ਤਾਜਾ ਖ਼ਬਰਾਂ


ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  8 minutes ago
ਲੀਮਾ, 20 ਅਪ੍ਰੈਲ- ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿੰਸਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੇਰੂ ਦੀ ਜੁਡੀਸ਼ੀਅਲ ਅਥਾਰਿਟੀ ਵਲੋਂ ਟਵਿੱਟਰ 'ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ...
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  26 minutes ago
ਨਵੀਂ ਦਿੱਲੀ, 20 ਅਪ੍ਰੈਲ- ਭਾਰਤ ਦੇ ਮੁੱਖ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ ਨੇ ਖ਼ੁਦ 'ਤੇ ਇੱਕ ਔਰਤ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਆਨਲਾਈਨ ਮੀਡੀਆ 'ਚ ਇੱਕ ਔਰਤ ਵਲੋਂ ਕਥਿਤ ਤੌਰ 'ਤੇ ਇਨ੍ਹਾਂ ਦੋਸ਼ਾਂ ਨਾਲ ਜੁੜੀਆਂ ਖ਼ਬਰਾਂ ਤੋਂ...
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  55 minutes ago
ਨਵੀਂ ਦਿੱਲੀ, 20 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ 'ਤੇ ਚੋਣ ਕਮਿਸ਼ਨ ਵਲੋਂ ਲਾਈ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖ਼ਾਨ ਲੰਘੇ ਦਿਨ ਇੱਕ ਚੋਣ ਰੈਲੀ...
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਵਿਜੇ ਸ਼ਰਮਾ)- ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਲੇਬਰ ਯੂਨੀਅਨ ਦੇ 200 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਪਾਲ ਸਿੰਘ ਦੀ ਅਗਵਾਈ ਹੇਠ...
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 1 hour ago
ਪਟਨਾ, 20 ਅਪ੍ਰੈਲ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਬੀਤੀ ਰਾਤ ਕੁਝ ਬਦਮਾਸ਼ਾਂ ਵਲੋਂ ਇੱਕ ਲੜਕੀ ਨਾਲ ਉਸ ਦੀ ਮਾਂ ਦੇ ਸਾਹਮਣੇ ਨਾ ਸਿਰਫ਼ ਛੇੜਛਾੜ ਕੀਤੀ ਗਈ, ਬਲਕਿ ਇਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਵਲੋਂ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ। ਘਟਨਾ ਜ਼ਿਲ੍ਹੇ ਦੇ...
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਅੱਜ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ ਕਰ ਰਹੀ ਹੈ। ਐੱਨ. ਆਈ. ਏ. ਦੇ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਵਲੋਂ ਹੈਦਰਾਬਾਦ 'ਚ ਤਿੰਨ ਥਾਵਾਂ 'ਤੇ ਅਤੇ ਮਹਾਰਾਸ਼ਟਰ ਦੇ...
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 2 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ ਟਵੀਟ ਕਰਦਿਆਂ ਭੋਪਾਲ ਵਾਸੀਆਂ ਕੋਲੋਂ ਸਮਰਥਨ...
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦੇ ਪੁੱਤਰ ਰੋਹਿਤ ਤਿਵਾੜੀ ਦੀ ਮੌਤ ਦੇ ਸਿਲਸਿਲੇ ਦੇ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਰੋਹਿਤ ਦੀ ਪਤਨੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਸਿਲਸਿਲੇ 'ਚ ਕ੍ਰਾਈਮ...
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਅਪ੍ਰੈਲ - ਜੰਮੂ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸਨਿੱਚਰਵਾਰ ਤੜਕੇ ਮੁੱਠਭੇੜ ਹੋਈ। ਇਸ ਦੌਰਾਨ ਕਈ ਰਾਊਂਡ ਗੋਲੀਆਂ ਚਲੀਆਂ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਲਾਕੇ ਨੂੰ ਘੇਰ ਕੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ...
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 4 hours ago
ਕਾਨਪੁਰ, 20 ਅਪ੍ਰੈਲ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਬੀਤੀ ਲੰਘੀ ਰਾਤ ਰੇਲ ਹਾਦਸਾ ਹੋ ਗਿਆ। ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਬੀ ਐਕਸਪੈੱ੍ਰਸ ਦੇ 12 ਡੱਬੇ ਲੀਹੋਂ ਲੱਥ ਗਏ, ਜਦਕਿ 4 ਡੱਬੇ ਪਲਟ ਗਏ। ਇਸ ਹਾਦਸੇ 'ਚ ਕਰੀਬ 20 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੇਨ...
ਸੁਰਵੀਨ ਚਾਵਲਾ ਦੇ ਘਰ ਬੱਚੀ ਨੇ ਲਿਆ ਜਨਮ
. . .  about 4 hours ago
ਜਲੰਧਰ, 20 ਅਪ੍ਰੈਲ - ਹਿੰਦੀ ਤੇ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਸੁਰਵੀਨ ਚਾਵਲਾ ਤੇ ਅਕਸ਼ੈ ਠੱਕਰ ਦੇ ਘਰ ਬੱਚੀ ਨੇ ਜਨਮ ਲਿਆ ਹੈ। ਰਿਪੋਰਟਾਂ ਮੁਤਾਬਿਕ ਬੱਚੀ ਦਾ ਨਾਮ ਈਵਾ ਰੱਖਿਆ ਗਿਆ...
ਅੱਜ ਦਾ ਵਿਚਾਰ
. . .  about 4 hours ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  1 day ago
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  1 day ago
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  1 day ago
ਕਰਜ਼ੇ ਦੇ ਝੰਬੇ ਕਿਸਾਨ ਅਤੇ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਕਾਂਗਰਸ 'ਚ ਸ਼ਾਮਲ ਹੋਏ ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਤੇ ਠੇਕੇਦਾਰ ਰਾਜਿੰਦਰ ਸਿੰਘ
. . .  1 day ago
ਮੁਹਾਲੀ ਪੁਲਿਸ ਨੇ ਸੁਲਝਾਈ ਪਿੰਡ ਤੋਫਾਂਪੁਰ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ
. . .  1 day ago
ਪਾਕਿਸਤਾਨ ਗਏ ਸਿੱਖ ਜਥੇ ਨੂੰ ਵਿਸ਼ੇਸ਼ ਤੌਰ 'ਤੇ ਦਿਖਾਇਆ ਗਿਆ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ
. . .  1 day ago
ਐੱਨ. ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਹੋਈ ਸੀ ਗ਼ੈਰ-ਕੁਦਰਤੀ ਮੌਤ, ਪੋਸਟਮਾਰਟਮ ਰਿਪੋਰਟ 'ਚ ਹੋਇਆ ਖ਼ੁਲਾਸਾ
. . .  1 day ago
ਮੋਦੀ ਦੇ ਮੰਤਰੀ ਦਾ ਬਿਆਨ, ਕਿਹਾ- ਭਾਜਪਾ ਵਰਕਰਾਂ 'ਤੇ ਉਂਗਲ ਚੁੱਕੀ ਤਾਂ ਖ਼ੈਰ ਨਹੀਂ
. . .  1 day ago
ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਮੌਤ ਦਾ ਮਾਮਲਾ ਕ੍ਰਾਇਮ ਬ੍ਰਾਂਚ ਨੂੰ ਸੌਂਪਿਆ ਗਿਆ
. . .  1 day ago
ਪਾਕਿਸਤਾਨ 'ਚ ਯਾਤਰੀ ਬੱਸ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ
. . .  1 day ago
ਜਲੰਧਰ : ਇਸ ਕਾਰਨ ਹੋਇਆ ਸੀ ਬਾਲਕ ਨਾਥ ਮੰਦਰ ਦੇ ਪੁਜਾਰੀ ਦਾ ਕਤਲ, ਪੁਲਿਸ ਨੇ ਸੁਲਝਾਈ ਗੁੱਥੀ
. . .  1 day ago
ਦੱਖਣੀ ਅਫ਼ਰੀਕਾ 'ਚ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ
. . .  1 day ago
ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  1 day ago
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  1 day ago
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  about 1 hour ago
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 1 hour ago
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  about 1 hour ago
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  1 day ago
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  6 minutes ago
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  18 minutes ago
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  35 minutes ago
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  39 minutes ago
ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  55 minutes ago
ਚੋਣ ਰੈਲੀ ਨੂੰ ਸੰਬੋਧਿਤ ਕਰ ਰਹੇ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਵਿਅਕਤੀ ਨੇ ਮਾਰਿਆ ਥੱਪੜ
. . .  25 minutes ago
ਸੈਨੇਟਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
. . .  about 1 hour ago
ਮਾਲੀ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਨੇ ਦਿੱਤਾ ਅਸਤੀਫ਼ਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਚੇਤ ਸੰਮਤ 551
ਿਵਚਾਰ ਪ੍ਰਵਾਹ: ਠੀਕ ਕਦਮ ਚੁੱਕਣ ਨਾਲ ਹੀ ਸਫ਼ਲਤਾ ਮਿਲਦੀ ਹੈ। -ਐਮਰਸਨ

ਅਜੀਤ ਮੈਗਜ਼ੀਨ

ਸਾਡਾ ਸੂਝਵਾਨ ਮਨ ਅਸ਼ਾਂਤ ਕਿਉਂ ਰਹਿੰਦਾ ਹੈ?

ਧਰਤੀ ਉੱਪਰ ਅੱਜ ਤੋਂ ਲਗਪਗ ਸਾਢੇ ਤਿੰਨ ਅਰਬ ਵਰ੍ਹੇ ਪਹਿਲਾਂ ਜੀਵਨ ਪੁੰਗਰਿਆ, ਜਿਸ ਦਾ ਬੀਤਦੇ ਸਮੇਂ ਨਾਲ ਭਿੰਨ-ਭਿੰਨ ਜੀਵ-ਨਸਲਾਂ 'ਚ ਵਿਕਾਸ ਹੋਇਆ | ਹੋਏ ਵਿਕਾਸ ਦੇ ਫਲਸਰੂਪ ਅਸੀਂ ਵੀ, ਸੂਝਵਾਨ ਦਿਮਾਗ਼ 'ਚੋਂ ਪੁੰਗਰੇ ਮਨ ਸਹਿਤ, ਸੰਸਾਰ 'ਚ ਪ੍ਰਵੇਸ਼ ਕੀਤਾ | ਸਾਡਾ ਇਹ ਮਨ ਓਨਾ ਖਿੜਿਆ ਨਹੀਂ ਵਿਚਰਦਾ, ਜਿੰਨਾ ਅਸ਼ਾਂਤ ਮਨ ਵਿਚਰਦਾ ਹੈ | ਫਿਰ, ਮੰਦੇ ਰਉਂ 'ਚ ਉਲਝ ਕੇ ਉਦਾਸੀਆਂ-ਦਿਲਗੀਰੀਆਂ ਦਾ ਸ਼ਿਕਾਰ ਵੀ ਇਹ ਹੁੰਦਾ ਰਹਿੰਦਾ ਹੈ | ਮੁਰਝਾਏ ਮਨ ਨਾਲ ਉਦਾਸ ਰਹਿ ਰਿਹਾ ਵਿਅਕਤੀ ਇਕ ਤਰ੍ਹਾਂ ਦੋਜ਼ਖ਼ ਭੋਗ ਰਿਹਾ ਹੁੰਦਾ ਹੈ | ਉਸ ਦਾ ਕੁਝ ਵੀ ਕਰਨ ਨੂੰ ਜੀਅ ਨਹੀਂ ਕਰਦਾ ਅਤੇ ਹੋਰਨਾਂ ਨਾਲ ਮਿਲ ਬੈਠਣਾ ਵੀ ਉਸ ਨੂੰ ਮੁਸੀਬਤ ਲੱਗਣ ਲਗਦਾ ਹੈ | ਆਪਣੇ-ਆਪ ਨਾਲ ਕੁਝ ਚੰਗਾ ਬੀਤਣ ਦੀ ਆਸ ਵੀ ਉਹ ਗੁਆ ਬੈਠਦਾ ਹੈ | ਟਾਂਵਿਆਂ-ਟਾਂਵਿਆਂ ਨੂੰ ਪ੍ਰਭਾਵਿਤ ਕਰ ਰਹੀ ਅਜਿਹੀ ਹੀ ਸਥਿਤੀ 'ਚੋਂ ਪਾਰ ਹੋ ਰਹੇ ਗ਼ਾਲਿਬ ਦਾ ਅਨੁਭਵ ਸੀ :
'ਰਹੀ ਨਾ ਤਾਕਤ-ਏ ਗੁਫ਼ਤਾਰ, ਔਰ ਅਗਰ ਹੋ ਭੀ,
ਤੋ ਕਿਸ ਉਮੀਦ ਪੇ ਕਹੀਏ ਕਿ ਆਰਜ਼ੂ ਕਿਆ ਹੈ |'
ਅਜਿਹੀ ਘੋਰ ਗੰਭੀਰ ਮਾਨਸਿਕ ਅਵਸਥਾ, ਚਿਰ ਸਥਾਈ ਬਣੀ ਨਹੀਂ ਰਹਿੰਦੀ : ਸਮੇਂ ਨਾਲ ਢੈਲੀ ਪੈਂਦੀ-ਪੈਂਦੀ ਛੇਕੜ ਇਹ ਆਲੋਪ ਹੋ ਜਾਂਦੀ ਹੈ | ਮਨ ਦੀ ਇਕ ਹੋਰ ਅਵਸਥਾ ਅਜਿਹੀ ਹੈ, ਜਿਸ ਦੇ ਸੱਭ, ਕਿਸੇ ਨਾ ਕਿਸੇ ਸਮੇਂ, ਸ਼ਿਕਾਰ ਹੁੰਦੇ ਰਹਿੰਦੇ ਹਨ | ਇਹ ਹੈ ਮਾਨਸਿਕ ਤਣਾਓ, ਜਿਸ ਦਾ ਉਸ ਰੁਚੀ 'ਚੋਂ ਜਨਮ ਹੁੰਦਾ ਹੈ, ਜਿਹੜੀ ਸਾਨੂੰ ਇਕ ਦੂਜੇ ਤੋਂ ਅਗਾਂਹ ਵਧਦੇ ਰਹਿਣ ਲਈ ਉਕਸਾਉਂਦੀ ਰਹਿੰਦੀ ਹੈ | ਇਹ ਰੁਚੀ ਗਿਣੇ-ਚੁਣੇ ਦੋ ਚਾਰ ਜੀਨਾਂ ਦੀ ਸਾਨੂੰ ਦੇਣ ਹੈ ਅਤੇ ਇਸੇ ਕਾਰਨ ਇਹ ਹਰ ਇਕ ਦੇ ਘੱਟ ਜਾਂ ਵੱਧ ਹਿੱਸੇ ਆ ਰਹੀ ਹੈ |
ਹਰ ਇਕ ਵਿਅਕਤੀ ਮਾਨਸਿਕ ਤਣਾਓ ਨਾਲ ਆਪਣੇ ਹੀ ਵੱਖਰੇ ਢੰਗ ਨਾਲ ਭੁਗਤ ਰਿਹਾ ਹੈ | ਕਈ ਤਾਂ ਤਣਾਓ ਕਾਰਨ ਮਾਮੂਲੀ ਪਰੇਸ਼ਾਨ ਰਹਿੰਦੇ ਹਨ ਜਦ ਕਿ ਕਈ ਇਸ ਸਦਕਾ ਹੁਸੜੇ, ਨੀਂਦਰ ਗੁਆ ਬੈਠਦੇ ਹਨ ਅਤੇ ਲਹੂ ਦੇ ਵਧੇ ਦਬਾਓ ਦਾ ਰੋਗ ਸਹੇੜ ਬੈਠਦੇ ਹਨ | ਇਸ ਅਵਸਥਾ ਦੌਰਾਨ ਮਨਚਾਹੇ ਰੁਝੇਵੇਂ ਦੀ ਅਣਹੋਂਦ ਵੀ ਪਰੇਸ਼ਾਨੀ 'ਚ ਵਾਧਾ ਹੁੰਦੇ ਰਹਿਣ ਦਾ ਕਾਰਨ ਬਣਦੀ ਰਹਿੰਦੀ ਹੈ | ਇਸੇ ਕਾਰਨ, ਅਜਿਹੀ ਅਵਸਥਾ 'ਚ ਉਪਰਾਮ ਹੋ ਕੇ ਕੁਝ ਵੀ ਨਾ ਕਰਨ ਨਾਲੋਂ, ਰੁਝੇ ਰਹਿਣਾ ਹੀ ਉੱਚਿਤ ਹੈ |
ਅਸੀਂ ਸਿਆਣੇ ਪ੍ਰਾਣੀ ਹਾਂ, ਸੂਝ-ਸਮਝ ਦੇ ਮਾਲਿਕ | ਸਮਝਦਾਰ ਹੋ ਕੇ ਵੀ ਸਾਡਾ ਮਨ ਅਸ਼ਾਂਤ ਰਹਿੰਦਾ ਹੈ | ਕਿਉਂ? ਇਸ ਦੇ ਭਿੰਨ ਭਿੰਨ ਕਈ ਕਾਰਨ ਹਨ, ਜਦ ਕਿ ਮੁੱਖ ਕਾਰਨ ਸਾਡਾ ਅਪਣਾਇਆ ਜੀਵਨ-ਢੰਗ ਹੈ, ਜਿਸ 'ਚ ਸੂਝ ਨਾਲੋਂ ਭਾਵਨਾਵਾਂ ਦਾ ਕਿਧਰੇ ਵੱਧ ਦਖ਼ਲ ਹੈ | ਭਾਵਨਾਵਾਂ ਦੁਆਰਾ ਮਧੋਲਿਆ ਜਾ ਰਿਹਾ ਸਾਡਾ ਮਨ ਬੇ-ਸਿਰ-ਪੈਰ ਦੇ ਵਿਚਾਰਾਂ 'ਚ ਉਲਝਿਆ ਰਹਿੰਦਾ ਹੈ | ਬਚਪਨ ਬਿਤਾਉਂਦਿਆਂ ਅਸੀਂ ਵੱਡਿਆਂ ਵਾਂਗ ਖੁਦਸਿਰ ਹੋ ਕੇ ਵਿਚਰਨਾ ਲੋਚਦੇ ਰਹਿੰਦੇ ਹਾਂ ਅਤੇ ਜਦ ਵੱਡੇ ਹੋ ਜਾਂਦੇ ਹਾਂ, ਤਦ ਬਚਪਨ 'ਚ ਪਰਤ ਜਾਣ ਲਈ ਤਾਂਘਣ ਲਗਦੇ ਹਾਂ | ਹਰ ਸਮੇਂ, ਉਸ ਨਾਲੋਂ ਵੱਖਰੇ ਕੁਝ ਨੂੰ ਪ੍ਰਾਪਤ ਕਰਨ ਲਈ ਅਸੀਂ ਬਿਹਬਲ ਰਹਿੰਦੇ ਹਾਂ | ਜੋ ਕੋਲ ਨਹੀਂ ਹੁੰਦਾ ਅਤੇ ਜੋ ਸਾਡੇ ਕੁੋਲ ਹੁੰਦਾ ਹੈ, ਭਾਵੇਂ ਉਹ ਕਿੰਨਾ ਵੀ ਅਨਮੋਲ ਕਿਉਂ ਨਾ ਹੋਵੇ, ਉਸ ਨਾਲ ਅਸੀਂ ਸੰਤੁਸ਼ਟ ਨਹੀਂ ਹੁੰਦੇ | ਉੱਚੀ ਤੋਂ ਉੱਚੀ ਪਦਵੀ 'ਤੇ ਬਿਰਾਜਮਾਨ ਹੋ ਕੇ ਵੀ ਹੋਰ ਉਤਾਂਹ ਜਾਣ ਲਈ ਅਸੀਂ ਸਟਪਟਾਉਂਦੇ ਰਹਿੰਦੇ ਹਾਂ | ਅਜਿਹੇ ਭਾਵਹੀਣ ਵਿਚਾਰਾਂ 'ਚ ਘਿਰਿਆ ਮਨ ਸ਼ਾਂਤ ਕਿਵੇਂ ਰਹਿ ਸਕਦਾ ਹੈ ?
ਇਹ ਵੀ ਹੈ ਕਿ ਦੌਲਤ ਇਕੱਤਰ ਕਰਦਿਆਂ ਅਸੀਂ ਅਰੋਗਤਾ ਪ੍ਰਤੀ ਲਾਪ੍ਰਵਾਹ ਹੋਏ, ਇਸ ਨੂੰ ਗੁਆ ਬੈਠਦੇ ਹਾਂ ਅਤੇ ਫਿਰ ਗੁਆਚੀ ਅਰੋਗਤਾ ਨੂੰ ਮੁੜ ਪ੍ਰਾਪਤ ਕਰਨ ਲਈ ਅਸੀਂ ਇਕੱਤਰ ਕੀਤੀ ਦੌਲਤ ਨੂੰ ਦੋਵੀਂ ਹੱਥੀ ਲੁਟਾਉਣ ਵੀ ਲਗਦੇ ਹਾਂ | ਹੋਰ ਇਹ ਵੀ ਕਿ ਵਰਤਮਾਨ 'ਚ ਵਿਚਰਦਿਆਂ ਸਾਨੂੰ ਭਵਿੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ | ਉਸ ਭਵਿਖ਼ ਦੀ ਜਿਹੜਾ ਕਦੀ ਕਿਸੇ ਦੇ ਹੱਥ ਨਹੀਂ ਆਉਂਦਾ | ਮਨ ਨੂੰ ਟਿਕੇ ਨਾ ਰਹਿਣ ਦੇਣ ਵਾਲੀ ਅਜਿਹੀ ਵਿਚਾਰਧਾਰਾ ਅਸੀਂ ਨਾ ਚਹੁੰਦਿਆਂ ਵੀ ਇਸ ਲਈ ਅਪਣਾ ਰੱਖੀ ਹੈ, ਕਿਉਂਕਿ ਇਹ ਸਾਨੂੰ ਵਿਰਸੇ 'ਚ ਮਿਲ ਰਹੀਆਂ ਭਾਵਨਾਵਾਂ ਦੀ ਦੇਣ ਹੈ | ਭਾਵਨਾਵਾਂ ਹੀ ਹਨ, ਜਿਹੜੀਆਂ ਅਸਾਨੂੰ ਸਦਾ ਸੁਆਰਥ ਦੀ ਚਾਸ਼ਣੀ 'ਚ ਡੁਬੋਈ ਰੱਖਦੀਆਂ ਹਨ, ਜਿਸ ਕਾਰਨ ਮਨ ਚਿੰਤਾਵਾਂ 'ਚ ਘਿਰੇ ਰਹਿਣ ਦਾ ਆਦੀ ਬਣ ਗਿਆ ਹੈ | ਅਸੀਂ ਪ੍ਰਚਾਰ ਭਾਵੇਂ ਕਿੰਨਾ ਵੀ ਸੂਝ-ਸਮਝ ਦੀ ਅਗਵਾਈ ਸਵੀਕਾਰ ਕਰਨ ਦਾ ਕਰੀਏ ਅਤੇ ਕਿੰਨੀ ਵੀ ਤਰਕ ਆਧਾਰਿਤ ਫ਼ਲਸਫ਼ੇ ਦੀ ਹਾਮੀ ਭਰੀਏ, ਪਰ ਜੋ ਵੀ ਕਰਦੇ ਹਾਂ, ਉਹ ਭਾਵਨਾਵਾਂ ਦੇ ਗ਼ੁਲਾਮ ਬਣੇ, ਇਨ੍ਹਾਂ ਦੇ ਇਸ਼ਾਰਿਆਂ 'ਤੇ ਨੱਚਦੇ ਹੋਏ ਕਰਦੇ ਰਹਿੰਦੇ ਹਾਂ | ਅਜਿਹਾ ਇਸ ਲਈ ਹੈ, ਕਿਉਂਕਿ ਸੂਝ ਨਾਲੋਂ ਸਾਡੀ ਮਾਨਸਿਕਤਾ 'ਚ ਭਾਵਨਾਵਾਂ ਵੱਧ ਡੂੰਘੀਆਂ ਖੁੱਭੀਆਂ ਹੋਈਆਂ ਹਨ | ਸਿਆਸਤਦਾਨਾਂ ਨੇ ਇਸ ਸਥਿਤੀ ਨੂੰ ਸਮਝ ਕੇ, ਭਲੀ ਪ੍ਰਕਾਰ ਪੱਲ੍ਹੇ ਬੰਨ੍ਹ ਲਿਆ ਹੈ ਅਤੇ ਇਸ ਦਾ ਭਰਪੂਰ ਲਾਭ ਲੈ ਵੀ ਰਹੇ ਹਨ |
ਅਸੀਂ ਆਪਣੀਆਂ ਲੋੜਾਂ ਦੀ ਸੂਚੀ 'ਚ ਵਾਧਾ ਕਰਦੇ ਰਹਿਣ ਪ੍ਰਤੀ ਵੀ ਅਤੀ ਉਦਾਰ ਹਾਂ | ਇਕ ਲੋੜ ਪੂਰੀ ਹੁੰਦੀ ਨਹੀਂ ਕਿ ਦੂਜੀ ਨਾਲ ਅਸੀਂ ਆਸ਼ਨਾਈ ਗੰਢ ਲੈਂਦੇ ਹਾਂ | ਸਿਰ 'ਤੇ ਖਲੋਤੀਆਂ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਨਾਲ ਵੀ ਮਨ ਵੱਖ ਪਰੇਸ਼ਾਨ ਰਹਿ ਰਿਹਾ ਹੈ | ਸਮਝਦਾਰ ਹੁੰਦੇ ਹੋਏ ਵੀ ਅਸੀਂ ਕਿਉਂ ਨਹੀਂ ਸਮਝ ਰਹੇ ਕਿ ਲੋੜਾਂ ਘਟਾਇਆਂ ਹੀ ਲੋੜਵੰਦ ਹੋਣ ਦੀ ਚਿੰਤਾ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਨਾਲ ਹੀ ਨਿਰਮੂਲ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਤੋਂ ਵੀ | ਅਜਿਹੀ ਅਵਸਥਾ ਨੂੰ ਪੁੱਜਾ ਵਿਅਕਤੀ ਹੀ ਸਤਿਕਾਰ ਸਹਿਤ ਜੀਵਨ ਭੋਗ ਰਿਹਾ ਹੈ | ਇਸ ਦੇ ਬਾਵਜੂਦ ਜੇਕਰ ਅਸੀਂ ਲੋੜਾਂ ਘੱਟ ਨਹੀਂ ਕਰ ਰਹੇ, ਤਦ ਇਸ ਲਈ, ਕਿਉਂਕਿ ਅਸੀਂ ਸੰਬੰਧੀਆਂ ਅਤੇ ਗੁਆਂਢੀਆਂ ਦੇ ਟਾਕਰੇ ਵੱਧ ਖ਼ੁਸ਼ਹਾਲ ਲੱਗਣ ਲਈ ਲਲਚਾਉਂਦੇ ਰਹਿੰਦੇ ਹਾਂ |
ਸਾਡੀ ਮਾਨਸਿਕ ਅਵਸਥਾ ਦੇ ਸਹਿਮੇ-ਸਿਮਟੇ ਰਹਿਣ ਦਾ ਕਾਰਨ ਇਹ ਵੀ ਹੈ ਕਿ ਜਿਸ ਕੁਦਰਤੀ ਵਾਤਾਵਰਨ 'ਚ ਵਣਮਾਨਸ ਮਨੁੱਖ ਬਣਿਆ ਅਤੇ ਸੂਝ ਨਾਲ ਪ੍ਰਣਾਇਆ ਗਿਆ, ਅੱਜ ਅਸੀਂ ਉਸੇ ਤੋਂ ਪਰਾਏ ਬਣੇ ਵਿਚਰ ਰਹੇ ਹਾਂ | ਸਾਡੀ ਕੁਦਰਤ ਤੋਂ ਬੇਗਾਨਗੀ ਵੀ ਸਾਡੇ ਮਨਾਂ ਨੂੰ ਸ਼ਾਂਤ ਨਹੀਂ ਰਹਿਣ ਦੇ ਰਹੀ | ਹਰੇ ਭਰੇ, ਰੁੱਖਾਂ-ਪੌਦਿਆਂ ਨਾਲ ਲਹਿ-ਲਹਾ ਰਹੇ ਜਿਸ ਵਾਤਾਵਰਨ 'ਚ ਸਾਡਾ ਦਿਮਾਗ਼ ਸੂਝ ਨਾਲ ਪ੍ਰਣਾਇਆ ਗਿਆ ਅਤੇ ਉਸ 'ਚੋਂ ਮਨ ਪੁੰਗਰਿਆ, ਉਸ 'ਚ ਪੰਛੀਆਂ ਦਾ ਸੰਗੀਤ ਸੀ ਅਤੇ ਆਕਾਸ਼ 'ਚ ਬੱਦਲਾਂ-ਘਟਾਵਾਂ ਦੀ ਗਹਿਮਾ-ਗਹਿਮੀ ਸੀ | ਅੱਜ, ਇਸੇ ਕਾਰਨ, ਕੰਧਾਂ-ਛੱਤਾਂ ਦੇ ਸੌੜੇਪਣ 'ਚ ਘਿਰ ਕੇ ਗੁੰਮ-ਸੁੰਮ ਹੋਇਆ ਸਾਡਾ ਮਨ ਮੋਕਲੇ ਆਲੇ-ਦੁਆਲੇ 'ਚ ਵਿਚਰਨ ਲਈ ਤਾਂਘ ਰਿਹਾ ਹੈ | ਉਦਾਸੀਆਂ-ਦਿਲਗੀਰੀਆਂ ਦੀ ਦਲਦਲ 'ਚ ਫਾਥੇ ਆਪਣੇ ਮਨ ਨੂੰ ਜੇਕਰ ਅਸੀਂ ਸੁਤੰਤਰ ਹੋਂਦ ਦਾ ਅਹਿਸਾਸ ਕਰਵਾਉਣ ਦੇ ਚਾਹਵਾਨ ਹਾਂ, ਤਦ ਅਸਨੂੰ ਆਕਾਸ਼ 'ਚ ਤੈਰਦੇ ਬੱਦਲਾਂ ਨਾਲ, ਆਕਾਸ਼ੀਂ ਉਮਡਦੀਆਂ ਘਟਾਵਾਂ ਨਾਲ, ਰੁੱਖਾਂ-ਪੌਦਿਆਂ ਨਾਲ ਆਫ਼ਰੇ ਵਣਾਂ ਨਾਲ, ਬਰਫਾਨੀ ਚੋਟੀਆਂ ਅਤੇ ਇਨ੍ਹਾਂ ਵਿਚਕਾਰ ਵਿਛੀਆਂ ਵਾਦੀਆਂ ਨਾਲ ਅਤੇ ਵਗਦੇ ਪਾਣੀਆਂ ਦੀ ਰਵਾਨੀ ਨਾਲ ਮੋਹ ਪਾਉਣ ਦੀ ਲੋੜ ਹੈ | ਬੇਹਿਰਸ ਹੋਈਆਂ ਆਪਣੀਆਂ ਰੁਚੀਆਂ ਨੂੰ ਉਤੇਜਿਤ ਕਰਨ ਲਈ ਅਤੇ ਸੁੰਨ ਹੋਈ ਆਪਣੀ ਕਲਪਨਾ ਨੂੰ ਪ੍ਰਵਾਜ਼ ਦੇ ਯੋਗ ਬਣਾਉਣ ਲਈ ਸਾਨੂੰ ਵਿਸ਼ਾਲ ਕੁਦਰਤੀ ਵਾਤਾਵਰਨ ਨਾਲ ਜੁੜ ਜਾਣ ਦੀ ਲੋੜ ਹੈ |
ਅੱਜ, ਪਰ, ਸਾਨੂੰ ਗਲੇਫ ਰਿਹਾ ਸੌੜਾਪਣ, ਮੋਕਲਾ ਹੋਣ ਦੀ ਬਜਾਏ ਪਲੋ-ਪਲ ਸੰਘਣਾ ਹੋਈ ਜਾ ਰਿਹਾ ਹੈ | ਹਰ ਬੀਤ ਰਹੇ ਪਲ ਸਾਡੀ ਗਿਣਤੀ ਵਧ ਰਹੀ ਹੈ ਅਤੇ ਜਿਸ ਗਤੀ ਨਾਲ ਇਹ ਵਧ ਰਹੀ ਹੈ, ਉਸੇ ਗਤੀ ਨਾਲ ਕੁਦਰਤ ਸੁੰਗੜਦੀ-ਸਿਮਟਦੀ ਜਾ ਰਹੀ ਹੈ | ਇਸ ਕਾਰਨ ਸਾਡੇ ਕੁਦਰਤ ਨਾਲ ਸਬੰਧ ਦਿਨੋਂ-ਦਿਨ ਨਿੱਘੇ ਹੋਣ ਦੀ ਥਾਂ ਫਿੱਕੇ ਪੈ ਰਹੇ ਹਨ | ਸਾਡੀ ਵਧਦੀ ਜਾ ਰਹੀ ਗਿਣਤੀ ਦੇ ਨਾਲ ਨਾਲ ਅਜਿਹੇ ਵਿਅਕਤੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ, ਜਿਨ੍ਹਾਂ ਕੋਲ ਕਰਨ ਨੂੰ ਕੁਝ ਨਹੀਂ | ਆਹਰ-ਪਾਹਰ ਬਿਨਾਂ ਜੀਵਨ ਨਿਰਮੰਤਵ, ਅਪੂਰਣ ਅਤੇ ਖੜ੍ਹ-ਸੁੱਕ ਬੀਤਣ ਲਗਦਾ ਹੈ | ਜਿਨ੍ਹਾਂ ਨੂੰ ਕੋਈ ਨਾ ਕੋਈ ਸ਼ੌਕ ਹੈ ਅਤੇ ਕੋਲ ਸਾਧਨ ਵੀ ਹਨ, ਉਹ ਜੀਵਨ ਨੂੰ ਸਾਹਿਤ ਪੜ੍ਹਦਿਆਂ, ਸੰਗੀਤ ਮਾਣਦਿਆਂ, ਨਵੀਂ ਭਾਸ਼ਾ ਸਿੱਖਦਿਆਂ, ਗਿਆਨ ਗ੍ਰਹਿਣ ਕਰਦਿਆਂ ਰੌਚਿਕਤਾ ਅਰਪਣ ਕਰ ਸਕਦੇ ਹਨ | ਜੀਵਨ ਨੂੰ ਸੰਤੁਸ਼ਟ ਅਤੇ ਸੁਆਦਲਾ ਮਾਣਨ ਲਈ ਰਚਨਾਤਮਿਕ ਰੁਝੇਵੇਂ ਅਤੀ ਜ਼ਰੂਰੀ ਹਨ, ਜਦ ਕਿ ਰੁਝੇਵਿਆਂ ਲਈ ਤਾਂਘ ਰਹੇ ਵਿਅਕਤੀਆਂ ਦੀ ਗਿਣਤੀ, ਸਾਡੀ ਵਧਦੀ ਜਾ ਰਹੀ ਵਸੋਂ ਦੇ ਨਾਲ ਨਾਲ ਵਧਦੀ ਜਾ ਰਹੀ ਹੈ | ਬਰਨਾਰਡ ਸ਼ਾਅ ਤੋਂ ਜਦ ਪੁੱਛਿਆ ਗਿਆ ਕਿ ਕੀ ਉਹ ਆਪਣੇ ਜੀਵਨ ਤੋਂ ਖੁਸ਼ ਹੈ ? ਤਾਂ ਉਸ ਦਾ ਉ ੱਤਰ ਸੀ :
'ਮੈਂ ਇੰਨਾ ਰੁਝਾ ਹੋਇਆ ਹਾਂ ਕਿ ਮੈਂਨੂੰ ਇਹ ਸੋਚਣ ਦੀ ਵੀ ਵਿਹਲ ਨਹੀਂ ਕਿ ਮੈਂ ਖੁਸ਼ ਹਾਂ ਜਾਂ ਨਹੀਂ |'
ਮਾਸ-ਪੇਸ਼ੀਆਂ ਦੀ ਹਰਕਤ ਦੁਆਰਾ ਵੀ ਮਨ ਨੂੰ ਉਦਾਸੀਆਂ 'ਚੋਂ ਉਭਾਰਿਆ ਜਾ ਸਕਦਾ ਹੈ | ਕਸਰਤ ਕਰਦਿਆਂ ਤੇਜ਼ ਵਗ ਰਿਹਾ ਲਹੂ ਸਰੀਰ ਦੀ ਹਰ ਇਕ ਨੁਕਰ ਸਿੰਜਣ ਲਗਦਾ ਹੈ ਅਤੇ ਤਦ ਦਿਮਾਗ਼ ਨੂੰ ਵੀ ਜੋ ਚਾਹੀਦਾ ਹੈ, ਉਹ ਭਰਪੂਰ ਮਾਤਰਾ 'ਚ ਮਿਲਣ ਲਗਦਾ ਹੈ | ਕਸਰਤ ਕਰਦਿਆਂ ਦਿਮਾਗ਼ ਅੰਦਰ ਖੁਸ਼ੀ ਦਾ ਅਨੁਭਵ ਕਰਵਾਉਂਦੇ ਐਾਡਾਰਫਿਨ ਵੀ ਰਿਸਣ ਲਗਦੇ ਹਨ ਅਤੇ ਸਿੱਟੇ ਵਜੋਂ ਮਨ ਚਿੰਤਾਵਾਂ ਤੋਂ ਮੁਕਤ ਹੋਇਆ ਅਨੁਭਵ ਕਰਨ ਲਗਦਾ ਹੈ | ਮਾਸ-ਪੇਸ਼ੀਆਂ ਦੀ ਲਗਾਤਾਰ ਹਰਕਤ ਲਈ ਕੋਈ ਵੀ ਸਾਧਨ ਵਰਤਿਆ ਜਾ ਸਕਦਾ ਹੈ : ਪੈਦਲ ਤੋਰਾ-ਫੇਰਾ ਜਾਂ ਫਿਰ ਸੁਸਤ ਚਾਲ ਦੀ ਦੌੜ; ਪੌੜੀਆਂ ਚੜ੍ਹਨਾ ਅਤੇ ਉਤਰਨਾ, ਸਾਈਕਲ ਦੀ ਸਵਾਰੀ; ਬਾਗ਼ਬਾਨੀ ਅਤੇ ਜਾਂ ਫਿਰ ਕੋਈ ਨਾ ਕੋਈ ਖੇਡ |
ਮਨ ਨੂੰ ਤਣਾਓ ਤੋਂ ਮੁਕਤ ਕਰਵਾਉਣ ਦਾ ਅਤੇ ਸੰਤੁਸ਼ਟਤਾ ਦਾ ਸਹਿਜ ਅਨੁਭਵ ਕਰਵਾਉਣ ਦਾ ਅਨੋਖਾ ਸਾਧਨ, ਹੋਰਨਾਂ ਦਾ ਭਲਾ ਕਰਨ ਦਾ ਕੋਈ ਨਾ ਕੋਈ ਰਾਹ ਅਪਣਾ ਲੈਣਾ ਵੀ ਹੈ | ਹੋਰਨਾਂ ਦਾ ਕੇਵਲ ਭਲਾ ਚਾਹੁਣ ਨਾਲ ਖੇੜੇ ਦਾ ਉਹ ਅਨੁਭਵ ਨਹੀਂ ਹੁੰਦਾ, ਜਿਹੋ ਜਿਹਾ ਹੋਰਨਾਂ ਲਈ ਕੁਝ ਨਾ ਕੁਝ ਕਰਕੇ ਹੁੰਦਾ ਹੈ | ਕਈਆਂ 'ਚ ਇਹ ਰੁਚੀ ਅਤੀ ਪ੍ਰਬਲ ਹੁੰਦੀ ਹੈ | ਅਜਿਹੇ ਵਿਅਕਤੀ ਸਭਿਆਚਾਰ ਦੀ ਅਤੇ ਸੇਵਾ ਕਰਦੀਆਂ ਸੰਸਥਾਵਾਂ ਦੀ ਧਰੋਹਰ ਬਣਦੇ ਰਹੇ ਹਨ ਅਤੇ ਮਾਨਵੀ ਆਦਰਸ਼ਾਂ ਦੀ ਪਾਲਣਾ ਕਰਨ 'ਚ ਵੀ ਇਹ ਅਗਾਂਹ ਰਹਿੰਦੇ ਰਹੇ ਹਨ |
ਉਪਰੋਕਤ ਸੁਝਾਅ, ਦੌਲਤ ਸਮੇਟਣ 'ਚ ਰੁੱਝੀ ਸਾਡੀ ਸੋਚ ਨਾਲੋਂ ਹਟਵੇਂ ਹੋਣ ਕਰਕੇ ਅਮਲ ਅਧੀਨ ਲਿਆਉਣੇ ਸਹਿਲ ਨਹੀਂ | ਜੇਕਰ ਉੱਖੜੇ-ਉਲਝੇ, ਚਿੰਤਾਵਾਂ-ਗ੍ਰਸੇ ਮਨ ਨੂੰ ਸ਼ਾਂਤ ਅਵਸਥਾ ਅਰਪਣ ਕਰਨ ਦੀ ਚਾਹ ਹੈ ਤਾਂ ਇਨ੍ਹਾਂ ਉਪਰ ਅਮਲ ਕਰਨਾ ਬਣਦਾ ਹੀ ਹੈ | ਦਵਾ-ਦਾਰੂ ਦੁਆਰਾ ਅਜਿਹਾ ਕਰ ਸਕਣਾ ਸੰਭਵ ਨਹੀਂ | ਇਕ ਤਾਂ ਮਨ ਉਪਰ ਦਵਾ-ਦਾਰੂ ਦਾ ਪਿਆ ਪ੍ਰਭਾਵ ਥੋੜ੍ਹ-ਚਿਰਾ, ਆਰਜ਼ੀ ਹੁੰਦਾ ਹੈ ਅਤੇ ਦੂਜਾ, ਮਨ ਨੂੰ ਪ੍ਰਭਾਵਿਤ ਕਰਨ ਯੋਗ ਦਵਾਈਆਂ ਦਾ ਨਸ਼ੀਲਾ ਸੁਭਾਅ ਹੋਣ ਕਾਰਨ, ਇਨ੍ਹਾਂ ਦੀ ਆਦਤ ਪੈ ਜਾਣ ਦੀ ਵੀ ਸੰਭਾਵਨਾਂ ਹੁੰਦੀ ਹੈ |
ਸਾਡਾ ਮਨ ਸਰਪਟ ਭੱਜੇ ਜਾ ਰਹੇ ਘੋੜੇ ਵਾਂਗ ਹੈ, ਜਿਸ ਦੀ ਨਾ ਲਗਾਮ ਸਾਡੇ ਹੱਥ ਹੈ ਅਤੇ ਨਾ ਰਕਾਬ 'ਚ ਸਾਡੇ ਪੈਰ ਹਨ | ਇਸੇ ਸਥਿਤੀ ਦਾ ਪ੍ਰਤੀਕ ਗ਼ਾਲਿਬ ਦਾ ਇਹ ਸ਼ਿਅਰ ਹੈ :
'ਰੌ ਮੇਂ ਹੈ ਰਖ਼ਸ਼-ਏ ਉਮਰ, ਕਹਾਂ ਦੇਖੀਏ ਥਮੇਂ,
ਨਾ ਹਾਥ ਬਾਗ ਪਰ ਹੈ, ਨਾ ਪਾ ਹੈ ਰਕਾਬ ਮੇਂ'

-ਸੰਪਰਕ : 0175-2214547

ਭੁੱਲ-ਵਿੱਸਰ ਰਹੀਆਂ ਨੇ ਹੁਣ ਲੋਰੀਆਂ

'ਲੋਰੀ' ਲੋਕ-ਗੀਤਾਂ ਦੀ ਇਕ ਪ੍ਰਮੁੱਖ ਵੰਨਗੀ ਹੈ | ਲੋਰੀਆਂ ਓਨੀਆ ਹੀ ਪੁਰਾਣੀਆਂ ਹਨ, ਜਿੰਨਾ ਮਨੁੱਖੀ ਜੀਵਨ ਪੁਰਾਣਾ ਹੈ | ਮਨੁੱਖ ਜਾਤੀ ਦੀ ਉਤਪਤੀ ਦੇ ਨਾਲ ਹੀ 'ਲੋਰੀ' ਨੇ ਜਨਮ ਲਿਆ | ਇਹ ਉਹ ਮੌਕਾ ਸੀ, ਜਦੋਂ ਮਨੁੱਖੀ ਜੀਵ ਨੇ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਬੋਲੀ ਨੂੰ ...

ਪੂਰੀ ਖ਼ਬਰ »

ਖੇਲਾਂ, ਖੇਡੀਏ ਤੇ ਜਿੱਤੀਏ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਸਿਆਣਿਆ ਦੇ ਕਹੇ ਅਨੁਸਾਰ ਸੋਚੀਏ ਤਾ ਕੁਝ ਗੱਲਾਂ ਧਿਆਨ ਮੰਗਦੀਆਂ ਹਨ | ਜਿਵੇਂ ਕਿ ਪਹਿਲਾਂ, ਹਰ ਮਨੁੱਖ ਸਰੀਰਕ ਪੱਖੋਂ ਹੀ ਨਹੀਂ ਕਲਾਤਮਿਕ ਪੱਖੋਂ ਵੀ ਭਿੰਨ ਹੁੰਦਾ ਹੈ | ਦੂਜੀ ਸਿਹਤ ਤੇ ਤੰਦਰੁਸਤੀ ਇਸ ਸਰੀਰ ਦਾ ਮੂਲ ...

ਪੂਰੀ ਖ਼ਬਰ »

ਅਣਵੰਡੇ ਪੰਜਾਬ ਦੀ ਭੁੱਲੀ ਦਾਸਤਾਨ ਮਰਾਸੀ

ਅੱਜ ਅਸੀਂ ਅਣਵੰਡੇ ਪੰਜਾਬ ਦੇ ਉਨ੍ਹਾਂ ਲੋਕਾਂ ਦੀ ਦਾਸਤਾਨ ਬਿਆਨ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਤੋਂ ਬਗ਼ੈਰ ਪੰਜਾਬੀ ਭਾਈਚਾਰੇ ਦੀ ਸੰਪੂਰਨਤਾ ਨਹੀਂ ਹੁੰਦੀ ਅਤੇ ਇਹ ਇਸ ਭਾਈਚਾਰੇ ਦਾ ਅਨਿੱਖੜਵਾਂ ਅੰਗ ਰਹੇ ਹਨ | ਨਵੀਂ ਦੁਨੀਆ ਵਿਚ ਇਨ੍ਹਾਂ ਦਾ ਨਾਂਅ ਮਿਟਦਾ ਜਾ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਜੁਝਾਰਵਾਦੀ ਕਵੀ ਅਵਤਾਰ ਪਾਸ਼

ਪੰਜਾਬੀ ਦੀ ਜੁਝਾਰਵਾਦੀ ਕਾਵਿ-ਧਾਰਾ ਦੇ ਪ੍ਰਮੁੱਖ ਕਵੀ ਅਵਤਾਰ ਪਾਸ਼ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਤਲਵੰਡੀ ਸਲੇਮ ਵਿਖੇ 9 ਸਤੰਬਰ, 1950 ਨੂੰ ਹੋਇਆ | ਪਾਸ਼ ਦਾ ਜੀਵਨ ਨਕਸਲਵਾਦੀ ਲਹਿਰ ਤੋਂ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਇਆ | ਉਸ ਨੇ ਇਸ ...

ਪੂਰੀ ਖ਼ਬਰ »

ਸ਼ੈਲੇਂਦਰ ਉਰਫ਼ ਮਾਰੇ ਗਏ ਗੁਲਫ਼ਾਮ

ਮੱਖਣ ਜੀਨ ਦੀ ਪੈਂਟ, ਜਿਸ ਨੂੰ ਆਰ-52 ਕਹਿੰਦੇ ਹਨ, ਬੋਸਕੀ ਦੀ ਕਮੀਜ਼ ਅਤੇ ਗੋਲਡ ਫਲੇਕ ਦਾ ਡੱਬਾ, ਪੰਜਾਹ ਸਿਗਰਟਾਂ ਦਾ ਇਹ ਸ਼ੈਲੇਂਦਰ ਦੀ ਚੰਗੇ ਦਿਨਾਂ ਦੀ ਤਸਵੀਰ ਹੈ | ਪੈਰਾਂ ਵਿਚ ਚੱਪਲ, ਸ਼ਾਇਦ ਕੋਲ੍ਹਾਪੁਰੀ | ਚੰਗੀ ਤਰ੍ਹਾਂ ਯਾਦ ਨਹੀਂ...... ਗੂੜ੍ਹਾ ਸਾਂਵਲਾਂ ਰੰਗ ਉਸ ...

ਪੂਰੀ ਖ਼ਬਰ »

ਕੰਪਿਊਟਰ ਦੀ ਵਰਤੋਂ ਕਰਨ ਦੇ ਮਹੱਤਵਪੂਰਨ ਨੁਕਤੇ

ਆਧੁਨਿਕ ਯੁਗ ਵਿਚ ਹਰ ਉਮਰ ਦਾ, ਵਰਗ ਦਾ ਇਨਸਾਨ ਵੱਖ-ਵੱਖ ਤਰ੍ਹਾਂ ਨਾਲ ਕੰਪਿਊਟਰ, ਸਮਾਰਟਫੋਨ, ਲੈਪਟਾਪ, ਨੋਟਬੁੱਕ ਦੀ ਵਰਤੋਂ ਕਰਦਾ ਹੈ ਅਤੇ ਕੋਈ ਵੀ ਕੰਮ ਹੋਵੇ, ਕੁਝ ਹੀ ਸਕਿੰਟਾਂ ਵਿਚ ਕੰਪਿਊਟਰ ਰਾਹੀਂ ਕਰ ਲੈਂਦਾ ਹੈ | ਕੰਪਿਊਟਰ ਉਤੇ ਕੰਮ ਕਰਨਾ ਆਸਾਨ ਤਾਂ ਹੈ ਪਰ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਜਦੋਂ ਸ੍ਰੀਨਗਰ (ਕਸ਼ਮੀਰ) 'ਚ ਪੰਜਾਬੀ ਕਾਨਫਰੰਸ ਹੋਈ ਸੀ, ਉਸ ਵਕਤ ਖਿੱਚੀ ਗਈ ਸੀ | ਉਦੋਂ ਸ੍ਰੀ ਗੁਲਾਮ ਨਬੀ ਆਜ਼ਾਦ ਸੂਬੇ ਦੇ ਮੁੱਖ ਮੰਤਰੀ ਸਨ | ਉਸ ਕਾਨਫਰੰਸ ਵਿਚ ਮੁੱਖ ਮਹਿਮਾਨ ਡਾ: ਜੈ ਰੂਪ ਸਿੰਘ ਸਨ ਕਿਉਂਕਿ ਉਹ ਉਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX