ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ 'ਚ ਸੱਤ ਅੱਤਵਾਦੀ ਢੇਰ, ਤਿੰਨ ਪੁਲਿਸ ਕਰਮਚਾਰੀ ਵੀ ਹਲਾਕ
. . .  21 minutes ago
ਕਾਬੁਲ, 26 ਮਈ- ਅਫ਼ਗ਼ਾਨਿਸਤਾਨ ਦੇ ਉੱਤਰੀ ਸੂਬੇ ਕੁੰਦੁਜ 'ਚ ਅੱਜ ਤੜਕੇ ਅੱਤਵਾਦੀਆਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਈ ਮੁਠਭੇੜ ਦੀਆਂ ਦੋ ਘਟਨਾਵਾਂ 'ਚ ਸੱਤ ਅੱਤਵਾਦੀ ਮਾਰੇ ਗਏ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਤਿੰਨ ਪੁਲਿਸ ਕਰਮਚਾਰੀ ਵੀ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਲਈ ਹਾਂ ਤਿਆਰ
. . .  54 minutes ago
ਇਸਲਾਮਾਬਾਦ, 26 ਮਈ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਕਰਕੇ ਸਾਰੇ ਅਣਸੁਲਝੇ ਮੁੱਦਿਆਂ ਦਾ ਹੱਲ ਕੱਢਣ ਲਈ ਤਿਆਰ ਹਨ। ਉਨ੍ਹਾਂ ਨੇ ਇਹ ਗੱਲ ਲੰਘੇ ਦਿਨ ਮੁਲਤਾਨ 'ਚ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੌਧਰੀ ਸੰਤੋਖ ਸਿੰਘ
. . .  about 1 hour ago
ਅੰਮ੍ਰਿਤਸਰ, 26 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਹਲਕੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤਣ ਉਪਰੰਤ ਚੌਧਰੀ ਸੰਤੋਖ ਸਿੰਘ ਅੱਜ ਸ਼ੁਕਰਾਨੇ ਵਜੋਂ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਪੱਤਰਕਾਰਾਂ...
ਟਰੈਕਟਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
. . .  about 1 hour ago
ਬੰਗਾ, 26 ਮਈ (ਜਸਬੀਰ ਸਿੰਘ ਨੂਰਪੁਰ)- ਬੰਗਾ ਦੇ ਮੁਕੰਦਪੁਰ ਰੋਡ 'ਤੇ ਗੁਣਾਚੌਰ ਨੇੜੇ ਅੱਜ ਇੱਕ ਟਰੈਕਟਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਰਬਜੀਤ ਸਿੰਘ ਪੁੱਤਰ...
ਫਾਰਚੂਨਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
. . .  about 1 hour ago
ਖਮਾਣੋਂ, 26 ਮਈ (ਮਨਮੋਹਣ ਸਿੰਘ ਕਲੇਰ)- ਲੁਧਿਆਣਾ-ਖਰੜ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਅੱਜ ਇੱਕ ਫਾਰਚੂਨਰ ਕਾਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ...
ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 26 ਮਈ- ਵਾਈ. ਐੱਸ. ਆਰ. ਸੀ. ਪੀ. ਦੇ ਮੁਖੀ ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਹ ਅੱਜ ਸਵੇਰੇ ਹੀ ਰਾਜਧਾਨੀ ਦਿੱਲੀ ਪਹੁੰਚੇ ਸਨ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵੇਲੇ ਉਨ੍ਹਾਂ ਨਾਲ ਵੀ. ਵਿਜੇ...
ਪੱਛਮੀ ਬੰਗਾਲ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਕੋਲਕਾਤਾ, 26 ਮਈ- ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.8 ਮਾਪੀ ਗਈ। ਭੂਚਾਲ ਸਵੇਰੇ ਕਰੀਬ 10.39 ਵਜੇ ਆਇਆ ਅਤੇ ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ...
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ
. . .  about 2 hours ago
ਨਵੀਂ ਦਿੱਲੀ, 26 ਮਈ- ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਕ੍ਰਾਊਨ ਪ੍ਰਿੰਸ ਸਲਮਾਨ ਨੇ ਉਨ੍ਹਾਂ ਨੂੰ ਫੋਨ 'ਤੇ...
ਪ੍ਰਧਾਨ ਮੰਤਰੀ ਮੋਦੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨਾਲ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਇੱਕ ਨਾਗਰਿਕ ਜ਼ਖ਼ਮੀ
. . .  about 2 hours ago
ਸ੍ਰੀਨਗਰ, 26 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਪਾਕਿਸਤਾਨੀ ਫੌਜ ਵਲੋਂ ਛੋਟੇ ਹਥਿਆਰਾਂ ਨਾਲ ਕੀਤੀ ਗਈ ਗੋਲੀਬਾਰੀ ਇੱਕ ਸਥਾਨਕ ਲੜਕਾ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇੱਕ...
ਨਿਕੋਬਾਰ ਦੀਪ ਸਮੂਹ 'ਚ ਲੱਗੇ ਭੂਚਾਲ ਦੇ ਝਟਕੇ
. . .  1 minute ago
ਪੋਰਟ ਬਲੇਅਰ, 26 ਮਈ- ਨਿਕੋਬਾਰ ਦੀਪ ਸਮੂਹ 'ਚ ਅੱਜ ਸਵੇਰੇ ਕਰੀਬ 7.49 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ...
ਨਾਈਜੀਰੀਆ 'ਚ ਅੱਤਵਾਦੀ ਹਮਲੇ 'ਚ 25 ਫੌਜੀਆਂ ਦੀ ਮੌਤ
. . .  about 3 hours ago
ਅਬੂਜਾ, 26 ਮਈ- ਨਾਈਜੀਰੀਆ ਦੇ ਪੂਰਬ-ਉੱਤਰ 'ਚ ਬੋਕੋ ਹਰਮ ਅੱਤਵਾਦੀ ਸੰਗਠਨ ਵਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ 'ਚ ਘੱਟੋ-ਘੱਟ 25 ਫੌਜੀਆਂ ਅਤੇ ਕਈ ਨਾਗਰਿਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੇ ਫੌਜੀਆਂ ਅਤੇ...
ਕਮਲਨਾਥ, ਗਹਿਲੋਤ ਤੇ ਚਿਦੰਬਰਮ ਨੇ ਆਪਣੇ ਨਿੱਜੀ ਹਿੱਤ ਪਾਰਟੀ ਤੋਂ ਰੱਖੇ ਉੱਪਰ - ਰਾਹੁਲ ਗਾਂਧੀ
. . .  about 4 hours ago
ਨਵੀਂ ਦਿੱਲੀ, 26 ਮਈ - ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ। ਰਾਹੁਲ ਨੇ ਲੋਕ-ਸਭਾ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਹਟਣ ਦਾ ਪ੍ਰਸਤਾਵ ਦਿੱਤਾ। ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਨੇ ਸੀਨੀਅਰ ਨੇਤਾਵਾਂ 'ਤੇ ਵੀ ਨਾਰਾਜ਼ਗੀ...
18 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
. . .  about 5 hours ago
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ ਲੁਧਿਆਣਾ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 18 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ, ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਇੰਚਾਰਜ ਇੰਸਪੈਕਟਰ...
ਤ੍ਰਿਪੁਰਾ 'ਚ ਆਇਆ ਹੜ੍ਹ, ਕਈ ਪਰਿਵਾਰ ਹੋਏ ਬੇਘਰ
. . .  about 5 hours ago
ਧਰਮਾਨਗਰ, 26 ਮਈ - ਤ੍ਰਿਪੁਰਾ 'ਚ ਭਾਰੀ ਮੀਂਹ ਦੇ ਚੱਲਦਿਆਂ ਅਚਾਨਕ ਹੜ੍ਹ ਆ ਗਿਆ। ਜਿਸ ਕਾਰਨ ਉਤਰੀ ਤ੍ਰਿਪੁਰਾ, ਉਨਾਕੋਟੀ ਤੇ ਢਾਹਲਾਈ ਜ਼ਿਲ੍ਹਿਆਂ 'ਚ ਇਕ ਹਜ਼ਾਰ ਤੋਂ ਵਧੇਰੇ ਪਰਿਵਾਰ ਪ੍ਰਭਾਵਿਤ ਹੋ ਗਏ ਹਨ। ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਬੇਘਰ ਹੋਏ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ...
ਸਮ੍ਰਿਤੀ ਈਰਾਨੀ ਦੇ ਕਰੀਬੀ ਆਗੂ ਦੀ ਗੋਲੀ ਮਾਰ ਹੱਤਿਆ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  1 day ago
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  1 day ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  1 day ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  1 day ago
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  1 day ago
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  1 day ago
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  1 day ago
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  1 day ago
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  1 day ago
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  1 day ago
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  about 1 hour ago
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਵੈਸਾਖ ਸੰਮਤ 551

ਬਠਿੰਡਾ /ਮਾਨਸਾ

ਝੱਖੜ ਅਤੇ ਬੇ-ਮੌਸਮੀ ਬਰਸਾਤ ਨੇ ਫੇਰਿਆ ਕਾਸ਼ਤਕਾਰਾਂ ਦੀਆਂ ਆਸਾਂ 'ਤੇ ਪਾਣੀ

ਮੌੜ ਮੰਡੀ, 17 ਅਪ੍ਰੈਲ (ਲਖਵਿੰਦਰ ਸਿੰਘ ਮੌੜ)-ਇਸ ਵਾਰ ਕਣਕ ਦੀ ਭਰਵੀਂ ਫ਼ਸਲ ਹੋਣ ਦੀ ਉਮੀਦ ਰੱਖੀ ਬੈਠੇ ਕਾਸ਼ਤਕਾਰਾਂ ਦੇ ਚਿਹਰਿਆਂ ਨੂੰ ਉਸ ਵੇਲੇ ਨਾਮੋਸ਼ੀ ਨੇ ਘੇਰਾ ਪਾ ਲਿਆ ਜਦ ਬੇ-ਮੌਸਮੀ ਬਰਸਾਤ ਅਤੇ ਤੇਜ਼ ਝੱਖੜ ਨੇ ਲਗਪਗ ਪੱਕਣ 'ਤੇ ਆ ਚੁੱਕੀਆਂ ਕਣਕਾਂ ਨੂੰ ਵਿਛਾ ਦਿੱਤਾ ਅਤੇ ਗਿੱਲੀ ਜ਼ਮੀਨ ਵਿਚ ਬੱਲੀਆਂ ਦੇ ਖੁੱਭ ਜਾਣ ਕਾਰਨ ਇਹ ਨੁਕਸਾਨ ਹੋਰ ਵੀ ਜ਼ਿਆਦਾ ਹੋਇਆ ਹੈ | ਕੁਦਰਤ ਦੀ ਇਸ ਮਾਰ ਦੇ ਝੰਬੇ ਪਿੰਡ ਮੌੜ ਕਲਾਂ ਦੇ ਪੜ੍ਹੇ-ਲਿਖੇ ਕਿਸਾਨ ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਉਸ ਦੀ ਕਣਕ ਦਾ ਨੁਕਸਾਨ ਤਾਂ ਭਾਵੇਂ ਜ਼ਿਆਦਾ ਨਹੀਂ ਹੋਇਆ, ਪਰ ਵਿਛ ਜਾਣ ਕਾਰਨ ਅਤੇ ਗਿੱਲੇ ਵਾਹਣ ਵਿਚ ਬੱਲੀਆਂ ਦੱਬੀਆਂ ਜਾਣ ਕਾਰਨ ਜਿਥੇ ਕੰਬਾਇਨ ਨਾਲ ਕਟਾਈ ਕਰਵਾਉਣੀ ਮਹਿੰਗੀ ਪਵੇਗੀ, ਉਥੇ ਕਾਫ਼ੀ ਨੁਕਸਾਨ ਹੋਣ ਦਾ ਵੀ ਖ਼ਦਸ਼ਾ ਹੈ | ਏਸੇ ਤਰ੍ਹਾਂ ਹੀ ਪਿੰਡ ਯਾਤਰੀ ਦੇ ਕਿਸਾਨ ਗੁਰਜੀਤ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਨਾਜਰ ਸਿੰਘ ਨੇ ਦੱਸਿਆ ਕਿ ਝੱਖੜ ਅਤੇ ਬੇ-ਮੌਸਮੀ ਬਾਰਿਸ਼ ਨੇ ਉਨ੍ਹਾਂ ਦਾ ਵੀ ਕਾਫ਼ੀ ਨੁਕਸਾਨ ਕਰ ਦਿੱਤਾ ਹੈ, ਪਰ ਜੇਕਰ ਅੱਗੇ ਮੌਸਮ ਠੀਕ ਰਹਿੰਦਾ ਹੈ ਤਾਂ ਕੁੱਝ ਬੱਚਤ ਹੋ ਸਕਦੀ ਹੈ | ਪਿੰਡ ਚੜ੍ਹਤ ਸਿੰਘ ਮੌੜ ਵਿਚ ਕਣਕ ਦੇ ਵਿੱਛ ਜਾਣ ਦੀਆਂ ਖ਼ਬਰਾਂ ਹਨ |
ਇਸ ਪਿੰਡ ਦੇ ਸਰਪੰਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਿਹੜੇ ਬੇ-ਜ਼ਮੀਨੇ ਕਿਸਾਨਾਂ ਨੇ ਠੇਕੇ 'ਤੇ ਜ਼ਮੀਨਾਂ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ, ਉਨ੍ਹਾਂ ਨੂੰ ਜ਼ਿਆਦਾ ਮਾਰ ਪੈਣ ਦੀ ਸੰਭਾਵਨਾ ਹੈ | ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਜਿਵੇਂ ਸਰਕਾਰਾਂ ਸਰਮਾਏਦਾਰਾਂ ਦੀਆਂ ਉਦਯੋਗਿਕ ਇਕਾਈਆਂ ਨੂੰ ਮਾਮੂਲੀ ਨੁਕਸਾਨ ਹੋਣ 'ਦੇ ਵੱਡੀਆਂ ਰਿਆਇਤਾਂ ਦਿੰਦੀਆਂ ਹਨ, ਉਸੇ ਤਰਜ਼ 'ਤੇ ਹੀ ਝੱਖੜ ਅਤੇ ਬੇ-ਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਫ਼ਸਲ ਦੀ ਗਿਰਦਾਵਰੀ ਕਰਵਾਕੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ |
ਬੇਮੌਸਮੇ ਮੀਂਹ ਤੇ ਹਨੇਰੀ ਨੇ ਕਣਕ ਦੇ ਬੰਪਰ ਝਾੜ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
ਰਾਮਾਂ ਮੰਡੀ, (ਤਰਸੇਮ ਸਿੰਗਲਾ)-ਬੇਮੌਸਮੇ ਮੀਂਹ ਅਤੇ ਤੂਫ਼ਾਨੀ ਹਨ੍ਹੇਰੀ ਨੇ ਕਿਸਾਨਾਂ ਦੀ ਇਸ ਵਾਰ ਕਣਕ ਦੀ ਫ਼ਸਲ ਦੇ ਬੰਪਰ ਝਾੜ ਨਿਕਲਣ ਦੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ ਅਤੇ ਅੱਜ ਵੀ ਆਸਮਾਨ 'ਚ ਛਾਏ ਬੱਦਲਾਂ ਨੂੰ ਲੈ ਕੇ ਕਿਸਾਨ ਚਿੰਤਤ ਹਨ | ਇਸ ਸਬੰਧ 'ਚ ਨੇੜਲੇ ਪਿੰਡ ਰਾਮਸਰਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ, ਸੇਵਕ ਸਿੰਘ ਡੋਗੀਵਾਲ, ਮੋਦਨ ਸਿੰਘ ਸਾਬਕਾ ਪੰਚ ਸੇਖੂ ਨੇ ਕਿਹਾ ਕਿ ਇਸ ਵਾਰ ਸਰਦੀ ਦਾ ਮੌਸਮ ਫ਼ਸਲ ਦੇ ਅਨੁਸਾਰ ਵਧੀਆ ਹੋਣ ਕਾਰਨ ਬੰਪਰ ਝਾੜ ਨਿਕਲਣ ਦੀ ਉਮੀਦ ਬਣੀ ਹੋਈ ਸੀ, ਪਰ ਅਚਾਨਕ ਦੋ ਦਿਨਾਂ ਤੋਂ ਚੱਲ ਰਹੀ ਹਨ੍ਹੇਰੀ ਅਤੇ ਤੂਫ਼ਾਨੀ ਮੀਂਹ ਨਾਲ ਜਿਥੇ ਕਿਸਾਨ ਚਿੰਤਤ ਹਨ, ਉਥੇ ਖ਼ਰਾਬ ਮੌਸਮ ਨਾਲ ਕਣਕਾਂ ਵਿੱਛ ਕੇ ਕਾਲੀਆਂ ਪੈ ਗਈਆਂ ਹਨ, ਜਿਸ ਨਾਲ ਝਾੜ ਵੀ ਘੱਟਣ ਦੇ ਆਸਾਰ ਹਨ | ਉਨ੍ਹਾਂ ਸਰਕਾਰ ਤੋਂ ਕਣਕ ਦੇ ਭਾਅ 'ਚ ਵਾਧਾ ਕਰਨ ਦੀ ਵੀ ਮੰਗ ਕੀਤੀ ਹੈ |
ਮੀਂਹ ਨੇ ਭਾਈਰੂਪਾ ਅਨਾਜ ਮੰਡੀ ਦੇ ਪ੍ਰਬੰਧਾਂ ਦੀ ਪੋਲ ਖ਼ੋਲੀ
ਭਾਈਰੂਪਾ, (ਵਰਿੰਦਰ ਲੱਕੀ)- ਅੱਜ ਬਾਅਦ ਦੁਪਹਿਰ ਮੌਕੇ ਥੋੜੇ੍ਹ ਸਮੇਂ ਲਈ ਪਏ ਭਰਵੇਂ ਮੀਂਹ ਨੇ ਮਾਰਕੀਟ ਕਮੇਟੀ ਰਾਮਪੁਰਾ ਫੂਲ ਦੀ ਵੱਡੀ ਅਨਾਜ ਮੰਡੀ ਭਾਈਰੂਪਾ ਵਿਖੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਮੰਡੀ ਦੇ ਚਾਰੋ ਪਾਸੇ ਤਕਰੀਬਨ ਡੇਢ ਫੁੱਟ ਪਾਣੀ ਭਰ ਗਿਆ ਹੈ ਜਿਸ ਦੀ ਨਿਕਾਸੀ ਲਈ ਕੋਈ ਰਸਤਾ ਵਿਖਾਈ ਨਹੀਂ ਦੇ ਰਿਹਾ ਤੇ ਜੇਕਰ ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਦਿਨਾਂ 'ਚ ਥੋੜ੍ਹੀ ਬਹੁਤ ਬਾਰਸ਼ ਹੋਰ ਹੋ ਜਾਂਦੀ ਹੈ ਤਾਂ ਕਣਕ ਵੇਚਣ 'ਚ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਬਾਰਸ਼ ਕਾਰਨ ਮੰਡੀ 'ਚ ਪਈ ਇਕ ਵੱਡੀ ਢੇਰੀ ਪਾਣੀ 'ਚ ਡੁੱਬ ਗਈ ਹੈ | ਮੰਡੀ ਦਾ ਜਾਇਜ਼ਾ ਲੈਣ ਤੇ ਉਥੇ ਹਾਜ਼ਰ ਕੁਝ ਆੜ੍ਹਤੀਆਂ, ਮਜ਼ਦੂਰਾਂ ਤੇ ਿੇਕਸਾਨਾਂ ਨੇ ਦੱਸਿਆ ਕਿ 12 ਏਕੜ 'ਚ ਫੈਲੀ ਉਕਤ ਅਨਾਜ ਮੰਡੀ ਅੰਦਰ ਉਕਤ ਸਮੱਸਿਆ ਪਿਛਲੇ 8-10 ਸਾਲ ਤੋਂ ਲਗਾਤਾਰ ਚੱਲਦੀ ਆ ਰਹੀ ਹੈ | ਹੁਣ ਤੱਕ ਅਨੇਕਾਂ ਬਾਰ ਮੰਡੀਕਰਨ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਇਸ ਦਾ ਜਾਇਜ਼ਾ ਲੈ ਕੇ ਹੱਲ ਕਰਨ ਦਾ ਭਰੋਸਾ ਦੇ ਚੁੱਕੇ ਹਨ ਪ੍ਰੰਤੂ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ ਹੀ ਹੈ | ਮੰਡੀ 'ਚ ਮੌਜੂਦ ਲੋਕਾਂ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਮੰਡੀ 'ਚ ਜਮ੍ਹਾ ਹੋਏ ਪਾਣੀ ਦਾ ਜਲਦ ਹੀ ਕੋਈ ਸਥਾਈ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਫ਼ਸਲ ਉਤਾਰਨ 'ਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਮੰਗ ਕੀਤੀ ਕਿ ਮੰਡੀ ਦੇ ਫੜ੍ਹਾਂ ਨੂੰ ਉੱਚਾ ਚੁੱਕ ਕੇ ਬਣਾਇਆ ਜਾਵੇ | ਇਸ ਮਾਮਲੇ 'ਚ ਮਾਰਕੀਟ ਕਮੇਟੀ ਰਾਮਪੁਰਾ ਦੇ ਸਕੱਤਰ ਰਜਨੀਸ਼ ਗੋਇਲ ਦਾ ਕਹਿਣਾ ਸੀ ਕਿ ਉਹ ਜੇ. ਸੀ. ਬੀ ਮਸ਼ੀਨ ਦੀ ਮਦਦ ਨਾਲ ਪਾਣੀ ਦੇ ਨਿਕਾਸੀ ਦਾ ਹੱਲ ਕਰਵਾ ਰਹੇ ਹਨ |
ਬੇ-ਮੌਸਮੀ ਹਨੇਰੀ ਨੇ ਕਣਕ ਦੀ ਫ਼ਸਲ ਦਾ ਕੀਤਾ ਨੁਕਸਾਨ
ਸੀਂਗੋ ਮੰਡੀ, (ਲੱਕਵਿੰਦਰ ਸ਼ਰਮਾ)- ਖੇਤਰ 'ਚ ਕਣਕ ਦੀ ਪੱਕੀ ਫ਼ਸਲ ਦਾ ਹੁਣ ਹਨੇਰੀ ਨੇ ਡੇਗ ਕੇ ਨੁਕਸਾਨ ਕਰ ਦਿੱਤਾ ਹੈ ਤੇ ਉੱਪਰੋਂ ਪੈ ਰਹੇ ਬੇਮੌਸਮੇ ਮੀਂਹ ਨਾਲ ਕਣਕ ਦਾ ਹੋਰ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ ਤੇ ਕਿਸਾਨ ਰੱਬ ਅੱਗੇ ਮੀਹ-ਹਨੇਰੀ ਨੂੰ ਬੰਦ ਕਰਕੇ ਧੁੱਪ ਕੱਢਣ ਦੀਆਂ ਅਰਦਾਸਾਂ ਕਰ ਰਹੇ ਹਨ ਤਾਂ ਜੋ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਨਾ ਫਿਰੇ | ਇਸ ਸਬੰਧੀ ਮਾਲਵਾ ਪੈਸਟੀਸਾਈਡਜ਼ ਨਿਰਮਲ ਸੂਰਤੀਆ, ਨੰਬਰਦਾਰ ਜਗਤਾਰ ਸਿੰਘ ਬਹਿਮਣ ਤੇ ਨੰਬਰਦਾਰ ਬਲਕਰਨ ਸੰਗਤ ਨੇ ਦੱਸਿਆ ਕਿ ਕਣਕ ਦੀ ਪੱਕੀ ਫ਼ਸਲ ਦਾ ਮੀਹ-ਹਨੇਰੀ ਨੇ ਨੁਕਸਾਨ ਕਰ ਦਿੱਤਾ ਤੇ ਹਨੇਰੀ ਨੇ ਕਣਕ ਦੀ ਫ਼ਸਲ ਵਿਛਾ ਦਿੱਤੀ ਹੈ ਤੇ ਉੱਪਰੋਂ ਰੁਕ-ਰੁਕ ਕੇ ਮੀਂਹ ਪਾ ਰਿਹਾ ਹੈ ਜਿਸ ਨਾਲ ਜਿੱਥੇ ਕਣਕ ਦੀ ਫ਼ਸਲ ਦਾ ਝਾੜ ਘਟਣ ਦਾ ਖ਼ਦਸ਼ਾ ਹੈ ਉੱਥੇ ਹੀ ਪਸੂਆਂ ਲਈ ਤੂੜੀ ਵੀ ਖ਼ਰਾਬ ਹੋਣ ਦਾ ਖ਼ਦਸ਼ਾ ਹੈ ਤੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਕੱਢਣ ਤੇ ਵੀ ਜ਼ਿਆਦਾ ਖ਼ਰਚ ਕਰਨਾ ਪਵੇਗਾ ਤੇ ਕਣਕ ਦੀ ਫ਼ਸਲ ਦੀ ਕਟਾਈ ਵੀ ਲੇਟ ਹੋ ਰਹੀ ਹੈ | ਜਿਸ ਲਈ ਜਿੱਥੇ ਉਨ੍ਹਾਂ ਰੱਬ ਅੱਗੇ ਮੀਂਹ ਨਾ ਪਾ ਕੇ ਚੰਗੇ ਦਿਨ ਲਾਉਣ ਲਈ ਅਰਦਾਸਾਂ ਕੀਤੀਆਂ ਹਨ ਉਥੇ ਹੀ ਸਰਕਾਰ ਤੋਂ ਵੀ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |

50 ਕਿੱਲੋ ਲਾਹਣ, 2 ਲੀਟਰ ਸ਼ਰਾਬ ਅਤੇ ਚਾਲੂ ਭੱਠੀ ਸਮੇਤ 1 ਕਾਬੂ

ਬਠਿੰਡਾ ਛਾਉਣੀ, 17 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਭੁੱਚੋ ਪੁਲਿਸ ਨੇ ਤੁੰਗਵਾਲੀ ਪਿੰਡ ਵਿਚੋਂ 50 ਕਿੱਲੋ ਲਾਹਣ, 2 ਲੀਟਰ ਸ਼ਰਾਬ ਅਤੇ ਚਾਲੂ ਭੱਠੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਅਨੁਸਾਰ ਮੁਖ਼ਬਰੀ ਮਿਲਣ 'ਤੇ ਉਨ੍ਹਾਂ ...

ਪੂਰੀ ਖ਼ਬਰ »

ਓ. ਐਲ. ਐਕਸ 'ਤੇ ਕੈਮਰਾ ਵੇਚਣ ਦਾ ਇਸ਼ਤਿਹਾਰ ਦੇ ਕੇ 15,000 ਠੱਗੇ

ਬਠਿੰਡਾ ਛਾਉਣੀ, 17 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਆਨਲਾਈਨ ਠੱਗੀਆਂ ਦਾ ਦੌਰ ਜਾਰੀ ਹੈ | ਅਜਿਹੇ ਹੀ ਇਕ ਮਾਮਲੇ ਵਿਚ ਥਾਣਾ ਛਾਉਣੀ ਦੀ ਪੁਲਿਸ ਨੇ ਰਾਜਸਥਾਨ ਵਾਸੀ ਇਕ ਵਿਅਕਤੀ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਆਕਿਬ ਅਸਰਫ਼ ਮੀਰ ...

ਪੂਰੀ ਖ਼ਬਰ »

ਸਰੋਵਰ ਵਿਚ ਡੁੱਬਣ ਨਾਲ ਵਿਅਕਤੀ ਦੀ ਮੌਤ

ਤਲਵੰਡੀ ਸਾਬੋ, 17 ਅਪ੍ਰੈਲ (ਰਣਜੀਤ ਸਿੰਘ ਰਾਜੂ)- ਵਿਸਾਖੀ ਜੋੜ ਮੇਲੇ ਦੇ ਅਮਨ ਅਮਾਨ ਨਾਲ ਸੰਪੰਨ ਹੋ ਜਾਣ ਉਪਰੰਤ ਅੱਜ ਇਕ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਕਿ ਬੀਤੇ ਕੱਲ੍ਹ ਵਿਸਾਖੀ ਦੀ ਭੀੜ-ਭਾੜ ਲੰਘ ਜਾਣ ਤੋਂ ਬਾਅਦ ਸਥਾਨਕ ਗੁ: ਮੰਜੀ ਸਾਹਿਬ ਦੇ ਪਾਵਨ ਸਰੋਵਰ ਵਿਚ ...

ਪੂਰੀ ਖ਼ਬਰ »

ਗ਼ਰੀਬਾਂ ਨੂੰ ਸਸਤੇ ਭਾਅ ਮਿਲਣ ਵਾਲੀ ਕਣਕ ਆਟਾ ਚੱਕੀ 'ਤੇ ਵਿਕਦੀ ਫੜੀ

ਮਹਿਰਾਜ/ਰਾਮਪੁਰਾ ਫੂਲ, 17 ਅਪ੍ਰੈਲ (ਸੁਖਪਾਲ ਮਹਿਰਾਜ/ਗੁਰਮੇਲ ਸਿੰਘ ਵਿਰਦੀ)- ਕੁਝ ਵਿਅਕਤੀਆਂ ਵਲੋਂ ਦਿੱਤੀ ਸੂਚਨਾ ਦੇ ਅਧਾਰ 'ਤੇ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਗ਼ਰੀਬਾਂ ਨੂੰ ਸਸਤੇ ਭਾਅ ਮਿਲਣ ਵਾਲੀ ਕਣਕ ਦੇ 65 ਗੱਟਿਆਂ ਸਮੇਤ ਦੋ ਨੰਬਰ ਪਲੇਟਾਂ ਵਾਲੀ ਪਿਕਅਪ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੇਰਾ ਸਿਰਸਾ ਦੇ ਰਾਜਨੀਤਿਕ ਵਿੰਗ ਵਲੋਂ ਸ਼ਕਤੀ ਪ੍ਰਦਰਸ਼ਨ ਜਾਰੀ

ਮਾਨਸਾ, 17 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇ ਸਮੇਂ ਦੌਰਾਨ ਸੂਬੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਜਿਹੇ ਮਾਮਲਿਆਂ 'ਚ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਭਾਵੇਂ ...

ਪੂਰੀ ਖ਼ਬਰ »

ਹਰਸਿਮਰਤ ਕੌਰ ਵਲੋਂ ਕਰਵਾਏ ਵਿਕਾਸ ਸਦਕਾ ਬਠਿੰਡਾ ਹਲਕਾ ਇਕ ਰੋਲ ਮਾਡਲ ਬਣਿਆ-ਸੁਖਬੀਰ

ਬੁਢਲਾਡਾ, 17 ਅਪ੍ਰੈਲ (ਸਵਰਨ ਸਿੰਘ ਰਾਹੀ)-ਲੋਕ ਸਭਾ ਚੋਣਾਂ ਸਬੰਧੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇੱਥੇ ਸ਼ਹਿਰ ਵਾਸੀਆਂ ਦੀਆਂ ਦੋ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕੀਤਾ | ਸ਼ਿਵ ਸ਼ਕਤੀ ਭਵਨ ਵਿਖੇ ...

ਪੂਰੀ ਖ਼ਬਰ »

ਅਧਿਆਪਕਾਂ ਵਿਚ ਹੋਈ ਹੱਥੋਪਾਈ ਦਾ ਮਾਮਲਾ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਇਥੇ ਟੀਚਰਜ਼ ਹੋਮ ਵਿਖੇ ਅਧਿਆਪਕ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਤੇ ਬਲਾਕ ਆਗੂ ਮੀਟਿੰਗ ਕਰਨ ਉਪਰੰਤ ਐਸ.ਐਸ.ਪੀ. ਬਠਿੰਡਾ ਮਿਲੇ ਅਤੇ ਉਨ੍ਹਾਂ ਬੀਤੇ ਦਿਨੀਂ ਅਧਿਆਪਕਾਂ ਵਿਚ ਹੋਈ ਹੱਥੋ-ਪਾਈ ਦੇ ਮਾਮਲੇ ਦੀ ...

ਪੂਰੀ ਖ਼ਬਰ »

ਚੋਰੀ ਕੀਤੇ ਸੋਨੇ ਚਾਂਦੀ ਦੇ ਗਹਿਣਿਆਂ ਸਣੇ ਕਥਿਤ ਦੋਸ਼ੀ ਗਿ੍ਫ਼ਤਾਰ

ਬਠਿੰਡਾ, 17 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਦੀ ਟੀਮ ਵਲੋਂ 20 ਫਰਵਰੀ 2019 ਨੂੰ ਅਮਰਪੁਰਾ ਬਸਤੀ ਦੇ ਇਕ ਘਰ ਵਿਚ ਹੋਈ ਵੱਡੀ ਚੋਰੀ ਦਾ ਮਾਮਲਾ ਸੁਲਝਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਅਕਾਲੀ-ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਬੰਦ ਕੀਤੀਆਂ–ਸੁਖਬੀਰ ਬਾਦਲ

ਬੋਹਾ/ਬਰੇਟਾ, 17 ਅਪ੍ਰੈਲ (ਤਾਂਗੜੀ/ਜੀਵਨ ਸ਼ਰਮਾ)- ਕਸਬਾ ਬੋਹਾ ਸਥਿਤ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਿੰਨ ਵੱਖ-ਵੱਖ ਥਾਵਾਂ 'ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ | ਐਸ. ਪੀ. ਐਚ ਹਾਲ ਬੋਹਾ ਵਿਖੇ ਸੰਬੋਧਨ ...

ਪੂਰੀ ਖ਼ਬਰ »

ਮਲੂਕਾ ਵਲੋਂ ਰਣੀਕੇ ਦੇ ਹੱਕ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ

ਰਾਮਪੁਰਾ ਫੂਲ, 17 ਅਪ੍ਰੈਲ (ਗੁਰਮੇਲ ਸਿੰਘ ਵਿਰਦੀ)- ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿਚ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਖਹਿਰਾ ਵਲੋਂ ਭਾਗੀਵਾਂਦਰ ਵਿਖੇ ਚੋਣ ਮੀਟਿੰਗ

ਭਾਗੀਵਾਂਦਰ, 17 ਅਪ੍ਰੈਲ (ਮਹਿੰਦਰ ਸਿੰਘ ਰੂਪ)-ਪੰਜਾਬ ਜਮਹੂਰੀ ਗਠਜੋੜ ਵਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਉਮੀਦਵਾਰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਇਕ ਭਰਵੀਂ ਚੋਣ ...

ਪੂਰੀ ਖ਼ਬਰ »

ਚੋਣਾਂ ਦੌਰਾਨ ਸਿਆਸੀ ਰੈਲੀਆਂ ਅਤੇ ਜਲਸਿਆਂ 'ਤੇ ਪੂਰਨ ਪਾਬੰਦੀ ਲਾਏ ਜਾਣ ਦੀ ਮੰਗ

ਬਠਿੰਡਾ ਛਾਉਣੀ, 17 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)- ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਅਤੇ ਜਲਸਿਆਂ 'ਤੇ ਪਾਬੰਦੀ ਦੀ ਮੰਗ ਉੱਠੀ ਹੈ | ਸਰਬਸੁੱਖ ਸੇਵਾ ਸੁਸਾਇਟੀ ਬਠਿੰਡਾ ਦੇ ਮੁੱਖ ਸੇਵਾਦਾਰ ਵਕੀਲ ਹਰਦੀਪ ਸਿੰਘ ਗਿੱਲ ਨੇ ਜਾਰੀ ਪੈੱ੍ਰਸ ਬਿਆਨ ਵਿਚ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਜਵਾਹਰਕੇ ਵਲੋਂ ਲਾਲੇਆਣਾ ਵਿਖੇ ਚੋਣ ਮੀਟਿੰਗ

ਭਾਗੀਵਾਂਦਰ, 17 ਅਪ੍ਰੈਲ (ਮਹਿੰਦਰ ਸਿੰਘ ਰੂਪ)-ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਵਿਖੇ ਚੋਣ ਮੀਟਿੰਗ ਕੀਤੀ | ਭਾਈ ਜਵਾਹਰਕੇ ਨੇ ...

ਪੂਰੀ ਖ਼ਬਰ »

ਅਕਾਲੀ ਦਲ ਨੇ ਹਮੇਸ਼ਾ ਪੰਥ ਦੇ ਨਾਂਅ ਤੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ-ਮੁਹੰਮਦ ਸਦੀਕ

ਭਗਤਾ ਭਾਈਕਾ, 17 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਵਲੋਂ ਅੱਜ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ ...

ਪੂਰੀ ਖ਼ਬਰ »

ਸਰਪੰਚ ਮਾਈਸਰਖਾਨਾ 'ਆਪ' ਨੂੰ ਛੱਡ ਕੇ ਸਾਥੀਆਂ ਸਮੇਤ ਮੁੜ ਅਕਾਲੀ ਦਲ ਵਿਚ ਸ਼ਾਮਿਲ

ਮੌੜ ਮੰਡੀ, 17 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਪੂਰੇ ਸਿਖਰਾਂ ਤੇ ਚੱਲ ਰਹੀ ਹੈ | ਹਲਕਾ ਮੌੜ ਤੋਂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਅਕਾਲੀ ਦਲ ਦੇ ਚੋਣ ਪ੍ਰਚਾਰ ਨੂੰ ਪੂਰੀ ਸਰਗਰਮੀ ...

ਪੂਰੀ ਖ਼ਬਰ »

ਸੁਖਪਾਲ ਖਹਿਰਾ ਨੇ ਪਿੰਡਾਂ 'ਚ ਨੁੱਕੜ ਮੀਟਿੰਗ ਕਰਕੇ ਕੀਤਾ ਚੋਣ ਪ੍ਰਚਾਰ

ਰਾਮਾਂ ਮੰਡੀ, 17 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਡੈਮੋਕਰੈਟਿਕ ਗਠਜੋੜ ਦੇ ਬਠਿੰਡਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਜੱਜ਼ਲ, ਬੰਗੀ ਕਲਾਂ, ਮਾਨਵਾਲਾ, ਬੰਗੀ ...

ਪੂਰੀ ਖ਼ਬਰ »

ਲਹਿਰਾ ਬੇਗਾ ਵਿਖੇ ਲੋਕ ਸਭਾ ਚੋਣਾਂ ਸਬੰਧੀ ਅਕਾਲੀ ਦਲ ਦੀ ਮੀਟਿੰਗ

ਲਹਿਰਾ ਮੁਹੱਬਤ, 17 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਤੇ ਆਗੂਆਂ ਦੀ ਪਿੰਡ ਲਹਿਰਾ ਬੇਗਾ ਦੇ ਸਿਕੰਦਰ ਸਿੰਘ ਬੇਗਾ ਸਕੱਤਰ ਜਨਰਲ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਹੋਈ | ਇਸ ਦੌਰਾਨ ਅਕਾਲੀ ਆਗੂ ਜਗਸੀਰ ...

ਪੂਰੀ ਖ਼ਬਰ »

ਸਵੀਪ ਗਤੀਵਿਧੀਆਂ ਅਧੀਨ ਨਰੂਆਣਾ 'ਚ ਵੋਟਰ ਜਾਗਰੂਕਤਾ ਪ੍ਰੋਗਰਾਮ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਵਧੀਕ ਮੁੱਖ ਪ੍ਰਸ਼ਾਸਕ ਬੀ. ਡੀ. ਏ.-ਕਮ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਬਠਿੰਡਾ ਬਿਕਰਮ ਸਿੰਘ ਸ਼ੇਰਗਿੱਲ ਦੇ ਹੁਕਮਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਨਰੂਆਣਾ ਵਿਖੇ ਵਿਦਿਆਰਥੀਆਂ ਨੂੰ ਵੋਟ ਦੇ ...

ਪੂਰੀ ਖ਼ਬਰ »

ਕਾਂਗਰਸ ਦੇ ਰਾਜ 'ਚ ਹਮੇਸ਼ਾ ਕਿਸਾਨ ਤੇ ਵਪਾਰੀ ਖੁਸ਼ਹਾਲ ਹੋਇਆ-ਜਟਾਣਾ

ਰਾਮਾਂ ਮੰਡੀ, 17 ਅ੍ਰਪੈਲ (ਅਮਰਜੀਤ ਸਿੰਘ ਲਹਿਰੀ)-ਲੋਕ ਸਭਾ ਚੋਣਾ ਦੇ ਮੱਦੇਨਜ਼ਰ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਕਾਂਗਰਸ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਵਪਾਰ ਮੰਡਲ ਰਾਮਾਂ ਦੇ ਵਪਾਰੀਆਂ ਦੇ ਨਾਲ ਐਨ. ਕੇ. ਤੇਲ ...

ਪੂਰੀ ਖ਼ਬਰ »

ਗਰਾਂਟ ਖਰਚਿਆਂ ਦੀ ਜਾਂਚ ਲਈ ਨਗਰ ਨਥਾਣਾ 'ਚ ਲਾਮਬੰਦੀ ਮਾਰਚ

ਨਥਾਣਾ, 17 ਅਪ੍ਰੈਲ (ਗੁਰਦਰਸ਼ਨ ਲੁੱਧੜ)-ਨਗਰ ਪੰਚਾਇਤ ਨਥਾਣਾ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ 'ਤੇ ਉਂਗਲ ਉਠਣੀ ਸ਼ੁਰੂ ਹੋ ਗਈ ਹੈ | ਇਸ ਸਬੰਧ ਵਿਚ ਨਗਰ ਨਥਾਣਾ ਦੇ ਵੱਖ-ਵੱਖ ਮੁਹੱਲਿਆਂ ਵਿਚ ਨੁੱਕੜ ਮੀਟਿੰਗਾਂ ਤੋਂ ਬਾਅਦ ਜਿਥੇ ਕੱਲ੍ਹ ਨਗਰ ਪੰਚਾਇਤ ਦੇ ਦਫ਼ਤਰ ਅੱਗੇ ...

ਪੂਰੀ ਖ਼ਬਰ »

ਗੋਨਿਆਣਾ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ

ਗੋਨਿਆਣਾ, 17 ਅਪ੍ਰੈਲ (ਲਛਮਣ ਦਾਸ ਗਰਗ)-ਸਰਕਾਰ ਵਲੋਂ ਅੱਜ ਤੋਂ ਹਾੜ੍ਹੀ ਦੀ ਫ਼ਸਲ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਅੱਜ ਗੋਨਿਆਣਾ ਮੰਡੀ ਦੇ ਮੁੱਖ ਖਰੀਦ ਕੇਂਦਰ ਵਿਚ ਕਣਕ ਦੀ ਸਰਕਾਰੀ ਖਰੀਦ ਸੇਵਾ ਸਿੰਘ, ਕਰਤਾਰ ਸਿੰਘ ਦੀ ਆੜ੍ਹਤ ਦੀ ਦੁਕਾਨ ਤੋਂ ਸ਼ੁਰੂ ...

ਪੂਰੀ ਖ਼ਬਰ »

ਰੁਕ-ਰੁਕ ਕੇ ਹੋ ਰਹੀ ਕਾਰਨ ਕਿਸਾਨਾਂ ਦੀ ਪੇ੍ਰਸ਼ਾਨੀ ਵਧੀ

ਸੀਂਗੋ ਮੰਡੀ, 17 ਅਪ੍ਰੈਲ (ਪਿ੍ੰਸ ਸੌਰਭ ਗਰਗ)-ਪਿਛਲੇ ਦਿਨਾਂ ਤੋਂ ਮੌਸਮ ਦੇ ਮਿਜ਼ਾਜ਼ ਬਦਲਦਿਆਂ ਰੁਕ-ਰੁਕ ਹੋ ਰਹੀ ਕਿਣ-ਮਿਣ ਨਾਲ ਜਿਥੇ ਕਾਰੋਬਾਰੀਆਂ ਨੂੰ ਦਿੱਕਤ ਮਹਿਸੂਸ ਹੋਣ ਲੱਗੀ ਹੈ, ਉਥੇ ਖਾਸ ਤੌਰ 'ਤੇ ਕਿਸਾਨਾਂ ਨੂੰ ਤਾਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

ਮੌਸਮ ਦੇ ਬਦਲਦੇ ਮਿਜ਼ਾਜ਼ ਨੂੰ ਦੇਖਦਿਆਂ ਕਿਸਾਨ ਚਿੰਤਾਂ 'ਚ ਰੁਕ-ਰੁਕ ਕੇ ਹੋ ਰਹੀ ਕਾਰਨ ਕਿਸਾਨਾਂ ਦੀ ਪੇ੍ਰਸ਼ਾਨੀ ਵਧੀ

ਸੀਂਗੋ ਮੰਡੀ, 17 ਅਪ੍ਰੈਲ (ਪਿ੍ੰਸ ਸੌਰਭ ਗਰਗ)-ਪਿਛਲੇ ਦਿਨਾਂ ਤੋਂ ਮੌਸਮ ਦੇ ਮਿਜ਼ਾਜ਼ ਬਦਲਦਿਆਂ ਰੁਕ-ਰੁਕ ਹੋ ਰਹੀ ਕਿਣ-ਮਿਣ ਨਾਲ ਜਿਥੇ ਕਾਰੋਬਾਰੀਆਂ ਨੂੰ ਦਿੱਕਤ ਮਹਿਸੂਸ ਹੋਣ ਲੱਗੀ ਹੈ, ਉਥੇ ਖਾਸ ਤੌਰ 'ਤੇ ਕਿਸਾਨਾਂ ਨੂੰ ਤਾਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

ਪਨਗਰੇਨ ਏਜੰਸੀ ਵਲੋਂ ਰਾਮਾਂ ਮੰਡੀ 'ਚ ਕਣਕ ਦੀ ਖ੍ਰੀਦ ਸ਼ੁਰੂ

ਰਾਮਾਂ ਮੰਡੀ, 17 ਅਪ੍ਰੈਲ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਅਨਾਜ਼ ਮੰਡੀ ਵਿੱਚ ਮਾਰਕੀਟ ਕਮੇਟੀ ਰਾਮਾਂ ਦੇ ਸਕੱਤਰ ਸੁਖਪ੍ਰੀਤਪਾਲ ਸਿੰਘ ਨੇ ਖਰੀਦ ਏਜੰਸੀ ਪਨਗਰੇਨ ਵਲੋਂ ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪਨਗਰੇਨ ਇੰਸਪੈਕਟਰ ...

ਪੂਰੀ ਖ਼ਬਰ »

ਬਠਿੰਡਾ ਜੇਲ੍ਹ ਅੰਦਰ ਜਾਰੀ ਹੈ ਨਸ਼ਿਆਂ ਦਾ 'ਸਰੂਰ' ਅਤੇ ਮੋਬਾਈਲ ਫ਼ੋਨਾਂ ਦੀ 'ਟਿ੍ੰਗ-ਟਿ੍ੰਗ'

ਬਠਿੰਡਾ ਛਾਉਣੀ, 17 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਮਾਡਰਨ ਜੇਲ੍ਹ ਬਠਿੰਡਾ ਅੰਦਰ ਨਸ਼ਿਆਂ ਦਾ 'ਸਰੂਰ' ਅਤੇ ਮੋਬਾਇਲ ਫ਼ੋਨਾਂ ਦੀ 'ਟਿ੍ੰਗ-ਟਿ੍ੰਗ' ਲਗਾਤਾਰ ਜਾਰੀ ਹੈ | ਗੋਬਿੰਦਪੁਰਾ ਸਥਿਤ ਇਸ ਜੇਲ੍ਹ ਵਿਚੋਂ ਇਕ ਹੋਰ ਕੈਦੀ ਕੋਲੋਂ ਮੋਬਾਇਲ ਫ਼ੋਨ ਬਰਾਮਦ ਹੋਇਆ ਹੈ, ...

ਪੂਰੀ ਖ਼ਬਰ »

ਬਲਾਹੜ ਵਿੰਝੂ ਦੇ ਸਰਕਾਰੀ ਸਕੂਲ 'ਚ ਸਾਲਾਨਾ ਸਮਾਗਮ ਕਰਵਾਇਆ

ਗੋਨਿਆਣਾ, 17 ਅਪ੍ਰੈਲ (ਮਨਦੀਪ ਸਿੰਘ ਮੱਕੜ)-ਨੇੜਲੇ ਪਿੰਡ ਬਲਾਹੜ ਵਿੰਝੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਲਾਨਾ ਪ੍ਰੋਗਰਾਮ ਮੁੱਖ ਅਧਿਆਪਕ ਸੁਭਾਸ਼ ਕੌਰ ਦੀ ਅਗਵਾਈ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਮੀਂਹ ਪ੍ਰਭਾਵਿਤ ਤੀਜੇ ਮੈਚ ਵਿਚ ਗੁਰਦਾਸਪੁਰ ਦੀਆਂ 4 ਵਿਕਟਾਂ 'ਤੇ 153 ਦੌੜਾਂ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ (ਅੰਡਰ-19) ਵਿਚ ਜ਼ੋਨ 'ਏ' ਦੇ ਮੀਂਹ ਪ੍ਰਭਾਵਿਤ ਤੀਜੇ ਮੈਚ ਦੀ ਪਹਿਲੀ ਪਾਰੀ 'ਚ ਗੁਰਦਾਸਪੁਰ ਦੀ ਟੀਮ ਨੇ ਮੇਜ਼ਬਾਨ ਬਠਿੰਡਾ ਿਖ਼ਲਾਫ਼ 4 ਵਿਕਟਾਂ ਦੇ ਨੁਕਸਾਨ 'ਤੇ 153 ਦੌੜਾਂ ਬਣਾ ...

ਪੂਰੀ ਖ਼ਬਰ »

ਭਾਜਪਾ ਦੀ ਹਲਕਾ ਪੱਧਰੀ ਮੀਟਿੰਗ ਵਿਚ ਲੋਕ ਸਭਾ ਚੋਣ ਸਬੰਧੀ ਹੋਈਆਂ ਵਿਚਾਰਾਂ

ਤਲਵੰਡੀ ਸਾਬੋ, 17 ਅਪ੍ਰੈਲ (ਰਣਜੀਤ ਸਿੰਘ ਰਾਜੂ)-19 ਮਈ ਨੂੰ ਸੂਬੇ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਲੋਕ ਸਭਾ ਹਲਕਾ ਬਠਿੰਡਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਉਸਦੀ ਸਹਿਯੋਗੀ ਭਾਰਤੀ ਜਨਤਾ ਪਾਰਟੀ ਵਲੋਂ ਵੀ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆਂ ਹਨ | ...

ਪੂਰੀ ਖ਼ਬਰ »

ਗੋਗੀ ਬਰਾੜ ਸ਼੍ਰੋ: ਅ: ਦਲ (ਕਿਸਾਨ ਵਿੰਗ) ਸਰਕਲ ਭਗਤਾ ਦੇ ਪੈ੍ਰਸ ਸਕੱਤਰ ਨਿਯੁਕਤ

ਭਗਤਾ ਭਾਈਕਾ, 17 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਹਰਦੇਵ ਸਿੰਘ ਗੋਗੀ ਬਰਾੜ ਨੰੂ ਕਿਸਾਨ ਵਿੰਗ ਸਰਕਲ ਭਗਤਾ ਭਾਈਕਾ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵਿਖੇ 'ਸਾਹਿਤਕ ਆਲੋਚਨਾ' ਬਾਰੇ ਗੈਸਟ ਲੈਕਚਰ ਕਰਵਾਇਆ

ਬਠਿੰਡਾ, 17 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਦੇ ਅੰਗਰੇਜ਼ੀ ਵਿਭਾਗ ਨੇ 'ਸਾਹਿਤਕ ਆਲੋਚਨਾ' ਬਾਰੇ ਇਕ ਗੈਸਟ ਲੈਕਚਰ ਕਰਵਾਇਆ, ਜਿਸ ਵਿਚ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਦੇ ਸਾਬਕਾ ਪੋ੍ਰਫ਼ੈਸਰ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ...

ਪੂਰੀ ਖ਼ਬਰ »

ਨਗਰ ਕੌ ਾਸਲ ਕੋਟਫੱਤਾ ਨੇ ਸਵੱਛ ਭਾਰਤ ਮੁਹਿੰਮ ਤਹਿਤ ਖਾਦ ਤਿਆਰ ਕਰਵਾਈ

ਕੋਟਫੱਤਾ, 17 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਨਗਰ ਕੌਾਸਲ ਕੋਟਫੱਤਾ ਨੇ ਸਵੱਛ ਭਾਰਤ ਮੁਹਿੰਮ ਤਹਿਤ 2 ਕੱਚੀਆਂ ਪਿੱਟਾਂ ਵਿੱਚ ਹਰੇਵਾਈ ਜਿਵੇਂ ਕਿ ਦਰੱਖਤਾਂ ਦੇ ਪੱਤੇ, ਘਾਹ, ਫੁੱਲ ਅਤੇ ਚਾਹ ਪੱਤੀ ਆਦਿ ਤੋਂ 130 ਕਿਲੋ ਖਾਦ ਤਿਆਰ ਕਰਵਾਈ | ਇਸੇ ਤਰ੍ਹਾਂ ਸਬਜ਼ੀਆਂ ਅਤੇ ...

ਪੂਰੀ ਖ਼ਬਰ »

ਲੋਕ ਸਭਾ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦਾ ਸਿਖਲਾਈ ਸੈਸ਼ਨ ਅੱਜ

ਫ਼ਰੀਦਕੋਟ, 17 ਅਪ੍ਰੈਲ (ਜਸਵੰਤ ਸਿੰਘ ਪੁਰਬਾ)-09 ਲੋਕ ਸਭਾ ਹਲਕਾ ਫ਼ਰੀਦਕੋਟ ਲਈ ਚੋਣ ਲੜਨ ਵਾਲੇ ਚਾਹਵਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਇਕ ਦਿਨਾ ਸਿਖਲਾਈ ਸੈਸ਼ਨ 18 ਅਪ੍ਰੈਲ ਨੂੰ ਹੋਵੇਗਾ | ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ...

ਪੂਰੀ ਖ਼ਬਰ »

ਫ਼ਸਲਾਂ 'ਤੇ ਕੁਦਰਤ ਦਾ ਕਹਿਰ ਲਗਾਤਾਰ ਦੂਜੇ ਦਿਨ ਵੀ ਜਾਰੀ

ਬਠਿੰਡਾ ਛਾਉਣੀ, 17 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)- ਸਾਉਣੀ ਦੀਆਂ ਫ਼ਸਲਾਂ ਖ਼ਾਸ ਕਰਕੇ ਪੱਕ ਕੇ 'ਸੋਨੇ' ਵਰਗੀ ਹੋਈ ਕਣਕ ਦੀ ਖੇਤਾਂ ਵਿਚ ਖੜ੍ਹੀ ਫ਼ਸਲ 'ਤੇ ਮੌਸਮ ਦੀ ਮਾਰ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀ | ਬੀਤੀ ਰਾਤ ਫਿਰ ਤੋਂ ਲੰਮਾ ਸਮਾਂ ਮੀਂਹ ਹੋਈ, ਜੋ ਸਵੇਰ ਹੋਣ ...

ਪੂਰੀ ਖ਼ਬਰ »

ਖ਼ਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਦਾ ਫ਼ੈਸਲਾ

ਬੁਢਲਾਡਾ, 17 ਅਪ੍ਰੈਲ (ਸਵਰਨ ਸਿੰਘ ਰਾਹੀ)- ਪੰਜਾਬ ਦੀਆਂ ਸਮੂਹ ਖ਼ਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ 'ਚ ਮੌਸਮੀ ਖ਼ਰਾਬੇ ਦਾ ਹਰਜਾਨਾ ਮੁਲਾਜ਼ਮਾਂ ਵਲੋਂ ਨਾ ਭੁਗਤਣ ਦਾ ਫ਼ੈਸਲਾ ਕਰਦਿਆਂ ਭਿੱਜੜ ਕਣਕ ਲਈ ਸਰਕਾਰ ਪਾਸੋਂ ਰਿਆਇਤੀ ਨੀਤੀ ਬਣਾਉਣ ਦੀ ...

ਪੂਰੀ ਖ਼ਬਰ »

ਪਾਬੰਦੀ ਦੇ ਬਾਵਜੂਦ ਮਹਾਂਵੀਰ ਜੈਅੰਤੀ ਮੌਕੇ ਖੁੱਲ੍ਹੀਆਂ ਰਹੀਆਂ ਮੀਟ ਦੀਆਂ ਦੁਕਾਨਾਂ

ਬੋਹਾ/ਭੀਖੀ, 17 ਅਪ੍ਰੈਲ (ਤਾਂਗੜੀ, ਨਿ. ਪ. ਪ.)- ਨਰਾਇਣ ਦਾਸ ਮੰਗਲਾ, ਸੁਭਾਸ਼ ਚੰਦ ਗੋਇਲ, ਗਿਆਨ ਚੰਦ ਸ਼ਰਮਾ ਆਦਿ ਨੇ ਦੱਸਿਆ ਕਿ 17 ਅਪ੍ਰੈਲ ਨੂੰ ਮਹਾਂਵੀਰ ਜੈਯੰਤੀ ਮੌਕੇ ਸ਼ਰਧਾ ਮੁਤਾਬਿਕ ਸਾਰੀਆਂ ਅੰਡਾ, ਮੀਟ, ਚਿਕਨ ਆਦਿ ਦੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਰੱਖਣ ਦੇ ...

ਪੂਰੀ ਖ਼ਬਰ »

ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਸੁਖਚੈਨ ਭਾਰਗੋ ਨੂੰ ਜਿਤਾਉਣ ਦੀ ਅਪੀਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਿਵ ਸੈਨਾ ਹਿੰਦੋਸਤਾਨ ਦਾ ਚੋਣ ਮਨੋਰਥ ਪੱਤਰ ਜਾਰੀ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸ਼ਿਵ ਸੈਨਾ ਹਿੰਦੋਸਤਾਨ ਦੇ ਰਾਜਨੀਤਿਕ ਵਿੰਗ ਹਿੰਦੋਸਤਾਨ ਸ਼ਕਤੀ ਸੈਨਾ ਦਾ 13 ਸੂਤਰੀ ਚੋਣ ਮਨੋਰਥ ਪੱਤਰ ਬਠਿੰਡਾ 'ਚ ਹੋਏ ਸਮਾਗਮ ਦੌਰਾਨ ਪਾਰਟੀ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਕੌਮੀ ਪ੍ਰਧਾਨ ਨੇ ਜਾਰੀ ਕਰ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਖੇਤਾਂ ਤੇ ਮੰਡੀਆਂ ਵਿਚ ਮੀਂਹ ਦੀ ਲਪੇਟ 'ਚ

ਬੱਲੂਆਣਾ, 17 ਅਪ੍ਰੈਲ (ਗੁਰਨੈਬ ਸਾਜਨ)- ਬੀਤੀ ਰਾਤ ਤੇ ਦੂਜੇ ਦਿਨ ਭਰਵੇਂ ਮੀਂਹ ਕਾਰਨ ਕਣਕ ਦੀ ਫ਼ਸਲ ਉੱਪਰ ਖ਼ਤਰਾ ਬਣਿਆ ਹੋਇਆ ਹੈ | ਬੇਵੱਸ ਕਿਸਾਨ ਇੰਦਰ ਦੇਵਤਾ ਅੱਗੇ ਹੱਥ ਬੰਨ੍ਹਕੇ ਖੈਰਾਂ ਮੰਗ ਰਹੇ ਹਨ | ਵਿਰਕ ਕਲਾਂ ਦੇ ਡਾ. ਗੁਰਚਰਨ ਸਿੰਘ, ਜਥੇਦਾਰ ਮਲਕੀਤ ਸਿੰਘ ਦਾ ...

ਪੂਰੀ ਖ਼ਬਰ »

ਬਲਦ ਰੇੜੀ 'ਚ ਐਕਟਿਵਾ ਵੱਜਣ ਨਾਲ ਵਿਦਿਆਰਥੀ ਦੀ ਮੌਤ

ਬੁਢਲਾਡਾ, 17 ਅਪ੍ਰੈਲ (ਰਾਹੀ)- ਅੱਜ ਬਾਅਦ ਦੁਪਹਿਰ ਪਿੰਡ ਕੁਲੈਹਰੀ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇਥੋਂ ਦੇ ਇਕ ਨਿੱਜੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਮਿ੍ਤਕ ਦੇ ਸੰਬੰਧੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕੈਪਟਨ ਤੇ ਬਾਦਲ ਸਰਕਾਰਾਂ ਨੇ ਲੋਕਾਂ ਨੂੰ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ-ਖਹਿਰਾ

ਬਰੇਟਾ, 17 ਅਪ੍ਰੈਲ (ਜੀਵਨ ਸ਼ਰਮਾ)- ਕੈਪਟਨ ਸਰਕਾਰ ਅਤੇ ਬਾਦਲ ਸਰਕਾਰ ਨੇ ਸੂਬੇ ਨੂੰ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ, ਜਿਸ ਕਰ ਕੇ ਅੱਜ ਪੰਜਾਬ ਬਰਬਾਦੀ ਦੇ ਕੰਢੇ 'ਤੇ ਲਿਆ ਖੜ੍ਹਾ ਕਰ ਦਿੱਤਾ ਹੈ | ਇਹ ਪ੍ਰਗਟਾਵਾ ਪੀ.ਡੀ.ਏ. ਦੇ ਹਲਕਾ ਬਠਿੰਡਾ ਤੋਂ ਉਮੀਦਵਾਰ ਸੁਖਪਾਲ ...

ਪੂਰੀ ਖ਼ਬਰ »

ਭਪਲਾ ਦੀ ਨਿਯੁਕਤੀ ਦਾ ਅਕਾਲੀ ਵਰਕਰਾਂ ਵਲੋਂ ਸਵਾਗਤ

ਮਾਨਸਾ, 17 ਅਪ੍ਰੈਲ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਕੱਲ੍ਹ ਸਥਾਨਕ ਸ਼ਹਿਰ ਦੇ ਦੌਰੇ ਮੌਕੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਨਗਰ ਕੌਾਸਲਰ ਮਲਕੀਤ ਸਿੰਘ ਭਪਲਾ ਨੂੰ ਪਾਰਟੀ ਦਾ ਜ਼ਿਲ੍ਹਾ ਸ਼ਹਿਰੀ ਜਨਰਲ ...

ਪੂਰੀ ਖ਼ਬਰ »

10 ਦਿਨਾਂ 'ਚ 2 ਮੋਟਰਸਾਈਕਲ ਚੋਰੀ ਭੀਖੀ 'ਚ ਮੋਟਰਸਾਈਕਲ ਚੋਰ ਗਰੋਹ ਦਾ ਲੋਕਾਂ 'ਚ ਸਹਿਮ

ਭੀਖੀ, 17 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਪਿਛਲੇ 10 ਦਿਨਾਂ 'ਚ ਭੀਖੀ 'ਚੋਂ 2 ਮੋਟਰਸਾਈਕਲ ਚੋਰੀ ਹੋ ਜਾਣ ਕਰ ਕੇ ਲੋਕਾਂ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਲਗਪਗ 10 ਦਿਨ ਪਹਿਲਾਂ ਸ਼ਨੀਦੇਵ ਮੰਦਰ ਵਾਲੀ ਗਲੀ 'ਚੋਂ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਸੀ, ਜਿਸ ਦੀਆਂ ...

ਪੂਰੀ ਖ਼ਬਰ »

ਭੀਖੀ 'ਚ ਮੋਟਰਸਾਈਕਲ ਚੋਰ ਗਰੋਹ ਦਾ ਲੋਕਾਂ 'ਚ ਸਹਿਮ

ਭੀਖੀ, 17 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਪਿਛਲੇ 10 ਦਿਨਾਂ 'ਚ ਭੀਖੀ 'ਚੋਂ 2 ਮੋਟਰਸਾਈਕਲ ਚੋਰੀ ਹੋ ਜਾਣ ਕਰ ਕੇ ਲੋਕਾਂ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਲਗਪਗ 10 ਦਿਨ ਪਹਿਲਾਂ ਸ਼ਨੀਦੇਵ ਮੰਦਰ ਵਾਲੀ ਗਲੀ 'ਚੋਂ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਸੀ, ਜਿਸ ਦੀਆਂ ...

ਪੂਰੀ ਖ਼ਬਰ »

ਵਿਧਾਇਕ ਨੇ ਨਿੱਜੀ ਸਕੂਲਾਂ ਵਲੋਂ ਵਧਾਈਆਂ ਫ਼ੀਸਾਂ ਦੇ ਮਾਮਲੇ 'ਚ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ

ਮਾਨਸਾ, 17 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਨਿੱਜੀ ਸਕੂਲਾਂ ਵਲੋਂ ਫ਼ੀਸਾਂ-ਫ਼ੰਡਾਂ 'ਚ ਪਿਛਲੇ ਸਾਲ ਦੇ ਮੁਕਾਬਲੇ ਕੀਤੇ ਅਥਾਹ ਵਾਧੇ ਨੂੰ ਆਮ ਮਾਪਿਆਂ ਦੀ ਜੇਬ 'ਤੇ ਡਾਕਾ ਕਰਾਰ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ-ਪੀ.ਡਬਲਯੂ.ਡੀ.

ਲਹਿਰਾ ਮੁਹੱਬਤ, 17 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾ ਆਗੂਆਂ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਹਰਜੀਤ ਸਿੰਘ ਜੀਦਾ, ਬਲਿਹਾਰ ਸਿੰਘ, ਕੁਲਦੀਪ ਸਿੰਘ ਬੁੱਢੇਵਾਲ, ਭਗਤ ਸਿੰਘ, ਅਮਰੀਕ ਸਿੰਘ ਤੇ ਜਸਪ੍ਰੀਤ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਿਵ ਸੈਨਾ ਹਿੰਦੋਸਤਾਨ ਦਾ ਚੋਣ ਮਨੋਰਥ ਪੱਤਰ ਜਾਰੀ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸ਼ਿਵ ਸੈਨਾ ਹਿੰਦੋਸਤਾਨ ਦੇ ਰਾਜਨੀਤਿਕ ਵਿੰਗ ਹਿੰਦੋਸਤਾਨ ਸ਼ਕਤੀ ਸੈਨਾ ਦਾ 13 ਸੂਤਰੀ ਚੋਣ ਮਨੋਰਥ ਪੱਤਰ ਬਠਿੰਡਾ 'ਚ ਹੋਏ ਸਮਾਗਮ ਦੌਰਾਨ ਪਾਰਟੀ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਕੌਮੀ ਪ੍ਰਧਾਨ ਨੇ ਜਾਰੀ ਕਰ ...

ਪੂਰੀ ਖ਼ਬਰ »

ਪੰਜਾਬ ਪਬਲਿਕ ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ

ਬਠਿੰਡਾ, 17 ਅਪੈ੍ਰਲ (ਕੰਵਲਜੀਤ ਸਿੰਘ ਸਿੱਧੂ)-ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਹਰ ਖ਼ੁਸ਼ਹਾਲ ਵਿਅਕਤੀ ਦੀ ਸਿਹਤ ਦਾ ਰਾਜ ਵੀ ਖੇਡਾਂ ਹੀ ਹੁੰਦੀਆਂ ਹਨ | ਇਸੇ ਸਲੋਗਨ ਤਹਿਤ ਪੰਜਾਬ ਪਬਲਿਕ ਕਾਲਜ ਆਫ਼ ਨਰਸਿੰਗ ਕਟਾਰ ਸਿੰਘ ਵਾਲਾ ਵਿਖੇ ਵਿਸ਼ਵ ਸਿਹਤ ...

ਪੂਰੀ ਖ਼ਬਰ »

ਸਾਹਿਤ ਸਭਾ ਦੀ ਇਕੱਤਰਤਾ 'ਚ ਡਾਕਟਰ ਲਾਭ ਸਿੰਘ ਖੀਵਾ ਦੀ ਵੀਅਤਨਾਮ ਫੇਰੀ 'ਤੇ ਚਰਚਾ

ਬਠਿੰਡਾ, 17 ਅਪ੍ਰੈਲ (ਸਟਾਫ਼ ਰਿਪੋਰਟਰ)-ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਦੇ ਖੇਤਰ 'ਚ ਤਨਦੇਹੀ ਨਾਲ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਵਿਖੇ ...

ਪੂਰੀ ਖ਼ਬਰ »

ਦਿ ਮਿਲੇਨੀਅਮ ਸਕੂਲ 'ਚ ਮਨਾਈ ਵਿਸਾਖੀ

ਕਾਲਾਂਵਾਲੀ, 17 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਸਥਾਨਕ ਔਢਾਂ ਰੋਡ ਉੱਤੇ ਸਥਿਤ ਦਿ ਮਿਲੇਨੀਅਮ ਸਕੂਲ 'ਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਦੇ ਪਿੰ੍ਰਸੀਪਲ ਡਾ: ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਮਨਾਏ ਵਿਸਾਖੀ ਤਿਉਹਾਰ 'ਚ ਸਕੂਲ ਦੇ ਵਿਦਿਆਰਥੀਆਂ ਨੇ ਵਧ ...

ਪੂਰੀ ਖ਼ਬਰ »

ਮੁਹੰਮਦ ਇਮਤਿਆਜ਼ ਦਾ ਪਲੇਠਾ ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਲੋਕ-ਅਰਪਣ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਟੀਚਰਜ਼ ਹੋਮ ਵਿਖੇ ਹੋਏ ਸਮਾਗਮ ਦੌਰਾਨ ਨੌਜਵਾਨ ਕਹਾਣੀਕਾਰ ਤੇ ਆਕਾਸ਼ਵਾਣੀ ਬਠਿੰਡਾ ਦੇ ਅਧਿਕਾਰੀ ਮੁਹੰਮਦ ਇਮਤਿਆਜ਼ ਦਾ ਪਲੇਠਾ ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਲੋਕ ਅਰਪਣ ਕੀਤਾ ਗਿਆ | ਜਿਸ ਦੀ ਘੁੰਢ ...

ਪੂਰੀ ਖ਼ਬਰ »

ਡਾ: ਨਾਗਪਾਲ ਨਰਸਿੰਗ ਕਾਲਜ ਵਿਖੇ ਮਨਾਇਆ ਗਿਆ ਖੇਡ ਦਿਵਸ

ਬਠਿੰਡਾ, 17 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਪੰਜਾਬ ਨਰਸਿੰਗ ਕਾਲਜ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਗਿਆ | ਇਸ ਮੌਕੇ ਡਾ ਜੀ.ਐਸ ਨਾਗਪਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਨਾਗਪਾਲ ਨੇ ਕਿਹਾ ਕਿ ...

ਪੂਰੀ ਖ਼ਬਰ »

ਦੱਖਣੀ ਭਾਰਤੀ ਰੈਂਸਟੋਰੈਂਟ ਨਾਰੀਅਲ ਕਰੀ ਦਾ ਹੋਇਆ ਉਦਘਾਟਨ

ਬਠਿੰਡਾ, 17 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਮਿੱਤਲ ਗਰੁੱਪ ਵਲੋਂ ਬਠਿੰਡਾ ਵਿਖੇ ਦੱਖਣੀ ਭਾਰਤੀ ਫੂਡ ਰੈਸਟੋਰੈਂਟ ਨਾਰੀਅਲ ਕਰੀ ਖੋਲਿ੍ਹਆ ਹੈ, ਜਿਸ ਦਾ ਉਦਘਾਟਨ ਬਠਿੰਡਾ ਪੁਲਿਸ ਰੇਂਜ ਦੇ ਆਈ. ਜੀ. ਐਮ. ਐਫ. ਫਾਰੂਕੀ ਵਲੋਂ ਕੀਤਾ ਗਿਆ¢ ਇਸ ਮੌਕੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਬੇ-ਮੌਸਮੇ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦੀ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਵਲੋਂ ਪੰਜਾਬ ਸਰਕਾਰ ਤੋਂ ਗਿਰਦਾਵਰੀ ਦੀ ਮੰਗ

ਬਠਿੰਡਾ, 17 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਸੂਬੇ ਵਿਚ ਬੇ-ਮੌਸਮੇ ਮੀਂਹ ਅਤੇ ਹਨੇਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਦੀ ਪੂਰਤੀ ਦੀ ਪੰਜਾਬ ਸਰਕਾਰ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਮੰਗ ਕਰਦਿਆਂ ...

ਪੂਰੀ ਖ਼ਬਰ »

ਬਠਿੰਡਾ ਤੋਂ 'ਆਪ' ਦੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵਲੋਂ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ 'ਆਮ ਆਦਮੀ ਪਾਰਟੀ' ਦੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਬਠਿੰਡਾ ਦਿਹਾਤੀ ਹਲਕੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ | ਇਸ ਦੌਰਾਨ ...

ਪੂਰੀ ਖ਼ਬਰ »

ਚੱਕਰ ਆਉਣ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ

ਧਨੌਲਾ, 17 ਅਪ੍ਰੈਲ (ਚੰਗਾਲ)-ਅੱਜ ਧਨੌਲਾ ਦੇ ਸਤਿਸੰਗ ਬਿਆਸ ਘਰ ਨਜ਼ਦੀਕ ਮੋਟਰਸਾਈਕਲ ਸਵਾਰ ਦੇ ਅਚਾਨਕ ਚੱਕਰ ਆਉਣ ਕਾਰਨ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜ਼ਖਮੀ ਅੰਮਿ੍ਤਪਾਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਨਵੀਂ ਬਸਤੀ ਧਨੌਲਾ ਦੇ ਭਰਾ ਬਿੰਦਰ ...

ਪੂਰੀ ਖ਼ਬਰ »

ਪੀ.ਡਬਲਿਯੂ.ਡੀ ਤੇ ਫ਼ੀਲਡ ਵਰਕਸ਼ਾਪ ਕਰਮਚਾਰੀਆਂ ਦੀ ਹੋਈ ਮੀਟਿੰਗ

ਕੋਟਫੱਤਾ, 17 ਅਪ੍ਰੈਲ (ਰਣਜੀਤ ਸਿੰਘ ਬੁੱਟਰ)- ਪੀ.ਡਬਲਿਯੂ.ਡੀ. ਤੇ ਫ਼ੀਲਡ ਵਰਕਸ਼ਾਪ ਕਰਮਚਾਰੀਆਂ ਦੀ ਮੀਟਿੰਗ ਸੀਵਰੇਜ ਬੋਰਡ ਦੇ ਪ੍ਰਧਾਨ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਕੋਟਫੱਤਾ ਵਿਖੇ ਹੋਈ, ਜਿਸ ਵਿਚ ਸਮੂਹ ਕਰਮਚਾਰੀਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਵੇਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX