ਤਾਜਾ ਖ਼ਬਰਾਂ


ਜੀ. ਕੇ. ਦੀ ਜਾਗੋ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
. . .  6 minutes ago
ਨਵੀਂ ਦਿੱਲੀ, 29 ਜਨਵਰੀ (ਅ. ਬ.)- ਮਨਜੀਤ ਸਿੰਘ ਜੀ. ਕੇ. ਦੀ ਜਾਗੋ ਪਾਰਟੀ ਨੇ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜੀ. ਕੇ...
ਕਾਂਗਰਸੀ ਮੈਂਬਰਾਂ ਦੇ ਕੈਪਟਨ ਨਾਲ ਬੈਠਕ ਖ਼ਤਮ, ਬਜਟ ਸਣੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਹੋਈ ਚਰਚਾ
. . .  9 minutes ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਕਾਂਗਰਸ ਦੇ ਸੰਸਦ ਮੈਂਬਰਾਂ ਦੀ ਅੱਜ ਪੰਜਾਬ ਭਵਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੀ ਬੈਠਕ ਹੁਣ ਖ਼ਤਮ ਹੋ ਗਈ ਹੈ। ਜਾਣਕਾਰੀ ਦਿੰਦਿਆਂ...
ਪੱਛਮੀ ਬੰਗਾਲ 'ਚ ਨਾਗਰਿਕਤਾ ਕਾਨੂੰਨ-ਐੱਨ. ਆਰ. ਸੀ. ਦੇ ਵਿਰੋਧੀਆਂ ਅਤੇ ਸਮਰਥਕਾਂ ਵਿਚਾਲੇ ਝੜਪ, ਦੋ ਮੌਤਾਂ
. . .  25 minutes ago
ਕੋਲਕਾਤਾ, 29 ਜਨਵਰੀ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਐੱਨ. ਆਰ. ਸੀ. ਦੇ ਵਿਰੋਧੀਆਂ ਅਤੇ ਸਮਰਥਕਾਂ...
ਭੁਲੇਖੇ ਨਾਲ ਕੀਟਨਾਸ਼ਕ ਦਵਾਈ ਪੀਣ ਕਾਰਨ ਨੌਜਵਾਨ ਦੀ ਮੌਤ
. . .  35 minutes ago
ਨਿੱਕੇ ਘੁੰਮਣ, 29 ਜਨਵਰੀ (ਸਤਬੀਰ ਸਿੰਘ ਘੁੰਮਣ)- ਨਜ਼ਦੀਕੀ ਪਿੰਡ ਲਾਲੋਵਾਲ ਵਿਖੇ ਇੱਕ ਨੌਜਵਾਨ ਵਲੋਂ ਗ਼ਲਤੀ ਨਾਲ ਜ਼ਹਿਰੀਲੀ ਦਵਾਈ ਪੀ ਲੈਣ ਕਾਰਨ ਉਸ ਦੀ ਮੌਤ ਹੋ ਗਈ ਹੈ। ਥਾਣਾ ਘੁੰਮਣ ਕਲਾਂ...
ਗੜ੍ਹਸ਼ੰਕਰ 'ਚ ਰੇਲਵੇ ਵਿਭਾਗ ਨੇ ਨਜਾਇਜ਼ ਕਬਜ਼ਿਆਂ 'ਤੇ ਚਲਾਇਆ ਪੀਲਾ ਪੰਜਾ
. . .  50 minutes ago
ਗੜ੍ਹਸ਼ੰਕਰ, 29 ਜਨਵਰੀ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਰੇਲਵੇ ਫਾਟਕ ਨਜ਼ਦੀਕ ਰੇਲਵੇ ਵਿਭਾਗ ਦੀ ਥਾਂ 'ਚ ਕੀਤੇ ਹੋਏ ਨਜਾਇਜ਼ ਕਬਜ਼ਿਆਂ 'ਤੇ ਅੱਜ ਰੇਲਵੇ ਵਿਭਾਗ ਨੇ ਜੇ. ਸੀ. ਬੀ. ਮਸ਼ੀਨ ਚਲਾ ਕੇ...
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਮੰਡੀ ਗੋਬਿੰਦਗੜ੍ਹ 'ਚ ਪ੍ਰਦਰਸ਼ਨ
. . .  56 minutes ago
ਮੰਡੀ ਗੋਬਿੰਦਗੜ੍ਹ, 29 ਜਨਵਰੀ (ਬਲਜਿੰਦਰ ਸਿੰਘ)- ਬਹੁਜਨ ਮੁਕਤੀ ਮੋਰਚਾ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅੱਜ ਭਾਰਤ ਦੇ ਬੰਦ ਦੇ ਦਿੱਤੇ ਸੱਦੇ ਦੇ ਸਮਰਥਨ 'ਚ ਸ਼੍ਰੋਮਣੀ ਅਕਾਲੀ ਦਲ (ਅ.) ਦੇ ਕਾਰਕੁਨਾਂ...
ਪੰਜਾਬ ਦੇ ਦੋ ਆਈ. ਏ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਅੱਜ ਸੂਬੇ 'ਚ ਦੋ ਆਈ. ਏ. ਐੱਸ. ਅਫ਼ਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਦਾ ਹੁਕਮ ਦਿੱਤਾ...
ਕ੍ਰੈਡਿਟ ਕਾਰਡਾਂ ਦੀਆਂ ਆਨਲਾਈਨ ਠੱਗੀਆਂ ਮਾਰਨ ਵਾਲਾ ਬੈਂਕ ਦਾ ਸੇਲਜ਼ ਅਫ਼ਸਰ ਅਤੇ ਸਾਬਕਾ ਮੁਲਾਜ਼ਮ ਪੁਲਿਸ ਵਲੋਂ ਕਾਬੂ
. . .  about 1 hour ago
ਪਟਿਆਲਾ, 29 ਜਨਵਰੀ (ਅਮਨਦੀਪ ਸਿੰਘ)- ਪਟਿਆਲਾ ਪੁਲਿਸ ਵਲੋਂ ਐਕਸਿਸ ਬੈਂਕ ਦੇ ਸੇਲਜ਼ ਅਫ਼ਸਰ ਅਤੇ ਸਾਬਕਾ ਮੁਲਾਜ਼ਮ ਨੂੰ ਕ੍ਰੈਡਿਟ ਕਾਰਡਾਂ ਦੀਆਂ ਆਨਲਾਈਨ ਠੱਗੀਆਂ ਮਾਰਨ ਦੇ ਮਾਮਲੇ 'ਚ ਕਾਬੂ...
ਵੱਖ-ਵੱਖ ਜਥੇਬੰਦੀਆਂ ਵਲੋਂ ਸੀ. ਏ. ਏ. ਤੇ ਐੱਨ. ਆਰ. ਸੀ. ਦੇ ਵਿਰੋਧ 'ਚ ਹੁਸ਼ਿਆਰਪੁਰ 'ਚ ਵਿਸ਼ਾਲ ਰੋਸ ਮਾਰਚ
. . .  about 1 hour ago
ਹੁਸ਼ਿਆਰਪੁਰ, 29 ਜਨਵਰੀ (ਬਲਜਿੰਦਰਪਾਲ ਸਿੰਘ)- ਵੱਖ-ਵੱਖ ਦਲਿਤ, ਸਿੱਖ, ਮੁਸਲਿਮ, ਈਸਾਈ, ਮੂਲ ਨਿਵਾਸੀ ਅਤੇ ਓ. ਬੀ. ਸੀ. ਵਿੰਗ ਨਾਲ ਸੰਬੰਧਿਤ ਜਥੇਬੰਦੀਆਂ...
ਹੁਸ਼ਿਆਰਪੁਰ 'ਚ ਬਣੇਗਾ ਸਰਕਾਰੀ ਮੈਡੀਕਲ ਕਾਲਜ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੀਲ ਨੂੰ ਸਵੀਕਾਰਦਿਆਂ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ 'ਚ ਇੱਕ ਨਵੇਂ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ...
ਭਾਰਤ-ਨਿਊਜ਼ੀਲੈਂਡ ਤੀਜਾ ਟੀ-20 : ਜਿੱਤ ਲਈ ਭਾਰਤ ਨੇ ਨਿਊਜ਼ੀਲੈਂਡ ਅੱਗੇ ਰੱਖਿਆ 180 ਦੌੜਾਂ ਦਾ ਟੀਚਾ
. . .  about 2 hours ago
ਪੀ. ਜੀ. ਆਈ. ਦੀ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ, ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਇੱਥੇ ਨਾ ਭੇਜੋ
. . .  about 2 hours ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪ੍ਰੋ. ਜਗਤ ਰਾਮ, ਡਾਇਰੈਕਟਰ ਚੰਡੀਗੜ੍ਹ ਪੀ. ਜੀ. ਆਈ. ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਣੇ ਕਈ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ...
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਵਲੋਂ ਕੈਪਟਨ ਨਾਲ ਮੁਲਾਕਾਤ
. . .  about 2 hours ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮਰਹੂਮ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਅੱਜ ਪੰਜਾਬ ਭਵਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਬੈੱਡ 'ਚੋਂ ਮਿਲੇ ਮ੍ਰਿਤਕ ਲੜਕੇ ਦੀ ਭੈਣ ਦਾ ਚੰਡੀਗੜ੍ਹ ਪੁਲਿਸ ਵਲੋਂ ਪਿੰਜਰ ਬਰਾਮਦ
. . .  about 2 hours ago
ਚੰਡੀਗੜ੍ਹ, 29 ਜਨਵਰੀ (ਅ. ਬ.)- ਚੰਡੀਗੜ੍ਹ 'ਚ ਮਾਂ ਵਲੋਂ ਆਪਣੇ ਜਿਸ ਢਾਈ ਸਾਲਾ ਮੁੰਡੇ ਨੂੰ ਬੈੱਡ 'ਚ ਰੱਖ ਕੇ ਮਾਰਿਆ ਗਿਆ ਸੀ, ਕੁਝ ਮਹੀਨੇ ਪਹਿਲਾਂ ਉਸ ਦੀ ਭੈਣ ਦੀ ਵੀ ਸ਼ੱਕੀ ਹਾਲਾਤ 'ਚ ਮੌਤ...
ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਭਾਜਪਾ 'ਚ 'ਐਂਟਰੀ'
. . .  about 3 hours ago
ਨਵੀਂ ਦਿੱਲੀ, 29 ਜਨਵਰੀ- ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਵੀ ਸਿਆਸਤ 'ਚ ਉਤਰ ਗਈ ਹੈ। ਓਲੰਪਿਕ 'ਚ ਕਾਂਸੇ ਦਾ ਤਮਗ਼ਾ ਜਿੱਤਣ ਵਾਲੀ ਸਾਇਨਾ ਅੱਜ ਭਾਜਪਾ 'ਚ...
ਭਾਰਤ ਬੰਦ ਦੇ ਸੱਦੇ 'ਤੇ ਜਲੰਧਰ ਦੇ ਪੀ. ਏ. ਪੀ. ਚੌਕ 'ਚ ਜ਼ੋਰਦਾਰ ਪ੍ਰਦਰਸ਼ਨ
. . .  about 3 hours ago
ਪੰਜਾਬ ਭਵਨ 'ਚ ਸੰਸਦ ਮੈਂਬਰਾਂ ਦੀ ਬੈਠਕ ਜਾਰੀ
. . .  about 3 hours ago
ਭਾਜਪਾ 'ਚ ਸ਼ਾਮਲ ਹੋਵੇਗੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ
. . .  about 3 hours ago
ਭਾਰਤ-ਨਿਊਜ਼ੀਲੈਂਡ ਤੀਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  about 3 hours ago
ਸੱਭਿਆਚਾਰਕ ਬੁੱਤਾਂ ਨੂੰ ਹਟਾਉਣ ਦੇ ਫ਼ੈਸਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਵਾਗਤ
. . .  about 4 hours ago
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਬਸੰਤ ਮੌਕੇ ਫਿਲੌਰ 'ਚ ਜ਼ੋਰਾਂ 'ਤੇ ਵਿਕ ਰਹੀ ਏ ਪਾਬੰਦੀ ਸ਼ੁਦਾ ਚਾਈਨਾ ਡੋਰ, ਰੋਕਣ ਵਾਲਾ ਕੋਈ ਨਹੀਂ
. . .  about 4 hours ago
ਸੰਗਰੂਰ 'ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬਸੰਤ ਪੰਚਮੀ ਦਾ ਤਿਉਹਾਰ
. . .  about 5 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਨੂੰ ਝਟਕਾ, ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਪਟੀਸ਼ਨ
. . .  about 5 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖ਼ਾਰਜ
. . .  about 5 hours ago
ਜਾਪਾਨ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ
. . .  about 5 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 132
. . .  about 6 hours ago
ਅਜਨਾਲਾ ਖੇਤਰ 'ਚ ਹੋਈ ਗੜੇਮਾਰੀ
. . .  about 7 hours ago
ਨਿਊਜ਼ੀਲੈਂਡ 'ਚ ਅੱਜ ਪਹਿਲੀ ਟੀ-20 ਲੜੀ ਜਿੱਤਣ ਦੇ ਇਰਾਦੇ ਨਾਲ ਉੱਤਰੇਗਾ ਭਾਰਤ
. . .  about 7 hours ago
ਲਗਾਤਾਰ ਪੈ ਰਹੇ ਮੀਂਹ ਨੇ ਬਸੰਤ ਦਾ ਮਜ਼ਾ ਕੀਤਾ ਕਿਰਕਿਰਾ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਤਰਨਜੀਤ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ
. . .  1 day ago
ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ 80 ਫ਼ੀਸਦੀ ਅਕਾਲੀ ਵਰਕਰ - ਪਰਮਿੰਦਰ ਢੀਂਡਸਾ
. . .  1 day ago
ਕੈਪਟਨ ਵੱਲੋਂ ਸੱਭਿਆਚਾਰਕ ਬੁੱਤ ਕਿਸੇ ਹੋਰ ਜਗ੍ਹਾ ਲਾਉਣ ਦੇ ਹੁਕਮ
. . .  1 day ago
ਸਭਿਆਚਾਰਕ ਬੁੱਤਾਂ ਦੇ ਵਿਵਾਦ ਸਬੰਧੀ ਮੀਂਹ ਦੇ ਬਾਵਜੂਦ ਧਰਨਾ ਜਾਰੀ
. . .  1 day ago
ਪਤੀ ਤੋਂ ਦੁਖੀ ਔਰਤ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  1 day ago
1.735 ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਚੜ੍ਹੇ ਫ਼ਾਜ਼ਿਲਕਾ ਪੁਲਿਸ ਦੇ ਹੱਥੇ
. . .  1 day ago
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
. . .  1 day ago
ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  about 1 hour ago
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  about 1 hour ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  1 minute ago
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  11 minutes ago
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  28 minutes ago
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  51 minutes ago
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  55 minutes ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  about 1 hour ago
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  about 1 hour ago
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਚੇਤ ਸੰਮਤ 551

ਮੋਗਾ

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪੱਧਰੀ ਬੈਂਕਰਜ਼ ਰੀਵਿਊ ਕਮੇਟੀ ਦੀ ਤਿਮਾਹੀ ਮੀਟਿੰਗ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲ੍ਹਾ ਪੱਧਰੀ ਬੈਂਕਰਜ਼ ਰੀਵਿਊ ਕਮੇਟੀ ਦੀ ਮੁੱਕਦੀ ਤਿਮਾਹੀ ਦਸੰਬਰ 2018 ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਦੇ ਹਾਜ਼ਰ ਸਮੂਹ ਬੈਂਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਮ ਜਨਤਾ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜੀਹ ਦੇਣ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਬਤਰਾ ਵੀ ਹਾਜ਼ਰ ਸਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਿੰਧ ਬੈਂਕ ਲੀਡ ਬੈਂਕ ਮੋਗਾ ਵਲੋਂ ਸਾਲ 2018-19 ਦੌਰਾਨ ਮੁੱਕਦੀ ਤਿਮਾਹੀ ਦਸੰਬਰ 2018 'ਚ ਓਵਰਆਲ 74.35 ਫ਼ੀਸਦੀ ਦਾ ਟੀਚਾ ਪ੍ਰਾਪਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਤਰਜੀਹੀ ਖੇਤਰ ਵਿਚ 40 ਫ਼ੀਸਦੀ ਰਾਸ਼ਟਰੀ ਟੀਚੇ ਦੇ ਮੁਕਾਬਲੇ 93.07 ਫ਼ੀਸਦੀ ਟੀਚਾ ਪ੍ਰਾਪਤ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ | ਇਸੇ ਤਰ੍ਹਾਂ ਖੇਤੀਬਾੜੀ ਖੇਤਰ ਵਿਚ 18 ਫ਼ੀਸਦੀ ਰਾਸ਼ਟਰੀ ਟੀਚੇ ਦੇ ਮੁਕਾਬਲੇ 74.35 ਫ਼ੀਸਦੀ ਅਤੇ ਕਰੈਡਿਟ ਡਿਪਾਜ਼ਿਟ 60 ਫ਼ੀਸਦੀ ਦੇ ਮੁਕਾਬਲੇ 70.68 ਫ਼ੀਸਦੀ ਉਪਲਬਧੀ ਕੀਤੀ ਗਈ ਹੈ | ਇਸ ਮੌਕੇ ਲੀਡ ਬੈਂਕ ਮੈਨੇਜਰ ਮੋਗਾ ਐਚ.ਪੀ. ਸਿੰਘ ਨੇ ਦੱਸਿਆ ਕਿ ਸਾਲ 2018-2019 ਦੀਆਂ ਪ੍ਰਾਪਤੀਆਂ ਦੇ ਸਾਰੇ ਰਾਸ਼ਟਰੀ ਟੀਚੇ ਹਾਸਲ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਾਲ 2019-20 ਲਈ ਸਾਲਾਨਾ ਕਰਜ਼ਾ ਯੋਜਨਾ ਦਾ 9,904 ਕਰੋੜ ਰੁਪਏ ਦਾ ਟੀਚਾ ਮਿਥਿਆ ਗਿਆ ਹੈ | ਜਿਸ ਵਿਚੋਂ 9,784 ਕਰੋੜ ਰੁਪਏ ਤਰਜੀਹੀ ਖੇਤਰ ਅਤੇ 120 ਕਰੋੜ ਰੁਪਏ ਦਾ ਟੀਚਾ ਗੈਰ ਤਰਜੀਹੀ ਖੇਤਰ ਲਈ ਨਿਰਧਾਰਿਤ ਕੀਤਾ ਗਿਆ ਹੈ | ਇਸ ਮੌਕੇ ਡੀ. ਡੀ. ਐਮ. ਨਬਾਰਡ ਨਰਿੰਦਰ ਕੁਮਾਰ, ਆਰ. ਬੀ. ਆਈ. ਏ. ਜੀ. ਐਮ. ਸੰਜੀਵ ਕੈਨ, ਆਰਸੇਟੀ ਤੋਂ ਸੀ.ਪੀ. ਸਿੰਘ, ਸੁਨੀਲ ਸੇਠੀ ਪੰਜਾਬ ਨੈਸ਼ਨਲ ਬੈਂਕ, ਭੂਸ਼ਨ ਕੁਮਾਰ ਲੀਡ ਬੈਂਕ, ਜ਼ਿਲ੍ਹਾ ਉਦਯੋਗ ਕੇਂਦਰ ਦੇ ਨੁਮਾਇੰਦੇ ਅਤੇ ਸਮੂਹ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਹਾਜ਼ਰ ਸਨ |

ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਖ਼ਜ਼ਾਨਾ ਅਫ਼ਸਰ ਨੂੰ ਮਿਲਿਆ

ਮੋਗਾ, 25 ਮਾਰਚ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦਾ ਵਫ਼ਦ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਮੋਗਾ ਨੂੰ ਮਿਲਿਆ | ਵਫ਼ਦ ਵਿਚ ਜ਼ਿਲ੍ਹੇ ਦੇ ਬਲਾਕ ਪ੍ਰਧਾਨ ਅਤੇ ਹੋਰ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਵਿਖੇ ਸਾਲਾਨਾ ਖੇਡ ਮੁਕਾਬਲੇ ਕੱਲ੍ਹ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਸ਼ਹਿਰ ਤੇ ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਮੋਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਇਆ ਜਾ ਰਿਹਾ ਹੈ | ਸਾਬਕਾ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਤੇ ਸ਼੍ਰੋਮਣੀ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਨੇ ਡੀ. ਸੀ. ਦਫ਼ਤਰ ਸਾਹਮਣੇ ਕੀਤੀ ਰੈਲੀ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਮੋਗਾ ਜ਼ਿਲ੍ਹੇ ਨਾਲ ਸਬੰਧਿਤ 7 ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਰੰਜਿਸ਼ਨ ਲਗਾਏ ਗਏ ਦੋਸ਼ ਹੋਏ ਬੇ-ਬੁਨਿਆਦ ਸਾਬਤ

ਮੋਗਾ, 25 ਮਾਰਚ (ਗੁਰਤੇਜ ਸਿੰਘ)-ਬੀਤੇ ਦਿਨੀਂ ਪਿੰਡ ਬੱਧਨੀ ਖ਼ੁਰਦ ਨਿਵਾਸੀ ਬਜ਼ੁਰਗ ਮਹਿੰਦਰ ਸਿੰਘ ਪੁੱਤਰ ਬਾਰਾ ਸਿੰਘ ਨੇ ਮਕਾਨ ਵੇਚਣ ਦੇ ਮਾਮਲੇ ਵਿਚ ਜੋ ਦੋਸ਼ ਮਹਿੰਗਾ ਸਿੰਘ ਪੁੱਤਰ ਅਮਰ ਸਿੰਘ ਵਾਸੀ ਬੱਧਨੀ ਖ਼ੁਰਦ ਦਿੱਤੇ ਗਏ ਐਫੀਡੇਵਿਟ ਰਾਹੀਂ ਉਹ ਉਸ ਸਮੇਂ ...

ਪੂਰੀ ਖ਼ਬਰ »

ਪਾਵਰ ਕਾਰਪੋਰੇਸ਼ਨ ਦੇ ਟਰਾਂਸਫ਼ਾਰਮਰਾਂ 'ਚੋਂ ਲੱਖਾਂ ਦਾ ਤੇਲ ਚੋਰੀ

ਮੋਗਾ, 25 ਮਾਰਚ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉੱਤਰੀ ਸਬ-ਡਵੀਜ਼ਨ ਮੋਗਾ ਦੇ ਸਹਾਇਕ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੰਬਰ 2018 ਤੋਂ ਮਾਰਚ 2019 ਤੱਕ ਕੁੱਲ 49 ਟਰਾਂਸਫਾਰਮਾਂ 'ਚੋਂ 6860 ਲੀਟਰ ਤੇਲ ਚੋਰੀ ਹੋ ਚੁੱਕਿਆ ਹੈ ਜਿਸ ਸਬੰਧੀ ...

ਪੂਰੀ ਖ਼ਬਰ »

ਪੀ. ਜੀ. ਆਈ. ਵਿਚ ਨੌਕਰੀ ਦਿਵਾਉਣ ਦੇ ਝਾਂਸੇ 'ਚ ਸਾਢੇ ਤਿੰਨ ਲੱਖ ਰੁਪਏ ਠੱਗੇ

ਮੋਗਾ, 25 ਮਾਰਚ (ਸ਼ਿੰਦਰ ਸਿੰਘ ਭੁਪਾਲ)-ਭੁਪੇਸ਼ ਛੰਦਰ ਤਿਵਾੜੀ ਪੁੱਤਰ ਸ਼ੰਕਰ ਦੱਤ ਤਿਵਾੜੀ ਵਾਸੀ ਦੁਸਾਂਝ ਰੋਡ ਮਾਡਲ ਕਲੌਨੀ ਮੋਗਾ ਦੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮਾਂ ਅਧੀਨ ਐਸ.ਪੀ. ਇਨਵੈਸਟੀਗੇਸ਼ਨ ਮੋਗਾ ਵਲੋਂ ਕੀਤੀ ਗਈ ਅਤੇ ...

ਪੂਰੀ ਖ਼ਬਰ »

ਪੰਜ ਦਿਨਾਂ ਦੀਕਸ਼ਾ ਜੈਅੰਤੀ ਸਮਾਰੋਹ ਸ਼ਰਧਾ ਪੂਰਵਕ ਸੰਪੰਨ

ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਸਥਾਨਕ ਜੈਨ ਸੀਨੀ. ਸੈਕੰ. ਸਕੂਲ ਨਾਲ ਜੈਨ ਭਵਨ ਵਿਖੇ ਐਸ.ਐਸ. ਜੈਨ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਵਿਜੇ ਕੁਮਾਰ ਬਾਂਸਲ, ਮੁਕੰਦ ਲਾਲ ਜੈਨ, ਪੁਨੀਤ ਜੈਨ, ਹੇਮ ਰਾਜ ਜੈਨ, ਅਸ਼ੋਕ ਜੈਨ, ਸਮੂਹ ਸਭਾ ਤੇ ਜੈਨੀ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਗੋ ਗਲੋਬਲ ਨੇ ਮਨੀਤ ਦਾ ਕੈਨੇਡਾ ਦਾ ਸੁਪਨਾ ਕੀਤਾ ਸਾਕਾਰ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਕੰਸਲਟੈਂਟਸ ਜੋ ਕਿ ਨੇੜੇ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਵੱਲੋਂ ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਇਸ ਵਾਰ ਜ਼ਿਲ੍ਹਾ ਮੋਗਾ ਦੀ ਵਿਦਿਆਰਥਣ ਮਨੀਤ ਕੌਰ ਪਸਰੀਚਾ ਦਾ ...

ਪੂਰੀ ਖ਼ਬਰ »

ਵਿਸ਼ਵ ਟੀ.ਬੀ. ਦਿਵਸ 'ਤੇ ਭੱਠਿਆਂ, ਕਾਲਜਾਂ, ਨਰੇਗਾ ਵਰਕਰਾਂ ਨੂੰ ਕੀਤਾ ਜਾਗਰੂਕ

ਅਜੀਤਵਾਲ, 25 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਵਿਸ਼ਵ ਟੀ.ਬੀ. ਦਿਵਸ ਮੌਕੇ ਸਰਕਾਰੀ ਹਸਪਤਾਲ ਢੁੱਡੀਕੇ ਵਲੋਂ ਬਿਮਾਰੀ ਦਾ ਖ਼ਾਤਮਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਿਵਲ ਸਰਜਨ ਮੋਗਾ ਅਤੇ ਜ਼ਿਲ੍ਹਾ ਟੀਕਾ ਅਫ਼ਸਰ ਦੀ ਰਹਿਨੁਮਾਈ ਹੇਠ ਲਾਲਾ ਲਾਜਪਤ ਰਾਏ ...

ਪੂਰੀ ਖ਼ਬਰ »

ਰਾਈਟ ਵੇ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਮਾਲਵੇ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਮੋਗਾ ਕਈ ਸਾਲਾਂ ਤੋਂ ਆਈਲਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿਚ ਵਧੀਆ ਭੂਮਿਕਾ ਨਿਭਾ ਰਹੀ ਹੈ, ਨੇ ਇਸ ਵਾਰ ਨੇ ਅੰਮਿ੍ਤਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਅੰਮੀ ...

ਪੂਰੀ ਖ਼ਬਰ »

ਸੰਤ ਮੋਹਨ ਦਾਸ ਸਕੂਲ 'ਚ ਮਾਪੇ-ਅਧਿਆਪਕ ਮਿਲਣੀ ਸਮਾਗਮ ਕਰਵਾਇਆ

ਸਮਾਲਸਰ, 25 (ਕਿਰਨਦੀਪ ਸਿੰਘ ਬੰਬੀਹਾ)-ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ਵਿਖੇ ਜਮਾਤਾਂ ਦੇ ਨਤੀਜੇ ਸੰਬੰਧੀ ਪਿ੍ੰਸੀਪਲ ਮੈਡਮ ਮਨਜੀਤ ਕੌਰ ਦੀ ਰਹਿਨੁਮਾਈ ਹੇਠ 'ਮਾਪੇ ਅਧਿਆਪਕ ਮਿਲਣੀ' ਲਈ ਇੱਕ ਸਮਾਰੋਹ ਉਲੀਕਿਆ ਗਿਆ | ਇਸ ਸਮਾਰੋਹ 'ਚ ...

ਪੂਰੀ ਖ਼ਬਰ »

ਸਾਬਕਾ ਫ਼ੌਜੀਆਂ ਲਈ ਪੈਨਸ਼ਨ ਅਦਾਲਤ 29 ਨੂੰ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਸੁਸ਼ੀਲ ਕੁਮਾਰ ਰੱਖਿਆ ਪੈਨਸ਼ਨ ਵਿਤਰਨ ਅਧਿਕਾਰੀ ਮੋਗਾ ਨੇ ਦੱਸਿਆ ਕਿ ਉਨ੍ਹਾਂ ਦੇ ਮੋਗਾ ਸਥਿਤ ਦਫ਼ਤਰ ਵਿਖੇ 29 ਮਾਰਚ ਨੂੰ ਪੈਨਸ਼ਨ ਅਦਾਲਤ ਲਗਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਪੈਨਸ਼ਨ ਅਦਾਲਤ ਵਿਚ ਸਾਬਕਾ ਫ਼ੌਜੀਆਂ, ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਦੀ ਥਰੋਬਾਲ ਟੀਮ ਨੈਸ਼ਨਲ ਗੇਮਾਂ 'ਚ ਭਾਗ ਲੈਣ ਲਈ ਰਵਾਨਾ

ਠੱਠੀ ਭਾਈ, 25 ਮਾਰਚ (ਮਠਾੜੂ)-ਇਲਾਕੇ ਦੇ ਬੱਚਿਆਂ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਦਿਨ ਰਾਤ ਸਖ਼ਤ ਮਿਹਨਤ ਕਰ ਰਹੇ ਡਾਇਰੈਕਟਰ ਹਰਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਚੱਲ ਰਹੀ ਇਲਾਕੇ ਦੀ ਮਾਣਮੱਤੀ ਨਾਮਵਰ ਵਿੱਦਿਅਕ ਸੰਸਥਾ ਸਵਾਮੀ ਵਿਵੇਕਾਨੰਦ ਪਬਲਿਕ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਰਵਾਇਆ ਸ਼ਹੀਦੀ ਸਮਾਗਮ

ਅਜੀਤਵਾਲ, 25 ਮਾਰਚ (ਸ਼ਮਸ਼ੇਰ ਸਿੰਘ ਗ਼ਾਲਿਬ)-ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਸਮਾਗਮ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ 'ਰੰਗ ਦੇ ਬਸੰਤੀ ਚੋਲਾ' ਦੇ ਨਾਂਅ ਹੇਠ ਕੋਕਰੀ ਕਲਾਂ ਦੀ ਗਰੀਨ ਪਾਰਕ ਵਿਖੇ ਬਲਾਕ ਪ੍ਰਧਾਨ ਗੁਰਭਿੰਦਰ ...

ਪੂਰੀ ਖ਼ਬਰ »

ਹੋਲੇ-ਮਹੱਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ

ਕੋਟ ਈਸੇ ਖਾਂ, 25 ਮਾਰਚ (ਨਿਰਮਲ ਸਿੰਘ ਕਾਲੜਾ)-ਸਿੱਖ ਪੰਥ ਦੇ ਨਿਆਰੇਪਣ ਦੇ ਪ੍ਰਤੀ ਕੌਮੀ ਤਿਉਹਾਰ ਹੋਲਾ-ਮਹੱਲਾ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਹਿਊਮਨ ਰਾਈਟਸ ਪ੍ਰੈੱਸ ਕਲੱਬ ਨੇ ਮਨਾਇਆ ਭਗਤ ਸਿੰਘ ਦਾ ਸ਼ਹੀਦੀ ਦਿਵਸ

ਬੱਧਨੀ ਕਲਾਂ, 25 ਮਾਰਚ (ਸੰਜੀਵ ਕੋਛੜ) ਹਿਊਮਨ ਰਾਈਟਸ ਪ੍ਰੈੱਸ ਕਲੱਬ ਬੱਧਨੀ ਕਲਾਂ ਦੇ ਪ੍ਰਧਾਨ ਨਵੀਨ ਗੋਇਲ ਦੀ ਪ੍ਰਧਾਨਗੀ ਹੇਠ ਪੁਰਾਣੀ ਅਨਾਜ ਮੰਡੀ ਬੱਧਨੀ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਦੋ ਨੌਜਵਾਨ ਔਰਤ ਦੀਆਂ ਵਾਲੀਆਂ ਲਾਹ ਕੇ ਫ਼ਰਾਰ

ਕੋਟ ਈਸੇ ਖਾਂ, 25 ਮਾਰਚ (ਨਿਰਮਲ ਸਿੰਘ ਕਾਲੜਾ)-ਪਿੰਡ ਖੋਸਾ ਰਣਧੀਰ ਦੀ ਔਰਤ ਚਰਨਜੀਤ ਕੌਰ ਦੀਆਂ ਝਪਟ ਮਾਰਾਂ ਵਲੋਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਫ਼ਰਾਰ ਹੋਣ ਦਾ ਸਮਾਚਾਰ ਹੈ | ਪੀੜਤਾ ਚਰਨਜੀਤ ਕੌਰ ਪਤਨੀ ਸੁਖਮੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਬੱਧਨੀ ਕਲਾਂ, 25 ਮਾਰਚ (ਸੰਜੀਵ ਕੋਛੜ)-ਸੰਤ ਰਾਮਪਾਲ ਸਿੰਘ ਝਾਂਡੇ (ਲੁਧਿਆਣਾ) ਵਾਲਿਆਂ ਦੀ ਰਹਿਨੁਮਾਈ ਹੇਠ ਨਵੀਂ ਅਨਾਜ ਮੰਡੀ ਬੱਧਨੀ ਕਲਾਂ ਵਿਖੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਗਿੱਲ, ਭਾਈ ਸੁਖਦੇਵ ਸਿੰਘ ਤੇ ਪ੍ਰਧਾਨ ਅਜੈਬ ਸਿੰਘ ਦੀ ਅਗਵਾਈ ਹੇਠ ਸੁਹਾਨਾਂ ...

ਪੂਰੀ ਖ਼ਬਰ »

ਸ਼ਹੀਦਾਂ ਨੂੰ ਸਮਰਪਿਤ ਲਾਇਨਜ਼ ਕਲੱਬ ਨੇ ਲਗਾਇਆ ਖ਼ੂਨਦਾਨ ਕੈਂਪ

ਨਿਹਾਲ ਸਿੰਘ ਵਾਲਾ, 25 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਲਾਇਨਜ਼ ਕਲੱਬ ਮੰਡੀ ਨਿਹਾਲ ਸਿੰਘ ਵਾਲਾ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਜੈਨ ਭਵਨ ਹਸਪਤਾਲ ਵਿਖੇ ਕਲੱਬ ਦੇ ਪ੍ਰਧਾਨ ਪ੍ਰਦੀਪ ਗਰਗ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਪਿੰਡ ਕਪੂਰੇ ਦਾ ਕਬੱਡੀ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਸਮਾਪਤ

ਮੋਗਾ, 25 ਮਾਰਚ (ਅਮਰਜੀਤ ਸਿੰਘ ਸੰਧੂ)-ਪਿੰਡ ਕਪੂਰੇ ਵਿਖੇ ਬਾਬਾ ਸੱਯਦ ਕਮੀਰ ਦੀ ਯਾਦ ਵਿਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੇ ਆਖ਼ਰੀ ਦਿਨ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਦਵਿੰਦਰ ਸਿੰਘ ਰਣੀਆ ਸੀਨੀ. ਕਾਂਗਰਸੀ ਅਤੇ ਸੰਤ ਜਰਨੈਲ ਦਾਸ ਗਊਸ਼ਾਲਾ ਵਾਲਿਆਂ ਨੇ ...

ਪੂਰੀ ਖ਼ਬਰ »

ਮਿਡ-ਡੇ-ਮੀਲ ਕੁੱਕ ਯੂਨੀਅਨ ਸਬੰਧਿਤ ਇੰਟਕ ਦੀ ਮੀਟਿੰਗ ਹੋਈ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮਿਡ ਡੇ ਮੀਲ ਕੁੱਕ ਯੂਨੀਅਨ ਸਬੰਧਿਤ ਇੰਟਕ ਦੀ ਮੀਟਿੰਗ ਕਰਮਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚਿੰਡਾਲੀਆ ਨੇ ਦੱਸਿਆ ਕਿ ਕੁੱਕਾਂ ਨੂੰ ਹਟਾਉਣ ...

ਪੂਰੀ ਖ਼ਬਰ »

ਮਜ਼ਦੂਰ ਸ਼ਕਤੀ ਪਾਰਟੀ ਭਾਰਤ ਦੀ ਇਕੱਤਰਤਾ 31 ਨੂੰ

ਨੱਥੂਵਾਲਾ ਗਰਬੀ, 25 ਮਾਰਚ (ਲੰਗੇਆਣਾ)-ਮਜ਼ਦੂਰ ਸ਼ਕਤੀ ਪਾਰਟੀ ਭਾਰਤ ਦੇ ਕੌਮੀ ਪ੍ਰਧਾਨ ਨਿਰਮਲ ਸਿੰਘ ਰਾਜੇਆਣਾ ਨੇ ਅੱਜ ਪਿੰਡ ਲੰਗੇਆਣਾ ਪੁਰਾਣਾ ਵਿਖੇ ਪਾਰਟੀ ਵਰਕਰ ਬਲਦੇਵ ਸਿੰਘ ਘਾਰੂ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ...

ਪੂਰੀ ਖ਼ਬਰ »

ਜੀਂਦੜਾ ਸਕੂਲ ਦਾ ਨਤੀਜਾ ਐਲਾਨਿਆ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਵਿਖੇ ਸਾਲਾਨਾ ਨਤੀਜਾ ਐਲਾਨ ਕੀਤਾ ਗਿਆ | ਇਸ ਸਮੇਂ ਸਕੂਲ ਦੇ ਚੇਅਰਮੈਨ ਬਾਬਾ ਇਕਬਾਲ ਸਿੰਘ, ਜਨਰਲ ਸਕੱਤਰ ਜਸਵੰਤ ਸਿੰਘ, ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਅਤੇ ਹੋਲੇ ਮਹੱਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਕੋਟ ਈਸੇ ਖਾਂ, 25 ਮਾਰਚ (ਖਾਲਸਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਹੋਲੇ ਮੁਹੱਲੇ ਨੂੰ ਸਮਰਪਿਤ ਪਿੰਡ ਕੋਟ ਸਦਰ ਖਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ, ਜਥੇਦਾਰ ਤੋਤਾ ਸਿੰਘ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੀਆਂ ਬੈਂਕਾਂ ਨੇ ਕਰਜ਼ਾ ਦੇਣ ਸਮੇਂ ਲਏ ਹੋਏ ਖ਼ਾਲੀ ਚੈੱਕ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਅਣ ਅਧਿਕਾਰਤ ਬੀ. ਟੀ. ਨਰਮੇ ਦੇ ਬੀਜ ਦੀ ਵਿੱਕਰੀ ਰੋਕਣ ਸਬੰਧੀ ਲਗਾਏ ਪੋਸਟਰ

ਮੋਗਾ, 25 ਮਾਰਚ (ਜਸਪਾਲ ਸਿੰਘ ਬੱਬੀ)-ਖੇਤੀਬਾੜੀ ਸਕੱਤਰ ਪੰਜਾਬ ਡਾ. ਕਾਹਨ ਸਿੰਘ ਪੰਨੂ ਆਈ.ਏ.ਐਸ. ਦੇ ਆਦੇਸ਼ਾਂ 'ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਚੌਕਸੀ ਰੱਖਣ ਦੇ ਨਾਲ-ਨਾਲ ਕਿਸਾਨ ਜਾਗਰੂਕਤਾ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਪਰਮਜੀਤ ...

ਪੂਰੀ ਖ਼ਬਰ »

ਵੀਰ ਸਿੰਘ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਨੱਥੂਵਾਲਾ ਗਰਬੀ, 25 ਮਾਰਚ (ਸਾਧੂ ਰਾਮ ਲੰਗੇਆਣਾ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਰਿਹਾ¢ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਨਤੀਜਾ ਐਲਾਨਿਆ ਗਿਆ¢ ...

ਪੂਰੀ ਖ਼ਬਰ »

ਮੈਥਾਡਲਾਜੀ ਅਤੇ ਰਿਸਰਚ ਪੋ੍ਰਟੋਕਾਲ ਵਿਸ਼ੇ 'ਤੇ ਵਰਕਸ਼ਾਪ ਲਗਾਈ

ਮੋਗਾ, 25 ਮਾਰਚ (ਜਸਪਾਲ ਸਿੰਘ ਬੱਬੀ)-ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਮੋਗਾ ਵਿਖੇ ਮੈਥਾਡਲਾਜੀ ਅਤੇ ਰਿਸਰਚ ਪੋ੍ਰਟੋਕਾਲ ਵਿਸ਼ੇ 'ਤੇ ਵਰਕਸ਼ਾਪ ਲਗਾਈ | ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪ੍ਰੋ. ਵਾਈ.ਕੇ. ਗੁਪਤਾ ਪ੍ਰੇਜੀਡੇਂਟ (ਜੀ.ਬੀ) ਏਮਸ ਭੁਪਾਲ ਅਤੇ ਸਾਬਕਾ ਡੀਨ ਅਤੇ ...

ਪੂਰੀ ਖ਼ਬਰ »

ਵਾਈਟਲ ਕਿਡਜ਼ ਵਿੰਗ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ

ਬਾਘਾ ਪੁਰਾਣਾ, 25 ਮਾਰਚ (ਸਿੰਗਲਾ)-ਇਲਾਕੇ ਦੀ ਨਾਮਵਰ ਸੰਸਥਾ ਪੰਜਾਬ ਕਾਨਵੈਂਟ ਸੀਨੀ. ਸੈਕੰ. ਸਕੂਲ ਬਾਘਾ ਪੁਰਾਣਾ ਦੇ ਵਾਈਟਲ ਕਿਡਜ਼ ਵਿੰਗ ਦੀ ਨਵੇਂ ਸੈਸ਼ਨ 2019-20 ਦੀ ਸ਼ੁਰੂਆਤ ਹੋਈ | ਇਸ ਮੌਕੇ ਪ੍ਰੀ-ਨਰਸਰੀ ਤੋਂ ਪਰੈਪ 2 ਦੇ ਵਿਦਿਆਰਥੀਆਂ ਨੂੰ ਖੇਡਾਂ ਕਰਵਾਈਆਂ ਗਈਆਂ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਓਪਨ ਵਰਕ ਪਰਮਿਟ 'ਚ ਮੋਹਰੀ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਨਾਮਵਰ ਸੰਸਥਾ ਮੈਕਰੋ ਗਲੋਬਲ ਮੋਗਾ ਓਪਨ ਵਰਕ ਪਰਮਿਟ ਰਾਹੀਂ ਜਾਣ ਵਾਲਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ | ਪਿਛਲੇ ਦਿਨਾਂ ਵਿਚ ਸੰਸਥਾ ਅਨੇਕਾਂ ਹੀ ਓਪਨ ਵਰਕ ਪਰਮਿਟ ਰਾਹੀਂ ਨੌਜਵਾਨਾਂ ਨੂੰ ਕੈਨੇਡਾ ਦਾ ਵੀਜ਼ਾ ...

ਪੂਰੀ ਖ਼ਬਰ »

ਬਾਘਾ ਪੁਰਾਣਾ ਇਲਾਕੇ ਦੀ ਨਾਕੇਬੰਦੀ ਕਰਕੇ ਕੀਤੀ ਜ਼ਬਰਦਸਤ ਚੈਕਿੰਗ

ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਲੋਕ ਸਭਾ ਚੋਣਾਂ ਨੂੰ ਲੈ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਅਮਰਜੀਤ ਸਿੰਘ ਬਾਜਵਾ ਅਤੇ ਡੀ.ਐਸ.ਪੀ. ਜਸਪਾਲ ਸਿੰਘ ਧਾਮੀ ਬਾਘਾ ਪੁਰਾਣਾ ਵਲੋਂ ਆਰੰਭੀ ਮੁਹਿੰਮ ਨੂੰ ਲੈ ਕੇ ਇੰਸ. ...

ਪੂਰੀ ਖ਼ਬਰ »

-ਮਾਮਲਾ 8 ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਦਾ- ਐਸ. ਯੂ. ਐਸ. ਆਦਰਸ਼ ਸਕੂਲ ਮਨਾਵਾਂ ਦੇ ਸਟਾਫ਼ ਨੇ ਮੈਨੇਜਮੈਂਟ ਦਾ ਕੀਤਾ ਘਿਰਾਓ

ਕੋਟ ਈਸੇ ਖਾਂ, 25 ਮਾਰਚ (ਗੁਰਮੀਤ ਸਿੰਘ ਖਾਲਸਾ)- ਪੰਜਾਬ ਸਰਕਾਰ ਅਤੇ ਪ੍ਰਾਈਵੇਟ ਪਾਰਟਨਰ ਦੇ ਅਧੀਨ ਖੋਲ੍ਹੇ ਗਏ ਆਦਰਸ਼ ਸਕੂਲ ਸਰਕਾਰ ਨੇ ਗਰੀਬ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣ ਅਤੇ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਖੋਲ੍ਹੇ ਗਏ ਸਨ ਪਰ ਇਹ ਸਕੂਲ ਪ੍ਰਾਈਵੇਟ ...

ਪੂਰੀ ਖ਼ਬਰ »

ਰੁੱਖਾਂ ਦੀ ਥਾਂ ਸੜਕਾਂ ਕਿਨਾਰੇ ਲੱਗ ਰਹੇ ਹਨ ਮਲਬੇ ਅਤੇ ਕੂੜੇ ਦੇ ਢੇਰ

ਬਰਗਾੜੀ, 25 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਪੰਜਾਬ ਭਰ 'ਚ ਸੜਕਾਂ ਦੇ ਚਾਰ-ਛੇ ਮਾਰਗੀ ਬਣਨ ਨਾਲ ਸੜਕਾਂ ਕਿਨਾਰੇ ਲੱਗੇ ਰੁੱਖ ਵੱਡੀ ਗਿਣਤੀ 'ਚ ਕੱਟ ਦਿੱਤੇ ਗਏ ਹਨ | ਇਸੇ ਤਰ੍ਹਾਂ ਹੀ ਕੌਮੀ ਸ਼ਾਹ ਮਾਰਗ ਨੰ: 54 ਤੋਂ ਵੀ ਹਜ਼ਾਰਾਂ ਦੀ ਗਿਣਤੀ 'ਚ ਰੁੱਖ ਪੁੱਟੇ ਗਏ ਹਨ | ਭਾਂਵੇ ...

ਪੂਰੀ ਖ਼ਬਰ »

ਬੱਬੂ ਬਰਾੜ, ਗੁਰਚੇਤ ਢਿੱਲੋਂ ਤੇ ਸੁਰਜੀਤ ਸ਼ਤਾਬ ਦੀਆਂ ਨਿਯੁਕਤੀਆਂ 'ਤੇ ਖੁਸ਼ੀ ਦਾ ਪ੍ਰਗਟਾਵਾ

ਪੰਜਗਰਾਈਾ ਕਲਾਂ, 25 ਮਾਰਚ (ਕੁਲਦੀਪ ਸਿੰਘ ਗੋਂਦਾਰਾ)-ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ ਨਵਦੀਪ ਸਿੰਘ ਬੱਬੂ ਬਰਾੜ, ਸੁਰਜੀਤ ਸਿੰਘ ਸ਼ਤਾਬ ਨੂੰ ਕੌਮੀ ਜਥੇਬੰਦਕ ਸਕੱਤਰ ਅਤੇ ਡਾਇਰੈਕਟਰ ਮਾਰਕਫੈਡ ਪੰਜਾਬ ਗੁਰਚੇਤ ਸਿੰਘ ਢਿੱਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਸਿਲਵਰ ਓਕਸ ਸਕੂਲ 'ਚ ਨਵੇਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ

ਜੈਤੋ, 25 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਜੈਤੋ 'ਚ ਨਵ ਨਿਯੁਕਤ ਅਧਿਆਪਕਾਂ ਨੂੰ 7 ਰੋਜ਼ਾ ਸਿਖਲਾਈ ਪ੍ਰੋਗਰਾਮ 'ਚ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਜਾਣ ਪਛਾਣ ਕਰਵਾਈ ਗਈ | ਇਹ ਪ੍ਰੋਗਰਾਮ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਲਿਮ: ਵਲੋਂ ਚਲਾਏ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਦਾਖ਼ਲੇ ਲਈ ਭਾਰੀ ਉਤਸ਼ਾਹ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ, ਮੋਗਾ ਵਿਚ ਸ਼ਾਨਦਾਰ ਨਤੀਜੇ ਆਏ ਹਨ | ਇਨ੍ਹਾਂ ਨਤੀਜਿਆਂ ਨੂੰ ਲੈ ਕੇ ਮਾਪਿਆਂ ਵਿਚ ਦਾਖ਼ਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਡੁਬਈ ਤੋਂ ਪਰਤੇ ਨੌਜਵਾਨ ਦੀ ਮੌਤ ਨੂੰ ਲੈ ਕੇ ਪਰਿਵਾਰ ਨੇ ਦੂਜੇ ਦਿਨ ਵੀ ਧਰਨਾ ਲਗਾਇਆ

ਮੋਗਾ, 25 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਬੀਤੇ ਦਿਨੀਂ ਮੁਹੱਲਾ ਸੰਧੂਆਂ ਪੁਰਾਣਾ, ਮੋਗਾ ਦਾ ਵਸਨੀਕ ਸੂਰਜ ਉਰਫ਼ ਲਵਲੀ ਜੋ ਕਿ ਡੁਬਈ ਤੋਂ ਵਾਪਸ ਮੋਗਾ ਪਰਤਿਆ ਸੀ ਤਾਂ ਉਹ ਘਰ ਆਉਣ ਦੀ ਬਜਾਏ ਕਿਤੇ ਹੋਰ ਚਲਾ ਗਿਆ ਤੇ ਦੂਜੇ ਦਿਨ ਉਸ ਦੀ ਲਾਸ਼ ਘਰ ਦੇ ਕੋਲ ਹੀ ...

ਪੂਰੀ ਖ਼ਬਰ »

ਟੀ.ਬੀ. ਸਬੰਧੀ ਜਾਗਰੂਕਤਾ ਰੈਲੀ ਕੱਢੀ

ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਫ਼ਰੀਦਕੋਟ ਵਲੋਂ ਵਿਸ਼ਵ ਟੀ.ਬੀ.ਦਿਵਸ ਨੂੰ ਸਮਰਪਿਤ ਕੱਢੀ ਗਈ ਰੈਲੀ ਨੂੰ ਹਰੀ ਝੰਡੀ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਰੈਲੀ ਦਾ ਉਦੇਸ਼ ਜਨਤਾ 'ਚ ਟੀ.ਬੀ ਰੋਗ ਅਤੇ ਸਰਕਾਰੀ ਸਿਹਤ ...

ਪੂਰੀ ਖ਼ਬਰ »

ਮੁਫ਼ਤ ਹਿਅਰਿੰਗ ਚੈੱਕਅਪ ਕੈਂਪ 27 ਤੇ 28 ਨੂੰ

ਜਲੰਧਰ, 25 ਮਾਰਚ (ਅ. ਬ.)-ਈਕੋ ਸਾਊਾਡ ਇੰਟਰਨੈਸ਼ਨਲ ਵਲੋਂ ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫ਼ਤ ਹਿਅਰਿੰਗ ਚੈੱਕਅਪ ਕੈਂਪ 27 ਮਾਰਚ ਦਿਨ ਬੁੱਧਵਾਰ ਨੂੰ ਗੁਰਦੁਆਰਾ ਉੱਤਮ ਨਗਰ ਨਿਹਾਲ ਸਿੰਘ ਵਾਲਾ ਰੋਡ, ਨੇੜੇ ਪੰਜਾਬ ਸਕੂਲ ਬਾਘਾ ਪੁਰਾਣਾ ਤੇ 28 ਮਾਰਚ ਦਿਨ ਵੀਰਵਾਰ ਨੂੰ ...

ਪੂਰੀ ਖ਼ਬਰ »

ਪਿੰਡ ਅਹਿਲ ਦੇ ਗੁਰਦੁਆਰੇ 'ਚ ਚੋਰੀ

ਸਾਦਿਕ, 25 ਮਾਰਚ (ਗੁਰਭੇਜ ਸਿੰਘ ਚੌਹਾਨ)-ਪਿੰਡ ਅਹਿਲ ਦੇ ਨਵਾਂ ਗੁਰਦੁਆਰਾ ਸਾਹਿਬ 'ਚ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਚੋਰਾਂ ਨੇ ਗੋਲਕ ਚੋਰੀ ਕਰਕੇ ਉਸ ਨੂੰ ਪਾਸੇ ਲਿਜਾ ਕੇ ਭੰਨਿਆਂ ਅਤੇ ਨਕਦੀ ਕੱਢ ਲਈ | ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਬੱਸ ਅੱਡਾ 'ਚ ਪਖਾਨੇ ਅਤੇ ਸ਼ੈੱਡ ਬਣਾਏ ਜਾਣ ਦੀ ਮੰਗ

ਬਰਗਾੜੀ, 25 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਕੌਮੀ ਸ਼ਾਹ ਮਾਰਗ ਨੰ: 54 ਦੇ ਚਾਰ-ਛੇ ਮਾਰਗੀ ਬਣਾਏ ਜਾਣ ਸਮੇਂ ਕਸਬਾ ਬਰਗਾੜੀ ਦੇ ਬੱਸ ਅੱਡੇ ਦੇ ਸਵਾਰੀਆਂ ਦੇ ਠਹਿਰਣ ਲਈ ਬਣਾਇਆ ਹੋਇਆ ਸ਼ੈਡ ਢਾਅ ਦਿੱਤਾ ਗਿਆ ਅਤੇ ਇਸ ਦਾ ਕੰਮ ਮੁਕੰਮਲ ਹੋ ਜਾਣ 'ਤੇ ਵੀ ਇੱਥੇ ਸਵਾਰੀਆਂ ਦੇ ...

ਪੂਰੀ ਖ਼ਬਰ »

ਦਸਤਾਰ-ਏ-ਵੈੱਲਫੇਅਰ ਸੁਸਾਇਟੀ ਵਲੋਂ ਸਨਮਾਨ ਸਮਾਰੋਹ 28 ਨੂੰ

ਸਾਦਿਕ, 25 ਮਾਰਚ (ਗੁਰਭੇਜ ਸਿੰਘ ਚੌਹਾਨ)-ਦਸਤਾਰ-ਏ-ਬਖਸ਼ਿਸ਼ ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ 28 ਮਾਰਚ ਨੂੰ ਗੁਰਦੁਆਰਾ ਸਾਹਿਬ ਮੁਕਤਸਰ ਰੋਡ ਸਾਦਿਕ ਵਿਖੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ 'ਚ ਪੱਤਰਕਾਰ ਗੁਰਭੇਜ ਸਿੰਘ ...

ਪੂਰੀ ਖ਼ਬਰ »

ਦਸਮੇਸ਼ ਕਾਲਜ ਆਫ਼ ਫ਼ਾਰਮੇਸੀ 'ਚ ਅਥਲੈਟਿਕਸ ਮੁਕਾਬਲੇ ਕਰਵਾਏ

ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਕਾਲਜ ਆਫ਼ ਫ਼ਾਰਮੇਸੀ ਫ਼ਰੀਦਕੋਟ ਵਲੋਂ ਸਾਲਾਨਾ ਅਥਲੈਟਿਕਸ ਮੁਕਾਬਲੇ ਕਰਵਾਏ ਗਏ | ਇਸ ਸਮਾਗਮ ਦੇ ਮੁੱਖ ਮਹਿਮਾਨ ਗੁਰਸੇਵਕ ਸਿੰਘ ਡਾਇਰੈਕਟਰ ਅਤੇ ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ ਸਨ | ਸਮਾਗਮ ...

ਪੂਰੀ ਖ਼ਬਰ »

ਪਬਲਿਕ ਸਕੂਲ 'ਚ ਗ੍ਰੈਜੂਏਸ਼ਨ ਸਮਾਰੋਹ ਅੱਜ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਗ੍ਰੇਜੂਏਸ਼ਨ ਦਿਵਸ ਦਾ ਆਯੋਜਨ 26 ਮਾਰਚ ਨੂੰ ਕੀਤਾ ਜਾਵੇਗਾ | ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਸਮਾਗਮ ਕਰਵਾਇਆ

ਨਿਹਾਲ ਸਿੰਘ ਵਾਲਾ, 25 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਜਗਸੀਰ ਸਿੰਘ ਲੁਹਾਰਾ)-ਸਥਾਨਕ ਦੀਪ ਹਸਪਤਾਲ ਵਲੋਂ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | 23 ਮਾਰਚ ਤੋਂ 25 ਮਾਰਚ ਤੱਕ ਹੁਸੈਨੀਵਾਲਾ ਤੋਂ ਨਾਭਾ ...

ਪੂਰੀ ਖ਼ਬਰ »

ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਮ ਸਿੰਘ ਧਾਲੀਵਾਲ ਸਨਮਾਨਿਤ

ਨਿਹਾਲ ਸਿੰਘ ਵਾਲਾ, 25 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਮਾਲਵਾ ਖੇਤਰ ਦੀ ਮਾਣਮੱਤੀ ਸ਼ਖ਼ਸੀਅਤ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਮ ਸਿੰਘ ਧਾਲੀਵਾਲ ਨੂੰ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਇਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸੁਪਰੀਮ ਕਾਨਵੈਂਟ ਸਕੂਲ ਦਾ ਨਤੀਜਾ ਐਲਾਨਿਆ

ਨਿਹਾਲ ਸਿੰਘ ਵਾਲਾ, 25 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਰਾਮਾਂ ਰੋਡ, ਬਿਲਾਸਪੁਰ ਨੇ ਨੌਵੀਂ ਅਤੇ ਗਿਆਰ੍ਹਵੀਂ ਦੇ ਨਤੀਜਿਆਾ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਚ ਲੜਕੀਆਂ ਨੇ ਲੜਕਿਆਂ ਨੰੂ ਪਛਾੜਦਿਆਂ ...

ਪੂਰੀ ਖ਼ਬਰ »

ਗੁਰੂਕੁਲ ਸਕੂਲ ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ

ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਐਸ. ਬੀ .ਆਰ. ਐਸ. ਗੁਰੂਕੁਲ ਸਕੂਲ ਮਹਿਣਾ ਜੋ ਕਿ ਚੇਅਰਮੈਨ ਦਲਜੀਤ ਸਿੰਘ ਥਿੰਦ ਕੈਨੇਡੀਅਨ, ਵਾਈਸ ਚੇਅਰਮੈਨ ਸ਼ੰਮੀ ਗਰਗ ਅਤੇ ਪਿ੍ੰਸੀਪਲ ਧਵਨ ਕੁਮਾਰ ਦੀ ਅਗਵਾਈ ਹੇਠ ਚੱਲ ਰਹੀ ਹੈ , ਦਾ ਸਾਲਾਨਾ ...

ਪੂਰੀ ਖ਼ਬਰ »

ਕਾਲੇ ਕਾਨੂੰਨ ਰੌਲਟ ਐਕਟ ਤੋਂ ਕਿਸੇ ਵੀ ਪੱਖੋਂ ਘੱਟ ਖ਼ਤਰਨਾਕ ਨਹੀਂ-ਕਰਮਜੀਤ ਕੋਟਕਪੂਰਾ

ਨਿਹਾਲ ਸਿੰਘ ਵਾਲਾ, 25 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਜਗਸੀਰ ਸਿੰਘ ਲੁਹਾਰਾ)-ਜਲਿਆਂ ਵਾਲਾ ਬਾਗ ਖ਼ੂਨੀ ਸਾਕੇ ਦੀ ਸ਼ਤਾਬਦੀ ਸਮਾਰੋਹ ਕਮੇਟੀ ਵਲੋਂ 13 ਅਪ੍ਰੈਲ ਨੂੰ ਸ੍ਰੀ ਅੰਮਿ੍ਤਸਰ ਵਿਖੇ ਜਲਿਆਂ ਵਾਲਾ ਬਾਗ ਦੇ ਖ਼ੂਨੀ ਸਾਕੇ ਦੀ ਮਨਾਈ ਜਾ ਰਹੀ ਸ਼ਤਾਬਦੀ ਦੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੂੰ ਚੋਣਾਂ 'ਚ ਸਬਕ ਸਿਖਾਉਣਗੇ ਲੋਕ-ਜਥੇਦਾਰ ਤੋਤਾ ਸਿੰਘ

ਕਿਸ਼ਨਪੁਰਾ ਕਲਾਂ, 25 ਮਾਰਚ (ਅਮੋਲਕ ਸਿੰਘ ਕਲਸੀ)-ਕਾਂਗਰਸ ਪਾਰਟੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਸੀ ਅਤੇ ਝੂਠ ਦੀ ਬੁਨਿਆਦ 'ਤੇ ਬਣੀ ਇਸ ਸਰਕਾਰ ਦੀ ਦੋ ਵਰਿ੍ਹਆਂ 'ਚ ਅਸਲੀਅਤ ਸਭ ਦੇ ਸਾਹਮਣੇ ਆ ਗਈ ਹੈ | ਜਿਸ ਦੇ ਚੱਲਦਿਆਂ ਪੰਜਾਬ ਦੇ ਲੋਕਾਂ ਵਲੋਂ ਲੋਕ ਸਭਾ ...

ਪੂਰੀ ਖ਼ਬਰ »

ਸਰਕਾਰ ਜੀ ਹੁਣ ਤਾਂ ਸ਼ਹੀਦ ਜੈਮਲ ਸਿੰਘ ਰੋਡ ਘਲੋਟੀ ਰੋਡ ਦੀ ਮੁਰੰਮਤ ਕਰਵਾ ਦਿਓ...

ਕੋਟ ਈਸੇ ਖਾਂ, 25 ਮਾਰਚ (ਨਿਰਮਲ ਸਿੰਘ ਕਾਲੜਾ)-ਕੋਟ ਈਸੇ ਖਾਂ ਤੋਂ ਘਲੋਟੀ ਤੱਕ ਦਾ ਕਰੀਬ ਡੇਢ ਕਿੱਲੋਮੀਟਰ ਤੱਕ ਦੇ ਸੜਕ ਦੇ ਟੋਟੇ ਦੀ ਹਾਲਤ ਇਨੀ ਬਦਤਰ ਹੋ ਚੁੱਕੀ ਹੈ ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ | ਇਸ ਸੜਕ ਦੇ ਟੋਟੇ ਵਿਚ ਥਾਂ-ਥਾਂ ਖੱਡੇ ਅਤੇ ਪਾਣੀ ਦੀ ਨਿਕਾਸੀ ...

ਪੂਰੀ ਖ਼ਬਰ »

ਆਪ ਆਗੂ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ

ਕਿਸ਼ਨਪੁਰਾ ਕਲਾਂ, 25 ਮਾਰਚ (ਅਮੋਲਕ ਸਿੰਘ ਕਲਸੀ)-ਕਸਬਾ ਕਿਸ਼ਨਪੁਰਾ ਕਲਾਂ ਤੋਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਡਿਪਟੀ ਔਲਖ ਨੇ ਲਾਗਲੇ ਪਿੰਡ ਇੱਜਤਵਾਲਾ ਦੇ ਕਿਸਾਨ ਵੀਰਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX