ਤਾਜਾ ਖ਼ਬਰਾਂ


ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ ਇਕ ਮਰੀਜ਼ ਆਇਆ ਪਾਜ਼ੀਟਿਵ
. . .  28 minutes ago
ਨਵਾਂਸ਼ਹਿਰ, 25 ਮਈ (ਗੁਰਬਖ਼ਸ਼ ਸਿੰਘ ਮਹੇ)-ਅੱਜ ਦੋ ਮਰੀਜ਼ਾਂ ਦੇ ਠੀਕ ਹੋ ਕੇ ਘਰ ਜਾਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲੇ ਸ਼ਾਮ ਸਮੇਂ ਹੀ ਕੋਰੋਨਾ ਮੁਕਤ ਹੋਇਆ ਸੀ ਕਿ ਦੇਰ ਸ਼ਾਮ ...
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤ ਆਪਣੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਕਰਨ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  about 1 hour ago
ਸ੍ਰੀ ਅੰਮ੍ਰਿਤਸਰ , 25 ਮਈ (ਰਾਜੇਸ਼ ਕੁਮਾਰ ਸੰਧੂ) - ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ...
ਕਰੀਬ 51 ਦਿਨ ਬਾਅਦ ਫ਼ਰੀਦਕੋਟ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ
. . .  about 2 hours ago
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਅੱਜ ਬਾਕੀ ਦੇ ਰਹਿੰਦੇ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ। ਇਹ ਲੋਕ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ..,.
ਪਠਾਨਕੋਟ 'ਚ ਕੋਰੋਨਾ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 2 hours ago
ਪਠਾਨਕੋਟ, 25 ਮਈ (ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ...
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 25 ਮਈ (ਵਿਕਰਮਜੀਤ ਮਾਨ) - ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਐਲ.ਪੀ.ਯੂ ਦੇ ਚਾਂਸਲਰ ਸਬੰਧੀ ਗਲਤ ਖ਼ਬਰ ਲਾਉਣ ਵਾਲੇ ਵੈੱਬ ਪੋਰਟਲ ਸੰਚਾਲਕ ਖ਼ਿਲਾਫ਼ ਕੇਸ ਦਰਜ
. . .  1 minute ago
ਫਗਵਾੜਾ, 25 ਮਈ (ਹਰੀਪਾਲ ਸਿੰਘ ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੋਰੋਨਾ ਹੋਣ ਸਬੰਧੀ ਝੂਠੀ ਖ਼ਬਰ ਵੈੱਬ ਪੋਰਟਲ 'ਤੇ ਚਲਾਉਣ ਵਾਲੇ ਵੈੱਬ ਪੋਰਟਲ ਦੇ ਸੰਚਾਲਕ ਵਿਨੋਦ ਸ਼ਰਮਾ ਵਾਸੀ ਥਾਣੇਦਾਰ ਮੁਹੱਲਾ ਫਗਵਾੜਾ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ...
ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  about 2 hours ago
ਰਾਜਪੁਰਾ, 25 ਮਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ ।ਇਹ ਔਰਤ ਕਾਲਕਾ ਰੋਡ ਗਰਗ ਕਲੋਨੀ ਦੀ ਵਸਨੀਕ ਹੈ ਜੋ ਕਿ ਦਿੱਲੀ ਰਹਿ ਕੇ ਆਈ ਹੈ ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਸੁਖਪਾਲ ਖਹਿਰਾ ਜਲੰਧਰ 'ਚ ਗ੍ਰਿਫ਼ਤਾਰ
. . .  about 2 hours ago
ਜਲੰਧਰ, 25 ਮਈ (ਚਿਰਾਗ਼ ਸ਼ਰਮਾ) - ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ...
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਰਵਾਨਾ
. . .  about 3 hours ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ) - ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਬਿਹਾਰ ਲਈ ਰਵਾਨਾ ਹੋਈ। ਇਸ ਰੇਲਗੱਡੀ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ 897, ਗੁਰਦਾਸਪੁਰ...
ਅੰਮ੍ਰਿਤਸਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ/ਰੇਸ਼ਮ ਸਿੰਘ/ਰਾਜੇਸ਼ ਸ਼ਰਮਾ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤੱਕ 301 ਮਰੀਜ਼ ਡਿਸਚਾਰਜ...
ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  about 3 hours ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  about 3 hours ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  about 4 hours ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  about 4 hours ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  about 5 hours ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  about 5 hours ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  about 5 hours ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  about 5 hours ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਈਦ ਮੌਕੇ ਭਾਰਤ ਪਾਕਿ ਵਿਚਾਲੇ ਅਟਾਰੀ ਸਰਹੱਦ 'ਤੇ ਨਹੀਂ ਹੋ ਸਕਿਆ ਮਿਠਿਆਈਆਂ ਦਾ ਆਦਾਨ-ਪ੍ਰਦਾਨ
. . .  about 6 hours ago
ਅਟਾਰੀ, 25 ਮਈ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਖਟਾਸ ਭਰੇ ਸੰਬੰਧਾਂ ਕਾਰਨ...
ਚੰਡੀਗੜ੍ਹ 'ਚ ਸਿਹਤਯਾਬ ਹੋਏ ਕੋਰੋਨਾ ਤੋਂ ਪੀੜਤ 3 ਸਾਲਾ ਬੱਚਾ ਅਤੇ ਮਾਂ
. . .  about 6 hours ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਰੀਜ਼ ਮਾਂ-ਪੁੱਤ ਦੇ ਸਿਹਤਯਾਬ ਹੋਣ ...
ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ
. . .  about 7 hours ago
ਜਲੰਧਰ, 25 ਮਈ- ਨਕੋਦਰ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਮੋਟਰਸਾਈਕਲ...
ਰੇਤਾ ਦੀ ਨਜਾਇਜ਼ ਮਾਈਨਿੰਗ ਤਹਿਤ ਟਰੈਕਟਰ ਟਰਾਲੀ ਕਾਬੂ, ਚਾਲਕ ਫ਼ਰਾਰ
. . .  about 7 hours ago
ਮੁੰਬਈ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਦੋ ਉਡਾਣਾਂ ਰੱਦ
. . .  about 7 hours ago
ਰਾਜਾਸਾਂਸੀ, 25 ਮਈ (ਹੇਰ/ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਵਿਖੇ ਮੁੰਬਈ ਤੋਂ ...
ਪਾਰਕ 'ਚੋਂ ਨੌਜਵਾਨ ਦੀ ਮਿਲੀ ਲਾਸ਼
. . .  about 7 hours ago
ਤਲਵੰਡੀ ਸਾਬੋ, 25 ਮਈ (ਰਣਜੀਤ ਸਿੰਘ ਰਾਜੂ) - ਅੱਜ ਸਿਖਰ ਦੁਪਹਿਰੇ ਸ਼ਹਿਰ ਦੇ ਡੱਲ ਸਿੰਘ ਪਾਰਕ....
ਮੰਡੀ ਗੋਬਿੰਦਗੜ੍ਹ 'ਚ ਪ੍ਰਵਾਸੀ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ
. . .  about 7 hours ago
ਮੰਡੀ ਗੋਬਿੰਦਗੜ੍ਹ, 25 ਮਈ (ਬਲਜਿੰਦਰ ਸਿੰਘ)- ਮੰਡੀ ਗੋਬਿੰਦਗੜ੍ਹ 'ਚ ਅੱਜ ਉਸ ਵੇਲੇ ਪ੍ਰਵਾਸੀ ਮਜ਼ਦੂਰਾਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਚੇਤ ਸੰਮਤ 551

ਪਹਿਲਾ ਸਫ਼ਾ

ਪਾਕਿ ਗੋਲਾਬਾਰੀ 'ਚ ਮੋਗਾ ਜ਼ਿਲ੍ਹੇ ਦਾ ਜਵਾਨ ਸ਼ਹੀਦ, 4 ਜਵਾਨ ਜ਼ਖ਼ਮੀ

ਰਾਜੌਰੀ ਦੇ ਸੁੰਦਰਬਨੀ ਸੈਕਟਰ 'ਚ ਲਗਾਤਾਰ ਦੂਸਰੇ ਦਿਨ ਗੋਲੀਬਾਰੀ

ਮਨਜੀਤ ਸਿੰਘ
ਸ੍ਰੀਨਗਰ, 18 ਮਾਰਚ -ਅੱਜ ਸਵੇਰੇ ਪਾਕਿਸਤਾਨ ਫ਼ੌਜ ਵਲੋਂ ਕੀਤੀ ਗਈ ਭਾਰੀ ਗੋਲਾਬਾਰੀ ਵਿਚ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਚਾਰ ਹੋਰ ਜਵਾਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਾਕਿ ਫ਼ੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਗੋਲੀਬਾਰੀ ਕੀਤੀ, ਜਿਸ ਵਿਚ ਕਰਮਜੀਤ ਸਿੰਘ ਸ਼ਹੀਦ ਹੋ ਗਿਆ। ਫ਼ੌਜੀ ਬੁਲਾਰੇ ਲੈਫ. ਕਰਨਲ ਦਵਿੰਦਰ ਅਨੰਦ ਅਨੁਸਾਰ ਸੁੰਦਰਬਨੀ ਸੈਕਟਰ 'ਚ ਕੰਟਰੋਲ ਰੇਖਾ ਨਾਲ ਲੱਗਦੇ ਕੇਰੀਬਟਲ ਇਲਾਕੇ 'ਚ ਪਾਕਿ ਫ਼ੌਜ ਨੇ ਸੋਮਵਾਰ ਸਵੇਰੇ 5.30 ਵਜੇ ਭਾਰਤੀ ਚੌਕੀਆਂ 'ਤੇ ਮੋਰਟਾਰ ਦਾਗ਼ੇ, ਜਿਸ ਦਾ ਭਾਰਤੀ ਫ਼ੌਜ ਨੇ ਵੀ ਮੂੰਹ ਤੋੜ ਜਵਾਬ ਦਿੱਤਾ। ਗੋਲੀਬਾਰੀ ਦਾ ਇਹ ਸਿਲਸਿਲਾ ਸਵੇਰੇ 7.30 ਵਜੇ ਤੱਕ ਜਾਰੀ ਰਿਹਾ। ਗੋਲਾਬਾਰੀ ਦੌਰਾਨ ਫ਼ੌਜ ਦੇ 5 ਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ 24 ਵਰ੍ਹਿਆਂ ਦੇ ਸਿਪਾਹੀ ਕਰਮਜੀਤ ਸਿੰਘ ਵਾਸੀ ਪਿੰਡ ਜਨੇਰ ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ ਦਾ ਦਿਹਾਂਤ ਹੋ ਗਿਆ। ਫ਼ੌਜ ਦੇ ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਜਵਾਨਾਂ ਵਿਚੋਂ ਦੋ ਜਵਾਨਾਂ ਦੀ ਹਾਲਤ ਕਾਫੀ ਗੰਭੀਰ ਹੈ। ਪੁਲਵਾਮਾ ਅੱਤਵਾਦੀ ਹਮਲੇ ਅਤੇ ਭਾਰਤ ਵਲੋਂ ਬਾਲਾਕੋਟ ਵਿਚ ਭਾਰਤ ਵਲੋਂ ਕੀਤੀ ਕਾਰਵਾਈ ਤੋਂ ਬਾਅਦ ਪਾਕਿ ਫ਼ੌਜ ਨੇ ਪੁਣਛ ਅਤੇ ਰਾਜੌਰੀ ਜ਼ਿਲ੍ਹੇ ਨਾਲ ਲੱਗਦੀ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ 'ਚ ਵਾਧਾ ਕਰਦੇ ਲਗਾਤਾਰ ਭਾਰਤੀ ਫ਼ੌਜੀ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਪਾਕਿ ਫ਼ੌਜ ਭਾਰਤੀ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਪਹਿਲਾਂ ਐਤਵਾਰ ਨੂੰ ਵੀ ਪਾਕਿ ਫ਼ੌਜ ਵਲੋਂ ਗੋਲੀਬਾਰੀ ਕੀਤੀ ਗਈ ਸੀ।
ਪਿੰਡ ਜਨੇਰ ਦਾ ਵਸਨੀਕ ਸੀ ਸ਼ਹੀਦ ਕਰਮਜੀਤ ਸਿੰਘ

ਕੋਟ ਈਸੇ ਖਾਂ, 18 ਮਾਰਚ (ਗੁਰਮੀਤ ਸਿੰਘ ਖ਼ਾਲਸਾ/ਨਿਰਮਲ ਸਿੰਘ ਕਾਲੜਾ)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਪੈਂਦੇ ਸੈਕਟਰ ਸੁੰਦਰਬਣੀ ਦੇ ਕੈਰੀ ਬੱਤਲ ਇਲਾਕੇ 'ਚ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਵਲੋਂ ਕੀਤੀ ਗਈ ਗੋਲਾਬਾਰੀ ਦੌਰਾਨ ਜੇ. ਐਂਡ ਕੇ. 18 ਰਾਈਫ਼ਲ ਬਟਾਲੀਅਨ ਦਾ ਸ਼ਹੀਦ ਹੋਇਆ ਜਵਾਨ ਕਰਮਜੀਤ ਸਿੰਘ ਜ਼ਿਲ੍ਹਾ ਮੋਗਾ ਦੇ ਪਿੰਡ ਜਨੇਰ ਨਾਲ ਸਬੰਧਿਤ ਸੀ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਫਿਦਾਈਨ ਹਮਲੇ 'ਚ ਜ਼ਿਲ੍ਹਾ ਮੋਗਾ ਦਾ ਹੀ ਪਿੰਡ ਘਲੋਟੀ ਖ਼ੁਰਦ ਦਾ ਜਵਾਨ ਜੈਮਲ ਸਿੰਘ ਸ਼ਹੀਦ ਹੋਇਆ ਸੀ। 1994 'ਚ ਜਨਮਿਆ 25 ਸਾਲਾ ਕਰਮਜੀਤ ਸਾਲ 2015 'ਚ ਫ਼ੌਜ 'ਚ ਭਰਤੀ ਹੋਇਆ ਸੀ ਅਤੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ 20 ਕੁ ਦਿਨਾਂ ਦੀ ਛੁੱਟੀ ਕੱਟ ਕੇ ਗਿਆ ਸੀ। ਉਸ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਕਰਮਜੀਤ ਨੇ 16 ਮਾਰਚ ਨੂੰ ਛੁੱਟੀ 'ਤੇ ਆਉਣਾ ਸੀ ਪਰ ਸਰਹੱਦ 'ਤੇ ਤਣਾਅ ਹੋਣ ਕਰਕੇ ਉਹ ਨਾ ਆ ਸਕਿਆ, ਹੁਣ ਉਸ ਦੀ 20 ਜਾਂ 21 ਮਾਰਚ ਤੱਕ ਘਰ ਆਉਣ ਦੀ ਸੰਭਾਵਨਾ ਸੀ। ਜ਼ਿਕਰਯੋਗ ਹੈ ਕਿ ਤਿੰਨ ਭੈਣ ਭਰਾਵਾਂ 'ਚੋਂ ਕਰਮਜੀਤ ਸਿੰਘ ਸਭ ਤੋਂ ਛੋਟਾ ਅਤੇ ਅਜੇ ਕੁਆਰਾ ਸੀ। ਦੱਸਣਾ ਬਣਦਾ ਹੈ ਕਿ ਕਰਮਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਤੋਂ ਇਲਾਵਾ ਕਈ ਨਜ਼ਦੀਕੀ ਰਿਸ਼ਤੇਦਾਰ ਵੀ ਫ਼ੌਜ 'ਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਪਿੰਡ ਵਾਸੀਆਂ ਮੁਤਾਬਿਕ ਮਿਲਾਪੜੇ ਸੁਭਾਅ ਦਾ ਮਾਲਕ ਕਰਮਜੀਤ ਕਬੱਡੀ ਦਾ ਵੀ ਬਹੁਤ ਚੰਗਾ ਖਿਡਾਰੀ ਸੀ।

ਮਨੋਹਰ ਪਾਰੀਕਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

* ਅੰਤਿਮ ਯਾਤਰਾ 'ਚ ਉਮੜਿਆ ਜਨ ਸੈਲਾਬ * ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਸ਼ਰਧਾਂਜਲੀਆਂ

ਪਣਜੀ, 18 ਮਾਰਚ (ਏਜੰਸੀ)-ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ, ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ, ਦਾ ਮੀਰਾਮਾਰ ਬੀਚ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਧਾਂਤਵਾਦੀ ਆਗੂ ਪਾਰੀਕਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਤੱਟੀ ਸੂਬੇ 'ਚ ਪਹੁੰਚਣ ਉਪਰੰਤ ਪਣਜੀ ਵਿਖੇ ਕਲਾ ਅਕੈਡਮੀ ਗਏ, ਜਿਥੇ ਉਨ੍ਹਾਂ 63 ਸਾਲਾ ਸੀਨੀਅਰ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਪਾਰੀਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਨਵੀਂ ਦਿੱਲੀ 'ਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਪਾਰੀਕਰ ਦੇ ਚਲੇ ਜਾਣ 'ਤੇ ਦੁੱਖ ਜਿਤਾਇਆ ਗਿਆ, ਉਪਰੰਤ ਮੋਦੀ ਗੋਆ ਰਵਾਨਾ ਹੋ ਗਏ। ਅੰਤਿਮ ਵਿਦਾਇਗੀ ਤੋਂ ਪਹਿਲਾਂ ਪਾਰੀਕਰ ਦੀ ਮ੍ਰਿਤਕ ਦੇਹ ਕਲਾ ਅਕੈਡਮੀ 'ਚ ਰੱਖੀ ਗਈ, ਜਿੱਥੇ ਲੋਕਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਕ ਅਧਿਕਾਰੀ ਨੇ ਦੱਸਿਆ ਕਿ ਆਪਣੇ ਪਿਆਰੇ ਆਗੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਣਜੀ 'ਚ ਭਾਜਪਾ ਦਫ਼ਤਰ ਵਿਖੇ ਲੋਕ ਵੱਡੀ ਗਿਣਤੀ 'ਚ ਇਕੱਠੇ ਹੋਏ। ਕਲਾ ਅਕੈਡਮੀ 'ਚ ਲਿਜਾਣ ਤੋਂ ਪਹਿਲਾਂ ਤਿਰੰਗੇ 'ਚ ਲਪੇਟੀ ਪਾਰੀਕਰ ਦੀ ਮ੍ਰਿਤਕ ਦੇਹ ਨੂੰ ਜਦੋਂ ਇੱਥੇ ਲਿਆਂਦਾ ਗਿਆ ਤਾਂ ਸੈਂਕੜਿਆਂ ਦੀ ਗਿਣਤੀ 'ਚ ਉਨ੍ਹਾਂ ਦੇ ਪ੍ਰਸੰਸਕ ਭਾਵੁਕ ਹੋ ਉੱਠੇ। ਇੱਥੇ ਕਰੀਬ ਇਕ ਘੰਟਾ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨਿਤਿਨ ਗਡਕਰੀ ਨੇ ਵੀ ਆਪਣੇ ਸਾਬਕਾ ਕੈਬਨਿਟ ਸਾਥੀ ਨੂੰ ਆਖਰੀ ਸਨਮਾਨ ਭੇਟ ਕੀਤਾ। ਅਧਿਕਾਰੀ ਨੇ ਦੱਸਿਆ ਕਿ ਡੋਨਾ ਪੌਲਾ 'ਚ ਨਿੱਜੀ ਨਿਵਾਸ ਤੋਂ ਪਣਜੀ ਤੱਕ 5 ਕਿੱਲੋਮੀਟਰ ਸਫ਼ਰ ਵਿਚਾਲੇ ਪਾਰੀਕਰ ਦੀ ਮ੍ਰਿਤਕ ਦੇਹ ਨੂੰ ਇਕ ਵਾਹਨ 'ਚ ਲਿਜਾਇਆ ਗਿਆ ਤਾਂ ਇਸ ਦੌਰਾਨ ਆਪਣੇ ਮਹਿਬੂਬ ਆਗੂ ਦੀ ਝਲਕ ਪਾਉਣ ਲਈ ਸੜਕ ਕਿਨਾਰੇ ਭਾਰੀ ਗਿਣਤੀ 'ਚ ਲੋਕ ਖੜ੍ਹੇ ਸਨ। ਕਲਾ ਅਕੈਡਮੀ 'ਚ ਪਾਰੀਕਰ ਨੂੰ ਸ਼ਰਧਾਂਜਲੀ ਦੇਣ ਲਈ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਕਤਾਰਾਂ 'ਚ ਖੜ੍ਹੇ ਸਨ। ਇੱਥੇ ਹੀ ਗੋਆ ਤੇ ਦਮਨ ਦੇ ਆਰਕਬਿਸ਼ਪ ਵਲੋਂ ਪਾਰੀਕਰ ਲਈ ਆਖਰੀ ਪ੍ਰਾਰਥਨਾ ਕੀਤੀ ਗਈ। ਭਾਜਪਾ ਦੀ ਗੋਆ ਇਕਾਈ ਵਲੋਂ ਪਾਰੀਕਰ ਦੀ ਮੁਸਕਰਾਹਟ ਵਾਲੀ ਤਸਵੀਰ ਦਾ ਇਕ ਵੱਡਾ ਹੋਰਡਿੰਗ ਬੋਰਡ ਵੀ ਲਗਾਇਆ ਗਿਆ ਸੀ। ਪਾਰੀਕਰ ਨੂੰ ਸ਼ਰਧਾਂਜਲੀ ਦੇਣ ਵਜੋਂ ਅੱਜ ਦੁਕਾਨਦਾਰਾਂ ਨੇ ਪਣਜੀ ਦੇ ਮੁੱਖ ਬਾਜ਼ਾਰ ਬੰਦ ਰੱਖੇ। ਕਲਾ ਅਕੈਡਮੀ 'ਚ ਰਸਮਾਂ ਨਿਭਾਉਣ ਉਪਰੰਤ ਪਾਰੀਕਰ ਦੀ ਮ੍ਰਿਤਕ ਦੇਹ ਨੂੰ ਫੁੱਲ ਮਾਲਾਵਾਂ ਨਾਲ ਸ਼ੀਸ਼ੇ ਦੇ ਬਾਕਸ 'ਚ ਰੱਖ ਕੇ ਵਾਹਨ ਰਾਹੀਂ ਅੰਤਿਮ ਸੰਸਕਾਰ ਲਈ ਮੀਰਾਮਾਰ ਬੀਚ ਲਿਜਾਇਆ ਗਿਆ। ਇੱਥੇ ਪਾਰੀਕਰ ਦੇ ਵੱਡੇ ਲੜਕੇ ਉਤਪਲ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਵਿਖਾਈ। ਇਸ ਮੌਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਈ ਕੇਂਦਰੀ ਮੰਤਰੀ ਤੇ ਭਾਜਪਾ-ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਸਨ।
ਪਾਰੀਕਰ ਦੇਸ਼ ਦੇ 17ਵੇਂ ਤੇ ਗੋਆ ਦੇ ਦੂਸਰੇ ਮੁੱਖ ਮੰਤਰੀ ਸਨ, ਜਿਨ੍ਹਾਂ ਦਾ ਡਿਊਟੀ ਦੌਰਾਨ ਦਿਹਾਂਤ ਹੋਇਆ
ਨਵੀਂ ਦਿੱਲੀ, (ਏਜੰਸੀ)-ਮਨੋਹਰ ਪਾਰੀਕਰ ਦੇਸ਼ ਦੇ 17ਵੇਂ ਤੇ ਗੋਆ ਦੇ ਦੂਸਰੇ ਮੁੱਖ ਮੰਤਰੀ ਸਨ, ਜਿਨ੍ਹਾਂ ਦਾ ਦਫ਼ਤਰੀ ਕੰਮਕਾਜ ਕਰਦਿਆਂ ਦਿਹਾਂਤ ਹੋ ਗਿਆ। ਪਾਰੀਕਰ ਤੋਂ ਪਹਿਲਾਂ ਐਮ.ਜੀ.ਪੀ. ਦੇ ਆਗੂ ਦਯਾਨੰਦ ਬੰਦੋਕਰ ਜੋ 1963 'ਚ ਗੋਆ ਦੇ ਪਹਿਲੇ ਮੁੱਖ ਮੰਤਰੀ ਬਣੇ, ਦਾ ਆਪਣੇ ਅਹੁਦੇ 'ਤੇ ਰਹਿੰਦਿਆਂ ਹੀ 1973 'ਚ ਦਿਹਾਂਤ ਹੋ ਗਿਆ ਸੀ। ਤਾਮਿਲਨਾਡੂ ਦੇ ਤਿੰਨ ਮੁੱਖ ਮੰਤਰੀਆਂ ਸੀ.ਐਨ. ਅੰਨ੍ਹਾਦੁਰਾਈ, ਐਮ.ਜੀ. ਰਾਮਚੰਦਰਨ ਤੇ ਜੈਲਲਿਤਾ ਦਾ ਵੀ ਆਪਣੇ ਅਹੁਦੇ 'ਤੇ ਰਹਿੰਦਿਆਂ ਦਿਹਾਂਤ ਹੋ ਗਿਆ। ਇਨ੍ਹਾਂ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ਼ੇਖ ਅਬਦੁੱਲਾ ਤੇ ਮੁਫ਼ਤੀ ਮੁਹੰਮਦ ਸਈਦ, ਗੁਜਰਾਤ ਦੇ ਬਲਵੰਤ ਰਾਏ ਮਹਿਤਾ ਤੇ ਚਿਮਨਭਾਈ ਪਟੇਲ, ਆਂਧਰਾ ਪ੍ਰਦੇਸ਼ ਦੇ ਐਸ. ਰਾਜਸ਼ੇਖਰ ਰੈਡੀ, ਅਰੁਣਾਚਲ ਦੇ ਦੋਰਜੀ ਖਾਂਡੂ, ਪੰਜਾਬ ਦੇ ਬੇਅੰਤ ਸਿੰਘ, ਮਹਾਰਾਸ਼ਟਰ ਦੇ ਮਾਰੂਤਰਾਓ ਕਨਮਵਰ, ਪੱਛਮੀ ਬੰਗਾਲ ਦੇ ਬਿਧਾਨ ਚੰਦਰ ਰਾਏ, ਰਾਜਸਥਾਨ ਦੇ ਬਰਕਰਤੁਲ੍ਹਾ ਖਾਨ, ਬਿਹਾਰ ਦੇ ਕ੍ਰਿਸ਼ਨ ਸਿੰਘ, ਕੇਂਦਰੀ ਸੂਬਿਆਂ (ਸੈਂਟਰਲ ਪ੍ਰੋਵਿਨਸਜ਼) ਦੇ ਮੁੱਖ ਮੰਤਰੀ ਰਵੀ ਸ਼ੰਕਰ ਸ਼ੁਕਲਾ ਤੇ ਆਸਾਮ ਦੇ ਗੋਪੀਨਾਥ ਬੋਰਡੋਲੋਈ ਦਾ ਆਪਣੇ ਅਹੁਦੇ ਦੌਰਾਨ ਦਿਹਾਂਤ ਹੋ ਗਿਆ।
ਪ੍ਰਮੋਦ ਸਾਵੰਤ ਨੇ ਗੋਆ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ
ਦੋ ਉੱਪ ਮੁੱਖ ਮੰਤਰੀ ਹੋਣਗੇ

ਪਣਜੀ, 18 ਮਾਰਚ (ਏਜੰਸੀ)-ਅੱਜ ਦੇਰ ਰਾਤ ਭਾਜਪਾ ਦੇ ਪ੍ਰਮੋਦ ਸਾਵੰਤ ਨੇ ਗੋਆ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਉਨ੍ਹਾਂ ਨੂੰ ਰਾਜਪਾਲ ਮ੍ਰਿਦੁਲਾ ਸਿਨਹਾ ਨੇ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਨੇ ਕੋਂਕਣੀ ਭਾਸ਼ਾ 'ਚ ਹਲਫ਼ ਲਿਆ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਡਾ: ਸਤਵੰਤ ਕੈਬਨਿਟ ਮੰਤਰੀ ਤੇ ਹੋਰ ਵਿਧਾਇਕ ਸ਼ਾਮਿਲ ਸਨ। ਇਸ ਤੋਂ ਪਹਿਲਾਂ ਪ੍ਰਮੋਦ ਸਾਵੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਸਹਿਯੋਗੀ ਪਾਰਟੀਆਂ ਦੇ ਨਾਲ ਹੋਏ ਸਮਝੌਤੇ ਦੇ ਤਹਿਤ ਭਾਜਪਾ ਦੇ ਗਠਜੋੜ ਭਾਈਵਾਲਾਂ ਦੇ ਦੋ ਵਿਧਾਇਕ ਉੱਪ ਮੁੱਖ ਮੰਤਰੀ ਹੋਣਗੇ। ਗੋਆ ਫਾਰਵਰਡ ਪਾਰਟੀ ਦੇ ਪ੍ਰਧਾਨ ਵਿਜੇ ਸਰਦੇਸਾਈ ਅਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਵਿਧਾਇਕ ਸੁਦੀਨ ਧਾਵਲੀਕਰ ਉੱਪ ਮੁੱਖ ਮੰਤਰੀ ਹੋਣਗੇ। ਭਾਜਪਾ ਦੇ ਸੀਨੀਅਰ ਆਗੂਆਂ ਨੇ ਦੱਸਿਆ ਕਿ ਅਸੀਂ ਗਠਜੋੜ ਦੇ ਸਹਿਯੋਗੀਆਂ ਨੂੰ ਰਾਜੀ ਕਰਨ 'ਚ ਸਫ਼ਲ ਰਹੇ ਅਤੇ ਸੂਬੇ ਲਈ ਦੋ ਮੁੱਖ ਮੰਤਰੀਆਂ ਦੇ ਫਾਰਮੂਲੇ ਅੰਤਿਮ ਰੂਪ ਦਿੱਤਾ ਗਿਆ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਅਹੁਦੇ ਲਈ ਭਾਜਪਾ ਵਲੋਂ ਪ੍ਰਮੋਦ ਸਾਵੰਤ ਦੇ ਇਲਾਵਾ ਵਿਸ਼ਵਜੀਤ ਰਾਣੇ ਦਾ ਨਾਂਅ ਵੀ ਅੱਗੇ ਚੱਲ ਰਿਹਾ ਸੀ। ਕਾਂਗਰਸ ਸੂਬੇ 'ਚ ਅਜੇ ਵੀ ਸਭ ਤੋਂ ਵੱਡੀ ਪਾਰਟੀ ਹੈ। 40 ਮੈਂਬਰੀ ਵਿਧਾਨ ਸਭਾ 'ਚ ਕਾਂਗਰਸ ਦੇ 14 ਵਿਧਾਇਕ ਹਨ ਜਦੋਂਕਿ ਭਾਜਪਾ ਦੇ 12 ਵਿਧਾਇਕ ਹਨ। ਇਸ ਸਾਲ ਭਾਜਪਾ ਵਿਧਾਇਕ ਫ੍ਰਾਂਸਿਸ ਡਿਸੂਜਾ ਅਤੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦਿਹਾਂਤ ਅਤੇ ਪਿਛਲੇ ਸਾਲ ਦੋ ਕਾਂਗਰਸੀ ਵਿਧਾਇਕਾਂ ਸੁਭਾਸ਼ ਸ਼ਿਰੋਡਕਰ ਤੇ ਦਯਾਨੰਦ ਸੋਪਤੇ ਦੇ ਅਸਤੀਫ਼ੇ ਕਾਰਨ ਵਿਧਾਨ ਸਭਾ 'ਚ ਮੈਂਬਰਾਂ ਦੀ ਗਿਣਤੀ 36 ਰਹਿ ਗਈ ਹੈ। ਗੋਆ ਫਾਰਵਰਡ ਪਾਰਟੀ ਅਤੇ ਮਹਾਰਾਸ਼ਟਰ ਗੋਮੰਤਕ ਪਾਰਟੀ ਦੇ ਤਿੰਨ-ਤਿੰਨ ਵਿਧਾਇਕ ਹਨ ਜਦੋਂਕਿ ਰਾਕਪਾ ਦਾ ਇਕ ਅਤੇ ਤਿੰਨ ਅਜ਼ਾਦ ਵਿਧਾਇਕ ਹਨ। ਜਿੰਨ੍ਹਾਂ ਦਾ ਪਾਰੀਕਰ ਸਰਕਾਰ ਨੂੰ ਸਮਰਥਨ ਹੈ।

ਨੀਦਰਲੈਂਡ 'ਚ ਬੰਦੂਕਧਾਰੀ ਨੇ ਟ੍ਰਾਮ 'ਤੇ ਕੀਤੀ ਗੋਲੀਬਾਰੀ-3 ਮੌਤਾਂ

ਪੁਲਿਸ ਵਲੋਂ ਹਮਲਾਵਰ ਗ੍ਰਿਫ਼ਤਾਰ

ਉਤਰੇਕਟ (ਨੀਦਰਲੈਂਡ), 18 ਮਾਰਚ (ਏ.ਪੀ.)-ਨੀਦਰਲੈਂਡ ਦੇ ਉਤਰੇਕਟ ਸ਼ਹਿਰ 'ਚ ਇਕ ਬੰਦੂਕਧਾਰੀ ਵਲੋਂ ਟ੍ਰਾਮ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਲੋਕ ਜ਼ਖ਼ਮੀ ਹੋ ਗਏ। ਹਮਲੇ ਤੋਂ ਕੁਝ ਸਮੇਂ ਬਾਅਦ ਪੁਲਿਸ ਨੇ ਇਕ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਤਰੇਕਟ ਸ਼ਹਿਰ ਦੇ ਪੁਲਿਸ ਮੁਖੀ ਰੋਬ ਵੈਨ ਬਰੀ ਨੇ ਪ੍ਰੈੱਸ ਕਾਨਫ਼ਰੰਸ 'ਚ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਹਮਲੇ ਸਬੰਧੀ 37 ਸਾਲਾ ਤੁਰਕੀ ਦੇ ਜੰਮਪਲ ਸ਼ੱਕੀ ਗੋਕਮੇਨ ਤਾਨਿਸ ਦੀ ਤਲਾਸ਼ ਕਰ ਰਹੀ ਹੈ ਅਤੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਸੀ। ਤਸਵੀਰ 'ਚ ਗੂੜੇ ਨੀਲੇ ਰੰਗ ਦੀ ਪੁਸ਼ਾਕ ਪਹਿਨੀ ਦਾੜੀ ਵਾਲਾ ਇਕ ਵਿਅਕਤੀ ਟ੍ਰਾਮ 'ਤੇ ਸਵਾਰ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਮੇਅਰ ਜਾਨ ਵਾਨ ਜ਼ੈਨਨ ਨੇ ਇਸ ਹਮਲੇ ਪਿੱਛੇ ਅੱਤਵਾਦੀ ਮਨਸ਼ਾ ਦੀ ਸੰਭਾਵਨਾ ਦਾ ਸ਼ੱਕ ਜਤਾਇਆ ਹੈ। ਮੇਅਰ ਨੇ ਹਮਲੇ 'ਚ 3 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਏ 9 ਲੋਕਾਂ 'ਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੇਅਰ ਨੇ ਕਿਹਾ ਕਿ ਅਸੀਂ ਹਮਲੇ ਪਿੱਛੇ ਅੱਤਵਾਦੀ ਮਨਸ਼ਾ ਨੂੰ ਮੰਨ ਰਹੇ ਹਾਂ ਅਸੀਂ ਇਸ ਨੂੰ ਖ਼ਾਰਜ ਨਹੀਂ ਕਰ ਸਕਦੇ। ਹਮਲੇ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਇਲਾਕੇ 'ਚ ਚੌਕਸੀ ਵਧਾ ਦਿੱਤੀ ਹੈ। ਡੱਚ ਮਿਲਟਰੀ ਪੁਲਿਸ ਨੂੰ ਸਾਰੇ ਦੇਸ਼ ਦੇ ਹਵਾਈ ਅੱਡਿਆਂ ਅਤੇ ਪ੍ਰਮੁੱਖ ਇਮਾਰਤਾਂ ਦੀ ਚੌਕਸੀ ਵਧਾਉਣ ਨੂੰ ਕਿਹਾ ਗਿਆ ਹੈ। ਹਥਿਆਰਬੰਦ ਪੁਲਿਸ ਦੇ ਜਵਾਨ ਅਤੇ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀ ਘਟਨਾ ਸਥਾਨ 'ਤੇ ਮੌਜੂਦ ਸਨ। ਉਤਰੇਕਟ ਪੁਲਿਸ ਨੇ ਟਵਿੱਟਰ 'ਤੇ ਦੱਸਿਆ ਕਿ 24 ਅਕਤੋਬਰਪਲਿਨ 'ਤੇ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮਦਦ ਮੁਹੱਈਆ ਕਰਵਾਉਣ ਲਈ ਉੱਥੇ ਕਈ ਹੈਲੀਕਾਪਟਰਾਂ ਨੂੰ ਲਗਾਇਆ ਗਿਆ ਹੈ। ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਕਿਹਾ ਕਿ ਹਮਲੇ ਪਿੱਛੇ ਅੱਤਵਾਦੀ ਮਨਸ਼ਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਇਹ ਅੱਤਵਾਦੀ ਹਮਲਾ ਹੈ ਤਾਂ ਸਾਡੇ ਕੋਲ ਕੇਵਲ ਇਕ ਹੀ ਜਵਾਬ ਹੈ। ਕੱਟੜਤਾ ਅਤੇ ਹਿੰਸਾ ਖ਼ਿਲਾਫ਼ ਸਾਡੇ ਦੇਸ਼ ਤੇ ਲੋਕਤੰਤਰ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ। ਪੁਲਿਸ ਦੇ ਬੁਲਾਰੇ ਬਰਨਹਾਰਡ ਜੇਨਸ ਨੇ ਹਮਲੇ ਪਿੱਛੇ ਇਕ ਤੋਂ ਜ਼ਿਆਦਾ ਹਮਲਾਵਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਹਮਲੇ ਤੋਂ ਬਾਅਦ ਡੱਚ ਸਿਆਸੀ ਪਾਰਟੀਆਂ ਨੇ ਬੁੱਧਵਾਰ ਨੂੰ ਹੋਣ ਵਾਲੀਆਂ ਸੰਭਾਵੀ ਸੂਬਾਈ ਚੋਣਾਂ ਲਈ ਪ੍ਰਚਾਰ ਮੁਹਿੰਮ ਨੂੰ ਰੋਕ ਦਿੱਤਾ ਹੈ। ਗੁਆਂਢੀ ਦੇਸ਼ ਜਰਮਨੀ ਵਲੋਂ ਵੀ ਨੀਦਰਲੈਂਡ ਸਰਹੱਦ ਨਾਲ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ।
ਪਿਤਾ ਨੇ ਕੀਤੀ ਸਜ਼ਾ ਦੇਣ ਦੀ ਵਕਾਲਤ
ਇਸਤਾਂਬੁਲ, 18 ਮਾਰਚ (ਏ.ਐਫ਼.ਪੀ.)-ਤੁਰਕੀ ਦੇ ਜੰਮਪਲ ਸ਼ੱਕੀ ਹਮਲਾਵਰ ਗੋਕਮੇਨ ਤਾਨਿਸ ਦੇ ਪਿਤਾ ਨੇ ਕਿਹਾ ਹੈ ਕਿ ਜੇਕਰ ਉਸ ਦੇ ਬੇਟੇ ਨੇ ਅਪਰਾਧ ਕੀਤਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਤੁਰਕੀ ਦੀ ਖ਼ਬਰ ਏਜੰਸੀ ਡੀ.ਐਚ.ਏ. ਨੇ ਗੋਕਮੇਨ ਦੇ ਪਿਤਾ ਮਹਿਮਤ ਤਾਨਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਗੋਕਮੇਨ ਦਾ ਪਰਿਵਾਰ ਕੇਂਦਰੀ ਤੁਰਕੀ ਦੇ ਯੋਗਾਤ ਨਾਲ ਸਬੰਧਿਤ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਆਪਣੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਉਹ ਸਾਲ 2008 'ਚ ਆਪਣੇ ਵਤਨ ਆ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦਾ ਆਪਣੇ ਬੇਟੇ ਨਾਲ ਸੰਪਰਕ ਨਹੀਂ ਸੀ।

ਲੰਡਨ ਅਦਾਲਤ ਵਲੋਂ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਲੰਡਨ, 18 ਮਾਰਚ (ਮਨਪੀ੍ਰਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਨੇ ਭਾਰਤ 'ਚ ਪੰਜਾਬ ਨੈਸ਼ਨਲ ਬੈਂਕ ਨਾਲ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ 'ਚ ਲੋੜੀਂਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਵਲੋਂ ਜਾਰੀ ਕੀਤੇ ਗਏ ਵਾਰੰਟ ਅਨੁਸਾਰ ਨੀਰਵ ਮੋਦੀ ਨੂੰ 25 ਮਾਰਚ ਤੋਂ ਪਹਿਲਾਂ ਬੈਂਚ ਅੱਗੇ ਪੇਸ਼ ਹੋਣਾ ਹੋਵੇਗਾ। ਬਰਤਾਨੀਆ ਦੇ ਗ੍ਰਹਿ ਵਿਭਾਗ ਵਲੋਂ ਵੈਸਟਮਿਨਿਸਟਰ ਅਦਾਲਤ ਨੂੰ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਨੀਰਵ ਮੋਦੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਨੀਰਵ ਮੋਦੀ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਅੱਜ ਕਿਹਾ ਕਿ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਵਲੋਂ ਏਜੰਸੀ ਨੂੰ ਨੀਰਵ ਮੋਦੀ ਖ਼ਿਲਾਫ਼ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਉਸ ਨੂੰ ਛੇਤੀ ਹੀ ਲੰਡਨ ਮੈਟਰੋਪੋਲੀਟਨ ਪੁਲਿਸ ਵਲੋਂ ਰਸਮੀ ਗ੍ਰਿਫ਼ਤ 'ਚ ਲਏ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਾਰੰਟ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ ਅਤੇ ਈ. ਡੀ. ਨੂੰ ਬਾਅਦ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ। 48 ਸਾਲਾ ਨੀਰਵ ਮੋਦੀ ਨੂੰ ਬਾਅਦ ਵਿਚ ਜ਼ਮਾਨਤ ਸੁਰੱਖਿਅਤ ਕਰਨ ਲਈ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਉਸ ਦੇ ਬਾਅਦ ਉਸ ਦੀ ਹਵਾਲਗੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਹੋਵੇਗੀ। ਲੰਡਨ 'ਚ ਕੇਸ ਨਾਲ ਸਬੰਧਿਤ ਸੂਤਰਾਂ ਨੇ ਦੱਸਿਆ ਕਿ ਲੰਡਨ ਵੈਸਟਮਿਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਨੀਰਵ ਮੋਦੀ ਖ਼ਿਲਾਫ਼ ਹਵਾਲਗੀ ਵਾਰੰਟ ਜਾਰੀ ਕੀਤੇ ਗਏ ਹਨ, ਜਿਸ ਨਾਲ ਉਸ ਦੀ ਗ੍ਰਿਫ਼ਤਾਰੀ ਅਟੱਲ ਹੋ ਗਈ।

ਠੱਪ ਹੋਏ ਭਾਰਤ-ਪਾਕਿਸਤਾਨ ਵਪਾਰ ਦਾ ਸੇਕ 10 ਹਜ਼ਾਰ ਪਰਿਵਾਰਾਂ ਤੱਕ ਪਹੁੰਚਿਆ

ਰੋਜ਼ਾਨਾ ਇਕੱਠਾ ਹੁੰਦਾ ਕਰੋੜਾਂ ਦਾ ਸਰਕਾਰੀ ਮਾਲੀਆ ਹੋਇਆ ਮਨਫ਼ੀ

ਰੁਪਿੰਦਰਜੀਤ ਸਿੰਘ ਭਕਨਾ
ਅਟਾਰੀ, 18 ਮਾਰਚ - ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵਲੋਂ ਪਾਕਿਸਤਾਨ ਸਰਕਾਰ ਖ਼ਿਲਾਫ਼ ਇਖ਼ਤਿਆਰ ਕੀਤੇ ਸਖ਼ਤ ਰੁੱਖ ਦੀ ਗਾਜ਼ ਭਾਰਤ ਪਾਕਿਸਤਾਨ ਸਰਹੱਦ ਸਥਿਤ 131 ਏਕੜ ਵਿਚ ਬਣੀ ਦੇਸ਼ ਦੀ ਪਹਿਲੀ ਸੰਗਠਿਤ ਜਾਂਚ ਚੌਕੀ ਅਟਾਰੀ ਰਾਹੀਂ ਹੁੰਦੇ ਭਾਰਤ-ਪਾਕਿਸਤਾਨ ਵਪਾਰ 'ਤੇ ਹੀ ਡਿੱਗੀ ਹੈ, ਜਦਕਿ ਜੰਮੂ-ਕਸ਼ਮੀਰ ਰਾਹੀਂ ਹੁੰਦਾ ਡਿਊਟੀ ਮੁਕਤ ਵਪਾਰ ਸਰਕਾਰੀ ਛਤਰ ਛਾਇਆ ਹੇਠ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ। ਉੱਥੇ ਹੀ ਸਮਝੌਤਾ ਰੇਲ-ਗੱਡੀ, ਕੌਮਾਂਤਰੀ ਬੱਸ ਸਰਵਿਸ, ਰੀਟਰੀਟ ਸੈਰੇਮਨੀ ਅਤੇ ਬਾਕੀ ਸਰਕਾਰ ਹਿਤੈਸ਼ੀਆਂ ਦੇ ਸਾਂਝੇ ਸਮਝੌਤੇ ਵਾਲੇ ਪ੍ਰੋਜੈਕਟ ਪਹਿਲਾਂ ਵਾਂਗ ਚੱਲ ਰਹੇ ਹਨ। ਸਰਕਾਰ ਦੇ ਕਾਹਲੀ ਵਿਚ ਲਏ ਫ਼ੈਸਲੇ ਦਾ ਸੇਕ ਜਿੱਥੇ ਸੈਂਕੜੇ ਛੋਟੇ ਟਰਾਂਸਪੋਰਟਰਾਂ ਤੇ ਹਜ਼ਾਰਾਂ ਕੁਲੀਆਂ ਸਣੇ ਸਿੱਧੇ ਅਸਿੱਧੇ ਰੂਪ ਵਿਚ 10 ਹਜ਼ਾਰ ਦੇ ਕਰੀਬ ਨਿਰਭਰ ਪਰਿਵਾਰਾਂ ਤੱਕ ਪਹੁੰਚ ਰਿਹਾ ਹੈ, ਉੱਥੇ ਹੀ ਸਰਕਾਰੀ ਮਾਲੀਆ ਵੀ ਕਰੋੜਾਂ ਤੋਂ ਮਨਫ਼ੀ 'ਤੇ ਪਹੁੰਚ ਚੁੱਕਾ ਹੈ। ਮਜਬੂਰ ਹੋਏ ਟਰਾਂਸਪੋਰਟਰ ਆਪਣੇ ਟਰੱਕ ਘਾਟੇ ਖਾ ਕੇ ਵੇਚ ਰਹੇ ਹਨ। ਵਧਦੀ ਬੇਰੁਜ਼ਗਾਰੀ ਕਾਰਨ ਅਪਰਾਧਿਕ ਮਾਮਲੇ ਵਧਣ ਤੇ ਮਜ਼ਦੂਰਾਂ ਦਾ ਤਸਕਰਾਂ ਦੇ ਜਾਲ ਵਿਚ ਫਸਣ ਦਾ ਖਦਸ਼ਾ ਵੀ ਬਰਕਰਾਰ ਹੈ। ਜ਼ਿਕਰਯੋਗ ਹੈ ਕਿ 2014-2015 ਵਿਚ ਦੋਵਾਂ ਮੁਲਕਾਂ ਵਿਚਾਲੇ 4485 ਕਰੋੜ ਰੁਪਏ ਵਪਾਰ ਸਿਖਰ 'ਤੇ ਸੀ ਪਰ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਕੁੜੱਤਣ ਕਾਰਨ ਇਹ 2018-2019 ਵਿਚ ਘੱਟ ਕੇ ਸਿਰਫ਼ 913 ਕਰੋੜ ਰੁਪਏ ਰਹਿ ਗਿਆ। ਸਥਾਨਕ ਟਰਾਂਸਪੋਰਟਰਾਂ ਦੇ ਆਗੂ ਪ੍ਰਿਤਪਾਲ ਸਿੰਘ ਸਿੱਧੂ ਅਤੇ ਬੁਲਾਰੇ ਅਮਰਜੀਤ ਸਿੰਘ ਸ਼ਿੰਦਾ ਨੇ ਦੱਸਿਆ ਕਿ ਸਥਾਨਕ ਟਰਾਂਸਪੋਟਰਾਂ ਦੇ 480 ਟਰੱਕ ਅਟਾਰੀ ਸਰਹੱਦ ਤੋਂ ਮਾਲ ਢੋਂਹਦੇ ਸਨ, 100 ਦੇ ਕਰੀਬ ਪਹਿਲਾਂ ਸਰਕਾਰੀ ਨੀਤੀ ਕਾਰਨ ਵਿਕ ਗਏ ਅਤੇ ਹੁਣ ਟਰੱਕਾਂ ਦੀਆਂ ਕਿਸ਼ਤਾਂ ਨਾ ਭਰਨ ਕਾਰਨ ਬੈਂਕਾਂ ਵਾਲਿਆਂ ਨੇ 100 ਟਰੱਕ ਆਪਣੇ ਕਬਜ਼ੇ ਹੇਠ ਕਰ ਲਏ। ਬਾਕੀ ਖਰਚੇ ਤੋਂ ਬਗ਼ੈਰ 85,000 ਰੁਪਏ ਸਾਲਾਨਾ ਟੈਕਸ ਬਣਦੇ ਹਨ, ਜਿਨ੍ਹਾਂ ਤੋਂ ਬਿਨਾਂ ਸਰਕਾਰ ਗੱਡੀ ਸੜਕ 'ਤੇ ਨਹੀਂ ਚੜ੍ਹਨ ਦਿੰਦੀ। ਉਨ੍ਹਾਂ ਦੱਸਿਆ ਕਿ ਅਟਾਰੀ ਤੋਂ ਸਾਡੇ ਅਤੇ ਦੂਸਰੇ ਸੂਬਿਆਂ ਦੇ 1500 ਟਰੱਕ ਮਾਲ ਲੈ ਕੇ ਆਉਂਦੇ-ਜਾਂਦੇ ਸਨ, ਅੱਜ ਸਭ ਕੁਝ ਬੰਦ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਟਾਰੀ ਸਰਹੱਦ ਰਾਹੀਂ ਹੁੰਦੇ ਵਪਾਰ 'ਤੇ ਲਗਾਈ ਜਾਂਦੀ ਡਿਊਟੀ ਕਾਰਨ ਰੋਜ਼ਾਨਾ ਇਕ ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿਚ ਜਾਂਦਾ ਹੈ ਪਰ ਸਾਡਾ ਕਚੂੰਬਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਸਰਕਾਰ ਆਪਣੇ ਫ਼ੈਸਲੇ 'ਤੇ ਗ਼ੌਰ ਕਰੇ। ਦੂਸਰੇ ਪਾਸੇ ਕੁਲੀ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਬੂਟਾ, ਜਸਬੀਰ ਸਿੰਘ ਖੇਲਾ, ਬਾਬਾ ਹਰਭਜਨ ਸਿੰਘ, ਗੁਰਸਾਹਿਬ ਆਦਿ ਨੇ ਦੱਸਿਆ ਕਿ 1433 ਕੁਲੀਆਂ ਅਤੇ ਇਸ ਤੋਂ ਦੁੱਗਣੇ ਦੂਸਰੇ ਮਿਹਨਤੀ ਕਾਮਿਆਂ ਦੀ ਰੋਜ਼ੀ ਰੋਟੀ ਵਪਾਰ 'ਤੇ ਹੀ ਨਿਰਭਰ ਹੈ। ਕਈ ਕੁਲੀ ਸੀਮੈਂਟ ਅਤੇ ਕੈਮੀਕਲ ਢੋੱਹਦੇ ਗੰਭੀਰ ਰੋਗਾਂ ਤੋਂ ਪੀੜਤ ਹਨ। ਉਨ੍ਹਾਂ ਦੇ ਪਰਿਵਾਰਾਂ ਦਾ ਹਰ ਮੈਂਬਰ ਇਹ ਸੰਤਾਪ ਭੋਗ ਰਿਹਾ ਹੈ। ਫੀਸਾਂ ਨਾ ਭਰਨ ਕਾਰਨ ਉਨ੍ਹਾਂ ਦੇ ਬੱਚੇ ਇਮਤਿਹਾਨ ਨਹੀਂ ਦੇ ਸਕੇ। ਦੁਕਾਨਦਾਰਾਂ ਨੇ ਵੀ ਰਾਸ਼ਨ ਦੇਣ ਤੋਂ ਹੱਥ ਪਿਛਾਂਹ ਖਿੱਚ ਲਿਆ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸ਼ਾਮ ਨੂੰ ਇਕ ਪਾਸੇ ਰੀਟਰੀਟ ਸੈਰਾਮਨੀ 'ਤੇ ਭੰਗੜੇ ਪੈ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਮੂੰਹਾਂ 'ਤੇ ਵੈਰਾਨੀ ਛਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ 14 ਮਾਰਚ ਨੂੰ ਉਨ੍ਹਾਂ ਨੇ ਆਪਣਾ ਦੁਖੜਾ ਗ੍ਰਹਿ ਤੇ ਵਿਦੇਸ਼ ਵਿਭਾਗ ਦੇ ਉੱਚ ਅਧਿਕਾਰੀ ਨੂੰ ਸੁਣਾਉਣਾ ਚਾਹਿਆ ਸੀ ਪਰ ਕਿਸੇ ਨੇ ਉਨ੍ਹਾਂ ਦੀ ਬਾਤ ਨਹੀਂ ਪੁੱਛੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਾਕੀ ਵਿਭਾਗਾਂ ਦੇ ਕੁਲੀਆਂ ਵਾਂਗ ਪੱਕਾ ਕੀਤਾ ਜਾਵੇ। ਉਨ੍ਹਾਂ ਨੇ ਰੋਹ ਵਿਚ ਦੱਸਿਆ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਪੀੜਤ ਧਿਰਾਂ ਨੂੰ ਨਾਲ ਲੈ ਕੇ ਤਿੱਖਾਂ ਸੰਘਰਸ਼ ਵਿੱਢਣਗੇ ਅਤੇ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਲੋਕ ਸਭਾ ਚੋਣਾ ਵਿਚ ਭੁਗਤਣਾ ਪਵੇਗਾ ।

ਤੇਜ਼ਾਬੀ ਹਮਲਾ ਅਸੱਭਿਅਕ ਤੇ ਘੋਰ ਅਪਰਾਧ, ਮੁਆਫ਼ੀ ਦੇ ਯੋਗ ਨਹੀਂ-ਸੁਪਰੀਮ ਕੋਰਟ

ਨਵੀਂ ਦਿੱਲੀ, 18 ਮਾਰਚ (ਏਜੰਸੀ)-ਸੁਪਰੀਮ ਕੋਰਟ ਨੇ ਕਿਹਾ ਕਿ ਤੇਜ਼ਾਬੀ ਹਮਲਾ ਅਸੱਭਿਅਕ ਤੇ ਬੇਰਹਿਮ ਅਪਰਾਧ ਹੈ, ਜੋ ਕਿਸੇ ਵੀ ਤਰ੍ਹਾਂ ਮੁਆਫ਼ੀ ਦੇ ਯੋਗ ਨਹੀਂ ਹੈ। ਸੁਪਰੀਮ ਕੋਰਟ ਨੇ ਇਹ ਟਿੱਪਣੀ ਕਰਦਿਆਂ 2004 ਵਿਚ 19 ਸਾਲ ਦੀ ਲੜਕੀ 'ਤੇ ਤੇਜ਼ਾਬ ਸੁੱਟਣ ਵਾਲੇ ਦੋ ਦੋਸ਼ੀਆਂ, ਜੋ ਇਸ ਮਾਮਲੇ 'ਚ 5 ਸਾਲ ਦੀ ਸਜ਼ਾ ਭੁਗਤ ਚੁੱਕੇ ਹਨ, ਨੂੰ ਪੀੜਤ ਲੜਕੀ ਨੂੰ ਡੇਢ-ਡੇਢ ਲੱਖ ਰੁਪਏ ਦਾ ਵਾਧੂ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਅਦਾਲਤ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਵੀ ਪੀੜਤ ਲੜਕੀ ਨੂੰ 'ਤੇਜ਼ਾਬੀ ਹਮਲਾ ਪੀੜਤ ਮੁਆਵਜ਼ਾ ਸਕੀਮ' ਤਹਿਤ ਮੁਆਵਜ਼ਾ ਦੇਣ ਲਈ ਕਿਹਾ। ਜਸਟਿਸ ਏ. ਐਮ. ਖਾਨਵਿਲਕਰ ਅਤੇ ਜਸਿਟਸ ਅਜੇ ਰਸਤੋਗੀ ਦੀ ਬੈਂਚ ਨੇ ਕਿਹਾ ਕਿ ਅਸਲ 'ਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਮਾਮਲੇ 'ਚ ਪੀੜਤ ਨੂੰ ਅਸੱਭਿਅਕ ਤੇ ਬੇਰਹਿਮ ਅਪਰਾਧ ਦਾ ਸਾਹਮਣਾ ਕਰਨਾ ਪਿਆ, ਜਿਸ ਲਈ ਦੋਵੇਂ ਦੋਸ਼ੀ ਕਿਸੇ ਵੀ ਤਰ੍ਹਾਂ ਮੁਆਫ਼ੀ ਦੇ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਅਦਾਲਤ ਇਹ ਭੁੱਲ ਨਹੀਂ ਸਕਦੀ ਕਿ ਇਸ ਹਮਲੇ 'ਚ ਲੜਕੀ ਭਾਵਨਾਤਮਕ ਤੌਰ 'ਤੇ ਵੀ ਪੀੜਤ ਹੋਈ ਹੈ, ਜਿਸ ਦੀ ਭਰਪਾਈ ਕਿਸੇ ਤਰ੍ਹਾਂ ਦੀ ਸਜ਼ਾ ਜਾਂ ਮੁਆਵਜ਼ੇ ਨਾਲ ਨਹੀਂ ਹੋ ਸਕਦੀ। ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 24 ਮਾਰਚ, 2008 ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਸੂਬਾ ਸਰਕਾਰ ਦੀ ਉਸ ਅਪੀਲ 'ਤੇ ਫ਼ੈਸਲਾ ਸੁਣਾਇਆ, ਜਿਸ 'ਚ ਹੇਠਲੀ ਅਦਾਲਤ ਵਲੋਂ ਦੋਵੇਂ ਦੋਸ਼ੀਆਂ ਨੂੰ ਦਿੱਤੀ 10 ਸਾਲ ਦੀ ਸਜ਼ਾ ਘੱਟ ਕਰਕੇ 5 ਸਾਲ ਕਰ ਦਿੱਤਾ ਗਿਆ ਸੀ। ਪੀੜਤ ਅਨੁਸਾਰ 12 ਜੁਲਾਈ, 2004 ਨੂੰ ਜਦੋਂ ਉਹ ਕਾਲਜ ਜਾ ਰਹੀ ਸੀ ਤਾਂ ਦੋਵੇਂ ਦੋਸ਼ੀ ਉਸ 'ਤੇ ਤੇਜ਼ਾਬ ਸੁੱਟ ਕੇ ਫ਼ਰਾਰ ਹੋ ਗਏ ਸਨ। ਇਸ ਹਮਲੇ 'ਚ ਉਹ 16 ਫ਼ੀਸਦੀ ਝੁਲਸ ਗਈ ਸੀ। ਹੇਠਲੀ ਅਦਾਲਤ ਨੇ ਦੋਵੇਂ ਦੋਸ਼ੀਆਂ ਨੂੰ 10-10 ਸਾਲ ਕੈਦ ਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਸੀ। ਜਿਸ ਦੇ ਬਾਅਦ ਦੋਵੇਂ ਦੋਸ਼ੀਆਂ ਨੇ ਫ਼ੈਸਲੇ ਖਿਲਾਫ਼ ਹਾਈ ਕੋਰਟ 'ਚ ਅਪੀਲ ਕੀਤੀ ਸੀ। ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ 5-5 ਸਾਲ ਘੱਟ ਕਰਕੇ ਜੁਰਮਾਨਾ ਵਧਾ ਕੇ 25-25 ਹਜ਼ਾਰ ਰੁਪਏ ਕਰ ਦਿੱਤਾ ਸੀ। ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਸਜ਼ਾ ਭੁਗਤਣ ਤੇ ਮੁਆਵਜ਼ਾ ਅਦਾ ਕਰਨ ਦੇ ਬਾਅਦ ਦੋਵੇਂ ਦੋਸ਼ੀਆਂ ਨੂੰ ਬੀਤੇ ਸਾਲ 9 ਦਸੰਬਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ 'ਚ ਦਖਲ ਦੇਣ ਦੀ ਲੋੜ ਨਹੀਂ ਹੈ, ਇਸ ਦੇ ਨਾਲ ਹੀ ਬੈਂਚ ਨੇ ਦੋਵੇਂ ਦੋਸ਼ੀਆਂ ਨੂੰ ਡੇਢ-ਡੇਢ ਲੱਖ ਰੁਪਏ ਦਾ ਵਾਧੂ ਮੁਆਵਜ਼ਾ ਦੇਣ ਲਈ ਕਿਹਾ।

ਨਕਸਲੀ ਹਮਲੇ 'ਚ ਸੀ. ਆਰ. ਪੀ. ਐਫ. ਦਾ ਜਵਾਨ ਸ਼ਹੀਦ, 6 ਜ਼ਖ਼ਮੀ

ਰਾਏਪੁਰ, 18 ਮਾਰਚ (ਏਜੰਸੀ)-ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ 'ਚ ਅੱਜ ਨਕਸਲੀਆਂ ਵਲੋਂ ਕੀਤੇ ਹਮਲੇ 'ਚ ਸੀ. ਆਰ. ਪੀ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ 6 ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਰਨਪੁਰ ਖੇਤਰ 'ਚ ਉਸ ਸਮੇਂ ਆਈ.ਈ.ਡੀ. ਧਮਾਕਾ ਹੋਇਆ ਜਦੋਂ ਸੀ.ਆਰ.ਪੀ.ਐਫ. ਦੀ 231ਵੀਂ ਬਟਾਲੀਅਨ ਦੀ ਟੀਮ ਸੂਬਾ ਪੁਲਿਸ ਦੇ ਨਾਲ ਸੜਕ 'ਤੇ ਸੁਰੱਖਿਆ ਡਿਊਟੀ 'ਤੇ ਸੀ, ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਆਂ ਵੀ ਚਲਾਈਆਂ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਹਮਲਾ ਸ਼ਾਮ 4: 30 ਵਜੇ ਦੇ ਨੇੜੇ ਦਾਂਤੇਵਾੜਾ ਜ਼ਿਲ੍ਹੇ 'ਚ ਅਰਧ ਸੈਨਿਕ ਬਲਾਂ ਦੀ ਕਮਲ ਚੌਕੀ ਨੇੜੇ ਹੋਇਆ। ਉਨ੍ਹਾਂ ਕਿਹਾ ਕਿ ਹਮਲੇ 'ਚ ਸੀ.ਆਰ.ਪੀ.ਐਫ. ਦੇ ਇਕ ਹੈਡ ਕਾਂਸਟੇਬਲ ਸ਼ਹੀਦ ਹੋ ਗਿਆ ਜਦਕਿ 6 ਜਵਾਨ ਜ਼ਖ਼ਮੀ ਹੋ ਗਏ। ਦਾਂਤੇਵਾੜਾ ਦੇ ਐਸ.ਪੀ. ਅਭਿਸ਼ੇਕ ਪਲਾਵਾ ਨੇ ਦੱਸਿਆ ਕਿ ਸੁਰੱਖਿਆ ਬਲਾਂ 'ਤੇ ਅਰਨਪੁਰ ਪੁਲਿਸ ਥਾਣੇ ਤਹਿਤ ਪੈਂਦੇ ਕੋਂਦੇਪਾੜਾ ਅਤੇ ਕਮਾਲਪੁਰ ਪਿੰਡਾਂ ਦੇ ਵਿਚਕਾਰ ਪੈਂਦੇ ਜੰਗਲ 'ਚ ਹਮਲਾ ਕੀਤਾ ਗਿਆ। ਸੀ. ਆਰ. ਪੀ. ਐਫ. ਟੀਮ ਨੇ ਵੀ ਜਵਾਬੀ ਕਾਰਵਾਈ ਕੀਤੀ। ਮੁਕਾਬਲੇ ਦੌਰਾਨ ਪੰਜ ਜਵਾਨਾਂ ਦੇ ਚਿਹਰੇ 'ਤੇ ਜ਼ਖ਼ਮ ਹੋਏ ਹਨ। ਜ਼ਖ਼ਮੀ ਜਵਾਨਾਂ ਨੂੰ ਹੈਲੀਕਾਪਟਰ ਰਾਹੀਂ ਇਲਾਜ ਲਈ ਲਿਜਾਇਆ ਗਿਆ।

'ਐਮੀਲੋਯਡੋਸਿਸ' ਨਾਮੀ ਵਿਲੱਖਣ ਬਿਮਾਰੀ ਦੇ ਸ਼ਿਕਾਰ ਹਨ ਮੁਸ਼ੱਰਫ

ਅੰਮ੍ਰਿਤਸਰ, 18 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਦੀ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਇਲਾਜ ਲਈ ਦੁਬਈ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬਿਮਾਰੀ ਨੇ ਉਨ੍ਹਾਂ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੀ ...

ਪੂਰੀ ਖ਼ਬਰ »

ਮਾਇਆਵਤੀ ਨੇ ਕਾਂਗਰਸ ਨੂੰ ਦਿੱਤੀ ਸਖ਼ਤ ਚਿਤਾਵਨੀ, ਕਿਹਾ-ਭਰਮ ਨਾ ਫੈਲਾਓ

ਲਖਨਊ, 18 ਮਾਰਚ (ਏਜੰਸੀ)-ਉੱਤਰ ਪ੍ਰਦੇਸ਼ 'ਚ ਐਸ. ਪੀ.-ਬੀ. ਐਸ. ਪੀ.-ਆਰ. ਐਲ. ਡੀ. ਗੱਠਜੋੜ ਲਈ 7 ਸੀਟਾਂ ਛੱਡਣ 'ਤੇ ਕਾਂਗਰਸ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਭਰਮ ਨਾ ਫੈਲਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਡੀ ਪੁਰਾਣੀ ਪਾਰਟੀ ਨੂੰ ...

ਪੂਰੀ ਖ਼ਬਰ »

ਪ੍ਰਿਅੰਕਾ ਗਾਂਧੀ ਨੇ ਮੰਦਰ 'ਚ ਪ੍ਰਾਰਥਨਾ ਕਰ ਕੇ 3 ਦਿਨਾ ਯੂ.ਪੀ. ਦੌਰੇ ਦੀ ਕੀਤੀ ਸ਼ੁਰੂਆਤ

ਇਲਾਹਾਬਾਦ, 18 ਮਾਰਚ (ਏਜੰਸੀ)-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਸੰਗਮ ਦੇ ਨੇੜੇ ਲੇਟੇ ਹਨੂਮਾਨ ਮੰਦਰ ਵਿਖੇ ਪੂਜਾ ਕਰ ਕੇ ਸੋਮਵਾਰ ਨੂੰ ਸ਼ੁਰੂ ਕੀਤੀ। ਆਪਣੇ ਤਿੰਨ ਦਿਨਾ ਦੌਰੇ ਦੌਰਾਨ ...

ਪੂਰੀ ਖ਼ਬਰ »

ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ

ਨਵੀਂ ਦਿੱਲੀ, 18 ਮਾਰਚ (ਏਜੰਸੀ)-ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 56 ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਉਮੀਦਵਾਰਾਂ 'ਚੋਂ 22 ਆਂਧਰਾ ਪ੍ਰਦੇਸ਼ ਜਦੋਂ ਕਿ 11 ਪੱਛਮੀ ਬੰਗਾਲ ਦੇ ਹਨ। ਸੂਚੀ 'ਚ 8 ਉਮੀਦਵਾਰ ਤੇਲੰਗਾਨਾ, 6 ਓਡੀਸ਼ਾ, ਪੰਜ ਅਸਮ ਦੇ ਜਦੋਂ ਕਿ ...

ਪੂਰੀ ਖ਼ਬਰ »

ਹਰਿਆਣਾ ਕਾਂਗਰਸ ਬਾਰੇ 15 ਮੈਂਬਰੀ ਤਾਲਮੇਲ ਕਮੇਟੀ ਕਾਇਮ

ਚੰਡੀਗੜ੍ਹ, 18 ਮਾਰਚ (ਐਨ.ਐਸ. ਪਰਵਾਨਾ)-ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਰਾਜ ਭਰ 'ਚ ਲੋਕ ਸਭਾ ਦੀਆਂ ਚੋਣਾਂ 'ਚ ਤਾਲਮੇਲ ਕਾਇਮ ਕਰਨ ਲਈ ਸਰਬ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ 15 ...

ਪੂਰੀ ਖ਼ਬਰ »

ਬਾਰਾਮੂਲਾ ਅਤੇ ਜੰਮੂ-ਪੁਣਛ ਲੋਕ ਸਭਾ ਚੋਣ ਲਈ ਨੋਟੀਫਿਕੇਸ਼ਨ ਜਾਰੀ

11 ਨੂੰ ਪੈਣਗੀਆਂ ਵੋਟਾਂ

ਸ੍ਰੀਨਗਰ, 18 ਮਾਰਚ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਚੋਣ ਕਮਿਸ਼ਨ ਵਲੋਂ ਪਹਿਲੇ ਪੜਾਅ ਤਹਿਤ ਹੋਣ ਵਾਲੀਆਂ ਚੋਣਾਂ ਲਈ ਉੱਤਰੀ ਕਸ਼ਮੀਰ ਦੀ ਬਾਰਾਮੁੂੱਲਾ ਅਤੇ ਜੰਮੂ-ਪੁਣਛ ਲੋਕ ਸਭਾ ਦੀ ਸੀਟ ਲਈ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਨੋਟੀਫਿਕੇਸ਼ਨ ਮੁਤਾਬਿਕ ...

ਪੂਰੀ ਖ਼ਬਰ »

ਪ੍ਰੇਮੀ ਜੋੜੇ ਦੇ ਫ਼ਰਾਰ ਹੋਣ ਮਗਰੋਂ ਦੋਵਾਂ ਪਰਿਵਾਰਾਂ 'ਚ ਟਕਰਾਅ

ਟੋਹਾਣਾ, 18 ਮਾਰਚ (ਗੁਰਦੀਪ ਸਿੰਘ ਭੱਟੀ)-ਇਕ ਲੜਕੇ ਵਲੋਂ ਆਪਣੀ ਪ੍ਰੇਮਿਕਾ ਨਾਲ ਫ਼ਰਾਰ ਹੋਣ ਮਗਰੋਂ ਲੜਕੀ ਦੇ ਪਰਿਵਾਰ ਵਾਲਿਆਂ ਵਲੋਂ ਡਾਂਗਾਂ, ਸੋਟੇ ਤੇ ਹਾਕੀਆਂ ਨਾਲ ਲੜਕੇ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰ ਦਿੱਤਾਸ਼ ਜਿਸ 'ਚ ਲੜਕੇ ਦੇ ਪਿਤਾ ਰਾਜ ਕੁਮਾਰ ਦੀ ਮੌਤ ...

ਪੂਰੀ ਖ਼ਬਰ »

ਸੂਰਤ ਦੇ ਮੇਹੁਲ ਚੋਕਸੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਕੀਤੀ ਪੀ.ਐਚ.ਡੀ.

9 ਸਾਲਾ ਬਾਅਦ ਮਿਲੀ ਸਫ਼ਲਤਾ

ਸੂਰਤ, 18 ਮਾਰਚ (ਏਜੰਸੀ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਨਾਲ ਜੁੜੀ ਕੋਈ ਵੀ ਕਹਾਣੀ ਸਾਧਾਰਨ ਨਜ਼ਰ ਨਹੀਂ ਆਉਂਦੀ। ਆਰ.ਐਸ.ਐਸ. ਪ੍ਰਚਾਰਕ ਤੋਂ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਬਣਨ ਅਤੇ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਬਣਨ ਤੱਕ ਦਾ ਸਫ਼ਰ ਉਨ੍ਹਾਂ ਖ਼ੁਦ ਦੀ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਤੋਂ ਭਾਕਪਾ ਤੇ ਮਾਕਪਾ ਲੋਕ ਸਭਾ ਦੀਆਂ 2-2 ਸੀਟਾਂ 'ਤੇ ਲੜਨਗੀਆਂ ਚੋਣਾਂ

ਚੰਡੀਗੜ੍ਹ, 18 ਮਾਰਚ (ਐਨ.ਐਸ. ਪਰਵਾਨਾ)- ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਤੇ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਨੇ ਕੌਮੀ ਪੱਧਰ 'ਤੇ ਹੋਏ ਸਮਝੌਤੇ ਅਨੁਸਾਰ ਪੰਜਾਬ ਤੇ ਹਰਿਆਣਾ 'ਚ ਲੋਕ ਸਭਾ ਦੀਆਂ ਚੋਣਾਂ ਲਈ 2-2 ਉਮੀਦਵਾਰ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ...

ਪੂਰੀ ਖ਼ਬਰ »

ਪਾਕਿ 'ਚ ਦੋ ਹਿੰਦੂਆਂ ਦਾ ਕਤਲ

ਅੰਮ੍ਰਿਤਸਰ, 18 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ 'ਚ ਘੱਟ ਭਾਈਚਾਰੇ ਦੇ ਲੋਕਾਂ ਨੂੰ ਅਗਵਾ ਅਤੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਜ਼ੋਰ ਫੜਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ 'ਚ ਸਿੰਧ ਦੇ ਕੁਨਰੀ ਸ਼ਹਿਰ ਦੇ ਨਿਵਾਸੀ ਘਣਸ਼ਾਮ ਦਾਸ ਦਾ ਉਸ ਦੇ ਘਰ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX