ਤਾਜਾ ਖ਼ਬਰਾਂ


ਗੁਰੂ ਚਰਨਾ ਵਿਚ ਜਾ ਬਿਰਾਜੇ ਬਾਬਾ ਨਿਰਮਲ ਸਿੰਘ ਚੱਕ ਸਿੰਘਾ
. . .  7 minutes ago
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)- ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਹਰੀਆਂ ਵੇਲਾਂ ਦੇ ਮੋਢੀਆਂ 'ਚੋਂ ਇਕ, ਬਚਪਨ ਤੋਂ ਹੀ ਬਾਣੀ ਅਤੇ ਬਾਣੇ ਨਾਲ ਜੁੜ ਕੇ ਇਲਾਕੇ...
ਬਠਿੰਡਾ ਜੇਲ੍ਹ 'ਚ ਕੈਦੀ ਗੈਂਗਸਟਰ ਵੱਲੋਂ ਸਹਾਇਕ ਸੁਪਰਡੈਂਟ ਨੂੰ ਪਰਿਵਾਰ ਖ਼ਤਮ ਕਰਨ ਦੀਆਂ ਧਮਕੀਆਂ
. . .  9 minutes ago
ਬਠਿੰਡਾ ਛਾਉਣੀ, 22 ਸਤੰਬਰ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਜੇਲ੍ਹ 'ਚ ਕੈਦ ਕੱਟ ਰਹੇ ਖ਼ਤਰਨਾਕ ਗੈਂਗਸਟਰ ਵੱਲੋਂ ਸਹਾਇਕ ਸੁਪਰਡੈਂਟ ਜੇਲ੍ਹ ਨੂੰ ਪਰਿਵਾਰ ਖ਼ਤਮ ਕਰਨ ਦੀਆਂ ਧਮਕੀਆਂ...
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  12 minutes ago
ਗਹਿਲੇਵਾਲਾ ਰਜਵਾਹੇ ਵਿਚੋਂ ਮਿਲੀ ਕੱਟੀ ਵਢੀ ਲਾਸ਼
. . .  50 minutes ago
ਹਾਊਡੀ ਮੋਦੀ 'ਚ ਟਰੰਪ 30 ਮਿੰਟ ਤੱਕ ਦੇਣਗੇ ਭਾਸ਼ਣ
. . .  58 minutes ago
ਹਿਊਸਟਨ, 22 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਊਸਟਨ ਵਿਚ ਹੋਣ ਵਾਲੇ ਹਾਊਡੀ ਮੋਦੀ ਪ੍ਰੋਗਰਾਮ 'ਤੇ ਸਭ ਦੀ ਨਜ਼ਰ ਲੱਗੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਵਿਚ ਹਿੱਸਾ ਲੈਣ ਕਾਰਨ ਇਸ ਪ੍ਰੋਗਰਾਮ ਦੀ ਅਹਿਮੀਅਤ ਹੋਰ ਵੱਧ ਗਈ ਹੈ। ਉਹ...
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪ ਪਾਰਟੀ ਨੇ 22 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  about 1 hour ago
ਚੰਡੀਗੜ੍ਹ, 22 ਸਤੰਬਰ - ਹਰਿਆਣਾ ਦੀਆਂ ਵਿਧਾਨ ਸਭਾ ਚੋਣ ਤਰੀਕਾਂ ਦੇ ਐਲਾਨ ਤੋਂ ਅਗਲੇ ਦਿਨ ਆਮ ਆਦਮੀ ਪਾਰਟੀ ਵਲੋਂ ਆਪਣੇ 22 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ। ਆਪ ਹਰਿਆਣਾ ਇਕਾਈ ਦੇ ਪ੍ਰਧਾਨ ਨਵੀਨ ਜਿੰਦਲ ਵਲੋਂ ਜਾਰੀ ਕੀਤੀ ਗਈ...
ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ ਤੇ ਲਾਠੀਚਾਰਜ ਦੀ ਬੇਰੁਜ਼ਗਾਰ ਅਧਿਆਪਕਾਂ ਵਲੋਂ ਨਿਖੇਧੀ
. . .  about 1 hour ago
ਸੰਗਰੂਰ, 22 ਸਤੰਬਰ (ਧੀਰਜ ਪਸ਼ੋਰੀਆ) - ਅਧਿਆਪਕ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਸਾਹਮਣੇ ਰੋਸ-ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਕਰਨ ਦੀ...
ਪੌੜੀ ਤੋੜਦੇ ਸਮੇਂ ਮਲਬੇ ਹੇਠ ਆਉਣ ਕਾਰਨ ਰਾਜ ਮਿਸਤਰੀ ਦੀ ਮੌਤ
. . .  1 minute ago
ਪਠਾਨਕੋਟ , 22 ਸਤੰਬਰ (ਆਰ. ਸਿੰਘ) - ਮਾਮੂਨ ਜੰਮੂ ਡਿਫੈਂਸ ਰੋਡ 'ਤੇ ਸਥਿਤ ਇੱਕ ਪੈਲੇਸ ਵਿਚ ਪੌੜੀ ਤੋੜਦੇ ਸਮੇਂ ਪੌੜੀ ਦਾ ਮਲਬਾ ਰਾਜ ਮਿਸਤਰੀ 'ਤੇ ਡਿੱਗਣ ਨਾਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਮ੍ਰਿਤਕ ਦੀ ਪਹਿਚਾਣ ਪਵਨ ਕੁਮਾਰ (29) ਪੁੱਤਰ ਅਸ਼ੋਕ ਕੁਮਾਰ...
ਪੀ.ਓ.ਕੇ ਜਵਾਹਰ ਲਾਲ ਨਹਿਰੂ ਦੀ ਦੇਣ - ਅਮਿਤ ਸ਼ਾਹ
. . .  about 2 hours ago
ਮੁੰਬਈ, 22 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਹੋਂਦ ਵਿਚ ਲਿਆਉਣ ਦਾ ਦੋਸ਼ ਲਗਾਇਆ। ਅਮਿਤ ਸ਼ਾਹ ਨੇ ਅੱਜ ਐਤਵਾਰ ਕਿਹਾ ਕਿ ਜੇ ਨਹਿਰੂ ਨੇ ਬੇਵਕਤ ਪਾਕਿਸਤਾਨ...
ਦਿੜ੍ਹਬਾ ਪੁਲਿਸ ਨੇ 13800 ਨਸ਼ੀਲੀਆਂ ਗੋਲੀਆਂ ਅਤੇ 30 ਸ਼ੀਸ਼ੀਆਂ ਨਸ਼ੀਲੀਆਂ ਦਵਾਈਆਂ ਸਮੇਤ ਦੋ ਕੀਤਾ ਕਾਬੂ
. . .  about 2 hours ago
ਦਿੜ੍ਹਬਾ ਮੰਡੀ, 22 ਸਤੰਬਰ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਪੁਲਿਸ ਨੇ 13800 ਨਸ਼ੀਲੀਆਂ ਗੋਲੀਆਂ ਅਤੇ 30 ਸ਼ੀਸ਼ੀਆਂ ਨਸ਼ੀਲੀਆਂ ਦਵਾਈਆਂ ਸਮੇਤ ਦੋ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁੱਖ ਅਫਸਰ ਦਿੜ੍ਹਬਾ ਸ. ਮੇਜਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ...
ਬੇਬੇ ਨਾਨਕੀ ਇਤਿਹਾਸਕ ਨਗਰ ਕੀਰਤਨ ਦਾ ਨਾਭਾ ਵਿਖੇ ਕੀਤਾ ਗਿਆ ਭਰਵਾਂ ਸਵਾਗਤ
. . .  about 2 hours ago
ਨਾਭਾ, 22 ਸਤੰਬਰ (ਕਰਮਜੀਤ ਸਿੰਘ) - ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਬੇਬੇ ਨਾਨਕੀ ਇਤਿਹਾਸਕ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਸ਼ੁਰੂ ਹੋ ਕੇ ਨਾਭਾ ਵਿਖੇ ਪੁੱਜਾ। ਇਹ ਨਗਰ ਕੀਰਤਨ...
ਪੁਲਿਸ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੀ ਝੜਪ 'ਚ ਐੱਸ. ਐੱਚ. ਓ. ਸਮੇਤ ਛੇ ਮੁਲਾਜ਼ਮ ਜ਼ਖ਼ਮੀ
. . .  about 3 hours ago
ਸੰਗਰੂਰ, 22 ਸਤੰਬਰ (ਧੀਰਜ ਪਸ਼ੋਰੀਆ)- ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੀ ਸੰਗਰੂਰ ਸਥਿਤ ਕੋਠੀ ਦਾ ਘਿਰਾਓ ਕਰਨ ਗਏ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੀ ਪੁਲਿਸ ਨਾਲ...
ਬੈਠਕ ਦੇ ਭਰੋਸੇ ਤੋਂ ਬਾਅਦ ਪੱਕਾ ਮੋਰਚਾ ਸੰਘਰਸ਼ ਕਮੇਟੀ ਵਲੋਂ ਮੋਤੀ ਮਹਿਲ ਵੱਲ ਦਾ ਰੋਸ ਮਾਰਚ ਮੁਲਤਵੀ
. . .  about 3 hours ago
ਪਟਿਆਲਾ, 22 ਸਤੰਬਰ (ਪਰਗਟ ਸਿੰਘ ਬਲਬੇੜਾ)- ਉੱਚ ਅਧਿਕਾਰੀਆਂ ਵਲੋਂ ਬੈਠਕ ਕਰਨ ਦੇ ਦਿੱਤੇ ਲਿਖਤੀ ਭਰੋਸੇ ਤੋਂ ਬਾਅਦ ਅੱਜ ਲੋਕ ਸੰਘਰਸ਼ ਕਮੇਟੀ ਨੇ ਮੋਤੀ ਮਹਿਲ ਦੇ ਵੱਲ ਕੀਤਾ ਜਾਣ ਵਾਲਾ...
ਬਟਾਲਾ : ਹੰਸਲੀ ਨਾਲੇ 'ਚੋਂ ਮਿਲੀ ਕੱਟੀ-ਵੱਢੀ ਲਾਸ਼
. . .  about 3 hours ago
ਬਟਾਲਾ, 22 ਸਤੰਬਰ (ਕਾਹਲੋਂ)- ਬਟਾਲਾ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਥੋਂ ਦੀ ਪਟਾਕਾ ਫ਼ੈਕਟਰੀ ਦੇ ਕੋਲ ਹੰਸਲੀ ਨਾਲੇ 'ਚੋਂ ਸਿਰ ਅਤੇ ਦੋਵੇਂ ਬਾਹਵਾਂ ਤੋਂ ਬਿਨਾਂ ਪਲਾਸਟਿਕ...
ਸੰਗਰੂਰ : ਹਸਪਤਾਲ 'ਚ ਦਾਖ਼ਲ ਕਰਾਏ ਗਏ ਪੁਲਿਸ ਵਲੋਂ ਕੀਤੇ ਲਾਠੀਚਾਰਜ ਕਾਰਨ ਜ਼ਖ਼ਮੀ ਹੋਏ ਅਧਿਆਪਕ
. . .  about 4 hours ago
ਸੰਗਰੂਰ, 22 ਸਤੰਬਰ (ਧੀਰਜ ਪਸ਼ੋਰੀਆ)- ਕਈ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਵਲੋਂ ਜਦੋਂ ਅੱਜ ਸਿੱਖਿਆ...
ਨਸ਼ੀਲੇ ਪਦਾਰਥਾਂ ਦਾ ਵੱਡਾ ਜ਼ਖ਼ੀਰਾ ਬਰਾਮਦ, ਦੋ ਨੌਜਵਾਨ ਗ੍ਰਿਫ਼ਤਾਰ
. . .  about 4 hours ago
ਪਾਕਿਸਤਾਨ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 22 ਲੋਕਾਂ ਦੀ ਮੌਤ
. . .  about 4 hours ago
ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਅੱਗੇ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਝੜਪ
. . .  about 4 hours ago
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਅੱਜ ਮੀਂਹ ਦੀ ਸੰਭਾਵਨਾ
. . .  about 4 hours ago
ਹਜ਼ਾਰਾਂ ਅਧਿਆਪਕਾਂ ਦਾ ਕਾਫ਼ਲਾ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧਿਆ
. . .  about 5 hours ago
ਬਾਬਾ ਬਕਾਲਾ ਸਾਹਿਬ : ਅਣਪਛਾਤੀ ਲੜਕੀ ਦੀ ਮਿਲੀ ਲਾਸ਼
. . .  about 5 hours ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਸੱਟ ਲੱਗਣ ਕਾਰਨ ਫਾਈਨਲ ਮੁਕਾਬਲਾ ਨਹੀਂ ਖੇਡਣਗੇ ਪੂਨੀਆ, ਗੋਲਡ ਦਾ ਸੁਪਨਾ ਟੁੱਟਿਆ
. . .  about 5 hours ago
ਦਿੱਲੀ : ਅਕਸ਼ਰਧਾਮ ਮੰਦਰ ਦੇ ਬਾਹਰ ਹਮਲਾਵਰਾਂ ਵਲੋਂ ਪੁਲਿਸ ਟੀਮ 'ਤੇ ਗੋਲੀਬਾਰੀ
. . .  about 5 hours ago
ਵਾਹਨ ਦੇ ਨਦੀ 'ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  about 6 hours ago
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੇ 'ਸਪੈਸ਼ਲ' ਪਲੇਨ 'ਚ ਸਵਾਰ ਹੋ ਕੇ ਅਮਰੀਕਾ ਪਹੁੰਚੇ ਇਮਰਾਨ ਖ਼ਾਨ
. . .  about 5 hours ago
ਹਾਂਗਕਾਂਗ ਜਾ ਰਹੇ ਯਾਤਰੀ ਦੇ ਬੈਗ 'ਚੋਂ ਬਰਾਮਦ ਹੋਏ 99,550 ਡਾਲਰ
. . .  about 6 hours ago
ਬੇਰੁਜ਼ਗਾਰ ਹੈਲਥ ਵਰਕਰਾਂ ਵਲੋਂ ਮੰਗਾਂ ਨਾ ਮੰਨਣ ਨੂੰ ਲੈ ਕੇ ਜਲਾਲਾਬਾਦ ਵਿਖੇ 29 ਨੂੰ ਪੱਕਾ ਮੋਰਚਾ ਲਾਉਣ ਦਾ ਐਲਾਨ
. . .  about 6 hours ago
ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ 'ਚ ਕਲਿਆਣ ਸਿੰਘ ਨੂੰ ਸੀ. ਬੀ. ਆਈ. ਅਦਾਲਤ ਵਲੋਂ ਸੰਮਨ
. . .  about 7 hours ago
ਊਰਜਾ ਦੇ ਖੇਤਰ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਸਮਝੌਤਾ
. . .  about 7 hours ago
ਗੰਗਾ 'ਚ ਵਧੇ ਪਾਣੀ ਦੇ ਪੱਧਰ ਕਾਰਨ ਪ੍ਰਯਾਗਰਾਜ ਦੇ ਹੇਠਲੇ ਇਲਾਕਿਆਂ 'ਚ ਭਰਿਆ ਪਾਣੀ
. . .  about 7 hours ago
ਇੰਡੋਨੇਸ਼ੀਆ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ੋਰਦਾਰ ਝਟਕੇ
. . .  about 7 hours ago
ਪੰਜਾਬ ਦੀ ਉਲਝੀ ਤਾਣੀ ਕਿਵੇਂ ਸੁਲਝੇ : ਉੱਘੇ ਸਮਾਜ ਚਿੰਤਕ ਅੱਜ ਸੰਗਰੂਰ 'ਚ ਕਰਨਗੇ ਵਿਚਾਰ-ਚਰਚਾ
. . .  about 8 hours ago
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਤੀਜਾ ਟੀ-20 ਮੈਚ ਅੱਜ
. . .  about 9 hours ago
ਹਿਊਸਟਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਕਸ਼ਮੀਰੀ ਪੰਡਤਾਂ ਨਾਲ ਮੁਲਾਕਾਤ
. . .  about 9 hours ago
ਸਿੱਖ ਭਾਈਚਾਰੇ ਨੇ ਕੀਤੀ ਮੋਦੀ ਨਾਲ ਮੁਲਾਕਾਤ, ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਦਿੱਲੀ ਹਵਾਈ ਅੱਡੇ ਦਾ ਨਾਂ ਰੱਖਣ ਦੀ ਕੀਤੀ ਮੰਗ
. . .  about 7 hours ago
ਹਿਊਸਟਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਬੋਹਰਾ ਭਾਈਚਾਰੇ ਨਾਲ ਮੁਲਾਕਾਤ
. . .  about 9 hours ago
ਅੱਜ ਦਾ ਵਿਚਾਰ
. . .  about 10 hours ago
ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 1 hour ago
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  about 1 hour ago
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  about 1 hour ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  about 1 hour ago
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  20 minutes ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  about 1 hour ago
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  48 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਚੇਤ ਸੰਮਤ 551

ਬਠਿੰਡਾ /ਮਾਨਸਾ

ਸ੍ਰੀ ਸ੍ਰੀ ਰਵੀਸ਼ੰਕਰ ਵਲੋਂ ਮਾਲਵਾ ਦੇ ਬਠਿੰਡਾ ਵਿਖੇ 'ਦਿਵਯਾ ਮਿਲਨ' ਸਮਾਗਮ

ਬਠਿੰਡਾ, 18 ਮਾਰਚ (ਕੰਵਲਜੀਤ ਸਿੰਘ ਸਿੱਧੂ)-ਆਰਟ ਆਫ਼ ਲਿਵਿੰਗ ਵਲੋਂ ਖੇਡ ਸਟੇਡੀਅਮ ਬਠਿੰਡਾ ਵਿਖੇ ਪ੍ਰਭਾਵਸ਼ਾਲੀ ਸਮਾਗਮ ਦਿਵਯ ਮਿਲਣ ਕਰਵਾਇਆ ਗਿਆ ਜਿਸ 'ਚ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸਮਾਗਮ 'ਚ ਪੁੱਜੇ ਸੰਸਥਾ ਦੇ ਸੰਸਥਾਪਕ ਸ੍ਰੀ ਸ੍ਰੀ ਰਵੀਸ਼ੰਕਰ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ | ਕੀ ਹਾਲ ਹੈ ਵਧੀਆ ਬਠਿੰਡਾ ਮੈਂ ਬੱਲੇ ਬੱਲੇ ਦੇ ਪੰਜਾਬੀ 'ਚ ਉਚਾਰਨ ਨਾਲ ਸਾਰਿਆਂ ਨੂੰ ਸੰਬੋਧਨ ਕਰਦਿਆਂ ਆਰਟ ਆਫ਼ ਿਲੰਵਿਗ ਦੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਕਿਹਾ ਕਿ ਅਗਰ ਉਹ ਅਗਰ ਇਕ ਮਹੀਨਾ ਇਥੇ ਰੁਕ ਜਾਣ ਤਾਂ ਪੂਰੀ ਤਰ੍ਹਾਂ ਪੰਜਾਬੀ 'ਚ ਚੰਗੀ ਤਰ੍ਹਾਂ ਬੋਲ ਸਕਣਗੇ | ਇਸ ਮੌਕੇ ਉਨ੍ਹਾਂ ਅਧਿਆਤਮਕ ਗਿਆਨ ਧਿਆਨ ਦੀਆਂ ਕਿਰਿਆਵਾਂ ਤੋਂ ਇਲਾਵਾ ਸਿਹਤਮੰਦ ਰਹਿਣ ਦੇ ਨੁਸਖ਼ੇ ਦੱਸੇ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੇ ਤਣਾਅ ਭਰੇ ਮਾਹੌਲ 'ਚ ਆਰਟ ਆਫ਼ ਲਿਵਿੰਗ ਨਾਲ ਜੁੜ ਕੇ ਆਤਮਿਕ ਸ਼ਾਂਤੀ ਮਿਲਦੀ ਹੈ | ਬਠਿੰਡਾ ਵਿਚ ਪਹਿਲੀ ਵਾਰ ਹੋਏ ਇਸ ਪੋ੍ਰਗਰਾਮ 'ਚ ਵੱਡੀ ਗਿਣਤੀ 'ਚ ਆਰਟ ਆਫ਼ ਲਿਵਿੰਗ ਦੇ ਪ੍ਰਬੰਧਕਾਂ ਤੇ ਸ਼ਰਧਾਲੂ ਨੇ ਆਧਿਆਤਮਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਤੋਂ ਅਧਿਆਤਮਿਕ ਸਿੱਖਿਆ, ਮੈਡੀਟੇਸ਼ਨ ਤੇ ਸੰਗੀਤ ਦੇ ਤੇ ਯੋਗ ਕਿਰਿਆਵਾਂ ਅਤੇ ਯੋਗ ਸਾਧਨਾ ਨੂੰ ਅਪਣਾਉਣ ਦੇ ਤਰੀਕੇ ਸਿੱਖੇ | ਇਸ ਮੌਕੇ ਉਨ੍ਹਾਂ ਖ਼ੁਸ਼ ਰਹਿਣ ਤੇ ਹਮੇਸ਼ਾ ਹੀ ਮੁਸਕਰਾਉਂਦੇ ਰਹਿਣ ਦਾ ਸੰਦੇਸ਼ ਦਿੰਦੇ ਹੋਏ ਇਸ ਨੂੰ ਸਿਹਤਮੰਦੀ ਦੀ ਕੰੁਜੀ ਕਰਾਰ ਦਿੱਤਾ | ਇਸ ਮੌਕੇ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਕਿਹਾ ਕਿ ਪੰਜਾਬ ਨੇ ਬਹਾਦਰ ਵੀਰ ਪੈਦਾ ਕੀਤੇ ਹਨ ਜਿਨ੍ਹਾਂ ਨੇ ਦੇਸ਼ ਨੂੰ ਦੁਸ਼ਮਣਾਂ ਨੇ ਬਚਾਇਆ ਪਰ ਇਸ ਵੇਲੇ ਪੰਜਾਬ ਦੇ ਨੌਜਵਾਨ ਨਸ਼ੇ ਦੀ ਲੱਤ ਨਾਲ ਫਸਣ ਕਰ ਕੇ ਆਪਣਾ ਜੀਵਨ ਖ਼ਰਾਬ ਕਰ ਰਹੇ ਹਨ | ਹੁਣ ਨਸ਼ੇ ਦੇ ਵਿਰੁੱਧ ਜੰਗ ਲੜਨ ਦੀ ਲੋੜ ਹੈ | ਇਸ ਦੇ ਿਖ਼ਲਾਫ਼ ਸਾਰਿਆਂ ਨੂੰ ਮੁਹਿੰਮ ਚਲਾਉਣੀ ਪਵੇਗੀ | ਉਨ੍ਹਾਂ ਕਿਹਾ ਕਿ ਨਸ਼ੇ ਦੇ ਿਖ਼ਲਾਫ਼ ਖੜ੍ਹੇ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਪੰਜਾਬ 'ਚ ਨਸ਼ੇ ਖੋਰੀ ਵਧੇਰੇ ਹੋਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਨਸ਼ਾ ਮੁਕਤ ਭਾਰਤ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਰਾਹ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਉਨ੍ਹਾਂ ਇਸ ਖੇਤਰ 'ਚ ਆਰਟ ਆਫ਼ ਲਿਵਿੰਗ ਵਲੋਂ ਕੀਤੇ ਜਾ ਰਹੇ ਨਸ਼ਾ ਛੁਡਾਉ ਪ੍ਰੋਗਰਾਮਾਂ ਬਾਰੇ ਵੀ ਦੱਸਿਆ | ਇਸ ਮੌਕੇ ਸ੍ਰੀ ਸ੍ਰੀ ਰਵੀਸ਼ੰਕਰ ਨੇ ਦੇਸੀ ਬੀਜਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਦੇਸੀ ਜ਼ਹਿਰ ਮੁਕਤ ਖੇਤੀ 'ਤੇ ਜ਼ੋਰ ਦਿੱਤਾ | ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਦੇਸੀ ਜਹਿਰ-ਮੁਕਤ ਖੇਤੀ ਕਰਨ ਲਈ ਪੇ੍ਰਰਿਤ ਕਰਦਿਆਂ ਕੀਤਾ ਤਾਂ ਜੋ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦਾ ਧੁਰ ਤੋਂ ਖ਼ਾਤਮਾ ਕੀਤਾ ਜਾ ਸਕਦੇ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ 15 ਸਾਲ ਤੋਂ ਪਹਿਲਾਂ ਸੈੱਲ ਫ਼ੋਨ ਨਾ ਦੇਣ ਰਾਤ ਸਮੇਂ ਨੂੰ ਮੋਬਾਈਲ ਫ਼ੋਨ ਨੂੰ ਬਿਸਤਰ ਤੋਂ ਦੂਰ ਐਰੋਪਲੇਨ ਮੋਡ 'ਤੇ ਲਗਾ ਕੈ ਰੱਖਣ ਲਈ ਸੰਦੇਸ਼ ਦਿੱਤਾ | ਇਸ ਮੌਕੇ ਉਨ੍ਹਾਂ ਰੋਜ਼ ਆਸਣ ਪ੍ਰਣਯਾਮ ਕਰਨ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਸੁਣਾਏ ਗਏ ਭਜਨਾਂ ਨੇ ਮਾਹੌਲ ਸਿਰਜ ਦਿੱਤਾ |

ਪੰਜਾਬ ਏਕਤਾ ਪਾਰਟੀ ਦੇ ਅਹੁਦੇਦਾਰ ਨਿਯੁਕਤ ਕੀਤੇ

ਮਾਨਸਾ, 18 ਮਾਰਚ (ਸ. ਰ.)-ਪੰਜਾਬ ਏਕਤਾ ਪਾਰਟੀ ਹਲਕਾ ਬੁਢਲਾਡਾ ਦੇ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ | ਜ਼ਿਲ੍ਹਾ ਪ੍ਰਧਾਨ ਭਰਭੂਰ ਸਿੰਘ ਚਚੋਹਰ ਤੇ ਮੈਂਬਰ ਪੀ. ਏ. ਸੀ. ਕਰਮਜੀਤ ਕੌਰ ਚਹਿਲ ਨੇ ਦੱਸਿਆ ਕਿ ਅਵਤਾਰ ਸਿੰਘ ਬੋਹਾ ਨੂੰ ਹਲਕਾ ਬੁਢਲਾਡਾ ਪ੍ਰਧਾਨ, ਰਾਮਇੰਦਰ ਸਿੰਘ ...

ਪੂਰੀ ਖ਼ਬਰ »

ਓਰੀਐਾਟਲ ਬੈਂਕ ਆਫ਼ ਕਾਮਰਸ ਬ੍ਰਾਂਚ ਭੋਖੜਾ ਵਿਖੇ ਮਨਰੇਗਾ ਮਜ਼ਦੂਰਾਂ ਨੇ ਧਰਨਾ ਲਗਾਇਆ

ਗੋਨਿਆਣਾ, 18 ਮਾਰਚ (ਲਛਮਣ ਦਾਸ ਗਰਗ)-ਓਰੀਐਾਟਲ ਬੈਂਕ ਆਫ਼ ਕਾਮਰਸ ਬ੍ਰਾਂਚ ਭੋਖੜਾ ਵਿਖੇ ਮਨਰੇਗਾ ਮਜ਼ਦੂਰਾਂ ਵਲੋਂ ਸੁਖਪਾਲ ਸਿੰਘ ਿਖ਼ਆਲੀ ਵਾਲਾ ਸੂਬਾ ਸਕੱਤਰ ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਅਤੇ ...

ਪੂਰੀ ਖ਼ਬਰ »

ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਪਿੰਡਾਂ 'ਚ ਨੁੱਕੜ ਮੀਟਿੰਗਾਂ

ਗੋਨਿਆਣਾ, 18 ਮਾਰਚ (ਲਛਮਣ ਦਾਸ ਗਰਗ)-ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਤ ਹਾਸਲ ਕਰਨ ਲਈ ਹਰੇਕ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਜਿਸ ਤਹਿਤ ਲੋਕ ਸਭਾ ਬਠਿੰਡਾ ਤੋਂ ਕਾਂਗਰਸੀ ਸੀਟ ਤੋਂ ਵੀ ਉਮੀਦਵਾਰ ਨੂੰ ਜਿਤਾਉਣ ਲਈ ਪਾਰਟੀ ਹਾਈਕਮਾਨ ਵਲੋਂ ਆਗੂਆਂ ਦੀਆਂ ...

ਪੂਰੀ ਖ਼ਬਰ »

ਵਿਕਾਸ ਦੇ ਦਾਅਵੇ ਕਰਨ ਵਾਲੀ ਬੀਬੀ ਬਾਦਲ ਮੇਲ ਗੱਡੀ ਦਾ ਠਹਿਰਾਓ ਕਰਨ 'ਚ ਰਹੀ ਨਾਕਾਮ-ਅਕਾਲੀ ਵਰਕਰ

ਰਾਮਾਂ ਮੰਡੀ, 18 ਮਾਰਚ (ਤਰਸੇਮ ਸਿੰਗਲਾ)-ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ 10 ਸਾਲ ਦੇ ਮੰਤਰੀ ਪਦ ਦੇ ਕਾਰਜਕਾਲ ਦੌਰਾਨ ਵੀ ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਇਕ ਮੇਲ ਗੱਡੀ ਜੈਪੁਰ-ਅੰਮਿ੍ਤਸਰ ਦਾ ਠਹਿਰਾਓ ...

ਪੂਰੀ ਖ਼ਬਰ »

ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ 4 ਕਾਬੂ

ਗੋਨਿਆਣਾ, 18 ਮਾਰਚ (ਲਛਮਣ ਦਾਸ ਗਰਗ/ਬਰਾੜ ਆਰ ਸਿੰਘ)-ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਦੋ ਦਿਨਾਂ 'ਚ 4 ਵਹੀਕਲ ਚੋਰਾਂ ਨੂੰ ਕਾਬੂ ਕੀਤਾ ਹੈ, ਉਨ੍ਹਾਂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ | ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੋਨਿਆਣਾ ਇਲਾਕੇ 'ਚੋਂ ...

ਪੂਰੀ ਖ਼ਬਰ »

ਖ਼ਰਾਬ ਟਰੈਕਟਰ ਨਾ ਬਦਲਣ 'ਤੇ ਕਿਸਾਨਾਂ ਨੇ ਏਜੰਸੀ ਮਾਲਕ ਦਾ ਸਾੜਿਆ ਪੁਤਲਾ

ਬਠਿੰਡਾ, 18 ਮਾਰਚ (ਸੁਖਵਿੰਦਰ ਸਿੰਘ ਸੁੱਖਾ)-5 ਸਾਲ ਦੀ ਗਰੰਟੀ ਦੇ ਬਾਵਜੂਦ 2 ਸਾਲ 'ਚ ਖ਼ਰਾਬ ਹੋਇਆ ਕਿਸਾਨ ਦਾ ਮੈਸੀ ਟਰੈਕਟਰ ਨਾ ਬਦਲਣ ਦੇ ਰੋਸ 'ਚ 14 ਮਾਰਚ ਤੋਂ ਏਜੰਸੀ ਮੂਹਰੇ ਧਰਨਾ ਮਾਰੀ ਬੈਠੇ ਕਿਸਾਨਾਂ ਨੇ 5ਵੇਂ ਦਿਨ ਏਜੰਸੀ ਮਾਲਕ ਦਾ ਪੁਤਲਾ ਫੂਕ ਦੇ ਕੇ ਰੋਸ ਵਿਖਾਵਾ ...

ਪੂਰੀ ਖ਼ਬਰ »

ਡਿਜੀਟਲ ਇੰਡੀਆ! ਹੁਣ ਰਿਸ਼ਵਤ ਵੀ ਚੈੱਕ ਰਾਹੀਂ ਲੈਣ ਲੱਗੇ ਪੁਲਿਸ ਮੁਲਾਜ਼ਮ

ਬਠਿੰਡਾ, 18 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਸਰਕਾਰ ਦੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਪੂਰਾ ਕਰਦੇ ਨਜ਼ਰ ਆ ਰਹੇ ਹਨ | ਵਿਜੀਲੈਂਸ ਬਿਊਰੋ ਬਠਿੰਡਾ ਨੇ ਥਾਣਾ ਮੌੜ ਦੇ ਹੌਲਦਾਰ ਚਮਕੌਰ ਨੂੰ 25 ਹਜ਼ਾਰ ਰੁਪਏ ਚੈੱਕ ਤੇ 5 ਹਜ਼ਾਰ ਰੁਪਏ ਨਕਦੀ ...

ਪੂਰੀ ਖ਼ਬਰ »

ਬੁਢਲਾਡਾ ਦੇ ਪਾਲ ਸਿੰਘ ਸਿੱਧੂ ਨੇ ਕੀਤੀ ਸਿੱਧੂ-ਬਰਾੜ ਬੰਸਾਵਲੀ ਦੀ 165 ਪੀੜ੍ਹੀਆਂ ਦੀ ਖੋਜ

ਬੁਢਲਾਡਾ 18 ਮਾਰਚ (ਸਵਰਨ ਸਿੰਘ ਰਾਹੀ)-ਬੁਢਲਾਡਾ ਸ਼ਹਿਰ ਦੇ ਸਿੱਖ ਇਤਿਹਾਸ ਗਲਪਕਾਰ ਪਾਲ ਸਿੰਘ ਸਿੱਧੂ ਸਾਬਕਾ ਪੰਚ ਵਲੋਂ ਸਿੱਧੂ-ਬਰਾੜ ਗੋਤ ਸਬੰਧੀ ਲੰਬੀ ਖੋਜ ਤੋਂ ਬਾਅਦ 165 ਪੀੜੀਆਂ ਦੀ ਬੰਸਾਬਲੀ ਤਿਆਰ ਕੀਤੀ | ਲਗਪਗ 50 ਸਾਲ ਤੋਂ ਅਜਿਹੇ ਵਿਲੱਖਣ ਖੋਜ ਕਾਰਜਾਂ 'ਚ ...

ਪੂਰੀ ਖ਼ਬਰ »

7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਭਖਦੇ ਕਿਸਾਨੀ ਮਸਲਿਆਂ 'ਤੇ ਸੰਘਰਸ਼ ਹੋਰ ਤਿੱਖਾ ਕਰਨਗੀਆਂ

ਮਾਨਸਾ, 18 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਐਤਕੀਂ ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਲਗਾਉਣ ਦੀ ਇਜਾਜ਼ਤ ਲੈਣ ਸਬੰਧੀ 25 ਮਾਰਚ ਨੂੰ ਰਾਜ ਦੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤੇ ਜਾਣਗੇ ਜਦ ਕਿ ਕਰਜ਼ਾ ਮੁਆਫ਼ੀ ਸਮੇਤ ...

ਪੂਰੀ ਖ਼ਬਰ »

ਕਿਸ਼ਨਗੜ੍ਹ ਦੇ ਨੌਜਵਾਨ ਦੀ ਮਲੇਸ਼ੀਆ 'ਚ ਮੌਤ ਪੀੜ੍ਹਤ ਪਰਿਵਾਰ ਕਰ ਰਿਹਾ ਹੈ ਮਿ੍ਤਕ ਦੇ ਦੇਹ ਦਾ ਇੰਤਜ਼ਾਰ

ਬਰੇਟਾ, 18 ਮਾਰਚ (ਰਵਿੰਦਰ ਕੌਰ ਮੰਡੇਰ)-ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੀ ਇੱਛਾ ਨਾਲ ਪਿੰਡ ਕਿਸ਼ਨਗੜ੍ਹ (ਸੇਢਾ ਸਿੰਘ ਵਾਲਾ ) ਤੋਂ ਮਲੇਸ਼ੀਆ ਗਏ 20 ਸਾਲਾਂ ਨੌਜਵਾਨ ਬਲਕਾਰ ਸਿੰਘ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ | ਪਰਿਵਾਰ 'ਚੋਂ ਦੋ ...

ਪੂਰੀ ਖ਼ਬਰ »

ਜੇਲ੍ਹ 'ਚੋਂ 5 ਮੋਬਾਈਲ ਫ਼ੋਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ

ਬਠਿੰਡਾ ਛਾਉਣੀ, 18 ਮਾਰਚ (ਪਰਵਿੰਦਰ ਸਿੰਘ ਜੌੜਾ)-ਕੇਂਦਰੀ ਜੇਲ੍ਹ ਬਠਿੰਡਾ 'ਚੋਂ 5 ਮੋਬਾਈਲ ਫ਼ੋਨ ਤੇ 130 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ | ਸਹਾਇਕ ਸੁਪਰਡੈਂਟ ਜੇਲ੍ਹ ਗੁਰਮੇਲ ਸਿੰਘ ਵਲੋਂ ਥਾਣਾ ਛਾਉਣੀ ਪੁਲਿਸ ਨੂੰ ਪੱਤਰ ਭੇਜ ਕੇ ਦਿੱਤੀ ਗਈ ਇਤਲਾਹ ਮੁਤਾਬਿਕ ...

ਪੂਰੀ ਖ਼ਬਰ »

ਤਰਲੋਚ ਸਿੰਘ ਐਮ. ਸੀ. ਵਲੋਂ ਖ਼ਾਲਸਾ ਸਕੂਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ

ਬਠਿੰਡਾ, 18 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਖ਼ਾਲਸਾ ਦੀਵਾਨ ਗਰੁੱਪ ਆਫ਼ ਇੰਸਟੀਚਿਊਸ਼ਨਜ ਵਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ 'ਚੋਂ ਮੁੱਖ ਸੰਸਥਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਪ੍ਰਧਾਨ ਤਰਲੋਚ ਸਿੰਘ ਐਮ. ਸੀ. ਨੇ ਸਕੂਲ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ਼ ਜਟਾਣਾ ਵਲੋਂ ਵੱਖ-ਵੱਖ ਵਾਰਡਾਂ 'ਚ ਮੀਟਿੰਗਾਂ

ਤਲਵੰਡੀ ਸਾਬੋ, 18 ਮਾਰਚ (ਰਵਜੋਤ ਸਿੰਘ ਰਾਹੀ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਵਲੋਂ ਤਲਵੰਡੀ ਸਾਬੋ ਦੇ ਵੱਖ-ਵੱਖ ਵਾਰਡਾਂ ਅੰਦਰ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਦੌਰਾਨ ...

ਪੂਰੀ ਖ਼ਬਰ »

ਗਿਆਨੀ ਗੁਰਦੇਵ ਸਿੰਘ ਦੀ ਪੁਸਤਕ 'ਮੁਲਾਜ਼ਮ ਲਹਿਰ ਦਾ ਇਤਿਹਾਸ' ਜਾਰੀ ਪੇਂਡੂ ਸਾਹਿਤ ਸਭਾ ਵਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ

ਬਠਿੰਡਾ, 18 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਤੇ ਸ. ਕੇਹਰ ਸਿੰਘ ਰੂਪਾ ਫਾੳਾੂਡੇਸ਼ਨ ਵਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਵਿਖੇ ਇਕ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ 'ਚ ਬਤੌਰ ਮੁੱਖ ...

ਪੂਰੀ ਖ਼ਬਰ »

ਪੇਂਡੂ ਸਾਹਿਤ ਸਭਾ ਵਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ

ਬਠਿੰਡਾ, 18 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਤੇ ਸ. ਕੇਹਰ ਸਿੰਘ ਰੂਪਾ ਫਾੳਾੂਡੇਸ਼ਨ ਵਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਵਿਖੇ ਇਕ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ 'ਚ ਬਤੌਰ ਮੁੱਖ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਵਾਅਦਾ ਿਖ਼ਲਾਫ਼ੀ ਦਾ ਬਦਲਾ ਲੋਕ 19 ਮਈ ਨੂੰ ਲੈਣਗੇ-ਮਲੂਕਾ

ਮਹਿਰਾਜ, 18 ਮਾਰਚ (ਸੁਖਪਾਲ ਮਹਿਰਾਜ)-ਅਕਾਲੀ ਦਲ ਵਲੋਂ ਪੰਜਾਬ ਸਰਕਾਰ ਵਿਰੁੱਧ ਕੀਤੀ ਵਿਸ਼ਵਾਸਘਾਤ ਰੈਲੀ 'ਚ ਜਾਣ ਲਈ ਇਥੋਂ ਵਰਕਰਾਂ ਦਾ ਵੱਡਾ ਕਾਫ਼ਲਾ ਨਗਰ ਪੰਚਾਇਤ ਦੇ ਪ੍ਰਧਾਨ ਹਰਿੰਦਰ ਮਹਿਰਾਜ ਦੀ ਅਗਵਾਈ 'ਚ ਪੁੱਜਾ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

ਸੀਂਗੋ ਮੰਡੀ, 18 ਮਾਰਚ (ਪਿ੍ੰਸ ਸੌਰਭ ਗਰਗ)-ਗ੍ਰਾਮ ਪੰਚਾਇਤ ਪਿੰਡ ਜੱਜਲ ਵਲੋਂ ਸਰਪੰਚ ਗੁਰਸ਼ਰਨ ਸਿੰਘ ਲੱਧਾ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ 'ਚ ਵਿਜ਼ਨ ਪਲੱਸ ਹਸਪਤਾਲ ਤੋਂ ਡਾ: ਯੋਗਸ਼ ਬਾਂਸਲ, ਡਾ: ਗੁਰਦਰਸ਼ਨ ਸਿੰਘ, ਡਾ: ਬਲਦੇਵ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਰੂਪ ਸਿੰਘ ਰੂਪਾ ਵਲੋਂ ਸੇਲਬਰਾਹ ਸਕੂਲ ਨੂੰ 50 ਹਜ਼ਾਰ ਭੇਟ

ਭਾਈਰੂਪਾ, 18 ਮਾਰਚ (ਵਰਿੰਦਰ ਲੱਕੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਲਬਰਾਹ ਦੇ ਸਰਬਪੱਖੀ ਵਿਕਾਸ 'ਚ ਪਿਛਲੇ ਲੰਬੇ ਸਮੇਂ ਤੋਂ ਆਪਣਾ ਯੋਗਦਾਨ ਪਾ ਰਹੇ ਪ੍ਰਵਾਸੀ ਭਾਰਤੀ ਰੂਪ ਸਿੰਘ ਰੂਪਾ ਵਲੋਂ ਸਕੂਲ ਦੇ ਕਮਰੇ ਦੀ ਉਸਾਰੀ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ...

ਪੂਰੀ ਖ਼ਬਰ »

ਸੇਵਾ-ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ

ਭਾਗੀਵਾਂਦਰ, 18 ਮਾਰਚ (ਮਹਿੰਦਰ ਸਿੰਘ ਰੂਪ)-ਪੰਜਾਬ ਰਾਜ ਪਾਵਰਕਾਮ ਦੀ ਸਬ-ਡਵੀਜ਼ਨ ਤਲਵੰਡੀ ਸਾਬੋ 'ਚ ਬਤੌਰ ਲਾਈਨਮੈਨ ਦੀ ਸੇਵਾ ਨਿਭਾ ਰਹੇ ਹਰਪਾਲ ਸਿੰਘ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਮੂਹ ਪਾਵਰਕਾਮ ਦੇ ਮੁਲਾਜ਼ਮਾਂ ਤੇ ਇਲਾਕੇ ਦੇ ਮੁਹਤਬਰਾਂ ਵਲੋਂ ...

ਪੂਰੀ ਖ਼ਬਰ »

ਕਿਡਜੀ ਤੇ ਐਮ. ਬੀ. ਇੰਟਰਨੈਸ਼ਨਲ ਸਕੂਲ ਰੱਲਾ ਦਾ ਨਤੀਜਾ ਐਲਾਨਿਆ

ਜੋਗਾ, 18 ਮਾਰਚ (ਮਨਜੀਤ ਸਿੰਘ ਘੜੈਲੀ)-ਮਾਈ ਭਾਗੋ ਸੰਸਥਾ ਰੱਲਾ ਵਿਖੇ ਚੱਲ ਰਹੇ ਕਿਡਜੀ ਤੇ ਐਮ. ਬੀ. ਇੰਟਰਨੈਸ਼ਨਲ ਸਕੂਲ ਦਾ ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਬੱਚਿਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਨਤੀਜੇ ਸਬੰਧੀ ਅਧਿਆਪਕਾ ਬੰਦਨਾ ਸਿੰਗਲਾ ਨੇ ਦੱਸਿਆ ਕਿ ਕਿਡਜੀ ...

ਪੂਰੀ ਖ਼ਬਰ »

ਪੁਲਿਸ ਨੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਚੈਕਿੰਗ ਵਧਾਈ

ਸਰਦੂਲਗੜ੍ਹ, 18 ਮਾਰਚ (ਅਰੋੜਾ)-ਸਥਾਨਕ ਸ਼ਹਿਰ ਦੇ ਪੁਲਿਸ ਮੁਖੀ ਭੁਪਿੰਦਰ ਸਿੰਘ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਦੀ ਗਸ਼ਤ ਤੇ ਨਾਕੇ ਲਗਾ ਕੇ ਭੀੜ ਭੜੱਕੇ ਵਾਲੇ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਮਾੜਾ ਅਨਸਰ ਕਿਸੇ ਘਟਨਾ ਨੂੰ ...

ਪੂਰੀ ਖ਼ਬਰ »

ਕਰਮਚਾਰੀ ਦਲ ਦੇ ਅਨੇਕਾਂ ਆਗੂ ਪੀ. ਆਰ. ਟੀ. ਸੀ. ਯੂਨੀਅਨ (ਏਟਕ) 'ਚ ਸ਼ਾਮਿਲ

ਬੁਢਲਾਡਾ, 18 ਮਾਰਚ (ਸਵਰਨ ਸਿੰਘ ਰਾਹੀ)-ਸਥਾਨਕ ਡੀਪੂ ਵਿਖੇ ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ (ਏਟਕ) ਦੀ ਮੀਟਿੰਗ ਦੌਰਾਨ ਕਰਮਚਾਰੀ ਦਲ ਦੇ ਅਨੇਕਾਂ ਆਗੂਆਂ ਤੇ ਵਰਕਰਾਂ ਵਲੋਂ ਏਟਕ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਨ੍ਹਾਂ ਆਗੂਆਂ ਦਾ ਸਵਾਗਤ ਕਰਦਿਆਂ ਜਥੇਬੰਦੀ ਦੇ ...

ਪੂਰੀ ਖ਼ਬਰ »

ਭਾਜਪਾ ਦੀ ਮੀਟਿੰਗ ਦੌਰਾਨ ਪ੍ਰੇਮ ਗਰਗ ਪ੍ਰਧਾਨ ਬਣੇ

ਸਰਦੂਲਗੜ੍ਹ, 18 ਮਾਰਚ (ਅਰੋੜਾ)-ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਮੰਡਲ ਪ੍ਰਧਾਨ ਪ੍ਰੇਮ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਹੋਈ | ਪਵਨ ਕੁਮਾਰ ਜੈਨ ਜ਼ਿਲ੍ਹਾ ਵਾਈਸ ਪ੍ਰਧਾਨ, ਪੱਪੂ ਖਾਨ ਜ਼ਿਲ੍ਹਾ ਪ੍ਰਧਾਨ ਘੱਟ ਗਿਣਤੀ ਮੋਰਚਾ, ਗੋਮਾ ਰਾਮ ਕਰੰਡੀ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਭਾਜਪਾ ਦੀ ਮੀਟਿੰਗ ਦੌਰਾਨ ਪ੍ਰੇਮ ਗਰਗ ਪ੍ਰਧਾਨ ਬਣੇ

ਸਰਦੂਲਗੜ੍ਹ, 18 ਮਾਰਚ (ਅਰੋੜਾ)-ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਮੰਡਲ ਪ੍ਰਧਾਨ ਪ੍ਰੇਮ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਹੋਈ | ਪਵਨ ਕੁਮਾਰ ਜੈਨ ਜ਼ਿਲ੍ਹਾ ਵਾਈਸ ਪ੍ਰਧਾਨ, ਪੱਪੂ ਖਾਨ ਜ਼ਿਲ੍ਹਾ ਪ੍ਰਧਾਨ ਘੱਟ ਗਿਣਤੀ ਮੋਰਚਾ, ਗੋਮਾ ਰਾਮ ਕਰੰਡੀ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਦੀ ਸਾਂਭ-ਸੰਭਾਲ, ਵਾਤਾਵਰਨ ਨੂੰ ਬਚਾਉਣ ਦਾ ਮਾਹਿਰਾਂ ਦਿੱਤਾ ਸੱਦਾ ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ

ਬਠਿੰਡਾ, 18 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ ਦੀ ਨਵੀਨਤਮ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ | ਮੇਲੇ ਦਾ ਉਦਘਾਟਨ ਸੁਖਪ੍ਰੀਤ ਸਿੰਘ ਸਿੱਧੂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਬਠਿੰਡਾ ਨੇ ਕੀਤਾ | ਵਧੀਕ ...

ਪੂਰੀ ਖ਼ਬਰ »

ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ

ਬਠਿੰਡਾ, 18 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ ਦੀ ਨਵੀਨਤਮ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ | ਮੇਲੇ ਦਾ ਉਦਘਾਟਨ ਸੁਖਪ੍ਰੀਤ ਸਿੰਘ ਸਿੱਧੂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਬਠਿੰਡਾ ਨੇ ਕੀਤਾ | ਵਧੀਕ ...

ਪੂਰੀ ਖ਼ਬਰ »

ਖੇਖਰ ਕਲਾਂ 'ਚ ਇਨਕਲਾਬੀ ਸਮਾਗਮ ਕਰਵਾਇਆ

ਮਾਨਸਾ, 18 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਕਿਰਤੀ ਲੋਕਾਂ ਨੂੰ ਤਿੱਖੇ ਸੰਘਰਸ਼ ਦੇ ਪਿੜ 'ਚ ਕੁੱਦਣਾ ਪਵੇਗਾ | ਇਹ ਪ੍ਰਗਟਾਵਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਸਵਰਨ ਸਿੰਘ ਸੰਗਰੂਰ ਤੇ ਕ੍ਰਾਂਤੀਕਾਰੀ ਕਿਸਾਨ ...

ਪੂਰੀ ਖ਼ਬਰ »

ਲੋਜਪਾ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ, 18 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਜ਼ਿਲ੍ਹਾ ਸੈਸ਼ਨ ਅਦਾਲਤ ਦੇ ਸਾਹਮਣੇ ਬਣੇ ਟਾਈਪਿਸਟਾਂ, ਪੈੱ੍ਰਸ, ਫ਼ੋਟੋ ਸਟੇਟ ਵਾਲਿਆਂ ਦੇ ਖੋਖੇ ਤੋੜੇ ਜਾਣ ਦੇ ਵਿਰੋਧ 'ਚ ਲੋਕ ਜਨ ਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ 'ਚ ਪੰਜਾਬ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਸਿੱਖ ਗੁ: ਪ੍ਰਬੰਧਕ ਕਮੇਟੀ ਵਲੋਂ ਸਰਗਰਮੀਆਂ ਤੇਜ਼

ਕਾਲਾਂਵਾਲੀ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕਾਲਾਂਵਾਲੀ ਦੀ ਅਨਾਜ ਮੰਡੀ ਵਿਚ ਹੋਈ | ਹਰਿਆਣਾ ਕਮੇਟੀ ਦੇ ਕਾਰਜਕਾਰਨੀ ਦੇ ਮੈਂਬਰ ਜਸਵੀਰ ਸਿੰਘ ਭਾਟੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਲੋਕ ...

ਪੂਰੀ ਖ਼ਬਰ »

ਆਦਿੱਤਯ ਚੌਟਾਲਾ ਵਲੋਂ ਹੱਸੂ ਦਾ ਦੌਰਾ

ਕਾਲਾਂਵਾਲੀ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤੇ ਹਰਿਆਣਾ ਖੇਤੀਬਾੜੀ ਤੇ ਵਿਕਾਸ ਬੈਂਕ ਦੇ ਨਵ-ਨਿਯੁਕਤ ਚੇਅਰਮੈਨ ਆਦਿੱਤਯ ਚੌਟਾਲਾ ਖੇਤਰ ਦੇ ਪਿੰਡ ਹੱਸੂ ਦਾ ਦੌਰਾ ਕੀਤਾ | ਉਨ੍ਹਾਂ ਦੇ ਲਛਮਣ ਸਿੰਘ ਤੇ ਦਰਸ਼ਨ ਸਿੰਘ ਦੇ ਘਰ ਪੁੱਜਣ ...

ਪੂਰੀ ਖ਼ਬਰ »

ਕੈਂਪ 'ਚ 40 ਵਿਅਕਤੀਆਂ ਨੇ ਕੀਤਾ ਖ਼ੂਨਦਾਨ

ਕਾਲਾਂਵਾਲੀ, 18 ਮਾਰਚ (ਭੁਪਿੰਦਰ ਪੰਨੀਵਾਲੀਆ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਕਾਲਾਂਵਾਲੀ ਵਲੋਂ ਐਲਨਾਬਾਦ ਦੇ ਸਾਬਕਾ ਵਿਧਾਇਕ ਸਵ. ਮਨੀਰਾਮ ਕੇਹਰਵਾਲਾ ਦੇ ਜਨਮ ਦਿਨ ਦੇ ਸਬੰਧ 'ਚ ਤੇਰਾ ਪੰਥ ਜੈਨ ਸਭਾ ਭਵਨ 'ਚ ਖ਼ੂਨਦਾਨ ਕੈਂਪ ਲਾਇਆ ਗਿਆ | ਕੈਂਪ 'ਚ 40 ਲੋਕਾਂ ਨੇ ...

ਪੂਰੀ ਖ਼ਬਰ »

ਗੋਇਲ ਇੰਸ਼ੋਰੈਂਸ ਦੇ ਨਵੇਂ ਦਫ਼ਤਰ ਦਾ ਉਦਘਾਟਨ

ਰਾਮਾਂ ਮੰਡੀ, 18 ਮਾਰਚ (ਤਰਸੇਮ ਸਿੰਗਲਾ)-ਸਥਾਨਕ ਮੁੱਖ ਇੰਸ਼ੋਰੈਂਸ ਸਲਾਹਕਾਰ ਕਮਲ ਕੁਮਾਰ ਗੋਇਲ ਪੁੱਤਰ ਇੰਦਰ ਕੁਮਾਰ ਗੋਇਲ ਵਲੋਂ ਪਬਲਿਕ ਪਾਰਕ ਦੇ ਸਾਹਮਣੇ ਨਵੇਂ ਖੋਲ੍ਹੇ ਗਏ ਗੋਇਲ ਇੰਸ਼ੋਰੈਂਸ ਤੇ ਇੰਨਵੈਸਟਮੈਂਟ ਸੇਵਾਵਾਂ ਦੇ ਦਫ਼ਤਰ ਦਾ ਉਦਘਾਟਨ ਮੁੱਖ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਰਾਮਾਂ ਮੰਡੀ, 18 ਮਾਰਚ (ਤਰਸੇਮ ਸਿੰਗਲਾ)-ਪਿੰਡ ਗੁਰਦੁਆਰਾ ਸ੍ਰੀ ਰੋਹੀਸਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਗੁਰੂਘਰ ਵਿਚ ਇਕ ਖ਼ੂਨਦਾਨ ਕੈਂਪ ਲਾਇਆ ਗਿਆ | ਜਿਸ ਦਾ ਉਦਘਾਟਨ ਬਾਬਾ ਕੁਲਦੀਪ ਸਿੰਘ ਨੇ ਕੀਤਾ ਤੇ ਖ਼ੂਨਦਾਨੀਆਂ ਦਾ ਧੰਨਵਾਦ ਕਰਦੇ ...

ਪੂਰੀ ਖ਼ਬਰ »

ਐਸ. ਐਸ. ਡੀ. ਕਾਲਜ ਭੋਖੜਾ ਵਿਖੇ 4 ਰੋਜ਼ਾ ਅਥਲੈਟਿਕ ਮੀਟ ਕਰਵਾਈ

ਗੋਨਿਆਣਾ, 18 ਮਾਰਚ (ਲਛਮਣ ਦਾਸ ਗਰਗ)-ਐਸ. ਐਸ. ਡੀ. ਪ੍ਰੋਫੈਸ਼ਨਲ ਕਾਲਜ ਭੋਖੜਾ ਬਠਿੰਡਾ ਵਲੋਂ 4 ਰੋਜ਼ਾ ਦੂਜੀ ਸਾਲਾਨਾ ਅਥਲੈਟਿਕ ਮੀਟ ਦੇ ਦੂਜੇ ਦਿਨ ਵਾਲੀਬਾਲ, ਬੈਡਮਿੰਟਨ ਸਿੰਗਲਜ ਤੇ ਡਬਲਜ਼ (ਲੜਕੀਆਂ) ਖੇਡ ਮੁਕਾਬਲੇ ਕਰਵਾਏ ਗਏ | ਕਾਲਜ ਦੇ ਸ਼ਹੀਦ ਊਧਮ ਸਿੰਘ ਹਾਊਸ ਤੇ ...

ਪੂਰੀ ਖ਼ਬਰ »

ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੇ ਸੀਵਰੇਜ ਸਿਸਟਮ ਦੇ ਫ਼ੇਲ੍ਹ ਹੋਣ ਕਾਰਨ ਲੋਕ ਪ੍ਰੇਸ਼ਾਨ

ਬਰੇਟਾ, 18 ਮਾਰਚ (ਜੀਵਨ ਸਰਮਾ)-ਸਥਾਨਕ ਸ਼ਹਿਰ ਦੀਆਂ ਟੁੱਟੀਆਂ ਤੇ ਮਿੱਟੀ 'ਚ ਧਸੀਆਂ ਸੜਕਾਂ ਤੇ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫ਼ੇਲ੍ਹ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੇਕਰ ਸ਼ਹਿਰ ਦੀਆਂ ਸੜਕਾਂ 'ਤੇ ਨਜ਼ਰ ...

ਪੂਰੀ ਖ਼ਬਰ »

ਬੋਹਾ ਖੇਤਰ 'ਚ ਨਹਿਰੀ ਪਾਣੀ ਦੀ ûੜ ਨਾਲ ਗੰਭੀਰ ਸੰਕਟ

ਬੋਹਾ, 18 ਮਾਰਚ (ਤਾਂਗੜੀ)-ਇਲਾਕੇ 'ਚ ਨਹਿਰੀ ਪਾਣੀ ਦੀ ûੜ ਨਾਲ ਅਜਿਹਾ ਸੰਕਟ ਬਣਦਾ ਜਾ ਰਿਹਾ ਹੈ ਕਿ ਪ੍ਰੇਸ਼ਾਨ ਹੋਏ ਕਿਸਾਨ ਆਪਣੀਆਂ ਫ਼ਸਲਾਂ ਪਾਲਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਨ ਲੱਗੇ ਹਨ | ਸਤਵੰਤ ਸਿੰਘ ਭੀਮੜਾ, ਬਿੰਦਰ ਸਿੰਘ ਮੰਘਾਣੀਆਂ, ਕਸ਼ਮੀਰਾ ਸਿੰਘ ਤੇ ...

ਪੂਰੀ ਖ਼ਬਰ »

ਭਾਰਤੀ ਲੋਕ ਸੇਵਾ ਦਲ ਦੇ ਵਰਕਰਾਂ ਦੀ ਮੀਟਿੰਗ

ਝੁਨੀਰ, 18 ਮਾਰਚ (ਵਸ਼ਿਸ਼ਟ)-ਇਲਾਕੇ ਦੇ ਪਿੰਡ ਜੌੜਕੀਆਂ 'ਚ ਭਾਰਤੀ ਲੋਕ ਸੇਵਾ ਦਲ ਦੀ ਮੀਟਿੰਗ ਗੁਰਤੇਜ ਸਿੰਘ ਬਹਿਮਣ ਇੰਚਾਰਜ ਲੋਕ ਸਭਾ ਹਲਕਾ ਬਠਿੰਡਾ ਤੇ ਸਾਬਕਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਜ਼ਿਲ੍ਹਾ ਪ੍ਰਧਾਨ ਮਾਨਸਾ ਦੀ ਅਗਵਾਈ 'ਚ ਹੋਈ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੇ ਵਿਦਿਆਰਥੀ ਸੰਦੀਪ ਸਿੰਘ ਨੇ ਜਿੱਤਿਆ ਭਰਤ ਕੁਮਾਰ ਪੁਰਸਕਾਰ

ਬਠਿੰਡਾ, 18 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੀ. ਏ. ਵੀ. ਕਾਲਜ ਬਠਿੰਡਾ ਦੇ ਵਿਦਿਆਰਥੀ ਸੰਦੀਪ ਸਿੰਘ ਨੇ 33ਵੇਂ ਭਾਰਤ ਕੇਸਰੀ ਕੁਸ਼ਤੀ ਮੁਕਾਬਲੇ 'ਚ ਭਰਤ ਕੁਮਾਰ ਪੁਰਸਕਾਰ ਜਿੱਤ ਲਿਆ ਹੈ | ਮੁਕਾਬਲਾ ਹੁਸ਼ਿਆਰਪੁਰ ਜ਼ਿਲੇ੍ਹ ਦੇ ਪਿੰਡ ਗੁਰੂਧਰ ਮਨਾਹਾਰਾ ਵਿਖੇ ਹੋਇਆ ...

ਪੂਰੀ ਖ਼ਬਰ »

ਕਾਂਗੜ ਸਕੂਲ ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਭਾਈਰੂਪਾ, 18 ਮਾਰਚ (ਵਰਿੰਦਰ ਲੱਕੀ)-ਇਲਾਕੇ ਦੀ ਸਿੱਖਿਆ ਸੰਸਥਾ ਹਰਿਗੋਬਿੰਦ ਪਬਲਿਕ ਸਕੂਲ ਕਾਂਗੜ ਦੇ 10 ਵੀਂ ਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੈਸ਼ਨ ਪੂਰਾ ਹੋਣ 'ਤੇ ਸਕੂਲ ਪ੍ਰਬੰਧਕ ਕਮੇਟੀ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ...

ਪੂਰੀ ਖ਼ਬਰ »

ਸਨ ਰਾਈਜ਼ ਪਬਲਿਕ ਸਕੂਲ ਭਾਈਰੂਪਾ ਨੇ ਐੱਨ. ਐੱਸ. ਐੱਸ. ਕੈਂਪ ਲਗਾਇਆ

ਭਾਈਰੂਪਾ, 18 ਮਾਰਚ (ਵਰਿੰਦਰ ਲੱਕੀ)-ਸਨ ਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 6ਵਾਂ ਇਕ ਰੋਜ਼ਾ ਐੱਨ. ਐੱਸ. ਐੱਸ ਕੈਂਪ ਲਗਾਇਆ ਗਿਆ ਜਿਸ 'ਚ ਤਕਰੀਬਨ 40 ਵਿਦਿਆਰਥੀਆਂ ਨੇ ਭਾਗ ਲਿਆ | ਜਾਣਕਾਰੀ ਦਿੰਦੇ ਹੋਏ ਉੱਪ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਨੇ ਸੋਲੋ ਡਾਂਸ ਮੁਕਾਬਲੇ ਕਰਵਾਏ

ਬਠਿੰਡਾ, 18 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬੀ. ਐਫ. ਜੀ. ਆਈ. ਵਿਖੇ ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਵਲੋਂ ਵਿਦਿਆਰਥੀਆਂ ਦੇ ਸੋਲੋ ਡਾਂਸ ਮੁਕਾਬਲੇ ਕਰਵਾਏ ਗਏ | ਮੁਕਾਬਲੇ 'ਚ ਵੱਖ-ਵੱਖ ਵਿਭਾਗਾਂ ਦੇ 36 ਵਿਦਿਆਰਥੀਆਂ ਨੇ ਭਾਗ ਲਿਆ | ਬੀ.ਕਾਮ. ਦੂਜਾ ਤੇ ਤੀਜਾ ਸਾਲ ...

ਪੂਰੀ ਖ਼ਬਰ »

ਲੁਧਿਆਣਾ ਰਿਜਨਲ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ

ਬਠਿੰਡਾ, 18 ਮਾਰਚ (ਨਿੱਜੀ ਪੱਤਰ ਪ੍ਰੇਰਕ)-ਇੰਡੀਆ ਜਨਰਲ ਇੰਸ਼ੋਰੈਂਸ ਐਸ. ਸੀ./ਐਸ. ਟੀ. ਇੰਪਲਾਈਜ਼ ਪ੍ਰੀਸ਼ਦ ਦੀ ਰਿਜਨਲ ਕਮੇਟੀ ਲੁਧਿਆਣਾ ਦੇ ਜਨਰਲ ਹਾਊਸ ਦੀ ਮੀਟਿੰਗ ਜੈ ਮੂਰਤੀ ਜਨਰਲ ਸਕੱਤਰ ਆਲ ਇੰਡੀਆ ਦੀ ਅਗਵਾਈ 'ਚ ਕੰਪਨੀ ਦੇ ਬਠਿੰਡਾ ਸਥਿਤ ਡਵੀਜ਼ਨਲ ਦਫ਼ਤਰ ...

ਪੂਰੀ ਖ਼ਬਰ »

ਸਾਬਕਾ ਸਰਪੰਚ ਦਰਸ਼ਨ ਸਿੰਘ ਕਾਂਗੜ ਪੱਤੀ ਦਾ ਕੈਂਸਰ ਦੀ ਬਿਮਾਰੀ ਕਾਰਨ ਦਿਹਾਂਤ

ਭਾਈਰੂਪਾ, 18 ਮਾਰਚ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਦੇ ਪੱਤੀ ਕਾਂਗੜ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ (64) ਦਾ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਬੀਤੇ ਕੱਲ੍ਹ ਦਿਹਾਂਤ ਹੋ ਗਿਆ | ਉਨ੍ਹਾਂ ਦੇ ਬੇਵਕਤੀ ਦਿਹਾਂਤ 'ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜਥੇ: ਸਤਨਾਮ ...

ਪੂਰੀ ਖ਼ਬਰ »

ਐਨ. ਐਫ. ਐਲ. ਮਨੋਰੰਜਨ ਕਲੱਬ ਨੇ ਕਰਵਾਈ ਵੱਖ-ਵੱਖ ਸਥਾਨਾਂ ਦੀ ਯਾਤਰਾ

ਬਠਿੰਡਾ, 18 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਐਨ. ਐਫ਼. ਐਲ. ਮਨੋਰੰਜਨ ਕਲੱਬ ਬਠਿੰਡਾ ਨੇ ਰੋਜ਼ਾਨਾ ਦੀ ਭੱਜ-ਦੌੜ ਦੀ ਜ਼ਿੰਦਗੀ ਤੋਂ ਨਿਜਾਤ ਦਿਵਾਉਣ ਲਈ ਆਪਣੇ ਕਲੱਬ ਮੈਂਬਰਾਂ ਲਈ ਕਲੱਬ ਕਾਰਜਕਾਰਨੀ ਮੈਂਬਰ ਬਲਜੀਤ ਸਿੰਘ ਦੀ ਅਗਵਾਈ ਹੇਠ ਪਾਉਂਟਾ ਸਾਹਿਬ, ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਆਸ਼ਾ ਵਰਕਰਾਂ ਨੂੰ ਸਿਖਲਾਈ ਦੇਣ ਸਬੰਧੀ ਕੈਂਪ

ਭਗਤਾ ਭਾਈਕਾ, 18 ਮਾਰਚ (ਸੁਖਪਾਲ ਸਿੰਘ ਸੋਨੀ)-ਸਿਵਲ ਸਰਜਨ ਬਠਿੰਡਾ ਡਾ: ਐਚ. ਐਨ. ਸਿੰਘ ਦੇ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰਾਜਪਾਲ ਸਿੰਘ ਦੀ ਦੇਖ-ਰੇਖ ਹੇਠ ਸਥਾਨਕ ਸਰਕਾਰੀ ਹਸਪਤਾਲ ਵਿਖੇ ਆਸ਼ਾ ਵਰਕਰਾਂ ਦੀ ਪੰਜ ਰੋਜ਼ਾ ਸਿਖਲਾਈ ਕੈਂਪ ਦੀ ...

ਪੂਰੀ ਖ਼ਬਰ »

ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਕੀਤੀਆਂ ਤੇਜ਼

ਤਲਵੰਡੀ ਸਾਬੋ, 18 ਮਾਰਚ (ਰਣਜੀਤ ਸਿੰਘ ਰਾਜੂ)-19 ਮਈ ਨੂੰ ਸੂਬੇ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀ ਸਰਗਰਮੀਆਂ ਨੂੰ ਹੋਰ ਵੀ ਤੇਜ਼ ਕਰ ਦਿੱਤਾ ਗਿਆ ਹੈ | ਪਾਰਟੀ ਆਗੂਆਂ ਨੇ ਇਥੇ ...

ਪੂਰੀ ਖ਼ਬਰ »

ਕਿਸਾਨਾਂ ਦਾ ਧਰਨਾ ਜਾਰੀ

ਮਾਨਸਾ, 18 ਮਾਰਚ (ਵਿ. ਪ.)-ਪੰਜਾਬ ਕਿਸਾਨ ਯੂਨੀਅਨ ਵਲੋਂ ਇਥੇ ਪ੍ਰਬੰਧਕੀ ਕੰਪਲੈਕਸ ਨੇੜੇ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਰੋਸ ਧਰਨਾ 56ਵੇਂ ਦਿਨ 'ਚ ਸ਼ਾਮਿਲ ਹੋ ਗਿਆ | ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਨੇ ਵਾਟਰ-ਵਰਕਸ ਦੇ ਡੱਗਾਂ ਦੀ ਸਫ਼ਾਈ ਕਰਵਾਈ

ਭਾਗੀਵਾਂਦਰ, 18 ਮਾਰਚ (ਮਹਿੰਦਰ ਸਿੰਘ ਰੂਪ)-ਇਥੋਂ ਚਾਰ ਕਿੱਲੋਮੀਟਰ ਪਿੰਡ ਮਾਹੀਨੰਗਲ ਦੀ ਗ੍ਰਾਮ ਪੰਚਾਇਤ ਵਲੋਂ ਮਨਰੇਗਾ ਮਜ਼ਦੂਰਾਂ ਰਾਹੀਂ ਪਿੰਡ ਦੇ ਵਾਟਰ-ਵਰਕਸ ਡੱਗਾਂ 'ਚ ਪਿਛਲੇ ਸਾਲਾਂ ਦੌਰਾਨ ਵੱਡੀ ਮਾਤਰਾ 'ਚ ਇਕੱਠਾ ਹੋਇਆ ਮਿੱਟੀ-ਗਾਰਾ ਕਢਵਾ ਕੇ ਡੱਗਾਂ ਦੀ ...

ਪੂਰੀ ਖ਼ਬਰ »

ਬੁੱਗਰਾਂ 'ਚ ਅੱਖਾਂ ਦਾ ਜਾਂਚ ਕੈਂਪ ਲਗਾਇਆ

ਚਾਉਕੇ, 18 ਮਾਰਚ (ਮਨਜੀਤ ਸਿੰਘ ਘੜੈਲੀ)-ਪਿੰਡ ਬੁੱਗਰਾਂ ਵਿਖੇ ਗ੍ਰਾਮ ਪੰਚਾਇਤ ਬੁੱਗਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪਿੰਡ ਦੇ ਕਰੀਬ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ...

ਪੂਰੀ ਖ਼ਬਰ »

ਭਾਕਿਯੂ ਕ੍ਰਾਂਤੀਕਾਰੀ ਯੂਨੀਅਨ ਵਲੋਂ ਤਹਿਸੀਲ ਫੂਲ ਵਿਖੇ ਰੋਸ ਧਰਨਾ

ਮਹਿਰਾਜ/ਰਾਮਪੁਰਾ ਫੂਲ, 18 ਮਾਰਚ (ਸੁਖਪਾਲ ਮਹਿਰਾਜ/ਨਰਪਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਲੋਕਾਂ, ਮਜ਼ਦੂਰਾਂ ਨੇ ਫੂਲ ਤਹਿਸੀਲ 'ਚ ਹੋ ਰਹੀ ਲੁੱਟ ਨੂੰ ਲੈ ਕੇ ਐਸ. ਡੀ. ਐਮ. ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ | ਧਰਨੇ ਦੀ ਅਗਵਾਈ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਰਾਮਾਂ ਪੁਲਿਸ ਵਲੋਂ ਸ਼ੱਕੀ ਵਾਹਨਾਂ ਦੀ ਚੈਕਿੰਗ

ਰਾਮਾਂ ਮੰਡੀ, 18 ਮਾਰਚ (ਅਮਰਜੀਤ ਸਿੰਘ ਲਹਿਰੀ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਮਾਂ ਮੰਡੀ ਪੁਲਿਸ ਵਲੋਂ ਥਾਣਾ ਮੁਖੀ ਮੈਡਮ ਸੁਖਵੀਰ ਕੌਰ ਦੀ ਅਗਵਾਈ ਹੇਠ ਨਾਕਾਬੰਦੀ ਕਰਕੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ | ਇਸ ਮੌਕੇ ਐਸ. ਐਚ. ਓ. ਸੁਖਵੀਰ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਯੂਨਾਈਟਿਡ ਇੰਟਰਨੈਸ਼ਨਲ ਖੇਡਾਂ 'ਚ ਸੇਂਟ ਪੋਲਜ਼ ਦੇ ਖਿਡਾਰੀ ਦੀ 10 ਮੀ: ਸ਼ੂਟਿੰਗ ਮੁਕਾਬਲੇ ਲਈ ਚੋਣ

ਬਠਿੰਡਾ, 18 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਸੇਂਟ ਪੋਲਜ਼ ਹਾਈ ਸਕੂਲ ਬਠਿੰਡਾ ਦੇ ਖਿਡਾਰੀ ਗੁਰਸ਼ਾਨ ਸਿੰਘ ਮਾਨ ਦੀ ਅਪ੍ਰੈਲ 2019 'ਚ ਪਤਾਵਾ ਬੈਕਾਂਗ ਵਿਖੇ ਹੋਣ ਜਾ ਰਹੀਆਂ ਯੂਨਾਈਟਿਡ ਇੰਟਰ ਨੈਸ਼ਨਲ ਖੇਡਾਂ ਲਈ ਚੋਣ ਹੋਈ ਹੈ | ਗੁਰਸ਼ਾਨ ਸੰਯੁਕਤ ਭਾਰਤੀ ਖੇਡ ...

ਪੂਰੀ ਖ਼ਬਰ »

ਨਾਮ ਸਿਮਰਨ ਤੇ ਕੀਰਤਨ ਸਮਾਗਮ 23 ਤੋਂ

ਬੁਢਲਾਡਾ, 18 ਮਾਰਚ (ਰਾਹੀ)-ਬ੍ਰਹਮ ਬੁੰਗਾ ਟਰੱਸਟ ਦੋਦੜਾ ਵਲੋਂ ਸਮੇਂ-ਸਮੇਂ 'ਤੇ ਕਰਵਾਏ ਜਾਂਦੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਵਿਖੇ 23 ਤੋਂ 30 ਮਾਰਚ ਤੱਕ ਦਿਨ ਤੇ ਰਾਤ ਦੇ ਨਾਮ ਸਿਮਰਨ ਅਤੇ ਕੀਰਤਨ ਸਮਾਗਮ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਕਾਲਜ ਨੂੰ ਜਾਂਦੀ ਸੜਕ ਦੇ ਇਕ ਪਾਸੇ ਬਣੇ ਖੱਡੇ ਬੰਦ ਕਰਨ ਦੀ ਮੰਗ

ਭੀਖੀ, 18 ਮਾਰਚ (ਪ. ਪ.)-ਕਸਬੇ ਦੇ ਸੁਨਾਮ ਵਾਲੇ ਨਹਿਰ ਦੇ ਪੁਲ ਤੋਂ ਨੈਸ਼ਨਲ ਕਾਲਜ ਭੀਖੀ ਨੂੰ ਜਾਂਦੀ ਸੜਕ ਦੇ ਇਕ ਪਾਸੇ 'ਤੇ ਵੱਡੇ ਵੱਡੇ ਖੱਡੇ ਬਣੇ ਹੋਏ ਹਨ | ਇਹ ਸੜਕ ਅੱਗੇ ਤਹਿਸੀਲ ਤੇ ਕਈ ਪਿੰਡਾਂ ਨੂੰ ਜਾਣ ਕਰ ਕੇ ਇਸ 'ਤੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਭਾਰੀ ...

ਪੂਰੀ ਖ਼ਬਰ »

ਸਿੱਧੀ ਭਰਤੀ 'ਚ ਉਮਰ ਤੇ ਅੰਕਾਂ ਸਬੰਧੀ ਮੁੜ ਵਿਚਾਰ ਕਰਨ ਦੀ ਮੰਗ

ਬਰੇਟਾ 18 ਮਾਰਚ (ਰਵਿੰਦਰ ਕੌਰ ਮੰਡੇਰ)-ਸਿੱਖਿਆ ਵਿਭਾਗ ਭਰਤੀ ਡਾਇਰੈਕਟੋਰੇਟ ਕਮ-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਲੋਂ 375 ਸੈਂਟਰ ਹੈੱਡ ਟੀਚਰਾਂ ਤੇ 1558 ਹੈੱਡ ਟੀਚਰਾਂ ਦੀ ਸਿੱਧੀ ਭਰਤੀ ਲਈ ਇਸ਼ਤਿਹਾਰ ਦਿੱਤਾ ਗਿਆ ਹੈ, ਜਿਸ ਲਈ 29 ਮਾਰਚ ਤੱਕ ਆਨਲਾਈਨ ਅਪਲਾਈ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਸ਼ਰਾਬ ਤਸਕਰ ਦਬੋਚੇ

ਗੋਨਿਆਣਾ, 18 ਮਾਰਚ (ਲਛਮਣ ਦਾਸ ਗਰਗ/ਬਰਾੜ ਆਰ ਸਿੰਘ)-ਥਾਣਾ ਨੇਹੀਆ ਵਾਲਾ ਪੁਲਿਸ ਨੇ 114 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਨੇਹੀਆ ਵਾਲਾ ਪੁਲਿਸ ਨੇ ਸ਼ਹਿਰ 'ਚ ਨਾਕਾ ਲਗਾਇਆ ਹੋਇਆ ਸੀ | ਨਾਕੇ ਦੌਰਾਨ ਜਦੋਂ ...

ਪੂਰੀ ਖ਼ਬਰ »

ਕੈਂਪ 'ਚ 360 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

ਬੋਹਾ, 18 ਮਾਰਚ (ਤਾਂਗੜੀ)-ਥਾਣਾ ਬੋਹਾ ਦੇ ਪਿੰਡ ਬਰ੍ਹੇ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦਾ 5ਵਾਂ ਮੁਫ਼ਤ ਕੈਂਪ ਲਗਾਇਆ ਗਿਆ | ਉਦਘਾਟਨ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਨੇ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਸੜਕ ਕਿਨਾਰੇ ਬਣੇ ਨਿਕਾਸੀ ਨਾਲੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਝੁਨੀਰ, 18 ਮਾਰਚ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਫੱਤਾ ਮਾਲੋਕਾ ਦੇ ਸਿਰਸਾ-ਮਾਨਸਾ ਸੜਕ ਦੇ ਕਿਨਾਰੇ ਬਣੇ ਨਿਕਾਸੀ ਨਾਲੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਨਵੀਂ ਸੜਕ ਬਣਨ ਸਮੇਂ ਇਹ ਨਿਕਾਸੀ ਨਾਲੇ ਬਣਾਏ ਗਏ ਸਨ ਇਹ ਨਿਕਾਸੀ ਨਾਲਿਆਂ ਦੀਆਂ ਕੰਧਾਂ ਜੋ ਕਿ ਸੜਕ ...

ਪੂਰੀ ਖ਼ਬਰ »

ਨਰਸਿੰਗ ਵਿਦਿਆਰਥਣਾਂ ਨੂੰ ਮਿਸਜ਼ ਵਰਲਡ ਪੰਜਾਬਣ ਸਿਮਰਨ ਅਕਸ ਨੇ ਚੰਗੇਰੇ ਜੀਵਨ ਲਈ ਦੱਸੇ ਨੁਕਤੇ

ਸੰਗਰੂਰ, 18 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਪਟਿਆਲਾ ਰੋਡ ਸਥਿਤ ਨੈਸ਼ਨਲ ਨਰਸਿੰਗ ਕਾਲਜ 'ਚ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਮਿਸਜ਼ ਵਰਲਡ ਪੰਜਾਬਣ ਸਿਮਰਨ ਅਕਸ ਨੇ ਕਿਹਾ ਕਿ ਜ਼ਿੰਦਗੀ ਜਿਉਣਾ ਇਕ ਕਲਾ ਹੈ ਤੇ ਇਸ ਦਾ ਆਨੰਦ ਆਤਮ ਵਿਸ਼ਵਾਸ ਨਾਲ ਹੀ ਮਾਣਿਆ ਜਾ ...

ਪੂਰੀ ਖ਼ਬਰ »

ਜ਼ਮੀਨ 'ਚ ਸ਼ੋਰੇ ਦੀ ਮਾਤਰਾ ਵਧ ਜਾਣ ਕਾਰਨ ਕਿਸਾਨ ਪ੍ਰੇਸ਼ਾਨ

ਝੁਨੀਰ, 18 ਮਾਰਚ (ਵਸ਼ਿਸ਼ਟ)-ਇਲਾਕਾ ਝੁਨੀਰ ਦੇ 3 ਦਰਜਨ ਤੋਂ ਵਧੀਕ ਪਿੰਡਾਂ 'ਚ ਧਰਤੀ ਹੇਠਲਾ ਪਾਣੀ ਭਾਰਾ, ਖਾਰਾ ਤੇ ਤੇਜ਼ਾਬੀ ਹੋਣ ਕਾਰਨ ਵਧੇਰੇ ਕਰ ਕੇ ਖੇਤੀ ਦੀ ਵਰਤੋਂ ਲਈ ਕਾਫੀ ਹੱਦ ਤੱਕ ਯੋਗ ਨਹੀਂ ਹੈ | ਨਹਿਰੀ ਪਾਣੀ ਦੀ ਲੰਬੀ ਬੰਦੀ 'ਚ ਕਿਸਾਨਾਂ ਨੂੰ ਮਜਬੂਰ ਹੋ ਕੇ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਧਰਨਾ ਲਗਾਇਆ

ਮਾਨਸਾ, 18 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਰੋਸ ਧਰਨਾ ਲਗਾਇਆ ਗਿਆ | ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ...

ਪੂਰੀ ਖ਼ਬਰ »

ਬਲਾਕ ਕਾਂਗਰਸ ਕਮੇਟੀ ਬੁਢਲਾਡਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਬੁਢਲਾਡਾ, 18 ਮਾਰਚ (ਸਵਰਨ ਸਿੰਘ ਰਾਹੀ)-ਇਥੇ ਜਾਰੀ ਬਲਾਕ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ 'ਚ 11 ਸੀਨੀਅਰ ਮੀਤ ਪ੍ਰਧਾਨ, 20-20 ਮੀਤ ਪ੍ਰਧਾਨ ਤੇ ਜਨਰਲ ਸਕੱਤਰਾਂ ਤੋਂ ਇਲਾਵਾ 10 ਸਕੱਤਰਾਂ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ | ਸਥਾਨਕ ਇੰਦਰਾ ਕਾਂਗਰਸ ਭਵਨ ਵਿਖੇ ...

ਪੂਰੀ ਖ਼ਬਰ »

ਨਵ-ਜੰਮੀਆਂ ਲੜਕੀਆਂ ਨੂੰ ਤੋਹਫ਼ਾ ਕਿੱਟ ਭੇਟ

ਭੀਖੀ, 18 ਮਾਰਚ (ਔਲਖ)-ਲੜਕੀਆਂ ਦੀ ਜਨਮ ਦਰ ਵਧਾਉਣ ਤੇ ਭਰੂਣ ਹੱਤਿਆ ਨੂੰ ਰੋਕਣ ਹਿਤ ਸਿਹਤ ਵਿਭਾਗ ਵਲੋਂ ਇਕ ਨਿੱਜੀ ਕੰਪਨੀ ਦੇ ਸਹਿਯੋਗ ਸਦਕਾ ਨਵਜੰਮੀਆਂ ਲੜਕੀਆਂ ਦੇ ਜਨਮ ਬਾਅਦ ਹਸਪਤਾਲ 'ਚ ਹੀ ਇਕ ਤੋਹਫ਼ੇ ਦੀ ਕਿੱਟ ਭੇਟ ਕੀਤੀ ਜਾ ਰਹੀ ਹੈ | ਸਥਾਨਕ ਕਮਿਊਨਿਟੀ ਹੈਲਥ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX