ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਖਮਾਣੋਂ ਚ ਮੀਹ ਨਾਲ ਗੜੇਮਾਰੀ
. . .  1 day ago
ਖਮਾਣੋਂ, 24 ਅਪ੍ਰੈਲ (ਪਰਮਵੀਰ ਸਿੰਘ) - ਅੱਜ ਸ਼ਾਮ ਤੋਂ ਖਮਾਣੋਂ ਅਤੇ ਨਾਲ ਲਗਦੇ ਪੇਂਡੂ ਖੇਤਰਾਂ 'ਚ ਜ਼ੋਰਦਾਰ ਮੀਂਹ ਨਾਲ ਗੜੇਮਾਰੀ ਹੋ ਰਹੀ ਹੈ। ਹਾਲਾਤ ਇਹ ਹਨ ਕਿ ਵਾਹਨ ਚਾਲਕਾਂ...
ਹਫ਼ਤਾ ਪਹਿਲਾਂ ਪਏ ਮੀਂਹ ਨੇ ਗੁੰਮਟੀ ਖ਼ੁਰਦ ਦੇ ਸਕੂਲ ਦੀ ਪੁਰਾਣੀ ਬਿਲਡਿੰਗ 'ਚ ਪਈਆਂ ਤਰੇੜਾਂ
. . .  1 day ago
ਜੈਤੋ, 24 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਹਫ਼ਤਾ ਪਹਿਲੇ ਪਏ ਮੀਂਹ ਦਾ ਪਾਣੀ ਅੱਜ ਵੀ ਪਿੰਡ ਗੁਮਟੀ ਖ਼ੁਰਦ (ਸੇਵਾ ਵਾਲਾ) ਦੇ 'ਸ਼ਹੀਦ ਨਾਇਬ ਸੂਬੇਦਾਰ ਮੇਜਰ ਸਿੰਘ' ਸਰਕਾਰੀ ਹਾਈ ...
ਬੈਂਸ ਨੇ ਡਿਪਟੀ ਡਾਇਰੈਕਟਰ ਫੈਕਟਰੀ ਨੂੰ ਪੈਸਿਆਂ ਸਮੇਤ ਕੀਤਾ ਕਾਬੂ
. . .  1 day ago
ਲੁਧਿਆਣਾ, 24 ਅਪ੍ਰੈਲ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਪੰਜਾਬ ਜਮਹੂਰੀ ਗਠਜੋੜ (ਪੀ. ਡੀ. ਏ.) ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਿਰਤ ਵਿਭਾਗ ਦੇ ਡਿਪਟੀ ਡਾਇਰੈਕਟਰ ਫੈਕਟਰੀ ਨੂੰ ਇੱਕ ਕਾਰਖ਼ਾਨੇਦਾਰ ਤੋਂ 25 ਹਜ਼ਾਰ ਰੁਪਏ ਲੈਣ...
ਕੈਪਟਨ ਦੇ ਬਗ਼ੈਰ ਹੀ ਮੁਹੰਮਦ ਸਦੀਕ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਫ਼ਰੀਦਕੋਟ, 24 ਅਪ੍ਰੈਲ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਗ਼ੈਰ ਹੀ ਨਾਮਜ਼ਦਗੀ ਪੱਤਰ ਭਰਨੇ ਪਏ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਸਿਰ ਨਾ ਪਹੁੰਚਣ...
ਸ੍ਰੀ ਮੁਕਤਸਰ ਸਾਹਿਬ : ਤੇਜ਼ ਹਵਾਵਾਂ ਨੇ ਫਿਰ ਫ਼ਿਕਰਮੰਦ ਕੀਤੇ ਕਿਸਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਕੁਝ ਦਿਨ ਤੋਂ ਮੌਸਮ ਦੇ ਸਾਫ਼ ਹੋਣ ਮਗਰੋਂ ਅੱਜ ਫਿਰ ਸ਼ਾਮ ਸਮੇਂ ਤੇਜ਼ ਹਵਾਵਾਂ ਚੱਲਣ ਹੋਣ ਨਾਲ ਕਿਸਾਨ ਚਿੰਤਾ ਵਿਚ ਡੁੱਬ ਗਏ, ਕਿਉਂਕਿ ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ। ਮੌਸਮ ਦਾ ਮਿਜ਼ਾਜ...
ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਸਕੱਤਰ ਅਤੇ ਪੁਲਿਸ ਮੁਖੀ ਤੋਂ ਮੰਗਿਆ ਅਸਤੀਫ਼ਾ
. . .  1 day ago
ਅੱਗ ਲੱਗਣ ਕਾਰਨ ਤਿੰਨ ਕਿਸਾਨਾਂ ਦੀ ਕਣਕ ਫ਼ਸਲ ਸੜ ਕੇ ਹੋਈ ਸੁਆਹ
. . .  1 day ago
'ਆਪ' ਵਲੋਂ ਪੰਜਾਬ 'ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ
. . .  1 day ago
ਚੋਣਾਂ ਦੌਰਾਨ ਕਾਂਗਰਸ ਨੂੰ ਜਿਤਾਉਣ 'ਚ ਅਸਫ਼ਲ ਰਹਿਣ ਵਾਲੇ ਮੰਤਰੀਆਂ ਦੀ ਹੋਵੇਗੀ ਕੈਬਨਿਟ ਤੋਂ ਛੁੱਟੀ- ਕੈਪਟਨ
. . .  1 day ago
ਰਾਣਾ ਸੋਢੀ ਦੇ ਘਰ ਪੁੱਜੇ ਸ਼ੇਰ ਸਿੰਘ ਘੁਬਾਇਆ
. . .  1 day ago
ਭਾਰਤ ਸਰਕਾਰ ਨੇ ਕੁਝ ਚੀਨੀ ਵਸਤੂਆਂ 'ਤੇ ਲੱਗੀ ਪਾਬੰਦੀ ਨੂੰ ਅੱਗੇ ਵਧਾਇਆ
. . .  1 day ago
ਡੀ. ਸੀ. ਕੰਪਲੈਕਸ ਮੋਗਾ 'ਚ ਸਥਿਤ ਬੈਂਕ 'ਚੋਂ ਨਕਦੀ ਅਤੇ ਸੋਨਾ ਚੋਰੀ ਕਰਨ ਵਾਲੇ ਆਏ ਪੁਲਿਸ ਦੇ ਅੜਿੱਕੇ
. . .  1 day ago
ਅੱਗ ਲੱਗਣ ਕਾਰਨ 5 ਏਕੜ ਕਣਕ ਦੀ ਫ਼ਸਲ ਸੜੀ
. . .  1 day ago
ਬਰਨਾਲਾ ਦੇ ਪਿੰਡ ਬੀਹਲਾ 'ਚ ਅੱਗ ਲੱਗਣ ਕਾਰਨ ਕਣਕ ਦੀ 100 ਏਕੜ ਫ਼ਸਲ ਸੜੀ
. . .  1 day ago
ਅਣਅਧਿਕਾਰਤ ਉਸਾਰੀ ਢਾਹੁਣ ਗਏ ਇਮਾਰਤੀ ਸ਼ਾਖਾ ਸਟਾਫ਼ 'ਤੇ ਕੋਲੋਨਾਈਜ਼ਰ ਵਲੋਂ ਹਮਲਾ
. . .  1 day ago
ਅੱਗ ਲੱਗਣ ਕਾਰਨ ਪਿੰਡ ਕਲਿਆਣਪੁਰ 'ਚ ਕਣਕ ਦੇ ਕਰੀਬ 12 ਖੇਤ ਸੜ ਕੇ ਹੋਏ ਸੁਆਹ
. . .  1 day ago
ਲਾਟਰੀ ਦੀ ਆੜ 'ਚ ਕੰਮ ਕਰ ਰਹੇ ਸੱਟਾ ਕਾਰੋਬਾਰੀਆਂ 'ਤੇ ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 11 ਗ੍ਰਿਫ਼ਤਾਰ
. . .  1 day ago
ਕੇਵਲ ਢਿੱਲੋਂ ਨੇ ਭੱਠਲ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ
. . .  1 day ago
ਕੇਜਰੀਵਾਲ, ਸਿਸੋਦੀਆ ਅਤੇ ਯੋਗੇਂਦਰ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ 'ਤੇ ਲੱਗੀ ਰੋਕ
. . .  1 day ago
ਫ਼ਾਜ਼ਿਲਕਾ : ਕਾਂਗਰਸ ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋਏ ਦੇਸ ਰਾਜ ਜੰਡਵਾਲਿਆ
. . .  1 day ago
ਸਚਿਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ, ਅੱਜ ਮਨਾ ਰਹੇ ਹਨ 46ਵਾਂ ਜਨਮ
. . .  1 day ago
ਭਾਰਤੀਆ ਸ਼ਕਤੀ ਚੇਤਨਾ ਪਾਰਟੀ ਦੇ ਵਿਜੇ ਅਗਰਵਾਲ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  1 day ago
5 ਸਾਲਾਂ ਦਾ ਹਿਸਾਬ ਦੇਣ ਦੀ ਬਜਾਏ ਨਹਿਰੂ ਅਤੇ ਇੰਦਰਾ ਦੇ ਬਾਰੇ 'ਚ ਗੱਲ ਕਰਦੇ ਹਨ ਮੋਦੀ- ਪ੍ਰਿਅੰਕਾ
. . .  1 day ago
ਸ੍ਰੀਲੰਕਾ 'ਚ ਹੋਏ ਧਮਾਕਿਆਂ ਦੇ ਸਿਲਸਿਲੇ 'ਚ 18 ਹੋਰ ਸ਼ੱਕੀ ਗ੍ਰਿਫ਼ਤਾਰ
. . .  1 day ago
ਕਣਕ ਦੀ ਖ਼ਰੀਦ ਕਰਨ ਦੇ ਬਾਵਜੂਦ ਵੀ ਬਾਰਦਾਨਾ ਨਾ ਹੋਣ ਕਾਰਨ ਮੰਡੀਆਂ 'ਚ ਰਾਤ ਕੱਟਣ ਲਈ ਮਜਬੂਰ ਕਿਸਾਨ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਜਲੌ ਸਜਾਏ ਗਏ
. . .  1 day ago
ਭਾਜਪਾ ਦੇ ਨਾਰਾਜ਼ ਸੰਸਦ ਮੈਂਬਰ ਉਦਿਤ ਰਾਜ ਨੇ ਫੜਿਆ ਕਾਂਗਰਸ ਦਾ 'ਹੱਥ'
. . .  1 day ago
ਮੋਗਾ ਵਿਖੇ ਘਰ 'ਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼, ਹੱਤਿਆ ਕੀਤੇ ਜਾਣ ਦੀ ਸ਼ੰਕਾ
. . .  1 day ago
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਪਤਨੀ ਅਪੂਰਵਾ ਗ੍ਰਿਫ਼ਤਾਰ
. . .  1 day ago
ਤੇਜ਼ ਹਨੇਰੀ ਕਾਰਨ ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ, 25 ਏਕੜ ਦੇ ਕਰੀਬ ਕਣਕ ਸੜੀ
. . .  1 day ago
ਨੇਪਾਲ ਦੇ ਕਈ ਇਲਾਕਿਆਂ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਸ੍ਰੀਲੰਕਾ 'ਚ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 359
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਕਸ਼ੈ ਕੁਮਾਰ ਨੇ ਲਈ ਇੰਟਰਵਿਊ
. . .  1 day ago
ਕੈਪਟਨ ਅੱਜ ਪੁੱਜਣਗੇ ਸੰਗਰੂਰ, ਕੇਵਲ ਢਿੱਲੋਂ ਦੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਉਣਗੇ
. . .  1 day ago
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅੱਜ 46 ਸਾਲ ਦੇ ਹੋਏ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਅੱਜ ਦਾ ਵਿਚਾਰ
. . .  1 day ago
ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  2 days ago
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  2 days ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਚੇਤ ਸੰਮਤ 551
ਿਵਚਾਰ ਪ੍ਰਵਾਹ: ਠੀਕ ਕਦਮ ਚੁੱਕਣ ਨਾਲ ਹੀ ਸਫ਼ਲਤਾ ਮਿਲਦੀ ਹੈ। -ਐਮਰਸਨ

ਬਠਿੰਡਾ /ਮਾਨਸਾ

ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ

ਬਠਿੰਡਾ, 23 ਮਾਰਚ (ਕੰਵਲਜੀਤ ਸਿੰਘ ਸਿੱਧੂ)-ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਆਪਣੀ ਕੁਰਬਾਨੀ ਦੇ ਕੇ ਅਜ਼ਾਦੀ ਦੀ ਲੜਾਈ 'ਚ ਅਹਿਮ ਯੋਗਦਾਨ ਪਾਉਣ ਵਾਲੇ ਦੇਸ਼ ਦੇ ਮਹਾਨ ਸਪੂਤ ਸ਼ਹੀਦੇ ਆਜ਼ਮ ਸ: ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ 88ਵਾਂ ਸ਼ਹੀਦੀ ਦਿਹਾੜਾ ਸ਼ਹਿਰ 'ਚ ਵੱਖ-ਵੱਖ ਰਾਜਸੀ, ਸਮਾਜਿਕ ਜਥੇਬੰਦੀਆਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਾਰਿਆਂ ਵਲੋਂ ਆਪੋ-ਆਪਣੇ ਪੱਧਰ 'ਤੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਸ਼ਹੀਦਾਂ ਦੇ ਬੁੱਤਾਂ ਨੂੰ ਫ਼ੁੱਲ ਮਲਵਾ ਪਹਿਨਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਖੁਸ਼ਬਾਜ਼ ਸਿੰਘ ਜਟਾਣਾ, ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਸਮੇਤ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਪੁੱਜੇ, ਜਿਥੇ ਉਨ੍ਹਾਂ ਸ਼ਹੀਦਾਂ ਦੇ ਬੁੱਤਾਂ 'ਤੇ ਹਾਰ ਪਾ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਉਨ੍ਹਾਂ ਕਿਹਾ ਕਿ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅਜੇ ਤੱਕ ਅਸੀਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਨਹੀਂ ਸਿਰਜ ਸਕੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਰੁਣ ਵਧਾਵਨ, ਅਸ਼ੋਕ ਪ੍ਰਧਾਨ, ਜਗਰੂਪ ਸਿੰਘ ਗਿੱਲ, ਸਕੱਤਰ ਟਹਿਲ ਸਿੰਘ ਸੰਧੂ, ਡੈਲੀਗੇਟ ਕੇ. ਕੇ. ਅਗਰਵਾਲ, ਬਲਜਿੰਦਰ ਠੇਕੇਦਾਰ, ਸਕੱਤਰ ਪਵਨ ਮਾਨੀ, ਰਾਜਨ ਗਰਗ, ਪ੍ਰਕਾਸ਼ ਚੰਦ, ਨੱਥੂ ਰਾਮ, ਸੁਰਿੰਦਰ ਗੁਪਤਾ, ਰਤਨ ਰਾਹੀ, ਚਮਕੌਰ ਮਾਨ, ਜਸਵੀਰ ਢਿੱਲੋਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ¢
ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਥੀਆਂ ਸਮੇਤ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਆਰਿਆ ਸਮਾਜ ਚੌਕ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ ਤੇ ਉਨ੍ਹਾਂ ਵਲੋਂ ਵੇਖੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ | ਇਸ ਮੌਕੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਹਰਪਾਲ ਢਿੱਲੋਂ ਕੌਾਸਲਰ, ਬਲਜੀਤ ਬੱਲੀ, ਬੂਟਾ ਭਾਈਰੂਪਾ, ਦੀਪਾ ਘੋਲੀਆ, ਗੁਰਜੀਤ ਸਿੰਘ ਗੋਰਾ, ਸੁਖਦੇਵ ਸਿੰਘ ਦਿਆਲਪੁਰਾ, ਹਰਮੀਤ ਜੰਡਾਂ ਵਾਲਾ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਸੇਵਕ ਸਿੰਘ ਭੋਖੜਾ, ਹਨੀ ਭੋਖੜਾ, ਅਰਸ਼ਵੀਰ ਸਿੱਧੂ ਤੇ ਯੂਥ ਆਗੂ ਹਾਜ਼ਰ ਸਨ |
ਜ਼ਿਲ੍ਹਾ ਕਾਂਗਰਸ ਦਿਹਾਤੀ ਵਲੋਂ ਜਟਾਣਾ ਦੀ ਅਗਵਾਈ 'ਚ ਮਨਾਇਆ ਸ਼ਹੀਦੀ ਦਿਹਾੜਾ
ਪ੍ਰਧਾਨ ਜ਼ਿਲ੍ਹਾ ਕਾਂਗਰਸ (ਦਿਹਾਤੀ) ਵਲੋਂ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ 'ਚ ਸ਼ਹੀਦੀ ਦਿਹਾੜਾ ਮਨਾਇਆ | ਵੱਡੀ ਗਿਣ ਤੀ 'ਚ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਕਾਂਗਰਸ ਭਵਨ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ | ਸ: ਜਟਾਣਾ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਭਾਰਤ ਦੇ ਇਤਿਹਾਸ 'ਚ ਬਹੁਤ ਅਹਿਮ ਸਥਾਨ ਰੱਖਦੀ ਹੈ ਜਿਨ੍ਹਾਂ ਦੀਆਂ ਸ਼ਹੀਦੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਦਾ ਆਨੰਦ ਮਾਣ ਰਹੇ ਹਾਂ | ਇਸ ਮੌਕੇ 'ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਅਮਰ ਰਹੇ' ਦੇ ਨਾਅਰੇ ਲਗਾਏ | ਪ੍ਰਧਾਨ ਜਟਾਣਾ ਵਰਕਰਾਂ ਤੇ ਅਹੁਦੇਦਾਰਾਂ ਨੇ ਆਰੀਆ ਸਮਾਜ ਚੌਕ ਵਿਖੇ ਸ਼ਹੀਦਾਂ ਦੇ ਬੁੱਤਾਂ 'ਤੇ ਫੁੱਲਾਂ ਮਾਲਾਵਾਂ ਪਾਉਂਦੇ ਹੋਏ ਸਲਾਮੀ ਦਿੱਤੀ | ਇਸ ਮੌਕੇ ਸਕੱਤਰ ਪੀ. ਪੀ. ਸੀ. ਸੀ. ਜਗਜੀਤ ਗਿੱਲਪੱਤੀ, ਸੁਰਿੰਦਰ ਗੁਪਤਾ, ਰੁਪਿੰਦਰ ਬਿੰਦਰਾ, ਬਲਾਕ ਪ੍ਰਧਾਨ ਦਲਪ੍ਰੀਤ ਸਿੰਘ ਤਲਵੰਡੀ ਸਾਬੋ, ਗੁਰਜੰਟ ਸਿੰਘ ਬਠਿੰਡਾ ਦਿਹਾਤੀ, ਰਜਿੰਦਰ ਸਿੰਘ ਮੌੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੁਗਰਾਜ ਗਿੱਲ, ਜੋਗਿੰਦਰ ਸਿੰਘ, ਮਨਜੀਤ ਸਿੰਘ, ਕਿ੍ਸ਼ਨ ਸਿੰਘ ਭਾਗੀਵਾਂਦਰ, ਮੈਂਬਰ ਬਲਾਕ ਸੰਮਤੀ ਜਸਕਰਨ ਸਿੰਘ, ਵਿਜੈ ਗੋਇਲ, ਬਿੱਕਰ ਸਿੰਘ, ਗੁਰਲਾਲ ਸਿੰਘ, ਸਰਪੰਚ ਕੇਵਲ ਸਿੰਘ, ਲਖਵੀਰ ਸਿੰਘ, ਸੁਸਾਇਟੀ ਪ੍ਰਧਾਨ ਕੁਲਵੰਤ ਸਿੰਘ, ਜਗਰੂਪ ਸਿੰਘ ਤੁੰਗਵਾਲੀ, ਜਗਸੀਰ ਸਿੰਘ, ਜਸਕਰਨ ਗੁਰੂਸਰ, ਕੁਲਵੰਤ ਜੀਵਨ ਸਿੰਘ ਵਾਲਾ, ਸੁਖਦੇਵ ਸਿੰਘ, ਯੂਥ ਆਗੂ ਬਲਜੀਤ ਸਿੰਘ, ਰਣਜੀਤ ਸੰਧੂ, ਸਮੇਤ ਵੱਡੀ ਗਿਣਤੀ ਵਿਚ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ |
ਸਹਾਰਾ ਜਨ ਸੇਵਾ ਵਲੋਂ ਕਰਵਾਏ ਸਮਾਗਮ 'ਚ ਡੀ. ਸੀ. ਪੁੱਜੇ
ਸਹਾਰਾ ਜਨ ਸੇਵਾ ਵਲੋਂ ਸ਼ਹੀਦੇ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਸ਼ਹੀਦੀ ਦਿਹਾੜਾ ਮਨਾਇਆ | ਇਸ ਮੌਕੇ ਸੰਸਥਾ ਦੇ ਮੁਖੀ ਵਿਜੈ ਗੋਇਲ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਸੋਚ ਨੂੰ ਅਪਣਾਉਣ ਲਈ ਸਾਰਿਆਂ ਨੂੰ ਪ੍ਰਣ ਲੈਣ ਲਈ ਪੇ੍ਰਰਿਤ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਭਾਰਦਵਾਜ ਵਿਸ਼ੇਸ਼ ਤੌਰ 'ਤੇ ਇਥੇ ਪੁੱਜੇ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ | ਇਸ ਮੌਕੇ ਦੇਸ਼ ਭਗਤੀ ਦਾ ਸੰਕਲਪ ਤੇ ਸਮਾਜਿਕ ਬੁਰਾਈਆਂ ਿਖ਼ਲਾਫ਼ ਇਕ ਰੈਲੀ ਕੱਢੀ ਗਈ, ਜਿਸ 'ਚ ਬਸੰਤੀ ਰੰਗ ਦੀਆਂ ਪੱਗੜੀਆਂ ਬੰਨ੍ਹ ਕੇ ਸਹਾਰਾ ਵਲੰਟੀਅਰਾਂ ਵਲੋਂ ਸ਼ਹੀਦਾਂ ਦੀ ਸੋਚ ਨੂੰ ਅਪਣਾਉਣ ਦਾ ਅਹਿਦ ਲੈਣ ਦਾ ਸੰਦੇਸ਼ ਦਿੱਤਾ ਗਿਆ | ਰੈਲੀ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਭਾਰਦਵਾਜ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਨ੍ਹਾਂ ਨੇ ਸ਼ਹੀਦਾਂ ਦੇ ਪ੍ਰਤੀਕ ਦੇ ਰੂਪ 'ਚ 3 ਬੱਚਿਆਂ ਰਾਹੀਂ ਸ਼ਹੀਦਾਂ ਦੀ ਸੋਚ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ | ਸਮਾਜਿਕ ਬੁਰਾਈਆਂ ਖਿਲਾਫ਼ ਜਾਗਰੂਕ ਕਰਦੀ ਇਹ ਰੈਲੀ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ 'ਚੋਂ ਦੀ ਹੋ ਕੇ ਗੁਜਰੀ | ਇਸ ਮੌਕੇ ਚੇਅਰਮੈਨ ਪੰਕਜ ਸਿੰਗਲਾ, ਸਰਪ੍ਰਸਤ ਜਨਕ ਰਾਜ ਅਗਰਵਾਲ, ਮਨੋਹਰ ਲਾਲ, ਰੌਕੀ ਗੋਇਲ, ਦਵਿੰਦਰ ਬਾਂਸਲ, ਟੇਕ ਚੰਦ, ਅਸ਼ੋਕ ਗੋਇਲ, ਹੈਰੀ ਗੋਇਲ, ਸੰਦੀਪ ਗਿੱਲ, ਸਰਬਜੀਤ ਸਿੰਘ, ਗੁਰਬਿੰਦਰ ਸਿੰਘ, ਆਸ਼ੂਤੋਸ਼ ਗੋਇਲ, ਸੁਮੀਤ ਢੀਂਗਰਾ, ਜੱਗਾ ਸਿੰਘ, ਗੌਤਮ ਗੋਇਲ, ਮਨੀ ਕਰਨ ਸ਼ਰਮਾ, ਸੰਦੀਪ ਗੋਇਲ, ਤਰਸੇਮ ਗੋਇਲ ਠੇਕੇਦਾਰ, ਕੇਵਲ ਕ੍ਰਿਸ਼ਨ ਅਗਰਵਾਲ, ਸੀਤਾ ਰਾਮ, ਸੂਰਜਭਾਨ ਗੁਣੀ, ਤਿਲਕਰਾਜ, ਇੰਦਰਜੀਤ ਸਿੰਘ ਗੋਪੀ, ਕਮਲ ਕੁਮਾਰ, ਅਸ਼ੋਕ ਕੁਮਾਰ, ਸੰਜੀਵ ਜਿੰਦਲ, ਰਾਜਨ ਢੀਂਗਰਾ, ਮਨੀ ਵਰਮਾ, ਪ੍ਰਮੋਦ ਗੋਇਲ, ਅਕਾਸ਼, ਅਰਜਨ, ਪੰਕਜ, ਨਿਤੀਸ਼ ਸੈਨ, ਗੌਰਵ ਸਮੇਤ ਬਹੁਤ ਸਾਰੇ ਲੋਕ ਹਾਜ਼ਰ ਸਨ |
ਪਿੰਡ ਕੈਲੇਵਾਂਦਰ ਵਿਖੇ ਕਰਵਾਏ ਲੇਖ ਮੁਕਾਬਲੇ
ਸਮਾਜ ਸੇਵੀ ਸੰਸਥਾ ਗਿਆਨਦੀਪ ਸ਼ਿਕਸ਼ਾ ਸੰਮਤੀ ਬਠਿੰਡਾ ਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਕੋਟਬਖਤੂ ਵਲੋਂ ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੇ 88ਵੇਂ ਸ਼ਹੀਦੀ ਦਿਹਾੜੇ ਮੌਕੇ ਪਿੰਡ ਕੈਲੇਵਾਂਦਰ ਦੀ ਧਰਮਸ਼ਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਲੇਖ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਪਹਿਲਾ ਸਥਾਨ ਗਨਦੀਪ ਕੌਰ ਪੁੱਤਰੀ ਰੇਸ਼ਮ ਸਿੰਘ, ਦੂਜਾ ਸਥਾਨ ਸੰਦੀਪ ਪੁੱਤਰੀ ਗੁਰਦਾਸ ਸਿੰਘ ਤੇ ਤੀਜਾ ਸਥਾਨ ਸਿਮਰਨਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਨੇ ਹਾਸਲ ਕੀਤਾ | ਜੇਤੂ ਲੜਕੀਆਂ ਨੂੰ ਕਲੱਬ ਵਲੋਂ ਜਗਤਾਰ ਸਿੰਘ ਕੋਟਬਖਤੂ ਨੇ ਸਰਟੀਫਿਕੇਟ ਤੇ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ | ਇਸ ਮੌਕੇ ਗਿਆਨਦੀਪ ਦੇ ਬਲਾਕ ਕੋਆਰਡੀਨੇਟਰ ਗੁਰਦੀਪ ਕਟਾਰੀਆ, ਬਲਾਕ ਪ੍ਰਧਾਨ ਡਾ: ਅਕਬਰ, ਬਿੰਦਰ ਸਿੰਘ, ਦਰਸ਼ਨ ਸਿੰਘ, ਵੀਜ਼ਾ ਸਿੰਘ, ਪਰਸ਼ੀ, ਹਰਕਿ੍ਸ਼ਨ ਸਿੰਘ, ਵੋਕੇਸ਼ਨਲ ਅਧਿਆਪਕਾ ਅਮਨਦੀਪ ਕੌਰ ਤੇ ਪਰਮਜੀਤ ਕੌਰ ਵੀ ਹਾਜ਼ਰ ਸਨ |
ਸ੍ਰੀ ਗੁਰੂ ਤੇਗ਼ ਬਹਾਦਰ ਸੰਸਥਾ ਬੱਲੋ੍ਹ ਵਿਖੇ ਸਮਾਗਮ ਤੇ ਚੇਤਨਾ ਰੈਲੀ
ਚਾਉਕੇ, (ਮਨਜੀਤ ਸਿੰਘ ਘੜੈਲੀ)-ਸ੍ਰੀ ਗੁਰੂ ਤੇਗ਼ ਬਹਾਦਰ ਸੰਸਥਾ ਬੱਲੋ੍ਹ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਕੁਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕੌਮੀ ਸੇਵਾ ਯੋਜਨਾ ਇਕਾਈਆਂ, ਰੈੱਡ ਰਿਬਨ ਕਲੱਬਾਂ ਤੇ ਬੱਡੀ ਗਰੁੱਪ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾ ਕੇ ਚੇਤਨਾ ਰੈਲੀ ਕੱਢੀ ਗਈ | ਸਮਾਗਮ ਦੌਰਾਨ ਪਿ੍ੰਸੀਪਲ ਬਲਜੀਤ ਸਿੰਘ ਅਕਲੀਆ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ ਸਮਾਜਿਕ ਕੁਰੀਤੀਆਂ ਿਖ਼ਲਾਫ਼ ਆਵਾਜ਼ ਬੁਲੰਦ ਕਰਨਾ ਤੇ ਸਮਾਜਿਕ ਨਾ ਬਰਾਬਰੀ ਨੂੰ ਖ਼ਤਮ ਕਰਨ ਲਈ ਆਪਣਾ ਯੋਗਦਾਨ ਪਾ ਕੇ ਹੀ ਦਿੱਤੀ ਜਾ ਸਕਦੀ ਹੈ | ਸਮਾਗਮ ਦੌਰਾਨ ਵਿਦਿਆਰਥਣਾਂ ਨੇ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਗੀਤ, ਕਵਿਤਾਵਾਂ ਤੇ ਕੋਰੀਓਗ੍ਰਾਫੀ ਪੇਸ਼ ਕੀਤੀ | ਵਿਦਿਆਰਥਣ ਮਨੀਸ਼ਾ ਨੇ ਭਾਸ਼ਣ ਮੁਕਾਬਲੇ 'ਚ ਅਤੇ ਵਿਦਿਆਰਥਣ ਕਿਰਨਜੀਤ ਕੌਰ ਨੇ ਲੇਖ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥਣਾਂ ਨੂੰ ਪਿ੍ੰਸੀਪਲ ਬਲਜੀਤ ਸਿੰਘ ਅਕਲੀਆ ਤੇ ਐਗਜ਼ੀਕਿਊਟਿਵ ਡਾਇਰੈਕਟਰ ਮਦਨ ਲਾਲ ਸਿੰਗਲਾ ਅਤੇ ਸਟਾਫ਼ ਨੇ ਸਨਮਾਨਿਤ ਕੀਤਾ | ਅੰਤ 'ਚ ਵਿਦਿਆਰਥੀਆਂ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਲਘੂ ਫ਼ਿਲਮ ਦਿਖਾਈ ਗਈ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋ: ਵਿਸਾਲੀ ਤੇ ਪ੍ਰੋ: ਗਗਨਦੀਪ ਕੌਰ ਰਾਮਪੁਰਾ ਤੇ ਪ੍ਰੋ: ਰੁਚੀ ਸ਼ਰਮਾ ਨੇ ਸਾਂਝੇ ਤੌਰ 'ਤੇ ਨਿਭਾਈ | ਦੂਜੇ ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਪਿੰਡ ਅਕਲੀਆ ਤੇ ਚਾਉਕੇ ਵਿਖੇ ਚੇਤਨਾ ਰੈਲੀ ਕੱਢੀ | ਅਕਲੀਆ ਵਿਖੇ ਉਮੀਦ ਸੇਵਾ ਸੁਸਾਇਟੀ ਅਕਲੀਆ ਤੇ ਮਾਤਾ ਖੀਵੀ ਕਲੱਬ ਅਕਲੀਆ ਦੇ ਸਹਿਯੋਗ ਨਾਲ ਰੈਲੀ ਨੂੰ ਸਫਲ ਬਣਾਉਣ ਲਈ ਡਾ: ਗੁਰਦੀਪ ਸਿੰਘ, ਸੰਦੀਪ ਸਿੰਘ, ਬਾਦਲ ਸਿੰਘ ਨੈਸਲੇ ਤੇ ਜਸਵੀਰ ਸਿੰਘ ਤੋਂ ਇਲਾਵਾ ਕਲੱਬ ਪ੍ਰਧਾਨ ਰੁਚੀ ਸ਼ਰਮਾ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਉਪ ਪਿ੍ੰਸੀਪਲ ਜਸਪ੍ਰੀਤ ਕੌਰ, ਨਰਸਿੰਗ ਪਿ੍ੰਸੀਪਲ ਬਲਜਿੰਦਰ ਕੌਰ, ਕਾਲਜ ਸੁਪਰਡੈਂਟ ਮਨਮੋਹਨ ਸਿੰਘ ਮਾਨ, ਨਰਸਿੰਗ ਸੁਪਰਡੈਂਟ ਰੋਹਿਤ ਗੋਇਲ, ਪ੍ਰੋ: ਜਸਵਿੰਦਰ ਸਿੰਘ ਮਾਨ, ਪ੍ਰੋ: ਰਣਬੀਰ ਸਿੰਘ ਮਾਨ, ਪ੍ਰੋ: ਸ਼ਰਨਜੀਤ ਸਿੰਘ ਜੋਗਾ, ਪ੍ਰੋ: ਧੀਰਾ ਸਿੰਘ ਸਿੱਧੂ, ਪ੍ਰੋ: ਸੁਖਵਿੰਦਰ ਸਿੰਘ ਸਿੱਧੂ, ਵੀਰਪਾਲ ਕੌਰ ਅਕਾੳਾੂਟੈਂਟ, ਸੁਖਜੀਤ ਕੌਰ ਲਾਇਬ੍ਰੇਰੀਅਨ, ਰਮਨਦੀਪ ਕੌਰ ਬਦਿਆਲਾ, ਪ੍ਰੋ: ਰਤਿੰਦਰ ਕੌਰ, ਪ੍ਰੋ: ਗਗਨਦੀਪ ਕੌਰ ਗਿੱਲ ਕਲਾ, ਪ੍ਰੋ: ਸਿਮਰਜੀਤ ਕੌਰ, ਪ੍ਰੋ: ਗੁਰਪ੍ਰੀਤ ਕੌਰ, ਪ੍ਰੋ: ਸੀਪ ਰਾਣੀ, ਪ੍ਰੋ: ਕਮਲਪ੍ਰੀਤ ਕੌਰ, ਪ੍ਰੋ: ਰਮਨਪ੍ਰੀਤ ਕੌਰ, ਪ੍ਰੋ: ਪੱਲਵੀ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਅਰਸਦੀਪ ਕੌਰ, ਪ੍ਰੋ: ਰਮਨਦੀਪ ਕੌਰ ਤਪਾ, ਪ੍ਰੋ: ਅਮਨਦੀਪ ਕੌਰ ਬੱਲੋ੍ਹ, ਅਮਨਦੀਪ ਕੌਰ ਨਰਸਿੰਗ ਟਿਊਟਰ, ਰੀਪ ਕੌਰ ਨਰਸਿੰਗ ਟਿਊਟਰ, ਪ੍ਰੋ: ਰਾਜਵਿੰਦਰ ਕੌਰ ਨਰਸਿੰਗ ਟਿਊਟਰ ਆਦਿ ਹਾਜ਼ਰ ਸਨ |
ਸ਼ਹੀਦੀ ਦਿਹਾੜੇ ਮੌਕੇ ਮੁਲਾਜ਼ਮਾਂ ਨੇ ਇਨਕਲਾਬੀ ਰੈਲੀ ਕੱਢੀ
ਰਾਮਾਂ ਮੰਡੀ, (ਤਰਸੇਮ ਸਿੰਗਲਾ)-ਸਥਾਨਕ ਤਪਾਚਾਰੀਆ ਹੇਮਕੁੰਵਰ ਆਰਐਲਡੀ ਜੈਨ ਗਰਲਜ਼ ਕਾਲਜ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਯੂਥ ਇੰਮਪਾਵਰਮੈਂਟ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ਕਾਲਜ ਪਿੰ੍ਰਸੀਪਲ ਮੈਡਮ ਗਗਨਦੀਪ ਕੌਰ ਧਾਲੀਵਾਲ, ਸਕੂਲ ਪਿੰ੍ਰਸੀਪਲ ਪਵਨ ਕੁਮਾਰ ਬਾਂਸਲ, ਰੈਡ ਰੀਬਨ ਕੁਆਰਡੀਨੇਟਰ ਗੁਰਪ੍ਰੀਤ ਕੌਰ (ਹਿਸਟਰੀ) ਆਦਿ ਨੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੀਆਂ ਕੁਰਬਾਨੀਆਂ ਤੋਂ ਜਾਗਰੂਕ ਕੀਤਾ ਤੇ ਕਿਹਾ ਕਿ ਬੱਚਿਆਂ ਨੂੰ ਸ਼ਹੀਦ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਲੋੜ ਹੈ | ਸਮਾਗਮ ਤਹਿਤ ਵਿਦਿਆਰਥਣਾਂ ਵਿਚਕਾਰ ਭਾਸ਼ਣ, ਪੋਸਟਰ ਮੇਕਿੰਗ ਤੇ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਐਨ. ਐਸ. ਐਸ. ਕੁਆਰਡੀਨੇਟਰ ਰਮਨਦੀਪ ਕੌਰ, ਪ੍ਰਧਾਨ, ਤਰਸੇਮ ਚੰਦ ਬੋਹਾ ਸਕੱਤਰ, ਮੱਖਣ ਲਾਲ ਬਾਂਸਲ ਐਡਵੋਕੇਟ ਕੈਸ਼ੀਅਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸੇ ਤਰ੍ਹਾਂ ਸਥਾਨਕ ਗਾਂਧੀ ਚੌਕ ਵਿਖੇ ਰਮੇਸ਼ ਯਾਦਵ ਸਾਬਕਾ ਐਮ. ਸੀ. ਦੀ ਅਗਵਾਈ ਹੇਠ ਸ਼ਹਿਰ ਦੇ ਮੁਹਤਬਰਾਂ ਨੇ ਮਿਲ ਕੇ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਹੋਰ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ | ਇਸ ਮੌਕੇ ਰਮੇਸ਼ ਯਾਦਵ ਐਮ. ਸੀ. ਤੇ ਦਲਿਤ ਆਗੂ ਹੰਸ ਰਾਜ ਨੇ ਯੁਵਾਵਾਂ ਨੂੰ ਸ. ਭਗਤ ਸਿੰਘ ਵਲੋਂ ਵਿਖਾਏ ਰਸਤੇ 'ਤੇ ਚੱਲਣ ਲਈ ਬੇਨਤੀ ਕੀਤੀ | ਇਸ ਮੌਕੇ ਵਰਿੰਦਰ ਵੀਰ ਐਮ. ਸੀ., ਮਨੋਜ ਮੌਜੀ ਸਿੰਗੋ, ਕ੍ਰਿਸ਼ਨ ਭਾਗੀਵਾਂਦਰ, ਸੁਖਪਾਲ ਬੈਹਣੀਵਾਲ, ਮਹੇਸ਼ ਬਸੇਟੀਆ, ਰਜਿੰਦਰ ਕੁਮਾਰ, ਕ੍ਰਿਸ਼ਨ ਖੁਰਾਨਾ ਪ੍ਰਧਾਨ ਤਹਿਬਾਜ਼ਾਰੀ ਸਟਾਲ ਹੋਲਡਰਜ ਸੰਘ, ਰਾਜ ਯਾਦਵ, ਡਿੰਪਲ ਜੱਗਾ, ਪੁਨੀਤ ਬਾਂਸਲ, ਸਿਕੰਦਰ, ਧਰਮਵੀਰ ਪੱਪੀ, ਜੁਗਲ ਕਿਸ਼ੋਰ ਬਾਂਸਲ ਸਮੇਤ ਹਾਜ਼ਰੀਨ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ |
ਸਥਾਨਕ ਕਾਂਗਰਸ ਭਵਨ ਵਿਖੇ ਕਾਂਗਰਸੀ ਵਰਕਰਾਂ ਵਲੋਂ ਦੇਸ਼ ਦੇ ਮਹਾਨ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਗੁਰੂ ਦ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਅਮਰ ਰਹੇ ਅਤੇ 'ਸ਼ਹੀਦੋ ਥੋਡੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ' ਨਾਅਰੇ ਲਾਏ | ਇਸ ਦੌਰਾਨ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਸਿੰਗਲਾ, ਸੂਬਾ ਸਕੱਤਰ ਰਮੇਸ਼ ਰਾਮਾਂ ਤੇ ਰਾਮ ਕ੍ਰਿਸ਼ਨ ਕਾਂਗੜਾ ਜ਼ਿਲ੍ਹਾ ਮੀਤ ਪ੍ਰਧਾਨ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਨਸ਼ੇ ਤੇ ਸਮਾਜਿਕ ਬੁਰਾਈਆਂ ਤਿਆਗਣ ਦਾ ਪ੍ਰਣ ਲੈਣ ਇਹ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਆੜ੍ਹਤੀ ਐਸੋ. ਦੇ ਪ੍ਰਧਾਨ ਭੂਰਾ ਮੱਲ, ਸਹਾਰਾ ਕਲੱਬ ਦੇ ਪ੍ਰਧਾਨ ਰਮੇਸ਼ ਬਾਂਸਲ, ਪੁਨੀਤ ਮਹੇਸ਼ਵਰੀ ਐਮਸੀ, ਵਿਕਾਸ ਬਖਤੂ ਯੂਥ ਆਗੂ, ਰਜਿੰਦਰ ਬਾਗੜੀ, ਬਿੱਲੂ ਰਾਮ, ਰਾਮਪਾਲ, ਪ੍ਰਤਾਪ ਕੁਮਾਰ ਠੇਕੇਦਾਰ, ਜਗਦੀਸ਼ ਬੰਗੀ, ਕੇਵਲ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਸ਼ਹੀਦਾਂ ਨੂੰ ਖ਼ੂਨਦਾਨ ਕੈਂਪ ਤੇ ਕਿਤਾਬਾਂ ਦੀ ਸਟਾਲ ਲਗਾ ਕੇ ਕੀਤੀ ਸ਼ਰਧਾਂਜਲੀ ਭੇਟ
ਰਾਮਪੁਰਾ ਫੂਲ, (ਗੁਰਮੇਲ ਸਿੰਘ ਵਿਰਦੀ)-ਸਮਾਜ ਸੇਵਾ ਨੂੰ ਸਮਰਪਿਤ ਸਹਾਰਾ ਗਰੁੱਪ ਪੰਜਾਬ ਨੇ ਸ਼ਹੀਦਾਂ ਦੀ ਯਾਦ 'ਚ ਖ਼ੂਨਦਾਨ ਕੈਂਪ ਲਗਾਇਆ ਜਿਸ 'ਚ ਸਵੈ-ਇੱਛਕ 19 ਖ਼ੂਨ ਦਾਨੀਆਂ ਨੇ ਖ਼ੂਨ ਦਾਨ ਕੀਤਾ | ਸਹਾਰਾ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਇਹ ਕੈਂਪ ਦੂਨ ਸੀ. ਸੈਕੰ: ਪਬਲਿਕ ਸਕੂਲ, ਦੀ ਮਿੰਨੀ ਬਰਾਂਚ ਡੀ. ਐਸ. ਐਸ. ਪੀ. ਐਸ ਲਿਟਲ ਸਟੈੱਪਸ ਵਿਖੇ ਲਗਾਇਆ ਗਿਆ ਜਿਸ 'ਚ ਸਕੂਲ ਦੀ ਪਿ੍ੰਸੀਪਲ ਮਾਲਾ ਗਰਗ, ਚੇਅਰਪਰਸਨ ਚਰਨਜੀਤ ਕੌਰ ਢਿੱਲੋਂ ਤੇ ਸਮੂਹ ਸਟਾਫ਼ ਵਲੋਂ ਬੱਚਿਆਂ ਅਤੇ ਖ਼ੂਨ ਦਾਨੀਆਂ ਨੂੰ ਸਨਮਾਨਿਤ ਕੀਤਾ ਅਤੇ ਕੈਂਪ 'ਚ ਇਕੱਤਰ ਹੋਈਆਂ 19 ਯੂਨਿਟਾਂ ਨੂੰ ਗੁਪਤਾ ਬਲੱਡ ਬੈਂਕ ਬਠਿੰਡਾ ਵਿਖੇ ਭੇਜ ਦਿੱਤਾ ਗਿਆ ਹੈ | ਕੈਂਪ 'ਚ ਸਮੂਹ ਕਾਵੜ ਸੰਘ ਦੇ ਪ੍ਰਧਾਨ ਦੇਵ ਰਾਜ ਗਰਗ ਤੇ ਉਨ੍ਹਾਂ ਦੀ ਪਤਨੀ ਪਿ੍ੰਸੀਪਲ ਮਾਲਾ ਗਰਗ ਦੇ ਨਾਲ ਸਕੂਲ ਦੀ ਚੇਅਰਪਰਸਨ ਚਰਨਜੀਤ ਕੌਰ ਢਿੱਲੋਂ ਨੇ ਵੀ ਆਪਣਾ ਖ਼ੂਨ ਦਾਨ ਕੀਤਾ | ਇਸ ਮੌਕੇ ਪਰਮਿੰਦਰ ਕੌਰ, ਵਿਜੈ ਕੁਮਾਰ, ਸੰਦੀਪ ਸਿੰਘ, ਆਕਾਸ਼ਦੀਪ ਸਿੰਘ, ਜਸਪਾਲ ਧੀਗਰਾ, ਸੋਨੂੰ ਗਿਰੀ, ਨਿਰਮਲ ਸਿੰਘ ਆਦਿ ਹਾਜ਼ਰ ਸਨ | ਇਸੇ ਦੌਰਾਨ ਤਰਕਸ਼ੀਲ ਸੁਸਾਇਟੀ ਰਾਮਪੁਰਾ ਨੇ ਭਗਤ ਸਿੰਘ ਤੇ ਹੋਰ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੇ ਬੁੱਤ ਕੋਲ ਰਾਮਪੁਰਾ ਦੇ ਮੇਨ ਬਾਜ਼ਾਰ 'ਚ, ਉਨ੍ਹਾਂ ਦੀਆਂ ਕਿਤਾਬਾਂ ਦੀ ਸਟਾਲ ਲਗਾ ਕੇ, ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸੁਸਾਇਟੀ ਦੇ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਦੀ ਸੋਚ ਸਿਰਫ਼ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਤੱਕ ਸੀਮਤ ਨਹੀਂ ਸੀ | ਉਨ੍ਹਾਂ ਦੀਆਂ ਲਿਖਤਾਂ, ਸਾਮਰਾਜੀ ਗਲਵਾਂ ਉਤਾਰਨ ਲਈ ਅੱਜ ਵੀ ਉੱਤਮ ਅਗਵਾਈ ਦੇ ਰਹੀਆਂ ਹਨ | ਇਸ ਮੌਕੇ ਤਰਕਸ਼ੀਲ ਆਗੂ ਸੁਰਿੰਦਰ ਗੁਪਤਾ, ਜਗਦੇਵ ਸਿੰਘ, ਰਾਮ ਸਿੰਘ ਧੁਰਕੋਟ, ਪਿ੍ੰਸੀਪਲ ਮੇਹਰ ਬਾਹੀਆ, ਗਗਨ ਕਾਂਗੜ, ਜੰਟਾ ਸਿੰਘ, ਪਿ੍ੰਸੀਪਲ ਰਾਜ ਕੁਮਾਰ, ਮੇਜਰ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |
ਗੁਰੂ ਕਾਸ਼ੀ ਕਾਲਜ ਵਿਖੇ ਭਾਸ਼ਣ ਮੁਕਾਬਲੇ ਕਰਵਾਏ
ਤਲਵੰਡੀ ਸਾਬੋ, (ਰਵਜੋਤ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਵਿਖੇ ਕਾਲਜ ਦੀ ਸਾਹਿਤ ਸਭਾ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਡਾ: ਗਗਨਦੀਪ ਕੌਰ, ਡਾ: ਸੁਖਦੀਪ ਕੌਰ, ਵੀਰਪਾਲ ਕੌਰ ਤੇ ਰਜਨੀ ਬਾਲਾ ਦੀ ਅਗਵਾਈ 'ਚ ਕਰਵਾਏ ਗਏ | ਮੁੱਖ ਬੁਲਾਰੇ ਅਮਨਦੀਪ ਸੇਖੋਂ ਨੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ ਤੇ ਇਸ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ | ਭਾਸ਼ਣ ਮੁਕਾਬਲਿਆਂ 'ਚੋਂ ਬਲਵਿੰਦਰ ਸਿੰਘ ਬੀ. ਏ. ਭਾਗ ਪਹਿਲਾ ਨੇ ਪਹਿਲਾ, ਮਨਵੀਰ ਸਿੰਘ ਐੱਮ. ਏ. ਪੰਜਾਬੀ ਭਾਗ ਦੂਜਾ ਨੇ ਦੂਜਾ ਅਤੇ ਰਸ਼ਪਾਲ ਬੀ. ਏ. ਭਾਗ ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਤੇ ਭਾਸ਼ਣ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਮੁਕਾਬਲੇ ਨੂੰ ਪ੍ਰਬੰਧਕਾਂ ਵਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜੱਜ ਸਾਹਿਬਾਨਾਂ ਦੀ ਭੂਮਿਕਾ ਡਾ: ਮਨਮਿੰਦਰ ਕੌਰ, ਗੁਰਵਿੰਦਰ ਕੌਰ ਤੇ ਰੂਬਲ ਸ਼ਰਮਾ ਵਲੋਂ ਨਿਭਾਈ ਗਈ | ਮੰਚ ਸੰਚਾਲਨ ਸਾਹਿਤ ਸਭਾ ਦੇ ਕਨਵੀਨਰ ਡਾ: ਗਗਨਦੀਪ ਕੌਰ ਨੇ ਕੀਤਾ | ਇਸ ਮੌਕੇ ਡਾ: ਸੁਖਦੀਪ ਸਿੰਘ, ਦਮਨਦੀਪ ਕੌਰ, ਇਤੀ ਬਾਂਸਲ, ਅਨਮੋਲ ਕੁਮਾਰ, ਲੇਖਰਾਜ, ਰਸ਼ਪਾਲ ਸਿੰਘ, ਅੰਮਿ੍ਤਪਾਲ ਕੌਰ, ਸੰਦੀਪ ਕੌਰ, ਅਰਸ਼ਪ੍ਰੀਤ ਕੌਰ, ਸੁਖਦੀਪ ਕੌਰ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |
ਬੀ. ਐਫ. ਜੀ. ਆਈ. ਵਿਖੇ ਸ਼ਹੀਦੀ ਦਿਵਸ ਦੇ ਸਬੰਧ 'ਚ ਸਮਾਗਮ ਕਰਵਾਇਆ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਆਜ਼ਾਦੀ ਦੇ ਪਰਵਾਨਿਆਂ ਤੇ ਕ੍ਰਾਂਤੀਕਾਰੀਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਬਾਬਾ ਫ਼ਰੀਦ ਕਾਲਜ ਵਲੋਂ ਇਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ 'ਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਬੀ. ਐਫ. ਜੀ. ਆਈ. ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਤੇ ਮੈਨੇਜਿੰਗ ਡਾਇਰੈਕਟਰ ਪਰਮਜੀਤ ਕੌਰ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ (ਕਰੀਅਰ ਗਾਈਡੈਂਸ ਐਾਡ ਕਾਊਾਸਲਿੰਗ) ਬੀ. ਡੀ. ਸ਼ਰਮਾ ਤੋਂ ਇਲਾਵਾ ਬਾਬਾ ਫ਼ਰੀਦ ਕਾਲਜ ਦੇ ਪਿ੍ੰਸੀਪਲ, ਡੀਨ, ਵਿਭਾਗ ਮੁਖੀ, ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ | ਇਸ ਮੌਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਅੰਤਰ ਕਾਲਜ ਭਾਸ਼ਣ ਮੁਕਾਬਲੇ ਕਰਵਾਏ ਗਏ | ਭਾਸ਼ਣ ਮੁਕਾਬਲੇ 'ਚ ਐਮ. ਐਸ. ਸੀ. (ਮੈਥੇਮੇਟਿਕਸ) ਚੌਥਾ ਸਮੈਸਟਰ ਦੀ ਵਿਦਿਆਰਥਣ ਕੁਲਵਿੰਦਰ ਕੌਰ ਨੇ ਪਹਿਲਾ, ਬੀ. ਕਾਮ. ਚੌਥਾ ਸਮੈਸਟਰ ਦੀ ਗਰੀਮਾ ਗੁਪਤਾ ਨੇ ਦੂਜਾ ਜਦ ਕਿ ਬੀ. ਐਡ. ਦੂਜਾ ਸਮੈਸਟਰ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਅਤੇ ਬੀ. ਐਸ. ਸੀ. (ਨਾਨ-ਮੈਡੀਕਲ) ਚੌਥਾ ਸਮੈਸਟਰ ਦੀ ਵਿਦਿਆਰਥਣ ਤਨੂਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਬੀ. ਐਫ. ਜੀ. ਆਈ. ਦੇ ਡਿਪਟੀ ਡਾਇਰੈਕਟਰ (ਕਰੀਅਰ ਗਾਈਡੈਂਸ ਐਾਡ ਕਾਊਾਸਲਿੰਗ) ਬੀ. ਡੀ. ਸ਼ਰਮਾ ਨੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਉਨ੍ਹਾਂ ਨਾਇਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਦੇ ਲੋਕਾਂ ਵਾਸਤੇ ਮਹਾਨ ਕੁਰਬਾਨੀ ਕੀਤੀ ਹੋਵੇ | ਬੀ. ਐਫ. ਜੀ. ਆਈ. ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਦੇਸ਼ ਦੀ ਆਜ਼ਾਦੀ ਲਈ ਮਹਾਨ ਕੁਰਬਾਨੀ ਦੇ ਕੇ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਨੇ ਸ: ਭਗਤ ਸਿੰਘ ਦੀ ਸੋਚ ਅਤੇ ਵਿਚਾਰਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਭਾਸ਼ਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ |
ਲਹਿਰਾ ਬੇਗਾ ਕਲੱਬ ਵਲੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ
ਲਹਿਰਾ ਮੁਹੱਬਤ, (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਬੇਗਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਪੋਰਟਸ ਐਾਡ ਵੈੱਲਫੇਅਰ ਕਲੱਬ, ਗ੍ਰਾਮ ਪੰਚਿਾੲਤ, ਡਾ: ਅੰਬੇਡਕਰ ਸੁਸਾਇਟੀ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਸ਼ਹੀਦੇ ਆਜ਼ਮ ਸ: ਭਗਤ ਸਿੰਘ ਤੇ ਹੋਰਨਾਂ ਸ਼ਹੀਦਾਂ ਦੀ ਯਾਦ 'ਚ ਖੂਨਦਾਨ ਕੈਂਪ ਲਾਇਆ ਗਿਆ | ਇਸ ਦੌਰਾਨ ਸਰਕਾਰੀ ਹਸਪਤਾਲ ਬਠਿੰਡਾ ਤੇ ਆਸਰਾ ਵੈਲਫੇਅਰ ਸੁਸਾਇਟੀ ਨੂੰ ਕੈਂਪ ਦੌਰਾਨ ਕਰੀਬ 40 ਯੂਨਿਟ ਖ਼ੂਨ ਦਿੱਤਾ ਗਿਆ | ਇਸ ਸਮੇਂ ਸਮੂਹ ਕਲੱਬ ਮੈਂਬਰ ਤੇ ਗ੍ਰਾਮ ਪੰਚਾਇਤ ਵਲੋਂ ਸਮਾਜ ਦੀ ਭਲਾਈ ਲਈ ਕਾਰਜ ਕਰਨ ਤੇ ਨੌਜਵਾਨਾਂ ਨੂੰ ਸੇਧ ਦੇਣ ਦੇ ਲਈ ਯੋਜਨਾਵਾਂ ਬਣਾਉਣ ਦਾ ਪ੍ਰਣ ਕੀਤਾ | ਕੈਂਪ ਦਾ ਉਦਘਾਟਨ ਡੇਰਾ ਬਾਬਾ ਮਾਲੋ ਰਾਮ ਦੇ ਮੁੱਖ ਸੇਵਾਦਾਰ ਬਾਬਾ ਬਸੰਤ ਮੁਨੀ ਨੇ ਕੀਤਾ ਤੇ ਇਸ ਸਮੇਂ ਸਰਪੰਚ ਜਗਤਾਰ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰਾਂ ਨੇ ਸ਼ਿਰਕਤ ਕੀਤੀ |
ਆਮ ਆਦਮੀ ਪਾਰਟੀ ਨੇ ਦਿੱਤੀਆਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਕਾਲਾਂਵਾਲੀ, (ਭੁਪਿੰਦਰ ਪੰਨੀਵਾਲੀਆ)-ਆਮ ਆਦਮੀ ਪਾਰਟੀ ਹਲਕਾ ਕਾਲਾਂਵਾਲੀ ਵਲੋਂ ਸ਼ਹੀਦੇ-ਆਜਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ 'ਚ ਅਹਿਮ ਰੋਲ ਅਦਾ ਕੀਤਾ ਸੀ ਜਿਸ ਕਰ ਕੇ ਅਸੀਂ ਕਦੇ ਵੀ ਸ਼ਹੀਦਾਂ ਦਾ ਕਰਜ਼ ਨਹੀਂ ਉਤਾਰ ਸਕਦੇ | ਦੀ ਆਪ ਦੇ ਸੰਗਠਨ ਸਕੱਤਰ ਦਰਸ਼ਨ ਕੌਰ ਕਾਲਾਂਵਾਲੀ ਨੇ ਕਿਹਾ ਕਿ ਸ਼ਹੀਦ ਗੋਰਿਆਂ ਨਾਲ ਲੜੇ ਸੀ ਅਸੀਂ ਦੇਸ਼ ਦੇ ਚੋਰਾਂ ਨਾਲ ਲੜ ਰਹੇ ਹਾਂ | ਇਸ ਮੌਕੇ ਤਰਸੇਮ ਸਿੰਘ ਸਾਮਾ, ਹਲਕਾ ਪ੍ਰਧਾਨ ਦਰਸ਼ਨ ਸਿੰਘ ਸਿੰਘਪੁਰਾ, ਸੰਗਠਨ ਸਕੱਤਰ ਰਣਜੀਤ ਸਿੰਘ ਖੁਰਮੀ, ਸਕੱਤਰ ਸਤਨਾਮ ਸਿੰਘ ਤਖ਼ਤਮੱਲ, ਸੁਖਮੰਦਰ ਸਿੰਘ, ਬਿੰਦਰ ਸਿੰਘ, ਮੇਜਰ ਸਿੰਘ ਖਤਰਾਵਾਂ, ਮਹਿਲਾ ਹਲਕਾ ਪ੍ਰਧਾਨ ਦਵਿੰਦਰ ਕੌਰ ਮਾਂਗਟ, ਨਾਜ਼ਰ ਸਿੰਘ, ਰਣਜੀਤ ਸਿੰਘ ਅਰਨੇਜਾ, ਜਗਦੇਵ ਸਿੰਘ ਸਿੱਧੂ, ਲਾਲਾ ਰਾਮ ਮਾਸਟਰ ਅਤੇ ਅਜਮੇਰ ਸਿੰਘ ਆਦਿ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ | ਇਸ ਤਰ੍ਹਾਂ ਸ਼ਹੀਦੀ ਦਿਹਾੜੇ 'ਤੇ ਮੰਡੀ ਕਾਲਾਂਵਾਲੀ ਦੀ ਮਹਾਜਨ ਧਰਮਸ਼ਾਲਾ ਤੋਂ ਸ਼ੁਰੂ ਹੋਈ 'ਕਰਾਂਤੀਕਾਰੀ ਜਨ ਚੇਤਨਾ ਰੈਲੀ' ਪੂਰੇ ਬਾਜ਼ਾਰ 'ਚੋਂ ਦੀ ਲੰਘਦੀ ਹੋਈ ਇਥੋਂ ਦੇ ਕ੍ਰਾਂਤੀਕਾਰੀ ਚੌਕ ਵਿਖੇ ਜਾ ਕੇ ਸਮਾਪਤ ਹੋਈ | ਕ੍ਰਾਂਤੀਕਾਰੀ ਚੌਕ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਜੀਵਨ ਅਤੇ ਉਨ੍ਹਾਂ ਦੀ ਲੋਕ ਪੱਖੀ ਵਿਚਾਰਧਾਰਾ 'ਤੇ ਰੌਸ਼ਨੀ ਪਾਉਦੇਂ ਹੋਏ ਵਿਦਿਆਰਥੀ ਆਗੂ ਗਗਨਦੀਪ ਕੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜਿਹੀ ਮਹਾਨ ਕ੍ਰਾਂਤੀਕਾਰੀ ਸ਼ਖ਼ਸੀਅਤ ਨਾਲ ਸਾਡੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਬੇਇਨਸਾਫ਼ੀ ਇਸ ਲਈ ਹੋਈ ਕਿ ਉਨ੍ਹਾਂ ਦਾ ਬੌਧਿਕ, ਵਿੱਦਿਅਕ ਤੇ ਸਾਹਿਤਕ ਪੱਖ ਅਤੇ ਉਨ੍ਹਾਂ ਦੀ ਸਮਾਜਵਾਦੀ ਵਿਚਾਰਧਾਰਾ ਨੂੰ ਠੀਕ ਰੂਪ 'ਚ ਹੁਣ ਤੱਕ ਪੇਸ਼ ਹੀ ਨਹੀਂ ਕੀਤਾ ਗਿਆ | ਇਸ ਲਈ ਇਸ ਮਹਾਨ ਦੇਸ਼ ਭਗਤ ਦੇ ਜੀਵਨ ਤੇ ਦਰਸ਼ਨ ਨੂੰ ਠੀਕ ਤਰ੍ਹਾਂ ਸਮਝਣ ਲਈ ਸਭ ਤੋਂ ਜ਼ਿਆਦਾ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨ ਦੀ ਲੋੜ ਹੈ | ਜਨ ਚੇਤਨਾ ਰੈਲੀ ਦੇ ਅੰਤ 'ਚ ਹੈਲਪਿੰਗ ਹੈਂਡ ਟਰੱਸਟ ਦੇ ਪ੍ਰਧਾਨ ਲਖਵੀਰ ਸਿੰਘ ਸੋਢੀ ਨੇ ਇਕੱਤਰ ਹੋਏ ਨੌਜਵਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਅਰਨੇਜਾ, ਗੋਪੀ ਸਰਪੰਚ, ਸੰਨੀ ਸ਼ਰਮਾ, ਵਿਮਲ ਸ਼ਰਮਾ, ਨਿਹਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਵੀ ਸ਼ਹੀਦਾਂ ਦੀਆਂ ਕੁਰਬਾਨੀਆਂ ਸਬੰਧੀ ਆਪਣੇ ਵਿਚਾਰ ਰੱਖੇ |
ਮਾਲਵਾ ਕਾਲਜ ਬਠਿੰਡਾ ਵਿਖੇ ਮਨਾਇਆ ਸ਼ਹੀਦੀ ਦਿਹਾੜਾ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਮਾਲਵਾ ਕਾਲਜ ਬਠਿੰਡਾ ਦੇ ਐਨ. ਐਸ. ਐਸ. ਵਿਭਾਗ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਕਰਵਾਏ ਸੈਮੀਨਾਰ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਹਾਨ ਸ਼ਹੀਦਾਂ ਦੀ ਤਸਵੀਰ 'ਤੇ ਫੁੱਲ ਮਾਲਵਾਂ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਬੀ. ਕੇ. ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਅਜੋਕੇ ਸਮੇਂ 'ਚ ਇਨ੍ਹਾਂ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਦੀ ਸਾਰਥਿਕਤਾ 'ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਦੇਸ਼ ਭਗਤਾਂ ਵਲੋਂ ਦਿਖਾਏ ਗਏ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਸ਼ਹੀਦਾਂ ਦੇ ਜੀਵਨ ਤੇ ਉਨ੍ਹਾਂ ਵਲੋਂ ਆਜ਼ਾਦੀ ਲਈ ਕੀਤੇ ਸੰਘਰਸ਼ ਦੌਰਾਨ ਕੀਤੀਆਂ ਕੁਰਬਾਨੀਆਂ ਬਾਰੇ ਵਿਸਥਾਰ ਵਿਚ ਦੱਸਿਆ | ਇਸ ਮੌਕੇ ਕਾਲਜ ਦੇ ਬੀ. ਏ. ਦੇ ਵਿਦਿਆਰਥੀ ਸੋਨੂੰ ਕੁਮਾਰ, ਡਿੰਪਲ ਰਾਣੀ, ਰਾਜਵਿੰਦਰ ਕੌਰ ਤੇ ਕ੍ਰਿਸ਼ਨ ਕੁਮਾਰ ਨੇ ਕਵਿਤਾਵਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ | ਆਰਟਸ ਵਿਭਾਗ ਦੇ ਮੁਖੀ ਮੈਡਮ ਬਿੰਦੂ ਡੋਡਾ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਸ਼ 'ਚ ਫੈਲੀਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਆਪਣਾ ਯੋਗਦਾਨ ਪਾ ਕੇ ਹੀ ਦਿੱਤੀ ਜਾ ਸਕਦੀ ਹੈ | ਇਸ ਮੌਕੇ ਸਹਾਇਕ ਪ੍ਰੋਫੈਸਰ ਇੰਦਰਪ੍ਰੀਤ ਕੌਰ, ਜਸਵੀਰ ਕੌਰ, ਲਖਵਿੰਦਰ ਕੌਰ, ਰਤਨੀਤ ਕੌਰ, ਲਖਬੀਰ ਕੌਰ, ਭਾਵਨਾ ਭੱਟੀ, ਅਮਨਦੀਪ ਕੌਰ, ਸੁਖਵਿੰਦਰ ਕੌਰ, ਜਸਵੀਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
<br/>

 

ਦਿਨ ਦਿਹਾੜੇ ਮੋਟਰਸਾਈਕਲ ਚੋਰੀ

ਰਾਮਾਂ ਮੰਡੀ, 23 ਮਾਰਚ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਥਾਣੇ ਵਾਲੀ ਗਲੀ 'ਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਰਾਮਾਂ ਪੁਲਿਸ ਨੂੰ ਦਿੱਤੀ ਦਰਖ਼ਾਸਤ 'ਚ ਪੀੜ੍ਹਤ ਵਿਅਕਤੀ ਸਤਨਾਮ ਸਿੰਘ ਬਿੱਟੂ ਰਤਨ ਟੇਲਰ ਰਾਮਾਂ ...

ਪੂਰੀ ਖ਼ਬਰ »

ਮਹਿਲਾਵਾਂ ਵਲੋਂ ਚੋਰੀ ਦੀ ਨਾਕਾਮ ਕੋਸ਼ਿਸ਼

ਰਾਮਾਂ ਮੰਡੀ, 23 ਮਾਰਚ (ਤਰਸੇਮ ਸਿੰਗਲਾ)-ਅੱਜ ਗਲੀਆਂ ਤੇ ਬਾਜ਼ਾਰਾਂ ਵਿਚ ਭੀਖ ਮੰਗਣ ਦੀ ਡਰਾਮੇਬਾਜ਼ੀ ਹੇਠ ਅੱਧੀ ਦਰਜਨ ਤੋਂ ਵੱਧ ਮਹਿਲਾਵਾਂ ਦੇ ਇਕ ਗਰੋਹ ਵਲੋਂ ਚੋਰੀ ਦੀ ਕੋਸ਼ਿਸ਼ ਉਸ ਸਮੇਂ ਨਾਕਾਮ ਹੋ ਗਈ ਜਦ ਗਡਾਊਨ ਦਾ ਮਾਲਕ ਮੌਕੇ 'ਤੇ ਪਹੁੰਚ ਪਿਆ | ਜਾਣਕਾਰੀ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਅਕਤੀ ਦੀ ਮੌਤ

ਤਲਵੰਡੀ ਸਾਬੋ/ਸੀਂਗੋ ਮੰਡੀ, 23 ਮਾਰਚ (ਰਣਜੀਤ ਸਿੰਘ ਰਾਜੂ/ਲਕਵਿੰਦਰ ਸ਼ਰਮਾ)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਜੱਸਾ ਸਿੰਘ ਵਿਖੇ ਇਕ ਵਿਅਕਤੀ ਦੀ ਭੇਦ ਭਰੀ ਹਾਲਤ 'ਚ ਮੌਤ ਹੋਈ ਹੈ | ਤਲਵੰਡੀ ਸਾਬੋ ਪੁਲਿਸ ਨੇ 174 ਦੀ ਕਰਵਾਈ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ...

ਪੂਰੀ ਖ਼ਬਰ »

ਆਰ. ਆਈ. ਈ. ਸੀ. ਨੇ ਲਗਾਇਆ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ

ਬਠਿੰਡਾ, 23 ਮਾਰਚ (ਅ.ਬ.)-ਆਰ. ਆਈ. ਈ. ਸੀ. ਨੇ ਆਸਟ੍ਰੇਲੀਆ ਦਾ ਵਿਜਟਰ ਵੀਜ਼ਾ ਕੁਝ ਹੀ ਦਿਨਾਂ 'ਚ ਲਗਵਾ ਕੇ ਦਿੱਤਾ | ਵੀਜ਼ੇ ਲਵਾਉਣ ਵਾਲੀ ਮੰਨੀ ਪ੍ਰਮੰਨੀ ਸੰਸਥਾ ਆਰ. ਆਈ. ਈ. ਸੀ. ਨੇ ਰਛਪਾਲ ਸਿੰਘ ਤੇ ਸੁਖਪਾਲ ਕੌਰ ਦਾ ਆਸਟ੍ਰੇਲੀਆ ਦਾ ਵਿਜਟਰ ਵੀਜ਼ਾ ਕੁਝ ਹੀ ਦਿਨਾਂ 'ਚ ਲਗਵਾ ...

ਪੂਰੀ ਖ਼ਬਰ »

ਅਗਵਾ ਕੀਤਾ ਬੱਚਾ 12 ਸਾਲਾਂ ਬਾਅਦ ਮਿਲਿਆ ਆਪਣੇ ਪਿਤਾ ਨੂੰ

ਬਠਿੰਡਾ/ਬੱਲੂਆਣਾ, 23 ਮਾਰਚ (ਸੁਖਵਿੰਦਰ ਸਿੰਘ ਸੁੱਖਾ/ਗੁਰਨੈਬ ਸਾਜਨ)-ਕਰੀਬ 12 ਸਾਲ ਪਹਿਲਾਂ ਰਾਜਸਥਾਨ ਦੇ ਇਕ ਟਰੱਕ ਡਰਾਈਵਰ ਵਲੋਂ ਅਗਵਾ ਕਰ ਕੇ ਲਿਜਾਇਆ ਗਿਆ ਬੱਚਾ ਅੱਜ ਚਾਈਲਡ ਵੈੱਲਫੇਅਰ ਕਮੇਟੀ (ਸੀ. ਡਬਲਿਯੂ. ਸੀ.) ਦੇ ਮੈਂਬਰ ਸਾਧੂ ਰਾਮ ਕੁਸਲਾ ਤੇ ਹੋਰਾਂ ਨੇ ...

ਪੂਰੀ ਖ਼ਬਰ »

28 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਮੈਡੀਕਲ ਸਟੋਰ ਮਾਲਕ ਗਿ੍ਫ਼ਤਾਰ-ਇਕ ਫ਼ਰਾਰ

ਬਠਿੰਡਾ, 23 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਪਿੁਲਸ ਦੇ ਸੀ. ਆਈ. ਏ. ਸਟਾਫ਼ 2 ਦੀ ਟੀਮ ਵਲੋਂ ਜ਼ਿਲ੍ਹੇ ਦੇ ਪਿੰਡ ਪਿੱਥੋ ਦੇ ਵਸਨੀਕ ਇਕ ਮੈਡੀਕਲ ਸਟੋਰ ਮਾਲਕ ਨੂੰ ਵੱਖ-ਵੱਖ ਕਿਸਮ ਦੀਆਂ 28 ਹਜ਼ਾਰ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਣੇ ਗਿ੍ਫ਼ਤਾਰ ਕੀਤਾ ਹੈ, ...

ਪੂਰੀ ਖ਼ਬਰ »

ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਤੋਲ ਵਿਚ ਕੁੰਡੀ ਲਾਉਂਦੇ ਨਰਮਾ ਵਪਾਰੀ ਕੰਡਾ-ਵੱਟਾ ਛੱਡ ਪੱਤਰੇ ਵਾਚ ਗਏ

ਸੰਗਤ ਮੰਡੀ, 23 ਮਾਰਚ (ਸ਼ਾਮ ਸੁੰਦਰ ਜੋਸ਼ੀ)-ਮਾਰਕੀਟ ਕਮੇਟੀ ਸੰਗਤ ਅਧੀਨ ਆਉਂਦੇ ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਨਰਮੇ ਦੇ ਤੋਲ 'ਚ ਕੁੰਡੀ ਲਾਉਂਦੇ ਨਰਮਾ ਵਪਾਰੀ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਕੰਡਾ-ਵੱਟਾ ਛੱਡ ਪੱਤਰ ਵਾਚ ਗਏ | ਕਿਸਾਨਾਂ ਅਨੁਸਾਰ ਉਕਤ ਨਰਮਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX