ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
2 ਬੱਸਾਂ ਦੀ ਰੇਸ ਨੇ ਲਈ ਰੇਹੜੀ ਚਾਲਕ ਦੀ ਜਾਨ, 15 ਸਵਾਰੀਆਂ ਜ਼ਖਮੀ
. . .  1 day ago
ਜਲੰਧਰ, 22 ਅਪ੍ਰੈਲ - ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਨਿੱਜੀ ਕੰਪਨੀਆਂ ਦੀਆਂ ਤੇਜ ਰਫ਼ਤਾਰ 2 ਬੱਸਾਂ ਆਪਸ ਵਿਚ ਰੇਸ ਲਗਾਉਂਦੇ ਹੋਏ ਇਸ ਤਰਾਂ ਬੇਕਾਬੂ ਹੋ ਗਈਆਂ ਕਿ ਪਰਾਗਪੁਰ ਨੇੜੇ ਇੱਕ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਦਿੱਲੀ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੱਖ ਮੰਤਰੀ ਨੇ ਕਣਕ ਖ਼ਰੀਦ ਮਾਪਦੰਡਾਂ 'ਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਚੰਡੀਗੜ੍ਹ, 22 ਅਪ੍ਰੈਲ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਬਰਸਾਤ ਦੇ ਚੱਲਦਿਆਂ ਕਣਕ ਖ਼ਰੀਦ ਦੇ ਮਾਪਦੰਡਾਂ ਵਿਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ...
ਅੱਗ ਨਾਲ 100 ਏਕੜ ਕਣਕ ਤੇ ਨਾੜ ਸੜ ਕੇ ਸੁਆਹ
. . .  1 day ago
ਹੰਡਿਆਇਆ, 22 ਅਪ੍ਰੈਲ (ਗੁਰਜੀਤ ਸਿੰਘ ਖੁੱਡੀ) - ਹੰਡਿਆਇਆ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਕਣਕ ਅਤੇ ਨਾੜ ਨੂੰ ਅੱਗ ਲੱਗ ਜਾਣ ਕਾਰਨ ਲਗਭਗ 100 ਏਕੜ ਸੜ ਕੇ ਸੁਆਹ...
ਸੁਰੱਖਿਆ ਬਲਾਂ ਨੇ 2 ਸ਼ੱਕੀ ਕੀਤੇ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 22 ਅਪ੍ਰੈਲ - ਸੁਰੱਖਿਆ ਬਲਾਂ ਨੇ ਬਾਰਾਮੂਲਾ ਜ਼ਿਲ੍ਹੇ 'ਚ ਵਾਹਨਾਂ ਦੀ ਚੈਕਿੰਗ ਦੌਰਾਨ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ...
ਪੰਕਜਾ ਮੁੰਡੇ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ
. . .  1 day ago
ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  1 day ago
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  1 day ago
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  1 day ago
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  1 day ago
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  1 day ago
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  1 day ago
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  1 day ago
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  1 day ago
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  1 day ago
ਅਗਸਤਾ ਵੈਸਟਲੈਂਡ ਮਾਮਲਾ : ਅਦਾਲਤ ਨੇ ਸੀ.ਬੀ.ਆਈ ਅਤੇ ਮਿਸ਼ੇਲ ਦੇ ਵਕੀਲ ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ
. . .  1 day ago
ਅਸੀਂ ਸ਼ਬਦ ਗੁਰੂ ਦੇ ਦੋਖੀਆਂ ਤੋਂ ਵੋਟ ਨਹੀਂ ਮੰਗਣੀ- ਗਿਆਸਪੁਰਾ
. . .  1 day ago
ਫਿਲੀਪੀਨਜ਼ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਝਟਕਾ, ਪਿੰਡ ਸੁੱਖੇਵਾਲ ਦੀ ਪੂਰੀ ਪੰਚਾਇਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਮਨੋਜ ਤਿਵਾੜੀ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਜ਼ਖਮੀ
. . .  1 day ago
ਸ੍ਰੀਲੰਕਾ 'ਚ ਅੱਜ ਅੱਧੀ ਰਾਤ ਤੋਂ ਲਾਗੂ ਹੋਵੇਗੀ ਐਮਰਜੈਂਸੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਅੱਗ ਲੱਗਣ ਕਾਰਨ 75 ਏਕੜ ਕਣਕ ਸੜ ਕੇ ਹੋਈ ਸੁਆਹ
. . .  1 day ago
ਪ੍ਰਗਿਆ ਠਾਕੁਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਬੇਮੌਸਮੀ ਬਾਰਸ਼ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ 'ਆਪ' ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  1 day ago
ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  1 day ago
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  1 day ago
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  1 day ago
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  1 day ago
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  1 day ago
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  1 day ago
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  1 day ago
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  1 day ago
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  1 day ago
ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਕੇ.ਪੀ ਨੂੰ ਮਨਾਉਣ ਪੁੱਜੇ ਕੈਪਟਨ ਅਮਰਿੰਦਰ ਸਿੰਘ
. . .  1 day ago
ਨਾਮਜ਼ਦਗੀਆਂ ਨੂੰ ਲੈ ਕੇ ਪੁਲਿਸ ਨੇ ਵਧਾਈ ਚੌਕਸੀ
. . .  1 day ago
'ਪੀ.ਐਮ ਨਰਿੰਦਰ ਮੋਦੀ' ਦੀ ਰਿਲੀਜ਼ 'ਤੇ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ
. . .  1 day ago
ਕਰਾਚੀ ਜੇਲ੍ਹ ਤੋਂ ਲਾਹੌਰ ਪਹੁੰਚੇ ਰਿਹਾਅ ਕੀਤੇ ਮਛੇਰੇ, ਬਾਅਦ ਦੁਪਹਿਰ ਭਾਰਤ ਪਹੁੰਚਣ ਦੀ ਸੰਭਾਵਨਾ
. . .  1 day ago
ਗੁਰੂਹਰਸਹਾਏ : ਵਪਾਰੀ ਸੁਮਨ ਮੁਟਨੇਜਾ ਦੀ ਲਾਸ਼ ਮਿਲਣ ਕਾਰਨ ਬਾਜ਼ਾਰ ਬੰਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਚੇਤ ਸੰਮਤ 551
ਿਵਚਾਰ ਪ੍ਰਵਾਹ: ਠੀਕ ਕਦਮ ਚੁੱਕਣ ਨਾਲ ਹੀ ਸਫ਼ਲਤਾ ਮਿਲਦੀ ਹੈ। -ਐਮਰਸਨ

ਖੰਨਾ / ਸਮਰਾਲਾ

ਜੰਗੇ-ਏ-ਆਜ਼ਾਦੀ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਸਬ ਡਵੀਜ਼ਨਾਂ ਸਮਰਾਲਾ, ਪਾਇਲ, ਖੰਨਾ ਤੋਂ ਇਲਾਵਾ ਸਾਹਨੇਵਾਲ ਆਦਿ ਇਲਾਕਿਆਂ ਦੇ ਵੱਖ-ਵੱਖ ਕਸਬਿਆਂ ਅਤੇ ਕਈ ਪਿੰਡਾਂ ਵਿਚ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਰਾਜਸੀ ਪਾਰਟੀਆਂ, ਸਮਾਜਿਕ ਸੰਸਥਾਵਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਕਈ ਸੰਸਥਾਵਾਂ ਵਲੋਂ ਸ਼ਹੀਦਾਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ, ਸਮਰਾਲਾ, ਮਲੌਦ, ਕੁਹਾੜਾ, ਮਾਛੀਵਾੜਾ, ਦੋਰਾਹਾ, ਜਰਗ, ਬੀਜਾ ਅਤੇ ਅਹਿਮਦਗੜ੍ਹ ਆਦਿ ਵਿਚ ਸ਼ਹੀਦੀ ਦਿਵਸ ਮਨਾਇਆ ਗਿਆ |
ਸੋਨੀ ਦੀ ਅਗਵਾਈ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ
ਖੰਨਾ, (ਹਰਜਿੰਦਰ ਸਿੰਘ ਲਾਲ) - ਯੂਥ ਕਾਂਗਰਸ ਖੰਨਾ ਵਲੋਂ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋਂ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਯੂਥ ਕਾਂਗਰਸੀ ਵਰਕਰਾਂ ਵਲੋਂ ਪਾਰਟੀ ਦਫ਼ਤਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸਤਨਾਮ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਵਰਗੇ ਸੂਰਬੀਰ ਸਾਡੇ ਦੇਸ਼ ਦੇ ਅਸਲੀ ਹੀਰੋ ਹਨ, ਜਿਨ੍ਹਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਨ ਲਈ ਆਪਾ ਨਿਛਾਵਰ ਕਰ ਦਿੱਤਾ | ਇਸ ਮੌਕੇ ਅਮਿਤ ਤਿਵਾੜੀ, ਹਰਦੀਪ ਸਿੰਘ ਨੀਨੂੰ, ਸੰਦੀਪ ਘਈ, ਯਾਦਵਿੰਦਰ ਸਿੰਘ, ਅਨਮੋਲ ਪੁਰੀ, ਸੋਨੂੰ ਸੋਫ਼ਤ, ਪਿ੍ੰਸ ਮਣਕੂ, ਐਾਗਰਿਸ਼, ਜਸਕਰਨ ਸਿੰਘ ਰੋਹਣੋਂ ਆਦਿ ਹਾਜ਼ਰ ਸਨ |
ਜ਼ਿਲ੍ਹਾ ਭਾਜਪਾ ਤੇ ਯੁਵਾ ਭਾਜਪਾ ਵਲੋਂ ਸ਼ਰਧਾਂਜਲੀ
ਖੰਨਾ, (ਹਰਜਿੰਦਰ ਸਿੰਘ ਲਾਲ) - ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਵਸ ਜ਼ਿਲ੍ਹਾ ਭਾਜਪਾ ਅਤੇ ਜ਼ਿਲ੍ਹਾ ਯੁਵਾ ਭਾਜਪਾ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਸੂਦ, ਯੁਵਾ ਭਾਜਪਾ ਪੰਜਾਬ ਦੇ ਸਾਬਕ ਜਨਰਲ ਸਕੱਤਰ ਅਨੁਜ ਛਾਹੜੀਆ, ਪ੍ਰਦੇਸ਼ ਯੁਵਾ ਭਾਜਪਾ ਦੇ ਕੈਸ਼ੀਅਰ ਰਮਰੀਸ਼ ਵਿਜ, ਜ਼ਿਲ੍ਹਾ ਭਾਜਪਾ ਦੇ ਜਨਰਲ ਸਕੱਤਰ ਸੁਧੀਰ ਸੋਨੂੰ ਅਤੇ ਮੀਤ ਪ੍ਰਧਾਨ ਡਾ. ਸੋਮੇਸ਼ ਬੱਤਾ ਆਦਿ ਹਾਜ਼ਰ ਸਨ | ਇਸ ਮੌਕੇ ਨਿਪੁੰਨ ਮਿੱਤਲ, ਰਾਜਕੁਮਾਰ ਮੈਨਰੋ, ਮਨੋਜ ਘਈ, ਧਰਮਪਾਲ, ਦੀਪਕ ਭਾਂਬਰੀ, ਬਿਪਨ ਚੰਦਰ, ਲਿਲਿਬ ਨੰਦਾ, ਵਿਕਰਮ ਸਵਾਮੀ, ਨਾਨਕ ਦਾਸ ਆਦਿ ਹਾਜ਼ਰ ਸਨ |
ਪ੍ਰਾਇਮਰੀ ਸਕੂਲ ਖੰਨਾ-8 'ਚ ਸ਼ਹੀਦੀ ਦਿਵਸ ਮਨਾਇਆ
ਖੰਨਾ, (ਹਰਜਿੰਦਰ ਸਿੰਘ ਲਾਲ, ਓਬਰਾਏ) - ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ¢ ਇਸ ਸਮੇਂ ਤੇ ਬੱਚਿਆਂ ਨੇ ਚਿੱਤਰਕਲਾ, ਕਵਿਤਾ, ਭਾਸ਼ਣ ਤੇ ਮੁਕਾਬਲੇ ਕਰਵਾਏ ਗਏ¢ ਇਸ ਮੌਕੇ ਸਕੂਲ ਮੁਖੀ ਸਤਵੀਰ ਸਿੰਘ ਰੌਣੀ, ਨਵਦੀਪ ਸਿੰਘ, ਮੈਡਮ ਪ੍ਰੋਮਿਲਾ, ਮੈਡਮ ਮੀਨੂੰ, ਕਿਰਨਜੀਤ ਕੌਰ, ਅਮਨਦੀਪ ਕੌਰ, ਨੀਲੂ ਮਦਾਨ, ਮੋਨਾ ਸ਼ਰਮਾ, ਬਲਬੀਰ ਕੌਰ, ਕੁਲਬੀਰ ਕੌਰ, ਨੀਲਮ ਸਪਨਾ ਤੇ ਰਸ਼ਪਾਲ ਕੌਰ ਹਾਜ਼ਰ ਸਨ¢
ਟੀ. ਐਸ. ਯੂ. ਨੇ ਦਿੱਤੀ ਸ਼ਰਧਾਂਜਲੀ
ਖੰਨਾ, (ਮਨਜੀਤ ਸਿੰਘ ਧੀਮਾਨ) - ਖੰਨਾ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਕਰਤਾਰ ਚੰਦ, ਸਕੱਤਰ ਜਗਜੀਤ ਸਿੰਘ, ਜੂਨੀਅਰ ਇੰਜੀਨੀਅਰ ਕੌਾਸਲ ਦੇ ਪ੍ਰਧਾਨ ਪਰਮਿੰਦਰ ਸਿੰਘ ਆਦਿ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਜਗਦੇਵ ਸਿੰਘ, ਨਿਰਮਲ ਸਿੰਘ, ਹਨੂੰਮਾਨ ਪ੍ਰਸਾਦ, ਮਨਜੀਤ ਸਿੰਘ, ਪਰਮਿੰਦਰ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ |
ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਨੇ ਸਕੂਲ 'ਚ ਵੰਡੀਆਂ ਕੋਟੀਆਂ
ਸਮਰਾਲਾ, (ਬਲਜੀਤ ਸਿੰਘ ਬਘੌਰ) - ਸਮਾਜ ਸੇਵਾ ਨੂੰ ਸਮਰਪਿਤ ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਪ੍ਰਵਾਸੀ ਭਾਰਤੀ ਜਰਨੈਲ ਸਿੰਘ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਗਰ ਬਸਤੀ ਸਮਰਾਲਾ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਦੇ ਪ੍ਰਧਾਨ ਰਸ਼ਪਾਲ ਸਿੰਘ, ਵਾਈਸ ਪ੍ਰਧਾਨ ਜੰਗ ਸਿੰਘ ਭੰਗਲਾਂ, ਦਰਸ਼ਨ ਸਿੰਘ ਕੰਗ, ਸਵਿੰਦਰ ਸਿੰਘ ਕਲੇਰ, ਮਾਸਟਰ ਪ੍ਰੇਮ ਨਾਥ, ਸੁਰਿੰਦਰ ਕੁਮਾਰ ਅੰਗਰਿਸ਼, ਹਰਨੇਕ ਸਿੰਘ, ਦੇਸ ਰਾਜ ਤੇ ਬੱਚਿਆਂ ਦੇ ਮਾਪੇ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ |
ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ-ਵਿਧਾਇਕ ਲੱਖਾ
ਦੋਰਾਹਾ, (ਮਨਜੀਤ ਸਿੰਘ ਗਿੱਲ) - ਆਜ਼ਾਦੀ ਸੰਗਰਾਮ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ | ਵਿਧਾਇਕ ਲੱਖਾ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਭਾਰਤ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ | ਇਸ ਸਮੇਂ ਦੋਰਾਹਾ ਨਗਰ ਕੌਾਸਲ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ, ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਐਡਵੋਕੇਟ ਸੁਰਿੰਦਰਪਾਲ ਸੂਦ, ਕੌਾਸਲਰ ਰਾਜਵੀਰ ਸਿੰਘ ਗਿੱਲ ਰੂਬਲ, ਸੀਨੀਅਰ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਚੇਅਰਮੈਨ ਬਿੱਕਰ ਸਿੰਘ ਚਣਕੋਈਆਂ, ਬਲਾਕ ਕਾਂਗਰਸ ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ, ਕੌਾਸਲਰ ਹਰਿੰਦਰ ਕੁਮਾਰ ਹਿੰਦਾ, ਕੌਾਸਲਰ ਮਨਦੀਪ ਸਿੰਘ ਮਾਂਗਟ, ਸ਼ਹਿਰੀ ਕਾਂਗਰਸ ਪ੍ਰਧਾਨ ਬੌਬੀ ਤਿਵਾੜੀ, ਸਰਪੰਚ ਕੁਲਦੀਪ ਸਿੰਘ ਰਾਮਪੁਰ, ਕੌਾਸਲਰ ਕੰਵਲਜੀਤ ਸਿੰਘ ਬਿੱਟੂ, ਪ੍ਰਧਾਨ ਗੁਰਜੀਤ ਸਿੰਘ ਮੱਘਰ ਆਦਿ ਹਾਜ਼ਰ ਸਨ |
ਵੱਖ-ਵੱਖ ਵਰਗਾਂ ਵਲੋਂ ਸ਼ਰਧਾਂਜਲੀਆਂ
ਸਮਰਾਲਾ, (ਸੁਰਜੀਤ) - ਵੱਖ-ਵੱਖ ਵਰਗਾਂ ਵਲੋਂ ਮਹਾਨ ਸ਼ਹੀਦਾਂ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ¢ ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਸੱਦੇ 'ਤੇ ਮੁਲਾਜ਼ਮ, ਮਜ਼ਦੂਰ ਜਥੇਬੰਦੀਆਂ ਅਤੇ ਅਗਾਂਹਵਧੂ ਲੋਕਾਂ ਨੇ ਖੰਨਾ ਰੋਡ ਬਿਜਲੀ ਸ਼ਿਕਾਇਤ ਘਰ 'ਚ ਇਕੱਠੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਲੋਕ ਸੰਘਰਸ਼ ਕਮੇਟੀ ਦੇ ਆਗੂ ਸਿਕੰਦਰ ਸਿੰਘ, ਕੁਲਵੰਤ ਤਰਕ, ਮਾਸਟਰ ਦਲੀਪ ਸਿੰਘ, ਅਮਰੀਕ ਸਿੰਘ, ਟੀ. ਐਸ. ਯੂ. ਦੇ ਭਰਪੂਰ ਸਿੰਘ ਸੂਬਾ ਪ੍ਰਧਾਨ, ਸੰਗਤ ਸਿੰਘ ਸੇਖੋਂ ਮੰਡਲ ਪ੍ਰਧਾਨ, ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੇ ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਪ੍ਰੇਮ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ਸਿੰਘ, ਭੁਪਿੰਦਰਪਾਲ ਸਿੰਘ, ਜਗਤਾਰ ਸਿੰਘ, ਜੁਗਲ ਕਿਸ਼ੋਰ ਸਾਹਨੀ, ਸ਼ਮਸ਼ੇਰ ਸਿੰਘ ਦੀਵਾਲਾ, ਅਮਰੀਕ ਸਿੰਘ ਅਤੇ ਅਮਰਜੀਤ ਸਿੰਘ ਹਾਜ਼ਰ ਰਹੇ¢ ਇਸ ਦੌਰਾਨ ਅੰਬੇਡਕਰ ਟਾਈਗਰ ਫੋਰਸ ਯੂਨਿਟ ਸਮਰਾਲਾ ਵਲੋਂ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢
ਮਾਲਵਾ ਸੋਸ਼ਲ ਤੇ ਵੈੱਲਫੇਅਰ ਕਲੱਬ ਮਲੌਦ ਵਲੋਂ ਪ੍ਰੋਗਰਾਮ
ਮਲੌਦ, (ਸਹਾਰਨ ਮਾਜਰਾ) - ਮਾਲਵਾ ਸੋਸ਼ਲ ਤੇ ਵੈੱਲਫੇਅਰ ਕਲੱਬ ਮਲੌਦ ਵਲੋਂ ਮਹਾਨ ਸ਼ਹੀਦ ਕੌਮੀ ਪਰਵਾਨੇ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਮਾਡਲ ਟਾਊਨ ਵਿਖੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ | ਮਹਿਮਾਨ ਬੁਲਾਰੇ ਵਜੋਂ ਸਾਬਕਾ ਚੇਅਰਮੈਨ ਰਘੂ ਨੰਦਨ ਸ਼ਰਮਾ ਸਿਆੜ ਪੁੱਜੇ | ਇਸ ਮੌਕੇ ਪ੍ਰਧਾਨ ਇੰਜੀ: ਹਰਮਿੰਦਰਪਾਲ ਸਿੰਘ, ਜਥੇ: ਮੰਗਤਰਾਏ ਸਿੰਘ ਲਸਾੜਾ, ਡਾ: ਕਰਨੈਲ ਸਿੰਘ ਕਾਲੀਆ, ਸੰਜੀਵ ਮੋਦਗਿਲ, ਡਾ: ਬਲਜਿੰਦਰ ਪਾਲ ਸਿੰਘ, ਬਲਵੰਤ ਰਾਮ ਪੱਪੂ, ਠੇਕੇਦਾਰ ਅਵਤਾਰ ਸਿੰਘ ਸਿਆੜ ਅਤੇ ਇਕਬਾਲ ਮੁਹੰਮਦ, ਇੰਜੀ: ਦਵਿੰਦਰ ਸਿੰਘ, ਬੌਬੀ ਪੰਧੇਰ, ਬਹਾਬਜੀਤ ਗਿੱਲ, ਸੁਖਵਿੰਦਰ ਦੌਲਤਪੁਰ, ਜਤਿੰਦਰ ਸ਼ਰਮਾ, ਗੁਰਦੀਪ ਗੋਸਲ ਨੇ ਵੀ ਵਿਚਾਰ ਪੇਸ਼ ਕੀਤੇ |
ਜ਼ਿਲ੍ਹਾ ਤੇ ਬਲਾਕ ਕਾਂਗਰਸ ਬੀਜਾ ਵਲੋਂ ਸ਼ਰਧਾਂਜਲੀ
ਬੀਜਾ, (ਰਣਧੀਰ ਸਿੰਘ ਧੀਰਾ) - ਸ਼ਹੀਦ ਭਗਤ ਸਿੰਘ ਦੇ ਸਹੀਦੀ ਦਿਵਸ ਨੂੰ ਸਮਰਪਿਤ ਕਸਬਾ ਬੀਜਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਕਿਸ਼ਨਗੜ੍ਹ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ, ਜਿੱਥੇ ਕਾਂਗਰਸੀ ਵਰਕਰਾਂ ਨੇ ਸਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ¢ ਇਸ ਮੌਕੇ ਕੇਵਲ ਸਿੰਘ ਕਲੇਰ, ਗੁਰਦੀਪ ਕਾਹਲੋਂ, ਬਲਜੀਤ ਸਿੰਘ ਕਾਹਲੋਂ ਅਤੇ ਯੂਥ ਕਾਂਗਰਸ ਦੇ ਆਗੂ ਆਲਮਜੀਤ ਸਿੰਘ ਕਾਹਲੋਂ, ਹਰਦੀਪ ਸਿੰਘ ਕੁਲਾਰ, ਡਾ. ਗੁਰਨਾਮ ਸਿੰਘ, ਇੰਦਰਜੀਤ ਸਿੰਘ, ਕਮਲ ਸ਼ਰਮਾ, ਰਮੇਸ਼ ਸਿੰਘ, ਰਾਹੁਲ ਜੈਨ, ਲਾਡੀ ਘੁੰਗਰਾਲੀ, ਜਸਵੀਰ ਸਿੰਘ ਜੱਸੀ, ਸੁਖਚੈਨ ਸਿੰਘ, ਹਰਪਾਲ ਸਿੰਘ, ਸੰਨੀ ਨਵਾਂ ਪਿੰਡ, ਜਤਿੰਦਰ ਸਿੰਘ ਜੋਤੀ, ਬਲਦੇਵ ਸਿੰਘ ਕੁਲਾਰ, ਜਤਿੰਦਰ ਸਿੰਘ ਸਰਪੰਚ ਜਟਾਣਾ, ਸੁਰਿੰਦਰ ਸਿੰਘ ਸਰਪੰਚ ਕੋਟ ਸੇਖੋਂ, ਭੀਮ ਸਿੰਘ ਸਰਪੰਚ ਕੋਟ ਪਨੈਚ ਆਦਿ ਹਾਜ਼ਰ ਸਨ |
ਜੰਡਿਆਲੀ ਸਕੂਲ 'ਚ ਸ਼ਹੀਦੀ ਦਿਵਸ ਮਨਾਇਆ
ਕੁਹਾੜਾ, (ਤੇਲੁ ਰਾਮ ਕੁਹਾੜਾ) - ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਵਿਚ ਸਕੂਲ ਮੁਖੀ ਮਹਿੰਦਰ ਕੌਰ ਦੀ ਦੇਖਰੇਖ ਹੇਠ ਮਨਾਇਆ ਗਿਆ¢ ਇਸ ਮੌਕੇ ਸਟੇਟ ਅਵਾਰਡੀ ਅਧਿਆਪਕ ਨਰਿੰਦਰ ਸਿੰਘ, ਅਨਿਲ ਕੁਮਾਰ, ਨਰਿੰਦਰ ਕੌਰ, ਪੂਨਮ ਮਲਹੋਤਰਾ, ਹਰਜੋਤ ਕੌਰ ਅਤੇ ਮਮਤਾ ਰਾਣੀ ਵੀ ਹਾਜ਼ਰ ਸਨ¢
ਵੱਖ-ਵੱਖ ਜਥੇਬੰਦੀਆਂ ਨੇ ਸ਼ਹੀਦੀ ਦਿਵਸ ਮਨਾਇਆ
ਅਹਿਮਦਗੜ੍ਹ, (ਸੋਢੀ) - ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਬਣਾਈ ਤਾਲਮੇਲ ਕਮੇਟੀ ਵਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ¢ ਇਸ ਮੌਕੇ ਗਊਸ਼ਾਲਾ ਨਜ਼ਦੀਕ ਮਾਲ ਗੁਦਾਮਾਂ ਵਿਚ ਕੀਤੀ ਸਾਂਝੀ ਰੈਲੀ ਦੌਰਾਨ ਸੇਵਾ ਮੁਕਤ ਕਰਮਚਾਰੀਆਂ ਵਲੋਂ ਜਗਜੀਵਨ ਸਿੰਘ ਸੋਢੀ, ਸੁਖਚਰਨਜੀਤ ਸ਼ਰਮਾ, ਹਰੀ ਦੱਤ ਪਾਠਕ, ਮੁਲਾਜ਼ਮ ਆਗੂ ਸੁਖਚਰਨਜੀਤ ਸ਼ਰਮਾ, ਰਾਜਵੀਰ ਸਿੰਘ ਅਤੇ ਜਤਿੰਦਰ ਭੋਲਾ ਨੇ ਸੰਬੋਧਨ ਕੀਤਾ¢ ਇਸ ਮੌਕੇ ਜੋਗਿੰਦਰ ਸਿੰਘ, ਗੁਰਦੇਵ ਰਾਜ ਭੂਬਲਾ, ਕੁਲਵਿੰਦਰ ਸਿੰਘ, ਮਹੇਸ਼ ਚੰਦ ਪਾਠਕ, ਕਰਮ ਦਿਉਲ ਆਦਿ ਆਗੂ ਹਾਜ਼ਰ ਸਨ |
ਮਲੌਦ 'ਚ ਸ਼ਹੀਦੀ ਦਿਵਸ ਮਨਾਇਆ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)- ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਕਮਿਊਨਿਟੀ ਸੈਂਟਰ ਮਲੌਦ ਵਿਖੇ ਮਨਾਇਆ ਗਿਆ¢ ਇਸ ਸਮੇਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸ਼ਹੀਦ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਜੰਡਾਲੀ, ਬਲਾਕ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਚੇਅਰਮੈਨ ਰਾਜਿੰਦਰ ਸਿੰਘ ਕਾਕਾ ਰੋੜੀਆਂ, ਕਮਲਜੀਤ ਸਿੰਘ ਕਮਲ ਸਿਆੜ, ਅਮਰਦੀਪ ਮਟਕਣ ਮਲੌਦ, ਕੁਲਬੀਰ ਸਿੰਘ ਸੋਹੀਆਂ, ਯੂਥ ਆਗੂ ਗੁਰਮੁਖ ਸਿੰਘ ਗੋਮੀ ਸਿਆੜ, ਜਗਤਾਰ ਸਿੰਘ ਦੌਦ, ਕਿ੍ਸ਼ਨ ਦੇਵ ਜੋਗੀਮਾਜਰਾ, ਪਰਮਿੰਦਰ ਸਿੰਘ ਪਿੰਦਰੀ ਸਹਾਰਨ ਮਾਜਰਾ, ਸੁਖਵੀਰ ਸਿੰਘ ਦੌਲਤਪੁਰ, ਬਲਵੰਤ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ |
ਕੁਹਾੜਾ 'ਚ ਕਾਂਗਰਸ ਦਫ਼ਤਰ ਵਿਚ ਸਮਾਗਮ
ਕੁਹਾੜਾ, (ਤੇਲੂ ਰਾਮ ਕੁਹਾੜਾ) - ਕੁਹਾੜਾ ਵਿਖੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੇ ਦਫ਼ਤਰ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਦਾ ਸ਼ਹੀਦੀ ਦਿਵਸ ਮਨਾਇਆ ਗਿਆ¢ ਇਸ ਸਮੇਂ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਕੋਆਰਡੀਨੇਟਰ ਅਮਿਤ ਬਾਵਾ, ਬੀਬੀ ਸਤਵਿੰਦਰ ਕੌਰ ਬਿੱਟੀ ਦੇ ਪਤੀ ਕੁਲਰਾਜ ਸਿੰਘ ਗਰੇਵਾਲ, ਓ. ਐਸ. ਡੀ. ਰਾਜਿੰਦਰ ਸਿੰਘ ਧਾਂਦਲੀ, ਕੁਹਾੜਾ ਦੇ ਸਰਪੰਚ ਸਤਵੰਤ ਸਿੰਘ ਗਰਚਾ, ਸੁਖਵਿੰਦਰ ਸਿੰਘ ਝੱਜ, ਹਰਵਿੰਦਰ ਕੁਮਾਰ (ਦੋਵੇਂ ਸਰਕਲ ਪ੍ਰਧਾਨ) ਬੀਬੀ ਜਤਿੰਦਰ ਕੌਰ ਸੰਧੂ, ਬੀਬੀ ਹਰਪ੍ਰੀਤ ਕੌਰ ਗਰੇਵਾਲ (ਦੋਵੇਂ ਸਰਕਲ ਪ੍ਰਧਾਨ ਮਹਿਲਾ ਵਿੰਗ) ਸੁਰਜੀਤ ਸਿੰਘ ਗਰਚਾ, ਮਨਮਿੰਦਰ ਸਿੰਘ ਗਰਚਾ ਰਣਧੀਰ ਸਿੰਘ ਧੀਰਾ, ਮਲਕੀਤ ਸਿੰਘ ਗਿੱਲ, ਗੁਰਤੇਜ ਸਿੰਗ ਗਰਚਾ, ਜਥੇਦਾਰ ਅਜੀਤ ਸਿੰਘ ਸਾਹਾਬਾਣਾ, ਹਰਦੀਪ ਸਿੰਘ ਮੁੰਡੀਆ, ਇਕਬਾਲ ਸਿੰਘ ਜੰਡਿਆਲੀ, ਬਲਬੀਰ ਸਿੰਘ ਗਿੱਲ ਸੰਮਤੀ ਮੈਂਬਰ ਆਦਿ ਹਾਜ਼ਰ ਸਨ ¢
ਭਾਜਪਾ ਨੇਤਾਵਾਂ ਵਲੋਂ ਸ਼ਰਧਾਂਜਲੀ
ਖੰਨਾ, (ਹਰਜਿੰਦਰ ਸਿੰਘ ਲਾਲ) - ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਭਾਜਪਾ ਨੇਤਾਵਾਂ ਨੇ ਸਮਰਾਲਾ ਰੋਡ 'ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ | ਇਸ ਦੌਰਾਨ ਨੇਤਾਵਾਂ ਦੇ ਵਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਡਾ. ਸੋਮੇਸ਼ ਬੱਤਾ, ਭਾਜਪਾ ਯੁਵਾ ਮੋਰਚਾ ਦੇ ਸਾਬਕਾ ਪ੍ਰਦੇਸ਼ ਜਨਰਲ ਸਕੱਤਰ ਅਨੁਜ ਛਾਹੜੀਆ, ਸੀਨੀਅਰ ਭਾਜਪਾ ਨੇਤਾ ਬਲਜਿੰਦਰ ਸਿੰਗਲਾ, ਸਾਬਕਾ ਮੰਡਲ ਪ੍ਰਧਾਨ ਜਸਪਾਲ ਲੋਟੇ, ਰਾਜਨ ਛਿੱਬਰ, ਮਨੋਜ ਘਈ, ਨਰੇਸ਼ ਢੰਡ ਵੀ ਹਾਜ਼ਰ ਸਨ |
ਰਾਜੇਵਾਲ ਸਕੂਲ 'ਚ 'ਯੁਵਾ ਸ਼ਕਤੀ ਦਿਵਸ' ਮਨਾਇਆ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)- ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਐਸ. ਡੀ. ਐਮ. ਖੰਨਾ ਵਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਵਿਖੇ ਪਿ੍ੰਸੀਪਲ ਨਵਤੇਜ ਸ਼ਰਮਾ ਦੀ ਰਹਿਨੁਮਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਸੰਦਰਭ ਵਿਚ 'ਯੁਵਾ ਸ਼ਕਤੀ ਦਿਵਸ' ਮਨਾਇਆ ਗਿਆ | ਪਿ੍ੰਸੀਪਲ ਨਵਤੇਜ ਸ਼ਰਮਾ ਨੇ ਇਸ ਮੌਕੇ ਨਸ਼ਿਆਂ ਦੇ ਨੁਕਸਾਨਾਂ ਬਾਰੇ ਚਾਨਣਾ ਪਾਇਆ | ਇਸ ਮੌਕੇ ਨਸ਼ਾ ਵਿਰੋਧੀ, ਸਵੱਛ ਭਾਰਤ ਅਤੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਸਬੰਧੀ ਪੋਸਟਰ ਮੁਕਾਬਲੇ ਅਨੀਤਾ ਰਾਣੀ, ਹਰਪ੍ਰੀਤ ਕੌਰ, ਸਿਮਰਨਦੀਪ ਕੌਰ, ਗਗਨ ਭਾਟੀਆ, ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ | ਗੀਤਾ ਰਾਣੀ, ਪਿ੍ਤਪਾਲ ਕੌਰ, ਬਲਜਿੰਦਰ ਸਿੰਘ, ਮਹਿੰਦਰਪਾਲ ਸਿੰਘ ਅਤੇ ਮਨਜੀਤ ਸਿੰਘ ਨੇ ਨਸ਼ਿਆਂ ਦੇ ਨੁਕਸਾਨ ਸਬੰਧੀ ਆਪਣੇ ਵਿਚਾਰ ਰੱਖੇ | ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਗੁਲਜ਼ਾਰ ਮੁਹੰਮਦ ਵਲੋਂ ਬਾਖ਼ੂਬੀ ਨਿਭਾਈ ਗਈ |
ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ-ਕਾਮਰੇਡ ਕੌਸ਼ਲ
ਦੋਰਾਹਾ,(ਜਸਵੀਰ ਝੱਜ)- ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ 'ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਡ) ਦੀ ਜ਼ਿਲ੍ਹਾ ਜਨਰਲ ਬਾਡੀ ਮੀਟਿੰਗ ਬਾਲ ਕਿ੍ਸ਼ਨ ਕਿਰਤੀ ਦੀ ਪ੍ਰਧਾਨਗੀ ਹੇਠ ਕਿ੍ਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਦੋਰਾਹਾ ਵਿਖੇ ਹੋਈ | ਐਮ. ਸੀ. ਪੀ. ਆਈ. (ਯੂਨਾਈਟਡ) ਦੇ ਸੂਬਾ ਸਕੱਤਰ ਪਵਨ ਕੁਮਾਰ ਕੌਸ਼ਲ ਅਤੇ ਕੁੱਲ ਹਿੰਦ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਜੀਵਨ ਅਤੇ ਉਨ੍ਹਾਂ ਦੇ ਵਿਚਾਰਾਂ ਬਾਰੇ ਦੱਸਦਿਆਂ ਉਨ੍ਹਾਂ ਨੇ ਉਨ੍ਹਾਂ ਦੀ ਕੌਮੀ ਲਹਿਰ ਪ੍ਰਤੀ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਜਿਹੜੀ ਆਜ਼ਾਦੀ ਉਹ ਚਾਹੰੁਦੇ ਸਨ, ਅਜੇ ਪੂਰੀ ਨਹੀ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਕਾਰਜਕਾਰੀ ਸਕੱਤਰ ਸੁਖਦੇਵ ਸਿੰਘ, ਯੂਥ ਫੋਰਮ ਆਗੂ ਜਨਦੀਪ ਕੌਸ਼ਲ, ਬਾਲ ਕਿ੍ਸ਼ਨ ਅਤੇ ਉਜਾਗਰ ਸਿੰਘ ਲੱਲਤੋਂ ਨੇ ਵੀ ਸ਼ਹੀਦ ਭਗਤ ਸਿੰਘ ਦੀ ਬਰਤਾਨਵੀ ਸਾਮਰਾਜ ਵਿਰੁੱਧ ਦੇਸ਼ ਦੀ ਆਜ਼ਾਦੀ ਲਈ ਵਿੱਢੇ ਸੰਘਰਸ਼ 'ਤੇ ਚਾਨਣਾ ਪਾਇਆ |

ਲੜਾਈ ਝਗੜੇ 'ਚ ਪਿਓ-ਧੀ ਜ਼ਖਮੀ

ਖੰਨਾ, 23 ਮਾਰਚ (ਦਵਿੰਦਰ ਸਿੰਘ ਗੋਗੀ) - ਇਕ ਝਗੜੇ ਵਿਚ ਪਿਓ-ਧੀ ਦੋਵਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਖੰਨਾ ਵਿਚ ਇਲਾਜ ਅਧੀਨ ਹਰਬੰਸ ਸਿੰਘ ਪਿੰਡ ਚਕੋਹੀ ਦੇ ਨਿਵਾਸੀ ਨੇ ਦੱਸਿਆ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਬੂਟਾ ਅਤੇ ਲਾਡੀ ਜੋ ਪਹਿਲਾਂ ਵੀ ...

ਪੂਰੀ ਖ਼ਬਰ »

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਆੜ੍ਹਤੀਆਂ ਦੀ ਚੋਣ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੀ 246 ਆੜ੍ਹਤੀਆਂ ਵਾਲੀ ਐਸੋਸੀਏਸ਼ਨ ਦੇ ਨਵੇਂ ਚੁਣੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਅੱਜ ਆਪਣੀ ਟੀਮ ਦਾ ਐਲਾਨ ਕਰ ਦਿੱਤਾ | ਇਸ ਵਿਚ ਖੰਨਾ ਦੇ ਪ੍ਰਮੁੱਖ ਸਮਾਜ ਸੇਵਕ ਅਤੇ ਵੱਡੇ ...

ਪੂਰੀ ਖ਼ਬਰ »

ਚੋਰਾਂ ਵਲੋਂ ਘਰ ਦੇ ਬਾਹਰੋਂ ਕਾਰ ਚੋਰੀ

ਖੰਨਾ, 23 ਮਾਰਚ (ਮਨਜੀਤ ਸਿੰਘ ਧੀਮਾਨ) - ਘਰ ਦੇ ਬਾਹਰ ਗਲੀ ਵਿਚ ਖੜ੍ਹ•ੀ ਬਲੈਰੋ ਗੱਡੀ ਨੂੰ ਅਣਪਛਾਤੇ ਵਿਅਕਤੀ ਚੋਰ ਕਰ ਕੇ ਲੈ ਗਏ | ਪੁਲਿਸ ਥਾਣਾ ਸ਼ਹਿਰੀ 2 ਖੰਨਾ ਵਿਖੇ ਸ਼ਿਕਾਇਤਕਰਤਾ ਬਲਜੀਤ ਸਿੰਘ ਵਾਸੀ ਮੁਹੱਲਾ ਕਾਲੀਰਾਓ ਨੇੜੇ ਜੰਞ ਘਰ ਨੇ ਦੱਸਿਆ ਕਿ 21-22 ਮਾਰਚ ਦੀ ...

ਪੂਰੀ ਖ਼ਬਰ »

ਪਤੀ ਵਲੋਂ ਪਤਨੀ ਨੂੰ ਪ੍ਰੇਮੀ ਨਾਲ ਫੜਨ ਦੇ ਦੋਸ਼

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਪਤੀ ਦੇ ਬਾਹਰ ਹੋਣ 'ਤੇ ਪਤਨੀ ਵਲੋਂ ਪ੍ਰੇਮੀ ਨੂੰ ਘਰ ਲਿਆਉਣ ਅਤੇ ਪਤੀ ਵਲੋਂ ਪਹਿਲਾਂ ਤੋਂ ਬਣਾਈ ਸਕੀਮ ਅਧੀਨ ਪ੍ਰੇਮੀ ਜੋੜੇ ਰੰਗੇ ਹੱਥੀ ਫੜ ਲਏ ਜਾਣ ਦੀ ਖ਼ਬਰ ਚਰਚਿਤ ਹੈ | ਦੱਸਿਆ ਗਿਆ ਹੈ ਕਿ ਪਤੀ ਨੇ ਸ਼ੱਕ ਪੈਣ 'ਤੇ ਆਪਣੀ ਪਤਨੀ ...

ਪੂਰੀ ਖ਼ਬਰ »

ਟਰੱਕ ਪਲਟਣ ਕਾਰਨ ਦੋ ਵਿਅਕਤੀ ਜ਼ਖ਼ਮੀ

ਖੰਨਾ, 23 ਮਾਰਚ (ਦਵਿੰਦਰ ਸਿੰਘ ਗੋਗੀ) - ਅੱਜ ਦੁਪਹਿਰ ਸਮੇਂ ਇਕ ਟਾਟਾ 407 ਜੋ ਮੁਹਾਲੀ ਤੋਂ ਕਾਗ਼ਜ਼ ਦੇ ਰੋਲ ਭਰ ਕੇ ਲੁਧਿਆਣਾ ਜਾ ਰਿਹਾ ਸੀ ਅਚਾਨਕ ਭੱਟੀਆਂ ਕੋਲ ਆ ਕੇ ਪਲਟ ਗਿਆ, ਜਿਸ ਵਿਚ ਸਵਾਰ ਦੋ ਵਿਅਕਤੀ ਅਮਰ ਸਿੰਘ ਅਤੇ ਰਾਮਦਾਸ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ...

ਪੂਰੀ ਖ਼ਬਰ »

'ਬੇਟੀ ਬਚਾਓ-ਬੇਟੀ ਪੜ੍ਹਾਓ' ਕੈਂਪ 'ਚ ਜਸਮੀਤ ਬਣੀ 'ਹੈਲਦੀ ਬੇਬੀ'

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਅੱਜ ਪਿੰਡ ਇਕੋਲਾਹਾ ਸੈਂਟਰ ਨੰਬਰ 3 ਵਿਚ 'ਪੋਸ਼ਣ ਪੰਦ੍ਹਰਵਾੜਾ' ਮਨਾਇਆ ਗਿਆ | ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਖੰਨਾ ਸਰਬਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਬੇਟੀ ਬਚਾਓ-ਬੇਟੀ ਪੜ੍ਹਾਓ' ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ

ਖੰਨਾ, 23 ਮਾਰਚ (ਮਨਜੀਤ ਸਿੰਘ ਧੀਮਾਨ) - ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਆਧਾਰ 'ਤੇ ਮਿ੍ਤਕ ਵਿਅਕਤੀ ਦੇ ਜੀਜੇ ਸੋਹਣ ਸਿੰਘ ਨੇ ਦੱਸਿਆ ਕਿ 20 ਮਾਰਚ ਨੂੰ ਜਸਵਿੰਦਰ ਸਿੰਘ ਜੋ ਖੰਨੇ ਤੋਂ ...

ਪੂਰੀ ਖ਼ਬਰ »

ਉਟਾਲਾਂ ਦੇ ਖੇਡ ਸਟੇਡੀਅਮ 'ਚ ਕਬੱਡੀ ਕਲੱਬਾਂ ਦੇ ਮੈਚ ਅੱਜ

ਸਮਰਾਲਾ, 23 ਮਾਰਚ (ਬਲਜੀਤ ਸਿੰਘ ਬਘੌਰ)- ਆਜ਼ਾਦ ਵੈੱਲਫੇਅਰ ਸਪੋਰਟਸ ਕਲੱਬ ਉਟਾਲਾਂ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 24 ਮਾਰਚ ਨੂੰ ਸਵ: ਸਰਬੀ ਗਰੇਵਾਲ ਤੇ ਬੰਟੀ ਮਨਹਾਸ਼ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਪੰਜਵੇਂ ਕਬੱਡੀ ਕੱਪ ...

ਪੂਰੀ ਖ਼ਬਰ »

ਭਗਵਾਲ ਸਾਲਾਸਰ ਸ਼ੋਭਾ ਯਾਤਰਾ ਧੂਮਧਾਮ ਨਾਲ ਕੱਢੀ

ਅਹਿਮਦਗੜ੍ਹ, 23 ਮਾਰਚ (ਪੁਰੀ, ਮਹੋਲੀ)- ਸ੍ਰੀ ਬਾਲਾਜੀ ਟਰੱਸਟ, ਸ਼੍ਰੀ ਸਾਲਾਸਰ ਬਾਲਾਜੀ ਸੇਵਾ ਮੰਡਲ ਤੇ ਸ੍ਰੀ ਸਾਲਾਸਰ ਬਾਲਾਜੀ ਯੁਵਕ ਮੰਡਲ ਅਹਿਮਦਗੜ੍ਹ ਵਲੋਂ 16ਵੀਂ ਸਾਲਾਨਾ ਸ਼ੋਭਾ ਯਾਤਰਾ ਅੱਜ ਧੂਮਧਾਮ ਨਾਲ ਕੱਢੀ ਗਈ | ਗਊਸ਼ਾਲਾ ਚੌਕ ਤੋਂ ਸ਼ੁਰੂ ਹੋਈ ਸ਼ੋਭਾ ...

ਪੂਰੀ ਖ਼ਬਰ »

ਘੁਡਾਣੀ ਖ਼ੁਰਦ ਕਬੱਡੀ ਕੱਪ 'ਚ ਧਨੌਰੀ ਦੇ ਗੱਭਰੂਆਂ ਨੇ ਬਾਜ਼ੀ ਮਾਰੀ

ਪਾਇਲ, 23 ਮਾਰਚ (ਰਜਿੰਦਰ ਸਿੰਘ, ਨਿਜ਼ਾਮਪੁਰ)- ਇੱਥੋਂ ਨੇੜਲੇ ਪਿੰਡ ਘੁਡਾਣੀ ਖ਼ੁਰਦ ਵਿਖੇ ਕਲਗ਼ੀਧਰ ਸਪੋਰਟਸ ਕਲੱਬ ਵਲੋਂ ਭਲਵਾਨ ਅਵਜਿੰਦਰ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਇਕ ਪਿੰਡ ਓਪਨ ਕਬੱਡੀ ਮੁਕਾਬਲੇ ਕਰਵਾਏ ਗਏ, ਜਿਸ ਦੇ ਫਾਈਨਲ ਵਿਚ ਧਨੌਰੀ ਤੇ ਧੂਰਕੋਟ ਦੇ ...

ਪੂਰੀ ਖ਼ਬਰ »

ਰਾੜਾ ਸਾਹਿਬ ਸਕੂਲ ਦੇ ਵਿਦਿਆਰਥੀਆਂ ਵਲੋਂ ਵਿਸ਼ਵ ਜਲ ਦਿਵਸ 'ਤੇ ਰੈਲੀ

ਰਾੜਾ ਸਾਹਿਬ, 23 ਮਾਰਚ (ਸਰਬਜੀਤ ਸਿੰਘ ਬੋਪਾਰਾਏ) - ਵਿਸ਼ਵ ਜਲ ਦਿਵਸ ਦੇ ਮੌਕੇ 'ਤੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੇ ਕਰਮਸਰ (ਰਾੜਾ ਸਾਹਿਬ) ਦੇ ਵਿਦਿਆਰਥੀਆਂ ਨੇ ਐਨ. ਸੀ. ਸੀ ਕੈਡਟ (19 ਪੰਜਾਬ ਬਟਾਲੀਅਨ, ਲੁਧਿਆਣਾ) ਦੁਆਰਾ ਹਰਜਿੰਦਰ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਰੁਪਾਲੀ ਨੇ ਜਿੱਤਿਆ ਪੋਸਟਰ ਬਣਾਉਣ ਦਾ ਮੁਕਾਬਲਾ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਵਿਸ਼ਵ ਟੀ.ਬੀ. ਵਿਰੋਧੀ ਦਿਵਸ ਮੌਕੇ ਇਸ ਸਾਲ ਦੇ ਥੀਮ 'ਇਟਜ਼ ਟਾਈਮ' 'ਤੇ ਪੋਸਟਰ ਮੇਕਿੰਗ ਮੁਕਾਬਲਾ ਸਿਵਲ ਹਸਪਤਾਲ ਖੰਨਾ 'ਚ ਕਰਵਾਇਆ ਗਿਆ, ਜਿਸ ਵਿਚ ਕੁਲਾਰ ਕਾਲਜ ਆਫ਼ ਨਰਸਿੰਗ ਦੇ 60 ਵਿਦਿਆਰਥੀਆਂ ਨੇ ਹਿੱਸਾ ਲਿਆ | ਪੋਸਟਰ ...

ਪੂਰੀ ਖ਼ਬਰ »

ਦੀਵਾ ਮੰਡੇਰ ਦੀਵਾ ਖੋਸਾ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸਮਾਪਤ

ਈਸੜੂ, 23 ਮਾਰਚ (ਬਲਵਿੰਦਰ ਸਿੰਘ)- ਮਨ ਨੂੰ ਵੱਸ ਵਿਚ ਕਰਨ ਦਾ ਇਕ ਮਾਤਰ ਸਾਧਨ ਗਿਆਨ ਹੀ ਹੈ¢ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਵਾਮੀ ਸ਼ੰਕਰਾਂ ਨੰਦ ਭੂਰੀ ਵਾਲਿਆਂ ਨੇ ਪਿੰਡ ਦੀਵਾ ਮੰਡੇਰ ਦੀਵਾ ਖੋਸਾ ਵਿਖੇ ਸਵਾਮੀ ਗੰਗਾ ਨੰਦ ਮਹਾਰਾਜ ਦੀ ਚਰਨਛੋਹ ਪ੍ਰਾਪਤ ...

ਪੂਰੀ ਖ਼ਬਰ »

52 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਥਾਣਾ ਸ਼ਹਿਰੀ 2 ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 52 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਐੱਸ. ਐੱਚ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਕੀਮਤੀ ਲਾਲ ਪੁਲਿਸ ਪਾਰਟੀ ਸਮੇਤ ਪੈਟਰੋਿਲੰਗ 'ਤੇ ਸੀ ...

ਪੂਰੀ ਖ਼ਬਰ »

ਮੁੱਖ ਮੰਤਰੀ ਸਿੱਖਿਆ ਰੈਗੂਲੇਟਰੀ ਐਕਟ ਲਾਗੂ ਕਰਨ 'ਚ ਰਹੇ ਅਸਫ਼ਲ-ਆਰ.ਐਸ.ਪੀ.

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਅੰਦਰ ਸਿੱਖਿਆ ਰੈਗੂਲੇਟਰੀ ਐਕਟ ਲਾਗੂ ਕਰਨ ਲਈ ਨਾਕਾਮ ਹੋਈ ਹੈ | ਪਾਰਟੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਪੰਜਾਬ ਦੇ ਸਿੱਖਿਆ ...

ਪੂਰੀ ਖ਼ਬਰ »

ਖੰਨਾ ਦੀ ਸਬਜ਼ੀ ਮੰਡੀ ਰੇਹੜੀ-ਫੜ੍ਹੀ ਐਸੋਸੀਏਸ਼ਨ ਵਲੋਂ ਠੇਕੇਦਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਸਬਜ਼ੀ ਮੰਡੀ ਰੇਹੜੀ ਐਸੋਸੀਏਸ਼ਨ ਵਲੋਂ ਅੱਜ ਠੇਕੇਦਾਰ ਿਖ਼ਲਾਫ਼ ਰੋਸ ਵਿਖਾਵਾ ਕੀਤਾ ਗਿਆ | ਰੇਹੜੀ-ਫੜ੍ਹੀ ਐਡੀਸ਼ਨ ਦੇ ਨੇਤਾਵਾਂ ਰਿੰਕੂ ਲੱਖੀਆਂ, ਪ੍ਰਦੀਪ ਸਿੰਘ ਅਤੇ ਸ਼ਾਮ ਲਾਲ ਨੇ ਕਿਹਾ ਕਿ ਕੇ ਮੰਡੀ ਬੋਰਡ ਪੰਜਾਬ ਵੱਲੋਂ ...

ਪੂਰੀ ਖ਼ਬਰ »

ਚੱਲਦੇ ਮੋਟਰਸਾਈਕਲ ਨੂੰ ਲੱਗੀ ਅੱਗ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਜੀ. ਟੀ. ਰੋਡ 'ਤੇ ਸਥਾਨਕ ਗੈਬ ਦੀ ਪੁਲੀ ਨੇੜੇ ਦੇਰ ਰਾਤ ਇਕ ਚੱਲਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ | ਮੋਟਰਸਾਈਕਲ 'ਤੇ ਸਵਾਰ ਦੋਵੇਂ ਨੌਜਵਾਨ ਛਾਲ ਮਾਰ ਕੇ ਬਚ ਗਏ | ਇਸ ਮੋਟਰਸਾਈਕਲ ਚਾਲਕ ਮੁਖ਼ਤਿਆਰ ਸਿੰਘ ਵਾਸੀ ਨਜ਼ਦੀਕ ਜੀਤਾ ...

ਪੂਰੀ ਖ਼ਬਰ »

ਅਣਪਛਾਤਿਆਂ ਨੇ ਨੌਜਵਾਨ ਤੋਂ ਮੋਬਾਈਲ ਖੋਹਿਆ

ਖੰਨਾ, 23 ਮਾਰਚ (ਹਰਜਿੰਦਰ ਸਿੰਘ ਲਾਲ) - ਅੱਜ ਸਥਾਨਕ ਬੱਕਰਖਾਨਾ ਰੋਡ ਤੋਂ ਇਕ ਨੌਜਵਾਨ ਕੋਲੋਂ ਤਿੰਨ ਅਣਪਛਾਤੇ ਬਾਈਕ ਸਵਾਰਾਂ ਵਲੋਂ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਗੋਬਿੰਦ (18) ਪੁੱਤਰ ਰਮੇਸ਼ਵਰ ਵਾਸੀ ਡਾ. ਗੋਰਾ ਲਾਲ ਸਟਰੀਟ, ਐਮ. ਕੇ. ਰੋਡ ਖੰਨਾ ਨੇ ...

ਪੂਰੀ ਖ਼ਬਰ »

-ਨਵਜੰਮੇ ਮਿਲੇ ਬੱਚੇ ਦਾ ਮਾਮਲਾ ਪੁਲਿਸ ਨੇ ਸੁਲਝਾਇਆ- ਜਨਮ ਸਮੇਂ ਹੀ ਮਰੀ ਹੋਈ ਪੈਦਾ ਹੋਈ ਸੀ ਲੜਕੀ

ਸਮਰਾਲਾ, 23 ਮਾਰਚ (ਬਲਜੀਤ ਸਿੰਘ ਬਘੌਰ)- ਬੀਤੀ ਦਿਨੀਂ ਪੁਲਿਸ ਨੂੰ ਸਮਰਾਲਾ ਦੇ ਮਿੰਨੀ ਬਾਈਪਾਸ ਨੇੜਿਉਂ ਮਿਲਿਆ ਨਵਜੰਮਿਆ ਬੱਚਾ, ਦਰਅਸਲ ਲੜਕੀ ਸੀ, ਜੋ ਜਨਮ ਸਮੇਂ ਹੀ ਸਿਵਲ ਹਸਪਤਾਲ ਵਿਚ ਮਰੀ ਹੋਈ ਪੈਦਾ ਹੋਈ ਸੀ | ਇਸ ਮਾਮਲੇ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦ ਇਸ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਮਨਜ਼ੂਰੀ ਨਾਲ ਹੀ ਨੌਵੀਂ ਤੇ ਗਿਆਰ੍ਹਵੀਂ ਦੇ ਵਿਦਿਆਰਥੀ ਦਾ ਨਾਂਅ ਕੱਟਿਆ ਜਾਵੇਗਾ

ਮਾਛੀਵਾੜਾ ਸਾਹਿਬ, 23 ਮਾਰਚ (ਸੁਖਵੰਤ ਸਿੰਘ ਗਿੱਲ)- ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਨੂੰ ਰੋਕਣ ਲਈ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲਿਖਤੀ ਆਦੇਸ਼ ਜਾਰੀ ਕਰਦਿਆਂ ਹੋਇਆ ਕਿਹਾ ਕਿ ਵੱਖ-ਵੱਖ ਬੋਰਡਾਂ ਅਧੀਨ ਪੰਜਾਬ 'ਚ ਚੱਲ ...

ਪੂਰੀ ਖ਼ਬਰ »

ਲੋਪੋਂ ਦੇ ਮਹਿਮੇ ਸ਼ਾਹ ਯਾਦਗਾਰੀ ਖੇਡ ਮੇਲੇ 'ਚ ਧੂਰਕੋਟ ਦੀ ਕਬੱਡੀ ਟੀਮ ਜੇਤੂ

ਬੀਜਾ, 23 ਮਾਰਚ (ਰਣਧੀਰ ਸਿੰਘ ਧੀਰਾ)- ਸੰਤ ਅਤਰ ਸਿੰਘ ਸਪੋਰਟਸ ਕਲੱਬ ਰਜਿ: ਪਿੰਡ ਲੋਪੋਂ ਵਲੋਂ ਐਨ. ਆਰ. ਆਈ. ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਾਬਾ ਮਹਿਮੇ ਸ਼ਾਹ ਦੀ 203ਵੀਂ ਬਰਸੀ ਨੂੰ ਸਮਰਪਿਤ ਚੇਅਰਮੈਨ ਇੰਦਰਜੀਤ ਸਿੰਘ ਲੋਪੋ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX