ਤਾਜਾ ਖ਼ਬਰਾਂ


ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 20 ਅਕਤੂਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਜੰਗਬੰਦੀ ਦੀ ਕੀਤੀ ਗਈ ਉਲੰਘਣਾ ਦੌਰਾਨ 2 ਭਾਰਤੀ ਜਵਾਨ ਸ਼ਹੀਦ ਹੋ ਗਏ। ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹ-ਤੋੜ ਜਵਾਬ...
ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਆਏ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਨੇ ਮੁੱਖ ਮਾਰਗ ਕੀਤਾ ਜਾਮ
. . .  1 day ago
ਮੁੱਲਾਂਪੁਰ ਗਰੀਬਦਾਸ, 20 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੜਕ ਹਾਦਸੇ ਵਿਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਵੱਡੀ ਗਿਣਤੀ ਪ੍ਰਵਾਸੀਆਂ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਚੰਡੀਗੜ੍ਹ - ਬੱਦੀ - ਕੁਰਾਲੀ ਮੁੱਖ ਮਾਰਗ ਘੰਟਾ ਭਰ ਜਾਮ ਰੱਖਿਆ। ਮ੍ਰਿਤਕ ਦੀ ਲਾਸ਼ ਸੜਕ 'ਤੇ ਰੱਖ ਕੇ ਜਾਮ ਕਰਨ ਵਾਲੇ...
ਅੰਤਰਰਾਸ਼ਟਰੀ ਨਗਰ ਕੀਰਤਨ ਨੇ ਜ਼ਿਲ੍ਹਾ ਸੰਗਰੂਰ 'ਚ ਪ੍ਰਵੇਸ਼ ਕੀਤਾ
. . .  1 day ago
ਲੌਂਗੋਵਾਲ, 20 ਅਕਤੂਬਰ (ਵਿਨੋਦ ਖੰਨਾ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਸੰਗਰੂਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਹਿਲੇ ਪੜਾਅ ਅਤੇ 52 ਸ਼ਹੀਦਾਂ ਦੀ ਪਾਵਨ ਧਰਤੀ...
ਅੱਤਵਾਦੀ ਘੁਸਪੈਠ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਕਰ ਰਹੇ ਹਨ ਵਰਤੋਂ : ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ...
ਨਹੀ ਰਹੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੇਵ ਰਾਜ ਭੂੰਬਲਾ
. . .  1 day ago
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਕੰਢੀ ਦੇ ਇਸ ਇਲਾਕੇ ਦੇ ਮਾਣ ਤੇ ਨਾਮਵਰ ਸ਼ਖ਼ਸੀਅਤ ਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ...
ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 20 ਅਕਤੂਬਰ- ਕਸਟਮ ਵਿਭਾਗ ਦੀ ਏਅਰ ਇੰਟੇਲੀਜੈਂਸੀ ਯੂਨਿਟ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ...
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  1 day ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  1 day ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  1 day ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  1 day ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  1 day ago
ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ 'ਚ ਮੀਂਹ ਦਾ ਅਲਰਟ ਕੀਤਾ ਜਾਰੀ
. . .  1 day ago
ਮੁੰਬਈ, 20 ਅਕਤੂਬਰ- ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 21 ਅਤੇ 22 ਅਕਤੂਬਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕਈ ਇਲਾਕਿਆਂ 'ਚ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਨਾਲ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਸਰਹੱਦ 'ਤੇ ਮੌਜੂਦਾ ਹਾਲਤਾਂ...
ਦੋ ਯੂਨੀਅਨਾਂ ਵੱਲੋਂ 22 ਅਕਤੂਬਰ ਨੂੰ ਹੜਤਾਲ ਦਾ ਐਲਾਨ
. . .  1 day ago
ਰੱਖਿਆ ਮੰਤਰੀ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ 5 ਜਵਾਨਾਂ ਨੂੰ ਕੀਤਾ ਢੇਰ, ਕਈ ਅੱਤਵਾਦੀ ਠਿਕਾਣੇ ਵੀ ਕੀਤੇ ਤਬਾਹ
. . .  1 day ago
ਖੰਨਾ 'ਚ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  1 day ago
ਪਿੰਡ ਸੁਲਤਾਨੀ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਥਾਣਾ ਦੋਰਾਂਗਲਾ ਸਾਹਮਣੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ : ਪੁਲਿਸ ਮੁਲਾਜ਼ਮਾਂ ਸਮੇਤ ਬੀ.ਐੱਸ.ਐਫ ਅਤੇ ਪੀ.ਏ.ਪੀ ਜਵਾਨਾਂ ਦੀਆਂ ਕੰਪਨੀਆਂ ਦੀ ਹੋਈ ਤਾਇਨਾਤੀ
. . .  1 day ago
ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਮੌਜੂਦ ਚਾਰ ਅੱਤਵਾਦੀ ਪੈਡ ਕੀਤੇ ਤਬਾਹ
. . .  1 day ago
ਮਕਬੂਜ਼ਾ ਕਸ਼ਮੀਰ 'ਚ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਨੇ ਕੀਤਾ ਹਮਲਾ
. . .  1 day ago
ਸ਼ਹੀਦਾਂ ਦੀ ਯਾਦ 'ਚ ਅਜਨਾਲਾ 'ਚ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ
. . .  1 day ago
ਮੁੱਖਮੰਤਰੀ ਯੋਗੀ ਨੂੰ ਮਿਲਣ ਪਹੁੰਚੇ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ
. . .  1 day ago
ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਬਠਿੰਡਾ ਜਾ ਰਹੇ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਗ੍ਰਿਫ਼ਤਾਰ
. . .  1 day ago
ਰੇਲ ਗੱਡੀ ਥੱਲੇ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਮੈਟਰੋ ਸਟੇਸ਼ਨ ਤੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀਆਂ ਫ਼ੋਟੋਆਂ ਖਿੱਚਣ 'ਤੇ ਏ.ਟੀ.ਐੱਸ ਵੱਲੋਂ 2 ਵਿਅਕਤੀਆਂ ਤੋਂ ਪੁੱਛਗਿੱਛ
. . .  1 day ago
ਜ਼ਮੀਨ ਖਿਸਕਣ ਕਾਰਨ 2 ਲੋਕ ਲਾਪਤਾ, 3 ਜ਼ਖਮੀ
. . .  1 day ago
ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾ ਅਤੇ ਅਧਿਕਾਰੀਆਂ ਦੀ ਯਾਦ ਵਿਚ ਮੈਰਾਥਨ ਦੋੜ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਪਿਉ ਨੇ ਦੋ ਧੀਆਂ ਦਾ ਕਤਲ ਕਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਇੱਕ ਨਾਗਰਿਕ ਦੀ ਮੌਤ-3 ਜ਼ਖਮੀ
. . .  1 day ago
ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਫਿਲਪੀਨਜ਼ 'ਚ ਕੀਤੀ ਮਾਹਤਮਾ ਗਾਂਧੀ ਦੇ ਬੁੱਤ ਦੀ ਘੁੰਢ ਚੁਕਾਈ
. . .  1 day ago
ਖਿਡਾਰੀਆਂ ਲਈ ਉਲੰਪਿਕ ਕੁਆਲੀਫਾਇਰਸ ਵਾਸਤੇ ਸਹਾਈ ਹੋਣਗੀਆਂ ਗਿਆ ਮਿਲਟਰੀ ਖੇਡਾਂ - ਬਾਕਸਿੰਗ ਕੋਚ ਪਾਟਿਲ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਬਰਨਾਲਾ ਪਹੁੰਚਣ 'ਤੇ ਨਿੱਘਾ ਸਵਾਗਤ
. . .  1 day ago
ਦਿੱਲੀ 'ਚ ਹਾਫ਼ ਮੈਰਾਥਨ ਦਾ ਆਯੋਜਨ
. . .  1 day ago
ਲੜਕੀ ਪੈਦਾ ਹੋਣ 'ਤੇ ਫ਼ੋਨ ਉੱਪਰ ਦਿੱਤਾ ਤਿੰਨ ਤਲਾਕ
. . .  1 day ago
ਅੱਜ ਦਾ ਵਿਚਾਰ
. . .  1 day ago
ਸੜਕ ਦੁਰਘਟਨਾ ਵਿਚ ਇਕ ਦੀ ਮੌਤ ਦੂਸਰਾ ਜ਼ਖ਼ਮੀ
. . .  2 days ago
ਉਪ ਮਜਿਸਟਰੇਟ ਪਾਇਲ ਵੱਲੋਂ ਮਠਿਆਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਜਾਰੀ
. . .  2 days ago
ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  2 days ago
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  2 days ago
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  2 days ago
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  2 days ago
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  2 days ago
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  2 days ago
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  2 days ago
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਚੇਤ ਸੰਮਤ 551

ਹਰਿਆਣਾ ਹਿਮਾਚਲ

ਚਿੱਪ ਘੁਟਾਲੇ ਦੀ ਜਾਂਚ ਨੂੰ ਲੈ ਕੇ ਸਟੇਟ ਵਿਜੀਲੈਂਸ ਦੀ ਟੀਮ ਕੈਥਲ ਸ਼ੂਗਰ ਮਿੱਲ ਪੁੱਜੀ

ਕੈਥਲ, 19 ਮਾਰਚ (ਅ.ਬ.)- ਚਿੱਪ ਘੁਟਾਲੇ ਦੀ ਜਾਂਚ ਨੂੰ ਲੈ ਕੇ ਸਟੇਟ ਵਿਜੀਲੈਂਸ ਦੀ ਟੀਮ ਕੈਥਲ ਸ਼ੂੱਗਰ ਮਿੱਲ ਪੁੱਜੀ | ਟੀਮ ਨੇ ਜਾਂਚ ਕਰਦੇ ਹੋਏ ਸ਼ੂਗਰ ਮਿੱਲ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ | ਟੀਮ ਨੇ ਉਸ ਕੰਡੇ ਦੀ ਵੀ ਜਾਂਚ ਕੀਤੀ, ਜਿਸ 'ਤੇ ਚਿੱਪ ਲਗਾਈ ਗਈ ਸੀ | ਦਰਅਸਲ ਸ਼ੂੱਗਰ ਮਿੱਲ ਵਿਚ ਜਦੋਂ ਕਿਸਾਨ ਗੰਨੇ ਦੀਆ ਗੱਡੀਆਂ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਗੱਡੀਆਂ ਵਿਚ ਰੱਖੇ ਗੰਨੇ ਦਾ ਕਿੰਨਾ ਭਾਰ ਹੈ, ਦੀ ਤੁਲਾਈ ਕੀਤੀ ਜਾਂਦੀ ਹੈ | ਗੰਨੇ ਦਾ ਭਾਰ ਘੱਟ ਵਿਖਾਉਣ ਲਈ ਮਸ਼ੀਨ ਵਿਚ ਇਕ ਚਿੱਪ ਲਗਾਈ ਗਈ ਸੀ ਜੋ ਕਿ ਗੰਨੇ ਦਾ ਭਾਰ ਘੱਟ ਵਿਖਾਉਂਦੀ ਸੀ, ਜਿਸ ਕਾਰਨ ਕਿਸਾਨਾਂ ਨੂੰ ਲਗਾਤਾਰ ਘਾਟਾ ਹੋ ਰਿਹਾ ਸੀ | ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਖੇਡ ਖੇਡੀ ਜਾ ਰਹੀ ਸੀ ਪਰ ਜਿਵੇਂ ਹੀ ਕਿਸਾਨਾਂ ਸ਼ੱਕ ਹੋਇਆ ਅਤੇ ਕਿਸਾਨਾਂ ਨੇ ਮਸ਼ੀਨ ਦੀ ਜਾਂਚ ਦੀ ਮੰਗ ਕੀਤੀ, ਜਿਸ ਤੋਂ ਬਾਅਦ ਜਾਂਚ 'ਚ ਪਤਾ ਲੱਗਾ ਕਿ ਗੰਨੇ ਦੇ ਭਾਰ ਨੂੰ ਘੱਟ ਵਿਖਾਉਣ ਲਈ ਮਸ਼ੀਨ ਵਿਚ ਚਿੱਪ ਲਗਾਈ ਗਈ ਸੀ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ | ਕਿਸਾਨ ਸੰਘ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਗਿਓਾਗ, ਮੀਤ ਪ੍ਰਧਾਨ ਪਾਲਾ ਰਾਮ, ਯੁਵਾ ਹਲਕਾ ਪ੍ਰਮੁੱਖ ਗੁਲਤਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਜਾਂਚ ਲਈ ਮੰਗ ਪੱਤਰ ਸੌਾਪਿਆ ਸੀ | ਕਿਸਾਨਾਂ ਨੇ ਦੋਸ਼ ਲਗਾਇਆ ਕਿ 20 ਦਿਨਾਂ ਵਿਚ ਹੀ ਕਰੀਬ 6 ਕਰੋੜ 63 ਲੱਖ ਰੁਪਏ ਦਾ ਖ਼ਰਚ ਵਿਖਾਇਆ ਗਿਆ ਸੀ | ਸ਼ੂੱਗਰ ਮਿੱਲ ਵਿਚ ਮਸ਼ੀਨਾਂ ਦੀ ਮੁਰੰਮਤ ਦੇ ਨਾਂਅ 'ਤੇ ਫ਼ਰਜ਼ੀ ਬਿੱਲ ਬਣਵਾਏ ਗਏ | ਮਿੱਲਾਂ ਵਿਚ ਹੋ ਰਹੇ ਘੁਟਾਲਿਆਂ ਕਾਰਨ ਮਿੱਲ ਘਾਟੇ ਵਿਚ ਹੇ | ਚਿੱਪ ਘੁਟਾਲੇ ਵਿਚ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਵਿਰੋਧ ਪ੍ਰਦਰਸਨ ਸ਼ੁਰੂ ਕੀਤੇ ਅਤੇ ਸ਼ੂੱਗਰ ਮਿੱਲ ਦੇ ਗੇਟ 'ਤੇ ਧਰਨਾ ਦਿੱਤਾ | ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕੀਤੀ | ਹਾਲਾਂਕਿ ਜਾਂਚ ਲਈ ਐੱਸ. ਆਈ. ਟੀ. ਦਾ ਵੀ ਗਠਨ ਕੀਤਾ ਗਿਆ ਸੀ | ਚਿੱਪ ਘੁਟਾਲੇ ਮਾਮਲੇ ਵਿਚ ਸੂੱਗਰ ਮਿੱਲ ਦੇ 3 ਕਰਮਚਾਰੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਪਰ ਕਿਸਾਨ ਇਸ ਜਾਂਚ ਤੋਂ ਸੰਤੁਸ਼ਟ ਨਹੀਂ ਸਨ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਕਰਮਚਾਰੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ | ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਘੁਟਾਲੇ ਵਿਚ ਹੋਰ ਲੋਕ ਵੀ ਸ਼ਾਮਿਲ ਹਨ | ਕਿਸਾਨ ਉੱਚ ਪੱਧਰੀ ਜਾਂਚ ਲਈ ਵਿਅਕਤੀਗਤ ਤੌਰ 'ਤੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਵੀ ਮਿਲੇ ਸਨ |
ਸਟੇਟ ਵਿਜੀਲੈਂਸ ਟੀਮ ਨੇ ਕੀਤੀ ਜਾਂਚ-ਸਟੇਟ ਵਿਜੀਲੈਂਸ ਟੀਮ ਜਾਂਚ ਲਈ ਸ਼ੂਗਰ ਮਿੱਲ ਪੁੱਜੀ | ਇੰਸਪੈਕਟਰ ਭੁਪਿੰਦਰ ਸਿੰਘ ਨੇ ਸ਼ੂਗਰ ਮਿੱਲ ਦੇ ਕਰਮਚਾਰੀਆਂ ਨੂੰ ਜਾਂਚ ਵਿਚ ਸ਼ਾਮਿਲ ਕਰਦੇ ਹੋਏ ਗੱਲਬਾਤ ਕੀਤੀ ਅਤੇ ਗੰਨੇ ਦੀ ਤੁਲਾਈ ਕਰਨ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ | ਮਸ਼ੀਨ ਦੀ ਕਾਰਜਪ੍ਰਣਾਲੀ ਬਾਰਰੇ ਜਾਣਕਾਰੀ ਹਾਸਿਲ ਕਰਕੇ ਗੰਨੇੇ ਦੀ ਤੁਲਾਈ ਕਰਨ ਵਾਲੀ ਮਸ਼ੀਨ ਅਤੇ ਹੋਰ ਮਸ਼ੀਨਾਂ ਦੀ ਵੀ ਜਾਂਚ ਕੀਤੀ | ਟੀਮ ਮੈਂਬਰਾਂ ਨੇ ਕਰਮਚਾਰੀਆਂ ਤੋਂ ਜਾਣਕਾਰੀ ਲਈ ਕਿ ਕਿੰਨਾਂ ਸਮਾਂ ਪਹਿਲਾਂ ਮਸ਼ੀਨਾਂ ਦੀ ਮੁਰੰਮਤ ਕਰਵਾਈ ਗਈ ਸੀ ਅਤੇ ਕਿੰਨੇ ਦਿਨਾਂ ਵਿਚ ਮੁਰੰਮਤ ਕਰਵਾਈ ਜਾਂਦੀ ਹੈ, ਜਿਸ ਤੋਂ ਬਾਅਦ ਕਰਮਚਾਰੀਆਂ ਦੇ ਨਾਂਅ ਵੀ ਦਰਜ ਕੀਤੇ ਗਏ |
ਜਾਂਚ ਤੋਂ ਬਾਅਦ ਸਭ ਕੁਝ ਹੋਵੇਗਾ ਸਾਫ਼-ਇੰਸਪੈਕਟਰ
ਸਟੇਟ ਵਿਜੀਲੈਂਸ ਦੀ ਟੀਮ ਤੋਂ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਇਕ ਦਿਨ ਪਹਿਲਾਂ ਹੀ ਚਿੱਪ ਘੁਟਾਲੇ ਮਾਮਲੇ ਦੀ ਫਾਈਲ ਉਨ੍ਹਾਂ ਕੋਲ ਆਈ ਹੈ ਅਤੇ ਅਗਲੇ ਦਿਨ ਹੀ ਉਹ ਜਾਂਚ ਲਈ ਸ਼ੂਗਰ ਮਿੱਲ ਕੈਥਲ ਪੁੱਜ ਗਏ ਹਨ | ਜਾਂਚ ਤੋਂ ਬਾਅਦ ਹੀ ਪੂਰਾ ਮਾਮਲਾ ਸਾਫ਼ ਹੋ ਸਕੇਗਾ | ਟੀਮ ਪੂਰੀ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰੇਗੀ |

ਦੁਕਾਨ 'ਚ ਸੰਨ੍ਹ ਲਾ ਕੇ ਨਕਦੀ ਤੇ ਸਾਮਾਨ ਚੋਰੀ

ਕਾਲਾਂਵਾਲੀ, 19 ਮਾਰਚ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਰੋੜੀ ਦੇ ਮੇਨ ਬਾਜ਼ਾਰ 'ਚ ਇਕ ਵਰਾਇਟੀ ਸਟੋਰ ਤੋਂ ਅਣਪਛਾਤੇ ਚੋਰ ਨਕਦੀ ਅਤੇ ਦੁਕਾਨ 'ਚ ਰੱਖਿਆ ਸਾਮਾਨ ਚੋਰੀ ਕਰਕੇ ਲੈ ਗਏ | ਇਹ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਮਦਨ ਲਾਲ ਨੇ ਦੱਸਿਆ ਕਿ ਰਾਤ ਦੇ ...

ਪੂਰੀ ਖ਼ਬਰ »

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸਿਰਸਾ ਦੌਰਾ ਅੱਜ

ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 20 ਮਾਰਚ ਨੂੰ ਸਿਰਸਾ ਆਉਣਗੇ | ਮੁੱਖ ਮੰਤਰੀ ਦੇ ਸਿਰਸਾ ਦੌਰੇ ਨੂੰ ਲੈ ਕੇ ਭਾਜਪਾ ਆਗੂਆਂ ਤੇ ਕਾਰਕੁਨਾਂ 'ਚ ਭਾਰੀ ਉਤਸ਼ਾਹ ਹੈ | ਆਦਰਸ਼ ਚੋਣ ਜ਼ਾਬਤਾ ਲੱਗੇ ਹੋਣ ਕਾਰਨ ਉਨ੍ਹਾਂ ਦਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਜੀਂਦ, 19 ਮਾਰਚ (ਅ.ਬ.)- ਪਿੰਡ ਕੁਚਰਾਨਾ ਕਲਾਂ ਦੇ ਨੇੜੇ ਬੀਤੀ ਦੇਰ ਸ਼ਾਮ ਰੇਲਵੇ ਡੀ-ਗਰੁੱਪ ਫਿਜੀਕਲ ਦੀ ਤਿਆਰੀ ਕਰ ਰਹੇ ਨੌਜਵਾਨ ਨੂੰ ਤੇਜ਼ ਰਫ਼ਤਾਰ ਟਰੈਕਟਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਘਟਨਾ ਨੂੰ ਅੰਜਾਮ ਦੇ ਕੇ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ...

ਪੂਰੀ ਖ਼ਬਰ »

ਦੂਜੇ ਦੀ ਥਾਂ ਪ੍ਰੀਖਿਆ ਦਿੰਦੇ ਦੋ ਜਣੇ ਉੱਤਰ ਕਾਪੀ ਛੱਡ ਕੇ ਭੱਜੇ

ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਬੋਰਡ ਦੀਆਂ ਦੀਆਂ ਚਲ ਰਹੀਆਂ ਪ੍ਰੀਖਿਆ 'ਚ ਦੂਜੇ ਦੀ ਥਾਂ 'ਤੇ ਪ੍ਰੀਖਿਆ ਦਿੰਦੇ ਦੋ ਜਣੇ ਫਲਾਇੰਗ ਆਉਣ 'ਤੇ ਉੱਤਰ ਕਾਪੀ ਛੱਡ ਕੇ ਭੱਜ ਗਏ | ਫਲਾਇੰਗ ਟੀਮ ਨੇ ਇਨ੍ਹਾਂ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ | ਮਿਲੀ ...

ਪੂਰੀ ਖ਼ਬਰ »

2.2 ਕਿੱਲੋ ਚਰਸ ਸਮੇਤ ਤਸਕਰ ਕਾਬੂ

ਕੈਥਲ, 19 ਮਾਰਚ (ਅ.ਬ.)-ਪਿੰਡ ਬਾਲੂ ਵਿਚ ਦਬਿਸ਼ ਦੇ ਕੇ ਇਕ ਤਸਕਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਕਰੀਬ 2.60 ਲੱਖ ਰੁਪਏ ਕੀਮਤ ਦੀ 2.2 ਕਿੱਲੋ ਚਰਸ ਬਰਾਮਦ ਕੀਤੀ ਗਈ | ਦੋਸ਼ੀ ਇਸ ਤੋਂ ਪਹਿਲਾਂ ਸਾਲ 2016 ਦੌਰਾਨ ਵੀ 410 ਗ੍ਰਾਮ ਚਰਸ ਸਮੇਤ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ...

ਪੂਰੀ ਖ਼ਬਰ »

ਬੇਟੀ ਸਮੇਤ ਔਰਤ ਨੇ ਨਹਿਰ 'ਚ ਮਾਰੀ ਛਾਲ, ਬੇਟੀ ਦੀ ਮੌਤ

ਕੁਲਾਂ, 19 ਮਾਰਚ (ਅ.ਬ.)- ਪਿੰਡ ਜਮਾਲਪੁਰ ਸ਼ੇਖਾਂ ਦੀ ਇਕ ਔਰਤ ਨੇ ਆਪਣੀ 18 ਸਾਲਾ ਬੇਟੀ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ | ਇਸ ਦੌਰਾਨ ਲੋਕਾਂ ਨੇ ਮਾਂ ਨੂੰ ਤਾਂ ਬਚਾ ਲਿਆ ਪਰ ਬੇਟੀ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਜਮਾਲਪੁਰ ਸ਼ੇਖਾਂ ਵਾਸੀ ਕਾਤਾ ਦੇਵੀ ਸਵੇਰੇ ...

ਪੂਰੀ ਖ਼ਬਰ »

ਮੁੱਖ ਚੋਣ ਅਧਿਕਾਰੀ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਸ਼ਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਰਾਜੀਵ ਰੰਜਨ ਨੇ ਕਿਹਾ ਕਿ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਆਦਰਸ਼ ਚੋਣ ਜ਼ਾਬਤਾ ਲੱਗ ਚੱੁਕਾ ਹੈ ਅਤੇ 12 ਮਈ ਨੂੰ ਹਰਿਆਣਾ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ, ਇਸ ਲਈ ਅਧਿਕਾਰੀ ...

ਪੂਰੀ ਖ਼ਬਰ »

ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਯੂ. ਜੀ. ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਨੇ ਅਪ੍ਰੈਲ ਮਹੀਨੇ ਵਿਚ ਹੋਣ ਵਾਲੀਆਂ ਯੂ. ਜੀ. ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ | ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਇਹ ਸਾਰੀਆਂ ਪ੍ਰੀਖਿਆਵਾਂ ਸਵੇਰ ਅਤੇ ...

ਪੂਰੀ ਖ਼ਬਰ »

ਕਿਸਾਨਾਂ ਨੇ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਕੀਤੀ ਨਾਅਰੇਬਾਜ਼ੀ

ਕੁਰੂਕਸ਼ੇਤਰ/ਸ਼ਾਹਾਬਾਦ, 19 ਮਾਰਚ (ਜਸਬੀਰ ਸਿੰਘ ਦੁੱਗਲ)- ਤਹਿਸੀਲਦਾਰ ਵਲੋਂ ਰਜਿਸਟਰੀ ਦੇ ਬਦਲੇ ਸੁਵਿਧਾ ਫੀਸ ਲੈਣ ਦਾ ਮਾਮਲਾ ਭਖ ਗਿਆ | ਸ਼ਿਕਾਇਤਕਰਤਾ ਸਮੇਤ ਕਈ ਕਿਸਾਨ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਬੈਠ ਗਏ ਅਤੇ ਭਿ੍ਸ਼ਟਾਚਾਰ ਵਿਰੋਧੀ ਨਾਅਰੇਬਾਜ਼ੀ ਕੀਤੀ | ...

ਪੂਰੀ ਖ਼ਬਰ »

ਭਗਤਾਂ ਵਲੋਂ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਸ੍ਰੀਕ੍ਰਿਸ਼ਨ ਕਿਰਪਾ ਗਊਸ਼ਾਲਾ ਅਤੇ ਸੇਵਾ ਕਮੇਟੀ ਵਲੋਂ ਹੋਲੀ ਉਤਸਵ ਦੇ ਸਬੰਧ 'ਚ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੇ ਸਿਲਸਿਲੇ 'ਚ ਪ੍ਰਭਾਤ ਫੇਰੀ ਜੋਤੀ ਨਗਰ 'ਚ ਦਰਸ਼ਨ ਸਹਿਗਲ ਦੇ ਨਿਵਾਸ 'ਤੇ ਪਹੁੰਚੀ | ਕਾਲੋਨੀ ...

ਪੂਰੀ ਖ਼ਬਰ »

ਪਿੰਡ ਮਥਾਨਾ 'ਚ ਕੱਢੀ ਰੈਲੀ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)-ਜਨਤਕ ਕੇਂਦਰ ਮਥਾਨਾ ਵਲੋਂ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਪੂਰੇ ਪਿੰਡ 'ਚ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਵਲੋਂ ਲੋਕਾਂ ਨੂੰ ਬੇਟੀ ਨੂੰ ਬਚਾਉਣ ਅਤੇ ਬੇਟੀ ਨੂੰ ਪੜ੍ਹਾਉਣ ਬਾਰੇ ਜਾਗਰੂਕ ਕੀਤਾ ਗਿਆ | ਡਾ. ...

ਪੂਰੀ ਖ਼ਬਰ »

ਆਦੇਸ਼ ਮੈਡੀਕਲ ਪੇਨਸੀਆ-2019 ਦੀ ਸਮਾਪਤੀ 'ਤੇ ਰਹੀ ਧੂਮ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਮੋਹਡੀ ਵਿਚ ਸਾਲਾਨਾ ਖੇਡ ਦਿਵਸ ਪ੍ਰੋਗਰਾਮ (ਪੇਨਸੀਆ-2019) ਦੀ ਸਮਾਪਤੀ ਹੋਈ | ਮੁੱਖ ਮਹਿਮਾਨ ਵਜੋਂ ਚੇਅਰਮੈਨ ਡਾ. ਐੱਚ. ਐੱਸ. ਗਿੱਲ, ਕਾਲਜ ਪਿੰ੍ਰਸੀਪਲ ਡਾ. ਬਚਨ ਲਾਲ ਭਾਰਦਵਾਜ, ਸੰਸਥਾਨ ...

ਪੂਰੀ ਖ਼ਬਰ »

ਦੇਸ਼ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਅਸ਼ੋਕ ਮਹਿਤਾ

ਨਰਾਇਣਗੜ੍ਹ, 19 ਮਾਰਚ (ਪੀ. ਸਿੰਘ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਸੂਚਨਾ ਕਮਿਸ਼ਨਰ ਹਰਿਆਣਾ ਅਸ਼ੋਕ ਮਹਿਤਾ ਨੇ ਕਾਂਗਰਸ ਪਾਰਟੀ ਦੇ ਦਫ਼ਤਰ 'ਚ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਅਸ਼ੋਕ ਮਹਿਤਾ ਨੇ ਹਰਿਆਣਾ ਸੂਬਾ ...

ਪੂਰੀ ਖ਼ਬਰ »

ਲੋਕ ਭਾਜਪਾ ਸਰਕਾਰ ਵਲੋਂ ਕਰਵਾਏ ਕਾਰਜਾਂ 'ਤੇ ਲਗਾਉਣਗੇ ਮੋਹਰ-ਵਿਧਾਇਕ ਅਰੋੜਾ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਭਾਜਪਾ ਥਾਨੇਸਰ ਵਿਧਾਨ ਸਭਾ ਵਿਚ ਜ਼ਿਲ੍ਹੇ ਦੇ ਅਹੁਦੇਦਾਰਾਂ, ਮੋਰਚਿਆਂ ਦੇ ਪ੍ਰਧਾਨਾਂ ਜਨਰਲ ਸਕੱਤਰ, ਸੈੱਲ, ਪ੍ਰਕਲਪਾਂ ਦੇ ਜ਼ਿਲ੍ਹਾ ਕਨਵੀਨਰ, ਮੰਡਲ ਅਹੁਦੇਦਾਰ, ਸ਼ਕਤੀ ਕੇਂਦਰ ਪ੍ਰਮੁੱਖ ਅਤੇ ਪਾਲਕਾਂ ਦੀ ਬੈਠਕ ...

ਪੂਰੀ ਖ਼ਬਰ »

ਜਨਨਾਇਕ ਜਨਤਾ ਪਾਰਟੀ ਜਨ-ਜਨ ਦੀ ਜ਼ੁਬਾਨ 'ਤੇ ਹੈ-ਜੈਪ੍ਰਕਾਸ਼ ਬਲਬਹੇੜਾ

ਗੂਹਲਾ ਚੀਕਾ, 19 ਮਾਰਚ (ਓ.ਪੀ. ਸੈਣੀ)- ਸੀਨੀਅਰ ਐਡਵੋਕੇਟ ਜੈਪ੍ਰਕਾਸ਼ ਬਲਬਹੇੜਾ ਨੇ ਹਲਕਾ ਗੂਹਲਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ | ਇਸ ਦੌਰਾਨ ਨੌਜਵਾਨ ਵਰਗ ਦੀ ਇਕ ਬੈਠਕ ਵੀ ਲਈ | ਬੈਠਕ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਨੇ ਕਿਹਾ ਕਿ ਅੱਜ ਹਰਿਆਣਾ ਪ੍ਰਦੇਸ਼ 'ਚ ਜੇ. ਜੇ. ...

ਪੂਰੀ ਖ਼ਬਰ »

ਖੇਤਰੀ ਅਮਲੇ ਨੂੰ ਦਿੱਤੇ ਸੰਗੀਤ ਤੇ ਧੁੰਨਾਂ ਦੇ ਗੁਰ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਵਲੋਂ ਮੈਕ ਵਿਚ ਚੱਲ ਰਹੀ 3 ਰੋਜ਼ਾ ਵਰਕਸ਼ਾਪ ਦੇ ਦੂਜੇ ਦਿਨ ਖੇਤਰੀ ਅਮਲੇ ਨੂੰ ਵਿਸ਼ਾ ਮਾਹਿਰਾਂ ਵਲੋਂ ਸੰਗੀਤ ਅਤੇ ਧੁਨਾਂ ਦੇ ਗੁਰ ਦੱਸੇ ਗਏ | ਮੰਗਲਵਾਰ ਨੂੰ ਕੁਰੂਕਸ਼ੇਤਰ ...

ਪੂਰੀ ਖ਼ਬਰ »

ਸਾਰੇ ਸਕੂਲਾਂ 'ਚ ਮੁਫ਼ਤ ਕਿਤਾਬਾਂ 31 ਤੱਕ ਭੇਜੀਆਂ ਜਾਣਗੀਆਂ-ਗਾਗਟ

ਕੁਰੂਕਸ਼ੇਤਰ/ਸ਼ਾਹਾਬਾਦ, 19 ਮਾਰਚ (ਜਸਬੀਰ ਸਿੰਘ ਦੁੱਗਲ)- ਸਿੱਖਿਆ ਵਿਭਾਗ ਦੇ ਕੁਰੂਕਸ਼ੇਤਰ ਜ਼ਿਲ੍ਹਾ ਪਰਿਯੋਜਨਾ ਅਧਿਕਾਰੀ ਰਾਮਦਿਆ ਗਾਗਟ ਨੇ ਦੱਸਿਆ ਕਿ ਨਵਾਂ ਸੈਸ਼ਨ 2019-20 ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਵੇਗਾ, ਇਸ ਲਈ ਸਰਕਾਰੀ ਸਕੂਲਾਂ ਦੀਆਂ ਪਹਿਲੀ ਜਮਾਤ ਤੋਂ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਸੁਲਤਾਨ ਸਿੰਘ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ- ਵਿਧਾਇਕ

ਨੀਲੋਖੇੜੀ, 19 ਮਾਰਚ (ਆਹੂਜਾ)- ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਸੁਲਤਾਨ ਸਿੰਘ ਬੁਟਾਨਾ ਨੂੰ ਖੇਤਰੀ ਸੰਸਥਾਵਾਂ ਵਲੋਂ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ ਹੈ | ਇਸੇ ਕੜੀ 'ਚ ਮਾਰਕੀਟ ਕਮੇਟੀ ਦੇ ਚੇਅਰਮੈਨ ਜੈਭਗਵਾਨ ਸੀਕਰੀ ਦੇ ਨਿਵਾਸ 'ਤੇ ਇਕ ਭਰਵਾਂ ਪ੍ਰੋਗਰਾਮ ...

ਪੂਰੀ ਖ਼ਬਰ »

ਸਮਾਜ ਨੂੰ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ਕਹਾਣੀ 'ਮਲਬੇ ਕਾ ਮਾਲਕ'- ਪ੍ਰੋ. ਬੁਰਾ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਕਲਾ ਅਤੇ ਸਾਹਿਤਕ ਕਾਰਜ ਵਿਭਾਗ ਹਰਿਆਣਾ ਦੇ ਸਹਿਯੋਗ ਨਾਲ ਜਨਸੰਚਾਰ ਅਤੇ ਮੀਡੀਆ ਪ੍ਰੌਦਯੋਗਿਕੀ ਸੰਸਥਾਨ ਵਲੋਂ 'ਮਲਬੇ ਕਾ ਮਾਲਕ' ਕਹਾਣੀ ਦੀ ਪੇਸ਼ਕਾਰੀ ਆਰ. ਕੇ. ਸਦਨ ਵਿਚ ਕੀਤੀ ਗਈ | ਇਹ ਕਹਾਣੀ ਹਿੰਦੀ ਸਾਹਿਤ ਵਿਚ ...

ਪੂਰੀ ਖ਼ਬਰ »

'ਵਾਈਡ ਬੈਂਡਗੈਪ ਸੈਮੀਕੰਡਕਟਰਜ਼' ਵਿਸ਼ੇ 'ਤੇ ਦੋ ਰੋਜ਼ਾ ਗੋਸ਼ਟੀ ਕਰਵਾਈ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਕੌਮੀ ਪ੍ਰੌਦਯੋਗਿਕੀ ਸੰਸਕਾਨ ਨਿਟ ਦੇ ਫਿਜਿਕਸ ਵਿਗਿਆਨ ਵਿਭਾਗ ਵਲੋਂ 'ਵਾਈਡ ਬੈਂਡਗੈਪ ਸੈਮੀਕੰਡਕਟਰਜ਼' ਵਿਸ਼ੇ 'ਤੇ 2 ਰੋਜ਼ਾ ਗੋਸ਼ਟੀ ਕਰਵਾਈ ਗਈ | ਗੋਸ਼ਟੀ ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) ਅਤੇ ਸੈਮੀਕੰਡਕਟਰ ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ ਜੋ ਕਿਹਾ, ਉਹ ਕਰਕੇ ਵਿਖਾਇਆ- ਸੰਦੀਪ ਓਾਕਾਰ

ਕੁਰੂਕਸ਼ੇਤਰ/ਪਿਹੋਵਾ, 19 ਮਾਰਚ (ਜਸਬੀਰ ਸਿੰਘ ਦੁੱਗਲ)- ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣ ਲਈ ਕੁਰੂਕਸ਼ੇਤਰ ਪਿਹੋਵਾ ਹਲਕੇ ਤੋਂ ਭਾਜਪਾ ਆਗੂ ਸਵਾਮੀ ਸੰਦੀਪ ਓਾਕਾਰ ਨੇ ਲੋਕ ਸਭਾ ਚੋਣ ਦਾ ਬਿਗੁਲ ਵੱਜਦੇ ਹੀ ਸਭ ਤੋਂ ...

ਪੂਰੀ ਖ਼ਬਰ »

ਪ੍ਰੋ. ਅਮਰਜੀਤ ਸਿੰਘ ਨੇ ਪੰਜਾਬ ਹਿਸਟਰੀ ਕਾਨਫਰੰਸ ਦੇ 51ਵੇਂ ਸੈਸ਼ਨ 'ਚ ਦਿੱਤਾ ਪ੍ਰਧਾਨਗੀ ਵਿਆਖਿਆਨ

ਥਾਨੇਸਰ, 19 ਮਾਰਚ (ਅ.ਬ.)- ਇਤਿਹਾਸ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰਧਾਨ ਪ੍ਰੋਫੈਸਰ ਅਮਰਜੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਹੋਏ ਪੰਜਾਬ ਹਿਸਟਰੀ ਕਾਨਫਰੰਸ ਦੇ 51ਵੇਂ ਸੈਸ਼ਨ 'ਚ ਆਧੁਨਿਕ ਇਤਿਹਾਸ ਸੈਕਸ਼ਨ 'ਚ ਪ੍ਰਧਾਨਗੀ ਵਿਆਖਿਆਨ ਦਿੱਤਾ | ...

ਪੂਰੀ ਖ਼ਬਰ »

ਡੀ. ਸੀ. ਵਲੋਂ ਜ਼ਿਲ੍ਹਾ ਪੱਧਰੀ ਮਲੇਰੀਆ ਵਰਕਿੰਗ ਕਮੇਟੀ ਨਾਲ ਬੈਠਕ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਮਿੰਨੀ ਸਕੱਤਰੇਤ ਦੇ ਸਭਾਗਾਰ ਵਿਚ ਸਿਹਤ ਵਿਭਾਗ ਦੀ ਜ਼ਿਲ੍ਹਾ ਪੱਧਰੀ ਮਲੇਰੀਆ ਵਰਕਿੰਗ ਕਮੇਟੀ ਨਾਲ ਬੈਠਕ ਕੀਤੀ | ਬੈਠਕ ਵਿਚ ਉਨ੍ਹਾਂ ਨੇ ਡੀ. ਡੀ. ਪੀ. ਓ. ਨੂੰ ਨਿਰਦੇਸ਼ ...

ਪੂਰੀ ਖ਼ਬਰ »

ਦ੍ਰੋਪਦੀ ਕੂਪ ਖਾਟੂ ਸ਼ਿਆਮ ਮੰਦਿਰ ਵਿਖੇ 182ਵਾਂ ਇਕਾਦਸ਼ੀ ਸੰਕੀਰਤਨ

ਥਾਨੇਸਰ, 19 ਮਾਰਚ (ਅ.ਬ.)- ਸ੍ਰੀ ਖਾਟੂ ਸ਼ਿਆਮ ਪਰਿਵਾਰ ਟਰੱਸਟ ਵਲੋਂ ਬ੍ਰਹਮ ਸਰੋਵਰ ਦੇ ਦ੍ਰੋਪਦੀ ਕੂਪ ਖਾਟੂ ਸ਼ਿਆਮ ਮੰਦਿਰ ਵਿਚ 182ਵਾਂ ਇਕਾਦਸ਼ੀ ਸੰਕੀਰਤਨ ਅਤੇ ਭੰਡਾਰਾ ਲਗਾਇਆ ਗਿਆ | ਪ੍ਰੋਗਰਾਮ 'ਚ ਪਿਹੋਵਾ ਦੇ ਗਾਇਕ ਭੂਸ਼ਣ ਸ਼ਰਮਾ, ਸ਼ਾਹਾਬਾਦ ਤੋਂ ਸ਼ਰਵਣ ਰਾਜ ...

ਪੂਰੀ ਖ਼ਬਰ »

ਜੱਜ ਬਣੇ ਗੁਰਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ

ਸੁਖਸਾਲ, 19 ਮਾਰਚ (ਧਰਮ ਪਾਲ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਸੂਰੇਵਾਲ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਸ੍ਰੀ ਮਲਕੀਅਤ ਸਿੰਘ ਵਾਸੀ ਪਿੰਡ ਬੈਂਸ ਪੁਰ ਦੇ ਐਡੀਸ਼ਨਲ ਜੱਜ ਬਣਨ 'ਤੇ ਅੱਜ ਸਕੂਲ ਵਿਖੇ ਕੀਤੇ ਇਕ ਪ੍ਰਭਾਵਸ਼ਾਲੀ ਸਮਾਗਮ ਮੌਕੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਮੰਗੂਵਾਲ ਦੀਵਾੜੀ 'ਚ ਪੰਜਾਬੀ ਫ਼ੀਚਰ ਫ਼ਿਲਮ ਦਾ ਫ਼ਿਲਮਾਂਕਣ ਜਾਰੀ

ਭਰਤਗੜ੍ਹ, 19 ਮਾਰਚ (ਜਸਬੀਰ ਸਿੰਘ ਬਾਵਾ)-ਪੁੰਨੀਆ ਪ੍ਰੋਡਕਸ਼ਨ ਵਲੋਂ ਭਰਤਗੜ੍ਹ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਪੰਜਾਬੀ ਫ਼ੀਚਰ ਫ਼ਿਲਮ 'ਭਾਖੜਾ ਮੈਂ ਤੇ ਤੂੰ' ਦਾ ਫ਼ਿਲਮਾਂਕਣ ਜਾਰੀ ਹੈ | ਅੱਜ ਮੰਗੂਵਾਲ ਦੀਵਾੜੀ 'ਚ ਉਕਤ ਫ਼ਿਲਮ ਦੇ ਸੈੱਟ 'ਤੇ ਸਹਾ. ਨਿਰਦੇਸ਼ਕ ਕਰਮਜੀਤ ...

ਪੂਰੀ ਖ਼ਬਰ »

44ਵੇਂ ਵਰ੍ਹੇ ਨੂੰ ਛੂਹ ਗਿਆ ਹੋਲੇ-ਮਹੱਲੇ ਦੀ ਸੰਗਤ ਲਈ ਬੜਾ ਪਿੰਡ 'ਚ ਗੁਰੂ ਕਾ ਲੰਗਰ

ਭਰਤਗੜ੍ਹ, 19 ਮਾਰਚ (ਜਸਬੀਰ ਸਿੰਘ ਬਾਵਾ)-ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਸਮੇਤ ਹੋਰਨਾਂ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਵਾਲੀ ਸੰਗਤ ਦੀ ਸਹੂਲਤ ਬੇਲੀ, ਬੜਾ ਪਿੰਡ, ...

ਪੂਰੀ ਖ਼ਬਰ »

ਮੁਫ਼ਤ ਸਿੱਖਿਆ ਲਈ ਪ੍ਰਤਿਭਾ ਪ੍ਰੀਖਿਆ ਅੱਜ

ਸ਼੍ਰੀ ਚਮਕੌਰ ਸਾਹਿਬ, 19 ਮਾਰਚ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕੈਰੀਅਰ ਕੋਰਸਿਜ਼ ਵਿਖੇ ਸਲਾਨਾ ਪ੍ਰਤਿਭਾ ਪ੍ਰੀਖਿਆ, ਕੱਲ੍ਹ ਮਿਤੀ 20 ਮਾਰਚ 2019 ਨੂੰ ਸਵੇਰੇ 10 ਵਜੇ ਹੋਵੇਗੀ | ਇਹ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਦੌਰਾਨ 50 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ

ਰੂਪਨਗਰ, 19 ਮਾਰਚ (ਸੱਤੀ, ਚੱਕਲ)-ਜ਼ਿਲ੍ਹਾ ਬਾਰ ਕੌਾਸਲ ਐਸੋਸੀਏਸ਼ਨ ਰੂਪਨਗਰ ਵਲੋਂ ਲਾਈਫ਼ ਲਾਇਨ ਬਲੱਡ ਡੋਨਰ ਸੋਸਾਇਟੀ ਰੂਪਨਗਰ ਦੇ ਸਹਿਯੋਗ ਨਾਲ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਦਾ ਆਯੋਜਨ ...

ਪੂਰੀ ਖ਼ਬਰ »

ਅਬਿਆਣਾ ਦੁੱਧ ਉਤਪਾਦਕ ਸਭਾ ਨੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ

ਨੂਰਪੁਰ ਬੇਦੀ, 19 ਮਾਰਚ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਅਬਿਆਣਾ ਕਲਾਂ ਨੇ ਆਪਣੇ ਦੁੱਧ ਉਤਪਾਦਕ ਨੂੰ ਮਿਲਕ ਪਲਾਂਟ ਮੁਹਾਲੀ ਵਲੋਂ ਪ੍ਰਾਪਤ ਹੋਇਆ ਮੁਨਾਫ਼ਾ ਵੰਡਣ ਲਈ ਇਕ ਸਮਾਗਮ ਕਰਵਾਇਆ, ਜਿਸ ਦੌਰਾਨ ਸਭਾ ਦੇ ...

ਪੂਰੀ ਖ਼ਬਰ »

ਕੈਂਪ ਵਿਚ 43 ਵਲੰਟੀਅਰਾਂ ਨੇ ਖ਼ੂਨਦਾਨ ਕੀਤਾ

ਸ੍ਰੀ ਚਮਕੌਰ ਸਾਹਿਬ, 18 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਆਦਰਸ਼ ਭਵਨ ਵਿਖੇ, ਆਦਰਸ਼ ਐਜੂਕੇਸ਼ਨਲ ਐਾਡ ਚੈਰੀਟੇਬਲ ਟਰੱਸਟ ਸ੍ਰੀ ਚਮਕੌਰ ਸਾਹਿਬ ਵਲੋਂ ਲਗਵਾਏ ਗਏ, 17ਵੇਂ ਸਾਲਾਨਾ ਖ਼ੂਨਦਾਨ ਕੈਂਪ ਵਿਚ 43 ਵਲੰਟੀਅਰਾਂ ਨੇ ਖ਼ੂਨਦਾਨ ਕੀਤਾ | ਕੈਂਪ ਦਾ ਉਦਘਾਟਨ ...

ਪੂਰੀ ਖ਼ਬਰ »

ਨਿਯਮ 134 ਏ ਤਹਿਤ ਨਿੱਜੀ ਸਕੂਲਾਂ 'ਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਮੰਗੇ ਬਿਨੈ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਅਰੂਣ ਆਸ਼ਰੀ ਨੇ ਕਿਹਾ ਕਿ ਸਾਲ 2019-20 ਲਈ ਹਰਿਆਣਾ ਸਕੂਲ ਸਿੱਖਿਆ ਨਿਯਮ 2003 ਤਹਿਤ ਨਿਸਮ 134 ਏ ਤਹਿਤ ਨਿੱਜੀ ਮਾਨਤਾ ਪ੍ਰਾਪਤ ਸਕੂਲਾਂ ਵਿਚ ਦੂਜੀ ਜਮਾਤ ਤੋਂ 10ਵੀਂ ਜਮਾਤ ਤੇ 12ਵੀਂ ਜਮਾਤ ਵਿਚ ਈ. ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਸਰਕਾਰੀ ਸਕੂਲ ਦਾ ਨਿਰੀਖ਼ਣ

ਕੁਰੂਕਸ਼ੇਤਰ/ਸ਼ਾਹਾਬਾਦ, 19 ਮਾਰਚ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ ਉਪ ਮੰਡਲ ਅਧਿਕਾਰੀ ਸੰਯਮ ਗਰਗ ਨੇ ਗੌਰਮਿੰਟ ਸੀ. ਸੈ. ਸਕੂਲ ਸ਼ਾਹਾਬਾਦ ਦਾ ਨਿਰੀਖ਼ਣ ਕੀਤਾ | ਐੱਸ. ਡੀ. ਐੱਮ. ਸੰਯਮ ਗਰਗ ਨੇ ਬੱਚਿਆਂ ਦੀ ਚੱਲ ਰਹੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਬੋਰਡ ...

ਪੂਰੀ ਖ਼ਬਰ »

ਮੀਡੀਆ ਵੈੱਲਫ਼ੇਅਰ ਕਲੱਬ ਨੇ ਹੋਲੀ ਮਿਲਣ ਸਮਾਰੋਹ ਕਰਵਾਇਆ

ਬਾਬੈਨ, 19 ਮਾਰਚ (ਡਾ. ਦੀਪਕ ਦੇਵਗਨ)- ਸਰਵਜਾਤ ਖਾਪ ਮਹਾਂਪੰਚਾਇਤ ਦੀ ਕੌਮੀ ਪ੍ਰਧਾਨ ਅਤੇ ਰਾਸ਼ਟਰਪਤੀ ਐਵਾਰਡੀ ਸੰਤੋਸ਼ ਦਹੀਆ ਨੇ ਕਿਹਾ ਕਿ ਸਿਹਤਮੰਦ ਅਤੇ ਸਾਫ਼-ਸੁਥਰੇ ਸਮਾਜ ਦੇ ਨਿਰਮਾਣ ਲਈ ਮੀਡੀਆ ਵਿਚ ਬਦਲਾਅ ਦੀ ਲੋੜ ਹੈ ਅਤੇ ਮੀਡੀਆ ਨੂੰ ਉਸਾਰੂ ਨਜ਼ਰੀਆ ...

ਪੂਰੀ ਖ਼ਬਰ »

ਭਾਰਤੀ ਯੋਗ ਸੰਸਥਾਨ ਨੇ ਹੋਲੀ ਮਿਲਣ ਸਮਾਰੋਹ ਕਰਵਾਇਆ

ਥਾਨੇਸਰ, 19 ਮਾਰਚ (ਅ.ਬ.)- ਭਾਰਤੀ ਯੋਗ ਸੰਸਥਾਨ ਦੀ ਜ਼ਿਲ੍ਹਾ ਇਕਾਈ ਥਾਨੇਸਰ ਅਤੇ ਸ਼ਹਿਰੀ ਵਲੋਂ ਮਿਰਜਾਪੁਰ ਸਥਿਤ ਯੋਗ ਆਸਰਮ ਵਿਚ ਹੋਲੀ ਮਿਲਨ ਸਮਾਰੋਹ ਕਰਵਾਇਆ ਗਿਆ | ਜ਼ਿਲ੍ਹਾ ਪ੍ਰਧਾਨ ਮਾਨ ਸਿੰਘ ਅਤੇ ਪ੍ਰਚਾਰ ਸਕੱਤਰ ਸਤੀਸ਼ ਸ਼ਰਮਾ ਨੇ ਦੱਸਿਆ ਕਿ ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਦਿਆਲ ਸਿੰਘ ਆਲਮਪੁਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਅਨਾਜ ਮੰਡੀ ਕੁਰੂਕਸ਼ੇਤਰ ਆੜ੍ਹਤੀ ਐਸੋਸੀਏਸ਼ਨ ਦੀ ਬੈਠਕ ਧਰਮਸ਼ਾਲਾ ਵਿਚ ਹੋਈ, ਜਿਸ 'ਚ ਪ੍ਰਧਾਨ ਸ਼ੀਸ਼ਪਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਇਸ ਤੋਂ ਬਾਅਦ ਸਰਬਸੰਮਤੀ ਨਾਲ ਆੜ੍ਹਤੀਆਂ ਨੇ ਦਿਆਲ ਸਿੰਘ ...

ਪੂਰੀ ਖ਼ਬਰ »

ਫੱਗੂ 'ਚ ਸਾਲਾਨਾ ਸਮਾਗਮ ਦੌਰਾਨ ਸਜਾਏ ਗਏ ਧਾਰਮਿਕ ਦੀਵਾਨ

ਕਾਲਾਂਵਾਲੀ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਫੱਗੂ ਦੇ ਗੁਰਦੁਆਰਾ ਪਾਤਸ਼ਾਹੀ 8ਵੀਂ 'ਚ ਹਰ ਸਾਲ ਦੀ ਤਰ੍ਹਾਂ 9ਵਾਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਧਾਰਮਿਕ ਸਮਾਗਮ 'ਚ ਪ੍ਰਮੁੱਖ ਕਥਾ ਵਾਚਕ ਬਾਬਾ ਤਰਨਜੀਤ ਸਿੰਘ ਖਾਲਸਾ ਗੁਰਦਾਸਪੁਰ ਅਤੇ ...

ਪੂਰੀ ਖ਼ਬਰ »

ਚਾਈਨੀਜ਼ ਪਿਚਕਾਰੀਆਂ ਤੇ ਰੰਗਾਂ ਨਾਲ ਭਰੇ ਬਾਜ਼ਾਰ

ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਹੋਲੀ ਦੇ ਤਿਊਹਾਰ ਨੂੰ ਲੈ ਕੇ ਲੋਕਾਂ 'ਚ ਜਿੱਥੇ ਭਾਰੀ ਉਤਸ਼ਾਹ ਹੈ, ਉਥੇ ਹੀ ਚਾਈਨੀਜ਼ ਪਿਚਕਾਰੀਆਂ ਤੇ ਰੰਗਾਂ ਨਾਲ ਬਾਜ਼ਾਰ ਸਜ ਗਏ ਹਨ | ਚਾਈਨੀਜ਼ ਪਿਚਕਾਰੀਆਂ ਤੇ ਰੰਗ ਨਾ ਸਿਰਫ ਬਾਜ਼ਾਰਾਂ 'ਚ ਸਜ ਗਏ ਹਨ, ਬਲਕਿ ਮੁਹੱਲਿਆਂ ...

ਪੂਰੀ ਖ਼ਬਰ »

ਕਰਮਚਾਰੀਆਂ ਨੂੰ ਦਿੱਤੀ ਈ. ਵੀ. ਐੱਮ. ਤੇ ਵੀ. ਵੀ. ਪੈਟ ਦੀ ਟ੍ਰੇਨਿੰਗ

ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)-ਆਗਾਮੀ ਲੋਕ ਸਭਾ ਦੀਆਂ ਚੋਣਾਂ ਲਈ ਕਰਮਚਾਰੀਆਂ ਨੂੰ ਅੱਜ ਈ. ਵੀ. ਐੱਮ. ਤੇ ਵੀ. ਵੀ. ਪੈਟ ਮਸ਼ੀਨ ਦੀ ਟ੍ਰੇਨਿੰਗ ਦਿੱਤੀ ਗਈ | ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਪਟਵਾਰ ਭਵਨ 'ਚ ...

ਪੂਰੀ ਖ਼ਬਰ »

ਪੈਦਲ ਯਾਤਰਾ ਜਥੇ ਦਾ ਕੀਤਾ ਸਵਾਗਤ

ਊਨਾ, 19 ਮਾਰਚ (ਸੇਠੀ)-ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਪੈਦਲ ਯਾਤਰਾ ਜਥੇ ਦਾ ਸਵਾਗਤ ਗੁਰਦੁਆਰਾ ਡੇਰਾ ਦੁਖ ਭੰਜਨ ਸਾਹਿਬ ਡੀ. ਸੀ. ਕਾਲੋਨੀ ਵਿਖੇ ਬਾਬਾ ਚਰਨਜੀਤ ਸਿੰਘ ਅਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਅਤੇ ਜੈਕਾਰਿਆਂ ਨਾਲ ਕੀਤਾ ...

ਪੂਰੀ ਖ਼ਬਰ »

100 ਪਿੰਡਾਂ ਦੇ ਕਿਸਾਨਾਂ ਨੇ ਦਿੱਤਾ ਧਰਨਾ

ਅੰਬਾਲਾ ਸ਼ਹਿਰ, 19 ਮਾਰਚ (ਅ.ਬ.)- ਡਿਪਟੀ ਕਮਿਸ਼ਨਰ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਵਲੋਂ ਚੱਲ ਰਹੇ ਧਰਨੇ 'ਤੇ ਤਕਰੀਬਨ 100 ਪਿੰਡਾਂ ਦੇ ਕਿਸਾਨ ਇਕੱਠੇ ਹੋਏ, ਜਿਨ੍ਹਾਂ ਨੇ ਸਰਕਾਰ ਵਲੋਂ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ 'ਚੋਂ ਪਿਛਲੇ ਕਈ ...

ਪੂਰੀ ਖ਼ਬਰ »

ਸ਼ਰਧਾਪੂਰਵਕ ਮਨਾਇਆ ਤਰੋਦਸ਼ੀ ਦਿਵਸ

ਊਨਾ, 19 ਮਾਰਚ (ਗੁਰਪ੍ਰੀਤ ਸਿੰਘ ਸੇਠੀ)-ਤਰੋਦਸ਼ੀ ਦਿਵਸ ਗੁਰਦੁਆਰਾ ਦਮਦਮਾ ਅਸਥਾਨ ਬਾਬਾ ਸਾਹਿਬ ਸਿੰਘ ਬੇਦੀ ਵਿਖੇ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸਮੂਹ ਸੰਗਤਾਂ ਵਲੋਂ ਸ਼ਰਧਾਪੂਰਵਕ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਸੰਤ ਸਮਾਗਮ ਤੇ ...

ਪੂਰੀ ਖ਼ਬਰ »

ਸ਼ੀਸ਼ਾ ਤੋੜ ਕੇ ਗੱਡੀ 'ਚੋਂ ਪਰਸ ਚੋਰੀ

ਜੀਂਦ, 19 ਮਾਰਚ (ਅ.ਬ.)- ਪੁਰਾਣੇ ਬੱਸ ਅੱਡੇ ਦੇ ਨੇੜੇ ਗੱਡੀ ਦਾ ਸ਼ੀਸ਼ਾ ਤੋੜ ਕੇ ਕਿਸੇ ਵਿਅਕਤੀ ਨੇ ਲੇਡੀਜ ਪਰਸ ਚੋਰੀ ਕਰ ਲਿਆ | ਸ਼ਹਿਰ ਥਾਣਾ ਪੁਲਿਸ ਨੇ ਗੱਡੀ ਮਾਲਕ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ ਿਖ਼ਲਾਫ਼ ਚੋਰੀ ਅਤੇ ਭੰਨ ਤੋੜ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ...

ਪੂਰੀ ਖ਼ਬਰ »

ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ

ਇਯਾਲੀ/ਥਰੀਕੇ, 19 ਮਾਰਚ (ਰਾਜ ਜੋਸ਼ੀ)-ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਡੂੰਘੀ ਤੇ ਭਰਵੀਂ ਵਿਚਾਰ-ਚਰਚਾ ਉਪਰੰਤ ਸਰਬ-ਸੰਮਤੀ ਨਾਲ ਕੇਂਦਰ ਦੀ ਮੋਦੀ ਹਕੂਮਤ ਨੂੰ ਲਿਖਤੀ ਤੌਰ ...

ਪੂਰੀ ਖ਼ਬਰ »

ਸਾਬਕਾ ਏ.ਡੀ.ਜੀ.ਪੀ.ਵੀ. ਕਾਮਰਾਜਾ ਚੋਣ ਕਮਿਸ਼ਨ ਦੇ ਨਿਸ਼ਾਨੇ 'ਤੇ

ਡੱਬਵਾਲੀ, 19 ਦਸੰਬਰ (ਇਕਬਾਲ ਸਿੰਘ ਸ਼ਾਂਤ)- ਚੋਣ ਜ਼ਾਬਤੇ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਮੀਟਿੰਗ ਕਰਕੇ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਏ. ਡੀ. ਜੀ. ਪੀ. ਵੀ. ਕਾਮਰਾਜਾ, ਭਾਜਪਾ ਦੇ ਜ਼ਿਲ੍ਹਾ ਸਕੱਤਰ ਵਿਜੈ ਵਧਵਾ ਅਤੇ ਲੋਕ ਨਿਰਮਾਣ ਵਿਭਾਗ ਦੇ ...

ਪੂਰੀ ਖ਼ਬਰ »

ਚੱਕਰਵਰਤੀ ਮੁਹੱਲਾ ਅਤੇ ਲਕਸ਼ਮਣ ਕਾਲੋਨੀ 'ਚ ਪ੍ਰਭਾਤ ਫੇਰੀ ਦਾ ਸਵਾਗਤ

ਥਾਨੇਸਰ, 19 ਮਾਰਚ (ਅ.ਬ.)- ਮਹਾਂਮੰਡਲੇਸ਼ਵਰ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਦੀ ਪਾਵਨ ਅਗਵਾਈ 'ਚ ਕੰਮ ਕਰ ਰਹੀ ਸ੍ਰੀਕ੍ਰਿਸ਼ਨ ਕਿਰਪਾ ਗਊਸ਼ਾਲਾ ਅਤੇ ਸੇੇਵਾ ਕਮੇਟੀ ਵਲੋਂ ਕੱਢੀ ਗਈ ਪ੍ਰਭਾਤ ਫੇਰੀ ਚੱਕਰਵਰਤੀ ਮੁਹੱਲੇ 'ਚ ਸਤੀਸ਼ ਟੈਂਟ ਵਾਲੇ ਦੇ ਨਿਵਾਸ 'ਤੇ ਪਹੁੰਚੀ ...

ਪੂਰੀ ਖ਼ਬਰ »

ਮਾਂਡੇਵਾਲਾ 'ਚ ਮੁਫ਼ਤ ਮੈਡੀਕਲ ਕੈਂਪ ਲਗਾਇਆ

ਜਗਾਧਰੀ, 19 ਮਾਰਚ (ਜਗਜੀਤ ਸਿੰਘ)– ਪੜ੍ਹੋ-ਲਿਖੋ ਵਧੋ ਚੈਰੀਟੇਬਲ ਸੰਸਥਾ ਵਲੋਂ ਪਿੰਡ ਮਾਂਡੇਵਾਲਾ 'ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਸੰਸਥਾ ਦੇ ਸਰਪ੍ਰਸਤ ਆਰ. ਐੱਚ. ਭਾਗਵਤ ਨੇ ਕਿਹਾ ਕਿ ਦਿਹਾਤ ਦੇ ਦੂਰ ਦੇ ਖੇਤਰਾਂ ਵਿਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਰਹਿੰਦੀ ...

ਪੂਰੀ ਖ਼ਬਰ »

5 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਨਕੋਦਰ, 19 ਮਾਰਚ (ਗੁਰਵਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਨਾਕਾਬੰਦੀ ਕਰਕੇ ਇਕ ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਿਟੀ ਮੁਖੀ ਬਲਵਿੰਦਰ ਕੁਮਾਰ ਨੇ ਦੱਸਿਆ ...

ਪੂਰੀ ਖ਼ਬਰ »

ਕਟਾਰੀਆ ਨੇ ਪਿੰਡ ਖਦਰੀ 'ਚ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਜਗਾਧਰੀ, 19 ਮਾਰਚ (ਜਗਜੀਤ ਸਿੰਘ)– ਅੰਬਾਲਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਆਦਰਸ਼ ਗਰਾਮ ਯੋਜਨਾ ਤਹਿਤ ਗੋਦ ਲਏ ਗਏ ਪਿੰਡ ਖਦਰੀ ਵਿਚ ਪੁੱਜੇ | ਉਨ੍ਹਾਂ ਨੇ ਇੱਥੇ ਕੀਤੇ ਗਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਉਨ੍ਹਾਂ ਨੇ ਪਿੰਡ ਨੂੰ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਵਿਖੇ ਸੈਮੀਨਾਰ ਲਗਾਇਆ

ਨਕੋਦਰ, 19 ਮਾਰਚ (ਭੁਪਿੰਦਰ ਅਜੀਤ ਸਿੰਘ)-ਸਥਾਨਕ ਡੀ. ਏ. ਵੀ. ਕਾਲਜ ਵਿਖੇ ਟੂਰਿਜ਼ਮ ਅਰਥਸ਼ਾਸਤਰ ਅਤੇ ਸੁਸਥਿਰ ਵਿਕਾਸ ਸਬੰਧੀ ਕੌਮੀ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਆਈ ਸੀ ਐਸ ਐਸ ਆਰ ਚੰਡੀਗੜ੍ਹ ਸਥਿਤ ਸਥਾਨਕ ਕੇਂਦਰ ਵਲੋਂ ਪ੍ਰਬੰਧ ਕੀਤਾ ਗਿਆ | ਸੈਮੀਨਾਰ 'ਚ ...

ਪੂਰੀ ਖ਼ਬਰ »

ਲਾਪਤਾ ਅਮਰਜੀਤ ਸਿੰਘ ਅੰਬੂ ਦੀ ਨਹੀਂ ਕੋਈ ਉੱਘ ਸੁੱਘ

ਮਲ੍ਹੀਆ ਕਲਾਂ, ਮਹਿਤਪੁਰ, 19 ਮਾਰਚ (ਰੰਧਾਵਾ, ਮਨਜੀਤ ਮਾਨ)-ਰਿਟਾ. ਪੁਲਿਸ ਮੁਲਾਜ਼ਮ ਅਮਰਜੀਤ ਸਿੰਘ ਉਰਫ਼ ਅੰਬੂ ਉਮਰ ਕਰੀਬ 65 ਸਾਲ ਵਾਸੀ ਰਸੂਲਪੁਰ, ਥਾਣਾ ਉੱਗੀ ( ਨਕੋਦਰ) ਦੇ 7 ਮਾਰਚ ਤੋਂ ਲਾਪਤਾ ਹੋਣ ਨਾਲ ਕਾਫੀ ਸਹਿਮ ਪਾਇਆ ਜਾ ਰਿਹਾ ਹੈ | ਉਸ ਨੂੰ 16 ਮਾਰਚ ਨੂੰ ...

ਪੂਰੀ ਖ਼ਬਰ »

ਟ੍ਰੈਫਿਕ ਨਾਕੇ ਦੌਰਾਨ ਪਟਾਕੇ ਪਾਉਣ ਵਾਲੇ ਮੋਟਰਸਾਈਕਲਾਂ ਦੇ ਕੱਟੇ ਚਲਾਨ

ਜਲੰਧਰ, 19 ਮਾਰਚ (ਐੱਮ.ਐੱਸ. ਲੋਹਆ) - ਸ਼ਹਿਰ 'ਚ ਆਵਾਜ਼ ਪ੍ਰਦੂਸ਼ਣ ਨੂੰ ਰੋਕਣ, ਵਾਹਨ ਚਾਲਕਾਂ ਤੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਏ.ਡੀ.ਸੀ.ਪੀ. (ਟ੍ਰੈਫਿਕ) ਅਸ਼ਵਨੀ ਕੁਮਾਰ ਨੇ ਵੱਖ-ਵੱਖ ਖੇਤਰਾਂ 'ਚ ਨਾਕੇ ਲਗਵਾ ...

ਪੂਰੀ ਖ਼ਬਰ »

ਕਬਾੜ ਯੂਨੀਅਨ ਸੰਘਰਸ਼ ਕਮੇਟੀ ਪੰਜਾਬ ਦੇ ਸੰਜੀਵ ਸੋਬਤੀ ਪ੍ਰਧਾਨ ਬਣੇ

ਸ਼ਾਹਕੋਟ, 19 ਮਾਰਚ (ਦਲਜੀਤ ਸਿੰਘ ਸਚਦੇਵਾ)-ਪੰਜਾਬ ਦੇ ਕਬਾੜ ਵਪਾਰੀਆਂ ਦੀ ਮੀਟਿੰਗ ਹੋਈ, ਜਿਸ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਸਾਰਿਆਂ ਦੀ ਸਹਿਮਤੀ ਨਾਲ ਕਬਾੜ ਯੂਨੀਅਨ ਸੰਘਰਸ਼ ਕਮੇਟੀ ਪੰਜਾਬ ਬਣਾਈ ਗਈ, ਜਿਸ 'ਚ ਸਰਬਸੰਮਤੀ ਨਾਲ ਸ਼ਾਹਕੋਟ ...

ਪੂਰੀ ਖ਼ਬਰ »

ਚੋਣਾਂ ਤੋਂ ਬਾਅਦ ਮਿਲਣਗੇ ਮਹਾਰਾਜਾ ਰਣਜੀਤ ਸਿੰਘ ਐਵਾਰਡ-ਅੰਮਿ੍ਤ ਕੌਰ ਗਿੱਲ

ਜਲੰਧਰ, 19 ਮਾਰਚ (ਜਤਿੰਦਰ ਸਾਬੀ)-ਲੋਕ ਸਭਾ ਚੋਣਾਂ ਤੋਂ ਬਾਅਦ ਸੂਬੇ ਦੇ 92 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤੇ ਜਾਣਗੇ ਕਿਉਂਕਿ ਹੁਣ ਚੋਣ ਜਾਬਤਾ ਲੱਗ ਗਿਆ ਹੈ ਤੇ ਇਸ ਕਰਕੇ ਹੁਣ ਇਸ ਨੂੰ ਚੋਣਾਂ ਤੋਂ ਬਾਅਦ ਇਹ ਸਮਾਗਮ ਕਰਵਾਇਆ ਜਾਵੇਗਾ | ਇਹ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX