ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  1 day ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  1 day ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  1 day ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  1 day ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  1 day ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  1 day ago
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  1 day ago
ਪੁਲਿਸ ਨੇ ਬਿਜਲੀ ਟਰਾਂਸਫ਼ਾਰਮਰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
. . .  1 day ago
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ 'ਚ ਰੁਲ ਰਿਹੈ ਅੰਨਦਾਤਾ
. . .  1 day ago
ਆਵਾਰਾ ਕੁੱਤਿਆਂ ਵਲੋਂ ਕੀਤੇ ਹਮਲੇ 'ਚ ਅੱਠ ਸਾਲਾ ਬੱਚਾ ਜ਼ਖ਼ਮੀ
. . .  1 day ago
ਅੱਠ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ 'ਚ ਲੱਗਾ ਕਰਫ਼ਿਊ, ਸੋਸ਼ਲ ਮੀਡੀਆ 'ਤੇ ਵੀ ਲੱਗੀ ਪਾਬੰਦੀ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਬੱਚੇ
. . .  1 day ago
ਸ੍ਰੀਲੰਕਾ 'ਚ ਹੋਇਆ ਅੱਠਵਾਂ ਧਮਾਕਾ
. . .  1 day ago
ਜੇਕਰ ਪਾਕਿਸਤਾਨ ਸਾਡਾ ਪਾਇਲਟ ਵਾਪਸ ਨਾ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ- ਮੋਦੀ
. . .  1 day ago
ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਧੜੇ ਵਿਚਕਾਰ ਖ਼ੂਨੀ ਝੜਪ
. . .  1 day ago
ਸ੍ਰੀਲੰਕਾ 'ਚ ਹੋਇਆ ਇੱਕ ਹੋਰ ਧਮਾਕਾ
. . .  1 day ago
ਬਾਬਰੀ ਢਾਂਚਾ ਸੁੱਟਣ ਦੇ ਬਿਆਨ 'ਤੇ ਸਾਧਵੀ ਪ੍ਰਗਿਆ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
. . .  1 day ago
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ 156 ਲੋਕਾਂ ਦੀ ਗਈ ਜਾਨ, ਮ੍ਰਿਤਕਾਂ 'ਚ 35 ਵਿਦੇਸ਼ੀ ਵੀ ਸ਼ਾਮਲ
. . .  1 day ago
ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ 'ਆਪ' ਨੇ ਕੀਤਾ ਉਮੀਦਵਾਰਾਂ ਦਾ ਐਲਾਨ
. . .  1 day ago
ਸ੍ਰੀਲੰਕਾ 'ਚ ਹੋਏ ਧਮਾਕਿਆਂ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ
. . .  1 day ago
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿਖੇਧੀ
. . .  1 day ago
ਘਰ 'ਚ ਗੋਲੀ ਲੱਗਣ ਕਾਰਨ ਸਹਾਇਕ ਥਾਣੇਦਾਰ ਦੀ ਮੌਤ
. . .  1 day ago
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  1 day ago
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  1 day ago
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  1 day ago
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  1 day ago
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  1 day ago
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  1 day ago
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  1 day ago
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  1 day ago
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  1 day ago
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  1 day ago
ਅਸਲੀ ਪੱਪੂ ਕੌਣ ਸਾਬਤ ਹੋ ਰਿਹਾ ਹੈ - ਸ਼ਤਰੂਘਣ ਸਿਨਹਾ ਦਾ ਮੋਦੀ 'ਤੇ ਹਮਲਾ
. . .  1 day ago
ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  1 day ago
ਅੱਜ ਦਾ ਵਿਚਾਰ
. . .  1 day ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  2 days ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  2 days ago
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  2 days ago
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਚੇਤ ਸੰਮਤ 551
ਿਵਚਾਰ ਪ੍ਰਵਾਹ: ਲੋਕਾਂ ਦਾ ਕਲਿਆਣ ਹੀ ਸਭ ਤੋਂ ਚੰਗਾ ਕਾਨੂੰਨ ਹੈ। -ਸੀਰੋ

ਜਲੰਧਰ

ਸਰਕਾਰ ਨੇ ਨਿਗਮ ਦੀ 3 ਕਰੋੜ ਦੀ ਅਦਾਇਗੀ ਰੋਕੀ-ਕਮਿਸ਼ਨਰ ਜਾਣਗੇ ਚੰਡੀਗੜ੍ਹ

ਜਲੰਧਰ, 20 ਮਾਰਚ (ਸ਼ਿਵ)-ਪੰਜਾਬ ਸਰਕਾਰ ਨੇ ਨਗਰ ਨਿਗਮ ਜਲੰਧਰ ਨੂੰ ਬਿਜਲੀ ਚੰੁਗੀ ਦੀ 3 ਕਰੋੜ ਦੀ ਰਕਮ ਜਾਰੀ ਕਰਨ ਤੋਂ ਰੋਕ ਦਿੱਤੀ ਹੈ ਜਿਸ ਕਰਕੇ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਰੋਕੀ ਗਈ ਰਕਮ ਸਮੇਤ ਬਿਜਲੀ ਚੰੁਗੀ ਦੀ 11 ਕਰੋੜ ਰੁਪਏ ਰਕਮ ਜਲਦੀ ਜਾਰੀ ਕਰਵਾਉਣ ਲਈ ਕਮਿਸ਼ਨਰ ਦੀਪਰਵਾ ਲਾਕੜਾ ਨੂੰ ਵੀ ਚੰਡੀਗੜ੍ਹ ਭੇਜਿਆ ਜਾ ਸਕਦਾ ਹੈ | ਚੇਤੇ ਰਹੇ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਨੂੰ ਠੀਕ ਕਰਨ ਦਾ ਕੰਮ ਇਸ ਕਰਕੇ ਰੁਕ ਗਿਆ ਹੈ ਕਿਉਂਕਿ ਹਾਟ ਮਿਕਸ ਪਲਾਂਟ ਵਾਲੇ ਦੀ ਅਜੇ ਤਕ ਬਕਾਇਆ ਅਦਾਇਗੀ ਨਹੀਂ ਕੀਤੀ ਗਈ ਹੈ | ਮੇਅਰ ਜਗਦੀਸ਼ ਰਾਜਾ ਨੇ ਇਹ ਜਾਣਕਾਰੀ ਉਸ ਵੇਲੇ ਦਿੱਤੀ ਸੀ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਸੜਕਾਂ ਠੀਕ ਕਰਨ ਦਾ ਕੰਮ ਠੇਕੇਦਾਰ ਨੇ 2.50 ਕਰੋੜ ਰੁਪਏ ਨਾ ਮਿਲਣ 'ਤੇ ਰੋਕ ਦਿੱਤਾ ਹੈ | ਮੇਅਰ ਜਗਦੀਸ਼ ਰਾਜਾ ਦਾ ਕਹਿਣਾ ਸੀ ਕਿ ਪਾਵਰਕਾਮ ਦੇ ਮੁੱਖ ਇੰਜੀਨੀਅਰ ਕੇ. ਪੀ. ਐੱਸ. ਸੇਖੋਂ ਨੇ ਨਿਗਮ ਨੂੰ 3 ਕਰੋੜ ਰੁਪਏ ਜਾਰੀ ਕਰਵਾਉਣ ਲਈ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰਕੇ ਚੰਡੀਗੜ੍ਹ ਭੇਜੀ ਸੀ ਜਿਹੜੀ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਰਕਮ ਅਜੇ ਜਾਰੀ ਨਹੀਂ ਕੀਤੀ ਹੈ | ਇਸ ਰਕਮ ਨੂੰ ਜਾਰੀ ਕਰਵਾਉਣ ਲਈ ਨਿਗਮ ਕਮਿਸ਼ਨਰ ਚੰਡੀਗੜ੍ਹ ਜਾ ਸਕਦੇ ਹਨ | ਮੇਅਰ ਦਾ ਕਹਿਣਾ ਸੀ ਕਿ ਨਿਗਮ ਨੇ ਸਥਾਨਕ ਸਰਕਾਰਾਂ ਵਿਭਾਗ ਤੋਂ 23 ਕਰੋੜ ਰੁਪਏ ਲੈਣੇ ਹਨ ਜਿਸ ਵਿਚ 11 ਕਰੋੜ ਰੁਪਏ ਬਿਜਲੀ ਤੋਂ ਵਸੂਲ ਕੀਤੀ ਗਈ ਚੰੁਗੀ ਵਸੂਲੀ ਤੇ 12 ਕਰੋੜ ਰੁਪਏ ਜੀ. ਐੱਸ. ਟੀ. ਵਸੂਲੀ ਦੀ ਰਕਮ ਪਈ ਹੈ | ਮੁੱਢਲੇ ਤੌਰ 'ਤੇ 3 ਕਰੋੜ ਰੁਪਏ ਦੀ ਰਕਮ ਜਾਰੀ ਹੋ ਜਾਵੇ ਤਾਂ ਠੇਕੇਦਾਰਾਂ ਨੂੰ ਇਹ ਰਕਮ ਦਿੱਤੀ ਜਾਵੇਗੀ | ਸੜਕਾਂ ਠੀਕ ਕਰਨ ਲਈ ਹਾਟ ਮਿਕਸ ਪਲਾਂਟ ਨੂੰ ਇਸ 'ਚੋਂ 50 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ, ਕਿਉਂਕਿ ਉਸ ਠੇਕੇਦਾਰ ਨੂੰ ਕੋਈ ਵੀ ਰਕਮ ਨਹੀਂ ਦਿੱਤੀ ਗਈ ਹੈ | ਮੇਅਰ ਨੇ ਇਹ ਵੀ ਦੱਸਿਆ ਕਿ ਪੀ. ਆਈ. ਡੀ. ਬੀ. ਦੇ ਹੋਏ ਕੰਮਾਂ ਦਾ 10 ਕਰੋੜ ਰੁਪਏ ਡੀ.ਸੀ. ਕੋਲ ਆ ਗਿਆ ਹੈ ਤੇ ਇਹ ਰਕਮ ਨਿਗਮ ਦੇ ਖਾਤੇ 'ਚ ਆਉਣ ਤੋਂ ਬਾਅਦ ਠੇਕੇਦਾਰਾਂ ਨੂੰ ਦਿੱਤੀ ਜਾਵੇਗੀ | ਜੇਕਰ ਠੇਕੇਦਾਰਾਂ ਵਲੋਂ ਕੀਤੇ ਗਏ ਕੰਮਾਂ ਦੀ ਅਦਾਇਗੀ ਹੋਣ ਤੋਂ ਕੋਈ ਰਕਮ ਬਚਦੀ ਹੈ ਤਾਂ ਕੰਮ ਕਰਵਾਉਣ ਲਈ ਉਹ ਰਕਮ ਵੀ ਹੋਰ ਕੰਮਾਂ ਲਈ ਠੇਕੇਦਾਰਾਂ ਨੂੰ ਦੇ ਦਿੱਤੀ ਜਾਵੇਗੀ |
ਮੇਅਰ ਨੇ ਮੰਨਿਆ ਕਿ ਕੌਾਸਲਰਾਂ ਵਲੋਂ ਆਰ.ਯੂ.ਬੀ. ਨਾਲ ਛੇੜਛਾੜ ਗ਼ਲਤ
ਜਲੰਧਰ, 20 ਮਾਰਚ (ਸ਼ਿਵ)-ਕਈ ਦਿਨ ਤੋਂ ਚਰਚਾ ਦਾ ਵਿਸ਼ਾ ਬਣੇ ਚੰਦਨ ਨਗਰ ਆਰ. ਯੂ. ਬੀ. ਦੇ ਮਾਮਲੇ 'ਚ ਅੱਜ ਨਵਾਂ ਮੋੜ ਆ ਗਿਆ ਹੈ | ਮੇਅਰ ਜਗਦੀਸ਼ ਰਾਜਾ ਨੇ ਇਸ ਮਾਮਲੇ 'ਚ ਸਪੱਸ਼ਟ ਕਰ ਦਿੱਤਾ ਹੈ ਕਿ ਕੌਾਸਲਰ ਕਾਲੀਆ ਵਲੋਂ ਆਰ. ਯੂ. ਬੀ. ਨਾਲ ਛੇੜਛਾੜ ਕਰਨੀ ਗ਼ਲਤ ਹੈ | ਕੌਾਸਲਰ ਸੁਸ਼ੀਲ ਕਾਲੀਆ ਨੇ ਕਥਿਤ ਤੌਰ 'ਤੇ 45 ਕਰੋੜ ਦੇ ਆਰ. ਯੂ. ਬੀ. ਨਾਲ ਛੇੜਛਾੜ ਕਰਕੇ ਨਾ ਸਿਰਫ਼ ਤਿੰਨ ਮਘੋਰੇ ਕੱਢ ਕੇ ਆਰ. ਯੂ. ਬੀ. ਦੀ ਮਜ਼ਬੂਤੀ ਨੂੰ ਖ਼ਤਰਾ ਪੈਦਾ ਕੀਤਾ ਸਗੋਂ ਉਨ੍ਹਾਂ ਨੇ ਨਾਜਾਇਜ਼ ਤੌਰ 'ਤੇ ਪਰਨਾਲੇ ਵੀ ਲਗਵਾ ਦਿੱਤੇ ਜਦਕਿ ਪਾਣੀ ਦੀ ਨਿਕਾਸੀ ਲਈ ਬਾਕਾਇਦਾ ਰੋਡ ਗਲੀਆਂ ਬਣੀਆਂ ਹੋਈਆਂ ਸਨ | ਇਸ ਬਾਰੇ ਕੇ. ਡੀ. ਭੰਡਾਰੀ ਸਮੇਤ ਹੋਰ ਅਕਾਲੀ-ਭਾਜਪਾ ਆਗੂਆਂ ਵੱਲੋਂ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਪੱਤਰ ਕਮਿਸ਼ਨਰ ਦੀਪਰਵਾ ਲਾਕੜਾ ਨੂੰ ਦਿੱਤਾ ਗਿਆ ਸੀ | ਮੇਅਰ ਨੇ ਇਸ ਮਾਮਲੇ 'ਚ ਕਿਹਾ ਕਿ ਕੌਾਸਲਰ ਹੀ ਕਿਉਂ ਸਗੋਂ ਉਹ ਵੀ ਇਸ ਤਰ੍ਹਾਂ ਨਾਲ ਸਰਕਾਰੀ ਜਾਇਦਾਦ ਨਾਲ ਛੇੜਛਾੜ ਨਹੀਂ ਕਰ ਸਕਦੇ ਹਨ | ਜੇਕਰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆ ਰਹੀ ਸੀ ਤਾਂ ਇਸ ਬਾਰੇ ਨਿਗਮ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ | ਮੇਅਰ ਜਗਦੀਸ਼ ਰਾਜਾ ਵੱਲੋਂ ਇਸ ਮਾਮਲੇ ਵਿਚ ਸਪੱਸ਼ਟ ਸਟੈਂਡ ਲੈਣ ਕਰਕੇ ਕੌਾਸਲਰ ਸੁਸ਼ੀਲ ਕਾਲੀਆ ਦੀ ਪ੍ਰੇਸ਼ਾਨੀ ਵੱਧ ਸਕਦੀ ਹੈ ਕਿਉਂਕਿ ਸਰਕਾਰੀ ਜਾਇਦਾਦ ਨਾਲ ਛੇੜਛਾੜ ਕਰਨੀ ਮਹਿੰਗੀ ਪੈ ਸਕਦੀ ਹੈ | ਇਸ ਮਾਮਲੇ 'ਚ ਪੰਜਾਬ ਸਰਕਾਰ ਦਾ ਪੈਸਾ ਲੱਗਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ 'ਚ ਕਾਰਵਾਈ ਕਰ ਸਕਦਾ ਹੈ |

ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਲੜਕੀ ਨੇ ਕੀਤੀ ਖੁਦਕੁਸ਼ੀ

ਜਲੰਧਰ, 20 ਮਾਰਚ (ਐੱਮ. ਐੱਸ. ਲੋਹੀਆ) - ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ 25 ਸਾਲ ਦੀ ਤਲਾਕਸ਼ੁਦਾ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਪਹਿਚਾਣ ਰੀਨਾ ਪੁੱਤਰੀ ਸੁਕੋਈ ਮੂਲ ਵਾਸੀ ਯੂ.ਪੀ. ਹਾਲ ਵਾਸੀ ਕੁਆਟਰ ਨੇੜੇ ਪੈਟਰੋਲ ਪੰਪ, 66 ਫੁੱਟੀ ਰੋਡ, ਜਲੰਧਰ ਵਜੋਂ ...

ਪੂਰੀ ਖ਼ਬਰ »

ਜ਼ਰਾ ਧਿਆਨ ਨਾਲ ਲੰਘਣਾ, ਇਹ ਜਲੰਧਰ ਦੀਆਂ ਸੜਕਾਂ ਨੇ...

ਸਮਾਰਟ ਸ਼ਹਿਰ ਦੀਆਂ ਸਾਰੀਆਂ ਟੁੱਟੀਆਂ ਮੁੱਖ ਸੜਕਾਂ ਤੋਂ ਲੋਕ ਪੇ੍ਰਸ਼ਾਨ

ਜਲੰਧਰ, 20 ਮਾਰਚ (ਸ਼ਿਵ)- ਜਲੰਧਰ ਖੇਡ ਸਨਅਤ, ਇੰਡਸਟਰੀਆਂ ਤੇ ਹੋਰ ਅਹਿਮ ਸਥਾਨਾਂ ਲਈ ਤਾਂ ਦੇਸ਼ ਭਰ 'ਚ ਜਾਣਿਆ ਜਾਂਦਾ ਹੈ ਪਰ ਜਲੰਧਰ ਦੀ ਚਰਚਾ ਹੁਣ ਸਭ ਤੋਂ ਖ਼ਰਾਬ ਸੜਕਾਂ ਦੇ ਰੂਪ 'ਚ ਵੀ ਹੋਣ ਲੱਗ ਪਈ ਹੈ | ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸਭ ਤੋਂ ਜ਼ਿਆਦਾ ਖ਼ਰਾਬ ਹੈ ਕਿ ...

ਪੂਰੀ ਖ਼ਬਰ »

700 ਗ੍ਰਾਮ ਹੈਰੋਇਨ ਸਮੇਤ ਪਤੀ-ਪਤਨੀ ਗਿ੍ਫਤਾਰ

ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ, ਭੁਪਿੰਦਰ ਅਜੀਤ ਸਿੰਘ)-ਪਰਮਿੰਦਰ ਸਿੰਘ ਹੀਰ ਪੀ. ਪੀ. ਐਸ. ਪੁਲਿਸ ਕਪਤਾਨ ਬਿਊਰੋ ਇਨਵੈਸਟੀਗੇਸ਼ਨ ਦੀ ਦੇਖ-ਰੇਖ 'ਚ ਨਕੋਦਰ ਪੁਲਿਸ ਨੇ ਨਾਕਾਬੰਦੀ ਦੌਰਾਨ ਮੁੰਬਈ ਦੇ ਰਹਿਣ ਵਾਲੇ ਪਤੀ-ਪਤਨੀ ਦੋਵਾਂ ਸਮਗਲਰਾਂ ਨੂੰ 700 ਗ੍ਰਾਮ ਹੈਰੋਇਨ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਘਰੋਂ ਭਜਾਉਣ ਵਾਲੇ ਵਿਰੁੱਧ ਮੁਕੱਦਮਾ ਦਰਜ

ਭੋਗਪੁਰ, 20 ਮਾਰਚ (ਕੁਲਦੀਪ ਸਿੰਘ ਪਾਬਲਾ)- ਇਥੋਂ ਥੋੜੀ ਦੂਰ ਪਿੰਡ ਜੰਡੀਰ ਦੀ ਅੱਠਵੀ ਕਲਾਸ 'ਚ ਪੜ੍ਹਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ ਵਾਲੇ ਵਿਰੁੱਧ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਨਾਬਾਲਗ ਲੜਕੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਗੁਰਾਇਆ, 20 ਮਾਰਚ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ 100 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਲਖਵੀਰ ਸਿੰਘ ਐੱਸ.ਐੱਚ.ਓ ਨੇ ਦੱਸਿਆ ਕਿ ਸੁਖਵਿੰਦਰਪਾਲ ਚੌਕੀ ਇੰਚਾਰਜ ਧੁਲੇਤਾ ਤੇ ਜਗਦੀਸ਼ ਰਾਜ ਵਲੋਂ ਕੁਲਵੀਰ ਪੁੱਤਰ ਮਨਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਸਾਥੀ ਸਮੇਤ ਗਿ੍ਫ਼ਤਾਰ ਕੂਕਾ ਮਹਾਜਨ ਕੋਲੋਂ ਬਰਾਮਦ ਹੋਈ ਨਾਜਾਇਜ਼ ਪਿਸਤੌਲ ਤੇ ਕਾਰਤੂਸ

ਜਲੰਧਰ, 20 ਮਾਰਚ (ਐਮ. ਐੱਸ. ਲੋਹੀਆ) - ਜੋਤੀ ਚੌਕ ਨੇੜੇ ਏ. ਸੀ. ਮਾਰਕੀਟ 'ਚ 1 ਨਵੰਬਰ ਦੀ ਰਾਤ ਨੂੰ ਚੱਲ ਰਹੇ ਜੂਏ ਨੂੰ ਲੁੱਟਣ ਦੀ ਕੋਸ਼ਿਸ਼ 'ਚ ਚਲਾਈਆਂ ਗਈਆਂ ਗੋਲੀਆਂ ਦੇ ਮਾਮਲੇ 'ਚ ਦਰਜ ਮੁਕੱਦਮੇ ਤਹਿਤ ਫਰਾਰ ਮੁਲਜ਼ਮ ਕੂਕਾ ਮਹਾਜਨ ਉਰਫ਼ ਵਿਵੇਕ ਮਹਾਜਨ ਅਤੇ ਰਿਸ਼ੂ ...

ਪੂਰੀ ਖ਼ਬਰ »

ਪੰਛੀ ਵੇਚਣ ਵਾਲਿਆਂ ਿਖ਼ਲਾਫ਼ ਕਾਰਵਾਈ, 2 ਿਖ਼ਲਾਫ਼ ਮੁਕੱਦਮਾ ਦਰਜ

ਜਲੰਧਰ, 20 ਮਾਰਚ (ਐੱਮ. ਐੱਸ. ਲੋਹੀਆ) - ਅਲੀ ਮੁਹੱਲੇ ਦੀ ਪੁਲੀ ਨੇੜੇ ਪੰਛੀ ਵੇਚਣ ਵਾਲੇ ਵਪਾਰੀਆਂ ਿਖ਼ਲਾਫ਼ ਕਾਰਵਾਈ ਕਰਦੇ ਹੋਏ ਵਣ ਵਿਭਾਗ ਦੀ ਟੀਮ ਨੇ 3 ਦਰਜਨ ਦੇ ਕਰੀਬ ਪੰਛੀਆਂ ਨੂੰ ਬਰਾਮਦ ਕਰਕੇ, 2 ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕਰਵਾਇਆ ਹੈ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

4 ਦਿਨਾ ਸਾਲਾਨਾ ਗੁਰਮਤਿ ਸਮਾਗਮ ਅੱਜ ਤੋਂ

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਸ਼ਬਦ ਪ੍ਰਚਾਰ ਸਭਾ ਸੁਹਾਣਾ ਬ੍ਰਾਂਚ ਜਲੰਧਰ ਅਤੇ ਸਮੂਹ ਸਾਧ ਸੰਗਤ ਵਲੋਂ 4 ਦਿਨਾ ਸਲਾਨਾ ਗੁਰਮਤਿ ਸਮਾਗਮ 21 ਮਾਰਚ ਤੋਂ 9-ਏ, ਲਿੰਕ ਰੋਡ ਜਲੰਧਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਏ ਜਾ ਰਹੇ ਹਨ | ਜਾਣਕਾਰੀ ਦਿੰਦੇੇ ...

ਪੂਰੀ ਖ਼ਬਰ »

ਐਸ.ਪੀ. ਟ੍ਰੈਫ਼ਿਕ ਨੇ ਖੁਦ ਪੀ.ਏ.ਪੀ. 'ਚੋਂ ਕਢਵਾਇਆ ਟ੍ਰੈਫ਼ਿਕ

ਜਲੰਧਰ ਛਾਉਣੀ, 20 ਮਾਰਚ (ਪਵਨ ਖਰਬੰਦਾ)-ਹੋਲੇ ਮਹੱਲੇ ਕਾਰਨ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਅਤੇ ਉਸ ਪਾਸੋਂ ਆਉਣ ਵਾਲੀ ਸੰਗਤ ਦੀ ਸੁਵਿਧਾ ਲਈ ਅਤੇ ਵਾਹਨ ਚਾਲਕਾਂ ਨੂੰ ਟ੍ਰੈਫ਼ਿਕ ਜਾਮ ਤੋਂ ਬਚਾਉਣ ਲਈ ਪੀ.ਏ.ਪੀ. ਚੌਕ ਤੇ ਰਾਮਾ ਮੰਡੀ ਚੌਕ 'ਚ ਟ੍ਰੈਫ਼ਿਕ ਪੁਲਿਸ ...

ਪੂਰੀ ਖ਼ਬਰ »

ਜਲੰਧਰ 'ਚ ਭਾਜਪਾ ਆਗੂਆਂ ਨੇ ਹੁਣ ਘਰਾਂ ਦੇ ਬਾਹਰ 'ਚੌਕੀਦਾਰ' ਲਿਖਵਾਇਆ

ਜਲੰਧਰ, 20 ਮਾਰਚ (ਸ਼ਿਵ)-ਦੇਸ਼ ਭਰ 'ਚ ਭਾਜਪਾ ਆਗੂਆਂ ਵੱਲੋਂ ਨਾਂਅ ਦੇ ਅੱਗੇ ਚੌਕੀਦਾਰ ਲਿਖਾਉਣ ਤੋਂ ਬਾਅਦ ਜਲੰਧਰ 'ਚ ਹੁਣ ਭਾਜਪਾ ਆਗੂ ਨਵੇਂ ਤਰੀਕੇ ਨਾਲ ਚੌਕੀਦਾਰ ਬਣੇ ਹਨ | ਭਾਜਪਾ ਆਗੂਆਂ ਨੇ ਆਪਣੇ ਘਰਾਂ ਬਾਹਰ ਚੌਕੀਦਾਰ ਲਿਖੇ ਦੀਆਂ ਪਲੇਟਾਂ ਬਾਹਰ ਲਗਵਾਈਆਂ ਹਨ | ...

ਪੂਰੀ ਖ਼ਬਰ »

ਦੂਖ ਨਿਵਾਰਨ ਸੇਵਾ ਸੁਸਾਇਟੀ ਨੇ ਖੋਲ੍ਹੀ 8ਵੀਂ ਮੁਫਤ ਡਿਸਪੈਂਸਰੀ

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਦੂਖ ਨਿਵਾਰਨ ਸੇਵਾ ਸੁਸਾਇਟੀ ਵਲੋਂ ਅੱਜ 8ਵੀਂ ਮੁਫਤ ਡਿਸਪੈਸਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੇਵ ਨਗਰ ਨੇੜੇ ਦਾਣਾ ਮੰਡੀ ਜਲੰਧਰ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ ਤੇ ਸੰਗਤ ਦੇ ...

ਪੂਰੀ ਖ਼ਬਰ »

ਐਲ. ਪੀ. ਯੂ. ਵਿਖੇ ਰਾਸ਼ਟਰੀ ਲੋਕ ਨਾਚਾਂ ਦੀ ਕੀਤੀ ਗਈ ਪੇਸ਼ਕਾਰੀ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਨੇ ਭਾਰਤੀ ਲੋਕ-ਨਾਚ ਦੇ ਵਿਚਕਾਰ ਰੰਗਾਂ ਦੇ ਤਿਉਹਾਰ ਹੋਲੀ ਦਾ ਆਨੰਦ ਮਾਣਨ ਲਈ ਵਿਸ਼ੇਸ਼ ਕੋਸ਼ਿਸ਼ ਤਹਿਤ 'ਅਖਿਲ ਭਾਰਤੀ ਲੋਕ ਕਲਾ ਮਹਾਂਉਤਸਵ-2019' ਸਮਾਗਮ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਨੇ 'ਪੰਜਾਬ ਯੁਵਕ ਮੇਲੇ-19' ਦੀ ਓਵਰਆਲ ਟਰਾਫ਼ੀ 'ਤੇ ਕੀਤਾ ਕਬਜ਼ਾ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਡੀ.ਏ.ਵੀ. ਕਾਲਜ, ਜਲੰਧਰ ਵਿਖੇ ਦੋ-ਦਿਨਾ 'ਪੰਜਾਬ ਯੁਵਕ ਮੇਲਾ-19' ਮੁਕਾਬਲਿਆਂ 'ਚ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਨੇ ਓਵਰਆਲ ਟਰਾਫ਼ੀ 'ਤੇ ਕਬਜ਼ਾ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਹ ਯੁਵਕ ਮੇਲਾ ਡਾਇਰੈਕਟਰ ਯੁਵਕ ...

ਪੂਰੀ ਖ਼ਬਰ »

ਚੋਰਾਂ ਨੇ ਨਵੀਆਂ ਬਣ ਰਹੀਆਂ 2 ਕੋਠੀਆਂ 'ਚ ਕੀਤੀ ਚੋਰੀ

ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ)-ਅਸ਼ੋਕ ਵਿਹਾਰ ਕਾਲੋਨੀ 'ਚ 2 ਨਵੀਆਂ ਬਣ ਰਹੀਆਂ ਕੋਠੀਆਂ 'ਚ ਦੋ ਚੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਚੋਰੀ ਦੀ ਘਟਨਾ ਸਬੰਧੀ ਸਵੇਰੇ ਪਤਾ ਚੱਲਿਆ | ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ | ਹਰਪ੍ਰੀਤ ਸਿੰਘ ਹੈਰੀ ਨੇ ...

ਪੂਰੀ ਖ਼ਬਰ »

ਸ੍ਰੀ ਹਨੂੰਮੰਤ ਆਈ. ਐਮ. ਟੀ 'ਚ ਹੋਲੀ ਮੌਕੇ 'ਸਟੈਂਡ ਅੱਪ ਕਾਮੇਡੀ ਸ਼ੋਅ' ਕਰਵਾਇਆ

ਗੁਰਾਇਆ, 20 ਮਾਰਚ (ਬਲਵਿੰਦਰ ਸਿੰਘ)-ਸ੍ਰੀ ਹਨੁਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ ਵਿਖੇ ਕਲਚਰਲ ਕਮੇਟੀ ਵਲੋਂ ਅੰਤਰਰਾਸ਼ਟਰੀ ਖ਼ੁਸ਼ਹਾਲੀ ਦਿਵਸ ਤੇ ਹੋਲੀ ਮੌਕੇ Tਸਟੈਂਡ ਅੱਪ ਕਾਮੇਡੀ ਸ਼ੋਅ'' ਕਰਵਾਇਆ ਗਿਆ¢ ਵਿਦਿਆਰਥੀਆਾ ਨੇ ਇਸ ਵਿਚ ਉਤਸ਼ਾਹ ...

ਪੂਰੀ ਖ਼ਬਰ »

ਮਾਤਾ ਗੁਜਰੀ ਜੀ ਲੇਡੀਜ਼ ਵੈੱਲਫੇਅਰ ਸੁਸਾਇਟੀ ਨੇ ਵਿਦਿਆਰਥਣਾਂ ਨੂੰ ਸਰਟੀਫ਼ਿਕੇਟ ਵੰਡੇ

ਚੁਗਿੱਟੀ/ਜੰਡੂਸਿੰਘਾ, 20 ਮਾਰਚ (ਨਰਿੰਦਰ ਲਾਗੂ)-ਪਿੰਡ ਸ਼ੇਖੇ ਵਿਖੇ ਅੱਜ ਮਾਤਾ ਗੁਜਰੀ ਜੀ ਲੇਡੀਜ਼ ਵੈੱਲਫੇਅਰ ਸੁਸਾਇਟੀ ਵਲੋਂ ਵਿਦਿਆਰਥਣਾਂ ਨੂੰ ਸਿੱਖਿਆ ਸਬੰਧੀ ਸਰਟੀਫ਼ਿਕੇਟ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਇੰਚਾਰਜ ਬਲਜੀਤ ਸਿੰਘ ...

ਪੂਰੀ ਖ਼ਬਰ »

ਹੋਲਾ ਮਹੱਲਾ ਲੰਗਰ ਕਮੇਟੀ ਨੇ ਚੁਗਿੱਟੀ ਫਲਾਈਓਵਰ ਨੇੜੇ ਲਗਾਇਆ ਲੰਗਰ

ਚੁਗਿੱਟੀ/ਜੰਡੂਸਿੰਘਾ, 20 ਮਾਰਚ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫਲਾਈਓਵਰ ਲਾਗੇ ਹਰ ਸਾਲ ਦੀ ਤਰਾਂ ਇਸ ਵਰ੍ਹੇ ਵੀ ਹੋਲਾ ਮਹੱਲਾ ਲੰਗਰ ਕਮੇਟੀ ਵਲੋਂ 21ਵਾਂ 5 ਦਿਨਾ ਲੰਗਰ ਲਗਾਇਆ ਗਿਆ | ਕਮੇਟੀ ਪ੍ਰਧਾਨ ਕੌਾਸਲਰ ਮਨਜਿੰਦਰ ਸਿੰਘ ਚੱਠਾ ਦੇ ਵਿਸ਼ੇਸ਼ ਯਤਨਾਂ ਨਾਲ ਇਹ ...

ਪੂਰੀ ਖ਼ਬਰ »

ਝਗੜੇ ਦੇ ਮਾਮਲੇ 'ਚ ਜ਼ਿਲ੍ਹਾ ਪੁਲਿਸ ਮੁਖੀ ਕੋਲ ਪੁੱਜਾ ਪੀੜਤ ਪਰਿਵਾਰ

ਭੋਗਪੁਰ, 20 ਮਾਰਚ (ਕੁਲਦੀਪ ਸਿੰਘ ਪਾਬਲਾ)- ਇਥੋਂ ਥੋੜੀ ਦੂਰ ਭੋਗਪੁਰ-ਆਦਮਪੁਰ ਸੜਕ 'ਤੇ ਸਥਿਤ ਪਿੰਡ ਚੱਕ ਝੰਡੂ ਵਿਖੇ ਲਗਪਗ 10 ਦਿਨ ਪਹਿਲਾਂ ਕਰੀਬ 1 ਕਨਾਲ ਜ਼ਮੀਨ ਲਈ ਹੋਏ ਪਰਿਵਾਰਕ ਝਗੜੇ 'ਚ ਭੋਗਪੁਰ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਠੋਸ ਕਾਰਵਾਈ ਨਾ ਕੀਤੇ ਜਾਣ ਕਰਕੇ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਵਰਕਰਾਂ ਨੇ ਫੂਕਿਆ ਚੌਧਰੀ ਸੰਤੋਖ ਸਿੰਘ ਦਾ ਪੁਤਲਾ

ਕਰਤਾਰਪੁਰ, 20 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਵਲੋਂ ਰਾਜਨੀਤਕ ਲੋਕਾਂ ਵਲੋਂ ਖਾਸ ਸਹੂਲਤਾਂ ਲਈ ਫੰਡਾਂ ਦੇ ਲੈਣ-ਦੇਣ ਸਬੰਧੀ ਇਕ ਨਿਊਜ਼ ਚੈਨਲ ਵਲੋਂ ਵਿਖਾਈ ਜਾ ਰਹੀ ...

ਪੂਰੀ ਖ਼ਬਰ »

ਖੂਨਦਾਨ ਕੈਂਪ ਲਗਾਇਆ

ਡਰੋਲੀ ਕਲਾਂ, 20 ਮਾਰਚ ( ਸੰਤੋਖ ਸਿੰਘ ) ਡਾ.ਬੀ.ਆਰ. ਅੰਬੇਡਕਰ ਵੱੈਲਫ਼ੇਅਰ ਸੁਸਾਇਟੀ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਟੀਮ ਦੇ ਸਹਿਯੋਗ ਨਾਲ ਜ਼ਰੂਰਤਮੰਦ ਮਰੀਜ਼ਾਂ ਨੂੰ ਖੂਨ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਪਿੰਡ ਪਧਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਪੰਚਾਂ-ਸਰਪੰਚਾਂ ਨੂੰ ਟ੍ਰੇਨਿੰਗ ਦੇਣ ਸਬੰਧੀ ਕੈਂਪ ਸ਼ੁਰੂ

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਸੂਬਾ ਭਰ ਵਿਚ ਸਰਪੰਚਾਂ ਅਤੇ ਪੰਚਾਂ ਨੂੰ ਟ੍ਰੇਨਿੰਗ ਦੇਣ ਦੇ ਮੰਤਵ ਤਹਿਤ ਬਲਾਕ ਜਲੰਧਰ ਪੱਛਮੀ ਵਿਖੇ ਬੀ. ਡੀ. ਪੀ. ਓ. ਸੁਖਦੇਵ ਸਿੰਘ ਦੀ ਅਗਵਾਈ ਹੇਠ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਮਿਤੀ 30.03.2019 ਤੱਕ ਚੱਲ ...

ਪੂਰੀ ਖ਼ਬਰ »

ਫ਼ੋਨ 'ਤੇ ਏ.ਟੀ.ਐਮ. ਕਾਰਡ ਦੀ ਜਾਣਕਾਰੀ ਹਾਸਲ ਕਰ ਕੇ ਠੱਗ ਨੇ ਵਿਦਿਆਰਥੀ ਦੇ ਖਾਤੇ 'ਚੋਂ ਕਢਵਾਏ 50 ਹਜ਼ਾਰ ਰੁਪਏ

ਮਕਸੂਦਾਂ, 20 ਮਾਰਚ (ਲਖਵਿੰਦਰ ਪਾਠਕ)-ਮਕਸੂਦਾਂ ਖੇਤਰ ਦੇ ਰਵਿਦਾਸ ਨਗਰ 'ਚ ਰਹਿਣ ਵਾਲੇ ਵਿਦਿਆਰਥੀ ਗਗਨਦੀਪ ਕੁਮਾਰ ਪੁੱਤਰ ਹਰੀਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਮੰਗਲਵਾਰ ਇਕ ਠੱਗ ਦਾ ਫ਼ੋਨ ਆਇਆ ਕਿ ਉਹ ਬੈਂਕ ਤੋਂ ਬੋਲ ਰਿਹਾ ਹੈ ਤੇ ਕਿਹਾ ਕਿ ਤੁਹਾਡਾ ਏ.ਟੀ.ਐਮ. ...

ਪੂਰੀ ਖ਼ਬਰ »

ਜਲੰਧਰ 'ਚ ਸ਼ੌਕੀਨਾਂ ਨੂੰ ਮਿਲੇਗੀ ਸਸਤੀ ਸ਼ਰਾਬ

ਜਲੰਧਰ, 20 ਮਾਰਚ (ਸ਼ਿਵ)- ਪਿਛਲੇ ਸਾਲ ਜਿੱਥੇ ਸ਼ਹਿਰ ਦੇ ਸ਼ਰਾਬ ਕਾਰੋਬਾਰ 'ਤੇ ਚੱਢਾ ਗਰੁੱਪ ਦਾ ਬੋਲਬਾਲਾ ਰਿਹਾ ਪਰ ਇਸ ਸਾਲ 2019-2020 ਅਲਾਟਮੈਂਟ 'ਚ ਚੱਢਾ ਗਰੁੱਪ ਦਾ ਕਬਜ਼ਾ ਟੁੱਟ ਗਿਆ ਹੈ ਪਰ ਇਸ ਦੇ ਬਾਵਜੂਦ ਗਰੱੁਪ ਇਕ ਦਰਜਨ ਤੋਂ ਜ਼ਿਆਦਾ ਗਰੁੱਪਾਂ ਦੇ ਕਰੀਬ ਕੰਮ ਹਾਸਲ ...

ਪੂਰੀ ਖ਼ਬਰ »

ਵਕੀਲਾਂ ਨੇ ਰੰਗ-ਬਿਰੰਗੇ ਕਾਗਜ਼ਾਂ ਨਾਲ ਹੋਲੀ ਮਨਾ ਕੇ ਪਾਣੀ ਬਚਾਉਣ ਦਾ ਦਿੱਤਾ ਸੰਦੇਸ਼

ਜਲੰਧਰ, 20 ਮਾਰਚ (ਚੰਦੀਪ ਭੱਲਾ)-ਰੰਗਾਂ ਦੇ ਤਿਉਹਾਰ ਹੋਲੀ ਦੇ ਇਸ ਖਾਸ ਮੌਕੇ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਵੱਖਰੇ ਤਰੀਕੇ ਨਾਲ ਰੰਗ ਬਿਰੰਗੇ ਕਾਗਜ਼ਾਂ ਨਾਲ ਹੋਲੀ ਮਨਾ ਕੇ ਪਾਣੀ ਬਚਾਉਣ ਤੇ ਪ੍ਰਦੂਸ਼ਣ ਰੋਕਣ ਸਬੰਧੀ ਸੰਦੇਸ਼ ਦਿੱਤਾ ਤੇ ਕਿਹਾ ਕਿ ...

ਪੂਰੀ ਖ਼ਬਰ »

ਡਿਵਾਈਡਰ 'ਤੇ ਪਲਟੀ ਕਾਰ ਇਕ ਜ਼ਖ਼ਮੀ

ਜਲੰਧਰ ਛਾਉਣੀ, 20 ਮਾਰਚ (ਪਵਨ ਖਰਬੰਦਾ)-ਅੱਜ ਸਵੇਰੇ ਰਾਮਾ ਮੰਡੀ ਚੌਾਕ ਨੇੜੇ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਗੱਡੀ ਵਲੋਂ ਅੱਗੇ ਜਾ ਰਹੀ ਆਲਟੋ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ ਆਲਟੋ ਕਾਰ ਨੇੜੇ ਹੀ ਡਿਵਾਈਡਰ 'ਤੇ ਪਲਟ ਗਈ | ਇਸ ਦੌਰਾਨ ...

ਪੂਰੀ ਖ਼ਬਰ »

ਬਾਵਾ ਹੈਨਰੀ ਨੇ ਕੀਤਾ ਕਲੀਨਿਕ ਦਾ ਉਦਘਾਟਨ

ਜਲੰਧਰ, 20 ਮਾਰਚ (ਜਸਪਾਲ ਸਿੰਘ)-ਮਾਹਲ ਡੈਂਟਲ ਕਲੀਨਿਕ ਸੀਤਲ ਨਗਰ ਨਜ਼ਦੀਕ ਡੀ. ਏ. ਵੀ. ਕਾਲਜ ਦਾ ਉਦਘਾਟਨ ਬਾਵਾ ਹੈਨਰੀ ਵਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਲਈ ਤੰਦਰੁਸਤੀ ਜਰੂਰੀ ਹੈ ਇਸ ਲਈ ਸਾਡੇ ਸਮਾਜ ਨੂੰ ਅਜਿਹੇ ਸਿਹਤ ਕੇਂਦਰਾਂ ਦੀ ਜ਼ਰੂਰਤ ਹੈ | ...

ਪੂਰੀ ਖ਼ਬਰ »

ਇਕ ਮਹੀਨੇ ਤੱਕ ਹੱਥੀਂ ਨਕਸ਼ੇ ਹੋ ਸਕਣਗੇ ਜਮ੍ਹਾਂ

ਜਲੰਧਰ, 20 ਮਾਰਚ (ਸ਼ਿਵ)-ਆਨਲਾਈਨ ਨਕਸ਼ੇ ਜਮ੍ਹਾਂ ਕਰਵਾਉਣ ਲਈ ਆ ਰਹੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ | ਸਰਕਾਰ ਨੇ ਇਕ ਆਦੇਸ਼ ਜਾਰੀ ਕਰਕੇ ਲੋਕਾਂ ਨੂੰ ਇਕ ਮਹੀਨੇ ਤੱਕ ਹੱਥੀਂ ਨਕਸ਼ੇ ਜਮ੍ਹਾਂ ਕਰਵਾਉਣ ਦੀ ਸਹੂਲਤ ਦੇ ...

ਪੂਰੀ ਖ਼ਬਰ »

ਹੈਨਰੀ ਨੂੰ ਮਿਲੇ ਰਮਣੀਕ ਐਵੇਨਿਊ ਦੇ ਲੋਕ

ਜਲੰਧਰ, 20 ਮਾਰਚ (ਸ਼ਿਵ)- ਰਮਣੀਕ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਮਿਲ ਕੇ ਉਨ੍ਹਾਂ ਨੂੰ ਹੋ ਰਹੀ ਪ੍ਰੇਸ਼ਾਨੀ ਬਾਰੇ ਦੱਸਿਆ ਹੈ | ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕਾਲੋਨੀ ਨੂੰ ਜਿਹੜਾ ਪਾਣੀ ਸਪਲਾਈ ਹੁੰਦਾ ਹੈ, ...

ਪੂਰੀ ਖ਼ਬਰ »

ਬੀਰ ਦਵਿੰਦਰ ਸਿੰਘ ਵਡਾਲਾ ਨੂੰ ਕੀਤਾ ਸਨਮਾਨਿਤ

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਯੂਥ ਅਕਾਲੀ ਦਲ ਦੋਆਬਾ ਜੋਨ ਦੇ ਨਵ ਨਿਯੁਕਤ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਵਡਾਲਾ ਨੂੰ ਸਥਾਨਕ ਬੂਟਾ ਮੰਡੀ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋਏ ਅਕਾਲੀ ਵਰਕਰਾਂ ਨੇ ਸਨਮਾਨਿਤ ਕੀਤਾ | ਇਸ ਮੌਕੇ ਸ. ਵਡਾਲਾ ਨੇ ਆਖਿਆ ਕਿ ਉਹ ਇਕ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ-ਪਵਨ ਟੀਨੂੰ

ਜਲੰਧਰ, 20 ਮਾਰਚ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਚੀਫ ਵਿਪ੍ਹ ਅਤੇ ਪਾਰਟੀ ਦੇ ਬੁਲਾਰੇ ਪਵਨ ਟੀਨੂੰ ਵਿਧਾਇਕ ਹਲਕਾ ਆਦਮਪੁਰ ਨੇ ਸਟਿੰਗ ਆਪ੍ਰੇਸ਼ਨ 'ਚ ਘਿਰੇ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਿਖ਼ਲਾਫ਼ ਪਰਚਾ ਦਰਜ ਕਰਕੇ ਤੁਰੰਤ ਉਨ੍ਹਾਂ ਦੀ ...

ਪੂਰੀ ਖ਼ਬਰ »

ਸਬਜ਼ੀ ਮੰਡੀ ਮਕਸੂਦਾਂ 'ਚ ਫੜ੍ਹੀਆਂ ਸ਼ਿਫ਼ਟ ਕਰਵਾਉਣ 'ਚ ਪ੍ਰਸ਼ਾਸਨ ਨਹੀਂ ਹੋ ਸਕਿਆ ਕਾਮਯਾਬ

ਮਕਸੂਦਾਂ, 20 ਮਾਰਚ (ਲਖਵਿੰਦਰ ਪਾਠਕ)-ਬੀਤੇ ਦੋ ਮਹੀਨਿਆਂ ਤੋਂ ਭਖਦਾ ਮਸਲਾ ਬਣਿਆ ਸਬਜ਼ੀ ਮੰਡੀ ਮਕਸੂਦਾਂ ਦੀਆਂ ਫੜੀਆਂ ਸ਼ਿਫ਼ਟ ਕਰਨ ਦੇ ਮਾਮਲੇ 'ਚ ਪ੍ਰਸ਼ਾਸਨ ਅੱਜ ਵੀ ਕਾਮਯਾਬ ਨਹੀਂ ਹੋ ਸਕਿਆ | ਐਸ.ਡੀ.ਐਮ. ਪਰਮਵੀਰ ਸਿੰਘ , ਮਾਰਕੀਟ ਕਮੇਟੀ ਸਕੱਤਰ ਤੇ ਡੀ.ਐਮ.ਓ. ਮੰਡੀ ...

ਪੂਰੀ ਖ਼ਬਰ »

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਜਲੰਧਰ, 20 ਮਾਰਚ (ਸ਼ਿਵ)-ਭਾਜਪਾ ਜਲੰਧਰ ਦੇ ਪ੍ਰਧਾਨ ਰਮਨ ਪੱਬੀ ਦੀ ਅਗਵਾਈ 'ਚ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਸਟਿੰਗ ਮਾਮਲਾ ਸਾਹਮਣੇ ਆਉਣ 'ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਮੰਗ ਪੱਤਰ ਦਿੱਤਾ | ਇਸ ਮੌਕੇ ਪੰਜਾਬ ...

ਪੂਰੀ ਖ਼ਬਰ »

ਕਰਤਾਰਪੁਰ ਹਲਕੇ ਨੂੰ ਮਿਲੀਆਂ ਯੂਥ ਅਕਾਲੀ ਦਲ 'ਚ ਅਹਿਮ ਨੁਮਾਇੰਦਗੀਆਂ

ਜਲੰਧਰ, 20 ਮਾਰਚ (ਜਸਪਾਲ ਸਿੰਘ)-ਕਰਤਾਰਪੁਰ ਹਲਕੇ ਦੇ ਸਰਗਰਮ ਯੂਥ ਅਕਾਲੀ ਆਗੂ ਸੁਖਮਿੰਦਰਜੀਤ ਸਿੰਘ ਲਵਲੀ ਧਾਲੀਵਾਲ, ਅਮਰਪ੍ਰੀਤ ਸਿੰਘ ਮਾਮੂ ਰਾਏਪੁਰ ਅਤੇ ਸਤਿੰਦਰਪ੍ਰੀਤ ਸਿੰਘ ਗੋਗਾ ਧਾਲੀਵਾਲ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ...

ਪੂਰੀ ਖ਼ਬਰ »

ਚਰਨਜੀਤ ਸਿੰਘ ਅਟਵਾਲ ਵਲੋਂ ਹੋਲੀ ਤੇ ਹੋਲੇ ਮਹੱਲੇ ਦੀ ਵਧਾਈ

ਜਲੰਧਰ, 20 ਮਾਰਚ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਜਲੰਧਰ ਹਲਕੇ ਤੋਂ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੇ ਹੋਲੀ ਤੇ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਦੀਆਂ ਜਲੰਧਰ ਨਿਵਾਸੀਆਂ ਤੇ ਦੇਸ਼ ਵਾਸੀਆਂ ਨੂੰ ਵਧਾਈ ਭੇਜਦਿਆਂ ਕਿਹਾ ਕਿ ਇਹ ...

ਪੂਰੀ ਖ਼ਬਰ »

ਲੋਕਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕਰਨਗੇ ਗਾਇਕ ਮਾਸਟਰ ਸਲੀਮ ਤੇ ਸਿਮਰ ਕੌਰ

ਜਲੰਧਰ, 20 ਮਾਰਚ (ਚੰਦੀਪ ਭੱਲਾ)-ਆਮ ਚੋਣਾਂ ਦੌਰਾਨ ਲੋਕਾਂ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੀਪ ਪ੍ਰੋਗਰਾਮ ਤਹਿਤ ...

ਪੂਰੀ ਖ਼ਬਰ »

ਏ.ਡੀ.ਜੀ.ਪੀ.ਵਲੋਂ ਸੂਬੇ 'ਚ ਨਸ਼ਿਆਂ ਦੇ ਖ਼ਾਤਮੇ ਲਈ ਸਮਾਜ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਜਲੰਧਰ ਛਾਉਣੀ, 20 ਮਾਰਚ (ਪਵਨ ਖਰਬੰਦਾ)-ਨਸ਼ਿਆਂ ਦੀ ਲਾਹਨਤ ਨੂੰ ਸਮਾਜਿਕ ਤੇ ਆਰਥਿਕ ਸਮੱਸਿਆ ਕਰਾਰ ਦਿੰਦਿਆਂ ਨਸ਼ਿਆਂ ਵਿਰੁੱਧ ਗਠਿਤ ਕੀਤੇ ਗਏ ਸਪੈਸ਼ਲ ਟਾਸਕ ਫੋਰਸ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਸੂਬੇ 'ਚ ਨਸ਼ਿਆਂ ਨੂੰ ...

ਪੂਰੀ ਖ਼ਬਰ »

ਖੋਹਬਾਜ਼ੀ ਦੇ ਮਾਮਲੇ 'ਚ ਦੋ ਦੋਸ਼ੀਆਂ ਨੂੰ 5-5 ਸਾਲ ਦੀ ਕੈਦ

ਜਲੰਧਰ, 20 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਮੇਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਤੋਬੜੀ ਮੁਹੱਲਾ, ਜਲੰਧਰ ਤੇ ਖੁਸ਼ਵੰਤ ਸਿੰਘ ਕੁਮਾਰ ਉਰਫ ਚਾਂਦ ਪੁੱਤਰ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ 5 ਅਪ੍ਰੈਲ ਨੂੰ

ਜਲੰਧਰ, 20 ਮਾਰਚ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 2019-20 ਦੀ ਪ੍ਰਧਾਨਗੀ ਲਈ ਚੋਣਾਂ 5 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ | ਇਨ੍ਹਾਂ ਚੋਣਾਂ ਲਈ 2108 ਵਕੀਲ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਣ ...

ਪੂਰੀ ਖ਼ਬਰ »

ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਵਲੋਂ ਅਕਾਲੀ ਦਲ-ਭਾਜਪਾ ਵਰਕਰਾਂ ਨਾਲ ਮੀਟਿੰਗ

ਅੱਪਰਾ, 20 ਮਾਰਚ (ਮਨਜਿੰਦਰ ਸਿੰਘ ਅਰੋੜਾ)-ਕਸਬਾ ਅੱਪਰਾ ਵਿਖੇ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਵਿਸ਼ੇਸ਼ ਮਿਲਣੀ ਕੀਤੀ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ...

ਪੂਰੀ ਖ਼ਬਰ »

ਫੁੱਟਬਾਲ ਕੋਚ ਜਤਿੰਦਰ ਸ਼ਰਮਾ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਰੁੜਕਾ ਕਲਾਂ, 20 ਮਾਰਚ (ਦਵਿੰਦਰ ਸਿੰਘ ਖ਼ਾਲਸਾ)-ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੇ ਫੁੱਟਬਾਲ ਕੋਚ ਡਾ: ਜਤਿੰਦਰ ਸ਼ਰਮਾ ਜੋ 22 ਦਸੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ | ਵਾਈ.ਐੱਫ.ਸੀ. ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਪਾਇਆ ਗਿਆ ਅਤੇ ...

ਪੂਰੀ ਖ਼ਬਰ »

ਮੀਆਂਵਾਲ ਸਕੂਲ ਨੂੰ 2 ਲੱਖ ਰੁਪਏ ਦਾ ਸਾਮਾਨ ਦਿੱਤਾ

ਫਿਲੌਰ, 20 ਮਾਰਚ ( ਸੁਰਜੀਤ ਸਿੰਘ ਬਰਨਾਲਾ )-ਸਰਕਾਰੀ ਐਲੀਮੈਂਟਰੀ ਸਕੂਲ ਮੀਆਂਵਾਲ ਨੂੰ ਸਵਰਣ ਚੰਦ ਤੇ ਸਮੂਹ ਸੁਮਨ ਪਰਿਵਾਰ ਵਲੋਂ ਸਾਇੰਸ ਲੈਬ ਦਾ ਸਾਮਾਨ ਜਿਨ੍ਹਾਂ ਚ 7 ਮੇਜ਼, ਡਾਇਸ, ਐਲੂਮੀਨੀਅਮ ਰੈਕ, 3 ਅਲਮਾਰੀਆਂ, ਕੰਪਿਊਟਰ, ਟਾਟ, ਕੁਰਸੀਆਂ, ਭੱਠੀ, ਅੱਠ ਗਰੀਨ ...

ਪੂਰੀ ਖ਼ਬਰ »

ਰੇਤ ਮਾਫ਼ੀਆ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਖ਼ੁਦਾਈ ਨੂੰ ਰੋਕਿਆ ਜਾਵੇ: ਅਮੀਰ ਚੰਦ ਸ਼ਾਹਪੁਰੀ

ਫਿਲੌਰ, 20 ਮਾਰਚ ( ਸੁਰਜੀਤ ਸਿੰਘ ਬਰਨਾਲਾ )-ਸੋਸ਼ਲ ਰੈਵੋਲਿਊਸ਼ਨ ਫ਼ਰੰਟ ਆਫ਼ ਇੰਡੀਆ ਵਲੋਂ ਫਿਲੌਰ ਵਿਖੇ ਰੇਤ ਮਾਫ਼ੀਆ ਿਖ਼ਲਾਫ਼ ਰੋਸ ਮਾਰਚ ਕੀਤਾ ਗਿਆ ਤੇ ਪੰਜਾਬ ਦੇ ਗਵਰਨਰ ਦੇ ਨਾਂਅ ਐੱਸ ਡੀ. ਐਮ. ਫਿਲੌਰ ਰਾਕੇਸ਼ ਸ਼ਰਮਾ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਐੱਸ. ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਸ਼ਾਹਕੋਟ, 20 ਮਾਰਚ (ਸਚਦੇਵਾ)- ਮਹਿਤਪੁਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਡੀ.ਐੱਸ.ਪੀ ਦਫ਼ਤਰ ਸ਼ਾਹਕੋਟ ਵਿਖੇ ਡੀ.ਐੱਸ.ਪੀ ਲਖਵੀਰ ਸਿੰਘ ਨੇ ਜਾਣਕਾਰੀ ...

ਪੂਰੀ ਖ਼ਬਰ »

ਬਿਜਲੀ ਦੇ ਬਿੱਲ ਬੇਤਹਾਸ਼ਾ ਆਉਣ ਦੇ ਵਿਰੋਧ 'ਚ ਐਸ. ਡੀ. ਓ. ਨੂੰ ਦਿੱਤਾ ਮੰਗ-ਪੱਤਰ

ਮਹਿਤਪੁਰ, 20 ਮਾਰਚ ( ਰੰਧਾਵਾ)-ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ਹੇਠ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਬੇਤਹਾਸ਼ਾ ਆਉਣ ਦੇ ਵਿਰੋਧ 'ਚ ਵਿੱਢੀ ਮੁਹਿੰਮ ਅਧੀਨ ਐਸ. ਡੀ. ਓ. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਮਹਿਤਪੁਰ ਨੂੰ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ 'ਚ ...

ਪੂਰੀ ਖ਼ਬਰ »

ਟ੍ਰੈਫਿਕ ਸਮੱਸਿਆ ਦੇ ਹੱਲ ਲਈ ਪੁਲਿਸ ਅਧਿਕਾਰੀਆਂ ਵਲੋਂ ਨਗਰ ਪੰਚਾਇਤ ਦੇ ਨੁਮਾਇੰਦਿਆ ਨਾਲ ਮੀਟਿੰਗ

ਸ਼ਾਹਕੋਟ, 20 ਮਾਰਚ (ਸੁਖਦੀਪ ਸਿੰਘ)-ਸ਼ਾਹਕੋਟ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਅੱਜ ਡੀ.ਐਸ.ਪੀ. ਸ਼ਾਹਕੋਟ ਲਖਵੀਰ ਸਿੰਘ ਤੇ ਐਸ.ਐਚ.ਓ. ਇੰਸਪੈਕਟਰ ਪਵਿੱਤਰ ਸਿੰਘ ਵੱਲੋਂ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ ਤੇ ਕੌਾਸਲਰਾਂ ਨਾਲ ਮੀਟਿੰਗ ਕੀਤੀ ...

ਪੂਰੀ ਖ਼ਬਰ »

ਸਰਕਾਰੀ ਯੋਜਨਾਵਾਂ ਲੋਕਾਂ ਤੱਕ ਤੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਣਾ ਜੀ. ਓ. ਜੀ. ਦਾ ਮੁੱਖ ਉਦੇਸ਼- ਕਰਨਲ ਵਿਜੇ ਕੁਮਾਰ

ਮਹਿਤਪੁਰ, 20 ਮਾਰਚ ( ਰੰਧਾਵਾ )-ਸਰਕਾਰ ਦੀਆਂ ਲੋਕ ਭਲਾਈ ਅਤੇ ਵਿਕਾਸ ਪੱਖੀ ਸਕੀਮਾਂ ਲੋਕਾਂ ਤੱਕ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਣਾ ਜੀ. ਓ. ਜੀ. ( ਸਮਾਜ ਦੇ ਰਾਖਿਆਂ ) ਦਾ ਮੁੱਖ ਕਰਤੱਵ ਹੈ | ਇਹ ਪ੍ਰਗਟਾਵਾ ਤਹਿਸੀਲ ਨਕੋਦਰ ਦੇ ਪਿੰਡ ਮਹੇੜੂ ਦੇ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਵੱਲੋਂ ਚੋਣਾਂ ਸਬੰਧੀ ਵੱਖ-ਵੱਖ ਟੀਮ ਮੈਂਬਰਾਂ ਨਾਲ ਮੀਟਿੰਗ

ਸ਼ਾਹਕੋਟ, 20 ਮਾਰਚ (ਸੁਖਦੀਪ ਸਿੰਘ)-ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ਾਹਕੋਟ ਦੇ ਐਸ.ਡੀ.ਐਮ. ਡਾ. ਚਾਰੂਮਿਤਾ ਵੱਲੋਂ ਉਪ-ਮੰਡਲ ਪ੍ਰਬੰਧਕੀ ਕੰਪਲੈਕਸ, ਸ਼ਾਹਕੋਟ ਵਿਖੇ ਵੀਡੀਓ ਸਰਵਿਲੈਂਸ ਟੀਮਾਂ, ਵੀਡੀਓ ਵਿਊਵਿੰਗ ਟੀਮ ਅਤੇ ...

ਪੂਰੀ ਖ਼ਬਰ »

ਮੂਲੇਵਾਲ ਖਹਿਰਾ ਸਕੂਲ ਦੇ ਵਿਦਿਆਰਥੀਆਂ ਵਲੋਂ ਸਰਕਾਰੀ ਹਸਪਤਾਲ ਨਕੋਦਰ ਦਾ ਦੌਰਾ

ਸ਼ਾਹਕੋਟ, 20 ਮਾਰਚ (ਦਲਜੀਤ ਸਿੰਘ ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ (ਸ਼ਾਹਕੋਟ) ਦੇ ਹੈਲਥ ਕੇਅਰ ਵਿਸ਼ੇ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਹਰਜਿੰਦਰ ਕੌਰ ਦੀ ਅਗਵਾਈ ਅਤੇ ਹੈਲਥ ਕੇਅਰ ਟ੍ਰੇਨਰ ਭੁਪਿੰਦਰ ਕੌਰ ਦੀ ਦੇਖ-ਰੇਖ ਹੇਠ ਸਰਕਾਰੀ ...

ਪੂਰੀ ਖ਼ਬਰ »

ਮਾਣਕਪੁਰ ਸਕੂਲ ਦੇ ਅਧਿਆਪਕਾਂ ਨੂੰ ਦਿੱਤੀ 'ਯੂਸੀਮਾਸ ਅਬੈਕਸ' ਦੀ ਟ੍ਰੇਨਿੰਗ

ਸ਼ਾਹਕੋਟ, 20 ਮਾਰਚ (ਦਲਜੀਤ ਸਿੰਘ ਸਚਦੇਵਾ)- ਸ਼ਹੀਦ ਬਾਬਾ ਸੁੰਦਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਣਕਪੁਰ (ਸ਼ਾਹਕੋਟ) ਵਿਖੇ ਬੱਚਿਆਂ ਦੇ ਦਿਮਾਗੀ ਵਿਕਾਸ ਲਈ ਨਵੇਂ ਸੈਸ਼ਨ ਤੋਂ ਯੂਸੀਮਾਸ ਅਬੈਕਸ ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ, ਜਿਸ 'ਚ ਪਹਿਲੀ ਤੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX