ਤਾਜਾ ਖ਼ਬਰਾਂ


ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  10 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਰਾਜਧਾਨੀ ਕੋਲੰਬੋ 'ਚ ਰਾਤੀਂ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਸਭ ਤੋਂ ਵੱਧ ਧਮਾਕੇ ਕੋਲੰਬੋ 'ਚ ਹੋਏ ਸਨ ਅਤੇ ਅੱਜ ਵੀ...
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  21 minutes ago
ਸੰਗਰੂਰ, 22 ਅਪ੍ਰੈਲ (ਦਮਨਜੀਤ, ਬਿੱਟਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟਾਂ 'ਤੇ ਅਕਾਲੀ ਉਮੀਦਵਾਰਾਂ ਦਾ ਐਲਾਨ ਕੱਲ੍ਹ ਸਵੇਰੇ ਕਰ ਦਿੱਤਾ ਜਾਵੇਗਾ। ਸੰਗਰੂਰ ਦੇ ਅਕਲੀ ਵਰਕਰਾਂ ਨੂੰ ਮਿਲਣ ....
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  30 minutes ago
ਚੰਡੀਗੜ੍ਹ, 22 ਅਪ੍ਰੈਲ- ਚੰਡੀਗੜ੍ਹ ਦੇ ਸੈਕਟਰ 7-8 ਦੇ ਚੌਕ 'ਚ ਅੱਜ ਇੱਕ ਚੱਲਦੀ ਗੱਡੀ 'ਚ ਅਚਾਲਕ ਅੱਗ ਲੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਬਜ਼ੁਰਗ ਜੋੜਾ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚੋਂ ਪਹਿਲਾਂ ਅਚਾਨਕ ਧੂੰਆ ਨਿਕਲਣ...
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  36 minutes ago
ਪਟਿਆਲਾ, 22 ਅਪ੍ਰੈਲ (ਅਮਨ)- ਇੱਥੇ ਅੱਜ ਪਟਿਆਲਾ ਪੁਲਿਸ ਨੇ ਸ਼ਹਿਰ ਅੰਦਰੋਂ ਵਾਹਨ ਚੋਰੀ ਕਰ ਕੇ ਮਲੇਰਕੋਟਲਾ ਅਤੇ ਆਲੇ-ਦੁਆਲੇ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕਰ ਕੇ 52 ਵਾਹਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਦੀ ....
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  46 minutes ago
ਨਵੀਂ ਦਿੱਲੀ, 22 ਅਪ੍ਰੈਲ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਤਿੰਨ ਬਾਰ ਸੰਸਦ ਮੈਂਬਰ ਰਹੇ ਭਾਜਪਾ ਆਗੂ ਸੁਰੇਸ਼ ਚੰਦੇਲ ਦਿੱਲੀ 'ਚ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ....
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  1 minute ago
ਨਵੀਂ ਦਿੱਲੀ, 22 ਅਪ੍ਰੈਲ - ਭਾਰਤ 'ਚ ਟਿਕ-ਟਾਕ ਐਪ 'ਤੇ ਬੈਨ ਦੇ ਮਾਮਲੇ 'ਚ ਕੰਪਨੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੋਮਵਾਰ ਨੂੰ ਇਸ ਮਾਮਲੇ 'ਤੇ ਹੋਈ ਸੁਣਵਾਈ ਦੇ ਦੌਰਾਨ ਕੰਪਨੀ ਨੇ ਕੋਰਟ 'ਚ ਕਿਹਾ ਹੈ ਕਿ ਮਦਰਾਸ ਹਾਈਕੋਰਟ ਨੇ ਬਿਨਾਂ ਸਾਡਾ ਪੱਖ ..../
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  52 minutes ago
ਜਲੰਧਰ, 22 ਅਪ੍ਰੈਲ (ਚਿਰਾਗ਼)- ਲੋਕ ਸਭਾ ਚੋਣਾਂ ਦੇ ਚੱਲਦਿਆਂ ਜਲੰਧਰ ਵਿਖੇ ਅੱਜ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਿੰਦਰ ਸਿੰਘ ....
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  about 1 hour ago
ਗੁਰੂਹਰਸਹਾਏ , 22 ਅਪ੍ਰੈਲ(ਹਰਚਰਨ ਸਿੰਘ ਸੰਧੂ)- ਫ਼ਿਰੋਜ਼ਪੁਰ ਜਲਾਲਾਬਾਦ ਸੜਕ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨੇੜੇ ਦੋ ਟਰੈਕਟਰ - ਟਰਾਲੀਆਂ ਦੇ ਅਚਾਨਕ ਪਲਟ ਜਾਣ ਕਾਰਨ ਆਵਾਜਾਈ ਠੱਪ ਹੋ ਗਈ। ਇਹ ਦੋਵੇਂ ਟਰੈਕਟਰ ਟਰਾਲੀ 'ਤੇ ਫ਼ਿਰੋਜ਼ਪੁਰ ਤੋਂ ਬਰਾਦਾ ....
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ- ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਵੱਲੋਂ ਦਿੱਲੀ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਅਦਾਕਾਰਾ ਸਪਨਾ ਚੌਧਰੀ ਵੀ ਮੌਜੂਦ.....
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  about 2 hours ago
ਮੋਗਾ, 22 ਅਪ੍ਰੈਲ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ ਆਫ਼ ਇੰਡੀਆ 'ਚੋਂ ਚੋਰਾਂ ਵੱਲੋਂ ਕੈਸ਼ ਵਾਲੀ ਸੇਫ਼ ਖੋਲ੍ਹ ਕੇ ਉਸ 'ਚੋਂ 17.65 ਹਜ਼ਾਰ ਰੁਪਏ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਦੇ ....
ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਕੇ.ਪੀ ਨੂੰ ਮਨਾਉਣ ਪੁੱਜੇ ਕੈਪਟਨ ਅਮਰਿੰਦਰ ਸਿੰਘ
. . .  about 2 hours ago
ਜਲੰਧਰ, 22 ਅਪ੍ਰੈਲ - ਲੋਕ ਸਭਾ ਚੋਣਾਂ ਲਈ ਜਲੰਧਰ ਹਲਕੇ ਤੋਂ ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਾਰਾਜ਼ ਚੱਲ ਰਹੇ ਪਾਰਟੀ ਆਗੂ ਮਹਿੰਦਰ ਸਿੰਘ ਕੇ. ਪੀ. ਨੂੰ ਮਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ...
ਨਾਮਜ਼ਦਗੀਆਂ ਨੂੰ ਲੈ ਕੇ ਪੁਲਿਸ ਨੇ ਵਧਾਈ ਚੌਕਸੀ
. . .  about 2 hours ago
ਸੰਗਰੂਰ, 22 ਅਪ੍ਰੈਲ (ਦਮਨਜੀਤ ਸਿੰਘ)- ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਅੱਜ ਨਾਮਜ਼ਦਗੀਆਂ ਦੇ ਪਹਿਲੇ ਦਿਨ ਸੰਗਰੂਰ ਵਿਖੇ ਭਾਵੇਂ ਹਾਲੇ ਤੱਕ ਕਿਸੇ ਵੀ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਇਆ ਗਿਆ ਪਰ ਜ਼ਿਲ੍ਹਾ ਪੁਲਿਸ ਵੱਲੋਂ ...
'ਪੀ.ਐਮ ਨਰਿੰਦਰ ਮੋਦੀ' ਦੀ ਰਿਲੀਜ਼ 'ਤੇ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ
. . .  about 2 hours ago
ਨਵੀਂ ਦਿੱਲੀ, 22 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਫ਼ਿਲਮ 'ਪੀ.ਐਮ ਨਰਿੰਦਰ ਮੋਦੀ' ਦੀ ਰਿਲੀਜ਼ 'ਤੇ ਅੱਜ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਰਿਪੋਰਟ ਪੇਸ਼ ਕੀਤੀ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ ਸੁਪਰੀਮ ਕੋਰਟ 'ਚ 26 ਅਪ੍ਰੈਲ ਨੂੰ....
ਕਰਾਚੀ ਜੇਲ੍ਹ ਤੋਂ ਲਾਹੌਰ ਪਹੁੰਚੇ ਰਿਹਾਅ ਕੀਤੇ ਮਛੇਰੇ, ਬਾਅਦ ਦੁਪਹਿਰ ਭਾਰਤ ਪਹੁੰਚਣ ਦੀ ਸੰਭਾਵਨਾ
. . .  about 3 hours ago
ਅੰਮ੍ਰਿਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)- ਪਾਕਿਸਤਾਨ ਵੱਲੋਂ ਮਨੁੱਖਤਾ ਦੇ ਆਧਾਰ 'ਤੇ ਆਪਣੀ ਸਜ਼ਾ ਪੂਰੀ ਕਰ ਚੁਕੇ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੇ ਕੀਤੇ ਐਲਾਨ ਦੇ ਚੱਲਦਿਆਂ ਬੀਤੇ ਦਿਨ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਗਏ। ਇਨ੍ਹਾਂ ਮਛੇਰਿਆਂ ਨੂੰ ....
ਕਾਂਗਰਸ ਵੱਲੋਂ ਦਿੱਲੀ ਦੀਆਂ 6 ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 22 ਅਪ੍ਰੈਲ- ਦਿੱਲੀ ਦੇ ਲਈ ਕਾਂਗਰਸ ਵੱਲੋਂ ਅੱਜ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ 'ਚ ਦਿੱਲੀ ਦੀਆਂ ਛੇ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ 'ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ .....
ਪੂਰੇ ਪੰਜਾਬ 'ਚ ਅੱਜ ਅਧਿਆਪਕ ਕਰਨਗੇ ਅਰਥੀ ਫੂਕ ਮੁਜ਼ਾਹਰੇ
. . .  about 3 hours ago
ਕਾਂਗਰਸ ਤੋਂ ਨਾਰਾਜ਼ ਸ.ਧੀਮਾਨ ਨਾਲ ਕੇਵਲ ਢਿੱਲੋਂ ਨੇ ਬੰਦ ਕਮਰਾ ਕੀਤੀ ਮੀਟਿੰਗ
. . .  about 3 hours ago
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਹੁਣ ਤੱਕ 24 ਸ਼ੱਕੀ ਵਿਅਕਤੀ ਗ੍ਰਿਫ਼ਤਾਰ
. . .  about 4 hours ago
ਜਲਾਲਾਬਾਦ ਤੋਂ ਅਗਵਾ ਅਤੇ ਕਤਲ ਹੋਏ ਵਪਾਰੀ ਸੁਮਨ ਮੁਟਨੇਜਾ ਦੇ ਅਗਵਾਕਾਰ ਕਾਬੂ
. . .  about 4 hours ago
ਗ੍ਰੰਥੀ ਸਿੰਘ ਵਲੋਂ ਟਰੇਨ ਹੇਠਾਂ ਆ ਕੇ ਖ਼ੁਦਕੁਸ਼ੀ
. . .  about 4 hours ago
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 290
. . .  about 4 hours ago
ਨਾਰਾਜ਼ ਕਾਂਗਰਸੀ ਆਗੂ ਕੇ. ਪੀ. ਨੂੰ ਮਨਾਉਣ ਲਈ ਅੱਜ ਉਨ੍ਹਾਂ ਦੇ ਘਰ ਆਉਣਗੇ ਕੈਪਟਨ
. . .  about 5 hours ago
ਸ੍ਰੀਲੰਕਾ 'ਚ ਕੋਲੰਬੋ ਹਵਾਈ ਅੱਡੇ ਦੇ ਨੇੜੇ ਮਿਲਿਆ ਜਿੰਦਾ ਬੰਬ
. . .  about 5 hours ago
ਅੱਜ ਸੰਗਰੂਰ ਆਉਣਗੇ ਸੁਖਬੀਰ ਬਾਦਲ
. . .  about 1 hour ago
ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗਾ ਨਾਮਜ਼ਦਗੀਆਂ ਦਾ ਦੌਰ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  1 day ago
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  1 day ago
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  1 day ago
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  1 day ago
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  1 day ago
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  1 day ago
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  1 day ago
ਪੁਲਿਸ ਨੇ ਬਿਜਲੀ ਟਰਾਂਸਫ਼ਾਰਮਰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
. . .  1 day ago
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ 'ਚ ਰੁਲ ਰਿਹੈ ਅੰਨਦਾਤਾ
. . .  1 day ago
ਆਵਾਰਾ ਕੁੱਤਿਆਂ ਵਲੋਂ ਕੀਤੇ ਹਮਲੇ 'ਚ ਅੱਠ ਸਾਲਾ ਬੱਚਾ ਜ਼ਖ਼ਮੀ
. . .  1 day ago
ਅੱਠ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ 'ਚ ਲੱਗਾ ਕਰਫ਼ਿਊ, ਸੋਸ਼ਲ ਮੀਡੀਆ 'ਤੇ ਵੀ ਲੱਗੀ ਪਾਬੰਦੀ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਬੱਚੇ
. . .  about 1 hour ago
ਸ੍ਰੀਲੰਕਾ 'ਚ ਹੋਇਆ ਅੱਠਵਾਂ ਧਮਾਕਾ
. . .  about 1 hour ago
ਜੇਕਰ ਪਾਕਿਸਤਾਨ ਸਾਡਾ ਪਾਇਲਟ ਵਾਪਸ ਨਾ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ- ਮੋਦੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਚੇਤ ਸੰਮਤ 551
ਿਵਚਾਰ ਪ੍ਰਵਾਹ: ਲੋਕਾਂ ਦਾ ਕਲਿਆਣ ਹੀ ਸਭ ਤੋਂ ਚੰਗਾ ਕਾਨੂੰਨ ਹੈ। -ਸੀਰੋ

ਹਰਿਆਣਾ ਹਿਮਾਚਲ

ਹੋਲੀ ਮਿਲਣ ਸਮਾਗਮ ਮੌਕੇ ਮੁੱਖ ਮੰਤਰੀ ਵਲੋਂ ਪਾਰਟੀ ਆਗੂਆਂ ਨੂੰ ਆਪਸੀ ਮਨ-ਮੁਟਾਵ ਮਿਟਾਉਣ ਦੀ ਹਦਾਇਤ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇੱਥੇ ਪੰਜਾਬ ਪੈਲਸ ਵਿਚ ਹੋਲੀ ਮਿਲਣ ਸਮਾਗਮ ਦੌਰਾਨ ਆਪਣੀ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਨੂੰ ਆਪਸੀ ਮਨ-ਮਿਟਾਵ ਦੂਰ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਇਸ ਮੌਕੇ ਭਾਜਪਾ ਸਰਕਾਰ ਦੇ ਵਿਕਾਸ ਕਾਰਜ ਗਿਣਾਏ | ਮੁੱਖ ਮੰਤਰੀ ਨੇ ਆਪਣੇ 5 ਸਾਲਾਂ ਦੇ ਵਿਕਾਸ ਕਾਰਜਾਂ ਨੂੰ ਗਿਣਾਉਂਦਿਆਂ ਕਿਹਾ ਕਿ ਸਾਡੀ ਸਾਰਕਾਰ ਨੇ ਉੱਥੇ ਵੀ ਬਰਾਬਰ ਦੇ ਵਿਕਾਸ ਕਾਰਜ ਕਰਵਾਏ ਹਨ, ਜਿੱਥੋਂ ਸਾਡਾ ਕੋਈ ਵੀ ਵਿਧਾਇਕ ਨਹੀਂ ਜਿੱਤਿਆ | ਡੀ. ਗਰੁੱਪ ਦੀਆਂ ਨੌਕਰੀਆਂ ਬਿਨਾਂ ਸਿਫਾਰਸ਼ ਦੇ ਹਜ਼ਾਰਾਂ ਨੌਜਵਾਨਾਂ ਨੇ ਪ੍ਰਾਪਤ ਕੀਤੀਆਂ ਹਨ | ਨੌਕਰੀਆਂ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਵਰਤੀ ਗਈ ਹੈ ਜਦਕਿ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਹਰ ਵਰਗ ਦੇ ਹਿੱਤਾਂ ਲਈ ਕੰਮ ਕੀਤਾ ਹੈ | ਕੇਂਦਰ ਸਰਕਾਰ ਨੇ 5 ਕਿੱਲਿਆਂ ਵਾਲੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦੇਣ ਦਾ ਜੋ ਐਲਾਨ ਕੀਤਾ ਹੈ | ਇਸੇ ਤਰ੍ਹਾਂ ਸੂਬਾ ਸਰਕਾਰ ਛੋਟੇ ਕਿਸਾਨਾਂ ਨੂੰ ਵੀ 6 ਹਜ਼ਾਰ ਰੁਪਏ ਹੋਰ ਦੇਵੇਗੀ | ਬਿਨਾਂ ਨਾਂਅ ਲਏ ਵਿਰੋਧੀਆਂ 'ਤੇ ਵਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਵਿਕਾਸ ਕਰਨਾ ਹੈ ਤੇ ਵਿਰੋਧੀਆਂ ਦਾ ਕੰਮ ਅਲੋਚਨਾ ਕਰਨਾ ਹੈ ਪਰ ਇਹ ਜਨਤਾ ਨੇ ਤੈਅ ਕਰਨਾ ਹੈ ਕਿ ਠੀਕ ਕੌਣ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਕੇਂਦਰ ਸਰਕਾਰ ਦਾ ਮੁੱਖ ਮੁੱਦਾ ਰਿਹਾ ਹੈ, ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਸੁਰੱਖਿਅਤ ਹੈ | ਇੱਕਾ-ਦੁੱਕਾ ਦੇਸ਼ਾਂ ਨੂੰ ਛੱਡ ਕੇ ਅੱਤਵਾਦ ਦੇ ਿਖ਼ਲਾਫ਼ ਸਾਰੇ ਦੇਸ਼ ਭਾਰਤ ਦੇ ਨਾਲ ਖੜ੍ਹੇ ਹਨ | ਵਨ ਰੈਂਕ ਵਨ ਪੈਨਸ਼ਨ ਦੇਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ | ਸਾਡੀ ਸਰਕਾਰ ਨੇ ਹਰ ਵਰਗ ਦੇ ਲਈ ਨੀਤੀਆਂ ਬਣਾਈਆਂ ਹਨ | ਉਨ੍ਹਾਂ ਕਿਹਾ ਕਿ ਜਿੱਥੇ ਛੋਟੇ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਉੱਥੇ ਹੀ ਇਕ ਕਿੱਲੇ ਤੋਂ ਘੱਟ ਜ਼ਮੀਨ ਤੇ ਖੇਤ ਮਜ਼ਦੂਰਾਂ ਦੇ ਲਈ ਵੀ ਨੀਤੀਆਂ ਬਣਾਈਆਂ ਗਈਆਂ ਹਨ | ਉਨ੍ਹਾਂ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦਾ ਜ਼ਿਕਰ ਦੇ ਨਾਲ-ਨਾਲ ਸੂਬਾ ਸਰਕਾਰ ਵਲੋਂ ਬਣਾਏ ਗਏ ਗ੍ਰਰਾਮ ਸਕੱਤਰੇਤਾਂ ਨੂੰ ਗਿਣਵਾਇਆ | ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਸਰਕਾਰ ਕੋਲ ਆ ਕੇ ਯੋਜਨਾਵਾਂ ਦੀ ਜਾਣਕਾਰੀ ਲੈਂਦੀ ਸੀ, ਹੁਣ ਸਰਕਾਰ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਯੋਜਨਾਵਾਂ ਦੀ ਨਾ ਸਿਰਫ ਜਾਣਕਾਰੀ ਦੇ ਰਹੀ ਹੈ ਬਲਕਿ ਯੋਜਨਾਵਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਾਉਣ ਦਾ ਵੀ ਕੰਮ ਕਰ ਰਹੀ ਹੈ | ਉਨ੍ਹਾਂ ਆਖਿਆ ਕਿ ਹੁਣ ਸਰਕਾਰ ਆਧਾਰ ਦੀ ਤਰਜ਼ 'ਤੇ ਇਕ ਪਰਿਵਾਰ ਦੀ ਆਈ. ਡੀ. ਬਣਾਏਗੀ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਪਰਿਵਾਰ ਦੀ ਸਹਾਇਤਾ ਕਰਨ ਦੀ ਲੋੜ ਹੈ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਨੇ ਲੋਕਾਂ ਨਾਲ ਫੁੱਲਾਂ ਦੀ ਹੋਲੀ ਖੇਡੀ ਤੇ ਹੋਲੀ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ, ਸ਼ੀਸ਼ਪਾਲ ਕੰਬੋਜ, ਹਰਿਆਣਾ ਸੈਰ ਸਪਾਟਾ ਨਿਗਮ ਦੇ ਚੇਅਰਮੈਨ ਜਗਦੀਸ਼ ਚੋਪੜਾ, ਜਗਦੀਸ਼ ਨਹਿਰਾ, ਸੁਨੀਤਾ ਦੁੱਗਲ, ਗੁਰਦੇਵ ਸਿੰਘ ਰਾਹੀ, ਸੁਨੀਤਾ ਸੇਤੀਆ, ਆਦਿੱਤਯ ਚੌਟਾਲਾ, ਕੰਵਰਜੀਤ ਸਿੰਘ ਚਹਿਲ, ਡਾ. ਵੇਦ ਬੈਨੀਵਾਲ, ਅਮਨ ਚੋਪਟਾ, ਸੁਨੀਲ ਬਾਮਣੀਆ ਸਮੇਤ ਅਨੇਕ ਆਗੂ ਤੇ ਪਾਰਟੀ ਕਾਰਕੁਨ ਮੌਜੂਦ ਸਨ |

ਦਾਜ ਦੇ 2 ਮਾਮਲਿਆਂ 'ਚ 17 ਿਖ਼ਲਾਫ਼ ਮਾਮਲਾ ਦਰਜ

ਜਗਾਧਰੀ, 20 ਮਾਰਚ (ਜਗਜੀਤ ਸਿੰਘ)-ਦਾਜ ਲਈ ਤੰਗ ਕਰਨ ਦੇ 2 ਮਾਮਲਿਆਂ ਵਿਚ ਪੁਲਿਸ ਨੇ 17 ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਦਾਜ ਦੇ ਪਹਿਲੇ ਮਾਮਲੇ 'ਚ ਪਿੰਡ ਰਾਏਪੁਰ ਵਾਸੀ ਨੀਨੂ ਨੇ ਦੱਸਿਆ ਕਿ ਉਸ ਦਾ ਵਿਆਹ ਦਸੰਬਰ 2016 ਵਿਚ ਕਸ਼ਬਾ ਸਰਸਵਤੀ ਨਗਰ ਵਾਸੀ ਹਰਵਿੰਦਰ ...

ਪੂਰੀ ਖ਼ਬਰ »

ਘਰ 'ਚ ਵੜ ਕੇ ਪਤੀ-ਪਤਨੀ ਨਾਲ ਕੁੱਟਮਾਰ ਦੇ ਦੋਸ਼ 'ਚ 7 ਿਖ਼ਲਾਫ਼ ਮਾਮਲਾ ਦਰਜ

ਜਗਾਧਰੀ, 20 ਮਾਰਚ (ਅ.ਬ.)- ਘਰ 'ਚ ਵੜ ਕੇ ਪਤੀ-ਪਤਨੀ ਨਾਲ ਕੁੱਟਮਾਰ ਕਰਨ ਅਤੇ ਔਰਤ ਦੇ ਨਾਲ ਜਬਰ ਜਨਾਹ ਦੀ ਕੋਸ਼ਿਸ਼ ਮਾਮਲੇ ਵਿਚ ਪੁਲਿਸ ਨੇ 7 ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜ਼ਿਲ੍ਹੇ ਦੇ ਜਠਲਾਨਾ ਥਾਣਾ ਖੇਤਰ ਦੇ ਪਿੰਡ ਦੀ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ...

ਪੂਰੀ ਖ਼ਬਰ »

ਸੁਵਿਧਾ, ਸਮਾਧਾਨ ਤੇ ਸੁਗਮ ਐਪ ਨਾਲ ਮਿਲੇਗੀ ਨਿਰਪੱਖ ਚੋਣ ਕਰਵਾਉਣ 'ਚ ਮਦਦ-ਬਰਾੜ

ਅੰਬਾਲਾ, 20 ਮਾਰਚ (ਅ.ਬ.)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਦੱਸਿਆ ਕਿ ਲੋਕ ਸਭਾ ਆਮ ਚਣਾਂ 2019 ਨੂੰ ਨਿਰਪੱਖ ਅਤੇ ਸ਼ਾਂਤੀ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰ ਤਰ੍ਹਾਂ ਚੌਕਸ ਹੈ | ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ...

ਪੂਰੀ ਖ਼ਬਰ »

ਓ. ਐੱਲ. ਐੱਕਸ. 'ਤੇ ਟਰੈਕਟਰ ਖਰੀਦਣ ਦੇ ਮਾਮਲੇ 'ਚ ਕਿਸਾਨ ਨਾਲ ਠੱਗੀ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਪਿੰਡ ਨਹਿਰਾਣਾ ਦਾ ਇਕ ਕਿਸਾਨ ਓ. ਐੱਲ.ਐੱਕਸ. 'ਤੇ ਟਰੈਕਟਰ ਖਰੀਦਣ ਦੇ ਨਾਂਅ 'ਤੇ ਠੱਗਿਆ ਗਿਆ ਹੈ | ਪੁਲਿਸ ਨੇ ਕਿਸਾਨ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ 'ਚ ਹਾਲੇ ਕਿਸੇ ਦੀ ਗਿ੍ਫ਼ਤਾਰੀ ...

ਪੂਰੀ ਖ਼ਬਰ »

ਦਿਗਵਿਜੇ ਸਿੰਘ ਚੌਟਾਲਾ ਵਲੋਂ ਏਲਨਾਬਾਦ ਹਲਕੇ ਦਾ ਦੌਰਾ

ਏਲਨਾਬਾਦ, 20 ਮਾਰਚ (ਜਗਤਾਰ ਸਮਾਲਸਰ)- ਜਨਨਾਇਕ ਜਨਤਾ ਪਾਰਟੀ ਦੇ ਆਗੂ ਅਤੇ ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੇ ਸਿੰਘ ਚੌਟਾਲਾ ਨੇ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਜਜਪਾ ਨੂੰ ਸੂਬੇ ਵਿਚ ਪੂਰੀ ਤਰ੍ਹਾਂ ਮਜ਼ਬੂਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਅੱਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਦੀ ਮੌਤ, ਇਕ ਜ਼ਖ਼ਮੀ

ਨਰਵਾਨਾ, 20 ਮਾਰਚ (ਅ.ਬ.)- ਨਰਵਾਨਾ ਦੇ ਪਿੰਡ ਖਰਲ ਵਿਚ ਮੋਟਰਸਾਈਕਲ ਅਤੇ ਟਾਟਾ ਸੂਮੋ ਦੀ ਟੱਕਰ ਹੋ ਗਈ | ਇਸ ਹਾਦਸੇ 'ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ | ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਕ ਟਾਟਾ ਸੂਮੋ ਖਰਲ ਤੋਂ ਨਰਵਾਨਾ ਵੱਲ ਜਾ ਰਹੀ ਸੀ ਅਤੇ ਪਿੰਡ ...

ਪੂਰੀ ਖ਼ਬਰ »

ਚੋਣ ਕਮਿਸ਼ਨ ਨੇ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਕੀਤੇ ਤੈਅ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਚੋਣ ਕਮਿਸ਼ਨ ਨੇ ਉਮੀਦਵਾਰਾਂ ਵਲੋਂ ਚੋਣਾਂ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਨਾਲ-ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੇ ਵੀ ਭਾਅ ਤੈਅ ਕਰ ਦਿੱਤੇ ਹਨ | ਇਕ ਥਾਲੀ ਦਾ ਭਾਅ 50 ਰੁਪਏ ਤੇ ਇਕ ਕੱਪ ਚਾਹ ਦਾ ਭਾਅ 7 ਰੁਪਏ ਤੈਅ ਕੀਤਾ ਗਿਆ ...

ਪੂਰੀ ਖ਼ਬਰ »

ਦੁਕਾਨ 'ਤੇ ਕਰਿੰਦੇ ਿਖ਼ਲਾਫ਼ 7 ਲੱਖ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਦਰਜ

ਏਲਨਾਬਾਦ, 20 ਮਾਰਚ (ਜਗਤਾਰ ਸਮਾਲਸਰ)- ਥਾਣਾ ਪੁਲਿਸ ਨੇ ਸ਼ਹਿਰ ਦੇ ਗਾਂਧੀ ਚੌਾਕ 'ਚ ਸਥਿਤ ਸੰਗਮ ਜਵੈਲਰਸ ਦੇ ਮਾਲਕ ਰਾਜੇਸ਼ ਕੁਮਾਰ ਦੀ ਸ਼ਿਕਾਇਤ 'ਤੇ ਉਸ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਕਾਮੇ ਦੇ ਿਖ਼ਲਾਫ਼ 7 ਲੱਖ ਰੁਪਏ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਬੱਸ ਅੱਡੇ 'ਚੋਂ ਔਰਤ ਦਾ ਮੰਗਲ ਸੂਤਰ ਝਪਟਿਆ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਬੱਸ ਅੱਡੇ 'ਚੋਂ ਇਕ ਅਣਪਛਾਤੇ ਵਿਅਕਤੀ ਨੇ ਔਰਤ ਦਾ ਮੰਗਲ ਸੂਤਰ ਝਪਟ ਲਿਆ | ਔਰਤ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ | ਫ਼ਾਜ਼ਿਲਕਾ ਦੇ ਰਾਮਕੋਟ ਵਾਸੀ ਰੇਣੂ ਬਾਲਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ...

ਪੂਰੀ ਖ਼ਬਰ »

ਪਾਲਵਾਂ ਵਾਲੇ ਰਸਤੇ 'ਚ ਭਰਿਆ ਗੰਦਾ ਪਾਣੀ, ਰਾਹਗੀਰ ਪ੍ਰੇਸ਼ਾਨ

ਜੀਂਦ, 20 ਮਾਰਚ (ਅ.ਬ.)- ਪੁਰਾਣੇ ਬੱਸ ਸਟੈਂਡ ਉਚਾਨਾ ਤੋਂ ਪਾਲਵਾਂ ਨੂੰ ਜਾਣ ਵਾਲੇ ਰਸਤੇ ਵਿਚ ਸੜਕ 'ਤੇ ਗੰਦਾ ਪਾਣੀ ਭਰਨ ਨਾਲ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ | ਵਾਹਨ ਚਾਲਕਾਂ, ਰਾਹਗੀਰਾਂ ਨੇ ਗੰਦੇ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ ਤਾਂ ਜੋ ...

ਪੂਰੀ ਖ਼ਬਰ »

ਏ. ਆਰ. ਓ. ਕਮਲਪ੍ਰੀਤ ਕੌਰ ਵਲੋਂ ਬੂਥਾਂ ਦਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਅੰਬਾਲਾ, 20 ਮਾਰਚ (ਅ.ਬ.)- ਸਹਾਇਕ ਰਿਟਰਨਿੰਗ ਅਧਿਕਾਰੀ ਅਤੇ ਐੱਸ. ਡੀ. ਐੱਮ. ਅੰਬਾਲਾ ਸ਼ਹਿਰ ਕਮਲਪ੍ਰੀਤ ਕੌਰ ਨੇ ਅੰਬਾਲਾ ਸ਼ਹਿਰ ਦੇ ਪੇਂਡੂ ਖੇਤਰਾਂ ਦੇ ਬੂਥਾਂ ਦਾ ਦੌਰਾ ਕੀਤਾ | ਉਨ੍ਹਾਂ ਦੇ ਨਾਲ ਸਬੰਧਿਤ ਖੇਤਰ ਦੇ ਬੀ. ਐੱਲ. ਓ. ਵੀ ਹਾਜ਼ਰ ਸਨ | ਨਿਰੀਖ਼ਣ ਦੌਰਾਨ ...

ਪੂਰੀ ਖ਼ਬਰ »

ਚੋਣਾਂ ਦੌਰਾਨ ਜ਼ਿਲ੍ਹੇ 'ਚ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਲਈ ਅਧਿਕਾਰੀਆਂ ਦੀ ਕੀਤੀ ਨਿਯੁਕਤੀ

ਕੈਥਲ, 20 ਮਾਰਚ (ਅ.ਬ.)- ਡਿਪਟੀ ਕਮਿਸ਼ਨਰ ਡਾ. ਪਿ੍ਅੰਕਾ ਸੋਨੀ ਨੇ ਲੋਕ ਸਭਾ ਆਮ ਚੋਣਾਂ 2019 ਦੌਰਾਨ ਜ਼ਿਲ੍ਹੇ 'ਚ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਵਿਧਾਨ ਸਭਾ ਖੇਤਰ ਮੁਤਾਬਿਕ ਸੈਕਟਰ ਅਫਸਰ, ਜ਼ੋਨਲ ਮੈਜਿਸਟ੍ਰੇਟ, ਪੁਲਿਸ ਪਾਰਟੀ ਅਤੇ ਫਲਾਇੰਗ ਸਕੁਐਡ ਨਿਯੁਕਤ ...

ਪੂਰੀ ਖ਼ਬਰ »

ਖੇਤਰੀ ਅਮਲੇ ਦੇ ਕਲਾਕਾਰ ਬੂਥ ਪੱਧਰ 'ਤੇ ਲੋਕਾਂ ਨੂੰ ਵੋਟਿੰਗ ਲਈ ਕਰਨਗੇ ਜਾਗਰੂਕ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਸਾਂਝੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਸੈਣੀ ਨੇ ਕਿਹਾ ਕਿ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦਾ ਖੇਤਰੀ ਅਮਲਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਭਰ ਵਿਚ ਬੂਥ ਪੱਧਰ 'ਤੇ ...

ਪੂਰੀ ਖ਼ਬਰ »

ਹੋਲੀ ਦੇ ਤਿਉਹਾਰ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ

ਫਤਿਹਾਬਾਦ, 20 ਮਾਰਚ (ਹਰਬੰਸ ਮੰਡੇਰ)- ਸੂਬਾਈ ਪੱਧਰੀ ਸੰਸਥਾ ਪੌਲੀਟੈਕਨਿਕ ਧਾਂਗੜ ਵਿਚ ਹੋਲੀ ਤਿਉਹਾਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ, ਰੰਗੋਲੀ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ ਮੁਕਾਬਲੇ ਕਰਵਾਏ ਗਏ | ਖੇਡ ਅਤੇ ਰੰਗੋਲੀ ਮੁਕਾਬਲੇ ਦੀ ਸ਼ੁਰੂਆਤ ਮੌਕੇ ਸੰਸਥਾ ...

ਪੂਰੀ ਖ਼ਬਰ »

ਸ਼ਾਹਾਬਾਦ 'ਚ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਵੇਗੀ ਡੇ-ਬੋਰਡਿੰਗ ਹਾਕੀ ਅਕਾਦਮੀ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਖੇਡ ਅਤੇ ਯੁਵਾ ਪ੍ਰੋਗਰਾਮ ਅਧਿਕਾਰੀ ਯਸ਼ਬੀਰ ਸਿੰਘ ਨੇ ਕਿਹਾ ਕਿ ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਹਰਿਆਣਾ ਪੰਚਕੂਲਾ ਦੇ ਨਿਰਦੇਸ਼ਕ ਦੇ ਆਦੇਸ਼ਾਂ ਮੁਤਾਬਿਕ ਮਾਰਕੰਡੇਸ਼ਵਰ ਹਾਕੀ ਸਟੇਡੀਅਮ ਸ਼ਾਹਾਬਾਦ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਇਆ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਕਾਰ ਸੇਵਾ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ 'ਚ ਸ਼ਹੀਦ ਭਗਤ ਸਿੰਘ ਸੋਸ਼ਲ ਆਰਗੇਨਾਈਜੇਸ਼ਨ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਇੰਟਰਨੈਸ਼ਨਲ ...

ਪੂਰੀ ਖ਼ਬਰ »

ਰਾਮਰਤਨ ਕਟਾਰੀਆ ਨੂੰ ਸਨਮਾਨਿਤ ਕਰਨ 'ਤੇ ਕੀਤਾ ਧੰਨਵਾਦ

ਥਾਨੇਸਰ, 20 ਮਾਰਚ (ਅ.ਬ.)- ਹਰਿਆਣਾ ਪੱਛੜਾ ਵਰਕ ਮਹਾਂਸਭਾ ਦੀ ਬੈਠਕ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਦੀ ਪ੍ਰਧਾਨਗੀ ਵਿਚ ਹੋਈ | ਸਭਾ ਦੇ ਸੂਬਾਈ ਪ੍ਰਧਾਨ ਹਾਕਮ ਸਿੰਘ ਗੁੱਜਰ ਦੇ ਦਫ਼ਤਰ ਵਿਚ ਹੋਈ ਬੈਠਕ ਦਾ ਸੰਚਾਲਨ ਜਨਰਲ ਸਕੱਤਰ ਰੌਸ਼ਨ ਲਾਲ ਧੀਮਾਨ ਨੇ ਕੀਤਾ | ਸ਼ਰੀ ...

ਪੂਰੀ ਖ਼ਬਰ »

ਗ੍ਰੀਨ ਸਿਟੀ 'ਚ ਮਨਾਇਆ ਹੋਲੀ ਦਾ ਤਿਉਹਾਰ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਲੋਟਸ ਗ੍ਰੀਨ ਸਿਟੀ ਰੈਜੀਡੈਂਟ ਵੈੱਲਫ਼ੇਅਰ ਸੁਸਾਇਟੀ ਸੈਕਟਰ-9 ਵਲੋਂ ਬੀ ਬਲਾਕ ਦੇ ਮੱੁਖ ਪਾਰਕ ਵਿਚ ਹੋਲੀ ਦਾ ਤਿਉਹਾਰ ਮਨਾਇਆ ਗਿਆ | ਇਸ ਤਿਉਹਾਰ 'ਤੇ ਗ੍ਰੀਨ ਸਿਟੀ ਦੇ 110 ਤੋਂ ਵੱਧ ਪਰਿਵਾਰਾਂ ਦੇ 400 ਲੋਕਾਂ ਨੇ ਆਪਸ ਵਿਚ ...

ਪੂਰੀ ਖ਼ਬਰ »

ਹੋਲਾ ਮਹੱਲਾ ਨੂੰ ਸਮਰਪਿਤ ਸ਼ਾਹਾਨਾ ਨਗਰ ਕੀਰਤਨ ਸਜਾਇਆ

ਪਾਉਂਟਾ ਸਾਹਿਬ, 20 ਮਾਰਚ (ਹਰਬਖਸ਼ ਸਿੰਘ)-ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਨਗਰੀ ਪਾਉਂਟਾ ਸਾਹਿਬ ਵਿਚੇ ਹੋਲਾ ਮਹੱਲਾ ਨੂੰ ਸਮਰਪਿਤ ਸ਼ਾਹਾਨਾ ਨਗਰ ਕੀਰਤਨ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਵਰਕਰਾਂ ਤੇ ਆਮ ਲੋਕਾਂ ਨਾਲ ਖੇਡੀ ਫੁੱਲਾਂ ਦੀ ਹੋਲੀ

ਕੈਥਲ, 20 ਮਾਰਚ (ਅ.ਬ.)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਰਕਾਰ ਦੇ ਸਾਢੇ 4 ਸਾਲ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਹੋਲੀ ਮਿਲਨ ਪੁਰਬ ਢਾਂਡ ਰੋਡ ਸਥਿਤ ਇਕ ਫਾਰਮ ਵਿਚ ਭਾਜਪਾ ਆਗੂਆਂ, ਅਹੁਦੇਦਾਰਾਂ, ਵਰਕਰਾਂ ਅਤੇ ਆਮ ਲੋਕਾਂ ਦੇ ਨਾਲ ਫੁੱਲਾਂ ਦੀ ਹੋਲੀ ਖੇਡ ਕੇ ...

ਪੂਰੀ ਖ਼ਬਰ »

ਕਿਸ਼ਨਪੁਰਾ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਏਲਨਾਬਾਦ, 20 ਮਾਰਚ (ਜਗਤਾਰ ਸਮਾਲਸਰ)- ਪਿੰਡ ਕਿਸ਼ਨਪੁਰਾ ਵਿਖੇ ਅੱਜ ਆਰਗੈਨਿਕ ਖੇਤੀ ਵਿਸ਼ੇ 'ਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਚੱਲ ਰਹੇ ਆਰ. ਪੀ. ਐੱਲ. ਗਰੁੱਪ ਵਲੋਂ ਇਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਆਰਗੈਨਿਕ ਖੇਤੀ ਦੇ ਮਾਹਿਰ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਵਲੋਂ ਪੱਤਰਕਾਰ ਨਾਲ ਕੀਤੇ ਦੁਰ-ਵਿਵਹਾਰ ਨੂੰ ਲੈ ਕੇ ਪੱਤਰਕਾਰਾਂ 'ਚ ਰੋਸ

ਏਲਨਾਬਾਦ, 20 ਮਾਰਚ (ਅ.ਬ.)-ਇਕ ਰਾਸ਼ਟਰੀ ਅਖ਼ਬਾਰ ਦੇ ਪੱਤਰਕਾਰ ਨਾਲ 19 ਮਾਰਚ ਨੂੰ ਸਿਰਸਾ ਤੋਂ ਏਲਨਾਬਾਦ ਆਉਂਦੇ ਸਮੇਂ ਹਰਿਆਣਾ ਰੋਡਵੇਜ਼ ਦੇ ਕੰਡਕਟਰ ਅਤੇ ਟਿਕਟ ਚੈੱਕਰ ਵਲੋਂ ਕੀਤੇ ਗਏ ਦੁਰ-ਵਿਵਹਾਰ ਦੀ ਘਟਨਾ ਨੂੰ ਲੈ ਕੇ ਪੱਤਰਕਾਰ ਐਸੋਸੀਏਨ ਏਲਨਾਬਾਦ ਦੀ ਇਕ ਅਹਿਮ ...

ਪੂਰੀ ਖ਼ਬਰ »

ਤਿਉਹਾਰ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ-ਵਾਈਸ ਚਾਂਸਲਰ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਤਿਉਹਾਰ ਸਾਨੂੰ ਆਪਸੀ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ | ਹੋਲੀ ਦਾ ਤਿਉਹਾਰ ਖੁਸ਼ੀਆਂ ਅਤੇ ਰੰਗਾਂ ਦਾ ਤਿਉਹਾਰ ਹੈ ...

ਪੂਰੀ ਖ਼ਬਰ »

ਪੀ. ਐੱਨ. ਡੀ. ਟੀ. ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਬੈਠਕ

ਕੈਥਲ, 20 ਮਾਰਚ (ਅ.ਬ.)- ਸਿਵਲ ਸਰਜਨ ਦਫ਼ਤਰ 'ਚ ਸਿਵਲ ਸਰਜਨ ਡਾ. ਐੱਸ. ਕੇ. ਨੈਨ ਦੀ ਪ੍ਰਧਾਨਗੀ 'ਚ ਪੀ. ਐੱਨ. ਡੀ. ਟੀ. ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਬੈਠਕ 'ਚ ਜ਼ਿਲ੍ਹੇ 'ਚ ਿਲੰਗ ਅਨੁਪਾਤ ਨੂੰ ਵਧਾਉਣ ਲਈ ਵਿਭਾਗਾਂ ਦੇ ਆਪਸੀ ਤਾਲਮੇਲ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ...

ਪੂਰੀ ਖ਼ਬਰ »

ਹਰਿਆਣਾ ਦੇ ਕਾਂਗਰਸੀਆਂ ਵਲੋਂ 26 ਤੋਂ ਸਾਂਝੀ ਰੱਥ ਯਾਤਰਾ ਤੇ ਰੋਡ ਸ਼ੋਅ ਸ਼ੁਰੂਆਤ ਦੱਖਣੀ ਹਰਿਆਣਾ ਤੋਂ, ਦਿੱਲੀ ਮੀਟਿੰਗ 'ਚ ਹੋਇਆ ਫ਼ੈਸਲਾ

ਚੰਡੀਗੜ੍ਹ, 20 ਮਾਰਚ (ਐਨ.ਐਸ.ਪਰਵਾਨਾ)- ਹਰਿਆਣਾ ਪ੍ਰਦੇਸ਼ ਕਾਂਗਰਸ ਵਿਚ ਏਕਤਾ ਕਾਇਮ ਕਰਨ ਲਈ ਕੱਲ੍ਹ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ 'ਚ ਜੋ 15 ਮੈਂਬਰੀ ਤਾਲਮੇਲ ਕਮੇਟੀ ਕਾਇਮ ਕੀਤੀ ਗਈ ਸੀ, ਉਸ ਦੀ ਅੱਜ ਦਿੱਲੀ ਵਿਚ ਹੋਈ ਪਹਿਲੀ ਮੀਟਿੰਗ ਵਿਚ ...

ਪੂਰੀ ਖ਼ਬਰ »

'ਟੈਕਨੋ ਵਿਰਸਾ-2019' 25 ਤੇ 26 ਨੂੰ

ਰੂਪਨਗਰ, 20 ਮਾਰਚ (ਹੁੰਦਲ)-ਉਤਸ਼ਾਹ, ਫਨ ਅਤੇ ਰੋਮਾਂਚ ਨਾਲ ਭਰੇ ਸਟੂਡੈਂਟ ਟੈਕਨੀਕਲ ਅਤੇ ਕਲਚਰਲ ਫੈਸਟ 'ਟੈਕਨੋ ਵਿਰਸਾ-2019' ਰਿਆਤ-ਬਾਹਰਾ ਯੂਨੀਵਰਸਿਟੀ ਵਿਚ 25 ਅਤੇ 26 ਮਾਰਚ ਨੂੰ ਹੋਵੇਗਾ | ਇਸ ਦੋ ਦਿਨਾਂ ਪ੍ਰੋਗਰਾਮ ਵਿਚ ਕਈ ਤਰ੍ਹਾਂ ਦੇ ਤਕਨੀਕੀ ਅਤੇ ਸੰਸਕ੍ਰਿਤਕ ...

ਪੂਰੀ ਖ਼ਬਰ »

19 ਵਰੇ੍ਹ ਬੀਤਣ ਦੇ ਬਾਅਦ ਵੀ ਚਿੱਠੀ ਸਿੰਘਪੁਰਾ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦੀ ਉਡੀਕ

ਸ੍ਰੀਨਗਰ, 20 ਮਾਰਚ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਸਿੱਖ ਵਸੋਂ ਵਾਲੇ ਚਿੱਠੀ ਸਿੰਘਪੁਰਾ ਪਿੰਡ ਵਿਖੇ 20 ਮਾਰਚ 2000 ਨੂੰ 35 ਸਿੱਖਾਂ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ | ਅੱਜ 19 ਵਰ੍ਹੇ ਬੀਤਣ ਦੇ ਬਾਅਦ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਨੂੰ ਲੈ ਕੇ ਅੱਧੀ ਰਾਤ ਨੂੰ ਕੀਤੇ ਹਮਲੇ ਦੌਰਾਨ ਬਾਗ ਦੇ 5 ਕਰਮੀ ਜ਼ਖ਼ਮੀ

ਅਸੰਧ, 20 ਮਾਰਚ (ਅ.ਬ.)– ਸ਼ਹਿਰ ਦੇ ਕਰਨਾਲ ਰੋਡ 'ਤੇ ਅੱਧੀ ਰਾਤ ਨੂੰ ਇਕ ਵਿਵਾਦਤ ਜ਼ਮੀਨ ਨੂੰ ਲੈ ਕੇ ਕੁੱਝ ਲੋਕਾਂ ਨੇ ਹਥਿਆਰਾਂ ਦੇ ਨਾਲ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਦੋਸ਼ੀਆਂ ਨੇ ਕਈ ਗੋਲੀਆਂ ਚਲਾਈਆਂ, ਜਿਸ ਕਾਰਨ 5 ਲੋਕ ਜ਼ਖ਼ਮੀ ਹੋ ਗਏ | ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਲੋਂ ਨਤੀਜਿਆਂ ਦਾ ਐਲਾਨ

ਚੰਡੀਗੜ੍ਹ, 20 ਮਾਰਚ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਲੋਂ ਵੱਖ-ਵੱਖ ਕੋਰਸਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ | ਇਨ੍ਹਾਂ ਵਿਚ ਐਮ.ਈ. (ਇਨਫਰਮੇਸ਼ਨ ਟੈਕਨਾਲੋਜੀ) ਪਹਿਲਾ ਸਮੈਸਟਰ, ਬੀ.ਈ (ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ) ਰੀ- ਅਪੀਅਰ ਪਹਿਲਾ ਤੇ ...

ਪੂਰੀ ਖ਼ਬਰ »

ਵਿਧਾਇਕ ਨੇ ਵਰਕਰਾਂ ਨਾਲ ਖੇਡੀ ਫੁੱਲਾਂ ਦੀ ਹੋਲੀ

ਅਸੰਧ, 20 ਮਾਰਚ (ਅ.ਬ.)- ਸ਼ਹਿਰ ਦੀ ਪੰਜਾਬੀ ਧਰਮਸ਼ਾਲਾ 'ਚ ਭਾਜਪਾ ਵਲੋਂ ਹੋਲੀ ਮਿਲਨ ਸਮਾਰੋਹ ਕਰਵਾਇਆ ਗਿਆ | ਸਮਾਰੋਹ 'ਚ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਸਮੇਤ ਹੋਰ ਭਾਜਪਾ ਵਰਕਰਾਂ ਨੇ ਲੋਕਾਂ ਨਾਲ ਮਿਲ ਕੇ ਫੁੱਲਾਂ ਦੀ ਹੋਲੀ ਖੇਡੀ | ਵਿਧਾਇਕ ਵਿਰਕ ਨੇ ਕਿਹਾ ਕਿ ਹੋਲੀ ...

ਪੂਰੀ ਖ਼ਬਰ »

ਗਿਆਨੀ ਤਰਜੀਤ ਸਿੰਘ ਨਰੂਲਾ ਦੀ ਮੌਤ 'ਤੇ ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ

ਕਰਨਾਲ, 20 ਮਾਰਚ (ਗੁਰਮੀਤ ਸਿੰਘ ਸੱਗੂ)-ਹਰਿਆਣਾ ਦੇ ਮੱੁਖ ਮੰਤਰੀ ਮਨੋਹਰ ਲਾਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਿੱਖ ਪੰਥ ਦੇ ਉੱਘੇ ਕਥਾਵਾਚਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਨਰੂਲਾ ਦੇ ਪਿਤਾ ਗਿਆਨੀ ਤਰਜੀਤ ਸਿੰਘ ...

ਪੂਰੀ ਖ਼ਬਰ »

ਛੋਟੇ-ਛੋਟੇ ਬੱਚਿਆਂ ਨੇ ਹੋਲੀ ਦਾ ਤਿਉਹਾਰ ਮਨਾਇਆ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਮਹਾਂਲਕਸ਼ਮੀ ਕਿਡਜ਼ ਵਰਲਡ ਪਿੱਪਲੀ ਵਿਚ ਛੋਟੇ-ਛੋਟੇ ਬੱਚਿਆਂ ਨੇ ਹੋਲੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ | ਪ੍ਰੋਗਰਾਮ ਦੀ ਸ਼ੁਰੂਆਤ ਮਹਾਂਲਕਸ਼ਮੀ ਸੀਨੀਅਰ ਸੈਕੰਡਰੀ ਸਕੂਲ ਦੀ ਪਿੰ੍ਰਸੀਪਲ ਵਿਮਲੇਸ਼ ਤੋਮਰ ਨੇ ...

ਪੂਰੀ ਖ਼ਬਰ »

ਏ. ਡੀ. ਸੀ. ਨੇ ਸਰਪੰਚਾਂ ਤੇ ਪੰਚਾਂ ਨੂੰ ਚੋਣਾਂ ਸਬੰਧੀ ਦਿੱਤੀ ਜਾਣਕਾਰੀ

ਫਤਿਹਾਬਾਦ, 20 ਮਾਰਚ (ਹਰਬੰਸ ਮੰਡੇਰ)- ਏ. ਡੀ. ਸੀ. ਡਾ. ਸੁਭੀਤਾ ਢਾਕਾ ਨੇ ਕਿਹਾ ਕਿ ਨਾਗਰਿਕ ਬਿਨਾਂ ਕਿਸੇ ਦਬਾਅ ਅਤੇ ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੇ ਉਮੀਦਵਾਰ ਦੀ ਚੋਣ ਕਰਨ | ਇਹ ਵਿਚਾਰ ਉਨ੍ਹਾਂ ਨੇ ਪਟਵਾਰ ਭਵਨ 'ਚ ਪੰਚਾਇਤ ਮੈਂਬਰ ਅਤੇ ਪਿੰਡਾਂ ਦੇ ...

ਪੂਰੀ ਖ਼ਬਰ »

ਟੀ. ਬੀ. ਦੀ ਬਿਮਾਰੀ ਤੋਂ ਬਚਾਅ ਸਬੰਧੀ ਦਿੱਤੀ ਜਾਣਕਾਰੀ

ਨੀਲੋਖੇੜੀ, 20 ਮਾਰਚ (ਆਹੂੂਜਾ)- ਸਿਵਲ ਹਸਪਤਾਲ ਵਿਚ ਵਿਸ਼ਵ ਟੀ. ਬੀ. ਦਿਵਸ ਨੂੰ ਲੈ ਕੇ ਪ੍ਰੋਗਰਾਮ ਕਰਵਾਇਆ ਗਿਆ | 'ਟੀ. ਬੀ. ਹਾਰੇਗਾ, ਦੇਸ਼ ਜਿੱਤੇਗਾ' ਦੇ ਸਲੋਗਨ ਹੇਠ ਹੋਏ ਇਸ ਪ੍ਰੋਗਰਾਮ 'ਚ ਟੀ. ਬੀ. ਦੇ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਦੀ ਜਾਂਚ ਕੀਤੀ ਗਈ | ...

ਪੂਰੀ ਖ਼ਬਰ »

ਕਿਡਜੀ ਸਕੂਲ 'ਚ ਹੋਲੀ ਦਾ ਤਿਉਹਾਰ ਮਨਾਇਆ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਕਿਡਜੀ ਸਕੂਲ ਸੈਕਟਰ-3 ਵਿਚ ਈਕੋ ਹੋਲੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਨਰਸਰੀ ਜਮਾਤ ਤੋਂ ਸੀਨੀਅਰ ਕੇ. ਜੀ. ਦੇ ਸਾਰੇ ਬੱਚੇ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ | ਮੰਚ ਸੰਚਾਲਨ ਅਧਿਆਪਕਾ ਰਮਨਦੀਪ ਕੌਰ ਨੇ ਕੀਤਾ | ...

ਪੂਰੀ ਖ਼ਬਰ »

ਪੇਂਟਰ ਚਾਂਦੀ ਰਾਮ ਨੇ ਮਰਨ ਉਪਰੰਤ ਪਤਨੀ ਤੇ 2 ਬੱਚਿਆਂ ਸਮੇਤ ਲਿਆ ਦੇਹਦਾਨ ਦਾ ਸੰਕਲਪ

ਨਰਵਾਨਾ, 20 ਮਾਰਚ (ਅ.ਬ.)- ਮਰਨ ਤੋਂ ਬਾਅਦ ਸਰੀਰ ਖ਼ਾਕ ਵਿਚ ਮਿਲ ਜਾਣਾ ਹੈ | ਚੰਗਾ ਹੋਵੇ ਕਿ ਮੌਤ ਤੋਂ ਬਾਅਦ ਵੀ ਸਰੀਰ ਦਾ ਚੰਗਾ ਇਸਤੇਮਾਲ ਹੋਵੇ ਕਿ ਕਿਸੇ ਦੇ ਕੰਮ ਆਵੇ | ਇਸੇ ਤੋਂ ਪ੍ਰੇਰਿਤ ਹੋ ਕੇ ਸ਼ਹਿਰ ਦੇ ਬੋਧਾਚਾਰੀਆ ਚਾਂਦੀ ਰਾਮ ਪੇਂਟਰ ਨੇ ਆਪਣੀ ਮੌਤ ਤੋਂ ਬਾਅਦ ...

ਪੂਰੀ ਖ਼ਬਰ »

ਹੁਣ ਕੌਾਸਲ ਵਲੋਂ ਕੂੜਾ ਟੈਕਸ ਵੀ ਵਸੂਲ ਕੀਤਾ ਜਾਵੇਗਾ

ਰਾਹੋਂ, 20 ਮਾਰਚ (ਭਾਗੜਾ)-ਰਾਹੋਂ ਕੌਾਸਲ ਵਲੋਂ ਪੰਜ ਮਰਲੇ ਤੋਂ ਘੱਟ ਵਾਲੇ ਪਲਾਟਾਂ 'ਤੇ ਪਹਿਲਾਂ ਪਾਣੀ ਦਾ ਬਿੱਲ ਮੁਆਫ਼ ਕਰ ਦਿੱਤਾ ਸੀ ਪਰ ਲੋਕਲ ਬਾਡੀ ਮਹਿਕਮੇ ਦੀਆਂ ਹਦਾਇਤਾਂ 'ਤੇ ਇਹ ਬਿੱਲ ਫੇਰ ਲਾਗੂ ਕੀਤੇ ਗਏ ਸਨ | ਜਿਸ ਨਾਲ ਲੋਕਾਂ ਵਿਚ ਲੋਕਲ ਬਾਡੀ ਮਹਿਕਮੇ ...

ਪੂਰੀ ਖ਼ਬਰ »

ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਵਲੋਂ ਹੋਲੇ ਮਹੱਲੇ ਮੌਕੇ ਖ਼ੂਨਦਾਨ ਕੈਂਪ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਨਾਏ ਜਾ ਰਹੇ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਸ਼ੁੱਭ ਅਵਸਰ 'ਤੇ ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਰੋਪੜ ਵਲੋਂ ਪੰਜ ਰੋਜ਼ਾ ਲਗਾਇਆ ਗਿਆ | ਕੈਂਪ ਦਾ ਉਦਘਾਟਨ ਮਾਤਾ ਗੁਜਰੀ ...

ਪੂਰੀ ਖ਼ਬਰ »

ਬਾਹਤੀ ਮਹਾਂ ਸਭਾ ਨੇ ਜੱਜ ਬਣੇ ਗੁਰਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ

ਸੁਖਸਾਲ, 20 ਮਾਰਚ (ਧਰਮ ਪਾਲ)-ਬਾਹਤੀ ਮਹਾਂ ਸਭਾ ਜ਼ਿਲ੍ਹ•ਾ ਰੋਪੜ ਦੇ ਜ਼ਿਲ੍ਹ•ਾ ਪ੍ਰਧਾਨ ਚੌਧਰੀ ਚਰਨ ਦਾਸ ਸਲੂਰੀਆ ਨੇ ਪਿੰਡ ਬੈਂਸਪੁਰ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਮਲਕੀਅਤ ਸਿੰਘ ਨੂੰ ਜੱਜ ਬਣਨ 'ਤੇ ਉਨ੍ਹ•ਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਜ਼ੋਨਲ ਪੱਧਰੀ ਵਾਲੀਬਾਲ ਮੁਕਾਬਲੇ ਵਿਚ ਆਈ. ਟੀ. ਆਈ. ਮੋਰਿੰਡਾ ਦੀ ਟੀਮ ਅੱਵਲ

ਮੋਰਿੰਡਾ, 20 ਮਾਰਚ (ਕੰਗ)-ਪਿਛਲੇ ਦਿਨੀਂ ਆਈ. ਟੀ. ਆਈ. ਬੱਸੀ ਪਠਾਣਾ (ਸ੍ਰੀ ਫ਼ਤਿਹਗੜ੍ਹ ਸਾਹਿਬ) ਵਿਖੇ ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਕਰਵਾਏ ਗਏ ਵਾਲੀਬਾਲ ਦੇ ਮੁਕਾਬਲੇ 'ਚ ਆਈ. ਟੀ. ਆਈ. ਮੋਰਿੰਡਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਸਬੰਧੀ ...

ਪੂਰੀ ਖ਼ਬਰ »

ਆਪਸੀ ਪਿਆਰ ਵਧਾਉਣ ਦੇ ਮਕਸਦ ਨਾਲ ਮਨਾਉਣੀ ਚਾਹੀਦੀ ਹੋਲੀ-ਦੇਵਗਨ

ਬਾਬੈਨ, 20 ਮਾਰਚ (ਅ.ਬ.)- ਹੁਣ ਫੱਗਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਫ਼ਿਜ਼ਾ ਵਿਚ ਹੋਲੀ ਦੇ ਸੁਰੀਲੇ ਰੰਗੀਲੇ ਗੀਤ ਤੈਰਨ ਲੱਗਦੇ ਹਨ, ਜਿਨ੍ਹਾਂ ਨੂੰ ਫਾਗ ਜਾਂ ਫਗੁਆ ਗੀਤ ਕਿਹਾ ਜਾਂਦਾ ਹੈ | ਪੂਰਾ ਮਹੀਨਾ ਪਿੰਡਾਂ 'ਚ ਮਹਿਫ਼ਲਾਂ ਜੰਮਦੀਆਂ ਸਨ, ਸ਼ਹਿਰਾਂ ਵਿਚ ਵੀ ਫਗੁਆ ਦੇ ...

ਪੂਰੀ ਖ਼ਬਰ »

ਸਤਨਾਮ ਆਹੂਜਾ ਸਰਬਸੰਮਤੀ ਨਾਲ ਬਣੇ ਪ੍ਰਧਾਨ

ਨੀਲੋਖੇੜੀ, 20 ਮਾਰਚ (ਆਹੂੂਜਾ)- ਮਾਨਵ ਕੇਅਰ ਸੰਸਥਾਨ ਦੀ ਗੁਲਸ਼ਨ ਕਤਿਆਲ ਦੀ ਪ੍ਰਧਾਨਗੀ ਵਿਚ ਬੈਠਕ ਕੀਤੀ ਗਈ, ਜਿਸ 'ਚ ਕੋਰ ਕਮੇਟੀ ਦਾ ਮੁੜ ਗਠਨ ਅਤੇ ਵਿਸਥਾਰ ਕੀਤਾ ਗਿਆ | ਬੈਠਕ 'ਚ ਸਰਬਸੰਮਤੀ ਨਾਲ ਸਤਨਾਮ ਆਹੂਜਾ ਨੂੰ ਪ੍ਰਧਾਨ, ਵਿਜੈ ਅਰੋੜਾ ਨੂੰ ਜਨਰਲ ਸਕੱਤਰ, ਈਸ਼ ...

ਪੂਰੀ ਖ਼ਬਰ »

ਬਾਬਾ ਕਰਮ ਸਿੰਘ ਦੀ ਪਹਿਲੀ ਬਰਸੀ ਮੌਕੇ ਗੁਰਮਿਤ ਸਮਾਗਮ ਕਰਵਾਇਆ

ਕਾਲਾਂਵਾਲੀ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਪਿੰਡ ਚੋਰਮਾਰ ਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗੁਰਦੁਆਰਾ ਸਾਹਿਬ 'ਚ ਲੰਬਾ ਸਮਾਂ ਸੇਵਾ ਨਿਭਾਉਣ ਵਾਲੇ ਬਾਬਾ ਕਰਮ ਸਿੰਘ ਦੀ ਪਹਿਲੀ ਬਰਸੀ ...

ਪੂਰੀ ਖ਼ਬਰ »

ਡੀ. ਸੀ. ਨੇ ਪਿਛਲੀਆਂ ਚੋਣਾਂ ਵੇਲੇ ਗੜਬੜੀ ਕਰਨ ਵਾਲਿਆਂ ਬਾਰੇ ਲਈ ਜਾਣਕਾਰੀ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਅੱਜ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਗੜਬੜੀ ਕਰਨ ਵਾਲੇ ਲੋਕਾਂ ਬਾਰੇ ਜਾਣਕਾਰੀ ਲਈ | ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਪਿਛਲੀਆਂ ਆਮ ਚੋਣਾਂ ...

ਪੂਰੀ ਖ਼ਬਰ »

ਰਾਜ ਕੁਮਾਰ ਸੈਣੀ ਨੇ ਵਰਕਰਾਂ 'ਚ ਜਾ ਕੇ ਖੇਡੀ ਫੁੱਲਾਂ ਦੀ ਹੋਲੀ

ਨਰਾਇਣਗੜ੍ਹ, 20 ਮਾਰਚ (ਪੀ.ਸਿੰਘ)- ਹੋਲੀ ਮਿਲਣ ਸਮਾਗਮ ਸਥਾਨਕ ਪੈਲੇਸ 'ਚ ਕਰਵਾਇਆ ਗਿਆ | ਇਸ ਸਮਾਗਮ 'ਚ ਲੋਕਤੰਤਰ ਸੁਰੱਖਿਆ ਮੰਚ ਪਾਰਟੀ ਦੇ ਆਗੂ ਰਾਜ ਕੁਮਾਰ ਸੈਣੀ ਤੇ ਸੀਨੀਅਰ ਬਸਪਾ ਨੇਤਾ ਨਰੇਸ਼ ਸਾਰਨ ਸਣੇ ਹੋਰ ਨੇਤਾਵਾਂ ਨੇ ਸ਼ਿਰਕਤ ਕੀਤੀ | ਇਸ ਸਮਾਗਮ 'ਚ ਪਹੁੰਚ ਕੇ ...

ਪੂਰੀ ਖ਼ਬਰ »

ਸਿਰਸਾ ਨੂੰ ਪ੍ਰਧਾਨ ਬਣਾਏ ਜਾਣ 'ਤੇ ਸਿੱਖ ਸਮਾਜ ਵਲੋਂ ਸਵਾਗਤ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ ਬਣਾਏ ਜਾਣ 'ਤੇ ਸਿੱਖ ਸਮਾਜ ਨੇ ਸਵਾਗਤ ਕੀਤਾ ਹੈ | ਕਾਲਾਂਵਾਲੀ ਦੇ ਸਮਾਜ ਸੇਵੀ ਉੱਤਮ ਸਿੰਘ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ...

ਪੂਰੀ ਖ਼ਬਰ »

ਸ਼ਹੀਦੀ ਦਿਵਸ 'ਤੇ 'ਆਪ' ਕੁਰੂਕਸ਼ੇਤਰ ਤੋਂ ਕਰੇਗੀ ਚੋਣ ਸ਼ੰਖਨਾਦ-ਵਿਸ਼ਾਲ ਖੁੱਬੜ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਆਮ ਆਦਮੀ ਪਾਰਟੀ ਦੀ ਬੈਠਕ ਤੋਂ ਬਾਅਦ ਸੂਬਾਈ ਬੁਲਾਰੇ ਵਿਸ਼ਾਲ ਖੁੱਬੜ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਪਾਰਟੀ ਕੁਰੂਕਸ਼ੇਤਰ ਤੋਂ ਚੋਣ ਸ਼ੰਖਨਾਦ ਕਰੇਗੀ, ਇਸ ਨੂੰ ਲੈ ਕੇ 23 ਮਾਰਚ ਨੂੰ ਪਿੰਡ ...

ਪੂਰੀ ਖ਼ਬਰ »

ਹੋਲੀ 'ਤੇ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਸਮਾਪਤ

ਥਾਨੇਸਰ, 20 ਮਾਰਚ (ਅ.ਬ.)- ਮਹਾਂਮੰਡਲੇਸ਼ਵਰ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਦੀ ਅਗਵਾਈ ਵਿਚ ਕੰਮ ਕਰ ਰਹੀ ਕ੍ਰਿਸ਼ਨ ਕਿਰਪਾ ਗਊਸ਼ਾਲਾ ਅਤੇ ਸੇਵਾ ਕਮੇਟੀ ਵਲੋਂ ਪ੍ਰਭਾਤ ਫੇਰੀਆਂ ਦੀ ਲੜੀ ਜਾਰੀ ਹੈ | ਹੋਲੀ ਉਤਸਵ ਦੇ ਸਬੰਧ ਵਿਚ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ...

ਪੂਰੀ ਖ਼ਬਰ »

ਕੁਲਵੰਤ ਸਿੰਘ ਧਾਲੀਵਾਲ ਨੂੰ ਡਾਕਟਰੇਟ ਡਿਗਰੀ ਮਿਲਣ 'ਤੇ ਕੀਤਾ ਸਨਮਾਨਿਤ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਨੂੰ ਚੇਨਈ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ਡਿਗਰੀ ਨਾਲ ਨਿਵਾਜਿਆ ਗਿਆ ਹੈ | ਕੁਲਵੰਤ ਸਿੰਘ ਧਾਲੀਵਾਲ ਨੂੰ ਡਾਕਟਰੇਟ ਦੀ ਡਿੱਗਰੀ ਮਿਲਣ ਦੀ ਖੁਸ਼ੀ 'ਚ ...

ਪੂਰੀ ਖ਼ਬਰ »

ਵਰਲਡ ਹੈਪੀਨੈਸ-ਡੇ 'ਤੇ ਆਦੇਸ਼ ਸੰਸਥਾਨ 'ਚ ਲਗਾਈ ਵਰਕਸ਼ਾਪ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਅਜੋਕੇ ਸਮੇਂ ਵਿਚ ਸਭ ਤੋਂ ਮੁਸ਼ਕਿਲ ਕੰਮ ਖੁਸ਼ ਰਹਿਣਾ ਹੈ | ਹਰ ਕੋਈ ਵਿਅਕਤੀ ਕਿਸੇ ਨਾ ਕਿਸੇ ਗੱਲ 'ਤੇ ਉਦਾਸ ਜਾਂ ਦੁਖੀ ਰਹਿੰਦਾ ਹੈ ਪਰ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਖੁੱਲ੍ਹ ਕੇ ਜਿਊਣ ਲਈ ਹਰ ਹਾਲਤ ਵਿਚ ਖੁਸ਼ ਰਹਿਣਾ ...

ਪੂਰੀ ਖ਼ਬਰ »

ਭਾਜਪਾ ਸਰਕਾਰ ਲੋਕਤੰਤਰ ਨੂੰ ਮਜ਼ਬੂਤ ਕਰਨ 'ਚ ਰੱਖਦੀ ਹੈ ਭਰੋਸਾ-ਸੰਦੀਪ ਓਾਕਾਰ

ਕੁਰੂਕਸ਼ੇਤਰ/ਪਿਹੋਵਾ, 20 ਮਾਰਚ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਪਿੰਡਾਂ ਦੇ ਵਿਕਾਸ ਲਈ ਨਾਬਾਰਡ ਦੀ ਮੱਦਦ ਨਾਲ ਸੂਬੇ ਦੇ ਵਿਕਾਸ 'ਤੇ 5 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਗਏ ਹਨ | ਭਾਜਪਾ ਸਰਕਾਰ ਦਾ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਸੰਕਲਪ ਇਸ ਇਸੇ ...

ਪੂਰੀ ਖ਼ਬਰ »

ਨਾਬਾਲਗਾ ਨਾਲ ਛੇੜਛਾੜ ਕਰਨ 'ਤੇ ਕੇਸ ਦਰਜ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਸਿਵਲ ਲਾਈਨ ਥਾਣਾ ਪੁਲਿਸ ਨੇ ਇਕ ਨਾਬਾਲਿਗ ਲੜਕੀ ਦੀ ਸ਼ਿਕਾਇਤ 'ਤੇ ਇਕ ਨੌਜਵਾਨ ਿਖ਼ਲਾਫ਼ ਵੱਖ-ਵੱਖ ਧਾਰਵਾਂ ਤਹਿਤ ਕੇਸ ਦਰਜ ਕੀਤਾ ਹੈ | ਇਸ ਮਾਮਲੇ 'ਚ ਹਾਲੇ ਗਿ੍ਫ਼ਤਾਰੀ ਨਹੀਂ ਹੋਈ ਹੈ | ਨਾਬਾਲਿਗ ਲੜਕੀ ਨੇ ਆਪਣੀ ਸ਼ਿਕਾਇਤ ...

ਪੂਰੀ ਖ਼ਬਰ »

ਵਿਦਿਆਰਥੀਆਂ 'ਤੇ ਲਗਾਈ ਪਾਬੰਦੀ ਿਖ਼ਲਾਫ਼ ਕਮੇਟੀ ਵੱਲੋਂ ਵਿਰੋਧ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਵਿਦਿਆਰਥੀ ਅੰਦੋਲਨ 'ਚ ਸ਼ਾਮਿਲ ਵਿਦਿਆਰਥੀਆਂ 'ਤੇ ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਲਗਾਈ ਗਈ ਪਾਬੰਦੀ ਅਤੇ 19 ਵਿਦਿਆਰਥੀਆਂ ਦੇ ਦਾਖ਼ਲੇ ਰੱਦ ਕਰਨ ਦਾ ਮਾਮਲਾ ਭਖਣ ਲੱਗਾ ਹੈ | ਸੰਯੁਕਤ ਵਿਦਿਆਰਥੀ ...

ਪੂਰੀ ਖ਼ਬਰ »

ਕਾਲੀਆਂ ਪੱਟੀਆਂ ਬੰਨ੍ਹ ਕੇ ਮਨਾਈ ਕਾਲੀ ਹੋਲੀ

ਨਰਵਾਨਾ, 20 ਮਾਰਚ (ਅ.ਬ.)- ਤਨਖ਼ਾਹ ਨਾ ਮਿਲਣ ਕਾਰਨ ਨਾਗਰਿਕ ਹਸਪਤਾਲ 'ਚ ਆਊਟ ਸੋਰਸਿੰਗ ਕਰਮਚਾਰੀਆਂ ਦਾ ਧਰਨਾ 5ਵੇਂ ਦਿਨ ਵੀ ਜਾਰੀ ਰਿਹਾ | ਪੰਜਵੇਂ ਦਿਨ ਕਰਮਚਾਰੀਆ ਨੇ ਕਾਲੀ ਪੱਟੀ ਬੰਨ੍ਹ ਕੇ ਕਾਲੀ ਹੋਲੀ ਮਨਾਈ ਅਤੇ ਸਾਰੇ ਕਰਮਚਾਰੀਆਂ ਨੇ ਪਰਿਵਾਰ ਸਮੇਤ ਲੋਕ ਸਭਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX