ਤਾਜਾ ਖ਼ਬਰਾਂ


ਪੱਛਮੀ ਬੰਗਾਲ 'ਚ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੀ ਐਨ.ਆਰ.ਸੀ- ਮਮਤਾ ਬੈਨਰਜੀ
. . .  3 minutes ago
ਕੋਲਕਾਤਾ, 23 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਆਪਣੇ ਸੂਬੇ 'ਚ ਕਦੇ ਵੀ ਐਨ.ਆਰ.ਸੀ ਲਾਗੂ ਨਹੀਂ ਹੋਣ ਦੇਵੇਗੀ...
ਸਿੱਖਿਆ ਸਕੱਤਰ ਵਲੋਂ ਪਠਾਨਕੋਟ ਨੂੰ ਸੂਬੇ ਭਰ ਚੋਂ ਮੋਹਰੀ ਬਣਾਉਣ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  10 minutes ago
ਪਠਾਨਕੋਟ, 23 ਸਤੰਬਰ (ਸੰਧੂ)- ਪਠਾਨਕੋਟ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪਠਾਨਕੋਟ-ਡਲਹੌਜ਼ੀ ਬਾਈਪਾਸ ਰੋਡ ਵਿਖੇ ਇੱਕ ਪ੍ਰੋਗਰਾਮ ਕਰਾਇਆ ਗਿਆ, ਜਿਸ...
ਸਰਕਾਰੀ ਆਈ. ਟੀ. ਆਈ. ਲੋਪੋਕੇ ਵਿਖੇ ਲਗਾਇਆ ਗਿਆ ਮੈਗਾ ਰੁਜ਼ਗਾਰ ਮੇਲਾ
. . .  34 minutes ago
ਲੋਪੋਕੇ, 23 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਸੂਬਾ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਸੰਬੰਧੀ ਅੱਜ ਸਰਕਾਰੀ...
ਕਿਸ਼ਤਵਾੜ ਤੋਂ ਤਿੰਨ ਅੱਤਵਾਦੀ ਗ੍ਰਿਫ਼ਤਾਰ, ਭਾਜਪਾ ਅਤੇ ਆਰ. ਐੱਸ. ਐੱਸ. ਨੇਤਾਵਾਂ ਦੀ ਹੱਤਿਆ ਦੀ ਗੁੱਥੀ ਸੁਲਝੀ
. . .  49 minutes ago
ਸ੍ਰੀਨਗਰ, 23 ਸਤੰਬਰ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਾਲ...
ਬੱਸ ਅਤੇ ਟੈਂਪੂ ਟਰੈਵਲਰ ਵਿਚਾਲੇ ਹੋਈ ਭਿਆਨਕ ਟੱਕਰ 'ਚ 10 ਲੋਕਾਂ ਦੀ ਮੌਤ
. . .  about 1 hour ago
ਦਿਸਪੁਰ, 23 ਸਤੰਬਰ- ਆਸਾਮ ਦੇ ਸਿਬਸਾਗਰ ਜ਼ਿਲ੍ਹੇ 'ਚ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ...
ਅਮਿਤ ਸ਼ਾਹ ਨੇ ਦਿੱਤਾ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਪ੍ਰਸਤਾਵ, ਕਿਹਾ- 2021 'ਚ ਡਿਜੀਟਲ ਹੋਵੇਗੀ ਜਨਗਣਨਾ
. . .  about 1 hour ago
ਨਵੀਂ ਦਿੱਲੀ, 23 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2021 'ਚ ਹੋਣ ਵਾਲੀ ਜਨਗਣਨਾ ਦੌਰਾਨ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਵਿਚਾਰ ਰੱਖਿਆ। ਗ੍ਰਹਿ ਮੰਤਰੀ ਅੱਜ...
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਪੁਤਲੇ ਨੂੰ ਸੜਕਾਂ 'ਤੇ ਘਸੀਟਣ ਮਗਰੋਂ ਫੂਕਿਆ
. . .  about 1 hour ago
ਸੰਗਰੂਰ, 23 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ...
3 ਫੁੱਟ ਕੱਦ ਵਾਲੀ 6ਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ
. . .  about 2 hours ago
ਫ਼ਿਰੋਜ਼ਪੁਰ, 23 ਸਤੰਬਰ (ਜਸਵਿੰਦਰ ਸਿੰਘ ਸੰਧੂ)- 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ...
ਜੰਮੂ-ਕਸ਼ਮੀਰ ਦੇ ਕਠੂਆ 'ਚੋਂ ਸੁਰੱਖਿਆ ਬਲਾਂ ਨੇ ਬਰਾਮਦ ਕੀਤਾ 40 ਕਿਲੋ ਗੰਨ ਪਾਊਡਰ
. . .  about 2 hours ago
ਸ੍ਰੀਨਗਰ, 23 ਸਤੰਬਰ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ 40 ਗੰਨ ਪਾਊਡਰ ਬਰਾਮਦ ਕੀਤਾ ਹੈ। ਸੁਰੱਖਿਆ ਬਲਾਂ ਨੇ ਇਹ ਪਾਊਡਰ ਜ਼ਿਲ੍ਹੇ ਦੇ...
ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  about 2 hours ago
ਕੋਲਕਾਤਾ, 23 ਸਤੰਬਰ- ਪੱਛਮੀ ਬੰਗਾਲ ਦੇ ਮਾਲਦਾਹ ਜ਼ਿਲ੍ਹੇ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਹਰਿਨ...
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  about 3 hours ago
ਨਵੀਂ ਦਿੱਲੀ, 23 ਸਤੰਬਰ- ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 31 ਤੋਂ ਵੱਧ ਕੇ...
ਆਸਾਰਾਮ ਦੀ ਪਟੀਸ਼ਨ ਜੋਧਪੁਰ ਹਾਈਕੋਰਟ ਵਲੋਂ ਖ਼ਾਰਜ, ਸਜ਼ਾ ਖ਼ਤਮ ਕਰਨ ਦੀ ਕੀਤੀ ਸੀ ਮੰਗ
. . .  about 3 hours ago
ਜੋਧਪੁਰ, 23 ਸਤੰਬਰ- ਆਸਾਰਾਮ ਬਾਪੂ ਨੂੰ ਜੋਧਪੁਰ ਹਾਈਕੋਰਟ ਤੋਂ ਇੱਕ ਵਾਰ ਫਿਰ ਝਟਕਾ ਲੱਗਾ ਹੈ। ਹਾਈਕੋਰਟ ਨੇ ਆਸਾਰਾਮ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ...
ਬਾਲਾਕੋਟ 'ਚ ਮੁੜ ਸਰਗਰਮ ਹੋਏ ਅੱਤਵਾਦੀ- ਫੌਜ ਮੁਖੀ ਰਾਵਤ
. . .  about 3 hours ago
ਚੇਨਈ, 23 ਸਤੰਬਰ- ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਨੇ ਬਾਲਾਕੋਟ 'ਚ ਅੱਤਵਾਦੀ ਕੈਂਪਾਂ ਨੂੰ ਫਿਰ ਕਿਰਿਆਸ਼ੀਲ ਕਰ ਦਿੱਤਾ ਹੈ। ਚੇਨਈ 'ਚ...
ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ 43ਵੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ
. . .  about 4 hours ago
ਸੁਲਤਾਨਪੁਰ ਲੋਧੀ, 23 ਸਤੰਬਰ (ਥਿੰਦ, ਹੈਪੀ, ਲਾਡੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਬਲਾਕ...
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਅਲੌਕਿਕ ਨਗਰ ਕੀਰਤਨ ਸ਼ੁਰੂ
. . .  about 4 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ...
ਖੂਹ 'ਚੋਂ ਮਿਲੀਆਂ ਮਾਂ ਸਮੇਤ ਉਸ ਦੀਆਂ ਚਾਰ ਧੀਆਂ ਦੀਆਂ ਲਾਸ਼ਾਂ
. . .  about 4 hours ago
ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਕੀਤੀ ਪੀ. ਚਿਦੰਬਰਮ ਨਾਲ ਕੀਤੀ ਮੁਲਾਕਾਤ
. . .  about 5 hours ago
ਡਰਾਈਵਰ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  about 5 hours ago
ਦੇਸ਼ ਨੂੰ ਸੁਰੱਖਿਆ ਤੇ ਸੰਗਠਿਤ ਕਰਨ 'ਚ ਕੋਈ ਕਸਰ ਨਹੀ ਛੱਡੇਗਾ ਇਹ ਨਿਊ ਇੰਡੀਆ - ਅਮਿਤ ਸ਼ਾਹ
. . .  about 5 hours ago
ਮੁੰਬਈ ਸੈਂਸੇਕਸ 'ਚ 991.17 ਅੰਕਾਂ ਦਾ ਵਾਧਾ ਦਰਜ
. . .  about 6 hours ago
ਪੀ. ਚਿਦਾਂਬਰਮ ਨਾਲ ਮੁਲਾਕਾਤ ਕਰਨ ਤਿਹਾੜ ਜੇਲ੍ਹ ਪਹੁੰਚੇ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ
. . .  about 6 hours ago
ਨਿਊਯਾਰਕ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਯੂ.ਪੀ, ਤ੍ਰਿਪੁਰਾ ਤੇ ਕੇਰਲ ਦੀ ਇੱਕ-ਇੱਕ ਵਿਧਾਨ ਸਭਾ ਉਪ ਚੋਣ ਲਈ ਵੋਟਿੰਗ ਜਾਰੀ
. . .  about 6 hours ago
ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਪੀ. ਚਿਦਾਂਬਰਮ ਨਾਲ ਮੁਲਾਕਾਤ ਕਰਨ ਅੱਜ ਜਾਣਗੇ ਤਿਹਾੜ ਜੇਲ੍ਹ
. . .  about 7 hours ago
ਲਗਾਤਾਰ 7ਵੇਂ ਦਿਨ ਮਹਿੰਗਾ ਹੋਇਆ ਪੈਟਰੋਲ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  1 day ago
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  1 day ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  1 day ago
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  1 day ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  1 day ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ, ਲੜੀ 1-1 ਨਾਲ ਬਰਾਬਰ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੂੰ ਮਿਲੀ ਪਹਿਲੀ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 76/0
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 8ਵੇਂ ਓਵਰ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 135 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ 8ਵਾਂ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 7ਵੀਂ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 6ਵੀਂ ਸਫਲਤਾ
. . .  1 day ago
ਮੋਟਰਸਾਈਕਲਾਂ ਦੀ ਦੁਕਾਨ 'ਚ ਅਚਨਚੇਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਗੁਆਂਢਣ ਵੱਲੋਂ ਅਗਵਾ ਕੀਤੇ ਮਾਸੂਮ ਭੈਣ-ਭਰਾ ਥਾਣਾ ਛਾਉਣੀ ਦੀ ਪੁਲਿਸ ਵੱਲੋਂ ਬਰਾਮਦ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਦੂਸਰਾ ਖਿਡਾਰੀ (ਸ਼ਿਖਰ ਧਵਨ) 36 ਦੌੜਾਂ ਬਣਾ ਕੇ ਆਊਟ
. . .  1 day ago
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਿਊਸਟਨ ਦੇ ਲਈ ਹੋਏ ਰਵਾਨਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 9 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
. . .  1 day ago
ਬਾਬਾ ਫਰੀਦ ਮੇਲੇ ਦੀਆਂ 5ਵੇਂ ਦਿਨ ਦੀਆਂ ਝਲਕੀਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਚੇਤ ਸੰਮਤ 551

ਸੰਪਾਦਕੀ

ਲੋਕ ਸਭਾ ਚੋਣਾਂ : 2019

ਲੋਕ ਮੁੱਦਿਆਂ ਤੋਂ ਧਿਆਨ ਭਟਕਾ ਰਹੇ ਹਨ ਖ਼ਬਰ ਚੈਨਲ

ਚੋਣ ਤਰੀਕਾਂ ਦਾ ਐਲਾਨ ਹੋ ਗਿਆ ਹੈ। ਚੋਣ-ਜ਼ਾਬਤਾ ਲਾਗੂ ਹੋ ਗਿਆ ਹੈ ਪ੍ਰੰਤੂ ਟੈਲੀਵਿਜ਼ਨ ਚੈਨਲਾਂ 'ਤੇ ਕੋਈ ਜ਼ਾਬਤਾ ਲਾਗੂ ਨਹੀਂ ਹੁੰਦਾ। ਅਸਲ ਮੁੱਦਿਆਂ ਦੀ ਗੱਲ ਨਾ ਕਰ ਕੇ ਸਾਰਾ ਦਿਨ ਗ਼ੈਰ-ਪ੍ਰਸੰਗਿਕ ਤੇ ਗ਼ੈਰ-ਜ਼ਰੂਰੀ ਮਸਲਿਆਂ ਨੂੰ ਜਜ਼ਬਾਤੀ ਤੇ ਉਕਸਾਊ ਢੰਗ ਨਾਲ ਉਭਾਰਦੇ ਰਹਿੰਦੇ ਹਨ। ਇਉਂ ਕਰਦਿਆਂ ਉਨ੍ਹਾਂ ਦਾ ਮੁੱਖ ਮਕਸਦ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਤੇ ਭਟਕਾਉਣਾ ਹੁੰਦਾ ਹੈ। ਸੂਝਵਾਨ ਲੋਕ ਉਨ੍ਹਾਂ ਦੀ ਇਸ ਸੋਚ, ਸਾਜਿਸ਼ ਤੇ ਮਾਨਸਿਕਤਾ ਨੂੰ ਸਮਝ ਰਹੇ ਹੁੰਦੇ ਹਨ ਪ੍ਰੰਤੂ ਬਹੁਗਿਣਤੀ ਲੋਕ ਵਹਿਣ ਵਿਚ ਵਹਿ ਤੁਰਦੇ ਹਨ। ਉਹ ਉਨ੍ਹਾਂ ਗੱਲਾਂ ਨੂੰ ਹੀ ਸੱਚ ਤੇ ਭਾਰਤੀਆਂ ਲਈ ਜ਼ਰੂਰੀ ਸਮਝਣ ਲਗਦੇ ਹਨ ਜਿਨ੍ਹਾਂ ਨੂੰ ਵਧੇਰੇ ਚੈਨਲ ਸਾਰਾ ਦਿਨ ਸਨਸਨੀਖੇਜ਼ ਢੰਗ ਨਾਲ ਦੁਹਰਾਉਂਦੇ ਰਹਿੰਦੇ ਹਨ।
ਜਿੰਨਾ ਵੱਧ ਰੌਲਾ ਰੱਪਾ, ਜਿੰਨੀ ਵੱਧ ਉਕਸਾਊ ਤੇ ਭੜਕਾਊ ਪੇਸ਼ਕਾਰੀ, ਜਿੰਨੀ ਨਾਟਕੀਅਤਾ ਓਨਾ ਵੱਧ ਦਰਸ਼ਕ। ਭਾਰਤੀ ਖ਼ਬਰ ਚੈਨਲਾਂ ਦੀ ਇਹੀ ਮਨਸ਼ਾ, ਇਹੀ ਮਰਿਆਦਾ, ਇਹੀ ਮਿਆਰ ਰਹਿ ਗਿਆ ਹੈ। ਬਹੁਤੇ ਭਾਰਤੀ ਖ਼ਬਰ ਚੈਨਲਾਂ ਤੋਂ ਦਰਸ਼ਕ ਅੱਕ-ਥੱਕ ਗਏ ਹਨ। ਝਟਪਟ ਚੈਨਲ ਬਦਲ ਲੈਂਦੇ ਹਨ। ਪਰ ਬਦਲ ਕੇ ਵੀ ਕਿੱਥੇ ਜਾਣਗੇ? ਅੱਗੇ-ਪਿਛੇ ਉਨ੍ਹਾਂ ਦੇ ਹੀ ਭਰਾ ਹਨ। ਪਾਕਿਸਤਾਨ ਨਾਲ ਤਣਾਅ ਦੌਰਾਨ ਅਜਿਹੇ ਚੈਨਲਾਂ ਦੀ ਸੋਸ਼ਲ ਮੀਡੀਆ 'ਤੇ ਵੱਡੀ ਪੱਧਰ 'ਤੇ ਨਿਖੇਧੀ ਹੁੰਦੀ ਰਹੀ। ਪ੍ਰੰਤੂ ਅਫ਼ਸੋਸ ਕਿ ਮੀਡੀਆ ਨਾਲ ਜੁੜੇ ਬਹੁਗਿਣਤੀ ਲੋਕਾਂ ਵਲੋਂ ਅਤੇ ਮੀਡੀਆ ਨਾਲ ਸਬੰਧਿਤ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕਾਂ ਵਲੋਂ ਚੈਨਲਾਂ ਦੇ ਇਸ ਉਲਾਰ ਤੇ ਬੇਹੱਦ ਨਿੰਦਣਯੋਗ ਰੁਝਾਨ 'ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ ਗਿਆ। ਮੈਨੂੰ ਵਿਦੇਸ਼ਾਂ ਵਿਚ ਜਾਣ ਦਾ ਕਈ ਵਾਰ ਮੌਕਾ ਮਿਲਿਆ ਹੈ। ਮੈਂ ਉਥੋਂ ਦੇ ਟੈਲੀਵਿਜ਼ਨ ਚੈਨਲਾਂ ਦੀ ਕਾਰਗੁਜ਼ਾਰੀ ਨੂੰ ਵੇਖਣ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਪ੍ਰਵਾਸੀ ਪੰਜਾਬੀਆਂ ਨਾਲ ਅਕਸਰ ਇਸ ਸਬੰਧ ਵਿਚ ਸਵਾਲ-ਜਵਾਬ ਹੁੰਦੇ ਰਹਿੰਦੇ ਹਨ। ਮੈਨੂੰ ਦੱਸਦਿਆਂ ਚੰਗਾ ਮਹਿਸੂਸ ਹੋ ਰਿਹਾ ਹੈ ਕਿ ਵਿਕਸਤ ਮੁਲਕਾਂ ਦਾ ਮੀਡੀਆ ਕਦੇ ਵੀ ਆਪਣੇ ਦੇਸ਼ ਵਾਸੀਆਂ ਨੂੰ ਗ਼ੈਰ-ਜ਼ਰੂਰੀ, ਗ਼ੈਰ-ਮਿਆਰੀ, ਗ਼ੈਰ-ਵਿਗਿਆਨਕ ਤੇ ਗ਼ੈਰ-ਪ੍ਰਸੰਗਿਕ ਜਾਣਕਾਰੀ ਵਿਚ ਨਹੀਂ ਉਲਝਾਉਂਦਾ ਅਤੇ ਕਦੇ ਵੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਨਹੀਂ ਕਰਦਾ। ਖ਼ਬਰ ਨੂੰ ਖ਼ਬਰ ਵਾਂਗ ਪ੍ਰਸਾਰਿਤ ਕੀਤਾ ਜਾਂਦਾ ਹੈ ਅਤੇ ਵਿਚਾਰ-ਚਰਚਾ ਦੌਰਾਨ ਸਹਿਜ-ਸੰਜਮ ਤੇ ਸੰਖੇਪਤਾ ਨੂੰ ਬਰਕਰਾਰ ਰੱਖਦਿਆਂ ਮਿਆਰ ਨੂੰ ਯਕੀਨੀ ਬਣਾਇਆ ਜਾਂਦਾ ਹੈ।
ਵਧੇਰੇ ਮੁਲਕਾਂ ਵਿਚ ਗਿਣਤੀ ਪੱਖੋਂ ਬੜੇ ਸੀਮਤ ਚੈਨਲ ਹਨ ਅਤੇ ਦਰਸ਼ਕਾਂ ਕੋਲ ਉਸੇ ਅਨੁਪਾਤ ਅਨੁਸਾਰ ਵੇਖਣ ਦੀ ਸੀਮਤ ਚੋਣ ਹੈ। ਸਨਸਨੀਖੇਜ਼ ਢੰਗ ਨਾਲ ਖ਼ਬਰਾਂ ਦੀ ਪੇਸ਼ਕਾਰੀ ਕਰਕੇ, ਦਰਸ਼ਕਾਂ ਨੂੰ ਭੈਅਭੀਤ ਕਰਨ ਅਤੇ ਤਣਾਅ ਦਾ ਮਾਹੌਲ ਪੈਦਾ ਕਰਨ ਦੀ ਕੋਈ ਵੀ ਚੈਨਲ ਕਦੇ ਵੀ ਕੋਸ਼ਿਸ਼ ਨਹੀਂ ਕਰਦਾ।
ਕੁਝ ਦਿਨ ਪਹਿਲਾਂ ਦਿੱਲੀ ਯੂਨੀਵਰਸਿਟੀ ਤੋਂ ਇਕ ਖੋਜ-ਵਿਦਿਆਰਥੀ ਦਾ ਫੋਨ ਆਇਆ। ਉਹ ਕਿੰਨਾ ਚਿਰ ਭਾਰਤੀ ਚੈਨਲਾਂ ਦੀ ਮਾੜੀ ਕਾਰਗੁਜ਼ਾਰੀ ਬਾਰੇ ਮੇਰੇ ਨਾਲ ਚਰਚਾ ਕਰਦਾ ਰਿਹਾ। ਦਰਅਸਲ ਉਹ ਪੰਜਾਬ ਦੇ ਕਿਸਾਨੀ ਸੰਕਟ ਪ੍ਰਤੀ ਨੈਸ਼ਨਲ ਚੈਨਲਾਂ ਦੇ ਨਜ਼ਰੀਏ ਅਤੇ ਪੇਸ਼ਕਾਰੀ ਸਬੰਧੀ ਖੋਜ-ਕਾਰਜ ਕਰ ਰਿਹਾ ਹੈ। ਉਸ ਨੇ ਵਿਸ਼ਾ ਤਾਂ ਚੁਣ ਲਿਆ ਪ੍ਰੰਤੂ ਹੁਣ ਪ੍ਰੇਸ਼ਾਨ ਹੈ ਕਿ ਕਿਸਾਨੀ ਸੰਕਟ ਸਬੰਧੀ ਤਾਂ ਕੌਮੀ ਚੈਨਲ ਕਦੇ ਗੱਲ ਹੀ ਨਹੀਂ ਕਰਦੇ। ਜਦ ਗੱਲ ਹੀ ਨਹੀਂ ਕਰਦੇ ਅਤੇ ਸੰਕਟ ਸਬੰਧੀ ਕੋਈ ਕਵਰੇਜ ਜਾਂ ਵਿਚਾਰ-ਚਰਚਾ ਨਹੀਂ ਹੁੰਦੀ ਤਾਂ ਖੋਜ-ਕਾਰਜ ਕਿੰਝ ਮੁਕੰਮਲ ਹੋਵੇਗਾ।
ਸਪੱਸ਼ਟ ਹੈ ਬਹੁਗਿਣਤੀ ਕੌਮੀ ਟੈਲੀਵਿਜ਼ਨ ਚੈਨਲਾਂ ਦਾ ਏਜੰਡਾ ਹੀ ਅਲੱਗ ਹੈ। ਦੇਸ਼ ਦੀਆਂ, ਦੇਸ਼ ਵਾਸੀਆਂ ਦੀਆਂ ਸਮੱਸਿਆਵਾਂ ਪ੍ਰੇਸ਼ਾਨੀਆਂ ਹੋਰ ਹਨ ਅਤੇ ਉਹ ਸਾਰਾ ਦਿਨ ਪਾਣੀ 'ਚ ਮਧਾਣੀ ਪਾ ਕੇ ਰਿੜਕੀ ਜਾਂਦੇ ਹਨ। ਮਹੱਤਵਪੂਰਨ ਤੇ ਸੰਜੀਦਾ ਮੁੱਦਿਆਂ ਪ੍ਰਤੀ ਗ਼ੈਰ-ਸੰਜੀਦਗੀ ਵਾਲਾ ਰਵੱਈਆ ਅਪਣਾਉਂਦਿਆਂ ਭਾਰਤੀ ਖ਼ਬਰ ਚੈਨਲ ਸੰਵੇਦਨਹੀਣਤਾ ਦਾ ਪ੍ਰਗਟਾਵਾ ਕਰ ਰਹੇ ਹਨ। ਵੇਖਿਆ ਜਾਵੇ ਤਾਂ ਇਸ ਦੇ ਕਾਰਨ ਕੀ ਹਨ? ਇਸ ਦੀਆਂ ਜੜ੍ਹਾਂ ਕਿੱਥੇ ਹਨ? ਕੀ ਇਹਦੇ ਲਈ ਕੁਝ ਐਂਕਰ ਜ਼ਿੰਮੇਵਾਰ ਹਨ? ਕੀ ਇਹਦੇ ਲਈ ਸਾਡਾ ਸਮਾਜ ਦੋਸ਼ੀ ਹੈ? ਦਰਅਸਲ ਇਹਦੇ ਲਈ ਭਾਰਤ ਵਿਚ ਪੈਦਾ ਹੋਇਆ 'ਕਾਰੋਬਾਰੀ ਟੈਲੀਵਿਜ਼ਨ ਮਾਡਲ' ਜ਼ਿੰਮੇਵਾਰ ਹੈ। ਸੋ ਜਦ ਤੱਕ ਭਾਰਤੀ ਖ਼ਬਰ ਚੈਨਲ ਖੁਦ ਨੂੰ ਭਾਰਤੀ ਪੱਤਰਕਾਰੀ ਦੀਆਂ ਮਿਆਰੀ ਕਦਰਾਂ-ਕੀਮਤਾਂ ਦੇ ਘੇਰੇ ਵਿਚ ਵਾਪਸ ਨਹੀਂ ਲੈ ਕੇ ਆਉਂਦੇ ਤਦ ਤੱਕ ਦਰਸ਼ਕਾਂ ਨੂੰ ਇਨ੍ਹਾਂ ਦਾ ਬਦਲ ਤਲਾਸ਼ ਕਰਨਾ ਪਵੇਗਾ।
ਖ਼ਬਰ ਚੈਨਲਾਂ ਦੀ ਦਰਸ਼ਕਾਂ ਪ੍ਰਤੀ, ਸਮਾਜ ਪ੍ਰਤੀ, ਦੇਸ਼ ਪ੍ਰਤੀ ਤੇ ਦੁਨੀਆ ਪ੍ਰਤੀ ਬੁਨਿਆਦੀ ਜ਼ਿੰਮੇਵਾਰੀ ਕੀ ਹੈ? ਇਹ ਸਮਾਜ ਨੂੰ ਉਸਾਰ ਵੀ ਸਕਦਾ ਹੈ, ਉਜਾੜ ਵੀ ਸਕਦਾ ਹੈ। ਆਲੇ-ਦੁਆਲੇ ਜੋ ਗ਼ਲਤ ਹੋ ਰਿਹਾ ਹੈ, ਉਸ ਨੂੰ ਉਜਾਗਰ ਕਰਨਾ, ਮਸਲਿਆਂ ਮੁੱਦਿਆਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਨਾ, ਸਿੱਖਿਅਤ ਕਰਨਾ, ਜੀਵਨ ਵਿਚ ਖ਼ੁਸ਼ੀ, ਖੁਸ਼ਹਾਲੀ ਤੇ ਸਫ਼ਲਤਾ ਤੇ ਪ੍ਰਾਪਤੀ ਦੀਆਂ ਕਾਮਯਾਬ ਕਹਾਣੀਆਂ ਰਾਹੀਂ ਪ੍ਰੇਰਨਾ ਦੇਣਾ, ਸਿਹਤਮੰਦ ਤੇ ਖ਼ੁਸ਼ਹਾਲ ਜੀਵਨ ਲਈ ਸਿਹਤਮੰਦ ਮਨੋਰੰਜਨ ਮੁਹੱਈਆ ਕਰਨਾ ਮੀਡੀਆ ਦਾ ਬੁਨਿਆਦੀ ਕਰਤੱਵ ਹੈ।
ਧਰਮ, ਰਾਜਨੀਤੀ, ਜਾਤਪਾਤ ਦੇ ਆਧਾਰ 'ਤੇ ਸਮਾਜ ਅਤੇ ਦੇਸ਼ ਅੰਦਰ ਪੈਦਾ ਹੋ ਰਹੀ ਨਫ਼ਰਤ ਨੂੰ ਘਟਾਉਣਾ, ਰੋਕਣਾ ਮੀਡੀਆ ਦੀ ਮੁੱਖ ਜ਼ਿੰਮੇਵਾਰੀ ਹੈ। ਅਫ਼ਵਾਹਾਂ ਅਤੇ ਗ਼ਲਤ ਪ੍ਰਚਾਰ ਪ੍ਰਤੀ ਸੁਚੇਤ ਕਰਦਿਆਂ ਅਸਲ ਜਾਣਕਾਰੀ ਮੁਹੱਈਆ ਕਰਨਾ ਜ਼ਰੂਰੀ ਹੋ ਗਿਆ ਹੈ।
ਚੋਣਾਂ ਸਿਰ 'ਤੇ ਹਨ। ਲੋਕਾਂ ਦੀਆਂ ਮੁਸ਼ਕਿਲਾਂ ਪ੍ਰੇਸ਼ਾਨੀਆਂ ਦੀ ਗੱਲ ਕਿਉਂ ਨਹੀਂ ਹੋ ਰਹੀ? ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ, ਸਿਹਤ ਸਿੱਖਿਆ ਸਹੂਲਤਾਂ, ਨੋਟਬੰਦੀ, ਵਸਤੂ ਤੇ ਸੇਵਾ ਕਰ (ਜੀ.ਐਸ.ਟੀ.), ਵਾਤਾਵਰਨ, ਇਸਤਰੀ ਸੁਰੱਖਿਆ, ਭ੍ਰਿਸ਼ਟਾਚਾਰ, ਪ੍ਰਦੂਸ਼ਣ, ਕਿਸਾਨੀ ਸੰਕਟ-ਕੀ ਇਹ ਗ਼ੈਰ-ਜ਼ਰੂਰੀ ਮੁੱਦੇ ਹਨ? ਪ੍ਰਾਈਮ ਟਾਈਮ ਇਨ੍ਹਾਂ ਤੋਂ ਸੱਖਣਾ ਕਿਉਂ ਹੈ?


-ਸੰਪਰਕ : 94171-53513.
prof_kulbir@yahoo.com

 

ਬਰਸੀ 'ਤੇ ਵਿਸ਼ੇਸ਼

ਇਕ ਇਮਾਨਦਾਰ ਤੇ ਬੇਦਾਗ਼ ਸ਼ਖ਼ਸੀਅਤ ਸਨ ਦਿਲਬਾਗ ਸਿੰਘ

ਕੋਈ ਦਿਨ ਅਜਿਹਾ ਵੀ ਹੁੰਦਾ ਜਿਸ ਦਿਨ ਕਿਸੇ ਨੂੰ ਯਾਦ ਕਰਦਿਆਂ ਗੱਚ ਭਰ ਆਉਂਦਾ ਹੈ ਤੇ ਯਾਦਾਂ ਦਾ ਸਿਲਸਿਲਾ ਉਸਰਦਾ ਚਲਾ ਜਾਂਦਾ ਹੈ। ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਕੋਈ ਵਿਅਕਤੀ ਮਹਾਨ ਬਣ ਜਾਵੇ ਤੇ ਯਾਦ ਰਹਿਣ ਯੋਗ ਹੋਵੇ। ਆਪਣੇ ਮਹਾਨ ਅਮਲਾਂ ਕਰਕੇ ਜਿਸ ...

ਪੂਰੀ ਖ਼ਬਰ »

ਕੀ ਪੰਜਾਬ ਨੂੰ ਜਿਊਣ ਦਾ ਹੱਕ ਨਹੀਂ?

ਮੈਨੂੰ ਸਤੰਬਰ 1965 ਦਾ ਮਹੀਨਾ ਯਾਦ ਕਰਕੇ ਝੁਣਝੁਣੀ ਜਿਹੀ ਛਿੜ ਜਾਂਦੀ ਹੈ। ਉਨ੍ਹਾਂ ਦਿਨਾਂ ਵਿਚ ਮੈਂ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਚ ਪੜ੍ਹਿਆ ਕਰਦਾ ਸੀ ਅਤੇ ਡਿਗਰੀ ਦੇ ਆਖ਼ਰੀ ਸਾਲ ਵਿਚ ਸੀ। ਦਿਨ ਵਿਚ ਕਈ ਵਾਰੀ ਹਵਾਈ ਹਮਲੇ ਦਾ ਸਾਇਰਨ (ਹੂਟਰ) ਵੱਜਦਾ ...

ਪੂਰੀ ਖ਼ਬਰ »

ਪੁਲਾਂ ਅਤੇ ਰੇਲਵੇ ਫਾਟਕਾਂ ਦੀ ਖਸਤਾ ਹਾਲਤ

ਮੁੰਬਈ ਵਿਚ ਇਕ ਰੇਲਵੇ ਸਟੇਸ਼ਨ ਨੂੰ ਬੀ.ਟੀ. ਲਾਈਨ ਨਾਲ ਜੋੜਨ ਵਾਲੇ ਓਵਰ ਬ੍ਰਿਜ ਦੇ ਹਾਦਸੇ ਨੇ ਦੇਸ਼ ਭਰ ਵਿਚ ਬੇਹੱਦ ਪੁਰਾਣੇ ਅਤੇ ਖਸਤਾ ਹਾਲ ਹੋ ਚੁੱਕੇ ਪੁਲਾਂ ਸਬੰਧੀ ਜ਼ੋਰਦਾਰ ਬਹਿਸ ਸ਼ੁਰੂ ਕਰ ਦਿੱਤੀ ਹੈ। ਇਸ ਪੁਲ ਨੂੰ ਕਈ ਸਾਲ ਪਹਿਲਾਂ ਕਿਸੇ ਵੀ ਸਮੇਂ ਕਿਸੇ ਹਾਦਸੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX