ਤਾਜਾ ਖ਼ਬਰਾਂ


ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ
. . .  about 1 hour ago
ਮੁੰਬਈ ,11 ਅਗਸਤ {ਇੰਦਰ ਮੋਹਨ ਪੰਨੂੰ }- ਬਾਲੀਵੁੱਡ ਕਲਾਕਾਰ ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਜ ਦੇ ਲਈ ਅਮਰੀਕਾ ਲਿਜਾਇਆ ਜਾਵੇਗਾ । 61 ਸਾਲਾ ਸੰਜੇ ਦੱਤ ਨੂੰ ਕੁੱਝ ਦਿਨ ਪਹਿਲਾਂ ...
ਪ੍ਰਤਾਪ ਸਿੰਘ ਬਾਜਵਾ ਦੀ ਜਾਨ ਨੂੰ ਖ਼ਤਰਾ
. . .  about 1 hour ago
ਚੰਡੀਗੜ੍ਹ ,11 ਅਗਸਤ { ਅਜੀਤ ਬਿਉਰੋ }- ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋ ਜਾਂਦਾ ਹੈ ਤਾ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਚੇਅਰਮੈਨ ਕਸ਼ਮੀਰ ਖਿਆਲਾ ਨੂੰ ਸਦਮਾ , ਪਿਤਾ ਦਾ ਦਿਹਾਂਤ
. . .  about 1 hour ago
ਰਾਮ ਤੀਰਥ { ਅੰਮ੍ਰਿਤਸਰ } , 10 ਅਗਸਤ ( ਧਰਵਿੰਦਰ ਸਿੰਘ ਔਲਖ ) -ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੂੰ ਉਸ ਵੇਲੇ ਸਦਮਾ ਪਹੁੰਚਿਆ , ਜਦ ਉਨ੍ਹਾਂ ਦੇ ਪਿਤਾ...
ਸੀ ਆਈ ਏ ਸਟਾਫ ਤੋਂ ਦੁਖੀ 26 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  about 2 hours ago
ਅੰਮ੍ਰਿਤਸਰ ,11 ਅਗਸਤ (ਰਾਜੇਸ਼ ਕੁਮਾਰ) - ਤਰਨ ਤਾਰਨ ਰੋਡ 'ਤੇ ਮੁਰੱਬੇ ਵਾਲੀ ਗਲੀ 'ਚ ਰਹਿਣ ਵਾਲੇ ਨੌਜਵਾਨ ਸੰਦੀਪ ਭਾਟੀਆ ਨੇ ਪੁਲਿਸ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲਈ ।
ਅਮਰੀਕਾ ਤੋਂ ਖੀਸੇ ਖਾਲੀ ਕਰਾ ਕੇ ਡਿਪੋਰਟ ਹੋਣ ਮਗਰੋਂ ਚੌਥੀ ਉਡਾਣ ਰਾਹੀਂ ਰਾਜਾਸਾਂਸੀ ਹਵਾਈ ਅੱਡਾ ਪੁੱਜੇ 123 ਭਾਰਤੀ ਨੌਜਵਾਨ
. . .  about 2 hours ago
ਰਾਜਾਸਾਂਸੀ {ਅੰਮ੍ਰਿਤਸਰ} ,11 ਅਗਸਤ (ਹੇਰ ,ਖੀਵਾ ) -ਤਕਰੀਬਨ ਬੀਤੇ ਵਰ੍ਹੇ ਆਪਣੀਆਂ ਅੱਖਾਂ ‘ਚ ਚਮਕ ਦਮਕ ਦੀ ਦੁਨੀਆਂ ਦੇ ਸੁਪਨੇ ਪਾਲਦੇ ਹੋਏ ਅਮਰੀਕਾ ਗਏ ਭਾਰਤੀ ਟਰੰਪ ਸਰਕਾਰ ਦੇ ਅੜਿੱਕੇ ਚੜ੍ਹ ਜਾਣ ...
ਰਾਜਪੁਰਾ (ਪਟਿਆਲਾ) ਕੋਰੋਨਾ ਦੇ 22 ਨਵੇ ਮਾਮਲੇ ਪਾਜ਼ੀਟਿਵ
. . .  about 3 hours ago
ਰਾਜਪੁਰਾ, 11 ਅਗਸਤ (ਰਣਜੀਤ ਸਿੰਘ) - ਅੱਜ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ 22 ਕੋਰੋਨਾ ਮਰੀਜ਼ ਪਾਜ਼ੀਟਿਵ ਪਾਏ ਗਏ ਹਨ ।ਇਸ ਦੀ ਪੁਸ਼ਟੀ ਸੀ.ਐਮ.ਓ ਪਟਿਆਲਾ ਡਾ. ਹਰੀਸ਼...
ਪੰਜਾਬ 'ਚ ਅੱਜ ਕੋਰੋਨਾ ਨਾਲ 32 ਮੌਤਾਂ, 1002 ਨਵੇਂ ਮਾਮਲੇ
. . .  about 3 hours ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਅµਕੜਿਆਂ ਅਨੁਸਾਰ ਪੰਜਾਬ ਵਿਚ ਅੱਜ ਕੋਰੋਨਾ ਵਾਇਰਸ ਕਾਰਨ 32 ਮੌਤਾਂ ਹੋਈਆਂ ਹਨ ਤੇ 1002 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਸੂਬੇ 'ਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮਹਿਲ ਕਲਾਂ, 11 ਅਗਸਤ (ਅਵਤਾਰ ਸਿੰਘ ਅਣਖੀ) - ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵੱਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 4 hours ago
ਫ਼ਾਜ਼ਿਲਕਾ, 11 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 3 ਹੋਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਜਲਾਲਾਬਾਦ ਦਾ 1 ਕੇਸ ਅਤੇ ਅਬੋਹਰ ਦੇ 2 ਕੇਸ ਹਨ। ਸਿਹਤ ਵਿਭਾਗ ਫ਼ਾਜ਼ਿਲਕਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਪਿੰਡ...
ਮੁਕੰਦਪੁਰ (ਨਵਾਂਸ਼ਹਿਰ) ਇਲਾਕੇ ਚ ਦੋ ਹੋਰ ਕੋਰੋਨਾ ਮਾਮਲੇ ਪਾਜ਼ੀਟਿਵ
. . .  about 4 hours ago
ਮੁਕੰਦਪੁਰ,11 ਅਗਸਤ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਅਧੀਨ ਆਉਂਦੇ ਪਿੰਡ ਗੁਣਾਚੌਰ ਅਤੇ ਦੁਸਾਂਝ ਖ਼ੁਰਦ ਦੇ ਇੱਕ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐੱਸ.ਐਮ.ਓ ਮੁਕੰਦਪੁਰ...
ਕਪੂਰਥਲਾ 'ਚ ਕੋਰੋਨਾ ਦੇ 54 ਨਵੇਂ ਮਾਮਲੇ ਪਾਜ਼ੀਟਿਵ
. . .  about 4 hours ago
ਕਪੂਰਥਲਾ, 11 ਅਗਸਤ (ਅਮਰਜੀਤ ਸਿੰਘ ਸਡਾਨਾ) - ਜ਼ਿਲੇ੍ਹ ਵਿਚ ਕੋਰੋਨਾ ਦੇ ਅੱਜ ਕੁੱਲ 54 ਮਾਮਲੇ ਸਾਹਮਣੇ ਆਏ ਹਨ,ਜਿਨ੍ਹਾਂ ਵਿਚ 18 ਮਾਮਲੇ ਫਗਵਾੜਾ ਤੋਂ 6 ਬੇਗੋਵਾਲ ਤੋਂ, 17 ਕਪੂਰਥਲਾ ਬਲਾਕ ਤੋਂ, 4 ਟਿੱਬਾ ਤੋਂ, 2 ਸੁਲਤਾਨਪੁਰ ਲੋਧੀ, 6 ਫੱਤੂਢੀਂਗਾ ਤੇ ਇੱਕ ਮਰੀਜ਼ ਭੁਲੱਥ...
ਕੋਰੋਨਾ ਨਾਲ ਹਰੀਕੇ ਪੱਤਣ (ਤਰਨਤਾਰਨ) ਦੇ ਸਾਬਕਾ ਪੰਚਾਇਤ ਸਕੱਤਰ ਦੀ ਮੌਤ
. . .  about 4 hours ago
ਹਰੀਕੇ ਪੱਤਣ,11 ਅਗਸਤ (ਸੰਜੀਵ ਕੁੰਦਰਾ) - ਜ਼ਿਲ੍ਹਾ ਤਰਨਤਾਰਨ ਦੇ ਹਰੀਕੇ ਨਿਵਾਸੀ ਸਾਬਕਾ ਪੰਚਾਇਤ ਸਕੱਤਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਾਬਕਾ ਪੰਚਾਇਤ ਸਕੱਤਰ ਪਰਮਜੀਤ ਸਿੰਘ ਨੂੰ ਸਾਹ ਦੀ ਤਕਲੀਫ਼ ਹੋਣ ਕਾਰਨ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ...
ਮੋਗਾ 'ਚ 14 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  about 5 hours ago
ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਅੱਜ ਕੋਰੋਨਾ ਵਾਇਰਸ ਦੇ 14 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 620 ਹੋ ਗਈ ਹੈ, ਜਿਨ੍ਹਾਂ 'ਚੋਂ 260...
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੰਕੇਤਕ ਰੂਪ 'ਚ ਸਜਾਇਆ ਜਾਵੇਗਾ ਨਗਰ ਕੀਰਤਨ
. . .  about 5 hours ago
ਅੰਮ੍ਰਿਤਸਰ, 11 ਅਗਸਤ - ( ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਮੌਕੇ ਇਸ ਵਾਰ ਸੰਕੇਤਕ ਰੂਪ ਵਿਚ ਨਗਰ ਕੀਰਤਨ ਸਜਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਨਾਨਕਸ਼ਾਹੀ ਕਲੰਡਰ ਅਨੁਸਾਰ ਪ੍ਰਕਾਸ਼...
ਸੁਨਾਮ (ਸੰਗਰੂਰ) ’ਚ ਕੋਰੋਨਾ ਕਾਰਨ ਤੀਜੀ ਮੌਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 11 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ) - ਜ਼ਿਲ੍ਹਾ ਸੰਗਰੂਰ ਸੁਨਾਮ ਸ਼ਹਿਰ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਜਿੱਥੇ ਮੌਤਾਂ ਦੀ ਗਿਣਤੀ ਦਾ ਅੰਕੜਾ ਦਿਨੋ ਦਿਨ...
ਮਸ਼ਹੂਰ ਕਵੀ ਰਾਹਤ ਇੰਦੌਰੀ ਦਾ ਦੇਹਾਂਤ
. . .  about 5 hours ago
ਮੁੰਬਈ, 11 ਅਗਸਤ - ਮਸ਼ਹੂਰ ਕਵੀ ਰਾਹਤ ਇੰਦੌਰੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦੇ 2 ਦੌਰੇ ਪਏ ਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਐਤਵਾਰ ਨੂੰ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ...
ਹੁਸ਼ਿਆਰਪੁਰ 'ਚ 60 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ
. . .  about 5 hours ago
ਹੁਸ਼ਿਆਰਪੁਰ, 11 ਅਗਸਤ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 60 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 733 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ...
ਪੁਲਿਸ ਨੇ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਣੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
. . .  about 5 hours ago
ਪਠਾਨਕੋਟ, 11 ਅਗਸਤ (ਚੌਹਾਨ)- ਆਜ਼ਾਦੀ ਦਿਹਾੜੇ ਦੇ ਸੰਬੰਧ 'ਚ ਚੱਕੀ ਪੁਲ 'ਤੇ ਲਾਏ ਨਾਕੇ ਤੋਂ ਪਠਾਨਕੋਟ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ...
ਭਲਕੇ ਤੋਂ ਪੰਜਾਬ 'ਚ ਵੰਡੇ ਜਾਣਗੇ ਸਮਾਰਟ ਫੋਨ, ਸਰਕਾਰ ਵਲੋਂ ਤਿਆਰੀ ਪੂਰੀ
. . .  about 6 hours ago
ਜਲੰਧਰ, 11 ਅਗਸਤ (ਅ. ਬ.)- ਪੰਜਾਬ ਸਰਕਾਰ ਵਲੋਂ ਭਲਕੇ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਵਲੋਂ ਤਿਆਰੀ ਵੀ ਪੂਰੀ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 244 ਮਾਮਲੇ ਆਏ ਸਾਹਮਣੇ ਅਤੇ 9 ਹੋਰ ਮਰੀਜ਼ਾਂ ਦੀ ਮੌਤ
. . .  about 6 hours ago
ਲੁਧਿਆਣਾ, 11 ਅਗਸਤ (ਸਲੇਮਪੁਰੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ...
ਸਿੰਗਲਾ ਵਲੋਂ ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਟਰਾਂਸਫ਼ਰ ਸਰਟੀਫਿਕੇਟ ਦੀ ਬੰਦਿਸ਼ ਖ਼ਤਮ ਕਰਨ ਦੀ ਹਦਾਇਤ
. . .  about 6 hours ago
ਚੰਡੀਗੜ੍ਹ , 11 ਅਗਸਤ- ਸਰਕਾਰੀ ਸਕੂਲਾਂ 'ਚ ਦਾਖ਼ਲੇ ਦੇ ਸੰਬੰਧ 'ਚ ਵਿਦਿਆਰਥੀਆਂ ਨੂੰ ਟਰਾਂਸਫ਼ਰ ਸਰਟੀਫਿਕੇਟ ਪ੍ਰਾਪਤ ਕਰਨ ਦੀ ਆ ਰਹੀ ਮੁਸ਼ਕਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ...
ਗੁਰਦਾਸਪੁਰ 'ਚ 37 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਇੱਕ ਔਰਤ ਦੀ ਮੌਤ
. . .  about 6 hours ago
ਗੁਰਦਾਸਪੁਰ, 11 ਅਗਸਤ (ਆਰਿਫ਼)- ਕੋਵਿਡ-19 ਦੇ ਚੱਲਦਿਆਂ ਬੀਤੇ ਦਿਨ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਵੱਖ-ਵੱਖ ਵਿਅਕਤੀਆਂ ਦੇ ਸੈਂਪਲ ਲਏ ਸਨ। ਇਨ੍ਹਾਂ 'ਚੋਂ ਅੱਜ 37 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦੋਂਕਿ...
ਪੰਜਾਬ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ- ਅਜੈਪਾਲ ਸਿੰਘ ਮੀਰਾਂਕੋਟ
. . .  about 6 hours ago
ਜੰਡਿਆਲਾ ਗੁਰੂ, 11 ਅਗਸਤ (ਰਣਜੀਤ ਸਿੰਘ ਜੋਸਨ)- ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਤੇ ਪਨਸਪ ਪੰਜਾਬ ਦੇ ਸਾਬਕਾ ਚੇਅਰਮੈਨ ਅਜੈਪਾਲ ਸਿੰਘ ਮੀਰਾਂਕੋਟ ਨੇ ਪਿੰਡ ਬੰਡਾਲਾ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਉਪਰੰਤ...
ਮਾਛੀਵਾੜਾ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਛੇ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  about 6 hours ago
ਮਾਛੀਵਾੜਾ ਸਾਹਿਬ, 11 ਅਗਸਤ (ਮਨੋਜ ਕੁਮਾਰ)- ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ 'ਚ ਅੱਜ ਕੋਰੋਨਾ ਦੇ ਛੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ 'ਚ 5 ਪੁਰਸ਼ ਅਤੇ ਇੱਕ...
ਤਲਵੰਡੀ ਸਾਬੋ 'ਚ ਗਰਭਵਤੀ ਔਰਤ ਸਮੇਤ ਅਤੇ ਇੱਕ ਨੌਜਵਾਨ ਨੂੰ ਹੋਇਆ ਕੋਰੋਨਾ
. . .  about 6 hours ago
ਤਲਵੰਡੀ ਸਾਬੋ, 11 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰ ਕੋਰੋਨਾ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ।ਸ਼ਹਿਰ ਦਾ ਨੱਤ ਰੋਡ ਕੋਰੋਨਾ ਦਾ ਨਵਾਂ ਹਾਟ ਸਪਾਟ ਬਣਦਾ ਜਾ ਰਿਹਾ ਹੈ।ਅੱਜ ਨੱਤ ਰੋਡ ਦੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਚੇਤ ਸੰਮਤ 551

ਜਲੰਧਰ

ਸਾਬਕਾ ਪੁਲਿਸ ਮੁਲਾਜ਼ਮ ਨਾਜਾਇਜ਼ ਹਥਿਆਰ ਤੇ ਸਾਥੀਆਂ ਸਮੇਤ ਗਿ੍ਫ਼ਤਾਰ

ਜਲੰਧਰ, 17 ਮਾਰਚ (ਸ਼ੈਲੀ) - ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਸਾਂਝੀਆਂ ਟੀਮਾਂ ਬਣਾ ਕੇ ਲਗਾਤਾਰ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ ਜਿਸ ਤਹਿਤ ਕਮਿਸ਼ਨਰੇਟ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਯੁਨਿਟ ਨੇ ਸਾਬਕਾ ਪੁਲਿਸ ਮੁਲਾਜ਼ਮ ਨੂੰ ਨਾਜਾਇਜ਼ ਅਸਲੇ ਅਤੇ ਸਾਥੀਆਂ ਸਮੇਤ ਗਿ੍ਫਤਾਰ ਕੀਤਾ ਹੈ | ਫੜੇ ਗਏ ਵਿਅਕਤੀਆਂ ਦੀ ਪਛਾਣ ਜਸਵਿੰਦਰ ਸਿੰਘ ਜੱਸੀ ਨਿਵਾਸੀ ਸੰਜੇ ਗਾਂਧੀ ਨਗਰ ਜਲੰਧਰ, ਕੁਲਵਿੰਦਰ ਸਿੰਘ ਉਰਫ ਬਬਲੂ ਨਿਵਾਸੀ ਧਾਰੀਵਾਲ ਗੁਰਦਾਸਪੁਰ ਅਤੇ ਦੀਪਕ ਸੈਣੀ ਨਿਵਾਸੀ ਹਰਗੋਬਿੰਦਪੁਰ ਨੂਰਪੂਰ ਜਲੰਧਰ ਦੇ ਰੂਪ ਵਿਚ ਹੋਈ ਹੈ | ਦੋਸ਼ੀਆਂ ਦੇ ਚਾਰ ਸਾਥੀ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ਦੀ ਪਹਿਚਾਣ ਪਿ੍ੰਸ ਤੇ ਬੋਤਲ ਨਿਵਾਸੀ ਬਿਹਾਰ ਵਜੋਂ ਹੋਈ ਅਤੇ ਦੋ ਹੋਰ ਵਿਅਕਤੀ ਜੋ ਅਣਪਛਾਤੇ ਨੇ, ਇਸ 'ਚ ਸ਼ਾਮਿਲ ਹਨ | ਦੋਸ਼ੀਆਂ ਕੋਲੋਂ ਦੋ ਦੇਸੀ ਪਿਸਤੌਲ, 32 ਜਿੰਦਾ ਰੌਾਦ ਅਤੇ ਇਕ ਦਾਤਰ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਜਸਵਿੰਦਰ ਸਿੰਘ ਜੱਸੀ ਪਾਸੋਂ ਇਕ ਪਿਸਤੌਲ, 14 ਜਿੰਦਾ ਰੌਾਦ ਤੇ ਕੁਲਵਿੰਦਰ ਕੋਲੋਂ ਇਕ ਪਿਸਤੌਲ ਤੇ 11 ਜਿੰਦਾ ਰੌਾਦ ਅਤੇ ਦੀਪਕ ਸੈਣੀ ਕੋਲੋਂ ਇਕ ਦਾਤਰ ਤੇ 7 ਜਿੰਦਾ ਰੌਾਦ ਬਰਾਮਦ ਕੀਤੇ ਗਏ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਸੂਰਾਨਸੀ ਲਾਈਨਾਂ ਕੋਲ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਲਾਹ ਕਰ ਰਹੇ ਹਨ ਜਿਸ 'ਤੇ ਪੁਲਿਸ ਨੇ ਛਾਪੇਮਾਰੀ ਕਰ ਮੌਕੇ ਤੋਂ ਹੀ ਤਿੰਨਾਂ ਨੂੰ ਗਿ੍ਫਤਾਰ ਕਰ ਲਿਆ ਹੈ | ਗਿ੍ਫਤਾਰ ਕੀਤੇ ਗਏ ਵਿਅਕਤੀਆਂ 'ਚੋਂ ਜਸਵਿੰਦਰ ਸਿੰਘ ਜੱਸੀ ਸਾਬਕਾ ਪੁਲਿਸ ਮੁਲਾਜ਼ਮ ਹੈ ਜਿਸ ਨੂੰ ਕਿ ਪੁਲਿਸ ਵਿਭਾਗ ਵਲੋਂ ਬਰਖਾਸਤ ਕਰ ਦਿੱਤਾ ਗਿਆ ਸੀ | ਪੁੱਛਗਿੱਛ ਵਿਚ ਅਜੇ ਤੱਕ ਸਾਹਮਣੇ ਆਇਆ ਹੈ ਕਿ ਜੱਸੀ ਸਾਲ 2010 ਦੇ 8ਵੇਂ ਮਹੀਨੇ ਪੰਜਾਬ ਪੁਲਿਸ ਵਿਚ ਭਰਤੀ ਹੋਇਆ ਸੀ ਤੇ ਇਸ ਖਿਲਾਫ ਥਾਣਾ ਚੌਕ ਸ੍ਰੀ ਪਟਨਾ ਸਾਹਿਬ ਵਿਚ 2018 ਨੂੰ ਮਾਮਲਾ ਦਰਜ ਕੀਤਾ ਗਿਆ ਸੀ | ਉਸ ਸਮੇਂ ਜਸਵਿੰਦਰ ਸਿੰਘ ਜੱਸੀ ਪਾਸੋਂ ਇਕ ਦੇਸੀ ਪਿਸਤੌਲ, 6 ਜਿੰਦਾ ਰੌਾਦ, 100 ਗ੍ਰਾਮ ਗਾਂਜਾ ਤੇ ਇਕ ਭਰਿਆ ਹੋਇਆ ਨਸ਼ੇ ਦਾ ਟੀਕਾ ਬਰਾਮਦ ਹੋਇਆ ਸੀ | ਜੱਸਾ ਆਪਣੇ ਸਾਥੀਆਂ ਕੁਲਵਿੰਦਰ ਸਿੰਘ ਅਤੇ ਦੀਪਕ ਸੈਣੀ ਦੇ ਨਾਲ ਇਸ 'ਤੇ ਚੱਲ ਰਹੇ ਮਾਮਲੇ ਦੀ ਤਰੀਕ ਭੁਗਤਣ ਲਈ ਪਟਨਾ ਗਿਆ ਸੀ ਜਿਥੋਂ ਇਸ ਨੇ 70 ਹਜ਼ਾਰ ਵਿਚ ਬੋਤਲ ਅਤੇ ਪਿ੍ੰਸ ਨਿਵਾਸੀ ਬਿਹਾਰ ਕੋਲੋਂ ਦੋ ਪਿਸਤੌਲ ਖਰੀਦੇ ਸਨ | ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ 'ਤੇ ਵੀ ਕਈ ਮਾਮਲੇ ਦਰਜ ਹਨ ਜਿਨ੍ਹਾਂ ਵਿਚੋਂ ਇਕ ਮਾਮਲੇ ਵਿਚ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦਾਸਪੁਰ ਦੇ ਰਹਿਣ ਵਾਲੇ ਸਾਹਿਬ ਸਿੰਘ ਨਿਵਾਸੀ ਪਿੰਡ ਛਿੱਤਰਾਂ ਗੁਰਦਾਸਪੁਰ ਦੀ ਛੋਟੀ ਜਿਹੀ ਗੱਲ ਕਰਕੇ ਹੀ ਉਸ ਦੀ ਹੱਤਿਆ ਕਰ ਦਿੱਤੀ ਸੀ | ਇਸੇ ਤਰ੍ਹਾਂ ਹੀ ਦੀਪਕ ਸੈਣੀ ਨੇ ਦੱਸਿਆ ਕਿ ਉਹ 2013 ਵਿਚ ਆਪਣੇ ਪਿਤਾ ਕੋਲ ਵਿਦੇਸ਼ ਗਿਆ ਸੀ ਅਤੇ ਉੱਥੋਂ ਇਕ ਮਹੀਨਾ ਪਹਿਲਾਂ ਹੀ ਭਾਰਤ ਵਾਪਿਸ ਆਇਆ ਅਤੇ ਆ ਕੇ ਫਾਸਟ ਫੂਡ ਦੀ ਦੁਕਾਨ ਖੋਲ੍ਹੀ ਜੋ ਕਿ ਕੁਝ ਦਿਨ ਪਹਿਲਾਂ ਹੀ ਬੰਦ ਕਰ ਦਿੱਤੀ ਸੀ |
ਇੰਸਪੈਕਟਰ ਨਵਦੀਪ ਸਿੰਘ ਸੀ ਦੋਸ਼ੀਆਂ ਦੇ ਨਿਸ਼ਾਨੇ 'ਤੇ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਿਆ ਹੈ ਕਿ ਦੋਸ਼ੀ ਕਿਸੇ ਬੈਂਕ ਦੀ ਕੈਸ਼ ਵੈਨ ਨੂੰ ਲੁੱਟਣ ਦੀ ਸਾਜਿਸ਼ ਕਰ ਰਹੇ ਸਨ | ਜਦੋਂ ਜੱਸੀ 'ਤੇ ਪਟਨਾ ਵਿਖੇ ਨਾਜਾਇਜ਼ ਅਸਲੇ ਦਾ ਮਾਮਲਾ ਦਰਜ ਹੋਇਆ ਸੀ ਤਾਂ ਇਸ ਨੂੰ ਵਿਭਾਗ ਵਲੋਂ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਜੱਸੀ ਇਹ ਸਮਝਦਾ ਹੈ ਕਿ ਇਸ ਨੂੰ ਬਰਖਾਸਤ ਕਰਵਾਉਣ ਵਿਚ ਇੰਸਪੈਕਟਰ ਨਵਦੀਪ ਸਿੰਘ ਦਾ ਹੱਥ ਹੈ ਜਿਸ ਕਾਰਨ ਉਹ ਇੰਸਪੈਕਟਰ ਨਵਦੀਪ ਸਿੰਘ ਨਾਲ ਰੰਜਿਸ਼ ਰਖਦਾ ਹੈ ਤੇ ਇਹ ਵਿਅਕਤੀ ਨਵਦੀਪ ਸਿੰਘ ਨੂੰ ਕੋਈ ਵੱਡਾ ਨੁਕਸਾਨ ਪਹੁੰਚਾਉਣ ਦੀ ਫਿਰਾਕ ਵਿਚ ਸਨ |
ਚੋਣ ਜ਼ਾਬਤੇ ਦੇ ਚੱਲਦੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਕਰ ਰਹੇ ਹਨ ਸਾਂਝਾ ਕੰਮ-ਡੀ.ਸੀ.
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਚੋਣ ਜ਼ਾਬਤੇ ਦੌਰਾਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਜਾਂਚ ਕਰ ਰਹੀਆਂ ਹਨ | ਕਿਸੇ ਨੂੰ ਵੀ ਜ਼ਾਬਤੇ ਦੀ ਉਲੰਘਣਾ ਕਰਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |

ਜਾਅਲੀ ਸ਼ਰਾਬ ਬਣਾਉਣ ਵਾਲੇ ਕੈਮੀਕਲ ਨਾਲ ਭਰਿਆ ਟਰੱਕ ਫੜਿਆ, 2 ਕਾਬੂ

ਜਲੰਧਰ/ਗੁਰਾਇਆ, 17 ਮਾਰਚ (ਸ਼ੈਲੀ, ਬਲਵਿੰਦਰ ਸਿੰਘ) - ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਨਸ਼ਾ ਸੌਦਾਗਰਾਂ 'ਤੇ ਸ਼ਿਕੰਜਾ ਕੱਸਦੇ ਹੋਏ ਗੁਰਾਇਆ ਪੁਲਿਸ ਨੇ ਨਾਕਾਬੰਦੀ ਕਰਕੇ ਇੱਕ ਟਰੱਕ 'ਚੋਂ 10,400 ਲੀਟਰ ਸ਼ਰਾਬ ਬਣਾਉਣ ਵਾਲਾ ...

ਪੂਰੀ ਖ਼ਬਰ »

ਬੀ.ਐੱਡ. ਹੋਲਡਰ ਨਾਨ-ਟੀਚਿੰਗ ਸਟਾਫ਼ ਵਲੋਂ ਭਰਤੀ ਪ੍ਰਕਿਰਿਆ ਵਿਚ ਸੋਧ ਕਰਨ ਦੀ ਮੰਗ

ਮਲਸੀਆਂ, 17 ਮਾਰਚ (ਸੁਖਦੀਪ ਸਿੰਘ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਪੰਜਾਬ ਸਿੱਖਿਆ ਵਿਭਾਗ ਵਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (ਬੀ.ਪੀ.ਈ.ਓਜ਼.) ਦੀਆਂ ਸਿੱਧੀਆਂ ਅਸਾਮੀਆਂ ਦੀ ਭਰਤੀ ਸਬੰਧੀ ਜਾਰੀ ਇਸ਼ਤਿਹਾਰ ਤੋਂ ਬਾਅਦ ਸਮਗਰਾ ਸਿੱਖਿਆ ਅਭਿਆਨ, ...

ਪੂਰੀ ਖ਼ਬਰ »

9 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ

ਨੂਰਮਹਿਲ, 17 ਮਾਰਚ (ਗੁਰਦੀਪ ਸਿੰਘ ਲਾਲੀ) - ਨੂਰਮਹਿਲ ਪੁਲਿਸ ਨੇ 9 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਕਾਬੂ ਕੀਤੇ ਗਏ ਇਸ ਵਿਅਕਤੀ ਦੀ ਪਹਿਚਾਣ ਨਿਸ਼ਾਨ ਸਿੰਘ ਉਰਫ ਸਾਨਾ ਪੁੱਤਰ ਬਲਵੀਰ ਸਿੰਘ ਵਾਸੀ ਬੁਰਜ ਹਸਨ ਥਾਣਾ ...

ਪੂਰੀ ਖ਼ਬਰ »

ਫਿਲੌਰ 'ਚ ਔਰਤਾਂ ਨੂੰ , ਔਰਤਾਂ ਦਾ ਲੁੱਟਣ ਵਾਲਾ ਗਰੋਹ ਸਰਗਰਮ

ਫਿਲੌਰ, 17 ਮਾਰਚ (ਸੁਰਜੀਤ ਸਿੰਘ ਬਰਨਾਲਾ/ਬੀ.ਐਸ.ਕੈਨੇਡੀ)- ਜਸਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਉਹ ਆਪਣੇ ਭਰਾ ਦੀ ਲੜਕੀ ਦੇ ਵਿਆਹ 'ਤੇ ਸਵੇਰੇ ਬੱਸ ਵਿਚ ਪਟਿਆਲੇ ਤੋਂ ਆ ਕੇ ਫਿਲੌਰ ਉੱਤਰੀ ਸੀ | ਉਸ ਨੇ ਪਿੰਡ ਭਾਰ ਸਿੰਘਪੁਰ ਜਾਣਾ ਸੀ | ਉਹ ...

ਪੂਰੀ ਖ਼ਬਰ »

ਸੀ. ਵੀ. ਓ. ਵਲੋਂ ਐਲ. ਡੀ. ਪੀ. ਪਲਾਟ ਨਾਲ ਸਬੰਧਤ ਦਸਤਾਵੇਜ਼ ਤਲਬ

ਸ਼ਿਵ ਸ਼ਰਮਾ ਜਲੰਧਰ, 17 ਮਾਰਚ - 70.5 ਏਕੜ ਵਿਕਾਸ ਸਕੀਮ ਰਣਜੀਤ ਐਵੇਨਿਊ ਵਿਚ ਇਕ ਐਲ. ਡੀ. ਪੀ. ਪਲਾਟ ਦੀ ਅਲਾਟਮੈਂਟ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਸੀ. ਵੀ. ਓ. (ਮੁੱਖ ਚੌਕਸੀ ਅਫ਼ਸਰ) ਨੇ ਇਸ ਮਾਮਲੇ ਨਾਲ ਸਬੰਧਤ ਅਫ਼ਸਰਾਂ ਤੋਂ ਦਸਤਾਵੇਜ਼ਾਂ, ਜਾਣਕਾਰੀਆਂ ਮੰਗ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਜਥੇਬੰਦਕ ਢਾਂਚੇ ਦਾ ਐਲਾਨ

ਜਲੰਧਰ, 17 ਮਾਰਚ (ਜਸਪਾਲ ਸਿੰਘ)-ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਵਲੋਂ ਅੱਜ ਦੁਆਬਾ ਜ਼ੋਨ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ | ਸੀਨੀਅਰ ਮੀਤ ਪ੍ਰਧਾਨਾਂ 'ਚ ਕੁਲਜੀਤ ਸਿੰਘ ਸਰਹਾਲ ਕਾਜੀਆਂ, ਇਕਬਾਲ ਸਿੰਘ ਢੀਂਡਸਾ ਜਲੰਧਰ, ...

ਪੂਰੀ ਖ਼ਬਰ »

ਸੁਖਮਨੀ ਸੇਵਾ ਸੁਸਾਇਟੀ ਨੇ ਮਨਾਇਆ 45ਵਾਂ ਸਥਾਪਨਾ ਦਿਵਸ

ਜਲੰਧਰ, 17 ਮਾਰਚ (ਹਰਵਿੰਦਰ ਸਿੰਘ ਫੁੱਲ) - ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਕ ਰੈਣਕ ਬਾਜ਼ਾਰ ਜਲੰਧਰ ਨੇ ਆਪਣਾ 45ਵਾਂ ਸਥਾਪਨਾ ਦਿਵਸ ਗੁਰੂ ਤੇਗ ਬਹਾਦਰ ਐਕਸਟੈਨਸ਼ਨ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ 'ਚ ਸ੍ਰੀ ...

ਪੂਰੀ ਖ਼ਬਰ »

ਫੁੱਟਬਾਲ ਕਿੱਕਰਜ ਅਕੈਡਮੀ ਨੇ ਖੇਡ ਮੁਕਾਬਲੇ ਕਰਵਾਏ

ਜਲੰਧਰ, 17 ਮਾਰਚ (ਜਤਿੰਦਰ ਸਾਬੀ) - ਫੁੱਟਬਾਲ ਕਿੱਕਰਜ ਅਕੈਡਮੀ ਵਲੋਂ ਮਹਿਲਾ ਦਿਵਸ ਦੇ ਮੌਕੇ 'ਤੇ ਪਿਮਸ ਦੇ ਖੇਡ ਮੈਦਾਨ 'ਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ | ਇਹ ਜਾਣਕਾਰੀ ਕੋਚ ਵਰੁਣਦੀਪ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਰੀਲੇਅ ਦੌੜ, ਮਿਊਜ਼ੀਕਲ ...

ਪੂਰੀ ਖ਼ਬਰ »

ਗੁਰਦਿਆਂ ਦੀ ਬਿਮਾਰੀ ਦੇ ਲੱਛਣ ਪਤਾ ਲੱਗਦੇ ਹੀ ਹੋ ਸਕਦਾ ਹੈ ਸਹੀ ਇਲਾਜ-ਡਾ. ਚਾਹਲ

ਜਲੰਧਰ, 17 ਮਾਰਚ (ਐੱਮ. ਐੱਸ. ਲੋਹੀਆ) - ਗੁਰਦਿਆਂ ਦੀ ਬਿਮਾਰੀ ਦੇ ਲੱਛਣਾਂ ਦਾ ਪਤਾ ਲੱਗਦੇ ਹੀ ਉਸ ਦਾ ਸਹੀ ਇਲਾਜ ਕੀਤੇ ਜਾਣ 'ਤੇ ਮਰੀਜ਼ ਰੋਗ ਮੁਕਤ ਹੋ ਸਕਦਾ ਹੈ | ਇਹ ਜਾਣਕਾਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਡਾ. ਹਰੀਸ਼ ਭਾਰਦਵਾਜ ਦੀ ਅਗਵਾਈ ਹੇਠ ਕਰਵਾਏ ਇਕ ...

ਪੂਰੀ ਖ਼ਬਰ »

ਐਨ. ਆਈ. ਟੀ. ਵਿਖੇ ਸੱਭਿਆਚਾਰਕ ਮੇਲਾ 'ਉਤਕਾਂਸ਼' ਦਾ ਸਮਾਪਤੀ ਸਮਾਰੋਹ ਯਾਦਗਾਰ ਹੋ ਨਿੱਬੜਿਆ

ਜਲੰਧਰ, 17 ਮਾਰਚ (ਰਣਜੀਤ ਸਿੰਘ ਸੋਢੀ)- ਡਾ: ਬੀ. ਆਰ. ਅੰਬੇਡਕਰ ਐਨ. ਆਈ. ਟੀ. ਜਲੰਧਰ ਵਿਖੇ ਚਾਰ ਦਿਨਾਂ ਸੱਭਿਆਚਾਰਕ ਮੇਲੇ 'ਉਤਕਾਂਸ਼' ਦਾ ਸਮਾਪਤੀ ਸਮਾਰੋਹ ਯਾਦਗਾਰ ਹੋ ਨਿੱਬੜਿਆ, ਜਿਸ 'ਚ ਵਿਦਿਆਰਥੀਆਂ ਨੇ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ | ਸਮਾਗਮ ਦੇ ਅੰਤ 'ਚ ਸਟਾਰ ...

ਪੂਰੀ ਖ਼ਬਰ »

ਮੁੱਕਦਮਾ ਦਰਜ ਹੋਣ ਦੇ ਬਾਵਜੂਦ ਮੁਲਜ਼ਮਾਂ ਨੂੰ ਨਹੀਂ ਗਿ੍ਫ਼ਤਾਰ ਕਰ ਰਹੀ ਪੁਲਿਸ- ਚਰਨਜੀਤ ਸਿੰਘ

ਜਲੰਧਰ, 17 ਮਾਰਚ (ਐੱਮ. ਐੱਸ. ਲੋਹੀਆ) - ਆਦਰਸ਼ ਨਗਰ ਜਲੰਧਰ ਦੇ ਰਹਿਣ ਵਾਲੇ ਚਰਨਜੀਤ ਸਿੰਘ ਪੁੱਤਰ ਇੰਦਰ ਸਿੰਘ ਵਲੋਂ ਇਕ ਪੱਤਰਕਾਰ ਸੰਮੇਲਨ ਕਰਕੇ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਉਸ ਦੀ ਜਾਇਦਾਦ ਸਬੰਧੀ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚਣ ਦੀ ਕੋਸ਼ਿਸ਼ ਕਰਨ ਵਾਲਿਆਂ ...

ਪੂਰੀ ਖ਼ਬਰ »

ਸੋਮਵਾਰ ਨੂੰ ਰੋਹਨ ਦੇ ਸਕਦੇ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ

ਜਲੰਧਰ, 17 ਮਾਰਚ (ਸ਼ਿਵ)- ਅਸਤੀਫ਼ਾ ਦੇ ਕੇ ਪ੍ਰੇਸ਼ਾਨੀ ਵਿਚ ਫਸੇ ਕਾਂਗਰਸੀ ਕੌਾਸਲਰ ਰੋਹਨ ਸਹਿਗਲ ਨੇ ਜਲੰਧਰ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਦੇਵ ਵਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ ਤੇ ਸੋਮਵਾਰ ਨੂੰ ਇਸ ਨੋਟਿਸ ਦਾ ਜਵਾਬ ਦਿੱਤੇ ...

ਪੂਰੀ ਖ਼ਬਰ »

ਰਾਜਾ ਕ੍ਰਿਕਟ ਕਲੱਬ ਨੇ 123 ਦੌੜਾਂ ਬਣਾ ਕੇ ਜਿੱਤਿਆ ਮੈਚ

ਜਲੰਧਰ ਛਾਉਣੀ, 17 ਮਾਰਚ (ਪਵਨ ਖਰਬੰਦਾ)- ਪੀ.ਏ.ਪੀ. ਵਿਖੇ ਅੱਜ ਰਾਜਾ ਕ੍ਰਿਕਟ ਕਲੱਬ ਤੇ ਹਾਕ ਕ੍ਰਿਕਟ ਕਲੱਬ ਵਿਚਕਾਰ 20 ਓਵਰਾ ਦਾ ਮੈਚ ਕਰਵਾਇਆ ਗਿਆ ਜਿਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 122 ਦੌੜਾਂ ਬਣਾਈਆਂ | ਉਪਰੰਤ ਬੱਲੇਬਾਜ਼ੀ ਕਰਦੇ ਹੋਏ ਰਾਜਾ ...

ਪੂਰੀ ਖ਼ਬਰ »

ਕੌਾਸਲਰ ਬੰਟੀ ਨੀਲਕੰਠ ਵਲੋਂ 1 ਵਿਅਕਤੀ ਵਿਰੁੱਧ ਕਬਜ਼ਾ ਕਰਨ ਤੇ ਲੜਾਈ ਝਗੜੇ ਦੀ ਸ਼ਿਕਾਇਤ

ਜਲੰਧਰ, 17 ਮਾਰਚ (ਸ਼ੈਲੀ) - ਬੀਤੀ ਦੇਰ ਰਾਤ ਕੌਾਸਲਰ ਬੰਟੀ ਨੀਲਕੰਠ ਵਲੋਂ ਇਕ ਆਦਮੀ ਖਿਲਾਫ ਥਾਣਾ ਨੰਬਰ ਦੋ ਵਿਖੇ ਕਾਰਪੋਰੇਸ਼ਨ ਦੀ ਥਾਂ 'ਤੇ ਨਾਜਾਇਜ਼ ਕਬਜ਼ਾ ਕਰਨ ਤੇ ਉਨ੍ਹਾਂ ਨਾਲ ਲੜਾਈ ਝਗੜਾ ਕਰਨ ਸਬੰਧੀ ਸ਼ਿਕਾਇਤ ਦਿੱਤੀ ਗਈ | ਮੌਕੇ 'ਤੇ ਪਹੁੰਚੀ ਪੁਲਸ ਨੇ ਉਕਤ ...

ਪੂਰੀ ਖ਼ਬਰ »

ਮੱਕੜ ਵਲੋਂ ਰੈਲੀ ਸਫ਼ਲ ਬਣਾਉਣ ਲਈ ਜਲੰਧਰ ਛਾਉਣੀ ਹਲਕੇ ਦੇ ਵਰਕਰਾਂ ਦਾ ਧੰਨਵਾਦ

ਜਲੰਧਰ, 17 ਮਾਰਚ (ਜਸਪਾਲ ਸਿੰਘ)-ਜਲੰਧਰ ਛਾਉਣੀ ਹਲਕੇ ਦੇ ਇੰਚਾਰਜ ਅਤੇ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਬੀਤੇ ਕੱਲ੍ਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕੇ ਦੇ ਵਰਕਰਾਂ ਨਾਲ ਕੀਤੀ ਗਈ ਮੀਟਿੰਗ ਨੂੰ ਰੈਲੀ 'ਚ ਬਦਲਣ ਲਈ ਹਲਕੇ ਦੇ ਸਮੂਹ ...

ਪੂਰੀ ਖ਼ਬਰ »

ਪ੍ਰਮਿੰਦਰ ਸਿੰਘ ਲਾਲਾ ਦੇ ਯਤਨਾਂ ਨਾਲ ਭਾਰਤ ਨਗਰ ਵਿਖੇ ਅਟਵਾਲ ਦੇ ਹੱਕ 'ਚ ਬੈਠਕ

ਚੁਗਿੱਟੀ/ਜੰਡੂਸਿੰਘਾ, 17 ਮਾਰਚ (ਨਰਿੰਦਰ ਲਾਗੂ)- ਕੇਂਦਰੀ ਹਲਕੇ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਨਾਲ ਲਗਦੇ ਭਾਰਤ ਨਗਰ ਵਿਖੇ ਅੱਜ ਅਕਾਲੀ-ਭਾਜਪਾ ਗਠਜੋੜ ਦੇ ਸਰਗਰਮ ਆਗੂ ਪ੍ਰਮਿੰਦਰ ਸਿੰਘ ਲਾਲਾ ਦੇ ਯਤਨਾਂ ਨਾਲ ਲੋਕ ਸਭਾ ਚੋਣ ਲਈ ਉਮੀਦਵਾਰ ਐਲਾਨੇ ਗਏ ਚਰਨਜੀਤ ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਕੈਂਪ ਲਗਾਇਆ

ਜਲੰਧਰ, 17 ਮਾਰਚ (ਫੁੱਲ)- ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਗੁਰਦੁਆਰਾ ਸਾਹਿਬ 'ਚ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਇਸ ਦੌਰਾਨ ਬੱਚਿਆਂ ਤੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਪ੍ਰਬੰਧਕਾਂ ਨੇ ਦੱਸਿਆ ਕਿ ਹਰੇਕ ਐਤਵਾਰ ਦਸਤਾਰ ਸਿਖਲਾਈ ਕੈਂਪ ਲਗਾਇਆ ਜਾਂਦਾ ...

ਪੂਰੀ ਖ਼ਬਰ »

ਦੰਦਾਂ ਦੇ ਇਲਾਜ ਦੀਆਂ ਵਿਸ਼ਵ ਪੱਧਰੀ ਤਕਨੀਕਾਂ ਬਾਰੇ ਦੀ ਜਾਣਕਾਰੀ

ਜਲੰਧਰ, 17 ਮਾਰਚ (ਐੱਮ. ਐੱਸ. ਲੋਹੀਆ) - ਆਲ ਇੰਡੀਆ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਡਾ. ਜਸਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਹਾਜ਼ਰ ਡਾਕਟਰਾਂ ਲਈ ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ 'ਚ ਮੁਹਾਰਤ ਰੱਖਣ ਵਾਲੇ ਸਮਾਈਲ ਕਰੇਜ਼ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਆਗੂਆਂ ਵਲੋਂ ਅਟਵਾਲ ਦੇ ਹੱਕ 'ਚ ਚੋਣ ਪ੍ਰਚਾਰ ਜੰਗੀ ਪੱਧਰ 'ਤੇ ਆਰੰਭ

ਚੁਗਿੱਟੀ/ਚੰਡੂਸਿੰਘਾ, 17 ਮਾਰਚ (ਨਰਿੰਦਰ ਲਾਗੂ)-ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ 2 ਵਾਰ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਚਰਨਜੀਤ ਸਿੰਘ ਅਟਵਾਲ ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰੇ ਹਨ | ਅੱਜ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਵਿਰੁੱਧ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਮੁਹਿੰਮ ਜਾਰੀ

ਚੁਗਿੱਟੀ/ਜੰਡੂਸਿੰਘਾ, 17 ਮਾਰਚ (ਨਰਿੰਦਰ ਲਾਗੂ)-ਉੱਚ ਪੁਲਿਸ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁੰਹਿਮ ਨੂੰ ਜਾਰੀ ਰੱਖਦੇ ਹੋਏ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਫ਼ੌਜ ਦੇ ਜਵਾਨਾਂ ਨੂੰ ਨਾਲ ਲੈ ਕੇ ਐਤਵਾਰ ਨੂੰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੇ ਕਰਤਾਰਪੁਰ 'ਚ ਮਨਾਇਆ ਵਿਸ਼ਵਾਸਘਾਤ ਦਿਵਸ

ਕਰਤਾਰਪੁਰ, 17 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਕਾਂਗਰਸ ਸਰਕਾਰ ਨੇ ਪਿਛਲੇ ਦੋ ਸਾਲ ਤੋਂ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਕੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ | ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਘਰ-ਘਰ ਨੌਕਰੀ, ਸਮਾਰਟ ਫ਼ੋਨ ਤੇ ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲਿਆਂ ਖਿਲਾਫ ਮੁਕੱਦਮਾ ਦਰਜ

ਨੂਰਮਹਿਲ, 17 ਮਾਰਚ (ਗੁਰਦੀਪ ਸਿੰਘ ਲਾਲੀ) - ਥਾਣਾ ਪੁਲਿਸ ਨੂਰਮਹਿਲ ਨੇ ਕੁੱਟਮਾਰ ਕਰਨ ਦੇ ਇਕ ਮਾਮਲੇ 'ਚ ਚਾਰ ਵਿਅਕਤੀਆਂ ਖਿਲਾਫ ਮੁਕੱਦਮਾਂ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸੰਤੋਖ ਸਿੰਘ ਪੁੱਤਰ ਦਰਸ਼ਨ ਵਾਸੀ ਕੰਦੋਲਾ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ...

ਪੂਰੀ ਖ਼ਬਰ »

ਵਪਾਰੀਆਂ ਵਲੋਂ 2 ਲੱਖ ਰਪਏ ਨਕਦ ਲੈ ਕੇ ਚੱਲਣ ਦੀ ਇਜਾਜ਼ਤ ਦੀ ਮੰਗ

ਜਲੰਧਰ, 17 ਮਾਰਚ (ਹਰਵਿੰਦਰ ਸਿੰਘ ਫੁੱਲ)- ਚੋਣਾਂ ਦੇ ਮੱਦੇਨਜ਼ਰ ਚੋਣਾਂ ਤੋਂ 2 ਮਹੀਨੇ ਪਹਿਲਾਂ ਹੀ ਚੋਣ ਕਮਿਸ਼ਨ ਵਲੋਂ ਕਿਸੇ ਵੀ ਵਿਅਕਤੀ ਨੂੰ 50,000 ਰੁਪਏ ਤੋਂ ਵੱਧ ਨਕਦ ਲੈ ਕੇ ਚੱਲਣ ਦੀ ਮਨਾਹੀ ਕੀਤੀ ਹੈ | ਇਸ ਦਾ ਸ਼ਹਿਰ ਦੇ ਕਈ ਵਪਾਰੀ ਸੰਗਠਨਾਂ ਵਲੋਂ ਵਿਰੋਧ ਸ਼ੁਰੂ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਤੇ ਅੱਖਾਂ ਦੇ ਕੈਂਪ ਦਾ ਚੌਧਰੀ ਸੰਤੋਖ ਸਿੰਘ ਵਲੋਂ ਉਦਘਾਟਨ

ਜਲੰਧਰ, 17 ਮਾਰਚ (ਜਸਪਾਲ ਸਿੰਘ)- ਲੋਜ ਡਿਵੋਨ 1999 ਈ. ਸੀ. ਅਤੇ ਸਿੱਖ ਯੂਨੀਅਨ ਕਵੈਂਟਰੀ (ਯੂ. ਕੇ.) ਵਲੋਂ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੇ ਸਹਿਯੋਗ ਨਾਲ ਫਰੀਮੈਸਨ ਹਾਲ ਸਾਹਮਣੇ ਤੋਪਖਾਨਾ ਬਾਜ਼ਾਰ ਜਲੰਧਰ ਛਾਉਣੀ ਵਿਖੇ ਲਗਾਏ ਗਏ ਮੁਫਤ ਮੈਡੀਕਲ ਅਤੇ ਅੱਖਾਂ ਦੇ ...

ਪੂਰੀ ਖ਼ਬਰ »

ਇਨੋਕਿਡਜ਼ ਦੇ ਬੱਚਿਆਂ ਨੇ ਕੈਂਪ 'ਚ ਕੀਤੀ ਖ਼ੂਬ ਮਸਤੀ

ਜਲੰਧਰ, 17 ਮਾਰਚ (ਰਣਜੀਤ ਸਿੰਘ ਸੋਢੀ)- ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਇੰਨੋਕਿਡਜ਼ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਕੈਂਪ ਕਾਮਰੇਡ ਫਗਵਾੜਾ ਵਿਚ ਇਕ ਦਿਨ ਦਾ ਐਡਵੈਂਚਰ ਕੈਂਪ ਲਗਾਇਆ | ਕੈਂਪ 'ਰਾਕਸਪੋਰਟਸ' ਦੇ ਮੈਂਬਰਾਂ ਵਲੋਂ ਲਗਾਇਆ ਗਿਆ | ਦੋ ...

ਪੂਰੀ ਖ਼ਬਰ »

ਮੁਫ਼ਤ ਡਾਕਟਰੀ ਜਾਂਚ ਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ

ਜਲੰਧਰ, 17 ਮਾਰਚ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੇ ਪ੍ਰਬੰਧਾਂ ਹੇਠ ਚੱਲ ਰਹੇ ਗੁਰੂ ਹਰਗੋਬਿੰਦ ਹਸਪਤਾਲ ਵਲੋਂ ਵਰਿੰਦਰਾ ਟੂਲਜ਼ ਵਰਿਆਣਾ ਦੇ ਸਹਿਯੋਗ ਨਾਲ ਹਸਪਤਾਲ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਚੀਮਾ ਤੇ ਜਨਰਲ ਸਕੱਤਰ ...

ਪੂਰੀ ਖ਼ਬਰ »

ਉਰਮਿਲ ਵੈਦ ਮਿਸ਼ਨ ਮੋਦੀ ਪੀ. ਐਮ. ਅਗੇਨ ਮਹਿਲਾ ਵਿੰਗ ਦੇ ਪ੍ਰਧਾਨ ਨਿਯੁਕਤ

ਜਲੰਧਰ, 17 ਮਾਰਚ (ਸ਼ਿਵ)- ਮਿਸ਼ਨ ਮੋਦੀ ਪੀ. ਐਮ. ਅਗੇਨ ਦੀ ਮਹਿਲਾ ਵਿੰਗ ਦੀ ਪ੍ਰਧਾਨ ਭਾਜਪਾ ਦੀ ਸੀਨੀਅਰ ਆਗੂ ਸ੍ਰੀਮਤੀ ਉਰਮਿਲ ਵੈਦ ਨੂੰ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਨਿਯੁਕਤੀ 'ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਅਕਾਲੀ-ਭਾਜਪਾ ਗਠਜੋੜ ਦੇ ...

ਪੂਰੀ ਖ਼ਬਰ »

ਐਫ.ਸੀ. ਸੌਾਧੀ ਚੈਰੀਟੇਬਲ ਟਰੱਸਟ ਨੇ ਕਰਵਾਇਆ ਸਾਲਾਨਾ ਸਮਾਗਮ

ਜਲੰਧਰ, 17 ਮਾਰਚ (ਹਰਵਿੰਦਰ ਸਿੰਘ ਫੁੱਲ)- ਐਫ.ਸੀ. ਸੌਾਧੀ ਚੈਰੀਟੇਬਲ ਟਰੱਸਟ ਨੇ ਆਪਣਾ ਸਾਲਾਨਾ ਸਮਾਗਮ ਕਰਵਾਇਆ ਜਿਸ ਵਿਚ 400 ਦੇ ਲਗਭਗ ਸੀਨੀਅਰ ਸਿਟੀਜ਼ਨ, ਵਿਧਵਾਵਾਂ ਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਲੋਕਾਂ ਨੇ ਭਾਗ ਲਿਆ | ਇਸ ਮੌਕੇ ਕਮਲ ਕੁਮਾਰ ਨੇ ਉਨ੍ਹਾਂ ਨੂੰ ਆਪਣੀ ...

ਪੂਰੀ ਖ਼ਬਰ »

ਚੋਣ ਜ਼ਾਬਤੇ ਦੌਰਾਨ ਸਰਕਾਰੀ ਇਮਾਰਤਾਂ ਨੂੰ 'ਡੀਫੇਸ' ਕਰਨ 'ਤੇ ਸਖ਼ਤ ਕਾਰਵਾਈ ਹੋਵੇਗੀ-ਡਿਪਟੀ ਕਮਿਸ਼ਨਰ

ਜਲੰਧਰ, 17 ਮਾਰਚ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜਾਬਤੇ ਤਹਿਤ ਸਰਕਾਰੀ ਦਫਤਰਾਂ ਦੀਆਂ ਇਮਾਰਤਾਂ/ ਜਾਇਦਾਦਾਂ ਨੂੰ ਪ੍ਰਚਾਰ ਸਮੱਗਰੀ ਜਿਵੇਂ ਕਿ ਪੋਸਟਰ/ ਫਲੈਗ/ ਹੋਰਡਿੰਗ ...

ਪੂਰੀ ਖ਼ਬਰ »

ਹੋਲੇ ਮਹੱਲੇ ਜਾਣ ਵਾਲੀ ਸੰਗਤ ਲਈ ਲੰਗਰ ਲਾਇਆ

ਜਲੰਧਰ ਛਾਉਣੀ, 17 ਮਾਰਚ (ਪਵਨ ਖਰਬੰਦਾ)- ਹੋਲੇ ਮਹੱਲਾ ਦੇ ਸਬੰਧ ਅੱਜ ਗੁਰਦੁਆਰਾ ਸਿੰਘ ਸਭਾ ਪਰਾਗਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਲੰਗਰ ਲਾਇਆ ਗਿਆ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਤੇ ...

ਪੂਰੀ ਖ਼ਬਰ »

ਸ਼ਾਨਦਾਰ ਪ੍ਰਾਪਤੀਆਂ ਕਰਕੇ ਵਰਿੰਦਰ ਕੁਮਾਰ ਸ਼ਰਮਾ ਸਭ ਤੋਂ ਸਫ਼ਲ ਡੀ.ਸੀ.

ਜਲੰਧਰ, 17 ਮਾਰਚ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹੇ ਵਿੱਚ ਆਪਣੇ 2 ਸਾਲ ਦੇ ਕਾਰਜਕਾਲ 'ਚ ਪ੍ਰਭਾਵਸ਼ਾਲੀ, ਜਵਾਬਦੇਹ ਤੇ ਪਾਰਦਰਸ਼ੀ ਪ੍ਰਸ਼ਾਸਨ ਚਲਾਉਣ ਦੇ ਨਾਲ ਨਾਲ ਤਿੰਨ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਪੂਰਾ ਕਰਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ...

ਪੂਰੀ ਖ਼ਬਰ »

ਫੈਡਰੇਸ਼ਨ ਕੱਪ 'ਚੋਂ ਰੁਪਿੰਦਰ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ

ਜਲੰਧਰ, 17 ਮਾਰਚ (ਜਤਿੰਦਰ ਸਾਬੀ) - ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈ ਜਾ ਰਹੀ 23ਵੇੇਂ ਫੈਡਰੇਸ਼ਨ ਕੱਪ ਵਿਚੋਂ ਪੰਜਾਬ ਪੁਲਿਸ ਦੀ ਹੌਲਦਾਰ ਰੁਪਿੰਦਰ ਕੌਰ ਨੇ ਜੈਵਲਿਨ ਥਰੋਅ ਦੇ ਮੁਕਾਬਲੇ ਵਿਚੋਂਨ ਕਾਂਸੀ ਦਾ ਤਗਮਾ ਹਾਸਲ ਕੀਤਾ | ਜੇਤੂ ਖਿਡਾਰਨ ਨੂੰ ...

ਪੂਰੀ ਖ਼ਬਰ »

ਗਤਕੇ ਨੂੰ ਪੇਟੈਂਟ ਕਰਵਾਉਣ ਦੀ ਸਖ਼ਤ ਨਿੰਦਾ

ਜਲੰਧਰ, 17 ਮਾਰਚ (ਹਰਵਿੰਦਰ ਸਿੰਘ ਫੁੱਲ)- ਦਿੱਲੀ ਦੀ ਨਿੱਜੀ ਮਾਲਕੀ ਵਾਲੀ ਕੰਪਨੀ ਵਲੋਂ ਗਤਕੇ ਨੂੰ ਟਰੇਡ ਮਾਰਕ ਤਹਿਤ ਪੈਟੇਂਟ ਕਰਵਾਉਣ ਦਾ ਸਿੱਖ ਤਾਲਮੇਲ ਕਮੇਟੀ ਵਲੋਂ ਸਖਤ ਨੋਟਿਸ ਲਿਆ ਗਿਆ ਹੈ | ਸਿੱਖ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ...

ਪੂਰੀ ਖ਼ਬਰ »

ਅੰਡਰ ਬਿ੍ੱਜ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਕਮਿਸ਼ਨਰ ਵਲੋਂ ਰਿਪੋਰਟ ਤਲਬ

ਸ਼ਿਵ ਸ਼ਰਮਾ ਜਲੰਧਰ, 17 ਮਾਰਚ- ਗ਼ਾਜ਼ੀ ਗੁੱਲਾ ਪਾਸੇ ਚੰਦਨ ਨਗਰ ਅੰਡਰ ਬਿ੍ਜ ਦੀ ਦੀਵਾਰ 'ਚੋਂ ਮਘੋਰੇ ਕੱਢਣ ਦੇ ਮਾਮਲੇ ਵਿਚ ਕਮਿਸ਼ਨਰ ਦੀਪਰਵਾ ਲਾਕੜਾ ਨੇ ਬੀ. ਐਾਡ. ਆਰ. ਦੇ ਐੱਸ. ਈ. ਕੋਲੋਂ ਰਿਪੋਰਟ ਮੰਗ ਲਈ ਹੈ ਕਿਉਂਕਿ ਇਹ ਮਾਮਲਾ ਸਰਕਾਰੀ ਜਾਇਦਾਦ ਨੂੰ ਵੱਡਾ ...

ਪੂਰੀ ਖ਼ਬਰ »

ਘੁਰਾੜੇ ਆਉਣਾ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ- ਡਾ: ਐਚ.ਜੇ. ਸਿੰਘ

ਜਲੰਧਰ, 17 ਮਾਰਚ (ਐੱਮ. ਐੱਸ. ਲੋਹੀਆ) - ਜੇਕਰ ਕੋਈ ਸੁੱਤਾ ਹੋਇਆ ਵਿਅਕਤੀ ਘੁਰਾੜੇ ਮਾਰਦਾ ਹੈ ਤਾਂ ਇਹ ਉਸ ਦੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ | ਰਣਜੀਤ ਹਸਪਤਾਲ ਦੇ ਡਾ: ਐਚ.ਜੇ. ਸਿੰਘ ਨੇ ਦੱਸਿਆ ਕਿ ਸੌਾਦੇ ਸਮੇਂ ਜ਼ਿਆਦਾ ਘੁਰਾੜੇ ਮਾਰਨਾ, ਇਹ ਲੱਛਣ 'ਸਲੀਪ ਐਪਨੀਆ' ...

ਪੂਰੀ ਖ਼ਬਰ »

ਨਿਰੋਏ ਸਮਾਜ ਦੀ ਸਿਰਜਣਾ ਲਈ ਨੌਜਵਾਨ ਖੇਡਾਂ ਨਾਲ ਜੁੜਨ: ਐਸ.ਪੀ. ਡੱਲੀ

ਭੋਗਪੁਰ, 17 ਮਾਰਚ (ਕੁਲਦੀਪ ਸਿੰਘ ਪਾਬਲਾ)- ਨੌਜਵਾਨ ਵਰਗ ਨੂੰ ਖੇਡ ਸਰਗਰਮੀਆਂ ਨਾਲ ਜੋੜਨ ਲਈ ਯੂਥ ਕਲੱਬਾਂ ਰਾਹੀ ਸ਼ੁਰੂ ਕੀਤੇ ਖੇਡ ਪ੍ਰੋਜੈਟਕ ਤਹਿਤ ਅੱਜ ਸੋਸ਼ਲ ਵੈਲਫੇਅਰ ਐਾਡ ਸਪੋਰਟਸ ਕਲੱਬ ਭੋਗਪੁਰ ਅਤੇ ਦਸਮੇਸ਼ ਸਪੋਰਟਸ ਕਲੱਬ ਭੋਗਪੁਰ ਨੂੰ ਵਾਲੀਵਾਲ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤੇ ਹਰਿਆਣਾ ਵਲੋਂ ਮਾਰਚ ਦਾ ਪੋਸਟਰ ਜਾਰੀ

ਫਿਲੌਰ, 17 ਮਾਰਚ (ਸੁਰਜੀਤ ਸਿੰਘ ਬਰਨਾਲਾ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਦੀ ਜ਼ਿਲ੍ਹਾ ਕਮੇਟੀ ਜਲੰਧਰ ਦੀ ਇੱਥੇ ਹੋਈ ਇਕ ਮੀਟਿੰਗ ਦੌਰਾਨ 13 ਅਪੈ੍ਰਲ ਨੂੰ ਜਲਿ੍ਹਆਂ ਵਾਲੇ ਬਾਗ਼ ਦੇ ਸਾਕੇ ਦੀ ਯਾਦ 'ਚ ਅੰਮਿ੍ਤਸਰ 'ਚ ਮਾਰਚ ਕਰਨ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਪਰਜੀਆ ਕਲਾਂ ਸਕੂਲ 'ਚ ਮਾਈ ਭਾਗੋ ਸਕੀਮ ਤਹਿਤ ਵਿਦਿਆਰਥਣਾਂ ਨੂੰ ਵੰਡੇ ਸਾਈਕਲ

ਸ਼ਾਹਕੋਟ, 17 ਮਾਰਚ (ਸੁਖਦੀਪ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਰਜੀਆ ਕਲਾਂ (ਸ਼ਾਹਕੋਟ) ਵਿਖੇ ਪਿ੍ੰਸੀਪਲ ਸਤਵੰਤ ਕੌਰ ਦੀ ਅਗਵਾਈ 'ਚ ਮਾਈ ਭਾਗੋ ਸਕੀਮ ਤਹਿਤ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ 38 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਅਸ਼ਵਨ ਭੱਲਾ ਵਲੋਂ ਚੋਣਾਂ ਸਬੰਧੀ ਕੌਮੀ ਪ੍ਰਧਾਨ ਕੇਸ਼ਵ ਯਾਦਵ ਨਾਲ ਮੀਟਿੰਗ

ਭੋਗਪੁਰ, 17 ਮਾਰਚ (ਕੁਲਦੀਪ ਸਿੰਘ ਪਾਬਲਾ)- ਕਾਂਗਰਸ ਪਾਰਟੀ ਵਲੋਂ ਲੋਕ ਸਭਾ ਚੋਣਾਂ ਵਿੱਚ ਮੁੱਖ ਵਿਰੋਧੀ ਪਾਰਟੀ ਭਾਜਪਾ ਨੂੰ ਸਖਤ ਟੱਕਰ ਦੇਣ ਲਈ ਉਲੀਕੀ ਜਾ ਰਹੀ ਰਣਨੀਤੀ ਸਬੰਧੀ ਵਿਚਾਰ ਚਰਚਾ ਕਰਨ ਲਈ ਅੱਜ ਅਸ਼ਵਨ ਭੱਲਾ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਜਲੰਧਰ ...

ਪੂਰੀ ਖ਼ਬਰ »

ਪਿੰਡ ਜੱਲਾ ਸਿੰਘ ਦੇ ਦਰਬਾਰ ਮਾਹੀ ਕਾਹੀ ਵਿਖੇ ਸਾਲਾਨਾ ਮੇਲਾ ਕਰਵਾਇਆ

ਕਰਤਾਰਪੁਰ,17 ਮਾਰਚ (ਜਸਵੰਤ ਵਰਮਾ, ਧੀਰਪੁਰ)-ਨੇੜਲੇ ਪਿੰਡ ਜੱਲਾ ਸਿੰਘ ਵਿਖੇ ਦਰਬਾਰ ਮਾਹੀ ਕਾਹੀ ਵਿਖੇ ਸਾਲਨਾ ਮੇਲਾ ਅਸ਼ੋਕ ਕੁਮਾਰ, ਕਮਲੇਸ਼ ਰਾਣੀ, ਰਾਮਲੁਭਾਿਆ, ਹੰਸ ਰਾਜ ਆਦਿ ਸੇਵਾਦਾਰਾਂ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਕਰਤਾਰਪੁਰ ਇੰਸਟੀਚਿਊਟ ਦਾ ਨਤੀਜਾ ਸ਼ਾਨਦਾਰ ਰਿਹਾ

ਕਰਤਾਰਪੁਰ,17 ਮਾਰਚ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਕਰਤਾਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧ ਵਿਚ ਪਿ੍ੰਸੀਪਲ ਰਜਨੀ ਲਾਂਬਾ ਅਤੇ ਮੈਡਮ ਸੁਮਨ ਲਤਾ ਕੱਲਹਣ ਨੇ ਦੱਸਿਆ ਕਿ ਸਿਮਰਨਜੀਤ ਬੀ.ਐਸ. ਸੀ. (ਆਈ.ਟੀ.) ...

ਪੂਰੀ ਖ਼ਬਰ »

ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਇੰਦਰਜੀਤ ਸਿੰਘ ਜ਼ੀਰਾ ਨੂੰ ਟਿਕਟ ਦਿੱਤੀ ਜਾਵੇ-ਰਸੂਲਪੁਰੀ

ਮੱਲ੍ਹੀਆਂ ਕਲਾਂ, 17 ਮਾਰਚ (ਮਨਜੀਤ ਮਾਨ)-ਅੱਜ ਇਕੇ ਸੀਨੀ: ਕਾਂਗਰਸ ਆਗੂ ਸ: ਸੁਖਦੇਵ ਸਿੰਘ ਰਸੂਲਪੁਰੀ ਨੂੰ ਮੀਡੀਆ ਸੈਕਟਰੀ ਪੰਜਾਬ ਤੇ ਪੰਜਾਬ ਕਾਂਗਰਸ ਸੈੱਲ ਨੇ ਪ੍ਰੈੱਸ ਦੇ ਨਾਂਅ ਇਕ ਲਿਖਤੀ ਬਿਆਨ ਜਾਰੀ ਕਰਦੇ ਹੋਏ ਕਾਂਗਰਸ ਹਾਈਕਮਾਂਡ ਤੋਂ ਇਹ ਮੰਗ ਕਰਦਿਆਂ ਕਿਹਾ ...

ਪੂਰੀ ਖ਼ਬਰ »

ਸੰਤ ਲਾਲ ਸਿੰਘ ਦੀ 41ਵੀਂ ਬਰਸੀ ਮੌਕੇ ਸਜਾਏ ਭਾਰੀ ਦੀਵਾਨ

ਮਲਸੀਆਂ, 17 ਮਾਰਚ (ਸੁਖਦੀਪ ਸਿੰਘ) - ਸ੍ਰੀਮਾਨ ਸੰਤ ਲਾਲ ਸਿੰਘ ਦੀ 41ਵੀਂ ਬਰਸੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਸ਼ਰਧਾ ਪੂਰਵਕ ਮਨਾਈ ਗਈ | ਸਮਾਗਮ ਵਿਚ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ | ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਭਾਰੀ ਦੀਵਾਨ ...

ਪੂਰੀ ਖ਼ਬਰ »

ਦੋਨੇਵਾਲ ਦੀ ਧੀ 'ਬ੍ਰਹਮਜੋਤ ਕੌਰ ਚੰਦੀ' ਨੇ ਫਿਰ ਚਮਕਾਇਆ ਪਿੰਡ ਦਾ ਨਾਂਅ

ਲੋਹੀਆਂ ਖਾਸ, 17 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ) - ਐੱਚ.ਐੱਮ.ਵੀ. ਕਾਲਜ ਜਲੰਧਰ 'ਚ ਬੀ.ਐੱਸ.ਸੀ. (ਆਈ.ਟੀ.) ਦੀ ਵਿਦਿਆਰਥਣ ਬ੍ਰਹਮਜੋਤ ਕੌਰ ਚੰਦੀ ਜਿਸ ਨੇ ਪਿੱਛਲੇ ਸਾਲ ਚੌਥੇ ਸਮੈਸਟਰ ਦੌਰਾਨ ਆਪਣੇ ਕਾਲਜ ਵਿਚੋਂ ਪਹਿਲਾ ਸਥਾਨ ਅਤੇ ਯੂਨੀਵਰਸਿਟੀ 'ਚੋਂ ਵੀ ਤੀਜਾ ਸਥਾਨ ...

ਪੂਰੀ ਖ਼ਬਰ »

ਖੰਡ ਮਿੱਲ ਭੋਗਪੁਰ ਵਲੋਂ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ

ਭੋਗਪੁਰ, 17 ਮਾਰਚ (ਕਮਲਜੀਤ ਸਿੰਘ ਡੱਲੀ)- ਸਹਿਕਾਰਤਾ ਵਿਭਾਗ ਪੰਜਾਬ ਤੇ ਸ਼ੂੂਗਰਫੈੱਡ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਗੰਨਾਂ ਕਾਸ਼ਤਕਾਰਾਂ ਨੂੰ ਗੰਨੇ ਸਬੰਧੀ ਆ ਰਹੀ ਲੇਬਰ ਦੀ ਮੁਸ਼ਕਿਲ, ਪਾਣੀ ਦੀ ਘਾਟ, ਘੱਟ ਰਹੇ ਉਤਪਾਦਨ ਤੇ ਮਿੱਲਾਂ ਦੇ ...

ਪੂਰੀ ਖ਼ਬਰ »

ਯੂਨੀਵਰਸਿਟੀ 'ਚੋਂ ਦੂਜਾ ਤੇ ਕਾਲਜ 'ਚੋਂ ਮੱਲਿਆ ਪਹਿਲਾ ਸਥਾਨ
ਦੋਨੇਵਾਲ ਦੀ ਧੀ 'ਬ੍ਰਹਮਜੋਤ ਕੌਰ ਚੰਦੀ' ਨੇ ਫਿਰ ਚਮਕਾਇਆ ਪਿੰਡ ਦਾ ਨਾਂਅ

ਲੋਹੀਆਂ ਖਾਸ, 17 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ) - ਐੱਚ.ਐੱਮ.ਵੀ. ਕਾਲਜ ਜਲੰਧਰ 'ਚ ਬੀ.ਐੱਸ.ਸੀ. (ਆਈ.ਟੀ.) ਦੀ ਵਿਦਿਆਰਥਣ ਬ੍ਰਹਮਜੋਤ ਕੌਰ ਚੰਦੀ ਜਿਸ ਨੇ ਪਿੱਛਲੇ ਸਾਲ ਚੌਥੇ ਸਮੈਸਟਰ ਦੌਰਾਨ ਆਪਣੇ ਕਾਲਜ ਵਿਚੋਂ ਪਹਿਲਾ ਸਥਾਨ ਅਤੇ ਯੂਨੀਵਰਸਿਟੀ 'ਚੋਂ ਵੀ ਤੀਜਾ ਸਥਾਨ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਲੋਕ ਆਪਣੇ ਲਾਇਸੰਸੀ ਹਥਿਆਰ ਜਮ੍ਹਾਂ ਕਰਵਾਉਣ-ਡੀ.ਐੱਸ.ਪੀ.

ਸ਼ਾਹਕੋਟ, 17 ਮਾਰਚ (ਦਲਜੀਤ ਸਿੰਘ ਸਚਦੇਵਾ)- ਪੰਜਾਬ 'ਚ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਲਾਇਸੰਸੀ ...

ਪੂਰੀ ਖ਼ਬਰ »

ਸਰਕਲ ਪ੍ਰਧਾਨ ਬਣਨ 'ਤੇ ਜਥੇ: ਕਾਹਲੋਂ ਦਾ ਅਸਮਾਇਲਪੁਰ 'ਚ ਨਿੱਘਾ ਸਨਮਾਨ

ਮਹਿਤਪੁਰ, 17 ਮਾਰਚ (ਰੰਧਾਵਾ) - ਪਿੰਡ ਅਸਮਾਇਲਪੁਰ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਜਥੇਦਾਰ ਦਲਜੀਤ ਸਿੰਘ ਕਾਹਲੋਂ ਦੇ ਸਰਕਲ ਪ੍ਰਧਾਨ (ਦਿਹਾਤੀ) ਸਰਕਲ ਮਹਿਤਪੁਰ ਬਣਨ 'ਤੇ ਕਸ਼ਮੀਰ ਸਿੰਘ ਪੰਚ ਦੇ ਗ੍ਰਹਿ ਅਤੇ ਗੋਰਾ ਖ਼ਾਲਸਾ ਦੀ ਅਗਵਾਈ ਹੇਠ ਪਿੰਡ ਪੁੱਜਣ 'ਤੇ ਇਕ ...

ਪੂਰੀ ਖ਼ਬਰ »

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਮੀਟਿੰਗ ਭੋਗਪੁਰ ਵਿਖੇ ਹੋਈ

ਭੋਗਪੁਰ, 17 ਮਾਰਚ (ਕਮਲਜੀਤ ਸਿੰਘ ਡੱਲੀ)- ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਮੀਟਿੰਗ ਭੋਗਪੁਰ ਵਿਖੇ ਹੋਈ ਜਿਸ ਵਿਚ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪੰਜਾਬੀ ਏਕਤਾ ਪਾਰਟੀ ਦੇ ਹਲਕਾ ਆਦਮਪੁਰ ਦੇ ...

ਪੂਰੀ ਖ਼ਬਰ »

ਵਾਲਮੀਕਿ ਆਸ਼ਰਮ ਰਹੀਮਪੁਰ 'ਚ ਗੁਰੂ ਲਾਲ ਨਾਥ ਦੀ 22ਵੀਂ ਬਰਸੀ ਤੇ ਸਥਾਪਨਾ ਦਿਵਸ 23 ਨੂੰ

ਮੱਲ੍ਹੀਆਂ ਕਲਾਂ, 17 ਮਾਰਚ (ਮਨਜੀਤ ਮਾਨ)-ਭਗਵਾਨ ਵਾਲਮੀਕਿ ਯੋਗ ਆਸ਼ਰਮ ਡੇਰਾ ਬਾਬਾ ਲਾਲ ਨਾਥ ਰਹੀਮਪੁਰ ਪੁਰ ਪੁਲ (ਜਲੰਧਰ) ਵਿਖੇ ਗੁਰੂ ਲਾਲ ਨਾਥ ਦੀ 22ਵੀਂ ਬਰਸੀ ਤੇ ਸਥਾਪਨਾ ਦਿਵਸ 23 ਮਾਰਚ ਨੂੰ ਵਾਲਮੀਕਿ ਯੋਗ ਆਸ਼ਰਮ ਦੇ ਮੁੱਖ ਸੰਚਾਲਕ ਦੇ ਬਾਲ ਯੋਗੀ ਪ੍ਰਗਟ ਨਾਥ ਦੀ ...

ਪੂਰੀ ਖ਼ਬਰ »

2019 ਲੋਕ ਸਭਾ ਦੀਆਂ ਚੋਣਾਂ 'ਚ ਭਾਜਪਾ ਸਰਕਾਰ ਦਾ ਸਫਾਇਆ ਹੋ ਜਾਵੇਗਾ-ਡਾ: ਵਿਲਮੀਅਮ ਜੋਨ

ਮੱਲ੍ਹੀਆਂ ਕਲਾਂ, 17 ਮਾਰਚ (ਮਨਜੀਤ ਮਾਨ)-ਦੇਸ਼ ਵਿਚ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਦੇਸ਼ ਦੀ ਵਾਗਡੋਰ ਹੁਣ ਕਾਂਗਰਸ ਦੇ ਹੱਥ ਹੋਵੇਗੀ | ਅੱਜ ਇੱਥੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀ. ਕਾਂਗਰਸ ਆਗੂ ਤੇ ਕ੍ਰਿਸਚੀਅਨ ਮੂਵਮੈਂਟ ਪੰਜਾਬ ਦੇ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਵਲੋਂ 'ਪੰਜਾਬ ਦੀ ਇਤਿਹਾਸਕ ਗਾਥਾ' ਪੁਸਤਕ 'ਤੇ ਵਿਚਾਰ ਚਰਚਾ ਲਈ ਸਮਾਗਮ

ਸ਼ਾਹਕੋਟ, 17 ਮਾਰਚ (ਬਾਂਸਲ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸ਼ਾਹਕੋਟ ਇਕਾਈ ਵਲੋਂ ਸਥਾਨਕ ਸੀ.ਐੱਚ.ਸੀ. ਦੇ ਮੀਟਿੰਗ ਹਾਲ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਰਾਜਪਾਲ ਸਿੰਘ ਦੀ ਪੁਸਤਕ 'ਪੰਜਾਬ ਦੀ ਇਤਿਹਾਸਕ ਗਾਥਾ' ਉੱਪਰ ਵਿਚਾਰ ਚਰਚਾ ਕੀਤੀ ਗਈ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX