ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਸਕੂਲ ਦੀ ਬੱਸ 'ਚੋਂ ਮਿਲਿਆ ਚੂਰਾ ਪੋਸਤ
. . .  about 4 hours ago
ਪਠਾਨਕੋਟ, 20 ਅਪ੍ਰੈਲ (ਚੌਹਾਨ)- ਮਾਮੂਨ ਮਿਲਟਰੀ ਸਟੇਸ਼ਨ ਦੇ ਅੰਦਰ ਸਕੂਲ ਦੀ ਇੱਕ ਬੱਸ 'ਚੋਂ ਅੱਜ ਫੌਜ ਵਲੋਂ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਿੱਜੀ ਸਕੂਲ ਦੀ ਇਹ ਬੱਸ ਸਕੂਲੀ ਬੱਚਿਆਂ ਨੂੰ ਮਿਲਟਰੀ ਸਟੇਸ਼ਨ ਦੇ ਅੰਦਰ ਸਥਿਤ...
ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਹਰਮੇਲ ਟੌਹੜਾ
. . .  about 5 hours ago
ਪਟਿਆਲਾ, 20 ਅਪ੍ਰੈਲ (ਅਮਨਦੀਪ ਸਿੰਘ)- ਅੱਜ ਹਰਮੇਲ ਸਿੰਘ ਟੌਹੜਾ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਿਆ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਵਿੰਦਰ ਸਿੰਘ ਬਾਵਾ ਮੈਂਬਰ ਸ਼੍ਰੋਮਣੀ ਕਮੇਟੀ ਦੀ...
ਸ਼ਹੀਦ ਹੇਮੰਤ ਕਰਕਰੇ ਵਿਰੁੱਧ ਬਿਆਨ ਦੇਣ 'ਤੇ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਨੂੰ ਭੇਜਿਆ ਨੋਟਿਸ
. . .  about 5 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਮੁੰਬਈ ਏ. ਟੀ. ਐੱਸ. ਦੇ ਮੁਖੀ ਰਹੇ ਸ਼ਹੀਦ ਹੇਮੰਤ ਕਰਕਰੇ ਵਿਰੁੱਧ ਦਿੱਤੇ ਬਿਆਨ 'ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਵਲੋਂ...
ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਦਿਨ-ਦਿਹਾੜੇ ਲੁੱਟੀ ਲੱਖਾਂ ਦੀ ਨਕਦੀ
. . .  about 5 hours ago
ਸਮਾਣਾ, 20 ਅਪ੍ਰੈਲ (ਸਾਹਿਬ ਸਿੰਘ)- ਸਮਾਣਾ (ਪਟਿਆਲਾ) ਦੇ ਪਿੰਡ ਬੰਮਣਾ ਵਿਖੇ ਸਥਿਤ ਓ. ਬੀ. ਸੀ. ਬੈਂਕ ਦੀ ਇੱਕ ਸ਼ਾਖਾ 'ਚੋਂ ਅੱਜ ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰ ਸੱਤ ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟ ਲਈ। ਘਟਨਾ ਜਾਣਕਾਰੀ ਮਿਲਣ ਤੋਂ...
ਆਈ. ਪੀ. ਐੱਲ. 2019 : 10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 81/1
. . .  about 3 hours ago
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  about 6 hours ago
ਮੁਹੰਮਦ ਸਦੀਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਨੋਟਿਸ ਜਾਰੀ
. . .  about 5 hours ago
ਜਯੋਤਿਰਾਦਿਤਿਆ ਸਿੰਧੀਆ ਨੇ ਭਰਿਆ ਨਾਮਜ਼ਦਗੀ ਪੱਤਰ
. . .  about 6 hours ago
ਅੰਮ੍ਰਿਤਸਰ : ਓਠੀਆ ਦੀ ਮੰਡੀ 'ਚ ਕਣਕ ਦੀ ਆਮਦ ਸ਼ੁਰੂ
. . .  about 7 hours ago
ਆਈ. ਪੀ. ਐੱਲ. 12 : ਰਾਜਸਥਾਨ ਨੇ ਜਿੱਤੀ ਟਾਸ, ਮੁੰਬਈ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 7 hours ago
ਹਰਿਆਣਾ 'ਚ ਵੀ ਕਾਂਗਰਸ ਵਲੋਂ ਕੀਤੀ 'ਨਾਂਹ' ਤੋਂ ਬਾਅਦ ਸਿਰਫ਼ ਦਿੱਲੀ 'ਚ ਗਠਜੋੜ ਲਈ ਤਿਆਰ ਨਹੀਂ 'ਆਪ'- ਸਿਸੋਦੀਆ
. . .  about 7 hours ago
ਕਾਂਗਰਸ 'ਚ ਸ਼ਾਮਲ ਹੋਏ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਜੀਤ ਕੰਗ
. . .  about 7 hours ago
ਸਮਾਜਵਾਦੀ ਪਾਰਟੀ ਵਲੋਂ ਫੂਲਪੁਰ ਅਤੇ ਇਲਾਹਾਬਾਦ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  about 7 hours ago
ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਵਿਸ਼ੇਸ਼ ਬੈਠਕ
. . .  about 8 hours ago
ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਨਤਮਸਤਕ ਜਗਮੀਤ ਸਿੰਘ ਬਰਾੜ
. . .  about 8 hours ago
ਜਲੰਧਰ 'ਚ ਪੁਲਿਸ ਨੇ ਕੋਰੀਅਰ ਕੰਪਨੀ ਦੇ ਮੁਲਾਜ਼ਮ ਕੋਲੋਂ ਫੜੀ ਲੱਖਾਂ ਦੀ ਨਕਦੀ
. . .  about 8 hours ago
ਓਡੀਸ਼ਾ : ਬੀਜੂ ਜਨਤਾ ਦਲ ਦੇ ਵਿਧਾਇਕ ਵੇਦ ਪ੍ਰਕਾਸ਼ ਦਾ ਦੇਹਾਂਤ
. . .  about 8 hours ago
ਅਫ਼ਗ਼ਾਨਿਸਤਾਨ 'ਚ 10 ਅੱਤਵਾਦੀ ਢੇਰ, 8 ਗ੍ਰਿਫ਼ਤਾਰ
. . .  about 9 hours ago
ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਪੰਡਯਾ ਅਤੇ ਰਾਹੁਲ 'ਤੇ ਲੱਗਾ 20-20 ਲੱਖ ਰੁਪਏ ਦਾ ਜੁਰਮਾਨਾ
. . .  about 9 hours ago
ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  about 9 hours ago
ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  about 10 hours ago
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  about 10 hours ago
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  about 10 hours ago
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 11 hours ago
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 11 hours ago
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 11 hours ago
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 12 hours ago
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 12 hours ago
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 13 hours ago
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 14 hours ago
ਸੁਰਵੀਨ ਚਾਵਲਾ ਦੇ ਘਰ ਬੱਚੀ ਨੇ ਲਿਆ ਜਨਮ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  about 1 hour ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  33 minutes ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  about 1 hour ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551
ਿਵਚਾਰ ਪ੍ਰਵਾਹ: ਕੁਦਰਤ ਨਾਲ ਸਬੰਧ ਜੋੜਨ ਤੋਂ ਬਿਨਾਂ ਕੋਈ ਸਿੱਖਿਆ ਪੂਰੀ ਨਹੀਂ ਹੁੰਦੀ। -ਰਬਿੰਦਰ ਨਾਥ ਟੈਗੋਰ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਵੱਖ-ਵੱਖ ਥਾਈਾ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ

* ਗੁਰਦੁਆਰਾ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ ਬਾਬਾ ਤਰਨਜੀਤ ਸਿੰਘ ਖ਼ਾਲਸਾ ਨੇ ਦਿਨ-ਰਾਤ ਦੀਵਾਨਾਂ 'ਚ ਹਾਜ਼ਰੀ ਭਰੀ
ਬਟਾਲਾ, 14 ਅਪ੍ਰੈਲ (ਕਾਹਲੋਂ)-ਖ਼ਾਲਸਾ ਪੰਥ ਦੇ ਸਿਰਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦੇ ਦਿਹਾੜੇ 'ਤੇ ਗੁਰਦੁਆਰਾ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ ਬਾਬਾ ਦਮੋਦਰ ਸਿੰਘ ਅਤੇ ਬਾਬਾ ਅਮਰੀਕ ਸਿੰਘ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ | ਇਸ ਗੁਰਮਤਿ ਸਮਾਗਮ ਦੀ ਆਰੰਭਤਾ ਹੈੱਡ ਗ੍ਰੰਥੀ ਭਾਈ ਚਮਕੋਰ ਸਿੰਘ ਨੇ ਅਰਦਾਸ ਕਰਕੇ ਕੀਤੀ | ਉਪਰੰਤ ਰਾਤ ਦੇ ਦੀਵਾਨਾਂ ਵਿਚ ਬਾਬਾ ਤਰਨਜੀਤ ਸਿੰਘ ਨੇ ਸੰਗਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਸਜਾਏ ਖ਼ਾਲਸੇ ਦੇ ਇਤਿਹਾਸ 'ਤੇ ਚਾਨਣਾ ਪਾਇਆ ਅਤੇ ਸੰਗਤਾਂ ਅੱਗੇ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਅੰਮਿ੍ਤਧਾਰੀ ਹੋ ਕੇ ਗੁਰੂ ਵਾਲੇ ਬਣਨ | ਉਪਰੰਤ ਦਿਨ ਦੇ ਦੀਵਾਨਾਂ ਵਿਚ ਭਾਈ ਸੰਦੀਪ ਸਿੰਘ, ਭਾਈ ਸਰਬਜੀਤ ਸਿੰਘ ਢਾਡੀ ਜਥਾ, ਭਾਈ ਬਲਦੇਵ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਕਮਲਜੀਤ ਸਿੰਘ ਆਦਿ ਜਥਿਆਂ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ | ਇਸ ਮੌਕੇ ਪਾਲ ਸਿੰਘ ਲੰਬਰਦਾਰ, ਸੁਖਵਿੰਦਰ ਸਿੰਘ, ਦਿਆਲ ਸਿੰਘ, ਗੁਲਜਾਰ ਸਿੰਘ, ਅਮਰੀਕ ਸਿੰਘ ਮੰਨਾ, ਗੋਲਡੀ, ਡਾ: ਰਣਯੋਧ ਸਿੰਘ, ਗੁਰਪ੍ਰੀਤ ਸਿੰਘ ਦਾਦੂਵਾਲ, ਮਹਿਕਪ੍ਰੀਤ ਸਿੰਘ, ਨਿਰਮਲ ਸਿੰਘ ਖੈਹਿਰਾ, ਚੰਨਾ ਸਿੰਘ ਫ਼ੌਜੀ, ਡਾ: ਸੰਜੀਵ ਕੁਮਾਰ, ਗੁਰਦੇਵ ਸਿੰਘ ਨਠਵਾਲ, ਗੁਰਬਚਨ ਸਿੰਘ ਨਸੀਰਪੁਰ, ਸੁਰਜੀਤ ਸਿੰਘ ਭੋਲਾ, ਪਰਮਿੰਦਰ ਸਿੰਘ, ਲਵਪ੍ਰੀਤ ਸਿੰਘ, ਡਾ: ਕੁਲਜੀਤ ਸਿੰਘ ਘੁੰਮਣ, ਰਛਪਾਲ ਸਿੰਘ ਘੁੰਮਣ, ਗੁਰਵੀਰ ਸਿੰਘ ਰਾਂਝਾ, ਰਣਜੀਤ ਸਿੰਘ ਬੰਟੀ ਆਦਿ ਹਾਜ਼ਰ ਹੋਏ |
ਗੁਰਦੁਆਰਾ ਕਲਗੀਧਰ ਫੈਜ਼ਪੁਰਾ ਵਿਖੇ ਖ਼ਾਲਸਾ ਸਿਰਜਨਾ ਦਿਵਸ ਮਨਾਇਆ
ਬਟਾਲਾ, (ਸੁਖਦੇਵ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ ਖ਼ਾਲਸਾ ਪੰਥ ਦਾ ਜਨਮ ਦਿਹਾੜਾ ਗੁਰਦੁਆਰਾ ਕਲਗੀਧਰ ਜੀ ਫੈਜ਼ਪੁਰਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਭਾਈ ਗੁਰਨਾਮ ਸਿੰਘ ਮਾਨ ਪਰਿਵਾਰ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਕੀਤੀ ਗਈ | ਉਪਰੰਤ ਬਾਬਾ ਗਿਆਨ ਸਿੰਘ ਵਲੋਂ ਖ਼ਾਲਸਾ ਸਿਰਜਨਾ ਦਿਵਸ ਦਾ ਇਤਿਹਾਸ ਸੰਗਤਾਂ ਸਾਹਮਣੇ ਰੱਖਿਆ ਗਿਆ | ਰਾਗੀ ਭਾਈ ਗੁਰਰਾਜਨਪ੍ਰੀਤ ਸਿੰਘ ਅਤੇ ਸਾਜਨਪ੍ਰੀਤ ਸਿੰਘ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ | ਪ੍ਰਧਾਨ ਭਾਈ ਗੁਰਨਾਮ ਸਿੰਘ ਹੰਸਪਾਲ ਵਲੋਂ ਸੰਗਤਾਂ ਨੂੰ ਵਧਾਈ ਦਿੱਤੀ | ਇਸ ਮੌਕੇ ਗੁਰਪਰਤਿੰਦਰ ਸਿੰਘ ਟੋਨੀ ਢਿੱਲੋਂ, ਸੁਖਵਿੰਦਰ ਸਿੰਘ ਗਿੱਲ, ਪ੍ਰਧਾਨ ਗੁਰਨਾਮ ਸਿੰਘ ਹੰਸਪਾਲ, ਗੁਰਨਾਮ ਸਿੰਘ ਮਾਨ, ਸਵਿੰਦਰ ਸਿੰਘ ਹੌਲਦਾਰ, ਭੁਪਿੰਦਰ ਸਿੰਘ ਗਿੱਲ, ਰਣਧੀਰ ਸਿੰਘ ਖ਼ਾਲਸਾ, ਸੁਖਦੇਵ ਸਿੰਘ ਖ਼ਾਲਸਾ, ਕੁਲਵਿੰਦਰਜੀਤ ਸਿੰਘ ਗਿੱਲ, ਪ੍ਰੇਮ ਸਿੰਘ, ਪਾਲ ਸਿੰਘ ਮਾਨ, ਰਜਵੰਤ ਸਿੰਘ ਖ਼ਾਲਸਾ, ਜਸਵੰਤ ਸਿੰਘ ਪੇਂਟਰ, ਕੁਲਵੰਤ ਸਿੰਘ ਖੋਖਰ, ਤਰਲੋਚਨ ਸਿੰਘ ਖੋਖਰ, ਸਿਮਰਜੀਤ ਸਿੰਘ ਸਿੱਧੂ, ਜਸ਼ਨਪ੍ਰੀਤ ਸਿੰਘ ਦਿਓ, ਪਰਮਿੰਦਰ ਸਿੰਘ ਪੰਨੂੰ, ਗੁਰਮੀਤ ਬਿੱਟੂ, ਰਮੇਸ਼ ਲਾਲ ਆਦਿ ਹਾਜ਼ਰ ਸਨ |
ਗੁਰਦੁਆਰਾ ਅਰਬਨ ਅਸਟੇਟ ਵਿਖੇ ਖ਼ਾਲਸਾ ਪੰਥ ਦਾ ਸਿਰਜਨਾ ਦਿਵਸ ਮਨਾਇਆ
ਬਟਾਲਾ, (ਬੁੱਟਰ)-ਗੁਰਦੁਆਰਾ ਅਰਬਨ ਅਸਟੇਅ ਬਟਾਲਾ ਵਿਖੇ ਸਮੂਹ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖ਼ਾਲਸਾ ਪੰਥ ਦਾ ਸਿਰਜਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਬੰਧ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਕੰਵਲਜੀਤ ਸਿੰਘ ਹਜ਼ੂਰੀ ਰਾਗੀ ਤੇ ਭਾਈ ਗੁਰਨਾਮ ਸਿੰਘ ਦੇ ਜਥੇ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਬਾਅਦ 'ਚ ਭਾਈ ਗੁਰਪ੍ਰੀਤ ਸਿੰਘ ਖ਼ਾਲਸੇ ਦੇ ਪ੍ਰਗਟ ਦਿਵਸ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਗੀ ਜਥਿਆਂ ਤੇ ਸੇਵਾਦਾਰਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਗ੍ਰੰਥੀ ਭਾਈ ਜਤਿੰਦਰ ਸਿੰਘ, ਮਨਬੀਰ ਸਿੰਘ ਰੰਧਾਵਾ, ਹਰਭਜਨ ਸਿੰਘ ਬੁੱਟਰ, ਮਾ: ਗੁਰਨਾਮ ਸਿੰਘ ਬਾਜਵਾ, ਜੁਗਰਾਜ ਸਿੰਘ, ਜੋਗਿੰਦਰ ਸਿੰਘ ਧਾਰੀਵਾਲ, ਮਾ: ਨਰਿੰਦਰ ਸਿੰਘ, ਮਨਜਿੰਦਰ ਸਿੰਘ, ਅਮਰਜੀਤ ਸਿੰਘ ਸ਼ਾਹ, ਕਰਨੈਲ ਸਿੰਘ, ਪ੍ਰੋ: ਕੁਲਵਿੰਦਰ ਸਿੰਘ ਆਦਿ ਸਮੇਤ ਹੋਰ ਵੀ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ |
ਗੁਰਮਤਿ ਪ੍ਰਚਾਰ ਗਤਕਾ ਜਥਾ ਧਾਰੀਵਾਲ ਨੇ ਮਨਾਇਆ ਵਿਸਾਖੀ ਦਿਹਾੜਾ
ਧਾਰੀਵਾਲ, (ਜੇਮਸ ਨਾਹਰ)-ਗੁਰਮਤਿ ਪ੍ਰਚਾਰ ਗੱਤਕਾ ਜਥਾ ਧਾਰੀਵਾਲ ਵਲੋਂ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਿਹਾੜਾ ਮਨਾਇਆ ਗਿਆ | ਇਸ ਦੌਰਾਨ ਜਥੇ ਦੇ ਪ੍ਰਧਾਨ ਪਰਦੀਪ ਸਿੰਘ ਸੇਵਕ ਨੇ ਸੰਗਤਾਂ ਨੂੰ ਪਵਿੱਤਰ ਵਿਸਾਖੀ ਤਿਉਹਾਰ ਦੀ ਵਧਾਈ ਦਿੰਦਿਆਂ ਨਸ਼ਿਆਂ ਵਿਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਨ ਤੇ ਸਿੱਖੀ ਸਰੂਪ ਧਾਰਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸਤਬੀਰ ਸਿੰਘ, ਕਰਨਵੀਰ ਸਿੰਘ, ਜਗਜੀਤ ਸਿੰਘ ਮਿੰਟੂ, ਗੁਰਇਕਬਾਲ ਸਿੰਘ, ਗੁਰਪ੍ਰੀਤ ਸਿੰਘ ਰਾਜਾ, ਗੁਰਜੀਤ ਸਿੰਘ, ਮਨਦੀਪ ਨੱਤ, ਗਗਨਦੀਪ ਸਿੰਘ ਆਦਿ ਹੋਰ ਹਾਜ਼ਰ ਸਨ |
ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਸੰਗਰਾਂਦ ਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ
ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਪਾਤਸ਼ਾਹੀ ਪੰਜਵੀਂ ਵਿਖੇ ਸੰਗਰਾਦ ਅਤੇ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਅਖੰਡ ਸਾਹਿਬ ਦੇ ਭੋਗਾਂ ਦੀ ਸਮਾਪਤੀ ਅਰਦਾਸ ਉਪਰੰਤ ਕੀਰਤਨੀ ਜਥੇ, ਢਾਡੀ ਜਥਾ ਲੱਖਾ ਸਿੰਘ, ਕਥਾਵਾਚਕ ਹੈੱਡ ਗ੍ਰੰਥੀ ਜਸਵਿੰਦਰ ਸਿੰਘ, ਪ੍ਰਚਾਰਕ ਲਖਬੀਰ ਸਿੰਘ, ਬਲਵੀਰ ਸਿੰਘ ਅਤੇ ਤਲਵਿੰਦਰ ਸਿੰਘ ਹਜ਼ੂਰੀ ਰਾਗੀ ਕੀਰਤਨ ਜਥਾ ਬੁਰਜ ਸਾਹਿਬ ਨੇ ਸੰਗਤਾਂ ਨੂੰ ਅੰਮਿ੍ਤਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਪਿੰਡ ਅਹਿਮਦਾਬਾਦ, ਦੀਨਪੁਰ, ਫੱਜੂਪੁਰ, ਫੱਤੇਨੰਗਲ, ਲੇਹਲ, ਜਫ਼ਰਵਾਲ, ਖੁੰਡਾ, ਖੁੰਡੀ, ਧਾਰੀਵਾਲ, ਪਸਨਾਵਾਲ, ਪੀਰ ਦੀ ਸੈਨ, ਕਲਿਆਣਪੁਰ, ਸੋਹਲ, ਰਣੀਆਂ ਆਦਿ ਸੰਗਤਾਂ ਨੇ ਵੱਧ-ਚੜ੍ਹ ਕਿ ਸ਼ਮੂਲੀਅਤ ਕਰਕੇ ਸਰੋਵਰ ਵਿਚੋਂ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਿਆ | ਇਸ ਮੌਕੇ ਮੈਨੇਜਰ ਬਖਸ਼ੀਸ਼ ਸਿੰਘ ਗੁਨੋਪੁਰ, ਪ੍ਰਦੀਪ ਸਿੰਘ ਸੇਵਕ ਗਤਕਾ ਜਥਾ, ਗੁਲਾਬ ਸਿੰਘ ਜਫ਼ਰਵਾਲ, ਗੁਰਮੇਜ ਸਿੰਘ, ਸੁਖਦੇਵ ਸਿੰਘ, ਦਲਬੀਰ ਸਿੰਘ ਚਾਹਲ, ਗੁਰਪ੍ਰੀਤ ਸਿੰਘ ਸਿੱਧੂ, ਜਸਬੀਰ ਸਿੰਘ ਸੁਜਾਨਪੁਰ ਸਮੇਤ ਸੰਗਤਾਂ ਭਾਰੀ ਗਿਣਤੀ 'ਚ ਹਾਜ਼ਰ ਸਨ |
ਕਲਾਨੌਰ ਦੇ ਗੁਰਦੁਆਰਾ ਬਾਬਾ ਕਾਰ ਜੀ ਸਮੇਤ ਵੱਖ-ਵੱਖ ਗੁਰੂ ਘਰਾਂ 'ਚ ਵਿਸਾਖੀ ਮੌਕੇ ਰੌਣਕਾਂ
ਕਲਾਨੌਰ, (ਪੁਰੇਵਾਲ/ਕਾਹਲੋਂ)-ਖ਼ਾਲਸਾ ਸਾਜਨਾਂ ਦਿਵਸ ਅਤੇ ਸੰਗਰਾਂਦ ਦਾ ਦਿਹਾੜਾ ਇਸ ਖੇਤਰ ਦੇ ਵੱਖ-ਵੱਖ ਗੁਰਦੁਆਰਿਆਂ ਅਤੇ ਮੰਦਿਰਾਂ 'ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸੰਬੰਧ 'ਚ ਸਥਾਨਕ ਕਸਬੇ 'ਚ ਸਥਿਤ ਗੁਰਦੁਆਰਾ ਬਾਬਾ ਕਾਰ ਜੀ ਵਿਖੇ ਮੁੱਖ ਸੇਵਾਦਾਰ ਸੰਤ ਮਹਿਲ ਸਿੰਘ ਦੀ ਅਗਵਾਈ 'ਚ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਅਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਇਸ ਮੌਕੇ 'ਤੇ ਸਕੱਤਰ ਫਕੀਰ ਸਿੰਘ ਘੁੰਮਣ, ਸਾ. ਚੇਅਰਮੈਨ ਬਲਵਿੰਦਰ ਸਿੰਘ ਬਰਕਤਪੁਰ, ਗੁਰਨਾਮ ਸਿੰਘ ਚੰਡੀਗੜ੍ਹ, ਭਗਵਾਨ ਸਿੰਘ ਬਾਜਵਾ, ਬਾਬਾ ਨਿਸ਼ਾਨ ਸਿੰਘ ਜਠੌਲ, ਕਰਨੈਲ ਸਿੰਘ, ਬਲਜਿੰਦਰ ਸਿੰਘ, ਤਰਲੋਕ ਸਿੰਘ, ਸੇਵਾ ਸਿੰਘ, ਹਰਵਿੰਦਰ ਸਿੰਘ, ਜੱਸਾ ਸਿੰਘ ਆਦਿ ਵੀ ਹਾਜ਼ਰ ਸਨ |
ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਸਾਹਿਬ ਕਲਾਨੌਰ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਲਾਨੌਰ, ਗੁਰਦੁਆਰਾ ਕਲਗੀਧਰ ਸਾਹਿਬ ਮੌਜੋਵਾਲ, ਪਰਮੰਹਸ ਬਾਬਾ ਠਾਕੁਰ ਧੀਦੋਵਾਲ ਵਿਖੇ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਵਿਸਾਖੀ ਦੇ ਤਿਉਹਰ ਸੰਬੰਧੀ ਕਸਬੇ 'ਚ ਸਥਿਤ ਤਪ ਅਸਥਾਨ ਬਾਵਾ ਲਾਲ ਦੇ ਪਵਿੱਤਰ ਅਸਥਾਨ, ਮਹੰਤ ਪੰਕਜ਼ ਦਾਸ ਧਾਮ, ਪ੍ਰਾਚੀਨ ਸ਼ਿਵ ਮੰਦਿਰ, ਨਾਗਾਂ ਵਾਲਾ ਮੰਦਿਰ, ਕਾਲੀ ਮਾਤਾ ਮੰਦਿਰ, ਦੇਵੀ ਭਵਨ ਆਦਿ 'ਚ ਵੀ ਸੰਗਤਾਂ ਨਤਮਸਤਕ ਹੋਈਆਂ |
ਕਾਦੀਆਂ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ
ਕਾਦੀਆਂ, (ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਅੰਦਰ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਪੁਰਬ ਸੰਗਤਾਂ ਵਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸਿੰਘ ਸਭਾ ਮੁਹੱਲਾ ਧਰਮਪੁਰਾ ਵਿਖੇ ਇਸ ਪਾਵਨ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ ਅੰਦਰ ਹਜ਼ੂਰੀ ਰਾਗੀ ਜਥਾ ਭਾਈ ਜਗਜੀਤ ਸਿੰਘ ਤੇ ਸਾਥੀਆਂ ਵਲੋਂ ਜੁੜੀਆਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਗੁਰੁਦਆਰਾ ਸ੍ਰੀ ਅਕਾਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ ਕ੍ਰਿਸ਼ਨ ਨਗਰ ਆਦਿ ਇਲਾਕੇ ਦੇ ਗੁਰਦੁਆਰਿਆਂ ਅੰਦਰ ਸੰਗਤਾਂ ਪੁੱਜੀਆਂ ਹੋਈਆਂ ਸਨ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਕਾਦੀਆਂ ਵਿਖੇ ਪ੍ਰਧਾਨ ਤਰਲੋਕ ਸਿੰਘ ਰਜ਼ਾਦ, ਸਕੱਤਰ ਕਰਤਾਰ ਸਿੰਘ ਬਾਜਵਾ, ਇਕਬਾਲ ਸਿੰਘ ਖੋਖਰ, ਬਲਦੇਵ ਸਿੰਘ, ਐਡਵੋਕੇਟ ਅਰਦੁਮਨਜੀਤ ਸਿੰਘ, ਸਵਿੰਦਰ ਸਿੰਘ ਔਲਖ ਹਾਜ਼ਰ ਸਨ। ਨਿਸ਼ਕਾਮ ਕੀਰਤਨੀ ਜਥੇ ਸਮੇਤ ਸੰਗਤਾਂ 'ਚ ਭਾਈ ਜਗਜੀਤ ਸਿੰਘ, ਕੌਂਸਲਰ ਗਗਨਦੀਪ ਸਿੰਘ ਭਾਟੀਆ, ਸੁਖਵਿੰਦਰਪਾਲ ਸਿੰਘ ਸੁੱਖ, ਸੁਖਪਾਲ ਸਿੰਘ, ਸੰਦੀਪ ਸਿੰਘ ਭਾਟੀਆ, ਅਵਤਾਰ ਸਿੰਘ, ਬਲਜੀਤ ਸਿੰਘ ਭਾਟੀਆ, ਕੰਵਰਪ੍ਰੀਤ ਸਿੰਘ ਭਾਟੀਆ, ਅੰਤਰਪ੍ਰੀਤ ਸਿੰਘ, ਡਿੰਪਲ ਭਾਟੀਆ, ਕੰਨਵਰਪ੍ਰੀਤ ਸਿੰਘ ਸਮੇਤ ਮੁਹੱਲਾ ਅਕਾਲਗੜ੍ਹ ਸਾਹਿਬ ਦੀਆਂ ਸੰਗਤਾਂ ਹਾਜ਼ਰ ਸਨ।
ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਏ
ਕੋਟਲੀ ਸੂਰਤ ਮੱਲ੍ਹੀ, (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਰਾਏਚੱਕ ਦੀਆਂ ਸੰਗਤਾਂ ਵਲੋਂ ਅੱਜ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਉਚੇਚੇ ਤੌਰ 'ਤੇ ਭਾਈ ਸੁਖਵਿੰਦਰ ਸਿੰਘ ਅਗਵਾਨ ਸੰਗਤਾਂ ਸਮੇਤ ਸ਼ਾਮਿਲ ਹੋਏ। ਨਗਰ ਕੀਰਤਨ 'ਚ ਵੱਖ-ਵੱਖ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਮਨੋਹਰ ਗੁਰਬਾਣੀ ਦੇ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਦਿਆਂ ਖੰਡੇ ਬਾਂਟੇ ਦਾ ਅੰਮ੍ਰਿਤ ਪਾਨ ਕਰਨ ਲਈ ਪ੍ਰੇਰਿਆ। ਇਸ ਮੌਕੇ 'ਤੇ ਭਾਈ ਸੁਖਵਿੰਦਰ ਸਿੰਘ ਅਗਵਾਨ, ਪ੍ਰਧਾਨ ਧਰਮਿੰਦਰ ਸਿੰਘ ਬੱਬਾ ਸਾਬਕਾ ਸਰਪੰਚ, ਬਲਬੀਰ ਸਿੰਘ ਰਾਏਚੱਕ, ਦੀਦਾਰ ਸਿੰਘ, ਗੁਰਮੇਜ ਸਿੰਘ, ਭਾਈ ਹਰਦੀਪ ਸਿੰਘ ਰਾਏਚੱਕ, ਜਸਵੰਤ ਸਿੰਘ, ਲਖਵਿੰਦਰ ਸਿੰਘ, ਸਤਨਾਮ ਸਿੰਘ, ਸਤਨਾਮ ਸਿੰਘ ਨਾਗਰਾ, ਲਖਵਿੰਦਰ ਸਿੰਘ ਪੰਚ, ਸੁਰਜੀਤ ਸਿੰਘ, ਭਾਈ ਨਿਰਮਲ ਸਿੰਘ ਕੋਟਲੀ, ਵਿਜੇ ਸੋਨੀ ਮੋਹਲੋਵਾਲੀ, ਨਾਨਕ ਸਿੰਘ ਢੇਸੀਆਂ, ਅਮਰੀਕ ਸਿੰਘ ਬਿੱਟੂ, ਪੱਪੂ ਮਹਾਜਨ, ਚੰਨਪ੍ਰੀਤ ਸਿੰਘ ਬੇਦੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਸਨ।
ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਤਿਉਹਾਰ ਮਨਾਇਆ
ਧਾਰੀਵਾਲ, (ਸਵਰਨ ਸਿੰਘ)-ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ (ਧਾਰੀਵਾਲ) ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਪ੍ਰਿੰਸੀਪਲ ਡਾ. ਰਵਨੀਤ ਕੌਰ ਨੇ ਬੱਚਿਆਂ ਅਤੇ ਸਟਾਫ਼ ਨੂੰ ਵਿਸਾਖੀ ਤਿਉਹਾਰ ਦੀ ਵਧਾਈ ਦਿੰਦੇ ਹੋਏ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਮਾਰਗ 'ਤੇ ਚੱਲ ਕੇ ਮਾਨਵਤਾ ਦਾ ਭਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੱਚਿਆਂ ਵਲੋਂ ਜਲ੍ਹਿਆਂ ਵਾਲੇ ਬਾਗ ਦੀ 100ਵੀਂ ਵਰੇਗੰਢ ਨੂੰ ਸਮਰਪਿਤ ਇਕ ਨਾਟਕ ਵੀ ਪੇਸ਼ ਕੀਤਾ।
ਫਤਹਿਗੜ੍ਹ ਚੂੜੀਆਂ 'ਚ ਵਿਸਾਖੀ ਦਾ ਦਿਹਾੜਾ ਮਨਾਇਆ
ਫਤਹਿਗੜ੍ਹ ਚੂੜੀਆਂ, (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਨਾਲ ਲੱਗਦੇ ਦਰਬਾਰ ਬਾਬਾ ਮਹਾਦਾਸ ਬੱਲ ਬਾਵਾ ਵਿਖੇ ਬਾ-ਤਮਾਮ ਐਗਜੇਕਟਿਵ ਕਮੇਟੀ ਵਲੋਂ ਵਿਸਾਖੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬਾਤਮਾਮ ਐਗਜੇਕਟਿਵ ਕਮੇਟੀ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਅਰੁਨ ਕੁਮਾਰ ਲੱਖਣਪਾਲ, ਅਯੁਧਿਆ ਜੋਸ਼ੀ, ਪਵਨ ਨਈਅਰ, ਸੁਖਦੇਵ ਰਾਜ ਜੋਸ਼ੀ, ਲਾਡੀ ਸਲਵਾਨ, ਸੁਖਦੇਵ ਰਾਜ ਜੋਸ਼ੀ, ਰਜਿੰਦਰ ਸਲਵਾਨ, ਰਮਨ ਸਲਵਾਨ, ਵਿਨੋਦ ਸ਼ਰਮਾ ਕੇਸ਼ਾ, ਭੂਸ਼ਨ ਜੋਸ਼ੀ, ਹਰਿੰਦਰ ਸਿੰਘ ਨਿਜਾਮਪੁਰਾ, ਲੇਖ ਰਾਜ, ਸ਼ਸੀ ਡੋਗਰਾ, ਕਿਸ਼ੋਰ ਗਾਂਧੀ, ਸਤਪਾਲ ਚੌਹਾਨ, ਮੋਨੂੰ ਭਾਟੀਆ, ਯੁਗੇਸ਼ ਭਾਟੀਆ ਆਦਿ ਹਾਜ਼ਰ ਸਨ।

 

ਬੱਬਰੀ ਵਿਖੇ ਚੋਰਾਂ ਵਲੋਂ ਮੱਝ ਚੋਰੀ

ਗੁਰਦਾਸਪੁਰ, 14 ਅਪ੍ਰੈਲ (ਸੈਣੀ)-ਨਜ਼ਦੀਕੀ ਪਿੰਡ ਬੱਬਰੀ ਵਿਖੇ ਚੋਰਾਂ ਵਲੋਂ ਇਕ ਕੀਮਤੀ ਮੱਝ ਅਤੇ ਕੱਟੀ ਚੋਰੀ ਕਰ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਰਤਾਰ ਸਿੰਘ ਪੁੱਤਰ ਵੱਸ਼ਨ ਸਿੰਘ ਵਾਸੀ ਬੱਬਰੀ ਦੀ ਹਵੇਲੀ 'ਚ ਬੀਤੀ ਰਾਤ ਕਿਸੇ ...

ਪੂਰੀ ਖ਼ਬਰ »

ਪਾਹੁਲਪ੍ਰੀਤ ਕੌਰ, ਤਰੁਣਪ੍ਰੀਤ ਸਿੰਘ ਤੇ ਹੋਰ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ

ਬਟਾਲਾ, 14 ਅਪ੍ਰੈਲ (ਹਰਦੇਵ ਸਿੰਘ ਸੰਧੂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਥਾਪੇ ਖ਼ਾਲਸੇ ਦੀ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਨਵਰੂਪ ਨਗਰ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ...

ਪੂਰੀ ਖ਼ਬਰ »

ਰਾਵੀ ਦਰਿਆ 'ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ

ਡੇਰਾ ਬਾਬਾ ਨਾਨਕ/ਧਿਆਨਪੁਰ, 14 ਅਪ੍ਰੈਲ (ਹੀਰਾ ਸਿੰਘ ਮਾਂਗਟ, ਸਰਬਜੀਤ ਸਿੰਘ ਰਿਆੜ)-ਅੱਜ ਵਿਸਾਖੀ ਦੇ ਦਿਹਾੜੇ ਮੌਕੇ ਡੇਰਾ ਬਾਬਾ ਨਾਨਕ ਨੇੜੇ ਰਾਵੀ ਦਰਿਆ 'ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਹੈ | ਦਰਿਆ 'ਚ ਡੁੱਬਣ ਵਾਲੇ ਨੌਜਵਾਨ ਦੀ ਪਹਿਚਾਣ ...

ਪੂਰੀ ਖ਼ਬਰ »

ਭੈਣ ਨੂੰ ਏਅਰਹੋਸਟਸ ਅਤੇ ਭਰਾ ਨੂੰ ਟੀਸੀ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 10 ਲੱਖ

ਗੁਰਦਾਸਪੁਰ, 14 ਅਪ੍ਰੈਲ (ਆਰਿਫ਼)-ਥਾਣਾ ਸਦਰ ਦੀ ਪੁਲਿਸ ਨੇ ਅੱਜ ਨੌਕਰੀ ਦਾ ਝਾਂਸਾ ਦੇ ਕੇ 10 ਲੱਖ ਦੀ ਠੱਗੀ ਮਾਰਨ ਵਾਲੇ ਮਾਂ-ਪੁੱਤ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਨੰੂ ਦਰਜ ਕਰਵਾਏ ਬਿਆਨਾਂ ਅਨੁਸਾਰ ਪੀੜਤਾ ਨੇਹਾ ਅਤੇ ਉਸ ਦੇ ਭਰਾ ਰੋਹਿਤ ਕੁਮਾਰ ...

ਪੂਰੀ ਖ਼ਬਰ »

ਸੁਨੀਲ ਜਾਖੜ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਵੱਡੇ ਫਰਕ ਨਾਲ ਹਰਾਵਾਂਗਾ-ਸਵਰਨ ਸਲਾਰੀਆ

ਬਟਾਲਾ, 14 ਅਪ੍ਰੈਲ (ਅਜੀਤ ਬਿਊਰੋ)-ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੇ.ਜੀ.ਪੀ. ਦੀ ਟਿਕਟ 'ਤੇ ਐਮ.ਪੀ. ਦੀ ਜ਼ਿਮਨੀ ਚੋਣ ਲੜ ਚੁੱਕੇ ਠਾਕੁਰ ਸਵਰਨ ਸਲਾਰੀਆ ਨੇ ਕਿਹਾ ਕਿ ਉਹ ਪਾਰਟੀ ਵਲੋਂ ਉਮੀਦਵਾਰ ਨਿਯੁਕਤ ਹੋ ਕੇ ਆ ਰਹੇ ਹਨ, ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

ਦੋਰਾਂਗਲਾ, 14 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਇਤਿਹਾਸਕ ਗੁਰਦੁਆਰਾ ਬਾਬਾ ਸ੍ਰੀ ਚੰਦ ਟਾਹਲੀ ਸਾਹਿਬ ਗਾਹਲੜੀ ਵਿਖੇ ਅੱਜ ਖਾਲਸਾ ਪੰਥ ਸਾਜਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ | ਦਿਹਾੜੇ 'ਤੇ ਅੱਜ ਹਜ਼ਾਰਾਂ ਦੀ ਗਿਣਤੀ 'ਚ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ...

ਪੂਰੀ ਖ਼ਬਰ »

ਡਾ: ਭੀਮ ਰਾਓ ਅੰਬੇਡਕਰ ਦਾ 128ਵਾਂ ਜਨਮ ਦਿਵਸ ਮਨਾਇਆ

ਗੁਰਦਾਸਪੁਰ, 14 ਅਪ੍ਰੈਲ (ਆਰਿਫ਼)-ਸਥਾਨਿਕ ਸ਼ਹਿਰ ਵਿਖੇ ਡਾ: ਭੀਮ ਰਾਓ ਅੰਬੇਡਕਰ ਦਾ 128ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਪਹੰੁਚੇ ਵੱਖ-ਵੱਖ ਸਮਾਜ ਸੇਵੀ ਵਿਅਕਤੀਆਂ ਨੇ ਡਾ: ਅੰਬੇਡਕਰ ਵਲੋਂ ਸਮਾਜ ਅਤੇ ਰਾਜਨੀਤੀ ਦੀ ਸਮਾਨਤਾ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ ...

ਪੂਰੀ ਖ਼ਬਰ »

ਲੋਕਾਂ ਦੀ ਮੰਗ ਅਨੁਸਾਰ ਸਲਾਰੀਆ ਨੂੰ ਚੋਣ ਮੈਦਾਨ 'ਚ ਉਤਾਰੇ ਭਾਜਪਾ ਹਾਈਕਮਾਂਡ-ਰਹੀਮਾਬਾਦ

ਬਟਾਲਾ, 14 ਅਪ੍ਰੈਲ (ਕਾਹਲੋਂ)-ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਦੀ ਨਬਜ਼ ਪਛਾਣਦਿਆਂ, ਉਨ੍ਹਾਂ ਦੀ ਪੁਰਜ਼ੋਰ ਮੰਗ ਅਨੁਸਾਰ ਭਾਜਪਾ ਹਾਈਕਮਾਂਡ ਨੂੰ ਇਸ ਹਲਕੇ ਤੋਂ ਸ੍ਰੀ ਸਵਰਨ ਸਲਾਰੀਆ ਨੂੰ ਚੋਣ ਮੈਦਾਨ 'ਚ ਉਤਾਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਨਾਂਅ ਦਾ ...

ਪੂਰੀ ਖ਼ਬਰ »

ਹਲਕਾ ਕਾਦੀਆਂ ਤੋਂ ਸੁਨੀਲ ਜਾਖੜ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ-ਭੱਟੀਆਂ, ਜਾਗੋਵਾਲ

ਕਾਹਨੂੰਵਾਨ, 14 ਅਪ੍ਰੈਲ (ਹਰਜਿੰਦਰ ਸਿੰਘ ਜੱਜ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਦੀਆਂ ਹਲਕੇ 'ਚ ਵੱਡੀ ਲੀਡ 'ਚ ਵੋਟਾਂ ਪੁਆ ਕੇ ਜਿਤਾਵਾਂਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ...

ਪੂਰੀ ਖ਼ਬਰ »

ਪਿੰਡ ਰਣਸੀਕਾ ਤੱਲਾ ਦੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ

ਕੋਟਲੀ ਸੂਰਤ ਮੱਲ੍ਹੀ, 14 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਸੰਸਦੀ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਦੀ ਚੋਣ ਮੁਹਿੰਮ ਨੂੰ ਉਂਦੋ ਭਾਰੀ ਬਲ ਮਿਲਿਆ, ਜਦੋਂ ਨੇੜਲੇ ਪਿੰਡ ਰਣਸੀਕਾ ਤੱਲਾ ਦੇ ਆਮ ਆਦਮੀ ਪਾਰਟੀ ਤੇ ਸ਼ੋ੍ਰਮਣੀ ...

ਪੂਰੀ ਖ਼ਬਰ »

ਸੁਨੀਲ ਜਾਖੜ ਵਲੋਂ ਧਾਰ ਬਲਾਕ 'ਚ ਚੁਣਾਵੀ ਦੌਰਾ

ਧਾਰ ਕਲਾਂ, 14 ਅਪ੍ਰੈਲ (ਨਰੇਸ਼ ਪਠਾਨੀਆ)-ਧਾਰ ਕਲਾਂ ਦੇ ਪਿੰਡ ਦੁਨੇਰਾ ਵਿਚ ਬਣੇ ਸੁਖਜਿੰਦਰਾ ਕਾਲਜ ਗਰੁੱਪ ਦੁਨੇਰਾ ਕੈਂਪਸ ਵਿਖੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਧਾਰ ਕਲਾਂ ਦੇ ਸਰਪੰਚਾਂ, ਪੰਚਾਂ ਅਤੇ ਪਾਰਟੀ ਪ੍ਰਧਾਨਾਂ ਨਾਲ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਪਹਿਰਾ ਦਿੱਤਾ-ਲੰਗਾਹ

ਕਲਾਨੌਰ, 14 ਅਪ੍ਰੈਲ (ਸਤਵੰਤ ਸਿੰਘ ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕੋ-ਇਕ ਅਜਿਹੀ ਪਾਰਟੀ ਹੈ, ਜਿਸ ਨੇ ਪੰਜਾਬ ਦੇ ਹਿਤਾਂ ਲਈ ਪਹਿਰਾ ਦੇ ਕੇ ਰਾਖੀ ਕੀਤੀ ਹੈ, ਪਰ ਅਨੇਕਾਂ ਵਾਰ ਸ਼ੋ੍ਰਮਣੀ ਅਕਾਲੀ ਦਲ ਨੂੰ ਢਾਹ ਲਾਉਣ ਲਈ ਵਿਰੋਧੀਆਂ ਵਲੋਂ ਚਾਲਾਂ ਚੱਲੀਆਂ ...

ਪੂਰੀ ਖ਼ਬਰ »

ਕਾਹਨੂੰਵਾਨ ਅਧੀਨ ਪੈਂਦੀਆਂ ਸਮੂਹ ਮੰਡੀਆਂ 'ਚ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ-ਸਕੱਤਰ ਚੱਠਾ

ਕਾਹਨੂੰਵਾਨ, 14 ਅਪ੍ਰੈਲ (ਹਰਜਿੰਦਰ ਸਿੰਘ ਜੱਜ)-ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਪੈਂਦੀਆਂ ਸਮੂਹ ਦਾਣਾ ਮੰਡੀਆਂ 'ਚ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ, ਪਰ 12 ਦਿਨ ਬੀਤ ਜਾਣ 'ਤੇ ਅਜੇ ਤੱਕ ਕਿਸੇ ਵੀ ਮੰਡੀ ਵਿਚ ਖਰੀਦ ਲਈ ਕਣਕ ਨਹੀਂ ਪਹੰੁਚੀ | ਇਨ੍ਹਾਂ ਦਾ ...

ਪੂਰੀ ਖ਼ਬਰ »

3300 ਵੋਟਰਾਂ ਵਾਲੇ ਪਿੰਡ ਚੀਮਾ ਖੁੱਡੀ 'ਚ 13 ਗੁਰਦੁਆਰਾ ਸਾਹਿਬ, 7 ਹੋਰ ਧਾਰਮਿਕ ਸਥਾਨ ਅਤੇ 6 ਸ਼ਮਸ਼ਾਨਘਾਟ

ਸ੍ਰੀ ਹਰਿਗੋਬਿੰਦਪੁਰ, 14 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)-ਚੀਮਾ ਖੁੱਡੀ ਪਿੰਡ ਵੱਡੀ ਆਬਾਦੀ ਵਾਲਾ ਹੈ ਅਤੇ 3300 ਦੇ ਕਰੀਬ ਵੋਟ ਤੇ ਲਗਪਗ 6 ਹਜ਼ਾਰ ਆਬਾਦੀ ਹੈ | ਇਸ ਪਿੰਡ ਦੀ ਪੰਚਾਇਤੀ ਜ਼ਮੀਨ, ਛੱਪੜਾਂ, ਸ਼ਾਮਲਾਟ ਥਾਵਾਂ 'ਤੇ ਲੋਕਾਂ ਵਲੋਂ ਹੌਲੀ-ਹੌਲੀ ਕਬਜ਼ਾ ਕੀਤਾ ਜਾ ...

ਪੂਰੀ ਖ਼ਬਰ »

ਪੰਡੋਰੀ ਧਾਮ ਦਾ ਵਿਸਾਖੀ ਮੇਲਾ ਸ਼ੁਰੂ

ਪੁਰਾਣਾ ਸ਼ਾਲਾ, 14 ਅਪ੍ਰੈਲ (ਅਸ਼ੋਕ ਸ਼ਰਮਾ)-ਉੱਤਰੀ-ਭਾਰਤ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਪੰਡੋਰੀ ਧਾਮ ਵਿਖੇ ਤਿੰਨ ਰੋਜ਼ਾ ਵਿਸਾਖੀ ਮੇਲਾ ਧੂਮਧਾਮ ਨਾਲ ਸ਼ੁਰੂ ਹੋ ਗਿਆ | ਸਭ ਤੋਂ ਪਹਿਲਾਂ ਮਹੰਤ ਰਘੁਵੀਰ ਦਾਸ ਵਲੋਂ ਪੰਡਿਤ ਦੇ ਸਹਿਯੋਗ ਨਾਲ ਹਵਨ ਯੱਗ ਕਰਵਾਇਆ ਤੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਰੁਣਾ ਚੌਧਰੀ ਸੁਨੀਲ ਜਾਖੜ ਲਈ ਅੱਜ ਤੋਂ ਕਰਨਗੇ ਚੋਣ ਪ੍ਰਚਾਰ

ਪੁਰਾਣਾ ਸ਼ਾਲਾ, 14 ਅਪ੍ਰੈਲ (ਅਸ਼ੋਕ ਸ਼ਰਮਾ)-ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਤੇ ਸੂਬਾ ਪ੍ਰਧਾਨ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ 15 ਅਪ੍ਰੈਲ ਤੋਂ ਬੇਟ ਇਲਾਕੇ ਦੇ ਪਿੰਡ ਗੁੰਝੀਆਂ ਬੇਟ ਤੋਂ ਆਰੰਭ ਕਰਨਗੇ | ...

ਪੂਰੀ ਖ਼ਬਰ »

ਹਲਕਾ ਗੁਰਦਾਸਪੁਰ ਤੋਂ ਮਸੀਹ ਭਾਈਚਾਰੇ ਦੀਆਂ ਵੋਟਾਂ ਉਮੀਦਵਾਰਾਂ ਦੀ ਜਿੱਤ-ਹਾਰ ਲਈ ਨਿਭਾਉਂਦੀਆਂ ਹਨ ਅਹਿਮ ਭੂਮਿਕਾ

ਫਤਹਿਗੜ੍ਹ ਚੂੜੀਆਂ, 14 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਗੁਰਦਾਸਪੁਰ ਲੋਕ ਸਭਾ ਚੋਣ ਹਲਕਾ ਜਿਸ ਵਿਚ ਲੱਗਪਗ ਲੱਖਾਂ ਦੀ ਗਿਣਤੀ 'ਚ ਮਸੀਹ ਭਾਈਚਾਰੇ ਨਾਲ ਸਬੰਧਤ ਵੋਟਾਂ ਹਨ, ਜੋ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੀ ਜਿੱਤ-ਹਾਰ ਲਈ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ...

ਪੂਰੀ ਖ਼ਬਰ »

ਕਾਂਗਰਸ ਸਰਕਾਰਾਂ ਨੇ ਦੇਸ਼ ਦੀ ਜਨਤਾ ਨੂੰ ਸਿਰਫ਼ ਲਾਰੇ ਹੀ ਲਾਏ-ਪੱਡਾ, ਅਵਾਣ

ਕਲਾਨੌਰ, 14 ਅਪ੍ਰੈਲ (ਸਤਵੰਤ ਸਿੰਘ ਕਾਹਲੋਂ)-ਦੇਸ਼ ਦੀ ਸੱਤਾ 'ਤੇ 50 ਸਾਲ ਰਾਜ ਕਰਨ ਵਾਲੀਆਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਦੇਸ਼ ਦੀ ਜਨਤਾ ਨੂੰ ਸਿਵਾਏ ਲਾਰਿਆਂ ਤੋਂ ਕੁਝ ਵੀ ਪੱਲੇ ਨਹੀਂ ਪਾਇਆ | ਦੇਸ਼ ਦੀ ਜਨਤਾ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਨਹਿਰ ਅੱਪਰਬਰੀ ਦੁਆਬ 'ਚ ਮਰੇ ਪਸ਼ੂਆਂ ਦੀ ਬਦਬੂ ਤੋਂ ਲੋਕ ਪ੍ਰੇਸ਼ਾਨ

ਪੁਰਾਣਾ ਸ਼ਾਲਾ, 14 ਅਪ੍ਰੈਲ (ਅਸ਼ੋਕ ਸ਼ਰਮਾ)-ਨਹਿਰ ਅੱਪਰਬਾਰੀ ਦੁਆਬ ਦੇ ਗੇਟਾਂ ਪਿੱਛੇ ਮਰੇ ਪਸ਼ੂ ਮਿਲਣ ਨਾਲ ਲੋਕਾਂ ਦਾ ਜੀਵਨ ਦੁੱਭਰ ਹੋਇਆ ਪਿਆ ਹੈ | ਨਹਿਰ ਮਹਿਕਮੇ ਵਲੋਂ ਵਿਸਾਖੀ ਦੇ ਮੇਲੇ ਨੰੂ ਲੈ ਕੇ ਕੋਈ ਵੀ ਸਾਫ਼ ਸਫ਼ਾਈ ਨਹੀਂ ਕੀਤੀ ਗਈ ਸੀ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਗੁਰਦੁਆਰਾ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖੇ ਖ਼ਾਲਸੇ ਦਾ ਸਥਾਪਨਾ ਦਿਵਸ ਮਨਾਇਆ

ਦੀਨਾਨਗਰ, 14 ਅਪ੍ਰੈਲ (ਸੰਧੂ/ਸੋਢੀ/ਸ਼ਰਮਾ)-ਗੁਰਦੁਆਰਾ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖੇ ਖ਼ਾਲਸੇ ਦਾ ਸਥਾਪਨਾ ਦਿਵਸ ਮਨਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਰੱਖੇ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ | ਜਿਸ ਵਿਚ ਗੁਰਦੁਆਰਾ ...

ਪੂਰੀ ਖ਼ਬਰ »

ਸਹਿਕਾਰੀ ਖੰਡ ਮਿੱਲ ਵਲੋਂ ਗੰਨ ਦੇ ਧੜੇ 'ਚ ਦਿੱਤੀ ਛੋਟ

ਗੁਰਦਾਸਪੁਰ, 14 ਅਪ੍ਰੈਲ (ਸੈਣੀ)-ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਵਿਚ ਪਿੜਾਈ ਯੋਗ ਰਹਿੰਦੇ ਗੰਨੇ ਰਿਪੋਰਟ ਤੇ ਸਮੀਖਿਆ ਕਰਨ ਲਈ ਉੱਚ ਪੱਧਰੀ ਮੀਟਿੰਗ ਕੀਤੀ ਗਈ | ਜਿਸ ਵਿਚ ਗੰਨਾ ਸਲਾਹਕਾਰ ਸ਼ੂਗਰ ਫੈਡ ਗੁਰਇਕਬਾਲ ਸਿੰਘ ਕਾਹਲੋਂ ਉਚੇਚੇ ਤੌਰ ...

ਪੂਰੀ ਖ਼ਬਰ »

ਬਟਾਲਾ ਰੇਲਵੇ ਯਾਤਰੀਆਂ ਵਲੋਂ ਇਕ ਹੋਰ ਟਿਕਟ ਖਿੜਕੀ ਵਧਾਉਣ ਦੀ ਮੰਗ

ਬਟਾਲਾ, 14 ਅਪ੍ਰੈਲ (ਬੁੱਟਰ)-ਬਟਾਲਾ ਰੇਲਵੇ ਸਟੇਸ਼ਨ 'ਤੇ ਇਕ ਹੀ ਟਿਕਟ ਖਿੜਕੀ ਹੋਣ ਕਰਕੇ ਰੇਲ ਯਾਤਰੀਆਂ ਨੂੰ ਅੱਜ ਵਿਸਾਖੀ ਦੇ ਤਿਉਹਾਰ 'ਤੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਬੱਸਾਂ ਦੇ ਮਹਿੰਗੇ ਸਫਰ ਨਾਲੋਂ ਰੇਲਵੇ ਦਾ ਸਫਰ ਕਾਫੀ ਸਸਤਾ ਹੈ, ਜਿਸ ਕਾਰਨ ਲੋਕ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਪਿੰਡਾਂ ਦੇ ਤੂਫ਼ਾਨੀ ਦੌਰੇ

ਦੀਨਾਨਗਰ, 14 ਅਪ੍ਰੈਲ (ਸੰਧੂ/ਸੋਢੀ/ਸ਼ਰਮਾ)-ਕੈਬਨਿਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਵਲੋਂ ਲੋਕ ਸਭਾ ਚੋਣਾਂ ਦੇ ਸਬੰਧ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਚੋਣ ਪ੍ਰਚਾਰ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ ਦੀਨਾਨਗਰ ਦੇ ਪਿੰਡ ...

ਪੂਰੀ ਖ਼ਬਰ »

ਸਰਪੰਚਾਂ, ਪੰਚਾਂ ਨੂੰ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਕੀਤਾ ਪ੍ਰੇਰਿਤ

ਗੁਰਦਾਸਪੁਰ, 14 ਅਪ੍ਰੈਲ (ਆਰਿਫ਼)-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਗੁਪਤਾ ਵਲੋਂ ਅੱਜ ਵੱਖ-ਵੱਖ ਸਕੂਲਾਂ ਵਿਚ ਪਹੰੁਚ ਕੇ ਸਬੰਧਿਤ ਪਿੰਡ ਦੇ ਸਰਪੰਚਾਂ, ਪੰਚਾਂ, ਮੈਂਬਰਾਂ ਅਤੇ ਪਿੰਡ ਵਾਸੀਆਂ ਨੰੂ ਆਪਣੇ ਬੱਚਿਆਂ ਨੰੂ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਲਈ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ 25 ਨੂੰ ਦੇਣਗੇ ਜਾਖੜ ਿਖ਼ਲਾਫ਼ ਧਰਨਾ-ਖੰਨਾ * ਮਾਮਲਾ ਸਿਆਸੀ ਆਧਾਰ 'ਤੇ ਕਰਵਾਈਆਂ ਬਦਲੀਆਂ ਦਾ

ਗੁਰਦਾਸਪੁਰ, 14 ਅਪ੍ਰੈਲ (ਗੁਰਪ੍ਰਤਾਪ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫਾਰਮ ਪੰਜਾਬ ਦੀ ਮੀਟਿੰਗ ਕੁਲਦੀਪ ਸਿੰਘ ਖੰਨਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੀ ਕਾਰਵਾਈ ਪ੍ਰੈਸ ਨੰੂ ਜਾਰੀ ਕਰਦਿਆਂ ਖੰਨਾ ਨੇ ਦੱਸਿਆ ਕਿ ਸੁਨੀਲ ਜਾਖੜ ਜੋ ਦੂਸਰੀ ਵਾਰ ਹਲਕਾ ...

ਪੂਰੀ ਖ਼ਬਰ »

ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਸਾਖੀ ਮਨਾਈ

ਗੁਰਦਾਸਪੁਰ, 14 ਅਪ੍ਰੈਲ (ਸੈਣੀ)-ਸਥਾਨਕ ਬਹਿਰਾਮਪੁਰ ਰੋਡ 'ਤੇ ਸਥਿਤ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਦੀ ਸ਼ੁਰੂਆਤ ਜਪੁਜੀ ਸਾਹਿਬ ਜੀ ਪਾਠ ਨਾਲ ਕੀਤੀ | ਇਸ ਮੌਕੇ ਪਲਕਪ੍ਰੀਤ ਕੌਰ ਨੇ ਖਾਲਸਾ ਪੰਥ ਦੀ ਸਥਾਪਨਾ ...

ਪੂਰੀ ਖ਼ਬਰ »

ਸੇਂਟ ਸੋਲਜਰ ਡਿਵਾਇਨ ਸਕੂਲ ਵਿਖੇ ਗਰੇਂਡ ਪੇਰੈਂਟਸ ਡੇ ਮਨਾਇਆ

ਗੁਰਦਾਸਪੁਰ, 14 ਅਪ੍ਰੈਲ (ਗੁਰਪ੍ਰਤਾਪ ਸਿੰਘ)-ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਵਿਸਾਖੀ ਦੇ ਤਿਉਹਾਰ ਮੌਕੇ ਇਸ ਤਿਉਹਾਰ ਨੰੂ ਵੱਖਰੀ ਸੋਚ ਨਾਲ ਮਨਾਉਣ ਲਈ ਗਰੈਂਡ ਪੇਰੈਂਟਸ ਡੇ ਮਨਾਇਆ ਗਿਆ | ਜਿਸ ਵਿਚ ਬੱਚਿਆਂ ਦੇ ਦਾਦਾ-ਦਾਦੀ ਅਤੇ ਨਾਨਾ-ਨਾਨੀ ...

ਪੂਰੀ ਖ਼ਬਰ »

ਜਲ ਸਪਲਾਈ ਸਕੀਮਾਂ ਤੇ ਮੁਲਾਜ਼ਮਾਂ ਦੀ ਵੱਡੀ ਘਾਟ, ਪਰ ਰੱਖੇ ਜਾ ਰਹੇ ਹਨ ਆਊਟ ਸੋਰਸਿਜ਼ ਕਰਮਚਾਰੀ-ਸਤੀਸ਼ ਸ਼ਰਮਾ

ਪਠਾਨਕੋਟ, 14 ਅਪ੍ਰੈਲ (ਨਿ.ਪ.ਪ.)-ਜਲ ਸਪਲਾਈ ਸਕੀਮਾਂ ਤੇ ਮੁਲਾਜ਼ਮਾਂ ਦੀ ਵੱਡੀ ਘਾਟ ਹੋਣ ਕਾਰਨ ਲੋਕਾਂ ਨੰੂ ਠੀਕ ਢੰਗ ਨਾਲ ਪਾਣੀ ਸਪਲਾਈ ਕਰਨ 'ਚ ਵੱਡੀਆਂ ਔਕੜਾਂ ਆ ਰਹੀਆਂ ਹਨ | ਪਰ ਇਸ ਪਾਸੇ ਵਿਭਾਗ ਦੇ ਉੱਚ ਅਧਿਕਾਰੀ ਅਤੇ ਮੰਡਲਾਂ ਦੇ ਕਾਰਜਕਾਰੀ ਇੰਜੀਨੀਅਰ ਪਠਾਨਕੋਟ ...

ਪੂਰੀ ਖ਼ਬਰ »

ਭਾਜਪਾ ਵਲੋਂ ਚੋਣ ਪ੍ਰਚਾਰ ਤੇਜ਼-ਲੋਕਾਂ 'ਚ ਮੋਦੀ ਪ੍ਰਤੀ ਭਾਰੀ ਉਤਸ਼ਾਹ

ਪੁਰਾਣਾ ਸ਼ਾਲਾ, 14 ਅਪ੍ਰੈਲ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਦੇ ਖੇਤਰ ਵਿਚ ਭਾਜਪਾ ਵਲੋਂ ਮੀਟਿੰਗਾਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਹੈ | ਇਹ ਮੀਟਿੰਗ ਮੰਡਲ ਪ੍ਰਧਾਨ ਯੋਗੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਪਿੰਡ ਸਾਹੋਵਾਲ ਵਿਖੇ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਵਿਖੇ ਵਿਸਾਖੀ ਨੂੰ ਸਮਰਪਿਤ ਸਮਾਗਮ

ਕੋਟਲੀ ਸੂਰਤ ਮੱਲ੍ਹੀ, 14 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਵਿਖੇ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਜਥਿਆਂ ਨੇ ਇਲਾਹੀ ਗੁਰਬਾਣੀ ਦੇ ਮਨੋਹਰ ...

ਪੂਰੀ ਖ਼ਬਰ »

ਬੇਰਿੰਗ ਕਾਲਜ ਦੇ ਗੁਰਪ੍ਰੀਤ ਸਿੰਘ ਨੂੰ ਮਿਲਿਆ ਐਨ.ਸੀ.ਸੀ. ਬਟਾਲਾ ਦੇ ਬੈਸਟ ਕੈਡਿਟ ਦਾ ਸਨਮਾਨ

ਬਟਾਲਾ, 14 ਅਪ੍ਰੈਲ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ: ਪ੍ਰੋ: ਡਾ: ਐਡਵਰਡ ਮਸੀਹ ਹੁਰਾਂ ਦੀ ਰਹਿਨੁਮਾਈ ਅਤੇ ਕੇਅਰ ਟੇਕਰ ਡਾ: ਨਰੇਸ਼ ਕੁਮਾਰ ਦੀ ਅਗਵਾਈ ਵਿਚ 22 ਪੰਜਾਬ ਬਟਾਲੀਅਨ ਐਨ.ਸੀ.ਸੀ. ਬਟਾਲਾ ਦੇ ਵਿੰਗ ਲਈ ਖੁਸ਼ੀ ਦੀ ਗੱਲ ਹੈ ਕਿ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗੱਠਜੋੜ ਦੀ ਹੋਵੇਗੀ ਇਤਿਹਾਸਕ ਜਿੱਤ-ਅਕਾਲੀ ਆਗੂ

ਨਿੱਕੇ ਘੁੰਮਣ, 14 ਅਪ੍ਰੈਲ (ਸਤਬੀਰ ਸਿੰਘ ਘੁੰਮਣ)-ਲੋਕ ਸਭਾ ਚੋਣ ਪ੍ਰਚਾਰ ਸਬੰਧੀ ਸ਼ੋ੍ਰਮਣੀ ਅਕਾਲੀ ਦੀ ਵਿਸ਼ੇਸ਼ ਮੀਟਿੰਗ ਪਿੰਡ ਕਲੇਰ ਕਲਾਂ ਵਿਖੇ ਯੂਥ ਆਗੂ ਅਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਕਿਹਾ ਕਿ ਹਲਕਾ ਬਟਾਲਾ ਤੋਂ ...

ਪੂਰੀ ਖ਼ਬਰ »

ਸ਼ਿਵ ਸੈਨਾ ਸਮਾਜਵਾਦੀ ਵਲੋਂ ਅੱਜ ਦੇ ਰੋਸ ਮਾਰਚ ਸਬੰਧੀ ਮੀਟਿੰਗ

ਬਟਾਲਾ, 14 ਅਪ੍ਰੈਲ (ਕਾਹਲੋਂ)-ਸ਼ਿਵ ਸੈਨਾ ਸਮਾਜਵਾਦੀ ਦੀ ਇਕ ਵਿਸ਼ੇਸ਼ ਮੀਟਿੰਗ ਸੀਨੀਅਰ ਰਾਸ਼ਟਰੀ ਉਪ ਪ੍ਰਮੱੁਖ ਓਮ ਪ੍ਰਕਾਸ਼ ਸ਼ਰਮਾ ਅਤੇ ਪੰਜਾਬ ਚੇਅਰਮੈਨ (ਇੰਡਸਟਰੀ ਸੈੱਲ) ਰਜੇਸ਼ ਅਗਰਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਉਕਤ ਆਗੂਆਂ ਨੇ ਕਿਹਾ ਕਿ ਜੇਕਰ ਸ਼ਿਵ ...

ਪੂਰੀ ਖ਼ਬਰ »

ਜੀਤ ਸੱਭਿਆਚਾਰਕ ਕਲੱਬ ਵਲੋਂ 'ਵਿਸਾਖੀ ਦੀ ਵਿਰਾਸਤੀ ਸ਼ਾਮ-ਪੰਜਾਬੀਅਤ ਦੇ ਨਾਮ' ਪ੍ਰੋਗਰਾਮ

ਬਟਾਲਾ, 14 ਅਪ੍ਰੈਲ (ਕਾਹਲੋਂ)-ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਤੇ ਵਿਰਾਸਤ ਨਾਲ ਜੋੜਨ ਦੇ ਉਪਰਾਲੇ ਕਰ ਰਹੀ ਜੀਤ ਸੱਭਿਆਚਾਰਕ ਕਲੱਬ ਵਲੋਂ ਪ੍ਰਧਾਨ ਡਾ: ਜਗਜੀਤ ਕੌਰ ਡਾਇਰੈਕਟਰ ਯੁਵਕ ਭਲਾਈ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਉਪ ਪ੍ਰਧਾਨ ਪ੍ਰੋ: ਨਵਜੀਤ ...

ਪੂਰੀ ਖ਼ਬਰ »

ਪੱਕੀ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਕਿਸਾਨਾਂ ਨੂੰ ਸੰਜੀਦਾ ਹੋਣਾ ਅਤਿ ਜ਼ਰੂਰੀ-ਐਸ.ਡੀ.ਓ.

ਧਾਰੀਵਾਲ, 14 ਅਪ੍ਰੈਲ (ਸਵਰਨ ਸਿੰਘ)-ਕਣਕ ਦੀ ਪੱਕੀ ਰਹੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕਾਫੀ ਸੰਜੀਦਾ ਹੋਣ ਦੀ ਸਖ਼ਤ ਲੋੜ ਹੈ | ਇਸ ਸਬੰਧ ਵਿਚ ਐਸ.ਡੀ.ਓ. ਜਗਦੀਪ ਸਿੰਘ ਘੁੰਮਣ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਾਰੀ ਕਣਕ ਕੱਟੀ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

ਗੁਰਦਾਸਪੁਰ, 14 ਅਪ੍ਰੈਲ (ਗੁਰਪ੍ਰਤਾਪ ਸਿੰਘ)-ਮਾਤਾ ਗੁੱਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵੱਖ-ਵੱਖ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਗਾਇਨ ਕੀਤਾ | ਇਸ ਮੌਕੇ 6ਵੀਂ ਅਤੇ 7ਵੀਂ ਜਮਾਤ ਦੀਆਂ ...

ਪੂਰੀ ਖ਼ਬਰ »

ਫੱਜੂਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ

ਧਾਰੀਵਾਲ, 14 ਅਪ੍ਰੈਲ (ਜੇਮਸ ਨਾਹਰ)-ਨਜ਼ਦੀਕ ਪੈਂਦੇ ਪਿੰਡ ਫੱਜੂਪੁਰ ਵਿਖੇ ਅੱਜ ਖ਼ਾਲਸੇ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਕਲਗੀਧਰ ਸੇਵਕ ਜਥੇ ਵਲੋਂ ਪਿੰਡ ...

ਪੂਰੀ ਖ਼ਬਰ »

ਐੱਸ.ਐੱਸ.ਐਮ. ਕਾਲਜ ਵਿਖੇ ਖ਼ੂਨਦਾਨ ਕੈਂਪ ਲਗਾਇਆ

ਦੀਨਨਗਰ, 14 ਅਪੈ੍ਰਲ (ਸੰਧੂ/ਸ਼ਰਮਾ/ਸੋਢੀ)-ਐੱਸ.ਐੱਸ.ਐਮ. ਕਾਲਜ ਦੀਨਾਨਗਰ ਵਿਖੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਦੀ ਅਗਵਾਈ 'ਚ ਯੁਵਾ ਭਲਾਈ ਵਿਭਾਗ ਦੇ ਸਹਿਯੋਗ ਨਾਲ ਸਵਾਮੀ ਸਰਵਾਨੰਦ ਸਰਸਵਤੀ ਦੇ ਜਨਮ ਉਤਸਵ ਦੇ ਸਬੰਧ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ...

ਪੂਰੀ ਖ਼ਬਰ »

ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਵਲੋਂ ਚੋਣ ਮਨੋਰਥ ਪੱਤਰ ਜਾਰੀ

ਡੇਰਾ ਬਾਬਾ ਨਾਨਕ, 14 ਅਪ੍ਰੈਲ (ਹੀਰਾ ਸਿੰਘ ਮਾਂਗਟ)-ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਵਲੋਂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਡਾ: ਸਤਨਾਮ ਸਿੰਘ ...

ਪੂਰੀ ਖ਼ਬਰ »

ਨਰਿੰਦਰ ਮੋਦੀ ਦੇ ਹੱਥਾਂ 'ਚ ਹੀ ਦੇਸ਼ ਦੀ ਮਜ਼ਬੂਤੀ ਸੰਭਵ-ਲੰਗਾਹ

ਕਲਾਨੌਰ, 14 ਅਪ੍ਰੈਲ (ਸਤਵੰਤ ਸਿੰਘ ਕਾਹਲੋਂ)- ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਵੋਟ ਪਾ ਕੇ ਜਿਤਾਇਆ ਜਾਵੇ ਤਾਂ ਕਿ ਦੇਸ਼ ਦੀ ਮਜ਼ਬੂਤੀ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕੀਤੇ ਜਾ ਸਕਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸੁੱਚਾ ...

ਪੂਰੀ ਖ਼ਬਰ »

ਜਾਖੜ ਦੀ ਜਿੱਤ ਇਤਿਹਾਸਕ ਹੋਵੇਗੀ-ਕਾਂਗਰਸੀ ਆਗੂ

ਨਿੱਕੇ ਘੁੰਮਣ, 14 ਅਪ੍ਰੈਲ (ਸਤਬੀਰ ਸਿੰਘ ਘੁੰਮਣ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਦੇ ਹਰਮਨ ਪਿਆਰੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਦੀ ਜਿੱਤ ਇਕ ਨਵਾਂ ਇਤਿਹਾਸ ਸਿਰਜੇਗੀ | ਉਕਤ ਵਿਚਾਰ ਪਿੰਡ ਵੜੈਚ ਦੇ ਕਾਂਗਰਸੀ ਆਗੂਆਂ ਸਰਪੰਚ ...

ਪੂਰੀ ਖ਼ਬਰ »

ਡੀ.ਸੀ. ਨੇ ਬਰਿਆਰ ਸਕੂਲ ਦੇ ਵਿਦਿਆਰਥੀਆਂ ਨੂੰ ਰੁਚੀ ਨਾਲ ਸਿੱਖਣ ਲਈ ਕੀਤਾ ਪ੍ਰੇਰਿਤ

ਗੁਰਦਾਸਪੁਰ, 14 ਅਪ੍ਰੈਲ (ਆਰਿਫ਼)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਿਆਰ ਵਿਚ ਵਿਦਿਆਰਥੀਆਂ ਵਿਚ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲੇ ਲਈ ਪ੍ਰੇਰਿਤ ਕਰਦਿਆਂ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵਲੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਾਇੰਸ, ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਵਿਖੇ ਵਿਸਾਖੀ ਦਿਹਾੜਾ ਮਨਾਇਆ

ਘਰੋਟਾ, 14 ਅਪ੍ਰੈਲ (ਸੰਜੀਵ ਗੁਪਤਾ)-ਡੀ.ਏ.ਵੀ. ਪਬਲਿਕ ਸਕੂਲ ਬੇਹੜੀ ਵਿਖੇ ਪਿ੍ੰਸੀਪਲ ਜਤਿੰਦਰ ਸ਼ਰਮਾ ਦੀ ਰਹਿਨੁਮਾਈ ਹੇਠ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ, ਜਿਸ 'ਚ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ | ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਵਿਸਾਖੀ ਦੇ ...

ਪੂਰੀ ਖ਼ਬਰ »

ਪੀ.ਡੀ.ਏ. ਦੇ ਉਮੀਦਵਾਰ ਕਟਾਰੂਚੱਕ ਦੇ ਹੱਕ 'ਚ ਲੰਗਰਵਾਲ ਵਿਖੇ ਮੀਟਿੰਗ ਹੋਈ

ਅਲੀਵਾਲ, 14 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਲੋਕ ਸਭਾ ਚੋਣਾਂ ਦੇ ਸਬੰਧ 'ਚ ਜਮਹੂਰੀ ਗਠਜੋੜ ਪੀ.ਡੀ.ਏ. ਦੇ ਉਮੀਦਵਾਰ ਕਾਮਰੇਡ ਲਾਲ ਚੰਦ ਕਟਾਰੂਚੱਕ ਦੇ ਹੱਕ 'ਚ ਵੱਖ-ਵੱਖ ਪਿੰਡਾਂ ਸਮੇਤ ਲੰਗਰਵਾਲ ਵਿਖੇ ਮੀਟਿੰਗ ਹੋਈ | ਇਸ ਮੌਕੇ ਸੰਬੋਧਨ ਕਰਦੇ ਹੋਏ ਕਟਾਰੂਚੱਕ ਨੇ ਕਿਹਾ ...

ਪੂਰੀ ਖ਼ਬਰ »

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਊਧੋਵਾਲ ਸਕੂਲ ਦਾ ਦੌਰਾ

ਸੇਖਵਾਂ, 14 ਅਪ੍ਰੈਲ (ਕੁਲਬੀਰ ਸਿੰਘ ਬੂਲੇਵਾਲ)-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਲਖਵਿੰਦਰ ਸਿੰਘ ਨੇ ਅੱਜ ਸਰਕਾਰੀ ਮਿਡਲ ਸਕੂਲ ਊਧੋਵਾਲ ਦਾ ਦੌਰਾ ਕੀਤਾ, ਜਿਨ੍ਹਾਂ ਦਾ ਸਮੂਹ ਸਟਾਫ਼ ਨੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਨੇ ਸਵੇਰ ਦੀ ਸਭਾ 'ਚ ਬੱਚਿਆਂ ਨੂੰ ...

ਪੂਰੀ ਖ਼ਬਰ »

ਯੂ.ਬੀ.ਡੀ.ਸੀ. ਤੇ ਕਸੂਰ ਨਹਿਰ 'ਚੋਂ ਨਿਕਲਦੇ ਰਜਬਾਹਿਆਂ ਦੀ ਸਫ਼ਾਈ ਤੇ ਮੁਰੰਮਤ ਕਰਵਾਉਣ ਦੀ ਮੰਗ

ਪੁਰਾਣਾ ਸ਼ਾਲਾ, 14 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲੇ੍ਹ ਅੰਦਰ ਵਗਦੀਆਂ ਨਹਿਰਾਂ ਯੂ.ਬੀ.ਡੀ.ਸੀ ਅਤੇ ਕਸੂਰ ਬਰਾਂਚ ਵਿਚੋਂ ਨਿਕਲਦੇ ਰਜਵਾਹਿਆਂ ਵਿਚ ਜੰਗਲੀ ਘਾਹ ਬੂਟੀ ਉੱਗਣ ਅਤੇ ਇਸ ਦੀ ਸਫ਼ਾਈ ਤੇ ਮੁਰੰਮਤ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋਈ ਅਤੇ ਜਿਸ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸੀਨੀ: ਸੈਕੰ: ਸਕੂਲ ਕਾਦੀਆਂ 'ਚ ਵਿਸਾਖੀ ਮੇਲਾ ਕਰਵਾਇਆ

ਬਟਾਲਾ, 14 ਅਪ੍ਰੈਲ (ਕਾਹਲੋਂ)-ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਵਿਖੇ ਵਿਸਾਖੀ ਮੇਲਾ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੇ ਲੋਕ ਨਾਚ, ਗਿੱਧਾ, ਭੰਗੜਾ, ਬੋਲੀਆਂ, ਟੱਪੇ, ਢੋਲੇ ਗਾ ਕੇ ਖੁਸ਼ੀਆਂ ਮਨਾਈਆਂ | ਸਕੂਲ ਪ੍ਰਬੰਧਕ ਕਮੇਟੀ ਵਲੋਂ ...

ਪੂਰੀ ਖ਼ਬਰ »

ਸਰਹੱਦੀ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹੈ ਐਜੂਕੇਸ਼ਨ ਸੈਂਟਰ

ਗੁਰਦਾਸਪੁਰ, 14 ਅਪ੍ਰੈਲ (ਆਰਿਫ਼)-ਐਜੂਕੇਸ਼ਨ ਵਰਲਡ ਪਿਛਲੇ 5 ਸਾਲਾਂ ਤੋਂ ਜੇ.ਈ.ਈ ਅਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਅਨੇਕਾਂ ਸਿਲੈਕਸ਼ਨਾਂ ਕਰਵਾ ਕੇ ਸਰਹੱਦੀ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਮੈਨੇਜਿੰਗ ਪਾਰਟਨਰਜ਼ ਦੀ ...

ਪੂਰੀ ਖ਼ਬਰ »

ਗੁਰਦੁਆਰਾ ਸੰਤ ਬਾਬਾ ਹਜ਼ਾਰਾ ਸਿੰਘ ਦਾ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਿਆ

ਬਟਾਲਾ, 14 ਅਪ੍ਰੈਲ (ਕਾਹਲੋਂ)-ਖ਼ਾਲਸਾ ਪੰਥ ਦੇ ਸਿਰਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਿਖੇ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਨਵਾਂ ...

ਪੂਰੀ ਖ਼ਬਰ »

ਕਾਂਗਰਸ ਨੂੰ ਵੱਡਾ ਝਟਕਾ-ਪਿੰਡ ਸ਼ਾਮਪੁਰਾ ਦੇ ਕਈ ਕੱਟੜ ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਡੇਰਾ ਬਾਬਾ ਨਾਨਕ, 14 ਅਪ੍ਰੈਲ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਕਾਂਗਰਸ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ, ਜਦ ਨਜ਼ਦੀਕੀ ਪਿੰਡ ਸ਼ਾਮਪੁਰਾ ਦੇ ਕਈ ਕੱਟੜ ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ...

ਪੂਰੀ ਖ਼ਬਰ »

ਡਾ: ਰਾਜ ਕੁਮਾਰ ਚੱਬੇਵਾਲ ਗੁਰਦੁਆਰਾ ਅੱਚਲ ਸਾਹਿਬ ਤੇ ਅਚਲੇਸ਼ਵਰ ਧਾਮ ਨਤਮਸਤਕ ਹੋਏ

ਅੱਚਲ ਸਾਹਿਬ, 14 ਅਪ੍ਰੈਲ (ਗੁਰਚਰਨ ਸਿੰਘ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਅੱਜ ਗੁਰਦੁਆਰਾ ਅੱਚਲ ਸਾਹਿਬ ਅਤੇ ਅਚਲੇਸ਼ਵਰ ਧਾਮ ਵਿਖੇ ਨਤਮਸਤਕ ਹੋਏ | ਇਸ ਮੌਕੇ ਗੁਰਦੁਆਰਾ ਸਾਹਿਬ ਵਲੋਂ ਗ੍ਰੰਥੀ ਸਿੰਘ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਦੇ 125ਵੇਂ ਸਥਾਪਨਾ ਦਿਵਸ ਮੌਕੇ ਸਿਹਤ ਕੈਂਪ ਲਗਾਇਆ

ਗੁਰਦਾਸਪੁਰ, 14 ਅਪ੍ਰੈਲ (ਸੈਣੀ)-ਪੰਜਾਬ ਨੈਸ਼ਨਲ ਬੈਂਕ ਦੇ 125ਵੇਂ ਸਥਾਪਨਾ ਦਿਵਸ 'ਤੇ ਚੀਫ਼ ਐਲ.ਡੀ.ਐਸ ਗੁਰਦਾਸਪੁਰ ਅਮਿੱਤ ਕੰਸਲ ਦੀ ਪ੍ਰਧਾਨਗੀ ਹੇਠ ਐਲ.ਡੀ.ਐਸ. ਦੇ ਦਫ਼ਤਰ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ਮੈਡੀਸਿਟੀ ਅੰਮਿ੍ਤਸਰ ਤੋਂ ਅਮਨਦੀਪ ...

ਪੂਰੀ ਖ਼ਬਰ »

ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਅੰਮਿ੍ਤ ਸੰਚਾਰ 'ਚ 143 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ

ਧਾਰੀਵਾਲ, 14 ਅਪ੍ਰੈਲ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਵਿਚ ਰਾਗੀ ਜਥਾ ਭਾਈ ਤਲਵਿੰਦਰ ਸਿੰਘ ਅਤੇ ਹੋਰ ਰਾਗੀ, ਢਾਡੀ ਸਿੰਘਾਂ ਨੇ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਨੌਜਵਾਨ ਮਹਿਲਾ ਦਾ ਪਰਸ ਖੋਹ ਕੇ ਫ਼ਰਾਰ

ਪਠਾਨਕੋਟ, 14 ਅਪ੍ਰੈਲ (ਸੰਧੂ)-ਪਠਾਨਕੋਟ ਦੇ ਰਾਮ ਸ਼ਰਨਮ ਕਾਲੋਨੀ ਵਿਖੇ ਦੋ ਮੋਟਰਸਾਈਕਲ ਸਵਾਰ ਖੇਤਰੀ ਪ੍ਰਵਾਹ ਕਰਨ ਜਾ ਰਹੀ ਮਹਿਲਾ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਲੁੱਟ ਦਾ ਸ਼ਿਕਾਰ ਹੋਈ ਰਮਾ ਦੇਵੀ ਨਿਵਾਸੀ ਰਾਮ ਸ਼ਰਨਮ ਕਾਲੋਨੀ ਨੇ ਦੱਸਿਆ ਕਿ ਉਹ ਨਰਾਤੇ ਖ਼ਤਮ ...

ਪੂਰੀ ਖ਼ਬਰ »

ਵਪਾਰ ਮੰਡਲ ਨੇ ਮੋਮਬੱਤੀ ਮਾਰਚ ਕੱਢ ਕੇ ਸ਼ਹੀਦਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ

ਪਠਾਨਕੋਟ, 14 ਅਪ੍ਰੈਲ (ਚੌਹਾਨ)-ਵਪਾਰ ਮੰਡਲ ਪਠਾਨਕੋਟ ਵਲੋਂ ਪ੍ਰਧਾਨ ਨਰੇਸ਼ ਅਰੋੜਾ ਅਤੇ ਚੇਅਰਮੈਨ ਵੇਦ ਪ੍ਰਕਾਸ਼ ਦੀ ਅਗਵਾਈ ਵਿਚ ਜਲਿ੍ਹਆਂਵਾਲੇ ਬਾਗ ਦੇ 100 ਸਾਲ ਪੂਰੇ ਹੋਏ ਸ਼ਹੀਦਾਂ ਦੀ ਸ਼ਹਾਦਤ ਨੰੂ ਸਲਾਮ ਕੀਤਾ | ਉਨ੍ਹਾਂ ਨੰੂ ਸ਼ਰਧਾਂਜਲੀਆਂ ਦੇਣ ਲਈ ਮੋਮਬੱਤੀ ...

ਪੂਰੀ ਖ਼ਬਰ »

ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਨਰੋਟ ਮਹਿਰਾ, 14 ਅਪ੍ਰੈਲ (ਸੁਰੇਸ਼ ਕੁਮਾਰ)-ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਅੱਡਾ ਸੁੰਦਰਚੱਕ ਵਿਖੇ ਕਾਂਗਰਸੀ ਦਫ਼ਤਰ ਵਿਚ ਹਲਕਾ ਵਿਧਾਇਕ ਜੋਗਿੰਦਰਪਾਲ ਵਲੋਂ ਆਪਣੇ ਵਰਕਰਾਂ ਨਾਲ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਭਰੂਣ ਹੱਤਿਆ ਿਖ਼ਲਾਫ਼ ਸਮਾਗਮ

ਪਠਾਨਕੋਟ, 14 ਅਪ੍ਰੈਲ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਸਥਾਨਕ ਇੰਦਰਾ ਕਾਲੋਨੀ ਵਿਖੇ ਸਥਿਤ ਹਨੂਮਾਨ ਮੰਦਿਰ ਵਿਖੇ ਧਾਰਮਿਕ ਸਮਾਗਮ ਹੋਇਆ | ਜਿਸ ਵਿਚ ਸੁਜਾਨਪੁਰ ਦੀ ਐੱਸ.ਐਮ.ਓ ਡਾ: ਨੀਰੂ ਸ਼ਰਮਾ ...

ਪੂਰੀ ਖ਼ਬਰ »

ਦਲਿਤਾਂ ਦੇ ਮਸੀਹਾ ਡਾ: ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਪਠਾਨਕੋਟ, 14 ਅਪ੍ਰੈਲ (ਚੌਹਾਨ)-ਦਲਿਤਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ 128ਵਾਂ ਜਨਮ ਦਿਨ ਠੇਕੇਦਾਰ ਅਮਰਜੀਤ ਸਿੰਘ ਆਮ ਆਦਮੀ ਪਾਰਟੀ ਆਗੂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਬਾਬਾ ਸਾਹਿਬ ਨੰੂ ਸ਼ਰਧਾਂਜਲੀਆਂ ਭੇਟ ਕੀਤੀਆ ਤੇ ...

ਪੂਰੀ ਖ਼ਬਰ »

ਅਰਜਨ ਭਨੋਟ ਸਰਬ ਧਰਮ ਮੰਚ ਦੇ ਪ੍ਰਧਾਨ ਬਣੇ

ਪਠਾਨਕੋਟ, 14 ਅਪ੍ਰੈਲ (ਸੰਧੂ)-ਸਰਬ ਧਰਮ ਮੰਚ ਵਲੋਂ ਸਥਾਨਕ ਗੁਰਦਾਸਪੁਰ ਰੋਡ ਵਿਖੇ ਸਥਿਤ ਦਫ਼ਤਰ ਵਿਖੇ ਸਰਬਸੰਮਤੀ ਨਾਲ ਮੰਚ ਦੀ ਕਾਰਜਕਾਰਨੀ ਟੀਮ ਦਾ ਗਠਨ ਕੀਤਾ ਗਿਆ | ਜਿਸ ਵਿਚ ਅਰਜਨ ਭਨੋਟ ਨੂੰ ਪ੍ਰਧਾਨ, ਹਰਸ਼ ਮਹਾਜਨ ਨੂੰ ਚੇਅਰਮੈਨ, ਵਿਜੇ ਪਾਸੀ ਨੂੰ ਮੁੱਖ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦਾ ਏਅਰਪੋਰਟ ਪਹੁੰਚਣ 'ਤੇ ਭਾਜਪਾ ਆਗੂਆਂ ਵਲੋਂ ਨਿੱਘਾ ਸਵਾਗਤ

ਪਠਾਨਕੋਟ, 14 ਅਪ੍ਰੈਲ (ਆਰ. ਸਿੰਘ/ਚੌਹਾਨ)-ਕਠੂਆ ਰੈਲੀ ਵਿਚ ਜਾਂਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਠਾਨਕੋਟ ਏਅਰਪੋਰਟ ਪਹੁੰਚਣ 'ਤੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ, ਮੇਅਰ ਅਨਿਲ ਵਾਸੂਦੇਵਾ ਨੇ ਨਿੱਘਾ ਸਵਾਗਤ ਕੀਤਾ | ਮੇਅਰ ਅਨਿਲ ਵਾਸੂਦੇਵਾ ਨੇ ਦੱਸਿਆ ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

ਪਠਾਨਕੋਟ, 14 ਅਪੈ੍ਰਲ (ਵਿਸ਼ੇਸ਼ ਪ੍ਰਤੀਨਿਧ)-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਪਠਾਨਕੋਟ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਖ਼ਾਲਸਾ ਸਾਜਨਾ ਦਿਵਸ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਅਗਵਾਈ ਹੇਠ ਮਨਾਇਆ ਗਿਆ ...

ਪੂਰੀ ਖ਼ਬਰ »

ਗੁਰਦੁਆਰਾ ਮਾਡਲ ਟਾਊਨ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

ਪਠਾਨਕੋਟ, 14 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰਦੁਆਰਾ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਤੇ ਕਮੇਟੀ ਮੈਂਬਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਧਾਰ ਕਲਾਂ ਦੁਨੇਰਾ 'ਚ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

ਧਾਰ ਕਲਾਂ, 14 ਅਪ੍ਰੈਲ (ਨਰੇਸ਼ ਪਠਾਨੀਆ)-ਧਾਰ ਕਲਾਂ ਦੇ ਪਿੰਡ ਦੁਨੇਰਾ ਵਿਚ ਰਾਸ਼ਟਰੀ ਰਾਜ ਮਾਰਗ 'ਤੇ ਖੇਤਰ ਦੇ ਕਿਸਾਨਾਂ ਨੇ ਕਰਨੈਲ ਸਿੰਘ ਸਰਪੰਚ ਪੰਚਾਇਤ ਪੰਜਾਲਾ ਦੀ ਅਗਵਾਈ 'ਚ ਸਰਕਾਰ ਦੇ ਿਖ਼ਲਾਫ਼ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ | ਮਾਲਕੀ ...

ਪੂਰੀ ਖ਼ਬਰ »

ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਵਲੋਂ ਚੋਣ ਮਨੋਰਥ ਪੱਤਰ ਜਾਰੀ

ਡੇਰਾ ਬਾਬਾ ਨਾਨਕ, 14 ਅਪ੍ਰੈਲ (ਹੀਰਾ ਸਿੰਘ ਮਾਂਗਟ)-ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਵਲੋਂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਡਾ: ਸਤਨਾਮ ਸਿੰਘ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਰਣਜੀਤ ਸਾਗਰ ਡੈਮ ਅਤੇ ਅਟਲ ਸੇਤੂ ਦੀ ਯਾਤਰਾ ਕਰਵਾਈ

ਨਰੋਟ ਮਹਿਰਾ, 14 ਅਪ੍ਰੈਲ (ਸੁਰੇਸ਼ ਕੁਮਾਰ)-ਇੰਦਰਾ ਪਬਲਿਕ ਸਕੂਲ ਜਸਵਾਲੀ ਵਲੋਂ 10ਵੀਂ ਦੇ ਪੇਪਰ ਸਮਾਪਤ ਹੋਣ ਤੋਂ ਬਾਅਦ ਸਕੂਲ ਮੈਨੇਜਮੈਂਟ ਵਲੋਂ ਪਿ੍ੰਸੀਪਲ ਸੋਨੀਆ ਸ਼ਰਮਾ ਦੀ ਦੇਖਰੇਖ ਹੇਠ ਇਕ ਦਿਨ ਯਾਤਰਾ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਕੂਲ ਮੈਨੇਜਮੈਂਟ ਦੇ ...

ਪੂਰੀ ਖ਼ਬਰ »

ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਤੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਪਠਾਨਕੋਟ, 14 ਅਪ੍ਰੈਲ (ਆਰ. ਸਿੰਘ/ਸੰਧੂ)-ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿਚ ਡਾ: ਭੀਮ ਰਾਓ ਅੰਬੇਡਕਰ ਦੇ 128ਵੇਂ ਜਨਮ ਦਿਵਸ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਸਮਾਰੋਹ ਆਯੋਜਿਤ ਕੀਤਾ ਗਿਆ | ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਸਰਪੰਚ ਜਥੇਦਾਰ ਲਖਵਿੰਦਰ ਸਿੰਘ ਲੱਖੀ ਨੇ ਗਊਸ਼ਾਲਾ ਨੂੰ ਭੇਟ ਕੀਤੀ ਸਹਾਇਤਾ ਰਾਸ਼ੀ

ਪਠਾਨਕੋਟ, 14 ਅਪ੍ਰੈਲ (ਆਰ. ਸਿੰਘ)-ਗੋਪਾਲ ਧਾਮ ਗਊਸ਼ਾਲਾ ਸਰਕੁਲਰ ਰੋਡ ਪਠਾਨਕੋਟ ਵਿਖੇ ਗਊ ਸੇਵਾ ਸਮਿਤੀ ਵਲੋਂ ਪ੍ਰਧਾਨ ਵਿਜੈ ਕੁਮਾਰ ਪਾਸੀ ਦੀ ਪ੍ਰਧਾਨਗੀ ਵਿਚ ਸਫ਼ਾਈ ਅਭਿਆਨ ਕਰਵਾਇਆ ਗਿਆ ¢ ਜਿਸ ਵਿਚ ਉੱਘੇ ਸਮਾਜ ਸੇਵਕ ਅਤੇ ਸਰਪੰਚ ਪਿੰਡ ਆਬਾਦਗੜ੍ਹ ਜਥੇਦਾਰ ...

ਪੂਰੀ ਖ਼ਬਰ »

ਡਾ: ਅੰਬੇਡਕਰ ਨੇ ਸਮਾਜ ਦੀ ਭਲਾਈ ਲਈ ਕੰਮ ਕੀਤੇ-ਸੀਮਾ ਕੁਮਾਰੀ

ਤਾਰਾਗੜ੍ਹ, 14 ਅਪ੍ਰੈਲ (ਸੋਨੂੰ ਮਹਾਜਨ)-ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਭਰਿਆਲ ਲਾਹੜੀ ਵਿਚ ਸੀਨੀਅਰ ਭਾਜਪਾ ਆਗੂ ਵਿਨੋਦ ਕੁਮਾਰ ਦੀ ਅਗਵਾਈ ਹੇਠ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਦੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਸਮਾਗਮ ਵਿਚ ਵਿਸ਼ੇਸ਼ ...

ਪੂਰੀ ਖ਼ਬਰ »

ਡਾ: ਅੰਬੇਡਕਰ ਦੇ ਯੋਗਦਾਨ ਲਈ ਦੇਸ਼ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ-ਸੁਨੀਲ ਜਾਖੜ

ਪਠਾਨਕੋਟ, 14 ਅਪ੍ਰੈਲ (ਚੌਹਾਨ)-ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਸੰਵਿਧਾਨ ਨਿਰਮਾਤਾ, ਭਾਰਤ ਰਤਨ, ਉੱਘੇ ਸਮਾਜ ਸੁਧਾਰਕ ਡਾ: ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਸਮਾਜ ਪ੍ਰਤੀ ਵੱਡੀ ਦੇਣ ਨੰੂ ਯਾਦ ਕਰਦਿਆਂ ਕਿਹਾ ਕਿ ਸਮਾਜਿਕ ...

ਪੂਰੀ ਖ਼ਬਰ »

ਜ਼ਿਲ੍ਹਾ ਪਠਾਨਕੋਟ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਹੋਈ

ਨਰੋਟ ਮਹਿਰਾ, 14 ਅਪ੍ਰੈਲ (ਰਾਜ ਕੁਮਾਰੀ)-ਜ਼ਿਲ੍ਹਾ ਪਠਾਨਕੋਟ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਨਰੋਟ ਮਹਿਰਾ ਪੁਲੀ 'ਤੇ ਜਤਿੰਦਰ ਸ਼ਰਮਾ ਦੇ ਦਫ਼ਤਰ ਵਿਖੇ ਹੋਈ | ਇਸ ਵਿਚ ਕਾਨਵਾਂ ਮੰਡੀ ਦੇ ਆੜ੍ਹਤੀ, ਭੋਆ ਮੰਡੀ ਅਤੇ ਬਾਰਠ ਸਾਹਿਬ ਦਾਣਾ ਮੰਡੀ ਦੇ ਆੜ੍ਹਤੀ ਪਹੁੰਚੇ | ...

ਪੂਰੀ ਖ਼ਬਰ »

ਚਿਰਾਗ ਯੁਵਾ ਮੰਡਲ ਇੰਦੌਰਾ ਨੇ ਕਰਵਾਇਆ ਵਿਸਾਖੀ ਪ੍ਰੋਗਰਾਮ

ਡਮਟਾਲ, 14 ਅਪ੍ਰੈਲ (ਰਾਕੇਸ਼ ਕੁਮਾਰ)-ਇੰਦੌਰਾ ਵਿਚ ਹਰ ਸਾਲ ਵਾਂਗ ਚਿਰਾਗ ਯੁਵਾ ਮੰਡਲ ਵਲੋਂ ਵਿਸਾਖੀ ਦਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਇੰਦੌਰਾ ਦੀ ਵਿਧਾਇਕ ਰੀਤਾ ਧੀਮਾਨ ਅਤੇ ਗਗਰੇਟ ਦੇ ਵਿਧਾਇਕ ਰਾਜੇਸ਼ ਠਾਕੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ...

ਪੂਰੀ ਖ਼ਬਰ »

ਲਦਪਾਲਵਾਂ ਹਾਕੀ ਟੂਰਨਾਮੈਂਟ 'ਚ ਚੰਨ ਕਲੱਬ ਨੇ ਹੀਰਾ ਨਗਰ ਨੂੰ ਹਰਾਇਆ

ਨਰੋਟ ਮਹਿਰਾ, 14 ਅਪ੍ਰੈਲ (ਰਾਜ ਕੁਮਾਰੀ)-ਪਿੰਡ ਲਦਪਾਲਵਾਂ ਵਿਖੇ 24ਵੇਂ ਗੁਰੂ ਗੋਬਿੰਦ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਚਾਰ ਮੈਚ ਕਰਵਾਏ ਗਏ | ਮੈਚ ਦੇ ਆਰੰਭ ਵਿਚ ਮੁੱਖ ਮਹਿਮਾਨ ਸੇਵਾ ਮੁਕਤ ਪਿ੍ੰਸੀਪਲ ਕਪੂਰ ਸਿੰਘ ਅਤੇ ਪਰਮਜੀਤ ਸਿੰਘ ਪੰਮਾ ...

ਪੂਰੀ ਖ਼ਬਰ »

ਸਰਪੰਚ ਅਤੇ ਪੰਚ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਿਲ

ਪਠਾਨਕੋਟ, 14 ਅਪ੍ਰੈਲ (ਚੌਹਾਨ)-ਭਾਜਪਾ ਨੰੂ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਪਿੰਡ ਜਾਖਿਆ ਲਾਹੜੀ ਦਾ ਸਰਪੰਚ ਮਨੋਜ ਸ਼ਰਮਾ ਅਤੇ ਪੰਚਾਇਤ ਮੈਂਬਰ ਮਮਤਾ ਗੌਤਮ, ਭਾਰਤ ਭੂਸ਼ਣ ਅਤੇ ਅਮਰੀਕ ਸਿੰਘ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਅਤੇ ਪ੍ਰਦੇਸ਼ ਕਾਂਗਰਸ ਦੇ ...

ਪੂਰੀ ਖ਼ਬਰ »

ਕਰਮਚਾਰੀ ਦਲ ਵਲੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਸਾਲਾਨਾ ਸਮਾਗਮ

ਪਠਾਨਕੋਟ , 14 ਅਪ੍ਰੈਲ (ਆਰ. ਸਿੰਘ)-ਕਰਮਚਾਰੀ ਦਲ ਵਲੋਂ ਬੱਸ ਸਟੈਂਡ ਪਠਾਨਕੋਟ ਵਿਖੇ ਖ਼ਾਲਸਾ ਸਾਜਨਾ ਦਿਵਸ ਦੇ ਮੌਕੇ 'ਤੇ ਜਨਰਲ ਸਕੱਤਰ ਪੰਜਾਬ ਸਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਜਨਰਲ ਸਕੱਤਰ ਕਰਮਚਾਰੀ ਦਲ ਦੀ ਨਿਗਰਾਨੀ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਆਰਮੀ ਪਬਲਿਕ ਸਕੂਲ ਵਿਖੇ 25ਵਾਂ ਸਾਲਾਨਾ ਸਮਾਗਮ ਕਰਵਾਇਆ

ਪਠਾਨਕੋਟ, 14 ਅਪ੍ਰੈਲ (ਸੰਧੂ)-ਆਰਮੀ ਪਬਲਿਕ ਸਕੂਲ ਵਲੋਂ ਸਕੂਲ ਦੀ ਪਿ੍ੰਸੀਪਲ ਆਰਤੀ ਪਟੇਲ ਦੀ ਪ੍ਰਧਾਨਗੀ ਹੇਠ ਸਕੂਲ ਦੇ 25ਵੇਂ ਸਥਾਪਨਾ ਦਿਵਸ 'ਤੇ ਸਮਾਗਮ ਕੀਤਾ ਗਿਆ | ਜਿਸ 'ਚ 21 ਸਬ ਏਰੀਆ ਦੇ ਬਿ੍ਗੇਡੀਅਰ ਜੇ.ਐੱਸ. ਬੁੱਧਾਵਰ ਮੁੱਖ ਮਹਿਮਾਨ ਵਜੋਂ ਅਤੇ ਨੀਰਜ ਕੁਲਾਰਚ ...

ਪੂਰੀ ਖ਼ਬਰ »

ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ

ਨਰੋਟ ਜੈਮਲ ਸਿੰਘ, 14 ਅਪ੍ਰੈਲ (ਗੁਰਮੀਤ ਸਿੰਘ)-ਵੋਟ ਦੇ ਅਧਿਕਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਵੀਪ ਦੇ ਨੋਡਲ ਅਧਿਕਾਰੀ ਨਰੇਸ਼ ਕੁਮਾਰ ਦੀ ਅਗਵਾਈ ਵਿਚ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਵਿਚ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਆਸ਼ਾ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ 'ਚ ਬੀ.ਐਸ.ਸੀ. ਸਮੈਸਟਰ 6ਵੇਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ

ਨਰੋਟ ਜੈਮਲ ਸਿੰਘ, 14 ਅਪ੍ਰੈਲ (ਗੁਰਮੀਤ ਸਿੰਘ)-ਕਸਬਾ ਨਰੋਟ ਜੈਮਲ ਸਿੰਘ ਵਿਖੇ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਚ ਬੀ.ਐਸ.ਸੀ. ਅਤੇ ਬੀ.ਕਾਮ. ਸਮੈਸਟਰ 6ਵੇਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਾਲਜ ਪਿ੍ੰਸੀਪਲ ਪ੍ਰੋਫੈਸਰ ਡਾ: ਅਰਪਨਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੀ ਗੁਣਾਤਮਿਕ ਸਿੱਖਿਆਵਾਂ ਸਬੰਧੀ ਮੀਟਿੰਗ ਕੀਤੀ

ਪਠਾਨਕੋਟ, 14 ਅਪ੍ਰੈਲ (ਚੌਹਾਨ)-ਸਰਕਾਰੀ ਮਿਡਲ ਸਕੂਲ ਕਾਹਨਪੁਰ ਪਠਾਨਕੋਟ ਵਿਖੇ ਸਿੱਖਿਆ ਵਿਭਾਗ ਦੇ ਬਲਾਕ ਸੈਂਟਰ ਪਰਮਜੀਤ ਸਿੰਘ ਬੈਂਸ ਵਲੋਂ ਪਿੰਡ ਦੀ ਸਰਪੰਚ ਕੈਲਾਸ਼ੋ ਦੇਵੀ, ਜੀ.ਓ.ਜੀ. ਟੀਮ ਮੈਂਬਰ ਛੱਜੂ ਰਾਮ ਅਤੇ ਪਿੰਡ ਦੇ ਹੋਰ ਮੋਹਤਬਰਾਂ ਨਾਲ ਅਧਿਆਪਕਾਂ ਦੀ ...

ਪੂਰੀ ਖ਼ਬਰ »

ਰੇਲਵੇ ਕੁਆਰਟਰ ਤੋਂ 22 ਪੇਟੀਆਂ ਸ਼ਰਾਬ ਬਰਾਮਦ

ਪਠਾਨਕੋਟ, 14 ਅਪ੍ਰੈਲ (ਚੌਹਾਨ)-ਪੁਲਿਸ ਨੇ ਬੱਜਰੀ ਕੰਪਨੀ ਵਿਖੇ ਇਕ ਘਰ 'ਚ ਛਾਪੇਮਾਰੀ ਕਰਕੇ 22 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ | ਇਸ ਦੀ ਜਾਣਕਾਰੀ ਦਿੰਦੇ ਹੋਏ ਆਬਕਾਰੀ ਵਿਭਾਗ ਦੇ ਅਧਿਕਾਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਆਬਕਾਰੀ ਵਿਭਾਗ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX