ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  1 day ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  1 day ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  1 day ago
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  1 day ago
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  1 day ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  1 day ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  1 day ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  1 day ago
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  1 day ago
ਭੁੱਖ ਨਾਲ ਹੋਈਆਂ ਮੌਤਾਂ 'ਤੇ ਸੁਪਰੀਮ ਕੋਰਟ ਨੇ ਸਾਰਿਆਂ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
. . .  1 day ago
ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
. . .  1 day ago
ਦਿੱਲੀ : ਜਾਂਚ ਲਈ ਅਨਾਜ ਮੰਡੀ ਪਹੁੰਚੀ ਫੋਰੈਂਸਿਕ ਟੀਮ
. . .  1 day ago
ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ
. . .  1 day ago
ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  1 day ago
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  1 day ago
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  1 day ago
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  1 day ago
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  1 day ago
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ ਘੱਟ ਗਿਣਤੀ ਦੇ ਵਿਰੁੱਧ ਨਹੀਂ- ਅਮਿਤ ਸ਼ਾਹ
. . .  1 day ago
ਜਲੰਧਰ : ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪਹੁੰਚੇ ਜਾਖੜ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ 2019
. . .  1 day ago
ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ, ਇੱਕ ਦੀ ਮੌਤ
. . .  1 day ago
ਹੈਦਰਾਬਾਦ ਮੁਠਭੇੜ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਬੁੱਧਵਾਰ ਨੂੰ ਸੁਣਿਆ ਜਾਵੇਗਾ ਕੇਸ
. . .  1 day ago
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
. . .  1 day ago
ਭਾਜਪਾ ਨੇ ਰਾਜ ਸਭਾ 'ਚ ਚੁੱਕਿਆ ਦਿੱਲੀ ਅਗਨੀਕਾਂਡ ਦਾ ਮੁੱਦਾ
. . .  1 day ago
ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  1 day ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਚੇਤ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਲੋਕ ਸਭਾ ਚੋਣਾਂ 2019: ਵਰਕਰਾਂ ਦੇ ਰੁਖ ਨੂੰ ਸਮਝਦੇ ਹੋਏ ਸਿਆਸੀ ਧਿਰਾਂ ਸਥਾਨਕ ਉਮੀਦਵਾਰ ਬਾਰੇ ਸੋਚਣ ਲਈ ਮਜਬੂਰ?


ਚੰਡੀਗੜ੍ਹ, 17 ਮਾਰਚ (ਆਰ.ਐਸ.ਲਿਬਰੇਟ)- ਲੋਕ ਸਭਾ ਚੋਣ 2019 ਚੰਡੀਗੜ੍ਹ ਲਈ ਪੈਰਾਸ਼ੂਟੀ ਉਮੀਦਵਾਰ ਕਾਰਨ ਇਕ ਧੜਾ ਹੋਰ ਬਨਣ ਅਤੇ ਵਰਕਰਾਂ ਦੇ ਰੁਖ ਨੂੰ ਸਮਝਦੇ ਦੋ ਮੁੱਖ ਸਿਆਸੀ ਧਿਰਾਂ ਸਥਾਨਕ ਉਮੀਦਵਾਰ ਬਾਰੇ ਸੋਚਣ ਲਈ ਮਜਬੂਰ ਨਜ਼ਰ ਆ ਰਹੀਆਂ ਹਨ | ਚੰਡੀਗੜ੍ਹ ਤੋਂ ਕਾਂਗਰਸ ਤੇ ਭਾਜਪਾ ਸਮਰਥਕਾਂ ਦਾ ਝੁਕਾਅ ਪਾਰਟੀ ਵਲੋਂ ਤੈਅ ਕੀਤਾ ਉਮੀਦਵਾਰ ਕਸੌਟੀ ਬਣਦਾ ਜਾਪ ਰਿਹਾ ਹੈ | ਦੋਨਾਂ ਪਾਰਟੀਆਂ ਦੇ ਪੈਰਾਸ਼ੂਟੀ ਉਮੀਦਵਾਰ ਚੰਡੀਗੜ੍ਹ 'ਚ ਨਵੇਂ ਧੜੇ ਦਾ ਕਾਰਨ ਤਾਂ ਬਣੇ ਹੀ ਹਨ ਇਸ ਬਾਰ ਦਲ–ਬਦਲੂ ਰਾਜਨੀਤੀ ਸਿਖਰ 'ਤੇ ਪਹੁੰਚਾਉਣ ਦਾ ਕਾਰਨ ਵੀ ਬਣ ਸਕਦੇ ਹਨ | ਪਾਰਟੀ ਹਾਈ ਕਮਾਂਡ ਦਾ ਊਠ ਕੀ ਕਰਵੱਟ ਲੈਂਦਾ ਉਹ ਸਮਾਂ ਹੀ ਦੱਸੇਗਾ ਕਿਉਂਕਿ ਇਸ ਵਿਚ ਕਾਫ਼ੀ ਦਿਨ ਬਾਕੀ ਹਨ ਚੰਡੀਗੜ੍ਹ ਵਿਚ ਵੋਟਾਂ ਆਖ਼ਰੀ ਗੇੜ ਵਿਚ ਹੀ ਪੈਣੀਆਂ ਹਨ | ਪੈਰਾਸ਼ੂਟੀ ਉਮੀਦਵਾਰਾਂ 'ਤੇ ਨਵੇਂ ਧੜੇ ਬਨਾਉਣ ਨਾਲ ਦਲ–ਬਦਲੂ ਰਾਜਨੀਤੀ ਦਾ ਸਿਹਰਾ ਵੀ ਸਜੇ?
ਚੰਡੀਗੜ੍ਹ ਤੋਂ ਦੋਨੋਂ ਪਾਰਟੀਆਂ ਦੀ ਧੜੇਬੰਦੀ ਪੈਰਾਸ਼ੂਟੀ ਉਮੀਦਵਾਰਾਂ ਕਾਰਨ ਚੰਡੀਗੜ੍ਹ 'ਚ ਨਵੇਂ ਧੜੇ ਉੱਭਰਨ ਨਾਲ ਆਪਸੀ ਲੜਾਈ ਸੜਕ 'ਤੇ ਪਹੁੰਚੀ ਜੱਗ ਜ਼ਾਹਿਰ ਹੈ, ਇਸ ਨਾਲ ਵੋਟਾਂ ਦੇ ਨੇੜੇ ਦਲ–ਬਦਲੂ ਰਾਜਨੀਤੀ ਦਾ ਸਿਹਰਾ ਵੀ ਇਨ੍ਹਾਂ ਦੇ ਸਿਰ ਹੀ ਸਜਣ ਦੇ ਸੰਕੇਤ ਮਿਲ ਰਹੇ ਹਨ | ਕਾਂਗਰਸ ਵਿਚ ਸਥਾਨਕ ਆਗੂ ਬਾਂਸਲ ਤੇ ਮਨੀਸ਼ ਤਿਵਾੜੀ ਧੜਾ ਪਹਿਲਾਂ ਤੋਂ ਸਰਗਰਮ ਸੀ ਜਦਕਿ ਲੋਕ ਸਭਾ ਚੋਣ ਨੇੜੇ ਆਉਣ ਕਾਰਨ ਨਵਜੋਤ ਕੌਰ ਸਿੱਧੂ ਧੜਾ ਵੀ ਤੇਜ਼ੀ ਨਾਲ ਸੰਖਿਆ ਵਿਚ ਵਧ ਰਿਹਾ ਹੈ, ਇਸ ਧੜੇ ਨਾਲ ਜੁੜਨ ਵਾਲੇ ਬਾਂਸਲ ਵਿਰੋਧੀ ਕਾਂਗਰਸੀ ਆਗੂ ਨਵਜੋਤ ਕੌਰ ਦੇ ਪੰਜਾਬ ਤੋਂ ਸਿੱਧਾ ਚੰਡੀਗੜ੍ਹ ਸਰਗਰਮ ਹੋਣ ਨੂੰ ਹੀ ਹਾਈ ਕਮਾਂਡ ਵਲੋਂ ਪੈਰਾਸ਼ੂਟੀ ਤੈਅ ਉਮੀਦਵਾਰ ਮੰਨਦੇ ਖੁੱਲ੍ਹ ਕੇ ਮਦਦ ਕੀਤੀ ਜਾ ਰਹੀ ਹੈ | ਭਾਜਪਾਈ ਪੈਰਾਸ਼ੂਟੀ ਉਮੀਦਵਾਰ ਕਿਰਨ ਖੇਰ ਰਪੀਟ ਹੋਣਾ ਵੀ ਇਸੇ ਲੜੀ ਵਿਚ ਮੰਨਿਆ ਜਾ ਰਿਹਾ ਹੈ | ਖੇਰ ਦੇ ਅਭਿਨੇਤਾ ਪਤੀ ਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵਿਰੋਧੀ ਪ੍ਰਾਪੇਗੰਡਾ ਫ਼ਿਲਮ ਐਕਸੀਡੈਂਟਲ ਪ੍ਰਾਈਮ ਮਨਿਸਟਰ ਵਿਚ ਮੁੱਖ ਕਿਰਦਾਰ ਕਰਨ ਦੇ ਨਾਲ ਹਾਈ ਕਮਾਂਡ ਵਿਚ ਚੰਗੀ ਪਹੁੰਚ ਕਾਰਨ ਮੰਨਿਆ ਜਾ ਰਿਹਾ ਹੈ, ਜਦਕਿ ਭਾਜਪਾ ਸਰਵੇਖਣ ਅਤੇ ਬਹੁਸੰਖਿਆ ਭਾਜਪਾ ਸਮਰਥਕਾਂ ਅਤੇ ਵਰਕਰਾਂ ਦਾ ਰੁਖ ਸਥਾਨਕ ਮੌਜੂਦਾ ਪ੍ਰਧਾਨ ਸੰਜੇ ਟੰਡਨ ਵੱਲ ਹੋਣ ਦੇ ਸੰਕੇਤ ਹਨ |
ਸਥਾਨਕ ਉਮੀਦਵਾਰਾਂ 'ਚ ਕਾਂਗਰਸ ਨਾਲੋਂ ਭਾਜਪਾ 'ਚ ਭੰਬਲਭੂਸਾ
ਲੋਕ ਸਭਾ ਦੀ ਟਿਕਟ ਦੀ ਦਾਅਵੇਦਾਰੀ ਲਈ ਸਥਾਨਕ ਉਮੀਦਵਾਰਾਂ 'ਚ ਕਾਂਗਰਸ ਨਾਲੋਂ ਭਾਜਪਾ 'ਚ ਭੰਬਲਭੂਸਾ ਜ਼ਿਆਦਾ ਨਜ਼ਰ ਆ ਰਿਹਾ ਹੈ, ਜਦਕਿ ਕਾਂਗਰਸ ਦੇ ਮਨੀਸ਼ ਤਿਵਾੜੀ ਅਤੇ ਪਵਨ ਕੁਮਾਰ ਬਾਂਸਲ ਪਹਿਲਾਂ ਤੋਂ ਹੀ ਆਹਮੋ-ਸਾਹਮਣੇ ਹਨ | ਸੱਤਾ ਧਿਰ ਭਾਜਪਾ ਵਲੋਂ ਲੋਕ ਸਭਾ ਚੋਣਾਂ ਦੌਰਾਨ ਆਪਣੇ ਉਮੀਦਵਾਰ ਬਦਲੇ ਜਾਂਦੇ ਰਹੇ ਹਨ, ਜਦੋਂਕਿ ਕਾਂਗਰਸ ਨੇ ਸਿਰਫ਼ ਪਵਨ ਬਾਂਸਲ 'ਤੇ ਹੀ ਵਿਸ਼ਵਾਸ ਰੱਖਿਆ | ਸੱਤਪਾਲ ਜੈਨ ਤੋਂ ਬਾਅਦ ਸਾਲ 2004 ਵਿਚ ਕਿ੍ਸ਼ਨ ਲਾਲ ਸ਼ਰਮਾ ਨੂੰ ਚੋਣ ਵਿਚ ਉਤਾਰਿਆ ਜਦੋਂ ਕਿ ਪਿਛਲੀ ਚੋਣ ਦੌਰਾਨ ਭਾਜਪਾ ਦੀ ਧੜੇਬੰਦੀ ਕਾਰਨ ਪੈਰਾਸ਼ੂਟੀ ਉਮੀਦਵਾਰ ਕਿਰਨ ਖੇਰ ਨੂੰ ਉਤਾਰਿਆ ਗਿਆ ਅਤੇ ਭਾਜਪਾ ਵਿਚ ਇਕ ਹੋਰ ਖੇਰ ਧੜਾ ਤੇਜ਼ੀ ਨਾਲ ਉੱਭਰਿਆ ਅਤੇ ਪਾਰਟੀ ਦੇ ਅਕਸ ਨੂੰ ਗਾਹੇ-ਬਗਾਹੇ ਢਾਹ ਲੱਗਦੀ ਰਹੀ | ਦਿਲਚਸਪ ਇਹ ਰਿਹਾ ਕਿ ਕਾਂਗਰਸ ਨੇ 1992 ਤੋਂ ਸਿਰਫ਼ ਪਵਨ ਬਾਂਸਲ 'ਤੇ ਹੀ ਭਰੋਸਾ ਰੱਖਿਆ ਅਤੇ ਉਹ ਕਾਂਗਰਸ ਦੇ ਉਮੀਦਵਾਰ ਰਹੇ | ਇਸ ਮੁਕਾਬਲੇ ਭਾਜਪਾ ਵਿਚ ਸਥਾਨਕ ਠੋਸ ਦਾਅਵੇਦਾਰ ਮੌਜੂਦਾ ਪ੍ਰਧਾਨ ਸੰਜੇ ਟੰਡਨ ਨੂੰ ਹੀ ਆਮ ਵੋਟਰ ਤੇ ਭਾਜਪਾ ਸਪੋਰਟਰ ਵਲੋਂ ਮੰਨਿਆ ਜਾ ਰਿਹਾ, ਪਰ ਫਿਰ ਵੀ ਐਕਸੀਡੈਂਟਲ ਪ੍ਰਾਈਮ ਮਨਿਸਟਰ ਦੀ ਜੇਬ ਦਾ ਇਸ਼ਾਰਾ ਪੈਰਾਸ਼ੂਟੀ ਉਮੀਦਵਾਰ ਬਰਕਰਾਰ ਰੱਖਣ ਵੱਲ ਹੀ ਜਾਂਦਾ ਮੰਨਿਆ ਜਾ ਰਿਹਾ ਹੈ |
ਉੱਭਰਦੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਪ੍ਰਵਾਸੀ ਵੋਟਰਾਂ 'ਚ ਆਧਾਰ ਉਨ੍ਹਾਂ ਦੀ ਜਿੱਤ ਜਾਂ....
ਚੰਡੀਗੜ੍ਹ 'ਚ ਨਵੀਆਂ ਉੱਭਰ ਰਹੀਆਂ ਪਾਰਟੀਆਂ ਵਲੋਂ ਐਲਾਨੇ ਦੋਨੇਂ ਉਮੀਦਵਾਰਾਂ ਦੇ ਪ੍ਰਵਾਸੀ ਵੋਟਰਾਂ ਵਿਚ ਚੰਗੇ ਆਧਾਰ ਨੂੰ ਕਾਂਗਰਸ ਅਤੇ ਭਾਜਪਾ ਪਾਰਟੀਆਂ ਆਪਣੀ ਜਿੱਤ ਦਾ ਕਾਰਨ ਮੰਨ ਕੇ ਚੱਲ ਰਹੀਆਂ ਹਨ ਜਦਕਿ ਇਹਨਾਂ ਪਾਰਟੀਆਂ ਦੇ ਐਲਾਨੇ ਦੋਨੇਂ ਉਮੀਦਵਾਰ ਅਵਿਨਾਸ਼ ਕੁਮਾਰ ਸ਼ਰਮਾ ਚੰਡੀਗੜ੍ਹ ਆਵਾਜ਼ ਪਾਰਟੀ ਅਤੇ ਹਰਮੋਹਨ ਧਵਨ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਦੀ ਅੰਦਰੂਨੀ ਅਤੇ ਪੈਰਾਸ਼ੂਟੀ ਉਮੀਦਵਾਰਾਂ ਦੀ ਲੜਾਈ ਨੂੰ ਆਪਣੀ ਜਿੱਤ ਦਾ ਕਾਰਨ ਮੰਨ ਕੇ ਲੋਕਾਂ ਵਿਚ ਵਿਸ਼ਵਾਸ ਨਾਲ ਜਾ ਰਹੇ ਹਨ ਜਦਕਿ ਬਹੁਜਨ ਸਮਾਜ ਪਾਰਟੀ, ਕਮਿਊਨਿਸਟ ਲਿਬਰੇਸ਼ਨ ਪਾਰਟੀ ਦੇ ਉਮੀਦਵਾਰ ਵੀ ਮੈਦਾਨ ਵਿਚ ਉੱਤਰਨਗੇ | ਇਨ੍ਹਾਂ ਪਾਰਟੀਆਂ ਦਾ ਪਹਿਲਾ ਨਿਸ਼ਾਨਾ ਪ੍ਰਵਾਸੀ ਵੋਟਰ ਹੀ ਹਨ |


ਭਿ੍ਸ਼ਟਾਚਾਰ ਖ਼ਤਮ ਕਰਨ ਵਾਲੇ ਕੈਪਟਨ ਦੀ ਸਰਕਾਰ 'ਚ ਭਿ੍ਸ਼ਟਾਚਾਰ ਸਿਖਰ 'ਤੇ - ਖਹਿਰਾ

ਚੰਡੀਗੜ੍ਹ, 17 ਮਾਰਚ (ਅਜਾਇਬ ਸਿੰਘ ਔਜਲਾ)-ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਜਮਹੂਰੀ ਗੱਠਜੋੜ ਦੇ ਬਠਿੰਡਾ ਤੋਂ ਲੋਕ ਸਭਾ ਦੇ ਐਲਾਨੇ ਗਏ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ...

ਪੂਰੀ ਖ਼ਬਰ »

ਟੈਗੋਰ ਥੀਏਟਰ 'ਚ ਆਲ ਇੰਡੀਆ ਕਵੀ ਸੰਮੇਲਨ ਦੌਰਾਨ ਸਮਾਜਿਕ ਮੁੱਦੇ ਰਹੇ ਭਾਰੂ

ਚੰਡੀਗੜ੍ਹ, 17 ਮਾਰਚ (ਅਜਾਇਬ ਸਿੰਘ ਔਜਲਾ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਟੈਗੋਰ ਥੀਏਟਰ ਦੇ ਮਿੰਨੀ ਆਡੀਟੋਰੀਅਮ ਵਿਖੇ ਰਾਜਸਥਾਨ, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਰਾਜਾਂ ਦੇ ਕਵੀਆਂ ਨੂੰ ਲੈ ਕੇ ਕਵੀ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ-2019 ਸਬੰਧੀ 2655 ਵਕੀਲ ਮੈਂਬਰਾਂ 'ਚੋਂ ਵੋਟਰਾਂ ਦੀ ਸੂਚੀ ਜਲਦੀ ਹੋਵੇਗੀ ਜਾਰੀ ਪ੍ਰਧਾਨ ਦੇ ਅਹੁਦੇ 'ਤੇ 2 ਦਾਅਵੇਦਾਰ, 5 ਅਪ੍ਰੈਲ ਨੂੰ ਚੋਣਾਂ ਤੋਂ ਬਾਅਦ ਨਤੀਜੇ ਹੋਣਗੇ ਘੋਸ਼ਿਤ

ਚੰਡੀਗੜ੍ਹ, 17 ਮਾਰਚ(ਰਣਜੀਤ ਸਿੰਘ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ 5 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਅਤੇ ਇਸ ਵਾਰ ਬਾਰ ਪ੍ਰਧਾਨ ਅਹੁਦੇ ਦੇ ਲਈ ਸਾਬਕਾ ਪ੍ਰਧਾਨ ਸੁਨੀਲ ਟੋਨੀ ਅਤੇ ਸਾਬਕਾ ਉਪ-ਪ੍ਰਧਾਨ ਐਨ. ਕੇ ਨੰਦਾ ਦੇ ਵਿਚਕਾਰ ਜਬਰਦਸਤ ...

ਪੂਰੀ ਖ਼ਬਰ »

ਨਵਜੋਤ ਕੌਰ ਸਿੱਧੂ ਨੇ ਵੱਖ-ਵੱਖ ਹਿੱਸਿਆਂ 'ਚ ਇਕੱਠਾਂ ਨੂੰ ਕੀਤਾ ਸੰਬੋਧਨ

ਚੰਡੀਗੜ੍ਹ, 17 ਮਾਰਚ (ਆਰ.ਐਸ.ਲਿਬਰੇਟ)-ਲੋਕ ਸਭਾ ਲਈ ਚੰਡੀਗੜ੍ਹ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਦਾ ਨਵਜੋਤ ਕੌਰ ਸਿੱਧੂ ਨੇ ਅੱਜ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿਚ ਨੁੱਕੜ ਇਕੱਠਾਂ ਨੂੰ ਸੰਬੋਧਿਤ ਕੀਤਾ | ਕਿ੍ਸ਼ਨਾ ਮੰਦਿਰ ਸੈਕਟਰ 52, ਵਾਲਮੀਕਿ ਮੰਦਿਰ ...

ਪੂਰੀ ਖ਼ਬਰ »

ਕੁਰਾਲੀ ਦੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 'ਤੇ 'ਮਿਨਰਵਾ ਫੁੱਟਬਾਲ ਕਲੱਬ ਪੰਜਾਬ' ਦਾ ਕਬਜ਼ਾ

ਕੁਰਾਲੀ, 17 ਮਾਰਚ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ 'ਤੇ ਸਥਿਤ ਖੇਡ ਸਟੇਡੀਅਮ ਵਿਖੇ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਤਿੰਨ ਰੋਜ਼ਾ ਆਲ ਓਪਨ ਫੁੱਟਬਾਲ ਟੂਰਨਾਮੈਂਟ ...

ਪੂਰੀ ਖ਼ਬਰ »

ਕਸ਼ਮੀਰਾ ਦੇਵੀ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਸਕੱਤਰ ਨਿਯੁਕਤ

ਮੁੱਲਾਂਪੁਰ ਗਰੀਬਦਾਸ, 17 ਮਾਰਚ (ਖੈਰਪੁਰ)-ਕਸਬਾ ਨਵਾਂਗਰਾਉਂ ਵਿਖੇ ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ ਦੀ ਅਗਵਾਈ ਹੇਠ ਮਹਿਲਾ ਵਰਕਰਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਡੇਰਾਬੱਸੀ ਤੋਂ ਅਗਵਾ ਹੋਇਆ 4 ਸਾਲਾ ਬੱਚਾ ਸੁਰੱਖਿਅਤ ਘਰ ਪਹੁੰਚਿਆ

ਡੇਰਾਬੱਸੀ, 17 ਮਾਰਚ (ਗੁਰਮੀਤ ਸਿੰਘ)-ਇਥੋਂ ਦੀ ਗੁਲਾਬਗੜ੍ਹ ਸੜਕ ਤੋਂ ਬੀਤੀ ਸ਼ਾਮ ਇਕ 4 ਸਾਲਾ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ | ਬੱਚੇ ਦੇ ਅਗਵਾ ਹੋਣ ਅਤੇ ਉਸ ਨੂੰ ਘਰ ਵਾਪਸ ਛੱਡ ਕੇ ਜਾਣ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ...

ਪੂਰੀ ਖ਼ਬਰ »

ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜਨ ਦੀ ਲੋੜ - ਭਾਈ ਜਤਿੰਦਰਪਾਲ ਸਿੰਘ

ਐੱਸ. ਏ. ਐੱਸ. ਨਗਰ, 17 ਮਾਰਚ (ਜਸਬੀਰ ਸਿੰਘ ਜੱਸੀ)-ਨਵੀਂ ਪੀੜੀ ਨੂੰ ਧਰਮ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਜੋ ਉਹ ਧਰਮ ਨਾਲ ਜੁੜ ਸਕਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਜਤਿੰਦਰਪਾਲ ਸਿੰਘ ਜੇ. ਪੀ. ਨੇ ਧਰਮ ਦੇ ਪ੍ਰਚਾਰ ਹਿਤ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਪ੍ਰੋ. ਵਸ਼ਿਸ਼ਟ ਵਲੋਂ ਪੰਜਾਬ ਦੇ ਸਿੱਖਾਂ 'ਤੇ ਆਧਾਰਿਤ ਲਾਇਬ੍ਰੇਰੀ ਬਣਾਉਣ ਦੀ ਯੋਜਨਾ

ਨਵੀਂ ਦਿੱਲੀ, 17 ਮਾਰਚ (ਜਗਤਾਰ ਸਿੰਘ)- ਕੇਰਲ ਦੇ ਕਿ੍ਸਚਿਨ ਕਾਲਜ ਮਾਲਾਬਾਰ 'ਚ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਵਸ਼ਿਸ਼ਟ ਆਪਣੇ ਵਿਦਿਆਰਥੀਆਂ ਲਈ ਕਿਤਾਬਾਂ ਇਕੱਠੀਆਂ ਕਰ ਰਹੇ ਹਨ | ਪ੍ਰੋ. ਵਸ਼ਿਸ਼ਟ ਦੀ ਯੋਜਨਾ ਪੰਜਾਬ ਦੇ ਸਿੱਖਾਂ 'ਤੇ ਆਧਾਰਿਤ ਇਕ ਖਾਸ ਲਾਇਬ੍ਰੇਰੀ ...

ਪੂਰੀ ਖ਼ਬਰ »

ਬੰਦ ਪਏ ਫਾਰਮ ਹਾਊਸ ਦੀ ਹੌਦੀ 'ਚੋਂ 13 ਪੇਟੀ ਸ਼ਰਾਬ ਬਰਾਮਦ

ਡੇਰਾਬੱਸੀ, 17 ਮਾਰਚ (ਗੁਰਮੀਤ ਸਿੰਘ)-ਪਿੰਡ ਹਰੀਪੁਰ ਕੂੜਾਂ ਵਿਖੇ ਇਕ ਬੰਦ ਪਏ ਫਾਰਮ ਹਾਊਸ ਦੀ ਹੌਦੀ 'ਚ ਛੁਪਾ ਕੇ ਰੱਖੀਆਂ ਗਈਆਂ ਸ਼ਰਾਬ ਦੀਆਂ 13 ਪੇਟੀਆਂ ਪੁਲਿਸ ਵਲੋਂ ਬਰਾਮਦ ਕੀਤੀਆਂ ਗਈਆਂ ਹਨ | ਇਸ ਸਬੰਧੀ ਫਾਰਮ ਹਾਊਸ ਦੇ ਮਾਲਕ ਵਲੋਂ ਪੁਲਿਸ ਨੂੰ ਸ਼ਿਕਾਇਤ ਦੇਣ ...

ਪੂਰੀ ਖ਼ਬਰ »

ਹੁਣ ਨਹੀਂ ਭਰੇਗਾ ਰੇਲਵੇ ਅੰਡਰਪਾਥ 'ਚ ਪਾਣੀ, ਵਿਭਾਗ ਨੇ ਸ਼ੈੱਡ ਪਾਉਣ ਦੀ ਕੀਤੀ ਤਿਆਰੀ

ਡੇਰਾਬੱਸੀ, 17 ਮਾਰਚ (ਗੁਰਮੀਤ ਸਿੰਘ)-ਨਗਰ ਕੌਾਸਲ ਦੀ ਹੱਦ 'ਚ ਪੈਂਦੇ ਪਿੰਡ ਜਨੇਤਪੁਰ ਅਤੇ ਬਾਕਰਪੁਰ ਨੂੰ ਜਾਣ ਵਾਲੇ ਰਾਹ 'ਚ ਪੈਂਦੀ ਰੇਲਵੇ ਲਾਈਨ ਹੇਠਾਂ ਬਣੇ ਅੰਡਰਪਾਥ 'ਚ ਹੁਣ ਪਾਣੀ ਨਹੀਂ ਭਰਿਆ ਕਰੇਗਾ | ਰੇਲਵੇ ਵਿਭਾਗ ਨੇ ਅੰਡਰਪਾਥ ਦੇ ਦੋਵਾਂ ਪਾਸੇ ਸ਼ੈੱਡ ਪਾਉਣ ...

ਪੂਰੀ ਖ਼ਬਰ »

ਸੰਸਥਾ ਹੈਲਪਿੰਗ ਹੈਲਪਲੈਸ ਦੀ ਬਦੌਲਤ ਦੋ ਪੰਜਾਬੀ ਨੌਜਵਾਨ ਅਮਾਨ ਤੋਂ ਘਰ ਪਰਤੇ- ਬੀਬੀ ਰਾਮੂਵਾਲੀਆ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)- ਪੰਜਾਬ ਤੋਂ ਰੋਜੀ ਰੋਟੀ ਕਮਾਉਣ ਲਈ ਜੌਰਡਨ ਦੇ ਅਮਾਨ ਸ਼ਹਿਰ 'ਚ ਗਏ ਦੋ ਪੰਜਾਬੀ ਦੋ ਸਾਲਾਂ ਬਾਅਦ ਬਿਨਾਂ ਕੋਈ ਕਮਾਈ ਕੀਤਿਆਂ ਸੰਸਥਾ ਹੈਲਪਿੰਗ ਹੈਪਲੈੱਸ ਦੀ ਬਦੌਲਤ ਆਪਣੇ ਘਰ ਪਰਤ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਇਨਕਮ ਟੈਕਸ ਸਬੰਧੀ ਜਾਗਰੂਕਤਾ ਕੈਂਪ

ਜ਼ੀਰਕਪੁਰ, 17 ਮਾਰਚ (ਹੈਪੀ ਪੰਡਵਾਲਾ)-ਅੱਜ ਸਥਾਨਕ ਪਾਰਸ ਡਾਊਨ ਟਾਊਨ ਮਾਲ ਵਿਖੇ ਇਨਕਮ ਟੈਕਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ | ਇਸ ਮੌਕੇ ਇਨਕਮ ਟੈਕਸ ਵਿਭਾਗ ਚੰਡੀਗੜ੍ਹ ਦੇ ਸਹਾਇਕ ਕਮਿਸ਼ਨਰ ਮੈਡਮ ਸੋਨੀਆ ਨੈਨ ਨੇ ਦੱਸਿਆ ਕਿ 5 ਸਾਲ ਪਹਿਲਾਂ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 4 ਮੋਟਰਸਾਈਕਲ ਚੋਰੀ

ਜ਼ੀਰਕਪੁਰ, 17 ਮਾਰਚ (ਅਵਤਾਰ ਸਿੰਘ)-ਅਣਪਛਾਤੇ ਚੋਰ ਜ਼ੀਰਕਪੁਰ ਦੀਆਂ ਵੱਖ-ਵੱਖ ਕਾਲੋਨੀਆਂ ਤੋਂ ਚਾਰ ਮੋਟਰਸਾਈਕਲ ਚੋਰੀ ਕਰਕੇ ਲੈ ਗਏ | ਪੁਲਿਸ ਨੇ ਅਣਪਛਾਤੇ ਚੋਰਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਪਹਿਲੇ ਮਾਮਲੇ 'ਚ ਪੁਲਿਸ ਨੂੰ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਸੁਖਵਿੰਦਰ ਸਿੰਘ ਛੋਟੇ ਸਰਕਾਰ ਦੀ ਪੁਸਤਕ 'ਫਿਰ ਯਹੀ ਕਰੂੰਗਾ....ਉਨਸੇ....' ਹੋਈ ਲੋਕ ਅਰਪਣ

ਚੰਡੀਗੜ੍ਹ, 17 ਮਾਰਚ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ ਸੈਕਟਰ 17 ਦੀ ਲਾਇਬਰੇਰੀ ਵਿਖੇ 'ਚੰਡੀਗੜ੍ਹ ਰੀਡਰ ਐਾਡ ਰਾਈਟਰਜ ਸੁਸਾਇਟੀ' ਵਲੋਂ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸੁਖਵਿੰਦਰ ਸਿੰਘ 'ਛੋਟੇ ਸਰਕਾਰ' ਦੀ ਕਾਵਿ ਪੁਸਤਕ 'ਫਿਰ ਯਹੀ ਕਰੂੰਗਾ.... ਉਨਸੇ...' ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਸਟੂਡੈਂਟਸ ਯੂਨੀਅਨ ਨੇ ਕੈਂਪਸ 'ਚ ਚਲਾਈ ਸਫ਼ਾਈ ਮੁਹਿੰਮ

ਚੰਡੀਗੜ੍ਹ, 17 ਮਾਰਚ (ਮਨਜੋਤ ਸਿੰਘ ਜੋਤ)- ਹਿਮਾਚਲ ਪ੍ਰਦੇਸ਼ ਸਟੂਡੈਂਟਸ ਯੂਨੀਅਨ (ਹਪਸੂ) ਵਲੋਂ ਸਵੱਛ ਭਾਰਤ ਸਵੱਛ ਪੰਜਾਬ ਯੂਨੀਵਰਸਿਟੀ ਅਭਿਆਨ ਤਹਿਤ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ¢ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਮਨਦੀਪ ...

ਪੂਰੀ ਖ਼ਬਰ »

ਦੇਸ਼ ਵਿਰੋਧੀ ਤਾਕਤਾਂ ਨੂੰ ਰੋਕਣ ਲਈ ਸਭ ਨੂੰ ਬਣਨਾ ਪਏਗਾ ਚੌਾਕੀਦਾਰ - ਟੰਡਨ

ਚੰਡੀਗੜ੍ਹ, 17 ਮਾਰਚ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਾਸੀਆਂ ਨੂੰ ਮੋਦੀ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੱਸਣ ਲਈ ਅਤੇ ਲੋਕਾਂ ਦੇ ਸੁਝਾਅ ਜਾਨਣ ਲਈ ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਵਲੋਂ ਸ਼ਹਿਰ ਵਿਚ ਵੱਖ-ਵੱਖ ਸਥਾਨਾਂ 'ਤੇ ਕਰਵਾਏ 'ਚਾਏ ਪੇ ...

ਪੂਰੀ ਖ਼ਬਰ »

ਹੋਰ ਝੂਠੇ ਐਲਾਨਾਂ ਨਾਲ ਲੋਕਾਂ ਨੂੰ ਗੁਮਰਾਹ ਤੇ ਚੋਣ ਜ਼ਾਬਤੇ ਦੀ ਉਲੰਘਣਾ ਨਾ ਕਰਨ ਕੈਪਟਨ-ਭਗਵੰਤ ਮਾਨ

ਚੰਡੀਗੜ੍ਹ, 17 ਮਾਰਚ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਮੌਕੇ ਮੁੱਖ ਮੰਤਰੀ ਜਿੱਥੇ ਹੋਰ ਝੂਠੇ ਵਾਅਦੇ ...

ਪੂਰੀ ਖ਼ਬਰ »

ਕਿਡਜ਼ ਆਰ ਕਿਡਜ਼ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ

ਚੰਡੀਗੜ੍ਹ, 17 ਮਾਰਚ (ਮਨਜੋਤ ਸਿੰਘ ਜੋਤ)-ਕਿਡਜ਼ ਆਰ ਕਿਡਜ਼ ਸਕੂਲ, ਸੈਕਟਰ 42- ਸੀ ਵਲੋਂ ਪੜ੍ਹਾਈ, ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ ...

ਪੂਰੀ ਖ਼ਬਰ »

ਪੀ.ਜੀ.ਆਈ. ਨੇ 'ਵਰਲਡ ਸਲੀਪ ਡੇਅ' ਮਨਾਇਆ

ਚੰਡੀਗੜ੍ਹ, 17 ਮਾਰਚ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਦੇ ਈ.ਐਨ.ਟੀ. ਵਿਭਾਗ ਵਲੋਂ 'ਵਰਲਡ ਸਲੀਪ ਡੇਅ' ਮੌਕੇ ਇਕ ਵਾਕਾਥਨ ਕਰਵਾਈ ਗਈ ਜੋ ਕਿ ਸੁਖਨਾ ਝੀਲ ਤੋਂ ਰੌਕ ਗਾਰਡਨ ਜਾ ਕੇ ਸਮਾਪਤ ਹੋਈ¢ ਘੁਰਾੜੇ ਅਤੇ ਸਲੀਪ ਐਪਨੀਆ ਨਾਮਕ ਬਿਮਾਰੀ ਬਾਰੇ ਵੱਖ- ਵੱਖ ਜਾਗਰੂਕਤਾ ਫੈਲਾਉਣ ...

ਪੂਰੀ ਖ਼ਬਰ »

ਪਬਲਿਕ ਹੈਲਥ ਵਰਕਰ ਯੂਨੀਅਨ ਦੀ ਚੋਣ 'ਚ ਮਲਕੀਤ ਸਿੰਘ ਪ੍ਰਧਾਨ ਬਣੇ

ਚੰਡੀਗੜ੍ਹ, 17 ਮਾਰਚ (ਅਜਾਇਬ ਸਿੰਘ ਔਜਲਾ)-ਪਬਲਿਕ ਹੈਲਥ ਵਰਕਰ ਯੂਨੀਅਨ ਦੇ ਜਨਰਲ ਬਾਡੀ ਦੀ ਚੋਣ ਪਬਲਿਕ ਹੈਲਥ ਦੇ ਮੁਲਾਜ਼ਮਾਂ ਵਲੋਂ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਚੋਣ ਵਿਚ ਪ੍ਰਧਾਨ ਮਲਕੀਤ ਸਿੰਘ, ਜਨਰਲ ਸੈਕਟਰੀ ਪ੍ਰਦੀਪ ਮਸੀਹ, ਚੇਅਰਮੈਨ ਸੁਰਿੰਦਰ ਕੁਮਾਰ, ...

ਪੂਰੀ ਖ਼ਬਰ »

ਸੋਮਵਾਰ ਅਤੇ ਮੰਗਲਵਾਰ ਨੂੰ ਸਾਰੇ ਸਰੀਰ ਦੇ ਟੈਸਟ ਫ੍ਰੀ ਮੈਗਾ ਕੈਂਪ

ਚੰਡੀਗੜ੍ਹ/ਮੋਹਾਲੀ, 17 ਮਾਰਚ(ਅ.ਬ.)-ਡਾ. ਸ਼ਾਰਦਾ ਮੈਡੀਲਾਈਫ ਆਯੂਰਵੈਦਿਕ ਹਸਪਤਾਲ ਐਸ. ਸੀ. ਓ. 105, ਸਾਹਮਣੇ ਲੇਬਰ ਭਵਨ, ਫੇਸ 10, ਮੋਹਾਲੀ ਵਿਖੇ ਸੋਮਵਾਰ ਅਤੇ ਮੰਗਲਵਾਰ ਨੂੰ ਸਾਰੇ ਸਰੀਰ ਦੇ ਫਰੀ ਟੈਸਟਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ¢ ਇਹ ਕੈਂਪ ਸਵੇਰੇ 10 ਵਜੇ ਤੋ 5 ਵਜੇ ਤਕ ...

ਪੂਰੀ ਖ਼ਬਰ »

ਮਨੋਜ ਲੁਬਾਣਾ ਹਰਿਆਣਾ ਯੂਥ ਕਾਂਗਰਸ ਦੇ ਸਕੱਤਰ ਬਣੇ

ਚੰਡੀਗੜ੍ਹ, 17 ਮਾਰਚ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਪ੍ਰਧਾਨ ਦੀ ਚੋਣ ਜਿੱਤਣ ਵਾਲੇ ਮਨੋਜ ਲੁਬਾਣਾ ਨੂੰ ਐਨ.ਐਸ.ਯੂ.ਆਈ. ਦੀ ਨੈਸ਼ਨਲ ਕਮੇਟੀ ਨੇ ਹਰਿਆਣਾ ਯੂਥ ਕਾਂਗਰਸ ਦਾ ਸਕੱਤਰ ਚੁਣਿਆ ਹੈ | ਉਹ ਅੰਬਾਲਾ ਦੇ ਖੇਤਰੀ ਪੱਧਰ 'ਤੇ ਹੋਣ ਵਾਲੀਆਂ ਲੋਕ ਸਭ ...

ਪੂਰੀ ਖ਼ਬਰ »

ਪ੍ਰਦੂਸ਼ਣ ਵਿਭਾਗ ਦੀ ਟੀਮ ਨੇ ਸੌਰਵ ਕੈਮੀਕਲ 'ਤੇ ਮਾਰਿਆ ਛਾਪਾ

ਡੇਰਾਬੱਸੀ , 17 ਮਾਰਚ (ਸ਼ਾਮ ਸਿੰਘ ਸੰਧੂ )-ਡੇਰਾਬੱਸੀ ਬਰਵਾਲਾ ਰੋਡ 'ਤੇ ਸਥਿਤ ਸੌਰਵ ਕੈਮੀਕਲ ਨਾਮਕ ਕੈਮੀਕਲ ਫੈਕਟਰੀ ਦੇ ਇਕ ਗੁਦਾਮ ਅੰਦਰ ਫੈਕਟਰੀ ਦੀ ਰਹਿੰਦ ਖੂਦ ਦੱਬੇ ਜਾਣ ਸਬੰਧੀ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਦੇਰ ਰਾਤ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਬੈਠ ਕੇ ਸ਼ਰਾਬ ਪੀਣ ਵਾਲੇ 8 ਲੋਕਾਂ ਖਿਲਾਫ਼ ਹੋਈ ਕਾਰਵਾਈ, 24 ਬੋਤਲਾਂ ਅਤੇ 226 ਕੁਆਟਰਾਂ ਸਮੇਤ 4 ਗਿ੍ਫ਼ਤਾਰ

ਚੰਡੀਗੜ੍ਹ, 17 ਮਾਰਚ(ਰਣਜੀਤ ਸਿੰਘ)-ਸ਼ਹਿਰ ਦੇ ਵੱਖ-ਵੱਖ ਜਨਤਕ ਥਾਵਾਂ 'ਤੇ ਬੈਠ ਕੇ ਸ਼ਰਾਬ ਪੀਣ ਵਾਲਿਆਂ ਖਿਲਾਫ਼ ਚੰਡੀਗੜ੍ਹ ਪੁਲਿਸ ਨੇ ਵਿਸ਼ੇਸ਼ ਮੁਹਿੰਮ ਤਹਿਤ ਦੇਰ ਸ਼ਾਮ ਗਸ਼ਤ ਦੌਰਾਨ 8 ਲੋਕਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ | ਭਾਵੇਂ ...

ਪੂਰੀ ਖ਼ਬਰ »

ਸ਼ੈਲਟਰ ਚੈਰੀਟੇਬਲ ਟਰੱਸਟ ਵਲੋਂ ਬੱਚਿਆਂ ਨੂੰ ਮੇਜ਼-ਕੁਰਸੀਆਂ ਅਤੇ ਹੋਰ ਸਾਮਾਨ ਭੇਟ

ਲਾਲੜੂ, 17 ਮਾਰਚ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਲਾਲੜੂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਆਲਮਗੀਰ ਦੇ ਪ੍ਰੀ-ਪ੍ਰਾਇਮਰੀ ਕਾਲਸਾਂ ਦੇ ਬੱਚਿਆਂ ਨੂੰ ਮੇਜ-ਕੁਰਸੀਆਂ, ਮਿਡ-ਡੇ-ਮੀਲ ਲਈ ਬਰਤਨ ਅਤੇ ਦੋ ਪੱਖੇ ਭੇਟ ਕੀਤੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਲੜਕੀਆਂ ਨੂੰ ਕਿਸ਼ੋਰ ਅਵਸਥਾ ਬਾਰੇ ਦਿੱਤੀ ਜਾਣਕਾਰੀ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਸਰਕਾਰੀ ਡਿਸਪੈਂਸਰੀ ਮਟੌਰ ਵਲੋਂ ਐੱਸ. ਐੱਮ. ਓ. ਘੜੂੰਆਂ ਕੁਲਜੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਮੈਰੀਟੋਰੀਅਸ ਸਕੂਲ ਮਟੌਰ ਵਿਖੇ ਲੜਕੀਆਂ ਨੂੰ ਕਿਸ਼ੋਰ ਅਵਸਥਾ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਰਕਸ਼ਾਪ ਦੌਰਾਨ ਕਾਲੇ ਮੋਤੀਏ ਬਾਰੇ ਹੋਈ ਵਿਚਾਰ-ਚਰਚਾ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਗਲੂਕੋਮਾ ਜਾਂ ਕਾਲਾ ਮੋਤੀਆ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਅਤੇ ਜੇਕਰ ਪਰਿਵਾਰ ਵਿਚ ਕਿਸੇ ਨੂੰ ਕਾਲਾ ਮੋਤੀਆ ਹੈ ਤਾਂ ਬੱਚੇ ਨੂੰ ਕਾਲਾ ਮੋਤੀਆ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਲਿਹਾਜ਼ਾ ਅੱਖਾਂ ਦੀ ...

ਪੂਰੀ ਖ਼ਬਰ »

ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਕੀਤੇ ਜਾਣ ਦੀ ਮੰਗ

ਕੁਰਾਲੀ, 17 ਮਾਰਚ (ਹਰਪ੍ਰੀਤ ਸਿੰਘ)-ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਨੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਕੀਤੇ ਜਾਣ ਦੀ ਮੰਗ ਕੀਤੀ ਹੈ | ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ, ਪ੍ਰਧਾਨ ਰਮਾਂਕਾਤ ...

ਪੂਰੀ ਖ਼ਬਰ »

ਐਸ. ਟੀ. ਐਫ. ਵਲੋਂ ਹੈਰੋਇਨ ਸਮੇਤ 1 ਕਾਬੂ

ਐੱਸ. ਏ. ਐੱਸ. ਨਗਰ, 17 ਮਾਰਚ (ਜਸਬੀਰ ਸਿੰਘ ਜੱਸੀ)-ਐਸ. ਟੀ. ਐਫ. ਵਲੋਂ ਨਾਕਾਬੰਦੀ ਦੌਰਾਨ ਮਦਨਪੁਰ ਚੌਕ ਫੇਜ਼-2 ਮੁਹਾਲੀ ਨੇੜਿਓਾ 1 ਵਿਅਕਤੀ ਨੂੰ 27 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ, ਜਿਸ ਦੀ ਪਛਾਣ ਸੁਖਚੈਨ ਸਿੰਘ ਉਰਫ਼ ਕਾਲਾ, ਵਾਸੀ ...

ਪੂਰੀ ਖ਼ਬਰ »

ਆਈ. ਟੀ. ਆਈਜ਼ ਮੁਲਾਜ਼ਮਾਂ ਵਲੋਂ ਖਰੜ-ਚੰਡੀਗੜ੍ਹ ਹਾਈਵੇਅ 'ਤੇ ਲਗਾਇਆ ਗਿਆ ਜਾਮ, ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਚੰਨੀ ਦਾ ਫੂਕਿਆ ਪੁਤਲਾ

ਖਰੜ, 17 ਮਾਰਚ (ਗੁਰਮੁੱਖ ਸਿੰਘ ਮਾਨ)-ਸਰਕਾਰੀ ਆਈ. ਟੀ. ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਧੇ ਘੰਟੇ ਤੋਂ ਵੱਧ ਸਮੇਂ ਲਈ ਖਰੜ-ਚੰਡੀਗੜ੍ਹ ਹਾਈਵੇਅ ਨੂੰ ਜਾਮ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ...

ਪੂਰੀ ਖ਼ਬਰ »

ਸੀ. ਜੀ. ਸੀ. ਝੰਜੇੜੀ ਦੀ ਕਿ੍ਕਟ ਟੀਮ ਇੰਟਰ ਕਾਲਜ ਟੂਰਨਾਮੈਂਟ 'ਚ ਦੂਜੀ ਸਥਾਨ 'ਤੇ ਰਹੀ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਸੀ. ਜੀ. ਸੀ. ਝੰਜੇੜੀ ਦੀ ਕਿ੍ਕਟ ਟੀਮ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਲੜਕਿਆਂ ਦੇ ਇੰਟਰ ਕਾਲਜ ਟੂਰਨਾਮੈਂਟ ਵਿਚ ਦੂਜੀ ਪੁਜੀਸ਼ਨ ਹਾਸਲ ਕੀਤੀ ਹੈ | ਸੀ. ਜੀ. ਸੀ. ਦੇ ਡਾਇਰੈਕਟਰ ਜਰਨਲ ਡਾ: ਜੀ. ਡੀ. ...

ਪੂਰੀ ਖ਼ਬਰ »

ਡਾ: ਸ਼ੇਰ ਸਿੰਘ ਮੁਹਾਲੀ ਵਿਕਾਸ ਤੇ ਵੈੱਲਫੇਅਰ ਕੌ ਾਸਲ ਦੇ ਸਰਪ੍ਰਸਤ ਚੁਣੇ ਗਏ

ਐੱਸ. ਏ. ਐੱਸ. ਨਗਰ, 17 ਮਾਰਚ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਵੱਖ-ਵੱਖ ਫੇਜ਼ਾਂ ਦੇ ਵਸਨੀਕਾਂ ਦੀ ਮੀਟਿੰਗ ਰੋਜ਼ ਗਾਰਡਨ ਮੁਹਾਲੀ ਵਿਖੇ ਐਡਵੋਕੇਟ ਹੇਮ ਰਾਜ ਕਪਿਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਬਜ਼ੁਰਗ ਟਰੇਡ ਯੂਨੀਅਨ ਲੀਡਰ ਚੰਦਰ ਸ਼ੇਖਰ ਤੇ ਬਿਜਲੀ ...

ਪੂਰੀ ਖ਼ਬਰ »

ਵਿਆਹੁਤਾ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ

ਜ਼ੀਰਕਪੁਰ, 17 ਮਾਰਚ (ਅਵਤਾਰ ਸਿੰਘ)-ਬਲਟਾਣਾ ਦੀ ਆਸਥਾ ਅਪਾਰਟਮੈਂਟ ਸੁਸਾਇਟੀ ਦੀ ਵਸਨੀਕ 28 ਸਾਲਾ ਵਿਆਹੁਤਾ ਔਰਤ ਵਲੋਂ ਗਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ | ਪੁਲਿਸ ਅਨੁਸਾਰ ਵਿਆਹੁਤਾ ਔਰਤ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ, ਇਸ ਲਈ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਖਰੜ, 17 ਮਾਰਚ (ਗੁਰਮੁੱਖ ਸਿੰਘ ਮਾਨ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ ਵਿਖੇ ਪੰਜਾਬੀ ਵਿਭਾਗ ਵਲੋਂ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪੰਜਾਬੀ ਸਾਹਿਤ ਦੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਦੌਰਾਨ 76 ਯੂਨਿਟ ਖ਼ੂਨ ਇਕੱਤਰ

ਖਰੜ, 17 ਮਾਰਚ (ਮਾਨ)-ਭਾਰਤ ਵਿਕਾਸ ਪ੍ਰੀਸ਼ਦ ਖਰੜ ਵਲੋਂ ਜੀ. ਜੀ. ਐਸ. ਕਾਲਜ ਖਰੜ ਵਿਖੇ ਕਾਲਜ ਦੇ ਐਨ. ਐਸ. ਐਸ. ਯੂਨਿਟ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਡੀ. ਪੀ. ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਸਰਕਾਰੀ ਮੈਡੀਕਲ ...

ਪੂਰੀ ਖ਼ਬਰ »

ਨਿਗਮ ਕਮਿਸ਼ਨਰ ਨੇ ਚਿਤਵਨ ਡਿਜ਼ਾਇਨ ਸ਼ੋਅਰੂਮ ਦਾ ਉਦਘਾਟਨ ਕੀਤਾ

ਐਸ. ਏ. ਐਸ. ਨਗਰ, 17 ਮਾਰਚ (ਕੇ. ਐਸ. ਰਾਣਾ)-ਚੰਡੀਗੜ੍ਹ-ਖਰੜ ਰੋਡ 'ਤੇ ਸਥਿਤ ਟੀ. ਡੀ. ਆਈ. ਬਿਜਨਸ ਸੈਂਟਰ ਵਿਖੇ ਅੱਜ ਮੈਸ: ਲੇਬਲ ਚਿਤਵਨ ਡਿਜ਼ਾਇਨ ਸ਼ੋਅਰੂਮ ਦਾ ਉਦਘਾਟਨ ਮੁੱਖ ਮਹਿਮਾਨ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ (ਆਈ. ਏ. ਐਸ.) ਵਲੋਂ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਆਸ਼ਮਾ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਖੇਡ ਦਿਹਾੜਾ ਮਨਾਇਆ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਸਥਾਨਕ ਸੈਕਟਰ-70 ਸਥਿਤ ਆਸ਼ਮਾ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਖੇਡ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇ. ਐੱਸ. ਕੇਸਰ ਵਲੋਂ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਝੰਡਾ ਲਹਿਰਾ ਕੇ ...

ਪੂਰੀ ਖ਼ਬਰ »

ਸ਼ਹੀਦ ਕਾਂਸ਼ੀ ਰਾਮ ਫਿਜ਼ੀਕਲ ਕਾਲਜ ਦੀ 43ਵੀਂ ਸਾਲਾਨਾ ਅਥਲੈਟਿਕ ਮੀਟ ਸਮਾਪਤ

ਖਰੜ, 17 ਮਾਰਚ (ਗੁਰਮੁੱਖ ਸਿੰਘ ਮਾਨ)-ਸ਼ਹੀਦ ਕਾਸ਼ੀ ਰਾਮ ਫਿਜ਼ੀਕਲ ਕਾਲਜ ਭਾਗੂਮਾਜਰਾ ਵਿਖੇ ਜਾਰੀ 43ਵੀਂ ਸਾਲਾਨਾ ਅਥਲੈਟਿਕਸ ਮੀਟ ਸਮਾਪਤ ਹੋ ਗਈ | ਇਸ ਮੀਟ ਦਾ ਉਦਘਾਟਨ ਕਾਲਜ ਪਿੰ੍ਰਸੀਪਲ ਡਾ: ਐਮ. ਪੀ. ਸਿੰਘ ਵਲੋਂ ਕੀਤਾ ਗਿਆ ਸੀ | ਸਮਾਪਤੀ ਮੌਕੇ ਜੇਤੂ ਟੀਮਾਂ ਨੂੰ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 23 ਨੂੰ

ਖਰੜ, 17 ਮਾਰਚ (ਮਾਨ)-ਸਿਵਲ ਹਸਪਤਾਲ ਖਰੜ ਵਿਖੇ ਸਿਟੀਜ਼ਨ ਵੈੱਲਫੇਅਰ ਕਲੱਬ ਖਰੜ ਵਲੋਂ ਸ਼ਹੀਦ ਭਗਤ ਸਿੰਘ ਯਾਦਾਗਰੀ ਅੱਖਾਂ ਦਾ 26ਵਾਂ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 23 ਮਾਰਚ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਵਿੰਦਰ ਸਿੰਘ ...

ਪੂਰੀ ਖ਼ਬਰ »

ਮਾਮਲਾ ਇੰਪਰੂਵਮੈਂਟ ਟਰੱਸਟ ਦੇ ਜੂਨੀਅਰ ਅਸਿਸਟੈਂਟ ਪ੍ਰਮੋਦ ਕੁਮਾਰ ਨੂੰ ਅਦਾਲਤ ਨੇ ਸੁਣਾਈ 4 ਸਾਲ ਦੀ ਕੈਦ

ਐੱਸ. ਏ. ਐੱਸ. ਨਗਰ, 17 ਮਾਰਚ (ਜਸਬੀਰ ਸਿੰਘ ਜੱਸੀ)-ਰੋਪੜ ਇੰਪਰੂਵਮੈਂਟ ਟਰੱਸਟ ਦੇ ਜੂਨੀਅਰ ਅਸਿਸਟੈਂਟ ਨੂੰ ਛੁੱਟੀ ਵਾਲੇ ਦਿਨ ਦਫ਼ਤਰ ਆ ਕੇ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਗਿ੍ਫ਼ਤਾਰ ਕਰਨ ਦੇ ਮਾਮਲੇ 'ਚ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ...

ਪੂਰੀ ਖ਼ਬਰ »

ਪਿੰਡ ਹੁਸ਼ਿਆਰਪੁਰ ਦੇ ਕਬੱਡੀ ਖੇਡ ਮੇਲੇ ਦੌਰਾਨ ਮਨਾਣਾ ਦੀ ਟੀਮ ਨੇ ਮਾਰੀ ਬਾਜ਼ੀ

ਮੁੱਲਾਂਪੁਰ ਗਰੀਬਦਾਸ, 17 ਮਾਰਚ (ਦਿਲਬਰ ਸਿੰਘ ਖੈਰਪੁਰ)-ਨੇੜਲੇ ਪਿੰਡ ਹੁਸ਼ਿਆਰਪੁਰ ਵਿਖੇ ਦਸਮੇਸ਼ ਯੂਥ ਅਤੇ ਵੈੱਲਫੇਅਰ ਕਲੱਬ ਵਲੋਂ 7ਵਾਂ ਸਾਲਾਨਾ ਕਬੱਡੀ ਖੇਡ ਮੇਲਾ ਕਰਵਾਇਆ ਗਿਆ, ਜਿਸ ਦੌਰਾਨ ਮਨਾਣਾ ਦੀ ਟੀਮ ਨੇ ਬਾਜ਼ੀ ਮਾਰਦਿਆਂ 51 ਹਜ਼ਾਰ ਰੁਪਏ ਦੇ ਨਕਦ ਇਨਾਮ ...

ਪੂਰੀ ਖ਼ਬਰ »

ਪੰਥਕ ਅਕਾਲੀ ਲਹਿਰ ਵਲੋਂ ਗੁਰਦੁਆਰਾ ਪ੍ਰਬੰਧਾਂ ਨੂੰ ਲੈ ਕੇ ਭਾਈ ਰਣਜੀਤ ਦੀ ਅਗਵਾਈ ਹੇਠ ਕਾਨਫ਼ਰੰਸ

ਮੁੱਲਾਂਪੁਰ ਗਰੀਬਦਾਸ, 17 ਮਾਰਚ (ਦਿਲਬਰ ਸਿੰਘ ਖੈਰਪੁਰ)-ਗੁਰਦੁਆਰਾ ਪ੍ਰਬੰਧਾਂ 'ਚ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਹੋਂਦ 'ਚ ਆਈ ਪੰਥਕ ਅਕਾਲੀ ਲਹਿਰ ਵਲੋਂ ਮੁੱਲਾਂਪੁਰ ਗਰੀਬਦਾਸ ਵਿਖੇ ਵਿਸ਼ੇਸ਼ ਕਾਨਫ਼ਰੰਸ ਕੀਤੀ ਗਈ, ਜਿਸ ਦੌਰਾਨ ਸੰਗਤਾਂ ਦੇ ਇਕੱਠ ਨੂੰ ਸੰਬੋਧਨ ...

ਪੂਰੀ ਖ਼ਬਰ »

ਜਥੇਦਾਰ ਅਜਮੇਰ ਸਿੰਘ ਖੇੜਾ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਨਿਯੁਕਤ

ਮੁੱਲਾਂਪੁਰ ਗਰੀਬਦਾਸ, 17 ਮਾਰਚ (ਖੈਰਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੂੰ ਨਵੀਂ ਜ਼ਿੰਮੇਵਾਰੀ ਸੌਾਪਦਿਆਂ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ | ਆਪਣੀ ਇਸ ...

ਪੂਰੀ ਖ਼ਬਰ »

ਲਾਵਾਰਸ ਬੈਗ ਵਿਚੋਂ ਬੰਬ ਮਿਲਣ 'ਤੇ ਕਰਵਾਈ ਮੌਕ ਡਿ੍ਲ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਸਥਾਨਕ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਲਾਵਾਰਸ ਬੈਗ ਮਿਲਣ ਉਪਰੰਤ ਪੈਦਾ ਹੋਣ ਵਾਲੇ ਹਾਲਾਤਾਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਬਰਕਾਰਾਰ ਰੱਖਣ ਲਈ ਮੌਕ ਡਿ੍ਲ ਕੀਤੀ ਗਈ, ਜਿਸ ਵਿਚ ਪੰਜਾਬ ਪੁਲਿਸ ਦੀਆਂ ਸਾਰੀਆਂ ਟੀਮਾਂ ਨੇ ...

ਪੂਰੀ ਖ਼ਬਰ »

ਸੀ. ਜੀ. ਸੀ. ਲਾਂਡਰਾਂ ਵਿਖੇ ਤੇਲ ਦੀ ਬੱਚਤ ਸਬੰਧੀ ਸੈਮੀਨਾਰ ਕਰਵਾਇਆ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਸੀ. ਜੀ. ਸੀ. ਲਾਂਡਰਾਂ ਵਿਖੇ ਤੇਲ ਦੀ ਬੱਚਤ ਕਰਨ ਸਬੰਧੀ ਤਕਨੀਕਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਲਜ ਦੇ ਲਗਪਗ 30 ਡਰਾਈਵਰਾਂ ਨੇ ਹਿੱਸਾ ਲਿਆ | ਇਸ ਮੌਕੇ ਆਰ. ਸੀ. ਈ. ਡੀ. ...

ਪੂਰੀ ਖ਼ਬਰ »

ਜਗਮੋਹਨ ਸਿੰਘ ਕੰਗ ਵਲੋਂ ਪੰਚਾਇਤਾਂ ਨੂੰ ਧੜੇਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰਨ ਦੀ ਅਪੀਲ

ਖਰੜ, 17 ਮਾਰਚ (ਗੁਰਮੁੱਖ ਸਿੰਘ ਮਾਨ)-ਪਿੰਡਾਂ ਵਿਚ ਵਿਕਾਸ ਅਤੇ ਖ਼ੁਸ਼ਹਾਲੀ ਲਿਆਉਣ ਲਈ ਅਤੇ ਪਿੰਡਾਂ ਦੀਆਂ ਸਮੁੱਚੀਆਂ ਸਮੱਸਿਆਵਾਂ ਦੇ ਹੱਲ ਲਈ ਹਲਕੇ ਦੇ ਪਿੰਡਾਂ ਦੇ ਲੋਕ ਪਾਰਟੀਬਾਜ਼ੀ ਤੇ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਇਤਾਂ ਦਾ ਸਹਿਯੋਗ ਕਰਨ | ਇਹ ਵਿਚਾਰ ...

ਪੂਰੀ ਖ਼ਬਰ »

ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਐੱਸ. ਏ. ਐੱਸ. ਨਗਰ, 17 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਸ਼ੁਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ ਭਾਈ ਹਰਜਿੰਦਰ ਸਿੰਘ ਹੰਸ ਅਤੇ ...

ਪੂਰੀ ਖ਼ਬਰ »

ਹੁਣ ਪੀ. ਜੀ. ਆਈ. ਤੋਂ ਸਨੇਟਾ ਤੱਕ ਚੱਲਣਗੀਆਂ ਸੀ. ਟੀ. ਯੂ. ਦੇ ਰੂਟ ਨੰਬਰ: 242 ਵਾਲੀਆਂ ਬੱਸਾਂ

ਐੱਸ.ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਸਨੇਟਾ ਖੇਤਰ ਦੇ ਦਰਜਨਾਂ ਪਿੰਡਾਂ ਦੀ ਪਿਛਲੇ ਲੰਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਅੱਜ ਉਸ ਸਮੇਂ ਬੂਰ ਪੈ ਗਿਆ ਹੈ, ਜਦੋਂ ਸੀ. ਟੀ. ਯੂ. ਦੇ ਰੂਟ ਨੰਬਰ: 242 ਦੀਆਂ ਪੀ. ਜੀ. ਆਈ. ਚੰਡੀਗੜ੍ਹ ਤੋਂ ਲਾਂਡਰਾਂ ਤੱਕ ਚੱਲਣ ਵਾਲੀਆਂ ...

ਪੂਰੀ ਖ਼ਬਰ »

ਕਾਂਗਰਸੀਆਂ ਨੇ ਕੀਤੀ ਸਕੂਲ ਦੇ ਮੈਦਾਨ ਦੀ ਸਫ਼ਾਈ

ਲਾਲੜੂ, 17 ਮਾਰਚ (ਰਾਜਬੀਰ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਮਿਸ਼ਨ ਤੰਦਰੁਸ਼ਤ ਪੰਜਾਬ ਦੇ ਤਹਿਤ ਅੱਜ ਕਾਂਗਰਸੀ ਵਰਕਰਾਂ ਵਲੋਂ ਪਿੰਡ ਲਾਲੜੂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਮੈਦਾਨ ਦੀ ਸਾਫ਼-ਸਫ਼ਾਈ ਕੀਤੀ ਗਈ | ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਤੀਸ਼ ...

ਪੂਰੀ ਖ਼ਬਰ »

ਦੀਪਇੰਦਰ ਸਿੰਘ ਢਿੱਲੋਂ ਨੇ ਸੁਣੀਆਂ ਡੇਰਾਬੱਸੀ ਸਰਸਵਤੀ ਵਿਹਾਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ

ਡੇਰਾਬੱਸੀ, 17 ਮਾਰਚ (ਸ਼ਾਮ ਸਿੰਘ ਸੰਧੂ)-ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਨਗਰ ਕੌਾਸਲ ਡੇਰਾਬੱਸੀ ਦੇ ਵਾਰਡ ਨੰ: 12 ਸਰਸਵਤੀ ਵਿਹਾਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਵਾਰਡ ਵਾਸੀ ਜੈ ਪਾਲ ਸਿੰਘ, ਮੋਹਨ ਸੈਣੀ, ਮਨਵਿੰਦਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਆਪਣੇ ਬਲਬੂਤੇ 'ਤੇ ਲੜੇਗੀ- ਭਗਵੰਤ ਮਾਨ

ਕੁਰਾਲੀ, 17 ਮਾਰਚ (ਬਿੱਲਾ ਅਕਾਲਗੜ੍ਹੀਆ)-ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਆਪਣੇ ਬਲਬੂਤੇ 'ਤੇ ਲੜੇਗੀ ਅਤੇ ਪਾਰਟੀ ਦੀ ਟਕਸਾਲੀ ਅਕਾਲੀ ਦਲ ਨਾਲ ਸਮਝੌਤੇ ਦੀਆਂ ਸੰਭਾਵਨਾਵਾਂ ਬਿਲਕੁਲ ਖ਼ਤਮ ਹੋ ਚੁੱਕੀਆਂ ਹਨ | ਇਹ ਵਿਚਾਰ ਭਗਵੰਤ ਮਾਨ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਅਜੀਤ ਸਿੰਘ ਟਿਵਾਣਾ ਨਮਿਤ ਅੰਤਿਮ ਅਰਦਾਸ 'ਚ ਵੱਖ-ਵੱਖ ਆਗੂਆਂ ਨੇ ਲਗਾਈ ਹਾਜ਼ਰੀ

ਖਰੜ, 17 ਮਾਰਚ (ਗੁਰਮੁੱਖ ਸਿੰਘ ਮਾਨ)-ਇਫ਼ਕੋ ਦੇ ਸੇਵਾ ਮੁਕਤ ਡਿਪਟੀ ਫੀਲਡ ਮੈਨੇਜ਼ਰ ਤੇ ਸਮਾਜ ਸੇਵੀ ਅਜੀਤ ਸਿੰਘ ਟਿਵਾਣਾ ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ | ਨਮਿਤ ਪਰਿਵਾਰ ਵਲੋਂ ਰਖਾਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਸ੍ਰੀ ਦਰਬਾਰ ਸਾਹਿਬ ਸ੍ਰੀ ...

ਪੂਰੀ ਖ਼ਬਰ »

ਘਰ ਦੇ ਕੂੜੇ ਤੋਂ ਖਾਦ ਬਣਾਉਣ ਬਾਰੇ ਸੈਮੀਨਾਰ ਕਰਵਾਇਆ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਡਿਪਲਾਸਟ ਮੁਹਾਲੀ ਵਿਖੇ ਸਵੱਛਤਾ ਮੁਹਿੰਮ ਤਹਿਤ ਘਰ ਦੇ ਕੂੜੇ ਤੋਂ ਖਾਦ ਬਣਾਉਣ ਬਾਰੇ ਜਾਣਕਾਰੀ ਦੇਣ ਲਈ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵਾਤਾਵਰਨ ਪ੍ਰੇਮੀ ਨੀਲਮ ਗੁਪਤਾ ਅਤੇ ਅਨੂਜਾ ਗੁਪਤਾ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX