ਤਾਜਾ ਖ਼ਬਰਾਂ


ਜਲੰਧਰ 'ਚ ਅੱਜ ਕੁੱਲ 16 ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  30 minutes ago
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 16 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 238 ਹੋ ਗਈ ਹੈ। ਇਨ੍ਹਾਂ 'ਚ ਸਿਵਲ ਹਸਪਤਾਲ ਦੇ ...
ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ ਇਕ ਮਰੀਜ਼ ਆਇਆ ਪਾਜ਼ੀਟਿਵ
. . .  about 1 hour ago
ਨਵਾਂਸ਼ਹਿਰ, 25 ਮਈ (ਗੁਰਬਖ਼ਸ਼ ਸਿੰਘ ਮਹੇ)-ਅੱਜ ਦੋ ਮਰੀਜ਼ਾਂ ਦੇ ਠੀਕ ਹੋ ਕੇ ਘਰ ਜਾਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲੇ ਸ਼ਾਮ ਸਮੇਂ ਹੀ ਕੋਰੋਨਾ ਮੁਕਤ ਹੋਇਆ ਸੀ ਕਿ ਦੇਰ ਸ਼ਾਮ ...
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤ ਆਪਣੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਕਰਨ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  about 2 hours ago
ਸ੍ਰੀ ਅੰਮ੍ਰਿਤਸਰ , 25 ਮਈ (ਰਾਜੇਸ਼ ਕੁਮਾਰ ਸੰਧੂ) - ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ...
ਕਰੀਬ 51 ਦਿਨ ਬਾਅਦ ਫ਼ਰੀਦਕੋਟ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ
. . .  about 3 hours ago
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਅੱਜ ਬਾਕੀ ਦੇ ਰਹਿੰਦੇ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ। ਇਹ ਲੋਕ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ..,.
ਪਠਾਨਕੋਟ 'ਚ ਕੋਰੋਨਾ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 3 hours ago
ਪਠਾਨਕੋਟ, 25 ਮਈ (ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ...
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  about 3 hours ago
ਚੰਡੀਗੜ੍ਹ, 25 ਮਈ (ਵਿਕਰਮਜੀਤ ਮਾਨ) - ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਐਲ.ਪੀ.ਯੂ ਦੇ ਚਾਂਸਲਰ ਸਬੰਧੀ ਗਲਤ ਖ਼ਬਰ ਲਾਉਣ ਵਾਲੇ ਵੈੱਬ ਪੋਰਟਲ ਸੰਚਾਲਕ ਖ਼ਿਲਾਫ਼ ਕੇਸ ਦਰਜ
. . .  about 3 hours ago
ਫਗਵਾੜਾ, 25 ਮਈ (ਹਰੀਪਾਲ ਸਿੰਘ ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੋਰੋਨਾ ਹੋਣ ਸਬੰਧੀ ਝੂਠੀ ਖ਼ਬਰ ਵੈੱਬ ਪੋਰਟਲ 'ਤੇ ਚਲਾਉਣ ਵਾਲੇ ਵੈੱਬ ਪੋਰਟਲ ਦੇ ਸੰਚਾਲਕ ਵਿਨੋਦ ਸ਼ਰਮਾ ਵਾਸੀ ਥਾਣੇਦਾਰ ਮੁਹੱਲਾ ਫਗਵਾੜਾ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ...
ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  about 4 hours ago
ਰਾਜਪੁਰਾ, 25 ਮਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ ।ਇਹ ਔਰਤ ਕਾਲਕਾ ਰੋਡ ਗਰਗ ਕਲੋਨੀ ਦੀ ਵਸਨੀਕ ਹੈ ਜੋ ਕਿ ਦਿੱਲੀ ਰਹਿ ਕੇ ਆਈ ਹੈ ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਸੁਖਪਾਲ ਖਹਿਰਾ ਜਲੰਧਰ 'ਚ ਗ੍ਰਿਫ਼ਤਾਰ
. . .  about 4 hours ago
ਜਲੰਧਰ, 25 ਮਈ (ਚਿਰਾਗ਼ ਸ਼ਰਮਾ) - ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ...
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਰਵਾਨਾ
. . .  about 4 hours ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ) - ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਬਿਹਾਰ ਲਈ ਰਵਾਨਾ ਹੋਈ। ਇਸ ਰੇਲਗੱਡੀ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ 897, ਗੁਰਦਾਸਪੁਰ...
ਅੰਮ੍ਰਿਤਸਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ/ਰੇਸ਼ਮ ਸਿੰਘ/ਰਾਜੇਸ਼ ਸ਼ਰਮਾ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤੱਕ 301 ਮਰੀਜ਼ ਡਿਸਚਾਰਜ...
ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  about 4 hours ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  about 5 hours ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  about 5 hours ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  about 5 hours ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  about 6 hours ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  about 6 hours ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  about 6 hours ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  about 7 hours ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਈਦ ਮੌਕੇ ਭਾਰਤ ਪਾਕਿ ਵਿਚਾਲੇ ਅਟਾਰੀ ਸਰਹੱਦ 'ਤੇ ਨਹੀਂ ਹੋ ਸਕਿਆ ਮਿਠਿਆਈਆਂ ਦਾ ਆਦਾਨ-ਪ੍ਰਦਾਨ
. . .  about 7 hours ago
ਅਟਾਰੀ, 25 ਮਈ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਖਟਾਸ ਭਰੇ ਸੰਬੰਧਾਂ ਕਾਰਨ...
ਚੰਡੀਗੜ੍ਹ 'ਚ ਸਿਹਤਯਾਬ ਹੋਏ ਕੋਰੋਨਾ ਤੋਂ ਪੀੜਤ 3 ਸਾਲਾ ਬੱਚਾ ਅਤੇ ਮਾਂ
. . .  about 7 hours ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਰੀਜ਼ ਮਾਂ-ਪੁੱਤ ਦੇ ਸਿਹਤਯਾਬ ਹੋਣ ...
ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ
. . .  about 8 hours ago
ਜਲੰਧਰ, 25 ਮਈ- ਨਕੋਦਰ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਮੋਟਰਸਾਈਕਲ...
ਰੇਤਾ ਦੀ ਨਜਾਇਜ਼ ਮਾਈਨਿੰਗ ਤਹਿਤ ਟਰੈਕਟਰ ਟਰਾਲੀ ਕਾਬੂ, ਚਾਲਕ ਫ਼ਰਾਰ
. . .  about 8 hours ago
ਮੁੰਬਈ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਦੋ ਉਡਾਣਾਂ ਰੱਦ
. . .  about 8 hours ago
ਰਾਜਾਸਾਂਸੀ, 25 ਮਈ (ਹੇਰ/ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਵਿਖੇ ਮੁੰਬਈ ਤੋਂ ...
ਪਾਰਕ 'ਚੋਂ ਨੌਜਵਾਨ ਦੀ ਮਿਲੀ ਲਾਸ਼
. . .  about 8 hours ago
ਤਲਵੰਡੀ ਸਾਬੋ, 25 ਮਈ (ਰਣਜੀਤ ਸਿੰਘ ਰਾਜੂ) - ਅੱਜ ਸਿਖਰ ਦੁਪਹਿਰੇ ਸ਼ਹਿਰ ਦੇ ਡੱਲ ਸਿੰਘ ਪਾਰਕ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਚੇਤ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਟਰਾਲੇ-ਮੋਟਰਸਾਈਕਲ ਦੀ ਟੱਕਰ 'ਚ 1 ਔਰਤ ਦੀ ਮੌਤ, 2 ਗੰਭੀਰ ਜ਼ਖ਼ਮੀ

ਜਲਾਲਾਬਾਦ, 18 ਮਾਰਚ (ਜਤਿੰਦਰ ਪਾਲ ਸਿੰਘ)-ਸਥਾਨਕ ਫ਼ਾਜ਼ਿਲਕਾ ਸੜਕ 'ਤੇ ਸਥਿਤ ਨਿਰਮਲ ਹਸਪਤਾਲ ਦੇ ਕੋਲ ਇਕ ਅਣਪਛਾਤੇ ਟਰਾਲਾ ਚਲਾਕ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਰਸਾਈਕਲ ਸਵਾਰ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਦੁਖਦਾਈ ਸਮਾਚਾਰ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਏ. ਐਸ. ਆਈ. ਮਹਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ | ਜਾਣਕਾਰੀ ਦੇ ਅਨੁਸਾਰ ਮੋਟਰਸਾਈਕਲ ਚਾਲਕ ਮਲਕੀਤ ਸਿੰਘ ਪੁੱਤਰ ਜਸਮੇਰ ਸਿੰਘ ਵਾਸੀ ਪਿੰਡ ਸੋਹਣਾ ਸਾਂਦੜ ਆਪਣੇ ਮੋਟਰਸਾਈਕਲ 'ਤੇ ਆਪਣੇ ਸਹੁਰੇ ਪਿੰਡ ਨੂੰ ਜਾ ਰਿਹਾ ਸੀ | ਫ਼ਾਜ਼ਿਲਕਾ ਸੜਕ 'ਤੇ ਹੀ ਸਥਿਤ ਬਜਾਜ ਪੈਟਰੋਲ ਪੰਪ ਤੋਂ ਦੋ ਔਰਤਾਂ ਦੇ ਇਸ਼ਾਰਾ ਕਰਨ 'ਤੇ ਉਨ੍ਹਾਂ ਨੂੰ ਜਲਾਲਾਬਾਦ ਤੱਕ ਛੱਡਣ ਲਈ ਨਾਲ ਬਿਠਾ ਲਿਆ | ਨਿਰਮਲ ਹਸਪਤਾਲ ਦੇ ਕੋਲ ਫ਼ਾਜ਼ਿਲਕਾ ਤਰਫ਼ੋਂ ਆ ਰਹੇ ਟਰਾਲਾ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ 'ਚ ਮੋਟਰਸਾਈਕਲ ਚਾਲਕ ਮਲਕੀਤ ਸਿੰਘ ਅਤੇ ਬਲਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਦਕਿ ਪਰਮਜੀਤ ਕੌਰ ਪਤਨੀ ਬੱਬੂ ਸਿੰਘ ਵਾਸੀ ਦਿਲਾ ਰਾਮ ਦੀ ਮੌਕੇ 'ਤੇ ਮੌਤ ਹੋ ਗਈ | ਪਰਮਜੀਤ ਕੌਰ ਦਾ ਵਿਆਹ ਲਗਪਗ ਚਾਰ ਮਹੀਨਾ ਪਹਿਲਾਂ ਹੀ ਹੋਇਆ ਸੀ |

ਜ਼ਿਲ੍ਹਾ ਫ਼ਾਜ਼ਿਲਕਾ 'ਚ ਜ਼ਿਲ੍ਹਾ ਉਪਭੋਗਤਾ ਅਦਾਲਤ ਸ਼ੁਰੂ ਕਰਨ ਦੀ ਮੰਗ

ਅਬੋਹਰ, 18 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਬੀਤੇ ਦਿਨੀਂ ਅਬੋਹਰ ਪੁੱਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਸ੍ਰੀ ਰਕੇਸ਼ ਕੁਮਾਰ ਜੈਨ ਅਤੇ ਸ੍ਰੀ ਅਰੁਣ ਮੋਂਗਾ ਨੂੰ ਮਿਲ ਕੇ ਸੇਵਾ ਮੁਕਤ ਐੱਸ.ਡੀ.ਐਮ. ਸ੍ਰੀ ਬੀ.ਐਲ. ਸਿੱਕਾ ਨੇ ਮੰਗ ਕੀਤੀ ਕਿ ਫ਼ਾਜ਼ਿਲਕਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮੰਡੀ ਅਰਨੀਵਾਲਾ, 18 ਮਾਰਚ (ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਇਕ ਵਿਅਕਤੀ ਨੂੰ 500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਸਬ ਇੰਸਪੈਕਟਰ ਬਲਵੰਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦ ਸੇਮਨਾਲੇ ਦੇ ਪੁਲ ਕੋਲ ਪੁੱਜੀ ਤਾਂ ਸਾਹਮਣੇ ...

ਪੂਰੀ ਖ਼ਬਰ »

ਫ਼ਸਲੀ ਵਿਭਿੰਨਤਾ 'ਚ ਵਡਮੁੱਲਾ ਯੋਗਦਾਨ ਪਾ ਰਿਹੈ ਕਿਸਾਨ ਦਵਿੰਦਰ ਸਿੰਘ

ਅਬੋਹਰ, 18 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਫ਼ਾਜ਼ਿਲਕਾ ਜ਼ਿਲ੍ਹੇ ਦਾ ਕਿਸਾਨ ਦਵਿੰਦਰ ਸਿੰਘ ਸਾਬਕਾ ਸਰਪੰਚ ਚਾਨਣਵਾਲ ਫ਼ਸਲੀ ਵਿਭਿੰਨਤਾ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ | ਦਵਿੰਦਰ ਸਿੰਘ ਨੂੰ ਬੀਤੇ ਦਿਨੀਂ ਪੀ.ਏ.ਯੂ. ਦੇ ਕਿਸਾਨ ਮੇਲੇ ਦੌਰਾਨ ਖੇਤੀ ਜਿਨਸਾਂ ...

ਪੂਰੀ ਖ਼ਬਰ »

ਸਲੇਮਸ਼ਾਹ ਬਾਜ਼ਾਰ 'ਚ ਲੱਗ ਰਹੇ ਮੋਬਾਈਲ ਟਾਵਰ ਦਾ ਲੋਕਾਂ ਨੇ ਕੀਤਾ ਵਿਰੋਧ

ਫ਼ਾਜ਼ਿਲਕਾ, 18 ਮਾਰਚ (ਦਵਿੰਦਰ ਪਾਲ ਸਿੰਘ)-ਸਲੇਮਸ਼ਾਹ ਬਾਜ਼ਾਰ 'ਚ ਇਕ ਨਿੱਜੀ ਕੰਪਨੀ ਵਲੋਂ ਲਗਾਏ ਜਾ ਰਹੇ ਮੋਬਾਇਲ ਟਾਵਰ ਦੇ ਵਿਰੋਧ ਵਿਚ ਬਾਜ਼ਾਰ ਨਾਲ ਸਬੰਧਿਤ ਦੁਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਨੇ ਨਗਰ ਕੌਾਸਲ ਕੋਲ ਆਪਣਾ ਇਤਰਾਜ਼ ਦਰਜ਼ ਕਰਵਾਇਆ ਹੈ | ਮੁਹੱਲਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਚਾਰ ਜ਼ਖ਼ਮੀ

ਫ਼ਾਜ਼ਿਲਕਾ, 18 ਮਾਰਚ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਫ਼ਿਰੋਜਪੁਰ ਰੋਡ 'ਤੇ ਪਿੰਡ ਲਾਲੋ ਵਾਲੀ ਨੇੜੇ ਇੱਕ ਸੜਕ ਹਾਦਸੇ ਵਿਚ ਕਾਰ ਸਵਾਰ ਚਾਰ ਵਿਅਕਤੀ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਪਰਮਜੀਤ ਸਿੰਘ, ਰਾਏ ਸਿੰਘ ਵਾਸੀ ਟੱਪਰੀ ਗੁਰੂਹਰਸਹਾਏ, ਬਲਵਿੰਦਰ ਸਿੰਘ ਚੱਕ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਦੀ ਬੈਰਕ 'ਚੋਂ ਮਿਲਿਆ ਮੋਬਾਈਲ ਫ਼ੋਨ

ਫ਼ਿਰੋਜ਼ਪੁਰ, 18 ਮਾਰਚ (ਤਪਿੰਦਰ ਸਿੰਘ)- ਕੇਂਦਰੀ ਜੇਲ੍ਹ ਪ੍ਰਸ਼ਾਸਨ ਵਲੋਂ ਚੈਕਿੰਗ ਦੌਰਾਨ ਜੇਲ੍ਹ ਦੀ ਬੈਰਕ ਨੰਬਰ 6 'ਚੋਂ ਬਿਨਾਂ ਸਿੰਮ ਤੋਂ ਇਕ ਸੈਮਸੰਗ ਮਾਰਕਾ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ | ਇਸ ਸਬੰਧੀ ਜੇਲ੍ਹ ਅਧਿਕਾਰੀਆਂ ਨੇ ਸਿਟੀ ਕੋਤਵਾਲੀ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਦਿਨ-ਦਿਹਾੜੇ ਦੋ ਹਮਲਾਵਰਾਂ ਨੇ ਕਚਹਿਰੀ ਦੇ ਬਰਾਮਦੇ 'ਚ ਇਕ ਵਿਅਕਤੀ ਨੂੰ ਮਾਰੀ ਛੁਰੀ

ਫ਼ਿਰੋਜ਼ਪੁਰ, 18 ਮਾਰਚ (ਰਾਕੇਸ਼ ਚਾਵਲਾ)- ਪੁਰਾਣੀ ਦੁਸ਼ਮਣੀ ਨੂੰ ਲੈ ਕੇ ਦਿਨ-ਦਿਹਾੜੇ ਦੋ ਹਮਲਾਵਰਾਂ ਨੇ ਜ਼ਿਲ੍ਹਾ ਕਚਹਿਰੀ 'ਚ ਤਰੀਕ ਭੁਗਤਣ ਆਏ ਇਕ ਵਿਅਕਤੀ ਨੂੰ ਛੁਰੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਵਿਅਕਤੀ ਨੂੰ ਥਾਣਾ ਕੈਂਟ ਦੇ ਏ.ਐਸ.ਆਈ ਸੁਖਦੇਵ ...

ਪੂਰੀ ਖ਼ਬਰ »

ਗਾਰਡਾਂ ਨੂੰ ਬੰਦੀ ਬਣਾ ਕੇ ਪੰਜਾਬ ਐਗਰੋ ਦੇ ਗੋਦਾਮ 'ਚੋਂ 756 ਗੱਟੇ ਕਣਕ ਕੀਤੀ ਚੋਰੀ

ਜ਼ੀਰਾ, 18 ਮਾਰਚ (ਮਨਜੀਤ ਸਿੰਘ ਢਿੱਲੋਂ)- ਕੋਟ ਈਸੇ ਖ਼ਾਂ ਰੋਡ ਅਤੇ ਅਵਾਣ ਰੋਡ ਨੂੰ ਆਪਸ 'ਚ ਜੋੜਦੇ ਰਸਤੇ 'ਤੇ ਸਥਿਤ ਪੰਜਾਬ ਐਗਰੋ ਗੋਦਾਮ ਮਨਸੂਰਦੇਵਾ 'ਤੇ ਅਣਪਛਾਤੇ 25-30 ਵਿਅਕਤੀਆਂ ਨੇ ਹਮਲਾ ਕਰਦਿਆਂ ਗੋਦਾਮ ਵਿਚ ਤਾਇਨਾਤ ਗਾਰਡਾਂ ਨੂੰ ਇਕ ਕਮਰੇ ਵਿਚ ਬੰਦੀ ਬਣਾ ਕੇ 756 ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵਲੋਂ ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਸ਼ੁਰੂ ਕਰਨ ਦੀ ਮੰਗ

ਜ਼ੀਰਾ, 18 ਮਾਰਚ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਹਿਮ ਬਲਾਕ ਪ੍ਰਧਾਨ ਊਧਮ ਸਿੰਘ ਸਨ੍ਹੇਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਈ | ਮੀਟਿੰਗ ਵਿਚ ਸੁਖਪਾਲ ਸਿੰਘ ਬੁੱਟਰ ਪੰਜਾਬ ਮੀਤ ਪ੍ਰਧਾਨ ਅਤੇ ਕਿਰਨਪਾਲ ਸਿੰਘ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

ਫ਼ਾਜ਼ਿਲਕਾ, 18 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਥਾਣਾ ਸਦਰ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ 1 ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਐੱਚ.ਸੀ. ਮਨਜੀਤ ਸਿੰਘ ਨੇ ਕਿਹਾ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਕਾਂਵਾਂ ਵਾਲੀ ਨੇੜੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਟਰਾਲਾ ਚਾਲਕ 'ਤੇ ਮਾਮਲਾ ਦਰਜ

ਫ਼ਾਜ਼ਿਲਕਾ, 18 ਮਾਰਚ (ਦਵਿੰਦਰ ਪਾਲ ਸਿੰਘ)-ਖੁਈਖੇੜਾ ਥਾਣਾ ਪੁਲਿਸ ਨੇ ਨੌਜਵਾਨ ਦੀ ਮੌਤ ਤੋਂ ਬਾਅਦ ਇਕ ਟਰਾਲਾ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਭਾਸ਼ ਚੰਦਰ ਪੁੱਤਰ ਓਮ ਪ੍ਰਕਾਸ਼ ਵਾਸੀ ਖਿੱਪਾਂ ਵਾਲੀ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਸੜਕ ਹਾਦਸਿਆਂ ਦੌਰਾਨ ਦੋ ਨੌਜਵਾਨਾਂ ਦੀ ਮੌਤ

ਅਬੋਹਰ, 18 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਵੱਖ-ਵੱਖ ਥਾਵਾਂ 'ਤੇ ਬੀਤੀ ਦੇਰ ਰਾਤ ਵਾਪਰੇ ਸੜਕ ਹਾਦਸਿਆਂ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ | ਜਦੋਂ ਕਿ ਦੋ ਜਣੇ ਜ਼ਖ਼ਮੀ ਹੋਏ ਹਨ | ਜਾਣਕਾਰੀ ਅਨੁਸਾਰ ਜੰਡਵਾਲਾ ਹਨਵੰਤਾ ਨਿਵਾਸੀ ਮਹਿੰਦਰ ਕੁਮਾਰ ਪੁੱਤਰ ਰਾਮ ...

ਪੂਰੀ ਖ਼ਬਰ »

ਬੈਂਕ ਖਾਤੇ 'ਚ 1 ਲੱਖ ਤੋਂ ਵਧੇਰੇ ਰਾਸ਼ੀ ਕਢਾਉਣ ਜਾਂ ਜਮ੍ਹਾਂ ਕਰਵਾਉਣ 'ਤੇ ਰੱਖੀ ਜਾਵੇਗੀ ਨਿਗਰਾਨੀ-ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ, 18 ਮਾਰਚ (ਜਸਵਿੰਦਰ ਸਿੰਘ ਸੰਧੂ)- ਪਿਛਲੀ ਤਿੰਨ ਵਿੱਤੀ ਤਿਮਾਹੀ ਦੀਆਂ ਆਰਥਿਕ ਨਤੀਜਿਆਂ ਦੀ ਸਮੀਖਿਆ ਕਰਨ ਲਈ ਜ਼ਿਲ੍ਹੇ ਦੇ ਸਾਰੇ ਬੈਂਕਾਂ ਦੀ ਡਿਸਟਿ੍ਕਟ ਕੰਸਲਟੇਟਿਵ ਕਮੇਟੀ (ਡੀ.ਸੀ.ਸੀ.) ਦੀ ਇਕ ਬੈਠਕ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਰੋਲ ਨੰਬਰ ਨਾ ਮਿਲਣ ਕਰਕੇ ਹਜ਼ਾਰਾ ਸਿੰਘ ਵਾਲਾ ਸਕੂਲ ਦੇ ਦਸਵੀਂ ਜਮਾਤ ਦੇ 7 ਵਿਦਿਆਰਥੀ ਰਹੇ ਪੇਪਰਾਂ ਤੋਂ ਵਾਂਝੇ, ਮਾਪੇ ਪ੍ਰੇਸ਼ਾਨ

ਮਮਦੋਟ, 18 ਮਾਰਚ (ਜਸਬੀਰ ਸਿੰਘ ਕੰਬੋਜ)- ਅੱਜ ਸ਼ੁਰੂ ਹੋਏ ਦਸਵੀਂ ਜਮਾਤ ਦੇ ਪੇਪਰਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਸਿੰਘ ਵਾਲਾ ਦੇ 7 ਵਿਦਿਆਰਥੀਆਂ ਨੂੰ ਸਕੂਲ ਵਲੋਂ ਰੋਲ ਨੰਬਰ ਨਾ ਦਿੱਤੇ ਜਾਣ ਕਾਰਨ ਸਾਲਾਨਾ ਪ੍ਰੀਖਿਆ ਵਾਲੇ ਪੇਪਰਾਂ 'ਚ ਬੈਠਣ ਤੋਂ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਜਥੇਬੰਦੀ ਵਲੋਂ ਮੀਟਿੰਗ

ਫ਼ਿਰੋਜ਼ਪੁਰ, 18 ਮਾਰਚ (ਤਪਿੰਦਰ ਸਿੰਘ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਕਮੇਟੀ ਤੇ 5 ਜ਼ੋਨਾਂ ਦੀਆਂ ਕੋਰ ਕਮੇਟੀਆਂ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਸੈਕਟਰੀ ਸਾਹਿਬ ਸਿੰਘ ...

ਪੂਰੀ ਖ਼ਬਰ »

ਮਜ਼ਦੂਰ ਵੈੱਲਫੇਅਰ ਸਭਾ ਵਲੋਂ ਰੋਸ ਮੁਜ਼ਾਹਰਾ

ਫ਼ਿਰੋਜ਼ਪੁਰ, 18 ਮਾਰਚ (ਤਪਿੰਦਰ ਸਿੰਘ)- ਮਨਰੇਗਾ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਸਮੂਹ ਮਜ਼ਦੂਰ ਵੈੱਲਫੇਅਰ ਸਭਾ ਪੰਜਾਬ ਨਾਲ ਸਬੰਧਿਤ ਸੈਂਕੜੇ ਕਾਰਕੁੰਨਾਂ ਵਲੋਂ ਪ੍ਰਸ਼ਾਸਨ ਿਖ਼ਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਹੱਥਾਂ 'ਚ ਸਰਕਾਰ ਿਖ਼ਲਾਫ਼ ...

ਪੂਰੀ ਖ਼ਬਰ »

ਮੱਲਾਂਵਾਲਾ 'ਚ ਸਿਲਾਈ ਸੈਂਟਰ ਦਾ ਉਦਘਾਟਨ

ਮੱਲਾਂਵਾਲਾ, 18 ਮਾਰਚ (ਗੁਰਦੇਵ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੱਲਾਂਵਾਲਾ ਵਲੋਂ ਗੁਰਦੁਆਰਾ ਬੀਬੀਆਂ ਵਾਲਾ ਤਪ ਅਸਥਾਨ ਬਾਬਾ ਹਜ਼ਾਰਾ ਸਿੰਘ ਵਿਖੇ ਵਿਜੇ ਬਹਿਲ ਮੱਲਾਂਵਾਲਾ ਪ੍ਰਧਾਨ ਦੀ ਅਗਵਾਈ ਵਿਚ ਸਿਲਾਈ ਸੈਂਟਰ ਦਾ ਉਦਘਾਟਨ ਅਤੇ ਮਹੀਨਾਵਾਰ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ (ਰਜਿ:) ਜ਼ੀਰਾ ਦੀ ਮਾਸਿਕ ਮੀਟਿੰਗ ਹੋਈ

ਜ਼ੀਰਾ, 18 ਮਾਰਚ (ਮਨਜੀਤ ਸਿੰਘ ਢਿੱਲੋਂ)- ਪੰਜਾਬੀ ਸਾਹਿਤ ਸਭਾ (ਰਜਿ:) ਜ਼ੀਰਾ ਦੀ ਮਾਸਿਕ ਮੀਟਿੰਗ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਜ਼ੀਰਾ ਦੇ ਸਾਹਿਤਕਾਰ ਮੱਖਣ ਸਿੰਘ ...

ਪੂਰੀ ਖ਼ਬਰ »

ਚਾਈਲਡ ਹੈਲਥ ਵਰਕਸ਼ਾਪ 'ਚ ਬੱਚਿਆਂ ਤੇ ਮਾਂਵਾਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਕੀਤੇ ਸਾਂਝੇ

ਮਮਦੋਟ, 18 ਮਾਰਚ (ਜਸਬੀਰ ਸਿੰਘ ਕੰਬੋਜ)- ਅਗਰ ਮਾਂ ਦੀ ਸਿਹਤ ਤੰਦਰੁਸਤ ਹੋਵੇਗੀ ਤਾਂ ਹੀ ਉਸ ਦਾ ਬੱਚਾ ਸਿਹਤ ਪੱਖੋਂ ਨਿਰੋਗ ਅਤੇ ਤੰਦਰੁਸਤ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ: ਰਜਿੰਦਰ ਮਨਚੰਦਾ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਨੇ ਕਮਿਊਨਿਟੀ ਹੈਲਥ ...

ਪੂਰੀ ਖ਼ਬਰ »

ਫ਼ੈਸ਼ਨ ਡਿਜ਼ਾਇਨਿੰਗ 'ਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਚਮਕਾਇਆ ਕਾਲਜ ਦਾ ਨਾਂਅ

ਤਲਵੰਡੀ ਭਾਈ, 18 ਮਾਰਚ (ਰਵਿੰਦਰ ਸਿੰਘ ਬਜਾਜ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਸੁਹਿਰਦ ਪ੍ਰਬੰਧ ਅਤੇ ਪਿ੍ੰਸੀਪਲ ਮੈਡਲ ਡਾ: ਹਰਬੰਸ ਕੌਰ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ...

ਪੂਰੀ ਖ਼ਬਰ »

ਮਿਡ-ਡੇ-ਮੀਲ ਕੁੱਕ ਵਰਕਰਾਂ ਨੂੰ ਨਾ ਹਟਾਉਣ ਸਬੰਧੀ ਪੱਤਰ ਜਾਰੀ

ਫ਼ਿਰੋਜ਼ਪੁਰ, 18 ਮਾਰਚ (ਤਪਿੰਦਰ ਸਿੰਘ)- ਮਿਡ-ਡੇ-ਮੀਲ ਕੁੱਕ ਵਰਕਰਾਂ ਦੇ ਹੋ ਰਹੇ ਘਾਣ ਨੂੰ ਉਸ ਸਮੇਂ ਠੱਲ੍ਹ ਪਈ, ਜਦੋਂ ਕਿ ਵਿਭਾਗ ਵਲੋਂ ਸਕੂਲਾਂ ਵਿਚ ਬਿਨਾਂ ਵਜ੍ਹਾ ਕੁੱਕ ਵਰਕਰ ਨੂੰ ਰਾਜਨੀਤਿਕ ਪ੍ਰਭਾਵਾਂ ਕਾਰਨ ਹਟਾ ਦੇਣ ਦੇ ਨਿਯਮਾਂ 'ਤੇ ਕੁਝ ਹੱਦ ਤੱਕ ਰੋਕ ਲਗਾਉਣ ...

ਪੂਰੀ ਖ਼ਬਰ »

ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੇ ਲਿਆ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਬੂਥਾਂ ਦਾ ਜਾਇਜ਼ਾ

ਫ਼ਿਰੋਜ਼ਪੁਰ, 18 ਮਾਰਚ (ਜਸਵਿੰਦਰ ਸਿੰਘ ਸੰਧੂ)- ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਦੀ ਅਗਵਾਈ ਹੇਠ ਅਮਿਤ ਗੁਪਤਾ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 076 ਵਿਧਾਨ ਸਭਾ ਹਲਕਾ ...

ਪੂਰੀ ਖ਼ਬਰ »

ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਜਥੇ: ਇੰਦਰਜੀਤ ਸਿੰਘ ਨੂੰ ਉਮੀਦਵਾਰ ਉਤਾਰੇ- ਬਿੱਟਾ, ਬੱਬਲ

ਮੱਲਾਂਵਾਲਾ, 18 ਮਾਰਚ (ਗੁਰਦੇਵ ਸਿੰਘ)- ਹਲਕਾ ਖਡੂਰ ਸਾਹਿਬ ਤੋਂ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਨੂੰ ਕਾਂਗਰਸ ਹਾਈ ਕਮਾਂਡ ਟਿਕਟ ਦੇ ਕੇ ਨਿਵਾਜੇ ਤਾਂ ਜੋ ਹਲਕਾ ਖਡੂਰ ਸਾਹਿਬ ਦੀ ਸੀਟ ਸ਼ਾਨ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾ ...

ਪੂਰੀ ਖ਼ਬਰ »

ਬਲਾਕ ਮਖੂ 'ਚ ਪੋਸ਼ਣ ਪੰਦ੍ਹਰਵਾੜਾ ਮਨਾਉਣ ਦੀ ਲੜੀ ਜਾਰੀ

ਮਖੂ, 18 ਮਾਰਚ (ਵਰਿੰਦਰ ਮਨਚੰਦਾ)- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਦੇ ਹੁਕਮਾਂ ਤਹਿਤ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਿਰੋਜ਼ਪੁਰ ਰਤਨਦੀਪ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 8 ਮਾਰਚ ਤੋਂ 22 ਮਾਰਚ ਤੱਕ ਮਨਾਏ ਜਾ ਰਹੇ ਪੋਸ਼ਣ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਸਭਾ ਦੀ ਮੀਟਿੰਗ

ਮਖੂ, 18 ਮਾਰਚ (ਵਰਿੰਦਰ ਮਨਚੰਦਾ)- ਪੰਜਾਬ ਖੇਤ ਮਜ਼ਦੂਰ ਸਭਾ ਦੀ ਮੀਟਿੰਗ ਬਲਾਕ ਮਖੂ ਦੇ ਪਿੰਡ ਜੋਗੇਵਾਲਾ ਦੇ ਨਜ਼ਦੀਕ ਪਿੰਡ ਬਸਤੀ ਸੋਢੀਆਂ ਵਿਖੇ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ ਪਹੰੁਚੀ | ...

ਪੂਰੀ ਖ਼ਬਰ »

ਬਾਬਾ ਰੋੜੀ ਸਾਹਿਬ ਦੀ ਯਾਦ 'ਚ ਪਿੰਡ ਵਲਟੋਹਾ ਦਾ ਖੇਡ ਮੇਲਾ ਸਮਾਪਤ

ਜ਼ੀਰਾ, 18 ਮਾਰਚ (ਮਨਜੀਤ ਸਿੰਘ ਢਿੱਲੋਂ)- ਜ਼ੀਰਾ ਨੇੜਲੇ ਪਿੰਡ ਵਲਟੋਹਾ ਵਿਖੇ ਬਾਬਾ ਰੋੜੀ ਸਾਹਿਬ ਦੀ ਯਾਦ ਵਿਚ 52ਵਾਂ ਸਾਲਾਨਾ ਖੇਡ ਮੇਲਾ ਗ੍ਰਾਮ ਪੰਚਾਇਤ, ਪਿੰਡ ਲੌਹੁਕੇ ਕਲਾਂ, ਐਨ.ਆਰ.ਆਈ. ਵੀਰਾਂ ਅਤੇ ਪ੍ਰਬੰਧਕੀ ਕਮੇਟੀ ਵਲੋਂ ਕਰਵਾਇਆ, ਜੋ ਖਿਡਾਰੀਆਂ ਵਲੋਂ ...

ਪੂਰੀ ਖ਼ਬਰ »

ਪੋਸ਼ਣ ਪੰਦ੍ਹਰਵਾੜੇ ਤਹਿਤ ਕੱਢੀ ਸਵੱਛਤਾ ਰੈਲੀ

ਫ਼ਿਰੋਜ਼ਪੁਰ, 18 ਮਾਰਚ (ਜਸਵਿੰਦਰ ਸਿੰਘ ਸੰਧੂ)- ਸਰਕਾਰ ਦੁਆਰਾ ਚਲਾਏ ਜਾ ਰਹੇ ਪੋਸ਼ਣ ਪੰਦ੍ਹਰਵਾੜੇ ਤਹਿਤ ਆਂਗਣਵਾੜੀ ਸੈਂਟਰ ਪਿੰਡ ਬਾਜੀਦਪੁਰ ਵਿਖੇ ਸਵੱਛਤਾ ਰੈਲੀ ਕੱਢੀ ਗਈ, ਜਿਸ ਵਿਚ ਆਂਗਣਵਾੜੀ ਵਰਕਰ, ਹੈਲਪਰ, ਏ.ਐਨ.ਐਮ. ਅਤੇ ਸਕੂਲ ਅਧਿਆਪਕਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਸਾਹਿਤ ਸਭਾ ਮੁੱਦਕੀ (ਰਜਿ:) ਦੀ ਮੀਟਿੰਗ

ਮੁੱਦਕੀ, 18 ਮਾਰਚ (ਭਾਰਤ ਭੂਸ਼ਨ ਅਗਰਵਾਲ)- ਸਾਹਿਤ ਸਭਾ ਮੁੱਦਕੀ (ਰਜਿ: ਕੇਂਦਰੀ ਪੰਜਾਬੀ ਲੇਖਕ ਸਭਾ) ਦੇ ਪ੍ਰਧਾਨ ਸੁਖਦੀਪ ਸਿੰਘ ਗਿੱਲ (ਰੰਮੀ ਗਿੱਲ) ਦੀ ਪ੍ਰਧਾਨਗੀ ਵਿਚ ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੀ ਧਰਮਸ਼ਾਲਾ ਵਿਖੇ ਸਾਹਿਤ ਸਭਾ ਮੁੱਦਕੀ ਦੀ ਮੀਟਿੰਗ ਹੋਈ, ...

ਪੂਰੀ ਖ਼ਬਰ »

ਮੁਕਾਬਲਿਆਂ 'ਚ ਛਾਏ ਐਮ.ਡੀ. ਕਾਲਜ ਦੇ ਵਿਦਿਆਰਥੀ

ਅਬੋਹਰ, 18 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਰੈੱਡ ਰਿਬਨ ਕਲੱਬ ਫ਼ਾਜ਼ਿਲਕਾ ਵਲੋਂ ਗੋਪੀਚੰਦ ਆਰੀਆ ਮਹਿਲਾ ਕਾਲਜ ਵਿਖੇ ਕਰਵਾਏ ਗਏ ਦੋ ਰੋਜ਼ਾ ਯੁਵਕ ਮੇਲੇ ਵਿਚ ਮਹਾਂਰਿਸ਼ੀ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ | ਕਾਲਜ ਦੀ ਵਿਦਿਆਰਥਣ ...

ਪੂਰੀ ਖ਼ਬਰ »

ਮਮਦੋਟੀਆਂ ਵਲੋਂ ਚਿਰਾਂ ਤੋਂ ਬਣੇ ਜਨਤਕ ਪਖਾਨੇ ਚਾਲੂ ਕਰਨ ਦੀ ਮੰਗ

ਮਮਦੋਟ, 18 ਮਾਰਚ (ਸੁਖਦੇਵ ਸਿੰਘ ਸੰਗਮ)- ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਚਲਾਈ ਗਈ ਸਵੱਛ ਭਾਰਤ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਸਥਾਨਕ ਨਗਰ ਪੰਚਾਇਤ ਦੇ ਅਧਿਕਾਰੀ ਸੰਜੀਦਾ ਨਜ਼ਰ ਨਹੀਂ ਆ ਰਹੇ, ਜਿਸ ਦੀ ਮਿਸਾਲ ਪੇਸ਼ ਕਰ ਰਹੇ ਹਨ, ਨਗਰ ਪੰਚਾਇਤ ਵਲੋਂ ...

ਪੂਰੀ ਖ਼ਬਰ »

ਖੇਤਾਂ 'ਚੋਂ ਟਰਾਂਸਫ਼ਾਰਮਰ ਚੋਰੀ ਹੋਣ ਦਾ ਸਿਲਸਿਲਾ ਜਾਰੀ

ਗੁਰੂਹਰਸਹਾਏ, 18 ਮਾਰਚ (ਹਰਚਰਨ ਸਿੰਘ ਸੰਧੂ)-ਇਲਾਕੇ ਅੰਦਰ ਕਿਸਾਨਾਂ ਦੇ ਟਰਾਂਸਫ਼ਾਰਮਰ ਚੋਰੀ ਹੋਣ ਦਾ ਸਿਲਸਿਲਾ ਜਾਰੀ ਹੈ | ਬੀਤੀ ਰਾਤ ਵੀ ਚੋਰਾਂ ਵਲੋਂ ਦੋ ਕਿਸਾਨਾਂ ਦੇ ਖੇਤਾਂ ਵਿਚੋਂ ਟਰਾਂਸਫ਼ਾਰਮਰ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਿਸਾਨ ਪ੍ਰਤਾਪ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਵੰਡੇ ਪੈਨਸ਼ਨ ਦੇ ਚੈੱਕ

ਗੋਲੂ ਕਾ ਮੋੜ, 18 ਮਾਰਚ (ਸੁਰਿੰਦਰ ਸਿੰਘ ਲਾਡੀ)- ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਜ਼ਰੂਰਤਮੰਦਾਂ ਲਈ ਲਗਾਈਆਂ ਗਈਆਂ ਪੈਨਸ਼ਨਾਂ ਦੇ ਚੈੱਕ ਵੰਡੇ ਗਏ | ਸ਼ਹੀਦ ਊਧਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਗੋਲੂ ਕਾ ਮੋੜ ਵਿਖੇ ਲਾਭਪਾਤਰੀਆਂ ਨੂੰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX