ਤਾਜਾ ਖ਼ਬਰਾਂ


ਸੰਤ ਬਾਬਾ ਪਾਲਾ ਸਿੰਘ ਮਹੇਰਨਾਂ ਕਲਾਂ ਵਾਲਿਆਂ ਨੂੰ ਭਾਵ ਭਿੰਨੀਆ ਸ਼ਰਧਾਂਜਲੀਆਂ
. . .  1 day ago
ਲੋਹਟਬੱਦੀ, 23 ਜਨਵਰੀ (ਕੁਲਵਿੰਦਰ ਸਿੰਘ ਡਾਂਗੋ)- ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦੁਆਰਾ ਸੰਤਪੁਰਾ ਸਾਹਿਬ ਪਿੰਡ ਮਹੇਰਨਾਂ ਕਲਾਂ ਦੇ ਸੰਚਾਲਕ ਸੰਤ ਬਾਬਾ ਪਾਲਾ ਸਿੰਘ ...
ਬੇਕਾਬੂ ਟੈਂਪੂ ਪਲਟਣ ਨਾਲ ਇਕ ਔਰਤ ਦੀ ਮੌਤ, 4 ਜ਼ਖ਼ਮੀ
. . .  1 day ago
ਤਰਨ ਤਾਰਨ/ਝਬਾਲ, 23 ਜਨਵਰੀ (ਹਰਿੰਦਰ ਸਿੰਘ, ਸੁਖਦੇਵ ਸਿੰਘ) -ਘੜਿਆਲਾਂ ਵਿਖੇ ਇਕ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਜਾ ਰਿਹਾ ਟੈਂਪੂ ਪਿੰਡ ਛਿਛਰੇਵਾਲ ਦੇ ਨਜ਼ਦੀਕ ਬੇਕਾਬੂ ਹੋ ਕੇ ...
ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਲੁਧਿਆਣਾ ,23 ਜਨਵਰੀ {ਪਰਮਿੰਦਰ ਸਿੰਘ ਅਹੂਜਾ}- ਸਥਾਨਕ ਜਵਾਹਰ ਨਗਰ ਵਿਚ ਅੱਜ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ...
ਚੇਨਈ ਏਅਰਪੋਰਟ ਤੋਂ 2.75 ਕਿੱਲੋ ਸੋਨਾ ਜ਼ਬਤ
. . .  1 day ago
ਸੋਨੀਆ ਤੇ ਪ੍ਰਿਅੰਕਾ ਵੱਲੋਂ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
. . .  1 day ago
ਅਮੇਠੀ, 23 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਰਾਤ ਭਰੇਥਾ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਕਲਪਨਾਥ ਕਸ਼ਯਪ ਅਤੇ ਮੋਨੂੰ ਯਾਦਵ ਦੇ ਪਰਿਵਾਰਕ ਮੈਂਬਰਾਂ ...
ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈਕੋਰਟ ਵੱਲੋਂ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਘ ਦੁਆਰਾ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ...
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  1 day ago
ਭੋਪਾਲ, 23 ਜਨਵਰੀ - ਮੱਧ ਪ੍ਰਦੇਸ਼ ਦੇ ਭਿੰਡ ਵਿਖੇ ਨੈਸ਼ਨਲ ਹਾਈਵੇ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ...
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  1 day ago
ਜੈਪੁਰ, 23 ਜਨਵਰੀ - ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਬੋਲਦਿਆਂ ਕਿਹਾ ਕਿ ਚਾਰ ਪੀੜੀਆਂ ਤੋਂ ਜੋ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ...
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  1 day ago
ਬੰਗਾ, 23 ਜਨਵਰੀ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖਟਕੜ ਕਲਾਂ ਵਿਖੇ ਪੰਜਾਬ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦਾ ਯੂਥ...
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਕੂਲ ਜਾ ਰਹੀ 10 ਸਾਲਾ ਬੱਚੀ ਨੂੰ ਰਸਤੇ 'ਚ ਰੋਕ ਕੇ ਉਸ ਦੇ ਨਸ਼ੀਲੇ ਪ੍ਰਭਾਵ ਵਾਲਾ ਟੀਕਾ ਲਗਾਉਣ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ...
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਜੰਮੂ, 23 ਜਨਵਰੀ - ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ ਅੱਜ ਐਨ.ਆਈ.ਏ. ਕੋਰਟ ਜੰਮੂ ਵਿਚ ਪੇਸ਼ ਕੀਤਾ ਗਿਆ। ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਤਿੰਨ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਉਥੇ ਹੀ, ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ...
ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਕੀਤੀ ਅਹਿਮ ਮੀਟਿੰਗ
. . .  1 day ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ...
ਕਪਿਲ ਸ਼ਰਮਾ ਦੁਬਈ 'ਚ ਖ਼ੁਸ਼ੀ ਭਰੇ ਅੰਦਾਜ਼ 'ਚ ਆਏ ਨਜ਼ਰ
. . .  1 day ago
ਜਲੰਧਰ, 23 ਜਨਵਰੀ - ਕਾਮੇਡੀ ਕਿੰਗ ਕਪਿਲ ਸ਼ਰਮਾ, ਭਾਰਤੀ ਸਿੰਘ ਆਪਣੇ ਸਾਥੀਆਂ ਸਮੇਤ ਇਕ ਸ਼ੋਅ ਲਈ ਦੁਬਈ ਪੁੱਜੇ। ਇਸ ਮੌਕੇ ਪੂਰੀ ਟੀਮ ਖ਼ੁਸ਼ੀ ਭਰੇ ਅੰਦਾਜ਼ ਵਿਚ ਨਜ਼ਰ...
ਯੂਨੀਵਰਸਿਟੀ ਦੀਆਂ ਕੰਟੀਨਾਂ 'ਚ ਵੱਧ ਕੀਮਤਾਂ 'ਤੇ ਵਿਦਿਆਰਥੀਆਂ ਵਲੋਂ ਸੰਘਰਸ਼ ਜਾਰੀ
. . .  1 day ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਪੰਜਾਬੀ ਯੂਨੀਵਰਸਿਟੀ ਦੇ ਵਿਚ ਕੱਲ੍ਹ ਤੋਂ ਚਲ ਰਿਹਾ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ ਵਿਦਿਆਰਥੀ ਇਸ ਮੰਗ 'ਤੇ ਅੜੇ ਹੋਏ ਹਨ ਕਿ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ 'ਤੇ ਰੇਟ/ਲਿਸਟ ਲਗਾਈ ਜਾਵੇ। ਵੱਧ ਰੇਟ ਲੈਣੇ ਬੰਦ...
ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
. . .  1 day ago
ਅੰਮ੍ਰਿਤਸਰ 23 ਜਨਵਰੀ (ਅ.ਬ) - ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ। ਭਾਈ ਢੱਡਰੀਆਂ...
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਪਹੁੰਚੇ ਸੁਖਬੀਰ ਬਾਦਲ
. . .  1 day ago
ਐਸ.ਵਾਈ.ਐਲ. 'ਤੇ ਸਰਬ ਦਲ ਬੈਠਕ ਇਤਿਹਾਸਕ - ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਮੌਕੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨਹੀਂ ਉਡਾਏ ਜਾ ਸਕਣਗੇ ਡਰੋਨ
. . .  1 day ago
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਡੀ.ਐਸ.ਪੀ ਅਤੁਲ ਸੋਨੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ
. . .  1 day ago
ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  1 day ago
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  1 day ago
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  1 day ago
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  1 day ago
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  1 day ago
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  1 day ago
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  1 day ago
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  1 day ago
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  1 day ago
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  1 day ago
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  1 day ago
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  1 day ago
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  1 day ago
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  1 day ago
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  1 day ago
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  1 day ago
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  1 day ago
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  1 day ago
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  1 day ago
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  1 day ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  about 1 hour ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  about 1 hour ago
ਅੱਜ ਦਾ ਵਿਚਾਰ
. . .  8 minutes ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  2 days ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  2 days ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  2 days ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  2 days ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  2 days ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  2 days ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਚੇਤ ਸੰਮਤ 551

ਰੂਪਨਗਰ

ਭਾਖੜਾ ਨੰਗਲ ਵਹੀਲਜ਼ ਐਾਡ ਸਟਰਾਈਡਜ਼ ਮੌਕੇ ਸਾਈਕਲੋਥੋਨ ਤੇ ਮੈਰਾਥਨ ਵਿਚ ਹਜ਼ਾਰਾ ਲੋਕ ਹੋਏ ਸ਼ਾਮਿਲ

ਨੰਗਲ, 17 ਮਾਰਚ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਨੰਗਲ ਦੇ 70ਵੀਂ ਵਰੇ੍ਹਗੰਢ ਮੌਕੇ ਆਯੋਜਿਤ ਵਹੀਲਜ਼ ਐਾਡ ਸਟਰਾਈਡਜ਼ ਸਾਈਕਲੋਥੋਨ ਅਤੇ ਮੈਰਾਥਨ ਅੱਜ ਹਜ਼ਾਰਾਂ ਲੋਕਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਭਾਗ ਲਿਆ | ਇਸ ਉਪਰੰਤ ਐਨ.ਐਫ.ਐਲ. ਸਟੇਡੀਅਮ ਵਿਚ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਭਿਆਚਾਰਕ ਸਮਾਰੋਹ ਵਿਚ ਉੱਘੇ ਪੰਜਾਬੀ ਕਲਾਕਾਰ ਗੁਰਦਾਸ ਮਾਨ ਨੇ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਦੀ ਸਹੁੰ ਚੁਕਾਈ | ਨੰਗਲ ਵਿਚ ਪਿਛਲੇ ਕਈ ਦਿਨਾਂ ਤੋਂ ਇਸ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਸਨ | ਅੱਜ ਐਨ.ਐਫ.ਐਲ. ਸਟੇਡੀਅਮ ਤੋਂ ਸਵੇਰੇ 6 ਵਜੇ 100 ਕਿੱਲੋਮੀਟਰ , 6.15 ਤੇ 70 ਕਿੱਲੋਮੀਟਰ ਅਤੇ 6.30 ਵਜੇ 30 ਕਿੱਲੋਮੀਟਰ ਸਾਈਕਲ ਰੇਸਾਂ ਰਵਾਨਾ ਹੋਈਆ | ਇਸੇ ਤਰ੍ਹਾਂ 7 ਵਜੇ 21 ਕਿੱਲੋਮੀਟਰ ਆਫ਼ ਮੈਰਾਥਨ , 7.30 ਵਜੇ 10 ਕਿੱਲੋਮੀਟਰ ਦੌੜ ਅਤੇ 8 ਵਜੇ 5 ਕਿੱਲੋਮੀਟਰ ਫਨ ਰੇਸ ਰਵਾਨਾ ਹੋਈ | ਇਸ ਸਮਾਰੋਹ ਮੌਕੇ ਜੀ.ਆਰ.ਆਰ. ਗੁੜਗਾਓ ਦੇ ਸਿਧਾਰਥ ਚੌਧਰੀ ਭਾਗ ਲੈਣ ਵਾਲੇ ਸਾਈਕਲਿਸਟਾਂ ਅਤੇ ਦੌੜਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਤਸ਼ਾਹਿਤ ਕਰ ਰਹੇ ਸਨ | ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਨੇ 70 ਕਿੱਲੋਮੀਟਰ ਸਾਈਕਲ ਰੇਸ ਵਿਚ ਭਾਗ ਲੈ ਕੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਅਤੇ ਅਜਿਹੀਆਂ ਪ੍ਰਤੀਯੋਗਤਾਵਾਂ ਵਿਚ ਭਾਗ ਲੈਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ 18 ਸਾਲ ਦੀ ਉਮਰ ਪੂਰੀ ਹੋਣ ਤੇ ਆਪਣੀ ਵੋਟ ਬਣਾਉਣ ਦੇ ਨਾਲ ਨਾਲ ਇਸ ਦੀ ਸੁਚੱਜੀ ਵਰਤੋਂ ਕਰ ਕੇ ਲੋਕਤੰਤਰ ਦਾ ਹਿੱਸਾ ਬਣਨਾ ਚਾਹੀਦਾ ਹੈ | ਉਨ੍ਹਾਂ ਨੇ ਵੋਟਰਾਂ ਨੂੰ ਬਿਨਾਂ ਕਿਸੇ ਭੇਦਭਾਵ, ਲਾਲਚ, ਡਰ ਅਤੇ ਭੈਅ ਤੋਂ ਮੁਕਤ ਹੋ ਕੇ ਵੋਟ ਦੇ ਇਸਤੇਮਾਲ ਕਰਨ ਸਬੰਧੀ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਇਸ ਸਮਾਰੋਹ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤਮੰਦ ਰਹਿਣ ਦੀ ਪ੍ਰੇਰਨਾ ਦੇਣਾ ਹੈ | ਸਭਿਆਚਾਰਕ ਸਮਾਰੋਹ ਦੌਰਾਨ ਜਿੱਥੇ ਗੁਰਦਾਸ ਮਾਨ ਨੇ ਵੋਟਰਾਂ ਨੂੰ ਮੇਰੀ ਵੋਟ ਮੇਰੀ ਸ਼ਕਤੀ ਬਾਰੇ ਜਾਗਰੂਕ ਕੀਤਾ ਉੱਥੇ ਆਪਣੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦੌਰਾਨ ਵਾਰ-ਵਾਰ ਸਰੀਰਕ ਤੰਦਰੁਸਤੀ ਕਾਇਮ ਰੱਖਣ ਅਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਨੰਗਲ ਵਿਚ ਹਜ਼ਾਰਾਂ ਵਿਦਿਆਰਥੀਆਂ ਅਤੇ ਨਾਗਰਿਕਾਂ ਨੇ ਇਸ ਤਰ੍ਹਾਂ ਦੇ ਸਮਾਰੋਹ ਵਿਚ ਸ਼ਾਮਿਲ ਹੋ ਕੇ ਸੁਚੇਤ ਨਾਗਰਿਕ ਹੋਣ ਦਾ ਪ੍ਰਮਾਣ ਦਿੱਤਾ ਹੈ | ਉਨ੍ਹਾਂ ਸਮਾਰੋਹ ਵਿਚ ਹਾਜ਼ਰ ਬੈਠੇ ਸਾਬਕਾ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਸੰਵਾਰਨ ਲਈ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ | ਇਸ ਦੌਰਾਨ ਹਾਜ਼ਰ ਹਜ਼ਾਰਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵਿਚ ਭਾਰੀ ਜੋਸ਼ ਵੀ ਵੇਖਿਆ ਗਿਆ | ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ | ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਇਸ ਸਮਾਰੋਹ ਦੇ ਲਈ ਸਾਈਕਲੋਥੋਨ ਅਤੇ ਮੈਰਾਥਨ ਵਿਚ ਭਾਗ ਲੈ ਰਹੇ ਹਜ਼ਾਰਾਂ ਲੋਕਾਂ ਦੀ ਸੁਰੱਖਿਆ ਅਤੇ ਰੂਟ ਮਾਰਗ 'ਤੇ ਪੂਰੀ ਨਜ਼ਰਸਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ | ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟਰੈਫ਼ਿਕ ਦੇ ਪ੍ਰਬੰਧ ਵੀ ਬਹੁਤ ਹੀ ਸੁਚਾਰੂ ਕੀਤੇ ਗਏ ਸਨ ਤਾਂ ਜੋ ਭਾਗ ਲੈਣ ਵਾਲੇ ਦੌੜਾਕਾਂ ਅਤੇ ਸਾਈਕਲਿਸਟਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ | ਅੱਜ ਇਸ ਸਮਾਰੋਹ ਵਿਚ ਵਿਦੇਸ਼ਾਂ ਤੋਂ ਵੀ ਭਾਗ ਲੈਣ ਲਈ ਦੌੜਾਕ ਪੁੱਜੇ ਹੋਏ ਸਨ | ਸਭਿਆਚਾਰਕ ਸਮਾਰੋਹ ਦੇ ਪ੍ਰਬੰਧ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਦੇਖ ਰਹੇ ਸਨ | ਐਸ.ਡੀ.ਐਮ. ਨੰਗਲ ਮੈਡਮ ਕਨੂੰ ਗਰਗ ਅਤੇ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਮਨਕਮਲ ਸਿੰਘ ਚਾਹਲ ਅਤੇ ਐਸ.ਡੀ.ਐਮ. ਰੂਪਨਗਰ ਸ੍ਰੀਮਤੀ ਹਰਜੋਤ ਕੌਰ, ਡੀ.ਐਸ.ਪੀ. ਜੀ.ਪੀ. ਸਿੰਘ ਵੱਲੋਂ ਸਮਾਰੋਹ ਦੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਗਏ ਸਨ | ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਰੋਹ ਵਿਚ ਭਾਗ ਲੈਣ ਵਾਲੇ ਸਾਰੇ ਸਾਈਕਲਿਸਟਾਂ ਅਤੇ ਦੌੜਾਕਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ |ਯੂਨੀਕ ਅਡਵੈਂਚਰ ਫੈਮਲੀ ਰੂਪਨਗਰ ਦੇ ਮੈਂਬਰ ਰਹੇ ਅਕਰਸ਼ਣ ਦਾ ਕੇਂਦਰ
ਹਜ਼ਾਰਾਂ ਦੀ ਤਾਦਾਦ 'ਚ ਹੋਏ ਇਕੱਠ ਦੌਰਾਨ ਜਦੋਂ ਲਾਲ-ਨੀਲੇ ਟਰੈਕ ਸੂਟਾਂ ਨਾਲ ਤਿਰੰਗੇ ਝੰਡੇ ਲੈ ਕੇ ਢੋਲ ਢਮੱਕਿਆਂ ਨਾਲ ਰੂਪਨਗਰ ਦਾ ਯੂਨੀਕ ਅਡਵੈਂਚਰ ਫੈਮਲੀ ਕਲੱਬ ਐਨ. ਐਫ. ਐਲ. ਸਟੇਡੀਅਮ 'ਚ ਪੁੱਜਾ ਤਾਂ ਹਰ ਕੈਮਰੇ ਦੀ ਅੱਖ ਇਨ੍ਹਾਂ ਵੱਲ ਖਿੱਚੀ ਆਈ | ਇਸ ਕਲੱਬ ਦੀ ਅਗਵਾਈ ਸੇਵਾਮੁਕਤ ਸਾਈ ਕੋਚ ਵਿਕਰਮਜੀਤ ਸਿੰਘ ਵਿੱਕੀ ਨੇ ਕੀਤੀ | ਇਸ ਕਲੱਬ ਦੇ 65 ਮੈਂਬਰਾਂ ਨੇ 10 ਕਿੱਲੋਮੀਟਰ ਅਤੇ 5 ਕਿੱਲੋਮੀਟਰ ਦੌੜ 'ਚ ਭਾਗ ਲਿਆ ਅਤੇ ਹਰ ਇੱਕ ਨੂੰ ਤੰਦਰੁਸਤ ਰਹਿਣ ਦਾ ਸੁਨੇਹਾ ਦਿੰਦੇ ਨਾਅਰਿਆਂ ਨਾਲ ਜਾਗਰੂਕ ਕੀਤਾ | 5 ਕਿੱਲੋਮੀਟਰ ਦੀ ਫਨ ਦੌੜ ਵੀ ਇਸ ਕਲੱਬ ਨੇ ਬਹੁਤ ਅਨੰਦਮਈ ਅਤੇ ਜਾਗਰੂਕਤਾ ਫੈਲਾਉਣ ਦੇ ਹੋ ਕੇ ਨਾਲ ਮੁਕੰਮਲ ਕੀਤੀ | ਪੂਰੇ ਸਮਾਗਮ ਦੌਰਾਨ ਫੈਮਲੀ ਕਲੱਬ ਦੇ ਮੈਂਬਰ ਅਕਰਸ਼ਣ ਦਾ ਕੇਂਦਰ ਬਣੇ ਰਹੇ |



ਸੇਵਾ ਸਮਿਤੀ ਰਣਜੀਤ ਐਵੇਨਿਊ ਰੂਪਨਗਰ ਦਾ ਗਠਨ

ਰੂਪਨਗਰ, 17 ਮਾਰਚ (ਸਟਾਫ਼ ਰਿਪੋਰਟਰ)-ਸੇਵਾ ਸਮਿਤੀ ਰਣਜੀਤ ਐਵੇਨਿਊ ਰੂਪਨਗਰ ਦੀ ਕਾਰਜਕਾਰਨੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ ਜਿਸ ਵਿਚ ਡਾ. ਜੇ.ਐਸ. ਕੰਵਰ ਨੂੰ ਪ੍ਰਧਾਨ, ਸੌਰਵ ਸ਼ਰਮਾ ਨੂੰ ਜਨਰਲ ਸਕੱਤਰ, ਇੰਜੀਨੀਅਰ ਰਾਜਕੁਮਾਰ ਅਤੇ ਇੰਜੀਨੀਅਰ ਸੀ.ਐਸ. ਸੈਣੀ ਨੂੰ ...

ਪੂਰੀ ਖ਼ਬਰ »

ਮਾਪਿਆਂ ਦੀ ਕੁੱਟਮਾਰ ਕਰਨ ਵਾਲੇ ਪੁੱਤ-ਨੂੰਹ ਿਖ਼ਲਾਫ਼ ਮਾਮਲਾ ਦਰਜ

ਸ੍ਰੀ ਚਮਕੌਰ ਸਾਹਿਬ, 17 ਮਾਰਚ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਕੀੜੀ ਅਫ਼ਗਾਨਾਂ ਦੇ ਬਜ਼ੁਰਗ ਮਾਪਿਆਂ ਨੂੰ ਅਧਮੋਇਆ ਕਰਕੇ ਸੁੱਟ ਜਾਣ ਦੇ ਦੋਸ਼ ਹੇਠ ਪਿਤਾ ਸੁੱਚਾ ਸਿੰਘ ਦੇ ਪੁੱਤਰ ਬੇਅੰਤ ਸਿੰਘ ਅਤੇ ਨੂੰ ਹ ਨਵਜੀਤ ਕੌਰ (ਰੇਖਾ) ਿਖ਼ਲਾਫ਼ ਅਧੀਨ ਧਾਰਾ 323, 325, 306 ...

ਪੂਰੀ ਖ਼ਬਰ »

ਮੀਆਂਪੁਰ ਦੇ ਰੇਲਵੇ ਫਾਟਕਾਂ ਨੇੜੇ 2 ਕਾਰਾਂ ਟਕਰਾਈਆਂ

ਪੁਰਖਾਲੀ, 17 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਅੱਜ ਸਵੇਰੇ ਮੀਆਂਪੁਰ ਦੇ ਰੇਲਵੇ ਫਾਟਕਾਂ ਨੇੜੇ 2 ਕਾਰਾਂ ਦੀ ਟੱਕਰ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਵਾਸੀ ਮੀਆਂਪੁਰ ਆਪਣੀ ਮਾਰੂਤੀ ਕਾਰ ਰਾਹੀਂ ਸਵੇਰੇ ਮੀਆਂਪੁਰ ਵੱਲ ਨੂੰ ਰਿਹਾ ਸੀ ਤਾਂ ਉਸ ਦੀ ਕਾਰ ...

ਪੂਰੀ ਖ਼ਬਰ »

ਕੁਸ਼ਤੀ, ਕਬੱਡੀ ਤੇ ਵਾਲੀਬਾਲ ਮੁਕਾਬਲੇ 19, 20 ਨੂੰ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਅਤੇ ਕਲਚਰਲ ਕਲੱਬ ਯੂ.ਕੇ. ਵਲੋਂ 19 ਅਤੇ 20 ਮਾਰਚ ਨੂੰ ਕੁਸ਼ਤੀ, ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ...

ਪੂਰੀ ਖ਼ਬਰ »

ਹੋਲੇ ਮਹੱਲੇ ਦੇ ਦੂਜੇ ਦਿਨ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦਾ ਆਇਆ ਹੜ੍ਹ

ਕੀਰਤਪੁਰ ਸਾਹਿਬ, 17 ਮਾਰਚ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)-ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਮੇਲੇ ਦੇ ਦੂਜੇ ਦਿਨ ਹਜ਼ਾਰਾਂ ਦੀ ਗਿਣਤੀ 'ਚ ਦੇਸ ਵਿਦੇਸ਼ ਦੀਅੰ ਸੰਗਤਾਂ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਘਰਾਂ ਵਿਚ ...

ਪੂਰੀ ਖ਼ਬਰ »

ਟਿੱਪਰ ਤੇ ਬੱਸ ਦੀ ਟੱਕਰ 'ਚ ਅੱਧੀ ਦਰਜਨ ਤੋਂ ਵੱਧ ਜ਼ਖ਼ਮੀ

ਸੰਤੋਖ ਗੜ੍ਹ, 17 ਮਾਰਚ (ਮਲਕੀਅਤ ਸਿੰਘ)-ਅੱਜ ਸਵੇਰੇ-ਸਵੇਰੇ ਵੀਰਭੱਦਰ ਚੌਕ ਸੰਤੋਖ ਗੜ੍ਹ (ਊਨਾ) ਵਿਖੇ ਰੂਟ 'ਤੇ ਜਾ ਰਹੀ ਊਨਾ ਲਈ ਗੋਬਿੰਦ ਬੱਸ ਨੂੰ ਗ਼ਲਤ ਦਿਸ਼ਾ ਤੋ ਆ ਰਹੇ ਟਿੱਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ | ਜਿਸ ਵਿਚ ਅੱਧਾ ਦਰਜਨ ਤੋਂ ਵੱਧ ਸਵਾਰੀਆਂ, ਡਰਾਈਵਰ ...

ਪੂਰੀ ਖ਼ਬਰ »

ਅਕਾਲੀ ਦਲ-ਭਾਜਪਾ ਦੀ ਇਕੱਤਰਤਾ ਅੱਜ

ਮੋਰਿੰਡਾ, 17 ਮਾਰਚ (ਕੰਗ)-ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਬਲਾਕ ਮੋਰਿੰਡਾ ਦੀ ਇਕੱਤਰਤਾ 18 ਮਾਰਚ ਨੂੰ ਬਾਅਦ ਦੁਪਹਿਰ ਸਾਢੇ 3 ਵਜੇ ਹਿੰਦੂ ਧਰਮਸਾਲਾ ਸ਼ੂਗਰ ਮਿੱਲ ਰੋਡ ਮੋਰਿੰਡਾ ਵਿਖੇ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ...

ਪੂਰੀ ਖ਼ਬਰ »

ਪ੍ਰਦੂਸ਼ਣ ਸਬੰਧੀ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੁਆਰਾ ਭੇਜੀ ਟੀਮ ਨੇ ਕੀਤਾ ਦੌਰਾ

ਘਨੌਲੀ, 19 ਮਾਰਚ (ਜਸਵੀਰ ਸਿੰਘ ਸੈਣੀ)-ਇਲਾਕੇ ਵਿਚ ਵੱਧ ਰਹੇ ਪ੍ਰਦੂਸ਼ਣ ਸਬੰਧੀ ਨੈਸ਼ਨਲ ਗ੍ਰੀਨ ਟਿ੍ਬਿਊਨਲ ਦਿੱਲੀ ਦੁਆਰਾ ਭੇਜੀ ਟੀਮ ਨੇ ਅੰਬੂਜਾ ਫ਼ੈਕਟਰੀ ਦਬੁਰਜੀ ਅਤੇ ਥਰਮਲ ਪਲਾਂਟ ਨੇੜੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਅਤੇ ਵੱਧ ਰਹੇ ਪ੍ਰਦੂਸ਼ਣ ਬਾਰੇ ...

ਪੂਰੀ ਖ਼ਬਰ »

ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜਨ ਦੀ ਲੋੜ - ਭਾਈ ਜਤਿੰਦਰਪਾਲ ਸਿੰਘ

ਐੱਸ. ਏ. ਐੱਸ. ਨਗਰ, 17 ਮਾਰਚ (ਜਸਬੀਰ ਸਿੰਘ ਜੱਸੀ)-ਨਵੀਂ ਪੀੜੀ ਨੂੰ ਧਰਮ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਜੋ ਉਹ ਧਰਮ ਨਾਲ ਜੁੜ ਸਕਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਜਤਿੰਦਰਪਾਲ ਸਿੰਘ ਜੇ. ਪੀ. ਨੇ ਧਰਮ ਦੇ ਪ੍ਰਚਾਰ ਹਿਤ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਕਸ਼ਮੀਰਾ ਦੇਵੀ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਸਕੱਤਰ ਨਿਯੁਕਤ

ਮੁੱਲਾਂਪੁਰ ਗਰੀਬਦਾਸ, 17 ਮਾਰਚ (ਖੈਰਪੁਰ)-ਕਸਬਾ ਨਵਾਂਗਰਾਉਂ ਵਿਖੇ ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ ਦੀ ਅਗਵਾਈ ਹੇਠ ਮਹਿਲਾ ਵਰਕਰਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਕੁਰਾਲੀ ਦੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 'ਤੇ 'ਮਿਨਰਵਾ ਫੁੱਟਬਾਲ ਕਲੱਬ ਪੰਜਾਬ' ਦਾ ਕਬਜ਼ਾ

ਕੁਰਾਲੀ, 17 ਮਾਰਚ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ 'ਤੇ ਸਥਿਤ ਖੇਡ ਸਟੇਡੀਅਮ ਵਿਖੇ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਤਿੰਨ ਰੋਜ਼ਾ ਆਲ ਓਪਨ ਫੁੱਟਬਾਲ ਟੂਰਨਾਮੈਂਟ ...

ਪੂਰੀ ਖ਼ਬਰ »

ਡੇਰਾਬੱਸੀ ਤੋਂ ਅਗਵਾ ਹੋਇਆ 4 ਸਾਲਾ ਬੱਚਾ ਸੁਰੱਖਿਅਤ ਘਰ ਪਹੁੰਚਿਆ

ਡੇਰਾਬੱਸੀ, 17 ਮਾਰਚ (ਗੁਰਮੀਤ ਸਿੰਘ)-ਇਥੋਂ ਦੀ ਗੁਲਾਬਗੜ੍ਹ ਸੜਕ ਤੋਂ ਬੀਤੀ ਸ਼ਾਮ ਇਕ 4 ਸਾਲਾ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ | ਬੱਚੇ ਦੇ ਅਗਵਾ ਹੋਣ ਅਤੇ ਉਸ ਨੂੰ ਘਰ ਵਾਪਸ ਛੱਡ ਕੇ ਜਾਣ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ...

ਪੂਰੀ ਖ਼ਬਰ »

ਪ੍ਰੋ. ਵਸ਼ਿਸ਼ਟ ਵਲੋਂ ਪੰਜਾਬ ਦੇ ਸਿੱਖਾਂ 'ਤੇ ਆਧਾਰਿਤ ਲਾਇਬ੍ਰੇਰੀ ਬਣਾਉਣ ਦੀ ਯੋਜਨਾ

ਨਵੀਂ ਦਿੱਲੀ, 17 ਮਾਰਚ (ਜਗਤਾਰ ਸਿੰਘ)- ਕੇਰਲ ਦੇ ਕਿ੍ਸਚਿਨ ਕਾਲਜ ਮਾਲਾਬਾਰ 'ਚ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਵਸ਼ਿਸ਼ਟ ਆਪਣੇ ਵਿਦਿਆਰਥੀਆਂ ਲਈ ਕਿਤਾਬਾਂ ਇਕੱਠੀਆਂ ਕਰ ਰਹੇ ਹਨ | ਪ੍ਰੋ. ਵਸ਼ਿਸ਼ਟ ਦੀ ਯੋਜਨਾ ਪੰਜਾਬ ਦੇ ਸਿੱਖਾਂ 'ਤੇ ਆਧਾਰਿਤ ਇਕ ਖਾਸ ਲਾਇਬ੍ਰੇਰੀ ...

ਪੂਰੀ ਖ਼ਬਰ »

ਬੰਦ ਪਏ ਫਾਰਮ ਹਾਊਸ ਦੀ ਹੌਦੀ 'ਚੋਂ 13 ਪੇਟੀ ਸ਼ਰਾਬ ਬਰਾਮਦ

ਡੇਰਾਬੱਸੀ, 17 ਮਾਰਚ (ਗੁਰਮੀਤ ਸਿੰਘ)-ਪਿੰਡ ਹਰੀਪੁਰ ਕੂੜਾਂ ਵਿਖੇ ਇਕ ਬੰਦ ਪਏ ਫਾਰਮ ਹਾਊਸ ਦੀ ਹੌਦੀ 'ਚ ਛੁਪਾ ਕੇ ਰੱਖੀਆਂ ਗਈਆਂ ਸ਼ਰਾਬ ਦੀਆਂ 13 ਪੇਟੀਆਂ ਪੁਲਿਸ ਵਲੋਂ ਬਰਾਮਦ ਕੀਤੀਆਂ ਗਈਆਂ ਹਨ | ਇਸ ਸਬੰਧੀ ਫਾਰਮ ਹਾਊਸ ਦੇ ਮਾਲਕ ਵਲੋਂ ਪੁਲਿਸ ਨੂੰ ਸ਼ਿਕਾਇਤ ਦੇਣ ...

ਪੂਰੀ ਖ਼ਬਰ »

ਹੁਣ ਨਹੀਂ ਭਰੇਗਾ ਰੇਲਵੇ ਅੰਡਰਪਾਥ 'ਚ ਪਾਣੀ, ਵਿਭਾਗ ਨੇ ਸ਼ੈੱਡ ਪਾਉਣ ਦੀ ਕੀਤੀ ਤਿਆਰੀ

ਡੇਰਾਬੱਸੀ, 17 ਮਾਰਚ (ਗੁਰਮੀਤ ਸਿੰਘ)-ਨਗਰ ਕੌਾਸਲ ਦੀ ਹੱਦ 'ਚ ਪੈਂਦੇ ਪਿੰਡ ਜਨੇਤਪੁਰ ਅਤੇ ਬਾਕਰਪੁਰ ਨੂੰ ਜਾਣ ਵਾਲੇ ਰਾਹ 'ਚ ਪੈਂਦੀ ਰੇਲਵੇ ਲਾਈਨ ਹੇਠਾਂ ਬਣੇ ਅੰਡਰਪਾਥ 'ਚ ਹੁਣ ਪਾਣੀ ਨਹੀਂ ਭਰਿਆ ਕਰੇਗਾ | ਰੇਲਵੇ ਵਿਭਾਗ ਨੇ ਅੰਡਰਪਾਥ ਦੇ ਦੋਵਾਂ ਪਾਸੇ ਸ਼ੈੱਡ ਪਾਉਣ ...

ਪੂਰੀ ਖ਼ਬਰ »

ਸੰਸਥਾ ਹੈਲਪਿੰਗ ਹੈਪਲੈਸ ਦੀ ਬਦੌਲਤ ਦੋ ਪੰਜਾਬੀ ਨੌਜਵਾਨ ਓਮਾਨ ਤੋਂ ਘਰ ਪਰਤੇ- ਬੀਬੀ ਰਾਮੂਵਾਲੀਆ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)- ਪੰਜਾਬ ਤੋਂ ਰੋਜੀ ਰੋਟੀ ਕਮਾਉਣ ਲਈ ਜੌਰਡਨ ਦੇ ਅਮਾਨ ਸ਼ਹਿਰ 'ਚ ਗਏ ਦੋ ਪੰਜਾਬੀ ਦੋ ਸਾਲਾਂ ਬਾਅਦ ਬਿਨਾਂ ਕੋਈ ਕਮਾਈ ਕੀਤਿਆਂ ਸੰਸਥਾ ਹੈਲਪਿੰਗ ਹੈਪਲੈੱਸ ਦੀ ਬਦੌਲਤ ਆਪਣੇ ਘਰ ਪਰਤ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 4 ਮੋਟਰਸਾਈਕਲ ਚੋਰੀ

ਜ਼ੀਰਕਪੁਰ, 17 ਮਾਰਚ (ਅਵਤਾਰ ਸਿੰਘ)-ਅਣਪਛਾਤੇ ਚੋਰ ਜ਼ੀਰਕਪੁਰ ਦੀਆਂ ਵੱਖ-ਵੱਖ ਕਾਲੋਨੀਆਂ ਤੋਂ ਚਾਰ ਮੋਟਰਸਾਈਕਲ ਚੋਰੀ ਕਰਕੇ ਲੈ ਗਏ | ਪੁਲਿਸ ਨੇ ਅਣਪਛਾਤੇ ਚੋਰਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਪਹਿਲੇ ਮਾਮਲੇ 'ਚ ਪੁਲਿਸ ਨੂੰ ...

ਪੂਰੀ ਖ਼ਬਰ »

ਯਾਟਿੰਗ ਮੁਕਾਬਲੇ 'ਚ ਸਰਕਾਰੀ ਸ਼ਿਵਾਲਿਕ ਕਾਲਜ ਦੀ ਬੱਲੇ-ਬੱਲੇ

ਨੰਗਲ, 17 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਗਏ ਅੰਤਰ ਕਾਲਜ ਯਾਟਿੰਗ ਮੁਕਾਬਲੇ 'ਚ ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਦੇ ਬੀ.ਏ.ਭਾਗ ਤੀਜਾ ਦੇ ਦੋ ਵਿਦਿਆਰਥੀਆਂ ਅਤੇ ਬੀ.ਐਸ.ਸੀ. ਭਾਗ ਦੂਜਾ ਦੇ ਇੱਕ ਵਿਦਿਆਰਥੀ ਮੋਹਿਤ ...

ਪੂਰੀ ਖ਼ਬਰ »

8ਪ੍ਰਬੰਧਕਾਂ ਵਲੋਂ ਸਤਲੁਜ ਕੰਢੇ ਰੰਗਮੰਚ ਦਾ ਦਰਿਆ ਵਹਾਉਣ ਦਾ ਸੰਕਲਪ
ਚਾਰ ਰੋਜ਼ਾ ਸਤਲੁਜ ਰੰਗ ਉਤਸਵ ਨਾਟਕ 'ਪੁਲ ਸਿਰਾਤ' ਨਾਲ ਸਮਾਪਤ

ਰੂਪਨਗਰ, 17 ਮਾਰਚ (ਸਤਨਾਮ ਸਿੰਘ ਸੱਤੀ)-ਸਤਲੁਜ ਦਰਿਆ ਦੇ ਕੰਢੇ 'ਤੇ ਰੰਗਮੰਚ ਦਾ ਦਰਿਆ ਵਹਾਉਂਦਿਆਂ ਅੱਜ ਅਖੀਰਲੇ ਦਿਨ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ 'ਪੁਲ-ਸਿਰਾਤ' ਦੀ ਪੇਸ਼ਕਾਰੀ ਕੀਤੀ ਗਈ | ਡਾ. ਸਵਰਾਜ ਵੀਰ ਦੇ ਇਸ ਨਾਟਕ ਵਿਚ ਔਰਤ ਪੁਲ ਸਿਰਾਤ ਦੇ ...

ਪੂਰੀ ਖ਼ਬਰ »

8ਸਿੱਖ ਧਰਮ ਇਕ ਸ਼ਰਾਪਿਆ ਹੋਇਆ ਹੈ, ਪੰਥ ਨਾਂਅ ਦੀ ਕੋਈ ਚੀਜ਼ ਨਹੀਂ ਅਤੇ ਪੰਜਾਬ ਨਾਂਅ ਦੀ ਵੀ ਕੋਈ ਚੀਜ਼ ਨਹੀਂ ਹੈ- ਖ਼ੋਜੀ ਕਾਫ਼ਰ
ਖ਼ੋਜੀ ਕਾਫ਼ਰ ਦੀ ਲਿਖੀ ਪੁਸਤਕ ਲੋਕ ਅਰਪਣ 'ਤੇ ਕੀਤੀ ਵਿਚਾਰ-ਚਰਚਾ

ਰੂਪਨਗਰ, 17 ਮਾਰਚ (ਸਤਨਾਮ ਸਿੰਘ ਸੱਤੀ, ਐਮ.ਐਸ. ਚੱਕਲ)-ਬੁੱਧੀਜੀਵੀਆਂ, ਜਿਗਿਆਸੂਆਂ ਅਤੇ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਲੋਕਾਂ ਦਾ ਇਕ ਪ੍ਰਭਾਵਸ਼ਾਲੀ ਇਕੱਠ-ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਵਿਖੇ ਡਾ. ਡਾ. ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਕਰਵਾਏ ਜਾਣਗੇ ਗਤਕਾ ਮੁਕਾਬਲੇ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿਚ ਬੁੱਢਾ ਦਲ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ

ਰੂਪਨਗਰ, 17 ਮਾਰਚ (ਐਮ.ਐਸ.ਚੱਕਲ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਰਣਜੀਤ ਬਾਗ਼ ਵਿਖੇ ਬਲਿਹਾਰ ਸਿੰਘ, ਮਹਿੰਦਰ ਸਿੰਘ ਅਤੇ ਰਾਜੀਵ ਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਸਰਕਲ ਪ੍ਰਧਾਨ ਕਪਿਲ ਮਹਿੰਦਲੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀ ਪਦ-ਉਨਤੀ ਦਾ ਕੋਟਾ ਘਟਾਉਣਾ ਮੰਦਭਾਗਾ

ਨੂਰਪੁਰ ਬੇਦੀ, 17 ਮਾਰਚ (ਹਰਦੀਪ ਸਿੰਘ ਢੀਂਡਸਾ)-ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਤੇ ਲੈਕਚਰਾਰ ਦੀਆਂ ਪਦ-ਉੱਨਤੀਆਂ ਦਾ ਕੋਟਾ ਘਟਾਉਣਾ ਬਹੁਤ ਮੰਦਭਾਗਾ ਫ਼ੈਸਲਾ ਹੈ | ਇਸ ਸਬੰਧੀ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਤੇ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਜਿੰਦਵੜੀ ਦੀ ਸੰਗਤ ਨੇ ਭੰਡਾਰਾ ਕਰਵਾਇਆ

ਢਾਹੇ, 17 ਮਾਰਚ (ਸ਼ਿਵ ਕੁਮਾਰ ਕਾਲੀਆ)-ਜਿੰਦਵੜੀ ਦੀ ਸੰਗਤ ਵਲੋਂ ਸ਼ਿਵ ਮੰਦਰ ਵਿਖੇ ਸਾਲਾਨਾ ਭੰਡਾਰਾ ਕਰਵਾਇਆ ਗਿਆ | ਇਸ ਮੌਕੇ 'ਤੇ ਸੁਆਮੀ ਰਾਮਾ ਨੰਦ ਊਨਾ ਵਾਲੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਸੰਗਤਾਂ ਨੂੰ ਨਸ਼ੇ ਤਿਆਗ ਪ੍ਰਭੂ ਚਰਨਾਂ ਨਾਲ ਜੁੜਨ ਦੀ ਅਪੀਲ ...

ਪੂਰੀ ਖ਼ਬਰ »

ਸੈਣੀ ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਸਕੱਤਰ ਬਣੇ

ਰੂਪਨਗਰ, 17 ਮਾਰਚ (ਸ.ਰ.)-ਟਕਸਾਲੀ ਅਕਾਲੀ ਗੁਰਮੁਖ ਸਿੰਘ ਸੈਣੀ ਸੀਨੀਅਰ ਕੌਾਸਲਰ ਰੂਪਨਗਰ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ | ਇਸ ਦਾ ਐਲਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ | ਇਸ ਅਹੁਦੇ ਲਈ ਡਾ. ਦਲਜੀਤ ਸਿੰਘ ਚੀਮਾ, ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵੱਖ-ਵੱਖ ਵਿਭਾਗਾਂ ਵਲੋਂ ਇਕ ਰੋਜ਼ਾ ਵਰਕਸ਼ਾਪ ਲਗਾਈ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਬਾਟਨੀ ਵਿਭਾਗ ਵਲੋਂ ਡੀ.ਬੀ.ਟੀ ਸਕੀਮ ਤਹਿਤ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਜਿੱਥੇ ਇਲਾਕੇ ...

ਪੂਰੀ ਖ਼ਬਰ »

ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੂੰ ਦਿੱਤੀ ਮਾਇਕ ਸਹਾਇਤਾ

ਰੂਪਨਗਰ, 17 ਮਾਰਚ (ਐਮ.ਐਸ.ਚੱਕਲ)-ਡਾ. ਐਸ.ਪੀ. ਸਿੰਘ ਓਬਰਾਏ ਦੀ ਸੁਯੋਗ ਤੇ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜੇ.ਕੇ. ਜੱਗੀ ਤੇ ਜੱਸਾ ਸਿੰਘ ਨੇ ਪੁਲਵਾਮਾ ਵਿਖੇ ਸ਼ਹੀਦ ਹੋਏ ਨੂਰਪੁਰ ਬੇਦੀ ਦੇ ਸ਼ਹੀਦ ...

ਪੂਰੀ ਖ਼ਬਰ »

ਪਿੰਡ ਹੁਸ਼ਿਆਰਪੁਰ ਦੇ ਕਬੱਡੀ ਖੇਡ ਮੇਲੇ ਦੌਰਾਨ ਮਨਾਣਾ ਦੀ ਟੀਮ ਨੇ ਮਾਰੀ ਬਾਜ਼ੀ

ਮੁੱਲਾਂਪੁਰ ਗਰੀਬਦਾਸ, 17 ਮਾਰਚ (ਦਿਲਬਰ ਸਿੰਘ ਖੈਰਪੁਰ)-ਨੇੜਲੇ ਪਿੰਡ ਹੁਸ਼ਿਆਰਪੁਰ ਵਿਖੇ ਦਸਮੇਸ਼ ਯੂਥ ਅਤੇ ਵੈੱਲਫੇਅਰ ਕਲੱਬ ਵਲੋਂ 7ਵਾਂ ਸਾਲਾਨਾ ਕਬੱਡੀ ਖੇਡ ਮੇਲਾ ਕਰਵਾਇਆ ਗਿਆ, ਜਿਸ ਦੌਰਾਨ ਮਨਾਣਾ ਦੀ ਟੀਮ ਨੇ ਬਾਜ਼ੀ ਮਾਰਦਿਆਂ 51 ਹਜ਼ਾਰ ਰੁਪਏ ਦੇ ਨਕਦ ਇਨਾਮ ...

ਪੂਰੀ ਖ਼ਬਰ »

ਪੰਥਕ ਅਕਾਲੀ ਲਹਿਰ ਵਲੋਂ ਗੁਰਦੁਆਰਾ ਪ੍ਰਬੰਧਾਂ ਨੂੰ ਲੈ ਕੇ ਭਾਈ ਰਣਜੀਤ ਦੀ ਅਗਵਾਈ ਹੇਠ ਕਾਨਫ਼ਰੰਸ

ਮੁੱਲਾਂਪੁਰ ਗਰੀਬਦਾਸ, 17 ਮਾਰਚ (ਦਿਲਬਰ ਸਿੰਘ ਖੈਰਪੁਰ)-ਗੁਰਦੁਆਰਾ ਪ੍ਰਬੰਧਾਂ 'ਚ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਹੋਂਦ 'ਚ ਆਈ ਪੰਥਕ ਅਕਾਲੀ ਲਹਿਰ ਵਲੋਂ ਮੁੱਲਾਂਪੁਰ ਗਰੀਬਦਾਸ ਵਿਖੇ ਵਿਸ਼ੇਸ਼ ਕਾਨਫ਼ਰੰਸ ਕੀਤੀ ਗਈ, ਜਿਸ ਦੌਰਾਨ ਸੰਗਤਾਂ ਦੇ ਇਕੱਠ ਨੂੰ ਸੰਬੋਧਨ ...

ਪੂਰੀ ਖ਼ਬਰ »

ਜਥੇਦਾਰ ਅਜਮੇਰ ਸਿੰਘ ਖੇੜਾ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਨਿਯੁਕਤ

ਮੁੱਲਾਂਪੁਰ ਗਰੀਬਦਾਸ, 17 ਮਾਰਚ (ਖੈਰਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੂੰ ਨਵੀਂ ਜ਼ਿੰਮੇਵਾਰੀ ਸੌਾਪਦਿਆਂ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ | ਆਪਣੀ ਇਸ ...

ਪੂਰੀ ਖ਼ਬਰ »

ਲਾਵਾਰਸ ਬੈਗ ਵਿਚੋਂ ਬੰਬ ਮਿਲਣ 'ਤੇ ਕਰਵਾਈ ਮੌਕ ਡਿ੍ਲ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਸਥਾਨਕ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਲਾਵਾਰਸ ਬੈਗ ਮਿਲਣ ਉਪਰੰਤ ਪੈਦਾ ਹੋਣ ਵਾਲੇ ਹਾਲਾਤਾਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਬਰਕਾਰਾਰ ਰੱਖਣ ਲਈ ਮੌਕ ਡਿ੍ਲ ਕੀਤੀ ਗਈ, ਜਿਸ ਵਿਚ ਪੰਜਾਬ ਪੁਲਿਸ ਦੀਆਂ ਸਾਰੀਆਂ ਟੀਮਾਂ ਨੇ ...

ਪੂਰੀ ਖ਼ਬਰ »

ਸੀ. ਜੀ. ਸੀ. ਲਾਂਡਰਾਂ ਵਿਖੇ ਤੇਲ ਦੀ ਬੱਚਤ ਸਬੰਧੀ ਸੈਮੀਨਾਰ ਕਰਵਾਇਆ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਸੀ. ਜੀ. ਸੀ. ਲਾਂਡਰਾਂ ਵਿਖੇ ਤੇਲ ਦੀ ਬੱਚਤ ਕਰਨ ਸਬੰਧੀ ਤਕਨੀਕਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਲਜ ਦੇ ਲਗਪਗ 30 ਡਰਾਈਵਰਾਂ ਨੇ ਹਿੱਸਾ ਲਿਆ | ਇਸ ਮੌਕੇ ਆਰ. ਸੀ. ਈ. ਡੀ. ...

ਪੂਰੀ ਖ਼ਬਰ »

ਜਗਮੋਹਨ ਸਿੰਘ ਕੰਗ ਵਲੋਂ ਪੰਚਾਇਤਾਂ ਨੂੰ ਧੜੇਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰਨ ਦੀ ਅਪੀਲ

ਖਰੜ, 17 ਮਾਰਚ (ਗੁਰਮੁੱਖ ਸਿੰਘ ਮਾਨ)-ਪਿੰਡਾਂ ਵਿਚ ਵਿਕਾਸ ਅਤੇ ਖ਼ੁਸ਼ਹਾਲੀ ਲਿਆਉਣ ਲਈ ਅਤੇ ਪਿੰਡਾਂ ਦੀਆਂ ਸਮੁੱਚੀਆਂ ਸਮੱਸਿਆਵਾਂ ਦੇ ਹੱਲ ਲਈ ਹਲਕੇ ਦੇ ਪਿੰਡਾਂ ਦੇ ਲੋਕ ਪਾਰਟੀਬਾਜ਼ੀ ਤੇ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਇਤਾਂ ਦਾ ਸਹਿਯੋਗ ਕਰਨ | ਇਹ ਵਿਚਾਰ ...

ਪੂਰੀ ਖ਼ਬਰ »

ਜਗਮੋਹਨ ਸਿੰਘ ਕੰਗ ਵਲੋਂ ਪੰਚਾਇਤਾਂ ਨੂੰ ਧੜੇਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰਨ ਦੀ ਅਪੀਲ

ਖਰੜ, 17 ਮਾਰਚ (ਗੁਰਮੁੱਖ ਸਿੰਘ ਮਾਨ)-ਪਿੰਡਾਂ ਵਿਚ ਵਿਕਾਸ ਅਤੇ ਖ਼ੁਸ਼ਹਾਲੀ ਲਿਆਉਣ ਲਈ ਅਤੇ ਪਿੰਡਾਂ ਦੀਆਂ ਸਮੁੱਚੀਆਂ ਸਮੱਸਿਆਵਾਂ ਦੇ ਹੱਲ ਲਈ ਹਲਕੇ ਦੇ ਪਿੰਡਾਂ ਦੇ ਲੋਕ ਪਾਰਟੀਬਾਜ਼ੀ ਤੇ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਇਤਾਂ ਦਾ ਸਹਿਯੋਗ ਕਰਨ | ਇਹ ਵਿਚਾਰ ...

ਪੂਰੀ ਖ਼ਬਰ »

ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਐੱਸ. ਏ. ਐੱਸ. ਨਗਰ, 17 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਸ਼ੁਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ ਭਾਈ ਹਰਜਿੰਦਰ ਸਿੰਘ ਹੰਸ ਅਤੇ ...

ਪੂਰੀ ਖ਼ਬਰ »

ਹੁਣ ਪੀ. ਜੀ. ਆਈ. ਤੋਂ ਸਨੇਟਾ ਤੱਕ ਚੱਲਣਗੀਆਂ ਸੀ. ਟੀ. ਯੂ. ਦੇ ਰੂਟ ਨੰਬਰ: 242 ਵਾਲੀਆਂ ਬੱਸਾਂ

ਐੱਸ.ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਸਨੇਟਾ ਖੇਤਰ ਦੇ ਦਰਜਨਾਂ ਪਿੰਡਾਂ ਦੀ ਪਿਛਲੇ ਲੰਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਅੱਜ ਉਸ ਸਮੇਂ ਬੂਰ ਪੈ ਗਿਆ ਹੈ, ਜਦੋਂ ਸੀ. ਟੀ. ਯੂ. ਦੇ ਰੂਟ ਨੰਬਰ: 242 ਦੀਆਂ ਪੀ. ਜੀ. ਆਈ. ਚੰਡੀਗੜ੍ਹ ਤੋਂ ਲਾਂਡਰਾਂ ਤੱਕ ਚੱਲਣ ਵਾਲੀਆਂ ...

ਪੂਰੀ ਖ਼ਬਰ »

ਕਾਂਗਰਸੀਆਂ ਨੇ ਕੀਤੀ ਸਕੂਲ ਦੇ ਮੈਦਾਨ ਦੀ ਸਫ਼ਾਈ

ਲਾਲੜੂ, 17 ਮਾਰਚ (ਰਾਜਬੀਰ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਮਿਸ਼ਨ ਤੰਦਰੁਸ਼ਤ ਪੰਜਾਬ ਦੇ ਤਹਿਤ ਅੱਜ ਕਾਂਗਰਸੀ ਵਰਕਰਾਂ ਵਲੋਂ ਪਿੰਡ ਲਾਲੜੂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਮੈਦਾਨ ਦੀ ਸਾਫ਼-ਸਫ਼ਾਈ ਕੀਤੀ ਗਈ | ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਤੀਸ਼ ...

ਪੂਰੀ ਖ਼ਬਰ »

ਦੀਪਇੰਦਰ ਸਿੰਘ ਢਿੱਲੋਂ ਨੇ ਸੁਣੀਆਂ ਡੇਰਾਬੱਸੀ ਸਰਸਵਤੀ ਵਿਹਾਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ

ਡੇਰਾਬੱਸੀ, 17 ਮਾਰਚ (ਸ਼ਾਮ ਸਿੰਘ ਸੰਧੂ)-ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਨਗਰ ਕੌਾਸਲ ਡੇਰਾਬੱਸੀ ਦੇ ਵਾਰਡ ਨੰ: 12 ਸਰਸਵਤੀ ਵਿਹਾਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਵਾਰਡ ਵਾਸੀ ਜੈ ਪਾਲ ਸਿੰਘ, ਮੋਹਨ ਸੈਣੀ, ਮਨਵਿੰਦਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਆਪਣੇ ਬਲਬੂਤੇ 'ਤੇ ਲੜੇਗੀ- ਭਗਵੰਤ ਮਾਨ

ਕੁਰਾਲੀ, 17 ਮਾਰਚ (ਬਿੱਲਾ ਅਕਾਲਗੜ੍ਹੀਆ)-ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਆਪਣੇ ਬਲਬੂਤੇ 'ਤੇ ਲੜੇਗੀ ਅਤੇ ਪਾਰਟੀ ਦੀ ਟਕਸਾਲੀ ਅਕਾਲੀ ਦਲ ਨਾਲ ਸਮਝੌਤੇ ਦੀਆਂ ਸੰਭਾਵਨਾਵਾਂ ਬਿਲਕੁਲ ਖ਼ਤਮ ਹੋ ਚੁੱਕੀਆਂ ਹਨ | ਇਹ ਵਿਚਾਰ ਭਗਵੰਤ ਮਾਨ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਅਜੀਤ ਸਿੰਘ ਟਿਵਾਣਾ ਨਮਿਤ ਅੰਤਿਮ ਅਰਦਾਸ 'ਚ ਵੱਖ-ਵੱਖ ਆਗੂਆਂ ਨੇ ਲਗਾਈ ਹਾਜ਼ਰੀ

ਖਰੜ, 17 ਮਾਰਚ (ਗੁਰਮੁੱਖ ਸਿੰਘ ਮਾਨ)-ਇਫ਼ਕੋ ਦੇ ਸੇਵਾ ਮੁਕਤ ਡਿਪਟੀ ਫੀਲਡ ਮੈਨੇਜ਼ਰ ਤੇ ਸਮਾਜ ਸੇਵੀ ਅਜੀਤ ਸਿੰਘ ਟਿਵਾਣਾ ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ | ਨਮਿਤ ਪਰਿਵਾਰ ਵਲੋਂ ਰਖਾਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਸ੍ਰੀ ਦਰਬਾਰ ਸਾਹਿਬ ਸ੍ਰੀ ...

ਪੂਰੀ ਖ਼ਬਰ »

ਘਰ ਦੇ ਕੂੜੇ ਤੋਂ ਖਾਦ ਬਣਾਉਣ ਬਾਰੇ ਸੈਮੀਨਾਰ ਕਰਵਾਇਆ

ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਡਿਪਲਾਸਟ ਮੁਹਾਲੀ ਵਿਖੇ ਸਵੱਛਤਾ ਮੁਹਿੰਮ ਤਹਿਤ ਘਰ ਦੇ ਕੂੜੇ ਤੋਂ ਖਾਦ ਬਣਾਉਣ ਬਾਰੇ ਜਾਣਕਾਰੀ ਦੇਣ ਲਈ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵਾਤਾਵਰਨ ਪ੍ਰੇਮੀ ਨੀਲਮ ਗੁਪਤਾ ਅਤੇ ਅਨੂਜਾ ਗੁਪਤਾ ਨੇ ...

ਪੂਰੀ ਖ਼ਬਰ »

ਮਹਾਂਪੁਰਸ਼ਾਂ ਦੇ ਬਰਸੀ ਸਮਾਗਮ 'ਚ ਵੱਡੀ ਗਿਣਤੀ ਵਿਚ ਸੰਗਤਾਂ ਹੋਈਆਂ ਨਤਮਸਤਕ

ਸ੍ਰੀ ਚਮਕੌਰ ਸਾਹਿਬ, 17 ਮਾਰਚ (ਜਗਮੋਹਣ ਸਿੰਘ ਨਾਰੰਗ)-ਸ੍ਰੀਹੇਮਕੁੰਟ ਲੰਗਰ ਅਸਥਾਨ ਯਾਦਗਾਰ ਸ਼ਹੀਦਾਂ ਮਾਣੇਮਾਜਰਾ (ਸ੍ਰੀ ਚਮਕੌਰ ਸਾਹਿਬ) ਵਿਖੇ ਸੱਚਖੰਡ ਵਾਸੀ ਬਾਬਾ ਬਚਨ ਸਿੰਘ ਘਟੌਰ ਵਾਲੇ ਅਤੇ ਸੰਤ ਬਾਬਾ ਕਰਤਾਰ ਸਿੰਘ ਭੈਰੋਮਾਜਰੇ ਵਾਲਿਆਂ ਦੀ ਯਾਦ ਵਿਚ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ ਨੂਰਪੁਰ ਬੇਦੀ ਰੈਲੀ 31 ਨੂੰ- ਡਾ. ਚੀਮਾ

ਨੂਰਪੁਰ ਬੇਦੀ, 17 ਮਾਰਚ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਾਡੀਆਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 31 ਮਾਰਚ ਨੂੰ ਨੂਰਪੁਰ ਬੇਦੀ ਵਿਖੇ ਹਲਕਾ ਵਾਰ ਰੈਲੀ ਵਿਚ ਪਹੁੰਚ ਰਹੇ ਹਨ¢ ਇਹ ਪ੍ਰਗਟਾਵਾ ਅੱਜ ਇੱਥੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ...

ਪੂਰੀ ਖ਼ਬਰ »

ਘਨੌਲੀ ਵਿਖੇ ਹੋਇਆ 9ਵਾਂ ਵਿਸ਼ਾਲ ਭਗਵਤੀ ਜਾਗਰਣ

ਘਨੌਲੀ, 18 ਮਾਰਚ (ਜਸਵੀਰ ਸਿੰਘ ਸੈਣੀ)-ਵਿਸ਼ਾਲ ਭਗਵਤੀ ਜਗਰਾਤਾ ਕਮੇਟੀ ਘਨੌਲੀ ਵਲੋਂ 9ਵਾਂ ਵਿਸ਼ਾਲ ਭਗਵਤੀ ਜਗਰਾਤਾ ਸਬਜ਼ੀ ਮੰਡੀ ਘਨੌਲੀ ਵਿਖੇ ਕਰਵਾਇਆ ਗਿਆ | ਕਮੇਟੀ ਪ੍ਰਧਾਨ ਸੰਜੀਵ ਘਨੌਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਦੀ ਸਮੂਹ ਸੰਗਤ ਦੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਨੂੰ ਚੋਣਾਂ ਦੌਰਾਨ ਸਬਕ ਸਿਖਾਇਆ ਜਾਵੇਗਾ-ਫੈੱਡਰੇਸ਼ਨ

ਰੂਪਨਗਰ, 17 ਮਾਰਚ (ਐਮ.ਐਸ.ਚੱਕਲ)-ਆਲ ਇੰਡੀਆ ਪ੍ਰੋਵੀਡੈਂਟ ਫੰਡ ਸੇਵਾ ਮੁਕਤ ਪੈਨਸ਼ਨਰਜ਼ ਵਰਕਰਜ਼ ਫੈੱਡਰੇਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ਼ ਜ਼ਿਲ੍ਹਾ ਰੋਪੜ ਵਿਖੇ ਹੋਈ ...

ਪੂਰੀ ਖ਼ਬਰ »

ਮੋਦੀ ਸਰਕਾਰ ਦੀਆਂ ਪੰਜ ਸਾਲ ਦੀਆਂ ਪ੍ਰਾਪਤੀਆਂ ਗੱਠਜੋੜ ਦੇ ਉਮੀਦਵਾਰਾਂ ਦਾ ਚੋਣ ਮੁੱਦਾ ਹੋਵੇਗਾ-ਪ੍ਰੋ: ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ਼ੋ੍ਰਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਵਲੋਂ ਲੋਕ ਸਭਾ ਚੋਣਾਂ ਵਿਚ ਮੋਦੀ ਸਰਕਾਰ ਦੀਆਂ ਪੰਜ ਸਾਲ ਦੀਆਂ ਪ੍ਰਾਪਤੀਆਂ ਮੁੱਖ ਮੁੱਦਾ ਹੋਵੇਗਾ | ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ: ...

ਪੂਰੀ ਖ਼ਬਰ »

ਅਤੁਲ ਪੁਰੀ ਨਮਿਤ ਅੰਤਿਮ ਅਰਦਾਸ ਅੱਜ

ਨੂਰਪੁਰ ਬੇਦੀ, 17 ਮਾਰਚ (ਰਾਜੇਸ਼ ਚੌਧਰੀ)-ਭਾਜਪਾ ਆਗੂ ਵਿਜੇ ਪੁਰੀ ਦੇ ਸਪੁੱਤਰ ਅਤੁਲ ਪੁਰੀ ਨਮਿਤ ਅੰਤਿਮ ਅਰਦਾਸ ਤੇ ਭੋਗ 18 ਮਾਰਚ ਨੂੰ ਹਨੂੰਮਾਨ ਮੰਦਰ ਨੂਰਪੁਰ ਬੇਦੀ ਵਿਖੇ ਦੁਪਹਿਰ 2 ਤੋਂ 3 ਵਜੇ ਹੋਵੇਗਾ | ਉਹ ਕੁਝ ਦਿਨ ਪਹਿਲਾਂ ਭਰ ਜਵਾਨੀ ਵਿਚ ਇਸ ਫਾਨੀ ਸੰਸਾਰ ਨੂੰ ...

ਪੂਰੀ ਖ਼ਬਰ »

ਹੋਲਾ ਮੁਹੱਲਾ ਮੌਕੇ ਗੁਰੂ ਨਗਰੀ ਵਿਚ ਲੱਗੀਆਂ ਰੌਣਕਾਂ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਜੇ. ਅੇੈਸ. ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮੁਹੱਲਾ ਦੇ ਪਹਿਲੇ ਪੜਾਅ ਦੇ ਦੂਜੇ ਦਿਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਰੌਣਕਾਂ ਲੱਗੀਆਂ ਅਤੇ ਸਮੁੱਚੀ ਨਗਰੀ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ਹੀ ਲੋਕ ਸਭਾ ਦੀ ਚੋਣ ਲੜੇਗੀ , ਸਮਝੌਤਾ ਭਾਵੇਂ ਹੋਵੇ ਜਾਂ ਨਾ ਹੋਵੇ - ਵਿਧਾਇਕ ਸੰਦੋਆ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਸਮਝੌਤਾ ਹੋਵੇ ਭਾਵੇਂ ਨਾ ਹੋਵੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਹੀ ਚੋਣ ਲੜੇਗੀ ਤੇ ਉਮੀਦਵਾਰ ਪਾਰਟੀ ਵਲੋਂ ਐਲਾਨੇ ਨਰਿੰਦਰ ...

ਪੂਰੀ ਖ਼ਬਰ »

ਬਾਠ ਦੇ ਉਪ ਪ੍ਰਧਾਨ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ

ਸੰਤੋਖ ਗੜ੍ਹ, 17 ਮਾਰਚ (ਮਲਕੀਅਤ ਸਿੰਘ)-ਮਿਤੀ 15 ਮਾਰਚ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿਚ ਮਜ਼ਾਰੀਂ (ਬਿਲਾਸਪੁਰ) ਨਿਵਾਸੀ ਕੁਲਵੰਤ ਸਿੰਘ ਬਾਠ ਦੇ ਉਪ ਪ੍ਰਧਾਨ ਚੁਣੇ ਜਾਣ ਨਾਲ ਹਿਮਾਚਲ ਪ੍ਰਦੇਸ਼ ਦੇ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਦੀ ...

ਪੂਰੀ ਖ਼ਬਰ »

ਬਿਜਲੀ ਦੀ 24 ਘੰਟੇ ਸਪਲਾਈ ਲਈ ਹੈਲਪਲਾਈਨ ਜਾਰੀ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਕੌਮੀ ਜੋੜ ਮੇਲਾ ਹੋਲਾ ਮਹੱਲਾ ਮੌਕੇ ਬਿਜਲੀ ਦੀ 24 ਘੰਟੇ ਸਪਲਾਈ ਨੂੰ ਬਹਾਲ ਕਰਨ ਲਈ ਸਥਾਨਕ ਪਾਵਰਕਾਮ ਵਲੋਂ ਹੈਲਪ ਲਾਈਨ ਨੰਬਰ ਜਾਰੀ ...

ਪੂਰੀ ਖ਼ਬਰ »

ਨਿਗਮ ਕਮਿਸ਼ਨਰ ਨੇ ਚਿਤਵਨ ਡਿਜ਼ਾਇਨ ਸ਼ੋਅਰੂਮ ਦਾ ਉਦਘਾਟਨ ਕੀਤਾ

ਐਸ. ਏ. ਐਸ. ਨਗਰ, 17 ਮਾਰਚ (ਕੇ. ਐਸ. ਰਾਣਾ)-ਚੰਡੀਗੜ੍ਹ-ਖਰੜ ਰੋਡ 'ਤੇ ਸਥਿਤ ਟੀ. ਡੀ. ਆਈ. ਬਿਜਨਸ ਸੈਂਟਰ ਵਿਖੇ ਅੱਜ ਮੈਸ: ਲੇਬਲ ਚਿਤਵਨ ਡਿਜ਼ਾਇਨ ਸ਼ੋਅਰੂਮ ਦਾ ਉਦਘਾਟਨ ਮੁੱਖ ਮਹਿਮਾਨ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ (ਆਈ. ਏ. ਐਸ.) ਵਲੋਂ ਕੀਤਾ ਗਿਆ | ਇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX