ਤਾਜਾ ਖ਼ਬਰਾਂ


ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਡੀ.ਐਸ.ਪੀ ਅਤੁਲ ਸੋਨੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ
. . .  3 minutes ago
ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  6 minutes ago
ਨਵੀਂ ਦਿੱਲੀ, 23 ਜਨਵਰੀ - 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਤੋਂ ਪਹਿਲਾ ਅੱਜ ਰਾਜਪੱਥ 'ਤੇ ਫੁੱਲ ਡਰੈੱਸ ਰੀਹਰਸਲ ਕੀਤੀ...
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  28 minutes ago
ਕਰਾਚੀ, 23 ਜਨਵਰੀ - ਇਕ 15 ਸਾਲਾ ਹਿੰਦੂ ਲੜਕੀ ਜਿਸ ਨੂੰ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਮਗਰੋਂ ਮੁਸਲਿਮ ਲੜਕੇ ਨਾਲ ਉਸ ਦਾ ਨਿਕਾਹ ਕੀਤਾ ਗਿਆ ਸੀ। ਇਸ ਮਾਮਲੇ ਵਿਚ ਕੋਰਟ ਦੇ ਆਦੇਸ਼ਾਂ 'ਤੇ ਲੜਕੀ...
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  36 minutes ago
ਐਸ.ਏ.ਐਸ ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ )-ਪੰਜਾਬ ਦੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਅਧਿਆਪਕ ਹੁਣ ਸਾਹਿਤਕ ਸਮਾਗਮ ਵਿਚ ਆਨ ਡਿਊਟੀ ਸ਼ਾਮਲ ਹੋ ਸਕਣਗੇ।। ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ...
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  44 minutes ago
ਚੰਡੀਗੜ੍ਹ, 23 ਜਨਵਰੀ (ਗੁਰਿੰਦਰ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਰਾਜਸਥਾਨ ਤੋਂ ਪਾਣੀ ਦੇ ਬਦਲੇ ਪੈਸੇ ਨਹੀਂ ਲੈ ਸਕਦਾ। ਕਿਉਂਕਿ ਜਦੋਂ ਰਾਜਸਥਾਨ ਦੇ ਨਾਲ ਸਮਝੌਤਾ ਹੋਇਆ ਸੀ ਤਾਂ ਉਸ ਵਕਤ ਇਹ ਫ਼ੈਸਲਾ...
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  about 1 hour ago
ਨਵੀਂ ਦਿੱਲੀ, 23 ਜਨਵਰੀ - ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਤੇ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਜੋ ਅਕਸਰ ਭਾਰਤੀ ਕ੍ਰਿਕਟ ਦੀ ਪ੍ਰਸੰਸਾ ਕਰਦੇ ਹਨ। ਇਸ ਵਿਚਕਾਰ ਉਨ੍ਹਾਂ ਨੇ ਭਾਰਤ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ 'ਤੇ ਜ਼ੋਰਦਾਰ ਤੰਜ ਕੱਸਦੇ ਹੋਏ ਕਿਹਾ ਹੈ ਕਿ ਵਰਿੰਦਰ...
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  1 minute ago
ਬਠਿੰਡਾ, 23 ਜਨਵਰੀ (ਨਾਇਬ ਸਿੱਧੂ) - ਕੇਂਦਰੀ ਜੇਲ੍ਹ ਬਠਿੰਡਾ ਵਿਚ ਕੈਦੀਆਂ ਕੋਲੋਂ ਮੋਬਾਈਲ ਮਿਲਣ ਦਾ ਮਾਮਲਾ ਲਗਾਤਾਰ ਜਾਰੀ ਹੈ। ਜਦ ਤੋਂ ਜੇਲ੍ਹ ਵਿਚ ਸੀ ਆਰ ਪੀ ਐਫ ਤਾਇਨਾਤ ਕੀਤੀ ਗਈ ਹੈ ਤਾਂ ਜੇਲ੍ਹ ਦੇ ਕੈਦੀਆਂ, ਹਵਾਲਾਤੀਆਂ ਕੋਲੋਂ ਲਗਾਤਾਰ ਮੋਬਾਈਲ ਬਰਾਮਦ...
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  about 2 hours ago
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਅਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਇੰਚਾਰਜ ਹਰਬੰਸ ਸਿੰਘ ਮੁਤਾਬਿਕ...
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  about 2 hours ago
ਗੁਹਾਟੀ, 23 ਜਨਵਰੀ - ਅਸਮ ਦੇ ਮੁੱਖ ਮੰਤਰੀ ਸਰਬ ਨੰਦਾ ਸੋਨੋਵਾਲ ਤੇ ਚੋਟੀ ਦੇ ਫ਼ੌਜ ਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੱਜ 644 ਅੱਤਵਾਦੀ ਲੀਡਰਾਂ ਤੇ ਕਾਡਰਾਂ ਵੱਲੋਂ ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦਿੱਤਾ ਗਿਆ। ਇਹ ਅੱਤਵਾਦੀ ਉਲਫਾ ਤੇ ਐਨ...
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  about 3 hours ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਦੀ ਇੱਕ ਵਿਸ਼ੇਸ਼ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਹੋਈ। ਇਸ ਬੈਠਕ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਕਾਲੀ ਦਲ ਸੁਤੰਤਰ...
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  about 3 hours ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)ਆਜ਼ਾਦ ਹਿੰਦ ਫ਼ੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 124ਵਾਂ ਜਨਮ ਦਿਨ ਅੱਜ ਆਜ਼ਾਦ ਹਿੰਦ ਫ਼ੌਜ ਸਕਸੈਸਰਜ਼ ਐਸੋਸੀਏਸ਼ਨ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਐਸੋ: ਦੇ ਪ੍ਰਧਾਨ ਮਨੋਹਰ ਸਿੰਘ ਸੈਣੀ ਦੀ...
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  about 3 hours ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਖਿਲਾਫ਼ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ 'ਚ ਦਰਜ ਮੁਕੱਦਮੇ ਸਬੰਧੀ ਮਾਨਯੋਗ ਹਾਈਕੋਰਟ ਵੱਲੋਂ ਰਵੀਨਾ ਟੰਡਨ...
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  about 3 hours ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿਲੋਂ) - ਸਰਬ ਪਾਰਟੀ ਮੀਟਿੰਗ ਵਿਚ ਬੈਂਸ ਭਰਾਵਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਪੰਜਾਬ ਭਵਨ ਚੰਡੀਗੜ੍ਹ ਵਿਚ ਸਰਬ ਪਾਰਟੀ ਮੀਟਿੰਗ ਚੱਲ ਰਹੀ ਹੈ। ਪੰਜਾਬ ਭਵਨ ਦੇ ਬਾਹਰ ਪੁੱਜੇ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਜਿਸ...
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  about 4 hours ago
ਨਵੀਂ ਦਿੱਲੀ, 23 ਜਨਵਰੀ - ਨਿਰਭੈਆ ਜਬਰ ਜਨਾਹ ਮਾਮਲੇ ਵਿਚ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਅੰਤਿਮ ਇੱਛਾ ਬਾਰੇ ਵਿਚ ਪੁੱਛਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ...
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  about 4 hours ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਹਲਕਾ ਮੁਖੀ ਗੁਰਦੇਵ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਵਿਚ ਨਗਰ ਕੌਂਸਲ ਨਾਭਾ ਦੇ ਖਿਲਾਫ ਇਕ ਵਿਸ਼ਾਲ ਰੋਸ ਧਰਨਾ ਸਥਾਨਕ ਅਲਹੌਰਾਂ ਗੇਟ ਵਿਖੇ ਦਿੱਤਾ ਗਿਆ...
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  about 4 hours ago
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  about 2 hours ago
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  about 4 hours ago
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  about 4 hours ago
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  about 5 hours ago
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  about 5 hours ago
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  about 6 hours ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  about 7 hours ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  1 day ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  1 day ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  1 day ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  1 day ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  1 day ago
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  1 day ago
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  1 day ago
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 day ago
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  1 day ago
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  about 1 hour ago
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  about 1 hour ago
ਗੈਸ ਵੈਲਡਿੰਗ ਦੀ ਟੈਂਕੀ ਫਟਣ ਕਾਰਨ ਧਮਾਕਾ, ਇੱਕ ਜ਼ਖ਼ਮੀ
. . .  about 1 hour ago
ਅਕਾਲੀ ਦਲ ਦੀ ਰੈਲੀ ਨੂੰ ਕੇ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਬੈਠਕ
. . .  about 1 hour ago
ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਨਾਭਾ ਵਿਖੇ ਲਾਇਆ ਧਰਨਾ
. . .  17 minutes ago
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਦੌਰਾ
. . .  29 minutes ago
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  45 minutes ago
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  about 1 hour ago
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਜਾਸਾਂਸੀ ਹਵਾਈ ਅੱਡੇ 'ਤੇ ਸਿਹਤ ਵਿਭਾਗ ਵਲੋਂ ਅਲਰਟ ਜਾਰੀ
. . .  about 1 hour ago
ਨਸ਼ੇ ਦੇ ਓਵਰਡੋਜ਼ ਦਾ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, ਨੌਜਵਾਨ ਦੇ ਦੂਜੇ ਸਾਥੀ ਦੀ ਹਾਲਤ ਗੰਭੀਰ
. . .  about 1 hour ago
ਸ੍ਰੀ ਦਰਬਾਰ ਸਾਹਿਬ ਦੇ ਰਸਤੇ 'ਚ ਲਾਏ ਬੁੱਤਾਂ ਦੇ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਬ-ਕਮੇਟੀ ਗਠਿਤ
. . .  about 1 hour ago
ਅਵੰਤੀਪੋਰਾ 'ਚ ਮੁੜ ਸ਼ੁਰੂ ਹੋਈ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਵੈਸਾਖ ਸੰਮਤ 551

ਪਹਿਲਾ ਸਫ਼ਾ

ਤੇਜ਼ ਤੂਫ਼ਾਨ ਤੇ ਝੱਖੜ ਨੇ ਚਾਰ ਰਾਜਾਂ 'ਚ ਮਚਾਈ ਤਬਾਹੀ-60 ਮੌਤਾਂ

ਰਾਜਸਥਾਨ 'ਚ 25, ਮੱਧ ਪ੍ਰਦੇਸ਼ 'ਚ 22, ਗੁਜਰਾਤ 'ਚ 10 , ਮਹਾਰਾਸ਼ਟਰ 'ਚ 3 ਲੋਕ ਮਰੇ
ਜੈਪੁਰ /ਭੋਪਾਲ /ਅਹਿਮਦਾਬਾਦ, 17 ਅਪ੍ਰੈਲ (ਏਜੰਸੀਆਂ)-ਬੀਤੇ ਦੇਰ ਰਾਤ ਬੇਮੌਸਮੀ ਬਾਰਿਸ਼ ਅਤੇ ਤੂਫ਼ਾਨ ਨੇ ਚਾਰ ਰਾਜਾਂ 'ਚ ਭਾਰੀ ਤਬਾਹੀ ਮਚਾਈ | ਜਿਸ ਕਾਰਨ ਹੁਣ ਤੱਕ ਪ੍ਰਾਪਤ ਸੂਚਨਾ ਅਨੁਸਾਰ 60 ਲੋਕਾਂ ਦੀ ਮੌਤ ਹੋ ਗਈ ਹੈ | ਰਾਜਸਥਾਨ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ | ਇਥੇ ਤੂਫ਼ਾਨ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ | ਮੱਧ ਪ੍ਰਦੇਸ਼ 'ਚ 22 ਲੋਕਾਂ ਦੇ ਮਰਨ ਦੀ ਖ਼ਬਰ ਹੈ | ਇਸੇ ਤਰ੍ਹਾਂ ਗੁਜਰਾਤ 'ਚ 10 ਅਤੇ ਮਹਾਰਾਸ਼ਟਰ 'ਚ 3 ਲੋਕਾਂ ਦੀ ਮੌਤ ਹੋ ਗਈ ਹੈ | ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ 'ਚ ਬੇਮੌਸਮੀ ਬਰਸਾਤ, ਤੂਫ਼ਾਨ ਅਤੇ ਅਸਮਾਨੀ ਬਿਜਲੀ ਪੈਣ ਦੀਆਂ ਘਟਨਾਵਾਂ 'ਚ ਘੱਟ ਤੋਂ ਘੱਟ 60 ਲੋਕਾਂ  ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ | ਬੇਮੌਸਮੀ ਬਰਸਾਤ ਅਤੇ ਤੂਫ਼ਾਨ ਕਾਰਨ ਗੁਜਰਾਤ ਅਤੇ ਰਾਜਸਥਾਨ 'ਚ ਜਾਇਦਾਦ ਅਤੇ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ |
ਮੌਸਮ ਵਿਭਾਗ ਵਲੋਂ ਤੇਜ਼ ਹਨੇਰੀ, ਮੀਂਹ ਅਤੇ ਗੜਿਆਂ ਦੀ ਚਿਤਾਵਨੀ
ਨਵੀਂ ਦਿੱਲੀ, (ਏਜੰਸੀਆਂ)-ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰ ਕੇ ਕਿਹਾ ਹੈ ਕਿ ਉੱਤਰ ਅਤੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ 'ਚ ਭਾਰੀ ਤੂਫ਼ਾਨ, ਮੀਂਹ ਅਤੇ ਗੜੇ ਪੈ ਸਕਦੇ ਹਨ | ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਸਮੇਤ ਪੰਜਾਬ, ਉੱਤਰਾਖੰਡ ਅਤੇ ਬਿਹਾਰ ਲਈ 'ਅੰਬਰ' ਰੰਗ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ | 'ਅੰਬਰ' ਰੰਗ ਦੀ ਚਿਤਾਵਨੀ ਦਾ ਮਤਲਬ ਹੈ ਕਿ ਸਰਕਾਰ ਨੂੰ ਸੰਕਟ ਨਾਲ ਨਿਪਟਣ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ | ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਬਿਹਾਰ ਅਤੇ ਪੱਛਮੀ ਬੰਗਾਲ 'ਚ ਗੰਗਾ ਨਦੀ ਨਾਲ ਲਗਦੇ ਇਲਾਕਿਆਂ 'ਚ ਕਿਤੇ-ਕਿਤੇ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਨਾਲ ਮੀਂਹ ਅਤੇ ਗੜੇ ਪੈ ਸਕਦੇ ਹਨ | ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਹਲਚਲ ਕਾਰਨ ਹਨੇਰੀ, ਬਾਰਿਸ਼ ਅਤੇ ਬਿਜਲੀ ਡਿਗਣ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ |

ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ, ਮੌਸਮ ਬੇਈਮਾਨ ਹੋ ਗਿਆ...

ਪੰਜਾਬ 'ਚ ਤੇਜ਼ ਹਵਾਵਾਂ ਤੇ ਮੀਂਹ ਨਾਲ ਕਣਕ ਦਾ ਭਾਰੀ ਨੁਕਸਾਨ ਕਈ ਥਾੲੀਂ ਗੜੇਮਾਰੀ
ਚੰਡੀਗੜ੍ਹ, 17 ਅਪ੍ਰੈਲ (ਯੂ.ਐਨ.ਆਈ.)-ਪਿਛਲੇ 24 ਘੰਟਿਆਂ 'ਚ ਉੱਤਰ ਭਾਰਤ 'ਚ ਤੇਜ਼ ਹਵਾਵਾਂ ਦੇ ਨਾਲ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਤਾਪਮਾਨ 'ਚ ਗਿਰਾਵਟ ਆਉਣ ਨਾਲ ਮੌਸਮ ਤਾਂ ਸੁਹਾਵਣਾ ਹੋ ਗਿਆ ਹੈ ਪਰ ਕਣਕ ਦੀ ਪੱਕੀ ਫ਼ਸਲ ਜ਼ਮੀਨ 'ਤੇ ਵਿਛ ਗਈ ਹੈ ਅਤੇ ਇਸ ਦਾ ਭਾਰੀ ਨੁਕਸਾਨ ਹੋਇਆ ਹੈ | ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਸਾਰੇ ਪਾਸੇ ਮੌਸਮ ਦਾ ਅਜਿਹਾ ਹੀ ਹਾਲ ਹੈ | ਹਿਮਾਚਲ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਦੇ ਨਾਲ ਹੀ ਗੜੇ ਵੀ ਪਏ ਹਨ | ਇਸ ਨਾਲ ਕਣਕ ਦੀ ਫ਼ਸਲ, ਅੰਬ ਅਤੇ ਹੋਰ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ | ਅੱਜ ਸਵੇਰ ਤੋਂ ਹੀ ਸੂਬੇ ਭਰ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ | ਜਿਸ ਕਾਰਨ ਪਹਾੜਾਂ 'ਤੇ ਜਾਂਦੀ-ਜਾਂਦੀ ਠੰਢ ਵਾਪਸ ਪਰਤ ਆਈ ਹੈ | ਮਨਾਲੀ ਅਤੇ ਹੋਰ ਉਚਾਈ ਵਾਲੇ ਸਥਾਨਾਂ 'ਤੇ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ |
ਰੋਹਤਾਂਗ 'ਤੇ ਹਲਕੀ ਬਰਫ਼ਬਾਰੀ ਹੋਈ ਹੈ | ਪੰਜਾਬ 'ਚ ਪਿਛਲੇ 24 ਘੰਟਿਆਂ 'ਚ ਤੇਜ਼ ਹਵਾ ਤੇ ਨਾਲ ਬਾਰਿਸ਼ ਹੋਈ | ਜਿਸ ਕਾਰਨ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ | ਤੇਜ਼ ਹਵਾਵਾਂ ਕਾਰਨ ਅੰਬਾਂ ਅਤੇ ਲੀਚੀਆਂ ਦਾ ਕੋਰ ਝੜ ਗਿਆ ਹੈ | ਕਿਸਾਨਾਂ ਦੀ ਪ੍ਰੇਸ਼ਾਨੀ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀ | ਪਿਛਲੇ ਮਹੀਨੇ ਵੀ ਕਈ ਵਾਰ ਬਾਰਿਸ਼ ਹੋਈ ਸੀ | ਕਿਸਾਨਾਂ ਨੂੰ ਤਾਂ ਅਜੇ ਪਿਛਲਾ ਮੁਆਵਜ਼ਾ ਵੀ ਅਜੇ ਤੱਕ ਨਹੀਂ ਮਿਲਿਆ ਹੈ ਕਿ ਹੁਣ ਫਿਰ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ | ਚੰਡੀਗੜ੍ਹ 'ਚ ਅੱਜ ਦੁਪਹਿਰ ਹਲਕੀ ਬੂੰਦਾਂਬਾਦੀ ਹੋਈ | ਸ਼ਹਿਰ 'ਚ 3 ਮਿਲੀਮੀਟਰ, ਅੰਬਾਲਾ 'ਚ ਇਕ ਮਿਲੀਮੀਟਰ, ਹਿਸਾਰ 'ਚ ਇਕ ਮਿਲੀਮੀਟਰ, ਕਰਨਾਲ 'ਚ ਇਕ ਮਿਲੀਮੀਟਰ ਅਤੇ ਸਿਰਸਾ 'ਚ 2 ਮਿਲੀਮੀਟਰ ਬਾਰਿਸ਼ ਹੋਈ | ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ 'ਚ 14 ਮਿਲੀਮੀਟਰ, ਪਠਾਨਕੋਟ 'ਚ 9 ਮਿਲੀਮੀਟਰ, ਅੰਮਿ੍ਤਸਰ 'ਚ 2 ਮਿਲੀਮੀਟਰ, ਆਦਮਪੁਰ 'ਚ 3 ਮਿਲੀਮੀਟਰ, ਹਲਵਾਰਾ 'ਚ 2 ਮਿਲੀਮੀਟਰ, ਬਠਿੰਡਾ 'ਚ 27 ਮਿਲੀਮੀਟਰ ਅਤੇ ਗੁਰਦਾਸਪੁਰ 'ਚ 2 ਮਿਲੀਮੀਟਰ ਬਾਰਿਸ਼ ਹੋਈ ਹੈ |
ਤੇਜ਼ ਹਨੇਰੀ ਤੇ ਬਾਰਿਸ਼
ਫ਼ਰੀਦਕੋਟ-ਕੋਟਕਪੂਰਾ ਤੋਂ ਹਰਮਿੰਦਰ ਸਿੰਘ ਮਿੰਦਾ ਤੇ ਮੇਘਰਾਜ : ਫ਼ਰੀਦਕੋਟ ਦੇ ਸਾਦਿਕ ਰੋਡ 'ਤੇ ਸਥਿਤ ਵੋਹਰਾ ਸੋਲਵੈਕਸ ਪ੍ਰਾਈਵੇਟ ਲਿਮਟਿਡ ਦੇ ਪਲਾਂਟ 'ਚ ਪਿਛਲੀ ਰਾਤ ਆਈ ਤੇਜ਼ ਹਨੇਰੀ ਅਤੇ ਬਾਰਿਸ਼ ਨੇ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਇਆ | ਇਸ ਤੇਜ਼ ਹਨੇਰੀ 'ਚ ਵੋਹਰਾ ਸੋਲਵੈਕਸ ਪਲਾਂਟ ਦੇ ਬਾਇਲਰ ਦੀ ਚਿਮਨੀ ਡਿੱਗ ਪਈ ਅਤੇ ਛੱਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ | ਇਸ ਤਰ੍ਹਾਂ ਸੋਲਵੈਕਸ ਪਲਾਂਟ ਦੀ ਕਰੀਬ 100 ਫ਼ੁੱਟ ਦੀਵਾਰ ਵੀ ਡਿੱਗ ਪਈ |
2 ਘੰਟੇ ਪਏ ਗੜੇ
ਜੈਤੋ ਤੋਂ ਗੁਰਚਰਨ ਸਿੰਘ ਗਾਬੜੀਆ: ਅੱਜ ਕਰੀਬ 2 ਘੰਟੇ ਲਗਾਤਾਰ ਪਏ ਗੜਿਆਂ ਦੇ ਨਾਲ ਤੇਜ਼ ਮੀਂਹ ਆਉਣ ਕਰ ਕੇ ਕਿਸਾਨਾਂ ਦੇ ਚਿਹਰੇ ਮੁਰਝਾਏੇ ਗਏ ਹਨ ਅਤੇ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਦਾ ਜ਼ਮੀਨ 'ਤੇ ਡਿੱਗਣ ਕਰਕੇ ਝਾੜ 'ਤੇ ਅਸਰ ਜ਼ਰੂਰ ਪਵੇਗਾ | ਉਥੇ ਹੀ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਕਾਰਨ ਕਿਸਾਨ ਹੋਰ ਵੀ ਆਰਥਿਕ ਬੋਝ ਥੱਲੇ ਆਉਣਗੇ |
ਵਾਢੀ ਪੱਛੜੀ
ਹੁਸ਼ਿਆਰਪੁਰ ਤੋਂ ਬਲਜਿੰਦਰਪਾਲ ਸਿੰਘ ਤੇ ਹਰਪ੍ਰੀਤ ਕੌਰ: ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ 'ਚ ਪਿਛਲੇ ਕਰੀਬ 24 ਘੰਟਿਆਂ ਤੋਂ ਪੈ ਰਹੇ ਹਲਕੇ ਤੋਂ ਦਰਮਿਆਨੇ ਮੀਂਹ ਕਾਰਨ ਜਿਥੇ ਮੌਸਮ 'ਚ ਨਮੀ ਆਉਣ ਕਾਰਨ ਕਣਕ ਦੀ ਵਾਢੀ ਪੱਛੜ ਗਈ ਹੈ, ਉੱਥੇ ਮੀਂਹ ਦੇ ਨਾਲ-ਨਾਲ ਕਈ ਇਲਾਕਿਆਂ 'ਚ ਹੋਈ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਵੀ ਹੋਇਆ ਹੈ | ਕਿਸਾਨਾਂ ਨੇ ਨੁਕਸਾਨੀ ਕਣਕ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਸਰਕਾਰ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |
ਢੁਕਵਾਂ ਮੁਆਵਜ਼ਾ ਦਿੱਤਾ ਜਾਵੇ
ਨੰਗਲ ਤੋਂ ਗੁਰਪ੍ਰੀਤ ਸਿੰਘ ਗਰੇਵਾਲ : ਬੇਮੌਸਮੇ ਮੀਂਹ ਅਤੇ ਹਨੇਰੀ ਕਾਰਨ ਕਣਕ ਦੀ ਸੋਨੇ ਰੰਗੀ ਫ਼ਸਲ ਮਿੱਟੀ ਹੋ ਗਈ ਹੈ | ਤਲਵਾੜਾ, ਦੇਬੇਟਾ, ਹੰਬੇਵਾਲ, ਨਿੱਕੂ ਨੰਗਲ, ਰਾਏਪੁਰ, ਪੱਟੀ, ਬ੍ਰਹਮਪੁਰ, ਬੰਦਲੈਹੜੀ, ਭਨੂਪਲੀ ਆਦਿ ਪਿੰਡਾਂ 'ਚ ਮੀਂਹ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ | ਪਿੰਡ ਨੰਗਲੀ 'ਚ ਮੀਂਹ ਹਨੇਰੀ ਨੇ ਕਣਕ ਮੁੜ ਕੇ ਮਿੱਟੀ ਕਰ ਦਿੱਤੀ ਹੈ | ਪੀਤਾਂਬਰ ਨੱਡਾ, ਕਮਲੇਸ਼ ਨੱਡਾ, ਰਿਸ਼ਵ ਨੱਡਾ, ਜਗਮੋਹਨ ਨੱਡਾ, ਹਰਵਿੰਦਰ ਸਿੰਘ ਢਾਹੇ, ਹਰਦਿਆਲ ਸਿੰਘ, ਕਾਮਰੇਡ ਸੁਰਜੀਤ ਸਿੰਘ ਢੇਰ ਆਦਿ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ |
ਮੰਡੀਆਂ 'ਚ ਭਿੱਜੀ ਕਣਕ
ਸੀਤੋ ਗੁੰਨੋ (ਅਬੋਹਰ) ਤੋਂ ਜਸਮੇਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਭਿੰਦਾ : ਅਬੋਹਰ ਦੇ ਸੀਤੋ ਗੁੰਨੋ ਖੇਤਰ ਦੇ ਪਿੰਡਾਂ 'ਚ ਜਿੱਥੇ ਪਿਛਲੇ ਦਿਨੀਂ ਆਏ ਤੇਜ਼ ਤੂਫ਼ਾਨ ਅਤੇ ਤੇਜ਼ ਹਨੇਰੀ ਕਾਰਨ ਕਣਕ ਦੀ ਫ਼ਸਲ ਡਿਗਣ ਨਾਲ ਖ਼ਰਾਬ ਹੋ ਗਈ ਸੀ ਉੱਥੇ ਇਸ ਖੇਤਰ ਦੀਆਂ ਮੰਡੀਆਂ 'ਚ ਪੁੱਜੀ ਕਿਸਾਨਾਂ ਦੀ ਕਣਕ ਦੀ ਫ਼ਸਲ ਮੀਂਹ ਨਾਲ ਖ਼ਰਾਬ ਹੋ ਰਹੀ ਹੈ | ਜਾਣਕਾਰੀ ਅਨੁਸਾਰ ਸੀਤੋ ਗੁੰਨੋ ਖੇਤਰ ਦੇ ਪਿੰਡਾਂ ਵਿਚ ਪਿਛਲੇ ਦੋ ਦਿਨਾਂ ਤੋਂ ਕੁਦਰਤ ਦਾ ਕਹਿਰ ਜਾਰੀ ਹੈ | ਤੇਜ਼ ਹਨੇਰੀ ਅਤੇ ਤੂਫ਼ਾਨ ਨਾਲ ਕਿਸਾਨਾਂ ਦੀ ਕਣਕ ਦੀ ਫ਼ਸਲ ਡਿਗਣ ਕਾਰਨ ਉਸ ਦੇ ਝਾੜ 'ਤੇ ਮਾੜਾ ਅਸਰ ਪਿਆ ਹੈ |
ਸੋਨੇ ਰੰਗੀ ਕਣਕ ਵਿਛੀ
ਮੁੱਲਾਂਪੁਰ ਦਾਖਾ ਤੋਂ ਨਿਰਮਲ ਸਿੰਘ ਧਾਲੀਵਾਲ : ਕਿਸਾਨਾਂ ਦੇ ਖੇਤਾਂ 'ਚ ਖੜ੍ਹੀ ਸੋਨੇ ਰੰਗੀ ਕਣਕ ਹਨੇਰੀ ਤੇ ਤੇਜ਼ ਮੀਂਹ ਨੇ ਵਿਛਾ ਕੇ ਰੱਖ ਦਿੱਤੀ | ਕੁਝ ਥਾਵਾਂ 'ਤੇ ਗੜੇਮਾਰੀ ਹੋਣ ਕਰਕੇ ਜੱਟ ਖੇਤ ਦੇ ਬੰਨ੍ਹੇ 'ਤੇ ਖੜ੍ਹਾ ਹੱਥ ਮਲ ਰਿਹਾ |
ਚਿਹਰੇ ਮੁਰਝਾਏ
ਸਿੱਧਵਾਂ ਬੇਟ ਤੋਂ ਜਸਵੰਤ ਸਿੰਘ ਸਲੇਮਪੁਰੀ : ਪੂਰੇ ਬੇਟ ਇਲਾਕੇ 'ਚ ਤੇਜ਼ ਮੀਂਹ ਤੇ ਝੱਖੜ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹਾੜੀ ਦੀ ਮੁੱਖ ਫ਼ਸਲ ਕਣਕ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ | ਜਿਸ ਨਾਲ ਕਿਰਸਾਨੀ ਦੇ ਚਿਹਰੇ ਮੁਰਝਾਏ ਵਿਖਾਈ ਦੇ ਰਹੇ ਹਨ | ਕਿਸਾਨਾਂ ਨੇ ਸੂਬੇ ਦੀ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਮਾਲ ਵਿਭਾਗ ਤੋਂ ਗਿਰਦਾਵਰੀ ਕਰਵਾਈ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ |
ਫ਼ਸਲਾਂ ਦਾ ਪੂਰਾ ਮੁਆਵਜ਼ਾ ਦੇਵੇ ਸਰਕਾਰ-'ਆਪ'
ਚੰਡੀਗੜ੍ਹ, 17 ਅਪ੍ਰੈਲ (ਅਜੀਤ ਬਿਊਰੋ)-ਬੇਮੌਸਮੀ ਬਾਰਿਸ਼, ਝੱਖੜ ਅਤੇ ਗੜੇਮਾਰੀ ਕਾਰਨ ਕਣਕ ਦੀ ਤਿਆਰ ਖੜ੍ਹੀ ਫ਼ਸਲ ਸਮੇਤ ਹੋਰ ਫ਼ਸਲਾਂ ਅਤੇ ਬਾਗ਼ਾਂ ਦੇ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਆਮ ਆਦਮੀ ਪਾਰਟੀ (ਆਪ) ਨੇ ਕੈਪਟਨ ਸਰਕਾਰ ਤੋਂ ਤੁਰੰਤ ਵਿਸ਼ੇਸ਼ ਗਿਰਦਾਵਰੀ ਅਤੇ 100 ਫ਼ੀਸਦੀ ਮੁਆਵਜ਼ੇ ਦੀ ਮੰਗ ਕੀਤੀ ਹੈ | 'ਆਪ' ਵਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾਕਿ ਇਸ ਕੁਦਰਤੀ ਆਫ਼ਤ ਨੇ ਪੰਜਾਬ 'ਚ ਫ਼ਸਲਾਂ ਦੀ ਭਾਰੀ ਤਬਾਹੀ ਕੀਤੀ ਹੈ |
ਕਿਸਾਨਾਂ ਨੂੰ 15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ ਕੈਪਟਨ-ਬਾਦਲ
ਚੰਡੀਗੜ੍ਹ, 17 ਅਪ੍ਰੈਲ (ਅਜੀਤ ਬਿਊਰੋ)-ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਅਪੀਲ ਕੀਤੀ ਹੈ ਕਿ ਉਹ ਬੇਮੌਸਮੀ ਬਰਸਾਤ ਤੇ ਝੱਖੜ ਨਾਲ ਹੋਏ ਕਿਸਾਨਾਂ ਦੇ ਫ਼ਸਲੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ | ਬਿਆਨ ਜਾਰੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਕੰਮਲ ਕਰਜ਼ਾ ਮੁਆਫ਼ੀ 'ਤੇ ਕੀਤੇ ਵਿਸ਼ਵਾਸਘਾਤ ਮਗਰੋਂ ਸੂਬੇ ਦੇ ਕਿਸਾਨ ਪਹਿਲਾਂ ਹੀ ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ | ਸੰਕਟ ਮਾਰੇ ਕਿਸਾਨਾਂ ਲਈ ਤੁਰੰਤ ਅੰਤਿ੍ਮ ਰਾਹਤ ਅਤੇ ਢੁਕਵੇਂ ਮੁਆਵਜ਼ੇ ਦੀ ਮੰਗ ਕਰਦਿਆਂ ਸ. ਬਾਦਲ ਨੇ ਕਿਹਾ ਕਿ ਤਾਜ਼ਾ ਹਾਲਾਤ ਨੰੂ ਵੇਖਦੇ ਹੋਏ ਹਰ ਕਿਸਾਨ ਨੰੂ ਘੱਟੋ-ਘੱਟ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ |

ਦੂਜੇ ਪੜਾਅ ਤਹਿਤ 95 ਸੀਟਾਂ ਲਈ ਵੋਟਾਂ ਅੱਜ

ਨਵੀਂ ਦਿੱਲੀ, 17 ਅਪ੍ਰੈਲ (ਏਜੰਸੀ)-ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 18 ਅਪ੍ਰੈਲ ਨੂੰ ਵੋਟਾਂ ਪੈ ਰਹੀਆਂ ਹਨ | 18 ਅਪ੍ਰੈਲ ਨੂੰ 12 ਸੂਬਿਆਂ ਦੀਆਂ 95 ਸੀਟਾਂ 'ਤੇ ਵੋਟਾਂ ਪੈਣਗੀਆਂ | ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਕੱਲ੍ਹ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ | ਇਨ੍ਹਾਂ ਸੀਟਾਂ 'ਤੇ ਵੱਖ-ਵੱਖ ਪਾਰਟੀਆਂ ਦੇ 1644 ਉਮੀਦਵਾਰ ਚੋਣ ਮੈਦਾਨ 'ਚ ਹਨ | ਇਸ ਪੜਾਅ 'ਚ ਚੋਣ ਲੜਨ ਵਾਲੇ 27 ਫ਼ੀਸਦੀ ਉਮੀਦਵਾਰ ਕਰੋੜਪਤੀ ਹਨ ਹਾਲਾਂਕਿ 16 ਫ਼ੀਸਦੀ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਦੇ ਕੋਲ ਕੋਈ ਵੀ ਸੰਪਤੀ ਨਹੀਂ ਹੈ | ਏ. ਡੀ. ਆਰ. ਦੀ ਰਿਪੋਰਟ 'ਚ 54 ਉਮੀਦਵਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ | ਦੂਸਰੇ ਗੇੜ 'ਚ ਤਾਮਿਲਨਾਡੂ 'ਚ 38, ਕਰਨਾਟਕ 'ਚ 14, ਮਹਾਰਾਸ਼ਟਰ 'ਚ 10, ਉੱਤਰ ਪ੍ਰਦੇਸ਼ 'ਚ 8 ਦੇ ਨਾਲ ਹੀ ਆਸਾਮ, ਬਿਹਾਰ ਅਤੇ ਓਡੀਸ਼ਾ 'ਚ 5-5 ਅਤੇ ਪੱਛਮੀ ਬੰਗਾਲ 'ਚ 3 ਅਤੇ ਜੰਮੂ-ਕਸ਼ਮੀਰ 'ਚ 2 ਸੀਟਾਂ 'ਤੇ ਵੋਟਾਂ ਪਵਾਈਆਂ ਜਾਣਗੀਆਂ | ਇਸ ਦੇ ਨਾਲ ਹੀ ਮਣੀਪੁਰ ਅਤੇ ਪੁਡੂਚੇਰੀ 'ਚ ਇਕ ਸੀਟ ਲਈ ਵੋਟਾਂ ਹੋਣਗੀਆਂ | ਇਸ ਤੋਂ ਇਲਾਵਾ ਓਡੀਸ਼ਾ ਦੇ 35 ਵਿਧਾਨ ਸਭਾ ਖੇਤਰਾਂ 'ਚ ਵੀ ਵੋਟਾਂ ਹੋਣਗੀਆਂ | ਦੂਸਰੇ ਗੇੜ ਦੀਆਂ ਚੋਣਾਂ ਕਈ ਸਿਆਸੀ ਦਿਗਜ਼ਾਂ ਦਾ ਭਵਿੱਖ ਤੈਅ ਕਰਨਗੀਆਂ | ਇਨ੍ਹਾਂ 'ਚ ਮûਰਾ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ, ਫ਼ਤਿਹਪੁਰ ਸੀਕਰੀ ਤੋਂ ਕਾਂਗਰਸੀ ਉਮੀਦਵਾਰ ਰਾਜ ਬੱਬਰ, ਆਗਰਾ ਤੋਂ ਪ੍ਰਦੇਸ਼ ਦੇ ਕੈਬਨਿਟ ਮੰਤਰੀ ਐਸ. ਪੀ. ਸਿੰਘ ਬਘੇਲ ਅਤੇ ਹਾਥਰਸ ਤੋਂ ਸਾਬਕਾ ਕੇਂਦਰੀ ਮੰਤਰੀ ਰਾਮਜੀ ਲਾਲ ਸੁਮਨ ਪ੍ਰਮੁੱਖ ਹਨ |
ਸ੍ਰੀਨਗਰ ਤੇ ਊਧਮਪੁਰ 'ਚ 25 ਉਮੀਦਵਾਰ ਮੈਦਾਨ 'ਚ

ਸ੍ਰੀਨਗਰ, (ਮਨਜੀਤ ਸਿੰਘ)- ਸ੍ਰੀਨਗਰ, ਬਡਗਾਮ ਤੇ ਗਾਂਦਰਬਲ ਜ਼ਿਲਿ੍ਹਆਂ ਤੱਕ ਫੈਲੀ ਸ੍ਰੀਨਗਰ ਲੋਕ ਸਭਾ ਸੀਟ ਤੇ ਊਧਮਪੁਰ ਲਈ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਪੁਲਿਸ ਤੇ ਫੌਜ ਅਲਰਟ 'ਤੇ ਹਨ ਅਤੇ ਕਈ ਵੱਖਵਾਦੀ ਆਗੂਆਂ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ | ਸ੍ਰੀਨਗਰ ਲੋਕ ਸਭਾ ਹਲਕੇ 'ਚ 12 ਜਦਕਿ ਊਧਮਪੁਰ ਤੋਂ 13 ਉਮੀਦਵਾਰ ਚੋਣ ਮੈਦਾਨ 'ਚ ਹਨ | ਸ੍ਰੀਨਗਰ ਲੋਕ ਸਭਾ ਸੀਟ 'ਤੇ ਪ੍ਰਮੁੱਖ ਮੁਕਾਬਲਾ ਨੈਸ਼ਨਲ ਕਾਂਨਫਰੰਸ ਦੇ ਸਰਪ੍ਰਸਤ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਫਰੂਕ ਅਬਦੁੱਲਾ ਅਤੇ ਪੀਪਲਜ਼ ਕਾਂਨਫਰੰਸ ਦੇੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਇਰਫਾਨ ਅੰਸਾਰੀ ਦਰਮਿਆਨ ਹੈ ਜਦਕਿ ਊਧਮਪੁਰ 'ਚ ਜਤਿੰਦਰ ਸਿੰਘ (ਭਾਜਪਾ), ਵਿਕਰਮ ਦਿੱਤਿਆ ਸਿੰਘ (ਕਾਂਗਰਸ), ਡੋਗਰਾ ਸਵਾਭਿਮਾਨ ਮੰਚ ਦੇ ਚੌਧਰੀ ਲਾਲ ਸਿੰਘ ਅਤੇ ਪੈਥਰਸ ਪਾਰਟੀ ਦੇ ਚੇਅਰਮੈਨ ਹਰਸ਼ਦੇਵ ਸਿੰਘ ਵਿਚਾਲੇ ਸਖ਼ਤ ਟੱਕਰ ਹੈ |

ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ

ਮੁੰਬਈ, 17 ਅਪ੍ਰੈਲ (ਏਜੰਸੀ)-ਕਰਜ਼ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਨੇ ਅੱਜ ਬੁੱਧਵਾਰ ਰਾਤ ਤੋਂ ਆਪਣੀਆਂ ਸਾਰੀਆਂ ਉਡਾਣਾਂ ਅਸਥਾਈ ਤੌਰ 'ਤੇ ਬੰਦ ਕਰਨ ਦਾ ਫ਼ੈਸਲਾ ਲਿਆ ਹੈ | ਉਸ ਨੇ ਦੱਸਿਆ ਕਿ ਅੱਜ (ਬੁੱਧਵਾਰ) ਹੀ ਅੱਧੀ ਰਾਤ ਤੋਂ ਅੰਮਿ੍ਤਸਰ ਤੋਂ ਨਵੀਂ ਦਿੱਲੀ ਉਸ ਦੀ ਆਖਰੀ ਉਡਾਣ ਹੋਵੇਗੀ | ਏਅਰਲਾਈਨਜ਼ ਨੇ ਇਹ ਫ਼ੈਸਲਾ ਇਸ ਲਈ ਲਿਆ ਕਿਉਂਕਿ ਸੰਕਟ ਤੋਂ ਉਭਰਨ ਤੇ ਆਪ੍ਰੇਸ਼ਨ ਜਾਰੀ ਰੱਖਣ ਲਈ ਉਸ ਨੂੰ 400 ਕਰੋੜ ਰੁਪਏ ਦੀ ਐਮਰਜੈਂਸੀ ਫ਼ੰਡਿੰਗ ਨਹੀਂ ਮਿਲ ਸਕੀ | ਸੀ.ਈ.ਓ. ਵਿਜੇ ਦੂਬੇ ਨੇ ਆਪ੍ਰੇਸ਼ਨ ਜਾਰੀ ਰੱਖਣ ਲਈ ਐਸ.ਬੀ.ਆਈ. ਤੋਂ ਤੁਰੰਤ 400 ਕਰੋੜ ਰੁਪਏ ਦੇਣ ਦੀ ਅਪੀਲ ਕੀਤੀ ਸੀ | ਮੰਗਲਵਾਰ ਨੂੰ ਕੰਪਨੀ ਦੇ ਸਿਰਫ਼ 5 ਜਹਾਜ਼ਾਂ ਨੇ ਉਡਾਣ ਭਰੀ ਸੀ ਅਤੇ ਇਸੇ ਦਿਨ ਸਵੇਰੇ ਜੈੱਟ ਦੀ ਬੋਰਡ ਦੀ ਤਿੰਨ ਘੰਟੇ ਬੈਠਕ ਚੱਲੀ ਸੀ | ਬੈਂਕਾਂ ਤੋਂ ਮਦਦ ਨਾ ਮਿਲਣ ਕਾਰਨ ਮੈਨੇਜਮੈਂਟ ਨੇ ਬੋਰਡ ਸਾਹਮਣੇ ਕੁਝ ਦਿਨ ਲਈ ਆਪ੍ਰੇਸ਼ਨ ਪੂਰੀ ਤਰ੍ਹਾਂ ਬੰਦ ਰੱਖਣ ਦਾ ਪ੍ਰਸਤਾਵ ਰੱਖਿਆ ਸੀ | ਇਕ ਸੂਤਰ ਨੇ ਦੱਸਿਆ ਕਿ ਜੈੱਟ ਦਾ ਸੰਕਟ ਵੱਧਣ ਬਾਅਦ 400 ਪਾਇਲਟ ਨੌਕਰੀ ਛੱਡ ਚੁੱਕੇ ਹਨ ਤੇ ਹੁਣ 1300 ਪਾਇਲਟ ਰਹਿ ਗਏ ਹਨ |

ਸਾਊਦੀ ਅਰਬ 'ਚ ਦੋਸਤ ਦੀ ਹੱਤਿਆ ਕਰਨ ਵਾਲੇ ਦੋ ਪੰਜਾਬੀਆਂ ਦੇ ਸਿਰ ਕਲਮ

• ਇਕ ਹੁਸ਼ਿਆਰਪੁਰ ਅਤੇ ਇਕ ਲੁਧਿਆਣਾ ਨਾਲ ਸਬੰਧਿਤ
• ਭਾਰਤੀ ਦੂਤਘਰ ਨੂੰ ਜਾਣਕਾਰੀ ਤੋਂ ਬਿਨਾਂ ਦਿੱਤੀ ਸਜ਼ਾ

ਰਿਆਧ, 17 ਅਪ੍ਰੈਲ (ਏਜੰਸੀ)-ਸਾਊਦੀ ਅਰਬ ਸਰਕਾਰ ਨੇ ਭਾਰਤੀ ਦੂਤਾਵਾਸ ਨੂੰ ਜਾਣਕਾਰੀ ਦਿੱਤੇ ਬਿਨਾਂ ਬੀਤੀ 28 ਫਰਵਰੀ 'ਚ ਦੋ ਭਾਰਤੀ ਨਾਗਰਿਕਾਂ ਨੂੰ ਸਿਰ ਕਲਮ ਕਰ ਕੇ ਮੌਤ ਦੀ ਸਜ਼ਾ ਦੇ ਦਿੱਤੀ | ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ (ਪੰਜਾਬ) ਦੇ ਸਤਵਿੰਦਰ ਸਿੰਘ ਤੇ ਲੁਧਿਆਣਾ ਦੇ ਹਰਜੀਤ ਸਿੰਘ 'ਤੇ ਆਪਣੇ ਸਾਥੀ ਆਰਿਫ਼ ਇਮਾਮੂਦੀਨ ਦੀ ਹੱਤਿਆ ਦਾ ਦੋਸ਼ ਸੀ | ਇਨ੍ਹਾਂ ਦੋਵਾਂ ਨੂੰ 9 ਦਸੰਬਰ 2015 ਨੂੰ ਗਿ੍ਫ਼ਤਾਰ ਕਰ ਕੇ ਰਿਆਧ ਦੀ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ | ਵਿਦੇਸ਼ ਮੰਤਰਾਲੇ ਅਨੁਸਾਰ ਸਾਊਦੀ ਅਰਬ ਸਰਕਾਰ ਨੇ ਦੋਵੇਂ ਪੰਜਾਬੀਆਂ ਨੂੰ ਸਜ਼ਾ ਦੇਣ ਦੀ ਜਾਣਕਾਰੀ ਭਾਰਤੀ ਦੂਤਾਵਾਸ ਨੂੰ ਨਹੀਂ ਦਿੱਤੀ | ਸੂਤਰਾਂ ਅਨੁਸਾਰ ਸਤਵਿੰਦਰ ਸਿੰਘ,
ਹਰਜੀਤ ਸਿੰਘ ਅਤੇ ਆਰਿਫ਼ ਇਮਾਮੂਦੀਨ ਤਿੰਨੇ ਦੋਸਤ ਸਨ, ਜੋ ਮਿਲ ਕੇ ਲੁੱਟ-ਖੋਹ ਕਰਦੇ ਸਨ | ਇਨ੍ਹਾਂ ਦਾ ਲੁੱਟ ਦੇ ਰਕਮ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਇਮਾਮੂਦੀਨ ਮਾਰਿਆ ਗਿਆ | ਇਸ ਤੋਂ ਬਾਅਦ ਹਰਜੀਤ ਤੇ ਸਤਵਿੰਦਰ ਸ਼ਰਾਬ ਪੀ ਕੇ ਖੱਪ ਕਰਨ ਦੌਰਾਨ ਫੜੇ ਗਏ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਹੋ ਰਹੀ ਸੀ, ਪਰ ਇਸ ਦੌਰਾਨ ਪਤਾ ਲੱਗਾ ਕਿ ਇਹ ਦੋਵੇਂ ਹੱਤਿਆ ਦੇ ਮਾਮਲੇ 'ਚ ਸ਼ਾਮਿਲ ਹਨ | ਪੁੱਛਗਿੱਛ ਦੌਰਾਨ ਇਨ੍ਹਾਂ ਦੋਵਾਂ ਨੇ ਇਮਾਮੂਦੀਨ ਦੀ ਹੱਤਿਆ ਦਾ ਦੋਸ਼ ਮੰਨ ਲਿਆ | ਵਿਦੇਸ਼ ਮੰਤਰਾਲੇ ਅਨੁਸਾਰ 31 ਮਈ 2017 ਨੂੰ ਹੋਈ ਸੁਣਵਾਈ ਦੌਰਾਨ ਭਾਰਤੀ ਦੂਤਾਵਾਸ ਦੇ ਅਧਿਕਾਰੀ ਅਦਾਲਤ 'ਚ ਮੌਜੂਦ ਸਨ ਅਤੇ ਉਨ੍ਹਾਂ ਦਾ ਮਾਮਲਾ ਅਪੀਲ ਕੋਰਟ 'ਚ ਭੇਜ ਦਿੱਤਾ ਗਿਆ ਸੀ | ਇਸ ਦੌਰਾਨ ਉਨ੍ਹਾਂ 'ਤੇ ਹਾਈਵੇ 'ਤੇ ਲੁੱਟ-ਖੋਹ ਕਰਨ ਦੇ ਦੋਸ਼ ਜੋੜੇ ਗਏ, ਜਿਸ ਲਈ ਸਖ਼ਤ ਸਜ਼ਾ ਦਾ ਕਾਨੂੰਨ ਹੈ | ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਨੂੰ ਮੌਤ ਦੀ ਸਜ਼ਾ ਹੋਣ ਦੀ ਪੁਸ਼ਟੀ ਉਦੋਂ ਹੋਈ ਜਦ ਸਤਵਿੰਦਰ ਦੀ ਪਤਨੀ ਸੀਮਾ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਅਤੇ ਸੀਮਾ ਨੂੰ ਮਿਲੇ ਪੱਤਰ 'ਚ ਦੱਸਿਆ ਗਿਆ ਕਿ ਸਤਵਿੰਦਰ ਤੇ ਹਰਜੀਤ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ | ਵਿਦੇਸ਼ ਮੰਤਰਾਲੇ ਅਨੁਸਾਰ ਭਾਰਤੀ ਦੂਤਾਵਾਸ ਦੇ ਅਧਿਕਾਰੀ ਇਨ੍ਹਾਂ ਦੋਵਾਂ ਦੀ ਅਦਾਲਤ 'ਚ ਪੇਸ਼ੀ ਦੌਰਾਨ ਮੌਜੂਦ ਰਹੇ, ਪਰ ਸਾਊਦੀ ਅਰਬ ਨੇ ਇਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਬਾਰੇ ਦੂਤਾਵਾਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ | ਇੱਥੋਂ ਤੱਕ ਕਿ ਇਨ੍ਹਾਂ ਦੋਵਾਂ ਦੇ ਮਿ੍ਤਕ ਸਰੀਰ ਭਾਰਤ ਦੇ ਹਵਾਲੇ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਕਿਉਂਕਿ ਇਹ ਦੋਵੇਂ ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਘੋਰ ਅਪਰਾਧ 'ਚ ਸ਼ਾਮਿਲ ਸਨ | ਮੰਤਰਾਲੇ ਅਨੁਸਾਰ ਹਰਜੀਤ ਤੇ ਸਤਵਿੰਦਰ ਦੋਵੇਂ 2013 'ਚ ਵਰਕ ਪਰਮਿਟ 'ਤੇ ਸਾਊਦੀ ਅਰਬ ਗਏ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇਮਾਮੂਦੀਨ ਨਾਲ ਹੋਈ ਸੀ |

ਮੁੱਖ ਮੰਤਰੀ ਵਲੋਂ ਸਖ਼ਤ ਅਲੋਚਨਾ

ਚੰਡੀਗੜ੍ਹ, 17 ਅਪ੍ਰੈਲ (ਅਜੀਤ ਬਿਊਰੋ)-ਸਾਊੁਦੀ ਅਰਬ 'ਚ ਦੋ ਪੰਜਾਬੀਆਂ ਦਾ ਸਿਰ ਕਲਮ ਕਰਨ ਦੀ ਘਿਨਾਉਣੀ ਤੇ ਗ਼ੈਰ ਮਾਨਵੀ ਘਟਨਾ ਦੀ ਸਖ਼ਤ ਅਲੋਚਨਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਰਤ ਦੇ ਵਿਦੇਸ਼ ਮੰਤਰਾਲੇ ਕੋਲੋਂ ਇਸ ਸਬੰਧ 'ਚ ਵਿਸਤਿ੍ਤ ਰਿਪੋਰਟ ਮੰਗਣਗੇ | ਇਸ ਕਾਰਵਾਈ 'ਤੇ ਦੁੱਖ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਹੋਏ ਨੁਕਸਾਨ ਸਬੰਧੀ ਮੁੱਢਲੀ ਜਾਣਕਾਰੀ ਭੇਜਣ ਲਈ ਕਿਹਾ ਗਿਆ ਹੈ, ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੋਏ ਇਸ ਨੁਕਸਾਨ ਦਾ ਮੌਕੇ 'ਤੇ ਜਾ ਕੇ ਤੁਰੰਤ ਅਨੁਮਾਨ ਲਗਾਉਣ ਲਈ ਰਾਜ ਦੇ ਮਾਲ ਵਿਭਾਗ ਨੂੰ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਕਾਰ ਨੂੰ ਮਿਲ ਰਹੀ ਮੁੱਢਲੀ ਜਾਣਕਾਰੀ ਅਨੁਸਾਰ ਕਣਕ ਦੀ ਫ਼ਸਲ ਨੂੰ ਪੁੱਜਾ ਨੁਕਸਾਨ 20 ਪ੍ਰਤੀਸ਼ਤ ਤੱਕ ਹੋ ਸਕਦਾ ਹੈ, ਕਿਉਂਕਿ ਬਹੁਤ ਸਾਰੇ ਖ਼ੇਤਰਾਂ ਤੋਂ ਕਣਕ ਦੀ ਕੱਟਣਯੋਗ ਫ਼ਸਲ ਦੇ ਤੇਜ਼ ਹਵਾਵਾਂ ਕਾਰਨ ਲੰਬੇ ਪੈ ਜਾਣ ਅਤੇ ਗੜ੍ਹੇਮਾਰੀ ਕਾਰਨ ਖ਼ਰਾਬ ਹੋਣ ਦੀਆਂ ਰਿਪੋਰਟਾਂ ਹਨ | ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਜੋ ਕਿ ਇਸ ਸਾਲ ਰਾਜ ਦੀਆਂ ਮੰਡੀਆਂ 'ਚ 180 ਤੋਂ 185 ਲੱਖ ਮੈਟਿ੍ਕ ਟਨ ਕਣਕ ਦੀ ਆਮਦ ਦਾ ਅਨੁਮਾਨ ਲਗਾ ਰਹੀ ਸੀ ਪਰ ਖੇਤੀ ਮਾਹਿਰਾਂ ਅਨੁਸਾਰ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਰਾਜ ਦੀਆਂ ਮੰਡੀਆਂ 'ਚ ਕਣਕ ਦੀ ਆਮਦ 10 ਫ਼ੀਸਦੀ ਤੱਕ ਘੱਟ ਸਕਦੀ ਹੈ | ਰਾਜ ਸਰਕਾਰ ਨੂੰ ਇਹ ਵੀ ਰਿਪੋਰਟਾਂ ਮਿਲੀਆਂ ਹਨ ਕਿ ਰਾਜ ਦੀਆਂ ਕੁਝ ਮੰਡੀਆਂ 'ਚ ਜਿੱਥੇ ਅਗੇਤੀ ਕਣਕ ਪੁੱਜਣੀ ਸ਼ੁਰੂ ਹੋ ਗਈ ਹੈ, ਦੇ ਮੰਡੀਆਂ 'ਚ ਬਾਰਿਸ਼ ਕਾਰਨ ਭਿੱਜਣ ਦੀਆਂ ਵੀ ਰਿਪੋਰਟਾਂ ਹਨ | ਰਾਜ ਸਰਕਾਰ ਨੂੰ ਪ੍ਰਾਪਤ ਹੋਈ ਸੂਚਨਾ ਅਨੁਸਾਰ ਗੜ੍ਹੇਮਾਰੀ ਤੇ ਝੱਖੜ ਕਾਰਨ ਸੂਰਜਮੁਖੀ ਤੇ ਸਬਜ਼ੀਆਂ ਦੀ ਫ਼ਸਲ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ, ਜੋ ਕਿ ਕਈ ਖ਼ੇਤਰਾਂ 'ਚ 40 ਫ਼ੀਸਦੀ ਤੱਕ ਵੀ ਹੋ ਸਕਦਾ ਹੈ | ਸੂਬੇ 'ਚ ਕਿੰਨੂੰ ਤੇ ਸਿਟਰਸ ਉਤਪਾਦਕਾਂ ਤੇ ਦੂਜੇ ਫਲਾਂ ਵਾਲੇ ਪੌਦਿਆਂ ਦੇ ਵੀ ਨੁਕਸਾਨ ਦੀਆਂ ਰਿਪੋਰਟਾਂ ਮਿਲੀਆਂ ਹਨ | ਰਾਜ ਸਰਕਾਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਮਾਲ ਵਿਭਾਗ ਦਾ ਸਟਾਫ਼ ਇਸ ਮੌਕੇ ਚੋਣਾਂ 'ਚ ਵੀ ਲੱਗਾ ਹੋਇਆ ਹੈ ਪਰ ਸੂਬੇ ਦੇ ਕਿਸਾਨਾਂ ਦੀ ਮੁਸ਼ਕਿਲ ਨੂੰ ਮੁੱਖ ਰੱਖ ਕੇ ਹੋਏ ਨੁਕਸਾਨ ਦੀ ਗਿਰਦਾਵਰੀ ਨੂੰ ਤਰਜੀਹ ਦੇ ਅਧਾਰ 'ਤੇ ਤੁਰੰਤ ਪੂਰਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਬਣਦੇ ਮੁਆਵਜ਼ੇ ਦੀ ਅਦਾਇਗੀ ਸ਼ੁਰੂ ਕੀਤੀ ਜਾ ਸਕੇ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਕੋਲ ਅਜਿਹੇ ਹਲਾਤ 'ਚ ਮੁਆਵਜ਼ਾ ਆਦਿ ਦੇਣ ਲਈ ਵਿਸ਼ੇਸ਼ ਫੰਡ ਪਹਿਲਾਂ ਹੀ ਮੌਜੂਦ ਹੈ |

ਸਾਧਵੀ ਪ੍ਰੱਗਿਆ ਨੂੰ ਭਾਜਪਾ ਨੇ ਭੋਪਾਲ ਤੋਂ ਉਮੀਦਵਾਰ ਐਲਾਨਿਆ

ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਮਾਲੇਗਾਂਵ ਬੰਬ ਧਮਾਕੇ ਦੀ ਦੋਸ਼ੀ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੂੰ ਭਾਜਪਾ ਨੇ ਭੋਪਾਲ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ | ਇਹ ਐਲਾਨ ਪ੍ਰੱਗਿਆ ਦੇ ਬੁੱਧਵਾਰ ਨੂੰ ਭਾਜਪਾ 'ਚ ਸ਼ਾਮਿਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਾਰਟੀ ਵਲੋਂ ਉਮੀਦਵਾਰਾਂ ਦੀ ਜਾਰੀ ਕੀਤੀ 22ਵੀਂ ਸੂਚੀ 'ਚ ਕੀਤਾ ਗਿਆ | ਪ੍ਰੱਗਿਆ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਦਿਗਵਿਜੈ ਸਿੰਘ ਨਾਲ ਹੋਵੇਗਾ | ਪ੍ਰੱਗਿਆ ਦੇ ਨਾਂਅ ਦੇ ਐਲਾਨ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਦਾ ਨਾਂਅ ਉਮੀਦਵਾਰ ਵਜੋਂ ਅੱਗੇ ਆ ਰਿਹਾ ਸੀ ਪਰ ਹਲਕਿਆਂ ਮੁਤਾਬਿਕ ਸੰਘ ਦੀ ਸਿਫ਼ਾਰਸ਼ ਤੋਂ ਬਾਅਦ ਪ੍ਰੱਗਿਆ ਦੇ ਨਾਂਅ ਦਾ ਐਲਾਨ ਕੀਤਾ ਗਿਆ | ਭੜਕਾਊ ਭਾਸ਼ਣਾਂ ਲਈ ਜਾਣੀ ਜਾਂਦੀ ਪ੍ਰੱਗਿਆ ਸਿੰਘ ਨੇ ਭਾਜਪਾ 'ਚ ਸ਼ਾਮਿਲ ਹੁੰਦਿਆਂ ਹੀ ਕਿਹਾ ਕਿ ਉਹ ਚੋਣ ਲੜੇਗੀ ਵੀ ਤੇ ਜਿੱਤੇਗੀ ਵੀ | ਸਾਧਵੀ ਪ੍ਰੱਗਿਆ ਅਤੇ ਦਿਗਵਿਜੈ ਸਿੰਘ ਇਕ-ਦੂਜੇ ਦੇ ਕੱਟੜ ਵਿਰੋਧੀ ਹਨ | ਦਿਗਵਿਜੈ ਸਿੰਘ ਹੀ ਉਹ ਨੇਤਾ ਹਨ, ਜਿਨ੍ਹਾਂ ਨੇ ਯੂ. ਪੀ. ਏ. ਸਰਕਾਰ ਦੌਰਾਨ ਭਗਵਾ ਅੱਤਵਾਦ ਦਾ ਮੁੱਦਾ ਜ਼ੋਰ ਨਾਲ ਚੁੱਕਿਆ ਸੀ | ਜ਼ਿਕਰਯੋਗ ਹੈ ਕਿ 10 ਸਾਲਾਂ ਤੱਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਦਿਗਵਿਜੈ ਸਿੰਘ 16 ਸਾਲਾਂ ਬਾਅਦ ਚੋਣ ਲੜਨ ਜਾ ਰਹੇ ਹਨ | ਸਾਧਵੀ ਦੇ ਨਾਂਅ ਦਾ ਐਲਾਨ ਹੋਣ ਤੋਂ ਬਾਅਦ ਇਸ ਮੁਕਾਬਲੇ ਨੂੰ ਚੁਣੌਤੀ ਦੀ ਥਾਂ 'ਤੇ ਧਰਮ ਯੁੱਧ ਕਰਾਰ ਦਿੰਦਿਆਂ ਜਿੱਤਣ ਦਾ ਵੀ ਦਾਅਵਾ ਕੀਤਾ | ਭਾਜਪਾ ਨੇ ਸਾਧਵੀ ਦੇ ਨਾਂਅ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ | ਭਾਜਪਾ ਨੇ ਵਿਦਿਸ਼ਾ ਤੋਂ ਰਮਾਕਾਂਤ ਭਾਰਗਵ ਸਾਗਰ ਤੋਂ ਰਾਜਬਹਾਦੁਰ ਸਿੰਘ ਅਤੇ ਗੁਣਾ ਤੋਂ ਕੇ. ਪੀ. ਯਾਦਵ ਨੂੰ ਉਮੀਦਵਾਰ ਐਲਾਨਿਆ ਹੈ | ਹਾਲਾਂਕਿ ਇੰਦੌਰ ਸੀਟ ਲਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ | ਇੰਦੌਰ ਤੋਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਸੰਸਦ ਮੈਂਬਰ ਹਨ |

2016-18 ਦੌਰਾਨ 50 ਲੱਖ ਲੋਕਾਂ ਨੇ ਗੁਆਈਆਂ ਨੌਕਰੀਆਂ

ਬੈਂਗਲੁਰੂ ਦੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਵਲੋਂ ਰਿਪੋਰਟ ਜਾਰੀ ਬੈਂਗਲੁਰੂ, 17 ਅਪ੍ਰੈਲ (ਏਜੰਸੀ)- ਬੇਂਗਲੁਰੂ ਸਥਿਤ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਗਈ ਰਿਪੋਰਟ 'ਚ ਦੱਸਿਆ ਗਿਆ ਹੈ ਕਿ 2016-18 ਦੌਰਾਨ ਰੁਜਗਾਰ ਦੇ ਮੌਕਿਆਂ 'ਚ ਜਬਰਦਸਤ ਗਿਰਾਵਟ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ

ਚੰਡੀਗੜ੍ਹ, 17 ਅਪ੍ਰੈਲ (ਹਰਕਵਲਜੀਤ ਸਿੰਘ)-ਪੰਜਾਬ 'ਚ ਮਗਰਲੇ 2 ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ, ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਫਸਲਾਂ ਦਾ ਵਿਆਪਕ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ | ਪੰਜਾਬ ਸਰਕਾਰ ਵਲੋਂ ਅੱਜ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ...

ਪੂਰੀ ਖ਼ਬਰ »

ਨਸ਼ਿਆਂ ਦੀ ਦਲਦਲ 'ਚ ਫਸੇ 2 ਨੌਜਵਾਨਾਂ ਵਲੋਂ ਖ਼ੁਦਕੁਸ਼ੀ

ਫ਼ਤਿਆਬਾਦ, 17 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਪਿੰਡ ਖਵਾਸਪੁਰ ਵਿਖੇ, ਨਸ਼ਿਆਂ ਦੇ ਆਦੀ 2 ਨੌਜਵਾਨਾਂ ਜਿਨ੍ਹਾਂ 'ਚ, ਇਕ ਪਿੰਡ ਖੁਵਾਸਪੁਰ ਦਾ ਵਸਨੀਕ ਪਿੰਦਰ ਸਿੰਘ ਪੁੱਤਰ ਬਲਬੀਰ ਸਿੰਘ (25) ਅਤੇ ਦੂਜਾ, ਹਰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਉਰਫ਼ ਕਾਲਾ ਵਪਾਰੀ ਵਾਸੀ ...

ਪੂਰੀ ਖ਼ਬਰ »

ਪਾਦਰੀ ਦੇ 6.65 ਕਰੋੜ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਮੁਖ਼ਬਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 17 ਅਪ੍ਰੈਲ (ਜਸਬੀਰ ਸਿੰਘ ਜੱਸੀ)-ਪਾਦਰੀ ਐਾਥਨੀ ਮਦਾਸਰੀ ਦੇ 6 ਕਰੋੜ 65 ਲੱਖ ਰੁਪਏ ਗੁੰਮ ਹੋਣ ਦੇ ਮਾਮਲੇ 'ਚ ਥਾਣਾ ਸਟੇਟ ਕ੍ਰਾਈਮ ਸੈੱਲ ਫੇਜ਼-4 ਮੁਹਾਲੀ ਵਿਖੇ 2 ਥਾਣੇਦਾਰਾਂ ਤੇ 1 ਮੁਖ਼ਬਰ ਿਖ਼ਲਾਫ਼ ਮਾਮਲਾ ਦਰਜ ਕਰਕੇ ਉੱਚ ਅਧਿਕਾਰੀਆਂ ਵਲੋਂ ਬਣਾਈ ...

ਪੂਰੀ ਖ਼ਬਰ »

ਖੜੇ੍ਹ ਟਰੱਕ 'ਚ ਵੱਜੀ ਬਲੈਰੋ 2 ਬੱਚਿਆਂ ਸਮੇਤ 5 ਮੌਤਾਂ

ਫ਼ਤਿਹਾਬਾਦ (ਹਰਿਆਣਾ), 17 ਅਪ੍ਰੈਲ (ਹਰਬੰਸ ਮੰਡੇਰ)-ਹਿਸਾਰ ਤੋਂ ਸਿਰਸਾ ਜਾਣ ਵਾਲੇ ਨੈਸ਼ਨਲ ਹਾਈਵੇਅ ਨੰਬਰ-9 'ਤੇ ਫ਼ਤਿਹਾਬਾਦ ਦੇ ਦਰਿਆਪੁਰ ਪਿੰਡ ਦੇ ਨੇੜੇ ਇਕ ਬਲੈਰੋ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਖੜੇ੍ਹ ਟਰੱਕ 'ਚ ਜਾ ਵਜੀ | ਹਾਦਸਾ ਬੁੱਧਵਾਰ ਤੜਕੇ ਦਾ ਹੈ | ਇਸ ...

ਪੂਰੀ ਖ਼ਬਰ »

ਇਹ ਚੋਣ ਜੰਗ ਰਾਮ ਤੇ ਰਾਵਣ, ਗੋਡਸੇ ਤੇ ਗਾਂਧੀ ਵਿਚਾਲੇ ਹੈ-ਸਿੱਧੂ

• ਗੋਧਰਾ ਕਾਂਡ ਨੂੰ ਲੈ ਕੇ ਪ੍ਰਧਾਨ ਮੰਤਰੀ 'ਤੇ ਸਾਧਿਆ ਨਿਸ਼ਾਨਾ • ਅਹਿਮਦਾਬਾਦ 'ਚ ਚੋਣ ਰੈਲੀ ਨੂੰ ਕੀਤਾ ਸੰਬੋਧਨ ਅਹਿਮਦਾਬਾਦ, 17 ਅਪ੍ਰੈਲ (ਏਜੰਸੀ)-ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਲੋਕ ...

ਪੂਰੀ ਖ਼ਬਰ »

ਝੂਠੇ ਵਾਅਦੇ ਨਹੀਂ ਬਲਕਿ ਮੁੱਦਿਆਂ ਨੂੰ ਸੁਲਝਾਉਣ ਲਈ ਪ੍ਰਤੀਬੱਧ ਹਾਂ-ਰਾਹੁਲ

ਕੇਰਲ 'ਚ ਰੈਲੀ ਨੂੰ ਕੀਤਾ ਸੰਬੋਧਨ ਸੁਲਥਾਨ ਬਾਥੇਰੀ (ਕੇਰਲ), 17 ਅਪ੍ਰੈਲ (ਏਜੰਸੀ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਾਇਨਾਡ ਦੇ ਲੋਕਾਂ ਨੂੰ ਕਿਹਾ ਕਿ ਉਹ ਝੂਠੇ ਵਾਅਦੇ ਨਹੀਂ ਕਰਨਾ ਚਾਹੁੰਦੇ, ਪਰ ਉਨ੍ਹਾਂ ਦੇ 'ਦਿਲ ਤੇ ਆਤਮਾ' ਨੂੰ ਸੁਣਨ ਬਾਅਦ ਉਨ੍ਹਾਂ ਦੇ ...

ਪੂਰੀ ਖ਼ਬਰ »

ਚੋਣ ਕਮਿਸ਼ਨ ਨੇ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ 'ਨਮੋਂ ਟੀ. ਵੀ. 'ਤੇ ਚੋਣ ਸਮੱਗਰੀ ਦਾ ਪ੍ਰਸਾਰਨ ਨਾ ਕਰਨ ਲਈ ਦਿੱਤੀਆਂ ਹਦਾਇਤਾਂ

ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਚੋਣ ਕਮਿਸ਼ਨ ਨੇ ਭਾਜਪਾ ਵਲੋਂ ਚਲਾਏ ਜਾ ਰਹੇ 'ਨਮੋ ਟੀ. ਵੀ.' ਨੂੰ ਮੁੜ ਹਦਾਇਤਾਂ ਦਿੰਦਿਆਂ ਚੋਣਾਂ ਦਰਮਿਆਨ ਕਾਨੂੰਨ ਦੀ ਪਾਲਣਾ ਕਰਦਿਆਂ ਸਾਈਲੈਂਸ ਪੀਰੀਅਡ ਦਾ ਸਤਿਕਾਰ ਕਰਨ ਨੂੰ ਕਿਹਾ, ਜਿਸ ਮੁਤਾਬਿਕ ਚੋਣਾਂ ਦੇ ਕਿਸੇ ...

ਪੂਰੀ ਖ਼ਬਰ »

ਅਦਾਲਤ ਦੇ ਆਦੇਸ਼ ਤੋਂ ਬਾਅਦ ਗੂਗਲ ਨੇ ਪਲੇਅ ਸਟੋਰ ਤੋਂ ਹਟਾਇਆ ਟਿਕ ਟਾਕ

ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਮਦਰਾਸ ਹਾਈਕੋਰਟ ਦੇ ਆਦੇਸ਼ ਦਾ ਪਾਲਣ ਕਰਦਿਆਂ ਗੂਗਲ ਨੇ ਮਸ਼ਹੂਰ ਅਤੇ ਵਿਵਾਦਿਤ ਵੀਡੀਓ ਐਪ 'ਟਿੱਕ ਟਾਕ' ਨੂੰ ਬਲਾਕ ਕਰ ਦਿੱਤਾ | ਮਦਰਾਸ ਹਾਈਕੋਰਟ ਨੇ 3 ਅਪ੍ਰੈਲ ਨੂੰ ਦਿੱਤੇ ਆਦੇਸ਼ 'ਚ 'ਟਿਕ ਟਾਕ' 'ਤੇ ਪਾਬੰਦੀ ਲਾਉਣ ਲਈ ...

ਪੂਰੀ ਖ਼ਬਰ »

ਪੁਲਵਾਮਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਕੈਂਪ 'ਤੇ ਗ੍ਰਨੇਡ ਸੁੱਟਿਆ, ਜਵਾਨ ਜ਼ਖ਼ਮੀ

ਸ੍ਰੀਨਗਰ, 17 ਅਪ੍ਰੈਲ (ਏਜੰਸੀ)-ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਜ ਅੱਤਵਾਦੀਆਂ ਵਲੋਂ ਸੀ.ਆਰ.ਪੀ.ਐਫ. ਕੈਂਪ 'ਤੇ ਸੁੱਟੇ ਗ੍ਰਨੇਡ 'ਚ ਇਕ ਜਵਾਨ ਜ਼ਖ਼ਮੀ ਹੋ ਗਿਆ | ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਵਲੋਂ ਤਰਾਲ ਸਥਿਤ ਸੀ.ਆਰ.ਪੀ.ਐਫ. ਦੀ 180ਵੀਂ ਬਟਾਲੀਅਨ ਦੇ ਕੈਂਪ 'ਤੇ ...

ਪੂਰੀ ਖ਼ਬਰ »

ਕਾਂਗਰਸ ਵਲੋਂ ਨੋਟਬੰਦੀ ਬਾਰੇ ਇਕ ਹੋਰ ਤਾਜ਼ਾ ਵੀਡੀਓ ਜਾਰੀ

ਨਵੀਂ ਦਿੱਲੀ, 17 ਅਪ੍ਰੈਲ (ਏਜੰਸੀ)-ਕਾਂਗਰਸ ਨੇ ਅੱਜ ਬੁੱਧਵਾਰ ਨੂੰ ਮੋਦੀ ਸਰਕਾਰ 'ਤੇ ਦੋਸ਼ ਲਗਾਏ ਕਿ ਉਹ ਪਾਰਟੀ ਵਲੋਂ ਜਾਰੀ ਕੀਤੀ ਵੀਡੀਓ 'ਤੇ ਜਾਂਚ ਦੇ ਆਦੇਸ਼ ਨਾ ਦੇ ਕੇ ਨੋਟਬੰਦੀ ਤੋਂ ਬਾਅਦ ਪੈਸੇ ਦੇ ਨਾਜਾਇਜ਼ ਲੈਣ-ਦੇਣ 'ਚ ਸ਼ਾਮਿਲ ਲੋਕਾਂ ਨੂੰ ਬਚਾਅ ਰਹੀ ਹੈ | ਇਸ ...

ਪੂਰੀ ਖ਼ਬਰ »

ਰਾਹੁਲ ਨੇ ਮੈਨੂੰ ਚੋਰ ਕਹਿ ਕੇ ਸਮੁੱਚੀ ਬਰਾਦਰੀ ਦਾ ਨਿਰਾਦਰ ਕੀਤਾ-ਮੋਦੀ

ਏਕਲੁਜ (ਮਹਾਰਾਸ਼ਟਰ), 17 ਅਪ੍ਰੈਲ (ਏਜੰਸੀ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀਆਂ ਟਿੱਪਣੀਆਂ 'ਮੋਦੀ ਨਾਂਅ ਵਾਲੇ ਸਾਰੇ ਚੋਰ ਕਿਉਂ ਹਨ' 'ਤੇ ਨਿਸ਼ਾਨਾ ਸਾਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਵਲੋਂ ਅਜਿਹਾ ਵਿਅੰਗ ਕਰਕੇ ਪੱਛੜੀ ...

ਪੂਰੀ ਖ਼ਬਰ »

ਓਡੀਸ਼ਾ 'ਚ ਨਕਸਲੀਆਂ ਵਲੋਂ ਮਹਿਲਾ ਚੋਣ ਅਧਿਕਾਰੀ ਦੀ ਹੱਤਿਆ

ਫੁਲਬਾਨੀ (ਓਡੀਸ਼ਾ), 17 ਅਪ੍ਰੈਲ (ਏਜੰਸੀ)-ਓਡੀਸ਼ਾ ਦੇ ਕੰਧਾਮਲ ਜ਼ਿਲ੍ਹੇ 'ਚ ਨਕਸਲੀਆਂ ਨੇ ਇਕ ਮਹਿਲਾ ਚੋਣ ਅਧਿਕਾਰੀ ਦੀ ਗੋਲੀ ਮਾਰ ਕੇ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਹ ਚੋਣਾਂ ਦੇ ਤੀਸਰੇ ਪੜਾਅ ਤਹਿਤ ਚੋਣ ਅਮਲੇ ਦੀ ਟੀਮ ਨਾਲ ਚੋਣ ਬੂਥ 'ਤੇ ਜਾ ਰਹੀ ਸੀ | ਡੀ.ਜੀ.ਪੀ. ...

ਪੂਰੀ ਖ਼ਬਰ »

ਤੂਫ਼ਾਨ ਦੇ ਮੁਆਵਜ਼ੇ ਦੇ ਵਿਵਾਦ 'ਤੇ ਸ਼ਬਦੀ ਜੰਗ

• ਕਮਲਨਾਥ ਨੇ ਮੋਦੀ ਵਲੋਂ ਸਿਰਫ਼ ਗੁਜਰਾਤ ਲਈ ਕੀਤੇ ਮੁਆਵਜ਼ੇ 'ਤੇ ਪ੍ਰਗਟਾਇਆ ਇਤਰਾਜ਼ • ਕਮਲਨਾਥ ਦੇ ਇਤਰਾਜ਼ ਤੋਂ ਬਾਅਦ ਹੋਰਨਾਂ ਸੂਬਿਆਂ ਲਈ ਹੋਇਆ ਮੁਆਵਜ਼ੇ ਦਾ ਐਲਾਨ ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਮੰਗਲਵਾਰ ਰਾਤ ਨੂੰ ਅਚਾਨਕ ਆਏ ਹਨੇਰੀ ...

ਪੂਰੀ ਖ਼ਬਰ »

ਐਸ.ਡੀ.ਐਮ. ਦੀ ਮਾਰਕੁੱਟ ਫ਼ੌਜ ਿਖ਼ਲਾਫ਼ ਮਾਮਲਾ ਦਰਜ

ਸ੍ਰੀਨਗਰ, 17 ਅਪ੍ਰੈਲ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਕਾਂਜ਼ੀਗੁੰਡ ਦੇ ਡੂਰਓ ਇਲਾਕੇ 'ਚ ਬੀਤੇ ਦਿਨ ਸਬ-ਡਵੀਜ਼ਨ ਐਸ.ਡੀ.ਐਮ. ਗੁਲਾਮ ਰਸੂਲ ਵਾਨੀ ਨਾਲ ਫੌਜ ਵਲੋਂ ਮਾਰਕੁਟ ਕਰਨ 'ਤੇ ਕਾਂਜ਼ੀਗੁੰਡ ਪੁਲਿਸ ਨੇ ਫੌਜ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਐਸ.ਡੀ.ਐਮ. ਡੂਰਓ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX