ਤਾਜਾ ਖ਼ਬਰਾਂ


ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਗੁਰੂ ਹਰ ਸਹਾਏ ,21 ਅਕਤੂਬਰ {ਕਪਿਲ ਕੰਧਾਰੀ }- ਬੀਐਸਐਫ ਦੇ ਦੋ ਬਟਾਲੀਅਨ ਨੇ ਕਾਮਸਕੇ ਚੌਕੀ ਦੇ ਅਧੀਨ ਭਾਰਤੀ ਹੱਦ ਵਿਚ ਘੁੰਮਦੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ । ਇਨ੍ਹਾਂ ਕੋਲੋਂ 2 ਮੋਬਾਈਲ...
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਵਿਧਾਨ ਸਭਾ ਚੋਣ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਿਰੇ ਚੜ੍ਹਨ ਦਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ...
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਫਗਵਾੜਾ , 21 ਅਕਤੂਬਰ { ਕਿੰਨੜਾ }- ਫਗਵਾੜਾ 'ਚ 104 ਸਾਲਾ ਮਾਤਾ ਚਾਂਦ ਰਾਣੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ।ਵੋਟ ਪਾਉਣ ਮੌਕੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਨਾਲ ...
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 21 ਅਕਤੂਬਰ- ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੇ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕਰਨ ਦਾ ਫ਼ੈਸਲੇ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ 23 ...
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਬੱਚੀਵਿੰਡ, 21 ਅਕਤੂਬਰ (ਬਲਦੇਵ ਸਿੰਘ ਕੰਬੋ/ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਕੱਕੜ ਵਿਖੇ ...
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਟੂਡੈਂਟ ਡਿਵੈਲਪਮੈਂਟ ਐਸੋਸੀਏਸ਼ਨ, ਵਿਦਿਆਰਥੀਆਂ (ਯੂਨੀਵਰਸਿਟੀ ਕਾਲਜ ਜੈਤੋ) ਅਤੇ ਨੌਜਵਾਨ ਭਾਰਤ ਸਭਾ....
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਜਲਾਲਾਬਾਦ 21,ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਵਿਖੇ ਹੋ ਰਹੀ ਵਿਧਾਨ ਸਭਾ ਚੌਣਾਂ ਦੌਰਾਨ ਸ਼ਾਮ ਨੂੰ ਹੋਏ ਇੱਕ ਅਕਾਲੀ-ਕਾਂਗਰਸੀ ਝਗੜੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ...
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਪਠਾਨਕੋਟ 21 ਅਕਤੂਬਰ (ਸੰਧੂ) - ਵਿੱਤ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿੰਨ ਫ਼ੀਸਦੀ ਡੀ.ਏ ਦੇਣ ਸਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ...
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਬੀ.ਓ.ਪੀ ਮੋਹਰ ਸੋਨਾ ਦੇ ਨੇੜਿਉਂ ਬੀ.ਐੱਸ.ਐਫ ਦੀ 96 ਬਟਾਲੀਅਨ ਦੇ ਜਵਾਨਾਂ ਨੇ ਦੋ ਪਲਾਸਟਿਕ ਦੀ ਬੋਤਲਾਂ 'ਚ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਬੀ.ਐੱਸ.ਐਫ. ਦੇ ...
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  1 day ago
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)- ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ ਦੌਰਾਨ ਇੱਕ ਅਕਾਲੀ ਵਰਕਰ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ...
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 21 ਅਕਤੂਬਰ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ)- ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਜੋਏ ਘਰਟੇ, ਹਾਈ ਕਮਿਸ਼ਨ ਮਾਈਕਲ ਨੋਰਟੋ ਅੱਜ ਇਤਿਹਾਸਿਕ ਗੁਰਦੁਆਰਾ ...
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  1 day ago
ਕੌਹਰੀਆਂ, 21 ਅਕਤੂਬਰ(ਮਾਲਵਿੰਦਰ ਸਿੰਘ ਸਿੱਧੂ)- ਮਾਲਵਾ ਪੱਟੀ 'ਚ ਝੋਨੇ ਅਤੇ ਬਾਸਮਤੀ ਦੀ ਕਟਾਈ ਜੋਰਾ 'ਤੇ ਹੈ। ਕਿਸਾਨਾਂ ਨੇ ਖਾਲੀ ਹੋਏ ਖੇਤਾਂ 'ਚ ਕਣਕ ਅਗੇਤੀਆਂ ...
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  1 day ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  1 day ago
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  1 day ago
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  1 day ago
ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਭਾਰਤ ਕਰੇਗਾ ਸਮਝੌਤੇ 'ਤੇ ਹਸਤਾਖ਼ਰ
. . .  1 day ago
ਦਾਖਾ ਵਿਖੇ ਸ਼ਾਮੀਂ 5.10 ਵਜੇ ਤੱਕ 64.67 ਫ਼ੀਸਦੀ ਵੋਟਿੰਗ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਗੁਰਦੁਆਰਾ ਵਿਖੇ ਪਹੁੰਚ 'ਚੇ ਹੋਇਆ ਭਰਵਾਂ ਸਵਾਗਤ
. . .  1 day ago
ਜਲਾਲਾਬਾਦ ਵਿਖੇ ਕਾਂਗਰਸੀ ਸਮਰਥਕਾਂ ਵਲੋਂ ਅਕਾਲੀ ਦਲ ਦੇ ਬੂਥ 'ਤੇ ਹਮਲਾ ਅਤੇ ਭੰਨ-ਤੋੜ
. . .  1 day ago
ਪ੍ਰਕਾਸ਼ ਪੁਰਬ ਨੂੰ ਇੱਕੋ ਸਟੇਜ 'ਤੇ ਮਨਾਉਣ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦਾ ਅਕਾਲੀ ਦਲ ਵਲੋਂ ਸਵਾਗਤ
. . .  1 day ago
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦਾ ਖਰਚਾ ਨਹੀਂ ਚੁੱਕ ਸਕਦੀ ਪੰਜਾਬ ਸਰਕਾਰ : ਰੰਧਾਵਾ
. . .  1 day ago
106 ਸਾਲਾ ਹਰਸ਼ ਸਿੰਘ ਨੇ ਪਾਈ ਵੋਟ
. . .  1 day ago
ਜਲਾਲਾਬਾਦ ਦੇ ਪਿੰਡ ਚੱਕ ਪੁੰਨਾ ਵਾਲੀ ਦੇ ਬੂਥ ਨੰਬਰ 151 'ਤੇ ਮਸ਼ੀਨ ਖ਼ਰਾਬ ਹੋਣ ਕਰ ਕੇ ਵੋਟਿੰਗ ਦਾ ਕੰਮ ਰੁਕਿਆ
. . .  1 day ago
ਪੱਲੀ ਝਿੱਕੀ ਲਾਗੇ ਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਦੀ ਮੌਤ
. . .  1 day ago
ਦੁਪਹਿਰ 3 ਵਜੇ ਤੱਕ ਫਗਵਾੜਾ 'ਚ 39.97 ਫ਼ੀਸਦੀ ਵੋਟਿੰਗ
. . .  1 day ago
ਚਾਰ ਅਣਪਛਾਤੇ ਨੌਜਵਾਨਾਂ ਨੇ ਹਵਾਈ ਫਾਇਰ ਕਰ ਕੇ ਨੌਜਵਾਨਾਂ ਕੋਲੋਂ ਖੋਹੀ ਗੱਡੀ
. . .  1 day ago
ਸ੍ਰੀ ਬੇਰ ਸਾਹਿਬ ਪਹੁੰਚਣਗੇ ਘਾਨਾ ਦੇ ਰੇਲ ਮੰਤਰੀ ਅਤੇ 10 ਦੇਸ਼ਾਂ ਦੇ ਰਾਜਦੂਤ
. . .  1 day ago
ਹਲਕਾ ਜਲਾਲਾਬਾਦ 'ਚ 3 ਵਜੇ ਤੱਕ 57 ਫ਼ੀਸਦੀ ਹੋਈ ਵੋਟਿੰਗ
. . .  1 day ago
ਦੁਪਹਿਰ 3 ਵਜੇ ਤੱਕ ਦਾਖਾ 'ਚ 50.80 ਫ਼ੀਸਦੀ ਵੋਟਿੰਗ
. . .  1 day ago
ਸ੍ਰੀ ਅਕਾਲ ਤਖ਼ਤ ਜਥੇਦਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਇੱਕ ਸਟੇਜ 'ਤੇ ਮਨਾਉਣ ਦਾ ਆਦੇਸ਼ ਜਾਰੀ
. . .  1 day ago
ਅਕਾਲੀ ਉਮੀਦਵਾਰ ਨੇ ਬੂਥ 'ਤੇ ਪੈਸੇ ਵੰਡਦਾ ਵਿਅਕਤੀ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ
. . .  1 day ago
ਦੁਪਹਿਰ 2 ਵਜੇ ਤੱਕ ਫਗਵਾੜਾ 'ਚ 34 ਫ਼ੀਸਦੀ ਵੋਟਿੰਗ
. . .  1 day ago
ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾ 'ਚ ਦੁਪਹਿਰ 2.30 ਵਜੇ ਤੱਕ 48 ਫ਼ੀਸਦੀ ਵੋਟਿੰਗ
. . .  1 day ago
ਦੁਪਹਿਰ 2.15 ਵਜੇ ਤੱਕ ਹਲਕਾ ਦਾਖਾ 'ਚ 45 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ 'ਚ ਕਾਂਗਰਸ ਵੱਲੋਂ ਲਗਾਏ ਗਏ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਹਨ ਪੈਸੇ
. . .  1 day ago
ਪੰਥਕ ਮਸਲਿਆਂ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਸ਼ੁਰੂ
. . .  1 day ago
ਦੁਪਹਿਰ 1 ਵਜੇ ਤੱਕ ਮੁਕੇਰੀਆਂ 'ਚ 36.94 ਫ਼ੀਸਦੀ ਵੋਟਿੰਗ
. . .  1 day ago
ਬਦਲਿਆ ਗਿਆ ਫਗਵਾੜਾ ਦੇ ਬੂਥ ਨੰਬਰ 184 ਦਾ ਪੋਲਿੰਗ ਸਟਾਫ਼
. . .  1 day ago
ਸਕਾਟਲੈਂਡ ਤੋਂ ਆ ਕੇ ਪ੍ਰਿਆ ਕੌਰ ਕਰ ਰਹੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ
. . .  1 day ago
ਪੀ.ਡੀ.ਏ ਉਮੀਦਵਾਰ ਤੇ ਕਾਂਗਰਸੀ ਕੌਂਸਲਰ ਵਿਚਕਾਰ ਝੜਪ
. . .  1 day ago
ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਨੇ ਪਾਈ ਵੋਟ
. . .  1 day ago
ਦੁਪਹਿਰ 1 ਵਜੇ ਤੱਕ ਫਗਵਾੜਾ 'ਚ 32 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ 'ਚ ਦੁਪਹਿਰ 1 ਵਜੇ ਤੱਕ 44.03 ਫ਼ੀਸਦੀ ਵੋਟਿੰਗ
. . .  1 day ago
ਦੁਪਹਿਰ 1 ਵਜੇ ਤੱਕ ਦਾਖਾ 'ਚ 39.19 ਫ਼ੀਸਦੀ ਵੋਟਿੰਗ
. . .  1 day ago
18 ਨਵੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਚੇਤ ਸੰਮਤ 551

ਸੰਪਾਦਕੀ

ਸਿਆਸੀ ਲਾਭਾਂ ਲਈ ਚੋਣਾਂ ਸਮੇਂ ਉਭਾਰੇ ਜਾਂਦੇ ਹਨ ਫ਼ਿਰਕੂ ਮੁੱਦੇ

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਹੈ। ਲੋਕ ਵੋਟਾਂ ਰਾਹੀਂ ਆਪਣੇ ਨੁਮਾਇੰਦੇ ਚੁਣਦੇ ਹਨ, ਜਿਹੜੇ ਮਗਰੋਂ ਦੇਸ਼ ਦਾ ਪ੍ਰਬੰਧ ਚਲਾਉਂਦੇ ਹਨ। ਪਰ ਸਾਡੇ ਦੇਸ਼ ਦਾ ਦੁਖਾਂਤ ਹੈ ਕਿ 21ਵੀਂ ਸਦੀ ਦੇ ਵਿਗਿਆਨਕ ਯੁੱਗ 'ਚ ਵੀ ਇਥੇ ਵਿਕਾਸ ਦੀ ਥਾਂ ਜਾਤੀ ਤੇ ਧਰਮ ਨੂੰ ਮੁੱਦਾ ਬਣਾ ਕੇ ਯੋਜਨਾਬੱਧ ਢੰਗ ਨਾਲ ਚੋਣਾਂ ਲੜੀਆਂ ਜਾਂਦੀਆਂ ਹਨ। ਭਾਵੇਂ ਲੋਕ ਸਭਾ ਜਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣ, ਇਨ੍ਹਾਂ 'ਚ ਜਾਤ ਤੇ ਧਰਮ ਦੇ ਮੁੱਦੇ ਅਕਸਰ ਭਾਰੂ ਰਹਿੰਦੇ ਹਨ ਅਤੇ ਵਿਕਾਸ ਦਾ ਏਜੰਡਾ ਇਨ੍ਹਾਂ 'ਚੋਂ ਗਾਇਬ ਹੀ ਰਹਿੰਦਾ ਹੈ। ਚੋਣਾਂ ਸਮੇਂ ਵੱਖ-ਵੱਖ ਹਲਕਿਆਂ 'ਚ ਜਿਥੇ ਕਿਸੇ ਖ਼ਾਸ ਫਿਰਕੇ ਦੇ ਲੋਕਾਂ ਦੀ ਬਹੁਗਿਣਤੀ ਹੁੰਦੀ ਹੈ, ਉਥੇ ਉਮੀਦਵਾਰ ਉਸੇ ਫ਼ਿਰਕੇ ਦਾ ਉਤਾਰਿਆ ਜਾਂਦਾ ਹੈ। ਅਜਿਹੇ ਉਮੀਦਵਾਰ ਆਪਣੇ ਚੋਣ ਹਲਕੇ ਦੇ ਵੋਟਰਾਂ ਨੂੰ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਜਾਂ ਹੋਰ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਵੋਟਾਂ ਨਹੀਂ ਮੰਗਦੇ, ਸਗੋਂ ਆਪਣੀ ਜਾਤ ਤੇ ਧਰਮ ਨੂੰ ਹੋਰ ਲੋਕਾਂ ਤੋਂ ਖ਼ਤਰਾ ਦੱਸ ਕੇ ਦੇਸ਼ 'ਚ ਇਸ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਨਾਂਅ 'ਤੇ ਲੋਕਾਂ ਦਾ ਭਾਵਨਾਤਮਕ ਸ਼ੋਸ਼ਣ ਕਰਦੇ ਹਨ। ਜਾਤ ਤੇ ਧਰਮ ਦੀ ਰਾਜਨੀਤੀ ਨੇ ਦੇਸ਼ ਦੀਆਂ ਅਸਲ ਸਮੱਸਿਆਵਾਂ ਨੂੰ ਦਰਕਿਨਾਰ ਕੀਤਾ ਹੋਇਆ ਹੈ।
ਅੱਜ ਸਾਡੇ ਦੇਸ਼ ਦੀਆਂ ਸੈਂਕੜੇ ਸਮੱਸਿਆਵਾਂ ਹਨ, ਜਿਨ੍ਹਾਂ 'ਤੇ ਦੇਸ਼ 'ਚ ਵੱਖ-ਵੱਖ ਮੰਚਾਂ 'ਤੇ ਬਹਿਸ ਹੋਣੀ ਚਾਹੀਦੀ ਹੈ। ਰਾਜਸੀ ਨੇਤਾਵਾਂ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ, ਕਿਹੜੀਆਂ ਯੋਜਨਾਵਾਂ ਲੋਕਾਂ ਦੇ ਭਲੇ ਲਈ ਚਲਾਈਆਂ ਆਦਿ ਦਾ ਹਾਕਮ ਧਿਰਾਂ ਤੋਂ ਜਵਾਬ ਮੰਗਿਆ ਜਾਣਾ ਚਾਹੀਦਾ ਹੈ। ਦੇਸ਼ ਦੀ ਅੱਧੀ ਤੋਂ ਵੱਧ ਦੌਲਤ 'ਤੇ ਕੇਵਲ ਇਕ ਫ਼ੀਸਦੀ ਧਨ ਕੁਬੇਰਾਂ ਦਾ ਕਬਜ਼ਾ ਹੈ, ਬਾਕੀ ਦੀ ਵਸੋਂ ਲੋੜਾਂ-ਥੁੜਾਂ ਦਾ ਜੀਵਨ ਬਸਰ ਕਰ ਰਹੀ ਹੈ। ਹਾਕਮ ਧਿਰਾਂ ਦਾ ਮੁੱਖ ਟੀਚਾ ਦੇਸ਼ 'ਚ ਧਰਮ ਦੁਆਰਿਆਂ ਦੇ ਮਿਨਾਰ ਉੱਚੇ ਕਰਨ ਦੀ ਥਾਂ, ਉਨ੍ਹਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਦਾ ਹੋਣਾ ਚਾਹੀਦਾ ਹੈ। ਜਾਤ ਤੇ ਧਰਮ ਦੀ ਸਿਆਸਤ ਨਾਲ ਦੇਸ਼ ਦੇ ਹਾਲਾਤ ਹੋਰ ਨਿਘਰਦੇ ਜਾਣਗੇ। ਅਮੀਰ ਦੀ ਅਮੀਰੀ ਤੇ ਗ਼ਰੀਬ ਦੀ ਗ਼ਰੀਬੀ ਵਧਦੀ ਜਾਏਗੀ। ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ ਭਾਰਤ ਦੁਨੀਆ ਦਾ ਤੀਸਰਾ ਵੱਡਾ ਦੇਸ਼ ਹੈ, ਜਿਥੇ 30 ਫ਼ੀਸਦੀ ਤੋਂ ਵੱਧ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਕੌਮਾਂਤਰੀ ਪੱਧਰ 'ਤੇ ਜਿਹੜੇ ਲੋਕ ਪ੍ਰਤੀਦਿਨ 1.90 ਡਾਲਰ ਕਮਾਉਂਦੇ ਹਨ, ਉਨ੍ਹਾਂ ਨੂੰ ਗ਼ਰੀਬੀ ਰੇਖਾ ਤੋਂ ਹੇਠਾਂ ਦਰਸਾਇਆ ਗਿਆ ਹੈ, ਜਦ ਕਿ ਸਾਲ 2010 'ਚ ਤਿਆਰ ਕੀਤੀ ਇਕ ਭਾਰਤੀ ਰਿਪੋਰਟ ਕਹਿੰਦੀ ਹੈ, ਸ਼ਹਿਰੀ ਖੇਤਰ 'ਚ 32 ਰੁਪਏ ਤੇ ਪੇਂਡੂ ਖੇਤਰ 'ਚ 27 ਰੁਪਏ ਪ੍ਰਤੀਦਿਨ ਕਮਾਉਣ ਵਾਲਾ ਵਿਅਕਤੀ ਗ਼ਰੀਬ ਨਹੀਂ। ਅਜਿਹੀਆਂ ਰਿਪੋਰਟਾਂ ਲੋਕਾਂ ਦੇ ਅਮਲੀ ਜੀਵਨ ਨੂੰ ਦੇਖੇ ਬਿਨਾਂ ਸ਼ੀਸ਼ੇ ਦੇ ਬੰਦ ਕੈਬਨਾਂ 'ਚ ਬੈਠ ਕੇ ਤਿਆਰ ਕੀਤੀਆਂ ਜਾਂਦੀਆਂ ਹਨ। ਦੇਸ਼ ਦੀ 60 ਫ਼ੀਸਦੀ ਗ਼ਰੀਬ ਜਨਤਾ ਬਿਹਾਰ, ਝਾਰਖੰਡ, ਓਡੀਸ਼ਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਛੱਤੀਸਗੜ੍ਹ ਤੇ ਮਹਾਰਾਸ਼ਟਰ 'ਚ ਰਹਿੰਦੀ ਹੈ। ਇਨ੍ਹਾਂ ਸੂਬਿਆਂ 'ਚ ਲੋਕਾਂ ਦੇ ਹਾਲਾਤ ਬਦਤਰ ਹਨ। ਆਬਾਦੀ ਜ਼ਿਆਦਾ ਹੈ ਪਰ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਦੀ ਘਾਟ ਹੈ। ਇਨ੍ਹਾਂ ਸੂਬਿਆਂ 'ਚ ਲੋਕ ਵਧੇਰੇ ਕਰਕੇ ਖੇਤੀ 'ਤੇ ਨਿਰਭਰ ਹਨ। ਜੋਤਾਂ ਦਾ ਆਕਾਰ ਛੋਟਾ ਹੈ। ਇਥੇ ਹਰ ਸਾਲ ਕੁਦਰਤੀ ਕਰੋਪੀਆਂ ਆਉਂਦੀਆਂ ਹਨ। ਕਈ ਵਾਰ ਏਨਾ ਮੀਂਹ ਪੈਂਦਾ ਹੈ ਕਿ ਨਦੀਆਂ ਦਾ ਪਾਣੀ ਇਨ੍ਹਾਂ ਦੇ ਘਰ ਵਹਾਅ ਲੈ ਜਾਂਦਾ ਹੈ ਤੇ ਕਈ ਵਾਰ ਭਿਅੰਕਰ ਸੋਕੇ ਨਾਲ ਲੋਕ ਪਾਣੀ ਦੀ ਬੂੰਦ-ਬੂੰਦ ਲਈ ਤਰਸ ਜਾਂਦੇ ਹਨ। ਇਨ੍ਹਾਂ ਸੂਬਿਆਂ 'ਚ ਲੋਕ ਹੇਠਲੇ ਪੱਧਰ ਦਾ ਜੀਵਨ ਬਸਰ ਕਰਨ ਲਈ ਮਜਬੂਰ ਹਨ।
ਦੇਸ਼ 'ਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ। ਹੇਠਲੇ ਪੱਧਰ ਤੱਕ ਲੋਕਾਂ ਨੂੰ ਸਸਤਾ ਇਲਾਜ ਪ੍ਰਬੰਧ ਨਾ ਮਿਲਣ ਕਰਕੇ ਵਧੇਰੇ ਲੋਕ ਬਿਮਾਰੀਆਂ ਨਾਲ ਗ੍ਰਸਤ ਹਨ। ਦੇਸ਼ 'ਚ 5 ਸਾਲ ਤੱਕ ਦੀ ਉਮਰ ਦੇ 50 ਫ਼ੀਸਦੀ ਬੱਚਿਆਂ ਦੀਆਂ ਮੌਤਾਂ ਕੁਪੋਸ਼ਣ ਕਾਰਨ ਹੁੰਦੀਆਂ ਹਨ। ਰੁਜ਼ਗਾਰ ਦੇ ਵਸੀਲਿਆਂ ਦੀ ਘਾਟ ਕਾਰਨ ਬੱਚਿਆਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ, ਜਿਸ ਨਾਲ ਉਹ ਬਿਮਾਰੀ ਗ੍ਰਸਤ ਹੋ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ। ਲੋਕਾਂ ਦੇ ਉੱਚੇ ਜੀਵਨ ਪੱਧਰ ਲਈ ਆਬਾਦੀ ਦੇ ਵਾਧੇ ਨੂੰ ਰੋਕਿਆ ਜਾਣਾ ਚਾਹੀਦਾ ਸੀ ਅਤੇ ਰੁਜ਼ਗਾਰ ਦੇ ਵਸੀਲਿਆਂ 'ਚ ਵਾਧਾ ਹੋਣਾ ਚਾਹੀਦਾ ਸੀ ਪਰ ਹਾਲਾਤ ਇਸ ਦੇ ਉਲਟ ਹਨ। ਦੇਸ਼ ਨੂੰ ਸਰਕਾਰੀ ਪ੍ਰਬੰਧ ਦੀ ਥਾਂ ਨਿੱਜੀ ਕੰਪਨੀਆਂ ਦੇ ਰਹਿਮੋ-ਕਰਮ 'ਤੇ ਛੱਡਿਆ ਜਾ ਰਿਹਾ ਹੈ। ਸਰਕਾਰੀ ਮਹਿਕਮਿਆਂ ਨੂੰ ਖ਼ਤਮ ਕਰਨ ਵਾਲੀਆਂ ਨੀਤੀਆਂ ਤੇਜ਼ੀ ਨਾਲ ਲਾਗੂ ਹੋ ਰਹੀਆਂ ਹਨ। ਰੁਜ਼ਗਾਰ, ਸਿਹਤ, ਸਿੱਖਿਆ ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੀਆਂ ਮੁਢਲੀਆਂ ਲੋੜਾਂ ਹਨ ਪਰ ਸਾਡੇ ਦੇਸ਼ 'ਚ ਇਹ ਤਿੰਨੋਂ ਹੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਹਰ ਰਾਜਨੀਤਕ ਦਲ ਸਿਹਤ ਸਹੂਲਤਾਂ, ਰੁਜ਼ਗਾਰ ਤੇ ਸਿੱਖਿਆ ਦੇ ਮੁੱਦੇ 'ਤੇ ਅੱਜ ਚੁੱਪ ਹੈ। ਕਿਉਂਕਿ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਕਾਰਪੋਰੇਟ ਖੇਤਰ ਦੇ ਹੱਥਾਂ 'ਚ ਦੇ ਕੇ ਮਿਲੀਆਂ ਦਲਾਲੀਆਂ ਤੋਂ ਸਾਡੇ ਨੇਤਾਵਾਂ ਦੀ ਪੂੰਜੀ 'ਚ ਵਾਧਾ ਹੁੰਦਾ ਹੈ। ਜਿਥੇ ਦੁਨੀਆ ਦੇ ਵਧੇਰੇ ਦੇਸ਼ ਸਿੱਖਿਆ, ਸਿਹਤ ਸਹੂਲਤਾਂ ਤੇ ਰੁਜ਼ਗਾਰ ਆਮ ਲੋਕਾਂ ਤੱਕ ਪੁੱਜਦਾ ਕਰਨ ਨੂੰ ਆਪਣੀ ਤਰਜੀਹ ਬਣਾ ਰਹੇ ਹਨ, ਉਥੇ ਸਾਡੇ ਦੇਸ਼ 'ਚ ਇਨ੍ਹਾਂ ਤਿੰਨਾਂ ਸਹੂਲਤਾਂ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਿਸ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹਨ, ਉਥੋਂ ਦੇ ਲੋਕ ਦੇਸ਼ ਦੇ ਸੰਦਰਭ 'ਚ ਸੋਚਦੇ ਤੇ ਕਰਦੇ ਹਨ, ਤਰੱਕੀ 'ਚ ਹਿੱਸਾ ਪਾਉਂਦੇ ਹਨ ਰਾਜ ਕਰਦੀਆਂ ਹਾਕਮ ਧਿਰਾਂ ਨੂੰ ਵਿਰੋਧੀ ਧਿਰਾਂ ਇਹ ਕਹਿ ਕੇ ਭੰਡਦੀਆਂ ਹਨ ਕਿ ਉਨ੍ਹਾਂ ਨੇ ਦੇਸ਼ ਦੇ ਖਜ਼ਾਨੇ ਤੇ ਕੁਦਤਰੀ ਸਰੋਤਾਂ ਦੀ ਲੁੱਟ-ਖਸੁੱਟ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਪਰ ਇਹ ਵਿਰੋਧੀ ਧਿਰਾਂ ਜਦੋਂ ਲੋਕਾਂ ਦੇ ਜ਼ਬਰਦਸਤ ਸਮਰਥਨ ਨਾਲ ਸੱਤਾ 'ਤੇ ਕਾਬਜ਼ ਹੁੰਦੀਆਂ ਹਨ ਤਾਂ ਫਿਰ ਪੁਰਾਣੀ ਸਰਕਾਰ ਦੀਆਂ ਲੋਕਾਂ ਦੀ ਲੁੱਟ-ਖਸੁੱਟ ਵਾਲੀਆਂ ਨੀਤੀਆਂ ਨੂੰ ਹੀ ਹੋਰ ਵਿਸਥਾਰ ਦਿੰਦੀਆਂ ਹਨ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਪਰ ਮਜ਼ਬੂਤ ਖੇਤੀ ਨੀਤੀਆਂ ਦੀ ਘਾਟ ਕਾਰਨ ਦੇਸ਼ ਦੇ ਕੋਨੇ-ਕੋਨੇ 'ਚ ਆਰਥਿਕ ਤੰਗੀ ਦਾ ਸ਼ਿਕਾਰ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ। ਮਹਿੰਗਾਈ ਵਧਣ ਕਰਕੇ ਉਸਾਰੀ ਕੰਮਾਂ 'ਚ ਖੜੋਤ ਆਉਣ ਕਾਰਨ ਮਜ਼ਦੂਰ ਕੰਮਾਂ ਤੋਂ ਵਾਂਝੇ ਹੋ ਕੇ ਫਾਕੇ ਕੱਟਣ ਲਈ ਮਜਬੂਰ ਹਨ। ਦੇਸ਼ ਦੇ ਗੁਦਾਮਾਂ 'ਚ ਹਰ ਸਾਲ ਲੱਖਾਂ ਟਨ ਅਨਾਜ ਸੜ ਜਾਂਦਾ ਹੈ ਪਰ ਫਿਰ ਵੀ ਦੇਸ਼ ਦੇ ਲਗਪਗ 19 ਕਰੋੜ ਲੋਕ ਭੁੱਖੇ ਸੌਣ ਲਈ ਮਜਬੂਰ ਹਨ। ਗਊ ਹੱਤਿਆ ਦੇ ਨਾਂਅ 'ਤੇ ਭੜਕੀਆਂ ਭੀੜਾਂ ਸਾਰੇ ਕਾਨੂੰਨ ਛਿੱਕੇ ਟੰਗ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੰਦੀਆਂ ਹਨ। ਦੇਸ਼ ਦੇ ਕੋਨੇ-ਕੋਨੇ 'ਚ ਇਹ ਘਟਨਾਵਾਂ ਵਾਪਰੀਆਂ ਪਰ ਕਿਸੇ ਵੀ ਦੋਸ਼ੀ ਨੂੰ ਮਿਸਾਲੀ ਸਜ਼ਾ ਨਹੀਂ ਮਿਲੀ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਰੁਕਣ। ਦੇਸ਼ 'ਚ ਭਾਈਚਾਰਕ ਸਾਂਝ ਦੇ ਨਾਲ-ਨਾਲ ਕਾਨੂੰਨ ਦਾ ਰਾਜ ਸਥਾਪਿਤ ਕਰਨ ਦੀ ਲੋੜ ਹੈ, ਜਿਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਿਨਾਂ ਜਾਤ-ਪਾਤ ਦੇ ਵਿਤਕਰੇ ਤੋਂ ਵਿਕਾਸ ਦੇ ਬਰਾਬਰ ਮੌਕੇ ਮਿਲਣ। ਦੇਸ਼ ਦੀ ਜਨਤਾ ਨੂੰ ਜਾਤ-ਧਰਮ ਨੂੰ ਲਾਂਭੇ ਕਰ ਕੇ ਅਜਿਹੇ ਉਮੀਦਵਾਰਾਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ ਸਮੁੱਚੇ ਦੇਸ਼ ਦੀ ਭਲਾਈ ਤੇ ਵਿਕਾਸ ਦੇ ਸੰਦਰਭ 'ਚ ਸੋਚਣ।

-ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਗੁਰਦਾਸਪੁਰ।
ਮੋ: 88721-58240.

 

ਉਚੇਰੀ ਸਿੱਖਿਆ 'ਚ ਸੁਧਾਰਾਂ ਲਈ ਨਵੇਂ ਢਾਂਚੇ ਦੀ ਲੋੜ

ਕਿਸੇ ਵੀ ਸਰਕਾਰੀ ਅਧਿਆਪਕ ਦੀ ਕਾਰਗੁਜ਼ਾਰੀ ਉਸ ਦੇ ਕੰਮ ਨੂੰ ਦੇਖ ਕੇ ਬੜੀ ਆਸਾਨੀ ਨਾਲ ਮਾਪੀ ਜਾ ਸਕਦੀ ਹੈ। ਜੇਕਰ ਕਿਸੇ ਅਧਿਆਪਕ ਦੇ ਸਬੰਧਿਤ ਵਿਸ਼ੇ 'ਚ ਨਤੀਜਿਆਂ ਦੀ ਰਫ਼ਤਾਰ ਸਿਫ਼ਰ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਧਿਆਪਕ ਆਪਣਾ ਬਣਦਾ ਫਰਜ਼ ਨਿਭਾਉਣ ਤੋਂ ...

ਪੂਰੀ ਖ਼ਬਰ »

ਭਾਜਪਾ ਦੇ ਹਨ ਕਈ ਰੂਪ!

ਇਕ ਸ਼ਾਇਰ ਨੇ ਕਿਹਾ ਹੈ ਕਿ ਜੇਕਰ ਕਿਸੇ ਇਨਸਾਨ ਨੂੰ ਜਾਨਣਾ ਹੋਵੇ ਤਾਂ ਉਸ ਨੂੰ ਵਾਰ-ਵਾਰ ਦੇਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਇਕ ਨਹੀਂ, ਸਗੋਂ ਕਈ ਇਨਸਾਨ ਹੁੰਦੇ ਹਨ। ਇਹੋ ਗੱਲ ਭਾਰਤ ਦੀਆਂ ਕੁਝ ਰਾਜਨੀਤਕ ਪਾਰਟੀਆਂ ਸਬੰਧੀ ਵੀ ਕਹੀ ਜਾ ਸਕਦੀ ਹੈ। ਭਾਰਤੀ ਜਨਤਾ ...

ਪੂਰੀ ਖ਼ਬਰ »

ਪਾਕਿਸਤਾਨ 'ਚ ਘੱਟ-ਗਿਣਤੀਆਂ ਨਾਲ ਜ਼ਿਆਦਤੀਆਂ

ਭਾਰਤ ਹੋਇਆ ਗੰਭੀਰ

ਪਾਕਿਸਤਾਨ ਵਿਚ ਘੱਟ-ਗਿਣਤੀਆਂ ਦੀ ਕੀ ਸਥਿਤੀ ਹੈ, ਇਸ ਬਾਰੇ ਸ਼ਾਇਦ ਹੀ ਕਿਸੇ ਨੂੰ ਕੋਈ ਭੁਲੇਖਾ ਹੋਵੇ। ਉਥੋਂ ਨਿਰੰਤਰ ਘੱਟ-ਗਿਣਤੀ ਭਾਈਚਾਰਿਆਂ ਹਿੰਦੂਆਂ, ਸਿੱਖਾਂ, ਈਸਾਈਆਂ ਤੇ ਅਹਿਮਦੀਆਂ ਨਾਲ ਜ਼ਿਆਦਤੀਆਂ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਥੋਂ ਤੱਕ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX