਸ੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਹਰਮੋਇਆਂ ਵਿਖੇ ਕਰਵਾਇਆ ਜਾ ਰਿਹਾ ਪੀਰ ਹਸਨ ਮੁਹੰਮਦ ਸ਼ਾਹ ਯਾਦਗਾਰੀ 13ਵਾਂ ਸਾਲਾਨਾ ਫੁੱਟਬਾਲ ...

ਪੂਰੀ ਖ਼ਬਰ »

ਲਾਲੀ ਬਾਜਵਾ ਦੇ ਪ੍ਰਧਾਨ ਬਣਨ 'ਤੇ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ-ਚੱਕ

ਟਾਂਡਾ ਉੜਮੁੜ, 17 ਮਾਰਚ (ਗੁਰਾਇਆ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਿਹਨਤੀ ਅਤੇ ਇਮਾਨਦਾਰ ਸੀਨੀਅਰ ਅਕਾਲੀ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ (ਸ਼ਹਿਰੀ) ਦਾ ਪ੍ਰਧਾਨ ਬਣਾਉਣ 'ਤੇ ਜ਼ਿਲ੍ਹੇ ਭਰ ਵਿਚੋਂ ਖੁਸ਼ੀ ਦੀ ...

ਪੂਰੀ ਖ਼ਬਰ »

ਬਾਬਾ ਨਿਧਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

ਕੋਟਫਤੂਹੀ, 17 ਮਾਰਚ (ਅਵਤਾਰ ਸਿੰਘ ਅਟਵਾਲ, ਅਮਰਜੀਤ ਸਿੰਘ ਰਾਜਾ)-ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਜਨਮ ਭੂਮੀ ਪਿੰਡ ਨਡਾਲੋਂ 'ਚ ਗੁਰਦੁਆਰਾ ਬਾਬਾ ਦੀਵਾਨ ਸਿੰਘ-ਬਾਬਾ ਨਿਧਾਨ ਸਿੰਘ ਵਿਖੇ ਮਨਾਏ ਜਾ ਰਹੇ 9 ਰੋਜ਼ਾ ...

ਪੂਰੀ ਖ਼ਬਰ »

ਹੋਲੇ-ਮਹੱਲੇ ਦੇ ਤਿਉਹਾਰ ਸਬੰਧੀ ਸੰਗਤਾਂ ਦਾ ਕਾਫ਼ਲਾ ਲੰਗਰ ਲੈ ਕੇ ਰਵਾਨਾ

ਦਸੂਹਾ, 17 ਮਾਰਚ (ਭੁੱਲਰ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਵਿੱਤਰ ਸਬੰਧੀ ਪਿੰਡ ਧੁੱਗਾ ਕਲਾਂ ਅਤੇ ਜੌਹਲ ਤੋਂ ਸੰਗਤਾਂ ਦਾ ਕਾਫ਼ਲਾ ਲੰਗਰ ਲੈ ਕੇ ਰਵਾਨਾ ਹੋਇਆ | ਇਸ ਮੌਕੇ ਸੰਗਤਾਂ ਵਲੋਂ ਟਰੱਕਾਂ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਨੂੰ ਟਰੱਕਾਂ ਰਾਹੀਂ ...

ਪੂਰੀ ਖ਼ਬਰ »

ਨੌਜਵਾਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅੱਗੇ ਆਉਣ-ਘੁੰਮਣ

ਦਸੂਹਾ, 17 ਮਾਰਚ (ਭੁੱਲਰ)-ਪੰਜਾਬ ਦੇ ਨੌਜਵਾਨਾਂ ਨੂੰ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਗੱਲ ਦਾ ਪ੍ਰਗਟਾਵਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਮੀਤ ਪ੍ਰਧਾਨ ਨਗਰ ਕੌਾਸਲ ਦਸੂਹਾ ਦੇ ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਦੋ ਸਾਲਾਂ 'ਚ ਪੰਜਾਬ ਮੁੜ ਤਰੱਕੀ ਦੇ ਰਾਹ ਲਿਆਂਦਾ-ਡਾ: ਰਾਜ

ਚੱਬੇਵਾਲ, 17 ਮਾਰਚ (ਸਖ਼ੀਆ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਸਰਕਾਰ ਨੂੰ ਆਪਣੇ ਸ਼ਾਸਨ ਦੇ ਦੋ ਸਾਲ ਪੂਰੇ ਕਰਨ ਮੌਕੇ ਵਧਾਈ ਦਿੰਦੇ ਹੋਏ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਕਿਹਾ ਕਿ ਆਪ ਦੀ ਭਰਪੂਰ ਮਿਹਨਤ ਸਦਕਾ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਬਜ਼ੁਰਗਾਂ ਨੂੰ ਪੈਨਸ਼ਨ ਵੰਡੀ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਂਪਕ ਡਾ: ਐਸ.ਪੀ. ਸਿੰਘ ਓਬਰਾਏ ਵਲੋਂ ਵਿਦੇਸ਼ਾਂ 'ਚ ਫਸੇ ਨੌਜਵਾਨਾਂ ਦੀ ਮਦਦ ਕਰਕੇ ਜਿਥੇ ਆਪਣਾ ਅਹਿਮ ਸਥਾਨ ਬਣਾਇਆ ਹੈ ਉਥੇ ਸਮਾਜ ਭਲਾਈ ਦੇ ਅਨੇਕਾਂ ਕਾਰਜ ...

ਪੂਰੀ ਖ਼ਬਰ »

ਪਾਲਦੀ ਸਕੂਲ 'ਚ ਸਿਹਤ ਵਿਭਾਗ ਵਲੋਂ 'ਅਰਸ਼' ਵਰਕਸ਼ਾਪ ਲਗਾਈ

ਕੋਟ ਫ਼ਤੂਹੀ, 17 ਮਾਰਚ (ਅਟਵਾਲ)-ਪਾਲਦੀ ਦੇ ਮੁੱਢਲੇ ਸਿਹਤ ਕੇਂਦਰ ਵਲੋਂ ਐੱਸ. ਐਮ. ਓ ਡਾ. ਬਲਵਿੰਦਰ ਕੁਮਾਰ ਦੀ ਸਰਪ੍ਰਸਤੀ ਹੇਠ ਸੰਤ ਅਤਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ 'ਅਰਸ਼' ਵਰਕਸ਼ਾਪ ਲਗਾਈ ਗਈ, ਜਿਸ ਵਿਚ ਡਾ. ਅਮਿਤਾ ਬੰਗਾ ਨੇ ਬੱਚਿਆਂ ਨਾਲ ਆਪਣੇ ...

ਪੂਰੀ ਖ਼ਬਰ »

ਕ੍ਰਿਸਚੀਅਨ ਭਾਈਚਾਰੇ ਵਲੋਂ 'ਮਸੀਹੀ ਅਧਿਕਾਰ ਰੈਲੀ' ਕੱਲ੍ਹ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਪਾਸਟਰ ਐਸੋਸੀਏਸ਼ਨ ਪੰਜਾਬ, ਕ੍ਰਿਸ਼ਚੀਅਨ ਨੈਸ਼ਨਲ ਫਰੰਟ, ਮੋਨਾ ਮੈਮੋਰੀਅਲ ਸੀ.ਐਨ.ਆਈ. ਚਰਚ, ਕ੍ਰਿਸ਼ਚੀਅਨ ਨੈਸ਼ਨਲ ਯੂਥ ਫਰੰਟ ਅਤੇ ਦੋਆਬੇ ਦੇ ਸਮੂਹ ਪਾਸਟਰ ਐਸੋਸੀਏਸ਼ਨਾਂ ਦੀ ਮੀਟਿੰਗ ਪਾਸਟਰ ਰਾਜਨ ਦੀ ਅਗਵਾਈ 'ਚ ...

ਪੂਰੀ ਖ਼ਬਰ »

ਪਵਨ ਆਦੀਆ ਵਿਧਾਇਕ ਵਲੋਂ ਤਲਵੰਡੀ ਗੋਨੀ ਦੀ ਪੰਚਾਇਤ ਦਾ ਸਨਮਾਨ

ਚੌਲਾਂਗ, 17 ਮਾਰਚ (ਸੁਖਦੇਵ ਸਿੰਘ)-ਪਵਨ ਆਦੀਆ ਐਮ. ਐਲ. ਏ. ਵਲੋਂ ਇੱਥੋਂ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਗੋਨੀ ਦੀ ਸਰਬਸੰਮਤੀ ਨਾਲ ਬਣੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ | ਉਪਰੰਤ ਆਪਣੇ ਸੰਬੋਧਨ ਵਿਚ ਹਲਕਾ ਵਿਧਾਇਕ ਨੂੰ ਕਿਹਾ ਕਿ ਪਿੰਡ ਦੇ ਰਹਿੰਦੇ ਵਿਕਾਸ ਕਾਰਜ ...

ਪੂਰੀ ਖ਼ਬਰ »

ਧੋਖਾਧੜੀ ਦੇ ਦੋਸ਼ 'ਚ ਪਤੀ-ਪਤਨੀ ਸਮੇਤ 4 ਨਾਮਜ਼ਦ

ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਧੋਖਾਧੜੀ ਦੇ ਦੋਸ਼ 'ਚ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਪਤੀ-ਪਤਨੀ ਸਮੇਤ ਚਾਰ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਦਾਰਾਪੁਰ ਦੇ ਵਾਸੀ ਜਸਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX