ਤਾਜਾ ਖ਼ਬਰਾਂ


ਪਿੰਡ ਮਸਤਗੜ੍ਹ 'ਚ ਮਾਮੂਲੀ ਤਕਰਾਰ ਦੌਰਾਨ ਚੱਲੀ ਗੋਲੀ, ਤਿੰਨ ਗੰਭੀਰ ਜ਼ਖ਼ਮੀ
. . .  43 minutes ago
ਮੁੱਲਾਂਪੁਰ ਗਰੀਬਦਾਸ, 17 ਨਵੰਬਰ (ਦਿਲਬਰ ਸਿੰਘ ਖੈਰਪੁਰ) - ਨੇੜਲੇ ਪਿੰਡ ਮਸਤਗੜ੍ਹ ਵਿਖੇ ਮਾਮੂਲੀ ਤਕਰਾਰ ਦੌਰਾਨ ਚੱਲੀ ਗੋਲੀ 'ਚ ਦੋ ਬਜ਼ੁਰਗ ਅਤੇ ਇੱਕ ਨੌਜਵਾਨ ਗੰਭੀਰ ਜ਼ਖ਼ਮੀ...
ਸਰਦੀਆਂ ਦੇ ਮੌਸਮ ਕਾਰਨ ਬੰਦ ਬਦਰੀਨਾਥ ਮੰਦਰ ਦੇ ਕਪਾਟ
. . .  about 1 hour ago
ਦੇਹਰਾਦੂਨ, 17 ਨਵੰਬਰ- ਬਦਰੀਨਾਥ ਮੰਦਰ ਦੇ ਕਪਾਟ ਸਰਦੀਆਂ ਦੇ ਮੌਸਮ ਕਾਰਨ ਅੱਜ 6 ਮਹੀਨਿਆਂ ਲਈਂ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਮੰਦਰ...
ਸ਼ੱਕੀ ਹਾਲਤਾਂ 'ਚ 26 ਸਾਲਾਂ ਨੌਜਵਾਨ ਦੀ ਹੋਈ ਮੌਤ
. . .  about 1 hour ago
ਗੁਰੂ ਹਰਸਹਾਏ, 17 ਨਵੰਬਰ (ਕਪਿਲ ਕੰਧਾਰੀ)- ਅੱਜ ਗੁਰੂ ਹਰ ਸਹਾਏ ਵਿਖੇ ਸ਼ੱਕੀ ਹਾਲਤਾਂ 'ਚ ਇਕ 26 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ...
ਨਸ਼ਾ ਕਰਨ ਵਾਲੇ ਥਾਣੇਦਾਰ ਸਮੇਤ ਦੋ ਪੁਲਿਸ ਮੁਲਾਜ਼ਮ ਕੀਤੇ ਗਏ ਨੌਕਰੀ ਤੋਂ ਬਰਖ਼ਾਸਤ
. . .  about 1 hour ago
ਤਰਨ ਤਾਰਨ, 17 ਨਵੰਬਰ (ਹਰਿੰਦਰ ਸਿੰਘ)- ਕੁੱਝ ਦਿਨ ਪਹਿਲਾਂ ਥਾਣਾ ਪੱਟੀ ਵਿਖੇ ਤਾਇਨਾਤ ਇਕ ਏ.ਐੱਸ.ਆਈ. ਅਤੇ ਹਵਾਲਦਾਰ ਦੇ ਜਵਾਨ ਦੀ ਨਸ਼ੇ ਦੀ ਵਰਤੋਂ ਕਰਦਿਆਂ...
ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ ਧਮਾਕਾ, ਤਿੰਨ ਜਵਾਨ ਜ਼ਖ਼ਮੀ
. . .  about 1 hour ago
ਸ੍ਰੀਨਗਰ, 17 ਨਵੰਬਰ- ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨੇੜੇ ਪੈਂਦੇ ਅਖਨੂਰ ਸੈਕਟਰ 'ਚ ਅੱਜ ਹੋਏ ਇੱਕ ਸ਼ੱਕੀ ਧਮਾਕੇ 'ਚ ਫੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਫੌਜ ਦੇ ਸੂਤਰਾਂ...
ਪ੍ਰਧਾਨ ਮੰਤਰੀ ਮੋਦੀ ਕੋਲ ਐਨ.ਡੀ.ਏ ਦੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਦੀ ਕੀਤੀ ਗਈ ਅਪੀਲ : ਪਾਸਵਾਨ
. . .  about 2 hours ago
ਨਵੀਂ ਦਿੱਲੀ, 17 ਨਵੰਬਰ- ਐਨ.ਡੀ.ਏ ਦੀ ਬੈਠਕ ਤੋਂ ਬਾਅਦ ਐਲ.ਜੇ.ਪੀ ਦੇ ਪ੍ਰਧਾਨ ਚਿਰਾਗ਼ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ...
19 ਨਵੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 17 ਨਵੰਬਰ- ਆਉਣ ਵਾਲੀ 19 ਨਵੰਬਰ ਨੂੰ ਸੰਸਦ ਦੇ ਲਾਇਬ੍ਰੇਰੀ ਭਵਨ 'ਚ ਭਾਰਤੀ ਜਨਤਾ...
ਅਸਤੀਫ਼ੇ ਮਗਰੋਂ ਲੋਕ ਸਭਾ 'ਚ ਬਦਲੀ ਗਈ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਦੀ ਸੀਟ
. . .  about 2 hours ago
ਨਵੀਂ ਦਿੱਲੀ, 17 ਨਵੰਬਰ- ਹਾਲ ਹੀ 'ਚ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਦੀ ਲੋਕ ਸਭਾ 'ਚ ਬੈਠਣ ਦੀ ਸੀਟ 'ਚ ਫੇਰਬਦਲ ਕੀਤਾ ਗਿਆ...
ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲਿਆਂ ਨੂੰ ਗਧਿਆ 'ਤੇ ਬਿਠਾ ਕੇ ਲਿਆਏ ਅਧਿਆਪਕਾਂ 'ਤੇ ਲਾਠੀਚਾਰਜ
. . .  about 2 hours ago
ਸੰਗਰੂਰ, 17 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਲੰਮੇ ਸਮੇਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ 'ਤੇ ਅੱਜ ਉਸ ਸਮੇਂ ਪੁਲਿਸ ਵਲੋਂ ਪਾਣੀ ਦੀਆਂ...
ਮਸਜਿਦ ਦੇ ਲਈ ਦੂਸਰੀ ਜਗ੍ਹਾ ਜ਼ਮੀਨ ਸਵੀਕਾਰ ਨਹੀਂ ਕਰੇਗਾ ਮੁਸਲਿਮ ਪੱਖ : ਏ.ਆਈ.ਐਮ.ਪੀ.ਐਲ.ਬੀ
. . .  about 3 hours ago
ਲਖਨਊ, 17 ਨਵੰਬਰ- ਅਯੁੱਧਿਆ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਮੰਦਿਰ ਦੇ ਹੱਕ 'ਚ ਆਉਣ ਤੋਂ ਬਾਅਦ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਇਸ ਮਸਲੇ 'ਤੇ ਬੈਠਕ ...
ਗੋਤਾਬਾਯਾ ਰਾਜਪਕਸ਼ੇ ਹੋਣਗੇ ਸ੍ਰੀਲੰਕਾ ਦੇ ਅਗਲੇ ਰਾਸ਼ਟਰਪਤੀ
. . .  about 3 hours ago
ਕੋਲੰਬੋ, 17 ਨਵੰਬਰ- ਸ੍ਰੀਲੰਕਾ ਦੇ ਸਾਬਕਾ ਰੱਖਿਆ ਮੰਤਰੀ ਅਤੇ ਸ੍ਰੀਲੰਕਾ ਪੋਡੁਜਾਨਾ ਪੇਰਾਮੁਨਾ ਪਾਰਟੀ ਦੇ ਉਮੀਦਵਾਰ ਗੋਤਾਬਾਯਾ ਰਾਜਪਕਸ਼ੇ ਦੇਸ਼ ਦੇ ਅਗਲੇ ਰਾਸ਼ਟਰਪਤੀ...
ਸੰਸਦ ਦੇ ਲਾਇਬ੍ਰੇਰੀ ਭਵਨ 'ਚ ਐੱਨ. ਡੀ. ਏ. ਦੀ ਬੈਠਕ ਸ਼ੁਰੂ
. . .  about 3 hours ago
ਨਵੀਂ ਦਿੱਲੀ, 17 ਨਵੰਬਰ- ਦਿੱਲੀ 'ਚ ਸੰਸਦ ਦੇ ਲਾਇਬ੍ਰੇਰੀ ਭਵਨ 'ਚ ਐੱਨ. ਡੀ. ਏ. ਦੀ ਬੈਠਕ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ...
ਅਯੁੱਧਿਆ ਮਾਮਲੇ 'ਤੇ ਸਾਨੂੰ ਸਮੀਖਿਆ ਪਟੀਸ਼ਨ ਕਰਨੀ ਚਾਹੀਦੀ ਹੈ ਦਾਇਰ : ਮੌਲਾਨਾ ਅਰਸ਼ਦ ਮਦਨੀ
. . .  about 3 hours ago
ਲਖਨਊ, 17 ਨਵੰਬਰ- ਲਖਨਊ 'ਚ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਬੈਠਕ ਦੇ ਬਾਅਦ ਮੌਲਾਨਾ ਅਰਸ਼ਦ ਮਦਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਯੁੱਧਿਆ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਸ ਤੱਥ ਦੇ ਬਾਵਜੂਦ ਅਸੀ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਟਰੱਕ ਨੂੰ ਲਾਈ ਅੱਗ
. . .  about 4 hours ago
ਸ੍ਰੀਨਗਰ, 17 ਨਵੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ 'ਚ ਬੀਤੀ ਰਾਤ ਅੱਤਵਾਦੀਆਂ ਨੇ ਇੱਕ ਟਰੱਕ ਨੂੰ ਅੱਗ ਲਗਾ ਦਿੱਤੀ। ਹਾਲਾਂਕਿ ਇਸ...
ਕੈਂਪਸ 'ਚ ਵਿਵੇਕਾਨੰਦ ਦੇ ਬੁੱਤ ਨਾਲ ਭੰਨ-ਤੋੜ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ : ਜੇ.ਐਨ.ਯੂ ਪ੍ਰਸ਼ਾਸਨ
. . .  about 4 hours ago
ਨਵੀਂ ਦਿੱਲੀ, 17 ਨਵੰਬਰ- ਜੇ.ਐਨ.ਯੂ ਕੈਂਪਸ 'ਚ ਵਿਵੇਕਾਨੰਦ ਦੇ ਬੁੱਤ ਨਾਲ ਛੇੜ-ਛਾੜ ਦੀ ਘਟਨਾ 'ਤੇ ਜੇ.ਐਨ.ਯੂ ਪ੍ਰਸ਼ਾਸਨ ਨੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਭੰਨ-ਤੋੜ ਦੀ ਨਿੰਦਾ ...
ਸਰਬ ਪਾਰਟੀ ਬੈਠਕ ਤੋਂ ਬਾਅਦ ਬੋਲੇ ਆਜ਼ਾਦ, ਕਿਹਾ- ਹਿਰਾਸਤ 'ਚ ਰੱਖੇ ਫ਼ਾਰੂਕ ਅਬਦੁੱਲਾ ਨੂੰ ਛੱਡੇ ਸਰਕਾਰ
. . .  1 minute ago
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  about 4 hours ago
ਸੰਸਦ ਦੇ ਸਰਦ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ ਨਾਗਰਿਕਤਾ (ਸੋਧ) ਬਿੱਲ
. . .  about 5 hours ago
ਕਰਨਾਟਕ ਵਿਧਾਨਸਭਾ ਉਪ ਚੋਣਾਂ : ਭਾਜਪਾ ਨੇ ਜਾਰੀ ਕੀਤੀ ਚੋਣ ਪ੍ਰਚਾਰਕਾਂ ਦੀ ਸੂਚੀ
. . .  about 5 hours ago
ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸਰਬ ਪਾਰਟੀ ਬੈਠਕ ਹੋਈ ਖ਼ਤਮ
. . .  about 6 hours ago
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 6 hours ago
60 ਸਾਲਾ ਵਿਅਕਤੀ ਵੱਲੋਂ ਬੱਚੀ ਨਾਲ ਜਬਰ ਜਨਾਹ
. . .  about 6 hours ago
ਬੀਬੀ ਭੱਠਲ ਨੇ ਆਯੁਰਵੈਦਿਕ ਡਿਸਪੈਂਸਰੀ ਦੀ ਬਿਲਡਿੰਗ ਦਾ ਕੀਤਾ ਉਦਘਾਟਨ
. . .  about 6 hours ago
ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸਬ ਸਟੇਸ਼ਨ ਦੇ ਬਾਹਰ ਪਏ ਸਮਾਨ ਨੂੰ ਲਾਈ ਅੱਗ
. . .  about 7 hours ago
ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਨਜਾਇਜ਼ ਸ਼ਰਾਬ
. . .  about 7 hours ago
ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
. . .  about 7 hours ago
ਜੰਮੂ-ਕਸ਼ਮੀਰ : ਪਾਕਿਸਤਾਨ ਨੇ ਪੁਣਛ ਸੈਕਟਰ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 8 hours ago
ਹਿਮਾਚਲ ਪ੍ਰਦੇਸ਼ : ਪੰਡੋਹ ਡੈਮ ਦੇ ਨੇੜੇ ਇਕ ਕਾਰ ਦੇ ਪਲਟਣ ਕਾਰਨ 3 ਮੌਤਾਂ, ਤਿੰਨ ਜ਼ਖਮੀ
. . .  about 8 hours ago
ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸਰਬ ਪਾਰਟੀ ਬੈਠਕ ਸ਼ੁਰੂ
. . .  about 8 hours ago
ਅੱਜ ਬੰਦ ਹੋਣਗੇ ਬਦਰੀਨਾਥ ਮੰਦਰ ਦੇ ਕਪਾਟ
. . .  about 8 hours ago
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 9 hours ago
ਗੌਤਮ ਗੰਭੀਰ ਦੇ ਲੱਗੇ ਲਾਪਤਾ ਹੋਣ ਦੇ ਪੋਸਟਰ
. . .  1 minute ago
ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਮੁੱਖ ਮੰਤਰੀ ਖਿਲਾਫ ਲੜਨਗੇ ਚੋਣ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  about 1 hour ago
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  about 1 hour ago
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  40 minutes ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  50 minutes ago
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  about 1 hour ago
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  about 1 hour ago
1 ਕਿਲੋ, 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  about 1 hour ago
ਸੇਵਾਮੁਕਤ ਸਿਵਲ ਅਧਿਕਾਰੀ ਡਾ. ਜਸਪਾਲ ਨੇ ਕਰਤਾਰਪੁਰ ਲੈਂਡਸਕੇਪ ਯੋਜਨਾ ਇਮਰਾਨ ਖ਼ਾਨ ਨਾਲ ਵਿਚਾਰੀ
. . .  1 day ago
ਮੋਬਾਇਲ ਵਿੰਗ ਦੀ ਟੀਮ ਵਲੋਂ ਇੱਕ ਕਿਲੋ ਤੋਂ ਵੱਧ ਸੋਨਾ ਅਤੇ 40 ਕਿਲੋ ਚਾਂਦੀ ਬਰਾਮਦ
. . .  1 day ago
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਸ਼ੁਰੂ
. . .  1 day ago
ਡਾ. ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਚੇਤ ਸੰਮਤ 551

ਜਲੰਧਰ

ਮਿੰਟਾਂ 'ਚ ਹੀ ਭਾਰਦਵਾਜ ਪਰਿਵਾਰ 'ਤੇ ਟੁੱਟ ਪਿਆ ਦੁੱਖਾਂ ਦਾ ਪਹਾੜ

ਜਲੰਧਰ ਛਾਉਣੀ, 19 ਮਾਰਚ (ਪਵਨ ਖਰਬੰਦਾ)-ਪਤਨੀ ਨਾਲ ਚੱਲ ਰਹੇ ਝਗੜੇ ਤੋਂ ਪ੍ਰੇਸ਼ਾਨ ਪੀ.ਏ.ਪੀ. 'ਚ ਤਾਇਨਾਤ ਥਾਣੇਦਾਰ ਗੁਰਬਖਸ਼ ਭਾਰਦਵਾਜ ਵਲੋਂ ਅੱਜ ਗੋਲੀਆਂ ਮਾਰ ਕੇ ਆਪਣੀ ਪਤਨੀ ਵੰਦਨਾ ਭਾਰਦਵਾਜ ਦਾ ਕਤਲ ਕਰਨ ਉਪਰੰਤ ਖੁੱਦ ਨੂੰ ਗੋਲੀ ਮਾਰ ਕੇ ਕੀਤੀ ਗਈ ਖੁਦਕੁਸ਼ੀ ਦੇ ਨਾਲ ਕੁਝ ਮਿੰਟਾਂ 'ਚ ਹੀ ਭਾਰਦਵਾਜ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਪੂਰਾ ਪਰਿਵਾਰ ਇਕ ਭਾਰੀ ਸੋਚ 'ਚ ਪੈ ਗਿਆ ਕਿ ਇਸ ਘਰ ਦੇ ਦੋ ਜਵਾਨ ਬੱਚਿਆਂ ਇਕ ਲੜਕੀ ਤੇ ਲੜਕੇ ਦਾ ਹੁਣ ਕੀ ਬਣੇਗਾ ਤੇ ਉਨ੍ਹਾਂ ਦਾ ਕੌਣ ਸਹਾਰਾ ਹੋਵੇਗਾ | ਅੱਜ ਹੋਈ ਇਸ ਘਟਨਾ ਤੋਂ ਬਾਅਦ ਪੂਰੇ ਖੇਤਰ 'ਚ ਸੋਕ ਦੀ ਲਹਿਰ ਦੌੜ ਗਈ ਤੇ ਹਰ ਕੋਈ ਇਸ ਨੂੰ ਬਹੁਤ ਹੀ ਮੰਦਭਾਗੀ ਘਟਨਾ ਦੱਸਦੇ ਹੋਏ ਕਹਿ ਰਿਹਾ ਸੀ ਕਿ ਇਸ ਘਰ 'ਤੇ ਕੁਝ ਮਿੰਟਾਂ 'ਚ ਹੀ ਗੁੱਸੇ ਕਾਰਨ ਬਹੁਤ ਵੱਡਾ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ ਤੇ ਇਸ 'ਚ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਪਰਿਵਾਰ ਨੂੰ ਵਿਛੋੜਾ ਦੇ ਕੇ ਗਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਕਦੇ ਵੀ ਵਾਪਸ ਨਹੀਂ ਆਉਣਗੇ ਤੇ ਉਨ੍ਹਾਂ ਦੇ ਜਾਣ ਦਾ ਘਾਟਾ ਕੋਈ ਵੀ ਪੂਰਾ ਨਹੀਂ ਕਰ ਸਕੇਗਾ |
ਅਕਸਰ ਹੁੰਦਾ ਰਹਿੰਦਾ ਸੀ ਝਗੜਾ
ਇਸ ਸਬੰਧੀ ਜਦੋਂ ਏ.ਡੀ.ਸੀ.ਪੀ. 1 ਸੁਡਰਵਿਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਏ.ਐਸ.ਆਈ. ਗੁਰਬਖਸ਼ ਸਿੰਘ ਤੇ ਉਸ ਦੀ ਪਤਨੀ ਵੰਦਨਾ 'ਚ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ ਤੇ ਦੋਵੇਂ ਹੀ ਕੁਝ ਸਮੇਂ ਪਹਿਲਾਂ ਵਿਦੇਸ਼ ਦਾ ਸਫ਼ਰ ਵੀ ਕਰ ਚੁੱਕੇ ਸਨ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਝਗੜੇ ਦਾ ਅਜੇ ਮੁੱਖ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ ਪ੍ਰੰਤੂ ਝਗੜੇ ਦਾ ਕਾਰਨ ਵੰਦਨਾ ਵਲੋਂ ਚਲਾਇਆ ਜਾ ਰਿਹਾ ਬਿਊਟੀ ਪਾਰਲਰ ਜਾਂ ਵੰਦਨਾ ਵਲੋਂ ਪਰਿਵਾਰ ਸਮੇਤ ਵਿਦੇਸ਼ 'ਚ ਸੈਟਲ ਹੋਣ ਦਾ ਕਾਰਨ ਵੀ ਹੋ ਸਕਦਾ ਹੈ ਪ੍ਰੰਤੂ ਇਸ ਸਬੰਧੀ ਉਹ ਪੁਸ਼ਟੀ ਨਹੀਂ ਕਰਦੇ ਹਨ ਫ਼ਿਰ ਵੀ ਮਾਮਲੇ ਦੀ ਬਹੁਤ ਹੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |

2.50 ਕਰੋੜ ਜਾਰੀ ਹੋਣ 'ਤੇਠੀਕ ਹੋਣਗੀਆਂ ਟੁੱਟੀਆਂ ਸੜਕਾਂ

ਜਲੰਧਰ, 19 ਮਾਰਚ (ਸ਼ਿਵ ਸ਼ਰਮਾ)- ਸ਼ਹਿਰ ਦੀਆਂ ਟੁੱਟੀਆਂ ਸੜਕਾਂ ਬਣਨ ਦਾ ਕੰਮ ਰੁਕ ਗਿਆ ਹੈ ਕਿਉਂਕਿ ਸੜਕਾਂ ਠੀਕ ਕਰਨ ਲਈ ਲੁੱਕ ਬਜਰੀ ਮਿਕਸ ਕਰਨ ਵਾਲੇ ਪਲਾਂਟ ਭਾਵੇਂ ਚੱਲ ਗਿਆ ਹੈ ਪਰ ਜੇਕਰ ਠੇਕੇਦਾਰਾਂ ਦੀ ਅਦਾਇਗੀ ਹੁੰਦੀ ਹੈ ਤਾਂ ਹੀ ਸੜਕਾਂ ਠੀਕ ਕਰਨ ਦਾ ਕੰਮ ...

ਪੂਰੀ ਖ਼ਬਰ »

85 ਅਲਾਟੀਆਂ ਦੇ ਪਲਾਟ ਜ਼ਬਤ ਕਰਨ ਲਈ ਜਾਰੀ ਹੋਣਗੇ ਨੋਟਿਸ

ਜਲੰਧਰ, 19 ਮਾਰਚ (ਸ਼ਿਵ)- ਇੰਪਰੂਵਮੈਂਟ ਟਰੱਸਟ ਉਨ੍ਹਾਂ 85 ਅਲਾਟੀਆਂ ਨੂੰ ਨੋਟਿਸ ਜਾਰੀ ਕਰਨ ਜਾ ਰਿਹਾ ਹੈ ਜਿਨ੍ਹਾਂ ਨੇ ਅਜੇ ਤੱਕ ਟਰੱਸਟ ਦੀਆਂ ਤਿੰਨ ਸਕੀਮਾਂ 'ਚ ਪਲਾਟਾਂ ਲਈ ਆਪਣੀਆਂ ਪੂਰੀਆਂ ਕਿਸ਼ਤਾਂ ਦੀ ਅਦਾਇਗੀ ਨਹੀਂ ਕੀਤੀ ਹੈ | ਇਨ੍ਹਾਂ ਕਾਲੋਨੀਆਂ 'ਚ ਸੂਰੀਆ ...

ਪੂਰੀ ਖ਼ਬਰ »

ਫੈਕਟਰੀ 'ਚ ਨਿਗਮ ਦਾ ਛਾਪਾ- 5 ਕੁਇੰਟਲ ਤੋਂ ਜ਼ਿਆਦਾ ਲਿਫ਼ਾਫ਼ੇ ਕਬਜ਼ੇ 'ਚ ਲਏ

ਜਲੰਧਰ, 19 ਮਾਰਚ (ਸ਼ਿਵ)- ਨਿਗਮ ਦੇ ਹੈਲਥ ਅਫ਼ਸਰ ਡਾ. ਕ੍ਰਿਸ਼ਨ ਸ਼ਰਮਾ ਦੀ ਅਗਵਾਈ 'ਚ ਨਿਗਮ ਦੀ ਇਕ ਟੀਮ ਨੇ ਇੰਡਸਟਰੀਅਲ ਏਰੀਆ ਦੀ ਇਕ ਫੈਕਰਟੀ 'ਚ ਛਾਪਾ ਮਾਰ ਕੇ ਪਾਬੰਦੀ ਵਾਲੇ 5 ਤੋਂ 7 ਕੁਇੰਟਲ ਪਲਾਸਟਿਕ ਦੇ ਲਿਫ਼ਾਫ਼ੇ ਕਬਜ਼ੇ 'ਚ ਲਏ ਹਨ | ਨਿਗਮ ਦੀ ਟੀਮ ਨੇ ਚਾਰ ...

ਪੂਰੀ ਖ਼ਬਰ »

ਮਘੋਰੇ ਕੱਢਣ ਦੀ ਐਸ.ਈ. ਵਲੋਂ ਜਾਂਚ ਸ਼ੁਰੂ

ਜਲੰਧਰ, 19 ਮਾਰਚ (ਸ਼ਿਵ)- ਕਾਂਗਰਸ ਦੇ ਕੌਾਸਲਰ ਸੁਸ਼ੀਲ ਕਾਲੀਆ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਚੰਦਨ ਨਗਰ ਆਰ. ਯੂ. ਬੀ. ਿ'ਚ ਤਿੰਨ ਮਘੋਰੇ ਕੱਢਣ ਦੇ ਮਾਮਲੇ ਦੀ ਐੱਸ. ਈ. ਇੰਜੀ. ਅਸ਼ਵਨੀ ਚੌਧਰੀ ਵਲੋਂ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ | ਕਮਿਸ਼ਨਰ ਦੀਪਰਵਾ ...

ਪੂਰੀ ਖ਼ਬਰ »

ਕਈ ਮਾਮਲਿਆਂ 'ਚ ਲੋੜੀਂਦਾ ਇਕਬਾਲ ਸਿੰਘ ਅਫ਼ਰੀਦੀ ਕਾਬੂ

ਜਲੰਧਰ, 19 ਮਾਰਚ (ਐੱਮ.ਐੱਸ. ਲੋਹੀਆ)- ਕਾਊਾਟਰ ਇੰਟੈਲੀਜੈਂਸ ਵਿੰਗ ਤੇ ਦਿਹਾਤੀ ਪੁਲਿਸ ਜਲੰਧਰ ਨੇ ਕੋਬਰਾ ਗਰੋਹ ਦੇ ਮੁਖੀ ਇਕਬਾਲ ਸਿੰਘ ਅਫ਼ਰੀਦੀ (32) ਪੁੱਤਰ ਦਿਲਸ਼ਾਦ ਸਿੰਘ ਨਿਵਾਸੀ ਪਿੰਡ ਫਤਿਹਾਬਾਦ, ਖਡੂਰ ਸਾਹਿਬ, ਤਰਨ ਤਾਰਨ ਨੂੰ ਗ਼ੈਰ ਕਾਨੂੰਨੀ ਹਥਿਆਰਾਂ ਸਮੇਤ ...

ਪੂਰੀ ਖ਼ਬਰ »

ਨਕਲੀ ਲੱਤ 'ਚ 3 ਕਿੱਲੋ ਅਫ਼ੀਮ ਲੁਕੋ ਕੇ ਲਿਜਾ ਰਿਹਾ ਵਿਅਕਤੀ ਗਿ੍ਫ਼ਤਾਰ

ਜਲੰਧਰ, 19 ਮਾਰਚ (ਐੱਮ.ਐੱਸ. ਲੋਹੀਆ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ 3 ਕਿੱਲੋ ਅਫ਼ੀਮ ਬਰਾਮਦ ਕਰਕੇ 1 ਅਪਾਹਜ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਮਾਨ ਸਿੰਘ ਪੁੱਤਰ ਦਾਨ ਸਿੰਘ ਵਾਸੀ ਅੰਬਾ ਬੜੌਦ ਮੱਧ ਪ੍ਰਦੇਸ਼ ਵਜੋਂ ਹੋਈ ਹੈ | ਇਸ ...

ਪੂਰੀ ਖ਼ਬਰ »

ਰੋਹਨ ਦਾ ਜਵਾਬ ਜਨਤਕ ਹੋਣ ਨੂੰ ਅਨੁਸ਼ਾਸਨਹੀਣਤਾ ਨਾਲ ਜੋੜਿਆ ਜਾਣ ਲੱਗਾ

ਜਲੰਧਰ, 19 ਮਾਰਚ (ਸ਼ਿਵ)-ਕਾਂਗਰਸੀ ਕੌਾਸਲਰ ਰੋਹਨ ਸਹਿਗਲ ਵਲੋਂ ਸਫ਼ਾਈ ਦੇ ਮਸਲੇ ਕਰਕੇ ਅਸਤੀਫ਼ਾ ਦੇਣ ਦੇ ਐਲਾਨ ਕਰਨ ਨੂੰ ਕਾਂਗਰਸ ਨੇ ਅਨੁਸ਼ਾਸਨਹੀਣਤਾ ਨਾਲ ਜੋੜ ਕੇ ਕਾਰਵਾਈ ਸ਼ੁਰੂ ਕੀਤੀ ਹੈ | ਸੋਮਵਾਰ ਨੂੰ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਦੇਵ ਵਲੋਂ ਰੋਹਨ ...

ਪੂਰੀ ਖ਼ਬਰ »

8 ਲੰਬੇ ਸਮੇਂ ਬਾਅਦ ਚੱਲਿਆ ਹਾਟ ਮਿਕਸ ਪਲਾਂਟ 2.50 ਕਰੋੜ ਜਾਰੀ ਹੋਣ 'ਤੇਠੀਕ ਹੋਣਗੀਆਂ ਟੁੱਟੀਆਂ ਸੜਕਾਂ

ਜਲੰਧਰ, 19 ਮਾਰਚ (ਸ਼ਿਵ ਸ਼ਰਮਾ)- ਸ਼ਹਿਰ ਦੀਆਂ ਟੁੱਟੀਆਂ ਸੜਕਾਂ ਬਣਨ ਦਾ ਕੰਮ ਰੁਕ ਗਿਆ ਹੈ ਕਿਉਂਕਿ ਸੜਕਾਂ ਠੀਕ ਕਰਨ ਲਈ ਲੁੱਕ ਬਜਰੀ ਮਿਕਸ ਕਰਨ ਵਾਲੇ ਪਲਾਂਟ ਭਾਵੇਂ ਚੱਲ ਗਿਆ ਹੈ ਪਰ ਜੇਕਰ ਠੇਕੇਦਾਰਾਂ ਦੀ ਅਦਾਇਗੀ ਹੁੰਦੀ ਹੈ ਤਾਂ ਹੀ ਸੜਕਾਂ ਠੀਕ ਕਰਨ ਦਾ ਕੰਮ ...

ਪੂਰੀ ਖ਼ਬਰ »

ਮਾਮਲਾ ਏ.ਸੀ. ਮਾਰਕੀਟ 'ਚ ਚੱਲੀ ਗੋਲੀ ਦਾ ਪੁਲਿਸ ਨੇ ਕੂਕਾ ਮਹਾਜਨ ਨੂੰ ਕੀਤਾ ਗਿ੍ਫ਼ਤਾਰ

ਜਲੰਧਰ, 19 ਮਾਰਚ (ਐੱਮ ਐੱਸ ਲੋਹੀਆ) - ਜੋਤੀ ਚੌਕ ਨੇੜੇ ਏ.ਸੀ. ਮਾਰਕੀਟ 'ਚ ਦੋ ਨਵੰਬਰ ਨੂੰ ਚੱਲੀ ਗੋਲੀ ਦੇ ਮਾਮਲੇ 'ਚ ਪੁਲਿਸ ਨੇ ਫਰਾਰ ਦੋਸ਼ੀ ਕੂਕਾ ਮਹਾਜਨ ਨੂੰ ਗਿ੍ਫਤਾਰ ਕਰ ਲਿਆ ਹੈ |ਇਸ ਤੋਂ ਪਹਿਲਾਂ ਪੁਲਿਸ ਹੋਰ ਮੁਜਰਮਾਂ ਨੂੰ ਵੀ ਗਿ੍ਫਤਾਰ ਕਰ ਚੁੱਕੀ ਹੈਫਿਲਹਾਲ ਇਸ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹੋਏ ਰਾਸ਼ਟਰੀ ਲੋਕ-ਨਾਚ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਰਾਸ਼ਟਰੀ ਅਖਿਲ ਭਾਰਤੀ ਲੋਕ ਕਲਾ ਮਹਾਂਉਤਸਵ 2019 ਕਰਵਾਇਆ ਗਿਆ | ਇਹ ਸਮਾਗਮ ਨਾਰਥ ਜੌਨ ਕਲਚਰਲ ਸੈਂਟਰ, ਪਟਿਆਲਾ, ਸੰਸਕ੍ਰਿਤੀ ਮੰਤਰਾਲਾ ਭਾਰਤ ਅਤੇ ਆਲ ਇੰਡੀਆ ...

ਪੂਰੀ ਖ਼ਬਰ »

ਮੋਟਰਸਾਈਕਲ ਚਾਲਕ 424 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ

ਜੰਡਿਆਲਾ ਮੰਜਕੀ, 19 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਅਧੀਨ ਆਉਂਦੀ ਸਥਾਨਕ ਪੁਲਿਸ ਚੌਕੀ ਦੇ ਮੁਲਾਜ਼ਮਾਂ ਵਲੋਂ ਇਕ ਮੋਟਰਸਾਈਕਲ ਚਾਲਕ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ ਹੈ | ਚੌਕੀ ਇੰਚਾਰਜ ਸਬ ਇੰਸਪੈਕਟਰ ਪਰਮਿੰਦਰ ਸਿੰਘ ਨੇ ...

ਪੂਰੀ ਖ਼ਬਰ »

ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਲੱਗੇ ਜਾਮ 'ਚ ਫਸੀ 'ਸੱਦਾ-ਏ-ਸਰਹੱਦ' ਬੱਸ

ਚੁਗਿੱਟੀ/ਜੰਡੂਸਿੰਘਾ, 19 ਮਾਰਚ (ਨਰਿੰਦਰ ਲਾਗੂ)-ਮੰਗਲਵਾਰ ਨੂੰ ਪੀ.ਏ.ਪੀ. ਫਲਾਈਓਵਰ 'ਤੇ ਜਾ ਰਹੇ ਇਕ ਟਿੱਪਰ ਦਾ ਟਾਇਰ ਖੁੱਲ੍ਹਣ ਕਾਰਨ ਹਾਈਵੇ ਤੇ ਵਾਹਨਾਂ ਦਾ ਦੂਰ-ਦੂਰ ਤੱਕ ਜਾਮ ਲੱਗ ਗਿਆ, ਜਿਸ ਨੂੰ ਖੁਲ੍ਹਵਾਉਣ ਲਈ ਪੁਲਿਸ ਨੂੰ ਕਾਫ਼ੀ ਮਿਹਨਤ ਕਰਨੀ ਪਈ | ਦੱਸਿਆ ਜਾ ...

ਪੂਰੀ ਖ਼ਬਰ »

ਵਰਕਸ਼ਾਪ ਵਾਲੀ ਜਗ੍ਹਾ 'ਤੇ ਬਣੇਗੀ ਪਾਰਕਿੰਗ

ਜਲੰਧਰ, 19 ਮਾਰਚ (ਸ਼ਿਵ ਸ਼ਰਮਾ)- ਨਿਗਮ ਪ੍ਰਸ਼ਾਸਨ ਨੇ ਪੁਰਾਣੀ ਵਰਕਸ਼ਾਪ ਵਾਲੀ ਜਗ੍ਹਾ 'ਤੇ ਪਾਰਕਿੰਗ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ਦੇ ਆਲ਼ੇ ਦੁਆਲੇ ਤਾਂ ਲੋਹੇ ਦੇ ਜੰਗਲੇ ਲਗਾ ਕੇ ਚਾਰਦੀਵਾਰੀ ਪਹਿਲਾਂ ਹੀ ਕਰ ਦਿੱਤੀ ਗਈ ਹੈ | ਇਸ ਜਗ੍ਹਾ 'ਤੇ ਲੋਕਾਂ ...

ਪੂਰੀ ਖ਼ਬਰ »

ਪਿੰਡ ਨੁੱਸੀ 'ਚ ਝਮਟ ਜਠੇਰਿਆਂ ਦੇ ਮੇਲੇ ਸਬੰਧੀ ਮੀਟਿੰਗ

ਮਕਸੂਦਾਂ, 19 ਮਾਰਚ (ਲਖਵਿੰਦਰ ਪਾਠਕ)-ਅੱਜ ਇੱਥੇ ਪਿੰਡ ਨੁੱਸੀ ਵਿਖੇ ਝਮਟ ਜਠੇਰੇ ਵੈੱਲਫੇਅਰ ਸੁਸਾਇਟੀ (ਰਜਿ) ਦੀ ਇਸ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਵਿਚ ਝਮਟ ਜਠੇਰਿਆਂ ਦਾ ਸਾਲਾਨਾ ਮੇਲਾ 19 ਮਈ, ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਸਬੰਧੀ ਵਿਚਾਰ ਚਰਚਾ ਕੀਤੀ ਗਈ ...

ਪੂਰੀ ਖ਼ਬਰ »

ਦਿਹਾਤੀ ਖੇਤਰ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਮੁੱਖ ਉਦੇਸ਼- ਚੀਮਾ

ਜਲੰਧਰ, 19 ਮਾਰਚ (ਹਰਵਿੰਦਰ ਸਿੰਘ ਫੁੱਲ)-ਪੇਂਡੂ ਖੇਤਰ 'ਚ ਸ਼ਹਿਰਾਂ ਦੇ ਮੁਕਾਬਲੇ ਬਹੁਤ ਹੀ ਵਾਜਿਬ ਖਰਚਿਆਂ ਦੇ ਨਾਲ ਮਿਆਰੀ ਵਿੱਦਿਆ ਦੇਣ ਲਈ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਆਪਣਾ ਭਰਪੂਰ ਯੋਗਦਾਨ ਪਾ ਰਿਹਾ ਹੈ | ਇਹ ਪ੍ਰਗਟਾਵਾ ਸਕੁੂਲ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਵਿਖੇ ਵੋਟ ਦੇ ਅਧਿਕਾਰ ਸਬੰਧੀ ਕੀਤਾ ਜਾਗਰੂਕ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਭਾਰਤ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੋਟ ਦੇ ਅਧਿਕਾਰ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਵਿਖੇ ਪਲੇਸਮੈਂਟ ਡਰਾਈਵ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)- ਮੇਹਰ ਚੰਦ ਬਹੁਤਕਨੀਕੀ ਕਾਲਜ ਵਿਖੇ ਟ੍ਰੋਇਕ ਕਾਰਡੀਅਕ ਕੇਅਰ ਲਿਮਟਿਡ ਵੱਲੋਂ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਗਈ | ਇਸ ਵਿਚ ਫਾਰਮੇਸੀ ਵਿਭਾਗ ਦੇ ਕੁਲ 20 ਤਾੋ 25 ਵਿਦਿਆਰਥੀਆਂ ਨੇ ਭਾਗ ਲਿਆ | ਕੰਪਨੀ ਦੇ ਅਧਿਕਾਰੀਆਂ ਵਲੋਂ ...

ਪੂਰੀ ਖ਼ਬਰ »

ਐਚ.ਐਮ.ਵੀ. ਵਿਖੇ ਰਾਸ਼ਟਰੀ ਸੈਮੀਨਾਰ ਤੇ ਵਰਕਸ਼ਾਪ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾ ਵਿਦਿਆਲਾ, ਜਲੰਧਰ ਵਿਖੇ ਪਿ੍ੰਸੀਪਲ ਡਾ. ਅਜੈ ਸਰੀਨ ਦੀ ਅਗਵਾਈ ਅਧੀਨ ਜਨ ਸੰਚਾਰ ਵਿਭਾਗ, ਹਿੰਦੀ ਸਾਹਿਤ ਪ੍ਰੀਸ਼ਦ ਤੇ ਲਲਿਤ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ 'ਵੈਸ਼ਵਿਕ ਹਿੰਦੀ, ਰੰਗਮੰਚ, ਮੀਡੀਆ ਤੇ ...

ਪੂਰੀ ਖ਼ਬਰ »

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦਾ ਯੂਨੀਵਰਸਿਟੀ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)- ਕੰਨਿਆ ਮਹਾਂਵਿਦਿਆਲਾ ਕਾਲਜ, ਜਲੰਧਰ ਦੇ ਹੋਮ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰੀਖਿਆ ਨਤੀਜਿਆਂ 'ਚੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਦਿਆਲਾ ਦਾ ਨਾਂਅ ਰੌਸ਼ਨ ਕੀਤਾ | ਇਸ ਵਾਰ ਬੀ.ਐੱਸ.ਸੀ. ਹੋਮ ਸਾਇੰਸ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ 'ਧਰਮ ਤੇ ਰਾਜਨੀਤੀ' ਵਿਸ਼ੇ 'ਤੇ ਸੈਮੀਨਾਰ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ 'ਧਰਮ ਤੇ ਰਾਜਨੀਤੀ' (ਪੰਜਾਬ ਦੇ ਸੰਦਰਭ) 'ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ. ਸੁਰਜੀਤ ਸਿੰਘ ਨਾਰੰਗ, ਸਾਬਕਾ ਮੁਖੀ, ਰਾਜਨੀਤੀ ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ 'ਹੋਲੀ ਦੇ ਰੰਗ ਆਪਣਿਆਂ ਦੇ ਸੰਗ' ਸੰਦੇਸ਼ ਨਾਲ ਮਨਾਈ ਹੋਲੀ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)-ਆਪਣਿਆਂ ਨੂੰ ਆਪਣੇਪਨ ਦਾ ਅਹਿਸਾਸ ਦਿੰਦੇ ਹੋਏ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵੱਲੋਂ ਨਾਰੀ ਨਿਕੇਤਨ ਦੇ ਬੱਚਿਆਂ ਦੇ ਨਾਲ ਪਿਆਰ ਦੇ ਰੰਗਾਂ ਦਾ ਤਿਉਹਾਰ ਹੋਲੀ 'ਹੋਲੀ ਦੇ ਰੰਗ ਆਪਣਿਆਂ ਦੇ ਸੰਗ' ਦੇ ਸੰਦੇਸ਼ ਨਾਲ ...

ਪੂਰੀ ਖ਼ਬਰ »

ਪਟਵਾਰੀ ਬਲਪ੍ਰੀਤ ਸਿੰਘ ਦੀ ਬਹਾਲੀ ਨਾ ਹੋਣ ਕਰਕੇ ਪਟਵਾਰੀਆਂ ਨੇ ਵਾਧੂ ਸਰਕਲਾਂ ਦੇ ਚਾਰਜ ਛੱਡੇ

ਜਲੰਧਰ, 19 ਮਾਰਚ (ਚੰਦੀਪ ਭੱਲਾ)-ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਕੁੱਝ ਦਿਨ ਪਹਿਲਾਂ ਡਿਊਟੀ 'ਚ ਕੋਤਾਹੀ ਵਰਤਣ ਵਾਲੇ ਪਟਵਾਰੀ ਬਲਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ | ਜਿਸ ਨੂੰ ਲੈ ਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਮੀਟਿੰਗ 13 ਮਾਰਚ ਨੂੰ ਰੋਸ਼ਨ ...

ਪੂਰੀ ਖ਼ਬਰ »

ਜਲੰਧਰ ਲੋਕ ਸਭਾ ਹਲਕੇ 'ਚ ਅਕਾਲੀ ਉਮੀਦਵਾਰ ਅਟਵਾਲ ਨੇ ਭਖਾਈ ਮੁਹਿੰਮ

ਮੇਜਰ ਸਿੰਘ ਜਲੰਧਰ, 19 ਮਾਰਚ-ਜਲੰਧਰ ਲੋਕ ਸਭਾ ਹਲਕੇ 'ਚ ਉਮੀਦਵਾਰ ਐਲਾਨਣ 'ਚ ਪਹਿਲ ਕਰਨ ਕਰਕੇ ਅਕਾਲੀ ਦਲ ਚੋਣ ਮੁਹਿੰਮ ਭਖਾਉਣ 'ਚ ਸਫ਼ਲ ਹੋਇਆ ਨਜ਼ਰ ਆ ਰਿਹਾ ਹੈ, ਜਦਕਿ ਮੁੱਖ ਵਿਰੋਧੀ ਕਾਂਗਰਸ ਪਾਰਟੀ ਨੇ ਅਜੇ ਤੱਕ ਉਮੀਦਵਾਰ ਵੀ ਨਹੀਂ ਐਲਾਨਿਆ | ਪੰਜਾਬ ਜਮਹੂਰੀ ...

ਪੂਰੀ ਖ਼ਬਰ »

ਮਾਮਲਾ ਯੂਨੀਵਰਸਿਟੀ ਰੋਡ 'ਤੇ ਹੋਏ ਸੜਕ ਹਾਦਸੇ ਦਾ ਪੁਲਿਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਕੀਤੀ ਵਾਰਸਾਂ ਹਵਾਲੇ

ਚੁਗਿੱਟੀ/ਜੰਡੂਸਿੰਘਾ, 19 ਮਾਰਚ (ਨਰਿੰਦਰ ਲਾਗੂ)-ਬੀਤੇ ਕੱਲ੍ਹ ਲੱਧੇਵਾਲੀ ਯੂਨੀਵਰਸਿਟੀ ਮਾਰਗ 'ਤੇ ਤੇਜ਼ ਰਫ਼ਤਾਰ ਇਕ ਕਾਰ ਦੀ ਲਪੇਟ 'ਚ ਆ ਕੇ ਮੌਤ ਦਾ ਸ਼ਿਕਾਰ ਹੋਏ ਤਜਿੰਦਰ ਕੁਮਾਰ (25) ਪੁੱਤਰ ਚਮਨ ਲਾਲ ਵਾਸੀ ਪਿੰਡ ਢਿੱਲਵਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ...

ਪੂਰੀ ਖ਼ਬਰ »

ਮਾਰਕਸੀ ਪਾਰਟੀ ਜਲੰਧਰ-ਕਪੂਰਥਲਾ ਜ਼ਿਲ੍ਹਾ ਕਮੇਟੀ ਦੀ ਲੋਕ ਸਭਾ ਚੋਣਾਂ ਸਬੰਧੀ ਮੀਟਿੰਗ

ਜਲੰਧਰ, 18 ਮਾਰਚ (ਫੁੱਲ)-ਮਾਰਕਸੀ ਪਾਰਟੀ ਦੀ ਜ਼ਿਲਾ ਕਮੇਟੀ ਜਲੰਧਰ-ਕਪੂਰਥਲਾ ਦੀ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਾਥੀ ਗੁਰਚੇਤਨ ਸਿੰਘ ਬਾਸੀ ਨੇ ਕੀਤੀ ¢ ਮੀਟਿੰਗ ਨੂੰ ...

ਪੂਰੀ ਖ਼ਬਰ »

ਇੰਸਪੈਕਟਰ ਬਿਕਰਮ ਸਿੰਘ ਥਾਣਾ ਮੁਖੀ ਲਾਂਬੜਾ ਨਿਯੁਕਤ

ਲਾਂਬੜਾ, 19 ਮਾਰਚ (ਕੁਲਜੀਤ ਸਿੰਘ ਸੰਧੂ)-ਇੰਸਪੈਕਟਰ ਬਿਕਰਮ ਸਿੰਘ ਨੂੰ ਥਾਣਾ ਮੁਖੀ ਲਾਂਬੜਾ ਨਿਯੁਕਤ ਕੀਤਾ ਗਿਆ ਹੈ | ਥਾਣਾ ਲਾਂਬੜਾ ਦਾ ਚਾਰਜ ਸੰਭਾਲਦਿਆਂ ਇੰਸਪੈਕਟਰ ਬਿਕਰਮ ਸਿੰਘ ਨੇ ਕਿਹਾ ਹੈ ਥਾਣੇ 'ਚ ਆਉਣ ਵਾਲੇ ਹਰ ਵਿਅਕਤੀ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ ...

ਪੂਰੀ ਖ਼ਬਰ »

ਹੋਲਾ ਮਹੱਲਾ ਮਨਾਉਣ ਜਾਂਦੀਆਂ ਸੰਗਤਾਂ ਲਈ ਲੰਗਰ ਲਗਾਇਆ

ਮੰਡ (ਜਲੰਧਰ), 19 ਮਾਰਚ (ਬਲਜੀਤ ਸਿੰਘ ਸੋਹਲ)-ਪਿੰਡ ਮੰਡ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਇਲਾਕੇ ਦੇ ਨੌਜਵਾਨਾਂ ਵਲੋਂ ਹੋਲਾ ਮਹੱਲਾ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਜਾਂਦੀਆਂ ਸੰਗਤਾਂ ਲਈ ਲੰਗਰ ਲਗਾਇਆ ਗਿਆ | ਨੌਜਵਾਨਾਂ ਵਲੋਂ ਬਹੁਤ ਨਿਮਰਤਾ ਨਾਲ ...

ਪੂਰੀ ਖ਼ਬਰ »

ਸੰਘਾ ਆਲੂ ਫ਼ਾਰਮ ਵਿਖੇ ਅਟਵਾਲ ਦਾ ਭਰਵਾਂ ਸਵਾਗਤ

ਜਲੰਧਰ, 19 ਮਾਰਚ (ਮੇਜਰ ਸਿੰਘ)-ਜਲੰਧਰ ਛਾਉਣੀ ਹਲਕੇ 'ਚ ਪੈਂਦੇ ਮਸ਼ਹੂਰ ਸੰਘਾ ਆਲੂ ਫ਼ਾਰਮ ਵਿਖੇ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੀ ਮੈਂਬਰ ਬੀਬੀ ਗੁਰਦੇਵ ਕੌਰ ਸੰਘਾ ਦੀ ਪਹਿਲਕਦਮੀ ਉੱਪਰ ਜਲੰਧਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸ. ...

ਪੂਰੀ ਖ਼ਬਰ »

ਕਸ਼ਯਪ ਰਾਜਪੂਤ ਮਹਾਂਸਭਾ ਵਲੋਂ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਸਮਾਗਮ

ਚੁਗਿੱਟੀ/ਜੰਡੂਸਿੰਘਾ, 19 ਮਾਰਚ (ਨਰਿੰਦਰ ਲਾਗੂ)-ਕਸ਼ਯਪ ਰਾਜਪੂਤ ਮਹਾਂਸਭਾ ਪੰਜਾਬ ਦੀ ਜ਼ਿਲ੍ਹਾ ਜਲੰਧਰ ਇਕਾਲੀ ਵਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ 7ਵਾਂ ਸ਼ਹੀਦੀ ਸਮਾਗਮ ਗੁ. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਹੱਲਾ ਜੈਮਲ ਨਗਰ ਵਿਖੇ ਸਮੂਹ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ

ਜਲੰਧਰ,19 ਮਾਰਚ (ਐੱਮ ਐੱਸ ਲੋਹੀਆ)- ਵਡਾਲਾ ਚੌਕ ਨੇੜੇ ਮੁਹੱਲਾ ਪ੍ਰਤਾਪ ਨਗਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੋ ਗਿਆ | ਇਸ ਸਬੰਧੀ ਮੁਹੱਲਾ ਨਿਵਾਸੀ ਹਰਜਿੰਦਰ ਸਿੰਘ ਨੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ...

ਪੂਰੀ ਖ਼ਬਰ »

ਫਾਲਤੂ ਖਰਚ ਘਟਾ ਕੇ ਫੈਕਟਰੀਆਂ ਦੇ ਮੁਨਾਫੇ ਬਾਰੇ ਦਿੱਤੀ ਜਾਣਕਾਰੀ

ਜਲੰਧਰ, 19 ਮਾਰਚ (ਸ਼ਿਵ)- ਚੰਡੀਗੜ੍ਹ ਚੈਪਟਰ ਤੇ ਲੋਕਲ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ ਫਾਊਾਡਰੀ ਅਤੇ ਫੌਰਜਿੰਗ 'ਤੇ ਕਰਵਾਏ ਗਏ ਅੰਤਰਰਾਸ਼ਟਰੀ ਸੈਮੀਨਾਰ 'ਚ ਪ੍ਰਸਿੱਧ ਸਨਅਤਕਾਰ ਬਲਰਾਮ ਕਪੂਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫ਼ੈਕਟਰੀ ਤੋਂ ਸਾਰੀ ...

ਪੂਰੀ ਖ਼ਬਰ »

ਲਵਲੀ ਆਟੋਜ਼ 'ਚ ਮਾਰੂਤੀ ਮਾਰਚ ਆਫਰ ਦੌਰਾਨ ਗਾਹਕਾਂ ਲਈ ਆਕਰਸ਼ਕ ਆਫਰ 'ਤੇ ਘੱਟ ਵਿਆਜ ਸਕੀਮ

ਜਲੰਧਰ, 19 ਮਾਰਚ (ਅ. ਬ.)-ਲਵਲੀ ਆਟੋਜ਼ ਦੇ ਸਾਰੇ ਮਾਰੂਤੀ ਦੇ ਸ਼ੋਅਰੂਮਾਂ ਜਲੰਧਰ, ਨਕੋਦਰ ਚੌਕ ਤੇ ਪਠਾਨਕੋਟ ਬਾਈਪਾਸ ਚੌਕ, ਨਵਾਂਸ਼ਹਿਰ, ਬੰਗਾ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਗੁਰਾਇਆ, ਜੰਡਿਆਲਾ, ਭੋਗਪੁਰ, ਆਦਮਪੁਰ, ਭੁਲੱਥ, ਬਲਾਚੌਰ ਦੇ ਸਾਰੇ ਸ਼ੋਅਰੂਮਾਂ 'ਚ ਮਾਰਚ ...

ਪੂਰੀ ਖ਼ਬਰ »

ਪਹਿਲੀ ਵਾਰ ਵਿਚ ਕਲੀਅਰ ਕਰੋ ਆਈਲਟਸ-ਮਾਈਲ ਸਟੋਨ

ਜਲੰਧਰ, 19 ਮਾਰਚ (ਅ. ਬ.)-ਮਾਘੋ ਜੀ ਨੇ ਬੱ ਚਿਆਂ ਨੂੰ ਆਈਲਟਸ ਕਲੀਅਰ ਕਰਨ ਲਈ ਕੁਝ ਹਦਾਇਤਾਂ ਦਿੱਤੀਆਂ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਆਪਣਾ ਆਈਲਟਸ ਟੈਸਟ, ਪਹਿਲੀ ਵਾਰ ਵਿਚ ਕਲੀਅਰ ਕਰ ਸਕਦੇ ਹਨ | ਜੇ ਉਹ ਪਹਿਲਾ ਤਾਂ ਸਹੀ ਅਕੈਡਮੀ ਦੀ ਚੋਣ ਕਰੇ ਅਤੇ ਵਧੀਆ ਸਟਾਫ਼ ...

ਪੂਰੀ ਖ਼ਬਰ »

ਜਿੰਮਖਾਨਾ ਅਫ਼ਸਰ ਵਾਈਵਜ਼ ਕਲੱਬ ਨੇ ਮਨਾਈ ਪ੍ਰਦੂਸ਼ਣ ਰਹਿਤ ਹੋਲੀ

ਜਲੰਧਰ, 19 ਮਾਰਚ (ਹਰਵਿੰਦਰ ਸਿੰਘ ਫੁੱਲ)-ਜਿੰਮਖਾਨਾ ਕਲੱਬ ਅਫ਼ਸਰ ਵਾਈਵਜ਼ ਵਲੋਂ ਡਾ. ਉਪਾਸਨਾ ਵਰਮਾ ਦੀ ਅਗਵਾਈ 'ਚ ਹੋਲੀ ਤੋਂ ਪਹਿਲਾਂ ਪ੍ਰਦੂਸ਼ਣ ਰਹਿਤ ਹੋਲੀ ਮਨਾਈ ਗਈ | ਇਸ ਮੌਕੇ ਕਰਵਾਏ ਗਏ ਸਮਾਗਮ 'ਚ ਕਲੱਬ ਦੀ ਉਪ ਪ੍ਰਧਾਨ ਪ੍ਰਵੀਨ ਸ਼ਰਮਾ ਤੇ ਉਨ੍ਹਾਂ ਦੀ ਬੇਟੀ ...

ਪੂਰੀ ਖ਼ਬਰ »

ਹੋਲੇ ਮਹੱਲੇ 'ਤੇ ਕਬੱਡੀ ਕੋਚ ਪੰਮੀ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਜਲੰਧਰ, 19 ਮਾਰਚ (ਜਤਿੰਦਰ ਸਾਬੀ) ਖ਼ਾਲਸਾ ਸਕੂਲ ਗਰਾੳਾੂਡ, ਨੈਣਾ ਦੇਵੀ ਰੋਡ ਸ਼੍ਰੀ ਅਨੰਦਪੁਰ ਸਾਹਿਬ ਵਿਖੇ 20, 21 ਮਾਰਚ ਨੂੰ 16ਵੇਂ ਹੋਲਾ ਮਹੱਲਾ ਕਬੱਡੀ ਚੈਂਪੀਅਨਸ਼ਿਪ ਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ , ਇਹ ਖੇਡ ਮੇਲਾਰਛਪਾਲ ਸਿੰਘ ਅਟਵਾਲ ਸ਼ੀਰਾ ...

ਪੂਰੀ ਖ਼ਬਰ »

ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਛੇੜ-ਛਾੜ ਕਰਨ 'ਤੇ ਹੋਵੇਗੀ ਕਾਨੂੰਨੀ ਕਾਰਵਾਈ -ਬਲਜਿੰਦਰ ਸਿੰਘ ਤੂਰ

ਜਲੰਧਰ, 19 ਮਾਰਚ (ਹਰਵਿੰਦਰ ਸਿੰਘ ਫੁੱਲ)-ਗੱਤਕਾ ਕੇਵਲ ਇਕ ਖੇਡ ਨਹੀਂ ਸਗੋ ਹਿੰਦਸਤਾਨ ਦੀ ਯੁੱਧ ਕਲਾ ਦਾ ਇਕ ਅਨਿਖੜਵਾਂ ਅੰਗ ਹੈ | ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਜੁੜੀ ਇਸ ਖੇਡ ਨੂੰ ਦਿੱਲੀ ਦੀ ਇਕ ਨਿੱਜੀ ਕੰਪਨੀ ਵਲੋਂ ਪੇਟੈਂਟ ਕਰਵਾਏ ਜਾਣ ਦੀ ਕੀਤੀ ਜਾ ਰਹੀ ...

ਪੂਰੀ ਖ਼ਬਰ »

ਪਤਨੀ ਦੀ ਹੱਤਿਆ ਦੇ ਮਾਮਲੇ 'ਚ ਪਤੀ ਨੂੰ ਉਮਰ ਕੈਦ

ਜਲੰਧਰ, 19 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹੀਰਾ ਸਿੰਘ ਗਿੱਲ ਦੀ ਅਦਾਲਤ ਨੇ ਦਾਜ ਖਾਤਰ ਹੱਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੁਕੇਸ਼ ਪੁੱਤਰ ਰਜਿੰਦਰ ਕੁਮਾਰ ਵਾਸੀ ਦਕੋਹਾ, ਥਾਣਾ ਰਾਮਾ ਮੰਡੀ, ਜਲੰਧਰ ਨੂੰ ਉਮਰ ਕੈਦ ਤੇ 15 ਹਜ਼ਾਰ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਸਾਲਾਨਾ ਲੰਗਰ ਸ਼ੁਰੂ

ਚੁਗਿੱਟੀ/ਜੰਡੂਸਿੰਘਾ, 19 ਮਾਰਚ (ਨਰਿੰਦਰ ਲਾਗੂ)-ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਹਿੱਤ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਇੰਡੀਅਨ ਆਇਲ ਡਿਪੂ, ਸੁੱਚੀ ਪਿੰਡ ਲਾਗੇ ਅੱਜ 19 ਮਾਰਚ ...

ਪੂਰੀ ਖ਼ਬਰ »

2 ਲੱਖ ਤੱਕ ਹੱਦ ਕਰਨ ਲਈ ਡੀ. ਸੀ. ਨੂੰ ਮੰਗ ਪੱਤਰ

ਜਲੰਧਰ, 19 ਮਾਰਚ (ਸ਼ਿਵ)- ਟਰੇਡਰ ਫੋਰਮ ਨੇ ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਇਕ ਮੰਗ ਪੱਤਰ ਦੇ ਕੇ ਚੋਣ ਜਾਬਤੇ ਕਰਕੇ 50 ਹਜ਼ਾਰ ਰੁਪਏ ਤੱਕ ਦੀ ਨਕਦੀ ਲੈ ਜਾਣ ਦੀ ਜਗਾ ਹੱਦ 2 ਲੱਖ ਰੁਪਏ ਤੱਕ ਕਰਨ ਦੀ ਮੰਗ ਕੀਤੀ ਹੈ | ਰਵਿੰਦਰ ਧੀਰ, ਬਲਜੀਤ ਸਿੰਘ ...

ਪੂਰੀ ਖ਼ਬਰ »

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ.ਕੇ. ਨੂੰ ਅਦਾਲਤ ਵਲੋਂ ਕਲੀਨ ਚਿੱਟ ਮਿਲਣ 'ਤੇ ਕੀਤੀ ਅਰਦਾਸ

ਜਲੰਧਰ, 19 ਮਾਰਚ (ਵਿ. ਪ੍ਰਤੀਨਿਧੀ)-ਦਿੱਲੀ ਸਿੱਖ ਗੁ. ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੂੰ ਅਦਾਲਤ ਵਲੋਂ ਕਲੀਨ ਚਿੱਟ ਮਿਲਣ 'ਤੇ ਸ. ਭੁਪਿੰਦਰ ਸਿੰਘ ਖ਼ਾਲਸਾ ਕੋਆਰਡੀਨੇਟਰ ਦਿੱਲੀ ਸਟੇਟ ਨੇ ਜਲੰਧਰ ਵਿਖੇ ਆਪਣੇ ਸਾਥੀਆਂ ਨੂੰ ਇਕੱਠਿਆ ਕਰ ...

ਪੂਰੀ ਖ਼ਬਰ »

ਸ਼ਹੀਦ ਬਾਬਾ ਸੰਗਤ ਸਿੰਘ ਸਭਾ ਦੀ ਮੀਟਿੰਗ

ਜਲੰਧਰ, 19 ਮਾਰਚ (ਹਰਵਿੰਦਰ ਸਿੰਘ ਫੁੱਲ)-ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ ਤੇ ਕੈਸ਼ੀਅਰ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਮਕਸੂਦਾਂ ਵਿਖੇ ਹੋਈ | ਜਿਸ 'ਚ ...

ਪੂਰੀ ਖ਼ਬਰ »

ਦੁਆਬਾ ਜ਼ੋਨ ਦੇ ਆਗੂਆਂ ਦੀ ਮੀਟਿੰਗ ਸੱਦ ਕੇ ਲਾਵਾਂਗੇ ਡਿਊਟੀ-ਸੁਕਾਰ

ਜਲੰਧਰ, 19 ਮਾਰਚ (ਮੇਜਰ ਸਿੰਘ)-ਯੂਥ ਅਕਾਲੀ ਦਲ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਸ: ਸੁਖਦੀਪ ਸਿੰਘ ਸੁਕਾਰ ਨੇ ਜ਼ੋਨ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਜਲਦ ਦੀ ਅਹੁਦੇਦਾਰਾਂ ਦੀ ਮੀਟਿੰਗ ਸੱਦ ਕੇ ਚੋਣਾਂ ਲਈ ਡਿਊਟੀਆਂ ਲਗਾਈਆਂ ਜਾਣਗੀਆਂ | ਜ਼ੋਨ ਦੇ ...

ਪੂਰੀ ਖ਼ਬਰ »

ਜੰਡੂਸਿੰਘਾ ਵਿਖੇ ਹੋਲੇ ਮਹੱਲੇ ਸਬੰਧੀ ਵਿਸ਼ਾਲ ਨਗਰ ਕੀਰਤਨ ਅੱਜ

ਚੁਗਿੱਟੀ/ਜੰਡੂਸਿੰਘਾ, 19 ਮਾਰਚ (ਨਰਿੰਦਰ ਲਾਗੂ)-ਹੋਲੇ ਮਹੱਲੇ ਦੇ ਸਬੰਧ 'ਚ ਗੁ: ਦੁੱਖ ਭੰਜਨ ਸਾਹਿਬ ਪਿੰਡ ਜੰਡੂਸਿੰਘਾ ਤੋਂ ਵਿਸ਼ਾਲ ਨਗਰ ਕੀਰਤਨ 20 ਮਾਰਚ ਨੂੰ ਸਜਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਨੇ ਦੱ ਸਿਆ ਕਿ ਨਗਰ ਕੀਰਤਨ ...

ਪੂਰੀ ਖ਼ਬਰ »

ਵਾਲਮੀਕਿ ਆਸ਼ਰਮ ਰਹੀਮਪੁਰ 'ਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਜਗਬੀਰ ਸਿੰਘ ਬਰਾੜ ਹੋਏ ਨਤਮਸਤਕ

ਮੱਲ੍ਹੀਆਂ ਕਲਾਂ, 19 ਮਾਰਚ (ਮਨਜੀਤ ਸਿੰਘ)-ਵਾਲਮੀਕਿ ਯੋਗ ਆਸ਼ਰਮ, ਰਹੀਮਪੁਰ (ਜਲੰਧਰ) ਵਿਖੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਤੇ ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ ਤੇ ਵਿਕਰਮਜੀਤ ਸਿੰਘ ਨਤਮਸਤਕ ਹੋਏ ਜਿਥੇ ਆਸ਼ਰਮ ਦੇ ਮੁੱਖ ਸੰਚਾਲਕ ਬਾਲਯੋਗੀ ਪ੍ਰਗਟ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਨੇ ਚੌਧਰੀ ਸੰਤੋਖ ਸਿੰਘ ਦਾ ਪੁਤਲਾ ਫੂਕਿਆ

ਭੋਗਪੁਰ, 19 ਮਾਰਚ (ਕੁਲਦੀਪ ਸਿੰਘ ਪਾਬਲਾ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਵਲੋਂ ਵੀ.ਆਈ.ਪੀ. ਸਹੂਲਤਾਂ ਬਦਲੇ ਪੈਸੇ ਦਾ ਲੈਣ ਦੇਣ ਕਰਨ ਸਬੰਧੀ ਇਕ ਨਿਊਜ਼ ਚੈਨਲ ਵਲੋਂ ਸਟਿੰਗ ਅਪਰੇਸ਼ਨ ਵਿਖਾਏ ਜਾਣ 'ਤੇ ਯੂਥ ...

ਪੂਰੀ ਖ਼ਬਰ »

ਬਿਲਗਾ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਧਰਨਾ

ਬਿਲਗਾ, 19 ਮਾਰਚ (ਰਾਜਿੰਦਰ ਸਿੰਘ ਬਿਲਗਾ)-ਥਾਣਾ ਬਿਲਗਾ ਅੱਗੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਅਗਵਾਈ 'ਚ ਮਰਦ ਅਤੇ ਔਰਤਾਂ ਨੇ ਪੁਲਿਸ ਵਲੋਂ ਕੀਤੀ ਗਈ ਧੱਕੇਸ਼ਾਹੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ | ਜਿਸ ਨੂੰ ਕਾਮਰੇਡ ਸੰਤੋਖ ਸਿੰਘ ਬਿਲਗਾ ਤਹਿਸੀਲ ਸਕੱਤਰ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ

ਮਲਸੀਆਂ, 19 ਮਾਰਚ (ਸੁਖਦੀਪ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸਬੰਧੀ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ...

ਪੂਰੀ ਖ਼ਬਰ »

4 ਗ੍ਰਾਮ ਹੈਰੋਇਨ ਸਮੇਤ 1 ਕਾਬੂ

ਭੋਗਪੁਰ, 19 ਮਾਰਚ (ਕੁਲਦੀਪ ਸਿੰਘ ਪਾਬਲਾ)-ਭੋਗਪੁਰ ਪੁਲਿਸ ਨੇ 4 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਭੋਗਪੁਰ ਤੋਂ ਬਿਨਪਾਲਕੇ, ਘੋੜਾਵਾਹੀ, ਚੱਕ ਝੰਡੂ ਆਦਿ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਫਿਲੌਰ, 19 ਮਾਰਚ ( ਸੁਰਜੀਤ ਸਿੰਘ ਬਰਨਾਲਾ)-ਥਾਣਾ ਮੁਖੀ ਫਿਲੌਰ ਪੇ੍ਰਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੌਕੀ ਇੰਚਾਰਜ ਅੱਪਰਾ ਸਬ ਇੰਸਪੈਕਟਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਕਰਦੇ ਹੋਏ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ | ਜਿਸ ਕੋਲ ਇਕ ਬੈਗ ਸੀ ...

ਪੂਰੀ ਖ਼ਬਰ »

ਮਾਮਲਾ ਪ੍ਰਭੂ ਯਿਸੂ ਮਸੀਹ ਦੇ ਨਾਂਅ 'ਤੇ ਬਣਨ ਵਾਲੇ ਚੌਕ ਦਾ ਹਿੰਦੂ ਸੰਗਠਨਾਂ ਦੇ ਵਿਰੋਧ ਦੀ ਕਿ੍ਸਚੀਅਨ ਮੂਵਮੈਂਟ ਵਲੋਂ ਨਿਖੇਧੀ

ਸ਼ਾਹਕੋਟ, 19 ਮਾਰਚ (ਬਾਂਸਲ)-ਜਲੰਧਰ 'ਚ ਪ੍ਰਭੂ ਯਿਸੂ ਮਸੀਹ ਦੇ ਨਾਂਅ 'ਤੇ ਬਣਨ ਵਾਲੇ ਚੌਕ ਦਾ ਕੁਝ ਹਿੰਦੂ ਸੰਗਠਨਾਂ ਵਲੋਂ ਵਿਰੋਧ ਕੀਤੇ ਜਾਣ ਦੀ ਪੰਜਾਬ ਕ੍ਰਿਸਚਿਨ ਮੂਵਮੈਂਟ ਦੇ ਵਲੋਂ ਨਿਖੇਧੀ ਕੀਤੀ ਗਈ ਹੈ | ਇਸ ਸਬੰਧੀ ਪੰਜਾਬ ਕ੍ਰਿਸਚਿਨ ਮੂਵਮੈਂਟ ਦੇ ਸੂਬਾ ਮੀਤ ...

ਪੂਰੀ ਖ਼ਬਰ »

ਐੱਸ.ਟੀ.ਐੱਸ. ਵਰਲਡ ਸਕੂਲ 'ਚ ਸਮਾਗਮ

ਰੁੜਕਾ ਕਲਾਂ, 19 ਮਾਰਚ (ਦਵਿੰਦਰ ਸਿੰਘ ਖ਼ਾਲਸਾ)- ਐੱਸ.ਟੀ.ਐੱਸ ਵਰਲਡ ਸਕੂਲ ਦੇ ਕਿੰਡਸ ਕਿੰਗਡਮ ਵਿੰਗ 'ਚ ਬਜ਼ੁਰਗਾਂ ਦੇ ਸਨਮਾਨ ਵਜੋਂ ਦਾਦਾ-ਦਾਦੀ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਚੇਅਰਪਰਸਨ ਮੈਡਮ ਮਾਲਤੀ, ਪਿ੍ੰਸੀਪਲ ਮੈਡਮ ਪ੍ਰਭਜੋਤ ਗਿੱਲ, ...

ਪੂਰੀ ਖ਼ਬਰ »

ਤਲਵੰਡੀ ਭਰੋ 'ਚ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਸਨਮਾਨ

ਮੱਲ੍ਹੀਆਂ ਕਲਾਂ, 19 ਮਾਰਚ (ਮਨਜੀਤ ਮਾਨ)-ਪਿੰਡ ਤਲਵੰਡੀ ਭਰੋ ਜਲੰਧਰ ਵਿਖੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਤੇ ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਵਿਧਾਇਕ ਨਕੋਦਰ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸ: ਵਡਾਲਾ ਨੇ ਕਿਹਾ ਕਿ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ...

ਪੂਰੀ ਖ਼ਬਰ »

ਫਿਲੌਰ ਪੁਲਿਸ ਵਲੋਂ 2 ਲੱਖ 84 ਹਜ਼ਾਰ ਰੁਪਏ ਬਰਾਮਦ

ਫਿਲੌਰ, 19 ਮਾਰਚ ( ਸੁਰਜੀਤ ਸਿੰਘ ਬਰਨਾਲਾ )-ਥਾਣਾ ਮੁਖੀ ਫਿਲੌਰ ਇੰਸਪੈਕਟਰ ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਚੋਣਾਂ ਦੇ ਮੱਦੇਨਜ਼ਰ ਸਤਲੁਜ ਦਰਿਆ 'ਤੇ ਲੱਗੇ ਨਾਕੇ 'ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ | ਜਿਸ ਤਹਿਤ ਬੀਤੀ ਰਾਤ ਸਤਲੁਜ ਦਰਿਆ 'ਤੇ ਲਗਾਏ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਸ਼ਾਹਕੋਟ ਵਲੋਂ ਸੈਕਟਰ ਅਫ਼ਸਰਾਂ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਸ਼ਾਹਕੋਟ, 19 ਮਾਰਚ (ਸੁਖਦੀਪ ਸਿੰਘ) ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ਾਹਕੋਟ ਦੇ ਐੱਸ.ਡੀ.ਐੱਮ. ਡਾ. ਚਾਰੂਮਿਤਾ ਵੱਲੋਂ ਹਲਕਾ ਸ਼ਾਹਕੋਟ ਦੇ ਤਿੰਨ ਬਲਾਕਾਂ ਸ਼ਾਹਕੋਟ, ਲੋਹੀਆਂ ਤੇ ਮਹਿਤਪੁਰ ਵਿਖੇ ਨਿਯੁਕਤ ਸੈਕਟਰ ਅਫ਼ਸਰਾਂ ਅਤੇ ...

ਪੂਰੀ ਖ਼ਬਰ »

ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ ਦਾ 8ਵਾਂ ਸਥਾਪਨਾ ਦਿਵਸ ਮਨਾਇਆ

ਲੋਹੀਆਂ ਖਾਸ, 19 ਮਾਰਚ (ਦਿਲਬਾਗ ਸਿੰਘ)-ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ ਵਿਖੇ ਮੈਨੇਜਮੈਂਟ ਕਮੇਟੀ, ਸਟਾਫ ਤੇ ਬੱਚਿਆਂ ਵੱਲੋਂ ਅਕੈਡਮੀ ਦਾ 8ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ...

ਪੂਰੀ ਖ਼ਬਰ »

ਰੇਤ ਮਾਫ਼ੀਆ ਨਾਜਾਇਜ਼ ਮਾਈਨਿੰਗ ਕਰਕੇ ਕਿਸਾਨਾਂ ਦੀਆ ਫ਼ਸਲਾਂ ਕਰ ਰਿਹਾ ਤਬਾਹ

ਫਿਲੌਰ, 19 ਮਾਰਚ ( ਸੁਰਜੀਤ ਸਿੰਘ ਬਰਨਾਲਾ )-ਫਿਲੌਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਲੱਖਣ ਸਿੰਘ ਪੁੱਤਰ ਨਰੰਜਣ ਸਿੰਘ ਅਤੇ ਬਲਕਾਰ ਸਿੰਘ ਵਾਸੀ ਅਨਰਾਏਪੁਰ ਅਰਾਈਆ ਨੇ ਦੱਸਿਆ ਕਿ ਪਿੰਡ ਰਾਏਪੁਰ ਵਿਖੇ ਉਨ੍ਹਾਂ ਦੀ ਜ਼ਮੀਨ 12 ਖੇਤਾਂ ਦੇ ਕਰੀਬ ਸਤਲੁਜ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਨੇ ਸ਼ੁਰੂ ਕੀਤੀ 'ਸ੍ਰੀ ਐੱੱਸ.ਸੀ. ਬੇਰੀ ਮੈਮੋਰੀਅਲ ਸਕਾਲਰਸ਼ਿਪ ਸਕੀਮ'

ਮਲਸੀਆਂ, 19 ਮਾਰਚ (ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਦੇ ਚੇਅਰਮੈਨ ਡਾ. ਪ੍ਰਵੀਨ ਬੇਰੀ ਵਲੋਂ ਆਪਣੇ ਪਿਤਾ ਸਵ. ਐੱਸ.ਸੀ. ਬੇਰੀ ਦੀ ਯਾਦ 'ਚ 'ਸ੍ਰੀ ਐੱੱਸ.ਸੀ. ਬੇਰੀ ਮੈਮੋਰੀਅਲ ਸਕਾਲਰਸ਼ਿਪ ਸਕੀਮ' ਸ਼ੁਰੂ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਡੀ. ਐਸ. ਪੀ. ਜੁਗਿੰਦਰ ਸਿੰਘ ਗਿੱਲ ਦਾ ਵਾਲਮੀਕਿ ਆਸ਼ਰਮ ਰਹੀਮਪੁਰ ਪਹੁੰਚਣ 'ਤੇ ਸਨਮਾਨ

ਮੱਲ੍ਹੀਆਂ ਕਲਾਂ, 19 ਮਾਰਚ (ਮਨਜੀਤ ਮਾਨ)-ਡੀ. ਐਸ. ਪੀ. ਸ: ਜੁਗਿੰਦਰ ਸਿੰਘ ਪਿੰਡ ਗਿੱਲ ਨੇੜੇ ਖਾਨਪੁਰ ਢੱਡਾ (ਜਲੰਧਰ) ਵਲੋਂ ਵਾਲਮੀਕਿ ਆਸ਼ਰਮ ਰਹੀਮਪੁਰ ਵਿਖੇ ਪਹੁੰਚਣ 'ਤੇ ਆਸ਼ਰਮ ਦੇ ਮੁੱਖ ਸੰਚਾਲਕ ਬਾਲਯੋਗੀ ਪ੍ਰਗਟ ਨਾਥ ਵਲੋਂ ਵਿਸ਼ੇਸ਼ ਤੌਰ 'ਤੇ ਸਿਰੋਪਾਓ ਦੇ ਕੇ ...

ਪੂਰੀ ਖ਼ਬਰ »

ਕਿਸ਼ਨਗੜ੍ਹ ਵਿਖੇ ਵੱਡਾ ਟਰਾਂਸਫਾਰਮਰ ਲਗਾਉਣ ਦੀ ਮੰਗ

ਕਿਸ਼ਨਗੜ੍ਹ, 19 ਮਾਰਚ (ਲਖਵਿੰਦਰ ਸਿੰਘ ਲੱਕੀ)-ਪੰਜਾਬ ਪਾਵਰਕਾਮ ਦੀ ਸਬ ਡਵੀਜ਼ਨ ਅਲਾਵਲਪੁਰ ਦੇ ਅੰਦਰ ਆਉਂਦੇ ਪਿੰਡ ਕਿਸ਼ਨਗੜ੍ਹ ਵਿਖੇ 100 ਕੇ. ਵੀ. ਤੋਂ ਚਲਦੇ ਲੋਡ ਤੋਂ ਵੱਧ ਕੁਨੈਕਸ਼ਨਾਂ ਕਰਕੇ ਟਰਾਂਸਫਾਰਮਰ ਵੱਡਾ ਲਗਾਏ ਜਾਣ ਦੀ ਮੰਗ ਹੈ | ਜਾਣਕਾਰੀ ਦਿੰ ਦਿਆਂ ਸੇਵਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX