ਤਾਜਾ ਖ਼ਬਰਾਂ


ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਲੱਗੀ ਅੱਗ
. . .  41 minutes ago
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦੀਵਾਨ ਹਾਲ 'ਚ ਅੱਜ ਸਵੇਰੇ ਅੱਗ ਲੱਗ...
ਸਾਊਦੀ ਅਰਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ
. . .  about 1 hour ago
ਰਿਆਧ, 17 ਅਕਤੂਬਰ- ਸਾਊਦੀ ਅਰਬ ਦੇ ਪੱਛਮੀ ਇਲਾਕੇ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 35 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ...
ਜਾਪਾਨ ਅਤੇ ਫਿਲੀਪੀਨਜ਼ ਦੇ ਦੌਰੇ 'ਤੇ ਰਵਾਨਾ ਹੋਏ ਰਾਸ਼ਟਰਪਤੀ ਕੋਵਿੰਦ
. . .  about 1 hour ago
ਨਵੀਂ ਦਿੱਲੀ, 17 ਅਕਤੂਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਅੱਜ 7 ਦਿਨਾਂ ਦੌਰੇ 'ਤੇ...
ਅੱਜ ਦਾ ਵਿਚਾਰ
. . .  about 1 hour ago
ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  1 day ago
ਅਬੋਹਰ, 16 ਅਕਤੂਬਰ (ਪ੍ਰਦੀਪ ਕੁਮਾਰ) - ਜੰਮੂ ਕਸ਼ਮੀਰ ਇਲਾਕੇ ਵਿਚ ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਅੰਤਕਵਾਦੀਆਂ ਵੱਲੋਂ ਗੋਲੀ ਮਾਰ ਦਿਤੇ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ ਦਸ ...
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  1 day ago
ਜਲਾਲਾਬਾਦ,16 ਅਕਤੂਬਰ (ਪ੍ਰਦੀਪ ਕੁਮਾਰ )- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿਚ ਸੂਬੇ ਦੇ ਮੁੱਖਮੰਤਰੀ ਵੱਲੋਂ ਕਢੇ ਗਏ ਰੋਡ ਸ਼ੋਅ ਦੌਰਾਨ ਪਾਵਰ ਕਾਮ ਕਰਾਸਕੋ ਠੇਕਾ ਮੁਲਾਜ਼ਮ...
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਰਿਆ। ਇਸ ਸਮੇਂ ਦੌਰਾਨ ...
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  1 day ago
ਅਟਾਰੀ 16 ਅਕਤੂਬਰ( ਰੁਪਿੰਦਰਜੀਤ ਸਿੰਘ ਭਕਨਾ)- ਅਟਾਰੀ ਨਜ਼ਦੀਕ ਬੀ ਐੱਸ ਐੱਫ ਵੱਲੋਂ ਭਾਰਤੀ ਇਲਾਕੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਇਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਢੇਰ ਕਰ ਦੇਣ ਦਾ ਸਮਾਚਾਰ ...
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  1 day ago
ਚੰਡੀਗੜ੍ਹ, 16 ਅਕਤੂਬਰ -ਆਮ ਆਦਮੀ ਪਾਰਟੀ (ਆਪ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਬੈਠਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ।
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  1 day ago
ਬੱਚੀਵਿੰਡ, 16 ਅਕਤੂਬਰ (ਬਲਦੇਵ ਸਿੰਘ ਕੰਬੋ)- 88 ਬਟਾਲੀਅਨ ਸੀਮਾ ਸੁਰੱਖਿਆ ਬਲ ਦੇ ਜੁਆਨਾਂ ਨੇ ਅੰਤਰਰਾਸ਼ਟਰੀ ਸਰਹੱਦ ਨੇੜਿਓ 4 ਪੈਕਟ ਹੈਰੋਇਨ ਬਰਾਮਦ ਕਰ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ...
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦੀ ਤਾਜ਼ਾ ਇਨਪੁੱਟ ਮਿਲਣ ਤੋਂ ਬਾਅਦ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ...
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  1 day ago
ਬੰਗਾ, 16 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਅੱਜ ਕੁਝ ਅਣਪਛਾਤੇ ਵਿਅਕਤੀਆਂ ਨੇ ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਦਰਬਜੀਤ ਸਿੰਘ ਪੂਨੀ 'ਤੇ ਉਸ ਦੇ ਘਰ ਜਾ ਕੇ ਤੇਜ਼ਧਾਰ ਹਥਿਆਰਾਂ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  1 day ago
ਡਮਟਾਲ, 16 ਅਕਤੂਬਰ (ਰਾਕੇਸ਼ ਕੁਮਾਰ)- ਡਮਟਾਲ ਹਾਈਵੇਅ 'ਤੇ ਅੱਜ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ...
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਜਲਾਲਾਬਾਦ, 16 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦੇ ਹੱਕ 'ਚ ਅੱਜ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ...
ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਆਰੰਭ
. . .  1 day ago
ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ)- ਇਲਾਕੇ 'ਚ 'ਚਿੱਟੇ' ਦੀ ਸਪਲਾਈ ਲਾਈਨ ਨੂੰ ਕੱਟਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ...
ਆਵਲਾ ਦੇ ਹੱਕ 'ਚ ਕੈਪਟਨ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  1 day ago
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  1 day ago
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  1 day ago
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  1 day ago
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  1 day ago
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  1 day ago
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  1 day ago
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਬਦਲੀ
. . .  1 day ago
ਓਡੀਸ਼ਾ ਦੇ ਸਾਬਕਾ ਰਾਜ ਮੰਤਰੀ ਦਾਮੋਦਰ ਰਾਓਤ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਦੱਸੀ ਇਹ ਵਜ੍ਹਾ
. . .  1 day ago
ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਸਿਧਰਾਮਈਆ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ
. . .  1 day ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  1 day ago
ਨਸ਼ੇੜੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  1 day ago
ਜਲਾਲਾਬਾਦ ਹਲਕੇ 'ਚ ਕੈਪਟਨ ਦਾ ਰੋਡ ਸ਼ੋਅ ਸ਼ੁਰੂ
. . .  1 day ago
ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  1 day ago
ਪੀ. ਐੱਮ. ਸੀ. ਬੈਂਕ ਮਾਮਲੇ 'ਚ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਦੋਸ਼ੀ
. . .  1 day ago
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  1 day ago
ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਜਲਾਲਾਬਾਦ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  1 day ago
ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
ਅੰਮ੍ਰਿਤਸਰ 'ਚ ਪਤੀ-ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਹਿਰਾਸਤ 'ਚ ਲਏ ਗਏ ਫ਼ਾਰੂਕ ਅਬਦੁੱਲਾ
. . .  about 1 hour ago
ਗਾਂਗੁਲੀ ਦੇ ਕਪਤਾਨ ਬਣਨ ਤੱਕ ਸੋਚਿਆ ਨਹੀ ਸੀ ਭਾਰਤ ਪਾਕਿਸਤਾਨ ਨੂੰ ਹਰਾ ਸਕੇਗਾ - ਸ਼ੋਇਬ ਅਖ਼ਤਰ
. . .  about 1 hour ago
ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਕੀਤਾ ਅਪਰਾਧ - ਹਸਨ ਰੂਹਾਨੀ
. . .  9 minutes ago
ਅਮਿਤ ਸ਼ਾਹ ਅੱਜ ਹਰਿਆਣਾ 'ਚ ਕਰਨਗੇ 4 ਰੈਲੀਆਂ
. . .  20 minutes ago
ਕੇਜਰੀਵਾਲ ਦੁਪਹਿਰ 1 ਵਜੇ ਕਰਨਗੇ ਪੱਤਰਕਾਰ ਵਾਰਤਾ
. . .  22 minutes ago
ਅਯੁੱਧਿਆ ਮਾਮਲੇ 'ਚ ਸੁਣਵਾਈ ਦਾ ਅੱਜ ਆਖ਼ਰੀ ਦਿਨ
. . .  24 minutes ago
ਚਿਦੰਬਰਮ ਤੋਂ ਪੁੱਛਗਿੱਛ ਲਈ ਤਿਹਾੜ ਜੇਲ੍ਹ ਪਹੁੰਚੇ ਈ.ਡੀ ਅਧਿਕਾਰੀ
. . .  26 minutes ago
ਮਹਾਰਾਸ਼ਟਰ ਚੋਣਾਂ : ਪ੍ਰਧਾਨ ਮੰਤਰੀ ਕਰਨਗੇ ਅੱਜ 3 ਰੈਲੀਆਂ
. . .  38 minutes ago
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਚੇਤ ਸੰਮਤ 551

ਅੰਮ੍ਰਿਤਸਰ

ਸੰਗਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੂਰੂ ਗੰ੍ਰਥ ਸਾਹਿਬ 'ਤੇ ਫੁੱਲਾਂ ਦੀ ਵਰਖਾ ਕਰਕੇ ਮਨਾਇਆ ਹੋਲਾ

ਅੰਮਿ੍ਤਸਰ, 22 ਮਾਰਚ (ਜਸਵੰਤ ਸਿੰਘ ਜੱਸ)- ਪੁਰਾਤਨ ਚਲੀ ਆਉਂਦੀ ਰਵਾਇਤ ਅਨੁਸਾਰ ਬੀਤੀ ਰਾਤ ਦੇਸ਼ ਵਿਦੇਸ਼ ਤੋਂ ਪੁੱਜੀਆਂ ਹਜ਼ਾਰਾਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ 'ਤੇ ਗੁਲਾਬ ਤੇ ਹੋਰ ਰੰਗ ਬਿਰੰਗੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕਰਕੇ ਹੋਲੇ ਦਾ ਪੁਰਬ ਅਥਾਹ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਸੰਗਤਾਂ 'ਚ ਗੁਰੂ ਘਰ ਵਿਚ ਗੁਰੂ ਸਾਹਿਬ ਨਾਲ ਸਿੱਖੀ ਪ੍ਰੰਪਰਾਵਾਂ ਅਨੁਸਾਰ ਹੋਲਾ ਮਨਾਉਣ ਸਬੰਧੀ ਭਾਰੀ ਉਤਸ਼ਾਹ ਕਾਰਨ ਦਰਸ਼ਨੀ ਡਿਉੜੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਰਿਕਰਮਾਂ 'ਚ ਤਿਲ ਭੁੰਜੇ ਸੁੱਟਣ ਜਿੰਨੀ ਵੀ ਥਾਂ ਨਹੀਂ ਸੀ ਤੇ ਹਰ ਪਾਸੇ ਸੰਗਤਾਂ ਦੇ ਠਾਠਾਂ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਸੀ | ਦੇਰ ਰਾਤ 10 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਸੁੱਖ ਆਸਨ ਤੋਂ ਬਾਅਦ ਜਦੋਂ ਗੰ੍ਰਥੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਸੁਨਹਿਰੀ ਪਾਲਕੀ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਪਾਵਨ ਸਰੂਪ ਸੰਗਤਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਥਿਤ ਸ੍ਰੀ ਕੋਠਾ ਸਾਹਿਬ ਵਿਖੇ ਰਾਤ ਦੇ ਵਿਸ਼ਰਾਮ ਲਈ ਨਰਸਿੰਙਿਆਂ ਦੀ ਵਿਸਮਾਦੀ ਗੂੰਜ 'ਚ ਲੈ ਕੇ ਆ ਰਹੇ ਸਨ, ਤਾਂ ਪਹਿਲਾਂ ਤੋਂ ਹੀ ਦਰਸ਼ਨੀ ਡਿਉਢੀ ਦੇ ਅੰਦਰ ਰਸਤੇ ਵਿਚ ਅਤੇ ਬਾਹਰ ਗੁ: ਲਾਚੀ ਬੇਰੀ ਤੇ ਗੁ: ਝੰਡੇ ਬੁੰਗੇ ਵਾਲੇ ਦੋਵੇਂ ਪਾਸੇ ਦਰਸ਼ਨਾਂ ਤੇ ਹੋਲਾ ਖੇਡਣ ਲਈ ਘੰਟਿਆਂ ਤੋਂ ਖੜੀਆਂ ਹਜ਼ਾਰਾਂ ਸੰਗਤਾਂ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਵਾਲੀ ਪਾਲਕੀ 'ਤੇ ਸੂਹੇ ਗੁਲਾਬ ਦੀਆਂ ਪੰਖੜੀਆਂ ਅਤੇ ਵੱਖ-ਵੱਖ ਰੰਗਾਂ ਤੇ ਕਿਸਮਾਂ ਦੇ ਸੁਗੰਧੀਆਂ ਬਿਖੇਰਦੇ ਕਈ ਟਨ ਫੁੱਲਾਂ ਦੀ ਵਰਖਾ ਕਰਦਿਆਂ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਾ ਕੇ ਸਮੂੱਚੇ ਵਾਤਾਵਰਨ ਨੂੰ ਹੋਰ ਰੂਹਾਨੀ, ਵਿਸਮਾਦੀ ਅਤੇ ਸੁਗੰਧਿਤ ਕਰ ਦਿੱਤਾ | ਜਿਥੇ ਹਜ਼ਾਰਾਂ ਸ਼ਰਧਾਲੂ ਸੂਹੇ ਗੁਲਾਬ ਤੇ ਹੋਰ ਫੁੱਲ ਲੈ ਕੇ ਪੁੱਜੇ ਹੋਏ ਸਨ, ਉਥੇ ਸਿੰਘ ਸਾਹਿਬਾਨ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਪਾਬੰਦੀ ਦੇ ਬਾਵਜੂਦ ਕੁੱਝ ਸ਼ਰਧਾਲੁਆਂ ਨੇ ਮਹਿੰਗੇ ਪ੍ਰਫਿਊਮ ਤੇ ਇਤਰਾਂ ਦਾ ਵੀ ਸੰਗਤਾਂ 'ਤੇ ਛਿੜਕਾਅ ਕੀਤਾ ਪਰ ਪਿਛਲੇ ਸਾਲਾਂ ਨਾਲੋਂ ਇਹ ਰੁਝਾਨ ਕਾਫੀ ਘੱਟ ਦੇਖਿਆ ਗਿਆ | ਦੂਰੋਂ ਨੇੜਿਓਾ ਆਏ ਸ਼ਰਧਾਲੂਆਂ ਨੇ ਇਸ ਨਿਵੇਕਲੇ ਹੋਲੇ ਦੇ ਯਾਦਗਾਰੀ ਤੇ ਵਿਸਮਾਦੀ ਪਲਾਂ ਨੂੰ ਆਪਣੇ ਮੋਬਾਈਲਾਂ, ਕੈਮਰਿਆਂ ਨਾਲ ਵੀਡੀਓ ਬਣਾ ਕੇ ਤੇ ਸੈਲਫੀਆਂ ਖਿੱਚ ਕੇ ਸਾਂਭ ਲਿਆ | ਸੰਗਤਾਂ ਦੇ ਵਧੇਰੇ ਆਮਦ ਕਾਰਨ ਪ੍ਰਬੰਧਕ ਪਾਲਕੀ ਸਾਹਿਬ ਨੂੰ ਤੇਜ਼ੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਗਏ | ਕਈ ਦੇਸ਼ ਵਿਦੇਸ਼ ਤੋਂ ਪੁੱਜੇ ਸ਼ਰਧਾਲੂਆਂ ਨੇ ਦੱਸਿਆ ਕਿ ਇਹ ਅਲੌਕਿਕ ਹੋਲਾ ਅੱਖੀਂ ਦੇਖਣ ਲਈ ਹੀ ਅੱਜ ਵਿਸ਼ੇਸ਼ ਤੌਰ 'ਤੇ ਪਰਿਵਾਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਹਨ ਤੇ ਇਹੋ ਜਿਹਾ ਆਪਣੇ ਗੁਰੂ ਪ੍ਰਤੀ ਸ਼ਰਧਾ ਭਰਿਆ ਮਨਮੋਹਕ ਨਜ਼ਾਰਾ ਪਹਿਲਾਂ ਕਦੇ ਨਹੀਂ ਦੇਖਿਆ | ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਸਮੇਤ ਹੋਰ ਪ੍ਰਬੰਧਕ ਵੀ ਹਾਜ਼ਰ ਸਨ |

ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਹੋਣਗੀਆਂ-ਏ. ਡੀ. ਜੀ. ਪੀ. ਦਿਓ

ਅੰਮਿ੍ਤਸਰ, 22 (ਰੇਸ਼ਮ ਸਿੰਘ)-ਅਜੇ ਵੀ ਜੋ ਲੋਕ ਨਸ਼ੇ ਦੀ ਤਸਕਰੀ 'ਚ ਲੱਗੇ ਹੋਏ ਹਨ ਉਨ੍ਹਾਂ ਿਖ਼ਲਾਫ਼ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਅਦਾਲਤਾਂ 'ਚੋਂ ਸਜਾ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰਵਾਈਆਂ ਜਾਣਗੀਆਂ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਕਿ੍ਕਟ ਖਿਡਾਰੀਆਂ ਨੇ ਅੰਮਿ੍ਤਸਰ ਗੇਮਜ਼ ਐਸੋਸੀਏਸ਼ਨ ਦੀ ਕਮਾਨ ਸਾਂਭਣ ਲਈ ਸੰਘਰਸ਼ ਆਰੰਭਿਆ

ਅੰਮਿ੍ਤਸਰ, 22 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ ਗੇਮਜ਼ ਐਸੋਸੀਏਸ਼ਨ (ਏ. ਜੀ. ਏ.) ਹੈਰੀਟੇਜ਼ ਕਲੱਬ ਦੀ ਕਮਾਨ ਨੂੰ ਲੈ ਕੇ ਕੌਮੀ ਅਤੇ ਕੌਮਾਂਤਰੀ ਕਿ੍ਕਟਰਾਂ ਨੇ ਅੱਜ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ | ਸਾਬਕਾ ਅਤੇ ਮੌਜੂਦ ਕਿ੍ਕਟ ਖਿਡਾਰੀਆਂ ਨੇ ਅੱਜ ਗਾਂਧੀ ...

ਪੂਰੀ ਖ਼ਬਰ »

ਨਗਰ ਨਿਗਮ ਦੀ ਬਜਟ ਬੈਠਕ 25 ਨੂੰ

ਅੰਮਿ੍ਤਸਰ, 22 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਬਜਟ ਸਬੰਧੀ ਬੈਠਕ 25 ਮਾਰਚ ਦਿਨ ਸੋਮਵਾਰ ਨੂੰ ਸ਼ਾਮ 4 ਵਜੇ ਹੋਵੇਗੀ | ਇਸ ਬਜ਼ਟ ਬੈਠਕ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਵਲੋਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਹਨ | ਇਸ ਸਬੰਧ ਵਿਚ ਆਪਣੇ ਵੱਖ-ਵੱਖ ...

ਪੂਰੀ ਖ਼ਬਰ »

ਹੁਣ ਤਾਂ ਡਰ ਲੱਗ ਰਿਹੈ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੰਡਿਆਲਾ ਗੁਰੂ ਦੀ ਇਮਾਰਤ ਤੋਂ

ਪ੍ਰਮਿੰਦਰ ਸਿੰਘ ਜੋਸਨ ਜੰਡਿਆਲਾ ਗੁਰੂ, 22 ਮਾਰਚ -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੰਡਿਆਲਾ ਗੁਰੂ ਵਿਚ ਪੜ੍ਹ ਵਾਲੇ ਵਿਦਿਆਰਥੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਦੇਸ਼ ਦੀ ਵੰਡ ਤੋਂ 21 ਸਾਲ ਪਹਿਲਾਂ ਦੇ ਬਣੇ ਹੋਏ ਇਸ ਸਕੂਲ ਦੀ ਇਮਾਰਤ ਬੇਹੱਦ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਮਜੀਠਾ ਦੀ 11 ਮੈਂਬਰੀ ਇਕਾਈ ਦਾ ਗਠਨ

ਮਜੀਠਾ, 22 ਮਾਰਚ (ਜਗਤਾਰ ਸਿੰਘ ਸਹਿਮੀ)-ਕਿਰਤੀ ਕਿਸਾਨ ਯੂਨੀਅਨ ਵਲੋਂ ਮਜੀਠਾ ਵਿਖੇ ਕਿਸਾਨਾਂ ਦੀ ਇਕੱਤਰਤਾ ਕੀਤੀ ਗਈ, ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਦਾਤਾਰ ਸਿੰਘ, ਧਨਵੰਤ ਸਿੰਘ ਖਤਰਾਏ ਕਲਾਂ ਤੇ ਪਲਵਿੰਦਰ ਸਿੰਘ ਜੇਠੂਨੰਗਲ ਨੇ ਕਿਹਾ ਕਿ ...

ਪੂਰੀ ਖ਼ਬਰ »

ਬਸਪਾ ਦੇ ਸੰਘਰਸ਼ ਸਦਕਾ ਬਿਜਲੀ ਦਾ ਸਰਕੂਲਰ ਮੁੜ ਜਾਰੀ-ਕਾ: ਭੋਲਾ

ਅੰਮਿ੍ਤਸਰ, 22 ਮਾਰਚ (ਰੇਸ਼ਮ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਅਨੂਸੂਚਿਤ ਜਾਤਾਂ ਤੇ ਗ਼ੈਰ ਅਨੂਸੂਚਿਤ ਜਾਤਾਂ, ਬੀ. ਪੀ. ਐਲ. ਤੇ ਬੈਕਵਰਡ ਕਲਾਸ ਨਾਲ ਸਬੰਧਤ ਲੋਕਾਂ ਨੂੰ ਘਰੇਲੂ ਬਿਜਲੀ ਖਪਤ ਤਹਿਤ ਬੰਦ ਕੀਤੇ 200 ਯੂਨਿਟ ਮੁਆਫ਼ੀ ਦਾ ਸਕੂਲਰ ਮੁੜ ਜਾਰੀ ਕਰ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਨੇ ਕਰਜ਼ਾ ਮੁਆਫ਼ ਕਰਨ ਸਬੰਧੀ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਅਟਾਰੀ, 22 ਮਾਰਚ (ਰੁਪਿੰਦਰਜੀਤ ਸਿੰਘ ਭਕਨਾ)-ਜ਼ਮਹੂਰੀ ਕਿਸਾਨ ਸਭਾ ਪੰਜਾਬ ਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਵਲੋਂ ਕਾਮਰੇਡ ਬਾਬਾ ਅਰਜਨ ਸਿੰਘ, ਮੁਖਤਾਰ ਸਿੰਘ ਮੁਹਾਵਾ ਅਤੇ ਮਨਜੀਤ ਸਿੰਘ ਦੀ ਅਗਵਾਈ ਹੇਠ ਅਟਾਰੀ ਵਿਖੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੇ ਵਾਰਡ ਨੰਬਰ 85 ਦਾ ਕੀਤਾ ਦੌਰਾ

ਛੇਹਰਟਾ, 22 ਮਾਰਚ (ਵਡਾਲੀ)¸ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੇ ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ ਨੰਬਰ 85 ਦੇ ਵੱਖ-ਵੱਖ ਇਲਾਕਿਆਂ ਪ੍ਰਸ਼ੋਤਮ ਕਾਲੋਨੀ, ਬਾਬਾ ਜੀਵਨ ਸਿੰਘ ਕਾਲੋਨੀ ਆਦਿ ਦਾ ਦੌਰਾ ਕੀਤਾ ਤੇ ਇਲਾਕਾ ਨਿਵਾਸੀਆਂ ਨਾਲ ...

ਪੂਰੀ ਖ਼ਬਰ »

ਹਵਾ ਦੇ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਵਰਟੀਕਲ ਬਾਗਬਾਨੀ ਜ਼ਰੂਰੀ-ਰੋਹਿਤ ਮਹਿਰਾ

ਅੰਮਿ੍ਤਸਰ, 22 ਮਾਰਚ (ਹਰਜਿੰਦਰ ਸਿੰਘ ਸ਼ੈਲੀ)¸ਵਰਟੀਕਲ ਬਾਗਬਾਨੀ ਹਵਾ ਦੇ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਦੇ ਲਈ ਸਮਰੱਥ ਹੈ | ਇਹ ਵਿਚਾਰ ਆਮਦਨ ਕਰ ਵਿਭਾਗ ਲੁਧਿਆਣਾ ਦੇ ਐਡੀਸ਼ਨਲ ਸਕੱਤਰ ਰੋਹਿਤ ਮਹਿਰਾ ਵੱਲੋ ਪੇਸ਼ ਕੀਤੇ ਗਏ | ਉਹ ਅੱਜ ਜੀ. ਐਨ. ਡੀ. ਯੂ. 'ਚ ਕਮਰਸ਼ੀਅਲ ...

ਪੂਰੀ ਖ਼ਬਰ »

ਵਰਲਡ ਗਲਕੋਮਾ ਹਫਤਾ ਮਨਾਇਆ

ਬਾਬਾ ਬਕਾਲਾ ਸਾਹਿਬ, 22 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਇੱਥੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ਅਜੈ ਭਾਟੀਆ ਦੀ ਅਗਵਾਈ ਹੇਠ ਵਰਲਡ ਗਲਕੋਮਾ (ਕਾਲਾ ਮੋਤੀਆ) ਹਫ਼ਤਾ ਮਨਾਇਆ ਗਿਆ | ਜਿਸ 'ਚ ਡਾ: ਅਜੈ ਭਾਟੀਆ ਤੇ ਆਈ ...

ਪੂਰੀ ਖ਼ਬਰ »

ਗਿੱਲ ਦੀ ਅਗਵਾਈ 'ਚ ਹਲਕਾ ਦੱਖਣੀ 'ਚ 'ਆਪ' ਨਾਲ ਸਬੰਧਿਤ ਕਈ ਪਰਿਵਾਰ ਹੋਏ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ

ਅੰਮਿ੍ਤਸਰ, 22 ਮਾਰਚ (ਸਟਾਫ ਰਿਪੋਰਟਰ)¸ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਅੰਮਿ੍ਤਸਰ ਦੱਖਣੀ ਦੇ ਇੰਚਾਰਜ ਸ: ਤਲਬੀਰ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਹਲਕਾ ਦੱਖਣੀ ਦੇ ਆਪ ਦੇ ਦਰਜਨ ਦੇ ਕਰੀਬ ਪਰਿਵਾਰ ਅੱਜ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ | ਸ: ਗਿੱਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਵਿਖੇ ਛੋਟੇ ਬੱਚਿਆਂ ਦੀਆਂ ਸਾਲਾਨਾਂ ਖੇਡਾਂ ਕਰਵਾਈਆਂ

ਚੌਕ ਮਹਿਤਾ, 22 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਬੀਤੇਂ ਦਿਨ ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਵਿਖੇ ਛੋਟੋ ਬੱਚਿਆਂ ਦੀਆਂ ਖੇਡਾਂ ਕਰਵਾਈਆ ਗਈਆ | ਇਨ੍ਹਾਂ ਖੇਡਾਂ ਦੀ ਸ਼ੁਰੂਆਂਤ ਸਮੇਂ ਮੈਨੇਜ਼ਰ ਡਾਇਰੈਕਟਰ ਪਾਹੁਲਮੀਤ ਸਿੰਘ ਦੀ ...

ਪੂਰੀ ਖ਼ਬਰ »

ਰਾਸ਼ਨ ਕਾਰਡ 'ਚ ਹੇਰਾਫੇਰੀ ਕਰਨ 'ਤੇ ਡੀਪੂ ਹੋਲਡਰ ਿਖ਼ਲਾਫ਼ ਕੀਤੀ ਨਾਅਰੇਬਾਜੀ

ਹਰਸਾ ਛੀਨਾ, 22 ਮਾਰਚ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਵਿਚਲਾ ਕਿਲ੍ਹਾ (ਹਰਸਾ ਛੀਨਾ) ਵਿਖੇ ਡੀਪੂ ਹੋਲਡਰ ਉਪਰ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਰਾਸ਼ਨ ਕਾਰਡਾਂ ਵਿੱਚ ਕੀਤੀ ਜਾਅਲਸਾਜੀ ਦੇ ਦੋਸ਼ ਲਗਾਉਂਦਿਆਂ ਡੀਪੂ ਹੋਲਡਰ ਅਤੇ ਸੰਬੰਧਿਤ ਵਿਭਾਗ ...

ਪੂਰੀ ਖ਼ਬਰ »

ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਸਖਤੀ ਨਾਲ ਨਜਿੱਠਿਆ ਜਾਵੇਗਾ- ਡੀ. ਐਸ. ਪੀ. ਸਿੱਧੂ

ਜੰਡਿਆਲਾ ਗੁਰੂ, 22 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਡੀ. ਐਸ. ਪੀ. ਗੁਰਿੰਦਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਲੁੱਟਾਂ ਖੋਹਾਂ ਤੇ ਸਮਾਜ ਵਿਰੋਧੀ ਵਾਰਦਾਤਾਂ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਲਈ ਸਿਵਲ ਕਪੜਿਆਂ ਵਿਚ ਪੁਲੀਆਂ, ਿਲੰਕ ...

ਪੂਰੀ ਖ਼ਬਰ »

ਰੰਗਮੰਚ ਉਤਸਵ ਮੌਕੇ 'ਜ਼ਿੰਦਗੀ' ਨਾਟਕ ਦਾ ਮੰਚਨ

ਅੰਮਿ੍ਤਸਰ, 22 ਮਾਰਚ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਵਿਖੇ ਚੱਲ ਰਹੇ ਰੰਗਮੰਚ ਉਤਸਵ ਦੌਰਾਨ ਅੱਜ ਕੇ. ਪੀ. ਆਰਟ ਕਲਚਰ ਅਤੇ ਵੈਲਫੇਅਰ ਸੁਸਾਇਟੀ ਵਲੋਂ ਜਗਦੇਵ ਢਿੱਲੋਂ ਦਾ ਲਿਖਿਆ ਅਤੇ ਅਮਨ ਭਾਰਦਵਾਜ ਦੇ ਨਿਰਦੇਸ਼ਨ ਹੇਠ ਪੰਜਾਬੀ ਨਾਟਕ 'ਜ਼ਿੰਦਗੀ­' ਦਾ ਮੰਚਨ ਕੀਤਾ ...

ਪੂਰੀ ਖ਼ਬਰ »

ਸ੍ਰੀ ਗੁਰੂ ਸਿੰਘ ਸਭਾ ਨੇ ਹੋਲੇ ਮਹੱਲੇ ਸਬੰਧੀ ਨਗਰ ਕੀਰਤਨ ਸਜਾਇਆ

ਅੰਮਿ੍ਤਸਰ, 22 ਮਾਰਚ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਸਿੰਘ ਸਭਾ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਹੋਲੇ ਮਹੱਲੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਰਮਈ ਨਿਸ਼ਾਨ ਸਾਹਿਬਾਂ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. ਨੇ ਜਿੱਤੀ ਔਰਤਾਂ ਅਤੇ ਮਰਦਾਂ ਦੀ ਕੁੱਲ ਹਿੰਦ ਅੰਤਰ 'ਵਰਸਿਟੀ ਪੈਂਚਕ ਸਿਲਾਟ ਚੈਂਪੀਅਨਸ਼ਿਪ

ਅੰਮਿ੍ਤਸਰ, 22 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏ. ਆਈ. ਯੂ.) ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਕਰਵਾਈ ਗਈ ਔਰਤਾਂ-ਮਰਦਾਂ ਦੀ ਕੁੱਲ ਹਿੰਦ ਅੰਤਰ 'ਵਰਸਿਟੀ ਪੈਂਚਕ ਸਿਲਾਟ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ | ਇਸ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਅਮੋਲਕ ਫ਼ਲਸਫ਼ਾ ਬਖ਼ਸ਼ਿਆ-ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, 22 ਮਾਰਚ (ਸਟਾਫ ਰਿਪੋਰਟਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕਾ) ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

13 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਛੇਹਰਟਾ, 22 ਮਾਰਚ (ਸੁਰਿੰਦਰ ਸਿੰਘ ਵਿਰਦੀ)¸ਥਾਣਾ ਛੇਹਰਟਾ ਪੁਲਿਸ ਨੇ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ | ਮੁਲਜਮ ਤੋਂ 12 ਪੇਟੀਆਂ ਰੋਇਲ ਸਟੈਗ, ਇਕ ਪੇਟੀ ਬੌਟਮਸ ਅੱਪ ਬਰਾਮਦ ਕਰਕੇ ਕੇਸ ਦਰਜ ਕਰਕੇ ਅਦਾਲਤ ਚ ਪੇਸ਼ ਕਰ ਦਿੱਤਾ ਹੈ | ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ 'ਤੇ ਜਾਨਲੇਵਾ ਹਮਲਾ

ਛੇਹਰਟਾ, 22 ਮਾਰਚ (ਸੁਰਿੰਦਰ ਸਿੰਘ ਵਿਰਦੀ)-ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਰਾਮ ਨਗਰ ਕਾਲੋਨੀ 'ਚ ਕੁਝ ਨੌਜਵਾਨਾਂ ਵਲੋਂ ਇਕ ਨੌਜਵਾਨ ਦੀ ਪਹਿਲਾਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਜਾਨੋ ਮਾਰਨ ਦੀ ਨੀਯਤ ਨਾਲ ਗੋਲੀਆਂ ਚਲਾਉਣ ਦੇ ਨਾਲ-ਨਾਲ ਘਰ ਜਾ ਕੇ ...

ਪੂਰੀ ਖ਼ਬਰ »

ਸਰੂਪ ਰਾਣੀ ਸਰਕਾਰੀ ਕਾਲਜ 'ਚ 2 ਰੋਜ਼ਾ ਯੁਵਕ ਮੇਲੇ ਦੀ ਸ਼ੁਰੂਆਤ

ਅੰਮਿ੍ਤਸਰ, 22 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਡਾਇਰੈਕਟਰ ਆਫ ਯੂਥ ਸਰਵਿਸਜਜ ਵਲੋਂ ਇਸਤਰੀਆਂ ਦੇ ਸਰੂਪ ਰਾਣੀ ਸਰਕਾਰੀ ਕਾਲਜ 'ਚ 2 ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਸ਼ੁਰੂ ਹੋ ਗਿਆ | ਇਹ ਯੁਵਕ ਮੇਲਾ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ...

ਪੂਰੀ ਖ਼ਬਰ »

ਮੱਖਣਵਿੰਡੀ ਵਿਖੇ ਹੋਲਾ ਮਹੱਲਾ ਸਬੰਧੀ ਸਮਾਗਮਾਂ ਦੀ ਆਰੰਭਤਾ

ਨਵਾਂ ਪਿੰਡ, 22 ਮਾਰਚ (ਜਸਪਾਲ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪਾਵਨ ਪਵਿੱਤਰ ਧਰਤੀ ਪਿੰਡ ਮੱਖਣਵਿੰਡੀ ਵਿਖੇ ਗੁਰਦੁਆਰਾ ਸਮੂਹ 'ਚ ਹੋਲਾ ਮਹੱਲਾ ਦੇ ਸਬੰਧ 'ਚ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਦੀ ਰਹਿਨੁਮਾਈ ਹੇਠ 7 ਦਿਨਾ ਸਾਲਾਨਾ ਸਮਾਗਮ ...

ਪੂਰੀ ਖ਼ਬਰ »

ਆਬੂਧਾਬੀ 'ਚ ਹੋਈਆਂ ਵਿਸ਼ਵ ਉਲੰਪਿਕ ਵਿਚ ਨਾਮਣਾ ਖੱਟਣ ਵਾਲੇ 6 ਸਪੈਸ਼ਲ ਬੱਚੇ ਅੱਜ ਅੰਮਿ੍ਤਸਰ ਪੁੱਜਣਗੇ

ਅੰਮਿ੍ਤਸਰ, 22 ਮਾਰਚ (ਹਰਮਿੰਦਰ ਸਿੰਘ)-ਆਬੂਧਾਬੀ ਵਿਚ ਹੋਈ ਵਿਸ਼ਵ ਉਲੰਪਿਕ 'ਚ ਨਾਮਣਾ ਖੱਟਣ ਵਾਲੇ ਛੇ ਵਿਸ਼ੇਸ਼ ਬੱਚੇ ਅੱਜ ਅੰਮਿ੍ਤਸਰ ਪੁੱਜਣਗੇ | ਇਨ੍ਹਾਂ ਬੱਚਿਆਂ ਵਿਚ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਦੋ ਪਹਿਲ ਸੈਂਟਰ ਦੇ ਤਿੰਨ ਅਤੇ ਇਬਾਦਤ ਸਪੈਸ਼ਲ ਸਕੂਲ ਦੀ ...

ਪੂਰੀ ਖ਼ਬਰ »

ਹਰਦਿਆਲ ਸਿੰਘ ਭਿੰਡੀ ਔਲਖ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ

ਅਜਨਾਲਾ, 22 ਮਾਰਚ (ਸੁੱਖ ਮਾਹਲ)-ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਇੰਡੀਅਨ ਕੌਾਸਲ ਆਫ ਐਗਰੀਕਲਚਰਲ ਐਾਡ ਰਿਸਰਚ ਕੇਂਦਰਾਂ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਦਿਆਲ ਸਿੰਘ ਭਿੰਡੀ ਔਲਖ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ...

ਪੂਰੀ ਖ਼ਬਰ »

ਜੇਠੂਵਾਲ 'ਚ ਗੁਰਦੁਆਰਾ ਬਾਬਾ ਸ਼ਹੀਦਾਂ ਵਿਖੇ ਸਾਲਾਨਾ ਮੇਲਾ ਕਰਵਾਇਆ

ਜੇਠੂਵਾਲ, 22 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)¸ਪਿੰਡ ਜੇਠੂਵਾਲ 'ਚ ਸਥਿਤ ਗੁਰਦੁਆਰਾ ਬਾਬਾ ਸ਼ਹੀਦਾਂ ਦੀ ਯਾਦ 'ਚ ਮਨਾਏ ਸਲਾਨਾ ਜੋੜ ਮੇਲੇ ਮੌਕੇ ਇਲਾਕੇ 'ਚੋਂ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਨਤਮਸਤਕ ਹੋਈਆਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ...

ਪੂਰੀ ਖ਼ਬਰ »

ਸ਼ਹਿਰ 'ਚ ਲੁੱਟਾਂ ਖੋਹਾਂ ਕਰਨ ਵਾਲਾ ਦਿਹਾਤੀ ਪੁਲਿਸ ਨੇ ਦਬੋਚਿਆ

ਅੰਮਿ੍ਤਸਰ, 22 (ਰੇਸ਼ਮ ਸਿੰਘ)-ਸ਼ਹਿਰ 'ਚ ਲੁੱਟਾਂ ਖੋਹਾਂ ਕਰਨ ਵਾਲੇ ਇਕ ਨੌਜਵਾਨ ਨੂੰ ਦਿਹਾਤੀ ਪੁਲਿਸ ਵਲੋਂ ਗਿ੍ਫਤਾਰ ਕੀਤਾ ਗਿਆ ਹੈ, ਜਿਸ ਨੇ ਕਬੂਲ ਕੀਤਾ ਕਿ ਉਸਨੇ ਚਾਰ ਲੁੱਟਾਂ ਖੋਹਾਂ ਹਾਲ 'ਚ ਹੀ ਕੀਤੀਆਂ ਹਨ | ਥਾਣਾ ਮਜੀਠਾ ਦੀ ਪੁਲਿਸ ਵਲੋਂ ਨਾਕੇਬੰਦੀ ਦੌਰਾਨ ...

ਪੂਰੀ ਖ਼ਬਰ »

ਗੁਰਦੁਆਰਾ ਬੋਹੜੀ ਸਾਹਿਬ ਕੋਟ ਖ਼ਾਲਸਾ ਵਿਖੇ ਹੋਲਾ ਮਹੱਲਾ ਸਮਾਗਮ

ਛੇਹਰਟਾ, 22 ਮਾਰਚ (ਵਡਾਲੀ)¸ਗੁਰਦੁਆਰਾ ਬੋਹੜੀ ਸਾਹਿਬ ਕੋਟ ਖ਼ਾਲਸਾ ਵਿਖੇ 80ਵੇਂ ਹੋਲਾ ਮਹੱਲਾ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧ ਵਿਚ 18 ਤੋਂ 21 ਮਾਰਚ ਤੱਕ ਧਾਰਮਿਕ ਦੀਵਾਨ ਸਜਾਏ ਗਏ | ਸਮਾਗਮਾਂ ਦੇ ਅਖ਼ੀਰਲੇ ਦਿਨ ਪੰਥ ਪ੍ਰਸਿੱਧ ਗਿਆਨੀ ਕੇਵਲ ...

ਪੂਰੀ ਖ਼ਬਰ »

ਚੋਣਾਂ ਦੌਰਾਨ ਵੱਡੀ ਗਿਣਤੀ ਪ੍ਰਵਾਸੀ ਭਾਰਤੀ ਪੰਜਾਬ ਆਉਣਗੇ- ਨੀਟਾ/ਪ੍ਰੋ: ਸ਼ਰਮਾ

ਕਲਾਨੌਰ, 22 ਮਾਰਚ (ਪੁਰੇਵਾਲ)-ਅਗਾਮੀਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਅੰਮਿ੍ਤਸਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਦੁਬਾਰਾ ਟਿਕਟ ਦੇਣ ਲਈ ਪ੍ਰਵਾਸੀ ਭਾਰਤੀਆਂ ਵਲੋਂ ਕਾਂਗਰਸ ਹਾਈਕਮਾਂਡ ਕੋਲੋਂ ਮੰਗ ਕੀਤੀ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪਾਂਸ਼ਟਾ ਦਾ ਮੰਦਬੁੱਧੀ ਨੌਜਵਾਨ ਸ੍ਰੀ ਦਰਬਾਰ ਸਾਹਿਬ 'ਚ ਗੁੰਮ

ਪਾਂਸ਼ਟਾ, 22 ਮਾਰਚ (ਸਤਵੰਤ ਸਿੰਘ)- ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਦਰਸ਼ਨ ਕਰਨ ਲਈ ਗਏ ਪਾਂਸ਼ਟਾ ਦੇ ਇਕ ਪਰਿਵਾਰ ਨਾਲ ਸਬੰਧਿਤ ਨੌਜਵਾਨ ਬੀਤੀ 17 ਮਾਰਚ ਤੋਂ ਗੁੰਮ ਹੈ ਤੇ ਅਜੇ ਤੱਕ ਪਰਿਵਾਰ ਨੂੰ ਉਸ ਦੀ ਕੋਈ ਉੱਘ-ਸੁੱਘ ਨਹੀਂ ਮਿਲੀ | 24 ਕੁ ਸਾਲ ਦੇ ਗੁੰਮਸ਼ੁਦਾ ...

ਪੂਰੀ ਖ਼ਬਰ »

ਅੱਪਰ ਦੁਆਬ ਨਹਿਰ 'ਚ ਨੌਜਵਾਨ ਦੀ ਮਿਲੀ ਲਾਸ਼

ਸੁਲਤਾਨਵਿੰਡ, 22 ਮਾਰਚ (ਗੁਰਨਾਮ ਸਿੰਘ ਬੁੱਟਰ)¸ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ 'ਚ ਦਿਮਾਗ਼ੀ ਪ੍ਰੇਸ਼ਾਨੀ ਕਰਨ ਇੱਕ ਸ਼ਾਦੀ ਸ਼ੁਦਾ ਨੌਜਵਾਨ ਦੀ ਪੁਲਿਸ ਵਲੋਂ ਗੋਤਾ ਖੋਰਾਂ ਦੀ ਸਹਾਇਤਾ ਨਾਲ ਲਾਸ਼ ਬਰਾਮਦ ਕੀਤੀ ਗਈ ਹੈ | ਇਸ ਮੌਕੇ ਪਰਿਵਾਰਕ ਮੈਂਬਰਾਂ ਮਿ੍ਤਕ ...

ਪੂਰੀ ਖ਼ਬਰ »

ਐਨ. ਸੀ. ਸੀ. ਅਫਸਰ ਸੁਖਪਾਲ ਸਿੰਘ ਨੂੰ ਵਧੀਆ ਸੇਵਾਵਾਂ ਲਈ ਮਿਲਿਆ ਪ੍ਰਸੰਸਾ ਪੱਤਰ

ਅੰਮਿ੍ਤਸਰ, 22 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫਸਟ ਪੰਜਾਬ ਬਟਾਲੀਅਨ ਐਨ. ਸੀ. ਸੀ. ਅੰਮਿ੍ਤਸਰ ਦੇ ਅਫਸਰ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਨੂੰ ਵਧੀਆ ਸੇਵਾਵਾਂ ਨਿਭਾਉਣ ਲਈ ਮੇਜਰ ਜਨਰਲ ਆਰ. ਐਸ. ਮਾਨ ਐਡੀਸ਼ਨਲ ਡਾਇਰੈਕਟਰ ਜਨਰਲ ਐਨ. ਸੀ. ਸੀ. ਵਲੋਂ ਵਿਸ਼ੇਸ਼ ...

ਪੂਰੀ ਖ਼ਬਰ »

ਮੰਦਰਾਂ 'ਚ ਪੂਜਾ ਤੇ ਫੁੱਲਾਂ ਅਤੇ ਗੁਲਾਲ ਦੀ ਵਰਖਾ ਕਰਕੇ ਮਨਾਈ ਹੋਲੀ

ਮਜੀਠਾ, 22 ਮਾਰਚ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਦੀਆਂ ਸਮੂਹ ਧਾਰਮਿਕ ਸਭਾ ਸੁਸਾਇਟੀਆਂ ਅਤੇ ਵੱਖ-ਵੱਖ ਵਰਗਾਂ ਵਲੋਂ ਹੋਲੀ ਦਾ ਤਿਉਹਾਰ ਆਪਸੀ ਪਿਆਰ ਅਤੇ ਸਦਭਾਵਨਾ ਦੇ ਮਾਹੌਲ ਵਿੱਚ ਮਨਾਇਆ ਗਿਆ | ਪਹਿਲਾਂ ਸਾਰਿਆਂ ਨੇ ਮਾਤਾ ਸ਼ਾਮਾ ਦੇ ਮੰਦਰ ਵਿੱਚ ਪੂਜਾ ਅਰਚਨਾ ...

ਪੂਰੀ ਖ਼ਬਰ »

ਸਟੇਟ ਐਵਾਰਡੀ ਲਖਵਿੰਦਰ ਸਿੰਘ ਹਵੇਲੀਆਣਾ ਦਾ ਸਨਮਾਨ

ਸਠਿਆਲਾ, 22 ਮਾਰਚ (ਜਗੀਰ ਸਿੰਘ ਸਫਰੀ)-ਸਰਕਾਰੀ ਸੈਕੰਡਰੀ ਸਕੂਲ ਬਲਸਰਾਏ ਦੇ ਮਾ: ਲਖਵਿੰਦਰ ਸਿੰਘ ਹਵੇਲੀਆਣਾ ਨੂੰ ਪੰਜਾਬ ਦੇ ਸਿੱਖਿਆ ਸਕੱਤਰ ਵਲੋਂ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਛੇਵੀਂ ਜਮਾਤ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ 80 ਪ੍ਰਾਣੀਆਂ ਨੇ ਅੰਮਿ੍ਤ ਛਕਿਆ

ਬਾਬਾ ਬਕਾਲਾ ਸਾਹਿਬ, 22 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਇਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਚਲਾਈ ਗਈ ਅੰਮਿ੍ਤ ਸੰਚਾਰ ਲਹਿਰ ਦੌਰਾਨ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਅੰਮਿ੍ਤ ਸੰਚਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਬਾਬਾ ਲਾਲ ਸਿੰਘ ਤੇ ਹੋਰਨਾਂ ਦਾ ਸਨਮਾਨ

ਮਾਨਾਂਵਾਲਾ, 22 ਮਾਰਚ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਰਾਮ ਦਾਸ ਲੰਗਰ ਹਾਲ, ਜੀ. ਟੀ. ਰੋਡ ਮਾਨਾਂਵਾਲਾ ਵਿਖੇ ਹੋਲੇ-ਮਹੱਲੇ ਦੇ ਸਬੰਧ ਵਿਚ ਪਿਛਲੇ 7 ਦਿਨਾਂ ਤੋਂ ਲੰਗਰ ਲਾਉਣ ਵਾਲੇ ਬਾਬਾ ਲਾਲ ਸਿੰਘ ਤੇ ਉਨ੍ਹਾਂ ਦੀ ਟੀਮ ਨੂੰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ...

ਪੂਰੀ ਖ਼ਬਰ »

ਗਾਇਕ ਮਨਜੀਤ ਪੱਪੂ ਬਾਬਾ ਜੀਵਨ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ

ਬਾਬਾ ਬਕਾਲਾ ਸਾਹਿਬ, 22 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਇੱਥੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸੁਸਾਇਟੀ ਨੌਸ਼ਿਹਰਾ ਪੰਨੂੰਆਂ ਵਲੋਂ ਪੰਜਾਬੀ ਸਾਹਿਤ ਸਭਾ ਵਲੋਂ ਚੱਲ ਰਹੀ ਮਰਹੂਮ ਪਿ੍ਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ ਬਾਬਾ ਬਕਾਲਾ ਸਾਹਿਬ ਵਿਖੇ ...

ਪੂਰੀ ਖ਼ਬਰ »

ਅਸੀਮਾਨੰਦ ਤੇ ਸਾਥੀਆਂ ਨੂੰ ਬਰੀ ਕਰਨ ਦੇ ਫ਼ੈਸਲੇ ਦਾ ਭਾਈ ਹਵਾਰਾ ਦੀ ਕਮੇਟੀ ਵਲੋਂ ਵਿਰੋਧ

ਅੰਮਿ੍ਤਸਰ, 22 ਮਾਰਚ (ਜੱਸ)-ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਨਿਯੁਕਤ ਕੀਤੀ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਪ੍ਰੋ: ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਹਿਲ, ਨਾਰਾਇਣ ਸਿੰਘ ਚੌੜਾ, ਜਸਪਾਲ ਸਿੰਘ ਤੇ ਮਾ. ਸੰਤੋਖ ਸਿੰਘ ਨੇ ...

ਪੂਰੀ ਖ਼ਬਰ »

ਏਕਮ ਸਾਹਿਤਕ ਮੰਚ ਦਾ ਹੋਇਆ ਸਾਲਾਨਾ ਸਮਾਰੋਹ

ਅੰਮਿ੍ਤਸਰ, 22 ਮਾਰਚ (ਹਰਮਿੰਦਰ ਸਿੰਘ)¸ਏਕਮ ਸਾਹਿਤ ਮੰਚ ਵਲੋਂ ਭਾਈ ਵੀਰ ਸਿੰਘ ਨਿਵਾਸ ਵਿਖੇ ਭਾਈ ਵੀਰ ਸਿੰਘ ਸਾਹਿਤ ਵਿਚਾਰ ਮੰਚ ਅਤੇ ਅੰਮਿ੍ਤਸਰ ਸਾਹਿਤ ਚਿੰਤਕ ਮੰਚ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ 'ਚ ਸ਼ਾਇਰ ਪਰਾਗ ਦੀ ਪੁਸਤਕ 'ਉਪਰਲਾ ਬਟਨ' 'ਤੇ ਵਿਚਾਰ-ਚਰਚਾ ...

ਪੂਰੀ ਖ਼ਬਰ »

ਬਾਬਾ ਦਰਸ਼ਨ ਸਿੰਘ ਗੁ: ਸ੍ਰੀ ਟਾਹਲਾ ਸਾਹਿਬ ਚੱਬਾ ਵਾਲਿਆਂ ਵਲੋਂ ਲੰਗਰ ਦੀ ਸ਼ੁਰੂਆਤ

ਚੱਬਾ, 22 ਮਾਰਚ (ਜੱਸਾ ਅਨਜਾਣ)¸ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਸ਼ੁੱਭ ਮੌਕੇ ਕੱਲ੍ਹ ਲੰਗਰਾਂ ਦੀ ਸ਼ੁਰੂਆਤ ਕੀਤੀ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਔਰਤ ਉਮੀਦਵਾਰਾਂ ਵਲੋਂ ਸਰਗਰਮੀ ਨਾਲ ਕੀਤਾ ਜਾ ਰਿਹਾ ਚੋਣ ਪ੍ਰਚਾਰ

ਅੰਮਿ੍ਤਸਰ, 22 ਮਾਰਚ (ਰੇਸ਼ਮ ਸਿੰਘ)-5 ਅਪ੍ਰੈਲ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾ ਲਈ ਪ੍ਰਚਾਰ ਦਾ ਚਲਣ ਹੌਲੀ ਹੌਲੀ ਤੇਜੀ ਫੜ ਰਿਹਾ ਹੈ, ਜਿਸ ਲਈ ਉਮੀਦਵਾਰਾਂ ਵਲੋਂ ਪਾਰਟੀਆਂ ਦੇ ਦੌਰ ਸ਼ੁਰੂ ਕਰ ਦਿੱਤੇ ਗਏ ਹਨ, ਇਸ ਦੇ ਨਾਲ ਹੀ ਚੋਣ ਪ੍ਰਚਾਰ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਔਰਤ ਉਮੀਦਵਾਰਾਂ ਵਲੋਂ ਸਰਗਰਮੀ ਨਾਲ ਕੀਤਾ ਜਾ ਰਿਹਾ ਚੋਣ ਪ੍ਰਚਾਰ

ਅੰਮਿ੍ਤਸਰ, 22 ਮਾਰਚ (ਰੇਸ਼ਮ ਸਿੰਘ)-5 ਅਪ੍ਰੈਲ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾ ਲਈ ਪ੍ਰਚਾਰ ਦਾ ਚਲਣ ਹੌਲੀ ਹੌਲੀ ਤੇਜੀ ਫੜ ਰਿਹਾ ਹੈ, ਜਿਸ ਲਈ ਉਮੀਦਵਾਰਾਂ ਵਲੋਂ ਪਾਰਟੀਆਂ ਦੇ ਦੌਰ ਸ਼ੁਰੂ ਕਰ ਦਿੱਤੇ ਗਏ ਹਨ, ਇਸ ਦੇ ਨਾਲ ਹੀ ਚੋਣ ਪ੍ਰਚਾਰ ...

ਪੂਰੀ ਖ਼ਬਰ »

ਮਜੀਠਾ ਵਿਖੇ ਨਸ਼ਿਆਂ ਵਿਰੋਧੀ ਸੈਮੀਨਾਰ ਅਤੇ ਜਾਗਰੂਕਤਾ ਰੈਲੀ

ਮਜੀਠਾ, 22 ਮਾਰਚ (ਮਨਿੰਦਰ ਸਿੰਘ ਸੋਖੀ)¸ਕਮਿਊਨਿਟੀ ਸਿਹਤ ਕੇਂਦਰ ਮਜੀਠਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਮੈਡੀਕਲ ਅਫ਼ਸਰ ਡਾ. ਸਤਪਾਲ ਸਿੰਘ ਦੀ ਬਾਜਵਾ ਅਗਵਾਈ 'ਚ ਨਸ਼ਾ ਵਿਰੋਧੀ ਸੈਮੀਨਾਰ ਲਗਾਇਆ ਗਿਆ ਅਤੇ ਜਾਗਰੂਕਤਾ ਰੈਲੀ ...

ਪੂਰੀ ਖ਼ਬਰ »

ਫੇਰੂਮਾਨ ਕਾਲਜ ਵਿਖੇ 'ਮੈਨੇਜਮੈਂਟ ਫੈਸਟ' ਕਰਵਾਇਆ

ਰਈਆ, 22 ਮਾਰਚ (ਸ਼ਰਨਬੀਰ ਸਿੰਘ ਕੰਗ)¸ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ, ਰਈਆ ਵਿਖੇ ਕਾਮਰਸ ਵਿਭਾਗ ਵਲੋਂ ਮੈਨੇਜਮੈਂਟ ਫੈਸਟ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਮੈਡਮ ਪ੍ਰੋ: ਅਰਵਿੰਦ ਸੈਣੀ ਨੇ ਕੀਤੀ | ...

ਪੂਰੀ ਖ਼ਬਰ »

ਅਜਨਾਲਾ-ਚੋਗਾਵਾਂ ਸੜਕ 'ਤੇ ਮਹਿਕਮੇ ਵਲੋਂ ਮਿੱਟੀ ਪਾ ਕੇ ਕੀਤੀ ਜਾ ਰਹੀ ਹੈ ਖਾਨਾਪੂਰਤੀ

ਓਠੀਆ, 22 ਮਾਰਚ (ਗੁਰਵਿੰਦਰ ਸਿੰਘ ਛੀਨਾ)¸ਅਜਨਾਲਾ ਚੋਗਾਵਾਂ ਸੜਕ ਦੀ ਅੰਤ ਖ਼ਸਤਾ ਹਾਲਤ ਕਾਰਨ ਲੋਕਾਂ ਨੂੰ ਬਹੁਤ ਮੁਸ਼ਿਲਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੜਕ ਵਿੱਚ ਪਏ ਡੂੰਘੇ ਟੋਇਆਂ ਕਾਰਨ ਨਿੱਤ ਦਿਨ ਹਾਦਸੇ ਵਾਪਰਨ ਕਾਰਨ ਕਈ ਕੀਮਤੀ ਜਾਨਾਂ ਲੋਕ ਗਵਾ ...

ਪੂਰੀ ਖ਼ਬਰ »

ਉਮਰਪੁਰਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਓਠੀਆ, 22 ਮਾਰਚ (ਗੁਰਵਿੰਦਰ ਸਿੰਘ ਛੀਨਾ)¸ਤਹਿਸੀਲ ਅਜਨਾਲਾ ਦੇ ਪਿੰਡ ਉਮਰਪੁਰਾ ਵਿਖੇ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆ ਵਲੋਂ ਉਸਾਰੇ ਗਏ ਗੁਰਦੁਆਰਾ ਸ਼ਹੀਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਿਖੇ ਗ਼ਰੀਬ ਅਤੇ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਕੈਂਪ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ 'ਚ ਵਰਕਸ਼ਾਪ ਲਗਾਈ

ਅੰਮਿ੍ਤਸਰ, 22 ਮਾਰਚ (ਰੇਸ਼ਮ ਸਿੰਘ)¸ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਚ ਇਕ ਅਜਿਹੀ ਮੈਡੀਕਲ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦਾ ਉਦਘਾਟਨ ਕਰਦਿਆਂ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਕੁਲਵੰਤ ਸਿੰਘ ਨੇ ਸ਼ਲਾਘਾ ਕੀਤਾ | ਇਸ ਮੌਕੇ ਡਾ: ਡਾਕਟਰ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਅਜਨਾਲਾ ਦੀ ਮੀਟਿੰਗ

ਅਜਨਾਲਾ, 22 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਅਜਨਾਲਾ ਦੀ ਵਰਕਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਤਹਿਸੀਲ ਪ੍ਰਧਾਨ ਨੰਬਰਦਾਰ ਸੁਰਜੀਤ ਸਿੰਘ ਗ੍ਰੰਥਗੜ੍ਹ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਨੰਬਰਦਾਰਾਂ ਦੀਆਂ ਭਖਦੀਆਂ ਮੰਗਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX