ਤਾਜਾ ਖ਼ਬਰਾਂ


ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਸ਼ਾਹਕੋਟ, 23 ਅਪ੍ਰੈਲ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਤੇ ਪੁਲ ਉੱਪਰ ਅੱਜ ਦੇਰ ਰਾਤ ਨਾਕੇ ਦੌਰਾਨ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ...
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  1 day ago
ਹੁਸ਼ਿਆਰਪੁਰ ,23 ਅਪ੍ਰੈਲ - ਟਿਕਟ ਕੱਟੇ ਜਾਣ ਪਿੱਛੋਂ ਬੋਲੇ ਵਿਜੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਉਨ੍ਹਾਂ ਨੇ 'ਟਵਿੱਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾਇਆ...
ਆਈ.ਪੀ.ਐੱਲ 2019 : ਹੈਦਰਾਬਾਦ ਨੇ ਚੇਨਈ ਨੂੰ ਦਿੱਤਾ ਜਿੱਤਣ ਲਈ 176 ਦੌੜਾਂ ਦਾ ਟੀਚਾ
. . .  1 day ago
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਗੁਰਦਾਸਪੁਰ ਤੋਂ ਸੰਨੀ ਦਿਉਲ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਚੇਨਈ ਵੱਲੋਂ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਜੈਸ਼ ਨੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
. . .  1 day ago
ਲਖਨਊ, 23 ਅਪ੍ਰੈਲ- ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਸਮੇਤ ਕਈ ਵੱਡੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਇਕ ਚਿੱਠੀ ਦੇ ਜਰੀਏ ਦਿੱਤੀ ....
7.50 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਮੋਗਾ, 23 ਅਪ੍ਰੈਲ- ਮੋਗਾ ਦੇ ਪਿੰਡ ਕੋਟ ਈਸੇ ਖਾਂ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਤੋਂ ਡੇਢ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਮੋਗਾ ਦੇ ਪਿੰਡ ਦੋਲੇ ਵਾਲਾ ਵਿਖੇ ਸਪਲਾਈ ਹੋਣੀ ਸੀ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ .....
ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)- ਲੋਕ ਸਭਾ ਹਲਕਾ ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਗੁਰਨਾਮ ਸਿੰਘ ਅਤੇ ਜਸਵੀਰ ਸਿੰਘ ....
ਗੌਤਮ ਗੰਭੀਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ....
ਬਿਹਾਰ 'ਚ ਸ਼ਾਮ 5 ਵਜੇ ਤੱਕ 54.91 ਫ਼ੀਸਦੀ ਹੋਈ ਵੋਟਿੰਗ
. . .  1 day ago
ਮਿਆਂਮਾਰ 'ਚ ਜੇਡ ਖਾਣ ਦੇ ਕੋਲ ਢਿਗਾਂ ਡਿੱਗਣ ਕਾਰਨ 90 ਲੋਕਾਂ ਦੀ ਮੌਤ
. . .  1 day ago
ਯਾਂਗੂਨ, 23 ਅਪ੍ਰੈਲ- ਮਿਆਂਮਾਰ ਦੇ ਉੱਤਰੀ ਸੂਬੇ ਕਚਿਨ 'ਚ ਜੇਡ (ਇੱਕ ਤਰ੍ਹਾਂ ਦਾ ਹਰਾ ਪੱਥਰ) ਦੀ ਇੱਕ ਖਾਣ ਦੇ ਕੋਲ ਕਚਰੇ ਦੇ ਵਿਸ਼ਾਲ ਢੇਰ ਦੇ ਖਿਸਕਣ ਕਾਰਨ ਘੱਟੋ-ਘੱਟ 90 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲਾਪਤਾ ਹਨ। ਮਿਆਂਮਾਰ ਦੇ ਮੀਡੀਆ ਨੇ ਦੱਸਿਆ...
ਪੁਲਵਾਮਾ 'ਚ ਹੋਏ ਬੰਬ ਧਮਾਕੇ 'ਚ ਲੋੜੀਂਦਾ ਅੱਤਵਾਦੀ ਬਠਿੰਡੇ ਤੋਂ ਗ੍ਰਿਫ਼ਤਾਰ
. . .  1 day ago
ਬਠਿੰਡਾ, 23 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਹੋਏ ਇੱਕ ਬੰਬ ਧਮਾਕੇ 'ਚ ਲੋੜੀਂਦੇ ਇੱਕ ਕਥਿਤ ਅੱਤਵਾਦੀ ਨੂੰ ਜੰਮੂ ਅਤੇ ਕਸ਼ਮੀਰ ਪੁਲਿਸ ਵਲੋਂ ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਅੱਤਵਾਦੀ ਦੀ...
ਬਿਲਕਿਸ ਬਾਨੋ ਨੂੰ ਨੌਕਰੀ, ਰਿਹਾਇਸ਼ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਸਾਲ 2002 ਗੁਜਰਾਤ ਦੰਗਿਆਂ 'ਚ ਜਬਰ ਜਨਾਹ ਦੀ ਪੀੜਤਾ ਬਿਲਕਿਸ ਬਾਨੋ ਨੂੰ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਮੰਗਲਵਾਰ ਨੂੰ ਗੁਜਰਾਤ ਸਰਕਾਰ ਨੂੰ ਕਿਹਾ.....
ਲੋਕ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ 'ਚ ਚੱਲੇ ਬੰਬ, ਝੜਪ 'ਚ ਇੱਕ ਵੋਟਰ ਦੀ ਮੌਤ
. . .  1 day ago
ਕੋਲਕਾਤਾ, 23 ਅਪ੍ਰੈਲ- ਲੋਕ ਸਭਾ ਚੋਣਾਂ 2019 ਦੇ ਤਹਿਤ ਤੀਜੇ ਪੜਾਅ ਲਈ ਹੋਈ ਵੋਟਿੰਗ ਦੌਰਾਨ ਪੱਛਮੀ ਬੰਗਾਲ 'ਚ ਕਈ ਥਾਈਂ ਹਿੰਸਾ ਦੇਖਣ ਨੂੰ ਮਿਲੀ। ਇੱਥੋਂ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਾਲੀਗ੍ਰਾਮ 'ਚ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਵਿਚਾਲੇ...
ਪਿੰਡ ਧੂਰਕੋਟ ਅਤੇ ਕਾਹਨੇਕੇ ਦੇ ਕਿਸਾਨਾਂ ਦੀ ਕਣਕ ਸੜ ਕੇ ਹੋਈ ਸੁਆਹ
. . .  1 day ago
ਇਸਲਾਮਿਕ ਸਟੇਟ ਨੇ ਲਈ ਸ੍ਰੀਲੰਕਾ 'ਚ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ
. . .  1 day ago
ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀ ਕਾਬੂ
. . .  1 day ago
ਅਟਾਰੀ ਬਾਰਡਰ 'ਤੇ ਕੰਮ ਕਰਦੇ ਕੁਲੀ ਵਲੋਂ ਆਰਥਿਕ ਬੋਝ ਕਾਰਨ ਖ਼ੁਦਕੁਸ਼ੀ
. . .  1 day ago
ਡਾ. ਮਨਮੋਹਨ ਸਿੰਘ ਨੇ ਆਸਾਮ 'ਚ ਪਾਈ ਵੋਟ
. . .  1 day ago
ਸ੍ਰੀਲੰਕਾ 'ਚ ਹੋਏ ਬੰਬ ਧਮਾਕਿਆਂ 'ਚ 45 ਬੱਚਿਆਂ ਦੀ ਵੀ ਗਈ ਜਾਨ
. . .  1 day ago
ਪਾਦਰੀ ਐਂਥਨੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ 'ਚ ਗਿਫ੍ਰਤਾਰ ਮੁਖ਼ਬਰ ਦੀ ਅਦਾਲਤ 'ਚ ਮੁੜ ਹੋਈ ਪੇਸ਼ੀ
. . .  1 day ago
26 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਭਰਨਗੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ
. . .  1 day ago
ਗੁਰਜੀਤ ਔਜਲਾ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਮੋਗੇ 'ਚ ਅੱਗ ਦੀ ਲਪੇਟ 'ਚ ਆਈ ਕਣਕ ਦੀ 44 ਏਕੜ ਫ਼ਸਲ, ਜ਼ਿਲ੍ਹੇ ਦੀ ਇਹ 7ਵੀਂ ਘਟਨਾ
. . .  1 day ago
ਨਿਊਜ਼ੀਲੈਂਡ ਦੀਆਂ ਮਸਜਿਦਾਂ 'ਚ ਹੋਏ ਕਤਲੇਆਮ ਦਾ ਬਦਲਾ ਸਨ ਸ੍ਰੀਲੰਕਾ ਦੇ ਧਮਾਕੇ
. . .  1 day ago
ਸੁਲਤਾਨਪੁਰ ਲੋਧੀ ਨੇੜਲੇ ਪਿੰਡ ਦੀਪੇਵਾਲ ਨੇੜੇ 125 ਏਕੜ ਕਣਕ ਸੜ ਕੇ ਹੋਈ ਸੁਆਹ
. . .  1 day ago
ਵਿੱਤ ਮੰਤਰੀ ਅਰੁਣ ਜੇਤਲੀ ਨੇ ਪਾਈ ਵੋਟ
. . .  1 day ago
ਮੋਗੇ 'ਚ ਅੱਗ ਲੱਗਣ ਕਾਰਨ ਕਣਕ ਦੀ 200 ਏਕੜ ਫ਼ਸਲ ਸੜ ਕੇ ਸੁਆਹ
. . .  1 day ago
ਸੁਖਬੀਰ ਬਾਦਲ ਨੇ ਅਬੋਹਰ ਤੋਂ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ
. . .  1 day ago
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  1 day ago
ਉੱਤਰ ਪ੍ਰਦੇਸ਼ 'ਚ 1 ਵਜੇ ਤੱਕ 35.49 ਫ਼ੀਸਦੀ ਹੋਈ ਵੋਟਿੰਗ
. . .  1 day ago
ਬਿਹਾਰ 'ਚ 12 ਵਜੇ ਤੱਕ 26.19 ਫ਼ੀਸਦੀ ਹੋਈ ਵੋਟਿੰਗ
. . .  1 day ago
ਮੇਰੀ ਲੜਾਈ ਰਜਵਾੜਾਸ਼ਾਹੀ ਖ਼ਿਲਾਫ਼-ਰਾਜਾ ਵੜਿੰਗ
. . .  1 day ago
ਐੱਲ. ਕੇ. ਅਡਵਾਨੀ ਨੇ ਪਾਈ ਵੋਟ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਅੱਜ ਫਿਰ ਅੱਗ ਲੱਗਣ ਕਾਰਨ ਕਈ ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਸੁਆਹ
. . .  1 day ago
ਵਾਢੀ ਸਮੇਂ ਕੰਬਾਈਨ 'ਚੋਂ ਨਿਕਲੀ ਚੰਗਿਆੜੀ ਨਾਲ ਕਣਕ ਨੂੰ ਲੱਗੀ ਅੱਗ
. . .  1 day ago
ਮੁੱਖ ਮੰਤਰੀ ਦੀ ਗੈਰ ਹਾਜ਼ਰੀ 'ਚ ਡਿੰਪਾ ਨੇ ਹਲਕਾ ਖਡੂਰ ਸਾਹਿਬ ਤੋਂ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਚੋਣ ਲੜਨਗੇ ਗਾਇਕ ਹੰਸ ਰਾਜ ਹੰਸ
. . .  1 day ago
ਰਾਜਾ ਵੜਿੰਗ ਨੇ ਬਠਿੰਡਾ 'ਚ ਪਹਿਲੀ ਰੈਲੀ ਨਾਲ ਕੀਤਾ ਚੋਣ ਮੁਹਿੰਮ ਦਾ ਕੀਤਾ ਆਗਾਜ਼
. . .  1 day ago
ਭਾਜਪਾ 'ਚ ਸ਼ਾਮਲ ਹੋਏ ਸੰਨੀ ਦਿਓਲ
. . .  1 day ago
ਡਾਂਸਰ ਦੀ ਹੱਤਿਆ ਦੇ ਦੋਸ਼ 'ਚ ਜੇਲ੍ਹ 'ਚ ਬੰਦ ਦੋਸ਼ੀ ਡਾਂਸਰ ਵਲੋਂ ਖ਼ੁਦਕੁਸ਼ੀ
. . .  1 day ago
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਭਾਈ ਲੌਂਗੋਵਾਲ ਨੇ ਰੱਖਿਆ ਯਾਦਗਾਰੀ ਗੇਟ ਦਾ ਨੀਂਹ ਪੱਥਰ
. . .  1 day ago
ਅਕਾਲੀ-ਭਾਜਪਾ ਉਮੀਦਵਾਰ ਸੁਖਬੀਰ ਬਾਦਲ ਅੱਜ ਅਬੋਹਰ ਤੋਂ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ
. . .  1 day ago
ਜਲਦ ਹੀ ਭਾਜਪਾ 'ਚ ਸ਼ਾਮਲ ਹੋਣਗੇ ਸੰਨੀ ਦਿਓਲ
. . .  1 day ago
ਉੱਤਰ ਪ੍ਰਦੇਸ਼ : ਭਾਜਪਾ ਵਰਕਰਾਂ ਨੇ ਪੋਲਿੰਗ ਬੂਥ ਅੰਦਰ ਦਾਖਲ ਹੋ ਕੇ ਚੋਣ ਅਧਿਕਾਰੀ ਨਾਲ ਕੀਤੀ ਕੁੱਟਮਾਰ
. . .  1 day ago
ਪੱਛਮੀ ਬੰਗਾਲ 'ਚ ਟੀ. ਐੱਮ. ਸੀ. ਵਰਕਰਾਂ 'ਤੇ ਸੁੱਟਿਆ ਗਿਆ ਦੇਸੀ ਬੰਬ, ਤਿੰਨ ਜ਼ਖ਼ਮੀ
. . .  1 day ago
ਅੰਨਾ ਹਜ਼ਾਰੇ ਨੇ ਪਾਈ ਵੋਟ
. . .  1 day ago
ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਗੌਤਮ ਗੰਭੀਰ ਰੂਪ ਨੇ ਕੱਢਿਆ ਰੋਡ ਸ਼ੋਅ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਚੇਤ ਸੰਮਤ 551
ਿਵਚਾਰ ਪ੍ਰਵਾਹ: ਠੀਕ ਕਦਮ ਚੁੱਕਣ ਨਾਲ ਹੀ ਸਫ਼ਲਤਾ ਮਿਲਦੀ ਹੈ। -ਐਮਰਸਨ

ਸੰਪਾਦਕੀ

ਚੋਣਾਂ ਲਈ ਕਮਰਕੱਸੇ

ਦੇਸ਼ ਭਰ ਵਿਚ ਪੂਰਾ ਚੋਣ ਬੁਖਾਰ ਚੜ੍ਹਿਆ ਜਾਪਣ ਲੱਗਾ ਹੈ। ਸੱਤ ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਪਹਿਲੇ ਪੜਾਅ ਵਿਚ ਸਿਰਫ 20 ਦਿਨ ਬਾਕੀ ਰਹਿ ਗਏ ਹਨ। ਇਸ ਲਈ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਬੇਹੱਦ ਤੇਜ਼ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਵਲੋਂ ਚੋਣਾਂ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਰਗਰਮੀ ਦਿਖਾਈ ਸੀ। ਬਹੁਤ ਸਾਰੇ ਨੀਂਹ-ਪੱਥਰ ਰੱਖੇ ਸਨ ਅਤੇ ਅਨੇਕਾਂ-ਅਨੇਕ ਰੈਲੀਆਂ ਵੀ ਕੀਤੀਆਂ ਸਨ। ਪਰ ਚੋਣਾਂ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਅਮਲੀ ਸਰਗਰਮੀ ਕਾਫੀ ਘੱਟ ਦਿਖਾਈ ਦੇ ਰਹੀ ਹੈ। ਚਾਹੇ ਉਹ ਬਿਜਲਈ ਮੀਡੀਆ ਰਾਹੀਂ ਤਤਪਰ ਹੋਏ ਦਿਖਾਈ ਦਿੰਦੇ ਹਨ ਅਤੇ ਰੇਡੀਓ 'ਤੇ 20 ਮਾਰਚ ਨੂੰ ਦੇਸ਼ ਦੇ 25 ਲੱਖ ਚੌਕੀਦਾਰਾਂ ਨੂੰ ਸੰਬੋਧਨ ਕੀਤਾ ਸੀ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਉਸ ਦੀ ਭੈਣ ਪ੍ਰਿਅੰਕਾ ਗਾਂਧੀ ਵੀ ਕਾਫੀ ਸਰਗਰਮ ਦਿਖਾਈ ਦਿੰਦੇ ਹਨ। ਪ੍ਰਾਂਤਾਂ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਵੱਡੀ ਭੰਨ-ਤੋੜ ਕਰਨ ਵਿਚ ਲੱਗੇ ਹਨ। ਪਰ ਹੁਣ ਤੱਕ ਕਿਸੇ ਨਾ ਕਿਸੇ ਤਰ੍ਹਾਂ ਨਰਿੰਦਰ ਮੋਦੀ ਕੇਂਦਰੀ ਬਿੰਦੂ ਬਣੇ ਦਿਖਾਈ ਦਿੱਤੇ ਹਨ। ਇਕ ਅੰਦਾਜ਼ੇ ਅਨੁਸਾਰ ਪਾਕਿਸਤਾਨ ਦੇ ਬਾਲਾਕੋਟ ਵਿਚ ਕੀਤੀ ਗਈ ਹਵਾਈ ਕਾਰਵਾਈ ਤੋਂ ਬਾਅਦ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਕਾਫੀ ਕਿੰਤੂ-ਪ੍ਰੰਤੂ ਹੋਏ ਹਨ। ਪਰ ਇਸ ਮਸਲੇ 'ਤੇ ਦੂਸਰੀਆਂ ਪਾਰਟੀਆਂ ਕਾਫੀ ਪਛੜ ਗਈਆਂ ਜਾਪਦੀਆਂ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਅੱਜ ਆਪਣੇ-ਆਪ ਨੂੰ ਸਭ ਤੋਂ ਵੱਡੀ ਰਾਸ਼ਟਰਵਾਦੀ ਪਾਰਟੀ ਹੋਣ ਦਾ ਐਲਾਨ ਕਰ ਰਹੀ ਹੈ। ਪਿਛਲੇ ਦਿਨੀਂ ਭਾਜਪਾ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਇਕੋ ਵਾਰ 184 ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਕਾਂਗਰਸ ਨੇ ਵੱਖ-ਵੱਖ ਸਮਿਆਂ 'ਤੇ ਹੁਣ ਤੱਕ 146 ਉਮੀਦਵਾਰਾਂ ਦਾ ਹੀ ਐਲਾਨ ਕੀਤਾ ਹੈ। ਭਾਜਪਾ ਹੁਣ ਤੱਕ ਕਾਫੀ ਹੌਸਲੇ ਵਿਚ ਚਲਦੀ ਦਿਖਾਈ ਦੇ ਰਹੀ ਹੈ। ਇਸ ਸੂਚੀ ਤੋਂ ਅਜਿਹਾ ਪ੍ਰਭਾਵ ਮਿਲਦਾ ਹੈ। ਭਾਜਪਾ ਨੇ ਤਿੰਨ ਕੇਂਦਰੀ ਮੰਤਰੀਆਂ ਸਮੇਤ 23 ਸੰਸਦ ਮੈਂਬਰਾਂ ਦੇ ਟਿਕਟ ਕੱਟ ਦਿੱਤੇ ਹਨ, ਜਦੋਂ ਕਿ ਇਸ ਸੂਚੀ ਵਿਚ 74 ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ ਪਰ ਅਜਿਹਾ ਕਰਦਿਆਂ ਉਸ ਨੇ ਮੋਟੇ ਰੂਪ ਵਿਚ ਜਾਤ-ਬਰਾਦਰੀਆਂ ਦਾ ਖਿਆਲ ਜ਼ਰੂਰ ਰੱਖਿਆ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਕਈ ਦਲਬਦਲੂਆਂ ਨੂੰ ਟਿਕਟ ਦਿੱਤੇ ਹਨ। ਇਨ੍ਹਾਂ ਵਿਚ 4 ਕਾਂਗਰਸ 'ਚੋਂ ਆਏ ਹਨ, 3 ਤ੍ਰਿਣਮੂਲ ਕਾਂਗਰਸ 'ਚੋਂ ਅਤੇ ਕੁਝ ਹੋਰ ਛੋਟੀਆਂ-ਵੱਡੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਨਾਲ ਰਲੇ ਹਨ। ਕਾਂਗਰਸ ਨੇ ਸ਼ੁਰੂ ਵਿਚ ਕਈ ਪਾਰਟੀਆਂ ਨਾਲ ਰਲ ਕੇ ਮਹਾਂਗੱਠਜੋੜ ਬਣਾਉਣ ਦਾ ਐਲਾਨ ਕੀਤਾ ਸੀ ਪਰ ਉਸ ਨੂੰ ਉੱਤਰ ਪ੍ਰਦੇਸ਼ ਵਿਚ ਇਸ ਸਬੰਧੀ ਵੱਡੀ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ। ਕਿਉਂਕਿ ਉਥੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਗੱਠਜੋੜ ਕਰਕੇ ਕਾਂਗਰਸ ਨੂੰ ਆਪਣੇ ਨਾਲ ਰਲਣ ਨਹੀਂ ਦਿੱਤਾ। ਇਸ ਲਈ ਕਾਂਗਰਸ ਨੂੰ ਉਥੇ ਆਪਣੇ ਹੀ ਉਮੀਦਵਾਰਾਂ ਦਾ ਐਲਾਨ ਕਰਨਾ ਪਿਆ ਸੀ। ਉਸ ਦਾ ਇਹ ਮਹਾਂਗੱਠਜੋੜ ਬਿਹਾਰ ਵਿਚ ਹੀ ਸਿਰੇ ਚੜ੍ਹਿਆ ਦਿਖਾਈ ਦਿੰਦਾ ਹੈ, ਜਿਥੇ ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ ਨੂੰ 40 ਵਿਚੋਂ 20 ਸੀਟਾਂ ਦਿੱਤੀਆਂ ਗਈਆਂ ਹਨ ਅਤੇ ਕਾਂਗਰਸ ਨੂੰ ਸਿਰਫ 9 'ਤੇ ਹੀ ਸਹਿਮਤੀ ਦੇਣੀ ਪਈ ਹੈ। ਭਾਜਪਾ ਦੇ ਧੁਰੰਤਰ ਆਗੂ ਰਹੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਜਿਸ ਤਰੀਕੇ ਨਾਲ ਅਣਗੌਲਿਆ ਕੀਤਾ ਗਿਆ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਅਡਵਾਨੀ ਦਾ ਪਾਰਟੀ ਵਿਚ ਯੁੱਗ ਹੁਣ ਖ਼ਤਮ ਹੋ ਗਿਆ ਹੈ। ਕਦੀ ਸਮਾਂ ਸੀ ਜਦੋਂ ਅਟਲ ਬਿਹਾਰੀ ਵਾਜਪਾਈ ਨਾਲ ਲਾਲ ਕ੍ਰਿਸ਼ਨ ਅਡਵਾਨੀ ਦੀ ਤੂਤੀ ਬੋਲਦੀ ਸੀ। ਉਹ ਪਹਿਲਾਂ ਜਨਸੰਘ ਦੇ ਪ੍ਰਧਾਨ ਰਹੇ ਅਤੇ ਫਿਰ 1980 ਵਿਚ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਤੋਂ ਬਾਅਦ ਉਹ ਇਸ ਦੇ ਤਿੰਨ ਵਾਰ ਪ੍ਰਧਾਨ ਰਹੇ। ਗੁਜਰਾਤ ਦੇ ਗਾਂਧੀਨਗਰ ਤੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦੀ ਥਾਂ 'ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਚੁਣਿਆ ਗਿਆ ਹੈ, ਜਦੋਂ ਕਿ ਅਡਵਾਨੀ 4 ਵਾਰ ਗਾਂਧੀ ਨਗਰ ਦੀ ਸੀਟ ਜਿੱਤ ਚੁੱਕੇ ਹਨ। ਉਨ੍ਹਾਂ ਦਾ ਬਹੁਤ ਲੰਮਾ ਸਿਆਸੀ ਜੀਵਨ ਹੈ। ਉਹ 4 ਵਾਰ ਰਾਜ ਸਭਾ ਦੇ ਮੈਂਬਰ ਅਤੇ 6 ਵਾਰ ਲੋਕ ਸਭਾ ਦੇ ਮੈਂਬਰ ਚੁਣੇ ਜਾ ਚੁੱਕੇ ਹਨ। ਉਨ੍ਹਾਂ ਨੇ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਹੰਢਾਇਆ। ਸਾਲ 1990 ਵਿਚ ਉਨ੍ਹਾਂ ਵਲੋਂ ਦੇਸ਼ ਭਰ ਵਿਚ ਸ਼ੁਰੂ ਕੀਤੀ ਗਈ ਰਾਮ ਮੰਦਰ ਯਾਤਰਾ ਦੀ ਵੱਡੀ ਚਰਚਾ ਹੋਈ ਸੀ ਪਰ ਸਿਆਸਤ ਵਿਚ ਅਕਸਰ ਚੜ੍ਹਾਈਆਂ ਤੇ ਉਤਰਾਈਆਂ ਆਉਂਦੀਆਂ ਰਹਿੰਦੀਆਂ ਹਨ। ਸਾਲ 2005 ਵਿਚ ਅਡਵਾਨੀ ਦੀ ਸਿਆਸੀ ਉਤਰਾਈ ਸ਼ੁਰੂ ਹੋ ਗਈ ਜਦੋਂ ਆਪਣੀ ਪਾਕਿਸਤਾਨ ਦੀ ਯਾਤਰਾ ਸਮੇਂ ਉਨ੍ਹਾਂ ਨੇ ਉਸ ਦੇਸ਼ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਭਰਪੂਰ ਪ੍ਰਸੰਸਾ ਕੀਤੀ ਸੀ। ਭਾਜਪਾ 'ਤੇ ਹਮੇਸ਼ਾ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਵੱਡਾ ਪ੍ਰਭਾਵ ਬਣਿਆ ਰਿਹਾ ਹੈ। ਸੰਘ ਦੇ ਗਲੇ 'ਚੋਂ ਅਡਵਾਨੀ ਦੀਆਂ ਇਹ ਗੱਲਾਂ ਹੇਠਾਂ ਨਹੀਂ ਸਨ ਉਤਰੀਆਂ। ਉਸ ਤੋਂ ਬਾਅਦ ਸਾਲ 2009 ਵਿਚ ਕੌਮੀ ਪੱਧਰ 'ਤੇ ਪਾਰਟੀ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਸ ਪਿੱਛੋਂ ਨਰਿੰਦਰ ਮੋਦੀ ਸਿਆਸੀ ਮੰਚ 'ਤੇ ਬਹੁਤ ਤੇਜ਼ੀ ਨਾਲ ਉੱਭਰਿਆ ਸੀ। ਉਸ ਦੀ ਤੇਜ਼ ਸਿਆਸੀ ਤੋਰ ਨੂੰ ਰੋਕ ਸਕਣਾ ਕਿਸੇ ਦੇ ਵੱਸ ਵਿਚ ਨਹੀਂ ਸੀ ਰਿਹਾ। ਇਸ ਲਈ ਪਿਛਲੇ 5 ਸਾਲ ਮੋਦੀ ਤੋਂ ਬਗੈਰ ਹੋਰ ਬਹੁਤੇ ਭਾਜਪਾ ਆਗੂ ਬੜੇ ਛੋਟੇ ਕੱਦ ਦੇ ਨਜ਼ਰ ਆਉਂਦੇ ਰਹੇ ਹਨ। ਪਿਛਲੇ 5 ਸਾਲ ਤੋਂ ਲਗਾਤਾਰ ਨਰਿੰਦਰ ਮੋਦੀ ਦੇ ਪ੍ਰਸ਼ਾਸਨ ਦੀ ਵੱਡੀ ਚਰਚਾ ਵੀ ਹੁੰਦੀ ਰਹੀ ਹੈ ਅਤੇ ਇਸ ਦਾ ਪੂਰਾ ਲੇਖਾ-ਜੋਖਾ ਵੀ ਕੀਤਾ ਜਾਂਦਾ ਰਿਹਾ ਹੈ। ਮੋਦੀ ਦੀਆਂ ਕਈ ਯੋਜਨਾਵਾਂ ਨੂੰ ਅੱਜ ਵੀ ਪਛੜ ਗਈਆਂ ਅਤੇ ਸਫ਼ਲ ਹੋਈਆਂ ਨਹੀਂ ਸਮਝਿਆ ਜਾਂਦਾ। ਪਰ ਉਸ ਦੇ ਬਾਵਜੂਦ ਕੌਮੀ ਸਿਆਸੀ ਮੰਚ 'ਤੇ ਉਸ ਦਾ ਪ੍ਰਭਾਵ ਵੱਡੀ ਹੱਦ ਤੱਕ ਨਜ਼ਰ ਆਉਂਦਾ ਰਿਹਾ ਹੈ। ਨੇੜ ਭਵਿੱਖ ਵਿਚ ਹੋਣ ਵਾਲੀਆਂ ਚੋਣਾਂ ਵਿਚ ਇਹ ਪ੍ਰਭਾਵ ਕਿੰਨਾ ਕੁ ਸਫ਼ਲ ਹੋ ਸਕੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ। ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੌਮੀ ਪੱਧਰ 'ਤੇ ਹਾਲੇ ਤੱਕ ਨਰਿੰਦਰ ਮੋਦੀ ਵਰਗੇ ਪ੍ਰਭਾਵ ਦਾ ਕੋਈ ਹੋਰ ਆਗੂ ਉੱਭਰ ਕੇ ਸਾਹਮਣੇ ਨਹੀਂ ਆ ਸਕਿਆ। ਬਿਨਾਂ ਸ਼ੱਕ ਭਾਜਪਾ ਦੀ ਕਿਸ਼ਤੀ ਦਾ ਮਲਾਹ ਨਰਿੰਦਰ ਮੋਦੀ ਹੈ। ਦੂਸਰੇ ਵੱਡੇ ਸਿਆਸੀ ਦਲ ਉਸ ਦੇ ਮੁਕਾਬਲੇ ਵਿਚ ਆਪਣੀਆਂ ਕਿਸ਼ਤੀਆਂ ਕਿੰਨੀਆਂ ਕੁ ਤੇਜ਼ ਦੌੜਾਉਣ ਵਿਚ ਸਫ਼ਲ ਹੁੰਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

ਸਿੱਖ ਸੂਰਬੀਰਤਾ ਦੀ ਅਦੁੱਤੀ ਪੇਸ਼ਕਾਰੀ ਹੈ 'ਕੇਸਰੀ'

ਭੂਗੋਲਿਕ ਤੌਰ 'ਤੇ ਕੇਂਦਰੀ ਏਸ਼ੀਆ, ਅਫ਼ਗਾਨਿਸਤਾਨ ਅਤੇ ਅਣਵੰਡੇ ਭਾਰਤ ਦਾ ਉੱਤਰ-ਪੱਛਮੀ ਸਰਹੱਦੀ ਸੂਬਾ, ਸਿੰਧ, ਬਲੋਚਿਸਤਾਨ, ਪੰਜਾਬ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦਾ ਇਲਾਕਾ ਅਜਿਹਾ ਖਿੱਤਾ ਹੈ, ਜਿਥੇ ਰਹਿਣ ਵਾਲੇ ਲੋਕਾਂ ਨੂੰ ਜ਼ਿੰਦਗੀ ਜਿਊਣ ਲਈ ਅਤੇ ਆਪਣੀ ਹੋਂਦ ...

ਪੂਰੀ ਖ਼ਬਰ »

ਵਿਸ਼ਵ ਟੀ.ਬੀ. ਦਿਵਸ 'ਤੇ ਵਿਸ਼ੇਸ਼

ਸੰਭਵ ਹੈ ਟੀ.ਬੀ. ਦਾ ਇਲਾਜ

ਟੀ.ਬੀ. ਇਕ ਛੂਤ ਦੀ ਬਿਮਾਰੀ ਹੈ ਜੋ ਕਿ 'ਮਾਈਕੋਬੈਕਟੀਰੀਅਮ ਟਿਊਬਰਕੁਲੋਸਿਸ' ਨਾਮਕ ਜੀਵਾਣੂ ਨਾਲ ਫ਼ੈਲਦੀ ਹੈ। ਆਮ ਤੌਰ 'ਤੇ ਸਿਰਫ਼ ਇਸ ਨੂੰ ਫ਼ੇਫ਼ੜਿਆਂ ਦਾ ਰੋਗ ਹੀ ਸਮਝਿਆ ਜਾਂਦਾ ਹੈ, ਪਰ ਇਹ ਇਥੋਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਰੀੜ੍ਹ ਦੀ ਹੱਡੀ, ਦਿਮਾਗ, ਲਿੰਫ਼ ਨੋਡ, ਪੇਟ ...

ਪੂਰੀ ਖ਼ਬਰ »

ਇੱਕੋ ਜੀਵਨ ਜਾਚ ਵਾਲੇ ਦੋ ਪੰਜਾਬ

ਪਹਿਰਾਵੇ ਦੀ ਤਬਦੀਲੀ ਤੋਂ ਬਿਨਾਂ 1947 ਦੀ ਦੇਸ਼ ਵੰਡ ਓਧਰਲੇ ਤੇ ਏਧਰਲੇ ਪੰਜਾਬ ਦੀ ਜੀਵਨ ਜਾਚ ਤੇ ਰਹਿਣੀ-ਸਹਿਣੀ ਵਿਚ ਕੋਈ ਵਖਰੇਵਾਂ ਨਹੀਂ ਲਿਆ ਸਕੀ। ਜਿਹੜੇ ਸੱਦੇ ਉੱਤੇ ਅਸੀਂ ਲਾਹੌਰ ਗਏ, ਉਹ ਉਥੋਂ ਦੇ ਉੱਘੇ ਵਕੀਲ ਅਜ਼ਹਰ ਅਹਿਸਨ ਸ਼ੇਖ ਵਲੋਂ ਸੀ। ਉਸ ਦੇ ਪੁੱਤਰ ਹਮਜ਼ਾ ...

ਪੂਰੀ ਖ਼ਬਰ »

ਮਾਇਆਵਤੀ ਕਰੇਗੀ ਗੱਠਜੋੜ ਦੀ ਚੋਣ ਮੁਹਿੰਮ ਦੀ ਅਗਵਾਈ

ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ ਅਤੇ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਤਰਜੀਹ ਸਪਾ-ਬਸਪਾ-ਰਾਸ਼ਟਰੀ ਲੋਕ ਦਲ ਗੱਠਜੋੜ ਨੂੰ ਸੂਬੇ ਵਿਚ ਜਿਤਾਉਣ ਦੀ ਹੈ। ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX