ਤਾਜਾ ਖ਼ਬਰਾਂ


ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 4 ਵਿਕਟਾਂ ਨਾਲ ਹਰਾਇਆ
. . .  about 5 hours ago
ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  1 day ago
ਫਿਲੌਰ ,19 ਜੂਨ - ਫਿਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚ ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਸੰਜੀਵ ਕੁਮਾਰ ਪਿੰਡ ਢੋਲਵਾਹਾ ਰੋਡ ਨੇੜੇ ਆਈ ਟੀ ਆਈ ਹਰਿਆਣਾ ਦੇ ਟਰੇਨਿੰਗ ...
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  1 day ago
ਹਰੀਕੇ ਪੱਤਣ , 19 ਜੂਨ {ਸੰਜੀਵ ਕੁੰਦਰਾ} -ਨਾਰਕੋਟੈਕ ਸੈੱਲ ਤਰਨਤਾਰਨ ਦੀ ਟੀਮ ਨੇ ਪਿੰਡ ਬੂਰ ਨਜ਼ਦੀਕ 3 ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੰਜੇ ਦਾ ਸੇਰੁ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਮਾਰ ਮੁਕਾਇਆ
. . .  1 day ago
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)- ਸਿਰ 'ਚ ਮੰਜੇ ਦੇ ਸੇਰੁ ਮਾਰ ਕੇ ਇਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹਾ ਜਿਸ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ....
ਬਿਹਾਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 128 ਬੱਚਿਆਂ ਨੇ ਤੋੜਿਆ ਦਮ
. . .  1 day ago
ਪਟਨਾ, 18 ਜੂਨ- ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹਰ ਘੰਟੇ ਬੱਚਿਆ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਮਰਨ ਵਾਲੇ ਬੱਚਿਆਂ ਦੀ ਗਿਣਤੀ 128 ਤੱਕ ਪਹੁੰਚ ਗਈ...
ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 36 ਓਵਰਾਂ ਤੋ ਬਾਅਦ ਦੱਖਣੀ ਅਫ਼ਰੀਕਾ 149/4
. . .  1 day ago
ਅਨੰਤਨਾਗ 'ਚ ਸ਼ਹੀਦ ਹੋਏ ਅਨਿਲ ਜਸਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਊਨਾ, 19 ਜੂਨ (ਹਰਪਾਲ ਸਿੰਘ ਕੋਟਲਾ) - ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇੱਕ ਮੁੱਠਭੇੜ 'ਚ ਸ਼ਹੀਦ ਹੋਏ ਊਨਾ ਦੇ ਸਪੂਤ ਅਨਿਲ ਜਸਵਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ....
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : 30 ਓਵਰਾਂ ਤੋ ਦੱਖਣੀ ਅਫਰੀਕਾ 124/3
. . .  1 day ago
ਕਿਸਾਨ ਕੋਲੋਂ ਟਰਾਂਸਫ਼ਾਰਮਰ ਬਦਲਣ ਦੇ ਇਵਜ਼ 'ਚ ਰਿਸ਼ਵਤ ਲੈਂਦਾ ਜੇ.ਈ ਕਾਬੂ
. . .  1 day ago
ਮਲੋਟ, 19 ਜੂਨ (ਗੁਰਮੀਤ ਸਿੰਘ ਮੱਕੜ)ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸੜੇ ਟਰਾਂਸਫ਼ਾਰਮਰ ਨੂੰ ਬਦਲਣ ਦੇ ਇਵਜ਼ ਵਿਚ ਪਿੰਡ ਕਬਰਵਾਲਾ ਦੇ ਕਿਸਾਨ ਰਣਜੀਤ ਸਿੰਘ ਕੋਲੋਂ 5 ਹਜ਼ਾਰ ਰਿਸ਼ਵਤ ਲੈਦੇ ਬਿਜਲੀ ਬੋਰਡ ਦੇ ਜੇ.ਈ ਜੱਸਾ ਸਿੰਘ ਨੂੰ ਰੰਗੇ ਹੱਥੀ ਕਾਬੂ ਕੀਤਾ
ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 19 ਜੂਨ- ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਅੱਜ ਭਾਰਤ ਨੇ ਬੰਗਲਾਦੇਸ਼ ਦੇ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ। ਇਸ ਦੇ ਬਦਲੇ 'ਚ ਬੰਗਲਾਦੇਸ਼ ....
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 59 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਦੂਜਾ ਖਿਡਾਰੀ ਆਊਟ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ :13 ਓਵਰਾਂ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਅਕਾਲੀ ਦਲ (ਅ) ਹਰ ਜ਼ਿਲ੍ਹੇ 'ਚ ਮਨਾਏਗੀ ਗਤਕਾ ਦਿਹਾੜਾ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੂਨ (ਅਰੁਣ ਆਹੂਜਾ)- ਬੀਤੇ 5 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਪੱਧਰ 'ਤੇ 21 ਜੂਨ ਦੇ ਦਿਹਾੜੇ ਨੂੰ ਬਤੌਰ 'ਗਤਕਾ ਦਿਹਾੜਾ' ਮਨਾਉਂਦੀ ਆ ਰਹੀ ਹੈ । ਉਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਇਸ 21 ਜੂਨ ਨੂੰ ਵੀ ਪਾਰਟੀ ਵੱਲੋਂ....
ਭਾਰਤ ਨੂੰ ਲੱਗਾ ਵੱਡਾ ਝਟਕਾ, ਸਿਖਰ ਧਵਨ ਵਿਸ਼ਵ ਕੱਪ ਤੋਂ ਬਾਹਰ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 10 ਓਵਰਾਂ ਤੋ ਦੱਖਣੀ ਅਫ਼ਰੀਕਾ 40/1
. . .  1 day ago
ਪਿੰਡ ਤੇੜਾ ਖ਼ੁਰਦ ਦੇ ਇੱਕ ਪਰਿਵਾਰ ਦੇ 4 ਮੈਂਬਰ ਭੇਦ ਭਰੇ ਹਾਲਤਾਂ 'ਚ ਲਾਪਤਾ
. . .  1 day ago
ਐੱਚ.ਬੀ. ਸਿੰਘ ਗੰਨ ਹਾਊਸ ਦੀ ਕੰਧ ਪਾੜ ਕੇ ਅਸਲਾ ਚੋਰੀ ਕਰਨ ਵਾਲੇ 4 ਦੋਸ਼ੀਆਂ 'ਚੋਂ 1 ਗ੍ਰਿਫ਼ਤਾਰ
. . .  1 day ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਮਰੇ ਬੱਚਿਆਂ ਦੀ ਗਿਣਤੀ ਦੱਸਣ ਤੋਂ ਸੁਸ਼ੀਲ ਮੋਦੀ ਨੇ ਕੀਤਾ ਇਨਕਾਰ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 9 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਆਊਟ
. . .  1 day ago
ਨਸ਼ੇ ਦੀ ਹਾਲਤ 'ਚ ਛੱਪੜ ਵਿਚ ਡਿੱਗਿਆ ਵਿਅਕਤੀ, ਡੁੱਬਣ ਕਾਰਨ ਹੋਈ ਮੌਤ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਨਿਊਜ਼ੀਲੈਂਡ ਵਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਸਰਕਾਰੀ ਸਕੂਲ 'ਚ ਕਲਾਸ ਦੌਰਾਨ ਵਿਦਿਆਰਥਣਾਂ 'ਤੇ ਛੱਤ ਦਾ ਡਿੱਗਿਆ ਪਲੱਸਤਰ
. . .  1 day ago
'ਇੱਕ ਰਾਸ਼ਟਰ ਇੱਕ ਚੋਣ' ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਬੈਠਕ
. . .  1 day ago
11 ਮਹੀਨਿਆਂ ਤੋਂ ਕੁਵੈਤ 'ਚ ਬੰਦੀ ਪਤਨੀ ਦੀ ਉਡੀਕ 'ਚ ਪਤੀ ਦੀ ਹੋਈ ਮੌਤ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਜਨਮਦਿਨ ਦੀ ਦਿੱਤੀ ਵਧਾਈ
. . .  1 day ago
ਚੋਣਾਂ ਦੌਰਾਨ ਸੰਨੀ ਦਿਓਲ ਨੇ ਚੋਣ ਕਮਿਸ਼ਨ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ
. . .  1 day ago
ਛੱਤੀਸਗੜ੍ਹ ਦੇ ਬੀਜਾਪੁਰ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਦੀ ਮਿਲੀ ਲਾਸ਼
. . .  1 day ago
ਚਿਤੌੜਗੜ੍ਹ 'ਚ ਭਾਰੀ ਮੀਂਹ ਕਾਰਨ ਨਾਲੇ 'ਚ ਫਸੀ ਬੱਸ, ਸਵਾਰ ਸਨ 35 ਯਾਤਰੀ
. . .  1 day ago
ਸ੍ਰੀ ਮੁਕਤਸਰ ਸਾਹਿਬ: 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜੇ ਗਏ ਰਾਕੇਸ਼ ਚੌਧਰੀ ਸਮੇਤ 6 ਦੋਸ਼ੀ
. . .  1 day ago
ਏ.ਆਈ.ਸੀ.ਸੀ ਨੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੰਗ ਕਰਨ ਦਾ ਕੀਤਾ ਫ਼ੈਸਲਾ
. . .  1 day ago
ਦਿੱਲੀ: ਫਲਾਈਓਵਰ ਦੇ ਹੇਠਾਂ ਪਏ ਸਕਰੈਪ ਦੇ ਢੇਰ ਨੂੰ ਲੱਗੀ ਭਿਆਨਕ ਅੱਗ
. . .  1 day ago
ਛੱਪੜ 'ਚ ਡੁੱਬਣ ਕਾਰਨ ਦੋ ਸਾਲਾ ਬੱਚੇ ਦੀ ਮੌਤ
. . .  1 day ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਬੁਲਾਈ ਗਈ ਬੈਠਕ 'ਚ ਸ਼ਾਮਲ ਹੋਣਗੇ ਸੀਤਾ ਰਾਮ ਯੇਚੁਰੀ
. . .  1 day ago
ਘਰੇਲੂ ਝਗੜੇ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ
. . .  1 day ago
ਹਿਜ਼ਬੁਲ ਮੁਜਾਹਿਦੀਨ ਨਾਲ ਸੰਬੰਧਿਤ 5 ਅੱਤਵਾਦੀ ਗ੍ਰਿਫ਼ਤਾਰ
. . .  1 day ago
ਸਾਬਕਾ ਮਿਸ ਇੰਡੀਆ ਉਸ਼ੋਸ਼ੀ ਸੇਨਗੁਪਤਾ ਨਾਲ ਬਦਸਲੂਕੀ ਦੇ ਮਾਮਲੇ 'ਚ 7 ਲੋਕ ਗ੍ਰਿਫ਼ਤਾਰ
. . .  1 day ago
ਜ਼ਾਕਿਰ ਨਾਇਕ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
. . .  1 day ago
ਜਨਮਦਿਨ ਮੌਕੇ ਪ੍ਰਿਅੰਕਾ ਗਾਂਧੀ ਅਤੇ ਮਨਮੋਹਨ ਸਿੰਘ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  1 day ago
ਟੈਂਪੂ ਚਾਲਕ 'ਤੇ ਪੁਲਿਸ ਤਸ਼ੱਦਦ ਦੀ ਜਾਂਚ ਸੀ.ਬੀ.ਆਈ. ਕੋਲ ਕਰਾਉਣ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ
. . .  1 day ago
ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ
. . .  1 day ago
ਪ੍ਰਧਾਨ ਮੰਤਰੀ ਮੋਦੀ ਵਲੋਂ ਬੁਲਾਈ ਗਈ ਬੈਠਕ 'ਚ ਹਿੱਸਾ ਨਹੀਂ ਲੈਣਗੇ ਸ਼ਰਦ ਪਵਾਰ
. . .  1 day ago
ਓਮ ਬਿੜਲਾ ਬਣੇ ਲੋਕ ਸਭਾ ਦੇ ਸਪੀਕਰ, ਕਾਂਗਰਸ ਨੇ ਵੀ ਦਿੱਤਾ ਸਮਰਥਨ
. . .  1 day ago
ਕਾਂਗਰਸ ਨੇ ਲੋਕ ਸਭਾ ਸਪੀਕਰ ਲਈ ਓਮ ਬਿੜਲਾ ਦੇ ਨਾਂ ਦਾ ਕੀਤਾ ਸਮਰਥਨ
. . .  1 day ago
ਲੋਕ ਸਭਾ 'ਚ ਸਪੀਕਰ ਦੇ ਅਹੁਦੇ ਲਈ ਪ੍ਰਧਾਨ ਮੰਤਰੀ ਨੇ ਰੱਖਿਆ ਓਮ ਬਿੜਲਾ ਦੇ ਨਾਂ ਦਾ ਪ੍ਰਸਤਾਵ
. . .  1 day ago
ਲੋਕ ਸਭਾ ਸਪੀਕਰ ਦੀ ਚੋਣ ਪ੍ਰਕਿਰਿਆ ਸ਼ੁਰੂ
. . .  1 day ago
ਟਰੇਨ 'ਚੋਂ ਡਿੱਗਣ ਕਾਰਨ ਔਰਤ ਦੀ ਮੌਤ
. . .  1 day ago
ਮਾਲੀ 'ਚ ਹੋਏ ਅੱਤਵਾਦੀ ਹਮਲੇ 'ਚ 38 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਚੇਤ ਸੰਮਤ 551

ਜਲੰਧਰ

ਲਿੱਲੀ ਰਿਜ਼ੋਰਟ 'ਚ ਹੋਲੀ ਵਾਲੇ ਦਿਨ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ

ਜਲੰਧਰ ਛਾਉਣੀ, 22 ਮਾਰਚ (ਪਵਨ ਖਰਬੰਦਾ)-ਥਾਣਾ ਛਾਉਣੀ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਲਿੱਲੀ ਰਿਜ਼ੋਰਟ 'ਚ ਹੋਲੀ ਦੇ ਸ਼ੁੱਭ ਦਿਹਾੜੇ ਦੇ ਸਬੰਧ 'ਚ ਰੱਖੇ ਗਏ ਇਕ ਸਮਾਗਮ ਦੌਰਾਨ ਦੋ ਧਿਰਾਂ ਵਲੋਂ ਜ਼ੰਮ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਤੇ ਇਸ ਸਭ ਕੁਝ ਮੌਕੇ 'ਤੇ ਖੜ੍ਹੇ ਪੁਲਿਸ ਕਰਮਚਾਰੀਆਂ ਤੇ ਰਿਜ਼ਾਰਟ ਵਲੋਂ ਤਾਇਨਾਤ ਕੀਤੇ ਗਏ ਬਾਊਾਸਰਾਂ ਦੀ ਮੌਜੂਦਗੀ 'ਚ ਕੀਤਾ ਗਿਆ | ਇਸ ਦੌਰਾਨ ਕੁਝ ਲੋਕ ਮਾਮੂਲੀ ਜ਼ਖ਼ਮੀ ਵੀ ਹੋ ਗਏ ਦੱਸੇ ਜਾ ਰਹੇ ਹਨ | ਲਿੱਲੀ ਰਿਜ਼ੋਰਟ 'ਚ ਹੋਈ ਗੁੰਡਾਗਰਦੀ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਛਾਉਣੀ ਦੇ ਮੁਖੀ ਤੇ ਪਰਾਗਪੁਰ ਚੌਾਕੀ ਦੇ ਇੰਚਾਰਜ ਨਰਿੰਦਰ ਮੋਹਨ ਸਮੇਤ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਪਹੁੰਚ ਗਏ, ਜਿੰਨ੍ਹਾਂ ਵਲੋਂ ਕੁਝ ਹਮਲਾਵਰਾਂ ਨੂੰ ਹਿਰਾਸਤ 'ਚ ਵੀ ਲੈ ਲਿਆ ਗਿਆ | ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਝਗੜੇ ਦਾ ਮੁੱਖ ਕਾਰਨ ਕਿਸੇ ਸ਼ਰਾਰਤੀ ਅਨਸਰ ਵਲੋਂ ਕਿਸੇ ਲੜਕੀ ਨਾਲ ਛੇੜਛਾੜ ਕਰਨਾ ਸੀ, ਜਿਸ 'ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਵਿਰੋਧ ਕੀਤਾ ਗਿਆ ਤਾਂ ਦੋਵੇਂ ਹੀ ਧਿਰਾਂ ਦੇ ਲੋਕ ਆਹਮੋ-ਸਾਹਮਣੇ ਹੋ ਗਏ ਤੇ ਇਕ ਦੂਸਰੇ 'ਤੇ ਕੁਰਸੀਆਂ ਤੇ ਲੱਤਾਂ ਆਦਿ ਨਾਲ ਹਮਲਾ ਕਰ ਲੱਗ ਪਏ | ਇਸ ਸਬੰਧੀ ਜਦੋਂ ਪਰਾਗਪੁਰ ਚੌਾਕੀ ਦੇ ਇੰਚਾਰਜ ਨਰਿੰਦਰ ਮੋਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਿੱਲੀ ਰਿਜ਼ਾਰਟ ਦੇ ਪ੍ਰਬੰਧਕਾਂ ਵਲੋਂ ਆਪਣੇ ਰਿਜ਼ੋਰਟ 'ਚ ਹੋਲੀ ਦੇ ਸਬੰਧ 'ਚ ਸਮਾਗਮ ਕਰਵਾਇਆ ਜਾ ਰਿਹਾ ਸੀ, ਜਿਸ 'ਚ ਸ਼ਾਦੀ ਸ਼ੁਦਾ ਜੋੜੇ ਹੀ ਦਾਖਲ ਹੋ ਸਕਦੇ ਸਨ ਪ੍ਰੰਤੂ ਇਸ ਦੌਰਾਨ ਇਕ ਪਰਿਵਾਰ ਨਾਲ ਆਏ ਕੁਝ ਨੌਜਵਾਨਾਂ ਵਲੋਂ ਸ਼ਰਾਰਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਦਾ ਇਕ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਵਿਰੋਧ ਕੀਤਾ ਗਿਆ ਤਾਂ ਦੋਵੇਂ ਹੀ ਧਿਰਾਂ ਦੇ ਲੋਕ ਆਹਮੋ-ਸਾਹਮਣੇ ਹੋ ਕੇ ਗਾਲੀ-ਗਲੋਚ ਕਰ ਲੱਗ ਪਏ ਤੇ ਇਹ ਗੱਲ ਹੱਥੋਪਾਈ ਤੱਕ ਪਹੁੰਚ ਗਈ | ਉਨ੍ਹਾਂ ਦੱਸਿਆ ਕਿ ਇਸ ਦੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਸਮੇਤ ਪੁਲਿਸ ਪਾਰਟੀ ਪਹੁੰਚ ਕੇ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਪਿਆ ਪ੍ਰੰਤੂ ਕਿਸੇ ਵੀ ਧਿਰ ਵਲੋਂ ਕਿਸੇ ਵੀ ਧਿਰ ਿਖ਼ਲਾਫ਼ ਸ਼ਿਕਾਇਤ ਨਾ ਦਿੱਤੇ ਜਾਣ ਕਾਰਨ ਹਿਰਾਸਤ 'ਚ ਲਏ ਨੌਜਵਾਨਾਂ ਨੂੰ ਬਿਨਾਂ ਕਾਨੂੰਨੀ ਕਾਰਵਾਈ ਕੀਤੇ ਹੀ ਛੱਡ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਰਿਜ਼ਾਰਟ 'ਚ ਕਰਵਾਏ ਜਾ ਰਹੇ ਸਮਾਗਮ 'ਚ ਸ਼ਾਮਿਲ ਹੋਣ ਲਈ ਇਕ ਜੋੜੇ ਪਾਸੋਂ ਇਕ ਹਜ਼ਾਰ ਰੁਪਏ ਲਏ ਜਾ ਰਹੇ ਸਨ |
ਇਕ ਜੋੜੇ ਪਾਸੋਂ ਲਏ ਸਨ ਇਕ ਹਜ਼ਾਰ ਰੁਪਏ
ਇਹ ਵੀ ਜਾਣਕਾਰੀ ਮਿਲੀ ਹੈ ਕਿ ਲਿੱਲੀ ਰਿਜ਼ੋਰਟ 'ਚ ਹੋਲੀ ਦੇ ਸਬੰਧ 'ਚ ਕਰਵਾਏ ਗਏ ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਇਕ ਜੋੜੇ ਦੀ ਐਾਟਰੀ ਲਈ ਇਕ ਹਜ਼ਾਰ ਰੁਪਏ ਲਏ ਗਏ ਸਨ ਤੇ ਉਨ੍ਹਾਂ ਵਲੋਂ ਅੰਦਰ ਆਉਣ ਵਾਲੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪ੍ਰਬੰਧਕਾਂ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪ੍ਰੰਤੂ ਸ਼ਰੇਆਮ ਹੋਈ ਗੁੰਡਾਗਰਦੀ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਸੀ ਕਿ ਪ੍ਰਬੰਧਕਾਂ ਵਲੋਂ ਸੁਰੱਖਿਆ ਦੇ ਕਿੰਨੇ ਪ੍ਰਬੰਧ ਕੀਤੇ ਗਏ ਸਨ | ਇਸ ਦੌਰਾਨ ਕੁਝ ਲੋਕਾਂ ਵਲੋਂ ਪ੍ਰਬੰਧਕਾਂ ਦੀ ਇਸ ਢਿੱਲੀ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ |
ਕੀ ਕਹਿੰਦੇ ਹਨ ਪ੍ਰਬੰਧਕ
ਇਸ ਸਬੰਧੀ ਜਦੋਂ ਲਿੱਲੀ ਰਿਜ਼ਾਰਟ ਦੇ ਮੈਨੇਜਰ ਮਨਜੀਤ ਮਿਸ਼ਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਿਜ਼ਾਰਟ 'ਚ ਹੋਲੀ ਵਾਲੇ ਦਿਨ ਦੋ ਧਿਰਾਂ 'ਚ ਝਗੜਾ ਜ਼ਰੂਰ ਹੋਇਆ ਸੀ ਪ੍ਰੰਤੂ ਇਹ ਝਗੜਾ ਕਿਸ ਕਾਰਨ ਤੋਂ ਹੋਇਆ ਸੀ ਇਸ ਸਬੰਧੀ ਕੋਈ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਸੀ ਪ੍ਰੰਤੂ ਇਹ ਗੱਲ ਤਾਂ ਪੱਕੀ ਹੈ ਕਿ ਇਹ ਝਗੜਾ ਕਿਸੇ ਲੜਕੀ ਨਾਲ ਛੇੜਛਾੜ ਕਾਰਨ ਨਹੀਂ ਹੋਇਆ ਹੈ, ਕਿਉਂਕਿ ਉਨ੍ਹਾਂ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ |

11 ਪੇਟੀਆਂ ਸ਼ਰਾਬ ਸਮੇਤ 3 ਕਾਬੂ

ਮਕਸੂਦਾਂ, 22 ਮਾਰਚ (ਲਖਵਿੰਦਰ ਪਾਠਕ)-ਥਾਣਾ 8 ਦੀ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਅਲਗ-ਅਲਗ ਕੁਲ 11 ਪੇਟੀਆਂ ਸ਼ਰਾਬ ਨਾਲ ਕਾਬੂ ਕੀਤਾ ਹੈ | ਪਹਿਲੇ ਦੋਸ਼ੀ ਗਗਨਦੀਪ ਸਿੰਘ ਨੂੰ 3 ਪੇਟੀਆਂ, ਦੂਜੇ ਦੋਸ਼ੀ ਮਨੀਸ਼ ਵਾਸੀ ਸੋਢਲ ਨਗਰ ਨੂੰ ਸੋਢਲ ਪਾਰਕ ਨੇੜੇ 4 ਪੇਟੀਆਂ, ਤੀਸਰੇ ...

ਪੂਰੀ ਖ਼ਬਰ »

ਲਿਫ਼ਾਫ਼ੇ ਬਣਾਉਣ ਦਾ ਭਰਿਆ 50 ਹਜ਼ਾਰ ਜੁਰਮਾਨਾ

ਜਲੰਧਰ, 22 ਮਾਰਚ (ਸ਼ਿਵ)-ਗੈਰ ਕਾਨੂੰਨੀ ਤਰੀਕੇ ਨਾਲ ਪਲਾਸਟਿਕ ਦੇ ਲਿਫ਼ਾਫ਼ੇ ਬਣਾਉਣ ਵਾਲੇ ਸਨਅਤੀ ਇਕਾਈ ਨੇ 50 ਹਜ਼ਾਰ ਰੁਪਏ ਜੁਰਮਾਨਾ ਜਮ੍ਹਾਂ ਕਰਵਾ ਦਿੱਤਾ ਹੈ | ਹੈਲਥ ਅਫ਼ਸਰ ਡਾ. ਕ੍ਰਿਸ਼ਨ ਸ਼ਰਮਾ ਦੀ ਅਗਵਾਈ ਵਿਚ ਨਿਗਮ ਦੀ ਇਕ ਟੀਮ ਨੇ ਇੰਡਸਟਰੀਅਲ ਏਰੀਏ 'ਚ ...

ਪੂਰੀ ਖ਼ਬਰ »

ਬਿਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - ਤੇਜ ਮੋਹਨ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਇਕ ਵਿਅਕਤੀ ਨੇ ਬਿਮਾਰੀ ਦੇ ਚਲਦੇ ਦਿਮਾਗੀ ਪ੍ਰੇਸ਼ਾਨੀ ਕਰਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਮਿ੍ਤਕ ਦੀ ਪਹਿਚਾਣ ਦੀਪ ਸੇਹਾਨ (38) ਪੁੱਤਰ ਗੰਗਾ ਪ੍ਰਸਾਦਿ ਮੂਲ ਵਾਸੀ ਯੂ.ਪੀ. ਵਜੋਂ ...

ਪੂਰੀ ਖ਼ਬਰ »

ਲਾਪਤਾ ਅਮਰਜੀਤ ਸਿੰਘ ਅੰਬੂ ਦੀ ਲਾਸ਼ ਖੂਹ 'ਚੋਂ ਮਿਲੀ

ਮੱਲ੍ਹੀਆਂ ਕਲਾਂ, 22 ਮਾਰਚ (ਮਨਜੀਤ ਮਾਨ) ਸੇਵਾਮੁਕਤ ਪੁਲਿਸ ਮੁਲਾਜ਼ਮ ਅਮਰਜੀਤ ਸਿੰਘ ਉਰਫ਼ ਅੰਬੂ ਉਮਰ ਕਰੀਬ 65 ਸਾਲ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਰਸੂਲਪੁਰ ਕਲਾਂ ਜੋ ਕਿ 15-16 ਦਿਨਾਂ ਤੋਂ ਘਰੋਂ ਕਿਧਰੇ ਚਲਾ ਗਿਆ ਸੀ, ਦੀ ਲਾਸ਼ ਪਿੰਡ ਰਸੂਲਪੁਰ ਕਲਾਂ ਦੇ ਬੇਆਬਾਦ ...

ਪੂਰੀ ਖ਼ਬਰ »

ਹਾਟ ਮਿਕਸ ਪਲਾਂਟ ਵਾਲੇ ਨੂੰ ਨਿਗਮ ਨੇ ਕੀਤੀ ਸਿਰਫ 15 ਲੱਖ ਦੀ ਅਦਾਇਗੀ

ਜਲੰਧਰ, 22 ਮਾਰਚ (ਸ਼ਿਵ)- ਟੁੱਟੀਆਂ ਸੜਕਾਂ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਕੁਝ ਸਮੇਂ ਹੋਰ ਉਡੀਕ ਕਰਨੀ ਪੈ ਸਕਦੀ ਹੈ ਕਿਉਂਕਿ ਟੁੱਟੀਆਂ ਸੜਕਾਂ ਨੂੰ ਲੁਕ ਬਜਰੀ ਨਾਲ ਠੀਕ ਕਰਨ ਵਾਲੇ ਹਾਟ ਮਿਕਸ ਪਲਾਂਟ ਮਾਲਕ ਨੂੰ 2.50 ਕਰੋੜ ਦੀ ਅਦਾਇਗੀ ਕੀਤੀ ਜਾਣੀ ਹੈ ...

ਪੂਰੀ ਖ਼ਬਰ »

ਦਿਲ ਦਾ ਦੌਰਾ ਪੈਣ ਨਾਲ ਬਿ੍ਗੇਡੀਅਰ ਦੀ ਮੌਤ

ਜਲੰਧਰ ਛਾਉਣੀ, 22 ਮਾਰਚ (ਪਵਨ ਖਰਬੰਦਾ)-ਥਾਣਾ ਛਾਉਣੀ ਅਧੀਨ ਆਉਂਦੀ ਗੈਟ ਸਲਿਪ ਰੋਡ ਨੇੜੇ ਬੜਿੰਗ ਵਿਖੇ ਬੀਤੀ ਸਵੇਰ ਆਪਣੇ ਸਾਥੀਆਂ ਨਾਲ ਸਾਈਕਲਿੰਗ ਕਰ ਰਹੇ ਇਕ ਬਿ੍ਗੇਡੀਅਰ ਰੈਂਕ ਦੇ ਅਧਿਕਾਰੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਉਸ ਦੇ ਸਾਥੀਆਂ ਦੀ ਮਦਦ ...

ਪੂਰੀ ਖ਼ਬਰ »

ਕੂਕਾ ਮਹਾਜਨ ਨੂੰ ਭੇਜਿਆ ਜੇਲ੍ਹ

ਜਲੰਧਰ, 22 ਮਾਰਚ (ਐਮ. ਐੱਸ. ਲੋਹੀਆ) - ਜੋਤੀ ਚੌਕ ਨੇੜੇ ਏ. ਸੀ. ਮਾਰਕੀਟ 'ਚ 1 ਨਵੰਬਰ ਦੀ ਰਾਤ ਨੂੰ ਚੱਲ ਰਹੇ ਜੂਏ ਨੂੰ ਲੁੱਟਣ ਦੀ ਕੋਸ਼ਿਸ਼ 'ਚ ਚਲਾਈਆਂ ਗਈਆਂ ਗੋਲੀਆਂ ਦੇ ਮਾਮਲੇ 'ਚ ਦਰਜ ਮੁਕੱਦਮੇ ਤਹਿਤ ਗਿ੍ਫ਼ਤਾਰ ਮੁਲਜ਼ਮ ਕੂਕਾ ਮਹਾਜਨ ਉਰਫ਼ ਵਿਵੇਕ ਮਹਾਜਨ ਅਤੇ ਰਿਸ਼ੂ ...

ਪੂਰੀ ਖ਼ਬਰ »

90 ਕਰੋੜ 'ਚ ਨਬੇੜਨ ਲਈ ਬੈਂਕ ਨੇ ਮੁੱਖ ਦਫ਼ਤਰ ਤੋਂ ਮੰਗੀ ਮਨਜ਼ੂਰੀ

ਜਲੰਧਰ, 22 ਮਾਰਚ (ਸ਼ਿਵ ਸ਼ਰਮਾ)- ਇੰਪਰੂਵਮੈਂਟ ਟਰੱਸਟ ਜਲੰਧਰ ਦਾ 115 ਕਰੋੜ ਰੁਪਏ ਦਾ ਕਰਜ਼ਾ ਹੱਲ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ | ਟਰੱਸਟ ਨੇ ਪੀ. ਐਨ. ਬੀ. ਨੂੰ ਇਕ ਚਿੱਠੀ ਭੇਜ ਕੇ ਮੰਗ ਕੀਤੀ ਸੀ ਕਿ ਉਸ ਦੇ ਕਰਜ਼ੇ ਦਾ ਕੇਸ ਯਕ ਮੁਸ਼ਤ ਸਕੀਮ 'ਚ 90 ਕਰੋੜ 'ਚ ਹੱਲ ਕੀਤਾ ...

ਪੂਰੀ ਖ਼ਬਰ »

ਸਮਾਰਟ ਸਿਟੀ ਦੇ ਚੱਲ ਰਹੇ ਪ੍ਰਾਜੈਕਟਾਂ ਬਾਰੇ ਕੀਤੀ ਚਰਚਾ

ਜਲੰਧਰ, 22 ਮਾਰਚ (ਸ਼ਿਵ)- ਸਮਾਰਟ ਸਿਟੀ ਕੰਪਨੀ ਨੇ ਚੰਡੀਗੜ੍ਹ 'ਚ ਆਈ. ਸੀ. ਸੀ. ਸੀ., ਚੌਕਾਂ ਦੇ ਸੁੰਦਰੀਕਰਨ ਸਮੇਤ ਕਈ ਪ੍ਰਾਜੈਕਟਾਂ 'ਤੇ ਚਰਚਾ ਕੀਤੀ ਹੈ ਤੇ ਹੁਣ ਤੱਕ ਕੀਤੇ ਗਏ ਕੰਮਾਂ ਬਾਰੇ ਕਮੇਟੀ ਨੇ ਸਮਾਰਟ ਸਿਟੀ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਸਬੰਧੀ ਕਰਵਾਏ ਜਾਣਗੇ 2 ਸਮਾਗਮ

ਜਲੰਧਰ, 22 ਮਾਰਚ (ਚੰਦੀਪ ਭੱਲਾ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ 23 ਮਾਰਚ ਨੂੰ ਦੋ ਸਮਾਗਮ ਕਰਵਾਏ ਜਾ ਰਹੇ ਹਨ | ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਦੇਸ਼ ਦੀ ...

ਪੂਰੀ ਖ਼ਬਰ »

ਡੇਵੀਏਟ ਨੂੰ ਸਰਬੋਤਮ ਇੰਜੀਨੀਅਰਿੰਗ ਕਾਲਜ ਐਲਾਨਿਆ

ਜਲੰਧਰ, 22 ਮਾਰਚ (ਰਣਜੀਤ ਸਿੰਘ ਸੋਢੀ)-ਈਲੈਟਸ ਟੈਕਨੋਮੀਡੀਆ ਚੰਡੀਗੜ੍ਹ ਵੱਲੋਂ ਕਰਵਾਏ ਗਏ 10ਵੇਂ ਉਚੇਰੀ ਸਿੱਖਿਆ ਤੇ ਮਨੁੱਖੀ ਸਰੋਤ ਕਨਕਲੇਵ 'ਚ ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਕਾਲਜ ਜਲੰਧਰ ਨੂੰ ਸਰਵੋਤਮ ਇੰਜੀਨੀਅਰਿੰਗ ਕਾਲਜ ਐਲਾਨਿਆ ਗਿਆ | ਡੇਵੀਏਟ ...

ਪੂਰੀ ਖ਼ਬਰ »

ਕੈਨੇਡਾ ਸਬੰਧੀ ਈਜ਼ੀ ਵੀਜ਼ਾ ਦਾ ਸੈਮੀਨਾਰ ਅੱਜ ਤੇ ਕੱਲ੍ਹ ਜਲੰਧਰ ਦਫਤਰ ਵਿਚ

ਜਲੰਧਰ, 22 ਮਾਰਚ (ਅ. ਬ.)-ਕੈਨੇਡਾ ਦੇ ਸਭ ਤੋਂ ਵੱਧ ਵੀਜ਼ਾ ਲਗਵਾ ਚੁੱਕੀ ਕੰਪਨੀ ਈਜ਼ੀ ਵੀਜ਼ਾ ਦੇ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਉਹ ਕੰਪਨੀ ਦੇ ਵੀਜ਼ਾ ਮਾਹਿਰ ਨਾਲ ਜਲੰਧਰ ਸ਼ਹਿਰ ਵਿਖੇ ਈਜ਼ੀ ਵੀਜ਼ਾ ਦੇ ਜਲੰਧਰ ਦਫਤਰ ਪਹੁੰਚ ਚੁੱਕੇ ਹਨ, ਜੋ ਕਿ ਸਾਹਮਣੇ ਹੋਟਲ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਸਪੋਰਟਸ ਮੀਟ

ਜਲੰਧਰ, 22 ਮਾਰਚ (ਜਤਿੰਦਰ ਸਾਬੀ) ਲਾਇਲਪੁਰ ਖਾਲਸਾ ਕਾਲਜ ਆਫ ਇੰਜਨੀਅਰਿੰਗ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ ਇਸ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਉਲੰਪੀਅਨ ਰਜਿੰਦਰ ਸਿੰਘ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਖਿਡਾਰੀਆਂ ਨੂੰ ਖੇਡ ਭਾਵਨਾਂ ਨਾਲ ...

ਪੂਰੀ ਖ਼ਬਰ »

ਵੇਟ ਲਿਫਟਿੰਗ ਮੁਕਾਬਲੇ 'ਚੋਂ ਜਲੰਧਰ ਨੇ 3 ਸੋਨ ਤਗਮੇ ਜਿੱਤੇ

ਜਲੰਧਰ, 22 ਮਾਰਚ (ਜਤਿੰਦਰ ਸਾਬੀ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਵੇਟ ਲਿਫਟਿੰਗ ਦੇ ਮੁਕਾਬਲੇ ਕਰਵਾਏ ਗਏ ਤੇ ਇਸ 'ਚੋਂ ਜਲੰਧਰ ਦੇ ਵੇਟ ਲਿਫਟਰਾਂ ਨੇ 3 ਸੋਨ ਤੇ 1 ਕਾਂਸੀ ਦਾ ਤਗਮਾ ਜਿੱਤ ਕੇ ਮਾਣਮੱਤੀ ਪ ੍ਰਾਪਤੀ ਕੀਤੀ | ਇਹ ਜਾਣਕਾਰੀ ਕੋਚ ਜਸਪ੍ਰੀਤ ...

ਪੂਰੀ ਖ਼ਬਰ »

ਐਲ.ਪੀ.ਯੂ. ਵਿਖੇ ਸੂਫ਼ੀਆਨਾ ਮਹਿਫ਼ਲ 'ਚ ਨੂਰਾਂ ਭੈਣਾਂ ਨੇ ਖੂਬ ਰੰਗ ਬੰਨਿ੍ਹਆ

ਜਲੰਧਰ, 22 ਮਾਰਚ (ਰਣਜੀਤ ਸਿੰਘ ਸੋਢੀ)-ਐਲ. ਪੀ. ਯੂ. ਵਿਖੇ ਸੂਫ਼ੀਆਨਾ ਮਹਿਫ਼ਲ 'ਚ ਮਸ਼ਹੂਰ ਗਾਇਕਾਵਾਂ ਨੂਰਾਂ ਭੈਣਾਂ ਨੇ ਐਲ. ਪੀ. ਯੂ. ਦੇ ਹਜ਼ਾਰਾ ਵਿਦਿਆਰਥੀਆਂ ਨੂੰ ਸੂਫ਼ੀ ਕਲਾਮ ਪੇਸ਼ ਕਰਕੇ ਮੰਤਰ-ਮੁਗਧ ਕਰ ਦਿੱਤਾ | ਉਨ੍ਹਾਂ ਆਪਣੀ ਪੇਸ਼ਕਾਰੀ 'ਅੱਲ੍ਹਾ ਹੂ' ਦੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਭੋਜਨ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਵਰਕਸ਼ਾਪ

ਜਲੰਧਰ, 22 ਮਾਰਚ (ਐਮ.ਐਸ. ਲੋਹੀਆ)-ਜ਼ਿਲ੍ਹੇ ਦੇ ਭੋਜਨ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸੰਤੁਲਿਤ ਤੇ ਪੌਸ਼ਟਿਕ ਖਾਣੇ ਸਬੰਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਇਹ ਸਿਖਲਾਈ ਵਰਕਸ਼ਾਪ ਭੋਜਨ ਸੁਰੱਖਿਆ ਅਤੇ ਮਾਪਦੰਡ ਅਥਾਰਟੀ ਭਾਰਤ ਵਲੋਂ ਜਾਗਰੂਕਤਾ ਵਰਕਸ਼ਾਪ ਦੀ ...

ਪੂਰੀ ਖ਼ਬਰ »

ਓਬਰਾਏ ਬਣੇ ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ

ਜਲੰਧਰ, 22 ਮਾਰਚ (ਜਸਪਾਲ ਸਿੰਘ)-ਸਰਗਰਮ ਯੂਥ ਅਕਾਲੀ ਆਗੂ ਹਰਜਿੰਦਰ ਸਿੰਘ ਓਬਰਾਏ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੇਖਦੇ ਹੋਏ ਹਾਈਕਮਾਨ ਵਲੋਂ ਯੂਥ ਅਕਾਲੀ ਦਲ ਦੁਆਬਾ ਜ਼ੋਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ 'ਤੇ ...

ਪੂਰੀ ਖ਼ਬਰ »

ਡੀ.ਸੀ. ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

ਜਲੰਧਰ, 22 ਮਾਰਚ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਨੂੰ ਸਾਫ਼ ਸੁਥਰਾ, ਹਰੀ-ਭਰੀ ਦਿੱਖ ਪ੍ਰਦਾਨ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ...

ਪੂਰੀ ਖ਼ਬਰ »

ਮੁਹੱਲਿਆਂ 'ਚ ਅਵਾਰਾ ਕੁੱਤਿਆਂ ਨੂੰ ਛੱਡਣ 'ਤੇ ਲੋਕ ਵਿਰੋਧ ਕਰਨ ਲੱਗੇ

ਜਲੰਧਰ, 22 ਮਾਰਚ (ਸ਼ਿਵ)- ਆਵਾਰਾ ਕੁੱਤਿਆਂ ਦੇ ਆਪੇ੍ਰਸ਼ਨ ਕਰਨ ਤੋਂ ਬਾਅਦ ਉਨਾਂ ਨੂੰ ਦੁਬਾਰਾ ਉਸੇ ਜਗ੍ਹਾ 'ਤੇ ਛੱਡਣ 'ਤੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ | ਲੋਕਾਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਕਰਨ ਤੋਂ ਬਾਅਦ ਵੀ ਉਹ ਕੁੱਤਿਆਂ ਨੂੰ ਮੁਹੱਲਿਆਂ 'ਚ ...

ਪੂਰੀ ਖ਼ਬਰ »

ਥਿੰਦ ਅੱਖਾਂ ਦੇ ਹਸਪਤਾਲ ਵਲੋਂ ਕਾਲੇ ਮੋਤੀਏ ਬਾਰੇ ਜਾਗਰੂਕਤਾ ਰੈਲੀ

ਜਲੰਧਰ, 22 ਮਾਰਚ (ਸਟਾਫ ਰਿਪੋਰਟਰ)-ਥਿੰਦ ਅੱਖਾਂ ਦਾ ਹਸਪਤਾਲ ਹਮੇਸ਼ਾਂ ਅੱਖਾਂ ਦੇ ਇਲਾਜ ਬਾਰੇ ਨਵੀਆਂ ਤਕਨੀਕਾਂ ਲਿਆਉਣ ਲਈ ਮੋਹਰੀ ਰਿਹਾ ਹੈ ਤੇ ਇਨ੍ਹਾਂ ਤਕਨੀਕਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਫਰਜ਼ ਵੀ ਇਸ ਨੇ ਨਿਭਾਇਆ ਹੈ ਇਹ ਹਸਪਤਾਲ ਸਮੇਂ-ਸਮੇਂ ਤੇ ਲੋਕਾਂ ...

ਪੂਰੀ ਖ਼ਬਰ »

ਡੁਮੇਲੀ ਕਰਮਚਾਰੀ ਤਾਲਮੇਲ ਕਮੇਟੀ ਦੇ ਪ੍ਰਧਾਨ ਬਣੇ

ਜਲੰਧਰ, 22 ਮਾਰਚ (ਸ਼ਿਵ)- ਨਗਰ ਨਿਗਮ ਦੀ ਕਰਮਚਾਰੀ ਤਾਲਮੇਲ ਕਮੇਟੀ ਦੀ ਹੋਈ ਚੋਣ 'ਚ ਪ੍ਰੇਮ ਕੁਮਾਰ ਡੁਮੇਲੀ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ | ਸਾਰੇ ਮੈਂਬਰਾਂ ਨੇ ਇਸ ਮੌਕੇ ਨਵੇਂ ਅਹੁਦੇਦਾਰਾਂ ਦਾ ਤਾਲੀਆਂ ਮਾਰ ਕੇ ਸਵਾਗਤ ਕੀਤਾ | ਇਸ ਮੌਕੇ ਢੋਲ ਵਜਾਏ ਗਏ | ਹੋਰ ਜਿਹੜੇ ...

ਪੂਰੀ ਖ਼ਬਰ »

ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ ਵਲੋਂ 'ਬਸੰਤ ਉਤਸਵ' ਅੱਜ

ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ)-ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ ਵਲੋਂ 'ਬਸੰਤ ਉਤਸਵ' 23 ਮਾਰਚ ਨੂੰ ਸ਼ਾਮ 4.30 ਵਜੇ ਤੋਂ ਐਚ.ਐਮ.ਵੀ. ਕਾਲਜ ਦੇ ਆਡੀਟੋਰੀਅਮ ਵਿਖੇ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਹਰਿਵੱਲਭ ਸੰਗੀਤ ਮਹਾਂ ਸਭਾ ਦੇ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ

ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇਕ ਵਿਅਕਤੀ ਤੋਂ ਨਸ਼ੇ ਲਈ ਵਰਤੇ ਜਾਣ ਵਾਲੇ 288 ਕੈਪਸੂਲ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਮਨੋਜ ਕੁਮਾਰ ਪੁੱਤਰ ਪ੍ਰੇਮ ਲਾਲ ਵਾਸੀ ਰਾਮ ਨਗਰ, ਜਲੰਧਰ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਹੈਨਰੀ ਵਲੋਂ ਸੋਮਵਾਰ ਤੱਕ ਮਸਲੇ ਹੱਲ ਕਰਨ ਦਾ ਭਰੋਸਾ

ਜਲੰਧਰ, 22 ਮਾਰਚ (ਸ਼ਿਵ)- ਰਮਣੀਕ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੂੰ ਵਿਧਾਇਕ ਬਾਵਾ ਹੈਨਰੀ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਮਸਲੇ ਸੋਮਵਾਰ ਤੱਕ ਹੱਲ ਕਰਵਾਏ ਜਾਣਗੇ | ਸੁਸਾਇਟੀ ਪ੍ਰਧਾਨ ਸੁਰਜੀਤ ਸਿੰਘ, ਨਿਵਾਜ਼ਸ਼ ਮਹਾਜਨ ਤੇ ਹੋਰ ਮੈਂਬਰਾਂ ਨੇ ...

ਪੂਰੀ ਖ਼ਬਰ »

ਥਾਣਾ 8 ਦੀ ਪੁਲਿਸ ਵਲੋਂ ਲੁਟੇਰੇ ਕਾਬੂ

ਮਕਸੂਦਾਂ, 22 ਮਾਰਚ (ਲਖਵਿੰਦਰ ਪਾਠਕ)-ਥਾਣਾ 8 ਦੀ ਪੁਲਿਸ ਵੱਲੋਂ ਦੋ ਅਜਿਹੇ ਲੁਟੇਰੇ ਕਾਬੂ ਕੀਤੇ ਗਏ ਹਨ ਜਿਨ੍ਹਾਂ ਦੀ ਰਿਹਾਇਸ਼ ਬਿਲਕੁਲ ਥਾਣਾ 8 ਦੇ ਨੇੜੇ ਹੀ ਹੈ ਤੇ ਇਹ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਬੜੇ ਆਰਾਮ ਨਾਲ ਆਪਣੇ ਘਰਾਂ 'ਚ ਆ ਜਾਂਦੇ ਸਨ | ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਟੀਕਿਆਂ ਸਮੇਤ ਵਿਅਕਤੀ ਕਾਬੂ

ਚੁਗਿੱਟੀ/ਜੰਡੂਸਿੰਘਾ, 22 ਮਾਰਚ (ਨਰਿੰਦਰ ਲਾਗੂ)-ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਦੇ ਹੋਏ ਦਿਹਾਤੀ ਖੇਤਰ ਦੇ ਥਾਣਾ ਪਤਾਰਾ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 200 ਨਸ਼ੀਲੀਆਂ ਗੋਲੀਆਂ ਤੇ 125 ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕਰ ਕੇ ਉਸ ਦੇ ...

ਪੂਰੀ ਖ਼ਬਰ »

ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਖੇਡ ਉਦਯੋਗ ਨਾਲ ਜੁੜੇ ਕਾਰੋਬਾਰੀ ਪ੍ਰੇਸ਼ਾਨ

ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - ਬਸਤੀ ਨੌ ਦੇ ਖੇਤਰ 'ਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਖੇਡ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਦੀ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ | ਕਾਰੋਬਾਰੀਆਂ ਵਲੋਂ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਵੀ ਮਾਮਲਾ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਬੀਮੇ ਬਾਰੇ ਫ਼ੈਸਲਾ ਬਦਲਣ ਦੀ ਮੰਗ

ਜਲੰਧਰ, 22 ਮਾਰਚ (ਸ਼ਿਵ)- ਸਟੇਟ ਬੈਂਕ ਆਫ਼ ਇੰਡੀਆ ਪੈਨਸ਼ਨਰ ਐਸੋਸੀਏਸ਼ਨ ਦੇ ਇਕ ਸਮਾਗਮ'ਚ ਆਗੂਆਂ ਨੇ ਮੰਗ ਕੀਤੀ ਹੈ ਕਿ ਉਨਾਂ ਦੀ ਬੀਮਾ ਕਰਨ ਬਾਰੇ ਸਕੀਮ ਬਾਰੇ ਜਿਹੜਾ ਫ਼ੈਸਲਾ ਕੀਤਾ ਹੈ, ਉਸ ਨੂੰ ਬਦਲਿਆ ਜਾਵੇ ਕਿਉਂਕਿ ਉਨ੍ਹਾਂ ਦੇ ਚਾਰ-ਚਾਰ ਮਹੀਨੇ ਤੱਕ ਦੇ ਸਮੇਂ ਦੇ ...

ਪੂਰੀ ਖ਼ਬਰ »

ਜ਼ਿੰਦਗੀ 'ਚ ਕਾਮਯਾਬ ਹੋਣ ਲਈ ਪੜ੍ਹਾਈ ਦੇ ਨਾਲ-ਨਾਲ ਗਿਆਨ ਹੋਣਾ ਅਤਿ ਜ਼ਰੂਰੀ-ਬਾਜਵਾ

ਜਲੰਧਰ, 22 ਮਾਰਚ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਕਾਲਜ ਜਲੰਧਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ, ਵਿਸ਼ੇਸ਼ ਮਹਿਮਾਨ ਵਜੋਂ ਡਾ. ਸਤੀਸ਼ ਵਰਮਾ ਡਾਇਰੈਕਟਰ ਕਾਲਜਿਜ਼ ...

ਪੂਰੀ ਖ਼ਬਰ »

ਸਿੱਧੂ ਵਲੋਂ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਏ ਜਾਣ ਦਾ ਧੰਨਵਾਦ

ਜਲੰਧਰ, 22 ਮਾਰਚ (ਮੇਜਰ ਸਿੰਘ)- ਪਿਛਲੇ ਦਿਨੀਂ ਬਸਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ ਸ੍ਰੀ ਅਮਰਜੀਤ ਸਿੱਧੂ ਨੂੰ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦਾ ਮੀਤ ਪ੍ਰਧਾਨ ਥਾਪਿਆ ਗਿਆ ਹੈ | ਸ੍ਰੀ ਸਿੱਧੂ ਨੇ ਸ: ਬਾਦਲ ਤੇ ਸਮੁੱਚੀ ਅਕਾਲੀ ...

ਪੂਰੀ ਖ਼ਬਰ »

ਹੋਲੇ ਮਹੱਲੇ ਸਬੰਧੀ ਗੁਰਦੁਆਰਾ ਡਿਫੈਂਸ ਕਾਲੋਨੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ

ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ)-ਹੋਲੇ ਮਹੱਲੇ ਮੌਕੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਡਿਫੈਂਸ ਕਾਲੋਨੀ ਵਿਖੇ ਰਾਤ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਈ ਸਮਸ਼ੇਰ ਸਿੰਘ ਅਤੇ ਭਾਈ ਦਰਸ਼ਨ ਸਿੰਘ ਕੋਮਲ ਦੇ ਰਾਗੀ ਜਥੇ ਵਲੋਂ ਕੀਰਤਨ ...

ਪੂਰੀ ਖ਼ਬਰ »

ਜੰਡੂਸਿੰਘਾ ਵਿਖੇ ਹੋਲੇ ਮਹੱਲੇ ਸਬੰਧੀ ਕਰਵਾਇਆ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 22 ਮਾਰਚ (ਨਰਿੰਦਰ ਲਾਗੂ)-ਖ਼ਾਲਸੇ ਦੀ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਸਮੂਹ ਸੰਗਤਾਂ ਵਲੋਂ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ

ਜਲੰਧਰ, 22 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਲੜੀ ਆਰੰਭ ਕੀਤੀ ਹੋਈ ਹੈ | ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਆਏ ...

ਪੂਰੀ ਖ਼ਬਰ »

ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਘਰ ਮਨਾਈ ਹੋਲੀ

ਜਲੰਧਰ, 22 ਮਾਰਚ (ਮੇਜਰ ਸਿੰਘ)- ਕਾਂਗਰਸ ਆਗੂ ਤੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿਚ ਪੁੱਜੇ ਆਗੂਆਂ ਤੇ ਵਰਕਰਾਂ ਨੇ ਧੂਮਧਾਮ ਨਾਲ ਹੋਲੀ ਦਾ ਤਿਉਹਾਰ ਮਨਾਇਆ ਤੇ ਢੋਲ ਉੱਪਰ ਭੰਗੜੇ ਪਾਏ | ਇਸ ਮੌਕੇ ਕਾਂਗਰਸ ਵਿਧਾਇਕ, ਨਗਰ ਨਿਗਮ ...

ਪੂਰੀ ਖ਼ਬਰ »

ਬੈਂਚ ਪ੍ਰੈੱਸ ਮੁਕਾਬਲੇ 'ਚੋਂ ਸੰਜੇ ਤੇ ਆਰਤੀ ਬਣੇ ਚੈਂਪੀਅਨ

ਜਲੰਧਰ, 22 ਮਾਰਚ (ਜਤਿੰਦਰ ਸਾਬੀ)-ਬੀ. ਬੂਸਟਰ ਜਿਮ ਵਲੋਂ ਨੌਜਵਾਨਾ ਨੂੰ ਫਿੱਟ ਰੱਖਣ ਦੇ ਮਕਸਦ ਨਾਲ ਕਰਵਾਏ ਗਏ ਲੜਕੇ ਤੇ ਲੜਕੀਆਂ ਦੇ ਬੈਚ ਪ੍ਰੈਸ ਮੁਕਾਬਲੇ'ਚੋਂ ਆਰਤੀ, ਰੀਆ, ਰਾਹੁਲ ਗਿੱਲ, ਵਿਨੀਤ ਤੇ ਸੰਜੇ ਜਾਗੜਾਂ ਨੇ ਪਹਿਲਾ ਸਥਾਨ ਹਾਸਲ ਕੀਤਾ | ਕਾਰਤਿਕਾ, ਰਮਨ, ਪਵਨ ...

ਪੂਰੀ ਖ਼ਬਰ »

ਪਰਮਜੀਤ ਸਿੰਘ ਰੇਰੂ ਜਥੇਬੰਦਕ ਸਕੱਤਰ ਨਿਯੁਕਤ

ਜਲੰਧਰ, 22 ਮਾਰਚ (ਜਸਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਵਾਧਾ ਕਰਦਿਆਂ ਪਰਮਜੀਤ ਸਿੰਘ ਰੇਰੂ ਜਲੰਧਰ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ | ਆਪਣੀ ਇਸ ਨਿਯੁਕਤੀ ਲਈ ਪਰਮਜੀਤ ਸਿੰਘ ...

ਪੂਰੀ ਖ਼ਬਰ »

ਹਫ਼ਤਾਵਾਰੀ ਸਮਾਗਮ ਕੱਲ੍ਹ

ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਾਕ ਰੈਣਕ ਬਾਜ਼ਾਰ ਜਲੰਧਰ ਦਾ ਹਫਤਾਵਾਰੀ ਸਮਾਗਮ (ਸੰਗਤੀ ਰੂਪ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਥਾ ਕੀਰਤਨ) 24 ਮਾਰਚ ਨੂੰ ਸਵੇਰੇ 7 ਤੋਂ 9 ਵਜੇ ਤੱਕ ਕੇਵਲ ਕਪੂਰ, 14 ਪ੍ਰਕਾਸ਼ ...

ਪੂਰੀ ਖ਼ਬਰ »

ਗੋਡੇ, ਮੋਢੇ ਦੇ ਆਪ੍ਰੇਸ਼ਨਾਂ ਤੋਂ ਬਚਾਉਂਦਾ ਹੈ ਪਹਿਲਵਾਨ ਤੇਲ

ਜਲੰਧਰ, 22 ਮਾਰਚ (ਅ. ਬ.)-ਕਮਲ ਚੌਕ, ਡਿਸਪੋਜ਼ਲ ਰੋਡ ਜਗਰਾਉਂ ਸਥਿਤ ਸਟੋਰ ਤੋਂ ਮਿਲਣ ਵਾਲਾ 'ਪਹਿਲਵਾਨ ਤੇਲ' ਪਿਛਲੇ 6 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਮਰੀਜ਼ਾਂ ਵਲੋਂ ਦਰਦਾਂ ਤੋਂ ਰਾਹਤ ਪਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਢਿੱਲਵਾਂ 'ਚ ਸਾਲਾਨਾ ਜੋੜ ਮੇਲਾ ਮਨਾਇਆ

ਜਲੰਧਰ ਛਾਉਣੀ, 22 ਮਾਰਚ (ਪਵਨ ਖਰਬੰਦਾ)-ਕੇਂਦਰੀ ਹਲਕੇ ਅਧੀਨ ਆਉਂਦੇ ਢਿੱਲਵਾਂ 'ਚ ਪ੍ਰਵਾਸੀ ਭਾਰਤੀਆਂ ਤੇ ਖੇਤਰ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਸਰਬੱਤ ਦੇ ਭਲੇ ਲਈ ਕਰਵਾਏ ਗਏ ਜੋੜ ਮੇਲੇ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ...

ਪੂਰੀ ਖ਼ਬਰ »

ਅਟਵਾਲ ਦੇ ਹੱਕ 'ਚ ਮੰਡ ਵਿਖੇ ਹੋਈ ਚੋਣ ਮੀਟਿੰਗ

ਮੰਡ (ਜਲੰਧਰ), 22 ਮਾਰਚ (ਬਲਜੀਤ ਸਿੰਘ ਸੋਹਲ)-ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ 'ਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ | ਇਸੇ ਲੜੀ ਦੇ ਤਹਿਤ ਸਰਕਲ ਮਕਸੂਦਾਂ ਦੇ ਪਿੰਡ ਮੰਡ ਵਿਖੇ ਅਕਾਲੀ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਟਰਾਂਸਪੋਰਟ ਯੂਨੀਅਨ ਦੀ ਮੀਟਿੰਗ

ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਜਨਰਲ ਕੌਾਸਲ ਦੀ ਮੀਟਿੰਗ ਕਾਮਰੇਡ ਜਸਵੰਤ ਸਿੰਘ ਸਮਰਾ ਹਾਲ ਦੇ ਵਿਹੜੇ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ | ਜਿਸ ਵਿਚ ਪੰਜਾਬ ਭਰ ਦੇ 18 ਡਿਪੂਆਂ ਦੇ ਪ੍ਰਧਾਨ, ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੁਲਿਸ ਚੌਕੀ ਅੱਪਰਾ ਅੱਗੇ ਦਿੱਤਾ ਧਰਨਾ

ਅੱਪਰਾ, 22 ਮਾਰਚ (ਮਨਜਿੰਦਰ ਅਰੋੜਾ)-ਕਸਬਾ ਅੱਪਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਇਕ ਆਗੂ ਵਲੋਂ ਚੌਕੀ ਇੰਚਾਰਜ ਅੱਪਰਾ ਦੇ ਮਾੜੇ ਵਿਹਾਰ ਕਾਰਨ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵਰਕਰਾਂ ਸਮੇਤ ਪੁਲਿਸ ਚੌਕੀ ਅੱਗੇ ਧਰਨਾ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਹਰ ਪ੍ਰਾਣੀ ਕਰੇ ਸਹਿਜ ਪਾਠ - ਜਥੇਦਾਰ ਲੋਹੀਆਂ

ਲੋਹੀਆਂ ਖਾਸ, 22 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੰਗਤਾਂ ਜਿਥੇ ਹੋਰ ਬਹੁਤ ਸੇਵਾਵਾਂ ਕਰਨ ਲਈ ਉਤਸ਼ਾਹਿਤ ਹਨ ਉਥੇ ਹਰ ਪ੍ਰਾਣੀ ਨੂੰ ਸਹਿਜ ਪਾਠ ਆਰੰਭ ਕਰਕੇ ਗੁਰੂ ਸਾਹਿਬ ਦੇ ਉਦੇਸ਼ ...

ਪੂਰੀ ਖ਼ਬਰ »

ਰਾਮ ਨੌਮੀ ਸਬੰਧੀ ਮੀਟਿੰਗ ਕੱਲ੍ਹ

ਆਦਮਪੁਰ, 22 ਮਾਰਚ (ਰਮਨ ਦਵੇਸਰ )-ਸ੍ਰੀ ਰਾਮ ਨੌਮੀ ਦੇ ਸਬੰਧ 'ਚ 13 ਅਪ੍ਰੈਲ ਨੂੰ ਆਦਮਪੁਰ ਵਿਖੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੀਆਾ ਤਿਆਰੀਆਾ ਸਬੰਧੀ ਧਾਰਮਿਕ ਉਤਸਵ ਕਮੇਟੀ ਆਦਮਪੁਰ ਵਲੋਂ ਵਿਸ਼ੇਸ਼ ਮੀਟਿੰਗ 24 ਮਾਰਚ ਨੂੰ ਸਵੇਰੇ 11 ਵਜੇ ਪ੍ਰਚੀਨ ਸ਼ਿਵ ਮੰਦਰ, ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਭਗੌੜਾ ਜੰਡਿਆਲਾ ਪੁਲਿਸ ਵਲੋਂ ਕਾਬੂ

ਜੰਡਿਆਲਾ ਮੰਜਕੀ, 22 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਅਧੀਨ ਆਉਂਦੀ ਪੁਲਿਸ ਚੌਕੀ ਜੰਡਿਆਲਾ ਦੇ ਮੁਲਾਜ਼ਮਾਂ ਵਲੋਂ 2017 ਤੋਂ ਧੋਖਾਧੜੀ ਦੇ ਮਾਮਲੇ 'ਚ ਭਗੌੜੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਪੁਲਿਸ ਚੌਕੀ ਜੰਡਿਆਲਾ ਦੇ ਇੰਚਾਰਜ ਸਬ ...

ਪੂਰੀ ਖ਼ਬਰ »

ਐਸ.ਜੀ.ਟੀ.ਬੀ. ਇੰਸਟੀਚਿਊਟ ਐਾਡ ਆਈ.ਟੀ. ਸਨੌਰਾ ਨੇ 'ਵਿਰਸੇ ਦੇ ਰੰਗ' ਸਮਾਗਮ ਕਰਵਾਇਆ

ਭੋਗਪੁਰ, 22 ਮਾਰਚ (ਕੁਲਦੀਪ ਸਿੰਘ ਪਾਬਲਾ)- ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਾਡ ਆਈ.ਟੀ. ਸਨੌਰਾ ਵਿਖੇ ਹੋਲੀ ਅਤੇ ਹੋਲੇ ਮਹੱਲੇ 'ਤੇ 'ਵਿਰਸੇ ਦੇ ਰੰਗ' ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ਆਰੰਭਤਾ ਵਿਦਿਆਰਥੀਆਂ ਨੇ ਧਾਰਮਿਕ ਗੀਤ ਨਾਲ ਕੀਤੀ | ...

ਪੂਰੀ ਖ਼ਬਰ »

ਜਲੰਧਰ ਪਬਲਿਕ ਸਕੂਲ ਲੋਹੀਆਂ 'ਚ ਖੇਡੀ ਫੁੱਲਾਂ ਦੀ ਹੋਲੀ

ਲੋਹੀਆਂ ਖਾਸ, 22 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਜਲੰਧਰ ਪਬਲਿਕ ਸਕੂਲ ਲੋਹੀਆਂ ਤੇ ਜਲੰਧਰ ਇੰਟਰਨੈਸ਼ਨਲ ਪਬਲਿਕ ਸਕੂਲ ਲੋਹੀਆਂ ਦੇ ਨੰਨੇ ਮੁੰਨੇ ਬੱਚਿਆਂ ਵੱਲੋਂ ਰੰਗਾਂ ਦੀ ਥਾਂ 'ਫੁੱਲਾਂ ਨਾਲ ਹੋਲੀ' ਖੇਡ ਕੇ ਦੂਜੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਨ ਦਾ ਕਾਰਜ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ 'ਤੇ ਨਸ਼ਾ ਤਸਕਰੀ ਕਰਵਾਉਣ ਦਾ ਦੋਸ਼

ਭੋਗਪੁਰ, 22 ਮਾਰਚ (ਕੁਲਦੀਪ ਸਿੰਘ ਪਾਬਲਾ)- ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡ ਕਾਲਾ ਬੱਕਰਾ ਦੇ ਵਾਸੀਆਂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਹੀ ਪਿੰਡ ਦੇ ਸਰਪੰਚ ਅਤੇ ਕਾਂਗਰਸ ਕਮੇਟੀ ਬਲਾਕ ਭੋਗਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਮੱਲੀ ਉਪਰ ਨਸ਼ਾ ਤਸਕਰਾਂ ...

ਪੂਰੀ ਖ਼ਬਰ »

ਨਸ਼ਾ ਕਰ ਕੇ ਹੋਲੀ ਖੇਡ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਲਾਪਰਵਾਹੀ ਕਾਰਨ ਮੋਟਰਸਾਈਕਲ ਚਾਲਕ ਜ਼ਖ਼ਮੀ

ਮਲਸੀਆਂ, 22 ਮਾਰਚ (ਸੁਖਦੀਪ ਸਿੰਘ)-ਮਲਸੀਆਂ ਵਿਖੇ ਨਸ਼ਾ ਕਰਕੇ ਹੋਲੀ ਖੇਡ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਲਾਪਰਵਾਹੀ ਕਾਰਨ ਇਕ ਮੋਟਰਸਾਈਕਲ ਚਾਲਕ ਨੌਜਵਾਨ ਦੇ ਜ਼ਖਮੀ ਹੋਣ ਤੇ ਉਸਦਾ ਮੋਟਰਸਾਈਕਲ ਬੁਰੀ ਤਰਾਂ ਨਾਲ ਨੁਕਸਾਨੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਪੋਸ਼ਣ ਪੰਦ੍ਹਰਵਾੜਾ ਮਨਾਇਆ

ਗੁਰਾਇਆ,22 ਮਾਰਚ (ਬਲਵਿੰਦਰ ਸਿੰਘ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਮਨਾਏ ਜਾ ਰਹੇ ਪੋਸ਼ਣ ਪੰਦ੍ਹਰਵਾੜੇ ਤਹਿਤ ਢੰਡਾ ਸਕੂਲ ਦੇ ਬੱਚਿਆਂ ਵਲੋਂ ਸਾਈਕਲ ਰੈਲੀ ਕੱਢੀ ਗਈ | ਸੁਪਰਵਾਈਜ਼ਰ ਬਲਵੀਰ ਕੌਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ ...

ਪੂਰੀ ਖ਼ਬਰ »

ਕੌਮੀ ਸੇਵਾ ਯੋਜਨਾ ਯੂਨਿਟ ਅਧੀਨ ਵਧੀਆ ਸੇਵਾਵਾਂ ਨਿਭਾਉਣ 'ਤੇ ਲੈਕਚਰਾਰ ਕੌਾਡਲ ਦਾ ਵਿਸ਼ੇਸ਼ ਸਨਮਾਨ

ਸ਼ਾਹਕੋਟ, 22 ਮਾਰਚ (ਦਲਜੀਤ ਸਿੰਘ ਸਚਦੇਵਾ)- ਡਾਇਰੈਕਟਰ ਆਫ਼ ਯੂਥ ਸਰਵਿਸਿਜ਼ ਪੰਜਾਬ ਵਲੋਂ ਜਲੰਧਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਯੂਥ ਫੈਸਟੀਵਲ 'ਚ ਅਮਨਦੀਪ ਕੌਾਡਲ ਲੈਕਚਰਾਰ ਸਰੀਰਕ ਸਿੱਖਿਆ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) 'ਚ ਕੌਮੀ ...

ਪੂਰੀ ਖ਼ਬਰ »

ਚੂਰਾ ਪੋਸਤ ਤੇ ਨਾਜਾਇਜ਼ ਸ਼ਰਾਬ ਬਰਾਮਦ

ਫਿਲੌਰ, 22 ਮਾਰਚ (ਸੁਰਜੀਤ ਸਿੰਘ ਬਰਨਾਲਾ )­-ਫਿਲੌਰ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਚੂਰਾ ਪੋਸਤ ਤੇ ਨਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਫਿਲੌਰ ...

ਪੂਰੀ ਖ਼ਬਰ »

ਪਿੰਡ ਤੇਹਿੰਗ ਵਿਖੇ ਛਾਂਦਾਰ ਬੂਟੇ ਲਗਾਏ

ਫਿਲੌਰ, 22 ਮਾਰਚ ( ਸੁਰਜੀਤ ਸਿੰਘ ਬਰਨਾਲਾ )-ਨਜ਼ਦੀਕੀ ਪਿੰਡ ਤੇਹਿੰਗ ਵਿਖੇ ਤੇਹਿੰਗ ਵੈੱਲਫੇਅਰ ਸੁਸਾਇਟੀ ਤੇ ਏਕ ਨੂਰ ਅਕੈਡਮੀ ਦੇ ਸਾਂਝੇ ਉੱਦਮਾਂ ਨਾਲ ਪਿੰਡ 'ਚ ਇਕ ਹਜ਼ਾਰ ਛਾਂਦਾਰ ਬੂਟੇ ਲਗਾਏ ਗਏ | ਬੂਟੇ ਲਗਾਉਣ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਯੂਨੀਵਰਸਟੀ ਕਾਲਜ ...

ਪੂਰੀ ਖ਼ਬਰ »

ਢੇਸੀਆਂ ਕਾਹਨਾਂ ਵਿਖੇ ਅਮਰਜੀਤ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ

ਰੁੜਕਾ ਕਲਾਂ, 22 ਮਾਰਚ (ਦਵਿੰਦਰ ਸਿੰਘ ਖ਼ਾਲਸਾ)- ਅਮਰਜੀਤ ਸਿੰਘ ਸੰਧੂ ਜਿਨ੍ਹਾਂ ਨੂੰ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੌਮੀ ਜਥੇਬੰਦਕ ਸਕੱਤਰ ਥਾਪਿਆ ਗਿਆ ਹੈ, ਉਨ੍ਹਾਂ ਦਾ ਪਿੰਡ ਢੇਸੀਆ ਕਾਹਨਾਂ ਵਿਖੇ ਪੁੱਜਣ 'ਤੇ ਅਕਾਲੀ ਵਰਕਰਾਂ ਵੱਲੋਂ ਵਿਸ਼ੇਸ਼ ...

ਪੂਰੀ ਖ਼ਬਰ »

ਵਿਧਵਾ ਨੂੰ ਇਨਸਾਫ਼ ਦਿਵਾਉਣ ਲਈ ਲਗਾਇਆ ਧਰਨਾ

ਫਿਲੌਰ, 22 ਮਾਰਚ (ਬੀ. ਐਸ. ਕੈਨੇਡੀ)-ਜਿਥੇ ਪੰਜਾਬ ਦੇ ਲੋਕ ਹੋਲੀ ਮਨਾ ਕੇ ਖੁਸ਼ੀ ਮਨਾ ਰਹੇ ਸੀ ਤਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਤੇ ਵਰਕਰ ਇਕ ਵਿਧਵਾ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਫਿਲੌਰ ਦਾ ਘਿਰਾਓ ਕਰਕੇ ਬੈਠੇ ਸਨ | ਆਗੂਆਂ ਨੇ ਦੱਸਿਆ ਕਿ ਆਏ ਦਿਨ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਸਮਾਗਮ

ਨਕੋਦਰ, 22 ਮਾਰਚ (ਗੁਰਵਿੰਦਰ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਕਿੰਡਰਗਾਰਟਨ ਵਿਚ ਕਾਨਵੋਕੇਸ਼ਨ ਕਰਵਾਈ ਗਈ | ਪ੍ਰੋਗਰਾਮ ਵਿਚ ਸ੍ਰੀਮਤੀ ਸ਼ੁਭੀ ਆਂਗਰਾ ਸੋਨੀ ਈ.ਟੀ.ਓ. ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਭ ਤੋਂ ਪਹਿਲਾਂ ਕਿੰਡਰਗਾਰਟਨ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਸੁਸਾਇਟੀ ਵਲੋਂ ਮਰੀਜ਼ਾਂ ਦੀ ਦੁੱਧ ਨਾਲ ਸੇਵਾ

ਨਕੋਦਰ, 22 ਮਾਰਚ (ਭੁਪਿੰਦਰ ਅਜੀਤ ਸਿੰਘ)-ਭਾਈ ਘਨਈਆ ਜੀ ਅਸ਼ੀਰਵਾਦ ਸੇਵਾ ਸੁਸਾਇਟੀ ਵਲੋਂ ਚੇਅਰਮੈਨ ਭੁਪਿੰਦਰ ਨਿੱਝਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਕੋਦਰ ਵਿਖੇ ਦਾਖ਼ਲ ਮਰੀਜ਼ਾਂ ਨੂੰ ਦੁੱਧ ਪਿਆ ਕੇ ਸੇਵਾ ਕੀਤੀ ਅਤੇ ਉਨ੍ਹਾਂ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ...

ਪੂਰੀ ਖ਼ਬਰ »

ਮੱਲ੍ਹੀ ਗੋਤ ਦੇ ਜਠੇਰਿਆਂ ਦਾ ਮੇਲਾ 4 ਨੂੰ

ਨਕੋਦਰ, 22 ਮਾਰਚ (ਭੁਪਿੰਦਰ ਅਜੀਤ ਸਿੰਘ)-ਮੱਲ੍ਹੀ ਗੋਤ ਦੇ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 4 ਅਪ੍ਰੈਲ ਨੂੰ ਪਿੰਡ ਪੰਡੋਰੀ ਖਾਸ ਤਹਿਸੀਲ ਨਕੋਦਰ (ਜਲੰਧਰ) ਵਿਖੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਗੁਰਦਾਸ ਰਾਮ ਅਤੇ ਸਮੂਹ ...

ਪੂਰੀ ਖ਼ਬਰ »

ਜੈ ਮਾਤਾ ਦੀ ਸੇਵਾ ਦਲ ਵਲੋਂ 6ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ

ਫਿਲੌਰ, 22 ਮਾਰਚ (ਬੀ. ਐਸ. ਕੈਨੇਡੀ)-ਅੱਜ ਇਥੇ ਜੋਤੀ ਕੱਕੜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਮਾਤਾ ਦੀ ਸੇਵਾ ਦਲ ਵਲੋਂ 6ਵਾਂ ਵਿਸ਼ਾਲ ਭਗਵਤੀ ਜਾਗਰਣ ਮੁਹੱਲਾ ਸ਼ੇਖਾ ਫਿਲੌਰ ਵਿਖੇ 23 ਮਾਰਚ ਦਿਨ ਸਨਿਚਰਵਾਰ ਨੂੰ ਬੜੀ ਸਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਰਾਏਪੁਰ ਰਸੂਲਪੁਰ 'ਚ ਪੋਸ਼ਣ ਪੰਦ੍ਹਰਵਾੜਾ ਮਨਾਇਆ

ਕਿਸ਼ਨਗੜ੍ਹ, 22 ਮਾਰਚ (ਹਰਬੰਸ ਸਿੰਘ ਹੋਠੀ)-ਜ਼ਿਲ੍ਹਾ ਸਮਾਜ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ 'ਪੋਸ਼ਣ ਪਖਵਾੜਾ' ਮੁਹਿੰਮ ਤਹਿਤ ਪਿੰਡ ਰਾਏਪੁਰ ਰਸੂਲਪੁਰ ਤੇ ਕਾਹਨਪੁਰ ਵਿਖੇ ਸੀ. ਡੀ. ਪੀ. ਓ. ...

ਪੂਰੀ ਖ਼ਬਰ »

ਪਿੰਡ ਚਿੱਟੀ 'ਚ ਸ਼ੀਂਹ ਗੋਤਰ ਦੇ ਜਠੇਰਿਆਂ ਦਾ ਮੇਲਾ 4 ਨੂੰ

ਮੱਲ੍ਹੀਆਂ ਕਲਾਂ, 22 ਮਾਰਚ (ਮਨਜੀਤ ਮਾਨ)-ਜ਼ਿਲ੍ਹਾ ਜਲੰਧਰ ਦੇ ਉੱਘੇ ਪਿੰਡ ਚਿੱਟੀ (ਜਲੰਧਰ) ਵਿਖੇ ਸ਼ੀਂਹ ਗੋਤਰ ਦੇ ਜਠੇਰਿਆਂ ਦਾ ਸਾਲਾਨਾ ਮੇਲਾ 4 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ, ਪ੍ਰੈੱਸ ਨੂੰ ਇਹ ਜਾਣਕਾਰੀ ਪ੍ਰਧਾਨ ਵਿਨੋਦ ਕੁਮਾਰ ਸ਼ੀਂਹ, ਚੇਅਰਮੈਨ ਸ੍ਰੀ ਰਾਜ ...

ਪੂਰੀ ਖ਼ਬਰ »

ਗੁਰੂ ਅਰਜਨ ਦੇਵ ਸਕੂਲ ਵਲੋਂ ਵਿਸ਼ਵ ਪਾਣੀ ਬਚਾਓ ਦਿਵਸ ਮੌਕੇ ਜਾਗਰੂਕਤਾ ਰੈਲੀ

ਕਰਤਾਰਪੁਰ, 22 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਵਿਖੇ ਸਕੂਲ ਦੇ ਉਪ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਸ਼ੋ੍ਰਮਣੀ ਕਮੇਟੀ ਦੀ ਦੇਖ-ਰੇਖ ਵਿਚ ਵਿਸ਼ਵ ਪਾਣੀ ਬਚਾਓ ਦਿਵਸ 'ਤੇ ਸ਼ਹਿਰ ...

ਪੂਰੀ ਖ਼ਬਰ »

ਕਰਤਾਰਪੁਰ 'ਚ ਪੁਲਿਸ ਨੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ

ਕਰਤਾਰਪੁਰ, 22 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਅਤੇ ਐਸ. ਐਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਉਪਰ ਅੱਜ ਸਬ ਡਵੀਜ਼ਨ ਕਰਤਾਰਪੁਰ ਦੇ ਡੀ. ਐਸ. ਪੀ. ਰਣਜੀਤ ਸਿੰਘ ਬਦੇਸ਼ਾ ਦੀ ਅਗਵਾਈ ਹੇਠ ਐਸ. ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਦੀਵਾਨ ਅੱਜ

ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ)-ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸੇਖ ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਲੜੀਵਾਰ ਦੀਵਾਨਾਂ ਦੌਰਾਨ 23 ਮਾਰਚ ਰਾਤ ਨੂੰ ਵਿਸ਼ੇਸ਼ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਭੋਜਨ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਵਰਕਸ਼ਾਪ

ਜਲੰਧਰ, 22 ਮਾਰਚ (ਐਮ.ਐਸ. ਲੋਹੀਆ)-ਜ਼ਿਲ੍ਹੇ ਦੇ ਭੋਜਨ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸੰਤੁਲਿਤ ਤੇ ਪੌਸ਼ਟਿਕ ਖਾਣੇ ਸਬੰਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਇਹ ਸਿਖਲਾਈ ਵਰਕਸ਼ਾਪ ਭੋਜਨ ਸੁਰੱਖਿਆ ਅਤੇ ਮਾਪਦੰਡ ਅਥਾਰਟੀ ਭਾਰਤ ਵਲੋਂ ਜਾਗਰੂਕਤਾ ਵਰਕਸ਼ਾਪ ਦੀ ...

ਪੂਰੀ ਖ਼ਬਰ »

ਡੀ.ਸੀ. ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

ਜਲੰਧਰ, 22 ਮਾਰਚ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਨੂੰ ਸਾਫ਼ ਸੁਥਰਾ, ਹਰੀ-ਭਰੀ ਦਿੱਖ ਪ੍ਰਦਾਨ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ...

ਪੂਰੀ ਖ਼ਬਰ »

ਥਿੰਦ ਅੱਖਾਂ ਦੇ ਹਸਪਤਾਲ ਵਲੋਂ ਕਾਲੇ ਮੋਤੀਏ ਬਾਰੇ ਜਾਗਰੂਕਤਾ ਰੈਲੀ

ਜਲੰਧਰ, 22 ਮਾਰਚ (ਸਟਾਫ ਰਿਪੋਰਟਰ)-ਥਿੰਦ ਅੱਖਾਂ ਦਾ ਹਸਪਤਾਲ ਹਮੇਸ਼ਾਂ ਅੱਖਾਂ ਦੇ ਇਲਾਜ ਬਾਰੇ ਨਵੀਆਂ ਤਕਨੀਕਾਂ ਲਿਆਉਣ ਲਈ ਮੋਹਰੀ ਰਿਹਾ ਹੈ ਤੇ ਇਨ੍ਹਾਂ ਤਕਨੀਕਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਫਰਜ਼ ਵੀ ਇਸ ਨੇ ਨਿਭਾਇਆ ਹੈ ਇਹ ਹਸਪਤਾਲ ਸਮੇਂ-ਸਮੇਂ ਤੇ ਲੋਕਾਂ ...

ਪੂਰੀ ਖ਼ਬਰ »

ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ ਵਲੋਂ 'ਬਸੰਤ ਉਤਸਵ' ਅੱਜ

ਜਲੰਧਰ, 22 ਮਾਰਚ (ਹਰਵਿੰਦਰ ਸਿੰਘ ਫੁੱਲ)-ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ ਵਲੋਂ 'ਬਸੰਤ ਉਤਸਵ' 23 ਮਾਰਚ ਨੂੰ ਸ਼ਾਮ 4.30 ਵਜੇ ਤੋਂ ਐਚ.ਐਮ.ਵੀ. ਕਾਲਜ ਦੇ ਆਡੀਟੋਰੀਅਮ ਵਿਖੇ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਹਰਿਵੱਲਭ ਸੰਗੀਤ ਮਹਾਂ ਸਭਾ ਦੇ ...

ਪੂਰੀ ਖ਼ਬਰ »

ਸਿੱਧੂ ਵਲੋਂ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਏ ਜਾਣ ਦਾ ਧੰਨਵਾਦ

ਜਲੰਧਰ, 22 ਮਾਰਚ (ਮੇਜਰ ਸਿੰਘ)- ਪਿਛਲੇ ਦਿਨੀਂ ਬਸਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ ਸ੍ਰੀ ਅਮਰਜੀਤ ਸਿੱਧੂ ਨੂੰ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦਾ ਮੀਤ ਪ੍ਰਧਾਨ ਥਾਪਿਆ ਗਿਆ ਹੈ | ਸ੍ਰੀ ਸਿੱਧੂ ਨੇ ਸ: ਬਾਦਲ ਤੇ ਸਮੁੱਚੀ ਅਕਾਲੀ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਬੀਮੇ ਬਾਰੇ ਫੈਸਲਾ ਬਦਲਣ ਦੀ ਮੰਗ

ਜਲੰਧਰ, 22 ਮਾਰਚ (ਸ਼ਿਵ)- ਸਟੇਟ ਬੈਂਕ ਆਫ਼ ਇੰਡੀਆ ਪੈਨਸ਼ਨਰ ਐਸੋਸੀਏਸ਼ਨ ਦੇ ਇਕ ਸਮਾਗਮ'ਚ ਆਗੂਆਂ ਨੇ ਮੰਗ ਕੀਤੀ ਹੈ ਕਿ ਉਨਾਂ ਦੀ ਬੀਮਾ ਕਰਨ ਬਾਰੇ ਸਕੀਮ ਬਾਰੇ ਜਿਹੜਾ ਫ਼ੈਸਲਾ ਕੀਤਾ ਹੈ, ਉਸ ਨੂੰ ਬਦਲਿਆ ਜਾਵੇ ਕਿਉਂਕਿ ਉਨ੍ਹਾਂ ਦੇ ਚਾਰ-ਚਾਰ ਮਹੀਨੇ ਤੱਕ ਦੇ ਸਮੇਂ ਦੇ ...

ਪੂਰੀ ਖ਼ਬਰ »

ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਖੇਡ ਉਦਯੋਗ ਨਾਲ ਜੁੜੇ ਕਾਰੋਬਾਰੀ ਪ੍ਰੇਸ਼ਾਨ

ਜਲੰਧਰ, 22 ਮਾਰਚ (ਐੱਮ. ਐੱਸ. ਲੋਹੀਆ) - ਬਸਤੀ ਨੌ ਦੇ ਖੇਤਰ 'ਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਖੇਡ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਦੀ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ | ਕਾਰੋਬਾਰੀਆਂ ਵਲੋਂ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਵੀ ਮਾਮਲਾ ...

ਪੂਰੀ ਖ਼ਬਰ »

220 ਨਸ਼ੀਲੇ ਕੈਪਸੂਲਾਂ ਸਮੇਤ ਮੋਟਰਸਾਈਕਲ ਸਵਾਰ ਕਾਬੂ

ਜੰਡਿਆਲਾ ਮੰਜਕੀ, 22 ਮਾਰਚ (ਸੁਰਜੀਤ ਸਿੰਘ ਜੰਡਿਆਲਾ)- ਪੁਲਿਸ ਥਾਣਾ ਸਦਰ ਜਲੰਧਰ ਅਧੀਨ ਆਉਂਦੀ ਪੁਲਿਸ ਚੌਕੀ ਜੰਡਿਆਲਾ ਦੀ ਪੁਲਿਸ ਵੱਲੋਂ ਜੰਡਿਆਲਾ-ਜਲੰਧਰ ਸੜਕ 'ਤੇ ਪੈਂਦੇ ਪਿੰਡ ਕੰਗਣੀਵਾਲ 'ਚ 2 ਮੋਟਰਸਾਈਕਲ ਸਵਾਰਾਂ ਨੂੰ 220 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ...

ਪੂਰੀ ਖ਼ਬਰ »

ਗ੍ਰਾਂਟ ਲੈ ਕੇ ਮਹਿਕਮੇ ਦੇ ਅਧਿਕਾਰੀ ਵਲੋਂ ਹੇਰਾ ਫੇਰੀ ਕਰਨ ਦੇ ਪਿੰਡ ਭੇਲਾ ਵਾਸੀਆਂ ਨੇ ਲਾਏ ਦੋਸ਼

ਆਦਮਪੁਰ, 22 ਮਾਰਚ(ਹਰਪ੍ਰੀਤ ਸਿੰਘ)-ਬਲਾਕ ਆਦਮਪੁਰ ਅਧੀਨ ਪੈਂਦੇ ਪਿੰਡ ਭੇਲਾ ਵਿਖੇ ਗੰਦੇ ਪਾਣੀ ਦੇ ਸੀਵਰੇਜ਼ ਦੇ ਕੰਮ ਲਈ ਵਰਤੀ ਗ੍ਰਾਂਟ'ਚ ਪਿੰਡ ਦੇ ਸਾਬਕਾ ਸਰਪੰਚ ਤੇ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਹੋਣ ਦੇ ਪਿੰਡ ਵਾਸੀਆਂ ਵਲੋਂ ਦੋਸ਼ ਲਗਾਏ ਗਏ ਹਨ | ...

ਪੂਰੀ ਖ਼ਬਰ »

ਦੇਹਰਾ ਬਾਬਾ ਸੈਣਿ ਭਗਤ ਜੀ ਵਿਖੇ ਵਿਸਾਖੀ ਜੋੜ ਮੇਲੇ ਸਬੰਧੀ ਪੋਸਟਰ ਜਾਰੀ

ਫਿਲੌਰ, 22 ਮਾਰਚ (ਇੰਦਰਜੀਤ ਚੰਦੜ੍ਹ)-ਦੇਹਰਾ ਬਾਬਾ ਸੈਣਿ ਭਗਤ ਜੀ ਪ੍ਰਤਾਬਪੁਰਾ ਵਿਖੇ 12, 13 ਤੇ 14 ਅਪ੍ਰੈਲ ਨੂੰ ਭਾਈ ਸਾਹਿਬ ਸਿੰਘ ਦੀ ਯਾਦ 'ਚ ਮਨਾਏ ਜਾ ਰਹੇ ਵਿਸਾਖੀ ਜੋੜ ਮੇਲੇ ਸਬੰਧੀ ਪ੍ਰਬੰਧਕ ਕਮੇਟੀ ਦੇਹਰਾ ਬਾਬਾ ਸੈਣਿ ਭਗਤ ਜੀ ਵਲੋਂ ਪੋਸਟਰ ਜਾਰੀ ਕਰਦਿਆ ਦੱਸਿਆ ...

ਪੂਰੀ ਖ਼ਬਰ »

ਪੁਲਿਸ ਨੇ ਵੱਡੀ ਕਾਰਵਾਈ 'ਚ ਬਰਾਮਦ ਕੀਤੀ 6 ਹਜ਼ਾਰ ਕਿੱਲੋ ਲਾਹਣ

ਮਹਿਤਪੁਰ, 22 ਮਾਰਚ (ਰੰਧਾਵਾ)-ਇਕ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ 6 ਹਜ਼ਾਰ ਕਿੱਲੋ ਲਾਹਣ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਲਖਵੀਰ ਸਿੰਘ ਡੀ. ਐਸ. ਪੀ. ਸ਼ਾਹਕੋਟ ਨੇ ਦੱਸਿਆ ਕਿ ਪੁਲਿਸ ਪਾਰਟੀ ਥਾਣਾ ਮਹਿਤਪੁਰ ਨੂੰ ਗਸ਼ਤ ਸਮੇਂ ਗੁਪਤ ਸੂਚਨਾ ਮਿਲੀ ਕਿ ਲੱਡੂ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਬਿਹਤਰੀਨ ਸੇਵਾਵਾਂ ਬਦਲੇ ਮਾ: ਗੁਰਮੇਜ ਲਾਲ ਹੀਰ ਦਾ ਸਨਮਾਨ

ਸ਼ਾਹਕੋਟ, 22 ਮਾਰਚ (ਬਾਂਸਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੂੜੀ ਦੇ ਹਿਸਾਬ ਦੇ ਅਧਿਆਪਕ ਮਾ. ਗੁਰਮੇਜ ਲਾਲ ਹੀਰ ਨੂੰ ਸਿੱਖਿਆ ਦੇ ਖੇਤਰ ਅਤੇ ਸਕੂਲ ਦੀ ਬਿਹਤਰੀ ਲਈ ਪਾਏ ਗਏ ਯੋਗਦਾਨ ਬਦਲੇ ਪੰਜਾਬ ਦੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਵਿਸ਼ੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX