ਤਾਜਾ ਖ਼ਬਰਾਂ


30 ਮਈ ਨੂੰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  21 minutes ago
ਨਵੀਂ ਦਿੱਲੀ, 26 ਮਈ- 30 ਮਈ ਨੂੰ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸੇ ਦਿਨ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ ਵੀ .....
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਦਿੱਤੀ ਜਿੱਤ ਦੀ ਵਧਾਈ
. . .  33 minutes ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਫੋਨ ਕੀਤਾ ਅਤੇ ਲੋਕ ਸਭਾ ਚੋਣਾਂ 'ਚ ਜਿੱਤ ਦੀ ਵਧਾਈ ਵੀ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ...
ਆਈ.ਐਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇਗੀ ਸ੍ਰੀਲੰਕਾ ਸਰਕਾਰ
. . .  about 1 hour ago
ਕੋਲੰਬੋ, 26 ਮਈ- ਸ੍ਰੀਲੰਕਾ ਸਰਕਾਰ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਦੇ ਲਈ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਆਪਣੀ ....
ਸੰਗਰੂਰ ਤੋਂ ਭਾਜਪਾ ਦੇ ਵਫ਼ਦ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਸੰਗਰੂਰ ਤੋਂ ਭਾਜਪਾ ਦਾ ਇੱਕ ਵਫ਼ਦ, ਜਿਸ 'ਚ ਭਾਜਪਾ ਕਿਸਾਨ ਮੋਰਚੇ ਦੇ ਕੇਂਦਰੀ ਆਗੂ ਸਤਵੰਤ ਸਿੰਘ ਪੂਨੀਆ ਅਤੇ ਮਹਿਲਾ ਮੋਰਚਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਮੰਜੁਲਾ ਸ਼ਰਮਾ ਸ਼ਾਮਲ ਸਨ, ਨੇ ਅੱਜ ਰਾਜਧਾਨੀ ਦਿੱਲੀ...
ਇਕ ਜੂਨ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ, ਤਿਆਰੀਆਂ ਜਾਰੀ
. . .  about 1 hour ago
ਦੇਹਰਾਦੂਨ, 26 ਮਈ - ਰਿਪੋਰਟਾਂ ਮੁਤਾਬਿਕ ਇਕ ਜੂਨ ਤੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹਣ ਜਾ ਰਹੇ ਹਨ। ਭਾਰਤੀ ਫੌਜ ਦੀ ਇਕ ਟੀਮ ਨੂੰ ਇਕ ਮਈ ਤੋਂ 6 ਕਿੱਲੋਮੀਟਰ ਤੱਕ ਦੇ ਟਰੈਕ ਤੋਂ ਬਰਫ਼ ਨੂੰ ਹਟਾਉਣ ਲਈ ਤਾਇਨਾਤ ਕੀਤਾ ਗਿਆ ਹੈ, ਇਸ ਟੀਮ ਵਿਚ...
ਜਿੱਤ ਦਾ ਜਸ਼ਨ ਮਨਾਉਣ ਅੱਜ ਗੁਜਰਾਤ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ
. . .  about 1 hour ago
ਅਹਿਮਦਾਬਾਦ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਗੁਜਰਾਤ ਪਹੁੰਚ ਰਹੇ ਹਨ, ਜਿਸ ਨੇ ਇੱਕ ਵਾਰ ਫਿਰ ਪਾਰਟੀ ਨੂੰ ਸਾਰੀਆਂ 26 ਸੰਸਦੀ ਸੀਟਾਂ ਸੌਂਪੀਆਂ ਹਨ। ਭਾਜਪਾ ਦੀ .....
ਓਡੀਸ਼ਾ : ਰਾਜਪਾਲ ਨੇ ਨਵੀਨ ਪਟਨਾਇਕ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ
. . .  about 2 hours ago
ਭੁਵਨੇਸ਼ਵਰ, 26 ਮਈ- ਬੀਜੂ ਜਨਤਾ ਦਲ ਦੇ ਪ੍ਰਧਾਨ ਨਵੀਨ ਪਟਨਾਇਕ ਨੇ ਐਤਵਾਰ ਨੂੰ ਓਡੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਨਾਲ ਮੁਲਾਕਾਤ ਕੀਤੀ ਅਤੇ ਸੂਬੇ 'ਚ ਲਗਾਤਾਰ ਪੰਜਵੀਂ ਵਾਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਕਿਸ਼ਤੀਆਂ 'ਚ ਦਿਖਾਈ ਦਿੱਤੇ ਆਈ. ਐੱਸ. ਦੇ 15 ਅੱਤਵਾਦੀ, ਹਾਈ ਅਲਰਟ 'ਤੇ ਕੇਰਲ ਤੱਟ
. . .  about 2 hours ago
ਤਿਰੂਵਨੰਤਪੁਰਮ, 26 ਮਈ- ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦੇ 15 ਸ਼ੱਕੀ ਅੱਤਵਾਦੀਆਂ ਦੇ ਕਿਸ਼ਤੀਆਂ 'ਚ ਸਵਾਰ ਹੋ ਕੇ ਕਥਿਤ ਤੌਰ 'ਤੇ ਸ੍ਰੀਲੰਕਾ ਤੋਂ ਲਕਸ਼ਦੀਪ ਲਈ ਰਵਾਨਾ ਹੋਣ ਦੀ ਖ਼ੁਫ਼ੀਆ ਰਿਪੋਰਟ ਮਿਲਣ ਤੋਂ ਬਾਅਦ ਕੇਰਲ ਤੱਟ 'ਤੇ ਹਾਈ ਅਲਰਟ...
ਪਿਉ ਨੇ ਗਲਾ ਵੱਢ ਕੇ ਮੌਤ ਦੇ ਘਾਟ ਉਤਾਰੇ ਆਪਣੇ ਪੁੱਤਰ, ਫਿਰ ਲਿਆ ਫਾਹਾ
. . .  about 2 hours ago
ਪਟਨਾ, 26 ਮਈ- ਬਿਹਾਰ 'ਚ ਸ਼ਿਵਹਰ ਜ਼ਿਲ੍ਹੇ ਦੇ ਨਗਰ ਥਾਣਾ ਇਲਾਕੇ 'ਚ ਹਰਨਾਹੀ ਪਿੰਡ 'ਚ ਇੱਕ ਵਿਅਕਤੀ ਵੱਲੋਂ ਆਪਣੇ ਦੋ ਬੱਚਿਆ ਦਾ ਕਤਲ ਕੀਤੇ ਜਾਣ ਤੋਂ ਬਾਅਦ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ...
ਬਠਿੰਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
. . .  about 2 hours ago
ਬਠਿੰਡਾ, 26 ਮਈ (ਲਛਮਣ ਦਾਸ ਗਰਗ, ਮਨਦੀਪ ਮੱਕੜ)- ਬਠਿੰਡਾ ਦੇ ਗੋਨਿਆਣਾ ਵਿਖੇ ਇੱਕ ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਾਣਕਾਰੀ...
ਅਫ਼ਗ਼ਾਨਿਸਤਾਨ 'ਚ 30 ਤਾਲਿਬਾਨੀ ਅੱਤਵਾਦੀ ਢੇਰ
. . .  about 3 hours ago
ਕੰਧਾਰ, 26 ਮਈ- ਅਫ਼ਗ਼ਾਨਿਸਤਾਨ ਦੇ ਦੱਖਣੀ ਕੰਧਾਰ ਅਤੇ ਦੋ ਹੋਰ ਪੂਰਬੀ ਸੂਬਿਆਂ 'ਚ ਤਾਲਿਬਾਨੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੀਤੀ ਗਈ ਕਾਰਵਾਈ 'ਚ ਤਾਲਿਬਾਨ ਸਮੂਹ ਦੇ ਦੋ ਸਥਾਨਕ ਕਮਾਂਡਰ ਸਮੇਤ ਕੁੱਲ 30 ਅੱਤਵਾਦੀਆਂ ਮਾਰੇ ਗਏ ਹਨ। ਫ਼ੌਜ ਵੱਲੋਂ .....
ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  about 3 hours ago
ਖਡੂਰ ਸਾਹਿਬ, 26 ਮਈ (ਮਾਨ ਸਿੰਘ)- ਪੁਲਿਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਜਾਤੀ ਉਮਰਾ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੇ ਚਾਚਾ ਸੁਖਰਾਮ ਸਿੰਘ, ਦਾਦੀ ਸੁਰਜੀਤ ਕੌਰ ਅਤੇ ਭੈਣਾਂ ਹਰਪ੍ਰੀਤ...
8 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਪੇਰੂ ਦੀ ਧਰਤੀ
. . .  about 3 hours ago
ਲੀਮਾ, 26 ਮਈ- ਉੱਤਰੀ ਪੇਰੂ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 8.0 ਮਾਪੀ ਗਈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਦਾ ਕਹਿਣਾ ਹੈ ਕਿ ਭੂਚਾਲ ਕਾਰਨ...
ਕਰਨਾਟਕ : ਭਾਜਪਾ ਆਗੂ ਆਰ.ਅਸ਼ੋਕ ਨੂੰ ਮਿਲੇ ਕਾਂਗਰਸੀ ਆਗੂ ਰਮੇਸ਼ ਜਰਕੀਹੋਲੀ ਅਤੇ ਡਾ. ਸੁਧਾਕਰ
. . .  about 4 hours ago
ਬੈਂਗਲੁਰੂ, ੨6 ਮਈ - ਕਾਂਗਰਸੀ ਆਗੂ ਰਮੇਸ਼ ਜਰਕੀਹੋਲੀ ਅਤੇ ਡਾ ਸੁਧਾਕਰ ਨੇ ਬੈਂਗਲੁਰੂ 'ਚ ਐੱਸ.ਐਮ ਕ੍ਰਿਸ਼ਨਾ ਦੇ ਗ੍ਰਹਿ ਵਿਖੇ ਭਾਜਪਾ ਆਗੂ ਆਰ.ਅਸ਼ੋਕ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਮੇਸ਼ ਜਰਕੀਹੋਲੀ ਨੇ ਕਿਹਾ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀ ਸੀ...
ਅਫ਼ਗ਼ਾਨਿਸਤਾਨ 'ਚ ਸੱਤ ਅੱਤਵਾਦੀ ਢੇਰ, ਤਿੰਨ ਪੁਲਿਸ ਕਰਮਚਾਰੀ ਵੀ ਹਲਾਕ
. . .  about 4 hours ago
ਕਾਬੁਲ, 26 ਮਈ- ਅਫ਼ਗ਼ਾਨਿਸਤਾਨ ਦੇ ਉੱਤਰੀ ਸੂਬੇ ਕੁੰਦੁਜ 'ਚ ਅੱਜ ਤੜਕੇ ਅੱਤਵਾਦੀਆਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਈ ਮੁਠਭੇੜ ਦੀਆਂ ਦੋ ਘਟਨਾਵਾਂ 'ਚ ਸੱਤ ਅੱਤਵਾਦੀ ਮਾਰੇ ਗਏ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਤਿੰਨ ਪੁਲਿਸ ਕਰਮਚਾਰੀ ਵੀ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਲਈ ਹਾਂ ਤਿਆਰ
. . .  about 5 hours ago
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੌਧਰੀ ਸੰਤੋਖ ਸਿੰਘ
. . .  about 5 hours ago
ਟਰੈਕਟਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
. . .  about 5 hours ago
ਫਾਰਚੂਨਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
. . .  about 5 hours ago
ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 6 hours ago
ਪੱਛਮੀ ਬੰਗਾਲ 'ਚ ਲੱਗੇ ਭੂਚਾਲ ਦੇ ਝਟਕੇ
. . .  about 6 hours ago
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  about 6 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਇੱਕ ਨਾਗਰਿਕ ਜ਼ਖ਼ਮੀ
. . .  about 6 hours ago
ਨਿਕੋਬਾਰ ਦੀਪ ਸਮੂਹ 'ਚ ਲੱਗੇ ਭੂਚਾਲ ਦੇ ਝਟਕੇ
. . .  about 7 hours ago
ਨਾਈਜੀਰੀਆ 'ਚ ਅੱਤਵਾਦੀ ਹਮਲੇ 'ਚ 25 ਫੌਜੀਆਂ ਦੀ ਮੌਤ
. . .  about 7 hours ago
ਕਮਲਨਾਥ, ਗਹਿਲੋਤ ਤੇ ਚਿਦੰਬਰਮ ਨੇ ਆਪਣੇ ਨਿੱਜੀ ਹਿੱਤ ਪਾਰਟੀ ਤੋਂ ਰੱਖੇ ਉੱਪਰ - ਰਾਹੁਲ ਗਾਂਧੀ
. . .  about 8 hours ago
18 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
. . .  about 9 hours ago
ਤ੍ਰਿਪੁਰਾ 'ਚ ਆਇਆ ਹੜ੍ਹ, ਕਈ ਪਰਿਵਾਰ ਹੋਏ ਬੇਘਰ
. . .  about 9 hours ago
ਸਮ੍ਰਿਤੀ ਈਰਾਨੀ ਦੇ ਕਰੀਬੀ ਆਗੂ ਦੀ ਗੋਲੀ ਮਾਰ ਹੱਤਿਆ
. . .  about 9 hours ago
ਅੱਜ ਦਾ ਵਿਚਾਰ
. . .  about 10 hours ago
ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 1 hour ago
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  about 1 hour ago
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  about 1 hour ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  about 1 hour ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਚੇਤ ਸੰਮਤ 551

ਦਿੱਲੀ

ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ ਸਿਰਸਾ ਸਮੇਤ ਹੋਰ ਅਹੁਦੇਦਾਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮਿ੍ਤਸਰ, 19 ਮਾਰਚ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਮਨਜਿੰਦਰ ਸਿੰਘ ਸਿਰਸਾ ਆਪਣੀ ਨਵੀਂ ਬਣੀ ਟੀਮ ਨਾਲ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ | ਉਨ੍ਹਾਂ ਨਾਲ ਨਵੇਂ ਬਣੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾਜੀ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜੂਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ, ਸੰਯੁਕਤ ਸਕੱਤਰ ਹਰਵਿੰਦਰ ਸਿੰਘ ਕੇਪੀ ਸਮੇਤ ਅੰਤਿ੍ੰਗ ਕਮੇਟੀ ਦੇ ਕਈ ਮੈਂਬਰ ਵੀ ਸ਼ਾਮਿਲ ਸਨ | ਦਰਸ਼ਨ ਕਰਨ ਉਪਰੰਤ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਦਿੱਲੀ ਸਿੱਖ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਮਿਲੀ ਹੈ, ਉਸ ਨੂੰ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਨਿਭਾਉਣਗੇ ਤੇ ਗੁਰਧਾਮਾਂ ਦਾ ਪ੍ਰਬੰਧ ਬਿਹਤਰ ਬਣਾਉਣਗੇ | ਸ: ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਵਧ ਤੋਂ ਵਧ ਸੰਗਤ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਦਿੱਲੀ ਦਿੱਲੀ ਕਮੇਟੀ ਵਲੋਂ ਨੌਜਵਾਨ ਪੀੜੀ ਨੂੰ ਗੁਰਮੁਖੀ ਤੇ ਗੁਰਸਿੱਖੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ | ਸ: ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਮੁੱਖ ਰੱਖਦਿਆਂ ਗੁ: ਸਾਹਿਬ ਡੇਰਾ ਬਾਬਾ ਨਾਨਕ ਨੇੜੇ ਜ਼ਮੀਨ ਮੁੱਲ ਲੈ ਕੇ ਕਾਰ ਸੇਵਾ ਵਾਲੇ ਬਾਬਿਆਂ ਦੇ ਸਹਿਯੋਗ ਨਾਲ ਇਕ ਸਰਾਂ ਤਿਆਰ ਕਰਵਾਈ ਜਾਵੇਗੀ ਤੇ ਸੰਗਤਾਂ ਦੀ ਸਹੂਲਤ ਲਈ ਟਰਾਂਸਪੋਰਟ ਤੇ ਹੋਰ ਪ੍ਰਬੰਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਹਿੰਗਾਈ ਨੂੰ ਮੁੱਖ ਰੱਖਦਿਆਂ ਹੋਇਆਂ ਦਿੱਲੀ ਕਮੇਟੀ ਤੇ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਦੇ ਗੰ੍ਰਥੀਆਂ, ਰਾਗੀ ਢਾਡੀ ਤੇ ਸੇਵਾਦਾਰਾਂ ਦੇ ਬੱਚਿਆਂ ਦੀ ਟਿਊਸ਼ਨ ਫ਼ੀਸ ਕਮੇਟੀ ਦੇ ਸਕੂਲਾਂ 'ਚ ਮੁਆਫ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬਾਨ ਵਿਖੇ ਹੁੰਦੇ ਪ੍ਰੋਗਰਾਮਾਂ ਤੇ ਹੁਕਮਨਾਮੇ ਦੀ ਜਾਣਕਾਰੀ ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ ਆਦਿ ਸੋਸ਼ਲ ਮੀਡੀਆ ਦੁਆਰਾ ਰੋਜ਼ਾਨਾ ਦਿੱਤੀ ਜਾਵੇਗੀ | ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮਾਮਲੇ 'ਚ ਸਿਰਸਾ ਨੇ ਕਿਹਾ ਸੱਜਣ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਨੂੰ ਜੇਲ੍ਹ ਭੇਜਣ ਲਈ ਦਿੱਲੀ ਕਮੇਟੀ ਵਲੋਂ ਪੂਰੀ ਵਾਹ ਲਗਾਈ ਜਾਵੇਗੀ | ਇਸ ਤੋਂ ਪਹਿਲਾਂ ਸ਼ੋ੍ਰਮਣੀ ਕਮੇਟੀ ਵਲੋਂ ਸੂਚਨਾ ਕੇਂਦਰ ਵਿਖੇ ਸਕੱਤਰ ਮਹਿੰਦਰ ਸਿੰਘ ਆਹਲੀ, ਮੈਂਬਰਾਂ ਭਾਈ ਰਾਮ ਸਿੰਘ ਤੇ ਹਰਜਾਪ ਸਿੰਘ ਅਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵਲੋਂ ਸ: ਸਿਰਸਾ ਤੇ ਹੋਰਨਾਂ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਧੀਕ ਸਕੱਤਰ ਸੁਖਮਿੰਦਰ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਅੰਮਿ੍ਤਪਾਲ ਸਿੰਘ, ਹਰਿੰਦਰ ਸਿੰਘ ਰੋਮੀ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਆਦਿ ਮੌਜੂਦ ਸਨ |

ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 19 ਮਾਰਚ (ਕਰਨੈਲ ਸਿੰਘ, ਜੇ.ਐਸ. ਨਿੱਕੁੂਵਾਲ)-ਖ਼ਾਲਸਾਈ ਪੰਥ ਦੇ ਨਿਆਰੇਪਣ ਦੇ ਪ੍ਰਤੀਕ ਜੋੜ ਮੇਲਾ ਹੋਲਾ ਮਹੱਲਾ ਦੀ ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਮਰਯਾਦਾ ਪੂਰਵਕ ਆਰੰਭਤਾ ਹੋ ਗਈ ਹੈ | ਅੱਜ ਸਵੇਰੇ ਤਖ਼ਤ ...

ਪੂਰੀ ਖ਼ਬਰ »

ਭਾਜਪਾ ਨੇ 'ਆਪ' 'ਤੇ ਲਗਾਏ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)- ਭਾਜਪਾ ਵਿਧਾਇਕ ਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਦੱਖਣੀ ਦਿੱਲੀ ਤੋਂ ਭਾਜਪਾ ਸਾਂਸਦ ਰਮੇਸ਼ ਵਿਧੂੜੀ ਨੇ ਸਾਂਝੇ ਤੌਰ 'ਤੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ 'ਤੇ ਚੋਣ ਜ਼ਾਬਤੇ ਦੀ ...

ਪੂਰੀ ਖ਼ਬਰ »

ਹਰਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)-ਸੀਨੀਅਰ ਅਕਾਲੀ ਆਗੂ ਹਰਮਨਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪਾਰਟੀ ਵਲੋਂ ਹਰਮਨਜੀਤ ਸਿੰਘ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਉਨ੍ਹਾਂ ਦੀਆਂ ਪੰਥ ਤੇ ਪਾਰਟੀ ...

ਪੂਰੀ ਖ਼ਬਰ »

ਦਿੱਲੀ ਕਮੇਟੀ ਅਧੀਨ ਸੇਵਾਦਾਰਾਂ ਦੀਆਂ ਤਨਖਾਹਾਂ 'ਚ ਵਾਧਾ ਕਰਨ ਨਵੇਂ ਪ੍ਰਬੰਧਕ-ਹਨੀ

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਸਵਿੰਦਰ ਸਿੰਘ ਹਨੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਬੰਧਕਾਂ ਨੂੰ ਵਧਾਈ ਦੇਣ ਦੇ ਨਾਲ ਹੀ ਮੰਗ ਕੀਤੀ ਹੈ ਕਿ ਦਿੱਲੀ ਕਮੇਟੀ 'ਚ ਸੇਵਾਦਾਰ ਵਜੋਂ ...

ਪੂਰੀ ਖ਼ਬਰ »

ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ 24 ਘੰਟੇ ਚੱਲਣ ਲਈ ਹੋਰ ਕਰਨਾ ਪਵੇਗਾ ਇੰਤਜ਼ਾਰ

ਚੰਡੀਗੜ੍ਹ, 19 ਮਾਰਚ (ਸੁਰਜੀਤ ਸਿੰਘ ਸੱਤੀ)- ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ 24 ਘੰਟੇ ਚੱਲਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ | ਹਵਾਈ ਫ਼ੌਜ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਦਾ ਧਿਆਨ ਦਿਵਾਇਆ ਕਿ ਸਰਜੀਕਲ ਸਟ੍ਰਾਈਕ ਕਾਰਨ ਕੁਝ ਦਿਨ ਹਵਾਈ ਫ਼ੌਜ ...

ਪੂਰੀ ਖ਼ਬਰ »

ਨਿਰਮਲ ਭੇਖ ਦੁਆਬਾ ਮੰਡਲ ਵਲੋਂ ਹੋਲੇ ਮਹੱਲੇ ਦੀ ਆਰੰਭਤਾ ਮੌਕੇ ਸਜਾਇਆ ਨਗਰ ਕੀਰਤਨ

ਸ੍ਰੀ ਅਨੰਦਪੁਰ ਸਾਹਿਬ, 19 ਮਾਰਚ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਖ਼ਾਲਸਾ ਪੰਥ ਦੀ ਚੜਦੀਕਲਾ ਦੇ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾਂ ਦੀ ਆਰੰਭਤਾਂ ਮੌਕੇ ਪੁਰਾਤਨ ਰਵਾਇਤਾਂ ਅਨੁਸਾਰ ਨਿਰਮਲ ਭੇਖ ਪੰਚਾਇਤਾਂ ਅਖਾੜਾ ਹਰਿਦੁਆਰ ਅਤੇ ਨਿਰਮਲ ਦੁਆਬਾ ਮੰਡਲ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ 12 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ

ਚੰਡੀਗੜ•, 19 ਮਾਰਚ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿ ਗੋਲੀਬਾਰੀ ਕਾਰਨ ਸ਼ਹੀਦ ਹੋਏ ਸਿਪਾਹੀ ਕਰਮਜੀਤ ਸਿੰਘ ਦੇ ਪਰਿਵਾਰ ਨੂੰ 12 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਲਈ ਰੱਖਿਆ ਸੇਵਾਵਾਂ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ | ਇਕ ਸਰਕਾਰੀ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ, 19 ਮਾਰਚ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਕੰਸਲਟੈਂਟਸ ਜੋ ਕਿ ਨਜ਼ਦੀਕ ਸਬ ਜੇਲ੍ਹ ਵਾਲੀ ਗਲੀ 'ਚ ਸਥਿਤ ਹੈ, ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਜ਼ਿਲ੍ਹਾ ਮੋਗਾ ਦੇ ਵਿਦਿਆਰਥੀ ਗਗਨਦੀਪ ਸਿੰਘ ...

ਪੂਰੀ ਖ਼ਬਰ »

ਰੋਹਤਕ ਸਮੂਹਿਕ ਜਬਰ ਜਨਾਹ ਮਾਮਲੇ 'ਚ ਸਾਰੇ ਦੋਸ਼ੀਆਂ ਦੀ ਫਾਂਸੀ ਬਰਕਰਾਰ

ਚੰਡੀਗੜ੍ਹ, 19 ਮਾਰਚ (ਸੁਰਜੀਤ ਸਿੰਘ ਸੱਤੀ)- ਰੋਹਤਕ ਵਿਖੇ ਫਰਵਰੀ 2015 'ਚ ਇਕ ਮੰਦਬੁੱਧੀ ਨੇਪਾਲੀ ਕੁੜੀ ਨਾਲ ਸਮੂਹਿਕ ਜਬਰ ਜਨਾਹ ਉਪਰੰਤ ਉਸ ਦੇ ਕਤਲ ਦੇ ਮਾਮਲੇ 'ਚ ਛੇ ਦੋਸ਼ੀਆਂ ਨੂੰ ਜ਼ਿਲ੍ਹਾ ਅਦਾਲਤ ਰੋਹਤਕ ਵਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਪੰਜਾਬ ਅਤੇ ਹਰਿਆਣਾ ...

ਪੂਰੀ ਖ਼ਬਰ »

ਕੈਨੇਡਾ/ਆਸਟ੍ਰੇਲੀਆ ਮਲਟੀਪਲ ਵੀਜ਼ਾ ਬਿਨਾਂ ਸਪਾਂਸਰ ਲੱਗਦਾ ਹੈ-ਬਿ੍ਲੀਐਾਟ ਕੰਸਲਟੈਂਟਸ (ਮੁਹਾਲੀ)

ਚੰਡੀਗੜ੍ਹ, 19 ਮਾਰਚ (ਅ.ਬ.)- ਬਿ੍ਲੀਐਾਟ ਕੰਸਲਟੈਂਟਸ (ਮੁਹਾਲੀ) ਜੋ ਕਿ ਭਾਰਤ ਸਰਕਾਰ ਤੋਂ ਰਜਿਸਟਰਡ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਐੱਸ.ਸੀ.ਓ. 79, ਫ਼ੇਜ਼ 2 ਮੁਹਾਲੀ ਵਿਖੇ ਸਥਿਤ ਹੈ | ਕੈਨੇਡਾ ਤੇ ਆਸਟ੍ਰੇਲੀਆ ਮਲਟੀਪਲ ਵੀਜ਼ੇ ਲਈ ਕੋਈ ਵੀ ਵਿਅਕਤੀ ...

ਪੂਰੀ ਖ਼ਬਰ »

ਬੈਟਰਥਿੰਕ ਹੁਣ ਸਿੱਖਿਆ ਕਾਰਜਪ੍ਰਣਾਲੀ ਦੇ ਨਿਰਯਾਤਕ ਦੇ ਰੂਪ 'ਚ ਉਭਰਿਆ

ਲੁਧਿਆਣਾ, 19 ਮਾਰਚ (ਭੁਪਿੰਦਰ ਸਿੰਘ ਬਸਰਾ)ਅੰਗਰੇਜ਼ੀ ਦੀ ਸਿੱਖਿਆ ਦੇਣ ਵਾਲਾ ਨਾਮੀ ਅਦਾਰਾ ਬੈੱਟਰਥਿੰਕ ਵਿੱਦਿਅਕ ਕਾਰਜ ਪ੍ਰਣਾਲੀ ਦੇ ਨਿਰਯਾਤਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ | 1999 'ਚ ਸ਼ੁਰੂ ਕੀਤਾ ਟੀ.ਸੀ.ਵਾਈ. ਸਮੂਹ ਅੱਜ ਆਸਟ੍ਰੇਲੀਆ, ...

ਪੂਰੀ ਖ਼ਬਰ »

ਹਰਮਨਜੀਤ ਸਿੰਘ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਚੰਡੀਗੜ੍ਹ, 19 ਮਾਰਚ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੇ ਸੀਨੀਅਰ ਅਕਾਲੀ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਮਨਜੀਤ ਸਿੰਘ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਬੈਟਰਥਿੰਕ ਹੁਣ ਸਿੱਖਿਆ ਕਾਰਜਪ੍ਰਣਾਲੀ ਦੇ ਨਿਰਯਾਤਕ ਦੇ ਰੂਪ 'ਚ ਉਭਰਿਆ

ਲੁਧਿਆਣਾ, 19 ਮਾਰਚ (ਭੁਪਿੰਦਰ ਸਿੰਘ ਬਸਰਾ)ਅੰਗਰੇਜ਼ੀ ਦੀ ਸਿੱਖਿਆ ਦੇਣ ਵਾਲਾ ਨਾਮੀ ਅਦਾਰਾ ਬੈੱਟਰਥਿੰਕ ਵਿੱਦਿਅਕ ਕਾਰਜ ਪ੍ਰਣਾਲੀ ਦੇ ਨਿਰਯਾਤਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ | 1999 'ਚ ਸ਼ੁਰੂ ਕੀਤਾ ਟੀ.ਸੀ.ਵਾਈ. ਸਮੂਹ ਅੱਜ ਆਸਟ੍ਰੇਲੀਆ, ...

ਪੂਰੀ ਖ਼ਬਰ »

ਉਮੀਦਵਾਰ ਐਲਾਨਣ 'ਚ ਦੇਰੀ ਕਰਨ 'ਤੇ ਭਾਜਪਾ ਨੰੂ ਉਠਾਉਣਾ ਪੈ ਸਕਦੈ ਨੁਕਸਾਨ

ਗੁਰਦਾਸਪੁਰ, 19 ਮਾਰਚ (ਗੁਰਪ੍ਰਤਾਪ ਸਿੰਘ)-ਦੇਸ਼ ਅੰਦਰ ਚੋਣਾਂ ਦਾ ਮਾਹੌਲ ਭਖ ਗਿਆ ਹੈ | ਸੋਸ਼ਲ ਮੀਡੀਆ ਰਾਹੀਂ ਸਿਆਸੀ ਪਾਰਟੀਆਂ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਰਹੀਆਂ ਹਨ | ਜੇਕਰ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਲਗਪਗ ਸੁਨੀਲ ਜਾਖੜ ਨੰੂ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਤਰਸ ਦੇ ਆਧਾਰ 'ਤੇ ਨਿਯੁਕਤੀਆਂ ਸਬੰਧੀ ਨਵੇਂ ਹੁਕਮ ਜਾਰੀ

ਗੁਰਦਾਸਪੁਰ, 19 ਮਾਰਚ (ਸੁਖਵੀਰ ਸਿੰਘ ਸੈਣੀ)-ਸਿੱਖਿਆ ਵਿਭਾਗ ਵਲੋਂ ਵੱਖ-ਵੱਖ ਅਸਾਮੀਆਂ ਲਈ ਤਰਸ ਦੇ ਆਧਾਰ 'ਤੇ ਨਿਯੁਕਤੀ ਸਬੰਧੀ ਪ੍ਰਾਰਥੀਆਂ ਤੋਂ ਪ੍ਰਤੀਬੇਨਤੀਆਂ ਪ੍ਰਾਪਤ ਹੁੰਦੀਆਂ ਹਨ | ਇਨ੍ਹਾਂ ਨਿਯੁਕਤੀਆਂ ਸਬੰਧੀ ਆਮ ਤੌਰ 'ਤੇ ਸ਼ਰਤਾਂ ਯੋਗਤਾ ਅਨੁਸਾਰ ਅਸਾਮੀ ...

ਪੂਰੀ ਖ਼ਬਰ »

ਪੇਪਰ ਨਾ ਦਿਵਾਉਣ 'ਤੇ ਵਿਦਿਆਰਥਣ ਨੇ ਖਾਧੀਆਂ ਨੀਂਦ ਦੀਆਂ ਗੋਲੀਆਂ, ਹਾਲਤ ਗੰਭੀਰ

ਪਟਿਆਲਾ, 19 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਵਿਖੇ ਸੂਲਰ ਰੋਡ 'ਤੇ ਸਥਿਤ ਇਕ ਨਿੱਜੀ ਸਕੂਲ ਵਲੋਂ ਕੇਵਲ 5 ਹਜ਼ਾਰ ਬਕਾਇਆ ਫ਼ੀਸ ਨਾ ਭਰਨ 'ਤੇ ਬੱਚੀ ਨੂੰ ਪੇਪਰ 'ਚ ਬੈਠਣ ਨਹੀਂ ਦਿੱਤਾ ਗਿਆ ਅਤੇ ਫ਼ੀਸ ਭਰਨ ਬਾਰੇ ਵਾਰ ਵਾਰ ਕਿਹਾ ਗਿਆ | ਜਿਸ ਕਾਰਨ ਪ੍ਰੇਸ਼ਾਨ ਹੋਈ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਵਿਧਾਇਕ ਬੈਂਸ ਨੇ ਕੀਤਾ ਫੇਸਬੁੱਕ 'ਤੇ ਲਾਈਵ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਫੇਸਬੁੱਕ 'ਤੇ ਲਾਈਵ ਦਿਖਾਇਆ ਗਿਆ ਹੈ | ਜਾਣਕਾਰੀ ਅਨੁਸਾਰ ਦਿਆਨੰਦ ਹਸਪਤਾਲ ਨੇੜੇ ਫੋਟੋ ਸਟੇਟ ਦਾ ਕੰਮ ...

ਪੂਰੀ ਖ਼ਬਰ »

ਭਾਰਤੀ ਜੀਵਨ ਬੀਮਾ ਨਿਗਮ ਵਲੋਂ 'ਐਲ.ਆਈ.ਸੀ. ਨਵਜੀਵਨ ਪਲਾਨ' ਦੇ ਨਵੇਂ ਉਤਪਾਦ ਦੀ ਸ਼ੁਰੂਆਤ

ਜਲੰਧਰ, 19 ਮਾਰਚ (ਅ.ਬ.)-ਭਾਰਤੀ ਜੀਵਨ ਬੀਮਾ ਨਿਗਮ ਵਲੋਂ 'ਐਲ.ਆਈ.ਸੀ. ਨਵਜੀਵਨ ਪਲਾਨ' ਦੇ ਨਵੇਂ ਉਤਪਾਦ (ਨਵੀਂ ਸਕੀਮ) ਦੀ ਸ਼ੁਰੂਆਤ ਕੀਤੀ ਗਈ ਹੈ, ਜਿਹੜੀ 'ਨਾਨ-ਲਿੰਕਡ, ਪਾਰਟੀਸਿਪੇਟਿੰਗ ਐਾਡੋਮੈਂਟ ਲਾਈਫ਼ ਇੰਸੋਰੈਂਸ' ਯੋਜਨਾ ਹੈ ਜੋ ਬਚਤ ਤੇ ਸੁਰੱਖਿਆ ਦਾ ਸਮੇਲ ਪ੍ਰਦਾਨ ...

ਪੂਰੀ ਖ਼ਬਰ »

ਸਕੂਲੀ ਵਰਦੀਆਂ ਦੀ ਨਿਗਰਾਨੀ ਲਈ ਸਾਫ਼ਟਵੇਅਰ ਤਿਆਰ

ਗੁਰਦਾਸਪੁਰ, 19 ਮਾਰਚ (ਸੁਖਵੀਰ ਸਿੰਘ ਸੈਣੀ)-ਸਿੱਖਿਆ ਵਿਭਾਗ ਵਲੋਂ ਸਰਵ ਸਿੱਖਿਆ ਅਭਿਆਨ ਤਹਿਤ ਸਾਲ 2018-19 ਦੌਰਾਨ ਵਰਦੀਆਂ ਲਈ ਮਨਜ਼ੂਰ ਹੋਈ ਗਰਾਂਟ ਨਾਲ ਸਮੂਹ ਜ਼ਿਲਿ੍ਹਆਂ 'ਚ ਵਰਦੀਆਂ ਸਪਲਾਈ ਕਰਨ ਦਾ ਕੰਮ ਚੱਲ ਰਿਹਾ ਹੈ | ਜਿਸ ਦੀ ਨਿਗਰਾਨੀ ਲਈ ਵਿਭਾਗ ਵਲੋਂ ਜ਼ਿਲ੍ਹਾ ...

ਪੂਰੀ ਖ਼ਬਰ »

ਡੇਰਾ ਸਿਰਸਾ ਤੋਂ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਿਖ਼ਲਾਫ਼ ਹੋ ਸਕਦੀ ਹੈ ਕਾਰਵਾਈ-ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 19 ਮਾਰਚ (ਰਣਜੀਤ ਸਿੰਘ ਰਾਜੂ)- ਮਾਲਵੇ ਦੇ ਸਿਆਸੀ ਪਿੜ 'ਚ ਹਮੇਸ਼ਾ ਅਹਿਮ ਕਿਰਦਾਰ ਨਿਭਾਉਂਦੇ ਰਹੇ ਡੇਰਾ ਸਿਰਸਾ ਤੋਂ ਇਸ ਵਾਰ ਵੋਟ ਮੰਗਣ ਵਾਲੇ ਸਿਆਸੀ ਪਾਰਟੀਆਂ ਦੇ ਸਿੱਖ ਉਮੀਦਵਾਰਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੇ ਸ੍ਰੀ ਅਕਾਲ ਤਖ਼ਤ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦਾ 5 ਮੈਂਬਰੀ ਵਫ਼ਦ ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਰ ਦੇ ਸੱਦੇ 'ਤੇ ਪਾਕਿਸਤਾਨ ਰਵਾਨਾ

ਅੰਮਿ੍ਤਸਰ, 19 ਮਾਰਚ (ਜਸਵੰਤ ਸਿੰਘ ਜੱਸ)¸ਸ਼ੋ੍ਰਮਣੀ ਕਮੇਟੀ ਵਲੋਂ ਇਕ ਪੰਜ ਮੈਂਬਰੀ ਵਫ਼ਦ ਅੱਜ ਅਟਾਰੀ-ਵਾਹਘਾ ਸਰਹੱਦ ਦੇ ਸੜਕ ਮਾਰਗ ਰਾਹੀਂ ਲਾਹੌਰ (ਪਾਕਿਸਤਾਨ) ਭੇਜਿਆ ਗਿਆ | ਪ੍ਰਾਪਤ ਵੇਰਵਿਆਂ ਅਨੁਸਾਰ ਇਹ ਵਫ਼ਦ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਗਵਰਨਰ ਚੌਧਰੀ ...

ਪੂਰੀ ਖ਼ਬਰ »

ਜਗਤਜੀਤ ਐਗਰੋ ਇੰਡਸਟਰੀ ਨੂੰ ਚੌਥੀ ਵਾਰ ਮਿਲਿਆ ਪੁਰਸਕਾਰ

ਚੀਮਾ ਮੰਡੀ, 19 ਮਾਰਚ (ਜਗਰਾਜ ਮਾਨ)-ਜਗਤਜੀਤ ਐਗਰੋ ਇੰਡਸਟਰੀ ਚੀਮਾ ਮੰਡੀ ਜਿਸ ਦਾ ਖੇਤੀਬਾੜੀ ਦੀ ਮਸ਼ੀਨਰੀ ਬਣਾਉਣ 'ਚ ਪੂਰੀ ਦੁਨੀਆ 'ਚ ਇਕ ਆਪਣਾ ਨਾਂਅ ਹੈ | ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਬਹੁਤ ਹੀ ਵੱਡੀ ਸਮੱਸਿਆ ਬਣੀ ਹੋਈ ਹੈ | ...

ਪੂਰੀ ਖ਼ਬਰ »

ਜਮਹੂਰੀ ਗੱਠਜੋੜ ਪੰਜਾਬ ਪੱਖੀ ਲਹਿਰ ਉਸਾਰੇਗਾ-ਖਹਿਰਾ

ਜਲੰਧਰ, 19 ਮਾਰਚ (ਮੇਜਰ ਸਿੰਘ)-ਪੰਜਾਬ ਏਕਤਾ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ, ਸੀਨੀਅਰ ਆਗੂਆਂ ਜ਼ਿਲ੍ਹਾ ਪ੍ਰਧਾਨਾਂ ਤੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਤੇ ਆਗੂਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਐਡਹਾਕ ਪ੍ਰਧਾਨ ਸ. ਸੁਖਪਾਲ ...

ਪੂਰੀ ਖ਼ਬਰ »

ਮਿਡ ਡੇਅ ਮੀਲ ਸਕੀਮ ਅਧੀਨ ਕੰਮ ਕਰਦੇ ਕੁੱਕ ਕਮ ਹੈਲਪਰਾਂ ਦੀਆਂ ਸੇਵਾਵਾਂ ਖ਼ਤਮ ਕਰਨ ਤੋਂ ਪਹਿਲਾਂ ਨੋਟਿਸ ਜਾਰੀ ਕਰਨ ਦੇ ਹੁਕਮ

ਗੁਰਦਾਸਪੁਰ, 19 ਮਾਰਚ (ਸੁਖਵੀਰ ਸਿੰਘ ਸੈਣੀ)-ਸਰਕਾਰੀ ਸਕੂਲਾਂ ਅੰਦਰ ਬੱਚਿਆਂ ਲਈ ਦੁਪਹਿਰ ਦੇ ਖਾਣੇ ਲਈ ਚਲਾਈ ਜਾ ਰਹੀ ਮਿਡ ਡੇਅ ਮੀਲ ਸਕੀਮ ਤਹਿਤ ਕੰਮ ਕਰਦੇ ਕੁੱਕ ਕਮ ਹੈਲਪਰਾਂ ਦੀਆਂ ਸੇਵਾਵਾਂ ਨੰੂ ਹੁਣ ਸਿੱਧੇ ਤੌਰ 'ਤੇ ਖ਼ਤਮ ਨਹੀਂ ਕੀਤਾ ਜਾ ਸਕੇਗਾ | ਇਸ ਸਬੰਧੀ ...

ਪੂਰੀ ਖ਼ਬਰ »

ਪ੍ਰੇਮਿਕਾ ਨੂੰ ਮਾਰ ਕੇ ਖੂਹ 'ਚ ਸੁੱਟਿਆ

ਬਿਲਗਾ, 19 ਮਾਰਚ (ਰਾਜਿੰਦਰ ਸਿੰਘ ਬਿਲਗਾ)-ਅੱਜ ਇੱਥੋਂ ਨਜ਼ਦੀਕ ਪਿੰਡ ਉਮਰ ਪੁਰੀ ਦੇ ਇਕ ਖੂਹ 'ਚ ਪ੍ਰੇਮੀ ਵਲੋਂ ਪ੍ਰੇਮਿਕਾ ਨੂੰ ਮਾਰ ਕੇ ਸੁੱਟੀ ਲਾਸ਼ ਕੱਢ ਕੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈ | ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਕਾਰਜ ਸਾਧਕ ਅਫ਼ਸਰ ਨਾਭਾ ਵਲੋਂ ਅਸਤੀਫ਼ਾ

ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)-ਨਗਰ ਕੌਾਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵਲੋਂ ਆਪਣੇ ਮੁੱਖ ਦਫ਼ਤਰ ਵਲੋਂ ਰਿਸ਼ਵਤ ਦੀ ਮੰਗ ਕੀਤੇ ਜਾਣ, ਨਗਰ ਕੌਾਸਲ ਨਾਭਾ 'ਚ ਗ਼ਲਤ ਕੰਮ ਲਈ ਮਿਲ ਰਹੀਆਂ ਧਮਕੀਆਂ ਅਤੇ ਆਪਣੀ ਜ਼ਿੰਦਗੀ ਨੂੰ ਨਾਭਾ ਵਿਖੇ ਖ਼ਤਰਾ ਹੋਣ ਤੋਂ ਦੁਖੀ ਹੋ ...

ਪੂਰੀ ਖ਼ਬਰ »

ਲੋਕ ਸਭਾ ਹਲਕਾ ਗੁਰਦਾਸਪੁਰ ਪਿਛਲੇ ਕਈ ਸਾਲਾਂ ਤੋਂ ਭਾਜਪਾ ਹਲਕਾ ਇੰਚਾਰਜ ਤੋਂ ਸੱਖਣਾ ਹਲਕਾ ਦੀਨਾਨਗਰ

ਗੁਰਦਾਸਪੁਰ, 19 ਮਾਰਚ (ਗੁਰਪ੍ਰਤਾਪ ਸਿੰਘ)- ਦੇਸ਼ ਭਰ 'ਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ | ਇਸ ਦੇ ਬਾਵਜੂਦ ਕੁਝ ਹਲਕਿਆਂ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਹਲਕਾ ਇੰਚਾਰਜ ਨਿਯੁਕਤ ਨਹੀਂ ਕੀਤੇ, ਜਿਨ੍ਹਾਂ ਦਾ ਖ਼ਮਿਆਜ਼ਾ ਉਨ੍ਹਾਂ ਨੰੂ ਚੋਣਾਂ 'ਚ ਭੁਗਤਣਾ ਪੈ ...

ਪੂਰੀ ਖ਼ਬਰ »

ਦੇਸ਼ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰਨ ਲਈ ਇਮਾਨਦਾਰ ਸੰਸਦ ਮੈਂਬਰਾਂ ਦੀ ਘਾਟ

ਲੁਧਿਆਣਾ, 19 ਮਾਰਚ (ਬੀ. ਐਸ. ਬਰਾੜ)-ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਲਗਭਗ 543 ਲੋਕ ਸਭਾ ਹਲਕਿਆਂ ਵਿਚ ਸੰਸਦ ਮੈਂਬਰਾਂ ਦੀ ਚੋਣ ਨੂੰ ਲੈ ਕਿ ਫਿਰ ਚੋਣ ਮੈਦਾਨ ਭੱਖ ਰਹੇ ਹਨ | ਜੇਕਰ ਦੂਸਰੇ ਪਾਸੇ ਆਜ਼ਾਦੀ ਤੋਂ ਲੈ ਕਿ ਹੁਣ ਤੱਕ ਬਣਦੀਆਂ ਆ ਰਹੀਆਂ ਸਰਕਾਰਾਂ ਦੇ ਰਾਜ 'ਚ ਦੇਸ਼ ...

ਪੂਰੀ ਖ਼ਬਰ »

ਸੀਵਰੇਜ ਦੀ ਸਫਾਈ ਦੌਰਾਨ ਗੈਸ ਚੜ੍ਹਨ ਨਾਲ 2 ਮਜ਼ਦੂਰਾਂ ਦੀ ਮੌਤ

ਰਈਆ, 19 ਮਾਰਚ (ਸ਼ਰਨਬੀਰ ਸਿੰਘ ਕੰਗ, ਅਮਨ ਸ਼ਾਲੀਮਾਰ, ਸੁੱਚਾ ਸਿੰਘ ਘੁੰਮਣ)- ਕਸਬਾ ਰਈਆ ਵਿਖੇ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਗੈਸ ਚੜ੍ਹਨ ਨਾਲ ਦੋ ਮਜ਼ਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜੀ.ਟੀ. ਰੋਡ ਰਈਆ ਫਲਾਈਓਵਰ ਉੱਤਰਦੇ ਸਾਰ ਪੁਰਾਣੀ ...

ਪੂਰੀ ਖ਼ਬਰ »

ਸਰਹੱਦੀ ਪਿੰਡ ਕਲਸੀਆਂ ਤੋਂ ਮਿਲੀ ਸੁਰੰਗ

ਖਾਲੜਾ, 19 ਮਾਰਚ (ਜੱਜਪਾਲ ਸਿੰਘ)- ਥਾਣਾ ਖਾਲੜਾ ਅਧੀਨ ਆਉਂਦੇ ਸਰਹੱਦੀ ਪਿੰਡ ਕਲਸੀਆਂ ਵਿਖੇ ਸੁਰੰਗ ਮਿਲਣ ਕਾਰਨ ਜਿੱਥੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ, ਉੱਥੇ ਖੁਫ਼ੀਆ ਏਜੰਸੀਆਂ ਵੀ ਹਰਕਤ 'ਚ ਹਨ ਅਤੇ ਸੁਰੰਗ ਦੀ ਪੜਤਾਲ ਕਰਨ ਲਈ ਬੀ.ਐੱਸ.ਐੱਫ. ਦੇ ਉੱਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX