ਤਾਜਾ ਖ਼ਬਰਾਂ


ਗੜ੍ਹਸ਼ੰਕਰ ਵਿਖੇ ਦੁਕਾਨ 'ਚ ਬੈਠੇ ਨੌਜਵਾਨ 'ਤੇ ਅਨ੍ਹੇਵਾਹ ਵਰ੍ਹਾਈਆਂ ਗੋਲੀਆਂ
. . .  1 day ago
ਗੜ੍ਹਸ਼ੰਕਰ (ਹੁਸ਼ਿਆਰਪੁਰ), 10 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਨੰਗਲ ਰੋਡ 'ਤੇ ਇਕ ਦੁਕਾਨ 'ਚ ਬੈਠੇ ਨੌਜਵਾਨ ਨੂੰ 3 ਅਣਪਛਾਤੇ ਕਾਰ ਸਵਾਰਾਂ ਵਲੋਂ ਅਨ੍ਹੇਵਾਹ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ...
ਕੁਸ਼ਟ ਆਸ਼ਰਮ ਦੀ ਗੱਡੀ ਤੇ ਕੈਂਟਰ ਦੀ ਭਿਆਨਕ ਟੱਕਰ ‘ਚ ਇਕ ਦੀ ਮੌਤ , ਪੰਜ ਜ਼ਖ਼ਮੀ
. . .  1 day ago
ਦਸੂਹਾ [ਹੁਸ਼ਿਆਰਪੁਰ], 10 ਅਗਸਤ (ਸੰਦੀਪ ਉੱਤਮ ) -ਦਸੂਹਾ ਵਿਖੇ ਰਾਜ ਮਾਰਗ ‘ਤੇ ਪੈਟਰੋਲ ਪੰਪ ਦੇ ਸਾਹਮਣੇ ਕੁਸ਼ਟ ਆਸ਼ਰਮ ਤੇ ਕੈਂਟਰ ਵਿਚਕਾਰ ਹੋਈ ਭਿਆਨਕ ਟੱਕਰ ‘ਚ ਇਕ ਵਿਅਕਤੀ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ...
ਚੰਡੀਗੜ੍ਹ : ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਕੱਲ੍ਹ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਸਮਾਰਟਫੋਨ
. . .  1 day ago
ਸਬ ਡਵੀਜ਼ਨਲ ਹਸਪਤਾਲ ਦੀ ਮਹਿਲਾ ਡਾਕਟਰ ਮਿਲੀ ਕੋਰੋਨਾ ਪਾਜ਼ੀਟਿਵ
. . .  1 day ago
ਤਲਵੰਡੀ ਸਾਬੋ ,10 ਅਗਸਤ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਬਠਿੰਡਾ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਲੜੀ ਵਿੱਚ ਓਦੋਂ ਵਾਧਾ ਹੋ ਗਿਆ ਜਦੋਂ ਸਬ ...
ਰਾਜਪੁਰਾ (ਪਟਿਆਲਾ) 'ਚ 27 ਪਾਜ਼ੀਟਿਵ ਕੇਸ ਆਉਣ ਕਾਰਨ ਸਹਿਮੇ ਲੋਕ
. . .  1 day ago
ਰਾਜਪੁਰਾ, 10 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਚ ਅੱਜ 27 ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਸਥਿਤੀ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ ।ਇਸ ਸੰਬੰਧੀ...
ਸ਼ਾਹਕੋਟ (ਜਲੰਧਰ) ਬਲਾਕ 'ਚ ਅੱਜ ਹੋਰ 13 ਲੋਕ ਕੋਰੋਨਾ ਪਾਜ਼ੀਟਿਵ ਮਿਲੇ
. . .  1 day ago
ਸ਼ਾਹਕੋਟ, 10 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਸੋਮਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ ਵਿਚ 13 ਲੋਕ ਕੋਰੋਨਾ ਪਾਜ਼ੀਟਿਵ ਆਏ। ਇਨ੍ਹਾਂ ਵਿਚ 12 ਲੋਕ ਸ਼ਾਹਕੋਟ ਇਲਾਕੇ ਦੇ ਹਨ, ਜਦਕਿ ਇੱਕ ਧਰਮਕੋਟ ਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ...
ਪਟਿਆਲਾ 'ਚ ਕੋਰੋਨਾ ਨਾਲ 6 ਮੌਤਾਂ, 248 ਹੋਰ ਮਾਮਲੇ ਪਾਜ਼ੀਟਿਵ
. . .  1 day ago
ਪਟਿਆਲਾ, 10 ਅਗਸਤ (ਮਨਦੀਪ ਸਿੰਘ ਖਰੋੜ) - ਜ਼ਿਲੇ੍ਹ 'ਚ ਕੋਰੋਨਾ ਨਾਲ ਹੋਰ 6 ਵਿਅਕਤੀਆਂ ਦੀ ਮੌਤਾਂ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਉਣ ਦੇ ਨਾਲ 248 ਜਣਿਆਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਵੀ ਆਈ ਹੈ । ਜ਼ਿਲੇ੍ਹ 'ਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ...
ਪਿੰਡ ਮੁੱਛਲ (ਅੰਮ੍ਰਿਤਸਰ) ਵਿਖੇ ਵਿਧਾਇਕ ਡੈਨੀ ਬੰਡਾਲਾ ਨੇ ਪੀੜਤ ਪਰਿਵਾਰਾਂ ਨੂੰ ਕੀਤੇ ਚੈੱਕ ਤਕਸੀਮ
. . .  1 day ago
ਟਾਂਗਰਾ, 10 ਅਗਸਤ (ਹਰਜਿੰਦਰ ਸਿੰਘ ਕਲੇਰ) ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਦੇ ਮ੍ਰਿਤਕਾਂ ਦੇ ਪਰਿਵਾਰਾਂ ...
ਸੁਨਾਮ (ਸੰਗਰੂਰ) ’ਚ ਅੱਜ 4 ਔਰਤਾਂ ਅਤੇ 2 ਬੱਚਿਆਂ ਸਮੇਤ 8 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸੰਗਰੂਰ ਜ਼ਿਲੇ੍ਹ ਦੇ ਸੁਨਾਮ ਸ਼ਹਿਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ...
ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ
. . .  1 day ago
ਫ਼ਾਜ਼ਿਲਕਾ, 10 ਅਗਸਤ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਵਿਚ ਫ਼ਾਜ਼ਿਲਕਾ ਦੇ 4 ਅਤੇ ਅਬੋਹਰ ਦੇ 6 ਮਾਮਲੇ ਹਨ। ਅਬੋਹਰ ਦੇ ਪਿੰਡ ਢੀਂਗਾ ਵਾਲੀ 25 ਸਾਲਾਂ ਨੌਜਵਾਨ...
ਲੁਧਿਆਣਾ ਵਿਚ ਕੋਰੋਨਾ ਨਾਲ 11 ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 10 ਅਗਸਤ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ ਅੱਜ 11 ਹੋਰ ਮਰੀਜ਼ ਦਮ ਤੋੜ ਗਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਨਾਲ...
ਪਿੰਡ ਮੇਹਲੀ (ਨਵਾਂਸ਼ਹਿਰ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  1 day ago
ਮੇਹਲੀ, 10 ਅਗਸਤ (ਸੰਦੀਪ ਸਿੰਘ) - ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਕ ਬੰਗਾ ਅਧੀਨ ਆਉਂਦੇ ਪਿੰਡ ਮੇਹਲੀ ਦੇ ਵਸਨੀਕ ਪਵਨ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਨ.ਐਮ ਮੈਡਮ ਸੁਨੀਤਾ ਨੇ ਦੱਸਿਆ ਕਿ ਪਵਨ ਕੁਮਾਰ ਨੇ ਦੁਬਈ ਜਾਣ ਲਈ ਖ਼ੁਦ ਕੋਰੋਨਾ ਟੈਸਟ ਕਰਵਾਇਆ, ਜਿਸ ਵਿਚ...
ਪੁਲਿਸ ਥਾਣਾ ਰਾਜਾਸਾਂਸੀ ਦੇ ਨਵੇਂ ਐਸ.ਐਚ.ਓ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲਿਆ
. . .  1 day ago
ਰਾਜਾਸਾਂਸੀ, 10 ਅਗਸਤ (ਹਰਦੀਪ ਸਿੰਘ ਖੀਵਾ) ਪੁਲਿਸ ਥਾਣਾ ਰਾਜਾਸਾਂਸੀ ਦੇ ਪਹਿਲੇ ਥਾਣਾ ਮੁੱਖੀ ਮਨਮੀਤਪਾਲ ਸਿੰਘ ਦਾ ਤਬਾਦਲਾ ਹੋਣ ਉਪਰੰਤ ਨਵੇਂ ਤਾਇਨਾਤ ਹੋਏ ਐਸ. ਐਚ. ਓ ਸਬ ਇੰਸਪੈਕਟਰ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਉਪਰੰਤ ਥਾਣਾ ਮੁੱਖੀ ਸਬ ਇੰਸਪੈਕਟਰ...
ਜ਼ਿਲ੍ਹਾ ਕਪੂਰਥਲਾ ਵਿਚ 14 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਕਪੂਰਥਲਾ, 10 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 14 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 10 ਫਗਵਾੜਾ ਦੇ, ਇਕ ਸੁਲਤਾਨਪੁਰ ਲੋਧੀ ਤਿੰਨ ਕਪੂਰਥਲਾ ਨਾਲ ਸਬੰਧਿਤ ਹਨ। ਜਦਕਿ 226...
ਦਿਨੇ ਦੁਪਹਿਰੇ ਹੋਈ ਕਰੀਬ 9 ਲੱਖ ਦੀ ਚੋਰੀ
. . .  1 day ago
ਧਾਰੀਵਾਲ, 10 ਅਗਸਤ (ਜੇਮਸ ਨਾਹਰ) - ਜ਼ਿਲ੍ਹਾ ਗੁਰਦਾਸਪੁਰ ਸਥਿਤ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਵਿਖੇ ਅੱਜ ਦਿਨੇ ਦੁਪਹਿਰੇ ਚੋਰਾਂ ਵੱਲੋਂ ਇੱਕ ਘਰ ਦੇ ਵਿਚ ਸੰਨ ਲਗਾ ਕੇ ਕਰੀਬ 9 ਲੱਖ ਰੁਪਏ ਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੈ। ਇਹ ਜਾਣਕਾਰੀ ਦਿੰਦਿਆਂ ਘਰ ਦੇ ਮੁਖੀ ਰੋਹਨ ਕੁਮਾਰ...
ਕੋਰੋਨਾ ਕਾਰਨ ਨਵਾਂਸ਼ਹਿਰ ਜ਼ਿਲ੍ਹੇ ਵਿਚ 7ਵੀਂ ਮੌਤ
. . .  1 day ago
ਨਵਾਂਸ਼ਹਿਰ,10 ਅਗਸਤ (ਗੁਰਬਖਸ਼ ਸਿੰਘ ਮਹੇ) - ਕੋਰੋਨਾ ਵਾਇਰਸ ਕਰਕੇ ਜ਼ਿਲੇ 7ਵੀਂ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜਾਫਰਪੁਰ ਦਾ ਇਕ 85 ਸਾਲਾ ਵਿਅਕਤੀ ਜੋ ਕਿ ਗੰਭੀਰ ਰੂਪ ਵਿੱਚ ਪਹਿਲੇ ਤੋਂ ਬਿਮਾਰ ਸੀ। 6 ਅਗਸਤ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਪਟਿਆਲਾ...
ਅੰਮ੍ਰਿਤਸਰ ਵਿਚ 30 ਪਾਜ਼ੀਟਿਵ ਕੋਰੋਨਾ ਕੇਸ ਹੋਏ ਰਿਪੋਰਟ
. . .  1 day ago
ਅੰਮ੍ਰਿਤਸਰ, 10 ਅਗਸਤ - ਅੰਮ੍ਰਿਤਸਰ ਵਿਚ ਅੱਜ 30 ਕੋਰੋਨਾਵਾਇਰਸ ਦੇ ਕੇਸ ਦਰਜ ਹੋਏ ਹਨ ਤੇ ਇਕ 66 ਸਾਲਾ ਵਿਅਕਤੀ ਦੀ ਮੌਤ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਵਿਚ ਕੁੱਲ 2406 ਕੋਰੋਨਾ ਪਾਜ਼ੀਟਿਵ ਕੇਸ ਹਨ। ਜਿਨ੍ਹਾਂ ਵਿਚੋਂ 1891 ਠੀਕ...
ਰੇਲ ਸੇਵਾਵਾਂ ਹੁਣ 30 ਅਗਸਤ ਤੱਕ ਰੱਦ
. . .  1 day ago
ਨਵੀਂ ਦਿੱਲੀ, 10 ਅਗਸਤ - ਭਾਰਤੀ ਰੇਲਵੇ ਵਲੋਂ ਨਿਯਮਤ ਮੇਲ/ਐਕਸਪ੍ਰੈਸ, ਪੈਸੰਜਰ ਤੇ ਲੋਕਲ ਟਰੇਨਾਂ ਦੀ ਸੇਵਾ 'ਤੇ 30 ਅਗਸਤ 2020 ਤੱਕ ਰੋਕ ਵਧਾ ਦਿੱਤੀ ਗਈ ਹੈ। ਪਰੰਤੂ ਸਪੈਸ਼ਲ ਮੇਲ/ਐਕਸਪ੍ਰੈਸ...
ਕੋਵਿਡ-19 ਟੈਸਟਿੰਗ ਲਈ ਮੋਹਾਲੀ ਦੀ ਪੰਜਾਬ ਬਾਇਓਟੈਕਨਾਲੌਜੀ ਇਨਕਿਉਬੇਟਰ ਵਾਇਰਲ ਡਾਇਗਨੋਸਟਿਕ ਲੈਬੋਰਟਰੀ ਦਾ ਉਦਘਾਟਨ
. . .  1 day ago
ਚੰਡੀਗੜ੍ਹ, 10 ਅਗਸਤ - ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਧੀਨ ਆਉਂਦੇ ਮੋਲੀਕਿਊਲਰ ਡਾਇਗਨੋਸਟਿਕ ਅਧਾਰਤ ਆਰਟੀ-ਪੀਸੀਆਰ ਦੀ ਸਮਰਥਾ ਨਾਲ ਖੁਰਾਕ, ਪਾਣੀ, ਖੇਤੀਬਾੜੀ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਐਨ.ਏ.ਬੀ.ਐਲ ਦੁਆਰਾ ਮਾਨਤਾ ਪ੍ਰਾਪਤ ਸਹੂਲਤਾਂ ਦੇਣ ਵਾਲੇ ਪੰਜਾਬ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 28 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਆਏ 28 ਮਾਮਲਿਆਂ 'ਚ 18 ਮਾਮਲੇ ਸ਼ਹਿਰ ਬਰਨਾਲਾ, 2 ਮਾਮਲੇ ਬਲਾਕ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦਾ ਡਿਜ਼ਾਈਨ ਕੈਪਟਨ ਨੇ ਕੀਤਾ ਸਾਂਝਾ
. . .  1 day ago
ਚੰਡੀਗੜ੍ਹ, 10 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਜਾ ਰਹੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦੇ ਡਿਜ਼ਾਈਨ ਨੂੰ...
ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਕੀਤਾ ਰੋਸ ਮਾਰਚ
. . .  1 day ago
ਜੈਤੋ, 10 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਰੋਸ ਮਾਰਚ ਕੀਤਾ ਤੇ ਆਮ ਆਦਮੀ ਪਾਰਟੀ ਹਲਕਾ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੂੰ ਚਿਤਾਵਨੀ ਮੰਗ ਪੱਤਰ ਸਥਾਨਕ...
ਕੋਰੋਨਾ ਨਾਲ ਹੋਈ ਇਕ 80 ਸਾਲਾ ਬਜ਼ੁਰਗ ਔਰਤ ਦੀ ਮੌਤ
. . .  1 day ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਵਾਸੀ ਇਕ 80 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਕਾਰਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਉਕਤ ਔਰਤ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਸ ਨੂੰ ਬਠਿੰਡਾ ਤੋਂ ਸਿਵਲ...
ਸ੍ਰੀ ਮੁਕਤਸਰ ਸਾਹਿਬ ਵਿਖੇ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 10 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 49 ਸਾਲ ਦਾ ਵਿਅਕਤੀ ਵਾਸੀ ਗੁਰੂ ਤੇਗ ਬਹਾਦਰ ਨਗਰ ਗਲੀ ਨੰ: 8 ਸ੍ਰੀ ਮੁਕਤਸਰ ਸਾਹਿਬ, 28 ਸਾਲ ਅਤੇ 35 ਸਾਲ ਦੀਆਂ ਔਰਤਾਂ ਪਿੰਡ ਬਾਦਲ, 50 ਸਾਲ...
ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ 'ਚ 3 ਵਿਅਕਤੀਆਂ ਦੀ ਮੌਤ
. . .  1 day ago
ਸੰਗਰੂਰ, 10 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ ਤਿੰਨ ਵਿਅਕਤੀਆਂ ਦੀ ਹੋਰ ਜਾਨ ਲੈ ਲਈ ਹੈ। ਇਨ੍ਹਾਂ ਵਿਚ ਛੇ ਮਹੀਨੇ ਪਹਿਲਾਂ ਸੇਵਾ ਮੁਕਤ ਹੋਇਆ ਇਕ ਕਾਨੂੰਨਗੋ ਵੀ ਸ਼ਾਮਿਲ ਹੈ। ਉਸ ਦੀ ਮੌਤ ਕੱਲ੍ਹ ਸਵੇਰੇ ਹੋਈ ਸੀ ਅਤੇ ਕੱਲ੍ਹ ਹੀ ਉਨ੍ਹਾਂ ਦੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਚੇਤ ਸੰਮਤ 551

ਅੰਮ੍ਰਿਤਸਰ

7 ਕਿਸਾਨ ਜਥੇਬੰਦੀਆ ਵਲੋਂ ਡੀ. ਸੀ. ਦਫ਼ਤਰ ਮੂਹਰੇ ਰੋਸ ਧਰਨਾ

ਅੰਮਿ੍ਤਸਰ, 25 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-7 ਕਿਸਾਨ ਜਥੇਬੰਦੀਆ ਵਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜਤਿੰਦਰ ਸਿੰਘ ਛੀਨਾ, ਬੀ. ਕੇ. ਯੂ. ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਡਾ: ਕੁਲਦੀਪ ਸਿੰਘ ਮੱਦੀਪੁਰ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਚਿੱਤਰ ਸਿੰਘ ਕੋਟਲਾ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੁਬੇਗ ਸਿੰਘ ਪੰਡੋਰੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ | ਉਪਰੰਤ ਏ. ਡੀ. ਸੀ. ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪਹਿਲੀ ਜੂਨ ਤੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦਿੱਤਾ ਜਾਵੇ ਕਿਉਂਕਿ 20 ਜੂਨ ਤੋਂ ਸਪਲਾਈ ਦੇਣ ਨਾਲ ਝੋਨਾ ਲਾਉਣ ਦਾ ਸੀਜਨ ਬਹੁਤ ਛੋਟਾ ਹੋ ਜਾਂਦਾ ਹੈ, ਅਜਿਹੇ 'ਚ ਲੇਬਰ ਦੀ ਸਮੱਸਿਆ ਕਰਕੇ ਲੇਬਰ ਨੂੰ ਵਧ ਪੈਸੇ ਦੇ ਕੇ ਝੋਨਾ ਲਗਾਉਣਾ ਪੈਂਦਾ ਹੈ, ਜਦਕਿ ਝੋਨੇ ਦੀਆਂ ਅਗੇਤੀਆਂ ਤੇ ਪਛੇਤੀਆਂ ਕਿਸਮਾਂ ਨੂੰ ਇਕੋ ਸਮੇਂ ਲਾਉਣ ਲਈ ਕਿਸਾਨਾਂ ਨੂੰ ਮਜ਼ਬੂਰ ਕਰਨਾ ਗ਼ੈਰ ਵਿਗਿਆਨਕ ਹੈ | ਉਨ੍ਹਾਂ ਕਿਹਾ ਕਿ ਅਗੇਤੀਆਂ ਕਿਸਮਾਂ ਦਾ ਝਾੜ ਘੱਟ ਜਾਂਦਾ ਹੈ, ਠੰਡ ਦਾ ਮੌਸਮ ਹੋਣ ਕਰਕੇ ਝੋਨੇ 'ਚ ਨਮੀ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਦਾ ਆੜਤੀਆਂ, ਸ਼ੈਲਰ ਮਾਲਕਾਂ ਤੇ ਖ੍ਰੀਦ ਏਜੰਸੀਆਂ ਨਾਲ ਟਕਰਾਓ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਾਣੀ ਬਚਾਉਣ ਦੀ ਦਿੱਤੀ ਜਾਂਦੀ ਦਲੀਲ ਥੋਥੀ ਹੈ ਕਿਉਂਕਿ ਬਿਜਾਈ ਪਛੜਣ ਕਰਕੇ 15 ਤੋਂ 20 ਦਿਨਾਂ ਦਾ ਵਧੇਰੇ ਸਮਾਂ ਲੱਗਦਾ ਹੈ ਕਿ ਜਿਸ ਕਾਰਨ ਪਾਣੀ ਅਤੇ ਬਿਜਲੀ ਦੀ ਖਪਤ ਵਧ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕਿਰਸਾਨੀ ਨੂੰ ਬਚਾਉਣ ਲਈ 20 ਦੀ ਬਜਾਏ 1 ਜੂਨ ਨੂੰ ਝੋਨਾ ਲਾਉਣਾ ਬੇਹੱਦ ਜਰੂਰੀ ਹੈ ਅਤੇ ਜੇਕਰ ਸਰਕਾਰ ਨੇ ਉਕਤ ਮੰਗ ਨੂੰ ਅਣਗੌਲਿਆਂ ਕੀਤਾਂ ਤਾਂ ਕਿਸਾਨਾਂ ਵਲੋਂ ਜ਼ਬਰਦਸਤ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਰਛਪਾਲ ਸਿੰਘ ਟਰਪਾਈ, ਹੀਰਾ ਸਿੰਘ ਚੱਕਸਕੰਦਰ, ਸ਼ੇਰ ਸਿੰਘ ਕੁਰਾਲੀ, ਸਰਧਾ ਸਿੰਘ ਕੋਟਲਾ, ਸੁਖਦੇਵ ਸਿੰਘ ਝੰਜੋਟੀ, ਅਲੋਕ ਸਿੰਘ ਚਾਟੀਵਿੰਡ ਪ੍ਰਗਟ ਸਿੰਘ ਧਰਮਕੋਟ ਆਦਿ ਹਾਜ਼ਰ ਸਨ |

ਵਿਜੀਲੈਂਸ ਵਲੋਂ 3000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਵਿਜੀਲੈਂਸ ਵਿਭਾਗ ਦੇ ਡੀ. ਐਸ. ਪੀ. ਤੇਜਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਵਲੋਂ ਅੱਜ ਅਜਨਾਲਾ 'ਚ ਇਕ ਪਟਵਾਰੀ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ | ਇਸ ਸੰਬੰਧੀ ਪੱਤਰਕਾਰਾਂ ਨੂੰ ...

ਪੂਰੀ ਖ਼ਬਰ »

ਗੁੰਮ ਹੋਈ ਕੁੜੀ ਨੇ ਲੱਭੇ ਜਾਣ 'ਤੇ ਮਾਪਿਆਂ ਨਾਲ ਜਾਣ ਤੋਂ ਕੀਤੀ ਨਾਂਹ

ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਕੀ ਕੋਈ ਲਾਪਤਾ ਹੋਈ ਕੁੜੀ ਲੱਭੇ ਜਾਣ 'ਤੇ ਆਪਣੇ ਘਰ ਮਾਪਿਆਂ ਕੋਲ ਵਾਪਸ ਨਹੀਂ ਜਾਣਾ ਚਾਹੇਗੀ? ਜਿਸ ਦੇ ਮਾਪੇ ਪਿਛਲੇ ਤਿੰਨ ਦਿਨਾਂ ਤੋਂ ਉਸਦੀ ਭਾਲ 'ਚ ਮਾਰੇ ਮਾਰੇ ਫਿਰ ਰਹੇ ਹੋਣ | ਅਜਿਹਾ ਹੀ ਇਕ ਮਾਮਲਾ ਅੰਮਿ੍ਤਸਰ 'ਚ ਉਸ ਵੇਲੇ ...

ਪੂਰੀ ਖ਼ਬਰ »

ਭਾਰਤ ਦੇ ਸਾਬਕਾ ਰਾਜਦੂਤ ਨਵਤੇਜ ਸਿੰਘ ਸਰਨਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮਿ੍ਤਸਰ, 25 ਮਾਰਚ (ਜੱਸ) -ਅਮਰੀਕਾ ਸਮੇਤ ਵੱਖ-ਵੱਖ ਮੁਲਕਾਂ 'ਚ ਰਾਜਦੂਤ ਵਜੋਂ ਸੇਵਾਵਾਂ ਨਿਭਾਅ ਚੁੱਕੇ ਭਾਰਤ ਦੇ ਸਾਬਕਾ ਰਾਜਦੂਤ ਅਤੇ ਵਿਦੇਸ਼ ਵਿਭਾਗ 'ਚ ਸਾਬਕਾ ਬੁਲਾਰੇ ਨਵਤੇਜ ਸਿੰਘ ਸਰਨਾ ਅੱਜ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ | ਉਹ ਗੁਰੂ ਨਗਰੀ ...

ਪੂਰੀ ਖ਼ਬਰ »

ਨਗਰ ਨਿਗਮ ਦਾ ਸਾਲ 2019-20 ਦਾ 451 ਕਰੋੜ ਦਾ ਬਜਟ ਸਰਬਸੰਮਤੀ ਨਾਲ ਪ੍ਰਵਾਨ

ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦਾ ਸਾਲ 2019-20 ਦਾ 451 ਕਰੋੜ ਦਾ ਬਜਟ ਮੇਅਰ ਸ: ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਸਰਬਸੰਮਤੀ ਨਾਲ ਪ੍ਰਵਾਨ ਹੋਇਆ | ਇਸ ਮੌਕੇ 'ਤੇ ਨਿਗਮ ਕਮਿਸ਼ਨਰ ਸ: ਹਰਬੀਰ ਸਿੰਘ ਵੀ ਮੌਜੂਦ ਸਨ | ਬਜਟ ਵਿਚ 416 ...

ਪੂਰੀ ਖ਼ਬਰ »

ਇੰਗਲੈਂਡ ਨੇ ਸਟੱਡੀ ਵੀਜ਼ੇ ਸਬੰਧੀ ਨਿਯਮਾਂ 'ਚ ਕੀਤੇ ਵੱਡੇ ਬਦਲਾਅ

ਗੁਰਦਾਸਪੁਰ, 25 ਮਾਰਚ (ਆਰਿਫ਼)-ਸਟੱਡੀ ਵੀਜ਼ੇ ਨੰੂ ਲੈ ਕੇ ਇੰਗਲੈਂਡ ਵਲੋਂ ਨਵੀਂ ਨੀਤੀ ਐਲਾਨੀ ਗਈ ਹੈ | ਜਿਸ ਤਹਿਤ ਇੰਗਲੈਂਡ ਵਲੋਂ 'ਇੰਟਰਨੈਸ਼ਨਲ ਐਜੂਕੇਸ਼ਨ ਸਟੈ੍ਰਟਜੀ' ਲਾਂਚ ਕੀਤੀ ਹੈ | ਇੰਗਲੈਂਡ ਜੋ ਕਿ ਪਹਿਲਾਂ ਬਹੁਤ ਹੀ ਘੱਟ ਸਟੱਡੀ ਵੀਜ਼ੇ ਦਿੰਦਾ ਸੀ | ਉਸ ...

ਪੂਰੀ ਖ਼ਬਰ »

ਮੈਡੀਕਲ ਸਟੋਰ 'ਤੇ ਚੋਰੀ

ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਇਥੇ ਮਜੀਠਾ ਰੋਡ ਸਥਿਤ ਇਕ ਮੈਡੀਕਲ ਸਟੋਰ 'ਚ ਚੋਰ ਵਲੋਂ ਦਾਖਲ ਹੋ ਕੇ 40 ਹਜ਼ਾਰ ਨਕਦੀ ਚੋਰੀ ਕਰ ਲਈ ਗਈ | ਇਸ ਸਬੰਧੀ ਥਾਣਾ ਮਜੀਠਾ ਰੋਡ ਦੀ ਪਿੁਲਸ ਨੂੰ ਭਵਾਨੀ ਨਗਰ ਗੁਪਾਲ ਮੰਦਰ ਸਥਿਤ ਚੋਪੜਾ ਮੈਡੀਕਲ ਸਟੋਰ ਦੇ ਮਾਲਕ ਰਜਿੰਦਰ ਪਾਲ ...

ਪੂਰੀ ਖ਼ਬਰ »

ਬੁਲਟ 'ਤੇ ਗੇੜੀਆਂ ਮਾਰਨ ਤੋਂ ਫ਼ੌਜੀ 'ਤੇ ਚਲਾਈ ਗੋਲੀ

ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਬੁਲੇਟ ਮੋਟਰਸਾਇਕਲ 'ਤੇ ਗੇੜੀਆਂ ਮਾਰਨ ਤੋਂ ਇਕ ਸਾਬਕਾ ਫ਼ੌਜੀ 'ਤੇ ਉਸਦੇ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ | ਥਾਣਾ ਕਥੂਨੰਗਲ ਦੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਤਿੰਨ ...

ਪੂਰੀ ਖ਼ਬਰ »

ਕਾਂਗਰਸ ਦੇ ਲਾਰਿਆਂ ਤੋਂ ਅੱਕੇ ਲੋਕ ਅੱਜ ਵੀ ਅਕਾਲੀ-ਭਾਜਪਾ ਰਾਜ ਦੀਆਂ ਪ੍ਰਾਪਤੀਆਂ ਨੂੰ ਯਾਦ ਕਰ ਰਹੇ ਹਨ-ਗਿੱਲ

ਅੰਮਿ੍ਤਸਰ, 25 ਮਾਰਚ (ਸਟਾਫ ਰਿਪੋਰਟਰ)-ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ ਨੰਬਰ 42 ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਹੋਈ ਪਬਲਿਕ ਇਕੱਤਰਤਾ ਮੌਕੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਲੋਕ ਕਾਂਗਰਸ ਦੇ ਲਾਰਿਆਂ ਤੋਂ ਅੱਕ ਕੇ ਅਕਾਲੀ ਭਾਜਪਾ ਰਾਜ ...

ਪੂਰੀ ਖ਼ਬਰ »

ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਕਾਂਗਰਸ ਵਰਕਰਾਂ ਤੇ ਆਗੂਆਂ ਦੀ ਹੋਈ ਮੀਟਿੰਗ

ਅਜਨਾਲਾ, 25 ਮਾਰਚ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ 'ਚ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ: ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੌਰਾਨ ਹਲਕਾ ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਦੇ ਰਾਜ 'ਚ ਕੋਈ ਵੀ ਖ਼ੁਸ਼ ਨਹੀਂ ...

ਪੂਰੀ ਖ਼ਬਰ »

ਕੋਰ ਕਮੇਟੀ ਦਾ ਮੈਂਬਰ ਨਿਯੁਕਤ ਹੋਣ 'ਤੇ ਸੰਦੀਪ ਸਿੰਘ ਏ. ਆਰ. ਗੁਰਦੁਆਰਾ ਸਾਹਿਬ ਹੋਏ ਨਤਮਸਤਕ

ਬਾਬਾ ਬਕਾਲਾ ਸਾਹਿਬ, 25 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)¸ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ਼ ਅਤੇ ਸਾਬਕਾ ਵਿਧਾਇਕ ਜ: ਮਲਕੀਅਤ ਸਿੰਘ ਏ. ਆਰ. ਦੇ ਸਪੁੱਤਰ ਅਤੇ ਸੀਨੀਅਰ ਯੂਥ ਆਗੂ ਸ: ਸੰਦੀਪ ਸਿੰਘ ਏ. ਆਰ. ਨੂੰ ਅਕਾਲੀ ਦਲ ਦੀ ਹਾਈ ਕਮਾਨ ਨੇ ਯੂਥ ਅਕਾਲੀ ਦਲ ਦੀ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਅਤੇ ਗਹਿਰੀ ਮੰਡੀ ਦੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ

ਜੰਡਿਆਲਾ ਗੁਰੂ, 25 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਅਤੇ ਗਹਿਰੀ ਮੰਡੀ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਹੈ, ਜਿਸ ਕਾਰਨ ਇਹ ਇਲਾਕੇ ਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ | ਕਸਬਾ ਰੂਪੀ ਪਿੰਡ ਗਹਿਰੀ ਮੰਡੀ ਜੋ ਕਿ ਥਰੈਸ਼ਰ ਬਣਾਉਣ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਵੋਟਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ

ਸਠਿਆਲਾ, 25 ਮਾਰਚ (ਜਗੀਰ ਸਿੰਘ ਸਫਰੀ)¸ਭਾਰਤ ਦੇ ਮੁੱਖ ਚੋਣ ਕਮਿਸ਼ਨ ਅਤੇ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ.ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮਿ੍ਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ 025 ਬਾਬਾ ਬਕਾਲਾ ਅਧੀਨ ਆਉਂਦੇ ਪਿੰਡ ...

ਪੂਰੀ ਖ਼ਬਰ »

¸ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ¸ ਸ਼ੋ੍ਰਮਣੀ ਕਮੇਟੀ ਵਲੋਂ ਗੁਰੂ ਸਾਹਿਬ ਦੀ ਬਾਣੀ ਦਾ ਵੱਖ-ਵੱਖ ਭਾਸ਼ਾਵਾਂ 'ਚ ਕੀਤਾ ਜਾਵੇਗਾ ਅਨੁਵਾਦ-ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, 25 ਮਾਰਚ (ਜਸਵੰਤ ਸਿੰਘ ਜੱਸ)-'ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਰਵਾਏ ਜਾ ਰਹੇ ਲੜੀਵਾਰ ਗੁਰਮਤਿ ਸਮਾਗਮਾਂ ...

ਪੂਰੀ ਖ਼ਬਰ »

ਕਾਂਗਰਸੀ ਆਗੂ ਰਾਣਾ ਸੰਧੂ ਦਿਨ-ਦਿਹਾੜੇ ਹੋਏ ਹਮਲੇ 'ਚ ਸਖ਼ਤ ਜ਼ਖ਼ਮੀ

ਬਹੋੜੂ, 25 ਮਾਰਚ (ਬਲਕਾਰ ਸਿੰਘ ਬਹੋੜੂ)-ਉੱਘੇ ਕਾਂਗਰਸੀ ਆਗੂ ਅਤੇ ਪਿੰਡ ਠੱਠਗੜ੍ਹ ਦੀ ਸਰਪੰਚ ਮਨਜੀਤ ਕੌਰ ਦੇ ਪੁੱਤਰ ਰਣਜੀਤ ਸਿੰਘ (ਰਾਣਾ ਸੰਧੂ) ਉੱਤੇ ਅੱਜ ਝਬਾਲ ਰੋਡ ਉੱਪਰ ਪਿੰਡ ਇੰਬਨ ਕਲਾਂ ਦੇ ਕੋਲ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਸਖ਼ਤ ਜ਼ਖ਼ਮੀ ਕਰ ਦਿੱਤਾ ...

ਪੂਰੀ ਖ਼ਬਰ »

ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦਿਵਾਉਣ ਲਈ ਇਕ ਵਿਅਕਤੀ ਵਲੋਂ ਭੁੱਖ ਹੜਤਾਲ ਸ਼ੁਰੂ

ਅੰਮਿ੍ਤਸਰ, 25 ਮਾਰਚ (ਜੱਸ)-ਅਕਾਲੀ ਦਲ ਦੇ ਰਾਜ ਸਮੇਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਆਦਿ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੇ ਜਲਦ ਸਜ਼ਾਵਾਂ ਦਿਵਾਉਣ ਦੀ ਮੰਗ ਕਰਦਿਆਂ ਅੱਜ ਜ਼ੁਲਮ ਰੋਕੋ ਸੰਘਰਸ਼ ...

ਪੂਰੀ ਖ਼ਬਰ »

ਛੁੱਟੀਆਂ ਤੋਂ ਬਾਅਦ ਤਹਿਸੀਲ ਸਮੂਹ 'ਚ ਪਰਤੀ ਰੌਣਕ, 125 ਦਸਤਾਵੇਜ਼ ਹੋਏ ਰਜਿਸਟਰ

ਅੰਮਿ੍ਤਸਰ, 25 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਤਹਿਸੀਲ ਸਮੂਹ 'ਚ ਇਕ ਵਾਰ ਫਿਰ ਤੋਂ ਰੌਣਕ ਪਰਤ ਆਈ | ਸੋਮਵਾਰ ਨੂੰ ਲੋਕਾਂ ਦੀ ਵੱਡੀ ਗਿਣਤੀ ਆਪਣਾ ਕੰਮਕਾਜ਼ ਕਰਵਾਉਣ ਲਈ ਤਹਿਸੀਲ ਸਮੂਹ 'ਚ ਪਹੁੰਚੀ ਅਤੇ ਦੋਵ੍ਹਾਂ ...

ਪੂਰੀ ਖ਼ਬਰ »

ਬਲਾਕ ਤਰਸਿੱਕਾ 'ਚ ਬੇਟੀਆਂ ਦੇ ਨਾਂਅ 'ਤੇ ਪੈਸੇ ਆਉਣ ਤਹਿਤ ਲੋਕਾਂ ਨਾਲ ਹੋ ਰਹੀ ਹੈ ਠੱਗੀ

ਤਰਸਿੱਕਾ, 25 ਮਾਰਚ (ਅਤਰ ਸਿੰਘ ਤਰਸਿੱਕਾ)-ਪਿਛਲੇ ਸਾਲ ਵਾਂਗ ਹੀ ਇਸ ਸਾਲ ਵੀ ਪਿਛਲੇ ਦੋ ਹਫ਼ਤਿਆਂ ਤੋਂ ਬਲਾਕ ਤਰਸਿੱਕਾ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ'' ਫ਼ਾਰਮ ਭਰ ਕੇ ਡਾਕਘਰਾਂ ...

ਪੂਰੀ ਖ਼ਬਰ »

ਨਗਰ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ, ਇਕ ਖੋਖਾ ਤੋੜਿਆ

ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਸਥਾਨਕ ਇਸਲਾਮਾਬਾਦ ਇਲਾਕੇ ਵਿਚ ਨਾਜਾਇਜ ਤੌਰ 'ਤੇ ਬਣ ਰਹੇ ਖੋਖੇ ਨੂੰ ਤੋੜਿਆ ਹੈ | ਇਸ ਤੋਂ ਇਲਾਵਾ ਇਸ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ...

ਪੂਰੀ ਖ਼ਬਰ »

ਚੌਹਾਨ ਵਿਖੇ ਸਲਾਨਾ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਅੱਜ

ਟਾਂਗਰਾ, 25 ਮਾਰਚ (ਹਰਜਿੰਦਰ ਸਿੰਘ ਕਲੇਰ)¸ਪਿੰਡ ਚੌਹਾਨ ਵਿਖੇ ਤੀਸਰਾ ਸਲਾਨਾ ਫੁੱਟਬਾਲ ਟੂਰਨਾਮੈਂਟ ਐਡਵੋਕੇਟ ਅਕਾਸ਼ਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆ ਮੋਹਤਬਰਾਂ ਨੇ ਦੱਸਿਆ ਕਿ ਇਹ ਫੁੱਟਬਾਲ ...

ਪੂਰੀ ਖ਼ਬਰ »

ਗਤਕਾ ਨਹੀਂ ਬਲਕਿ ਗਤਕਾ ਲੀਗ ਸਬੰਧੀ ਲੋਗੋ ਰਜਿਸਟਰਡ ਕਰਵਾਇਆ ਹੈ-ਇੰਡੀਅਨ ਗਤਕਾ ਫੈਡਰੇਸ਼ਨ

ਅੰਮਿ੍ਤਸਰ, 25 ਮਾਰਚ (ਜਸਵੰਤ ਸਿੰਘ ਜੱਸ)-ਖ਼ਾਲਸਾਈ ਸ਼ਸ਼ਤਰ ਵਿੱਦਿਆ ਗਤਕੇ ਨੂੰ ਪੇਟੈਂਟ ਕਰਵਾਏ ਜਾਣ ਦੇ ਵਿਰੁੱਧ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚੇ ਬੀਤੇ ਦਿਨੀਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਅੱਜ ...

ਪੂਰੀ ਖ਼ਬਰ »

ਉੱਤਰਾਖੰਡ ਦੀ ਕੁੜੀ ਸ੍ਰੀ ਦਰਬਾਰ ਸਾਹਿਬ 'ਚ ਪਰਿਵਾਰ ਨਾਲੋਂ ਵਿਛੜੀ, ਕੋਈ ਥਹੁ ਪਤਾ ਨਾ ਲੱਗਾ

ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾ ਲਈ ਆਉਂਦੇ ਸ਼ਰਧਾਲੂਆਂ ਤੇ ਸੈਲਾਨੀਆਂ ਦੇ ਗੁੰਮ ਹੋਣ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਪਿਛਲੇ ਦੱਸ ਦਿਨਾਂ 'ਚ ਤਿੰਨ ਹੋਰ ਸ਼ਰਧਾਲੂਆਂ ਦੇ ਗੁੰਮ ਹੋਣ 'ਚ ਇਕ ਹੋਰ ਇਜ਼ਾਫਾ ਉਸ ਵੇਲੇ ਹੋਇਆ ਜਦੋਂ ਕਿ ...

ਪੂਰੀ ਖ਼ਬਰ »

ਪਿ੍ੰ: ਰਾਜੀਵ ਕੁਮਾਰ ਸ਼ਰਮਾ ਕੌਮਾਂਤਰੀ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਨਾਮਜ਼ਦ

ਅੰਮਿ੍ਤਸਰ, 25 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗਲੋਬਲ ਇਨਕਲੂਸਿਵ ਐਜੁਕੇਸ਼ਨ ਨੈਟਵਰਕ (ਜੀ. ਆਈ. ਈ. ਐਨ.) ਵਲੋਂ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੂੰ ਕੌਮਾਂਤਰੀ ਸਲਾਹਕਾਰ ਪਰਿਸ਼ਦ (ਆਈ. ਏ. ਸੀ.) ਦਾ ਮੈਂਬਰ ਜਦਕਿ ਸਪਰਿੰਗ ਡੇਲ ਸਕੂਲ ਦੀ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਬਾਰੇ ਲੋਕ ਰਹਿਣ ਸੁਚੇਤ-ਸੀ: ਡੀ: ਪੀ: ਓ: ਜੰਡਿਆਲਾ

ਨਵਾਂ ਪਿੰਡ, 25 ਮਾਰਚ (ਜਸਪਾਲ ਸਿੰਘ)-ਸੀ: ਡੀ: ਪੀ: ਓ: ਬਲਾਕ ਜੰਡਿਆਲਾ ਗੁਰੂ ਮੈਡਮ ਕੁਲਦੀਪ ਕੌਰ ਵਲੋਂ ਸਰਕਾਰ ਦੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦੇ ਬਾਰੇ 'ਚ 'ਅਜੀਤ' ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਵੇਖਣ 'ਚ ਆਇਆ ਹੈ ਕਿ ਕੁਝ ਸਰਕਾਰੀ ਵਿਅਕਤੀ ਅਤੇ ਦਲਾਲ ਇਸ ...

ਪੂਰੀ ਖ਼ਬਰ »

'ਰਿਵਰਡੇਲ ਕਾਨਵੈਂਟ ਸਕੂਲ ਫ਼ਤਿਹਪੁਰ ਰਜਪੂਤਾਂ' ਇਲਾਕੇ ਲਈ ਹੋਵੇਗਾ ਵਰਦਾਨ ਸਾਬਤ-ਥਿੰਦ

ਨਵਾਂ ਪਿੰਡ, 25 ਮਾਰਚ (ਜਸਪਾਲ ਸਿੰਘ)-ਰਿਵਰਡੇਲ ਕਾਨਵੈਂਟ ਸਕੂਲ ਫ਼ਤਿਹਪੁਰ ਰਾਜਪੂਤਾਂ ਜਿਸਦਾ ਉਦਘਾਟਨ ਪਿਛਲੀ ਦਿਨੀਂ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਮੁੱਖ ਸਿੱਖਿਆ ਸ਼ਾਸ਼ਤਰੀ ਸ: ਮਾਰਟਿਨ ਸਿੰਘ ਵਲੋਂ ਕੀਤਾ ਗਿਆ | ਮਸੂਰੀ ਵਿੱਦਿਅਕ ਸੰਸਥਾਵਾਂ ਦੇ ...

ਪੂਰੀ ਖ਼ਬਰ »

ਗੁਰੁੂ ਨਾਨਕ ਦੇਵ ਹਸਪਤਾਲ 'ਚ ਲਾਈ ਸੁਰੱਖਿਆ ਬਣੀ ਮਰੀਜ਼ਾਂ ਦੇ ਵਾਰਸਾਂ ਦੀ ਪ੍ਰੇਸ਼ਾਨੀ ਦਾ ਸਬੱਬ

ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਹਸਪਤਾਲ 'ਚ ਹੁੰਦੀਆਂ ਚੋਰੀਆਂ, ਛੇੜਛਾੜ ਤੇ ਹਿੰਸਕ ਵਾਰਦਾਤਾਂ ਉਪਰੰਤ ਲਾਈ ਸੁਰੱਖਿਆ ਆਮ ਲੋਕਾਂ ਦੇ ਰਾਸ ਨਹੀਂ ਆ ਰਹੀ | ਐਮਰਜੈਂਸੀ ਦੇ ਬਾਹਰ ਖੜੇ ਗਾਰਦ ਕੇਵਲ ਮਰੀਜ਼ਾਂ ਦੇ ਵਾਰਸਾਂ ਦੀ ਪ੍ਰੇਸ਼ਾਨੀ ਦਾ ਹੀ ...

ਪੂਰੀ ਖ਼ਬਰ »

ਰੇਲਵੇ ਵਿਭਾਗ ਨੇ ਦਿੱਤੀ ਛੇਹਰਟਾ ਰੇਲਵੇ ਸਟੇਸ਼ਨ ਤੋਂ ਖਾਸਾ ਸਟੇਸ਼ਨ 'ਤੇ ਗੁਡਜ਼ ਟਰਮੀਨਲ ਸ਼ਿਫਟ ਕਰਨ ਦੀ ਮਨਜ਼ੂਰੀ

ਅੰਮਿ੍ਤਸਰ, 25 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਰੇਲਵੇ ਮੰਤਰਾਲੇ ਨੇ ਕੁੱਝ ਸਾਲ ਪਹਿਲਾਂ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਰੇਲਵੇ ਆਵਾਜਾਈ ਦਾ ਕੁੱਝ ਭਾਰ ਘਟਾਉਣ ਲਈ ਇਥੋਂ ਕੁੱਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਛੇਹਰਟਾ ਰੇਲਵੇ ਸਟੇਸ਼ਨ ਨੂੰ ਟਰਮੀਨਲ ਰੇਲਵੇ ਸਟੇਸ਼ਨ ...

ਪੂਰੀ ਖ਼ਬਰ »

ਡਿਪਟੀ ਡਾਇਰੈਕਟਰ ਸੁਭਾਸ਼ ਮਹਾਜਨ ਵਲੋਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ

ਅੰਮਿ੍ਤਸਰ, 25 ਮਾਰਚ (ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦਾ ਵਿਗਿਆਨ ਅਤੇ 12ਵੀਂ ਜਮਾਤ ਦਾ ਇਕਨਾਮਿਕਸ ਵਿਸ਼ੇ ਦੀ ਪ੍ਰੀਖਿਆ ਕਰਵਾਈ ਗਈ, ਜਿਸ 'ਚ ਡਿਪਟੀ ਡਾਇਰੈਕਟਰ ਸੁਭਾਸ਼ ਮਹਾਜਨ ਦੀ ਟੀਮ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਅੰਗਰੇਜ਼ੀ ਸ਼ਾਸਨ ਦੀਆਂ ਯਾਦਾਂ ਤਾਜ਼ਾ ਕਰੇਗੀ ਕਚਹਿਰੀ ਦੀ ਡੇਢ ਸਦੀ ਪੁਰਾਣੀ ਇਮਾਰਤ

ਸੁਰਿੰਦਰ ਕੋਛੜ ਅੰਮਿ੍ਤਸਰ, 25 ਮਾਰਚ -ਸੰਨ 1876 'ਚ ਅੰਮਿ੍ਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਸੀ. ਐਚ. ਹਾਲ ਦੇ ਕਾਰਜਕਾਲ ਸਮੇਂ ਉਸਾਰੀ ਗਈ ਜ਼ਿਲ੍ਹਾ ਕਚਹਿਰੀ ਦੀ ਇਮਾਰਤ ਦੀ ਸਾਲ 2013 'ਚ ਮਨਿਸਟਰੀ ਆਫ਼ ਅਰਬਨ ਡਿਵੈਲਪਮੈਂਟ ਵਲੋਂ ਹਿਰਦੈ ਪ੍ਰੋਜੈਕਟ ਅਧੀਨ ਸ਼ੁਰੂ ਕੀਤੀ ਗਈ ...

ਪੂਰੀ ਖ਼ਬਰ »

ਫ਼ਿਲਮ ਰੱਬ ਦਾ ਰੇਡੀਓ-2 ਦੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਨਵੀਂ ਆ ਰਹੀ ਪੰਜਾਬੀ ਫ਼ਿਲਮ ਰੱਬ ਦਾ ਰੇਡੀਓ-2 ਦੀ ਟੀਮ ਫ਼ਿਲਮ ਦੇ ਪ੍ਰਚਾਰ ਲਈ ਪੁੱਜੀ | ਇਸ ਦੌਰਾਨ ਇਸ ਟੀਮ 'ਚ ਅਦਾਕਾਰ ਅਤੇ ਗਾਇਕ ਤਰਸੇਮ ਸਿੰਘ ਜੱਸੜ ਅਤੇ ਸਿੰਮੀ ਚਾਹਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਇਸ ...

ਪੂਰੀ ਖ਼ਬਰ »

ਲੁਟੇਰਿਆਂ ਵਲੋਂ ਖੋਹੀ ਗਈ ਸਕੂਟੀ ਬਰਾਮਦ, ਇਕ ਲੁਟੇਰਾ ਗਿ੍ਫ਼ਤਾਰ

ਬੰਡਾਲਾ, 25 ਮਾਰਚ (ਅਮਰਪਾਲ ਸਿੰਘ ਬੱਬੂ)-ਲੁੱਟ ਖਸੁਟ ਕਰਨ ਵਾਲੇ ਅਤੇ ਦੂਸਰੇ ਅਸਮਾਜਿਕ ਤੱਤਾਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਸੁੰਨਸਾਨ ਥਾਂਵਾਂ, ਲਿੰਕ ਸੜਕਾਂ, ਡਰੇਨਾ ਅਤੇ ਨਹਿਰ ਦੀਆਂ ਪੁਲੀਆਂ ਉਪਰ ਵਿਸ਼ੇਸ਼ ਨਾਕਾ ਲਗਾ ਕੇ ਮੁਹਿੰਮ ਵਿੱਢੀ ਗਈ ਹੈ ¢ ਇਸੇ ਲੜੀ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਅੰਮਿ੍ਤਸਰ, 25 ਮਾਰਚ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਦੇ ਪਿਤਾ ਸ: ਮਹਿੰਦਰ ਸਿੰਘ (80) ਅੱਜ ਅਕਾਲ ਚਲਾਣਾ ਕਰ ਗਏ | ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜੋ ਜਾਨ-ਲੇਵਾ ਸਾਬਤ ਹੋਇਆ | ਉਨ੍ਹਾਂ ਦੇ ਅਕਾਲ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. ਦੇ ਜਲੰਧਰ ਰਿਜਨਲ ਕੈਂਪਸ ਦੇ ਡਾ: ਦੀਪ ਕਮਲ ਕੌਰ ਰੰਧਾਵਾ ਨੂੰ ਮਿਲਿਆ ਕੌਮੀ ਖੋਜ ਪੁਰਸਕਾਰ

ਅੰਮਿ੍ਤਸਰ, 25 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਲੰਧਰ ਸਥਿਤ ਰਿਜਨਲ ਕੈਂਪਸ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਸੀਨੀਅਰ ਅਧਿਆਪਕ ਡਾ: ਦੀਪ ਕਮਲ ਕੌਰ ਰੰਧਾਵਾ ਨੂੰ ਆਈ. ਐਸ. ਟੀ. ਈ. ਐੱਨ. ਕੌਮੀ ਖੋਜ ...

ਪੂਰੀ ਖ਼ਬਰ »

ਉਦੋਨੰਗਲ ਦੀ ਪੰਚਾਇਤ ਵਲੋਂ ਬਾਜ਼ੀਗਰ ਬਰਾਦਰੀ ਦੇ ਪੋ੍ਰਗਰਾਮਾਂ 'ਚ ਵਰਤਨ ਵਾਸਤੇ ਬਰਤਨ ਭੇਟ

ਚੌਕ ਮਹਿਤਾ, 25 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਪਿੰਡ ਉਦੋਨੰਗਲ ਦੀ ਸਰਪੰਚ ਗ੍ਰਾਮ ਪੰਚਾਇਤ ਵਲੋ੍ਹਾ ਪਿੰਡ ਦੇ ਬਜ਼ੀਗਰ ਬਰਾਦਰੀ ਦੇ ਪਰਿਵਾਰਾਂ ਨੂੰ ਵਿਆਹ ਸ਼ਾਦੀ, ਹੋਰ ਸਾਂਝੇ ਪੋ੍ਰਗਰਾਮ 'ਚ ਵਰਤੋਂ ਵਾਸਤੇ 100-100 ਵੱਖ-ਵੱਖ ਤਰ੍ਹਾਂ ਦੇ ਬਰਤਨ (ਭਾਂਡੇ) ਦਿੱਤੇ ਗਏ | ਇਸ ...

ਪੂਰੀ ਖ਼ਬਰ »

ਸੰਦੀਪ ਸਿੰਘ ਏ. ਆਰ. ਨੇ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਵਿਖੇ ਮੱਥਾ ਟੇਕਿਆ

ਜੰਡਿਆਲਾ ਗੁਰੂ, 25 ਮਾਰਚ (ਰਣਜੀਤ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੀਨੀਅਰ ਯੂਥ ਆਗੂ ਸ: ਸੰਦੀਪ ਸਿੰਘ ਏ. ਆਰ. ਨੂੰ ਯੂਥ ਅਕਾਲੀ ਦਲ ਦਾ ਕੋਰ ਕਮੇਟੀ ਮੈਂਬਰ ਨਿਯੁਕਤ ਕਰਨ 'ਤੇ ਉਨ੍ਹਾਂ ਨੇ ਅੱਜ ਆਪਣੇ ਪਿਤਾ ਤੇ ਸਾਬਕਾ ਵਿਧਾਇਕ ਸ: ਮਲਕੀਅਤ ਸਿੰਘ ਏ. ਆਰ. ਤੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਨੇ ਸਰਕਾਰ ਦੀ ਵਾਅਦਾ ਖਿਲਾਫ਼ੀ 'ਤੇ ਪ੍ਰਗਟਾਇਆ ਰੋਸ

ਅਜਨਾਲਾ, 25 ਮਾਰਚ (ਸੁੱਖ ਮਾਹਲ)-ਕਿਰਤੀ ਕਿਸਾਨ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲ੍ਹਾਂ ਦੀ ਅਗਵਾਈ 'ਚ ਇਥੋਂ ਨੇੜਲੇ ਪਿੰਡ ਡੱਬਰ ਵਿਖੇ ਹੋਈ, ਜਿਸ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਵਲੋਂ ...

ਪੂਰੀ ਖ਼ਬਰ »

ਕਾਂਗਰਸੀ ਤੇ ਇਸਾਈ ਆਗੂ ਸੋਨੂੰ ਜਾਫਰ ਦੇ ਘਰ ਛਾਪੇਮਾਰੀ ਤੋਂ ਈਸਾਈ ਭਾਈਚਾਰਾ ਗੁੱਸੇ 'ਚ

ਗੱਗੋਮਾਹਲ, 25 ਮਾਰਚ (ਬਲਵਿੰਦਰ ਸਿੰਘ ਸੰਧੂ)¸ਪੰਜਾਬ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਤੇ ਕ੍ਰਿਸ਼ਚਨ ਸਮਾਜ ਫਰੰਟ ਦੇ ਸੂਬਾ ਪ੍ਰਧਾਨ ਸੋਨੂੰ ਜਾਫਰ ਦੇ ਜੱਦੀ ਪਿੰਡ ਜਾਫਰ ਕੋਟ ਵਿਖੇ ਖੇਤਾਂ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪੁਲਿਸ ਥਾਣਾ ਅਜਨਾਲਾ ਦੀ ਪੁਲਿਸ ...

ਪੂਰੀ ਖ਼ਬਰ »

ਕੱਲ੍ਹ ਵਿਸ਼ਵ ਥਿਏਟਰ ਦਿਵਸ ਮੌਕੇ ਨਵੀਂ ਟੈਲੀ ਫ਼ਿਲਮ 'ਜੀ ਆਇਆਂ ਨੂੰ ' ਹੋਵੇਗੀ ਰਿਲੀਜ਼-ਸੰਧੂ, ਰੰਧਾਵਾ

ਅਜਨਾਲਾ, 25 ਮਾਰਚ (ਐਸ. ਪ੍ਰਸ਼ੋਤਮ)-ਸ਼ਾਨ ਅਤੇ ਕ੍ਰਿਏਟਰ ਫਿਲਮਜ਼ ਦੀ ਨਵੀਂ ਟੈਲੀ ਫ਼ਿਲਮ 'ਜੀ ਆਇਆਂ ਨੂੰ ' ਵਿਸ਼ਵ ਥਿਏਟਰ ਦਿਵਸ ਮੌਕੇ 27 ਮਾਰਚ ਨੂੰ ਰਿਲੀਜ਼ ਹੋਵੇਗੀ | ਅੱਜ ਇਥੇ ਇਹ ਜਾਣਕਾਰੀ ਫ਼ਿਲਮ ਦੇ ਨਿਰਦੇਸ਼ਕ ਗੁਰਪ੍ਰੀਤ ਸੰਧੂ ਰਾਜੀਆਂ ਤੇ ਕਹਾਣੀਕਾਰ ਗੁਰ ...

ਪੂਰੀ ਖ਼ਬਰ »

ਨਿਰਮਲ ਗਿੱਲ 'ਰੂਹ' ਗੀਤ ਨਾਲ ਆਏ ਚਰਚਾ 'ਚ

ਸਠਿਆਲਾ, 25 ਮਾਰਚ (ਜਗੀਰ ਸਿੰਘ ਸਫਰੀ)¸ਕਸਬਾ ਸਠਿਆਲਾ ਦੇ ਉਭਰਦੇ ਕਲਾਕਾਰ ਨਿਰਮਲ ਗਿੱਲ 'ਰੂਹ' ਗੀਤ ਨਾਲ ਖ਼ੂਬ ਚਰਚਾ ਵਿਚ ਹਨ | ਕਲਾਕਾਰ ਨਿਰਮਲ ਗਿੱਲ ਨੇ ਦੱਸਿਆ ਕਿ ਗੀਤਕਾਰ ਮਾ: ਨਛੱਤਰ ਬੱਲ ਵਲੋਂ ਲਿਖੇ ਗਏ ਗੀਤ 'ਰੂਹ' ਦੀ ਵੀਡਿੳ ਡਾਇਰੈਕਟਰ ਗੁਰੀ ਗਰੇਵਾਲ ਦੁਆਰਾ ...

ਪੂਰੀ ਖ਼ਬਰ »

ਪ੍ਰੀਤ ਨਗਰ ਵਿਖੇ ਆਨੰਦ ਜੋੜੀ ਸਿਮਰਤੀ ਪੁਰਸਕਾਰ ਸਮਾਰੋਹ ਕਰਵਾਇਆ

ਲੋਪੋਕੇ, 25 ਮਾਰਚ (ਗੁਰਵਿੰਦਰ ਸਿੰਘ ਕਲਸੀ)-ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੁਪਨਿਆਂ ਦੀ ਵਰੋਸਾਈ ਧਰਤੀ ਪ੍ਰੀਤ ਨਗਰ ਸਥਿਤ ਪ੍ਰੀਤ ਭਵਨ ਵਿਖੇ ਅੱਜ ਪਹਿਲਾ ਆਨੰਦ ਜੋੜੀ ਸਿਮਰਤੀ ਪੁਰਸਕਾਰ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੁਖ ਮਹਿਮਾਨ ਵਜੋਂ ਡਾ: ਸਵਰਾਜਬੀਰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਸਮਾਰਟ ਸਕੂਲ ਪ੍ਰੋਜੈਕਟ ਅਧੀਨ ਡਬਲ-ਡੈਸਕ ਅਤੇ ਬੋਰਡ ਪਹੁੰਚਣੇ ਸ਼ੁਰੂ

ਅਜਨਾਲਾ, 25 ਮਾਰਚ (ਸੁੱਖ ਮਾਹਲ)-ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਕੂਲਾਂ 'ਚ ਬਣਦੀਆਂ ਮੁੱਢਲੀਆਂ ਸਹੂਲਤਾਂ ਦੇਣ ਲਈ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ...

ਪੂਰੀ ਖ਼ਬਰ »

ਵਿਰਸਾ ਵਿਹਾਰ ਵਿਖੇ ਚਲ ਰਹੇ ਨਾਟਕ ਮੇਲੇ ਵਿਚ 'ਫੈਸਲੇ' ਨਾਟਕ ਦਾ ਹੋਇਆ ਮੰਚਨ

ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਵਿਖੇ ਚਲ ਰਹੇ ਅੰਮਿ੍ਤਸਰ ਰੰਗਮੰਚ ਉਤਸਵ ਦੌਰਾਨ ਅੱਜ ਤਾਬੀਰ ਥੀਏਟਰ ਐਸੋਸੀਏਸ਼ਨ ਅੰਮਿ੍ਤਸਰ ਦੀ ਟੀਮ ਵਲੋਂ ਸ਼ੰਕਰ ਸ਼ੇਸ਼ ਦਾ ਲਿਖਿਆ ਅਤੇ ਅਮਨਦੀਪ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ 'ਫ਼ੈਸਲਾ' ਦਾ ...

ਪੂਰੀ ਖ਼ਬਰ »

ਅਮਨਦੀਪ ਪ੍ਰੀਮੀਅਰ ਲੀਗ ਦੇ ਦੂਜੇ ਦਿਨ ਹਰਿਆਣਾ ਕ੍ਰਿਕਟ ਲੀਗ ਤੇ ਅਮਨਦੀਪ ਕ੍ਰਿਕਟ ਅਕੈਡਮੀ ਰਹੀਆਂ ਜੇਤੂ

ਅੰਮਿ੍ਤਸਰ, 25 ਮਾਰਚ (ਜੱਸ)-ਅਮਨਦੀਪ ਗਰੁੱਪ ਆਫ ਹਾਸਪੀਟਲ ਦੀ ਅਗਵਾਈ 'ਚ ਇਥੇ ਕਰਵਾਈ ਜਾ ਰਹੀ ਅਮਨਦੀਪ ਪ੍ਰੀਮੀਅਰ ਲੀਗ-2019 ਕ੍ਰਿਕਟ ਟੂਰਨਾਮੈਂਟ ਦੇ ਅੱਜ ਦੂਜੇ ਦਿਨ 2 ਮੈਚ ਖੇਡੇ ਗਏ | ਪਹਿਲਾ ਮੈਚ ਹਰਿਆਣਾ ਕ੍ਰਿਕਟ ਲੀਗ ਅਤੇ ਅਜੀਤ ਮੈਮੋਰੀਅਲ ਕਿ੍ਕੇਟ ਕਲੱਬ ...

ਪੂਰੀ ਖ਼ਬਰ »

ਆਸਟ੍ਰੇਲੀਆ ਇਮੀਗ੍ਰੇਸ਼ਨ ਵਿਭਾਗ ਵਲੋਂ ਵਿਦਿਆਰਥੀਆਂ ਲਈ ਖੋਲ੍ਹੇ ਗਏ ਹਨ ਸਪਾਊਸ ਤੇ ਸਟੱਡੀ ਵੀਜ਼ੇ- ਗੈਵੀ ਕਲੇਰ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)- ਪੰਜਾਬ ਦੀ ਨਾਮਵਰ ਸੰਸਥਾ ਟੀਮ ਗਲੋਬਲ ਵਲੋਂ ਸਪਾਊਸ ਤੇ ਸਟੱਡੀ ਵੀਜ਼ੇ 'ਤੇ ਆਸਟ੍ਰੇਲੀਆ ਜਾਣ ਸਬੰਧੀ ਵਿਦਿਆਰਥੀਆਂ ਨੂੰ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਵਿਚ ਬੜੇ ਹੀ ਆਸਾਨੀ ਨਾਲ ਆਸਟ੍ਰੇਲੀਆ ਦਾ ਸਟੱਡੀ ਤੇ ਸਪਾਊਸ ...

ਪੂਰੀ ਖ਼ਬਰ »

ਨਿਗਮ ਕਮਿਸ਼ਨਰ ਨੇ ਕੀਤੀ ਵੱਖ-ਵੱਖ ਵਿਭਾਗਾਂ ਦੀ ਅਚਨਚੇਤੀ ਚੈਕਿੰਗ

ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਸ: ਹਰਬੀਰ ਸਿੰਘ ਵਲੋਂ ਅੱਜ ਨਿਗਮ ਦੇ ਵੱਖ-ਵੱਖ ਵਿਭਾਗਾਂ ਦੀ ਅਚਨਚੇਤੀ ਜਾਂਚ ਕੀਤੀ | ਇਸ ਦੌਰਾਨ ਉਨ੍ਹਾਂ ਨੇ ਜਨਮ ਮੌਤ ਵਿਭਾਗ, ਪੁਛਗਿੱਛ ਕਾਉਂਟਰ ਅਤੇ ਬਿਲਡਿੰਗ ਵਿਭਾਗ ਦਾ ਦੌਰਾ ਕੀਤਾ | ...

ਪੂਰੀ ਖ਼ਬਰ »

ਮੋਬਾਈਲ ਫ਼ੋਨ ਦਾ ਜ਼ਿਆਦਾ ਇਸਤੇਮਾਲ ਕਰਨਾ ਕੰਨਾਂ ਲਈ ਹਾਨੀਕਾਰਕ -ਡਾ: ਰੰਧਾਵਾ

ਚੌਕ ਮਹਿਤਾ, 25 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਮੋਬਾਈਲ ਫੋਨ ਅਤੇ ਹੈਾਡਫ਼ੋਨ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਕੰਨਾਂ ਲਈ ਹਾਨੀਕਾਰਕ ਸਾਬਤ ਹੋ ਰਿਹਾ ਹੈ | ਇਹ ਜਾਣਕਾਰੀ ਕੰਨਾਂ ਦੇ ਸਪੈਸ਼ਲਿਸਟ ਡਾ: ਰਾਜਬਰਿੰਦਰ ਸਿੰਘ ਰੰਧਾਵਾ ਗੁਰਸ਼ੇਰ ਕਲੀਨਿਕ ਗੁਰਦੁਆਰਾ ਗੁਰੂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX