ਤਾਜਾ ਖ਼ਬਰਾਂ


ਗੁਲਾਬ ਦੇਵੀ ਰੋਡ 'ਤੇ ਅਕਟਿਵਾ ਸਵਾਰ ਤੋਂ ਲੁੱਟੇ 2 ਲੱਖ
. . .  10 minutes ago
ਜਲੰਧਰ , 23 ਜੁਲਾਈ -ਗੁਲਾਬ ਦੇਵੀ ਰੋਡ 'ਤੇ ਅਕਟਿਵਾ 'ਤੇ ਜਾ ਰਹੇ 60 ਸਾਲਾ ਵਿਅਕਤੀ ਤੋਂ 2 ਮੋਟਰ ਸਾਈਕਲ ਸਵਾਰਾਂ ਨੇ 2 ਲੱਖ ਲੁੱਟ ਲਏ ।ਇਹ ਵਿਅਕਤੀ ਮੈਡੀਕਲ ਸ਼ਾਪ ਤੋਂ ਘਰ ਜਾ ਰਿਹਾ ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਨੇ ਰਾਜਪਾਲ ਵੈਜੂਭਾਈ ਨੂੰ ਸੌਂਪਿਆ ਅਸਤੀਫ਼ਾ
. . .  about 1 hour ago
ਕਰਨਾਟਕਾ ਸਿਆਸੀ ਸੰਕਟ : ਬੰਗਲੁਰੂ ਦੇ ਰਾਜਭਵਨ ਪੁੱਜੇ ਕੁਮਾਰਸਵਾਮੀ
. . .  about 1 hour ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ 99 ਵੋਟ
. . .  about 2 hours ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਦੇ ਭਾਸ਼ਣ ਮਗਰੋਂ ਵਿਧਾਨ ਸਭਾ ਵਿਚ ਵਿਸ਼ਵਾਸ ਮਤ 'ਤੇ ਵੋਟਿੰਗ
. . .  about 2 hours ago
ਬਿਜਲੀ ਮੁਲਾਜ਼ਮਾਂ ਕੋਲੋਂ ਲੱਖਾਂ ਰੁਪਏ ਲੁੱਟੇ, ਕੈਸ਼ੀਅਰ ਬੁਰੀ ਤਰ੍ਹਾਂ ਜ਼ਖਮੀ
. . .  1 minute ago
ਅਟਾਰੀ/ ਖਾਸਾ, 23 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ, ਪੰਨੂੰ) - ਹਰ ਰੋਜ਼ ਦੀ ਤਰ੍ਹਾਂ ਬੈਂਕ ਵਿਚ ਰਕਮ ਜਮ੍ਹਾਂ ਕਰਾਉਣ ਜਾ ਰਹੇ ਖਾਸਾ ਬਿਜਲੀ ਘਰ ਦੇ ਮੁਲਾਜ਼ਮਾਂ ਪਾਸੋਂ ਅਣਪਛਾਤੇ ਲੁਟੇਰੇ ਲਗਭਗ 3 ਲੱਖ 68 ਹਜ਼ਾਰ ਰੁਪਏ ਦੀ ਰਕਮ ਲੁੱਟ ਕੇ ਫ਼ਰਾਰ ਹੋਣ ਵਿੱਚ ਕਾਮਯਾਬ...
ਵਿਜੀਲੈਂਸ ਵਲੋਂ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
. . .  about 3 hours ago
ਢਿਲਵਾਂ, 23 ਜੁਲਾਈ (ਪ੍ਰਵੀਨ/ਸੁਖੀਜਾ/ਪਲਵਿੰਦਰ) - ਵਿਜੀਲੈਂਸ ਵਿਭਾਗ ਵਲੋਂ ਅੱਜ ਡੀ.ਐਸ.ਪੀ. ਕਰਮਵੀਰ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਸਬ-ਤਹਿਸੀਲ ਢਿਲਵਾਂ ਵਿਖੇ 8 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਸਮੇਤ ਇਕ ਔਰਤ ਨੂੰ ਰੰਗੇ ਹੱਥੀ ਕਾਬੂ...
ਭਾਰਤ ਦੀ 2020 ਵਿਚ ਆਰਥਿਕ ਦਰ 7.2 ਫੀਸਦੀ ਰਹੇਗੀ - ਅੰਤਰਰਾਸ਼ਟਰੀ ਮੁਦਰਾ ਫ਼ੰਡ
. . .  about 3 hours ago
ਨਵੀਂ ਦਿੱਲੀ, 23 ਜੁਲਾਈ - ਅੰਤਰਰਾਸ਼ਟਰੀ ਮੁਦਰਾ ਫ਼ੰਡ ਵਲੋਂ ਕਿਹਾ ਗਿਆ ਹੈ ਕਿ 2019 ਵਿਚ ਵਿਸ਼ਵ ਦੀ ਵਿਕਾਸ ਦਰ 3.2 ਫੀਸਦੀ ਰਹੇਗੀ ਤੇ 2020 ਵਿਚ ਇਹ ਦਰ ਵੱਧ ਕੇ 3.5 ਫੀਸਦੀ ਹੋ ਜਾਵੇਗੀ ਅਤੇ ਉੱਥੇ ਹੀ, ਭਾਰਤ ਦਾ ਆਰਥਿਕ ਵਿਕਾਸ 2019 ਵਿਚ 7 ਫੀਸਦੀ ਰਹੇਗਾ
ਸ੍ਰੀ ਮੁਕਤਸਰ ਸਾਹਿਬ: ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਲਾਗਲੇ ਇਕ ਪਿੰਡ ਵਿਚ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਮੀਂਦਾਰ ਘਰਾਣੇ ਨਾਲ ਸਬੰਧਿਤ ਨੌਜਵਾਨ ਨਸ਼ੇ...
ਪਿੰਡ ਵਾਸੀਆਂ ਨੇ ਪੁਲਿਸ ਪਾਰਟੀ ਨੂੰ ਬਣਾਇਆ ਬੰਧਕ
. . .  about 4 hours ago
ਪਠਾਨਕੋਟ, 23 ਜੁਲਾਈ (ਚੌਹਾਨ) - ਥਾਣਾ ਡਮਟਾਲ ਅਧੀਨ ਪੈਂਦੇ ਪਿੰਡ ਛੰਨੀ ਬੇਲੀ ਵਿਖੇ ਪੰਜਾਬ ਦੇ ਭੋਗਪੁਰ ਤੋਂ ਕਿਸੇ ਮਾਮਲੇ ਵਿਚ ਛਾਪੇਮਾਰੀ ਕਰਨ ਆਈ ਪੰਜਾਬ ਪੁਲਿਸ ਟੀਮ ਨੂੰ ਪਿੰਡ ਵਾਸੀਆਂ ਨੇ ਬੰਧਕ ਬਣਾ ਲਿਆ ਤੇ ਉਨ੍ਹਾਂ ਦੇ ਹਥਿਆਰ ਕਥਿਤ ਰੂਪ ਵਿਚ ਖੋਹ ਲਏ ਤੇ...
ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸੰਸਦ 'ਚ ਪਹੁੰਚਿਆ 'ਖ਼ਾਸ ਦੋਸਤ', ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
. . .  about 4 hours ago
ਨਵੀਂ ਦਿੱਲੀ, 23 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪਿਆਰੇ ਬੱਚੇ ਨਾਲ ਆਪਣੀਆਂ ਤਸੀਵਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਨਾਲ ਉਨ੍ਹ ਨੇ ਲਿਖਿਆ ਸੀ, ''ਅੱਜ ਸੰਸਦ 'ਚ ਇੱਕ ਬੇਹੱਦ ਖ਼ਾਸ ਦੋਸਤ ਮੈਨੂੰ ਮਿਲਣ...
ਭੇਦਭਰੀ ਹਾਲਤ 'ਚ ਬੱਚਿਆਂ ਦੇ ਗੁੰਮ ਹੋਣ ਦਾ ਮਾਮਲਾ : ਇਲਾਕਾ ਵਾਸੀਆਂ ਨੇ ਲਾਇਆ ਸੜਕ 'ਤੇ ਜਾਮ
. . .  about 4 hours ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ ਸਨ। ਇਸ ਮਾਮਲੇ ਨੂੰ ਲੈ ਕੇ ਹੁਣ ਇਲਾਕਾ ਵਾਸੀਆਂ ਨੇ ਰਾਜਪੁਰਾ-ਪਟਿਆਲਾ ਹਾਈਵੇਅ 'ਤੇ ਗੰਡਾ ਨਰਵਾਣਾ ਬਰਾਂਚ...
ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਰੰਗੇ ਹੱਥੀਂ ਕਾਬੂ
. . .  about 5 hours ago
ਮੋਗਾ, 23 ਜੁਲਾਈ- ਮੋਗਾ 'ਚ ਵਿਜੀਲੈਂਸ ਬਿਊਰੋ ਵਲੋਂ ਅੱਜ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਏ. ਐੱਸ. ਆਈ. ਗੁਰਪ੍ਰੀਤ ਸਿੰਘ ਧਰਮਕੋਟ ਵਿਖੇ ਥਾਣੇ 'ਚ...
ਸਿਰਸਾ ਵਲੋਂ ਸਰਨਾ ਨੂੰ ਦਿੱਲੀ ਕਮੇਟੀ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਦੀ ਅਪੀਲ
. . .  about 5 hours ago
ਜਲੰਧਰ, 23 ਜੁਲਾਈ (ਮੇਜਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਸਨਿਮਰ ਬੇਨਤੀ ਕੀਤੀ ਹੈ ਕਿ ਉਹ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਵਲੋਂ ਦਿੱਲੀ ਤੋਂ...
ਬੌਰਿਸ ਜੌਹਨਸਨ ਹੋਣਗੇ ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ
. . .  about 5 hours ago
ਲੰਡਨ, 23 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੌਰਿਸ ਜੌਹਨਸਨ ਨੂੰ ਬਰਤਾਨੀਆਂ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਇਸ ਦਾ ਐਲਾਨ ਅੱਜ ਲੰਡਨ 'ਚ ਕੰਜ਼ਰਵੇਟਿਵ ਪਾਰਟੀ ਵਲੋਂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਨਿਕਟ ਵਿਰੋਧੀ ਜੈਰਮੀ ਹੰਟ ਨੂੰ ਹਰਾਇਆ...
ਬੇਅਦਬੀ ਮਾਮਲੇ 'ਚ ਅਦਾਲਤ ਵਲੋਂ ਤਿੰਨ ਸ਼ਿਕਾਇਤਕਰਤਾਵਾਂ ਦੀ ਅਰਜ਼ੀ ਮਨਜ਼ੂਰ
. . .  about 4 hours ago
11ਵੇਂ ਦਿਨ ਹੋਇਆ ਚੱਕ ਜਵਾਹਰੇਵਾਲਾ ਗੋਲੀਕਾਂਡ ਦੇ ਮ੍ਰਿਤਕਾਂ ਦਾ ਅੰਤਿਮ ਸਸਕਾਰ
. . .  about 6 hours ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਸ਼ਾਹਪੁਰ ਦਾ ਦੌਰਾ
. . .  about 6 hours ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਵਲੋਂ ਖ਼ੁਦਕੁਸ਼ੀ
. . .  about 6 hours ago
ਲੁਧਿਆਣਾ 'ਚ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ
. . .  about 7 hours ago
ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅਚਾਨਕ ਕਾਰ ਨੂੰ ਲੱਗੀ ਅੱਗ
. . .  about 7 hours ago
ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ
. . .  about 7 hours ago
'84 ਸਿੱਖ ਵਿਰੋਧੀ ਦੰਗਾ ਮਾਮਲਾ : ਹਾਈਕੋਰਟ ਵਲੋਂ ਦੋਸ਼ੀ ਕਰਾਰੇ ਗਏ 33 ਲੋਕਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
. . .  about 8 hours ago
ਆਪਣੇ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ
. . .  about 8 hours ago
ਲਾਦੇਨ ਦਾ ਪਤਾ ਲਗਾਉਣ 'ਚ ਸੀ. ਏ. ਆਈ. ਨੂੰ ਆਈ. ਐੱਸ. ਆਈ. ਦੀ ਸੂਚਨਾ ਨਾਲ ਮਿਲੀ ਮਦਦ- ਇਮਰਾਨ ਖ਼ਾਨ
. . .  about 8 hours ago
ਮਹਿਲ ਕਲਾਂ ਨੇੜੇ ਸਾਬਕਾ ਅਕਾਲੀ ਆਗੂ ਪੰਮਾ ਸਿੱਧੂ ਮੂੰਮ 'ਤੇ ਦੋ ਹਮਲਾਵਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
. . .  about 9 hours ago
ਬੰਗਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  about 9 hours ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 9 hours ago
ਟਰੰਪ ਦੇ ਬਿਆਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਮੋਦੀ ਨੇ ਨਹੀਂ ਮੰਗੀ ਕੋਈ ਮਦਦ
. . .  about 9 hours ago
ਸੰਗਰੂਰ 'ਚ ਡੀ. ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਸ਼ੁਰੂ
. . .  about 10 hours ago
ਰਾਜਪੁਰਾ ਨੇੜਲੇ ਪਿੰਡ 'ਚ ਦੋ ਸਕੇ ਭਰਾ ਅਗਵਾ, ਇਲਾਕੇ 'ਚ ਫੈਲੀ ਸਨਸਨੀ
. . .  about 10 hours ago
ਕੈਪਟਨ ਵਲੋਂ ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  about 10 hours ago
ਸੁਖਵਿੰਦਰ ਸਿੰਘ ਵਲੋਂ ਗਾਇਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼
. . .  about 10 hours ago
ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕੈਪਟਨ
. . .  about 11 hours ago
ਕਸ਼ਮੀਰ 'ਤੇ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਅਮਰੀਕਾ ਨੇ ਸੁਧਾਰੀ ਗ਼ਲਤੀ
. . .  about 11 hours ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਜਾਰੀ
. . .  about 11 hours ago
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 11 hours ago
ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 12 hours ago
ਸੁਪਰੀਮ ਕੋਰਟ ਅੱਜ ਕਰੇਗਾ ਐਨ.ਆਰ.ਸੀ ਮਾਮਲੇ 'ਚ ਸੁਣਵਾਈ
. . .  about 13 hours ago
ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਘੋਸ਼ਣਾ ਅੱਜ
. . .  about 13 hours ago
ਬਿਹਾਰ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ
. . .  about 13 hours ago
ਮਹਾਰਾਸ਼ਟਰ 'ਚ ਕੈਮੀਕਲ ਗੋਦਾਮ ਨੂੰ ਲੱਗੀ ਅੱਗ
. . .  about 13 hours ago
ਕਰਨਾਟਕ ਦੇ 2 ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 14 hours ago
ਬਲਾਕ ਸੰਮਤੀ ਮੈਂਬਰ 270 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ
. . .  about 13 hours ago
ਅੱਜ ਦਾ ਵਿਚਾਰ
. . .  about 14 hours ago
ਕੈਪਟਨ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ
. . .  about 1 hour ago
ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ
. . .  1 day ago
ਘੱਗਰ ਦਰਿਆ ਦੇ ਵਧੇ ਪਾਣੀ ਦਾ ਘਟਿਆ ਪੱਧਰ
. . .  1 day ago
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
. . .  1 day ago
ਅਫ਼ਗ਼ਾਨਿਸਤਾਨ ਵਿੱਚ ਹਵਾਈ ਹਮਲਿਆਂ ਵਿੱਚ 9 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551

ਕਪੂਰਥਲਾ / ਫਗਵਾੜਾ

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ

ਕਪੂਰਥਲਾ, 14 ਅਪ੍ਰੈਲ (ਅਮਰਜੀਤ ਕੋਮਲ)- ਡਾ. ਭੀਮ ਰਾਓ ਅੰਬੇਡਕਰ ਦਾ 128ਵਾਂ ਜਨਮ ਦਿਹਾੜਾ ਜ਼ਿਲ੍ਹੇ ਭਰ ਵਿਚ ਵੱਖ-ਵੱਖ ਸੰਸਥਾਵਾਂ ਵਲੋਂ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਬੁੱਤ 'ਤੇ ਫ਼ੁਲ ਮਲਾਵਾਂ ਅਰਪਿਤ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸੇ ਸਬੰਧੀ ਹੀ ਡਾ. ਅੰਬੇਡਕਰ ਭਵਨ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਇੰਜ: ਡੀ. ਪੀ. ਐੱਸ. ਖਰਬੰਦਾ ਡਿਪਟੀ ਕਮਿਸ਼ਨਰ ਕਪੂਰਥਲਾ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐੱਸ.ਡੀ.ਐੱਮ. ਡਾ. ਵਰਿੰਦਰਪਾਲ ਸਿੰਘ ਬਾਜਵਾ ਤੇ ਹੋਰ ਸ਼ਖ਼ਸੀਅਤਾਂ ਨੇ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫ਼ੁਲ ਮਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਮਾਗਮ ਦੇ ਆਰੰਭ ਵਿਚ ਕੇਕ ਕੱਟਿਆ ਗਿਆ ਤੇ ਸਮਾਗਮ ਵਿਚ ਸ਼ਾਮਿਲ ਵਿਅਕਤੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਪ੍ਰਣ ਦਿਵਾਇਆ ਗਿਆ | ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਵਲੋਂ ਲਿਖੇ ਸੰਵਿਧਾਨ ਵਿਚ ਮਿਲੇ ਅਧਿਕਾਰਾਂ ਤੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਲਾਗੂ ਕਰਕੇ ਅਸੀਂ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ | ਉਨ੍ਹਾਂ ਕਿਹਾ ਕਿ ਸੰਵਿਧਾਨ ਵਿਚ ਮਿਲੇ ਵੋਟ ਦੇ ਅਧਿਕਾਰ ਦੀ ਵਰਤੋਂ ਹੀ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਉਨ੍ਹਾਂ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਇਸ ਹੱਕ ਦੀ ਵਰਤੋਂ ਕਰਦਿਆਂ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਕੇ ਇਕ ਵਧੀਆ ਸਮਾਜ ਦੀ ਸਿਰਜਣਾ ਵਿਚ ਬਣਦੀ ਭੂਮਿਕਾ ਅਦਾ ਕਰਨ | ਉਨ੍ਹਾਂ ਬੱਚਿਆਂ ਨੂੰ ਵੀ ਪੜ੍ਹ ਲਿਖ ਕੇ ਉੱਚੇ ਮੁਕਾਮ ਹਾਸਲ ਕਰਨ ਦਾ ਸੱਦਾ ਦਿੱਤਾ | ਇਸ ਤੋਂ ਪਹਿਲਾਂ ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਸਿੰਘ ਤੇ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਢੋਡ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਡਾ. ਅੰਬੇਡਕਰ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਮਾਨਤਾ ਦੇ ਅਧਿਕਾਰ ਦੀ ਵਿਆਖਿਆ ਕਰਦਿਆਂ ਉਨ੍ਹਾਂ ਨੂੰ ਇਕ ਯੁੱਗ ਪਲਟਾਉ ਇਨਸਾਨ ਦੱਸਿਆ | ਇਸੇ ਦੌਰਾਨ ਹੀ ਸਰਕਾਰੀ ਹਾਈ ਸਕੂਲ ਮਨਸੂਰਵਾਲ ਦੋਨਾ ਦੇ ਵਿਦਿਆਰਥੀਆਂ ਵਲੋਂ ਡਾ: ਅੰਬੇਡਕਰ ਦੇ ਜੀਵਨ ਤੇ ਫ਼ਲਸਫ਼ੇ ਨੂੰ ਰੂਪਮਾਨ ਕਰਦੀ ਇਕ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ ਤੇ ਇਕ ਲੜਕੀ ਸਾਕਸ਼ੀ ਵਲੋਂ ਗੀਤ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਸੁਨੀਤਾ ਸਿੰਘ ਨੇ ਅਦਾ ਕੀਤੇ | ਇਸ ਮੌਕੇ ਸਿਵਲ ਸਰਜਨ ਡਾ. ਬਲਵੰਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ, ਸਕੱਤਰ ਰੈੱਡ ਕਰਾਸ ਆਰ. ਸੀ. ਬਿਰਹਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਲਬਰਗ ਲਾਲ, ਡੀ. ਐੱਫ. ਐੱਸ. ਓ. ਪ੍ਰੀਤ ਕਮਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਮੱਸਾ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸਤਿੰਦਰਜੀਤ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਰਾਜ ਕੁਮਾਰ ਬਸਰਾ, ਨਗਰ ਕੌਾਸਲ ਦੇ ਕਾਰਜਸਾਧਕ ਅਫ਼ਸਰ ਕੁਲਭੂਸ਼ਨ ਗੋਇਲ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਪਨਾ ਗੁਪਤਾ, ਸੀ.ਡੀ. ਪੀ. ਓ. ਸਨੇਹ ਲਤਾ, ਪਿ੍ੰਸੀਪਲ ਬਲਵਿੰਦਰ ਸਿੰਘ ਬੱਟੂ, ਅਜੇ ਕੁਮਾਰ, ਬਲਵੰਤ ਸਿੰਘ ਬੱਲ, ਮਲਕੀਤ ਸਿੰਘ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਯੋਗੇਸ਼ ਚੰਦਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਸਮੇਂ ਦੀਆਂ ਸਰਕਾਰਾਂ ਨੇ ਦਲਿਤਾਂ ਦੇ ਉਥਾਨ ਲਈ ਕੁੱਝ ਨਹੀਂ ਕੀਤਾ- ਦੇਵੀ ਦਾਸ ਨਾਹਰ
ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਬੰਧੀ ਬਹੁਜਨ ਸਮਾਜ ਪਾਰਟੀ ਅੰਬੇਡਕਰ ਵਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਨੇ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾ. ਅੰਬੇਡਕਰ ਵਲੋਂ ਲੈ ਕੇ ਦਿੱਤੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਦਿਆਂ ਬਸਪਾ ਅੰਬੇਡਕਰ ਨੂੰ ਮਜ਼ਬੂਤ ਬਣਾਉਣ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਲੋਕਤੰਤਰ ਢਾਂਚਾ ਦੇ ਕੇ ਆਜ਼ਾਦੀ ਦੀ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ, ਪਰ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਤੇ ਦਲਿਤ ਤੇ ਗ਼ਰੀਬ ਵਰਗ ਦੇ ਲੋਕਾਂ ਦੇ ਉਥਾਨ ਲਈ ਕੁੱਝ ਨਹੀਂ ਕੀਤਾ | ਉਨ੍ਹਾਂ ਗ਼ਰੀਬ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਤਾਂ ਜੋ ਉਨ੍ਹਾਂ ਦੇ ਬੱਚੇ ਜੀਵਨ ਵਿਚ ਉੱਚੀਆਂ ਮੰਜ਼ਿਲਾਂ ਸਰ ਕਰ ਸਕਣ | ਉਨ੍ਹਾਂ ਕਿਹਾ ਕਿ ਅੱਜ ਡਾ. ਅੰਬੇਡਕਰ ਵਲੋਂ ਦਿੱਤੇ ਸੰਦੇਸ਼ ਪੜ੍ਹੋ, ਜੁੜੋ ਤੇ ਸੰਘਰਸ਼ ਕਰੋਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਲੋੜ ਹੈ | ਇਸ ਮੌਕੇ ਬਲਵੰਤ ਸਿੰਘ ਸੁਲਤਾਨਪੁਰੀ, ਜੀਆ ਲਾਲ ਨਾਹਰ, ਸੁਭਾਸ਼ ਤਮੋਲੀ, ਤਾਰਾ ਸਿੰਘ ਗਿੱਲ, ਸ਼ੰਕਰ ਸਿੰਘ ਸਹੋਤਾ, ਪੂਰਨ ਸ਼ੇਖ, ਕਮਲਜੀਤ ਸਿੰਘ ਸਹੋਤਾ, ਬਾਬਾ ਬੂਟਾ, ਤੀਰਥ ਸਿੰਘ ਪੱਧਰੀ, ਗਗਨ ਕਾਸੂਪੁਰ, ਲੱਖਾ ਸਿੰਘ, ਗੁਰਦਿਆਲ ਸਿੰਘ, ਹਰਪ੍ਰੀਤ ਗਿੱਲ ਤੇ ਗੁਰਬਚਨ ਸਿੰਘ ਆਦਿ ਹਾਜ਼ਰ ਸਨ |

ਜਲੰਧਰ 'ਚ ਹੋਣ ਵਾਲੇ ਸਮਾਗਮ 'ਚ ਕਪੂਰਥਲਾ ਤੋਂ ਵੱਡਾ ਕਾਫ਼ਲਾ ਜਾਵੇਗਾ- ਵਡਾਲਾ, ਪਰਮਜੀਤ ਸਿੰਘ

ਕਪੂਰਥਲਾ, 14 ਅਪ੍ਰੈਲ (ਵਿ. ਪ੍ਰ.)- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਸਾਂਝੇ ਤੌਰ 'ਤੇ ਜਲੰਧਰ ਵਿਖੇ 15 ਅਪ੍ਰੈਲ ਨੂੰ ਕਰਵਾਏ ਜਾਣ ਵਾਲੇ ਸੂਬਾ ਪੱਧਰੀ ਸਮਾਗਮ 'ਚ 100 ਗੱਡੀਆਂ ਦਾ ਕਾਫ਼ਲਾ ਕਪੂਰਥਲਾ ਤੋਂ ...

ਪੂਰੀ ਖ਼ਬਰ »

ਅਣਪੱਕੀ ਤੇ ਨਮੀ ਵਾਲੀ ਕਣਕ ਦੀ ਕਟਾਈ ਕਰਨ ਵਾਲੇ ਕੰਬਾਈਨ ਮਾਲਕਾਂ ਵਿਰੁੱਧ ਹੋਵੇਗੀ ਕਾਰਵਾਈ- ਖਰਬੰਦਾ

ਕਪੂਰਥਲਾ, 14 ਅਪ੍ਰੈਲ (ਵਿ. ਪ੍ਰ.)- ਕਿਸਾਨ ਮੰਡੀਆਂ ਵਿਚ ਸੁੱਕੀ ਕਣਕ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਣਕ ਵੇਚਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ | ਇਹ ਗੱਲ ਇੰਜ: ਡੀ. ਪੀ. ਐੱਸ. ਖਰਬੰਦਾ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਹੀ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਪੂਰੀ ...

ਪੂਰੀ ਖ਼ਬਰ »

ਮਾਡਰਨ ਜੇਲ੍ਹ 'ਚੋਂ 7 ਮੋਬਾਈਲ ਫ਼ੋਨ ਬਰਾਮਦ

ਕਪੂਰਥਲਾ, 14 ਅਪ੍ਰੈਲ (ਸਡਾਨਾ)- ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦਾ ਮਾਮਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਤੇ ਆਏ ਦਿਨ ਜੇਲ੍ਹ ਅੰਦਰੋਂ ਕੈਦੀਆਂ ਤੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਬਰਾਮਦ ਹੋ ਰਹੇ ਹਨ, ਪਰ ਇਸ ਮਾਮਲੇ ਵਿਚ ਵੱਡਾ ਸਵਾਲ ...

ਪੂਰੀ ਖ਼ਬਰ »

ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਸਮਾਗਮ ਅੱਜ

ਕਪੂਰਥਲਾ, 14 ਅਪ੍ਰੈਲ (ਵਿ. ਪ੍ਰ.)- ਡਾ. ਅੰਬੇਡਕਰ ਸੁਸਾਇਟੀ ਕਪੂਰਥਲਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ 'ਮਤਦਾਨ ਸੰਵਿਧਾਨਕ ਅਧਿਕਾਰ' ਵਿਸ਼ੇ 'ਤੇ 15 ਅਪ੍ਰੈਲ ਨੂੰ ਸਾਢੇ 9 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਵਿਚ ਇਕ ਸਮਾਗਮ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਭਲਕੇ

ਭੰਡਾਲ ਬੇਟ, 14 ਅਪ੍ਰੈਲ (ਜੋਗਿੰਦਰ ਸਿੰਘ ਜਾਤੀਕੇ)- ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਸਭਾ ਸੁਰਖਪੁਰ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 16 ਅਪ੍ਰੈਲ ਨੂੰ ਸਜਾਈ ...

ਪੂਰੀ ਖ਼ਬਰ »

ਮਤਦਾਨ ਸੰਵਿਧਾਨਕ ਅਧਿਕਾਰ ਵਿਸ਼ੇ 'ਤੇ ਸਮਾਗਮ ਅੱਜ

ਕਪੂਰਥਲਾ, 14 ਅਪ੍ਰੈਲ (ਚਾਹਲ)- ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ:) ਕਪੂਰਥਲਾ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਉਤਸਵ ਨੂੰ ਸਮਰਪਿਤ ਮਤਦਾਨ ਸੰਵਿਧਾਨਕ ਅਧਿਕਾਰ ਵਿਸ਼ੇ 'ਤੇ ਸਮਾਗਮ 15 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਕਪੂਰਥਲਾ, 14 ਅਪ੍ਰੈਲ (ਸਡਾਨਾ)- ਐੱਸ.ਟੀ.ਐੱਫ. ਦੇ ਏ.ਐੱਸ.ਆਈ. ਸਲਵੈਸਟਰ ਮਸੀਹ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਐੱਸ.ਟੀ.ਐੱਫ. ਦੀ ਟੀਮ ਨੇ ਗਸ਼ਤ ਦੌਰਾਨ ਕਥਿਤ ਦੋਸ਼ੀ ਦਿਲਪ੍ਰੀਤ ਸਿੰਘ ਵਾਸੀ ਚੂਹੜਵਾਲ ਨੂੰ ਕਾਬੂ ਕਰਕੇ ਉਸ ...

ਪੂਰੀ ਖ਼ਬਰ »

ਕਸਬਾ ਭੁਲੱਥ ਵਿਖੇ ਵੱਖ-ਵੱਖ ਜਗ੍ਹਾ ਤੇ ਵਿਸਾਖੀ ਮਨਾਈ

ਭੁਲੱਥ, 14 ਅਪ੍ਰੈਲ (ਮਨਜੀਤ ਸਿੰਘ ਰਤਨ)- ਕਸਬਾ ਭੁਲੱਥ ਵਿਖੇ ਖ਼ਾਲਸੇ ਦਾ ਸਾਜਣਾ ਦਿਵਸ ਤੇ ਵਿਸਾਖੀ ਸ਼ਰਧਾ ਨਾਲ ਮਨਾਈ ਗਈ | ਗੁਰਦੁਆਰਾ ਸੁਖਸਾਗਰ (ਬੇਰੀਆਂ ਵਾਲਾ) ਭੁਲੱਥ ਵਿਖੇ ਵਿਸਾਖੀ ਬੜੀ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਲੜੀਵਾਰ ਚੱਲ ਰਹੇ ਅਖੰਡ ਪਾਠ ਸਾਹਿਜ ਜੀ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਡਿੰਪਾ ਵਲੋਂ ਪਿੰਡ ਕਬੀਰਪੁਰ ਵਿਖੇ ਚੋਣ ਮੀਟਿੰਗ

ਸੁਲਤਾਨਪੁਰ ਲੋਧੀ, 14 ਅਪ੍ਰੈਲ (ਨਰੇਸ਼ ਹੈਪੀ, ਥਿੰਦ)- ਮੋਦੀ ਸਰਕਾਰ ਦੇ ਪੰਜਾਬ ਨਾਲ ਕੀਤੇ ਜਾ ਰਹੇ ਪੱਖਪਾਤੀ ਰਵੱਈਏ ਤੋਂ ਜਾਪਦਾ ਹੈ ਕਿ 5 ਸਾਲ ਬੀਤ ਜਾਣ 'ਤੇ ਹੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਅੰਮਿ੍ਤਸਰ ਵਾਸੀਆਂ ਵਲੋਂ ਦਿੱਤੇ ਜ਼ਖਮ ਅਜੇ ਸੁੱਕੇ ਨਹੀਂ ਹਨ | ਇਹ ...

ਪੂਰੀ ਖ਼ਬਰ »

ਪਿੰਡ ਹੁਸੈਨਪੁਰ ਦੂਲੋਵਾਲ ਵਿਖੇ ਡਿੰਪਾ ਦੇ ਹੱਕ 'ਚ ਚੋਣ ਮੀਟਿੰਗ

ਤਲਵੰਡੀ ਚੌਧਰੀਆਂ, 14 ਅਪ੍ਰੈਲ (ਪਰਸਨ ਲਾਲ ਭੋਲਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਨੋਟਬੰਦੀ ਨੇ ਦੇਸ਼ ਦੀ ਖ਼ੁਸ਼ਹਾਲੀ ਨੂੰ ਨਹੀਂ ਸਗੋਂ ਕੰਗਾਲੀ ਨੂੰ ਸੱਦਾ ਦਿੱਤਾ | ਮਜ਼ਦੂਰ, ਕਿਸਾਨ, ਛੋਟਾ ਤੇ ਦਰਮਿਆਨਾ ਵਪਾਰੀ ਆਦਿ ਸਭ ਨੂੰ ਰੁਜ਼ਗਾਰ ਤੋਂ ਵਿਹਲੇ ...

ਪੂਰੀ ਖ਼ਬਰ »

ਪਿੰਡ ਪਰਮਜੀਤਪੁਰ ਵਿਖੇ ਜਸਬੀਰ ਸਿੰਘ ਡਿੰਪਾ ਦੇ ਹੱਕ 'ਚ ਚੋਣ ਮੀਟਿੰਗ

ਸੁਲਤਾਨਪੁਰ ਲੋਧੀ, 14 ਅਪ੍ਰੈਲ (ਨਰੇਸ਼ ਹੈਪੀ, ਥਿੰਦ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਸਬੰਧੀ ਪੂਰੀ ਤਰ੍ਹਾਂ ਗੰਭੀਰ ਹਨ ਤੇ ਇਸ ਲਈ ਉਨ੍ਹਾਂ ਖਜਾਨੇ ਦੇ ਮੂੰਹ ਖ਼ੋਲ ਦਿੱਤੇ ਹਨ, ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਵਲੋਂ ਕਾਂਜਲੀ 'ਚ ਚੋਣ ਮੀਟਿੰਗ

ਕਪੂਰਥਲਾ, 14 ਅਪ੍ਰੈਲ (ਚਾਹਲ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ-ਭਾਜਪਾ ਦੀ ਸਾਂਝੇ ਉਮੀਦਵਾਰ ਬੀਬੀ ਜਗੀਰ ਕੌਰ ਵਲੋਂ ਕਪੂਰਥਲਾ ਹਲਕੇ ਅਧੀਨ ਪੈਂਦੇ ਪਿੰਡ ਕਾਂਜਲੀ ਵਿਖੇ ਚੋਣ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ...

ਪੂਰੀ ਖ਼ਬਰ »

ਡਿੰਪਾ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ- ਔਜਲਾ

ਕਪੂਰਥਲਾ, 14 ਅਪ੍ਰੈਲ (ਚਾਹਲ)- ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਅਤੇ ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਜਿੱਤ ਦਰਜ ਕਰੇਗੀ | ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ...

ਪੂਰੀ ਖ਼ਬਰ »

ਚੋਣਾਂ ਉਪਰੰਤ ਦੇਸ਼ 'ਚ ਰਾਹੁਲ ਗਾਂਧੀ ਦੀ ਅਗਵਾਈ 'ਚ ਸਰਕਾਰ ਬਣੇਗੀ- ਜੈਨਪੁਰ

ਸੁਲਤਾਨਪੁਰ ਲੋਧੀ, 14 ਅਪ੍ਰੈਲ (ਨਰੇਸ਼ ਹੈਪੀ)- ਐੱਨ. ਆਰ. ਆਈ. ਕਿਰਪਾਲ ਸਿੰਘ ਜੈਨਪੁਰ ਯੂ. ਏ. ਈ. ਨੇ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ ਵਿਚ ...

ਪੂਰੀ ਖ਼ਬਰ »

ਬੀਬੀ ਖਾਲੜਾ ਦੇ ਹੱਕ 'ਚ ਚੋਣ ਮੀਟਿੰਗਾਂ ਅੱਜ

ਕਪੂਰਥਲਾ, 14 ਅਪ੍ਰੈਲ (ਵਿ. ਪ੍ਰ.)- ਪੰਜਾਬ ਡੈਮੋਕਰੇਟਿਕ ਗੱਠਜੋੜ ਦੀ ਇਕ ਮੀਟਿੰਗ ਕਪੂਰਥਲਾ ਵਿਚ ਹੋਈ, ਜਿਸ ਵਿਚ 15 ਅਪ੍ਰੈਲ ਨੂੰ ਖਡੂਰ ਸਾਹਿਬ ਹਲਕੇ ਤੋਂ ਗੱਠਜੋੜ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਹੋਣ ਵਾਲੀਆਂ ਮੀਟਿੰਗਾਂ ਨੂੰ ਸਫ਼ਲ ਬਣਾਉਣ ...

ਪੂਰੀ ਖ਼ਬਰ »

ਨਿਰਮਲ ਕੁਟੀਆ ਜੌਹਲਾਂ ਵਿਖੇ ਖ਼ਾਲਸਾ ਸਾਜਨਾ ਦਿਵਸ ਅਤੇ ਸੰਗਰਾਂਦ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ

ਚੁੱਗਿਟੀ/ਜੰਡੂ ਸਿੰਘਾ, 14 ਅਪ੍ਰੈਲ(ਨਰਿੰਦਰ ਲਾਗੂ)- ਜਲੰਧਰ ਤੋਂ ਹੁਸ਼ਿਆਰਪੁਰ ਮੁਖ ਸੜਕ ਮਾਰਗ 'ਤੇ ਸਥਿਤ ਗੁਰਦੁਆਰਾ ਸੰਤ ਬਾਬਾ ਬਸੰਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਿਖੇ ਖ਼ਾਲਸਾ ਸਾਜਨਾ ਦਿਵਸ, ਸੰਗਰਾਂਦ ਅਤੇ ਵਿਸਾਖੀ ਦਾ ਤਿਉਹਾਰ ਸਮੂਹ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਸੰਡੇ ਬਾਜ਼ਾਰ ਲੱਗਣ ਕਾਰਨ ਪ੍ਰੇਸ਼ਾਨ ਹੋ ਰਹੇ ਨੇ ਲੋਕ

ਜਲੰਧਰ, 14 ਅਪ੍ਰੈਲ (ਸ਼ਿਵ)- ਪਰਚੀਆਂ ਕੱਟਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਵੀ ਸੰਡੇ ਬਾਜ਼ਾਰ ਤੋਂ ਚੁੱਪੀ ਧਾਰ ਲਈ ਹੈ | ਸੰਡੇ ਬਾਜ਼ਾਰ ਵਿਚ ਫੜੀਆਂ ਇਹ ਕਹਿ ਕੇ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ ਕਿ ਬਾਜ਼ਾਰ ਵਿਚ ਲੋਕਾਂ ਦੇ ਲੰਘਣ ਲਈ ਜਗ੍ਹਾ ਰਹੇਗੀ ਪਰ ਐਤਵਾਰ ਨੂੰ ...

ਪੂਰੀ ਖ਼ਬਰ »

ਧਰੁਵ ਪਾਂਡਵ ਕਿ੍ਕਟ ਟਰਾਫੀ 'ਚ ਮੋਹਾਲੀ ਨੇ 364 ਦੌੜਾਂ ਬਣਾਈਆਂ

ਜਲੰਧਰ, 14 ਅਪ੍ਰੈਲ (ਜਤਿੰਦਰ ਸਾਬੀ) - ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਧਰੁਵ ਪਾਂਡਵ ਕ੍ਰਿਕਟ ਟਰਾਫ਼ੀ ਅੰਡਰ 19 ਸਾਲ ਵਰਗ ਦੇ ਖੇਡੇ ਜਾ ਰਹੇ ਮੈਚ ਵਿਚ ਮੋਹਾਲੀ ਦੀ ਟੀਮ ਨੇ 95 ਓਵਰਾਂ ਦੇ ਵਿਚ 9 ਵਿਕਟਾਂ ਗੁਆ ਕੇ 364 ਦੌੜਾਂ ਬਣਾਈਆਂ ਤੇ ਇਸ ਵਿਚ ਆਂਸ਼ੂਲ ...

ਪੂਰੀ ਖ਼ਬਰ »

ਨਸ਼ਾ ਮੁਕਤੀ ਜਾਗਰੂਕਤਾ ਸੈੱਲ ਸਥਾਪਿਤ ਹੋਣਗੇ ਪੰਜਾਬ ਦੇ ਸਕੂਲਾਂ 'ਚ

ਜਮਸ਼ੇਰ ਖਾਸ, 14 ਅਪ੍ਰੈਲ (ਜਸਬੀਰ ਸਿੰਘ ਸੰਧੂ)-ਵਿਦਿਆਰਥੀਆਂ ਨੂੰ ਨਸ਼ੇ ਵਰਗੇ ਛੇਵੇਂ ਦਰਿਆਂ ਤੋਂ ਪਰ੍ਹੇ ਰੱਖਣ ਲਈ ਪੰਜਾਬ ਦੇ ਸਕੂਲਾਂ ਵਿਚ ਤੁਰੰਤ ਨਸ਼ਾ-ਵਿਰੋਧੀ ਜਾਗਰੂਕਤਾ ਸੈੱਲ ਸਥਾਪਿਤ ਕਰਦੇ ਹੋਏ ਬੱਚਿਆਂ ਨੂੰ ਨਸ਼ਾ-ਮੁਕਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ...

ਪੂਰੀ ਖ਼ਬਰ »

ਖ਼ਾਲਸਾ ਸਾਜਨਾ ਦਿਵਸ ਸਬੰਧੀ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਸਮਾਗਮ ਕਰਵਾਏ

ਕਪੂਰਥਲਾ, 14 ਅਪ੍ਰੈਲ (ਸਡਾਨਾ)- ਖ਼ਾਲਸਾ ਸਾਜਨਾ ਦਿਵਸ ਸਬੰਧੀ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਪੰਥ ਪ੍ਰਸਿੱਧ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਸਟੇਟ ਗੁਰਦੁਆਰਾ ਵਿਖੇ ਹੋਏ ...

ਪੂਰੀ ਖ਼ਬਰ »

ਅਖਿਲ ਭਾਰਤਵਰਸ਼ੀਆ ਜੋਗੀ ਨਾਥ ਸਮਾਜ ਪੰਜਾਬ ਵਲੋਂ ਰਾਜ ਪੱਧਰੀ ਸਮਾਗਮ

ਕਾਲਾ ਸੰਘਿਆਂ, 14 ਅਪ੍ਰੈਲ (ਸੰਘਾ)- ਅਖਿਲ ਭਾਰਤਵਰਸ਼ੀਆ ਜੋਗੀ ਨਾਥ ਸਮਾਜ ਪੰਜਾਬ ਵਲੋਂ ਰਾਜ ਪੱਧਰੀ ਸਨਮਾਨ ਸਮਾਰੋਹ ਜੋਤੀ ਪੈਲੇਸ ਕਾਲਾ ਸੰਘਿਆਂ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਹਰਦੇਵ ਸਿੰਘ ਲਾਡੀ ਵਿਧਾਇਕ ਸ਼ਾਹਕੋਟ ਸ਼ਾਮਿਲ ਹੋਏ | ਇਸ ...

ਪੂਰੀ ਖ਼ਬਰ »

ਪਿੰਡ ਮੰਗੂਪੁਰ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ ਕਰਵਾਇਆ

ਤਲਵੰਡੀ ਚੌਧਰੀਆਂ, 14 ਅਪ੍ਰੈਲ (ਪਰਸਨ ਲਾਲ ਭੋਲਾ)- ਖ਼ਾਲਸਾ ਦੇ ਸਾਜਨਾ ਦਿਵਸ ਸਬੰਧੀ ਪਿੰਡ ਮੰਗੂਪੁਰ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪ੍ਰਸਿੱਧ ਢਾਡੀ ਸਵ. ਅਮਰ ਸਿੰਘ ਸ਼ੌਾਕੀ ਦੇ ਪੋਤਰੇ ਭਾਈ ਧਰਮਵੀਰ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਮਹਿਲ ਜੰਡਿਆਲਾ ਤੋਂ ਸੁਲਤਾਨਪੁਰ ਲੋਧੀ ਤੱਕ ਨਗਰ ਕੀਰਤਨ ਸਜਾਇਆ

ਸੁਲਤਾਨਪੁਰ ਲੋਧੀ, 14 ਅਪ੍ਰੈਲ (ਨਰੇਸ਼ ਹੈਪੀ, ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ 'ਚੋਂ ਹੋਏ ਬਾਬਾ ਮੋਹਰ ਸਿੰਘ ਦੇ ਅਸਥਾਨ ਗੁਰਦੁਆਰਾ ਸਾਹਿਬ ਮਹਿਲ ਜੰਡਿਆਲਾ ਅੰਮਿ੍ਤਸਰ ਤੋਂ ਵਿਸ਼ਾਲ ...

ਪੂਰੀ ਖ਼ਬਰ »

ਦਦਰਾ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਮਨਾਇਆ

ਖਲਵਾੜਾ, 14 ਅਪ੍ਰੈਲ (ਮਨਦੀਪ ਸਿੰਘ ਸੰਧੂ)- ਦਦਰਾ ਜਠੇਰਿਆਂ ਦਾ ਸਾਲਾਨਾ ਵਿਸਾਖੀ ਜੋੜ ਮੇਲਾ ਪਿੰਡ ਢੱਕ ਪੰਡੋਰੀ ਸਥਿਤ ਅਸਥਾਨ 'ਤੇ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰੇ 10 ਵਜੇ ...

ਪੂਰੀ ਖ਼ਬਰ »

ਗੜਸ਼ੰਕਰ-ਅਨੰਦਪੁਰ ਸਾਹਿਬ ਸੜਕ ਦੀ ਮਾੜੀ ਹਾਲਤ ਨਾਲ ਸੰਗਤਾਂ 'ਚ ਮਾਯੂਸੀ

ਖਲਵਾੜਾ, 14 ਅਪ੍ਰੈਲ (ਮਨਦੀਪ ਸਿੰਘ ਸੰਧੂ)- ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਤੱਕ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਨੂੰ ਦੇਖ ਕੇ ਸਿੱਖ ਸੰਗਤਾਂ 'ਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ ਅਤੇ ਸੰਗਤਾਂ 'ਚ ਭਾਰੀ ਰੋਸ ਦੀ ਲਹਿਰ ਹੈ | ਇਸ ਸਬੰਧੀ ਫਗਵਾੜਾ ਹਲਕੇ ਦੇ ਵੱਖ-ਵੱਖ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮਿ੍ਤ ਦੀ ਦਾਤ ਦੇ ਕੇ ਜੀਵਨ ਜੀਊਣ ਦੀ ਜਾਚ ਸਿਖਾਈ- ਜਥੇ. ਜਗਤਾਰ ਸਿੰਘ

ਸੁਲਤਾਨਪੁਰ ਲੋਧੀ, 14 ਅਪ੍ਰੈਲ (ਨਰਿੰਦਰ ਸਿੰਘ ਸੋਨੀਆ)- ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮਿ੍ਤ ਦੀ ਦਾਤ ਦੇ ਕੇ ਗੁਰੂ ਵਾਲੇ ਬਣ ਕੇ ਜੀਵਨ ਜੀਉਣ ਦੀ ਜਾਂਚ ਸਿਖਾਈ | ਇਹ ਸ਼ਬਦ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਹਰਮੰਦਿਰ ...

ਪੂਰੀ ਖ਼ਬਰ »

ਡੇਰਾ ਚਹੇੜੂ ਵਿਖੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ

ਫਗਵਾੜਾ, 14 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)- ਡੇਰਾ ਸੰਤ ਬਾਬਾ ਫੂਲ ਨਾਥ, ਸੰਤ ਬਾਬਾ ਬ੍ਰਹਮ ਨਾਥ ਨਾਨਕ ਨਗਰੀ ਜੀ.ਟੀ. ਰੋਡ ਚਹੇੜੂ ਵਿਖੇ ਵਿਸਾਖ ਮਹੀਨੇ ਦੀ ਸੰਗਰਾਂਦ, ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸ੍ਰੀ ਦੁਰਗਾ ਸਤੂਤੀ ਦੇ ਪਾਠ ਕਰਵਾਏ

ਢਿਲਵਾਂ, 14 ਅਪ੍ਰੈਲ (ਸੁਖੀਜਾ, ਪਲਵਿੰਦਰ)- ਮੰਦਰ ਸੁਧਾਰ ਸਭਾ ਢਿਲਵਾਂ (ਰਜਿ:) ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਇਸ ਸਾਲ ਵੀ ਸ੍ਰੀ ਦੁਰਗਾ ਸਤੂਤੀ ਪਾਠ ਮਾਤਾ ਰਾਣੀ ਮੰਦਰ ਢਿਲਵਾਂ ਵਿਖੇ ਸ਼ਰਧਾਪੂਰਵਕ ਕਰਵਾਏ ਗਏ | ਮੰਦਰ ਸੁਧਾਰ ਸਭਾ ਢਿਲਵਾਂ ...

ਪੂਰੀ ਖ਼ਬਰ »

ਬਾਬਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਮੀਟਿੰਗ

ਖਲਵਾੜਾ, 14 ਅਪ੍ਰੈਲ (ਮਨਦੀਪ ਸਿੰਘ ਸੰਧੂ)- ਗੁਰਦੁਆਰਾ ਸ੍ਰੀ ਹਰਿਗੋਬਿੰਦਗੜ ਸਾਹਿਬ ਭੋਗਪੁਰ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਰਣਜੀਤ ਸਿੰਘ ਦੀ ਸਾਲਾਨਾ ਬਰਸੀ ਜੋ ਕਿ 13 ਮਈ ਨੂੰ ਮਨਾਈ ਜਾ ਰਹੀ ਹੈ, ਸਬੰਧੀ ਜ਼ਰੂਰੀ ਮੀਟਿੰਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਵਿਸਾਖੀ ਦੇ ਪਾਵਨ ਦਿਹਾੜੇ 'ਤੇ ਗੁਰਦੁਆਰਾ ਬੇਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਮਨਾਇਆ

ਸੁਲਤਾਨਪੁਰ ਲੋਧੀ, 14 ਅਪ੍ਰੈਲ (ਹੈਪੀ, ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਵਿਸਾਖੀ ਦੇ ਪਾਵਨ ਦਿਹਾੜੇ 'ਤੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਮੈਨੇਜਰ ਸਤਨਾਮ ਸਿੰਘ ਰਿਆੜ ਦੀ ਦੇਖ ਰੇਖ ਹੇਠ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਗਮਾਂ 'ਚ ਵਧ ਚੜ੍ਹ ਕੇ ਯੋਗਦਾਨ ਪਾਉਣ ਦੀ ਲੋੜ- ਚੀਮਾ

ਸੁਲਤਾਨਪੁਰ ਲੋਧੀ, 14 ਅਪ੍ਰੈਲ (ਨਰੇਸ਼ ਹੈਪੀ, ਥਿੰਦ)- ਸਮੂਹ ਧਾਰਮਿਕ ਸਮਾਗਮ ਸਾਨੂੰ ਮਿਲਜੁਲ ਕੇ ਇਕ ਮੰਚ 'ਤੇ ਆਪਸੀ ਭਾਈਚਾਰੇ ਤੇ ਪਿਆਰ ਨਾਲ ਮਨਾਉਣੇ ਚਾਹੀਦੇ ਹਨ, ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਥਾਨਕ ਮੁਹੱਲਾ ਜੈਨੀਆ ਵਿਖੇ ਖੱਟੀ ਬੇਰੀ ਵਾਲੇ ਬਾਬਾ ਜੀ ...

ਪੂਰੀ ਖ਼ਬਰ »

ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਾਵਰਕਾਮ ਵਲੋਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗ

ਕਪੂਰਥਲਾ, 14 ਅਪ੍ਰੈਲ (ਵਿ. ਪ੍ਰ.)-ਕਣਕ ਦੀ ਕਟਾਈ ਸਮੇਂ ਵਾਪਰਨ ਵਾਲੀਆਂ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਾਵਰਕਾਮ ਦੇ ਸ਼ਹਿਰੀ ਉਪ ਮੰਡਲ ਨੰਬਰ-2 ਤੇ ਸਬ ਅਰਬਨ ਉਪ ਮੰਡਲ ਕਪੂਰਥਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਨਵਾਂ ਪਿੰਡ ਗੇਟ ਵਾਲਾ, ਧਾਲੀਵਾਲ ਦੋਨਾ, ...

ਪੂਰੀ ਖ਼ਬਰ »

ਕਿਸਾਨ ਟਰਾਂਸਫਾਰਮਰਾਂ ਹੇਠੋਂ ਕਣਕ ਦੀ ਕਟਾਈ ਕਰਨ- ਐੱਸ. ਡੀ. ਓ.

ਢਿਲਵਾਂ, 14 ਅਪ੍ਰੈਲ (ਪ੍ਰਵੀਨ ਕੁਮਾਰ)- ਪੰਜਾਬ ਸਟੇਟ ਪਾਵਰਕਾਮ ਉਪ ਮੰਡਲ ਦਫ਼ਤਰ ਢਿਲਵਾਂ ਦੇ ਐੱਸ. ਡੀ. ਓ. ਅਵਤਾਰ ਸਿੰਘ ਨੇ ਕਿਸਾਨਾਂ ਨੂੰ ਕਣਕ ਦੇ ਸੀਜ਼ਨ ਦੌਰਾਨ ਸਾਵਧਾਨੀ ਵਜੋਂ ਟਰਾਂਸਫ਼ਾਰਮਰਾਂ ਦੇ ਹੇਠੋਂ ਕਣਕ ਦੀ ਕਟਾਈ ਕਰਕੇ ਰੱਖਣ ਲਈ ਕਿਹਾ ਹੈ ਤਾਂ ਜੋ ਕੋਈ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ ਵਿਖੇ ਦੀਵਾਨ ਸਜਾਏ

ਕਾਲਾ ਸੰਘਿਆਂ, 14 ਅਪ੍ਰੈਲ (ਸੰਘਾ)- ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਵਿਖੇ ਖ਼ਾਲਸੇ ਦੇ ਸਾਜਨਾ ਦਿਵਸ ਵਿਸਾਖੀ 'ਤੇ ਭਾਰੀ ਰੌਣਕਾਂ ਲੱਗੀਆਂ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ੍ਹ ਭੰਡਾਰ 'ਚ ਵਿਸ਼ਾਲ ਦੀਵਾਨ ਸਜਾਏ ਗਏ, ਜਿਸ ਦੌਰਾਨ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਜਨਮ ਦਿਵਸ ਸਬੰਧੀ ਬਸਪਾ ਦੀ ਜ਼ਿਲ੍ਹਾ ਇਕਾਈ ਨੇ ਕੱਢਿਆ ਜਨ ਚੇਤਨਾ ਮਾਰਚ

ਕਪੂਰਥਲਾ, 14 ਅਪ੍ਰੈਲ (ਸਡਾਨਾ)- ਬਸਪਾ ਦੀ ਜ਼ਿਲ੍ਹਾ ਇਕਾਈ ਵਲੋਂ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ਾਲ ਜਨ ਚੇਤਨਾ ਮੋਟਰਸਾਈਕਲ ਮਾਰਚ ਕੱਢਿਆ ਗਿਆ, ਜੋ ਕਿ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ...

ਪੂਰੀ ਖ਼ਬਰ »

ਡਡਵਿੰਡੀ 'ਚ ਫੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਸ਼ੁਰੂ

ਡਡਵਿੰਡੀ, 14 ਅਪ੍ਰੈਲ (ਬਲਬੀਰ ਸੰਧਾ)- ਸਵ: ਰਾਜਿੰਦਰ ਕੁਮਾਰ ਪੱਪਾ ਦੀ ਯਾਦ 'ਚ ਪਿੰਡ ਡਡਵਿੰਡੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ 6ਵਾਂ ਫੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਧੂਮਧਾਮ ਨਾਲ ਸ਼ੁਰੂ ਹੋ ਗਿਆ | ਗਰਾਮ ਪੰਚਾਇਤ ਡਡਵਿੰਡੀ, ਸਮੂਹ ਨਗਰ ...

ਪੂਰੀ ਖ਼ਬਰ »

ਵਿਸਾਖੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਨਡਾਲਾ, 14 ਅਪੈ੍ਰਲ (ਮਾਨ)- ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਪਿੰਡ ਮਾਡਲ ਟਾਊਨ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਭਾਈ ਜੋਗਿੰਦਰ ਸਿੰਘ ਨੇ ਕੀਰਤਨ ਰਾਹੀਂ ਆਈ ਸੰਗਤ ਨੂੰ ...

ਪੂਰੀ ਖ਼ਬਰ »

ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ

ਭੰਡਾਲ ਬੇਟ, 14 ਅਪ੍ਰੈਲ (ਜੋਗਿੰਦਰ ਸਿੰਘ ਜਾਤੀਕੇ)- ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਪਵਿੱਤਰ ਦਿਹਾੜਾ ਕਸਬਾ ਭੰਡਾਲ ਬੇਟ ਦੇ ਆਸ ਪਾਸ ਦੇ ਪਿੰਡਾਂ ਵਿਚ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਨੇੜਲੇ ਪਿੰਡ ਖੁਖਰੈਣ ਵਿਖੇ ਡੇਰਾ ਭਾਈ ਹਰਜੀ ਸਾਹਿਬ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਡਾ. ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ

ਸੀ.ਪੀ. ਤੇ ਡੀ.ਸੀ. ਵਲੋਂ ਡਾ: ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਜਲੰਧਰ, 14 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਡਾ: ਬੀ ਆਰ ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਵਸ ਮÏਕੇ ...

ਪੂਰੀ ਖ਼ਬਰ »

ਕਿਸਾਨਾਂ ਨੇ ਕਿਹਾ ਰਾਤ ਨੂੰ ਬਿਜਲੀ ਦਿੱਤੀ ਜਾਵੇ ਤਾਂ ਬਚਣਗੀਆਂ ਫਸਲਾਂ

ਜਲੰਧਰ, 14 ਅਪ੍ਰੈਲ (ਸ਼ਿਵ)- ਕਣਕ ਦੀ ਕਟਾਈ ਵੇਲੇ ਅੱਗਾਂ ਤੋਂ ਬਚਾਅ ਲਈ ਪਾਵਰ ਕਾਮ ਦੇ ਚੀਫ਼ ਇੰਜੀਨੀਅਰ ਕੇ. ਪੀ. ਐੱਸ. ਸੇਖੋਂ ਨਾਲ ਹੋਈ ਮੀਟਿੰਗ 'ਚ ਕਿਸਾਨਾਂ ਨੇ ਮੰਗ ਕੀਤੀ ਕਿ ਜੇਕਰ ਪਾਵਰਕਾਮ ਕਟਾਈ ਵੇਲੇ ਦਿਨ ਦੀ ਜਗ੍ਹਾ ਰਾਤ ਨੂੰ ਵੀ ਬਿਜਲੀ ਦਿੰਦਾ ਹੈ ਤਾਂ ਫਸਲਾਂ ...

ਪੂਰੀ ਖ਼ਬਰ »

ਸੈਨਾ ਗੇਟ ਦੇ ਸਾਹਮਣੇ ਬਣੀ ਸੜਕ-ਡਾਇਵਰਟ ਖ਼ਤਮ

ਜਲੰਧਰ ਛਾਉਣੀ, 14 ਅਪ੍ਰੈਲ (ਪਵਨ ਖਰਬੰਦਾ)-ਰਾਮਾ ਮੰਡੀ ਤੋਂ ਪੀ.ਏ.ਪੀ. ਚੌਾਕ ਵੱਲ ਨੂੰ ਆਉਂਦੇ ਹੋਏ ਭੂਰ ਮੰਡੀ ਦੇ ਬਿਲਕੁਲ ਸਾਹਮਣੇ ਸੈਨਾ ਗੈਟ ਦੇ ਬਾਹਰ ਬਣੇ ਹੋਏ ਡਾਇਵਰਟ (ਮੋੜ) ਨੂੰ ਅੱਜ ਫਲਾਈ ਓਵਰ ਬਣਾਉਣ ਵਾਲੀ ਕੰਪਨੀ ਵਲੋਂ ਸਿੱਧਾ ਕਰ ਦਿੱਤਾ ਗਿਆ ਹੈ ਤੇ ਇਸ 'ਤੇ ...

ਪੂਰੀ ਖ਼ਬਰ »

ਡੀ.ਸੀ.ਪੀ. ਵਲੋਂ ਬਿਨਾਂ ਸ਼ਨਾਖਤ ਦੇ ਯਾਤਰੀਆਂ ਨੂੰ ਹੋਟਲ ਅਤੇ ਸਰਾਵਾਂ 'ਚ ਠਹਿਰਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ

ਜਲੰਧਰ, 14 ਅਪੈ੍ਰਲ (ਐੱਮ.ਐੱਸ. ਲੋਹੀਆ) - ਡਿਪਟੀ ਕਮਿਸ਼ਨਰ ਪੁਲਿਸ (ਡੀ.ਸੀ.ਪੀ.) ਜਲੰਧਰ ਪਰਮਬੀਰ ਸਿੰਘ ਪਰਮਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਹੋਟਲ/ਗੈਸਟ ਹਾਊਸ ਤੇ ਸਰਾਵਾਂ ਆਦਿ ਦੇ ਮਾਲਕ/ਪ੍ਰਬੰਧਕ ਕਿਸੇ ਵੀ ਵਿਅਕਤੀ/ਯਾਤਰੀ ਨੂੰ ਉਸ ਦੀ ਸ਼ਨਾਖਤ ਕੀਤੇ ਬਗੈਰ ...

ਪੂਰੀ ਖ਼ਬਰ »

ਰਾਮਾ ਮੰਡੀ ਚੌਕ ਨੇੜੇ ਬੋਤਲਾਂ ਨਾਲ ਭਰਿਆ ਟਰੱਕ ਪਲਟਿਆ

ਜਲੰਧਰ ਛਾਉਣੀ, 14 ਅਪ੍ਰੈਲ (ਪਵਨ ਖਰਬੰਦਾ)- ਰਾਮਾ ਮੰਡੀ ਚੌਾਕ ਨੇੜੇ ਅੱਜ ਸਵੇਰ ਸਮੇਂ ਕੋਲਡ ਡਿ੍ੰਕ ਦੀਆਂ ਬੋਤਲਾਂ ਨਾਲ ਭਰਿਆ ਹੋਇਆ ਇਕ ਟਰੱਕ ਪਲਟ ਗਿਆ ਜਿਸ ਦੌਰਾਨ ਗੱਡੀ ਦਾ ਚਾਲਕ ਮਾਮੂਲੀ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਚਾਲਕ ਹਰੀਸ਼ ਚੰਦ ...

ਪੂਰੀ ਖ਼ਬਰ »

ਵਿਸਾਖੀ ਦਾ ਤਿਉਹਾਰ ਮਨਾਇਆ

ਜਲੰਧਰ ਛਾਉਣੀ, 14 ਅਪ੍ਰੈਲ (ਪਵਨ ਖਰਬੰਦਾ)-ਗੁਰੂ ਅੰਗਦ ਦੇਵ ਪਬਲਿਕ ਸਕੂਲ ਰਾਮਾ ਮੰਡੀ ਵਿਖੇ ਵਿਸਾਖੀ ਦਾ ਤਿਉਹਾਰ ਬੱਚਿਆਂ ਤੇ ਸਟਾਫ਼ ਮੈਂਬਰਾਂ ਵਲੋਂ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਵਿਦਿਆਰਥੀਆਂ ਵਲੋਂ ਭਾਸ਼ਣ, ਗੀਤ, ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX