ਤਾਜਾ ਖ਼ਬਰਾਂ


ਮੇਹੁਲ ਚੌਕਸੀ ਨੇ ਬੰਬੇ ਹਾਈਕੋਰਟ ਨੂੰ ਸੌਂਪਿਆ ਹਲਫ਼ਨਾਮਾ, ਕਿਹਾ- ਇਲਾਜ ਲਈ ਛੱਡਿਆ ਦੇਸ਼
. . .  5 minutes ago
ਨਵੀਂ ਦਿੱਲੀ, 17 ਜੂਨ- ਪੀ.ਐਨ.ਬੀ. ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਨੇ ਬਿਮਾਰੀਆਂ ਦੇ ਵੇਰਵੇ ਦੇ ਨਾਲ ਬੰਬੇ ਹਾਈਕੋਰਟ ਨੂੰ ਹਲਫ਼ਨਾਮਾ ਭੇਜਿਆ ਹੈ। ਚੌਕਸੀ ਨੇ ਕਿਹਾ ਕਿ ਉਹ ਦੇਸ਼ ਨੂੰ ਛੱਡ ਕੇ ਨਹੀਂ ਭੱਜਿਆ ਸਗੋਂ ਮੈਡੀਕਲ ਇਲਾਜ ਲਈ ਦੇਸ਼ ਨੂੰ ਛੱਡਿਆ ਹੈ। ਮੇਹੁਲ ....
ਪ੍ਰਵਾਸੀ ਮਜ਼ਦੂਰ ਦੀ ਨਬਾਲਗ ਬਾਲੜੀ ਨਾਲ ਰਿਸ਼ਤੇਦਾਰ ਵੱਲੋਂ ਜਬਰ ਜਨਾਹ
. . .  20 minutes ago
ਬੁਢਲਾਡਾ, 17 ਜੂਨ (ਸਵਰਨ ਸਿੰਘ ਰਾਹੀ)- ਪਿੰਡ ਰੱਲੀ ਵਿਖੇ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਇੱਕ ਨਬਾਲਗ ਬਾਲੜੀ ਨਾਲ ਉਸ ਦੇ ਰਿਸ਼ਤੇਦਾਰੀ 'ਚੋਂ ਇਕ ਵਿਅਕਤੀ(ਮਾਮਾ) ਵੱਲੋਂ ਜਬਰ ਜਨਾਹ ਕਰਨ ਦੀ ਖ਼ਬਰ ਹੈ। ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਨੇ ....
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਜਿੱਤ ਲਈ ਦਿੱਤਾ 322 ਦੌੜਾਂ ਦਾ ਟੀਚਾ
. . .  30 minutes ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਸੱਤਵਾਂ ਝਟਕਾ
. . .  48 minutes ago
ਸੋਸ਼ਲ ਮੀਡੀਆ 'ਤੇ ਅੱਪ ਸ਼ਬਦ ਬੋਲਣ ਵਾਲੀ ਮਹਿਲਾ ਅਕਾਲੀ ਆਗੂ 'ਤੇ ਪਰਚਾ ਦਰਜ
. . .  1 minute ago
ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ) - ਸੋਸ਼ਲ ਮੀਡੀਆ 'ਤੇ ਵੱਖ-ਵੱਖ ਵਰਗਾਂ ਵਿਰੁੱਧ ਪਿੰਡ ਰਹਿਪਾਂ ਦੀ ਰਹਿਣ ਵਾਲੀ ਮਹਿਲਾ ਅਕਾਲੀ ਆਗੂ ਬਲਵਿੰਦਰ ਕੌਰ ਢੀਂਡਸਾ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ। ਬਲਵਿੰਦਰ ਕੌਰ ਢੀਂਡਸਾ ਨੇ ਸੋਸ਼ਲ ਮੀਡੀਆ ਤੇ ....
ਚੀਮਾ ਨੇ ਸਿੱਖਾਂ 'ਤੇ ਹੋ ਰਹੇ ਹਮਲਿਆਂ ਨੂੰ ਮੋਦੀ ਸਰਕਾਰ ਦੀ ਸਾਜ਼ਿਸ਼ ਦੱਸਿਆ
. . .  about 1 hour ago
ਸੰਗਰੂਰ, 17 ਜੂਨ (ਧੀਰਜ ਪਸ਼ੋਰੀਆ)- ਕੁਝ ਦਿਨ ਪਹਿਲਾਂ ਸ਼ਿਲਾਂਗ ਅਤੇ ਲੰਘੇ ਦਿਨ ਦਿੱਲੀ 'ਚ ਦੋ ਸਿੱਖਾਂ ਦੀ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਦੀ ਇੱਕ...
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਪੰਜਵਾਂ ਝਟਕਾ
. . .  about 1 hour ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਚੌਥਾ ਝਟਕਾ
. . .  about 1 hour ago
ਟੈਂਪੂ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  about 1 hour ago
ਫ਼ਤਿਹਗੜ੍ਹ ਸਾਹਿਬ, 17 ਜੂਨ (ਅਰੁਣ ਆਹੂਜਾ)- ਸਰਹਿੰਦ ਦੇ ਸ਼ਮਸ਼ੇਰ ਨਗਰ ਚੌਂਕ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਚੰਡੀਗੜ੍ਹ ਦਿਸ਼ਾ ਤੋਂ ਆ ਰਹੇ ਛੋਟੇ ਟੈਂਪੂ ਨੂੰ ....
ਅਜਨਾਲਾ 'ਚ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ
. . .  about 1 hour ago
ਅਜਨਾਲਾ, 17 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਦਿਨ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੇ ਬਾਹਰ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਦਿੱਲੀ ਪੁਲਿਸ ਵੱਲੋਂ ਕੀਤੀ ਬੇਤਹਾਸ਼ਾ ਕੁੱਟਮਾਰ ਅਤੇ ਉਸ ਨੂੰ ਸੜਕ ਤੇ ਧੂਹ-ਧੂਹ ਕੇ ਥਾਣੇ ਲਿਜਾਉਣ ਦੇ ਰੋਸ ਵਜੋਂ ਵੱਖ-....
ਝੋਨਾ ਲਾਉਂਦੇ ਸਮੇਂ ਗਰਮੀ ਲੱਗਣ ਕਾਰਨ 70 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ
. . .  about 1 hour ago
ਤਪਾ ਮੰਡੀ, 17 ਜੂਨ (ਪ੍ਰਵੀਨ ਗਰਗ)- ਸਥਾਨਕ ਇਲਾਕੇ 'ਚ ਝੋਨਾ ਲਾਉਣ ਸਮੇਂ ਗਰਮੀ ਲੱਗਣ ਕਾਰਨ ਇੱਕ 70 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ...
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 193/3
. . .  about 1 hour ago
ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਿਪਤ ਪੁਲਿਸ ਦੇ 11 ਮੁਲਾਜ਼ਮ ਮੁਅੱਤਲ
. . .  about 1 hour ago
ਪਟਿਆਲਾ, 17 ਜੂਨ (ਗੁਰਪ੍ਰੀਤ ਸਿੰਘ ਚੱਠਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਨੂੰ ਜੜੋ ਖ਼ਤਮ ਕਰਨ ਲਈ ਵਿੱਢੀ ਵਿਆਪਕ ਮੁਹਿੰਮ ਤਹਿਤ ਅੱਜ ਪਟਿਆਲਾ ਦੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਸਖ਼ਤ ....
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਨੇ ਸਿਰ 'ਚ ਮਾਰੀ ਗੋਲੀ, ਹਾਲਤ ਗੰਭੀਰ
. . .  about 2 hours ago
ਮੋਗਾ, 17 ਜੂਨ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ)- ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੇ ਘਰ ਦੇ ਲਾਇਸੈਂਸੀ ਅਸਲੇ ਨਾਲ ਆਪਣੇ ਸਿਰ 'ਚ ਗੋਲੀ ਮਾਰ ਲਈ। ਗੰਭੀਰ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਜਿੱਥੇ ...
31 ਓਵਰਾਂ ਤੋਂ ਬਾਅਦ ਵੈਸਟਇੰਡੀਜ਼ 156/2
. . .  about 2 hours ago
ਸਿੱਖਾਂ ਨਾਲ ਕੁੱਟਮਾਰ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਕਮਿਸ਼ਨਰ ਕੋਲੋਂ ਮੰਗੀ ਰਿਪੋਰਟ
. . .  about 2 hours ago
ਦਿੱਲੀ ਪੁਲਿਸ ਵਲੋਂ ਦੋ ਸਿੱਖਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਪਾਕਿ ਸਿੱਖਾਂ 'ਚ ਰੋਸ
. . .  about 2 hours ago
ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਸਬੰਧੀ ਦੇਸ਼ ਦੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ
. . .  about 2 hours ago
ਬਿਹਾਰ 'ਚ 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ
. . .  about 2 hours ago
ਭਾਈ ਲੌਂਗੋਵਾਲ ਨੇ ਪੁਲਿਸ ਵਲੋਂ ਦੋ ਸਿੱਖਾਂ ਦੀ ਜ਼ਾਲਮਾਨਾ ਕੁੱਟਮਾਰ ਦੀ ਕੀਤੀ ਨਿੰਦਾ
. . .  about 2 hours ago
ਗੋਲੀ ਲੱਗਣ ਨਾਲ ਹੋਮਗਾਰਡ ਜਵਾਨ ਦੀ ਭੇਦਭਰੀ ਹਾਲਤਾਂ 'ਚ ਮੌਤ
. . .  about 2 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
. . .  about 3 hours ago
ਪਟਨਾ-ਅੰਮ੍ਰਿਤਸਰ ਵਿਚਕਾਰ ਰੋਜ਼ਾਨਾ ਏਅਰ ਇੰਡੀਆ ਦੀ ਹਵਾਈ ਉਡਾਣ ਹੋਵੇਗੀ ਸ਼ੁਰੂ- ਪੁਰੀ
. . .  about 3 hours ago
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 33/1
. . .  about 3 hours ago
ਦੱਖਣੀ ਅਫ਼ਰੀਕਾ 'ਚ ਵਾਪਰੇ ਸੜਕ ਹਾਦਸੇ 'ਚ 26 ਲੋਕਾਂ ਦੀ ਮੌਤ
. . .  about 3 hours ago
ਚੋਰਾਂ ਨੇ ਲੋਪੋਕੇ ਦੇ ਗੁਰਦੁਆਰਾ ਸਾਹਿਬ ਦੀ ਭੰਨੀ ਗੋਲਕ, ਸੱਚਖੰਡ ਸਾਹਿਬ 'ਚ ਵੀ ਕੀਤੀ ਬੇਅਦਬੀ
. . .  about 3 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਬਿਹਾਰ ਦੇ ਮੁੱਖ ਮੰਤਰੀ ਨੇ ਕੀਤੀ ਮੁਲਾਕਾਤ
. . .  about 2 hours ago
ਵਿਸ਼ਵ ਕੱਪ 2019 : ਵੈਸਟਇੰਡੀਜ਼ ਨੂੰ ਲੱਗਾ ਪਹਿਲਾ ਝਟਕਾ, ਕ੍ਰਿਸ ਗੇਲ ਆਊਟ
. . .  about 4 hours ago
ਸ੍ਰੀ ਮੁਕਤਸਰ ਸਾਹਿਬ: ਡਾਕਟਰਾਂ ਵੱਲੋਂ ਮੁਕੰਮਲ ਹੜਤਾਲ
. . .  about 3 hours ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ, ਇੱਕ ਜ਼ਖ਼ਮੀ
. . .  about 4 hours ago
ਅਹਿਮਦਗੜ੍ਹ 'ਚ ਡਾਕਟਰਾਂ ਵੱਲੋਂ ਹੜਤਾਲ
. . .  about 4 hours ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਬੰਗਲਾਦੇਸ਼ ਵਲੋਂ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਬੱਲੇਬਾਜ਼ੀ ਦਾ ਸੱਦਾ
. . .  about 4 hours ago
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਰਾਹਤ
. . .  about 4 hours ago
ਪੁਲਿਸ ਵਲੋਂ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਘਟਨਾ ਦੀ ਕੇਜਰੀਵਾਲ ਨੇ ਕੀਤੀ ਨਿੰਦਾ
. . .  about 4 hours ago
ਜਾਪਾਨ ਦੇ ਸਫ਼ੀਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 3 hours ago
ਫਤਿਹਵੀਰ ਦੀ ਮੌਤ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਨੂੰ ਭੇਜਿਆ ਨੋਟਿਸ
. . .  about 5 hours ago
ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ, ਮਰੀਜ਼ ਹੋਏ ਪਰੇਸ਼ਾਨ
. . .  about 5 hours ago
ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਸਮੇਤ 6 ਦੋਸ਼ੀ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜੇ
. . .  about 5 hours ago
18 ਸਾਲਾ ਨੌਜਵਾਨ ਦੀ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ
. . .  about 5 hours ago
ਪੌਂਟੀ ਚੱਢਾ ਦੇ ਪੁੱਤਰ ਮੌਂਟੀ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ
. . .  about 6 hours ago
ਦਿੱਲੀ 'ਚ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਬੇਟੇ ਦੀ ਪੁਲਿਸ ਮੁਲਾਜ਼ਮਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ
. . .  about 5 hours ago
ਪੁਲਿਸ ਨੇ 8 ਲੁਟੇਰਿਆਂ ਨੂੰ ਨਗਦੀ ਅਤੇ ਤਿੰਨ ਮੋਟਰਸਾਈਕਲਾਂ ਸਮੇਤ ਕੀਤਾ ਗ੍ਰਿਫ਼ਤਾਰ
. . .  about 5 hours ago
ਭਾਜਪਾ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 6 hours ago
ਕਰੰਟ ਲੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 6 hours ago
ਦਸੂਹਾ ਦੀਆਂ ਵੱਖ-ਵੱਖ ਸੰਸਥਾਵਾਂ ਨੇ ਡਾਕਟਰਾਂ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ
. . .  about 6 hours ago
ਰਾਜਪੁਰਾ ਨੇੜਲੇ ਪਿੰਡ 'ਚ ਦੂਸ਼ਿਤ ਪਾਣੀ ਪੀਣ ਕਾਰਨ 2 ਲੋਕਾਂ ਦੀ ਮੌਤ
. . .  about 7 hours ago
ਜੰਡਿਆਲਾ ਗੁਰੂ ਵਿਖੇ ਸਥਿਤ ਗੰਨ ਹਾਊਸ 'ਚੋਂ ਭਾਰੀ ਮਾਤਰਾ 'ਚ ਅਸਲਾ ਚੋਰੀ
. . .  about 7 hours ago
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਲੋਂ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਦੇ ਅੱਗੇ ਜ਼ਬਰਦਸਤ ਰੋਸ ਧਰਨਾ
. . .  about 7 hours ago
ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 7 hours ago
ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਚੇਤ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਓਵਰਲੋਡ ਟਿੱਪਰਾਂ ਨੂੰ ਅਣਗੌਲਿਆਂ ਕਰਨ ਵਾਲੀ ਪੁਲਿਸ ਨੇ ਮੇਲੇ ਜਾਣ ਵਾਲੀਆਂ ਟ੍ਰੈਕਟਰ-ਟਰਾਲੀਆਂ ਦੇ ਚਲਾਨ ਕੱਟੇ

ਗੜ੍ਹਸ਼ੰਕਰ, 19 ਮਾਰਚ (ਧਾਲੀਵਾਲ)- ਜਿਸ ਸ਼ਹਿਰ ਵਿਚੋਂ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਂਦੇ ਹੋਏ ਓਵਰਲੋਡ ਟਿੱਪਰ ਰੋਜ਼ਾਨਾ ਬੇਖੌਫ ਲੰਘ ਰਹੇ ਹਨ, ਅੱਜ ਉਸ ਸ਼ਹਿਰ ਵਿਚ ਪੁਲਿਸ ਨੇ ਹੋਲੇ-ਮਹੱਲੇ ਦੇ ਮੇਲੇ ਵਿਚ ਸ਼ਾਮਿਲ ਹੋਣ ਜਾ ਰਹੀਆਂ ਸੰਗਤਾਂ ਵਾਲੀਆਂ ਟਰਾਲੀਆਂ, ਮੇਲੇ ਵਿਚ ਜਾਣ ਵਾਲੇ ਮੋਟਰਸਾਈਕਲਾਂ ਦੀ ਜਾਂਚ ਕੀਤੀ | ਜਾਣਕਾਰੀ ਅਨੁਸਾਰ ਐੱਸ.ਐੱਚ.ਓ. ਗਗਨਦੀਪ ਸਿੰਘ ਘੁੰਮਣ ਵਲੋਂ ਸ਼ਹਿਰ ਵਿਚ ਨਾਕਾ ਲਗਾ ਕੇ ਡੈੱਕ ਲੱਗੇ 15 ਟ੍ਰੈਕਟਰਾਂ ਦੇ ਚਲਾਨ ਕੀਤੇ ਗਏ ਹਨ | ਇਸ ਤੋਂ ਇਲਾਵਾ ਦੋ ਪਹੀਆ ਵਾਹਨਾਂ 'ਤੇ ਵੀ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਦੱਸੀ ਜਾਂਦੀ ਹੈ | ਥਾਣਾ ਮੁਖੀ ਵਲੋਂ ਸ਼ਹਿਰ ਵਿਚ ਖੁੱਦ ਕੀਤੀ ਗਈ ਜਾਂਚ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਹੋਲੇ-ਮਹੱਲੇ ਦੇ ਮੇਲੇ ਦੌਰਾਨ ਸੰਗਤਾਂ ਦੀਆਂ ਟਰਾਲੀਆਂ ਨੂੰ ਰੋਕ ਕੇ ਸਖ਼ਤੀ ਦਿਖਾਉਣ ਵਾਲੀ ਪੁਲਿਸ ਉਸ ਵਕਤ ਕਿਥੇ ਸੁੱਤੀ ਪਈ ਹੁੰਦੀ ਹੈ ਜਦੋਂ ਸ਼ਹਿਰ ਵਿਚ ਓਵਰਲੋਡ ਵਜ਼ਨ ਲੈ ਕੇ ਰੇਤ ਤੇ ਕ੍ਰੈਸ਼ਰ ਦੇ ਭਰੇ ਟਿੱਪਰ ਸ਼ਰੇਆਮ ਲੰਘ ਰਹੇ ਹੁੰਦੇ ਹਨ | ਉਂਝ ਸਥਾਨਕ ਸ਼ਹਿਰ ਵਿਚੋਂ ਪਹਿਲਾ ਵੀ ਉੱਚੀ-ਉੱਚੀ ਡੈੱਕ ਲਗਾ ਕੇ ਟ੍ਰੈਕਟਰ ਆਮ ਲੰਘਦੇ ਦੇਖੇ ਗਏ ਹਨ ਜਿਨ੍ਹਾਂ 'ਤੇ ਪੁਲਿਸ ਨੇ ਸ਼ਾਇਦ ਕਦੀ ਕਾਰਵਾਈ ਨਹੀਂ ਕੀਤੀ | ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆ ਿਖ਼ਲਾਫ਼ ਭਾਵੇਂ ਸਖ਼ਤੀ ਦੀ ਬਹੁਤ ਲੋੜ ਹੈ, ਪਰ ਸੰਗਤਾਂ ਦੀ ਆਮਦ ਮੌਕੇ ਪੁਲਿਸ ਵਲੋਂ ਵਰਤੀ ਸਖ਼ਤੀ ਦਾ ਲੋਕਾਂ ਨੇ ਬੁਰਾ ਹੀ ਮਨਾਇਆ ਹੈ |

ਪਿੰਡ ਛੰਨੀ ਨੰਦ ਸਿੰਘ ਵਿਖੇ ਗਹਿਣੇ ਤੇ ਨਕਦੀ ਚੋਰੀ

ਭੰਗਾਲਾ, 19 ਮਾਰਚ (ਸਰਵਜੀਤ ਸਿੰਘ)- ਹਲਕਾ ਭੰਗਾਲਾ ਦੇ ਪਿੰਡ ਛੰਨੀ ਨੰਦ ਸਿੰਘ ਵਿਖੇ ਚੋਰਾਂ ਵਲੋਂ ਬੀਤੀ ਰਾਤ ਇਕ ਘਰ ਵਿਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲੈਣ ਦੀ ਖ਼ਬਰ ਹੈ | ਜਗਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨੰਦ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪੁੱਤ ਦੀ ਮੌਤ, ਪਿਤਾ ਜ਼ਖ਼ਮੀ

ਗੜ੍ਹਦੀਵਾਲਾ, 19 ਮਾਰਚ (ਚੱਗਰ)- ਗੜ੍ਹਦੀਵਾਲਾ ਮੁੱਖ ਸੜਕ 'ਤੇ ਬਾਬਾ ਬਾਲਕ ਨਾਥ ਮੰਦਰ ਦੇ ਸਾਹਮਣੇ ਇਕ ਟਰੱਕ ਨਾਲ ਮੋਟਰਸਾਈਕਲ ਟਕਰਾਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ...

ਪੂਰੀ ਖ਼ਬਰ »

ਮੰਝਪੁਰ ਯੂਥ ਅਕਾਲੀ ਦਲ ਦੋਆਬਾ ਜ਼ੋਨ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ

ਮੁਕੇਰੀਆਂ, 19 ਮਾਰਚ (ਰਾਮਗੜ੍ਹੀਆ)-ਯੂਥ ਅਕਾਲੀ ਦਲ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਦੋਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਨੇ ਟਕਸਾਲੀ ਪਰਿਵਾਰ ਦੇ ਨੌਜਵਾਨ ਆਗੂ ਅੰਮਿ੍ਤਪਾਲ ਸਿੰਘ ਮੰਝਪੁਰ ਨੂੰ ਦੋਆਬਾ ਜ਼ੋਨ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਦਸੂਹਾ , 19 ਮਾਰਚ (ਭੁੱਲਰ)- ਪਿੰਡ ਜਲੋਟਾ ਦੇ ਪੰਨਵਾਂ ਰੋਡ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਪੁਲਿਸ ਸੂਤਰਾਂ ਅਨੁਸਾਰ ਅਣਪਛਾਤੇ ਵਿਅਕਤੀ ਦੀ ਉਮਰ ਲਗਭਗ 40-45 ਸਾਲ ਹੈ ਤੇ ਉਕਤ ਵਿਅਕਤੀ ਸਿਰ ਤੋਂ ਮੋਨਾ ਹੈ | ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ...

ਪੂਰੀ ਖ਼ਬਰ »

ਸਾਥੀ ਮਜ਼ਦੂਰ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਿ੍ਆ ਸੂਦ ਦੀ ਅਦਾਲਤ ਨੇ ਸਾਥੀ ਮਜ਼ਦੂਰ ਦੀ ਹੱਤਿਆ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ ਗਏ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ ਹਨ | ...

ਪੂਰੀ ਖ਼ਬਰ »

ਜੇ. ਸੀ. ਡੀ. ਏ. ਵੀ. ਕਾਲਜੀਏਟ ਸਕੂਲ ਦਸੂਹਾ ਇਲਾਕਾ ਵਾਸੀਆਂ ਲਈ ਵਰਦਾਨ

ਦਸੂਹਾ, 19 ਮਾਰਚ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜੀਏਟ ਸ. ਸ. ਸਕੂਲ ਦਸੂਹਾ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਇਲਾਕੇ ਦਾ ਪ੍ਰਮੁੱਖ ਸਕੂਲ ਹੈ, ਜਿਹੜਾ ਆਪਣੀਆਂ ਵਿੱਦਿਅਕ ਤੇ ਸੱਭਿਆਚਾਰਕ ਪ੍ਰਾਪਤੀਆਂ ਕਰਕੇ ਜਾਣਿਆ ਜਾਂਦਾ ਹੈ | ਇਹ ਸਕੂਲ ਕੰਢੀ ਇਲਾਕੇ ...

ਪੂਰੀ ਖ਼ਬਰ »

ਜ਼ਮੀਨ ਵੇਚਣ ਦੇ ਨਾਂਅ 'ਤੇ 12 ਲੱਖ ਠੱਗੇ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਮੀਨ ਵੇਚਣ ਦੇ ਨਾਂਅ 'ਤੇ ਕਥਿਤ ਤੌਰ 'ਤੇ ਧੋਖਾਧੜੀ ਕਰਨ ਦੇ ਦੋਸ਼ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਦੋ ਔਰਤਾਂ ਸਮੇਤ ਤਿੰਨ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਾਰਸ ਰੰਗੜ ਪੁੱਤਰ ...

ਪੂਰੀ ਖ਼ਬਰ »

ਕੁੱਤੇ ਨੇ ਮਸਤ-ਮਲੰਗ ਬੰਦੇ ਨੂੰ ਬੁਰੀ ਤਰ੍ਹਾਂ ਨੋਚ-ਨੋਚ ਖਾਧਾ

ਚੱਬੇਵਾਲ, 19 ਮਾਰਚ (ਸਖ਼ੀਆ)- ਅੱਜ ਦੁਪਹਿਰ ਪਿੰਡ ਚੱਬੇਵਾਲ ਦੇ ਖੇਤਾਂ ਵਿਚ ਇਕ ਪਿਟਬੁਲ ਮਿਕਸ ਕੁੱਤੇ ਨੇ ਮਸਤ ਮਲੰਗਾਂ ਵਾਂਗ ਰਹਿੰਦੇ ਆਦਮੀ ਨੂੰ ਬੁਰੀ ਤਰ੍ਹਾਂ ਲੱਤਾਂ ਬਾਹਾਂ ਤੋਂ ਕੱਟ ਲਿਆ | ਲੋਕਾਂ ਵਲੋਂ ਮਸਤ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ...

ਪੂਰੀ ਖ਼ਬਰ »

ਆਟੋ ਇਲੈਕਟ੍ਰੀਕਲ ਐਾਡ ਇਲੈਕਟ੍ਰੋਨਿਕਸ ਕੋਰਸ ਨੂੰ ਮਕੈਨਿਕ ਮੋਟਰ ਵਹੀਕਲ ਕੋਰਸ 'ਚ 'ਮਰਜ' ਕਰਨ ਿਖ਼ਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਮਲਟੀਸਕਿੱਲ ਡਿਵੈਲਪਮੈਂਟ ਐਾਡ ਇੰਟਰਪ੍ਰੀਨੀਊਰਸ਼ਿਪ ਭਾਰਤ ਸਰਕਾਰ ਵਲੋਂ ਆਈ.ਟੀ.ਆਈ. ਵਿਚ ਮਕੈਨਿਕ ਆਟੋ ਇਲੈਕਟ੍ਰੀਕਲ ਐਾਡ ਇਲੈਕਟ੍ਰੋਨਿਕਸ ਕੋਰਸ ਨੂੰ ਮਕੈਨਿਕ ਮੋਟਰ ਵਹੀਕਲ ਕੋਰਸ ਵਿਚ 'ਮਰਜ਼' ਕੀਤੇ ਜਾਣ ਦਾ ...

ਪੂਰੀ ਖ਼ਬਰ »

ਚੱਬੇਵਾਲ ਵਿਖੇ ਗੋਲੀ ਚੱਲਣ ਸਬੰਧੀ 3 ਿਖ਼ਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਚੱਬੇਵਾਲ 'ਚ ਇਕ ਦੁਕਾਨ ਦੇ ਅੰਦਰ ਗੋਲੀ ਚਲਾਉਣ ਦੇ ਮਾਮਲੇ 'ਚ ਪੁਲਿਸ ਨੇ ਇਕ ਦੋਸ਼ੀ ਨੂੰ ਨਾਮਜ਼ਦ ਕਰਕੇ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏ.ਐਸ.ਆਈ. ...

ਪੂਰੀ ਖ਼ਬਰ »

ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਐਨ. ਐਸ. ਐਸ. ਕੈਂਪ ਲਗਾਇਆ

ਦਸੂਹਾ, 19 ਮਾਰਚ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਐਨ. ਐਸ. ਐਸ. ਯੂਨਿਟ ਦੇ ਪ੍ਰੋ: ਰਾਕੇਸ਼ ਮਹਾਜਨ ਅਤੇ ਡਾ: ਸ਼ੀਤਲ ਸਿੰਘ ਵਲੋਂ ਪਿ੍ੰਸੀਪਲ ਡਾ: ਅਮਰਦੀਪ ਗੁਪਤਾ ਦੀ ਅਗਵਾਈ ਵਿਚ ਸੱਤ ਦਿਨਾਂ ਦਾ ਕੈਂਪ ਲਗਾਇਆ ਗਿਆ, ਜਿਸ ਦਾ ਉਦਾਘਾਟਨ ਏ. ਆਰ. ਸ਼ਰਮਾ ਡੀ.ਐੱਸ.ਪੀ. ...

ਪੂਰੀ ਖ਼ਬਰ »

ਡੀ. ਸੀ. ਵਲੋਂ ਸ੍ਰੀ ਅਨੰਦਪੁਰ ਸਾਹਿਬ ਲਈ ਐਾਬੂਲੈਂਸ ਵੈਨ ਰਵਾਨਾ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਈਸ਼ਾ ਕਾਲੀਆ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਮੌਕੇ 'ਤੇ ਮੁਢਲੀ ਸਹਾਇਤਾ ਲਗਾਉਣ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ...

ਪੂਰੀ ਖ਼ਬਰ »

ਬੂਰੇ ਜੱਟਾਂ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ

ਬੁੱਲ੍ਹੋਵਾਲ, 19 ਮਾਰਚ (ਜਸਵੰਤ ਸਿੰਘ)- ਦੀ ਬੂਰੇ ਜੱਟਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਚਮਨ ਲਾਲ ਸਰੋਆ ਨੇ ਦੱਸਿਆ ਕਿ ਇਸ ਚੋਣ ਵਿਚ ਬਾਬੂ ਰਾਮ ਬੂਰੇ ਜੱਟਾਂ ਨੂੰ ਪ੍ਰਧਾਨ, ...

ਪੂਰੀ ਖ਼ਬਰ »

ਦਸੂਹਾ ਦਾ ਖੋਖਰਾ ਵਿਖੇ ਮੀਤ ਪ੍ਰਧਾਨ ਬਣਨ 'ਤੇ ਵਿਸ਼ੇਸ਼ ਸਨਮਾਨ

ਚੌਲਾਂਗ, 19 ਮਾਰਚ (ਸੁਖਦੇਵ ਸਿੰਘ)- ਪਿੰਡ ਖੋਖਰ ਵਿਖੇ ਨਵ ਨਿਯੁਕਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ ਦਸੂਹਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਰਤਨ ਸਿੰਘ ਖੋਖਰ ਦੇ ਗ੍ਰਹਿ ਵਿਖੇ ਕੀਤੇ ਸਨਮਾਨ ਮੌਕੇ ਹਰਭਜਨ ਸਿੰਘ ਬਾਜਵਾ, ਡਾ. ਕੁਲਵਿੰਦਰ ...

ਪੂਰੀ ਖ਼ਬਰ »

ਡੀ. ਈ. ਓ. (ਸ.) ਮੋਹਣ ਸਿੰਘ ਲੇਹਲ ਵਲੋਂ ਪ੍ਰੀਖਿਆ ਕੇਂਦਰਾਂ ਦਾ ਤੂਫ਼ਾਨੀ ਦੌਰਾ

ਚੱਬੇਵਾਲ, 19 ਮਾਰਚ (ਰਾਜਾ ਸਿੰਘ ਪੱਟੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ 10ਵੀਂ ਅਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਨੂੰ ਨਕਲ ਰਹਿਤ ਤੇ ਸੁਚਾਰੂ ਢੰਗ ਨਾਲ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.) ਮੋਹਣ ਸਿੰਘ ਲੇਹਲ ਵਲੋਂ ਆਪਣੀ ਉਡਣ ...

ਪੂਰੀ ਖ਼ਬਰ »

ਚੋਣਾਂ 'ਚ ਸੂਬਾ ਵਾਸੀ ਕਾਂਗਰਸ ਨੂੰ ਕਰਾਰੀ ਹਾਰ ਦੇਣਗੇੇ- ਲਾਲੀ ਬਾਜਵਾ

ਹੁਸ਼ਿਆਰਪੁਰ, 19 ਮਾਰਚ (ਨਰਿੰਦਰ ਸਿੰਘ ਬੱਡਲਾ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਐਲਾਨੀ ਜਥੇਬੰਦੀ 'ਚ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਦੁਬਾਰਾ ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਪਿੱਪਲਾਂਵਾਲਾ ਸਕੂਲ ਦੇ ਤਿੰਨ ਅਧਿਆਪਕ ਸਨਮਾਨਿਤ

ਹੁਸ਼ਿਆਰਪੁਰ, 19 ਮਾਰਚ (ਨਰਿੰਦਰ ਸਿੰਘ ਬੱਡਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਦੇ ਗਣਿਤ ਅਧਿਆਪਕ ਲਖਵਿੰਦਰ ਰਾਮ, ਅਮਨਪ੍ਰੀਤ ਕੌਰ ਤੇ ਸਾਇੰਸ ਅਧਿਆਪਕਾ ਤੇਜਿੰਦਰ ਕੌਰ ਨੂੰ ਸਬੰਧਿਤ ਵਿਸ਼ਿਆਂ ਦੇ ਮਾਰਚ 2018 ਦੇ ਦਸਵੀਂ ਦੇ ਨਤੀਜੇ 100 ਫੀਸਦੀ ਦੇਣ ...

ਪੂਰੀ ਖ਼ਬਰ »

ਸਾਇੰਸ ਅਧਿਆਪਕਾ ਮਨਜੀਤ ਕੌਰ ਨੂੰ ਮਿਲਿਆ ਸਨਮਾਨ ਪੱਤਰ

ਬੁੱਲ੍ਹੋਵਾਲ, 19 ਮਾਰਚ (ਜਸਵੰਤ ਸਿੰਘ)- ਸਰਕਾਰੀ ਹਾਈ ਸਕੂਲ ਨੰਦਾਚੌਰ ਦੀ ਸਾਇੰਸ ਅਧਿਆਪਕਾ ਮਨਜੀਤ ਕੌਰ ਨੂੰ ਸਾਲ 2018 ਵਿਚ ਸਾਇੰਸ ਵਿਸ਼ੇ ਦਾ 100 ਪ੍ਰਤੀਸ਼ਤ ਨਤੀਜਾ ਲਿਆਉਣ ਲਈ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ

ਮੁਕੇਰੀਆਂ, 19 ਮਾਰਚ (ਰਾਮਗੜ੍ਹੀਆ)- ਮੁਕੇਰੀਆਂ ਪੁਲਿਸ ਨੇ ਇਕ ਔਰਤ ਨੂੰ 22500 ਐਮ. ਐਲ. ਨਾਜਾਇਜ਼ ਦੇਸੀ ਸ਼ਰਾਬ ਦੀ ਕੈਨੀ ਸਮੇਤ ਕਾਬੂ ਕੀਤਾ ਹੈ | ਪੁਲਿਸ ਦੇ ਮੁੱਖ ਸਿਪਾਹੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਘਸੀਟਪੁਰ ਦੇ ਬਾਹਰ ਇਕ ਔਰਤ ਕਮਾਦ ਦੇ ਖੇਤ ਬੰਨੇ ਬੈਠੀ ਹੋਈ ...

ਪੂਰੀ ਖ਼ਬਰ »

ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਬਣੇ ਕੰਵਰ ਗੌਰਵ ਸਿੰਘ ਦਾ ਸਨਮਾਨ

ਗੜ੍ਹਸ਼ੰਕਰ, 19 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਵਾਸੀ ਨਗਰ ਕੌਾਸਲ ਦੇ ਸੇਵਾ ਮੁਕਤ ਮੁਲਾਜ਼ਮ ਉਂਕਾਰ ਸਿੰਘ ਕੰਵਰ ਦੇ ਪੁੱਤਰ ਕੰਵਰ ਗੌਰਵ ਸਿੰਘ ਦਾ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਬਣਨ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਘਾਟੀ ...

ਪੂਰੀ ਖ਼ਬਰ »

ਕਮਿਸ਼ਨਰ ਵਲੋਂ ਹੋਲਾ ਮਹੱਲਾ ਸਮਾਗਮ ਦੌਰਾਨ ਸਫ਼ਾਈ ਦਾ ਧਿਆਨ ਰੱਖਣ ਦੀ ਅਪੀਲ

ਹੁਸ਼ਿਆਰਪੁਰ, 19 ਮਾਰਚ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲਾ ਮਹੱਲਾ ਸਮਾਗਮ ਦੌਰਾਨ ਸਫ਼ਾਈ ਦਾ ਵਿਸ਼ੇਸ਼ ਧਿਆਨ ...

ਪੂਰੀ ਖ਼ਬਰ »

ਸੰਤ ਬਾਬਾ ਹਰੀ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ

ਕੋਟਫ਼ਤੂਹੀ, 19 ਮਾਰਚ (ਅਟਵਾਲ)- ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਕੁਟੀਆ ਅਮਰੂਦਾਂ ਵਾਲੀ ਵਿਖੇ ਸੰਤ ਹਰੀ ਸਿੰਘ ਨੈਕੀ ਵਾਲਿਆਂ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ | ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ...

ਪੂਰੀ ਖ਼ਬਰ »

ਭਾਰਤੀ ਵਿਕਲਾਂਗ ਕਲੱਬ ਵਲੋਂ ਏ. ਡੀ. ਸੀ. ਸੂਦਨ ਦਾ ਸਨਮਾਨ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਭਾਰਤੀ ਵਿਕਲਾਂਗ ਕਲੱਬ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਰਨੈਲ ਸਿੰਘ ਧੀਰ ਸਟੇਟ ਐਵਾਰਡੀ ਤੇ ਮੈਂਬਰ ਜ਼ਿਲ੍ਹਾ ਲੋਕਲ ਲੈਵਲ ਕਮੇਟੀ ਹੁਸ਼ਿਆਰਪੁਰ ਦੀ ਅਗਵਾਈ 'ਚ ਵਫ਼ਦ ਵਧੀਕ ਜ਼ਿਲ੍ਹਾ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਸੂਹਾ ਵਿਖੇ 'ਰੀਸੇਂਟ ਐਡਵਾਂਸਜ ਇਨ ਮਲਟੀਮੀਡੀਆ, ਗਰਾਫ਼ੀਕਲ ਐਨੀਮੇਸ਼ਨ ਐਾਡ ਕੰਪਿਊਟੇਸ਼ਨਲ ਟੈਕਨੀਕਲ' ਵਿਸ਼ੇ 'ਤੇ ਸੈਮੀਨਾਰ

ਦਸੂਹਾ, 19 ਮਾਰਚ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਯੂ.ਜੀ.ਸੀ. ਕਮਿਉਨਟੀ ਕਾਲਜ ਵਲੋਂ ਪੋਸਟ ਗਰੈਜੂਏਸ਼ਨ ਕੰਪਿਊਟਰ ਸਾਇੰਸ ਤੇ ਪੋਸਟ ਗਰੈਜੂਏਸ਼ਨ ਮੈਥੇਮੈਟਿਕਸ ਦੇ ਸਹਿਯੋਗ ਨਾਲ ਇਕ ਦਿਨਾਂ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਕੁੰਜੀਵਤ ਭਾਸ਼ਣ ...

ਪੂਰੀ ਖ਼ਬਰ »

ਥਰਡ ਸੋਨਾਲੀਕਾ ਕੈਸ਼ ਪ੍ਰਾਈਜ਼ ਕ੍ਰਿਕਟ ਕੱਪ ਦਾ ਮੈਚ ਸਪਾਰਟਨ ਕਲੱਬ ਨੇ ਜਿੱਤਿਆ

ਹੁਸ਼ਿਆਰਪੁਰ, 19 ਮਾਰਚ (ਹਰਪ੍ਰੀਤ ਕੌਰ)- ਸੀ.ਐਾਡ.ਬੀ ਸਪੋਰਟਸ ਅਕਾਦਮੀ ਡਗਾਣਾ ਵਲੋਂ ਥਰਡ ਸੋਨਾਲੀਕਾ ਕੈਸ਼ ਪ੍ਰਾਈਜ਼ ਕ੍ਰਿਕਟ ਕੱਪ ਦਾ ਮੈਚ ਇਥੇ ਸਪਾਰਟਨ ਕਲੱਬ ਤੇ ਰਿਆਤ ਬਾਹਰਾ ਦੀਆਂ ਟੀਮਾਂ ਦਰਮਿਆਨ ਹੋਇਆ | ਸਪਾਰਟਨ ਕਲੱਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ...

ਪੂਰੀ ਖ਼ਬਰ »

ਪਾਵਰਕਾਮ ਕਰਮਚਾਰੀਆਂ ਵਲੋਂ ਸਾਲਾਨਾ ਭੰਡਾਰਾ

ਤਲਵਾੜਾ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਤਲਵਾੜਾ ਪਾਵਰਕਾਮ ਦੇ 66 ਕੇ. ਵੀ. ਸਬ ਸਟੇਸ਼ਨ ਵਿਖੇ ਸਮੂਹ ਕਰਮਚਾਰੀਆਂ ਦੇ ਸਹਿਯੋਗ ਨਾਲ ਭਗਵਾਨ ਸ਼ਿਵ ਨੂੰ ਸਮਰਪਿਤ ਸਾਲਾਨਾ 9ਵਾਂ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਪਾਵਰਕਾਮ ਦੇ ਸੀਨੀਅਰ ਅਫ਼ਸਰਾਂ ਤੇ ਮੁਲਾਜ਼ਮਾਂ ਨੇ ...

ਪੂਰੀ ਖ਼ਬਰ »

ਕੇ. ਐਮ. ਐਸ. ਕਾਲਜ ਦਾ ਬੀ. ਐਸ. ਸੀ. ਦਾ ਨਤੀਜਾ ਸ਼ਾਨਦਾਰ ਰਿਹਾ

ਦਸੂਹਾ, 19 ਮਾਰਚ (ਭੁੱਲਰ)- ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਐਲਾਨੇ ਨਵੰਬਰ 2018 ਦੇ ਨਤੀਜਿਆਂ ਵਿਚ ਕੇ. ਐਮ. ਐਸ. ਕਾਲਜ ਆਫ਼ ਆਈ. ਟੀ. ਐਾਡ ਮੈਨੇਜਮੈਂਟ ਚੌਧਰੀ ਬੰਤਾ ਸਿੰਘ ਕਾਲੋਨੀ ਦਸੂਹਾ ਦੇ ਬੀ. ਐਸ. ਸੀ. ਐਗਰੀਕਲਚਰ ਤੀਸਰੇ ਸਮੈਸਟਰ ਵਿਚ ...

ਪੂਰੀ ਖ਼ਬਰ »

ਹਾਜੀਪੁਰ ਪੁਲਿਸ ਨੇ ਚਲਾਈ ਵਿਸ਼ੇਸ਼ ਜਾਂਚ ਮੁਹਿੰਮ

ਹਾਜੀਪੁਰ, 19 ਮਾਰਚ (ਪੁਨੀਤ ਭਾਰਦਵਾਜ)- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤਾ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਤੇ ਜ਼ਿਲ੍ਹਾ ਪੁਲਿਸ ਮੁਖੀ ਜੇ. ...

ਪੂਰੀ ਖ਼ਬਰ »

ਅਕਾਲ ਅਕੈਡਮੀ ਵਿਖੇ ਪ੍ਰਤਿਭਾ ਖੋਜ ਮੁਕਾਬਲੇ

ਗੜ੍ਹਦੀਵਾਲਾ, 19 ਮਾਰਚ (ਕੁਲਦੀਪ ਸਿੰਘ ਗੋਂਦਪੁਰ)- ਅਕਾਲ ਅਕੈਡਮੀ ਪਿੰਡ ਧੁੱਗਾ ਕਲਾਂ ਵਿਖੇ ਵਿਦਿਆਰਥੀਆਂ ਦੇ ਫਾਈਨਲ ਪੇਪਰਾਂ ਤੋਂ ਬਾਅਦ ਬੱਚਿਆਂ ਦੇ ਮਨੋਰੰਜਨ ਕਰਨ ਲਈ ਵੱਖ-ਵੱਖ ਗਤੀਵਿਧੀਆਂ 'ਤੇ ਆਧਾਰਿਤ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਸ 'ਚ ਦੂਸਰੀ ...

ਪੂਰੀ ਖ਼ਬਰ »

ਪੀ. ਡਬਲਯੂ. ਡੀ ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ

ਹੁਸ਼ਿਆਰਪੁਰ, 19 ਮਾਰਚ (ਹਰਪ੍ਰੀਤ ਕੌਰ)-ਪੀ. ਡਬਲਯੂ. ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਇਕ ਮੀਟਿੰਗ ਬਰਾਂਚ ਪ੍ਰਧਾਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਗਿਆ | ...

ਪੂਰੀ ਖ਼ਬਰ »

ਡੀ.ਏ.ਵੀ ਕਾਲਜ ਹੁਸ਼ਿਆਰਪੁਰ 'ਚ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ

ਹੁਸ਼ਿਆਰਪੁਰ, 19 ਮਾਰਚ (ਹਰਪ੍ਰੀਤ ਕੌਰ)-ਡੀ.ਏ.ਵੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ 'ਸਮਕਾਲੀ ਪੰਜਾਬੀ ਸਾਹਿਤ, ਸੱਭਿਆਚਾਰ ਤੇ ਭਾਸ਼ਾ-ਸਥਿਤੀ ਤੇ ਸੰਭਾਵਨਾਵਾਂ' ਵਿਸ਼ੇ 'ਤੇ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਸਬੰਧ ਵਿਚ ਐੱਸ.ਡੀ.ਐਮ. ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਦਸੂਹਾ, 19 ਮਾਰਚ (ਭੁੱਲਰ)-ਸ੍ਰੀਮਤੀ ਜੋਤੀ ਬਾਲਾ ਪੀ.ਸੀ.ਐੱਸ. ਉਪ ਮੰਡਲ ਮੈਜਿਸਟਰੇਟ ਦਸੂਹਾ ਵਲੋਂ ਚੋਣਾਂ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਹਲਕਾ 40 ਦਸੂਹਾ ਲਈ ਵੱਖ-ਵੱਖ ਟੀਮਾਂ ...

ਪੂਰੀ ਖ਼ਬਰ »

ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਚੋਣ

ਦਸੂਹਾ, 19 ਮਾਰਚ (ਭੁੱਲਰ)-ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਟੇਟ ਬਾਡੀ ਦੀ ਚੋਣ ਅਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਬਸੰਮਤੀ ਨਾਲ ਇੰਜੀਨੀਅਰ ਅਜੀਤ ਸਿੰਘ ਔਜਲਾ ਨੂੰ ਪ੍ਰਧਾਨ ਚੁਣਿਆ ਗਿਆ ਜਦ ਕਿ ਸੂਬਾ ਜਨਰਲ ਸਕੱਤਰ ਜੈ ਦੇਵ ਰਿਸ਼ੀ, ਉਪ ...

ਪੂਰੀ ਖ਼ਬਰ »

ਚੱਬੇਵਾਲ ਕਾਲਜ 'ਚ ਸੂਚਨਾ ਤੇ ਟੈਕਨਾਲੋਜੀ ਸਬੰਧੀ ਗਤੀਵਿਧੀਆਂ ਦੀ ਪ੍ਰਦਰਸ਼ਨੀ

ਚੱਬੇਵਾਲ , 19 ਮਾਰਚ (ਰਾਜਾ ਸਿੰਘ ਪੱਟੀ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵੂਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਪਿੰ੍ਰਸੀਪਲ ਡਾ. ਅਨੀਤਾ ਸਿੰਘ ਦੀ ਅਗਵਾਈ ਵਿਚ ਕਾਲਜ ਦੇ ਕੰਪਿਊਟਰ ਵਿਭਾਗ ਵਲੋਂ ਸੂਚਨਾ ਅਤੇ ਟੈਕਨਾਲੋਜੀ ਸੰਬੰਧੀ ਵੱਖ ਵੱਖ ਗਤੀਵਿਧੀਆਂ ਦੀ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਮੂਨਕ ਦੋਆਬਾ ਦੇ ਸਕੱਤਰ ਜਨਰਲ ਨਿਯੁਕਤ

ਟਾਂਡਾ ਉੜਮੁੜ, 19 ਮਾਰਚ (ਦੀਪਕ ਬਹਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਤੇ ਯੂਥ ਅਕਾਲੀ ਦਲ ਪੰਜਾਬ ਦੇ ਸਕੱਤਰ ਜਰਨਲ ਸਰਬਜੋਤ ਸਿੰਘ ਸਾਬੀ ਨੇ ਯੂਥ ਆਗੂ ਸੁਖਵਿੰਦਰ ਸਿੰਘ ਮੂਨਕ ਵਲੋਂ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ 2 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਰੇਤ ਨਾਲ ਭਰੀ ਟਰਾਲੀ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕੀਤਾ ਹੈ | ਮਾਈਨਿੰਗ ਅਧਿਕਾਰੀ ਅਲੋਕ ਚੌਧਰੀ ਨੇ ਦੱਸਿਆ ...

ਪੂਰੀ ਖ਼ਬਰ »

ਵਿਦਿਆਰਥਣ ਅਮਨਦੀਪ ਕੌਰ ਦਾ ਕਾਲਜ ਵਲੋਂ ਸਨਮਾਨ

ਚੱਬੇਵਾਲ , 19 ਮਾਰਚ ( ਰਾਜਾ ਸਿੰਘ ਪੱਟੀ)- ਜਾਗੋ ਵੈਲਫੇਅਰ ਸੁਸਾਇਟੀ ਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਮਾਹਿਲਪੁਰ ਵਿਖੇ ਕਰਵਾਏ ਮੌਲਿਕ ਕਾਵਿ ਰਚਨਾ ਉਚਾਰਨ ਮੁਕਾਬਲੇ ਵਿਚ ਮੌਲਿਕ ਕਾਵਿ ਰਚਨਾ ਤਹਿਤ ਗੀਤ ਪੇਸ਼ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸ੍ਰੀ ਗੁਰੂ ...

ਪੂਰੀ ਖ਼ਬਰ »

ਨਸ਼ੇ ਦੇ ਸੌਦਾਗਰ ਨੂੰ 4 ਸਾਲ ਦੀ ਸਜ਼ਾ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੁਲਦੀਪ ਸਿੰਘ ਚੀਮਾ ਦੀ ਅਦਾਲਤ ਨੇ 30 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕੀਤੇ ਤਸਕਰ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ ਗਏ ਦੋਸ਼ੀ ਬੀਰਬਲ ਸਿੰਘ ਪੁੱਤਰ ਜੀਤ ਰਾਮ ਵਾਸੀ ...

ਪੂਰੀ ਖ਼ਬਰ »

ਨਵਯੁਗ ਯੂਥ ਸੰਸਥਾ ਵਲੋਂ ਲੋੜਵੰਦ ਪਰਿਵਾਰ ਦੀ ਸਹਾਇਤਾ

ਐਮਾਂ ਮਾਂਗਟ, 19 ਮਾਰਚ (ਗੁਰਾਇਆ)- ਨਵਯੁਗ ਸੰਸਥਾ ਦੀ ਮੀਟਿੰਗ ਪਿੰਡ ਉਮਰਪੁਰ ਵਿਖੇ ਦੋਆਬਾ ਜ਼ੋਨ ਦੇ ਇੰਚਾਰਜ ਅਮੀਰ ਸ਼ਰਮਾ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸੰਸਥਾ ਦਾ ਹਰੇਕ ਮੈਂਬਰ ਆ ਰਹੀਆਂ ਚੋਣਾਂ ਦੌਰਾਨ ਕਿਸੇ ਵੀ ਪਾਰਟੀ ...

ਪੂਰੀ ਖ਼ਬਰ »

ਲੁੱਟ ਖੋਹ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਥਾਣਾ ਹਰਿਆਣਾ ਪੁਲਿਸ ਨੇ ਲੁੱਟ ਖੋਹ ਕਰਨ ਦੇ ਮਾਮਲੇ 'ਚ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਭਾਨੋਵਾਲ ਦੇ ਵਾਸੀ ਅਮਨਦੀਪ ਡਡਵਾਲ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਬਾਗਪੁਰ ਨਜ਼ਦੀਕ ...

ਪੂਰੀ ਖ਼ਬਰ »

20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਅੱਡਾ ਸਰਾਂ, 19 ਮਾਰਚ (ਹਰਜਿੰਦਰ ਸਿੰਘ ਮਸੀਤੀ)- ਟਾਂਡਾ ਪੁਲਿਸ ਨੇ ਪਿੰਡ ਬੈਂਚਾਂ 'ਚ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗਸ਼ਤ ਦੌਰਾਨ ਹੈੱਡ ...

ਪੂਰੀ ਖ਼ਬਰ »

ਪਰਮਲ ਨਾਲ ਭਰੇ ਕਨਟੇਨਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਚਿੰਤਪੁਰਨੀ ਰੋਡ 'ਤੇ ਪਰਮਲ ਨਾਲ ਭਰੇ ਕਨਟੇਨਰ ਨੂੰ ਅਚਾਨਕ ਅੱਗ ਲੱਗ ਗਈ | ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੰੁਚ ਕੇ ਅੱਗ 'ਤੇ ਕਾਬੂ ਪਾ ਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਨਟੇਨਰ ਦੇ ਡਰਾਈਵਰ ਸੰਤੋਖ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦਾ 642ਵਾਂ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ

ਰਾਮਗੜ੍ਹ ਸੀਕਰੀ, 18 ਮਾਰਚ (ਕਟੋਚ)-ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਟੋਹਲੂ-ਭਟੇੜ ਦੇ ਯਤਨਾਂ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਪਿੰਡ ਟੋਹਲੂ ਵਿਖੇ ਮਹਾਨ ਸੰਤ ਗੁਰੂ ਰਵਿਦਾਸ ਦਾ 642ਵਾਂ ਜਨਮ ਦਿਹਾੜਾ ਪੂਰੀ ਧਾਰਮਿਕ ਭਾਵਨਾ ਤੇ ਸ਼ਰਧਾਪੂਰਵਕ ਮਨਾਇਆ ...

ਪੂਰੀ ਖ਼ਬਰ »

ਬਜ਼ੁਰਗਾਂ ਦਾ ਮਾਣ-ਸਤਿਕਾਰ ਅਤਿ ਜ਼ਰੂਰੀ- ਡਾ: ਰਾਜ

ਚੱਬੇਵਾਲ, 19 ਮਾਰਚ (ਸਖ਼ੀਆ)- ਜਿੰਨਾਂ ਚਿਰ ਸਮਾਜ ਆਪਣੇ ਬਜ਼ੁਰਗਾਂ ਪ੍ਰਤੀ ਮਾਣ-ਸਤਿਕਾਰ ਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਅੱਗੇ ਵਧਦਾ ਰਹੇਗਾ, ਤਦ ਤੱਕ ਸਾਡੀਆਂ ਪੀੜ੍ਹੀਆਂ ਦੁਨੀਆਂ ਵਿਚ ਵਿਚਰਦਿਆਂ ਆਪਣੀ ਹੋਂਦ ਬਣਾਈ ਰੱਖਣਗੀਆਂ | ਇਹ ਵਿਚਾਰ ਡਾ: ਰਾਜ ...

ਪੂਰੀ ਖ਼ਬਰ »

ਪਿੰਡ ਨੱਥੂਪੁਰ ਦਾ ਕਬੱਡੀ ਕੱਪ ਜੋਬਨ ਕਲੱਬ ਅਮਰੀਕਾ ਦੇ ਨਾਂਅ ਰਿਹਾ

ਮਿਆਣੀ, 19 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਸ਼ਹੀਦ ਕੁਲਵੰਤ ਬੀਰ ਸਪੋਰਟਸ ਕਲੱਬ ਨੱਥੂਪੁਰ ਡੁਮਾਣਾ ਵਲੋਂ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ 33ਵਾਂ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ ਜਿਸ ਦਾ ਉਦਘਾਟਨ ਮੈਨੇਜਰ ਮਹਿੰਦਰ ਸਿੰਘ ਲਾਡੀ ਬਰਿਆਰ ਨੇ ...

ਪੂਰੀ ਖ਼ਬਰ »

ਪਿੰਡ ਬੋਦਲ ਵਿਖੇ ਜਾਗਰੂਕਤਾ ਸਮਾਗਮ

ਦਸੂਹਾ, 19 ਮਾਰਚ (ਭੁੱਲਰ)- ਪਿੰਡ ਬੋਦਲ ਵਿਖੇ ਸਵੀਪ ਪ੍ਰੋਗਰਾਮ ਤਹਿਤ ਐਸ. ਡੀ. ਐਮ. ਜੋਤੀ ਬਾਲਾ ਮੱਟੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੀ.ਡੀ.ਪੀ.ਓ. ਤਜਿੰਦਰ ਕੌਰ ਤੇ ਸੁਪਰਵਾਈਜ਼ਰ ...

ਪੂਰੀ ਖ਼ਬਰ »

ਸੰਤ ਮਾਝਾ ਸਿੰਘ ਕਰਮਜੋਤ ਕਾਲਜ ਵਿਖੇ ਐਨ. ਐੱਸ. ਐੱਸ. ਕੈਂਪ

ਮਿਆਣੀ, 19 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫ਼ਾਰ ਵੁਮੈਨ ਮਿਆਣੀ ਵਿਖੇ ਪਿ੍ੰਸੀਪਲ ਡਾ: ਹਰਜਿੰਦਰ ਕੌਰ ਦੀ ਅਗਵਾਈ ਵਿਚ ਇਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ | ਕੈਂਪ ਇੰਚਾਰਜ ਪ੍ਰੋ. ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਵਲੋਂ ਮੈਡੀਕਲ ਕੈਂਪ

ਗੜ੍ਹਸ਼ੰਕਰ, 19 ਮਾਰਚ (ਧਾਲੀਵਾਲ)- ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਬੁੱਧ ਸਿੰਘ ਨਗਰ ਕੁੱਕੜ ਮਜਾਰਾ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪਿੰਡ ਸਾਧੋਵਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਡਾ. ਗੁਰਦੀਪ ਸਿੰਘ ...

ਪੂਰੀ ਖ਼ਬਰ »

ਸੰਤ ਸਰ ਚੈਰੀਟੇਬਲ ਹਸਪਤਾਲ ਖੁਰਦਾਂ ਵਿਖੇ ਮੈਡੀਕਲ ਕੈਂਪ

ਗੜ੍ਹਦੀਵਾਲਾ, 19 ਮਾਰਚ (ਚੱਗਰ)- ਸੰਤ ਸਰ ਚੈਰੀਟੇਬਲ ਹਸਪਤਾਲ ਖੁਰਦਾਂ ਵਿਖੇ ਸੰਤ ਸਰੂਪ ਸਿੰਘ ਚੰਡੀਗੜ੍ਹ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦੌਰਾਨ ਡਾ: ਮਨਦੀਪ ਸਿੰਘ, ਡਾ: ਸੀਮਾ, ਡਾ: ਅੰਮਿ੍ਤਪਾਲ, ਡਾ: ਵਰਿੰਦਰ ਸਿੰਘ ਆਦਿ ਦੀ ਟੀਮ ਵਲੋਂ ਕਰੀਬ 150 ...

ਪੂਰੀ ਖ਼ਬਰ »

ਪਦਮਸ੍ਰੀ ਡਾ: ਓਮੇਸ਼ ਕੁਮਾਰ ਵਿਦਿਆਰਥੀਆਂ ਦੇ ਰੂਬਰੂ ਹੋਏ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਕੁੱਤਿਆਂ, ਬਾਂਦਰਾਂ ਤੇ ਬਿੱਲੀ ਵਰਗੇ ਜਾਨਵਰਾਂ ਦੇ ਕੱਟਣ ਨਾਲ ਰੈਬੀਜ਼ ਗ੍ਰਸਤ ਕਰੀਬ 20 ਹਜ਼ਾਰ ਲੋਕ ਭਾਰਤ 'ਚ ਹਰ ਸਾਲ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ | ਐਾਟੀ ਰੈਬੀਜ਼ ਵੈਕਸੀਨ ਦੀ ਲਾਗਤ ਜ਼ਿਆਦਾ ਹੋਣ ਦੇ ਕਾਰਨ ਅਨੇਕ ...

ਪੂਰੀ ਖ਼ਬਰ »

ਅੱਤਿਆਚਾਰ ਵਿਰੋਧੀ ਫ਼ਰੰਟ ਦੀ ਮੀਟਿੰਗ 24 ਨੂੰ

ਚੱਬੇਵਾਲ, 19 ਮਾਰਚ (ਸਖ਼ੀਆ)- ਆਲ ਇੰਡੀਆ ਅੱਤਿਆਚਾਰ ਵਿਰੋਧੀ ਫ਼ਰੰਟ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਮੀਟਿੰਗ ਗੁਰੂ ਰਵਿਦਾਸ ਭਵਨ ਰਹੀਮਪੁਰ ਵਿਖੇ 24 ਮਾਰਚ ਨੂੰ ਕਰਵਾਈ ਜਾ ਰਹੀ ਹੈ, ਜਿਸ ਵਿਚ ਫ਼ਰੰਟ ਦੇ ਚੇਅਰਮੈਨ ਭਗਵਾਨ ਸਿੰਘ ਚੌਹਾਨ ਉਚੇਚੇ ਤੌਰ 'ਤੇ ਪਹੰੁਚ ਰਹੇ ...

ਪੂਰੀ ਖ਼ਬਰ »

ਦੁਆਬਾ ਜ਼ੋਨ ਦੇ ਆਗੂਆਂ ਦੀ ਮੀਟਿੰਗ ਸੱਦ ਕੇ ਲਾਵਾਂਗੇ ਡਿਊਟੀ-ਸੁਕਾਰ

ਜਲੰਧਰ, 19 ਮਾਰਚ (ਮੇਜਰ ਸਿੰਘ)-ਯੂਥ ਅਕਾਲੀ ਦਲ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਸ: ਸੁਖਦੀਪ ਸਿੰਘ ਸੁਕਾਰ ਨੇ ਜ਼ੋਨ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਜਲਦ ਦੀ ਅਹੁਦੇਦਾਰਾਂ ਦੀ ਮੀਟਿੰਗ ਸੱਦ ਕੇ ਚੋਣਾਂ ਲਈ ਡਿਊਟੀਆਂ ਲਗਾਈਆਂ ਜਾਣਗੀਆਂ | ਜ਼ੋਨ ਦੇ ...

ਪੂਰੀ ਖ਼ਬਰ »

ਪਿੰਡ ਟਾਂਡਾ ਚੂੜੀਆਂ ਵਿਖੇ ਕੀਰਤਨ ਦਰਬਾਰ

ਭੰਗਾਲਾ, 19 ਮਾਰਚ (ਸਰਵਜੀਤ ਸਿੰਘ)- ਉਪ ਮੰਡਲ ਮੁਕੇਰੀਆਂ ਦੇ ਪਿੰਡ ਟਾਂਡਾ ਚੂੜੀਆਂ ਵਿਖੇ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਕੀਰਤਨ ਦਰਬਾਰ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਭਾਈ ਤਰਵਲਵੀਰ ਸਿੰਘ, ਭਾਈ ਨਿਰਮਲ ...

ਪੂਰੀ ਖ਼ਬਰ »

ਪ. ਸ. ਸ. ਫ. ਤੇ ਪੇਂਡੂ ਰੁਜ਼ਗਾਰ ਯੂਨੀਅਨ ਵਲੋਂ ਮੰਗ ਪੱਤਰ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਮਨਰੇਗਾ ਅਧੀਨ ਕੰਮ ਕਰਦੇ ਕਾਮਿਆਂ ਦੀਆਂ ਸਮੱਸਿਆਵਾਂ ਸਬੰਧੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਪੇਂਡੂ ਰੁਜ਼ਗਾਰ ਯੂਨੀਅਨ ਦੇ ਸਾਂਝੇ ਵਫ਼ਦ ਵਲੋਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ...

ਪੂਰੀ ਖ਼ਬਰ »

ਨੌਸ਼ਹਿਰਾ ਕਾਲਜ 'ਚ ਅੰਤਰ ਕਾਲਜ ਖੇਡ ਮੁਕਾਬਲੇ

ਹਰਿਆਣਾ, 19 ਮਾਰਚ (ਹਰਮੇਲ ਸਿੰਘ ਖੱਖ)- ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨਲ ਟਰੱਸਟ ਡੱਲੇਵਾਲ ਦੇ ਅਧੀਨ ਕਰੀਬ ਇਕ ਦਰਜਨ ਸਿੱਖਿਆ ਸੰਸਥਾਵਾਂ ਦੇ ਸਾਲਾਨਾ ਖੇਡ ਮੁਕਾਬਲੇ ਗੁਰੂ ਨਾਨਕ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਨੌਸ਼ਹਿਰਾ ਵਿਖੇ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦੇ ਕੈਮਿਸਟਰੀ ਵਿਭਾਗ ਵਲੋਂ ਵਿਸ਼ੇਸ਼ ਭਾਸ਼ਣ

ਮੁਕੇਰੀਆਂ, 19 ਮਾਰਚ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਕੈਮਿਸਟਰੀ ਵਿਭਾਗ ਵਲੋਂ ਕਨਸੈਪਚੂਲਾਈਜੇਸ਼ਨ ਆਫ ਫ਼ੋਟੋ ਕੈਮਿਸਟਰੀ ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ, ਜਿਸ ਵਿਚ ਡਾ: ਸੁਮਨਜੀਤ ਕੌਰ ਕੈਮਿਸਟਰੀ ਵਿਭਾਗ ...

ਪੂਰੀ ਖ਼ਬਰ »

'ਸਾਂਝੀ ਰਸੋਈ' ਲਈ 15 ਹਜ਼ਾਰ ਰੁਪਏ ਦਾ ਯੋਗਦਾਨ

ਹੁਸ਼ਿਆਰਪੁਰ, 19 ਮਾਰਚ (ਨਰਿੰਦਰ ਸਿੰਘ ਬੱਡਲਾ)- ਹੁਸ਼ਿਆਰਪੁਰ ਦੇ ਵਸਨੀਕ ਡਾਕਟਰ ਅਸ਼ੋਕ ਸੂਦ ਤੇ ਕਮਲੇਸ਼ ਸੂਦ ਨੇ ਆਪਣੇ ਪੁੱਤਰ ਮਨੀਸ਼ ਸੂਦ ਦਾ ਜਨਮ ਦਿਨ 'ਸਾਂਝੀ ਰਸੋਈ' ਵਿਖੇ ਮਨਾਇਆ | ਇਸ ਦੌਰਾਨ ਪਰਿਵਾਰ ਵਲੋਂ 'ਸਾਂਝੀ ਰਸੋਈ' ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਦਾਨ ...

ਪੂਰੀ ਖ਼ਬਰ »

ਗੁਰਮੀਤ ਸਿੰਘ ਵਲੋਂ ਚੱਬੇਵਾਲ ਪੰਚਾਇਤ ਨੂੰ ਇਕ ਲੱਖ ਦਾ ਯੋਗਦਾਨ

ਚੱਬੇਵਾਲ, 19 ਮਾਰਚ (ਰਾਜਾ ਸਿੰਘ ਪੱਟੀ)- ਪਿੰਡ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਚੱਬੇਵਾਲ ਪੁੱਤਰ ਤਸਵੀਰ ਸਿੰਘ ਨੇ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਚੱਬੇਵਾਲ ਦੇ ਸਰਪੰਚ ਹਰਮਿੰਦਰ ਸਿੰਘ ਸੰਧੂ ਤੇ ਗ੍ਰਾਮ ਪੰਚਾਇਤ ...

ਪੂਰੀ ਖ਼ਬਰ »

ਸਾਬਕਾ ਸਰਪੰਚ ਵਲੋਂ ਸਾਂਝੀ ਰਸੋਈ ਲਈ ਪੰਜ ਹਜ਼ਾਰ ਰੁਪਏ ਭੇਂਟ

ਹੁਸ਼ਿਆਰਪੁਰ, 19 ਮਾਰਚ (ਹਰਪ੍ਰੀਤ ਕੌਰ)- ਪਿੰਡ ਭਟੇੜ ਦੇ ਸਾਬਕਾ ਸਰਪੰਚ ਰਾਮਦੇਵ ਸ਼ਰਮਾ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਲਈ ਪੰਜ ਹਜ਼ਾਰ ਰੁਪਏ ਭੇਂਟ ਕੀਤੇ | ਉਨ੍ਹਾਂ ਨੇ ਨਾਮਾਤਰ ਪੈਸਿਆਂ 'ਚ ਲੋੜਵੰਦ ਲੋਕਾਂ ਨੂੰ ਭਰ ਪੇਟ ਖਾਣਾ ...

ਪੂਰੀ ਖ਼ਬਰ »

ਸ਼ਹਿਰੀ ਪ੍ਰਧਾਨ ਲਾਲੀ ਬਾਜਵਾ ਦਾ ਸਨਮਾਨ

ਚੱਬੇਵਾਲ, 19 ਮਾਰਚ (ਸਖ਼ੀਆ)- ਅੱਡਾ ਚੱਗਰਾਂ ਵਿਖੇ ਅਕਾਲੀ ਦਲ ਯੂਥ ਵਿੰਗ ਦੇ ਆਗੂ ਭਾਈ ਇੰਦਰਜੀਤ ਸਿੰਘ ਹਰੀਪੁਰ ਵਲੋਂ ਆਪਣੇ ਸਾਥੀਆਂ ਸਮੇਤ ਜਤਿੰਦਰ ਸਿੰਘ ਲਾਲੀ ਬਾਜਵਾ ਦਾ ਸ਼ਹਿਰੀ ਪ੍ਰਧਾਨ ਬਣਨ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਹਰੀਪੁਰ ਨੇ ਕਿਹਾ ਕਿ ਲਾਲੀ ਬਾਜਵਾ ...

ਪੂਰੀ ਖ਼ਬਰ »

ਐਸ. ਜੇ. ਐਸ. ਸਕੂਲ 'ਚ ਆਧੁਨਿਕ ਕੰਪਿਊਟਰ ਲੈਬ ਦਾ ਉਦਘਾਟਨ

ਅੱਡਾ ਸਰਾਂ, 19 ਮਾਰਚ (ਹਰਜਿੰਦਰ ਸਿੰਘ ਮਸੀਤੀ)- ਸ: ਜਗੀਰ ਸਿੰਘ ਧਾਲੀਵਾਲ ਟਰੱਸਟ ਤੇ ਐਡਵਾਈਜ਼ਰੀ ਬੋਰਡ ਵਲੋਂ ਚਲਾਏ ਜਾ ਰਹੀ ਵਿੱਦਿਅਕ ਸੰਸਥਾ ਐਸ.ਜੇ.ਐਸ. ਇਨੋਵੇਟਿਵ ਸਕੂਲ ਅੱਡਾ ਸਰਾਂ ਵਿਖੇ ਪ੍ਰਵਾਸੀ ਭਾਰਤੀਆਂ ਨੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ | ਉਦਘਾਟਨ ...

ਪੂਰੀ ਖ਼ਬਰ »

ਪਿੰਡ ਅਵਾਣ ਘੋੜੇਸ਼ਾਹ ਵਿਖੇ ਸਮੂਹਿਕ ਵਿਆਹ ਕਰਵਾਏ

ਮਿਆਣੀ, 19 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਬੇਟ ਇਲਾਕੇ ਦੇ ਪਿੰਡ ਅਵਾਣ ਘੋੜੇਸ਼ਾਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਵ: ਮਹਿੰਦਰ ਕੌਰ ਤੇ ਜੋਗਿੰਦਰ ਸਿੰਘ ਮੁਲਤਾਨੀ ...

ਪੂਰੀ ਖ਼ਬਰ »

ਰਿਆਤ ਬਾਹਰਾ ਮੈਨੇਜਮੈਂਟ ਕਾਲਜ 'ਚ 'ਜੋਸ਼-2019' ਸਮਾਗਮ

ਹੁਸ਼ਿਆਰਪੁਰ, 19 ਮਾਰਚ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਰਿਆਤ ਬਾਹਰਾ ਮੈਨੇਜਮੈਂਟ ਕਾਲਜ ਹੁਸ਼ਿਆਰਪੁਰ 'ਚ ਸਮਾਗਮ 'ਜੋਸ਼-2019' ਕਰਵਾਇਆ ਗਿਆ | ਪਿ੍ੰਸੀਪਲ ਡਾ: ਹਰਿੰਦਰ ਗਿੱਲ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਵਿਚ ਪੰਜਾਬ, ਹਿਮਾਚਲ ਦੇ ਸਰਕਾਰੀ ਤੇ ਗੈਰ ...

ਪੂਰੀ ਖ਼ਬਰ »

ਮੌਲਿਕ ਕਾਵਿ ਰਚਨਾ ਉਚਾਰਨ ਮੁਕਾਬਲਾ ਤੇ ਕਵੀ ਸੰਮੇਲਨ

ਮਾਹਿਲਪੁਰ, 19 ਮਾਰਚ (ਰਜਿੰਦਰ ਸਿੰਘ, ਦੀਪਕ ਅਗਨੀਹੋਤਰੀ)- ਜਾਗੋ ਵੈਲਫੇਅਰ ਸੁਸਾਇਟੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਮੌਲਿਕ ਕਾਵਿ ਰਚਨਾ ਉਚਾਰਨ ਮੁਕਾਬਲਾ ਅਤੇ ਦੂਜਾ ਜਾਗੋ ਸਾਹਿਤਕ ਸੰਗਮ ਕਵੀ ਸੰਮੇਲਨ ਪਿ੍ੰ. ਸਰਬਜੀਤ ਸਿੰਘ, ਜੀਵਨ ਚੰਦੇਲੀ ਖਾਲਸਾ ਕਾਲਜ ...

ਪੂਰੀ ਖ਼ਬਰ »

ਯਾਦਵਿੰਦਰ ਤੇ ਰਾਜਾ ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਮੀਤ ਪ੍ਰਧਾਨ ਨਿਯੁਕਤ

ਗੜ੍ਹਸ਼ੰਕਰ, 19 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਹਲਕੇ ਨਾਲ ਸਬੰਧਿਤ ਯੂਥ ਆਗੂ ਯਾਦਵਿੰਦਰ ਸਿੰਘ ਹੈਬੋਵਾਲ ਤੇ ਰਾਜਵਿੰਦਰ ਸਿੰਘ ਰਾਜਾ ਸਰਪੰਚ ਨੂੰ ਯੂਥ ਅਕਾਲੀ ਦਲ ਦੋਆਬਾ ਜ਼ੋਨ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ ਲਈ ਯਾਦਵਿੰਦਰ ਸਿੰਘ ...

ਪੂਰੀ ਖ਼ਬਰ »

ਮਸੀਹੀ ਭਾਈਚਾਰੇ ਵਲੋਂ 'ਮਸੀਹੀ ਅਧਿਕਾਰ ਰੈਲੀ'

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)- ਦੋਆਬਾ ਦੇ ਮਸੀਹੀ ਭਾਈਚਾਰੇ ਵਲੋਂ ਏ.ਪੀ. ਮਿਸ਼ਨ ਸਕੂਲ ਸਿਵਲ ਲਾਈਨ ਹੁਸ਼ਿਆਰਪੁਰ ਵਿਖੇ ਕਿ੍ਸਚੀਅਨ ਨੈਸ਼ਨਲ ਫਰੰਟ, ਪਾਸਟਰ ਐਸੋਸੀਏਸ਼ਨ ਪੰਜਾਬ, ਮੋਨਾ ਮੈਮੋਰੀਅਲ ਚਰਚ ਤੇ ਦੋਆਬਾ ਦੀਆਂ ਸਮੂਹ ਪਾਸਟਰ ਐਸੋਸੀਏਸ਼ਨਾਂ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਮੂਨਕ ਦੋਆਬਾ ਦੇ ਸਕੱਤਰ ਜਨਰਲ ਨਿਯੁਕਤ

ਐਮ. ਐਸ. ਸੀ. ਦੇ ਪਹਿਲੇ ਸਮੈਸਟਰ ਦਾ ਨਤੀਜਾ 100 ਫ਼ੀਸਦੀ ਰਿਹਾ ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ (ਰਿਟਾ:) ਨੇ ਦੱਸਿਆ ਕਿ ਜ਼ਿਲ੍ਹਾ ਸੇਵਾਵਾਂ ਭਲਾਈ ਦਫ਼ਤਰ ਅੰਦਰ ਚੱਲ ਰਹੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX