ਤਾਜਾ ਖ਼ਬਰਾਂ


ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਕੈਪਟਨ ਵਲੋਂ ਲਿਖੀ ਚਿੱਠੀ
. . .  10 minutes ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਐੱਸ.ਐੱਸ.ਪੀ ਦਫ਼ਤਰ ਦੇ ਬਾਹਰੋਂ ਮਿਲੀ ਇੱਕ ਅਧਖੜ ਉਮਰੇ ਵਿਅਕਤੀ ਦੀ ਲਾਸ਼
. . .  48 minutes ago
ਫ਼ਿਰੋਜ਼ਪੁਰ 15 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਨਜ਼ਦੀਕ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉਕਤ ਲਾਸ਼ ਨੂੰ ਅੱਜ ਕੁੱਝ ਲੋਕਾਂ...
ਭਾਰਤੀ ਖੇਤਰ 'ਚ ਬੀਤੀ ਰਾਤ ਮੁੜ ਦਾਖਲ ਹੋਇਆ ਡਰੋਨ
. . .  about 1 hour ago
ਫ਼ਿਰੋਜ਼ਪੁਰ 15 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਪਾਕਿਸਤਾਨ ਵਾਲੇ ਪਾਸਿਉਂ ਡਰੋਨ ਮੁੜ ਭਾਰਤੀ ਖੇਤਰ ਚ ਬੀਤੀ ਰਾਤ ਦਾਖਲ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦ ਪਾਕਿ ਹੁਸੈਨੀ ਵਾਲਾ ਕੌਮੀ ਸਰਹੱਦ ਦੇ ਖੇਤਰ 'ਚ ਬੀ.ਓ.ਪੀ. ਐਚ. ਟਾਵਰ ਲਾਗਿਓਂ ਡਰੋਨ ਪਿੰਡ ਭੱਖੜਾ...
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪੁੱਜੇ ਕੈਪਟਨ ਦੇ ਦੋ ਮੰਤਰੀ
. . .  about 1 hour ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ) - ਅੱਜ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਅਕਾਲ ਤਖਤ ਸਕੱਤਰੇਤ ਵਿਖੇ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਮੰਤਰੀ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ...
ਉਤਰ ਪ੍ਰਦੇਸ਼ ਪੁਲਿਸ ਨੇ ਇਕ ਝਟਕੇ 'ਚ ਬੇਰੁਜ਼ਗਾਰ ਕੀਤੇ 25 ਹਜ਼ਾਰ ਹੋਮਗਾਰਡ ਜਵਾਨ
. . .  about 1 hour ago
ਲਖਨਊ, 15 ਅਕਤੂਬਰ - ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਯੂ.ਪੀ. ਦੇ ਹੋਮਗਾਰਡਜ਼ ਦੀਆਂ ਤਨਖ਼ਾਹ ਨੂੰ ਲੈ ਕੇ ਇਕ ਆਦੇਸ਼ ਦਿੱਤਾ ਸੀ। ਆਪਣੇ ਇਸ ਆਦੇਸ਼ ਵਿਚ ਸੁਪਰੀਮ ਕੋਰਟ ਨੇ ਹੋਮਗਾਰਡ ਦੇ ਜਵਾਨਾਂ ਦੀ ਰੋਜ਼ਾਨਾ ਦਿਹਾੜੀ ਯੂ.ਪੀ. ਪੁਲਿਸ ਦੇ ਸਿਪਾਹੀ ਦੇ ਬਰਾਬਰ ਦੇਣ ਨੂੰ ਕਿਹਾ ਸੀ। ਇਸ ਆਦੇਸ਼ ਤੋਂ ਬਾਅਦ ਹੋਮਗਾਰਡ ਦੇ ਜਵਾਨਾਂ ਨੂੰ ਵੱਡੀ ਰਾਹਤ...
ਐਫ.ਏ.ਟੀ.ਐਫ. ਦੀ ਬੈਠਕ 'ਚ ਪਾਕਿਸਤਾਨ ਮੁਸ਼ਕਿਲ 'ਚ, ਦੋਸਤ ਦੇਸ਼ਾਂ ਨੇ ਨਹੀਂ ਦਿੱਤਾ ਸਾਥ
. . .  about 2 hours ago
ਪੈਰਿਸ, 15 ਅਕਤੂਬਰ - ਕੰਗਾਲੀ ਦੀ ਕਗਾਰ 'ਤੇ ਖੜੇ ਪਾਕਿਸਤਾਨ ਦੀਆਂ ਮੁਸ਼ਕਲਾਂ ਵੱਧ ਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਟੇਰਰ ਫੰਡਿੰਗ ਰੋਕਣ 'ਚ ਨਾਕਾਮ ਰਹਿਣ 'ਤੇ ਪਾਕਿਸਤਾਨ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਸਮੀਖਿਆ ਮੀਟਿੰਗ ਵਿਚ ਕਰਾਰਾ ਝਟਕਾ ਲੱਗਾ ਹੈ। ਸੋਮਵਾਰ ਦੀ ਮੀਟਿੰਗ...
ਅੱਜ ਦਾ ਵਿਚਾਰ
. . .  about 2 hours ago
ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਜ਼ੀਰਕਪੁਰ, 14 ਅਕਤੂਬਰ, {ਹੈਪੀ ਪੰਡਵਾਲਾ }-ਬਿਸ਼ਨਪੁਰਾ ਖੇਤਰ 'ਚ ਇਕ ਨਿੱਜੀ ਸਕੂਲ ਬੱਸ ਦੀ ਲਪੇਟ ਵਿਚ ਆਉਣ ਨਾਲ ਡੇਢ ਸਾਲਾ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਪਿਅੰਸ਼ ਪੁੱਤਰ ਸੰਜੈ ਕੁਮਾਰ ਵਾਸੀ ਬਿਸ਼ਨਪੁਰਾ ਵਜੋਂ ...
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਕਰੋੜ ਰੁਪਏ ਤੋਂ ਵਧੇਰੇ ਮੁੱਲ ਦੀਆਂ ਡੁਪਲੀਕੇਟ ਬੈਟਰੀਆਂ ਬਰਾਮਦ ਕੀਤੀਆਂ ...
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਬਠਿੰਡਾ 14 ਅਕਤੂਬਰ - ਬਠਿੰਡਾ ਵਿਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ ।ਲੜਕੀ ਦੀ ਜਨਮ ਤਰੀਕ 13.1.2003 ਦੱਸੀ ਜਾ ਰਹੀ ਹੈ । ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਕਲਮਬੰਦ ...
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  1 day ago
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਮੌਕੇ ਕਰਵਾਇਆ ...
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਭਾਰਤ ਸਰਕਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਕੀਤੇ ਗਏ ਅਪਰਾਧਾਂ ਲਈ ਪੰਜਾਬ ਦੀਆਂ ਵੱਖ-ਵੱਖ...
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ(ਪੀ.ਐਮ.ਸੀ) ਲਿਮਟਿਡ ਦੇ ਜਮ੍ਹਾਂ ਕਰਤਾ...
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 14 ਅਕਤੂਬਰ- 27 ਫਰਵਰੀ ਨੂੰ ਸ੍ਰੀਨਗਰ 'ਚ ਐਮ.ਆਈ 17 ਨੂੰ ਆਪਣੀ ਮਿਸਾਈਲ ਦਾਗ਼ਣ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਵੱਲੋਂ 6 ਅਧਿਕਾਰੀਆਂ...
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਅੰਤਰਿਮ ਖਰੜਾ ਭੇਜ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਆਈ.ਐਨ.ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਗ੍ਰਿਫ਼ਤਾਰੀ ਦੀ ਮੰਗ ਵਾਲੀ ਪਟੀਸ਼ਨ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਉਲਝਦਾ ਜਾ ਰਿਹੈ ਰੇੜਕਾ
. . .  1 day ago
ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਭਾਰਤ ਭੂਸ਼ਨ ਆਸ਼ੂ ਨੇ ਦਿੱਤਾ ਇਹ ਬਿਆਨ
. . .  1 day ago
ਬਾਲਾਕੋਟ 'ਚ ਆਤਮਘਾਤੀ ਹਮਲਾਵਰਾਂ ਸਣੇ 45-50 ਅੱਤਵਾਦੀ ਲੈ ਰਹੇ ਹਨ ਟਰੇਨਿੰਗ
. . .  1 day ago
ਖੱਟੜ ਨੇ 'ਮਰੀ ਹੋਈ ਚੂਹੀ' ਨਾਲ ਕੀਤੀ ਸੋਨੀਆ ਗਾਂਧੀ ਦੀ ਤੁਲਨਾ
. . .  1 day ago
ਅੰਮ੍ਰਿਤਸਰ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
22 ਅਕਤੂਬਰ ਨੂੰ ਪਟਿਆਲਾ ਵਿਖੇ ਪੁੱਜੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਸਬੰਧੀ ਕੀਤੀ ਗਈ ਇਕੱਤਰਤਾ
. . .  1 day ago
ਸੌਰਵ ਗਾਂਗੁਲੀ ਚੁਣੇ ਗਏ ਬੀ. ਸੀ. ਸੀ. ਆਈ. ਦੇ ਪ੍ਰਧਾਨ- ਰਾਜੀਵ ਸ਼ੁਕਲਾ
. . .  1 day ago
ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਪੰਜਾਬ ਦੀ ਕਾਂਗਰਸ ਸਰਕਾਰ : ਬੀਬਾ ਬਾਦਲ
. . .  1 day ago
ਅਰਥ ਸ਼ਾਸਤਰ 'ਚ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਸਣੇ ਤਿੰਨ ਨੂੰ ਮਿਲੇਗਾ ਨੋਬਲ ਪੁਰਸਕਾਰ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਹਵਾਈ ਹਮਲਿਆਂ ਦੌਰਾਨ ਨੌਂ ਅੱਤਵਾਦੀ ਢੇਰ
. . .  1 day ago
ਤਾਮਿਲਨਾਡੂ 'ਚ ਮਸਾਲਿਆਂ ਦੀ ਫੈਕਟਰੀ 'ਚ ਲੱਗੀ ਅੱਗ
. . .  1 day ago
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ 'ਵ੍ਹਾਈਟ ਸਿਟੀ' ਬਣਾਉਣ ਲਈ ਰੰਗ-ਰੋਗਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ
. . .  1 day ago
ਦਰਬਾਰ-ਏ-ਖਾਲਸਾ ਨੇ ਕੋਟਕਪੂਰੇ 'ਚ ਮਨਾਇਆ ਲਾਹਨਤ ਦਿਹਾੜਾ
. . .  1 day ago
ਅਣਮਿਥੇ ਸਮੇਂ ਦੇ ਲਈ ਹੜਤਾਲ 'ਤੇ ਗਏ ਹਿੰਦੁਸਤਾਨ ਐਰੋਨੀਟਿਕਸ ਲਿਮਟਿਡ ਦੇ ਕਰਮਚਾਰੀ
. . .  1 day ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
. . .  1 day ago
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬੀ. ਸੀ. ਸੀ. ਆਈ. ਦੇ ਦਫ਼ਤਰ 'ਚ ਪਹੁੰਚੇ ਸੌਰਵ ਗਾਂਗੁਲੀ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਪਹਿਲੀ ਨੇਤਰਹੀਣ ਆਈ.ਏ.ਐੱਸ ਅਧਿਕਾਰੀ ਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ
. . .  1 day ago
ਐੱਨ. ਐੱਸ. ਏ. ਡੋਭਾਲ ਨੇ ਕਿਹਾ- ਐੱਫ. ਏ. ਟੀ. ਐੱਫ. ਦੇ ਦਬਾਅ 'ਚ ਪਾਕਿਸਤਾਨ
. . .  1 day ago
ਜਾਪਾਨ 'ਚ 'ਹੇਜਬੀਸ' ਤੂਫ਼ਾਨ ਕਾਰਨ ਮਰਨ ਵਾਲਿਆਂ ਦਾ ਗਿਣਤੀ ਵੱਧ ਕੇ ਹੋਈ 39
. . .  1 day ago
ਪੀ.ਐਮ.ਸੀ ਬੈਂਕ ਘੋਟਾਲਾ : 16 ਅਕਤੂਬਰ ਤੱਕ ਵਧਾਈ ਗਈ ਤਿੰਨ ਦੋਸ਼ੀਆਂ ਦੀ ਪੁਲਿਸ ਹਿਰਾਸਤ
. . .  1 day ago
ਜੰਮੂ-ਕਸ਼ਮੀਰ 'ਚ ਫੜੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
. . .  1 day ago
ਕਾਂਗਰਸੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੰਗਲਵਾਰ ਤੱਕ ਦੇ ਲਈ ਮੁਲਤਵੀ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁਜੀ ਕੇਂਦਰੀ ਟੀਮ
. . .  1 day ago
ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ
. . .  1 day ago
17 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ
. . .  1 day ago
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਦਿੱਲੀ 'ਚ ਐੱਨ. ਆਈ. ਏ. ਦੀ ਨੈਸ਼ਨਲ ਕਾਨਫ਼ਰੰਸ ਜਾਰੀ
. . .  about 1 hour ago
ਮਹਿਲਾ ਮਰੀਜ਼ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਡਾਕਟਰ ਗ੍ਰਿਫ਼ਤਾਰ
. . .  7 minutes ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਚੇਤ ਸੰਮਤ 551

ਰੂਪਨਗਰ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਮੌਕੇ ਵੱਖ-ਵੱਖ ਥਾਵਾਂ 'ਤੇ ਸ਼ਰਧਾਂਜਲੀਆਂ ਭੇਟ

ਰੂਪਨਗਰ, 23 ਮਾਰਚ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਵੱਖ-ਵੱਖ ਥਾਵਾਂ 'ਤੇ ਸੰਸਥਾਵਾਂ, ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਸਮਾਗਮ, ਰੈਲੀਆਂ, ਖ਼ੂਨਦਾਨ ਕੈਂਪ ਆਦਿ ਲਗਾ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ | ਰੂਪਨਗਰ ਦੇ ਸ਼ਹੀਦ ਭਗਤ ਸਿੰਘ ਚੌਾਕ (ਬੇਲਾ ਚੌਾਕ) ਵਿਚ 16ਵਾਂ ਸਾਲਾਨਾ ਖ਼ੂਨਦਾਨ ਕੈਂਪ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿੱਥੇ 164 ਜਣਿਆਂ ਨੇ ਖ਼ੂਨ ਦਾਨ ਕੀਤਾ ਅਤੇ ਇਸ ਮੌਕੇ ਜੰਮੂ ਕਸ਼ਮੀਰ 'ਚ ਸ਼ਹੀਦ ਹੋਏ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੀ ਮਾਤਾ ਅਮਰਜੀਤ ਕੌਰ ਅਤੇ ਸ਼ਹੀਦ ਜਗਤਾਰ ਸਿੰਘ ਬੁਰਜਵਾਲਾ ਦੀ ਪਤਨੀ ਹਰਨੀਪ ਕੌਰ ਨੇ ਸਮਾਗਮਾਂ ਦਾ ਸ਼ਹੀਦਾਂ ਦੀਆਂ ਤਸਵੀਰਾਂ 'ਤੇ ਫੁੱਲ ਮਾਲਾਵਾਂ ਚੜ੍ਹਾ ਕੇ ਆਰੰ ਭ ਕੀਤਾ ਅਤੇ ਉਨ੍ਹਾਂ ਨੂੰ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ |
ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਵਲੋਂ ਖ਼ੂਨਦਾਨ ਕੈਂਪ 'ਚ 164 ਯੂਨਿਟ ਖ਼ੂਨਦਾਨ
ਸ਼ਹੀਦੀ ਸਮਾਗਮ ਦੌਰਾਨ ਲਗਾਏ ਖ਼ੂਨਦਾਨ ਕੈਂਪ ਵਿਚ ਡਾ. ਤਰਸੇਮ ਸਿੰਘ ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਦੀ ਟੀਮ ਨੇ 164 ਯੂਨਿਟ ਖ਼ੂਨ ਇਕੱਤਰ ਕੀਤਾ | ਖ਼ੂਨਦਾਨ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਬਹੁਤ ਨੌਜਵਾਨ ਖ਼ੂਨਦਾਨ ਕਰਨ ਤੋਂ ਵਾਂਝੇ ਰਹਿ ਗਏ | ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਵਲੋਂ ਖ਼ੂਨਦਾਨ ਲਹਿਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਕਰਨ ਦੀ ਰਸਮ ਵਿਚ ਨਰਿੰਦਰ ਸਿੰਘ ਸ਼ੇਰਗਿੱਲ 'ਆਪ', ਬੀਬੀ ਕਮਲਜੀਤ ਕੌਰ ਸੋਲਖੀਆਂ ਵਾਲੇ, ਪ੍ਰੀਤਮ ਸਿੰਘ ਰੀਹਲ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਲੈਕਚਰਾਰ ਸੁਰਜਨ ਸਿੰਘ ਲਾਇਨ ਕਲੱਬ, ਜਸ਼ਿੰਦਰ ਸਿੰਘ ਜੋਸ਼ ਸਟੇਟ ਐਵਾਰਡੀ, ਹਰਪ੍ਰੀਤ ਸਿੰਘ ਬਸੰਤ, ਹਰਨੇਕ ਸਿੰਘ ਭੰਗੂ, ਇੰਜੀਨੀਅਰ ਜੇ. ਕੇ. ਭਾਟੀਆ ਆਦਿ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਸਥਾ ਦੇ ਆਗੂ ਅਸ਼ਵਨੀ ਸ਼ਰਮਾ, ਗੁਰਬਚਨ ਸਿੰਘ ਸੋਢੀ, ਇੰਦਰਜੀਤ ਸਿੰਘ ਗੰਧੋਂ, ਯਸ਼ਵੰਤ ਬਸੀ, ਸੁਰਿੰਦਰ ਬਬਾਨੀ, ਯੁਗੇਸ਼ ਮੋਹਨ ਪੰਕਜ਼, ਅਮਰਜੀਤ ਸਿੰਘ ਪੰਜੋਲੀ, ਸ਼ਿਵ ਕੁਮਾਰ, ਮਨਜਿੰਦਰ ਸਿੰਘ ਮਨੀ, ਅਮਰੀਕ ਗੰਧੋਂ, ਸੁਰਮੁੱਖ ਬਬਾਨੀ, ਸੁਰਮੁੱਖ ਸਿੰਘ, ਬਲਵਿੰਦਰ ਸੋਲਖੀਆਂ, ਰਿੰਕੂ ਸੈਣੀ, ਪਰਮਿੰਦਰ ਸਿੰਘ, ਸੰਜੀਵ ਮੋੋਠਾਪੁਰ, ਅਸ਼ੋਕ ਕੁਮਾਰ, ਸੁਰਜੀਤ ਖੱਟੜਾ, ਸ਼ਸ਼ੀਕਾਂਤ, ਰੂਬੀ ਵਾਲੀਆ, ਵਰਿੰਦਰ ਸ਼ਰਮਾ, ਸੁਖਦਰਸ਼ਨ ਸਿੰਘ ਨੇ ਸਮਾਗਮ ਦੀ ਸਫਲਤਾ ਲਈ ਭਰਪੂਰ ਯੋਗਦਾਨ ਪਾਇਆ | ਇਸ ਮੌਕੇ 'ਤੇ ਡਾ. ਗੁਰਪ੍ਰੀਤ ਕੌਰ ਨੇ ਦੰਦਾਂ ਦੀ ਜਾਂਚ ਦਾ ਕੈਂਪ ਵੀ ਲਗਾਇਆ ਜਿਸ ਵਿਚ ਮੁਫ਼ਤ ਜਾਂਚ ਕੀਤੀ ਗਈ |
ਨੇਤਾ ਜੀ ਮਾਡਲ ਸਕੂਲ ਵਲੋਂ ਸ਼ਰਧਾਂਜਲੀ ਸਮਾਗਮ ਤੇ ਰੈਲੀ
ਨੇਤਾ ਜੀ ਮਾਡਲ ਸਕੂਲ ਅਤੇ ਨੇਤਾ ਜੀ ਸੁਭਾਸ਼ ਕ੍ਰਾਂਤੀ ਮੰਚ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਇੱਕ ਰੈਲੀ ਕੱਢੀ | ਪ੍ਰੋ. ਵੀ.ਪੀ. ਸੈਣੀ ਦੀ ਅਗਵਾਈ 'ਚ ਕੱਢੀ ਗਈ ਇਸ ਰੈਲੀ 'ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸ਼ਹੀਦਾਂ ਦੇ ਹੱਕ 'ਚ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਏ | ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਚੌਕ ਵਿਚ ਪੁੱਜ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਦੁੱਧ ਨਾਲ ਨਹਾਇਆ ਗਿਆ ਅਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ਇਸ ਮੌਕੇ ਪੋ੍ਰ. ਸੈਣੀ ਨੇ ਸ਼ਹੀਦਾਂ ਦੇ ਜੀਵਨ ਅਤੇ ਸੰਘਰਸ਼ 'ਤੇ ਵਿਸਥਾਰ ਨਾਲ ਚਾਨਣਾ ਪਾਇਆ |
ਲਾਈਫ ਲਾਈਨ ਸੁਸਾਇਟੀ ਵਲੋਂ ਸ਼ਰਧਾਂਜਲੀ
ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਲਾਈਫ ਲਾਇਨ ਬਲੱਡ ਡੋਨਰ ਸੁਸਾਇਟੀ ਰੋਪੜ ਵਲੋਂ ਯੁਵਕ ਸੇਵਾਵਾਂ ਦਫ਼ਤਰ ਵਿਖੇ ਰੱਖੇ ਪ੍ਰੋਗਰਾਮ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਮੌਕੇ ਨਵਤੇਜ ਸਿੰਘ ਚੀਮਾ ਨੇ ਨੌਜਵਾਨਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਤਾਂ ਜੋ ਸਮਾਜ ਵਿਚ ਹੋਰ ਚੰਗਾ ਯੋਗਦਾਨ ਪਾ ਸਕੀਏ | ਇਸ ਮੌਕੇ ਮੌਜੂਦ ਸੁਸਾਇਟੀ ਪ੍ਰਧਾਨ ਕੰਵਲਜੀਤ ਸਿੰਘ ਬਾਬਾ, ਸੁਖਵਿੰਦਰ ਸਿੰਘ ਗਿੱਲ ਪ੍ਰਧਾਨ, ਗੁਰਦੀਪ ਸਿੰਘ ਹੁਸੈਨਪੁਰੀ, ਧਰਮਪਾਲ, ਹਰਿੰਦਰ ਸਿੰਘ, ਬਲਵਿੰਦਰ ਸਿੰਘ ਡਹਿਰ, ਜਗਦੀਸ਼ ਮਾਜਰੀ ਠੇਕੇਦਾਰਾਂ, ਸੁਰਜੀਤ ਸਿੰਘ ਸਿਲ੍ਹੋਮਾਸਕੋ, ਹਰਪਾਲ ਸਿੰਘ ਦੁੱਗਲ, ਪ੍ਰੇਮ ਸਿੰਘ, ਰਾਜ ਕੁਮਾਰ, ਬਲਜਿੰਦਰ ਸਿੰਘ ਸ਼ਾਂਤਪੁਰੀ, ਸੁਖਦੇਵ ਸਿੰਘ ਸ਼ਾਂਤਪੁਰੀ, ਜਗਤਾਰ ਸਿੰਘ, ਹਰਿੰਦਰਪਾਲ ਸਿੰਘ, ਸੁਖਬੀਰ ਸਿੰਘ, ਜਗਜੀਤ ਸਿੰਘ ਰੰਧਾਵਾ, ਅਰੁਣ ਕੁਮਾਰ, ਮੁਕੇਸ਼ ਕੁਮਾਰ ਹਾਜ਼ਰ ਸਨ |
ਮੋਰਿੰਡਾ ਵਿਖੇ ਵੱਖ-ਵੱਖ ਥਾਂਵਾਂ 'ਤੇ ਸ਼ਹੀਦੀ ਸਮਾਗਮ ਕਰਵਾਏ
ਮੋਰਿੰਡਾ (ਪਿ੍ਤਪਾਲ ਸਿੰਘ)-ਭਾਰਤ ਦੀ ਆਜ਼ਾਦੀ ਲਈ ਅਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਅੱਜ ਮੋਰਿੰਡਾ ਵਿਖੇ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਹੀਦੀ ਸਮਾਗਮ ਕਰਵਾਏ ਗਏ | ਇਸ ਸਮੇਂ ਰਾਜਸੀ ਆਗੂਆਂ ਤੋਂ ਇਲਾਵਾ ਸਮਾਜਿਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵਲੋਂ ਇਨ੍ਹਾਂ ਕੌਮੀ ਸ਼ਹੀਦਾਂ ਨੂੰ ਸ਼ਰਧਾਜਲੀਆਂ ਭੇਂਟ ਕੀਤੀਆਂ ਗਈਆਂ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਲਿਆਉਣ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿਤਾ | ਸਥਾਨਕ ਰੇਲਵੇ ਰੋਡ ਦੀ ਮਾਰਕੀਟ ਵਲੋਂ ਕਾਂਮਰੇਡ ਕਾਕਾ ਰਾਮ ਸਕੱਤਰ ਸੀ.ਪੀ.ਆਈ. ਬਲਾਕ ਮੋਰਿੰਡਾ ਦੀ ਅਗਵਾਈ 'ਚ ਕੌਮੀ ਸਹੀਦਾਂ ਦੀ ਯਾਦ 'ਚ ਸ਼ਹੀਦੀ ਸਮਾਗਮ ਕਰਵਾਇਆ ਗਿਆ | ਇਸ ਸਮੇਂ ਆਲ ਇੰਡੀਆ ਯੂਥ ਫੈਡਰੇਸ਼ਨ ਪੰਜਾਬ ਦੇ ਸਾਬਕਾ ਆਗੂ ਕਰਨੈਲ ਸਿੰਘ ਜੀਤ, ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਸਾਬਕਾ ਮੀਤ ਪ੍ਰਧਾਨ ਕੈਲਾਸ਼ ਕੌਸ਼ਲ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਜਨੀਸ਼ ਖੰਨਾ, ਵਿਸ਼ਵਕਰਮਾ ਸਭਾ ਦੇ ਆਗੂ ਮੇਹਰ ਸਿੰਘ, ਸਾਬਕਾ ਕੌਾਸਲਰ ਪਵਨ ਕੁਮਾਰ ਧੀਮਾਨ, ਰਜੇਸ਼ ਕੁਮਾਰ ਸੂਦ, ਪਰਵੀਨ ਕੁਮਾਰ, ਰਵਿੰਦਰ ਸਿੰਘ ਰਾਜੂ ਸਮੇਤ ਅਨੇਕਾਂ ਪਤਵੰਤੇ ਸਜਣਾਂ ਨੇ ਸ਼ਹੀਦਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ | ਇਸੇ ਤਰ੍ਹਾਂ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਮੋਰਿੰਡਾ ਵਲੋਂ ਵੀ ਸਭਾ ਦੇ ਪ੍ਰਧਾਨ ਹਰਕੇਸ਼ ਰਾਣਾ ਦੀ ਅਗਵਾਈ 'ਚ ਕੌਮੀ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਸਮਾਗਮ ਕਰਵਾਇਆ ਗਿਆ ਇਸ ਸਮਾੇ ਹੋਰਨਾ ਤੋਂ ਇਲਾਵਾ ਡਾ. ਸੀਤਾ ਰਾਮ ਰਾਣਾ, ਚੌਧਰੀ ਨਰ ਸਿੰਘ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਆਗੂ ਰਾਜੇਸ਼ ਕੁਮਾਰ ਸੰਮਾ, ਰਣਬੀਰ ਰਾਣਾ, ਚੌਧਰੀ ਰਾਮ ਸਿੰਘ, ਜਸਪਾਲ ਸਿੰਘ ਰਾਣਾ, ਵਿਜੇ ਕੁਮਾਰ, ਤੇਜਪਾਲ ਰਾਣਾ ਆਦਿ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸੇ ਤਰ੍ਹਾਂ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਮੋਰਿੰਡਾ ਵਲੋਂ ਵੀ ਸ਼ਹੀਦਾਂ ਦੀ ਯਾਦ 'ਚ ਮੁਲਾਜ਼ਮ ਨੇਤਾ ਮਲਾਘਰ ਸਿੰਘ ਖਮਾਣੋਂ ਦੀ ਅਗਵਾਈ 'ਚ ਸ਼ਹੀਦੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੀਆਂ ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਨੇ ਭਾਗ ਲਿਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ, ਭਾਗ ਸਿੰਘ, ਸੁਖਵਿੰਦਰ ਸਿੰਘ ਆਦਿ ਮੁਲਾਜ਼ਮ ਆਗੂਆਂ ਨੇ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ |
ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕੈਰੀਅਰ ਕੋਰਸਿਜ਼ ਵਿਖੇ ਮਨਾਇਆ ਸ਼ਹੀਦੀ ਦਿਹਾੜਾ
ਸ੍ਰੀ ਚਮਕੌਰ ਸਾਹਿਬ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬੱਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕੈਰੀਅਰ ਕੋਰਸਿਜ਼ ਵਿਖੇ 23 ਮਾਰਚ 1931 ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਹੀਦਾਂ ਦੀਆਂ ਤਸਵੀਰਾਂ 'ਤੇ ਪੁਸ਼ਪ ਅਰਪਣ ਕੀਤੇ | ਇਸ ਮੌਕੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ , ਆਜ਼ਾਦੀ ਦੀ ਲਹਿਰ ਵਿਚ ਸ਼ਹੀਦਾਂ ਦੇ ਬਲੀਦਾਨ ਦਾ ਅਹਿਸਾਸ ਕਰਾਇਆ | ਉਨ੍ਹਾਂ 'ਆਜ਼ਾਦੀ' ਉਪਰੰਤ ਲੋਕਾਂ ਦੇ ਜੀਵਨ ਪੱਧਰ ਵੱਲ ਧਿਆਨ ਨਾ ਦੇਣ ਕਾਰਨ ਦੇ ਹਾਕਮਾਂ ਦੀ ਨਿਖੇਧੀ ਕੀਤੀ ਅਤੇ ਦੇਸ਼ ਦੇ ਮੌਜੂਦਾ ਹਾਕਮਾਂ ਦੀ ਅੰਧ-ਰਾਸ਼ਟਰਵਾਦੀ ਪਹੁੰਚ ਨੂੰ ਦੇਸ਼ ਦੇ ਲੋਕਾਂ ਲਈ ਬਹੁਤ ਹੀ ਘਾਤਕ ਦੱਸਦਿਆਂ, ਇਤਿਹਾਸ ਤੋਂ ਜਾਣੂ ਹੋ ਕੇ ਸਭ ਨੂੰ ਆਪੋ-ਆਪਣੇ ਬਣਦੇ ਫ਼ਰਜ਼ ਨਿਭਾਉਣ 'ਤੇ ਜ਼ੋਰ ਦਿੱਤਾ | ਇਸ ਮੌਕੇ 'ਤੇ ਜਿੱਥੇ ਪ੍ਰਸਿੱਧ ਗਾਇਕਾ 'ਸੀਤਲ ਸਾਠੇ' ਦਾ ਗੀਤ 'ਐ ਭਗਤ ਸਿੰਘ ਤੂੰ ਜਿੰਦਾ ਹੈ, ਹਰ ਏਕ ਲਹੂ ਕੇ ਕਤਰੇ ਮੇਂ' ਸੁਣਾਇਆ ਗਿਆ ਉੱਥੇ ਵਾਈਸ ਪਿ੍ੰਸੀਪਲ ਬਲਵਿੰਦਰ ਸਿੰਘ, ਪ੍ਰਾਇਮਰੀ ਵਿੰਗ ਇੰਚਾਰਜ ਸ਼੍ਰੀਮਤੀ ਮਨਦੀਪ ਕੌਰ, ਹਿੰਦੀ ਅਧਿਆਪਕ ਮੰਗਲ ਸਿੰਘ ਅਤੇ ਸਮਾਜਿਕ ਸਿੱਖਿਆ ਅਧਿਆਪਕ ਨਰਿੰਦਰ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ 'ਤੇ ਜਸਮੀਤ ਕੌਰ, ਭੁਪਿੰਦਰਜੀਤ ਕੌਰ, ਨਰਿੰਦਰ ਕੌਰ, ਕਿਰਨਦੀਪ ਕੌਰ, ਬੇਅੰਤ ਕੌਰ, ਅਵਤਾਰ ਸਿੰਘ, ਸੁਰਭੀ ਆਦਿ ਸ਼ਾਮਿਲ ਸਨ |
ਸ੍ਰੀ ਚਮਕੌਰ ਸਾਹਿਬ 'ਚ ਸ਼ਹੀਦਾਂ ਨੂੰ ਯਾਦ ਕਰਦਿਆਂ ਭੇਟ ਕੀਤੀਆਂ ਸ਼ਰਧਾਂਜਲੀਆਂ
ਸ੍ਰੀ ਚਮਕੌਰ ਸਾਹਿਬ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸ਼ਿਵਾਲਿਕ ਮਾਡਲ ਹਾਈ ਸਕੂਲ ਵਿਚ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਦੇਸ਼ ਦੇ ਇਨ੍ਹਾਂ ਮਹਾਨ ਨਾਇਕਾਂ ਨੂੰ ਯਾਦ ਕਰਦਿਆਂ ਜਿੱਥੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਦੀਆਂ ਦੇਸ਼ ਪ੍ਰਤੀ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ,ਓਥੇ ਉਨ੍ਹਾਂ ਦੀਆ ਤਸਵੀਰਾਂ ਤੇ ਫ਼ੁਲ ਮਾਲਾਵਾਂ ਵੀ ਅਰਪਣ ਕੀਤੀਆਂ ਗਈਆਂ | ਸੰਸਥਾ ਦੇ ਡਾਇਰੈਕਟਰ ਸ: ਅਮਰਜੀਤ ਸਿੰਘ ਮਾਵੀ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸ੍ਰੀਮਤੀ ਸੰਦੀਪ ਕੌਰ ਅਤੇ ਤਰਨਜੀਤ ਸਿੰਘ ਮਾਵੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਚੰਗਾ ਪੜ੍ਹ ਲਿਖ ਕੇ ਦੇਸ਼ ਦੀ ਸੇਵਾ ਕਰਨ ਲਈ ਪੇ੍ਰਰਿਤ ਕੀਤਾ |
ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਨੇ ਮਨਾਇਆ ਸ਼ਹੀਦੀ ਦਿਹਾੜਾ
ਸ੍ਰੀ ਚਮਕੋਰ ਸਾਹਿਬ (ਜਗਮੋਹਣ ਸਿੰਘ ਨਾਰੰਗ)-ਸਥਾਨਕ ਨਗਰ ਪੰਚਾਇਤ ਦੇ ਦਫ਼ਤਰ ਵਿਚ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਜ਼ਿਲ੍ਹਾ ਰੂਪਨਗਰ ਵਲੋਂ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਤਾਲਮੇਲ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੋਜੇਮਾਜਰਾ, ਜਸਵੀਰ ਸਿੰਘ ਸੈਦਪੁਰ, ਪਰਮਿੰਦਰ ਸਿੰਘ ਰੁੜਕੀ, ਦਰਸ਼ਨ ਸਿੰਘ ਸੰਧੂ , ਵਰਿੰਦਰ ਸਿੰਘ ਬਾਜਵਾ, ਗੁਰਚਰਨ ਸਿੰਘ ਮਾਣੇਮਾਜਰਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਸਾਡੇ ਲਈ ਫਾਂਸੀ ਦੇ ਰੱਸੇ ਚੁੰਮ ਕੇ ਸਾਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤੀ ਦਵਾਈ, ਪਰ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦੀ ਬਜਾਏ ਨਸ਼ਿਆਂ, ਭਿ੍ਸ਼ਟਾਚਾਰ ਅਤੇ ਸ਼ਹੀਦਾਂ ਦੇ ਮੁੱਲ ਵੱਟਣ ਵਾਲੀਆਂ ਸਿਆਸੀ ਪਾਰਟੀਆਂ ਦੇ ਹਿੱਸੇ ਬਣ ਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁੱਲਾ ਰਹੇ ਹਾਂ | ਇਸ ਮੌਕੇ ਸਮੂਹ ਆਗੂਆਂ ਨੇ ਮੁਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਰੱਖਣ ਅਤੇ ਇਨ੍ਹਾਂ ਮਹਾਨ ਨਾਇਕਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ | ਇਸ ਮੌਕੇ ਸੰਤ ਸਿੰਘ ਦਿਓਲ, ਜਸਵੀਰ ਸਿੰਘ ਜੱਸੀ ਮਾਣੇਮਾਜਰਾ, ਮਨਜਿੰਦਰ ਸਿੰਘ, ਮਿੱਠੂ ਸੈਦਪੁਰ, ਗੁਰਦੀਪ ਸਿੰਘ ਸਮੇਤ ਕਈ ਮੈਂਬਰ ਮੌਜੂਦ ਸਨ |
ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ
ਘਨੌਲੀ (ਜਸਵੀਰ ਸਿੰਘ ਸੈਣੀ)-ਅੱਜ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਥਲੀ ਖ਼ੁਰਦ ਵਿਚ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਮੈਡਮ ਹਰਮਿੰਦਰ ਕੌਰ ਅਤੇ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਭਾਰਤ ਵਾਸੀ ਸ਼ਹੀਦ ਭਗਤ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ |
ਅੰਬੂਜਾ ਸੀਮੈਂਟ ਕਰਮਚਾਰੀ ਸੰਘ ਨੇ ਸ਼ਹੀਦੀ ਦਿਹਾੜਾ ਮਨਾਇਆ
ਘਨੌਲੀ, 23 ਮਾਰਚ (ਜਸਵੀਰ ਸਿੰਘ ਸੈਣੀ)-ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਕ੍ਰਾਂਤੀਕਾਰੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਅੰਬੂਜਾ ਸੀਮੈਂਟ ਕਰਮਚਾਰੀ ਸੰਘ ਦੇ ਦੁਆਰਾ ਦਬੁਰਜੀ ਵਿਖੇ ਬਹੁਤ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧੀ ਅੰਬੂਜਾ ਸੀਮੈਂਟ ਕਰਮਚਾਰੀ ਸੰਘ ਦੇ ਪ੍ਰਧਾਨ ਸੁਨੀਲ ਯਾਦਵ ਨੇ ਦੱਸਿਆ ਕਿ ਇਸ ਸ਼ਰਧਾਂਜਲੀ ਸਮਾਗਮ ਦੌਰਾਨ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਉੱਥੇ ਹੀ ਸ਼ਹੀਦਾਂ ਦੀ ਯਾਦ 'ਚ ਰਾਹਗੀਰਾਂ ਲਈ ਛਬੀਲ ਲਗਾਈ ਗਈ |
ਸਮਾਜ ਸੇਵਾ ਯੁਵਾ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਸ਼ਰਧਾਂਜਲੀ
ਸ੍ਰੀ ਅਨੰਦਪੁਰ ਸਾਹਿਬ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸਮਾਜ ਸੇਵਾ ਯੁਵਾ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਅੱਜ ਸ਼ਹੀਦ. ਏ. ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ ਗਈ | ਅੱਜ ਜਿੱਥੇ ਸਮਾਜ ਸੇਵਾ ਕਲੱਬ ਅਨੰਦਪੁਰ ਸਾਹਿਬ ਦੇ ਮੈਂਬਰ ਮੌਜੂਦ ਸਨ ਉੱਥੇ ਹੀ ਅਟਾਰੀ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ ਸ਼ਹੀਦਾਂ ਦੀਆਂ ਤਸਵੀਰਾਂ 'ਤੇ ਫ਼ੁਲ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸਮਾਜ ਸੇਵਾ ਯੁਵਾ ਕਲੱਬ ਦੇ ਪ੍ਰਧਾਨ ਅਖਿਲ ਕੌਸ਼ਲ ਨੇ ਜਿੱਥੇ ਸ਼ਹੀਦਾਂ ਦੀ ਕੁਰਬਾਨੀ ਤੋਂ ਜਾਣੂ ਕਰਵਾਇਆ ਓਥੇ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ 23 ਮਾਰਚ ਨੂੰ ਸਰਕਾਰੀ ਤੌਰ 'ਤੇ ਛੁੱਟੀ ਹੋਣੀ ਚਾਹੀਦੀ ਹੈ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖਣ | ਇਸ ਮੌਕੇ ਸ਼ਾਮ ਲਾਲ, ਦਵਿੰਦਰ ਕੁਮਾਰ, ਮਿੰਟੂ ਬੱਸੀ, ਪ੍ਰੇਮ ਵੋਹਰਾ, ਮੁਨੀਸ਼ ਗਾਂਧੀ, ਉੱਤਮ ਚੰਦ, ਸੋਨੂੰ ਕੁਮਾਰ ਅਤੇ ਕਲੱਬ ਦੇ ਮੈਂਬਰਾਂ ਦੇ ਨਾਲ ਸਮੂਹ ਦੁਕਾਨਦਾਰ ਮੌਜੂਦ ਸਨ |
ਜਲ ਸਪਲਾਈ ਵਿਭਾਗ ਨੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਸ੍ਰੀ ਅਨੰਦਪੁਰ ਸਾਹਿਬ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਬਰਾਂਚ ਅਨੰਦਪੁਰ ਸਾਹਿਬ ਵਲੋਂ ਬਰਾਂਚ ਪ੍ਰਧਾਨ ਮੱਖਣ ਕਾਲਸ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸਮੂਹ ਵਰਕਰਾਂ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ ਦਰਸ਼ਾਏ ਮਾਰਗ ਚਿੰਨ੍ਹਾਂ 'ਤੇ ਚੱਲਣ ਦਾ ਅਹਿਦ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਕਪਿਲ ਮਹਿੰਦਲੀ , ਪਰਮਜੀਤ ਸਿੰਘ, ਗੁਰਜੀਤ ਸਿੰਘ, ਰਘਵੀਰ ਸਿੰਘ, ਰਾਜੀਵ ਕੁਮਾਰ ਰਾਣਾ, ਹਰੀ ਕਿਸ਼ਨ, ਰੇਸ਼ਮ ਕੁਮਾਰ, ਮਨਜੀਤ ਸਿੰਘ, ਪੱਪੂ ਸਹੋਤਾ, ਰੀਂਕੂ ਕੁਮਾਰ, ਅਰਜਣ ਸਿੰਘ , ਕਿ੍ਸ਼ਨ ਕੁਮਾਰ,ਰਾਜੂ ਕੁਮਾਰ, ਹਰੀਸ਼ ਕੁਮਾਰ, ਗੁਰਨਾਮ ਸਿੰਘ ਆਦਿ ਹਾਜ਼ਰ ਸਨ |

ਪਿੰਡ ਕਜੌਲੀ ਨਜ਼ਦੀਕ ਲੰਘਦੀ ਭਾਖੜਾ ਨਹਿਰ ਵਿਚ ਪਾੜ ਪੈਣਾ ਸ਼ੁਰੂ

ਮੋਰਿੰਡਾ, 23 ਮਾਰਚ (ਕੰਗ)-ਚੰਡੀਗੜ੍ਹ ਲੁਧਿਆਣਾ ਸੜਕ 'ਤੇ ਪੈਂਦੇ ਪਿੰਡ ਕਜੌਲੀ ਲਾਗੇ ਲੰਘਦੀ ਭਾਖੜਾ ਮੇਨ ਲਾਈਨ ਨਹਿਰ ਦੇ ਕੁੱਝ ਹਿੱਸੇ ਵਿਚ ਪਾੜ ਪੈਣਾ ਸ਼ੁਰੂ ਹੋ ਗਿਆ ਹੈ | ਇਸ ਹਿੱਸੇ ਵਿਚ ਲੱਗੀਆਂ ਇੱਟਾਂ ਡਿਗ ਗਈਆਂ ਹਨ ਅਤੇ ਪਾਣੀ ਨਹਿਰ ਦੇ ਕੱਚੇ ਬਰਮ ਵਿਚ ਦਾਖਲ ...

ਪੂਰੀ ਖ਼ਬਰ »

ਸੈਰ ਕਰ ਰਹੇ ਭਰਾਵਾਂ ਕੋਲੋਂ ਨਕਾਬਪੋਸ਼ ਮੋਬਾਈਲ ਖੋਹ ਕੇ ਫ਼ਰਾਰ

ਰੂਪਨਗਰ, 23 ਮਾਰਚ (ਸੱਤੀ)-ਬੀਤੀ ਰਾਤ ਸਰਹਿੰਦ ਨਹਿਰ ਨੇੜੇ ਬਾਲਮੀਕ ਆਸ਼ਰਮ ਦੇ ਕੋਲ ਸੈਰ ਕਰ ਰਹੇ ਦੋ ਭਰਾਵਾਂ ਕੋਲੋਂ ਨਕਾਬਪੋਸ਼ ਮੋਟਰ ਸਾਈਕਲ ਸਵਾਰ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਨਕਾਬਪੋਸ਼ਾਂ ਵੱਲੋਂ ਉਕਤ ਦੋਵਾਂ 'ਤੇ ਕਿਸੀ ਨੁਕੀਲੀ ਚੀਜ਼ ਨਾਲ ਵਾਰ ਕੀਤਾ ਗਿਆ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਕਬੱਡੀ ਕਲੱਬ ਨੰਗਲ ਵਲੋਂ ਦੋ ਦਿਨਾ ਕਬੱਡੀ ਕੱਪ ਸ਼ੁਰੂ

ਨੰਗਲ, 23 ਮਾਰਚ (ਪ੍ਰੀਤਮ ਸਿੰਘ ਬਰਾਰੀ)-ਬਾਬਾ ਦੀਪ ਸਿੰਘ ਕਬੱਡੀ ਕਲੱਬ ਰਜਿ. ਨੰਗਲ ਵਲੋਂ ਅੱਜ ਤੋਂ ਦੋ ਦਿਨਾ 'ਛੇਵਾਂ ਕਬੱਡੀ ਕੱਪ ' ਸਟਾਫ਼ ਕਲੱਬ ਨੰਗਲ ਵਿਖੇ ਪਹਿਲਵਾਨ ਮਨੋਜ ਸ਼ਰਮਾ ਦੀ ਅਗਵਾਈ ਹੇਠ ਪੂਰੇ ਜਾਹੋ ਜਲਾਲ ਨਾਲ ਸ਼ੁਰੂ ਹੋਇਆ | ਟੂਰਨਾਮੈਂਟ ਦਾ ਉਦਘਾਟਨੀ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਉਣ ਕਾਰਨ ਮੌਤ

ਸ੍ਰੀ ਅਨੰਦਪੁਰ ਸਾਹਿਬ, 23 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਰੇਲਵੇ ਸਟੇਸ਼ਨ ਲਾਗੇ ਹੋਲਾ ਮੁਹੱਲਾ ਦੌਰਾਨ ਇਕ ਅਣਪਛਾਤੇ ਵਿਅਕਤੀ ਦੀ ਗੱਡੀ ਦੀ ਲਪੇਟ ਵਿਚ ਆ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ | ਰੇਲਵੇ ਇੰਚਾਰਜ ਗੁਰਚਰਨ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਹੋਲੇ ਮਹੱਲੇ 'ਚ ਰਿਫਰੈਂਡਰਮ 2020 ਤੇ ਖ਼ਾਲਿਸਤਾਨ ਦਾ ਪ੍ਰਚਾਰ ਕਰਨ ਵਾਲੇ 6 ਨੌਜਵਾਨਾਂ 'ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ .....?

ਰੂਪਨਗਰ/ ਸ੍ਰੀ ਅਨੰਦਪੁਰ ਸਾਹਿਬ, 23 ਮਾਰਚ (ਸਤਨਾਮ ਸਿੰਘ ਸੱਤੀ, ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਹੋਲੇ ਮਹੱਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ 'ਚ ਟਰਾਲੀਆਂ 'ਤੇ ਸ਼ਰ੍ਹੇਆਮ ਬੈਨਰ ਲਗਾ ਕੇ ਰਫਰੈਂਡਰਮ 2020 ਅਤੇ ਖ਼ਾਲਿਸਤਾਨ ਦਾ ਪ੍ਰਚਾਰ ਕਰਨ ਵਾਲੇ 6 ਨੌਜਵਾਨਾਂ 'ਤੇ ...

ਪੂਰੀ ਖ਼ਬਰ »

ਪੰਜਾਬ ਏਕਤਾ ਪਾਰਟੀ ਜ਼ਿਲ੍ਹਾ ਰੂਪਨਗਰ ਦੀ ਭਰਵੀਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 23 ਮਾਰਚ (ਜਗਮੋਹਣ ਸਿੰਘ ਨਾਰੰਗ)-ਪੰਜਾਬ ਏਕਤਾ ਪਾਰਟੀ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਜ਼ਿਲੇ੍ਹ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਰਸੀਦਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਹੋਟਲ ਵਿਚ ਹੋਈ ਜਿਸ ਵਿਚ ਸੂਬਾਈ ਵਰਕਿੰਗ ਕਮੇਟੀ ਦੇ ਮੈਂਬਰ ਪਰਮਜੀਤ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜੀ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ' ਪਵਿੱਤਰ ਤਿਰੰਗਾ ਰੈਲੀ'

ਨੰਗਲ, 23 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਨਾਰੀ ਚੇਤਨਾ ਮੰਚ ਪਿੰਡ ਬਰਮਲਾ, ਪੰਜਾਬੀ ਲਿਖਾਰੀ ਸਭਾ, ਭਾਰਤ ਵਿਕਾਸ ਪ੍ਰੀਸ਼ਦ ਅਤੇ ਹਮਿਖ਼ਆਲੀ ਸੰਸਥਾਵਾਂ ਵਲੋਂ ਪਿੰਡ ਬਰਮਲਾ 'ਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ 'ਪਵਿੱਤਰ ਤਿਰੰਗਾ ਰੈਲੀ' ਕੱਢੀ ਗਈ | ਜ਼ਿਲ੍ਹਾ ...

ਪੂਰੀ ਖ਼ਬਰ »

ਭੈਰੋਮਾਜਰੇ ਵਾਲੇ ਸੰਤਾਂ ਦੀ ਯਾਦ 'ਚ ਤਿੰਨ ਦਿਨਾ ਸਮਾਗਮ ਆਰੰਭ

ਬੇਲਾ, 23 ਮਾਰਚ (ਮਨਜੀਤ ਸਿੰਘ ਸੈਣੀ)-ਭੈਰੋ ਮਾਜਰੇ ਵਾਲ਼ੇ ਸੰਤਾਂ ਦੀ ਯਾਦ ਵਿਚ ਸਤਲੁਜ ਦਰਿਆ ਕੰਢੇ ਨੇੜੇ ਵੱਡਾ ਦਾਊਦਪੁਰ ਵਿਖੇ ਤਿੰਨ ਦਿਨਾ 21ਵਾਂ ਸਾਲਾਨਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਦੀ ਆਰੰਭਤਾ ਹੋਈ | ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਬਾਬਾ ਹਰਪਾਲ ਸਿੰਘ ਦੇ ਸਸਕਾਰ ਮੌਕੇ ਹਜ਼ਾਰਾ ਸੰਗਤਾਂ ਨੇ ਹਾਜ਼ਰੀ ਭਰੀ

ਸੰਤੋਖਗੜ, 23 ਮਾਰਚ (ਮਲਕੀਅਤ ਸਿੰਘ)-21 ਮਾਰਚ (ਵੀਰਵਾਰ) ਨੂੰ ਗੁਰਦੁਆਰਾ ਸ਼ਹੀਦਾਂ (ਊਨਾ ਸਾਹਿਬ) ਦੇ ਮੁੱਖ ਪ੍ਰਬੰਧਕ ਬਾਬਾ ਹਰਪਾਲ ਸਿੰਘ ਕੁੱਝ ਦੇਰ ਬਿਮਾਰ ਰਹਿਣ ਉਪਰੰਤ ਗੁਰੂ ਚਰਨਾਂ ਵਿਚ ਜਾ ਬਿਰਾਜੇ ਜਿਨ੍ਹਾਂ ਦਾ ਸਸਕਾਰ ਬਾਬਾ ਜੀ ਦੇ ਸਪੁੱਤਰ ਦੇ ਬਾਹਰੋਂ ਆਉਣ 'ਤੇ ...

ਪੂਰੀ ਖ਼ਬਰ »

ਵਿਸ਼ਵ ਪਾਣੀ ਦਿਵਸ ਮਨਾਇਆ

ਸੁਖਸਾਲ, 23 ਮਾਰਚ (ਧਰਮ ਪਾਲ)-ਐਨ. ਸੀ. ਸੀ ਫਸਟ ਪੰਜਾਬ ਨੇਵਿਲ ਯੂਨਿਟ ਪੰਜਾਬ ਨਵਾਂ ਨੰਗਲ ਦੇ ਕਮਾਂਡਿਟ ਅਫ਼ਸਰ ਕੈਪਟਨ (ਇੰਡੀਅਨ ਨੇਵੀ) ਸਰਵਜੀਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ. ਸੀ. ਸੀ ਅਧਿਕਾਰੀ ਸੋਹਣ ਸਿੰਘ ਚਾਹਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਕੀਤਾ ਪ੍ਰਣ

ਰੂਪਨਗਰ, 23 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਸਰਕਾਰੀ ਕਾਲਜ ਰੋਪੜ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਯੁਵਾ ਸਸ਼ਕਤੀਕਰਨ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਫ਼ਿਲਾਸਫ਼ੀ ਅਤੇ ਵਿਚਾਰਧਾਰਾ ...

ਪੂਰੀ ਖ਼ਬਰ »

ਪੰਜਾਬ ਦੀ ਪੁਰਾਤਨ ਖੇਡ 'ਬਾਜ਼ੀ ' ਲੋਕਾਂ 'ਚ ਬਣੀ ਆਕਰਸ਼ਣ ਦਾ ਕੇਂਦਰ

ਨੰਗਲ, 23 ਮਾਰਚ (ਪ੍ਰੀਤਮ ਸਿੰਘ ਬਰਾਰੀ)-ਨਵਾਂ ਨੰਗਲ ਦੇ ਸੈਕਟਰ-2 ਮਧੂ ਵਨ ਪਾਰਕ ਵਿਖੇ ਪਿਛਲੇ ਦਿਨਾਂ ਤੋਂ ਚੱਲ ਰਹੇ ਕਰਾਫ਼ਟ ਮੇਲੇ ਦੌਰਾਨ ਪੰਜਾਬ ਦੀ ਪੁਰਾਤਨ ਖੇਡ 'ਬਾਜ਼ੀ' ਇਲਾਕੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ | ਰੋਜ਼ਾਨਾ ਹੀ ਢੋਲ ਦੇ ਡੱਗੇ ਨਾਲ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਨੰਗਲ ਦੀ ਅਹਿਮ ਮੀਟਿੰਗ

ਨੰਗਲ, 23 ਮਾਰਚ (ਪ੍ਰੀਤਮ ਸਿੰਘ ਬਰਾਰੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਇਕਾਈ ਨੰਗਲ ਦੀ ਮੀਟਿੰਗ ਲਾਲ ਟੈਂਕੀ ਪਾਰਕ ਨਜ਼ਦੀਕ ਨੰਗਲ ਇਕਾਈ ਪ੍ਰਧਾਨ ਸੁਰਿੰਦਰ ਕੁਮਾਰ ਨੰਗਲ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਯੂਨੀਅਨ ਦੇ ਸਮੂਹ ...

ਪੂਰੀ ਖ਼ਬਰ »

ਡੀ. ਸੀ. ਵਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਰੂਪਨਗਰ, 23 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਲੋਕ ਸਭਾ ਚੋਣਾਂ-2019 ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮਿੰਨੀ ਮੀਟਿੰਗ ਹਾਲ ਵਿਚ ਚੋਣਾਂ ਨਾਲ ਸਬੰਧਿਤ ਅਧਿਕਾਰੀਆਂ ...

ਪੂਰੀ ਖ਼ਬਰ »

ਗਾਇਕ ਬੱਲ ਸਾਊਪੁਰੀਏ ਦਾ ਸਨਮਾਨ

ਨੂਰਪੁਰ ਬੇਦੀ, 23 ਮਾਰਚ (ਵਿੰਦਰਪਾਲ ਝਾਂਡੀਆਂ)-ਬਾਬਾ ਕੁਲਦੀਪ ਸਿੰਘ ਦੇ ਜਨਮ ਦਿਹਾੜੇ ਸਬੰਧੀ ਮੌਕੇ 'ਤੇ ਸਜਾਈ ਸੂਫੀ ਮਹਿਫਲ ਤੇ ਧਾਰਮਿਕ ਸਮਾਗਮ ਦੌਰਾਨ ਪੰਜਾਬੀ ਤੇ ਸੂਫੀ ਦੇ ਪ੍ਰਸਿੱਧ ਕਲਾਕਾਰ ਬੱਲ ਸਾਊਪੁਰੀਆ ਦਾ ਮਹਿਫਲ 'ਚ ਬਾਪੂ ਗੰਗਾ ਦਾਸ ਤੇ ਬਾਪੂ ਕੰੁਭ ਦਾਸ ...

ਪੂਰੀ ਖ਼ਬਰ »

ਦੁਕਾਨਦਾਰਾਂ ਨੇ ਲਾਇਆ ਲੰਗਰ

ਬੇਲਾ, 23 ਮਾਰਚ (ਮਨਜੀਤ ਸਿੰਘ ਸੈਣੀ)-ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਆਉਣ ਵਾਲੀਆਂ ਸੰਗਤਾਂ ਲਈ ਪਿੰਡ ਡੱਲਾ ਦੇ ਬੱਸ ਅੱਡੇ ਦੀ ਮਾਰਕੀਟ ਦੇ ਦੁਕਾਨਦਾਰਾਂ ਅਤੇ ਪਿੰਡ ਦੀਆਂ ਹੋਰ ਸੰਗਤਾਂ ਵਲੋਂ ਬੱਸ ਅੱਡਾ ਡੱਲਾ ਵਿਖੇ ਲੰਗਰ ਲਗਾਇਆ ਗਿਆ ਜਿਸ ਵਿਚ ਸੁਖਵਿੰਦਰ ...

ਪੂਰੀ ਖ਼ਬਰ »

ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਰੌਚਕ ਮੁਕਾਬਲੇ

ਰੂਪਨਗਰ, 23 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵਲੋਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਰੋਚਕ ਮੁਕਾਬਲਿਆਂ 'ਚ ਸ਼ਾਮਪੁਰਾ ਦੇ ਸ਼ੇਰੇ ਪੰਜਾਬ ਸਪੋਰਟਸ ...

ਪੂਰੀ ਖ਼ਬਰ »

ਮਲਕੀਤ ਸਿੰਘ ਡੱਲਾ ਨਮਿਤ ਸ਼ਰਧਾਂਜਲੀ ਸਮਾਗਮ

ਬੇਲਾ, 23 ਮਾਰਚ (ਮਨਜੀਤ ਸਿੰਘ ਸੈਣੀ)-ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ, ਸਾਬਕਾ ਸਰਪੰਚ ਅਤੇ ਨੰਬਰਦਾਰ ਗਿਆਨੀ ਮਲਕੀਤ ਸਿੰਘ ਡੱਲਾ ( 90 ਸਾਲ ) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸ਼ਰਧਾਂਜਲੀ ਸਮਾਰੋਹ ਵਿਚ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਸਮਾਗਮ ਕਰਵਾਇਆ

ਸੁਖਸਾਲ, 23 ਮਾਰਚ (ਧਰਮ ਪਾਲ)-ਸ਼ਹੀਦ ਬਾਬਾ ਦੀਪ ਸਿੰਘ ਜੀ ਯੂਥ ਕਲੱਬ ਭੱਲੜੀ ਵੱਲੋਂ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਭੱਲੜੀ ਵਿਖੇ ਨਸ਼ਾ ਵਿਰੋਧੀ ਨਾਟਕ ਅਤੇ ਸਕਿੱਟਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਨ੍ਹਾਂ ਤੋਂ ਹੋਣ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX