ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਸਕੂਲ ਦੀ ਬੱਸ 'ਚੋਂ ਮਿਲਿਆ ਚੂਰਾ ਪੋਸਤ
. . .  about 4 hours ago
ਪਠਾਨਕੋਟ, 20 ਅਪ੍ਰੈਲ (ਚੌਹਾਨ)- ਮਾਮੂਨ ਮਿਲਟਰੀ ਸਟੇਸ਼ਨ ਦੇ ਅੰਦਰ ਸਕੂਲ ਦੀ ਇੱਕ ਬੱਸ 'ਚੋਂ ਅੱਜ ਫੌਜ ਵਲੋਂ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਿੱਜੀ ਸਕੂਲ ਦੀ ਇਹ ਬੱਸ ਸਕੂਲੀ ਬੱਚਿਆਂ ਨੂੰ ਮਿਲਟਰੀ ਸਟੇਸ਼ਨ ਦੇ ਅੰਦਰ ਸਥਿਤ...
ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਹਰਮੇਲ ਟੌਹੜਾ
. . .  about 5 hours ago
ਪਟਿਆਲਾ, 20 ਅਪ੍ਰੈਲ (ਅਮਨਦੀਪ ਸਿੰਘ)- ਅੱਜ ਹਰਮੇਲ ਸਿੰਘ ਟੌਹੜਾ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਿਆ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਵਿੰਦਰ ਸਿੰਘ ਬਾਵਾ ਮੈਂਬਰ ਸ਼੍ਰੋਮਣੀ ਕਮੇਟੀ ਦੀ...
ਸ਼ਹੀਦ ਹੇਮੰਤ ਕਰਕਰੇ ਵਿਰੁੱਧ ਬਿਆਨ ਦੇਣ 'ਤੇ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਨੂੰ ਭੇਜਿਆ ਨੋਟਿਸ
. . .  about 5 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਮੁੰਬਈ ਏ. ਟੀ. ਐੱਸ. ਦੇ ਮੁਖੀ ਰਹੇ ਸ਼ਹੀਦ ਹੇਮੰਤ ਕਰਕਰੇ ਵਿਰੁੱਧ ਦਿੱਤੇ ਬਿਆਨ 'ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਵਲੋਂ...
ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਦਿਨ-ਦਿਹਾੜੇ ਲੁੱਟੀ ਲੱਖਾਂ ਦੀ ਨਕਦੀ
. . .  about 5 hours ago
ਸਮਾਣਾ, 20 ਅਪ੍ਰੈਲ (ਸਾਹਿਬ ਸਿੰਘ)- ਸਮਾਣਾ (ਪਟਿਆਲਾ) ਦੇ ਪਿੰਡ ਬੰਮਣਾ ਵਿਖੇ ਸਥਿਤ ਓ. ਬੀ. ਸੀ. ਬੈਂਕ ਦੀ ਇੱਕ ਸ਼ਾਖਾ 'ਚੋਂ ਅੱਜ ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰ ਸੱਤ ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟ ਲਈ। ਘਟਨਾ ਜਾਣਕਾਰੀ ਮਿਲਣ ਤੋਂ...
ਆਈ. ਪੀ. ਐੱਲ. 2019 : 10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 81/1
. . .  about 3 hours ago
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  about 6 hours ago
ਮੁਹੰਮਦ ਸਦੀਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਨੋਟਿਸ ਜਾਰੀ
. . .  about 5 hours ago
ਜਯੋਤਿਰਾਦਿਤਿਆ ਸਿੰਧੀਆ ਨੇ ਭਰਿਆ ਨਾਮਜ਼ਦਗੀ ਪੱਤਰ
. . .  about 6 hours ago
ਅੰਮ੍ਰਿਤਸਰ : ਓਠੀਆ ਦੀ ਮੰਡੀ 'ਚ ਕਣਕ ਦੀ ਆਮਦ ਸ਼ੁਰੂ
. . .  about 7 hours ago
ਆਈ. ਪੀ. ਐੱਲ. 12 : ਰਾਜਸਥਾਨ ਨੇ ਜਿੱਤੀ ਟਾਸ, ਮੁੰਬਈ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 7 hours ago
ਹਰਿਆਣਾ 'ਚ ਵੀ ਕਾਂਗਰਸ ਵਲੋਂ ਕੀਤੀ 'ਨਾਂਹ' ਤੋਂ ਬਾਅਦ ਸਿਰਫ਼ ਦਿੱਲੀ 'ਚ ਗਠਜੋੜ ਲਈ ਤਿਆਰ ਨਹੀਂ 'ਆਪ'- ਸਿਸੋਦੀਆ
. . .  about 7 hours ago
ਕਾਂਗਰਸ 'ਚ ਸ਼ਾਮਲ ਹੋਏ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਜੀਤ ਕੰਗ
. . .  about 7 hours ago
ਸਮਾਜਵਾਦੀ ਪਾਰਟੀ ਵਲੋਂ ਫੂਲਪੁਰ ਅਤੇ ਇਲਾਹਾਬਾਦ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  about 7 hours ago
ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਵਿਸ਼ੇਸ਼ ਬੈਠਕ
. . .  1 minute ago
ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਨਤਮਸਤਕ ਜਗਮੀਤ ਸਿੰਘ ਬਰਾੜ
. . .  about 8 hours ago
ਜਲੰਧਰ 'ਚ ਪੁਲਿਸ ਨੇ ਕੋਰੀਅਰ ਕੰਪਨੀ ਦੇ ਮੁਲਾਜ਼ਮ ਕੋਲੋਂ ਫੜੀ ਲੱਖਾਂ ਦੀ ਨਕਦੀ
. . .  about 8 hours ago
ਓਡੀਸ਼ਾ : ਬੀਜੂ ਜਨਤਾ ਦਲ ਦੇ ਵਿਧਾਇਕ ਵੇਦ ਪ੍ਰਕਾਸ਼ ਦਾ ਦੇਹਾਂਤ
. . .  about 8 hours ago
ਅਫ਼ਗ਼ਾਨਿਸਤਾਨ 'ਚ 10 ਅੱਤਵਾਦੀ ਢੇਰ, 8 ਗ੍ਰਿਫ਼ਤਾਰ
. . .  about 9 hours ago
ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਪੰਡਯਾ ਅਤੇ ਰਾਹੁਲ 'ਤੇ ਲੱਗਾ 20-20 ਲੱਖ ਰੁਪਏ ਦਾ ਜੁਰਮਾਨਾ
. . .  about 9 hours ago
ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  about 9 hours ago
ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  1 minute ago
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  about 10 hours ago
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  about 10 hours ago
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 11 hours ago
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 11 hours ago
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 11 hours ago
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 12 hours ago
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 12 hours ago
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 13 hours ago
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 14 hours ago
ਸੁਰਵੀਨ ਚਾਵਲਾ ਦੇ ਘਰ ਬੱਚੀ ਨੇ ਲਿਆ ਜਨਮ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  31 minutes ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  about 1 hour ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551
ਿਵਚਾਰ ਪ੍ਰਵਾਹ: ਕੁਦਰਤ ਨਾਲ ਸਬੰਧ ਜੋੜਨ ਤੋਂ ਬਿਨਾਂ ਕੋਈ ਸਿੱਖਿਆ ਪੂਰੀ ਨਹੀਂ ਹੁੰਦੀ। -ਰਬਿੰਦਰ ਨਾਥ ਟੈਗੋਰ

ਪਹਿਲਾ ਸਫ਼ਾ

ਖ਼ਾਲਸਾ ਸਾਜਨਾ ਦਿਵਸ ਮੌਕੇ ਵੈਨਕੂਵਰ 'ਚ ਅਲੌਕਿਕ ਨਗਰ ਕੀਰਤਨ

ਗੁਰਪ੍ਰੀਤ ਸਿੰਘ ਸਹੋਤਾ
ਵੈਨਕੂਵਰ, 14 ਅਪ੍ਰੈਲ-ਕੈਨੇਡਾ ਵਿਚ ਸਿੱਖਾਂ ਦੀ 113 ਸਾਲ ਪੁਰਾਤਨ ਸੰਸਥਾ 'ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ' ਵਲੋਂ ਖ਼ਾਲਸੇ ਦੇ ਸਾਜਨਾ ਦਿਵਸ 'ਤੇ ਅੱਜ ਇਥੇ ਸਾਲਾਨਾ ਨਗਰ ਕੀਰਤਨ ਬੜੇ ਉਤਸ਼ਾਹ ਨਾਲ ਸਜਾਇਆ ਗਿਆ, ਜਿਸ ਵਿਚ ਦੂਰੋਂ-ਨੇੜਿਓਾ ਸੰਗਤਾਂ ਨੇ ਹਾਜ਼ਰੀ ਲੁਆਈ | ਬੇਸ਼ੱਕ ਮੌਸਮ ਖ਼ੁਸ਼ਗਵਾਰ ਨਹੀਂ ਸੀ ਪਰ ਫਿਰ ਵੀ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ | ਹੋਰਾਂ ਧਰਮਾਂ ਅਤੇ ਕੌਮਾਂ ਦੇ ਲੋਕ ਵੀ ਵੱਡੀ ਗਿਣਤੀ 'ਚ ਪੁੱਜੇ ਹੋਏ ਸਨ | ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਰੌਸ ਸਟਰੀਟ ਵਿਖੇ ਸਜੇ ਦੀਵਾਨ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਐਾਡਰਿਊ ਸ਼ੀਰ ਸਮੇਤ ਕੈਨੇਡਾ ਦੇ ਵੱਖ-ਵੱਖ ਕੇਂਦਰੀ ਅਤੇ ਸੂਬਾਈ ਸਿਆਸੀ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਇਆ ਤੇ ਸੰਗਤ ਨੂੰ ਖ਼ਾਲਸਾ ਸਿਰਜਣਾ ਦਿਵਸ ਦੀ ਵਧਾਈ ਦਿੱਤੀ | ਕੈਨੇਡਾ ਦੀ ਜਨਤਕ ਸੁਰੱਖਿਆ ਰਿਪੋਰਟ-2018 'ਚੋਂ ਸਰਕਾਰ ਵਲੋਂ ਇਤਰਾਜ਼ਯੋਗ ਸਿੱਖ/ਖ਼ਾਲਿਸਤਾਨੀ ਸ਼ਬਦ ਹਟਾਉਣ ਤੋਂ ਦੂਸਰੇ ਹੀ ਦਿਨ ਨਗਰ ਕੀਰਤਨ 'ਚ ਹਾਜ਼ਰੀ ਲਵਾਉਂਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕੈਨੇਡਾ ਦੀ ਤਰੱਕੀ 'ਚ ਸਿੱਖਾਂ ਵਲੋਂ ਪਾਏ ਗਏ ਯੋਗਦਾਨ ਦੀ ਰੱਜਵੀਂ ਸ਼ਲਾਘਾ ਕੀਤੀ ਤੇ ਬਾਅਦ 'ਚ ਉਹ ਨਗਰ ਕੀਰਤਨ 'ਚ ਪੈਦਲ ਤੁਰ ਕੇ ਸੰਗਤ ਨਾਲ ਮਿਲਦੇ ਵੀ ਦਿਖਾਈ ਦਿੱਤੇ | ਪੰਜ ਪਿਆਰਿਆਂ ਦੀ
ਅਗਵਾਈ 'ਚ ਨਗਰ ਕੀਰਤਨ ਵੈਨਕੂਵਰ ਸਥਿਤ ਰੌਸ ਸਟਰੀਟ ਤੋਂ ਹੁੰਦਾ ਹੋਇਆ ਫਰੇਜ਼ਰ ਅਤੇ ਮੇਨ ਸਟਰੀਟ ਸਮੇਤ ਕਈ ਪੜਾਵਾਂ 'ਚੋਂ ਲੰਘ ਕੇ ਵਾਪਸ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਪੁੱਜਿਆ | ਰਸਤੇ ਵਿਚ ਖੜ੍ਹੀ ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਨਗਰ ਕੀਰਤਨ ਦਾ ਸ਼ਰਧਾ ਸਹਿਤ ਸਵਾਗਤ ਕੀਤਾ | ਮੇਨ ਸਟਰੀਟ ਪੰਜਾਬੀ ਮਾਰਕੀਟ ਵਿਖੇ ਬਹੁਤ ਸਾਰੇ ਬੁਲਾਰਿਆਂ ਨੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ | ਮੋਟਰਸਾਈਕਲ ਕਲੱਬਾਂ ਤੋਂ ਇਲਾਵਾ ਸਿੱਖ ਮਾਰਸ਼ਲ ਆਰਟਸ ਗਤਕਾ ਤੇ ਦਰਜਨਾਂ ਹੋਰ ਝਾਕੀਆਂ ਨੇ ਨਗਰ ਕੀਰਤਨ ਨੂੰ ਪ੍ਰਭਾਵਸ਼ਾਲੀ ਬਣਾਇਆ | ਸੈਂਕੜੇ ਵਲੰਟੀਅਰਾਂ ਨੇ ਨਗਰ ਕੀਰਤਨ 'ਚ ਲੰਗਰ ਅਤੇ ਸਫ਼ਾਈ ਦੀ ਵਡਮੁੱਲੀ ਸੇਵਾ ਕਰਦਿਆਂ ਦਿਨ ਗੁਜ਼ਾਰਿਆ | ਵੈਨਕੂਵਰ ਪੁਲਿਸ ਦੇ ਅਧਿਕਾਰੀਆਂ ਅਤੇ ਹੋਰ ਕਈ ਗ਼ੈਰ-ਸਰਕਾਰੀ ਸੰਸਥਾਵਾਂ ਨੇ ਵੀ ਇਸ ਅਹਿਮ ਦਿਨ ਨੂੰ ਸਥਾਨਕ ਸਿੱਖ ਭਾਈਚਾਰੇ ਨਾਲ ਰਲ-ਮਿਲ ਕੇ ਮਨਾਇਆ | ਏਨੇ ਵੱਡੇ ਸਮਾਗਮ ਦੇ ਨਿਰਵਿਘਨ ਸਮਾਪਤ ਹੋਣ 'ਤੇ ਪ੍ਰਬੰਧਕ ਕਮੇਟੀ ਨੇ ਅਕਾਲ ਪੁਰਖ ਅਤੇ ਸਮੁੱਚੀ ਸੰਗਤ ਦਾ ਸ਼ੁਕਰਾਨਾ ਕੀਤਾ | ਅਗਲੇ ਸਨਿਚਰਵਾਰ ਨੂੰ ਸਰੀ ਵਿਚ 'ਖ਼ਾਲਸਾ ਡੇਅ ਪਰੇਡ' ਉਲੀਕੀ ਜਾ ਰਹੀ ਹੈ | ਪੰਜਾਬ ਤੋਂ ਬਾਹਰ ਪੰਜਾਬੀਆਂ ਦੇ ਹੋਣ ਵਾਲੇ ਇਸ ਸਭ ਤੋਂ ਵੱਡੇ ਇਕੱਠ 'ਚ 5 ਲੱਖ ਲੋਕਾਂ ਦੇ ਸ਼ਾਮਿਲ ਹੋਣ ਦੀ ਆਸ ਹੈ |

ਅਬਦੁੱਲਾ ਤੇ ਮੁਫ਼ਤੀ ਪਰਿਵਾਰਾਂ ਨੂੰ ਦੇਸ਼ ਵੰਡਣ ਦੀ ਇਜਾਜ਼ਤ ਨਹੀਂ ਦਿਆਂਗੇ-ਮੋਦੀ

ਕਠੂਆ 'ਚ ਰੈਲੀ ਨੂੰ ਕੀਤਾ ਸੰਬੋਧਨ
ਕਠੂਆ, 14 ਅਪ੍ਰੈਲ (ਏਜੰਸੀ)- ਜੰਮੂ-ਕਸ਼ਮੀਰ ਦੇ ਕਠੂਆ ਵਿਖੇ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਬਦੁੱਲਾ ਤੇ ਮੁਫ਼ਤੀ ਪਰਿਵਾਰਾਂ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਪਰਿਵਾਰਾਂ ਦੀਆਂ ਤਿੰਨ ਪੀੜੀਆਂ ਨੇ ਸੂਬੇ ਨੂੰ 'ਬਰਬਾਦ' ਕਰਕੇ ਰੱਖ ਦਿੱਤਾ ਹੈ ਅਤੇ ਉਹ ਭਾਰਤ ਦੀ ਵੰਡ ਨਹੀਂ ਹੋਣ ਦੇਣਗੇ | ਜੰਮੂ ਤੇ ਕਸ਼ਮੀਰ ਲਈ ਵੱਖਰੇ ਪ੍ਰਧਾਨ ਮੰਤਰੀ ਦੀ ਮੰਗ ਕਰਨ ਵਾਲੇ ਨੈਸ਼ਨਲ ਕਾਨਫਰੰਸ ਦੇ ਨੇਤਾ ਓਮਰ ਅਬਦੁੱਲਾ ਅਤੇ ਧਾਰਾ 370 ਖ਼ਤਮ ਕੀਤੇ ਜਾਣ 'ਤੇ ਜੰਮੂ-ਕਸ਼ਮੀਰ ਦੇ ਭਾਰਤ ਤੋਂ ਆਜ਼ਾਦ ਹੋ ਜਾਣ ਦਾ ਬਿਆਨ ਦੇਣ ਵਾਲੀ ਮਹਿਬੂਬਾ ਮੁਫ਼ਤੀ 'ਤੇ ਹਮਲਾ ਬੋਲਦਿਆਂ ਮੋਦੀ ਨੇ ਕਿਹਾ ਕਿ ਸੂਬੇ ਦੇ ਲੋਕ 'ਮੁੱਠੀ ਭਰ ਲੋਕਾਂ' ਦੇ ਬੰਧੂਆ ਮਜ਼ਦੂਰ ਨਹੀਂ ਹਨ ਅਤੇ ਅਬਦੁੱਲਾ ਤੇ ਮੁਫ਼ਤੀ ਪਰਿਵਾਰਾਂ ਦੀਆਂ ਤਿੰਨ ਪੀੜ੍ਹੀਆਂ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ | ਊਧਮਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਜਤਿੰਦਰ ਸਿੰਘ ਲਈ ਚੋਣ ਪ੍ਰਚਾਰ ਕਰਨ ਆਏ ਮੋਦੀ ਨੇ ਦਾਅਵਾ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਦੀਆਂ ਵੋਟਾਂ ਮੌਕੇ ਸੂਬੇ ਦੇ ਲੋਕਾਂ ਨੇ ਮੌਕਾਪ੍ਰਸਤ ਤੇ ਅੱਤਵਾਦੀਆਂ ਦੇ ਪਿੱਠੂ ਨੇਤਾਵਾਂ ਦੇ ਬਾਈਕਾਟ ਨੂੰ ਨਕਾਰਦਿਆਂ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ | ਆਪਣੇ ਸੰਬੋਧਨ 'ਚ ਮੋਦੀ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸੱਤਾ 'ਚ ਆਉਣ 'ਤੇ ਸੁਰੱਖਿਆ ਬਲਾਂ ਦੀਆਂ ਤਾਕਤਾਂ ਨੂੰ ਘੱਟ ਕਰਨ ਲਈ 'ਅਫਸਪਾ' ਨੂੰ ਹਟਾਉਣ ਦਾ ਵਾਅਦਾ ਕਰਦੀ ਹੈ | ਉਨ੍ਹਾਂ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. 'ਤੇ ਪਾਕਿਸਤਾਨ ਨੂੰ ਲੈ ਕੇ ਨਿਸ਼ਾਨੇ ਸਾਧੇ | ਇਸ ਮੌਕੇ ਮੋਦੀ ਨੇ ਮਰਹੂਮ
ਡਾ: ਬੀ.ਆਰ. ਅੰਬੇਡਕਰ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਦੇ ਪੰਜਾਬ 'ਚ ਦਿੱਤੇ ਇਕ ਭਾਸ਼ਨ ਦਾ ਉਚੇਚੇ ਤੌਰ 'ਤੇ ਹਵਾਲਾ ਦਿੱਤਾ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਰਾਜਨੀਤਕ ਵੰਸ਼ਵਾਦ ਲੋਕਤੰਤਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ | ਉਨ੍ਹਾਂ ਕਿਹਾ ਕਿ ਮੋਦੀ ਵੰਸ਼ਵਾਦੀ ਪਰਿਵਾਰਾਂ ਿਖ਼ਲਾਫ ਦੀਵਾਰ ਵਾਂਗ ਖੜੋਤਾ ਹੈ ਇਸੇ ਲਈ ਕਾਂਗਰਸ ਤੇ ਜੰਮੂ-ਕਸ਼ਮੀਰ 'ਚ ਉਨ੍ਹਾਂ ਦੇ ਹਿਮਾਇਤੀਆਂ ਨੂੰ ਚੰਗਾ ਨਹੀਂ ਲਗਦਾ |
ਜਲਿ੍ਹਆਂਵਾਲਾ ਬਾਗ਼ ਸ਼ਤਾਬਦੀ ਸਮਾਗਮ 'ਚ ਸ਼ਾਮਿਲ ਨਾ ਹੋਣ 'ਤੇ ਕੈਪਟਨ ਨੂੰ ਲਿਆ ਨਿਸ਼ਾਨੇ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਠੂਆ ਰੈਲੀ ਨੂੰ ਸੰਬੋਧਨ ਕਰਦਿਆਂ ਬੀਤੇ ਦਿਨ ਅੰਮਿ੍ਤਸਰ ਵਿਖੇ ਜਲਿ੍ਹਆਂਵਾਲਾ ਬਾਗ਼ ਸਾਕੇ ਦੇ ਸ਼ਤਾਬਦੀ ਸਮਾਗਮ ਮੌਕੇ ਕਾਂਗਰਸ 'ਤੇ ਰਾਜਨੀਤੀ ਖੇਡਣ ਦਾ ਇਲਜ਼ਾਮ ਲਗਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਸਿੱਧਾ ਹਮਲਾ ਕੀਤਾ ਹੈ | ਮੋਦੀ ਨੇ ਕਿਹਾ ਕਿ ਜਲਿ੍ਹਆਂਵਾਲਾ ਬਾਗ਼ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਆਏ ਸਨ ਪਰ ਇਸ ਸਰਕਾਰੀ ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਨਹੀਂ ਹੋਏ | ਮੋਦੀ ਨੇ ਕਿਹਾ ਕਿ ਰਾਸ਼ਟਰ ਭਗਤੀ (ਦੇਸ਼-ਭਗਤੀ) ਅਤੇ 'ਪਰਿਵਾਰ ਭਗਤੀ' 'ਚ ਅੰਤਰ ਹੁੰਦਾ ਹੈ, ਉਹ ਦਹਾਕਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਦੇ ਹਨ ਤੇ ਉਨ੍ਹਾਂ ਦੀ ਦੇਸ਼-ਭਗਤੀ 'ਤੇ ਕਦੇ ਕੋਈ ਸਵਾਲ ਨਹੀਂ ਉਠਾਇਆ | ਪਰ ਉਹ (ਮੋਦੀ) ਸਮਝ ਸਕਦੇ ਹਨ ਕਿ ਉਨ੍ਹਾਂ (ਕੈਪਟਨ) 'ਤੇ ਅਜਿਹਾ ਦਬਾਅ ਬਣਾਇਆ ਗਿਆ ਹੋਵੇਗਾ ਕਿ ਉਨ੍ਹਾਂ 'ਪਰਿਵਾਰ ਭਗਤੀ' ਨੂੰ ਤਰਜੀਹ ਦਿੱਤੀ | ਮੋਦੀ ਨੇ ਕਾਂਗਰਸ 'ਤੇ ਸ਼ਹੀਦਾਂ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਤਾ ਨਹੀਂ ਕਿਉਂ ਕਾਂਗਰਸ 'ਸਰਜੀਕਲ ਸਟਰਾਈਕ' ਤੇ ਹਵਾਈ ਹਮਲੇ ਨੂੰ ਸੁਣ ਕੇ ਪ੍ਰੇਸ਼ਾਨ ਹੋ ਜਾਂਦੀ ਹੈ | ਮੋਦੀ ਨੇ ਦਾਅਵਾ ਕੀਤਾ ਕਿ ਦੇਸ਼ ਭਰ 'ਚ ਭਾਜਪਾ ਦੇ ਪੱਖ 'ਚ ਲਹਿਰ ਹੈ ਅਤੇ ਉਨ੍ਹਾਂ ਦੀ ਪਾਰਟੀ 2014 ਤੋਂ ਵੀ ਵੱਧ ਸਮਰਥਨ ਮਿਲੇਗਾ | ਮੋਦੀ ਨੇ ਕਿਹਾ ਰਾਜਨੇਤਾ ਤੇ ਚੋਣਾਂ ਤਾਂ ਆਉਂਦੇ-ਜਾਂਦੇ ਰਹਿਣਗੇ ਪਰ ਦੇਸ਼ ਹਮੇਸ਼ਾ 'ਸਰਵਉੱਚ' ਹੈ ਅਤੇ 'ਸਰਵਉੱਚ' ਹੀ ਰਹੇਗਾ |

ਕਰਤਾਰਪੁਰ ਲਾਂਘਾ ਮੁਕੰਮਲ ਕਰਨ ਲਈ ਵਚਨਬੱਧ ਹਾਂ-ਪਾਕਿਸਤਾਨ

ਨਵੀਂ ਦਿੱਲੀ, 14 ਅਪ੍ਰੈਲ (ਏਜੰਸੀ)-ਪਾਕਿਸਤਾਨ ਨੇ ਅੱਜ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੇ ਬਾਅਦ ਭਾਰਤ ਨਾਲ ਮੁੜ ਗੱਲਬਾਤ ਸ਼ੁਰੂ ਹੋਣ ਲਈ ਆਸਵੰਦ ਹੈ | ਉਸ ਨੇ ਜ਼ੋਰ ਦੇ ਕੇ ਕਿਹਾ ਕਿ ਵਿਵਸਥਿਤ ਗੱਲਬਾਤ ਦੋਵੇਂ ਦੇਸ਼ਾਂ ਨੂੰ ਪਰਸਪਰ ਚਿੰਤਾਵਾਂ ਨੂੰ ਸਮਝਣ, ਲੰਬੇ ਸਮੇਂ ਦੇ ਵਿਵਾਦਾਂ ਨੂੰ ਹੱਲ ਕਰਨ ਅਤੇ ਖੇਤਰ 'ਚ ਟਿਕਾਊ ਸੁਰੱਖਿਆ ਅਤੇ ਸ਼ਾਂਤੀ ਦੇ ਯੋਗ ਬਣਾਵੇਗੀ | ਪੀ. ਟੀ. ਆਈ. ਨਾਲ ਗੱਲ ਕਰਦਿਆਂ ਪਾਕਿਸਤਾਨ ਦੇ ਜਾ ਰਹੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੇ ਕਿਹਾ ਕਿ ਕੂਟਨੀਤੀ ਅਤੇ ਗੱਲਬਾਤ ਦੋਵੇਂ ਦੇਸ਼ਾਂ 'ਚ ਸੰਬੰਧਾਂ ਨੂੰ ਸੁਧਾਰਨ ਲਈ ਲਾਜ਼ਮੀ ਹਨ | ਕਰਤਾਰਪੁਰ ਲਾਂਘੇ ਬਾਰੇ ਪੁੱਛੇ ਜਾਣ 'ਤੇ ਪਾਕਿਸਤਾਨੀ ਹਾਈ ਕਮਿਸ਼ਨਰ ਨੇ ਕਿਹਾ ਕਿ ਇਸਲਾਮਾਬਾਦ ਆਪਣੇ ਵਾਲੇ ਪਾਸੇ ਭੌਤਿਕ ਬੁਨਿਆਦੀ ਢਾਂਚੇ ਨੂੰ ਮੁਕੰਮਲ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਆਪਣੇ ਪਾਸੇ ਭੌਤਿਕ ਬੁਨਿਆਦੀ ਢਾਂਚੇ ਨੂੰ ਮੁਕੰਮਲ ਕਰਨ ਲਈ ਪੂਰੇ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਹੈ ਤੇ ਇਹ ਆਸ ਹੈ ਕਿ ਨਵੰਬਰ 2019 ਤੋਂ ਪਹਿਲਾਂ ਕਿਸੇ ਚੰਗੇ ਸਮੇਂ 'ਤੇ ਰੂਪ-ਰੇਖਾ 'ਤੇ ਦੋਵੇਂ ਦੇਸ਼ਾਂ ਦਰਮਿਆਨ ਸਹਿਮਤੀ ਬਣ ਜਾਵੇਗੀ | ਉਨ੍ਹਾਂ ਕਿਹਾ ਕਿ ਭਾਰਤ 'ਚ ਚੋਣਾਂ ਤੋਂ ਬਾਅਦ ਗੱਲਬਾਤ ਸ਼ੁਰੂ ਹੋਣ ਲਈ ਉਹ ਆਸਵੰਦ ਹਨ | ਉਨ੍ਹਾਂ ਕਿਹਾ ਕਿ ਕੂਟਨੀਤੀ ਅਤੇ ਗੱਲਬਾਤ ਜ਼ਰੂਰੀ ਹੈ | ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਦੋਵੇਂ ਦੇਸ਼ਾਂ 'ਚ ਤਣਾਅ ਵਧ ਗਿਆ ਅਤੇ ਭਾਰਤ ਦੀ ਹਵਾਈ ਸੈਨਾ ਦੇ ਜਹਾਜ਼ਾਂ ਵਲੋਂ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀਆਂ ਦੇ ਸਿਖਲਾਈ ਕੈਂਪ 'ਤੇ ਕੀਤੇ ਹਮਲੇ ਅਤੇ ਪਾਕਿਸਤਾਨ ਵਲੋਂ ਅਗਲੇ ਦਿਨ ਬਦਲੇ 'ਚ ਕੀਤੀ ਕਾਰਵਾਈ ਦੇ ਬਾਅਦ ਦੋਵੇਂ ਦੇਸ਼ ਯੁੱਧ ਦੀ ਕਗਾਰ 'ਤੇ ਪੁੱਜ ਗਏ ਸਨ | ਮਹਿਮੂਦ, ਜਿਨ੍ਹਾਂ ਨੂੰ ਪਾਕਿਸਤਾਨ ਦਾ ਅਗਲਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ, ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੀਆਂ ਚਿੰਤਾਵਾਂ ਨੂੰ ਸਮਝਣ ਅਤੇ ਖੇਤਰ 'ਚ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਰਫ ਗੱਲਬਾਤ ਹੀ ਇਕ ਰਸਤਾ ਹੈ | ਮਹਿਮੂਦ ਨੇ ਕਿਹਾ ਕਿ ਸਥਾਈ ਸੰਬੰਧ ਅਤੇ ਵਿਵਸਥਿਤ ਗੱਲਬਾਤ ਦੋਵੇਂ ਦੇਸ਼ਾਂ ਨੂੰ ਪਰਸਪਰ ਚਿੰਤਾਵਾਂ ਅਤੇ ਮਤਭੇਦਾਂ ਨੂੰ ਸਮਝਣ, ਲੰਬੇ ਸਮੇਂ ਦੇ ਵਿਵਾਦਾਂ ਨੂੰ ਹੱਲ ਕਰਨ ਅਤੇ ਖੇਤਰ 'ਚ ਟਿਕਾਊ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਦੇ ਨਿਰਮਾਣ ਦੇ ਯੋਗ ਬਣਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ 'ਚ ਪਾਕਿਸਤਾਨ ਦੇ ਨਜ਼ਰੀਏ ਬਾਰੇ ਵੀ ਸਮੀਖਿਆ ਕਰਨ ਦੀ ਲੋੜ ਹੈ |

ਕੈਨੇਡਾ 'ਚ ਸਿੱਖਾਂ ਨੂੰ ਰਾਹਤ

ਟਰੂਡੋ ਸਰਕਾਰ ਨੇ ਸਰਕਾਰੀ ਰਿਪੋਰਟ 'ਚੋਂ ਸਿੱਖ ਤੇ ਖ਼ਾਲਿਸਤਾਨੀ ਸ਼ਬਦ ਹਟਾਏ

ਸਤਪਾਲ ਸਿੰਘ ਜੌਹਲ
ਟੋਰਾਂਟੋ, 14 ਅਪ੍ਰੈਲ-ਕੈਨੇਡਾ 'ਚ ਵਿਸਾਖੀ ਤੋਂ ਪਹਿਲਾਂ 12 ਅਪ੍ਰੈਲ ਨੂੰ ਟਰੂਡੋ ਸਰਕਾਰ ਨੇ ਇਕ ਬਿਆਨ ਜਾਰੀ ਕਰਦਿਆਂ ਸਿੱਖਾਂ ਨੂੰ ਰਾਹਤ ਦਿੰਦਿਆਂ 2018 ਦੀ ਅੱਤਵਾਦ 'ਤੇ ਜਾਰੀ ਕੀਤੀ ਇਕ ਰਿਪੋਰਟ 'ਚੋਂ ਸਿੱਖ ਅਤੇ ਖ਼ਾਲਿਸਤਾਨੀ ਸ਼ਬਦ ਹਟਾ ਦਿੱਤੇ ਹਨ | ਬੀਤੇ ਸਾਲ 11 ਦਸੰਬਰ ਨੂੰ ਜਨਤਕ ਸੁਰੱਖਿਆ (ਪਬਲਿਕ ਸੇਫ਼ਟੀ) ਕੈਨੇਡਾ ਵਲੋਂ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿਚ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਕੱਟੜ ਵਿਚਾਰਧਾਰਾ ਵਾਲੇ ਵਿਅਕਤੀਆਂ ਦੇ ਹਵਾਲੇ ਨਾਲ ਪੰਜ ਕੁ ਸਤਰਾਂ ਦਾ ਇਕ ਪੈਰ੍ਹਾ ਸ਼ਾਮਿਲ ਕੀਤਾ ਗਿਆ ਸੀ ਉਸ ਪੈਰੇ ਦਾ ਸਿਰਲੇਖ 'ਸਿੱਖ (ਖ਼ਾਲਿਸਤਾਨੀ) ਕੱਟੜਵਾਦ' ਰੱਖਿਆ ਗਿਆ ਸੀ | ਉਸ ਰਿਪੋਰਟ ਵਿਚ ਸਪਸ਼ਟ ਲਿਖਿਆ ਗਿਆ ਸੀ ਕਿ ਖ਼ਾਲਿਸਤਾਨੀ ਅੱਤਵਾਦੀਆਂ ਦੁਆਰਾ 1985 ਵਿਚ ਏਅਰ ਇੰਡੀਆ ਬੰਬ ਕਾਂਡ ਵਿਚ 331 ਲੋਕ ਮਾਰੇ ਗਏ ਸਨ, ਜੋ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਅੱਤਵਾਦੀ ਸਾਜਿਸ਼ ਸੀ | ਅਜਿਹੀ ਸੰਵੇਦਨਸ਼ੀਲ ਰਿਪੋਰਟ ਵਿਚ ਸਿੱਖ ਅਤੇ ਖ਼ਾਲਿਸਤਾਨੀ ਸ਼ਬਦ ਸ਼ਾਮਿਲ ਕੀਤੇ ਜਾਣ ਤੋਂ ਕੈਨੇਡਾ ਵਾਸੀ ਸਿੱਖਾਂ ਅੰਦਰ ਪਹਿਲੇ ਦਿਨ ਤੋਂ ਹੀ ਰੋਸ ਸੀ ਕਿਉਂਕਿ ਉਸ ਪੈਰੇ ਤੋਂ ਪ੍ਰਭਾਵ ਅਜਿਹਾ ਮਿਲਦਾ ਸੀ ਕਿ ਸਾਰੇ ਸਿੱਖਾਂ ਤੋਂ ਕੈਨੇਡਾ ਨੂੰ ਖ਼ਤਰਾ ਹੈ | ਅਜਿਹੇ ਵਿਚ ਕੈਨੇਡਾ ਵਾਸੀ ਸਿੱਖਾਂ ਦੇ ਮਨਾਂ ਅੰਦਰ ਅਸੁਰੱਖਿਆ (ਨਸਲਵਾਦੀ ਹਮਲੇ ਦਾ ਸ਼ਿਕਾਰ ਹੋਣ) ਦੀ ਭਾਵਨਾ ਵਧੀ ਸੀ | ਇਹ ਵੀ ਕੈਨੇਡਾ ਵਿਖੇ ਡੇਢ ਦਰਜਨ ਸੰਸਦ ਮੈਂਬਰਾਂ ਅਤੇ ਸਰਕਾਰ ਵਿਚ ਚਾਰ ਸੀਨੀਅਰ ਸਿੱਖ ਕੈਬਨਿਟ ਮੰਤਰੀਆਂ ਦੇ ਹੁੰਦਿਆਂ ਸਿੱਖ ਕੌਮ ਦੇ ਅਕਸ ਨੂੰ ਠੇਸ ਪਹੁੰਚਾਉਣ ਵਾਲੀ ਉਹ ਰਿਪੋਰਟ ਜਾਰੀ ਹੋਈ ਸੀ ਜਦਕਿ ਸਰਕਾਰ ਦੀ ਸਾਲਾਨਾ ਰਿਪੋਰਟ ਵਿਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ ਅਤੇ ਨਾ ਹੀ ਸਿੱਖਾਂ ਵਲੋਂ ਕੈਨੇਡਾ ਿਖ਼ਲਾਫ਼ ਕੋਈ ਕਾਰਵਾਈ ਕਰਨ ਦੀ ਉਦਾਹਰਨ ਮਿਲੀ ਸੀ | ਕੈਨੇਡੀਅਨ ਸਿੱਖ ਸੰਸਥਾਵਾਂ ਵਲੋਂ ਸਖ਼ਤ ਰੁਖ ਅਖ਼ਤਿਆਰ ਕਰਨ ਤੋਂ ਬਾਅਦ ਸਰਕਾਰ ਵਿਚ ਹਿਲਜੁਲ ਹੋਈ ਸੀ
ਤੇ ਸਿੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਜਨਤਕ ਸੁਰੱਖਿਆ ਮੰਤਰੀ ਰਾਲਫ ਗੁਡੇਲ ਨਾਲ ਹੰਗਾਮੀ ਮੀਟਿੰਗ ਕੀਤੀ ਗਈ ਤਾਂ ਮੰਤਰੀ ਗੁਡੇਲ ਨੇ ਰਿਪੋਰਟ ਵਿਚ ਸ਼ਾਮਿਲ ਇਤਰਾਜ਼ਯੋਗ ਸ਼ਬਦਾਵਲੀ ਦੀ ਪੜਚੋਲ ਕਰਨ ਦਾ ਵਾਅਦਾ ਕੀਤਾ ਸੀ | ਉਨ੍ਹਾਂ ਨੇ ਮੰਨਿਆ ਸੀ ਕਿ ਰਿਪੋਰਟ ਦੀ ਸ਼ਬਦਾਵਲੀ ਵਿਚ ਵਿਚਾਰਧਾਰਾ ਦੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਇਕ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ | ਬੀਤੇ ਚਾਰ ਕੁ ਮਹੀਨੇ ਕੈਨੇਡਾ ਸਰਕਾਰ ਦੀ ਉਸ ਰਿਪੋਰਟ ਬਾਰੇ ਪੜਚੋਲ ਚਲਦੀ ਰਹੀ ਜਿਸ ਦੌਰਾਨ ਸਿੱਖ ਜਥੇਬੰਦੀਆਂ ਤੇ ਕੈਨੇਡੀਅਨ ਪੰਜਾਬੀ ਮੀਡੀਆ ਨੇ ਇਸ ਮੁੱਦੇ ਤੋਂ ਸਰਕਾਰ ਦੇ ਮੰਤਰੀਆਂ, ਸਹਿਯੋਗੀਆਂ ਤੇ ਸੰਸਦ ਮੈਂਬਰਾਂ ਦਾ ਧਿਆਨ ਭਟਕਣ ਨਾ ਦਿੱਤਾ | ਇਥੋਂ ਤੱਕ ਕਿ ਕੈਨੇਡਾ ਸਥਿਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਸਖ਼ਤ ਰੁਖ ਅਖ਼ਤਿਆਰ ਕੀਤਾ ਤਾਂ ਕਿ ਸਾਰੀ ਸਿੱਖ ਕੌਮ ਉੱਪਰ ਲਗਾਏ ਗਏ ਕੱਟੜਵਾਦ ਦੇ ਲੇਬਲ ਬਾਰੇ ਜਵਾਬ ਲਿਆ ਜਾ ਸਕੇ | ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ, ਉਂਟਾਰੀਓ ਗੁਰਦੁਆਰਾਜ਼ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ, ਉਂਟਾਰੀਓ ਸਿੱਖ ਐਾਡ ਗੁਰਦੁਆਰਾਜ਼ ਕੌਾਸਲ ਦੇ ਚੇਅਰਮੈਨ ਗੁਬਿੰਦਰ ਸਿੰਘ ਰੰਧਾਵਾ ਤੇ ਗੁਰਦੁਆਰਾ ਬਿ੍ਟਿਸ਼ ਕੋਲੰਬੀਆ (ਬੀ.ਸੀ.) ਸਿੱਖ ਗੁਰਦੁਆਰਾ ਕੌਾਸਲ ਤੋਂ ਮੋਨਿੰਦਰ ਸਿੰਘ ਨੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਿਆ | ਸਰਕਾਰ ਤੋਂ ਕੈਨੇਡੀਅਨ ਸਿੱਖਾਂ ਦੇ ਅਕਸ ਉੱਪਰ ਲਗਾਏ ਗਏ ਦੋਸ਼ ਸਾਬਤ ਕਰਨ ਜਾਂ ਰਿਪੋਰਟ 'ਚੋਂ ਇਤਰਾਜ਼ਯੋਗ ਪੈਰਾ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ | ਬੀ.ਸੀ. ਤੋਂ ਭਾਈ ਮੋਨਿੰਦਰ ਸਿੰਘ ਨੇ ਤਾਂ ਮੀਡੀਆ ਨੂੰ ਇਥੋਂ ਤੱਕ ਆਖ ਦਿੱਤਾ ਸੀ ਕਿ 20 ਅਪ੍ਰੈਲ ਨੂੰ ਸਰੀ ਵਿਚ ਸਜਾਏ ਜਾ ਰਹੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵਿਚ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ | 21 ਅਕਤੂਬਰ 2019 ਨੂੰ ਦੇਸ਼ ਵਿਚ ਆਮ ਚੋਣਾਂ ਹਨ, ਜਿਸ ਕਰ ਕੇ ਸਰਕਾਰੀ ਖੇਮਿਆਂ ਵਿਚ ਕੈਨੇਡੀਅਨ ਸਿੱਖਾਂ ਦਾ ਰੋਹ ਸ਼ਾਂਤ ਕਰਨਾ ਹੋਰ ਵੀ ਜ਼ਰੂਰੀ ਸਮਝਿਆ ਜਾ ਰਿਹਾ ਸੀ | ਕੁੱਝ ਕੈਨੇਡੀਅਨ ਸਿੱਖ ਆਗੂਆਂ ਦਾ ਅਜਿਹਾ ਮੰਨਣਾ ਵੀ ਹੈ ਕਿ ਕੈਨੇਡਾ ਸਰਕਾਰ ਭਾਰਤ ਸਰਕਾਰ ਦੇ ਦਬਾਅ ਹੇਠ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ | ਹੁਣ ਖ਼ਾਲਸਾ ਸਾਜਨਾ ਦਿਵਸ ਤੋਂ ਐਨ ਪਹਿਲਾਂ (12 ਅਪ੍ਰੈਲ ਨੂੰ ) ਮੰਤਰੀ ਰਾਲਫ ਗੁਡੇਲ ਨੇ ਇਕ ਬਿਆਨ ਜਾਰੀ ਕੀਤਾ ਤੇ ਮੰਤਰਾਲੇ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਰਿਪੋਰਟ 'ਚੋਂ ਉਹ ਇਤਰਾਜ਼ਯੋਗ ਪੈਰਾ ਸੁਧਾਰ ਦਿੱਤਾ ਗਿਆ ਜਿਸ ਵਿਚੋਂ ਸਿੱਖ ਤੇ ਖ਼ਾਲਿਸਤਾਨੀ ਸ਼ਬਦ ਕੱਢ ਦਿੱਤੇ ਗਏ ਹਨ ਜਿਸ ਦੀ ਜਗ੍ਹਾ 'ਕੈਨੇਡਾ ਵਿਚ ਕੁੱਝ ਵਿਅਕਤੀ ਜੋ ਹਿੰਸਕ ਤਰੀਕਿਆਂ ਨਾਲ ਭਾਰਤ ਵਿਚ ਆਜ਼ਾਦ ਰਾਜ ਸਥਾਪਿਤ ਕਰਨ ਦੀ ਹਮਾਇਤ ਕਰਦੇ ਹਨ' ਸ਼ਬਦ ਸ਼ਾਮਿਲ ਕੀਤੇ ਗਏ ਹਨ | ਇਹ ਵੀ ਕਿ ਬੱਬਰ ਖ਼ਾਲਸਾ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਅੱਤਵਾਦ ਨਾਲ ਜੁੜੇ ਹੋਣ ਦੀ ਪਛਾਣ ਕੀਤੀ ਜਾ ਚੁੱਕੀ ਹੈ | ਕੈਨੇਡਾ ਦੇ ਕਿ੍ਮੀਨਲ ਕੋਡ ਹੇਠ ਇਨ੍ਹਾਂ ਦੋਵਾਂ ਉੱਪਰ ਅੱਤਵਾਦੀ ਜਥੇਬੰਦੀਆਂ ਵਜੋਂ ਪਾਬੰਦੀ ਹੈ |

ਦੂਜੇ ਪੜਾਅ ਤਹਿਤ ਚੋਣ ਲੜਨ ਵਾਲੇ 251 ਉਮੀਦਵਾਰਾਂ ਿਖ਼ਲਾਫ਼ ਅਪਰਾਧਕ ਮਾਮਲੇ

ਕੋਲਕਾਤਾ, 14 ਅਪ੍ਰੈਲ (ਏਜੰਸੀ)- ਏ. ਡੀ. ਆਰ. (ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮਜ਼) ਨੇ ਆਪਣੀ ਰਿਪੋਰਟ 'ਚ ਦੱਸਿਆ ਕਿ 18 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਚੋਣ ਲੜਨ ਵਾਲੇ 423 ਉਮੀਦਵਾਰਾਂ ਕੋਲ 1 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਕੀਮਤ ਦੀ ਜਾਇਦਾਦ ਹੈ | ਏ.ਡੀ.ਆਰ. ਨੇ 1644 ਉਮੀਦਵਾਰਾਂ 'ਚੋਂ 1590 ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ, ਜਿਹੜੇ ਦੂਜੇ ਪੜਾਅ 'ਚ ਚੋਣ ਲੜ ਰਹੇ ਹਨ | ਇਸ ਰਿਪੋਰਟ ਨੂੰ ਬਣਾਉਂਦੇ ਸਮੇਂ 54 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੇ ਹਲਫ਼ਨਾਮੇ ਉਪਲੱਬਧ ਨਾ ਹੋਣ ਕਾਰਨ ਵਿਸ਼ਲੇਸ਼ਣ ਨਹੀਂ ਹੋ ਸਕਿਆ | ਮੁੱਖ ਪਾਰਟੀਆਂ 'ਚੋਂ ਆਈ.ਐਨ.ਸੀ. ਦੇ 53 ਉਮੀਦਵਾਰਾਂ 'ਚੋਂ 46, ਭਾਜਪਾ ਦੇ 51 'ਚੋਂ 45, ਡੀ.ਐਮ.ਕੇ. ਦੇ 24 'ਚੋਂ 23, ਏ. ਆਈ. ਏ. ਡੀ. ਐਮ. ਕੇ. ਦੇ ਸਾਰੇ 22 ਅਤੇ ਬਸਪਾ ਦੇ 80 'ਚੋਂ 21 ਉਮੀਦਵਾਰਾਂ ਦੀ ਜਾਇਦਾਦ 1 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਗਈ ਹੈ | ਚੋਣਾਂ ਦੇ ਦੂਜੇ ਪੜਾਅ 'ਚ ਪ੍ਰਤੀ ਉਮੀਦਵਾਰ ਦੀ ਔਸਤ ਜਾਇਦਾਦ 3.90 ਕਰੋੜ ਰੁਪਏ ਹੈ | ਇੱਥੇ 201 ਉਮੀਦਵਾਰ ਅਜਿਹੇ ਹਨ, ਜਿਨ੍ਹਾਂ 'ਪੈਨ' ਵੇਰਵਾ ਨਹੀਂ ਦਿੱਤਾ ਤੇ 41 ਉਮੀਦਵਾਰਾਂ ਨੇ ਆਪਣੀ ਸਾਲਾਨਾ ਕੁੱਲ ਆਮਦਨ 1 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਹੈ ਅਤੇ 919 ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਆਮਦਨ ਕਰ ਦਾ ਵੇਰਵਾ ਨਹੀਂ ਦੱਸਿਆ | ਰਿਪੋਰਟ ਮੁਤਾਬਕ 1590 ਉਮੀਦਵਾਰਾਂ 'ਚੋਂ 251 ਉਮੀਦਵਾਰਾਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਹਨ | ਇਨ੍ਹਾਂ 'ਚੋਂ 167 ਉਮੀਦਵਾਰਾਂ ਖਿਲਾਫ਼ ਗੰਭੀਰ ਅਪਰਾਧਿਕ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ | ਕਰੀਬ 3 ਉਮੀਦਵਾਰਾਂ ਨੇ ਆਪਣੇ ਆਪ ਨੂੰ ਮਾਮਲਿਆਂ 'ਚ ਦੋਸ਼ੀ ਪਾਇਆ ਜਾਣਾ ਦੱਸਿਆ ਹੈ ਅਤੇ 6 ਉਮੀਦਵਾਰਾਂ ਖਿਲਾਫ਼ ਹੱਤਿਆ ਨਾਲ ਜੁੜੇ ਮਾਮਲੇ, 25 ਖਿਲਾਫ਼ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ, 8 ਖਿਲਾਫ਼ ਅਗਵਾ ਨਾਲ ਜੁੜੇ ਮਾਮਲੇ, 10 ਖਿਲਾਫ਼ ਔਰਤਾਂ ਨਾਲ ਜਿਣਸੀ ਛੇੜਛਾੜ (ਜਬਰ ਜਨਾਹ) ਦੇ ਮਾਮਲੇ ਤੇ 15 ਉਮੀਦਵਾਰਾਂ ਖਿਲਾਫ਼ ਭੜਕਾਊ ਭਾਸ਼ਣਾਂ ਨਾਲ ਜੁੜੇ ਮਾਮਲਿਆਂ ਬਾਰੇ ਦੱਸਿਆ ਗਿਆ ਹੈ | ਇਸ ਪੜਾਅ ਤਹਿਤ 97 ਹਲਕਿਆਂ 'ਚੋਂ 41 ਹਲਕਿਆਂ ਨੂੰ 'ਰੈੱਡ ਅਲਰਟ' ਐਲਾਨਿਆ ਗਿਆ ਹੈ |

ਈ.ਵੀ.ਐਮ. ਦੇ ਮੁੱਦੇ 'ਤੇ ਫਿਰ ਸੁਪਰੀਮ ਕੋਰਟ ਜਾਣਗੀਆਂ ਵਿਰੋਧੀ ਧਿਰਾਂ

ਨਵੀਂ ਦਿੱਲੀ, 14 ਅਪ੍ਰੈਲ (ਏਜੰਸੀ)-ਵਿਰੋਧੀ ਧਿਰਾਂ ਨੇ ਅੱਜ ਈ. ਵੀ. ਐਮ. 'ਚ ਗੜਬੜੀ ਨੂੰ ਲੈ ਕੇ ਬੈਠਕ ਕੀਤੀ ਅਤੇ ਕਿਹਾ ਕਿ ਘੱਟੋ-ਘੱਟ 50 ਫ਼ੀਸਦੀ ਮਤਦਾਨ ਪਰਚੀਆਂ ਦਾ ਮਿਲਾਨ ਈ. ਵੀ. ਐਮ. ਨਾਲ ਕਰਾਏ ਜਾਣ ਦੀ ਮੰਗ ਨੂੰ ਲੈ ਕੇ ਉਹ ਸੁਪਰੀਮ ਕੋਰਟ ਜਾਣਗੇ | ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦੱਸਿਆ ਕਿ 21 ਰਾਜਨੀਤਕ ਪਾਰਟੀਆਂ 50 ਫ਼ੀਸਦੀ ਮਤਦਾਨ ਪਰਚੀਆਂ ਦਾ ਮਿਲਾਨ ਈ. ਵੀ. ਐਮ. ਨਾਲ ਕਰਾਏ ਜਾਣ ਦੀ ਮੰਗ ਕਰ ਰਹੇ ਹਨ | ਨਾਇਡੂ ਨੇ ਸਨਿਚਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨਾਲ ਮੁਲਾਕਾਤ ਕਰ ਕੇ ਈ. ਵੀ. ਐਮ. ਗੜਬੜੀ ਦਾ ਮਾਮਲਾ ਚੁੱਕਿਆ ਸੀ | ਕਾਂਗਰਸੀ ਨੇਤਾ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਹਰ ਵਿਧਾਨ ਸਭਾ ਖੇਤਰ 'ਚ ਘੱਟੋ-ਘੱਟ 50 ਫ਼ੀਸਦੀ ਮਤਦਾਨ ਪਰਚੀਆਂ ਦਾ ਮਿਲਾਨ ਈ. ਵੀ. ਐਮ. ਨਾਲ ਕਰਾਏ ਜਾਣ ਦਾ ਨਿਰਦੇਸ਼ ਦੇਣ ਦੀ ਮੰਗ ਲਈ ਸੁਪਰੀਮ ਕੋਰਟ ਜਾਣਗੇ | ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਈ. ਵੀ. ਐਮ. 'ਚ ਗੜਬੜੀ ਦੇ ਮੁੱਦੇ 'ਤੇ ਦੇਸ਼ ਭਰ 'ਚ ਮੁਹਿੰਮ ਚਲਾਉਣਗੀਆਂ | ਸਿੰਘਵੀ ਨੇ ਦੋਸ਼ ਲਾਇਆ ਕਿ ਸਾਨੂੰ ਨਹੀਂ ਲਗਦਾ ਕਿ ਈ. ਵੀ. ਐਮ. 'ਚ ਗੜਬੜੀ ਦੇ ਮੁੱਦੇ ਦੇ ਨਿਪਟਾਰੇ ਲਈ ਚੋਣ ਕਮਿਸ਼ਨ ਲੋੜੀਂਦੇ ਕਦਮ ਚੁੱਕ ਰਿਹਾ ਹੈ | ਸੁਪਰੀਮ ਕੋਰਟ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਸੀ ਕਿ ਹਰੇਕ ਵਿਧਾਨ ਸਭਾ ਖੇਤਰ 'ਚ ਪੰਜ ਮਤਦਾਨ ਕੇਂਦਰਾਂ 'ਤੇ ਕਿਸੇ ਵੀ ਮਤਦਾਨ ਪਰਚੀ ਦਾ ਜ਼ਿਆਦਾ ਤੋਂ ਜ਼ਿਆਦਾ ਮਿਲਾਨ ਕੀਤਾ ਜਾਵੇ | ਉਸ ਨੇ ਕਿਹਾ ਸੀ ਕਿ ਇਸ ਨਾਲ ਨਾ ਕੇਵਲ ਰਾਜਨੀਤਕ ਪਾਰਟੀਆਂ ਬਲਕਿ ਸਾਰੇ ਮਤਦਾਤਾ ਵੀ ਕਾਫ਼ੀ ਸੰਤੁਸ਼ਟ ਹੋਣਗੇ |

ਫ਼ਾਜ਼ਿਲਕਾ ਨੇੜੇ ਗੰਗ ਕੈਨਾਲ 'ਚ ਡਿਗੀ ਕਾਰ-4 ਨੌਜਵਾਨਾਂ ਦੀ ਮੌਤ

ਮੱਧ ਪ੍ਰਦੇਸ਼ ਤੋਂ ਕਣਕ ਦਾ ਸੀਜ਼ਨ ਲਗਾ ਕੇ ਨੌਜਵਾਨ ਡੇਢ ਮਹੀਨੇ ਬਾਅਦ ਪਰਤ ਰਹੇ ਸਨ ਘਰ
ਫ਼ਾਜ਼ਿਲਕਾ/ ਮੰਡੀ ਅਰਨੀਵਾਲਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ/ਨਿਸ਼ਾਨ ਸਿੰਘ ਸੰਧੂ)-ਫ਼ਾਜ਼ਿਲਕਾ ਨੇੜਿਓਾ ਲੰਘਦੀ ਗੰਗ ਕੈਨਾਲ 'ਚ ਕਾਰ ਡਿਗਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ 4 ਗੱਭਰੂਆਂ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ | ਮਿ੍ਤਕਾਂ 'ਚ ਇਕ ਦਾ ਕੁਝ ਦਿਨ ਬਾਅਦ ਵਿਆਹ ਸੀ | ਜਾਣਕਾਰੀ ਮੁਤਾਬਕ ਉਕਤ ਨੌਜਵਾਨ ਇਕੋ ਪਿੰਡ ਦੇ ਸਨ ਅਤੇ 12-13 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਹੀ ਹਾਦਸੇ ਦਾ ਸ਼ਿਕਾਰ ਹੋ ਗਏ | ਮਿ੍ਤਕ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਚਰਨ ਸਿੰਘ, ਗੁਰਲਾਲ ਸਿੰਘ ਪੁੱਤਰ ਮੰਗਲ ਸਿੰਘ, ਜੱਸਾ ਸਿੰਘ ਪੁੱਤਰ ਗੁਰਮੇਲ ਸਿੰਘ, ਪ੍ਰਤਾਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮਿੱਢਾ, ਬਲਾਕ ਲੰਬੀ, ਤਹਿਸੀਲ ਮਲੋਟ (ਜ਼ਿਲ੍ਹਾ ਮੁਕਤਸਰ) ਵਜੋਂ ਹੋਈ ਹੈ | ਮਿਹਨਤ ਮਜ਼ਦੂਰੀ ਕਰਨ ਵਾਲੇ ਉਕਤ ਚਾਰੇ ਨੌਜਵਾਨ ਪਿੰਡ ਓਡੀਆਂ ਦੇ ਕਿਸਾਨ ਗੁਰਪ੍ਰੀਤ ਸਿੰਘ ਦੀ ਕੰਬਾਈਨ ਲੈ ਕੇ ਸੀਜ਼ਨ ਲਗਾਉਣ ਲਈ ਮੱਧ ਪ੍ਰਦੇਸ਼ ਗਏ ਸਨ ਤੇ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਉਹ ਕੰਬਾਈਨ ਲੈ ਕੇ 12 ਅਪ੍ਰੈਲ ਨੂੰ ਫ਼ਾਜ਼ਿਲਕਾ ਵਾਪਸ ਪਰਤੇ ਸਨ, ਪਿੰਡ 'ਚ ਕੰਬਾਈਨ ਛੱਡ ਕੇ ਉਹ ਕੰਬਾਈਨ ਮਾਲਕ ਦੀ ਏਸੈਂਟ ਕਾਰ ਰਾਹੀਂ ਆਪਣੇ ਪਿੰਡ ਮਿੱਢਾ ਜਾ ਰਹੇ ਸਨ | ਫ਼ਾਜ਼ਿਲਕਾ ਮਲੋਟ ਰੋਡ 'ਤੇ ਪਿੰਡ ਇਸਲਾਮ ਵਾਲਾ ਅੱਡਾ ਨੇੜੇ ਕਾਰ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਸਾਈਨ ਬੋਰਡ ਨਾਲ ਟਕਰਾਉਣ ਤੋਂ ਬਾਅਦ ਰਾਜਸਥਾਨ ਦੇ ਬੀਕਾਨੇਰ ਜਾਂਦੀ ਗੰਗ ਕੈਨਾਲ 'ਚ ਜਾ
ਡਿਗੀ, ਪਰ ਸੜਕ ਖ਼ਾਲੀ ਹੋਣ ਕਾਰਨ ਕਿਸੇ ਨੂੰ ਵੀ ਘਟਨਾ ਬਾਰੇ ਪਤਾ ਨਹੀਂ ਲੱਗਿਆ | ਕੰਬਾਈਨ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਕਾਰ ਲਈ ਫ਼ੋਨ ਕੀਤਾ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ | ਆਂਢ-ਗੁਆਂਢ ਤੋਂ ਪਤਾ ਲੱਗਿਆ ਕਿ ਉਹ ਅਜੇ ਵਾਪਸ ਨਹੀਂ ਆਏ | ਉਨ੍ਹਾਂ ਕਿਹਾ ਕਿ ਜਦੋਂ ਪਿੰਡ ਇਸਲਾਮ ਵਾਲਾ ਅੱਡੇ ਨੇੜੇ ਪੱਕੀ ਨਹਿਰ ਦੀ ਪੁਲ ਕੋਲ ਕਾਰ ਦਾ ਬੰਪਰ ਤੇ ਨੰਬਰ ਪਲੇਟ ਡਿੱਗੀ ਦੇਖੀ ਤਾਂ ਸ਼ੱਕ ਪੈਣ 'ਤੇ ਨਹਿਰ 'ਚ ਇਸ ਦੀ ਭਾਲ ਕੀਤੀ | ਗੋਤਾਖੋਰਾਂ ਨੇ ਦੱਸਿਆ ਕਿ ਕਾਰ ਹੇਠਾਂ ਫਸੀ ਹੋਈ ਹੈ | ਕਰੇਨ ਦੀ ਮਦਦ ਨਾਲ ਕਾਰ ਨੂੰ ਜਦੋਂ ਬਾਹਰ ਕੱਢਿਆ ਤਾਂ ਗੁਰਪ੍ਰੀਤ ਸਿੰਘ, ਜੱਸਾ ਸਿੰਘ, ਗੁਰਲਾਲ ਸਿੰਘ ਅਤੇ ਪ੍ਰਤਾਪ ਸਿੰਘ ਦੀਆਂ ਲਾਸ਼ਾਂ ਪਿਛਲੀ ਸੀਟ 'ਤੇ ਸਨ | ਲਾਸ਼ਾਂ ਨੂੰ ਕੱਢ ਕੇ ਸਿਵਲ ਹਸਪਤਾਲ ਫ਼ਾਜ਼ਿਲਕਾ ਲਿਆਂਦਾ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਦੱਸਿਆ ਜਾਂਦਾ ਹੈ ਕਿ ਚਾਰਾਂ ਨੌਜਵਾਨਾਂ ਦੀ ਉਮਰ 19 ਤੋਂ 22 ਸਾਲ ਦੇ ਕਰੀਬ ਸੀ ਅਤੇ ਗ਼ਰੀਬ ਪਰਿਵਾਰ ਨਾਲ ਸਬੰਧਤ ਸਨ |
ਸ਼ਗਨ ਲੱਗਣ ਵਾਲੇ ਦਿਨ ਹੀ ਲੱਗਿਆ ਅਰਥੀ ਨੂੰ ਲਾਂਬੂ
ਨਹਿਰ 'ਚ ਕਾਰ ਡਿਗਣ ਨਾਲ ਮੌਤ ਦੇ ਮੂੰਹ ਜਾ ਪਏ ਨੌਜਵਾਨਾਂ 'ਚੋਂ ਗੁਰਪ੍ਰੀਤ ਸਿੰਘ ਪੁੱਤਰ ਚਰਨ ਸਿੰਘ (22) ਦਾ 18-19 ਅਪ੍ਰੈਲ ਨੂੰ ਵਿਆਹ ਸੀ | ਅਣਹੋਣੀ ਗੱਲ ਜੋ ਦਿਲ ਟੰੁਬ ਜਾਣ ਵਾਲੀ ਇਹ ਸੀ ਕਿ ਜਿਸ ਦਿਨ ਗੱਭਰੂ ਨੂੰ ਸ਼ਗਨ ਲੱਗਣਾ ਸੀ, ਉਸੇ ਦਿਨ (14 ਅਪ੍ਰੈਲ) ਉਸ ਦੀ ਲਾਸ਼ ਨਹਿਰ 'ਚੋਂ ਮਿਲੀ | ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲ ਗਈਆਂ | ਚਾਰਾਂ ਨੌਜਵਾਨਾਂ ਦੀ ਮੌਤ ਕਾਰਨ ਪੂਰੇ ਇਲਾਕੇ 'ਚ ਸੋਗ ਦਾ ਮਾਤਮ ਛਾ ਗਿਆ |

ਸੀ.ਆਰ.ਪੀ.ਐਫ. ਕੈਂਪ 'ਤੇ ਹਮਲੇ 'ਚ ਸ਼ਾਮਿਲ 5ਵਾਂ ਦੋਸ਼ੀ ਗਿ੍ਫ਼ਤਾਰ

ਸ੍ਰੀਨਗਰ,14 ਅਪ੍ਰੈਲ (ਮਨਜੀਤ ਸਿੰਘ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੀ.ਆਰ.ਪੀ.ਐਫ. ਦੇ ਸੈਂਟਰ ਲਿਤਪੋਰਾ ਵਿਖੇ ਹੋਏ ਫਿਦਾਈਨ ਹਮਲੇ 'ਚ ਲੋੜੀਂਦੇ ਪੰਜਵੇਂ ਦੋਸ਼ੀ ਇਰਸ਼ਾਦ ਅਹਿਮਦ ਰੇਸ਼ੀ ਵਾਸੀ ਰਤਨੀਪੋਰਾ ਪੁਲਵਾਮਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਸ ਦੀ ...

ਪੂਰੀ ਖ਼ਬਰ »

ਕਾਬੁਲ 'ਚ ਬੰਬ ਧਮਾਕਾ 7 ਬੱਚਿਆਂ ਦੀ ਮੌਤ

ਕਾਬੁਲ, 14 ਅਪ੍ਰੈਲ (ਏਜੰਸੀ)-ਇਕ ਅਫ਼ਗਾਨ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਪੂਰਬੀ ਲਾਗਮਨ ਸੂਬੇ ਦੇ ਇਕ ਪਿੰਡ 'ਚ ਹੋਏ ਧਮਾਕੇ ਨਾਲ ਨੇੜੇ ਖੇਡਦੇ 7 ਬੱਚਿਆਂ ਦੀ ਮੌਤ ਹੋ ਗਈ, ਪਰ ਇਸ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਸੂਬੇ ਦੇ ਰਾਜਪਾਲ ਤੇ ਬੁਲਾਰੇ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਨੰਦ ਲਾਲ ਦਾ ਦਿਹਾਂਤ

ਚੰਡੀਗੜ੍ਹ, 14 ਅਪ੍ਰੈਲ (ਏਜੰਸੀ)-ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੰਦ ਲਾਲ ਦਾ ਲੰਬੀ ਬਿਮਾਰੀ ਦੇ ਬਾਅਦ ਅੱਜ ਸਵੇਰੇ ਮੁਹਾਲੀ ਦੇ ਹਸਪਤਾਲ 'ਚ ਦਿਹਾਂਤ ਹੋ ਗਿਆ | ਉਹ 73 ਸਾਲਾਂ ਦੇ ਸਨ | ਨੰਦ ਲਾਲ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ...

ਪੂਰੀ ਖ਼ਬਰ »

ਕਾਂਗਰਸ 1984 ਦੇ ਦੰਗਾ ਪੀੜਤ ਸਿੱਖਾਂ ਤੇ ਕਸ਼ਮੀਰੀ ਪੰਡਿਤਾਂ ਨੂੰ ਨਹੀਂ ਦਿਵਾ ਸਕੀ ਨਿਆਂ-ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨਾ ਕਸ਼ਮੀਰੀ ਪੰਡਿਤਾਂ ਨੂੰ ਅਤੇ ਨਾ ਹੀ 1984 ਦੇ ਦੰਗਾ ਪੀੜਤ ਸਿੱਖਾਂ ਨੂੰ ਨਿਆਂ ਦਿਵਾ ਸਕੀ ਹੈ | ਮੋਦੀ ਨੇ ਕਿਹਾ ਕਿ ਭਾਜਪਾ ਕਸ਼ਮੀਰੀ ਪੰਡਿਤਾਂ ਦੇ ਸੂਬੇ 'ਚ ਪੁਨਰਵਾਸ ਅਤੇ 1984 ਦੇ ਪੀੜਤ ਸਿੱਖ ਪਰਿਵਾਰਾਂ ਨੂੰ ...

ਪੂਰੀ ਖ਼ਬਰ »

ਜੈਟ ਏਅਰਵੇਜ਼ ਦੇ ਪਾਇਲਟਾਂ ਨੇ ਹੜਤਾਲ 'ਤੇ ਜਾਣ ਦਾ ਫ਼ੈਸਲਾ ਫ਼ਿਲਹਾਲ ਟਾਲਿਆ

ਮੁੰਬਈ, 14 ਅਪ੍ਰੈਲ (ਏਜੰਸੀ)-ਜੈਟ ਏਅਰਵੇਜ਼ ਦੇ ਪਾਇਲਟਾਂ ਨੇ ਸੋਮਵਾਰ ਤੋਂ ਹੜਤਾਲ 'ਤੇ ਜਾਣ ਦੇ ਆਪਣੇ ਫ਼ੈਸਲਾ ਨੂੰ ਟਾਲਦਿਆਂ ਹੁਣ ਹੜਤਾਲ 'ਤੇ ਨਾ ਜਾਣ ਦਾ ਫ਼ੈਸਲਾ ਕੀਤਾ ਹੈ | ਜੈਟ ਏਅਰਵੇਜ਼ ਦੇ ਪਾਇਲਟਾਂ ਦੇ ਸੰਗਠਨ ਨਾਲ ਜੁੜੇ ਕਰੀਬ 1100 ਪਾਇਲਟਾਂ ਵਲੋਂ ਅੱਜ ਪਹਿਲਾਂ ...

ਪੂਰੀ ਖ਼ਬਰ »

ਕਿਸ਼ਤਵਾੜ ਹਮਲੇ 'ਚ ਆਰ. ਐਸ. ਐਸ. ਆਗੂ ਦੀ ਹੱਤਿਆ ਲਈ ਵਰਤੀ ਗੱਡੀ ਜ਼ਬਤ

ਸ੍ਰੀਨਗਰ, 14 ਅਪ੍ਰੈਲ (ਮਨਜੀਤ ਸਿੰਘ)- ਪੁਲਿਸ ਨੇ ਕਿਸ਼ਤਵਾੜ ਵਿਖੇ ਆਰ.ਐਸ.ਐਸ. ਆਗੂ ਅਤੇ ਉਸ ਦੇ ਸੁਰੱਖਿਆ ਗਾਰਡ ਦੀ ਹੱਤਿਆ ਲਈ ਅੱਤਵਾਦੀਆਂ ਵਲੋਂ ਵਰਤੀ ਗਈ ਗੱਡੀ ਨੂੰ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ | ਜੰਮੂ ਰੇਂਜ ਪੁਲਿਸ ਦੇ ਆਈ.ਜੀ. ਐਮ.ਕੇ. ਸਿਨ੍ਹਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਖੁੰਢ-ਚਰਚਾ

ਡੇਰਾਵਾਦ ਤੇ ਪਖੰਡੀ ਬਾਬੇ ਪੰਜਾਬ 'ਚ ਹੀ ਨਹੀਂ, ਪੂਰੇ ਦੇਸ਼ 'ਚ ਡੇਰਾਵਾਦ ਦਾ ਜਾਲ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ, ਕਿ ਕਰੋੜਾਂ ਦੀ ਗਿਣਤੀ 'ਚ ਲੋਕ ਇਸ ਚੱਕਰਵਿਊ 'ਚ ਫਸੇ ਹੋਏ ਹਨ | ਪਿਛਲੇ ਸਮੇਂ 'ਚ ਸਿਰਸੇ ਵਾਲਾ ਡੇਰਾ ਮੁਖੀ, ਆਸਾ ਰਾਮ, ਰਾਮਪਾਲ ਦੇ ਕੀਤੇ ਘਿਨੌਣੇ ਕੰਮ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX