ਤਾਜਾ ਖ਼ਬਰਾਂ


ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਸ਼ਾਹਕੋਟ, 23 ਅਪ੍ਰੈਲ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਤੇ ਪੁਲ ਉੱਪਰ ਅੱਜ ਦੇਰ ਰਾਤ ਨਾਕੇ ਦੌਰਾਨ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ...
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  1 day ago
ਹੁਸ਼ਿਆਰਪੁਰ ,23 ਅਪ੍ਰੈਲ - ਟਿਕਟ ਕੱਟੇ ਜਾਣ ਪਿੱਛੋਂ ਬੋਲੇ ਵਿਜੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਉਨ੍ਹਾਂ ਨੇ 'ਟਵਿੱਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾਇਆ...
ਆਈ.ਪੀ.ਐੱਲ 2019 : ਹੈਦਰਾਬਾਦ ਨੇ ਚੇਨਈ ਨੂੰ ਦਿੱਤਾ ਜਿੱਤਣ ਲਈ 176 ਦੌੜਾਂ ਦਾ ਟੀਚਾ
. . .  1 day ago
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਗੁਰਦਾਸਪੁਰ ਤੋਂ ਸੰਨੀ ਦਿਉਲ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਚੇਨਈ ਵੱਲੋਂ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਜੈਸ਼ ਨੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
. . .  1 day ago
ਲਖਨਊ, 23 ਅਪ੍ਰੈਲ- ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਸਮੇਤ ਕਈ ਵੱਡੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਇਕ ਚਿੱਠੀ ਦੇ ਜਰੀਏ ਦਿੱਤੀ ....
7.50 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਮੋਗਾ, 23 ਅਪ੍ਰੈਲ- ਮੋਗਾ ਦੇ ਪਿੰਡ ਕੋਟ ਈਸੇ ਖਾਂ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਤੋਂ ਡੇਢ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਮੋਗਾ ਦੇ ਪਿੰਡ ਦੋਲੇ ਵਾਲਾ ਵਿਖੇ ਸਪਲਾਈ ਹੋਣੀ ਸੀ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ .....
ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)- ਲੋਕ ਸਭਾ ਹਲਕਾ ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਗੁਰਨਾਮ ਸਿੰਘ ਅਤੇ ਜਸਵੀਰ ਸਿੰਘ ....
ਗੌਤਮ ਗੰਭੀਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ....
ਬਿਹਾਰ 'ਚ ਸ਼ਾਮ 5 ਵਜੇ ਤੱਕ 54.91 ਫ਼ੀਸਦੀ ਹੋਈ ਵੋਟਿੰਗ
. . .  1 day ago
ਮਿਆਂਮਾਰ 'ਚ ਜੇਡ ਖਾਣ ਦੇ ਕੋਲ ਢਿਗਾਂ ਡਿੱਗਣ ਕਾਰਨ 90 ਲੋਕਾਂ ਦੀ ਮੌਤ
. . .  1 day ago
ਯਾਂਗੂਨ, 23 ਅਪ੍ਰੈਲ- ਮਿਆਂਮਾਰ ਦੇ ਉੱਤਰੀ ਸੂਬੇ ਕਚਿਨ 'ਚ ਜੇਡ (ਇੱਕ ਤਰ੍ਹਾਂ ਦਾ ਹਰਾ ਪੱਥਰ) ਦੀ ਇੱਕ ਖਾਣ ਦੇ ਕੋਲ ਕਚਰੇ ਦੇ ਵਿਸ਼ਾਲ ਢੇਰ ਦੇ ਖਿਸਕਣ ਕਾਰਨ ਘੱਟੋ-ਘੱਟ 90 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲਾਪਤਾ ਹਨ। ਮਿਆਂਮਾਰ ਦੇ ਮੀਡੀਆ ਨੇ ਦੱਸਿਆ...
ਪੁਲਵਾਮਾ 'ਚ ਹੋਏ ਬੰਬ ਧਮਾਕੇ 'ਚ ਲੋੜੀਂਦਾ ਅੱਤਵਾਦੀ ਬਠਿੰਡੇ ਤੋਂ ਗ੍ਰਿਫ਼ਤਾਰ
. . .  1 day ago
ਬਠਿੰਡਾ, 23 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਹੋਏ ਇੱਕ ਬੰਬ ਧਮਾਕੇ 'ਚ ਲੋੜੀਂਦੇ ਇੱਕ ਕਥਿਤ ਅੱਤਵਾਦੀ ਨੂੰ ਜੰਮੂ ਅਤੇ ਕਸ਼ਮੀਰ ਪੁਲਿਸ ਵਲੋਂ ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਅੱਤਵਾਦੀ ਦੀ...
ਬਿਲਕਿਸ ਬਾਨੋ ਨੂੰ ਨੌਕਰੀ, ਰਿਹਾਇਸ਼ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਸਾਲ 2002 ਗੁਜਰਾਤ ਦੰਗਿਆਂ 'ਚ ਜਬਰ ਜਨਾਹ ਦੀ ਪੀੜਤਾ ਬਿਲਕਿਸ ਬਾਨੋ ਨੂੰ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਮੰਗਲਵਾਰ ਨੂੰ ਗੁਜਰਾਤ ਸਰਕਾਰ ਨੂੰ ਕਿਹਾ.....
ਲੋਕ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ 'ਚ ਚੱਲੇ ਬੰਬ, ਝੜਪ 'ਚ ਇੱਕ ਵੋਟਰ ਦੀ ਮੌਤ
. . .  1 day ago
ਕੋਲਕਾਤਾ, 23 ਅਪ੍ਰੈਲ- ਲੋਕ ਸਭਾ ਚੋਣਾਂ 2019 ਦੇ ਤਹਿਤ ਤੀਜੇ ਪੜਾਅ ਲਈ ਹੋਈ ਵੋਟਿੰਗ ਦੌਰਾਨ ਪੱਛਮੀ ਬੰਗਾਲ 'ਚ ਕਈ ਥਾਈਂ ਹਿੰਸਾ ਦੇਖਣ ਨੂੰ ਮਿਲੀ। ਇੱਥੋਂ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਾਲੀਗ੍ਰਾਮ 'ਚ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਵਿਚਾਲੇ...
ਪਿੰਡ ਧੂਰਕੋਟ ਅਤੇ ਕਾਹਨੇਕੇ ਦੇ ਕਿਸਾਨਾਂ ਦੀ ਕਣਕ ਸੜ ਕੇ ਹੋਈ ਸੁਆਹ
. . .  1 day ago
ਇਸਲਾਮਿਕ ਸਟੇਟ ਨੇ ਲਈ ਸ੍ਰੀਲੰਕਾ 'ਚ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ
. . .  1 day ago
ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀ ਕਾਬੂ
. . .  1 day ago
ਅਟਾਰੀ ਬਾਰਡਰ 'ਤੇ ਕੰਮ ਕਰਦੇ ਕੁਲੀ ਵਲੋਂ ਆਰਥਿਕ ਬੋਝ ਕਾਰਨ ਖ਼ੁਦਕੁਸ਼ੀ
. . .  1 day ago
ਡਾ. ਮਨਮੋਹਨ ਸਿੰਘ ਨੇ ਆਸਾਮ 'ਚ ਪਾਈ ਵੋਟ
. . .  1 day ago
ਸ੍ਰੀਲੰਕਾ 'ਚ ਹੋਏ ਬੰਬ ਧਮਾਕਿਆਂ 'ਚ 45 ਬੱਚਿਆਂ ਦੀ ਵੀ ਗਈ ਜਾਨ
. . .  1 day ago
ਪਾਦਰੀ ਐਂਥਨੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ 'ਚ ਗਿਫ੍ਰਤਾਰ ਮੁਖ਼ਬਰ ਦੀ ਅਦਾਲਤ 'ਚ ਮੁੜ ਹੋਈ ਪੇਸ਼ੀ
. . .  1 day ago
26 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਭਰਨਗੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ
. . .  1 day ago
ਗੁਰਜੀਤ ਔਜਲਾ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਮੋਗੇ 'ਚ ਅੱਗ ਦੀ ਲਪੇਟ 'ਚ ਆਈ ਕਣਕ ਦੀ 44 ਏਕੜ ਫ਼ਸਲ, ਜ਼ਿਲ੍ਹੇ ਦੀ ਇਹ 7ਵੀਂ ਘਟਨਾ
. . .  1 day ago
ਨਿਊਜ਼ੀਲੈਂਡ ਦੀਆਂ ਮਸਜਿਦਾਂ 'ਚ ਹੋਏ ਕਤਲੇਆਮ ਦਾ ਬਦਲਾ ਸਨ ਸ੍ਰੀਲੰਕਾ ਦੇ ਧਮਾਕੇ
. . .  1 day ago
ਸੁਲਤਾਨਪੁਰ ਲੋਧੀ ਨੇੜਲੇ ਪਿੰਡ ਦੀਪੇਵਾਲ ਨੇੜੇ 125 ਏਕੜ ਕਣਕ ਸੜ ਕੇ ਹੋਈ ਸੁਆਹ
. . .  1 day ago
ਵਿੱਤ ਮੰਤਰੀ ਅਰੁਣ ਜੇਤਲੀ ਨੇ ਪਾਈ ਵੋਟ
. . .  1 day ago
ਮੋਗੇ 'ਚ ਅੱਗ ਲੱਗਣ ਕਾਰਨ ਕਣਕ ਦੀ 200 ਏਕੜ ਫ਼ਸਲ ਸੜ ਕੇ ਸੁਆਹ
. . .  1 day ago
ਸੁਖਬੀਰ ਬਾਦਲ ਨੇ ਅਬੋਹਰ ਤੋਂ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ
. . .  1 day ago
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  1 day ago
ਉੱਤਰ ਪ੍ਰਦੇਸ਼ 'ਚ 1 ਵਜੇ ਤੱਕ 35.49 ਫ਼ੀਸਦੀ ਹੋਈ ਵੋਟਿੰਗ
. . .  1 day ago
ਬਿਹਾਰ 'ਚ 12 ਵਜੇ ਤੱਕ 26.19 ਫ਼ੀਸਦੀ ਹੋਈ ਵੋਟਿੰਗ
. . .  1 day ago
ਮੇਰੀ ਲੜਾਈ ਰਜਵਾੜਾਸ਼ਾਹੀ ਖ਼ਿਲਾਫ਼-ਰਾਜਾ ਵੜਿੰਗ
. . .  1 day ago
ਐੱਲ. ਕੇ. ਅਡਵਾਨੀ ਨੇ ਪਾਈ ਵੋਟ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਅੱਜ ਫਿਰ ਅੱਗ ਲੱਗਣ ਕਾਰਨ ਕਈ ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਸੁਆਹ
. . .  1 day ago
ਵਾਢੀ ਸਮੇਂ ਕੰਬਾਈਨ 'ਚੋਂ ਨਿਕਲੀ ਚੰਗਿਆੜੀ ਨਾਲ ਕਣਕ ਨੂੰ ਲੱਗੀ ਅੱਗ
. . .  1 day ago
ਮੁੱਖ ਮੰਤਰੀ ਦੀ ਗੈਰ ਹਾਜ਼ਰੀ 'ਚ ਡਿੰਪਾ ਨੇ ਹਲਕਾ ਖਡੂਰ ਸਾਹਿਬ ਤੋਂ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਚੋਣ ਲੜਨਗੇ ਗਾਇਕ ਹੰਸ ਰਾਜ ਹੰਸ
. . .  1 day ago
ਰਾਜਾ ਵੜਿੰਗ ਨੇ ਬਠਿੰਡਾ 'ਚ ਪਹਿਲੀ ਰੈਲੀ ਨਾਲ ਕੀਤਾ ਚੋਣ ਮੁਹਿੰਮ ਦਾ ਕੀਤਾ ਆਗਾਜ਼
. . .  1 day ago
ਭਾਜਪਾ 'ਚ ਸ਼ਾਮਲ ਹੋਏ ਸੰਨੀ ਦਿਓਲ
. . .  1 day ago
ਡਾਂਸਰ ਦੀ ਹੱਤਿਆ ਦੇ ਦੋਸ਼ 'ਚ ਜੇਲ੍ਹ 'ਚ ਬੰਦ ਦੋਸ਼ੀ ਡਾਂਸਰ ਵਲੋਂ ਖ਼ੁਦਕੁਸ਼ੀ
. . .  1 day ago
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਭਾਈ ਲੌਂਗੋਵਾਲ ਨੇ ਰੱਖਿਆ ਯਾਦਗਾਰੀ ਗੇਟ ਦਾ ਨੀਂਹ ਪੱਥਰ
. . .  1 day ago
ਅਕਾਲੀ-ਭਾਜਪਾ ਉਮੀਦਵਾਰ ਸੁਖਬੀਰ ਬਾਦਲ ਅੱਜ ਅਬੋਹਰ ਤੋਂ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ
. . .  1 day ago
ਜਲਦ ਹੀ ਭਾਜਪਾ 'ਚ ਸ਼ਾਮਲ ਹੋਣਗੇ ਸੰਨੀ ਦਿਓਲ
. . .  1 day ago
ਉੱਤਰ ਪ੍ਰਦੇਸ਼ : ਭਾਜਪਾ ਵਰਕਰਾਂ ਨੇ ਪੋਲਿੰਗ ਬੂਥ ਅੰਦਰ ਦਾਖਲ ਹੋ ਕੇ ਚੋਣ ਅਧਿਕਾਰੀ ਨਾਲ ਕੀਤੀ ਕੁੱਟਮਾਰ
. . .  1 day ago
ਪੱਛਮੀ ਬੰਗਾਲ 'ਚ ਟੀ. ਐੱਮ. ਸੀ. ਵਰਕਰਾਂ 'ਤੇ ਸੁੱਟਿਆ ਗਿਆ ਦੇਸੀ ਬੰਬ, ਤਿੰਨ ਜ਼ਖ਼ਮੀ
. . .  1 day ago
ਅੰਨਾ ਹਜ਼ਾਰੇ ਨੇ ਪਾਈ ਵੋਟ
. . .  1 day ago
ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਗੌਤਮ ਗੰਭੀਰ ਰੂਪ ਨੇ ਕੱਢਿਆ ਰੋਡ ਸ਼ੋਅ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਚੇਤ ਸੰਮਤ 551
ਿਵਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਪੰਜਾਬ / ਜਨਰਲ

ਕਰਤਾਰਪੁਰ ਸਾਹਿਬ ਲਾਂਘੇ ਵਾਲੀ ਜ਼ਮੀਨ ਦਾ ਵਿਵਾਦ ਖ਼ਤਮ

ਡੇਰਾ ਬਾਬਾ ਨਾਨਕ, 25 ਮਾਰਚ (ਮਾਂਗਟ, ਵਤਨ, ਵਿਜੇ ਸ਼ਰਮਾ)-ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੀ ਜ਼ਮੀਨ ਦੇ ਮੁੱਲ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਚੱਲਦਾ ਵਿਵਾਦ ਅੱਜ ਉਸ ਵੇਲੇ ਖ਼ਤਮ ਹੋ ਗਿਆ ਜਦ ਸਬ-ਡੀਵਜਨ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ ਨੇ ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਕਿਸਾਨਾਂ ਨਾਲ ਇਕ ਅਹਿਮ ਮੀਟਿੰਗ ਕੀਤੀ | 4 ਘੰਟੇ ਦੇ ਕਰੀਬ ਲੰਬੀ ਚੱਲੀ ਇਸ ਮੀਟਿੰਗ ਦੌਰਾਨ ਐਸ.ਡੀ.ਐਮ. ਨੇ ਕਾਨੂੰਨ 'ਚ ਰਹਿੰਦਿਆਂ ਹੋਇਆਂ ਇਸ ਜ਼ਮੀਨ ਦਾ ਮੁੱਲ ਪਿਛਲੇ ਤਿੰਨ ਸਾਲਾਂ ਦੀਆਂ ਮਾਰਕੀਟ ਮੁੱਲ ਰਜਿਸਟਰੀਆਂ ਦੀ ਘੋਖ ਕਰਨ ਤੋ ਬਾਅਦ ਕਰੀਬ 17 ਲੱਖ ਰੁਪਏ ਮਿਥਿਆ ਗਿਆ ਹੈ | ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਲਾਂਘੇ ਅੰਦਰ ਆਉਣ ਵਾਲੀ ਕਿਸਾਨਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਦਾ ਮੁੱਲ ਕਰੀਬ 17 ਲੱਖ ਰੁਪਏ ਤੈਅ ਕੀਤਾ ਗਿਆ, ਜਿਸ 'ਤੇ 100 ਫ਼ੀਸਦੀ ਉਜਾੜਾ ਭੱਤਾ ਕਰੀਬ 34 ਲੱਖ ਰੁਪਏ ਪਰ ਏਕੜ ਬਣਦਾ ਹੈ ਤੇ ਅੱਜ ਤੋਂ ਲੈ ਕੇ ਜਦ ਤਕ ਪੈਸੇ ਨਹੀਂ ਮਿਲਦੇ ਉਸ ਦਾ 12 ਫ਼ੀਸਦੀ ਵਿਆਜ ਵੀ ਕਿਸਾਨਾਂ ਨੂੰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਤੋਂ ਇਲਾਵਾ ਇਸ ਜ਼ਮੀਨ ਦੀ ਫ਼ਸਲ ਦਾ ਮੁੱਲ ਟਿਊਬਵੈੱਲ ਤੇ ਰੁੱਖਾਂ ਦੇ ਪੈਸੇ ਵੱਖਰੇ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਦੀ ਵਪਾਰਕ ਤੇ ਘਰੇਲੂ ਜ਼ਮੀਨ ਦਾ ਮੁੱਲ ਵੱਖਰਾ ਦਿੱਤਾ ਜਾਵੇਗਾ | ਇਸ ਲੰਬੀ ਚੱਲੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਸਹਿਮਤੀ ਪ੍ਰਗਟਾਈ ਹੈ ਕਿ ਉਹ ਇਸ ਲਾਂਘੇ 'ਚ ਹੁਣ ਕੋਈ ਰੁਕਾਵਟ ਨਹੀਂ ਪਾਉਣਗੇ | ਕਿਸਾਨ ਸੂਬਾ ਸਿੰਘ ਤੇ ਮਾਸਟਰ ਨਰਿੰਦਰ ਸਿੰਘ ਨੇ ਕਿਹਾ ਕਿ ਐਸ.ਡੀ.ਐਮ. ਨੇ ਕਾਨੰੂਨ ਦੇ ਦਾਇਰੇ 'ਚ ਰਹਿ ਕੇ ਸਾਡੀ ਜ਼ਮੀਨ ਦਾ ਮੁਆਵਜ਼ਾ 17 ਲੱਖ ਰੁਪਏ ਪਰ ਏਕੜ ਨਿਸ਼ਚਿਤ ਕੀਤਾ ਹੈ, ਜਿਸ ਲਈ ਅਸੀਂ ਸਹਿਮਤੀ ਦੇ ਦਿੱਤੀ ਹੈ ਪਰ ਅਸੀਂ ਹੋਰ ਮੁਆਵਜ਼ਾ ਲੈਣ ਵਾਸਤੇ ਕੋਰਟ 'ਚ ਵੀ ਜਾਵਾਂਗੇ | ਇਸ ਮੌਕੇ ਨਾਇਬ ਤਹਿਸੀਲਦਾਰ ਰਾਜਪਿ੍ਤਪਾਲ ਸਿੰਘ, ਪਟਵਾਰੀ ਹਰਪ੍ਰੀਤ ਸਿੰਘ ਲਾਲੀ, ਆਰ.ਸੀ. ਨਰਿੰਦਰ ਸ਼ਰਮਾ, ਸਿਕੰਦਰ ਸਿੰਘ, ਕਿਸਾਨ ਬਲਦੇਵ ਸਿੰਘ, ਨਰਿੰਦਰ ਸਿੰਘ, ਸੂਬਾ ਸਿੰਘ, ਤਰਲੋਕ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਜੈਮਲ ਸਿੰਘ, ਸੁਰਜੀਤ ਸਿੰਘ, ਮੁਖਤਾਰ ਸਿੰਘ ਫ਼ੌਜੀ, ਜੋਗਿੰਦਰ ਸਿੰਘ, ਪਲਵਿੰਦਰ ਸਿੰਘ ਕੌਾਸਲਰ, ਗੁਰਪ੍ਰੀਤ ਸਿੰਘ, ਗੁਰਹਰਕੰਵਲਦੀਪ ਸਿੰਘ, ਸਰਬਜੀਤ ਸਿੰਘ, ਅੰਮਿ੍ਤਪਾਲ ਸਿੰਘ, ਪਰਮਿੰਦਰ ਸਿੰਘ, ਗੁਰਨਾਮ ਸਿੰਘ, ਸੋਨੂੰ ਰੰਧਾਵਾ, ਸ਼ਮਸ਼ੇਰ ਸਿੰਘ ਚੰਦੂ ਨੰਗਲ, ਤੇ ਬਾਬਾ ਸੁਖਦੇਵ ਸਿੰਘ ਆਦਿ ਹਾਜ਼ਰ ਸਨ |

ਸਲਫਾਸ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਤਹਿਸੀਲ ਕੰਪਲੈਕਸ ਦੀਆਂ ਛੱਤਾਂ 'ਤੇ ਚੜ੍ਹੇ ਕਿਸਾਨ

ਧੂਰੀ, 25 ਮਾਰਚ (ਸੰਜੇ ਲਹਿਰੀ, ਸੁਖਵੰਤ ਭੁੱਲਰ)- ਗੰਨਾ ਮਿੱਲ ਧੂਰੀ ਿਖ਼ਲਾਫ਼ ਕਿਸਾਨਾਂ ਦੀ ਲਗਪਗ 70 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਧੂਰੀ-ਸੰਗਰੂਰ ਮੁੱਖ ਮਾਰਗ 'ਤੇ ਲਗਾਏ ਗਏ ਧਰਨੇ ਦੇ 18ਵੇਂ ਦਿਨ ਅੱਕੇ ਹੋਏ ਕਿਸਾਨਾਂ ਵਲੋਂ ਅੱਜ ਐਸ.ਡੀ.ਐਮ. ਦਫ਼ਤਰ ਅਤੇ ...

ਪੂਰੀ ਖ਼ਬਰ »

ਤੇਜਿੰਦਰ ਪਾਲ ਸਿੰਘ ਸੰਧੂ ਕਾਂਗਰਸ 'ਚ ਸ਼ਾਮਿਲ

ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਸੀਨੀਅਰ ਅਕਾਲੀ ਨੇਤਾ ਤੇਜਿੰਦਰ ਪਾਲ ਸਿੰਘ ਸੰਧੂ ਦੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਨਾਲ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ...

ਪੂਰੀ ਖ਼ਬਰ »

ਚੋਣ ਕਮਿਸ਼ਨ ਨੇ 30 ਅਪ੍ਰੈਲ ਨੂੰ ਸੇਵਾ-ਮੁਕਤ ਹੋਣ ਵਾਲੇ ਅਧਿਕਾਰੀ ਨੂੰ ਚੋਣ ਅਧਿਕਾਰੀ ਲਗਾਇਆ

ਲੁਧਿਆਣਾ, 25 ਮਾਰਚ (ਪੁਨੀਤ ਬਾਵਾ)-ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਸਹਾਇਕ ਇਲੈਕਟ੍ਰੋਲ ਰਜਿਸਟ੍ਰੇਸ਼ਨ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ 'ਚ ਚੋਣ ਕਮਿਸ਼ਨ ਵਲੋਂ 30 ਅਪ੍ਰੈਲ ਨੂੰ ਸੇਵਾ-ਮੁਕਤ ਹੋਣ ਵਾਲੇ ਅਧਿਕਾਰੀ ਨੂੰ ...

ਪੂਰੀ ਖ਼ਬਰ »

ਬਿਜਲੀ ਬਿੱਲ ਨਾ ਭਰੇ ਜਾਣ 'ਤੇ ਸ਼ਹੀਦ ਸੁਖਦੇਵ ਦੇ ਜੱਦੀ ਘਰ ਦੀ ਬੱਤੀ ਗੁੱਲ

ਲੁਧਿਆਣਾ, 25 ਮਾਰਚ (ਪਰਮੇਸ਼ਰ ਸਿੰਘ)- ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲ਼ੇ ਸ਼ਹੀਦ ਸੁਖਦੇਵ ਦੇ ਇੱਥੇ ਸਥਿਤ ਜੱਦੀ ਘਰ ਦਾ ਬਿਜਲੀ ਕਨੈਕਸ਼ਨ ਬਿਲ ਨਾ ਭਰੇ ਜਾਣ 'ਤੇ ਕੱਟ ਦਿੱਤਾ ਗਿਆ ਹੈ | ਸ਼ਹਿਰ ਦੇ ਘੰਟਾ ਘਰ ਨੇੜਲੇ ਇਲਾਕੇ 'ਚ ਸ਼ਹੀਦ ਸੁਖਦੇਵ ਦਾ ਇਹ ...

ਪੂਰੀ ਖ਼ਬਰ »

ਲੁਧਿਆਣਾ ਤੋਂ ਅਕਾਲੀਆਂ ਵਲੋਂ ਸੁਖਦੇਵ ਸਿੰਘ ਢਿੱਲੋਂ ਦਾ ਨਾਂਅ ਅੱਗੇ

ਜਲੰਧਰ, 25 ਮਾਰਚ (ਮੇਜਰ ਸਿੰਘ)-ਸਨਅਤੀ ਸ਼ਹਿਰ ਲੁਧਿਆਣਾ ਦੀ ਵੱਕਾਰੀ ਸੀਟ ਲਈ ਅਕਾਲੀ ਆਗੂ ਸ: ਮਹੇਸ਼ਇੰਦਰ ਸਿੰਘ ਗਰੇਵਾਲ ਦੇ ਨਾਂਅ ਦਾ ਬਹੁਗਿਣਤੀ ਆਗੂਆਂ ਵਲੋਂ ਵਿਰੋਧ ਕੀਤੇ ਜਾਣ ਕਾਰਨ ਹੁਣ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕ ਸ: ਸੁਖਦੇਵ ਸਿੰਘ ਢਿੱਲੋਂ ਦਾ ਨਾਂਅ ਸਭ ...

ਪੂਰੀ ਖ਼ਬਰ »

ਹਲਕਾ ਫ਼ਰੀਦਕੋਟ ਦੀ ਮੌਜੂਦਾ ਸਥਿਤੀ

ਫਰੀਦਕੋਟ (ਰਾਖਵੇਂ) ਹਲਕੇ ਲਈ ਤਿੰਨ ਵਾਰ ਵਿਧਾਇਕ ਰਹੇ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ ਸ: ਜੋਗਿੰਦਰ ਸਿੰਘ ਪੰਜਗਰਾਈਾ ਨੂੰ ਉਮੀਦਵਾਰ ਬਣਾਏ ਜਾਣ ਦਾ ਮਾਮਲਾ ਤਿਲਕ ਕੇ ਹੁਣ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ 'ਤੇ ਆ ...

ਪੂਰੀ ਖ਼ਬਰ »

ਉਮਰਾਨੰਗਲ ਨੇ ਖੁੱਲ੍ਹੀ ਜ਼ਮਾਨਤ ਵਿਰੁੱਧ ਸਰਕਾਰ ਦੀ ਅਰਜ਼ੀ 'ਤੇ ਜਵਾਬ ਲਈ ਸਮਾਂ ਮੰਗਿਆ

ਚੰਡੀਗੜ੍ਹ, 25 ਮਾਰਚ (ਸੁਰਜੀਤ ਸਿੰਘ ਸੱਤੀ)- ਬੇਅਦਬੀ ਦੀ ਘਟਨਾਵਾਂ ਤੇ ਬਹਿਬਲ ਕਲਾਂ ਗੋਲੀ ਕਾਂਡ ਨਾਲ ਜੁੜੇ ਮਾਮਲਿਆਂ 'ਚੋਂ ਇਕ ਕੇਸ 'ਚ ਗਿ੍ਫ਼ਤਾਰੀ ਉਪਰੰਤ ਮੁਅੱਤਲ ਕੀਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਹਾਈਕੋਰਟ ਵਲੋਂ ਹੋਰ ਪੁਲਿਸ ਅਫ਼ਸਰਾਂ ਵਾਂਗ ਦਿੱਤੀ ...

ਪੂਰੀ ਖ਼ਬਰ »

ਆਧੁਨਿਕ ਤਕਨੀਕ ਨਾਲ ਅੱਖਾਂ ਦੇ ਆਪ੍ਰੇਸ਼ਨ ਦਾ ਰਿਆਇਤੀ ਕੈਂਪ 30 ਤੱਕ

ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) – ਲੇਸਕ ਲੇਜ਼ਰ ਅਤੇ ਚਿੱਟੇ ਮੋਤੀਏ ਦੀ ਆਧੁਨਿਕ ਤਕਨੀਕ ਮਿਕਸ (ਐੱਮ.ਆਈ.ਸੀ.ਐੱਸ.) ਦੇ ਨਾਲ ਅੱਖਾਂ ਦੇ ਰਿਆਇਤੀ ਆਪ੍ਰੇਸ਼ਨਾਂ ਦਾ ਕੈਂਪ 30 ਮਾਰਚ ਤੱਕ ਲਗਾਇਆ ਗਿਆ ਹੈ | ਐੱਨ. ਏ. ਬੀ. ਐੱਚ. ਮਾਨਤਾ ਪ੍ਰਾਪਤ ਹਰਪ੍ਰੀਤ ਅੱਖਾਂ ਅਤੇ ਦੰਦਾਂ ...

ਪੂਰੀ ਖ਼ਬਰ »

ਸਿੱਖਾਂ 'ਤੇ ਹੋ ਰਹੇ ਹਮਲੇ ਤੇ ਯੂਨੀਵਰਸਿਟੀ ਵਲੋਂ ਸ਼ਬਦ ਬਦਲਣਾ ਬਰਦਾਸ਼ਤਯੋਗ ਨਹੀਂ-ਬਾਬਾ ਹਰਨਾਮ

ਚੌਕ ਮਹਿਤਾ, 25 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਨੇ ਹਰਿਆਣਾ ਦੇ ਪਿੰਡ ਬਦਸੂਈ ਵਿਖੇ ਦੰਗਾਕਾਰੀਆਂ ਵਲੋਂ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਦਿਆਂ ਨਿਰਦੋਸ਼ ...

ਪੂਰੀ ਖ਼ਬਰ »

ਪਾਕਿ ਸਰਕਾਰ ਨੇ ਦਾਨਿਸ਼ ਸਕੂਲ ਦਾ ਨਾਂਅ ਬਦਲ ਕੇ ਮੁੜ ਰੱਖਿਆ ਗੁਰੂ ਨਾਨਕ ਹਾਈ ਸਕੂਲ

ਅੰਮਿ੍ਤਸਰ, 25 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਖੇ ਸੰਨ 1922 'ਚ ਸਥਾਪਿਤ ਕੀਤੇ ਗਏ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ, ਜਿਸ ਨੂੰ ਪਿਛਲੀ ਪਾਕਿ ਸਰਕਾਰ ਵਲੋਂ ਦਾਨਿਸ਼ ਸਕੂਲ 'ਚ ਤਬਦੀਲ ਕਰ ਦਿੱਤਾ ਗਿਆ ਸੀ, ਦਾ ਇਕ ਵਾਰ ਮੁੜ ਤੋਂ ...

ਪੂਰੀ ਖ਼ਬਰ »

'ਮੰਜੇ ਬਿਸਤਰੇ 2' ਪੰਜਾਬੀ ਸਿਨੇਮੇ ਲਈ ਯਾਦਗਾਰੀ ਬਣੇਗੀ-ਨਿਰਦੇਸ਼ਕ ਬਲਜੀਤ ਸਿੰਘ ਦਿਓ

ਚੰਡੀਗੜ੍ਹ, 25 ਮਾਰਚ (ਅ.ਬ.)- ਅਗਲੇ ਮਹੀਨੇ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਮੰਜੇ ਬਿਸਤਰੇ 2' ਨੂੰ ਨਾਮਵਰ ਫ਼ਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ | ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ-ਭਾਈ ਲੌਾਗੋਵਾਲ

ਪਟਿਆਲਾ, 25 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਹਰਿਆਣਾ ਦੇ ਕੈਥਲ ਜ਼ਿਲ੍ਹੇ 'ਚ ਪੈਂਦੇ ਪਿੰਡ ਬਦਸੂਈ ਵਿਖੇ ਗੁਰਦੁਆਰਾ ਸਾਹਿਬ 'ਤੇ ਦੰਗਾਕਾਰੀਆਂ ਵਲੋਂ ਘੱਟ ਗਿਣਤੀ ਸਿੱਖ ...

ਪੂਰੀ ਖ਼ਬਰ »

ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)- ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਪਟਿਆਲਾ ਜੇਲ੍ਹ 'ਚੋਂ ਲਿਆ ਕੇ ਅੱਜ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਚਰਨਜੀਤ ਸ਼ਰਮਾ ਬਹਿਬਲ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ 3 ਵਿਅਕਤੀਆਂ ਵਲੋਂ ਜਬਰ ਜਨਾਹ

ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਇਕ 13 ਸਾਲਾ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਪੁਲਿਸ ਸ੍ਰੀ ਮੁਕਤਸਰ ਸਾਹਿਬ ਵਲੋਂ ਇਸ ਮਾਮਲੇ 'ਚ 3 ਵਿਅਕਤੀਆਂ ਿਖ਼ਲਾਫ਼ ਮਾਮਲਾ ...

ਪੂਰੀ ਖ਼ਬਰ »

ਰਿਸ਼ਵਤ ਮਾਮਲੇ 'ਚ ਤਹਿਸੀਲਦਾਰ ਸਮੇਤ 6 ਬਰੀ

ਲੁਧਿਆਣਾ, 25 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਵਲੋਂ ਰਿਸ਼ਵਤ ਦੇ ਮਾਮਲੇ 'ਚ ਨਾਮਜ਼ਦ ਕੀਤੇ ਤਹਿਸੀਲਦਾਰ ਅਰਵਿੰਦਰ ਪ੍ਰਕਾਸ਼ ਵਰਮਾ ਅਤੇ ਹੋਰ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਵਲੋਂ 19 ਸਤੰਬਰ 2008 ਨੂੰ ...

ਪੂਰੀ ਖ਼ਬਰ »

ਟਰੱਕ ਅਤੇ ਮਹਿੰਦਰਾ ਗੱਡੀ ਵਿਚਾਲੇ ਜ਼ਬਰਦਸਤ ਟੱਕਰ, 3 ਦੀ ਮੌਤ

ਸ੍ਰੀ ਚਮਕੌਰ ਸਾਹਿਬ, 25 ਮਾਰਚ (ਜਗਮੋਹਣ ਸਿੰਘ ਨਾਰੰਗ)-ਬੀਤੀ ਦੇਰ ਰਾਤ ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਸਥਾਨਕ ਨਹਿਰੀ ਵਿਸ਼ਰਾਮ ਘਰ ਨੇੜੇ ਟਰੱਕ ਅਤੇ ਮਹਿੰਦਰਾ ਬੋਲੈਰੋ (ਪਿਕਅਪ) ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ...

ਪੂਰੀ ਖ਼ਬਰ »

ਸੁਖਬੀਰ ਤੇ ਮਜੀਠੀਆ ਦੇ ਜਾਰੀ ਹੋਏ ਵਾਰੰਟ, ਵਕੀਲ ਦੇ ਪੇਸ਼ ਹੋਣ 'ਤੇ ਲਏ ਵਾਪਸ

ਚੰਡੀਗੜ੍ਹ, 25 ਮਾਰਚ (ਸੁਰਜੀਤ ਸਿੰਘ ਸੱਤੀ)- ਬੇਅਦਬੀ ਦੀਆਂ ਘਟਨਾਵਾਂ ਤੇ ਇਸ ਪਿੱਛੇ ਦੋਸ਼ੀਆਂ ਦੀ ਘੋਖ ਕਰਨ ਲਈ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਮੀਡੀਆ ਮੂਹਰੇ ਕੀਤੀ ਟਿੱਪਣੀ ਨੂੰ ਕਮਿਸ਼ਨ ਤੇ ਮੈਂਬਰਾਂ ਦੀ ਸ਼ਾਨ ਤੋਂ ਿਖ਼ਲਾਫ਼ ਦੱਸਦਿਆਂ ...

ਪੂਰੀ ਖ਼ਬਰ »

10ਵੀਂ ਦੇ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਦੌਰਾਨ ਨਕਲ ਦੇ 3 ਮਾਮਲੇ ਆਏ ਸਾਹਮਣੇ

ਐੱਸ.ਏ.ਐੱਸ. ਨਗਰ, 25 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਸ਼ੇ੍ਰਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2019 ਦੀ ਵਿਗਿਆਨ ਵਿਸ਼ੇ ਦੀ ਹੋਈ ਪ੍ਰੀਖਿਆ ਦੌਰਾਨ ਸੂਬੇ ਭਰ 'ਚ ਨਕਲ ਦੇ 3 ਮਾਮਲੇ ਫੜੇ੍ਹ ਗਏ | ਬੋਰਡ ਚੇਅਰਮੈਨ ਮਨੋਹਰ ਕਾਂਤ ...

ਪੂਰੀ ਖ਼ਬਰ »

ਸਿਰਸਾ ਦੀ ਅਗਵਾਈ 'ਚ ਟੀਮ ਵਲੋਂ ਬਦਸੁਈ ਪਿੰਡ ਦਾ ਦੌਰਾ

ਨਵੀਂ ਦਿੱਲੀ, 25 ਮਾਰਚ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਟੀਮ ਨੇ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਬਦਸੂਈ ਵਿਖੇ ਪੁੱਜ ਕੇ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਕਰਮਵੀਰ ਸਿੰਘ ਨਿੱਝਰ ਦੇ ਜਲ ਸੈਨਾ ਦਾ ਨਵੇਂ ਮੁਖੀ ਬਣਨ 'ਤੇ ਪਿੰਡ ਫਤਿਹਪੁਰ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ

ਆਦਮਪੁਰ, 25 ਮਾਰਚ (ਰਮਨ ਦਵੇਸਰ)- ਆਦਮਪੁਰ ਦੇ ਪਿੰਡ ਫਤਿਹਪੁਰ 'ਚ ਉਸ ਵੇਲੇ ਖ਼ੁਸ਼ੀ ਦੀ ਲਹਿਰ ਫੈਲ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੇ ਕਰਮਵੀਰ ਸਿੰਘ ਨਿੱਝਰ (ਵਾਇਸ ਐਡਮਿਰਲ) ਨਵੇਂ ਜਲ ਸੈਨਾ ਮੁਖੀ ਬਣਨ ਜਾ ਰਹੇ ਹਨ | ਨਵੇਂ ਜਲ ਸੈਨਾ ਮੁਖੀ ਬਣਨ ...

ਪੂਰੀ ਖ਼ਬਰ »

ਜਗਤਜੀਤ ਸਟਰਾਅ ਰੀਪਰ ਦੀ ਮੰਗ ਜ਼ੋਰਾਂ 'ਤੇ

ਚੀਮਾ ਮੰਡੀ, 25 ਮਾਰਚ (ਜਗਰਾਜ ਮਾਨ)-ਜਗਤਜੀਤ ਐਗਰੋ ਇੰਡਸਟਰੀ ਨੇ ਕਿਸਾਨਾਂ ਨੂੰ ਹਮੇਸ਼ਾ ਖੇਤੀਬਾੜੀ ਦੀ ਮਸ਼ੀਨਰੀ ਦੀ ਨਵੀਂ ਤਕਨੀਕ ਦੇ ਕੇ ਤੋਹਫ਼ਾ ਦਿੱਤਾ ਹੈ | ਜਗਤਜੀਤ ਦੇ ਸਟਰਾਅ ਰੀਪਰ ਦੀ ਤਾਂ ਗੱਲ ਹੀ ਵੱਖਰੀ ਹੈ | ਸਟਰਾਅ ਰੀਪਰ ਹਰ ਪੱਖੋਂ ਵੱਖਰਾ ਹੈ ਜਿਸ ਨੂੰ ਲੈ ...

ਪੂਰੀ ਖ਼ਬਰ »

ਮਲੇਸ਼ੀਆ ਗਏ ਨੌਜਵਾਨਾਂ ਨੂੰ ਲੁਟੇਰਾ ਗਰੋਹ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਲੁੱਟਿਆ

ਨੱਥੂਵਾਲਾ ਗਰਬੀ, 25 ਮਾਰਚ (ਸਾਧੂ ਰਾਮ ਲੰਗੇਆਣਾ)-ਰੋਜ਼ੀ-ਰੋਟੀ ਕਮਾਉਣ ਖ਼ਾਤਰ ਮਲੇਸ਼ੀਆ ਗਏ ਨੌਜਵਾਨ ਸੁਖਵਿੰਦਰ ਸਿੰਘ ਘਾਰੂ ਪੁੱਤਰ ਬਲਦੇਵ ਸਿੰਘ ਨੂੰ ਉੱਥੋਂ ਦੇ ਲੁਟੇਰਾ ਗਰੋਹ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਤੇ ਉਸ ਕੋਲੋਂ 40 ...

ਪੂਰੀ ਖ਼ਬਰ »

ਮੁੱਖ ਮੰਤਰੀ ਗੰਨਾ ਉਤਪਾਦਕਾਂ ਦੇ ਬਕਾਏ ਦੇਣ ਤੋਂ ਇਨਕਾਰ ਕਰ ਰਹੇ ਹਨ-ਅਕਾਲੀ ਦਲ

ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਾਅਦਾ ਕਰਨ ਮਗਰੋਂ ਵੀ ਗੰਨਾ ਉਤਪਾਦਕਾਂ ਦੇ ਬਕਾਇਆਂ ਦੀ ਅਦਾਇਗੀ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀ ਪਿੱਠ 'ਚ ਇਸ ਤਰ੍ਹਾਂ ...

ਪੂਰੀ ਖ਼ਬਰ »

ਸਾਬਕਾ ਅਕਾਲੀ ਵਿਧਾਇਕ ਪਰਮਜੀਤ ਸਿੰਘ ਸੰਧੂ ਨਮਿਤ ਪਾਠ ਦਾ ਭੋਗ ਭਲਕੇ

ਗੁਰੂਹਰਸਹਾਏ, 25 ਮਾਰਚ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ ਦੇ ਸਾਬਕਾ ਅਕਾਲੀ ਵਿਧਾਇਕ ਪਰਮਜੀਤ ਸਿੰਘ ਸੰਧੂ ਪਿੰਡ ਲੱਧੂ ਵਾਲਾ ਉਤਾੜ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਦਿਹਾਂਤ 'ਤੇ ਜਿੱਥੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ...

ਪੂਰੀ ਖ਼ਬਰ »

ਮਾਂ ਤੇ ਨਾਨੇ ਵਲੋਂ ਵੇਚੀ ਗਈ ਨਾਬਾਲਗ ਨਾਲ ਹੁੰਦਾ ਰਿਹਾ ਸਾਲਾਂ-ਬੱਧੀ ਜਬਰ-ਜਨਾਹ

ਫ਼ਿਰੋਜ਼ਪੁਰ, 25 ਮਾਰਚ (ਜਸਵਿੰਦਰ ਸਿੰਘ ਸੰਧੂ)- ਪੈਸੇ ਦੇ ਲਾਲਚ 'ਚ ਆਏ ਮਾਂ, ਨਾਨਾ-ਨਾਨੀ ਵਲੋਂ ਕੁਝ ਸਾਲ ਪਹਿਲਾਂ ਇਕ ਨਾਬਾਲਗਾ ਨੂੰ ਅਧਖੜ ਉਮਰ ਦੇ ਵਿਅਕਤੀ ਨੂੰ ਵੇਚ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਨਾਲ ਸਾਲਾਂ-ਬੱਧੀ ਸਮਾਂ ਜਿੱਥੇ ਜਬਰ-ਜਨਾਹ ਹੁੰਦਾ ਰਿਹਾ, ...

ਪੂਰੀ ਖ਼ਬਰ »

ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਕਾਂਗਰਸ ਨੂੰ ਲੋਕ ਚੋਣਾਂ 'ਚ ਜਵਾਬ ਦੇਣਗੇ-ਮਜੀਠੀਆ

ਅਬੋਹਰ, 25 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਕਾਂਗਰਸ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਸੀ | ਲੋਕ 2 ਸਾਲਾਂ 'ਚ ਸਰਕਾਰ ਤੋਂ ਅੱਕ ਚੁੱਕੇ ਹਨ | ਲੋਕ ਸਭਾ ਚੋਣਾਂ 'ਚ ਲੋਕ ਸਰਕਾਰ ਨੂੰ ਜਵਾਬ ਦੇਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੇ ...

ਪੂਰੀ ਖ਼ਬਰ »

ਬੀਬੀ ਖਾਲੜਾ ਨੂੰ ਸਮਰਥਨ ਦੇ ਮਾਮਲੇ 'ਚ ਅਕਾਲੀ ਦਲ ਟਕਸਾਲੀ 'ਚ ਮੱਤਭੇਦ ਉੱਭਰੇ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਅਕਾਲੀ ਦਲ ਟਕਸਾਲੀ ਨੂੰ ਹੋਂਦ 'ਚ ਲਿਆਉਣ ਵਾਲੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਮੈਂਬਰ ਪਾਰਲੀਮੈਂਟ ਡਾ: ਰਤਨ ਸਿੰਘ ਅਜਨਾਲਾ ਅਤੇ ਹੋਰਨਾਂ ਕੋਰ ਕਮੇਟੀ ...

ਪੂਰੀ ਖ਼ਬਰ »

ਸੰਗਰੂਰ ਤੋਂ ਰਾਜਦੇਵ ਸਿੰਘ ਖ਼ਾਲਸਾ ਨੂੰ ਉਮੀਦਵਾਰ ਐਲਾਨਿਆ

ਤਰਨ ਤਾਰਨ/ਚੋਹਲਾ ਸਾਹਿਬ, 25 ਮਾਰਚ (ਹਰਿੰਦਰ ਸਿੰਘ, ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੋਰ ਕਮੇਟੀ ਦੀ ਬੈਠਕ ਤਰਨ ਤਾਰਨ ਦੇ ਪਿੰਡ ਬ੍ਰਹਮਪੁਰਾ ਵਿਖੇ ਹੋਈ ਅਤੇ ਇਸ ਦੌਰਾਨ ਕੌਰ ਕਮੇਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ...

ਪੂਰੀ ਖ਼ਬਰ »

ਖਹਿਰਾ ਵਲੋਂ ਪਿੰਡ ਢੈਪਈ ਤੋਂ ਚੋਣ ਮੁਹਿੰਮ ਦਾ ਆਗਾਜ਼

ਬਠਿੰਡਾ/ਤਲਵੰਡੀ ਸਾਬੋ/ ਮਾਨਸਾ, 25 ਮਾਰਚ (ਕੰਵਲਜੀਤ ਸਿੰਘ ਸਿੱਧੂ/ਰਣਜੀਤ ਰਾਜੂ/ਰਵਜੋਤ ਰਾਹੀ, ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ...

ਪੂਰੀ ਖ਼ਬਰ »

ਲੋਕ ਸਭਾ ਹਲਕਾ ਫ਼ਰੀਦਕੋਟ

ਚੁਤਰਫ਼ਾ ਮੁਕਾਬਲਾ ਹੋਣ ਦੀ ਸੰਭਾਵਨਾ

ਜਸਵੰਤ ਸਿੰਘ ਪੁਰਬਾ ਫ਼ਰੀਦਕੋਟ, 25 ਮਾਰਚ : ਸੰਨ 1977 'ਚ ਹੋਂਦ 'ਚ ਆਏ ਫ਼ਰੀਦਕੋਟ ਲੋਕ ਸਭਾ ਹਲਕੇ 'ਚ ਹਮੇਸ਼ਾ ਹੀ ਰੌਚਕ ਚੋਣ ਮੁਕਾਬਲੇ ਵੇਖਣ ਨੂੰ ਮਿਲੇ ਹਨ | ਇਸ ਹਲਕੇ ਦੀ ਨੁਮਾਇੰਦਗੀ ਸਭ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕੀਤੀ ਅਤੇ ...

ਪੂਰੀ ਖ਼ਬਰ »

ਚੋਣ ਜ਼ਾਬਤੇ ਤੋਂ ਕੈਪਟਨ ਵੀ ਬਚ ਨਾ ਸਕੇ

ਚੰਡੀਗੜ੍ਹ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਦਫ਼ਤਰਾਂ 'ਚ ਲੱਗੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵੀ ਚੋਣ ਜ਼ਾਬਤੇ ਤੋਂ ਬਚ ਨਹੀਂ ਸਕੀਆਂ | ਇੱਥੇ ਪੰਜਾਬ ਤੇ ਹਰਿਆਣਾ ਦੇ ਸਾਂਝੇ ਸਿਵਲ ...

ਪੂਰੀ ਖ਼ਬਰ »

ਚੋਣਾਂ ਤੋਂ ਪਹਿਲਾਂ ਹੀ ਖਿੱਲਰਿਆ ਬਰਗਾੜੀ ਮੋਰਚਾ

ਬਠਿੰਡਾ, 25 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਬਰਗਾੜੀ ਮੋਰਚਾ ਆਪਣੇ ਦੂਜੇ ਪੜਾਅ 'ਲੋਕ ਸਭਾ ਚੋਣਾਂ' ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿੱਲਰਿਆ ਨਜ਼ਰ ਆ ਰਿਹਾ ਹੈ | ਮੋਰਚੇ ਵਲੋਂ ਪਹਿਲਾਂ ਐਲਾਨੇ ਗਏ 4 ਉਮੀਦਵਾਰਾਂ ਬਠਿੰਡਾ ਤੋਂ ਭਾਈ ਗੁਰਦੀਪ ਸਿੰਘ ਅਤੇ ਖਡੂਰ ਸਾਹਿਬ ਤੋਂ ...

ਪੂਰੀ ਖ਼ਬਰ »

'ਤਿੰਨ ਤਲਾਕ' ਨੂੰ ਚੁਣੌਤੀ ਦੇਣੀ ਵਾਲੀ ਪਟੀਸ਼ਨ ਖਾਰਜ

ਨਵੀਂ ਦਿੱਲੀ, 25 ਮਾਰਚ (ਏਜੰਸੀਆਂ)-ਸੁਪਰੀਮ ਕੋਰਟ ਨੇ ਇਕ ਵਾਰ ਫਿਰ ਤਿੰਨ ਤਲਾਕ ਨੂੰ ਸਜ਼ਾਯੋਗ ਅਪਰਾਧ ਬਣਾਉਣ ਵਾਲੇ ਆਰਡੀਨੈਂਸ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅੱਜ ਖ਼ਾਰਜ ਕਰ ਦਿੱਤੀ | ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਮੋਦੀ ਦੇ ਜੀਵਨ 'ਤੇ ਫਿਲਮ ਬਣਾਉਣ ਵਾਲਿਆਂ ਨੂੰ ਨੋਟਿਸ

ਨਵੀਂ ਦਿੱਲੀ, 25 ਮਾਰਚ (ਏਜੰਸੀ)- ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਅੱਜ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਫਿਲਮ ਬਣਾਉਣ ਵਾਲਿਆਂ ਦੇ ਜਵਾਬ ਦੀ ਉਡੀਕ ਕਰ ਰਹੇ ਹਨ, 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਹ ਬਾਇਓਪਿਕ ਫਿਲਮ ਨੂੰ ਚੋਣ ਜ਼ਾਬਤੇ ...

ਪੂਰੀ ਖ਼ਬਰ »

ਕਾਂਗਰਸ ਵਲੋਂ ਲੋਕ ਸਭਾ ਉਮੀਦਵਾਰਾਂ ਦੀਆਂ 2 ਹੋਰ ਸੂਚੀਆਂ ਜਾਰੀ, 31 ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ, 25 ਮਾਰਚ (ਏਜੰਸੀ)- ਕਾਂਗਰਸ ਵਲੋਂ ਅੱਜ 31 ਹੋਰ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰਦਿਆਂ 2 ਸੂਚੀਆਂ ਜਾਰੀ ਕੀਤੀਆਂ ਗਈਆਂ ਹਨ, ਜਿਸ 'ਚ ਸੀਨੀਅਰ ਕਾਂਗਰਸ ਆਗੂ ਸੰਜੇ ਨਿਰੂਪਮ ਨੂੰ ਉੱਤਰ-ਪੱਛਮੀ ਮੁੰਬਈ ਤੋਂ ਉਮੀਦਵਾਰ ਬਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਕਾਂਗਰਸ ਦੀ ਆਮਦਨ ਗਾਰੰਟੀ ਸਕੀਮ ਲੋਕਾਂ ਨਾਲ ਧੋਖਾ-ਅਕਾਲੀ ਦਲ

ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)- ਕਾਂਗਰਸ ਦੀ ਘੱਟੋ ਘੱਟ ਆਮਦਨ ਗਰੰਟੀ ਸਕੀਮ ਨੂੰ ਨਿਰਾ ਚੋਣ ਸਟੰਟ ਕਰਾਰ ਦਿੰਦਿਆਂ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਕਿਹਾ ਕਿ ਕਾਂਗਰਸ ਸਿਰਫ਼ ਵੋਟਾਂ ਲੈਣ ...

ਪੂਰੀ ਖ਼ਬਰ »

ਕੈਪਟਨ ਵਲੋਂ ਗ਼ਰੀਬਾਂ ਲਈ ਘੱਟੋ-ਘੱਟ ਆਮਦਨ ਦੇ ਵਾਅਦੇ ਲਈ ਰਾਹੁਲ ਗਾਂਧੀ ਦੀ ਸ਼ਲਾਘਾ

ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਭਾਰਤ ਦੇ 20 ਫ਼ੀਸਦੀ ਗ਼ਰੀਬ ਪਰਿਵਾਰਾਂ ਨੂੰ ਘੱਟੋ-ਘੱਟ ਆਮਦਨ ਵਜੋਂ ਹਰ ਸਾਲ 72000 ਰੁਪਏ ਦੇਣ ਦੇ ਵਾਅਦੇ ਦੀ ਸ਼ਲਾਘਾ ਕਰਦਿਆਂ ਇਸ ਨੂੰ ...

ਪੂਰੀ ਖ਼ਬਰ »

ਇਸ ਵਾਰ ਸਮੇਂ ਸਿਰ ਮਿਲ ਗਈ ਪਾਵਰਕਾਮ ਨੂੰ 8600 ਕਰੋੜ ਦੀ ਸਬਸਿਡੀ

ਜਲੰਧਰ, 25 ਮਾਰਚ (ਸ਼ਿਵ ਸ਼ਰਮਾ)-ਸਬਸਿਡੀ ਦੇ ਮਾਮਲੇ 'ਚ ਇਹ ਵਿੱਤੀ ਵਰਾ ਪਾਵਰਕਾਮ ਲਈ ਰਾਹਤ ਭਰਿਆ ਹੈ ਕਿਉਂਕਿ ਸਰਕਾਰ ਵਲੋਂ ਜਿੱਥੇ ਪਹਿਲਾਂ ਦੇਰੀ ਨਾਲ ਸਬਸਿਡੀ ਦੀ ਰਕਮ ਮਿਲਦੀ ਰਹੀ ਹੈ ਪਰ ਸਾਲ 2018-19 ਵਿੱਤੀ ਵਰੇ੍ਹ ਦੀ 9000 ਕਰੋੜ ਦੀ ਸਬਸਿਡੀ ਦੀ ਰਕਮ ਵਿਚੋਂ ਹੁਣ ਤੱਕ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਜਲਿ੍ਹਆਂਵਾਲਾ ਬਾਗ਼ ਸਮਾਗਮ 'ਚ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਦੀ ਸ਼ਮੂਲੀਅਤ ਨੂੰ ਹਰੀ ਝੰਡੀ

ਚੰਡੀਗੜ੍ਹ, 25 ਮਾਰਚ (ਬਿਊਰੋ ਚੀਫ਼)-ਭਾਰਤੀ ਚੋਣ ਕਮਿਸ਼ਨ ਵਲੋਂ ਜਲਿ•੍ਹਆਂਵਾਲਾ ਬਾਗ਼ ਸਾਕਾ ਯਾਦਗਾਰੀ ਸਮਾਗਮ 'ਚ ਸ਼ਮੂਲੀਅਤ ਲਈ ਕੇਂਦਰੀ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਸਮਾਗਮ ਲਈ ਇੰਚਾਰਜ ਮੰਤਰੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ | ਚੋਣ ਕਮਿਸ਼ਨ ਵਲੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX