ਤਾਜਾ ਖ਼ਬਰਾਂ


ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਸ਼ਾਹਕੋਟ, 23 ਅਪ੍ਰੈਲ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਤੇ ਪੁਲ ਉੱਪਰ ਅੱਜ ਦੇਰ ਰਾਤ ਨਾਕੇ ਦੌਰਾਨ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ...
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  1 day ago
ਹੁਸ਼ਿਆਰਪੁਰ ,23 ਅਪ੍ਰੈਲ - ਟਿਕਟ ਕੱਟੇ ਜਾਣ ਪਿੱਛੋਂ ਬੋਲੇ ਵਿਜੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਉਨ੍ਹਾਂ ਨੇ 'ਟਵਿੱਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾਇਆ...
ਆਈ.ਪੀ.ਐੱਲ 2019 : ਹੈਦਰਾਬਾਦ ਨੇ ਚੇਨਈ ਨੂੰ ਦਿੱਤਾ ਜਿੱਤਣ ਲਈ 176 ਦੌੜਾਂ ਦਾ ਟੀਚਾ
. . .  1 day ago
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਗੁਰਦਾਸਪੁਰ ਤੋਂ ਸੰਨੀ ਦਿਉਲ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਚੇਨਈ ਵੱਲੋਂ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਜੈਸ਼ ਨੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
. . .  1 day ago
ਲਖਨਊ, 23 ਅਪ੍ਰੈਲ- ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਸਮੇਤ ਕਈ ਵੱਡੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਇਕ ਚਿੱਠੀ ਦੇ ਜਰੀਏ ਦਿੱਤੀ ....
7.50 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਮੋਗਾ, 23 ਅਪ੍ਰੈਲ- ਮੋਗਾ ਦੇ ਪਿੰਡ ਕੋਟ ਈਸੇ ਖਾਂ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਤੋਂ ਡੇਢ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਮੋਗਾ ਦੇ ਪਿੰਡ ਦੋਲੇ ਵਾਲਾ ਵਿਖੇ ਸਪਲਾਈ ਹੋਣੀ ਸੀ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ .....
ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)- ਲੋਕ ਸਭਾ ਹਲਕਾ ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਗੁਰਨਾਮ ਸਿੰਘ ਅਤੇ ਜਸਵੀਰ ਸਿੰਘ ....
ਗੌਤਮ ਗੰਭੀਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ....
ਬਿਹਾਰ 'ਚ ਸ਼ਾਮ 5 ਵਜੇ ਤੱਕ 54.91 ਫ਼ੀਸਦੀ ਹੋਈ ਵੋਟਿੰਗ
. . .  1 day ago
ਮਿਆਂਮਾਰ 'ਚ ਜੇਡ ਖਾਣ ਦੇ ਕੋਲ ਢਿਗਾਂ ਡਿੱਗਣ ਕਾਰਨ 90 ਲੋਕਾਂ ਦੀ ਮੌਤ
. . .  1 day ago
ਯਾਂਗੂਨ, 23 ਅਪ੍ਰੈਲ- ਮਿਆਂਮਾਰ ਦੇ ਉੱਤਰੀ ਸੂਬੇ ਕਚਿਨ 'ਚ ਜੇਡ (ਇੱਕ ਤਰ੍ਹਾਂ ਦਾ ਹਰਾ ਪੱਥਰ) ਦੀ ਇੱਕ ਖਾਣ ਦੇ ਕੋਲ ਕਚਰੇ ਦੇ ਵਿਸ਼ਾਲ ਢੇਰ ਦੇ ਖਿਸਕਣ ਕਾਰਨ ਘੱਟੋ-ਘੱਟ 90 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲਾਪਤਾ ਹਨ। ਮਿਆਂਮਾਰ ਦੇ ਮੀਡੀਆ ਨੇ ਦੱਸਿਆ...
ਪੁਲਵਾਮਾ 'ਚ ਹੋਏ ਬੰਬ ਧਮਾਕੇ 'ਚ ਲੋੜੀਂਦਾ ਅੱਤਵਾਦੀ ਬਠਿੰਡੇ ਤੋਂ ਗ੍ਰਿਫ਼ਤਾਰ
. . .  1 day ago
ਬਠਿੰਡਾ, 23 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਹੋਏ ਇੱਕ ਬੰਬ ਧਮਾਕੇ 'ਚ ਲੋੜੀਂਦੇ ਇੱਕ ਕਥਿਤ ਅੱਤਵਾਦੀ ਨੂੰ ਜੰਮੂ ਅਤੇ ਕਸ਼ਮੀਰ ਪੁਲਿਸ ਵਲੋਂ ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਅੱਤਵਾਦੀ ਦੀ...
ਬਿਲਕਿਸ ਬਾਨੋ ਨੂੰ ਨੌਕਰੀ, ਰਿਹਾਇਸ਼ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਸਾਲ 2002 ਗੁਜਰਾਤ ਦੰਗਿਆਂ 'ਚ ਜਬਰ ਜਨਾਹ ਦੀ ਪੀੜਤਾ ਬਿਲਕਿਸ ਬਾਨੋ ਨੂੰ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਮੰਗਲਵਾਰ ਨੂੰ ਗੁਜਰਾਤ ਸਰਕਾਰ ਨੂੰ ਕਿਹਾ.....
ਲੋਕ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ 'ਚ ਚੱਲੇ ਬੰਬ, ਝੜਪ 'ਚ ਇੱਕ ਵੋਟਰ ਦੀ ਮੌਤ
. . .  1 day ago
ਕੋਲਕਾਤਾ, 23 ਅਪ੍ਰੈਲ- ਲੋਕ ਸਭਾ ਚੋਣਾਂ 2019 ਦੇ ਤਹਿਤ ਤੀਜੇ ਪੜਾਅ ਲਈ ਹੋਈ ਵੋਟਿੰਗ ਦੌਰਾਨ ਪੱਛਮੀ ਬੰਗਾਲ 'ਚ ਕਈ ਥਾਈਂ ਹਿੰਸਾ ਦੇਖਣ ਨੂੰ ਮਿਲੀ। ਇੱਥੋਂ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਾਲੀਗ੍ਰਾਮ 'ਚ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਵਿਚਾਲੇ...
ਪਿੰਡ ਧੂਰਕੋਟ ਅਤੇ ਕਾਹਨੇਕੇ ਦੇ ਕਿਸਾਨਾਂ ਦੀ ਕਣਕ ਸੜ ਕੇ ਹੋਈ ਸੁਆਹ
. . .  1 day ago
ਇਸਲਾਮਿਕ ਸਟੇਟ ਨੇ ਲਈ ਸ੍ਰੀਲੰਕਾ 'ਚ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ
. . .  1 day ago
ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀ ਕਾਬੂ
. . .  1 day ago
ਅਟਾਰੀ ਬਾਰਡਰ 'ਤੇ ਕੰਮ ਕਰਦੇ ਕੁਲੀ ਵਲੋਂ ਆਰਥਿਕ ਬੋਝ ਕਾਰਨ ਖ਼ੁਦਕੁਸ਼ੀ
. . .  1 day ago
ਡਾ. ਮਨਮੋਹਨ ਸਿੰਘ ਨੇ ਆਸਾਮ 'ਚ ਪਾਈ ਵੋਟ
. . .  1 day ago
ਸ੍ਰੀਲੰਕਾ 'ਚ ਹੋਏ ਬੰਬ ਧਮਾਕਿਆਂ 'ਚ 45 ਬੱਚਿਆਂ ਦੀ ਵੀ ਗਈ ਜਾਨ
. . .  1 day ago
ਪਾਦਰੀ ਐਂਥਨੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ 'ਚ ਗਿਫ੍ਰਤਾਰ ਮੁਖ਼ਬਰ ਦੀ ਅਦਾਲਤ 'ਚ ਮੁੜ ਹੋਈ ਪੇਸ਼ੀ
. . .  1 day ago
26 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਭਰਨਗੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ
. . .  1 day ago
ਗੁਰਜੀਤ ਔਜਲਾ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਮੋਗੇ 'ਚ ਅੱਗ ਦੀ ਲਪੇਟ 'ਚ ਆਈ ਕਣਕ ਦੀ 44 ਏਕੜ ਫ਼ਸਲ, ਜ਼ਿਲ੍ਹੇ ਦੀ ਇਹ 7ਵੀਂ ਘਟਨਾ
. . .  1 day ago
ਨਿਊਜ਼ੀਲੈਂਡ ਦੀਆਂ ਮਸਜਿਦਾਂ 'ਚ ਹੋਏ ਕਤਲੇਆਮ ਦਾ ਬਦਲਾ ਸਨ ਸ੍ਰੀਲੰਕਾ ਦੇ ਧਮਾਕੇ
. . .  1 day ago
ਸੁਲਤਾਨਪੁਰ ਲੋਧੀ ਨੇੜਲੇ ਪਿੰਡ ਦੀਪੇਵਾਲ ਨੇੜੇ 125 ਏਕੜ ਕਣਕ ਸੜ ਕੇ ਹੋਈ ਸੁਆਹ
. . .  1 day ago
ਵਿੱਤ ਮੰਤਰੀ ਅਰੁਣ ਜੇਤਲੀ ਨੇ ਪਾਈ ਵੋਟ
. . .  1 day ago
ਮੋਗੇ 'ਚ ਅੱਗ ਲੱਗਣ ਕਾਰਨ ਕਣਕ ਦੀ 200 ਏਕੜ ਫ਼ਸਲ ਸੜ ਕੇ ਸੁਆਹ
. . .  1 day ago
ਸੁਖਬੀਰ ਬਾਦਲ ਨੇ ਅਬੋਹਰ ਤੋਂ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ
. . .  1 day ago
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  1 day ago
ਉੱਤਰ ਪ੍ਰਦੇਸ਼ 'ਚ 1 ਵਜੇ ਤੱਕ 35.49 ਫ਼ੀਸਦੀ ਹੋਈ ਵੋਟਿੰਗ
. . .  1 day ago
ਬਿਹਾਰ 'ਚ 12 ਵਜੇ ਤੱਕ 26.19 ਫ਼ੀਸਦੀ ਹੋਈ ਵੋਟਿੰਗ
. . .  1 day ago
ਮੇਰੀ ਲੜਾਈ ਰਜਵਾੜਾਸ਼ਾਹੀ ਖ਼ਿਲਾਫ਼-ਰਾਜਾ ਵੜਿੰਗ
. . .  1 day ago
ਐੱਲ. ਕੇ. ਅਡਵਾਨੀ ਨੇ ਪਾਈ ਵੋਟ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਅੱਜ ਫਿਰ ਅੱਗ ਲੱਗਣ ਕਾਰਨ ਕਈ ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਸੁਆਹ
. . .  1 day ago
ਵਾਢੀ ਸਮੇਂ ਕੰਬਾਈਨ 'ਚੋਂ ਨਿਕਲੀ ਚੰਗਿਆੜੀ ਨਾਲ ਕਣਕ ਨੂੰ ਲੱਗੀ ਅੱਗ
. . .  1 day ago
ਮੁੱਖ ਮੰਤਰੀ ਦੀ ਗੈਰ ਹਾਜ਼ਰੀ 'ਚ ਡਿੰਪਾ ਨੇ ਹਲਕਾ ਖਡੂਰ ਸਾਹਿਬ ਤੋਂ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਚੋਣ ਲੜਨਗੇ ਗਾਇਕ ਹੰਸ ਰਾਜ ਹੰਸ
. . .  1 day ago
ਰਾਜਾ ਵੜਿੰਗ ਨੇ ਬਠਿੰਡਾ 'ਚ ਪਹਿਲੀ ਰੈਲੀ ਨਾਲ ਕੀਤਾ ਚੋਣ ਮੁਹਿੰਮ ਦਾ ਕੀਤਾ ਆਗਾਜ਼
. . .  1 day ago
ਭਾਜਪਾ 'ਚ ਸ਼ਾਮਲ ਹੋਏ ਸੰਨੀ ਦਿਓਲ
. . .  1 day ago
ਡਾਂਸਰ ਦੀ ਹੱਤਿਆ ਦੇ ਦੋਸ਼ 'ਚ ਜੇਲ੍ਹ 'ਚ ਬੰਦ ਦੋਸ਼ੀ ਡਾਂਸਰ ਵਲੋਂ ਖ਼ੁਦਕੁਸ਼ੀ
. . .  1 day ago
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਭਾਈ ਲੌਂਗੋਵਾਲ ਨੇ ਰੱਖਿਆ ਯਾਦਗਾਰੀ ਗੇਟ ਦਾ ਨੀਂਹ ਪੱਥਰ
. . .  1 day ago
ਅਕਾਲੀ-ਭਾਜਪਾ ਉਮੀਦਵਾਰ ਸੁਖਬੀਰ ਬਾਦਲ ਅੱਜ ਅਬੋਹਰ ਤੋਂ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ
. . .  1 day ago
ਜਲਦ ਹੀ ਭਾਜਪਾ 'ਚ ਸ਼ਾਮਲ ਹੋਣਗੇ ਸੰਨੀ ਦਿਓਲ
. . .  1 day ago
ਉੱਤਰ ਪ੍ਰਦੇਸ਼ : ਭਾਜਪਾ ਵਰਕਰਾਂ ਨੇ ਪੋਲਿੰਗ ਬੂਥ ਅੰਦਰ ਦਾਖਲ ਹੋ ਕੇ ਚੋਣ ਅਧਿਕਾਰੀ ਨਾਲ ਕੀਤੀ ਕੁੱਟਮਾਰ
. . .  1 day ago
ਪੱਛਮੀ ਬੰਗਾਲ 'ਚ ਟੀ. ਐੱਮ. ਸੀ. ਵਰਕਰਾਂ 'ਤੇ ਸੁੱਟਿਆ ਗਿਆ ਦੇਸੀ ਬੰਬ, ਤਿੰਨ ਜ਼ਖ਼ਮੀ
. . .  1 day ago
ਅੰਨਾ ਹਜ਼ਾਰੇ ਨੇ ਪਾਈ ਵੋਟ
. . .  1 day ago
ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਗੌਤਮ ਗੰਭੀਰ ਰੂਪ ਨੇ ਕੱਢਿਆ ਰੋਡ ਸ਼ੋਅ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਚੇਤ ਸੰਮਤ 551
ਿਵਚਾਰ ਪ੍ਰਵਾਹ: ਲੋਕਾਂ ਦਾ ਕਲਿਆਣ ਹੀ ਸਭ ਤੋਂ ਚੰਗਾ ਕਾਨੂੰਨ ਹੈ। -ਸੀਰੋ

ਹੋਲਾ ਮਹੱਲਾ ਵਿਸ਼ੇਸ਼ ਅੰਕ

ਚੜ੍ਹਦੀ ਕਲਾ ਦਾ ਪ੍ਰਤੀਕ : ਹੋਲਾ ਮਹੱਲਾ

ਹੋਲਾ ਮਹੱਲਾ ਸਿੱਖਾਂ ਦਾ ਇਕ ਅਹਿਮ ਦਿਹਾੜਾ ਹੈ ਜੋ ਕਿ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਸਿੱਖ ਹੋਲੀ ਦੇ ਪਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ, ਕਿਉਂਕਿ ਲੋਕਾਂ ਨੇ ਇਕ-ਦੂਜੇ 'ਤੇ ਰੰਗ, ਗੰਦ-ਮੰਦ ਸੁੱਟਣ, ਖਰੂਦ ਮਚਾਉਣ, ਸ਼ਰਾਬ ਪੀਣ, ਮੰਦਾ ਬੋਲਣ ਆਦਿ ਘਟੀਆ ਹਰਕਤਾਂ ਨੂੰ ਹੋਲੀ ਦਾ ਅੰਗ ਸਮਝ ਛੱਡਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਅਣਖ ਨੂੰ ਜਗਾ ਕੇ, ਉਨ੍ਹਾਂ ਦੇ ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਕਰਨ ਲਈ, ਹੋਲੀ ਨੂੰ 'ਹੋਲੇ ਮਹੱਲੇ' ਦੇ ਰੂਪ ਵਿਚ ਮਨਾਉਣ ਦੀ ਰੀਤ ਚਲਾਈ। ਚੇਤ ਵਦੀ ਏਕਮ, ਸੰਮਤ 1757 (1700 ਈ:) ਨੂੰ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ 'ਹੋਲਗੜ੍ਹ' ਦੇ ਸਥਾਨ 'ਤੇ ਪਹਿਲੀ ਵਾਰ 'ਹੋਲਾ ਮਹੱਲਾ' ਮਨਾਇਆ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਨੇ 'ਹੋਲੇ ਮਹੱਲੇ' ਨੂੰ ਸੁਤੰਤਰ ਸਿੱਖ ਸੋਚ ਅਨੁਸਾਰ ਮਨਾਉਣ ਦਾ ਆਰੰਭ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ ਕੀਤਾ ਤਾਂ ਕਿ ਖੁਦਮੁਖਤਿਆਰ ਖ਼ਾਲਸਾ, ਆਪਣੀ ਵਿਲੱਖਣ ਹੋਂਦ-ਹਸਤੀ ਅਨੁਸਾਰ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਦਿਨ-ਤਿਉਹਾਰ ਵਿਲੱਖਣ ਤੇ ਨਿਰਾਲੇ ਰੂਪ ਵਿਚ ਮਨਾ, ਆਪਣੀ ਸੁਤੰਤਰ ਹੋਂਦ ਤੇ ਨਿਆਰੇਪਨ ਦਾ ਪ੍ਰਗਟਾਵਾ ਕਰ ਸਕੇ। ਗੁਰਦੇਵ ਦਾ ਆਸ਼ਾ ਪੰਜਾਬੀਆਂ ਦੇ ਮਨਾਂ ਵਿਚੋਂ ਗ਼ੁਲਾਮੀ ਦੇ ਅੰਸ਼ ਨੂੰ ਮੂਲੋਂ ਹੀ ਖ਼ਤਮ ਕਰਨਾ ਸੀ ਤਾਂ ਕਿ ਉਹ ਸੋਚ-ਵਿਚਾਰ ਤੇ ਵਿਵਹਾਰ ਵਿਚ ਸੁਤੰਤਰ ਹੋ ਵਿਚਰ ਸਕਣ।
700 ਸਾਲਾਂ ਤੋਂ ਗੁਲਾਮ, ਨਿਰਬਲ, ਨਿਤਾਣੀ, ਸਾਹਸਹੀਣ ਤੇ ਗੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਵਿਚ ਜਬਰ-ਜ਼ੁਲਮ ਦੇ ਖਿਲਾਫ਼ ਲੜਨ-ਮਰਨ ਦੀ ਸ਼ਕਤੀ ਭਰਨ ਲਈ ਗੁਰਦੇਵ ਪਿਤਾ ਵਲੋਂ ਚੁੱਕਿਆ ਗਿਆ ਇਹ ਇਤਿਹਾਸਕ ਇਨਕਲਾਬੀ ਕਦਮ ਸੀ। ਹੋਲੀ ਭਾਰਤ ਦਾ ਮੌਸਮੀ ਤਿਉਹਾਰ ਹੈ, ਜੋ ਬਸੰਤ-ਬਹਾਰ ਦੀ ਆਗਮਨ ਦੀ ਖੁਸ਼ੀ ਵਿਚ ਮਨਾਉਣਾ ਸ਼ੁਰੂ ਹੋਇਆ। ਪੋਖ ਤੁਖਾਰ ਦੇ ਮੌਸਮ ਕਾਰਨ ਸਾਰੇ ਪਾਸੇ ਵੈਰਾਨਗੀ ਤੇ ਪੱਤਝੜ ਹੁੰਦੀ ਹੈ। ਮੌਸਮ ਦੇ ਬਦਲ ਜਾਣ ਨਾਲ ਸਾਰੀ ਕੁਦਰਤ ਆਪਣੇ ਨਵੇਂ ਨਿਵੇਕਲੇ ਰੰਗ ਵਿਚ ਰੰਗੀ ਜਾਂਦੀ ਹੈ। ਕੁਦਰਤੀ ਪੁੰਗਾਰ, ਸੁਹੱਪਣ ਤੇ ਮੌਸਮੀ ਰੰਗਾਂ ਦਾ ਰੰਗ ਮਾਨਣ ਤੇ ਕੁਦਰਤ ਦੇ ਮੌਲਣ ਨੂੰ ਖੁਸ਼ਆਮਦੀਦ ਕਹਿਣ ਵਾਸਤੇ ਸਾਡੇ ਪੁਰਖਿਆਂ ਨੇ 'ਹੋਲੀ' ਦਾ ਦਿਨ ਖੁਸ਼ੀ-ਖੇੜੇ ਵਜੋਂ ਮਨਾਉਣਾ ਸ਼ੁਰੂ ਕੀਤਾ ਹੋਵੇਗਾ।
'ਹੋਲਾ' ਸ਼ਬਦ 'ਹੋਲੀ' ਦਾ ਧੜੱਲੇਦਾਰ ਬਦਲਵਾਂ ਰੂਪ ਹੈ, ਜੋ ਡਿੱਗਿਆਂ-ਢੱਠਿਆਂ ਦੇ ਹਿਰਦੇ ਅੰਦਰ ਉਤਸ਼ਾਹ ਤੇ ਹੁਲਾਸ ਪੈਦਾ ਕਰਦਾ ਹੈ। ਸਿੱਖਾਂ ਨੇ ਲੋਕਾਂ ਦੇ ਮਨਾਂ 'ਚ ਚੜ੍ਹਦੀ ਕਲਾ ਤੇ ਸੂਰਬੀਰਤਾ ਦਾ ਜਜ਼ਬਾ ਭਰਨ ਲਈ ਅਨੇਕਾਂ ਅਜਿਹੇ 'ਬੋਲੇ' ਪ੍ਰਚਲਤ ਕੀਤੇ ਹਨ, ਜਿਨ੍ਹਾਂ ਨੂੰ 'ਖ਼ਾਲਸਾਈ ਬੋਲੇ' ਕਿਹਾ ਜਾਂਦਾ ਹੈ। ਜਿਸ ਤਰ੍ਹਾਂ 'ਇਕ' ਨੂੰ 'ਸਵਾ ਲੱਖ' ਕਹਿਣਾ, 'ਮੌਤ' ਨੂੰ 'ਚੜ੍ਹਾਈ ਕਰਨਾ', 'ਤੇਗ' ਨੂੰ 'ਤੇਗਾ', 'ਦੇਗ' ਨੂੰ 'ਦੇਗਾ', 'ਦਸਤਾਰ' ਨੂੰ 'ਦਸਤਾਰਾ', 'ਮੁੱਛਾਂ' ਨੂੰ 'ਮੁਛਹਿਰਾ', 'ਦਾੜ੍ਹੀ' ਨੂੰ 'ਦਾੜ੍ਹਾ' ਆਦਿ । ਇਸੇ ਤਰ੍ਹਾਂ ਹੋਲੀ ਨੂੰ 'ਹੋਲਾ' ਕਹਿਣਾ ਸਿੱਖਾਂ ਦੀ ਵਿਲੱਖਣਤਾ ਅਤੇ ਚੜ੍ਹਦੀ ਕਲਾ ਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ। ਕਵੀ ਨਿਹਾਲ ਸਿੰਘ ਦੇ ਸ਼ਬਦਾਂ ਵਿਚ :
ਬਰਛਾ ਢਾਲ ਕਟਾਰਾ ਤੇਗਾ,
ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ
ਅਰੁ ਕਰਦੌਨਾ ਟੋਲਾ ਹੈ,
ਸੁਭਟ ਸੁਚਾਲਾ ਅਰ ਲਖ ਬਾਹਾ,
ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ,
ਤੈਸੇ ਬੋਲਾ 'ਹੋਲਾ' ਹੈ।
'ਹੋਲੀ' ਤੋਂ 'ਹੋਲਾ ਮਹੱਲਾ' ਕੇਵਲ ਸ਼ਬਦ ਜੋੜ ਦੀ ਤਬਦੀਲੀ ਨਹੀਂ, ਇਹ ਤਾਂ ਗੁਲਾਮ ਮਾਨਸਿਕਤਾ ਤੋਂ ਆਜ਼ਾਦ ਸੋਚ-ਵਿਚਾਰ ਤੇ ਵਿਵਹਾਰ ਦੀ ਤਬਦੀਲੀ ਦਾ ਪ੍ਰਗਟਾਵਾ ਹੈ।
ਭਾਰਤ ਸਦੀਆਂ ਤੱਕ ਵਿਦੇਸ਼ੀ ਹਮਲਾਵਰਾਂ ਦਾ ਗੁਲਾਮ ਰਿਹਾ। ਇਹੀ ਕਾਰਨ ਹੈ ਕਿ ਭਾਰਤੀਆਂ ਦੇ ਸ਼ੌਕ, ਮੌਜ-ਮੇਲੇ ਤੇ ਤਿਉਹਾਰ ਵੀ ਗੁਲਾਮ ਮਾਨਸਿਕਤਾ ਨੂੰ ਰੂਪਮਾਨ ਕਰਦੇ ਹਨ। ਭਾਰਤੀ ਲੋਕ ਤਨ, ਮਨ, ਧਰਮ, ਸਮਾਜ ਤੇ ਰਾਜਸੀ ਸੋਚ ਕਰਕੇ ਗੁਲਾਮ ਸਨ। ਗੁਲਾਮੀ ਦੀ ਦਲ-ਦਲ 'ਚੋਂ ਅਜ਼ਾਦ ਸੋਚ, ਸੁਤੰਤਰ ਹੋਂਦ-ਹਸਤੀ ਤੇ ਨਿਆਰੇਪਨ ਨੂੰ ਪ੍ਰਗਟ ਕਰਨਾ ਸੱਚਮੁੱਚ ਅਦਭੁਤ ਕਰਾਮਾਤ ਸੀ। ਇਹ ਚਿੜੀਆਂ ਤੋਂ ਬਾਜ਼ ਤੁੜਾਉਣ, ਇਕ ਨੂੰ ਸਵਾ ਲੱਖ ਨਾਲ ਲੜਾਉਣ ਤੇ ਅਸੰਭਵ ਨੂੰ ਸੰਭਵ ਕਰਨ ਦੇ ਤੁਲ ਸੀ। ਊਚ-ਨੀਚ, ਭਰਮ-ਭੇਖ, ਜਾਤ-ਪਾਤ, ਕਰਮ-ਵੰਡ, ਰੰਗ-ਨਸਲ ਦੇ ਹਰ ਤਰ੍ਹਾਂ ਦੇ ਵਿਤਕਰਿਆਂ ਵਖਰੇਵਿਆਂ ਨੂੰ ਦੂਰ ਕਰ, ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਭੂਸੱਤਾ ਸੰਪੰਨ, ਸੁਤੰਤਰ ਸੋਚ-ਵਿਚਾਰ, ਵਿਹਾਰ ਲਈ ਖ਼ਾਲਸਾ ਫ਼ੌਜ ਦੀ ਸਥਾਪਨਾ ਕੀਤੀ। ਗੁਰਦੇਵ ਪਿਤਾ ਨੇ ਭਾਰਤੀਆਂ ਨੂੰ ਖੂਨ ਦੀ ਹੋਲੀ, ਆਜ਼ਾਦੀ, ਸੁਤੰਤਰਤਾ, ਸਵੈਮਾਣ, ਸਵੈਹੋਂਦ ਦੇ ਪ੍ਰਗਟਾਅ ਲਈ ਖ਼ਾਲਸਾਈ ਖੇਡਾਂ ਖੇਡਣ ਲਈ ਮੈਦਾਨ ਤਿਆਰ ਕਰਕੇ ਦਿੱਤਾ।
'ਪੰਜਾਬੀ ਲੋਕਧਾਰਾ ਵਿਸ਼ਵਕੋਸ਼' ਮੁਤਾਬਕ 'ਮਹੱਲਾ' ਅਰਬੀ ਦੇ ਸ਼ਬਦ 'ਮਹੱਲਹੋ' ਦਾ ਤਦਭਵ ਹੈ, ਜਿਸ ਦਾ ਭਾਵ ਉਸ ਸਥਾਨ ਤੋਂ ਹੈ, ਜਿੱਥੇ 'ਫ਼ਤਹਿ' ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। 'ਹੋਲੇ ਮਹੱਲੇ' ਵਾਲੇ ਦਿਨ ਖ਼ਾਲਸੇ ਨੂੰ ਦੋ ਦਲਾਂ ਵਿਚ ਵੰਡ ਕੇ, ਦਸਮ ਪਾਤਸ਼ਾਹ ਮਸਨੂਈ (ਨਕਲੀ) ਯੁੱਧ ਕਰਵਾਇਆ ਕਰਦੇ ਸਨ। ਇਕ ਦਲ ਨਿਸਚਿਤ ਸਥਾਨ 'ਤੇ ਕਾਬਜ਼ ਹੋ ਜਾਂਦਾ, ਦੂਜਾ ਉਸ 'ਤੇ ਹਮਲਾ ਕਰਕੇ ਕਿਲ੍ਹਾ ਖੋਹਣ ਦਾ ਯਤਨ ਕਰਦਾ। ਇਸ ਤਰ੍ਹਾਂ ਨਕਲੀ ਯੁੱਧ ਦੁਆਰਾ ਯੁੱਧ-ਜੁਗਤੀ ਅਤੇ ਪੈਂਤੜੇਬਾਜ਼ੀ ਦਾ ਅਭਿਆਸ ਹੁੰਦਾ। ਯੁੱਧ ਦੇ ਨਗਾਰੇ ਵੱਜਦੇ, ਹਥਿਆਰਾਂ ਦਾ ਟਕਰਾਓ ਹੁੰਦਾ, ਜੈਕਾਰੇ ਗੂੰਜਦੇ ਅਤੇ 'ਫ਼ਤਹਿ' ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ, ਉਸ ਨੂੰ ਗੁਰਦੇਵ ਪਿਤਾ, ਗੁਰੂ ਦਰਬਾਰ ਵਲੋਂ ਸਿਰੋਪਾਓ ਦੀ ਬਖਸ਼ਿਸ਼ ਕਰਦੇ। ਫਿਰ ਉਥੇ ਹੀ ਦਰਬਾਰ ਸਜਦਾ ਅਤੇ ਸ਼ਸਤਰਧਾਰੀ ਸਿੰਘ ਆਪੋ-ਆਪਣੇ ਕਰਤੱਬ ਵਿਖਾਉਂਦੇ। ਪਹਿਲਾਂ 'ਮਹੱਲਾ' ਸ਼ਬਦ ਇਸੇ ਭਾਵ ਵਿਚ ਵਰਤਿਆ ਜਾਂਦਾ ਰਿਹਾ ਪਰ ਹੌਲੀ-ਹੌਲੀ ਇਹ ਸ਼ਬਦ ਉਸ ਜਲੂਸ ਲਈ ਪ੍ਰਚਲਤ ਹੋ ਗਿਆ ਜੋ 'ਫ਼ਤਹਿ' ਉਪਰੰਤ ਫ਼ੌਜੀ ਸੱਜ-ਧੱਜ ਅਤੇ ਨਗਾਰਿਆਂ 'ਤੇ ਚੋਟ ਨਾਲ ਨਿਕਲਦਾ। 'ਹੋਲੇ ਮਹੱਲੇ' ਦੇ ਜਲੂਸ ਦੀ ਪ੍ਰਥਾ ਹੁਣ ਤੱਕ ਜਾਰੀ ਹੈ। ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗ਼ੁਲਾਮੀ ਅਤੇ ਹਕੂਮਤੀ ਜਬਰ ਵਿਰੁੱਧ ਲੋਕ-ਮਨਾਂ ਅੰਦਰ ਨਵਾਂ ਉਤਸ਼ਾਹ ਅਤੇ ਕੁਰਬਾਨੀ ਦਾ ਜਜ਼ਬਾ ਭਰਨ ਲਈ 'ਹੋਲੀ' ਨੂੰ 'ਹੋਲੇ' ਦਾ ਰੂਪ ਦਿੱਤਾ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਉਸ ਸਮੇਂ ਬਾਦਸ਼ਾਹ ਔਰੰਗਜ਼ੇਬ ਵਲੋਂ 1687 ਈ: 'ਚ ਜਾਰੀ ਕੀਤੇ ਫ਼ੁਰਮਾਨ ਅਨੁਸਾਰ ਹਿੰਦੁਸਤਾਨੀ ਲੋਕਾਂ ਨੂੰ ਟੱਲ ਖੜਕਾਉਣ, ਸ਼ਸਤਰ ਧਾਰਨ ਕਰਨ, ਘੋੜਸਵਾਰੀ ਕਰਨ ਅਤੇ ਦਸਤਾਰ ਸਜਾਉਣ ਦੀ ਸਖ਼ਤ ਮਨਾਹੀ ਸੀ। ਦਸਤਾਰ ਕੇਵਲ ਉਹੋ ਹੀ ਸਜਾ ਸਕਦਾ ਸੀ, ਜਿਸ ਨੂੰ ਬਾਦਸ਼ਾਹ ਵਲੋਂ ਦਰਬਾਰੀ ਬਖ਼ਸ਼ੀ ਜਾਵੇ। ਘੋੜੇ ਦੀ ਸਵਾਰੀ, ਨਿਸ਼ਾਨ, ਨਗਾਰਾ ਅਤੇ ਫ਼ੌਜ ਰੱਖਣੀ ਹਕੂਮਤ ਵਿਰੁੱਧ ਬਗ਼ਾਵਤ ਦੇ ਤੁਲ ਸੀ, ਜਿਸ ਦੀ ਸਜ਼ਾ ਮੌਤ ਅਤੇ ਘਰ-ਘਾਟ ਦਾ ਉਜਾੜੇ ਨੂੰ ਸੱਦਾ ਦੇਣ ਦੇ ਤੁਲ ਸੀ। ਇਸੇ ਕਰਕੇ ਆਮ ਲੋਕ ਹਕੂਮਤੀ ਜਬਰ ਵਿਰੁੱਧ ਮੂੰਹ ਨਹੀਂ ਖੋਲ੍ਹਦੇ ਸਨ। ਗੁਰੂ ਜੀ ਨੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਬਲਵਾਨ ਬਣਾਉਣ ਲਈ ਹਰ ਸੰਭਵ ਯਤਨ ਕੀਤਾ। ਪ੍ਰਚਲਤ ਤਿਉਹਾਰਾਂ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਇਸੇ ਲੜੀ ਦੀ ਕੜੀ ਹੈ। ਹੁਣ ਤੇਗਾਂ-ਤਲਵਾਰਾਂ, ਨਿਸ਼ਾਨ, ਨਗਾਰੇ ਅਤੇ ਘੋੜਿਆਂ ਦੇ ਨਜ਼ਾਰੇ ਖ਼ਾਲਸੇ ਦੇ ਤਿਉਹਾਰ ਬਣ ਗਏ। ਹਕੂਮਤ ਦੀਆਂ ਨਜ਼ਰਾਂ ਵਿਚ ਸੰਗੀਨ ਜੁਰਮ ਸਮਝੀਆਂ ਜਾਂਦੀਆਂ 'ਜੰਗੀ-ਮਸ਼ਕਾਂ' ਖ਼ਾਲਸੇ ਦੀਆਂ ਰਵਾਇਤੀ ਖੇਡਾਂ ਬਣ ਗਈਆਂ। ਗ਼ੁਲਾਮੀ ਦੀ 'ਬੂ' ਜਿਨ੍ਹਾਂ ਲੋਕਾਂ ਦਾ ਦਮ ਘੁੱਟ ਰਹੀ ਸੀ, ਉਹੀ ਜਬਰ-ਜ਼ੁਲਮ ਦੇ ਖਿਲਾਫ਼ ਜੂਝਣ ਲਈ ਮੈਦਾਨਿ-ਜੰਗ ਵਿਚ ਨਿੱਤਰਨ ਲੱਗੇ। ਇਨ੍ਹਾਂ ਜੰਗੀ ਮਸ਼ਕਾਂ ਤੇ ਸਿੱਖਾਂ ਦੀ ਚੜ੍ਹਦੀ ਕਲਾ ਸਦਕਾ ਹੀ ਪੰਜਾਬ ਦੀ ਧਰਤੀ 'ਤੇ ਵਿਦੇਸ਼ੀ ਹਮਲਾਵਰਾਂ ਵਲੋਂ ਹੋਣ ਵਾਲੇ ਨਿੱਤ ਦੇ ਹਮਲੇ ਸਦਾ ਲਈ ਬੰਦ ਹੋ ਗਏ।
ਉਪਰੋਕਤ ਸਾਰੀ ਵਿਚਾਰ-ਚਰਚਾ ਦਾ ਮਕਸਦ ਸਿਰਫ ਇਹ ਦਰਸਾਉਣਾ ਹੈ ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਵਿਚ ਚੜ੍ਹਦੀ ਕਲਾ ਦਾ ਅਹਿਸਾਸ ਜਗਾ ਕੇ, ਉਨ੍ਹਾਂ ਨੂੰ ਜਬਰ-ਜ਼ੁਲਮ ਤੇ ਅਨਿਆਂ ਦੇ ਖ਼ਿਲਾਫ਼ ਜੂਝਣ ਦੇ ਸਮਰੱਥ ਬਣਾਇਆ, ਕਿਸ ਤਰ੍ਹਾਂ ਦੱਬੇ-ਕੁਚਲੇ, ਲਿਤਾੜੇ ਅਤੇ ਸਾਹ-ਸਤਹੀਣ ਲੋਕਾਂ ਵਿਚ ਨਵੀਂ ਰੂਹ ਫੂਕ ਕੇ ਉਨ੍ਹਾਂ ਨੂੰ ਅਣਖ ਨਾਲ ਜਿਊਣਾ ਸਿਖਾਇਆ। ਇਹ ਸਭ ਗੁਰੂ ਜੀ ਦੀ ਸੁਚੱਜੀ ਤੇ ਸੁਹਿਰਦ ਅਗਵਾਈ ਦੇ ਸਦਕਾ ਹੀ ਸੰਭਵ ਹੋਇਆ। ਹੋਲਾ ਮਹੱਲਾ ਹੁਣ ਵੀ ਸਿੱਖ-ਸ਼ਕਤੀ ਦੇ ਪ੍ਰਦਰਸ਼ਨ ਵਜੋਂ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਸ਼ਾਇਦ ਇਹ ਪੰਜਾਬ ਦਾ ਸਭ ਤੋਂ ਵੱਡਾ ਲੋਕ ਇਕੱਠ ਹੋਵੇ। ਵਿਸ਼ੇਸ਼ ਦੀਵਾਨ ਸਜਦੇ ਹਨ ਤੇ ਖ਼ਾਲਸਾਈ ਸ਼ਾਨ ਪ੍ਰਗਟ ਕਰਦਾ 'ਮਹੱਲਾ' ਚੜ੍ਹਦਾ ਹੈ, ਜੋ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਹੋਲਗੜ੍ਹ ਦੇ ਸਥਾਨ ਤੋਂ ਹੁੰਦਾ ਹੋਇਆ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੁੰਦਾ ਹੈ। ਨਿਹੰਗ ਸਿੰਘ ਰਵਾਇਤੀ ਖ਼ਾਲਸਾਈ ਬਾਣੇ ਵਿਚ ਖ਼ਾਲਸਾਈ ਖੇਡਾਂ ਦੁਆਰਾ ਆਪਣੀ ਗੁਰੂ-ਬਖ਼ਸ਼ੀ ਵਿਲੱਖਣ ਹੋਂਦ-ਹਸਤੀ ਦਾ ਖੂਬਸੂਰਤ ਪ੍ਰਦਰਸ਼ਨ ਚਰਨ ਗੰਗਾ ਦੇ ਕਿਨਾਰੇ ਕਰਦੇ ਹਨ। ਹੋਲੇ ਮਹੱਲੇ ਦੇ ਦੀਵਾਨ ਸਜਦੇ ਸਨ, ਜਿਨ੍ਹਾਂ ਵਿਚ ਉੱਚ-ਕੋਟੀ ਦੇ ਢਾਡੀ ਤੇ ਕਵੀਸ਼ਰ ਸਿੱਖ ਇਤਿਹਾਸ ਦੀ ਤਸਵੀਰ ਹੂ-ਬ-ਹੂ ਪ੍ਰਗਟ ਕਰਦੇ ਸਨ, ਜਿਸ ਨਾਲ ਨੌਜਵਾਨੀ ਆਪਣੇ ਅਮੀਰ ਇਤਿਹਾਸ ਤੇ ਵਿਰਾਸਤ ਨਾਲ ਜੁੜਦੀ ਸੀ। ਅੱਜ ਲੋੜ ਹੈ ਇਸ ਪਰੰਪਰਾ ਨੂੰ ਸਥਾਈ ਬਣਾਇਆ ਜਾਵੇ।


-ਮੋਬਾ: 98146-37979
E-mail : roopsz@yahoo.com

ਮਹਾਨ ਆਦਰਸ਼ਾਂ ਨੂੰ ਕਾਇਮ ਰੱਖੀਏ

ਤਿਉਹਾਰਾਂ ਦੇ ਖੂਬਸੂਰਤ ਗੁਲਦਸਤੇ ਵਿਚ ਰੰਗਾਂ ਨਾਲ ਪਰੁੱਚੇ ਹੋਲੀ ਦੇ ਤਿਉਹਾਰ ਦਾ ਆਗਮਨ ਬਸੰਤ ਰੁੱਤੇ ਹੁੰਦਾ ਹੈ। ਇਹ ਤਿਉਹਾਰ ਸਾਰੇ ਦੇਸ਼ ਵਿਚ ਹੀ ਮਨਾਇਆ ਜਾਂਦਾ ਹੈ। ਅਸਲ ਵਿਚ ਹੋਲੀ ਦਾ ਤਿਉਹਾਰ ਮਿਥਿਹਾਸਕ ਤੇ ਪੁਰਾਣਿਕ ਤਿਉਹਾਰ ਹੈ। ਭਾਰਤੀ ਲੋਕਾਂ ਅੰਦਰ ...

ਪੂਰੀ ਖ਼ਬਰ »

ਭਾਰਤੀ ਸੱਭਿਆਚਾਰ ਦੀ ਰੰਗੋਲੀ ਹੈ 'ਹੋਲੀ'

ਭਾਰਤੀ ਸੱਭਿਆਚਾਰ ਵਿਚ ਹੋਲੀ 'ਰੰਗਾਂ' ਅਤੇ 'ਖੁਸ਼ੀਆਂ' ਦਾ ਤਿਉਹਾਰ ਹੈ। ਹੋਲੀ ਹਰੇਕ ਸਾਲ ਫ਼ੱਗਣ ਸੁਦੀ 8 ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਪੂਰਨਮਾਸ਼ੀ ਨੂੰ ਸਮਾਪਤ ਹੁੰਦੀ ਹੈ। ਇਸ ਨੂੰ 'ਫ਼ਾਗਾ', 'ਧੁਲੇਟੀ', 'ਧੁਲੀ', 'ਧੁਲੰਡੀ', 'ਰੰਗਪੰਚਮੀ' ਅਤੇ 'ਹੋਲਿਕਾ ਦਹਿਨ' ਵੀ ਆਖਿਆ ਜਾਂਦਾ ...

ਪੂਰੀ ਖ਼ਬਰ »

ਵਿਗਿਆਨ ਦੇ ਬਣਾਏ ਬਨਾਉਟੀ ਰੰਗਾਂ ਤੋਂ ਹੋਲੀ ਨੂੰ ਮਿਲੀ ਹੈ ਚਮਕ

ਰੰਗਾਂ ਦੇ ਤਿਉਹਾਰ ਦਾ ਅੱਜ ਜੋ ਰੰਗਾਂ ਨਾਲ ਗੂੜ੍ਹਾ ਰਿਸ਼ਤਾ ਹੈ, ਉਹ ਬਹੁਤ ਪੁਰਾਣਾ ਨਹੀਂ ਹੈ। ਸੌ-ਸਵਾ-ਸੌ ਸਾਲ ਪਹਿਲਾਂ ਬਸ ਫੁੱਲ ਪੱਤੀ, ਛਿੱਲੜ ਅਤੇ ਫਲਾਂ ਨਾਲ ਬਣਾਏ ਗਏ ਰੰਗ ਹੀ ਹੁੰਦੇ ਸਨ ਜਾਂ ਫਿਰ ਚਿਕੜ ਪਾਣੀ, ਅਬੀਰ ਗੁਲਾਲ ਸਨ ਪਰ ਇਸ ਤਰ੍ਹਾਂ ਦੇ ਬਹੁਤਾਤ ਨਾਲ ...

ਪੂਰੀ ਖ਼ਬਰ »

ਰੰਗ ਮੁਗ਼ਲਕਾਲੀਨ ਹੋਲੀ ਦੇ

ਹੋਲੀ ਭਾਰਤੀ ਏਕਤਾ ਦਾ ਅਨੋਖਾ ਤਿਉਹਾਰ ਰਹੀ ਹੈ। ਕਾਲ ਦੇ ਇਸ ਵਿਸ਼ਾਲ ਵਾਤਾਵਰਨ ਵਿਚ ਇਸ ਨੇ ਅਨੇਕਾਂ ਰੰਗ ਅਪਣਾਏ ਹਨ। 'ਬਸੰਤ ਉਤਸਵ', 'ਕਾਮੋਉਤਸਵ', 'ਮਦਨੋਉਤਸਵ', 'ਹੋਲਾਕਾ', 'ਹੋਲਿਕਾ' ਦੇ ਨਾਂਅ ਨਾਲ ਜਾਣੇ ਜਾਣ ਤੋਂ ਬਾਅਦ ਅੱਜ ਇਸ ਨੂੰ ਹੋਲੀ ਦੇ ਨਾਂਅ ਨਾਲ ਜਾਣਿਆ ...

ਪੂਰੀ ਖ਼ਬਰ »

ਸਰਬੰਸਦਾਨੀ ਦੇ ਲਾਡਲੇ 52 ਕਵੀਆਂ ਦੀ ਪਾਵਨ ਧਰਤੀ

ਪਾਉਂਟਾ ਸਾਹਿਬ ਦਾ ਹੋਲਾ ਮਹੱਲਾ

ਸਰਬੰਸਦਾਨੀ ਨੀਲੇ ਦੇ ਸ਼ਾਹ-ਸਵਾਰ, ਸੰਤ-ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ-ਨਰੋਏ ਸਮਾਜ ਦੀ ਸਿਰਜਣਾ ਲਈ ਇਕ ਨਿਵੇਕਲੀ ਵਿਚਾਰਧਾਰਾ ਦਿੱਤੀ। ਮਨੁੱਖੀ ਸਮਾਜ ਦੇ ਦੋਵੇਂ ਅੰਗਾਂ ਇਸਤਰੀ ਤੇ ਪੁਰਸ਼ ਲਈ ਗ੍ਰਹਿਸਥੀ ਹੋਣਾ, ਪਰਉਪਕਾਰੀ ਹੋਣਾ ਅਤੇ ਹਰ ਵਕਤ ...

ਪੂਰੀ ਖ਼ਬਰ »

ਡੇਰਾ ਬਾਬਾ ਵਡਭਾਗ ਸਿੰਘ (ਮੈੜੀ ਸਾਹਿਬ)

ਕੁਦਰਤੀ ਨਜ਼ਾਰਿਆਂ ਨਾਲ ਭਰਪੂਰ, ਸ਼ਿਵਾਲਕ ਦੀਆਂ ਪਹਾੜੀਆਂ ਨਾਲ ਘਿਰਿਆ, ਧੌਲੀਧਾਰ ਦੇ ਪੈਰਾਂ ਵਿਚ ਵਸਿਆ ਪਿੰਡ ਮੈੜੀ, ਉਪ-ਮੰਡਲ ਅੰਬ, ਜ਼ਿਲ੍ਹਾ ਊਨਾ ਸਾਹਿਬ ਵਿਖੇ ਡੇਰਾ ਬਾਬਾ ਵਡਭਾਗ ਸਿੰਘ ਦਾ ਸਾਲਾਨਾ ਹੋਲੇ ਮਹੱਲੇ ਦਾ ਜੋੜ ਮੇਲਾ 14 ਮਾਰਚ ਤੋਂ 24 ਮਾਰਚ ਤੱਕ ਮਨਾਇਆ ਜਾ ...

ਪੂਰੀ ਖ਼ਬਰ »

ਹੋਲੀ ਦਾ ਤਿਉਹਾਰ

ਪ੍ਰੋਤਸਾਹਨ ਦੀ ਪ੍ਰਾਕ੍ਰਿਤੀ, ਨਈਂ ਕੋਈ ਸੰਕੀਰਣ। ਦਿਲ ਦੇ ਦਰਿਆ ਵਿਚ ਵਹਿੰਦੇ ਨੇ ਘਰ-ਘਰ ਸੰਸਕਾਰ। ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ। ਅੰਬਰ ਨੂੰ ਵੀ ਛੂਹ ਗਈ ਗਿੱਧੇ-ਭੰਗੜੇ ਦੀ ਪਰਾਕਾਸ਼ਠਾ। ਤਨ-ਮਨ ਰੂਹ ਵਿਚ ਓਜਸਵੀ ਬਿਖਰ ਗਈ ਨਮਰਤਾ। ਮਦਹੋਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX