ਤਾਜਾ ਖ਼ਬਰਾਂ


ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  12 minutes ago
ਨਵੀਂ ਦਿੱਲੀ, 18 ਅਕਤੂਬਰ - ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ ਦੇ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਕੀਤੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ...
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  20 minutes ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ) - ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਚੱਲਿਆ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ...
ਅੱਜ ਦਾ ਵਿਚਾਰ
. . .  25 minutes ago
ਅੱਜ ਦਾ ਵਿਚਾਰ
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਰਾਤ ਕਰਿਆਨਾ ਯੂਨੀਅਨ ਅਜਨਾਲਾ ਦੇ ਪ੍ਰਧਾਨ ਦੇ ਪੁੱਤਰ ਕੋਲੋਂ ਲੁਟੇਰੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ । ਇਸ ਸੰਬੰਧੀ ਪ੍ਰਧਾਨ ਨੰਦ ਕਿਸ਼ੋਰ ਦੇ ਪੁੱਤਰ ਰੋਹਿਤ ਕੁਮਾਰ ਭੱਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਰ...
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਫ਼ਾਜ਼ਿਲਕਾ, 17 ਅਕਤੂਬਰ (ਪ੍ਰਦੀਪ ਕੁਮਾਰ )-ਬੀਤੇ ਦਿਨ ਕਸ਼ਮੀਰ ਵਿਚ ਅੱਤਵਾਦੀਆਂ ਵੱਲੋਂ ਮਾਰੇ ਗਏ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੇ ਵਾਰਿਸਾਂ ਨੂੰ ਸੂਬਾ ਸਰਕਾਰ ਨੇ 2 ਲੱਖ...
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਅਬੋਹਰ, 17 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ) - ਬੀਤੇ ਕੱਲ੍ਹ ਜੰਮੂ ਕਸ਼ਮੀਰ ਦੇ ਸ਼ੋਪੀਆ ਇਲਾਕੇ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਅਬੋਹਰ ਦੇ ਵਪਾਰੀ ਚਰਨਜੀਤ ਸਿੰਘ ਦੀ ਲਾਸ਼ ਦੇਰ ਰਾਤ ਉਨ੍ਹਾਂ ਦੇ ਪਿੰਡ ਸਰਾਭਾ ਨਗਰ...
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਜੈਤੋ, 17 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਸ਼ਹਿਰ ਦੇ ਮੇਨ ਬਾਜਾਰ ਦੇ ਚੌਂਕ ਨੰਬਰ ਇਕ ਵਿਚ ਸਥਿਤ ਸ਼ੀਲੇ ਦੀ ਹੱਟੀ (ਜਿੰਦਲ ਸਿੰਗਾਰ ਸੈਂਟਰ) 'ਤੇ ਰਾਤ....
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  1 day ago
ਜਲੰਧਰ, 17 ਅਕਤੂਬਰ - ਦੇਸ਼ ਭਰ 'ਚ ਅੱਜ ਕਰਵਾ ਚੌਥ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਦਿਨ ਸੁਹਾਗਣ ਔਰਤਾਂ ਲਈ ਖ਼ਾਸ ਹੁੰਦਾ ਹੈ। ਦੇਰ ਸ਼ਾਮ ਨੂੰ ਸੁਹਾਗਣਾਂ ਨੇ ਚੰਦਰਮਾ ਨਿਕਲਣ...
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  1 day ago
ਤਲਵੰਡੀ ਸਾਬੋ 17 ਅਕਤੂਬਰ (ਰਣਜੀਤ ਸਿੰਘ ਰਾਜੂ) ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਚੱਲਿਆ ਕੌਮਾਂਤਰੀ ਨਗਰ...
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  1 day ago
ਮੁੰਬਈ, 17 ਅਕਤੂਬਰ - ਚੋਣ ਕਮਿਸ਼ਨ ਦੀ ਟੀਮ ਨੇ ਮੁੰਬਈ ਵਿਖੇ ਇੱਕ ਵਿਅਕਤੀ ਤੋਂ 2,90,50000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਪੈਸਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ...
ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਬਿਕਰਮ ਜੀਤ ਸਿੰਘ ਮਜੀਠੀਆ ਨੇ ਕੀਤਾ ਚੋਣ ਪ੍ਰਚਾਰ
. . .  1 day ago
ਮੰਡੀ ਅਰਨੀਵਾਲਾ, 17 (ਪ੍ਰਦੀਪ ਕੁਮਾਰ)- ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਜਲਾਲਾਬਾਦ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ...
ਗੱਡੀ ਹੇਠ ਆ ਜਾਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਤਪਾ ਮੰਡੀ, 17 ਅਕਤੂਬਰ (ਪ੍ਰਵੀਨ ਗਰਗ)- ਸਥਾਨਕ ਸ਼ਾਮ ਦੇ ਕਰੀਬ 4 ਕੁ ਵਜੇ ਤਪਾ-ਜੇਠੂਕੇ ਰੇਲਵੇ ਲਾਈਨ ਵਿਚਕਾਰ ਇੱਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੇ ਜੰਮੂ ਤਵੀ ਗੱਡੀ...
ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਲਈ ਗਈ ਤਸਵੀਰ ਆਈ ਸਾਹਮਣੇ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਪਹਿਲੀ ਤਸਵੀਰ ...
ਆਈ.ਐਨ.ਐਕਸ ਮੀਡੀਆ ਮਾਮਲਾ : 24 ਅਕਤੂਬਰ ਤੱਕ ਵਧੀ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਆਈ.ਐਨ.ਐਕਸ ਮੀਡੀਆ ਮਾਮਲੇ 'ਚ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ 24 ਅਕਤੂਬਰ ਤੱਕ ਵਧਾ ਦਿੱਤੀ ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ
. . .  1 day ago
ਸ੍ਰੀਨਗਰ, 17 ਅਕਤੂਬਰ- ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਤੋਂ ਬਾਅਦ ਊਰੀ ਸ਼ਹਿਰ 'ਚ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ...
ਹਿੰਦ-ਪਾਕਿ ਸਰਹੱਦ ਤੋਂ ਚਾਰ ਕਰੋੜ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
. . .  1 day ago
ਹਿਮਾਚਲ ਦੇ ਕਈਆਂ ਜ਼ਿਲ੍ਹਿਆਂ 'ਚ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਪੀ.ਐਨ.ਬੀ ਘੋਟਾਲਾ : ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤੀ ਵਾਧਾ
. . .  1 day ago
ਰਾਜੇਸ਼ ਬਾਘਾ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਰੋਡ ਸ਼ੋਅ
. . .  1 day ago
ਅਕਾਲੀ ਕੌਂਸਲਰਾਂ ਅਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਸਾਂਝਾ ਮੁਲਾਜ਼ਮ ਮੰਚ ਪੰਜਾਬ ਕੱਲ੍ਹ ਕੱਢੇਗਾ ਹਲਕਾ ਦਾਖਾ 'ਚ ਝੰਡਾ ਮਾਰਚ
. . .  1 day ago
ਜਦੋਂ ਸ਼ੇਰ ਦੇ ਵਾੜੇ 'ਚ ਵੜਿਆ ਨੌਜਵਾਨ, ਦਿੱਲੀ ਦੇ ਚਿੜੀਆ ਘਰ 'ਚ ਨਜ਼ਰ ਆਇਆ ਫ਼ਿਲਮੀ ਸੀਨ
. . .  1 day ago
ਦਿੱਲੀ 'ਚ 4 ਨਵੰਬਰ ਤੋਂ ਲਾਗੂ ਹੋਵੇਗੀ ਓਡ-ਈਵਨ ਯੋਜਨਾ- ਕੇਜਰੀਵਾਲ
. . .  1 day ago
ਪੀ. ਐੱਮ. ਸੀ. ਖਾਤਾ ਧਾਰਕਾਂ ਨਾਲ ਨਿਆਂ ਕਰੇ ਸਰਕਾਰ- ਮਨਮੋਹਨ ਸਿੰਘ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਭਾਜਪਾ ਅਰਥ ਵਿਵਸਥਾ ਦੇ 'ਡਬਲ ਇੰਜਣ' 'ਤੇ ਮੰਗਦੀ ਹੈ ਵੋਟ- ਡਾ. ਮਨਮੋਹਨ ਸਿੰਘ
. . .  1 day ago
ਰੇਲੀਗੇਅਰ ਮਾਮਲਾ : ਨਿਆਇਕ ਹਿਰਾਸਤ 'ਚ ਭੇਜੇ ਗਏ ਮਲਵਿੰਦਰ ਅਤੇ ਸ਼ਵਿੰਦਰ
. . .  1 day ago
ਬਾਘਾਪੁਰਾਣਾ : ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਦੋ ਦਿਨਾਂ 'ਕਲਮ ਛੋੜ' ਹੜਤਾਲ ਸ਼ੁਰੂ
. . .  1 day ago
ਹਾਦਸੇ ਤੋਂ ਬਾਅਦ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  1 day ago
ਸੰਦੀਪ ਸੰਧੂ ਦੇ ਹੱਕ 'ਚ ਕੈਪਟਨ ਵਲੋਂ ਰੋਡ ਸ਼ੋਅ
. . .  1 day ago
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲੇਗਾ ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਦਾ ਇੱਕ ਵਫ਼ਦ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਫਾਰਮ ਜਾਰੀ
. . .  1 day ago
ਭੇਦਭਰੀ ਹਾਲਤ 'ਚ ਵਿਆਹੁਤਾ ਦੀ ਮੌਤ
. . .  1 day ago
ਪੀ. ਐੱਮ. ਸੀ. ਬੈਂਕ : ਪੁਲਿਸ ਹਿਰਾਸਤ 'ਚ ਭੇਜੇ ਗਏ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ
. . .  1 day ago
25 ਕਿਲੋ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
. . .  1 day ago
ਸਾਊਦੀ ਅਰਬ 'ਚ ਵਾਪਰੇ ਸੜਕ ਹਾਦਸੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ
. . .  1 day ago
ਪਰਾਲੀ ਨੂੰ ਸਾੜਨ 'ਤੇ ਜੇਕਰ ਕੋਈ ਕਿਸਾਨ 'ਤੇ ਮਾਮਲਾ ਦਰਜ ਕਰਨ ਪਹੁੰਚਿਆ ਤਾਂ ਉਸ ਨੂੰ ਬੰਦੀ ਬਣਾ ਲਿਆ ਜਾਵੇਗਾ- ਕਿਸਾਨ ਆਗੂ
. . .  1 day ago
ਜਲਾਲਾਬਾਦ 'ਚ ਗੋਲੀ ਚਲਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  1 day ago
ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਰਿਹਾਅ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਵਪਾਰੀ ਦੀ ਮੌਤ ਤੋਂ ਬਾਅਦ ਅਬੋਹਰ 'ਚ ਸੋਗ ਦੀ ਲਹਿਰ
. . .  1 day ago
ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ
. . .  1 day ago
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਲੱਗੀ ਅੱਗ
. . .  about 1 hour ago
ਸਾਊਦੀ ਅਰਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ
. . .  about 1 hour ago
ਜਾਪਾਨ ਅਤੇ ਫਿਲੀਪੀਨਜ਼ ਦੇ ਦੌਰੇ 'ਤੇ ਰਵਾਨਾ ਹੋਏ ਰਾਸ਼ਟਰਪਤੀ ਕੋਵਿੰਦ
. . .  10 minutes ago
ਅੱਜ ਦਾ ਵਿਚਾਰ
. . .  22 minutes ago
ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  2 days ago
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  2 days ago
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਵੈਸਾਖ ਸੰਮਤ 551

ਸੰਗਰੂਰ

ਗੋਲੀ ਚੱਲਣ ਦੇ ਮਾਮਲੇ 'ਚ ਆੜ੍ਹਤੀਆਂ ਨੇ ਮੰਡੀ ਕੀਤੀ ਬੰਦ

ਸੁਨਾਮ ਊਧਮ ਸਿੰਘ ਵਾਲਾ, 17 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਪਿਛਲੇ ਦਿਨੀਂ ਸੰਗਰੂਰ ਵਿਖੇ ਵਪਾਰੀ ਆਗੂਆਂ ਤੇ ਟਰੱਕ ਯੂਨੀਅਨ ਦੇ ਆਗੂਆਂ ਵਿਚਕਾਰ ਟੈਂਡਰਾਂ ਦੇ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਨੂੰ ਲੈ ਕੇ ਅੱਜ ਇਸ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਸੁਨਾਮ ਆੜ੍ਹਤੀ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਵਪਾਰ ਮੰਡਲ ਤੇ ਹੋਰ ਵਪਾਰਕ ਜਥੇਬੰਦੀਆਂ ਵਪਾਰੀ ਆਗੂਆਂ ਦੀ ਹਮਾਇਤ 'ਚ ਆ ਗਈਆਂ ਅਤੇ ਇਸ ਮੌਕੇ ਸਥਾਨਕ ਅਨਾਜ ਮੰਡੀ ਦੇ ਆੜ੍ਹਤੀਆਂ ਨੇ ਮੰਡੀ ਦੇ ਪ੍ਰਧਾਨ ਮੁਨੀਸ਼ ਸੋਨੀ ਦੀ ਅਗਵਾਈ 'ਚ ਵਪਾਰੀ ਆਗੂਆਂ 'ਤੇ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਰੋਸ ਵਜੋਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਰੋਸ ਪ੍ਰਗਟ ਕਰਦੇ ਹੋਏ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵਪਾਰੀ ਆਗੂਆਂ ਤਰਸੇਮ ਸਿੰਘ ਕੁਲਾਰ, ਮੁਨੀਸ਼ ਸੋਨੀ, ਘਣਸ਼ਾਮ ਕਾਂਸਲ ਆਦਿ ਨੇ ਕਿਹਾ ਕਿ ਪਿਛਲੇ ਦਿਨੀਂ ਸੁਨਾਮ ਦੇ ਵਪਾਰੀ ਆਗੂ ਟੈਂਡਰਾਂ ਨੂੰ ਲੈ ਕੇ ਸੰਗਰੂਰ ਵਿਖੇ ਗਏ ਸਨ ਅਤੇ ਉਨ੍ਹਾਂ ਨੂੰ ਟਰੱਕ ਯੂਨੀਅਨ ਨਾਲ ਸਬੰਧਿਤ ਕੁੱਝ ਵਿਅਕਤੀਆਂ ਨੇ ਘੇਰ ਕੇ ਉਨ੍ਹਾਂ ਉੱਪਰ ਹਮਲਾ ਕੀਤਾ ਅਤੇ ਇਸ ਮੌਕੇ ਸੁਨਾਮ ਦੇ ਇਨ੍ਹਾਂ ਵਪਾਰੀ ਆਗੂਆਂ ਨੇ ਆਪਣੇ ਬਚਾ 'ਚ ਫਾਇਰਿੰਗ ਕੀਤੀ, ਉਨ੍ਹਾਂ ਕਿਹਾ ਕਿ ਵਪਾਰੀ ਆਗੂਆਂ ਨੇ ਸਿਰਫ਼ ਆਪਣੇ ਬਚਾਅ ਨੂੰ ਲੈ ਕੇ ਹੀ ਫਾਇਰਿੰਗ ਕੀਤੀ | ਉਨ੍ਹਾਂ ਇਸ ਮੌਕੇ ਕਿਹਾ ਕਿ ਪੁਲਿਸ ਨੇ ਸਿਰਫ਼ ਇੱਕ ਪਾਸੇ ਦਾ ਹੀ ਪੱਖ ਲੈ ਕੇ ਇਸ ਮਾਮਲੇ 'ਚ ਇਹ ਸਾਰੀ ਕਾਰਵਾਈ ਕੀਤੀ ਜਦਕਿ ਵਪਾਰੀਆਂ ਉੱਪਰ ਪਹਿਲਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲਿਆਂ ਿਖ਼ਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ, ਉਨ੍ਹਾਂ ਮੰਗ ਕੀਤੀ ਕਿ ਵਪਾਰੀ ਆਗੂਆਂ ਿਖ਼ਲਾਫ਼ ਹਮਲਾ ਕਰਨ ਵਾਲਿਆਂ 'ਤੇ ਵੀ ਪੁਲਿਸ ਕੇਸ ਦਰਜ ਕਰੇ ਨਹੀਂ ਤਾਂ ਵਪਾਰੀ ਆਗੂ ਆਪਣੇ ਸਾਰੇ ਕਾਰੋਬਾਰ ਬੰਦ ਕਰ ਕੇ ਆਪਣੇ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਅੱਜ ਸਥਾਨਕ ਅਨਾਜ ਮੰਡੀ ਵਿਖੇ ਮੰਡੀ ਬੰਦ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਸੰਦੀਪ ਜੈਨ, ਪਵਨ ਗੁਜ਼ਰਾਂ, ਕਮਲਜੀਤ ਸਿੰਘ ਮਿੰਟਾਂ, ਮਹਿੰਦਰ ਪਾਲ, ਅਨੂਪ੍ਰੀਤ ਸਿੰਘ ਜੌੜਾ, ਮੋਹਨ ਲਾਲ, ਰਾਜ ਕੁਮਾਰ, ਜਗਜੀਤ ਸਿੰਘ ਜੌੜਾ ਸਮੇਤ ਵੱਡੀ ਗਿਣਤੀ 'ਚ ਵਪਾਰੀ ਆਗੂ ਮੌਜੂਦ ਸਨ |

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ

ਅਮਰਗੜ੍ਹ, 17 ਅਪ੍ਰੈਲ (ਬਲਵਿੰਦਰ ਸਿੰਘ ਭੁੱਲਰ)-ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਤੇ ਇਸ ਦੀ ਵਾਢੀ ਬਿਲਕੁਲ ਸਿਰ 'ਤੇ ਹੈ ਪਰ ਅਪ੍ਰੈਲ ਮਹੀਨੇ ਦੀ ਇਸ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ ਤੇ ਇਸ ਦੀ ਵਢਾਈ ਹਰ ਪਲ ਅਤੇ ਹਰ ਘੜੀ ਲੇਟ ਹੋ ਰਹੀ ਹੈ | ...

ਪੂਰੀ ਖ਼ਬਰ »

ਬੇਮੌਸਮੀ ਬਰਸਾਤ ਨੇ ਕਣਕ ਦੀ ਵਾਢੀ ਕੀਤੀ ਹੋਰ ਪਿਛੇਤੀ
ਜ਼ਿਲ੍ਹੇ 'ਚ 2.88 ਲੱਖ ਹੈਕਟੇਅਰ ਰਕਬੇ 'ਚ ਹੋਈ ਹੈ ਕਣਕ ਦੀ ਖੇਤੀ

ਸੰਗਰੂਰ, 17 ਅਪ੍ਰੈਲ (ਧੀਰਜ ਪਸ਼ੌਰੀਆ)-ਸੋਮਵਾਰ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਨੇ ਕਣਕ ਦੀ ਵਢਾਈ ਦੇ ਕੰਮ 'ਚ ਤਾਂ ਰੁਕਾਵਟ ਪਾਈ ਹੀ ਹੈ ਨਾਲ ਹੀ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਵੀ ਵਾਧਾ ਕੀਤਾ ਹੈ ਕਿਉਂਕਿ ਇਸ ਸਮੇਂ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕੀ ਪਈ ਹੈ | ...

ਪੂਰੀ ਖ਼ਬਰ »

ਨੁਕਸਾਨੀਆਂ ਫ਼ਸਲਾਂ ਦੀ ਹੋਵੇਗੀ ਗਿਰਦਾਵਰੀ

ਸੰਗਰੂਰ, 17 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੇ ਜ਼ਿਲ੍ਹਾ ਸੰਗਰੂਰ 'ਚ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਹੋਏ ਨੁਕਸਾਲ ਦਾ ਪਤਾ ਲਗਾਉਣ ਲਈ ਵਿਸ਼ੇਸ ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਹਨ | ਮੁੱਖ ਮੰਤਰੀ ਪੰਜਾਬ ਤੋਂ ...

ਪੂਰੀ ਖ਼ਬਰ »

ਤੇਜ਼ ਮੀਂਹ ਤੇ ਚੱਲੀਆਂ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ-ਖੜ੍ਹੀ ਫ਼ਸਲ ਦਾ ਨੁਕਸਾਨ

ਭਵਾਨੀਗੜ੍ਹ, 17 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ-ਸਥਾਨਕ ਇਲਾਕੇ 'ਚ ਪਏ ਤੇਜ਼ ਮੀਂਹ ਅਤੇ ਤੇਜ਼ ਹਵਾ ਦੇ ਕਾਰਨ ਪੱਕੀ ਖੜੀ ਕਣਕ ਦੀ ਫ਼ਸਲ ਡਿੱਗ ਜਾਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ | ਇਸ ਸਬੰਧੀ ਵੱਖ-ਵੱਖ ਪਿੰਡਾਂ ਜਿਨ੍ਹਾਂ 'ਚ ਰਾਏ ਸਿੰਘ, ਨੰਦਗੜ੍ਹ, ਖੇੜੀਚੰਦਵਾਂ, ...

ਪੂਰੀ ਖ਼ਬਰ »

4 ਟਰਾਂਸਫ਼ਾਰਮਰਾਂ 'ਚੋਂ ਤੇਲ ਤੇ ਤਾਂਬਾ ਚੋਰੀ

ਲਹਿਰਾਗਾਗਾ, 17 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਲੰਘੀ ਰਾਤ ਪਿੰਡ ਕੋਟੜਾ ਲਹਿਲ ਵਿਖੇ 3 ਕਿਸਾਨਾਂ ਦੇ ਖੇਤਾਂ 'ਚ ਲੱਗੇ ਚਾਰ ਟਰਾਂਸਫ਼ਾਰਮਰਾਂ 'ਚੋਂ ਚੋਰ ਗਰੋਹ ਤੇਲ ਅਤੇ ਤਾਂਬਾ ਚੋਰੀ ਕਰਕੇ ਲੈ ਗਿਆ ਤੇ ਸਿਰਫ ਲੋਹੇ ਦੇ ਖ਼ਾਲੀ ਖੋਲ੍ਹ ਹੀ ਛੱਡ ਕੇ ਚਲੇ ...

ਪੂਰੀ ਖ਼ਬਰ »

¸'ਆਪ' ਪਾਰਟੀ ਨੂੰ ਵੱਡਾ ਝਟਕਾ¸ ਗੀਤਕਾਰ ਪਵਨ ਕਿਲਾ ਕਾਂਗਰਸ ਪਾਰਟੀ 'ਚ ਸ਼ਾਮਿਲ

ਮਾਲੇਰਕੋਟਲਾ, 17 ਅਪ੍ਰੈਲ (ਹਨੀਫ ਥਿੰਦ)-ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਮਿਹਨਤੀ ਆਗੂ ਗੀਤਕਾਰ ਪਵਨ ਕਿਲਾ ਨੇ ਸੰਗਰੂਰ ਤੋਂ ਕਾਾਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਦਲਵੀਰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਝਾਂਸੇ ਹੇਠ ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

ਧੂਰੀ, 17 ਅਪ੍ਰੈਲ (ਸੰਜੇ ਲਹਿਰੀ, ਦੀਪਕ)-ਥਾਣਾ ਸਦਰ ਧੂਰੀ ਦੀ ਪੁਲਿਸ ਨੇ ਕੁਲਦੀਪ ਕੌਰ ਪਤਨੀ ਜਗਜੀਤ ਸਿੰਘ ਵਾਸੀ ਕਾਂਝਲਾ ਵਲੋਂ ਐਸ.ਐਸ.ਪੀ. ਸੰਗਰੂਰ ਕੋਲ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਸੁਖਵਿੰਦਰ ਸਿੰਘ ਲਾਡੀ ਪੁੱਤਰ ਧਰਮ ਸਿੰਘ, ਸੋਨੀਆ ਪਤਨੀ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਟੋਲ ਕਟਾਉਣ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਗੱਡੀ ਸਵਾਰਾਂ ਨੇ ਹੌਲਦਾਰ ਦੀ ਵਰਦੀ ਪਾੜੀ

ਭਵਾਨੀਗੜ੍ਹ, 17 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਤੋਂ ਨਾਭਾ ਨੂੰ ਜਾਂਦੀ ਸੜਕ 'ਤੇ ਲੱਗੇ ਟੋਲ ਪਲਾਜ਼ਾ 'ਤੇ ਟੋਲ ਕਟਾਉਣ ਨੂੰ ਲੈ ਕੇ ਡਿਊਟੀ 'ਤੇ ਤਾਇਨਾਤ ਇੱਕ ਹੌਲਦਾਰ ਦੀ ਇੱਕ ਵਿਅਕਤੀ ਵਲੋਂ ਵਰਦੀ ਪਾੜਨ ਦੇ ਦੋਸ਼ 'ਚ ਪੁਲਿਸ ਵਲੋਂ ਮਾਮਲਾ ਦਰਜ ਕੀਤਾ ...

ਪੂਰੀ ਖ਼ਬਰ »

ਸ਼ਰਾਬ ਲਿਆਉਣ ਵਾਲਾ ਵਿਅਕਤੀ ਮੌਕੇ ਤੋਂ ਫ਼ਰਾਰ-84 ਬੋਤਲਾਂ ਸ਼ਰਾਬ ਬਰਾਮਦ

ਭਵਾਨੀਗੜ੍ਹ, 17 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪੁਲਿਸ ਵਲੋਂ ਇੱਕ ਵਿਅਕਤੀ ਤੋਂ 7 ਪੇਟੀਆਂ ਸ਼ਰਾਬ ਬਰਾਮਦ ਕੀਤੀ ਜਦੋਂ ਕਿ ਸ਼ਰਾਬ ਲਿਆ ਰਿਹਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ | ਸਹਾਇਕ ਸਬ ਇੰਸਪੈਕਟਰ ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੀਤੀ ਦੇਰ ਰਾਤ ...

ਪੂਰੀ ਖ਼ਬਰ »

ਐਸ.ਸੀ. ਵਿੰਗ ਨੇ ਅਹੁਦੇਦਾਰ ਐਲਾਨੇ

ਸੰਗਰੂਰ, 17 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਚੰਗਾਲ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਰੂਰ ਵਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰਦਿਆਂ ਪਾਰਟੀ ਦੇ ਵਿੰਗ ...

ਪੂਰੀ ਖ਼ਬਰ »

ਭੱਠਲ ਨੇ ਢਿੱਲੋਂ ਦੇ ਹੱਕ 'ਚ ਸ਼ਹਿਰ ਅੰਦਰ ਚੋਣ ਰੈਲੀ ਨੂੰ ਕੀਤਾ ਸੰਬੋਧਨ

ਖਨੌਰੀ, 17 ਅਪ੍ਰੈਲ (ਬਲਵਿੰਦਰ ਸਿੰਘ ਥਿੰਦ, ਰਾਜੇਸ਼ ਕੁਮਾਰ)-ਅਕਾਲੀਆਂ ਨੇ ਪਿਛਲੇ ਸਮੇਂ ਦੌਰਾਨ ਸੂਬਾ ਭਰ ਅੰਦਰ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਵਾ ਕੇ ਸਭ ਧਰਮਾਂ ਦਾ ਅਪਮਾਨ ਕੀਤਾ | ਇਸ ਲਈ ਇਨ੍ਹਾਂ ਲੋਕ ਸਭਾ ਚੋਣਾਂ 'ਚ ਅਕਾਲੀਆਂ ਨੂੰ ਸੂਬੇ ਦੇ ਲੋਕਾਂ ...

ਪੂਰੀ ਖ਼ਬਰ »

ਗੁਰਮੇਲ ਸਿੰਘ ਮੌੜ ਨੇ ਢਿੱਲੋਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਮਹਿਲ ਕਲਾਂ, 17 ਅਪ੍ਰੈਲ (ਅਵਤਾਰ ਸਿੰਘ ਅਣਖੀ)-ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ 'ਚ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਵਲੋਂ ਪਿੰਡ ਗੰਗੋਹਰ ਵਿਖੇ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਚੋਣ ਮੀਟਿੰਗ ...

ਪੂਰੀ ਖ਼ਬਰ »

ਢੀਂਡਸਾ ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਵਰਕਰਾਂ 'ਚ ਭਾਰੀ ਜੋਸ਼-ਬਚੀ

ਦਿੜ੍ਹਬਾ ਮੰਡੀ, 17 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਅਕਾਲੀ-ਭਾਜਪਾ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਵਰਕਰਾਂ 'ਚ ਭਾਰੀ ਜੋਸ਼ ਹੈ | ਪਿੰਡਾਂ 'ਚ ਵਰਕਰਾਂ ਦੀਆਂ ਨੁੱਕੜ ਮੀਟਿੰਗਾਂ ਵਿਚ ਹੀ ਭਰਵੇਂ ਇਕੱਠ ਇਸ ਗੱਲ ਦਾ ਸਬੂਤ ਹਨ | ਵਰਕਰ ...

ਪੂਰੀ ਖ਼ਬਰ »

ਅਕਾਲੀਆਂ ਤੇ ਕਾਂਗਰਸੀਆਂ ਕਰਕੇ ਨਸ਼ਾ ਖ਼ਰੀਦਣ ਤੇ ਵੇਚਣ 'ਚ ਪੰਜਾਬ ਸਭ ਤੋਂ ਮੋਹਰੀ ਸੂਬਾ ਬਣਿਆ-ਹਰਪਾਲ ਚੀਮਾ

ਭਾਦਸੋਂ, 17 ਅਪ੍ਰੈਲ (ਪ੍ਰਦੀਪ ਦੰਦਰਾਲਾਂ)-ਕੋਈ ਸਮਾਂ ਸੀ ਜਦੋਂ ਪੰਜਾਬ ਪੂਰੇ ਭਾਰਤ ਵਿਚ ਸੋਨੇ ਦੀ ਚਿੜੀ ਦੇ ਨਾਮ ਨਾਲ ਮਸ਼ਹੂਰ ਸੀ | ਪਿਛਲੇ ਸਮੇਂ ਤੋਂ ਅਕਾਲੀਆਂ ਅਤੇ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਰਕੇ ਅੱਜ ਪੰਜਾਬ ਕਰਜ਼ੇ ਦੀ ਮਾਰ ਝੱਲ ਰਿਹਾ ਹੈ | ਪਿਛਲੇ ਕਈ ...

ਪੂਰੀ ਖ਼ਬਰ »

ਮੁਲਾਜ਼ਮ ਫ਼ਰੰਟ ਵਲੋਂ ਢੀਂਡਸਾ ਦੀ ਹਮਾਇਤ ਦਾ ਐਲਾਨ

ਸੰਗਰੂਰ, 17 ਅਪੈ੍ਰਲ (ਅਮਨਦੀਪ ਸਿੰਘ ਬਿੱਟਾ)-ਮੁਲਾਜ਼ਮ ਫ਼ਰੰਟ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਜ਼ੋਰਦਾਰ ਹਮਾਇਤ ਕਰਨ ਦਾ ਐਲਾਨ ਕੀਤਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਢੀਂਡਸਾ ਵਲੋਂ ਕਈ ਪਿੰਡਾਾ ਦਾ ਤੂਫ਼ਾਨੀ ਦੌਰਾ

ਮੂਲੋਵਾਲ, 17 ਅਪ੍ਰੈਲ (ਰਤਨ ਸਿੰਘ ਭੰਡਾਰੀ)-ਸੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਕਈ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ | ਅੱਜ ਪਿੰਡ ਬੇਨੜਾ, ਲੱਡਾ, ਕਾਂਝਲਾ, ਨੱਤ ਕਾਂਝਲੀ, ਬਾਲੀਆਂ, ਕੁੰਬੜਵਾਲ, ...

ਪੂਰੀ ਖ਼ਬਰ »

ਝੂੰਦਾਂ ਵਲੋਂ ਅਕਾਲੀ ਉਮੀਦਵਾਰ ਨੂੰ ਜਿਤਾਉਣ ਲਈ ਵਪਾਰੀ ਵਰਗ ਨਾਲ ਮੀਟਿੰਗਾਂ

ਅਹਿਮਦਗੜ੍ਹ, 17 ਅਪ੍ਰੈਲ (ਪੁਰੀ)-ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੰੁਗਾਰਾ ਮਿਲਿਆ ਜਦੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਸ਼ਹਿਰ ਦੇ ਵਪਾਰੀ ਵਰਗ ਨਾਲ ...

ਪੂਰੀ ਖ਼ਬਰ »

ਹਲਕਾ ਦਿੜ੍ਹਬਾ ਦੀ ਲੀਡਰਸ਼ਿਪ ਨੇ ਭਖਾਈ ਢੀਂਡਸਾ ਦੀ ਚੋਣ ਮੁਹਿੰਮ

ਕੌਹਰੀਆਂ, 17 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਹਲਕਾ ਦਿੜ੍ਹਬਾ ਅੰਦਰ ਪੂਰੀ ਤਰ੍ਹਾਂ ਭਖ ਚੁੱਕੀ ਹੈ | ਪਿੰਡ ਕੌਹਰੀਆਂ 'ਚ ਅਜੈਬ ਸਿੰਘ ਆੜ੍ਹਤੀਆ ਪ੍ਰਧਾਨ ਦੇ ਘਰ ਪਹੁੰਚੇ ...

ਪੂਰੀ ਖ਼ਬਰ »

ਢੀਂਡਸਾ ਨੇ ਚੋਣ ਰੈਲੀਆਂ ਨੂੰ ਕੀਤਾ ਸੰਬੋਧਨ

ਮੂਣਕ, 17 ਅਪ੍ਰੈਲ (ਕੇਵਲ ਸਿੰਗਲਾ)-ਹਲਕਾ ਲਹਿਰਾਗਾਗਾ ਦੇ ਲੋਕਾਂ ਦੇ ਪਿਆਰ ਤੇ ਸਤਿਕਾਰ ਸਦਕਾ ਢੀਂਡਸਾ ਪਰਿਵਾਰ ਹਮੇਸ਼ਾ ਇਲਾਕੇ ਦੇ ਲੋਕਾਂ ਦਾ ਰਿਣੀ ਰਹੇਗਾ, ਲੋਕ ਸਭਾ ਚੋਣਾਂ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਉਹ ਹਲਕਾ ਲਹਿਰਾਗਾਗਾ ਦੇ ਲੋਕਾਂ ਦਾ ਸਾਥ ਨਹੀਂ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਕਾਂਗਰਸ ਕਮੇਟੀ ਦਾ ਗਠਨ

ਸੰਦੌੜ, 17 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ 'ਚ ਪ੍ਰਚਾਰ ਤੇ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦੇ ਮੰਤਵ ਤਹਿਤ ਪਿੰਡ ਖੁਰਦ ਵਿਖੇ ਪੰਜ ਮੈਂਬਰੀ ਯੂਥ ਕਮੇਟੀ ਦਾ ਗਠਨ ...

ਪੂਰੀ ਖ਼ਬਰ »

ਢੀਂਡਸਾ ਸਮੇਤ ਹੋਰਨਾਂ ਆਗੂਆਂ ਨੇ ਕੀਤਾ ਚੋਣ ਪ੍ਰਚਾਰ

ਧਰਮਗੜ੍ਹ, 17 ਅਪ੍ਰੈਲ (ਗੁਰਜੀਤ ਸਿੰਘ ਚਹਿਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵਲੋਂ ਸਰਕਲ ਧਰਮਗੜ੍ਹ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਧਰਮਗੜ੍ਹ, ਕਣਕਵਾਲ ਭੰਗੂਆਂ, ਫਤਹਿਗੜ੍ਹ, ਸੰਗਤਪੁਰਾ, ਫਲੇੜਾ, ਹਰਿਆਉ, ਗਿਦੜਿਆਣੀ ...

ਪੂਰੀ ਖ਼ਬਰ »

ਢੀਂਡਸਾ ਵਲੋਂ ਦਿੜ੍ਹਬਾ ਹਲਕੇ ਦੇ ਪਿੰਡਾਂ ਦਾ ਦੌਰਾ

ਜਖੇਪਲ, 17 ਅਪ੍ਰੈਲ (ਮੇਜਰ ਸਿੰਘ ਸਿੱਧੂ)-ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਦਿੜ੍ਹਬਾ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ | ਸ. ਢੀਂਡਸਾ ਨੇ ਜਖੇਪਲ ਵਿਖੇ ਦੌਰੇ ਦੌਰਾਨ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ...

ਪੂਰੀ ਖ਼ਬਰ »

ਰਜ਼ੀਆ ਸੁਲਤਾਨਾ ਨੇ ਚੋਣ ਮੀਟਿੰਗ ਨੂੰ ਕੀਤਾ ਸੰਬੋਧਨ

ਸੰਦੌੜ, 17 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਉਚੇਰੀ ਸਿੱਖਿਆ ਤੇ ਜਲ ਸਰੋਤ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਅੱਜ ਪਿੰਡ ਦੁਲਮਾਂ ਕਲਾਂ, ਖ਼ੁਰਦ, ਸ਼ੇਰਗੜ੍ਹ ਚੀਮਾ ਆਦਿ ...

ਪੂਰੀ ਖ਼ਬਰ »

ਲਹਿਰਾਗਾਗਾ ਹਲਕੇ ਦੇ ਵਿਕਾਸ ਕਾਰਜ ਮੰੂਹ ਬੋਲਦੇ ਹਨ-ਢੀਂਡਸਾ

ਲਹਿਰਾਗਾਗਾ, 17 ਅਪ੍ਰੈਲ (ਸੂਰਜ ਭਾਨ ਗੋਇਲ)-ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਲਹਿਰਾਗਾਗਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਲੋਕਾਂ ਵਿੱਚ ਆਪਣੇ ਵਿਕਾਸ ਕਾਰਜਾਂ, ਪੱਖ ਤੇ ਕੀਤੇ ਕੰਮਾਂ ਦੀ ਸੂਚੀ ਲੈ ਕੇ ਜਾਣਗੇ, ਫ਼ੈਸਲਾ ਹੁਣ ਜਨਤਾ ਦੇ ...

ਪੂਰੀ ਖ਼ਬਰ »

ਭਗਵੰਤ ਮਾਨ 364ਵੇਂ ਸਥਾਨ 'ਤੇ-ਸਰਾਓ

ਚੋਟੀਆਂ, 17 ਅਪ੍ਰੈਲ (ਪ੍ਰਵੀਨ ਖੋਖਰ)-ਲੋਕ ਸਭਾ ਹਲਕਾ ਸੰਗਰੂਰ 'ਚ ਇਸ ਵਾਰ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੇ 'ਆਪ' ਦੇ ਉਮੀਦਵਾਰ ਭਗਵੰਤ ਮਾਨ ਨੂੰ ਇਸ ਵਾਰ ਮੂੰਹ ਦੀ ਖਾਣੀ ਪਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਕੈਨੇਡਾ ਤੋਂ ਆਏ ਪ੍ਰੋਫ਼ੈਸਰਾਂ ਨੇ ਕੀਤਾ ਸਕੂਲ ਦਾ ਦੌਰਾ

ਛਾਜਲੀ, 17 ਅਪ੍ਰੈਲ (ਕੁਲਦੀਪ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਵਿਖੇ ਡਾਕੂਮੈਂਟਰੀ ਫਿਲਮ ਨਿਰਮਾਤਾ ਅਤੇ ਰਿਸਰਚ ਸਕਾਲਰ ਪਲੈਂਨਟ ਵੰਨ ਫਾਊਡੇਸ਼ਨ ਦੀ ਸੰਸਥਾਪਕ ਮੈਡਮ ਪ੍ਰਭਜੋਤ ਕੌਰ ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਕੈਨੇਡਾ ਦੇ ...

ਪੂਰੀ ਖ਼ਬਰ »

ਮਨੀ ਚੌਾਦਾ ਹਲਕਾ ਅਮਰਗੜ੍ਹ ਦੇ ਇੰਚਾਰਜ ਨਿਯੁਕਤ

ਅਮਰਗੜ੍ਹ, 17 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਵਲੋਂ ਕੀਤੀ ਸਿਫ਼ਾਰਸ਼ ਸਦਕਾ ਐਸ.ਓ.ਆਈ ਵਲੋਂ ਪਿੰਡ ਚੌਾਦਾ ਦੇ ਸਰਪੰਚ ਮਨੋਹਰ ਸਿੰਘ ਦੇ ਬੇਟੇ ਮਨੋਜ ਕੁਮਾਰ ਮਨੀ ਚੌਾਦਾ ...

ਪੂਰੀ ਖ਼ਬਰ »

ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਸਾਥੀਆਂ ਸਮੇਤ ਪਿੰਗਲਵਾੜਾ ਪੁੱਜੇ

ਸੰਗਰੂਰ, 17 ਅਪ੍ਰੈਲ (ਧੀਰਜ ਪਸ਼ੌਰੀਆ)-ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਬਰਾਂਚ ਸੰਗਰੂਰ 'ਚ ਪ੍ਰਸਿੱਧ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਪਿੰਗਲਵਾੜਾ 'ਚ ਮਰੀਜ਼ਾਂ ਅਤੇ ਬਿਰਧਾਂ ਨੂੰ ਮਿਲਣ ਲਈ ਆਏ | ਉਨ੍ਹਾਂ ...

ਪੂਰੀ ਖ਼ਬਰ »

ਬੱਚਿਆਂ ਦੇ ਗੁਰਬਾਣੀ, ਦਸਤਾਰ ਤੇ ਸ਼ਬਦ ਗਾਇਣ ਮੁਕਾਬਲੇ ਕਰਵਾਏ

ਸੁਨਾਮ ਊਧਮ ਸਿੰਘ ਵਾਲਾ, 17 ਅਪ੍ਰੈਲ (ਧਾਲੀਵਾਲ, ਭੁੱਲਰ)-ਸਥਾਨਕ ਗੁਰਦੁਆਰਾ ਗੋਬਿੰਦਪੁਰਾ ਕੋਕੋ ਮਾਜਰੀ ਦੀ ਗੁਰੂ ਘਰ ਕਮੇਟੀ ਵਲੋਂ ਮਾਤਾ ਸਾਹਿਬ ਕੌਰ ਇਸਤਰੀ ਸਭਾ ਦੇ ਸਹਿਯੋਗ ਨਾਲ ਗਿਆਨੀ ਜੰਗੀਰ ਸਿੰਘ ਰਤਨ ਦੀ ਅਗਵਾਈ 'ਚ 3 ਤੋਂ 18 ਸਾਲ ਤੱਕ ਦੇ ਬੱਚਿਆਂ ਦੇ ਗੁਰਬਾਣੀ, ...

ਪੂਰੀ ਖ਼ਬਰ »

ਵੀ.ਕੇ. ਕੰਪੀਟੀਸ਼ਨ ਜ਼ੋਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬਣਿਆ ਨੌਜਵਾਨਾਂ ਦੀ ਪਹਿਲੀ ਪਸੰਦ

ਸੰਗਰੂਰ, 17 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਵੀ.ਕੇ. ਕੰਪੀਟੀਸਨ ਜ਼ੋਨ ਦੇ ਡਾਇਰੈਕਟਰ ਵੀ.ਕੇ. ਸਿਆਲ ਤੇ ਬੀ.ਆਰ. ਸ਼ਰਮਾ ਨੇ ਦੱਸਿਆ ਕਿ ਅਕੈਡਮੀ ਦੀ ਮੁੱਖ ਸ਼ਾਖ਼ਾ ਘੰਟਾ ਘਰ ਚੌਕ ਨਜ਼ਦੀਕ ਪੀ.ਸੀ.ਐਸ., ਆਈ.ਏ.ਐਸ. ਦੀ ਮੁੱਢਲੀ ਪ੍ਰੀਖਿਆ ਦੀ ਕੋਚਿੰਗ ਆਰੰਭ ਹੋ ਚੁੱਕੀ ਹੈ | ...

ਪੂਰੀ ਖ਼ਬਰ »

ਗੋਲਡਨ ਅਰਥ ਗਲੋਬਲ ਸਕੂਲ ਵਿਖੇ 'ਹੇਮੋਫ਼ੀਲੀਆ' ਦਿਵਸ ਮਨਾਇਆ

ਸੰਗਰੂਰ, 17 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਬੀਤੇ ਦਿਨ ਜ਼ਿਲ੍ਹਾ ਸੰਗਰੂਰ ਦੇ ਗੋਲਡਨ ਅਰਥ ਗਲੋਬਲ ਸਕੂਲ ਵਿਖੇ ਜਗਤ ਨੂੰ ਚੇਤਨਾ ਦਰਸਾਉਣ ਦੇ ਮਕਸਦ ਨਾਲ 'ਹੇਮੋਫ਼ੀਲੀਆ ਦਿਵਸ' ਮਨਾਇਆ ਗਿਆ | ਇਹ ਇੱਕ ਭਿਆਨਕ ਬਿਮਾਰੀ ਹੈ, ਜਿਸ ਨਾਲ ਖ਼ੂਨ ਸੱਟ ਆਦਿ ਲੱਗਣ ਸਮੇਂ ...

ਪੂਰੀ ਖ਼ਬਰ »

'ਆਪ' ਆਗੂਆਂ ਵਲੋਂ ਭਗਵੰਤ ਮਾਨ ਵਲੋਂ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਜਾਰੀ

ਭਵਾਨੀਗੜ੍ਹ, 17 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਭਗਵੰਤ ਮਾਨ ਵਲੋਂ ਪਿਛਲੇ 5 ਸਾਲਾਂ ਦੌਰਾਨ ਹਲਕਾ ਸੰਗਰੂਰ 'ਚ ਕੀਤੇ ਵਿਕਾਸ ਦੇ ਕੰਮਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਘਰ-ਘਰ ਤੱਕ ਪਹੰੁਚਾਇਆ ਜਾਵੇਗਾ, ਇਹ ਵਿਚਾਰ 'ਆਪ' ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ...

ਪੂਰੀ ਖ਼ਬਰ »

ਕੈਂਬਿ੍ਜ ਇੰਟਰਨੈਸ਼ਨਲ ਸਕੂਲ 'ਚ ਗੋਰੀਆ ਪੜ੍ਹਾਉਣਗੀਆਂ ਫਰੈਂਚ ਤੇ ਸਪੈਨਿਸ਼

ਸੰਗਰੂਰ, 17 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਕੈਂਬਿ੍ਜ ਇੰਟਰਨੈਸ਼ਨਲ ਸਕੂਲ ਸੰਗਰੂਰ ਆਪਣੇ ਅੰਤਰਰਾਸ਼ਟਰੀ ਸਿੱਖਿਆ ਮਾਪਦੰਡਾਂ ਕਰਕੇ ਜਾਣਿਆ ਜਾਂਦਾ ਹੈ | ਇਸੇ ਲੜੀ 'ਚ ਇੱਕ ਹੋਰ ਮੀਲ ਪੱਥਰ ਜੋੜਦਿਆਂ ਸਕੂਲ ਵਿਖੇ ਫਰੈਂਚ ਤੇ ਸਪੈਨਿਸ਼ ਭਾਸ਼ਾਵਾਂ ਦਾ ਗਿਆਨ ਦੇਣ ਲਈ ...

ਪੂਰੀ ਖ਼ਬਰ »

ਕਲੱਬ ਵਲੋਂ ਵਿੱਦਿਆ 'ਚ ਮੋਹਰੀ ਬੱਚਿਆਂ ਦਾ ਸਨਮਾਨ

ਕੁੱਪ ਕਲਾਂ, 17 ਅਪ੍ਰੈਲ (ਰਵਿੰਦਰ ਸਿੰਘ ਬਿੰਦਰਾ)-ਡਾ. ਬੀ.ਆਰ ਅੰਬੇਡਕਰ ਸੋਸ਼ਲ ਵੈੱਲਫੇਅਰ ਕਲੱਬ ਨੱਥੂਮਾਜਰਾ, ਉਮਰਪੁਰਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ 'ਚ ਵਿੱਦਿਆ ਦੇ ਖੇਤਰ 'ਚ ...

ਪੂਰੀ ਖ਼ਬਰ »

ਡੋਲਫਿਨ ਕੈਂਪਸ ਬੈਟਰਥਿੰਕ ਨੇ ਦਿੱਤੀ ਵੈਨ ਦੀ ਸੁਵਿਧਾ

ਸੁਨਾਮ ਊਧਮ ਸਿੰਘ ਵਾਲਾ, 17 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਬੈਟਰਥਿੰਕ ਡੋਲਫਿਨ ਕੈਂਪਸ ਸਿਨੇਮਾ ਚੌਕ ਸੁਨਾਮ ਦੇ ਐਮ.ਡੀ. ਮੈਡਮ ਹਰਵਿੰਦਰ ਕੌਰ ਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੈਂਪਸ ਵਲੋਂ ਬੱਚਿਆਂ ਲਈ ਵੈਨ ਦੀ ਸੁਵਿਧਾ ਦਿੱਤੀ ਗਈ ਹੈ ਜਿਸ ਨਾਲ ਦੂਰੋਂ ਆਉਣ ...

ਪੂਰੀ ਖ਼ਬਰ »

ਸ਼ਤਰੰਜ ਚੈਂਪੀਅਨਸ਼ਿਪ 'ਚ ਦਿਨੇਸ਼ ਬਣੇ ਚੈਂਪੀਅਨ

ਸੰਗਰੂਰ, 17 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਹੈਰੀਟੇਜ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ 'ਚ ਉੱਤਰ ਪ੍ਰਦੇਸ਼ ਦੇ ਦਿਨੇਸ਼ ਕੁਮਾਰ ਸ਼ਰਮਾ ਚੈਂਪੀਅਨ ਬਣੇ | ਉਨ੍ਹਾਂ ਨੇ ਅੱਠ ਅੰਕਾਂ 'ਚ ਸੱਤ ਅੰਕ ਪ੍ਰਾਪਤ ਕਰ ਕੇ ਇਹ ਸਥਾਨ ਪ੍ਰਾਪਤ ਕੀਤਾ | ਆਖ਼ਰੀ ਮੈਚ ...

ਪੂਰੀ ਖ਼ਬਰ »

ਨਤੀਜਾ ਕੁਝ ਵੀ ਹੋਵੇ, ਮੈਂ ਹਲਕਾ ਲਹਿਰਾਗਾਗਾ ਦੇ ਲੋਕਾਂ ਦਾ ਸਾਥ ਨਹੀਂ ਛੱਡਾਂਗਾ-ਢੀਂਡਸਾ

ਮੂਣਕ, 17 ਅਪ੍ਰੈਲ (ਕੇਵਲ ਸਿੰਗਲਾ)-ਸੈਣੀ ਭਾਈਚਾਰੇ ਦੀ ਮੀਟਿੰਗ ਸੈਣੀ ਧਰਮਸਾਲਾ ਮੂਣਕ ਵਿਖੇ ਹੋਈ ਜਿਸ 'ਚ ਗੱਡੀ ਗਿਣਤੀ ਵਿਚ ਸੈਣੀ ਬਰਾਦਰੀ ਦੇ ਨੌਜਵਾਨਾਂ ਨੇ ਭਾਗ ਲਿਆ | ਇਸ ਮੌਕੇ ਸੈਣੀ ਬਰਾਦਰੀ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ...

ਪੂਰੀ ਖ਼ਬਰ »

ਡਾ. ਰਾਜ ਕੁਮਾਰ ਗਰਗ ਦੀ ਪੁਸਤਕ 'ਸਹਾਇਕ ਧੰਦੇ' ਲੋਕ ਅਰਪਣ

ਸੰਗਰੂਰ, 17 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਤੇ ਛਾਇਆਵਾਦੀ ਸਾਹਿਤਕਾਰ ਦੇਸ਼ ਭੂਸ਼ਨ ਨਾਲ ਰੂ-ਬ-ਰੂ ਸਮਾਗਮ ਸਮੇਂ ਹੋਏ ਗੰਭੀਰ ਵਿਚਾਰ-ਵਟਾਂਦਰੇ ਉਪਰੰਤ ਕਈ ਉਸਾਰੂ ਭਾਵ ...

ਪੂਰੀ ਖ਼ਬਰ »

ਅਨਾਜ ਮੰਡੀ 'ਚ ਕਣਕ ਦੀ ਫ਼ਸਲ ਬਾਰਿਸ਼ ਦੇ ਪਾਣੀ 'ਚ ਡੁੱਬੀ

ਛਾਜਲੀ, 17 ਅਪ੍ਰੈਲ (ਕੁਲਦੀਪ ਸ਼ਰਮਾ)-ਅੱਜ ਬਾਅਦ ਦੁਪਹਿਰ ਆਈ ਤੇਜ਼ ਬਾਰਿਸ਼ ਨਾਲ ਇਲਾਕੇ ਦੇ ਸਭ ਤੋਂ ਵੱਡੇ ਪਿੰਡ ਛਾਜਲੀ ਦੀ ਅਨਾਜ ਮੰਡੀ ਨੇ ਛੱਪੜ ਦਾ ਰੂਪ ਧਾਰ ਲਿਆ ਹੈ ਅਤੇ ਅਨਾਜ ਮੰਡੀ 'ਚ ਕਿਸਾਨਾਂ ਵਲੋਂ ਵੇਚਣ ਲਈ ਲਿਆਂਦੀ ਕਣਕ ਦੀ ਫ਼ਸਲ ਬੇਮੌਸਮੀ ਬਾਰਿਸ਼ ਦੇ ...

ਪੂਰੀ ਖ਼ਬਰ »

ਸੁੰਦਰ ਲਿਖਾਈ ਮੁਕਾਬਲੇ 'ਚੋਂ ਅਕਵੀਰ ਕੌਰ ਅੱਵਲ

ਲਹਿਰਾਗਾਗਾ, 17 ਅਪ੍ਰੈਲ (ਸੂਰਜ ਭਾਨ ਗੋਇਲ)-ਗੁਰੂ ਗੋਬਿੰਦ ਸਿੰਘ ਕਾਲਜ (ਖੋਖਰ ਕਲਾਂ) ਵਿਖੇ ਪੰਜਾਬੀ ਅਤੇ ਅੰਗਰੇਜੀ ਭਾਸ਼ਾ ਵਿਚ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ 'ਚੋਂ ...

ਪੂਰੀ ਖ਼ਬਰ »

ਕਾਲੋਨੀ ਨਿਵਾਸੀਆਂ ਵਲੋਂ ਧਾਰਮਿਕ ਸਮਾਗਮ

ਸੰਗਰੂਰ, 17 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਗੁਰੂ ਨਾਨਕ ਕਾਲੋਨੀ (ਬਲਾਕ-ਡੀ) ਵੈੱਲਫੇਅਰ ਸੁਸਾਇਟੀ ਸੰਗਰੂਰ ਵਲੋਂ ਸਮੂਹ ਕਾਲੋਨੀ ਨਿਵਾਸੀਆਂ ਵਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਪਰਿਵਾਰ ਮਿਲਣ ਸਮਾਗਮ ਕਰਵਾਇਆ ਗਿਆ ਤੇ ਸ੍ਰੀ ਸੁੰਦਰ ਕਾਂਡ ਦੇ ਪਾਠ ...

ਪੂਰੀ ਖ਼ਬਰ »

ਬਾਵਾ ਸਿੰਘ ਕੈਂਪਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਕੌਹਰੀਆਂ, 17 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਵਿੰਗ ਵਲੋਂ ਬਾਵਾ ਸਿੰਘ ਕੈਂਪਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ | ਇਨ੍ਹਾਂ ਦਾ ਨਾਇਬ ਸਿੰਘ ਚੌਹਾਨ ਯੂਥ ਆਗੂ ਦੇ ਘਰ ਪਿੰਡ ਰੋਗਲਾ ਪਹੁੰਚਣ 'ਤੇ ਜਥੇਦਾਰ ਹਰਦੇਵ ...

ਪੂਰੀ ਖ਼ਬਰ »

ਅਨਾਜ ਮੰਡੀ 'ਚ ਆਈ ਕਣਕ ਕੁਦਰਤੀ ਕਰੋਪੀ ਦੀ ਹੋਈ ਸ਼ਿਕਾਰ

ਮੂਨਕ, 17 ਅਪ੍ਰੈਲ (ਗਮਦੂਰ ਧਾਲੀਵਾਲ)-ਬੀਤੀ ਰਾਤ ਤੋਂ ਰੁੱਕ-ਰੱਕ ਕੇ ਪੈ ਰਹੀ ਬਾਰਿਸ਼ ਨੇ ਕਿਸਾਨਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਕਿਉਂਕਿ ਕਿਸਾਨਾਂ ਨੂੰ ਆਪਣੀ ਸਾਲ ਭਰ ਦੀ ਕਮਾਈ ਹੜ੍ਹਦੀ ਨਜ਼ਰ ਆ ਰਹੀ ਹੈ | ਅਨਾਜ ਮੰਡੀ 'ਚ ਅੱਜ ਭਾਰੀ ਮਾਤਰਾ 'ਚ ਕਣਕ ਆਈ ਹੈ, ਜਿਸ ...

ਪੂਰੀ ਖ਼ਬਰ »

ਧੂਰੀ ਮੰਡੀ 'ਚ ਕਣਕ ਦੀ ਆਮਦ ਸ਼ੁਰੂ, ਬਾਰਦਾਨੇ ਦੀ ਵੱਡੀ ਘਾਟ

ਧੂਰੀ, 17 ਅਪ੍ਰੈਲ (ਸੁਖਵੰਤ ਸਿੰਘ ਭੁੱਲਰ)-ਕਣਕ ਦੀ ਕਟਾਈ ਦਾ ਸੀਜਨ ਸ਼ੁਰੂ ਹੁੰਦੇ ਹੀ ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ | ਧੂਰੀ ਅਨਾਜ ਮੰਡੀ 'ਚ ਕਣਕ ਦੀ ਨਵੀਂ ਫ਼ਸਲ ਆਉਣ ਦੇ ਨਾਲ ਆੜ੍ਹਤੀਆਂ ਵਲੋਂ ਭਰਤੀ ਲਈ ਕਣਕ ਦੀ ਲਹਾਈ, ਸਫ਼ਾਈ ਤਾਂ ਕੀਤੀ ਜਾ ਰਹੀ ਹੈ ...

ਪੂਰੀ ਖ਼ਬਰ »

ਖਰਾਬ ਮੌਸਮ ਦੀ ਭਵਿੱਖਬਾਣੀ ਨੇ ਵਧਾਈਆਂ ਕਿਸਾਨਾਂ ਦੀਆਂ ਚਿੰਤਾਵਾਂ

ਮੂਣਕ, 17 ਅਪ੍ਰੈਲ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)-ਬੀਤੀ ਦੇਰ ਰਾਤ ਆਈ ਹਨੇਰੀ ਅਤੇ ਹਲਕੀ ਬਰਸਾਤ ਤੇ ਮੌਸਮ ਵਿਭਾਗ ਵਲੋਂ ਅੱਜ ਤੇ ਕੱਲ੍ਹ ਖਰਾਬ ਮੌਸਮ ਦੀ ਭਵਿੱਖਬਾਣੀ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ | ਇਸ ਸਾਲ ਹਾੜੀ ਦੇ ਸੀਜ਼ਨ ਦੌਰਾਨ ਰੁਕ-ਰੁਕ ਕੇ ਪਈ ...

ਪੂਰੀ ਖ਼ਬਰ »

ਭਾਰੀ ਝੱਖੜ ਨੇ ਕਿਸਾਨਾਂ ਦੇ ਸਾਹ ਸੂਤੇ

ਸੁਨਾਮ ਊਧਮ ਸਿੰਘ ਵਾਲਾ, 17 ਅਪੈ੍ਰਲ (ਭੁੱਲਰ, ਧਾਲੀਵਾਲ)-ਅੱਜ ਬਾਅਦ ਆਏ ਝੱਖੜ ਅਤੇ ਭਾਰੀ ਮੀਂਹ ਨੇ ਜਨ ਜੀਵਨ ਨੂੰ ਅਸਤ-ਵਿਅਸਤ ਕਰ ਦਿੱਤਾ | ਜਿੱਥੇ ਸੁਨਾਮ ਸ਼ਹਿਰ ਵਿੱਚ ਮੀਂਹ ਕਾਰਨ ਜਲਥਲ ਹੋ ਗਿਆ ਉੱਥੇ ਖੇਤਾਂ 'ਚ ਖੜੀ ਕਣਕ ਦੀ ਫ਼ਸਲ ਦਾ ਵੀ ਭਾਰੀ ਨੁਕਸਾਨ ਹੋਣ ਦੀਆਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਗਊ ਦੀ ਮੌਤ, ਕਾਰ ਸਵਾਰ ਵਾਲ-ਵਾਲ ਬਚੇ

ਭਵਾਨੀਗੜ੍ਹ, 17 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਮੁੱਖ ਮਾਰਗ 'ਤੇ ਪਿੰਡ ਰਾਮਪੁਰਾ ਨੂੰ ਜਾਂਦੀ ਸੜਕ ਦੇ ਕੱਟ ਨੇੜੇ ਬੀਤੀ ਦੇਰ ਰਾਤ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਇਕ ਕਰੇਟਾ ਕਾਰ ਅੱਗੇ ਅਚਾਨਕ ਇਕ ਗਊ ਆ ਜਾਣ ਕਾਰਨ ਹੋਏ ਹਾਦਸੇ 'ਚ ਗਊ ਦੀ ਮੌਤ ਹੋਣ, ਕਾਰ ਦਾ ਭਾਰੀ ...

ਪੂਰੀ ਖ਼ਬਰ »

ਪੰਜਾਬ ਦੇ ਆੜ੍ਹਤੀ ਕੱਲ੍ਹ ਨੂੰ ਮੋਗਾ ਵਿਖੇ ਸਰਕਾਰ ਦੇ ਫ਼ੈਸਲੇ ਵਿਰੁੱਧ ਸਾਂਝਾ ਫ਼ੈਸਲਾ ਲੈਣਗੇ-ਚੀਮਾ

ਅਹਿਮਦਗੜ੍ਹ, 17 ਅਪ੍ਰੈਲ (ਪੁਰੀ)-ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਅੱਜ ਇੱਥੇ ਆੜ੍ਹਤੀ ਐਸੋਸੀਏਸ਼ਨ ਨਾਲ ਮੀਟਿੰਗ ਦੇ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ੍ਹ ਮੋਗਾ ਵਿਖੇ ਪੰਜਾਬ ਦੇ ਸਾਰੇ ਆੜ੍ਹਤੀਏ ਇਕੱਠੇ ਹੋ ਕੇ ਪੰਜਾਬ ...

ਪੂਰੀ ਖ਼ਬਰ »

ਭਾਰਤੀ ਸ਼ਕਤੀ ਚੇਤਨਾ ਪਾਰਟੀ ਨੇ ਵਿਜੈ ਅਗਰਵਾਲ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ

ਸੰਗਰੂਰ, 17 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਭਾਰਤੀਆ ਸ਼ਕਤੀ ਚੇਤਨਾ ਪਾਰਟੀ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਐਡਵੋਕੇਟ ਵਿਜੈ ਕੁਮਾਰ ਅਗਰਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਅੱਜ ਇੱਥੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਮੀਂਹ ਤੇ ਗੜੇ੍ਹ ਪੈਣ 'ਤੇ ਹੀ ਮੰਡੀ 'ਚ ਰੁਕੀ ਕਣਕ ਦੀ ਬੋਲੀ ਪੁੱਤਾਂ ਵਾਂਗ ਪਾਲੀ ਕਣਕ ਨੂੰ ਸੰਭਾਲਣ ਵਿਚ ਲੱਗੇ ਕਿਸਾਨ

ਸੁਨਾਮ ਊਧਮ ਸਿੰਘ ਵਾਲਾ, 17 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਅਨਾਜ ਮੰਡੀ ਸੁਨਾਮ ਵਿਖੇ ਆਪਣੀ ਕਣਕ ਨੂੰ ਲੈ ਕੇ ਆਏ ਕਿਸਾਨਾਂ ਨੂੰ ਉਸ ਵਕਤ ਪ੍ਰੇਸ਼ਾਨੀਆਂ ਵਿਚ ਦੇਖਿਆ ਗਿਆ ਜਦੋ ਅੱਜ ਤੇਜ਼ ਆਈ ਹਨੇਰੀ ਅਤੇ ਪਏ ਮੀਂਹ ਤੇ ਗੜਿਆਂ ਨੇ ਜਿੱਥੇ ਕਣਕ ਦੇ ਸਰਕਾਰੀ ਪ੍ਰਬੰਧਾਂ ...

ਪੂਰੀ ਖ਼ਬਰ »

ਕਾਂਗਰਸ ਹੀ ਬਣੀ ਕਾਂਗਰਸੀ ਦੀ ਵੈਰੀ, ਅੰਦਰੂਨੀ ਕਾਟੋ-ਕਲੇਸ਼ ਬਣਿਆ ਧੜੇਬੰਦੀ ਤੇ ਖਾਨਾਜੰਗੀ ਦਾ ਅਖਾੜਾ ਚੌਾਦਾ ਤੋਂ ਟਿਕਟ ਵਾਪਸ ਲੈਣ ਨਾਲ 'ਆਪ' 'ਚ ਆਮ ਆਦਮੀ ਸੱਭਿਆਚਾਰ ਦਾ ਪਿਆ ਭੋਗ

ਅਮਰਗੜ੍ਹ, 17 ਅਪ੍ਰੈਲ (ਬਲਵਿੰਦਰ ਸਿੰਘ ਭੁੱਲਰ)-ਹਰਬੰਸ ਕੌਰ ਦੂਲੋ ਵਲੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਕੇ ਇਸੇ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਚੋਣ ਲੜਨ ਦੇ ਫੌਰੀ ਐਲਾਨ ਨਾਲ ਕਾਂਗਰਸੀ ਹਲਕਿਆਂ 'ਚ ਹੈਰਾਨੀ ਭਰੀ ਚੁੱਪ ਛਾ ਗਈ ਹੈ | 'ਆਪ' ...

ਪੂਰੀ ਖ਼ਬਰ »

ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਸ਼ੇਰਪੁਰ, 17 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ. ਡਾ. ਸੰਦੀਪ ਗਰਗ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਸਬ ਡਵੀਜਨ ਧੂਰੀ ਦੇ ਡੀ.ਐਸ.ਪੀ ਮੋਹਿਤ ਅਗਰਵਾਲ ਦੇ ਦਿਸ਼ਾ ...

ਪੂਰੀ ਖ਼ਬਰ »

ਦੜਾ ਸੱਟਾ ਲਗਵਾਉਣ ਵਾਲਾ ਗਿ੍ਫ਼ਤਾਰ

ਘਰਾਚੋਂ, 17 ਅਪ੍ਰੈਲ (ਘੁਮਾਣ)-ਸਥਾਨਕ ਪੁਲਿਸ ਚੌਕੀ ਵਲੋਂ ਦੜਾ ਸੱਟਾ ਲਗਾਉਣ ਵਾਲੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਚੌਕੀ ਇੰਚਾਰਜ ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਰਾਕੇਸ਼ ਕੁਮਾਰ ਉਰਫ਼ ਲੱਕੀ ਪੁੱਤਰ ਜੀਵਨ ਪ੍ਰਕਾਸ਼ ਵਾਸੀ ਭਵਾਨੀਗੜ੍ਹ ...

ਪੂਰੀ ਖ਼ਬਰ »

ਸਰਬਸੰਮਤੀ ਨਾਲ ਬਾਸਕਟਬਾਲ ਐਸੋਸੀਏਸ਼ਨ ਦੇ ਚੁਣੇ ਗਏ ਅਹੁਦੇਦਾਰ

ਸੰਗਰੂਰ, 17 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੀ ਚੋਣ ਸਥਾਨਕ ਸਿਟੀ ਹਾਰਟ ਹੋਟਲ ਵਿਖੇ ਸ੍ਰੀ ਗੁਰਨਾਮ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ | ਮਰਹੂਮ ਸਾਬਕਾ ਪ੍ਰਧਾਨ ਰਣਜੀਤ ਸਿੰਘ ਬਾਲੀਆਂ ਦੀ ਮੌਤ ਹੋਣ 'ਤੇ ਸਰਬਸੰਮਤੀ ਨਾਲ ਨਵੀਂ ...

ਪੂਰੀ ਖ਼ਬਰ »

ਚੋਟੀਆਂ ਕੈਂਚੀਆਂ ਤੋਂ ਸੁਨਾਮ ਤੱਕ ਸੜਕ ਨੂੰ ਚੌੜਾ ਕਰਨ ਦੀ ਪੁਰਜ਼ੋਰ ਮੰਗ

ਚੋਟੀਆਂ, 17 ਅਪ੍ਰੈਲ (ਪ੍ਰਵੀਨ ਖੋਖਰ)-ਬਲਾਕ ਕਾਂਗਰਸ ਲਹਿਰਾਗਾਗਾ ਦੇ ਦਿਹਾਤੀ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਗੁਰਨੇ, ਐਡਵੋਕੇਟ ਪ੍ਰੇਮਪਾਲ ਅਲੀਸ਼ੇਰ, ਲੋਕ ਚੇਤਨਾ ਮੰਚ ਦੇ ਆਗੂ ਮਾ. ਜੀਵਨ ਰਾਮ ਚੋਟੀਆਂ, ਮੁਲਾਜ਼ਮ ਆਗੂ ਹਰਭਗਵਾਨ ਗੁਰਨੇ, ਲਛਮਣ ਅਲੀਸ਼ੇਰ ਨੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਕਾਲਜ ਵਿਦਿਆਰਥੀ ਜ਼ਖ਼ਮੀ

ਲਹਿਰਾਗਾਗਾ, 17 ਅਪ੍ਰੈਲ (ਗਰਗ, ਢੀਂਡਸਾ)-ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਸੜਕ ਹਾਦਸੇ 'ਚ ਇਕ ਕਾਲਜ ਵਿਦਿਆਰਥੀ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬੋਪੁਰ (ਹਰਿਆਣਾ) ਜੋ ਕਿ ਲਾਰਡ ...

ਪੂਰੀ ਖ਼ਬਰ »

ਕਾਂਗਰਸ ਨੇ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਠੱਗਿਆ-ਢੀਂਡਸਾ

ਮੂਲੋਵਾਲ, 17 ਅਪ੍ਰੈਲ (ਰਤਨ ਸਿੰਘ ਭੰਡਾਰੀ)-ਸੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਪਿੰਡ ਬੇਨੜਾ, ਲੱਡਾ, ਕਾਂਝਲਾ, ਨੱਤ, ਕਾਂਝਲੀ, ਬਾਲੀਆਂ, ਕੁੰਬੜਵਾਲ ਧੰਦੀਵਾਲ, ਮੂਲੋਵਾਲ, ਰਣੀਕੇ, ...

ਪੂਰੀ ਖ਼ਬਰ »

ਲਹਿਰਾਗਾਗਾ 'ਚ ਤੇਜ਼ ਬਰਸਾਤ ਕਾਰਨ ਕਣਕ ਦੀ ਫ਼ਸਲ ਪਾਣੀ 'ਚ ਡੁੱਬੀ

ਲਹਿਰਾਗਾਗਾ, 17 ਅਪ੍ਰੈਲ (ਅਸ਼ੋਕ ਗਰਗ)-ਲਹਿਰਾਗਾਗਾ 'ਚ ਅੱਜ ਬਾਅਦ ਦੁਪਹਿਰ ਤੇਜ਼ ਬਰਸਾਤ ਕਾਰਨ ਅਨਾਜ ਮੰਡੀ ਦੇ ਕੁਝ ਹਿੱਸੇ 'ਚ ਪਈ 500 ਕੁਇੰਟਲ ਤੋਂ ਵੱਧ ਕਣਕ ਪਾਣੀ 'ਚ ਡੁੱਬ ਜਾਣ ਕਾਰਨ ਕਿਸਾਨਾਂ ਲਈ ਵੱਡੀ ਮੁਸ਼ਕਿਲ ਪੈਦਾ ਹੋ ਗਈ | ਐਸ.ਡੀ.ਐਮ. ਦਫ਼ਤਰ ਦੇ ਬਿਲਕੁਲ ਨਾਲ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਸਰਕਾਰ ਸਮੇਂ ਰਿਕਾਰਡਤੋੜ ਵਿਕਾਸ ਕਾਰਜ ਕੀਤੇ ਗਏ-ਢੀਂਡਸਾ

ਧੂਰੀ, 17 ਅਪ੍ਰੈਲ (ਭੁੱਲਰ, ਲਹਿਰੀ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਲੋਕ ਸਭਾ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਧੂਰੀ ਹਲਕੇ ਦੇ ਚੋਣ ਦੌਰੇ ਸਮੇਂ ਦਰਜਨਾਂ ਪਿੰਡਾਂ ਸਮੇਤ ਸ਼ਹਿਰ ਦੇ ਵੱਖੋ-ਵੱਖ ਵਾਰਡਾਂ 'ਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਕੀਤਾ | ਸ: ਢੀਂਡਸਾ ਨੇ ...

ਪੂਰੀ ਖ਼ਬਰ »

ਮੂਲੋਵਾਲ ਧੂਰੀ ਸੜਕ ਦੀ ਉਸਾਰੀ ਦਾ ਮੁੱਦਾ ਭਖਿਆ

ਮੂਲੋਵਾਲ, 17 ਅਪ੍ਰੈਲ (ਰਤਨ ਸਿੰਘ ਭੰਡਾਰੀ)-ਮੂਲੋਵਾਲ ਧੂਰੀ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ਮਾਸਟਰ ਕਿਰਪਾਲ ਸਿੰਘ ਰਾਜੋਮਾਜਰਾ ਦੀ ਅਗਵਾਈ ਵਿਚ ਪਿੰਡ ਰਣੀਕੇ ਵਿਖੇ ਹੋਈ | ਇਸ ਮੌਕੇ ਮੂਲੋਵਾਲ ਧੂਰੀ ਸੜਕ ਦੀ ਉਸਾਰੀ ਦੇ ਕੰਮ ...

ਪੂਰੀ ਖ਼ਬਰ »

ਰੱਤੋਕੇ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਲੌਾਗੋਵਾਲ, 17 ਅਪ੍ਰੈਲ (ਸ.ਸ. ਖੰਨਾ)-ਡੈਮੋਕ੍ਰੇਟਿਕ ਟੀਚਰ ਫ਼ਰੰਟ ਵਲੋਂ ਬੱਚਿਆਂ ਦੀ ਲਈ ਗਈ ਚੇਤਨਾ ਪ੍ਰੀਖਿਆ 'ਚੋਂ ਜ਼ਿਲ੍ਹੇ ਦੀਆਂ 12 ਪੁਜ਼ੀਸ਼ਨਾਂ 'ਚੋਂ ਰੱਤੋਕੇ ਸਕੂਲ ਦੇ ਵਿਦਿਆਰਥੀਆਂ ਨੇ 11 ਸਥਾਨ ਹਾਸਲ ਕੀਤੇ ਹਨ ਜਿਨ੍ਹਾਂ 'ਚ ਦਮਨਜੀਤ ਸਿੰਘ ਨੇ ਜ਼ਿਲ੍ਹੇ 'ਚੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX