ਤਾਜਾ ਖ਼ਬਰਾਂ


ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  14 minutes ago
ਕੋਟਕਪੂਰਾ, 25 ਮਈઠ(ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਾਏ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲੇਆਣਾ ਸੜਕ 'ਤੇ ਸਥਿਤ ਬੰਗਾਲੀ ਬਸਤੀ ਦੇ ਵਸਨੀਕ ਇਕ ਰਾਜੂ ਨਾਂਅ ਦੇ ਮਜ਼ਦੂਰ ਦੀ ਪਤਨੀ ...
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  17 minutes ago
ਮੁੰਬਈ, 25 ਮਈ- ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਥਾਰਿਟੀ ਵੱਲੋਂ ਸ਼ਨੀਵਾਰ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਹ ਆਪਣੀ ਪਤਨੀ ਨਾਲ ਵਿਦੇਸ਼ ਜਾ ਰਹੇ...
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  30 minutes ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ ....
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  53 minutes ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  56 minutes ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  58 minutes ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 1 hour ago
ਜ਼ੀਰਾ, 25 ਮਈ (ਮਨਜੀਤ ਸਿੰਘ ਢਿੱਲੋਂ)- ਇਕ ਪਾਸੇ ਜਿੱਥੇ ਸਰਕਾਰ ਵਲੋਂ ਨਸ਼ੇ ਨੂੰ ਠੱਲ੍ਹ ਪਾਏ ਜਾਣ ਦੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ, ਉੱਥੇ ਪੰਜਾਬ 'ਚ ਨਸ਼ੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤਾਂ ਹੋਣੀਆਂ ਜਾਰੀ ਹਨ, ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ....
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  about 1 hour ago
ਨਵੀਂ ਦਿੱਲੀ, 25 ਮਈ- ਨਾਗਾਲੈਂਡ ਦੇ ਕੋਹਿਮਾ 'ਚ ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ ਹੋਏ ਹਨ ਜਦਕਿ 4 ਜਵਾਨ ਜ਼ਖਮੀ....
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  about 1 hour ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  about 1 hour ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  about 1 hour ago
ਪਠਾਨਕੋਟ, 25 ਮਈ (ਸੰਧੂ) - ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਬੀਤੇ ਦਿਨ ਪਠਾਨਕੋਟ ਵਿਖੇ ਅਦਾਕਾਰ ਸਾਂਸਦ ਸੰਨੀ ਦਿਓਲ ਵਲੋਂ ਪਠਾਨਕੋਟ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਕੱਢੇ ਗਏ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਵਲੋਂ ਰੋਡ ਸ਼ੋਅ 'ਚ ਸ਼ਾਮਿਲ ....
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  about 1 hour ago
ਨਵੀਂ ਦਿੱਲੀ, 25 ਮਈ- ਸਰਬ ਸੰਮਤੀ ਨਾਲ ਐਨ.ਡੀ.ਏ. ਦੇ ਨੇਤਾ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਉਨ੍ਹਾਂ ਤੋਂ ਆਸ਼ੀਰਵਾਦ....
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  about 1 hour ago
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  about 2 hours ago
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  about 2 hours ago
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  about 2 hours ago
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  about 3 hours ago
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  about 3 hours ago
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  about 3 hours ago
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 4 hours ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  about 4 hours ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  about 4 hours ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  about 4 hours ago
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  about 5 hours ago
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  about 5 hours ago
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  about 5 hours ago
ਉੱਤਰ ਪ੍ਰਦੇਸ਼ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ
. . .  about 6 hours ago
16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਰਾਸ਼ਟਰਪਤੀ ਨੇ ਕੀਤੇ ਹਸਤਾਖ਼ਰ
. . .  about 6 hours ago
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਜੇਤੂ ਉਮੀਦਵਾਰਾਂ ਦੀ ਸੂਚੀ
. . .  about 6 hours ago
ਗ਼ਲਤ ਹਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀਆਂ ਖ਼ਬਰਾਂ- ਸੁਰਜੇਵਾਲਾ
. . .  about 7 hours ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਮਾਂ ਦਾ ਪੁੱਤ
. . .  about 7 hours ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਵਲੋਂ ਅਸਤੀਫ਼ੇ ਦੀ ਪੇਸ਼ਕਸ਼
. . .  about 7 hours ago
ਡੇਰਾਬੱਸੀ 'ਚ ਸਰਕਾਰੀ ਹਸਪਤਾਲ ਦੇ ਪਖਾਨੇ ਦੇ ਫਲੱਸ਼ ਟੈਂਕ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  about 7 hours ago
ਉੱਤਰ ਪ੍ਰਦੇਸ਼ 'ਚ ਗੋਲੀਆਂ ਮਾਰ ਕੇ ਤਿੰਨ ਬੱਚਿਆਂ ਦੀ ਹੱਤਿਆ, ਟਿਊਬਵੈੱਲ ਦੀ ਹੌਦੀ 'ਚੋਂ ਮਿਲੀਆਂ ਲਾਸ਼ਾਂ
. . .  about 7 hours ago
ਜੰਮੂ-ਪਠਾਨਕੋਟ ਕੌਮੀ ਹਾਈਵੇਅ ਕਿਨਾਰੇ ਦਰਖ਼ਤ ਨਾਲ ਲਟਕਦੀ ਮਿਲੀ ਵਿਅਕਤੀ ਦੀ ਲਾਸ਼
. . .  about 8 hours ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ
. . .  about 8 hours ago
ਤਪਾ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਕਈ ਜ਼ਖ਼ਮੀ
. . .  about 8 hours ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਲਈ ਪਾਰਟੀ ਦਫ਼ਤਰ 'ਚ ਪਹੁੰਚੇ ਕੈਪਟਨ
. . .  about 9 hours ago
ਮਾਂ ਤੋਂ ਆਸ਼ੀਰਵਾਦ ਲੈਣ ਲਈ ਕੱਲ੍ਹ ਗੁਜਰਾਤ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 9 hours ago
ਅੱਜ ਖਟਕੜ ਕਲਾਂ ਜਾਣਗੇ ਭਗਵੰਤ ਮਾਨ
. . .  about 9 hours ago
ਦਿੱਲੀ 'ਚ ਅੱਜ ਐਨ.ਡੀ.ਏ. ਦੀ ਬੈਠਕ
. . .  about 10 hours ago
ਸੂਰਤ ਅਗਨੀਕਾਂਡ : ਤਿੰਨ ਲੋਕਾਂ 'ਤੇ ਮਾਮਲਾ ਦਰਜ
. . .  about 11 hours ago
ਅੱਜ ਅਸਤੀਫ਼ੇ ਦੀ ਪੇਸ਼ਕਸ਼ ਕਰ ਸਕਦੇ ਹਨ ਰਾਹੁਲ ਗਾਂਧੀ
. . .  about 11 hours ago
ਅੱਜ ਦਾ ਵਿਚਾਰ
. . .  1 minute ago
ਹਰੀਗੜ੍ਹ ਦੇ 38 ਸਾਲਾ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਖਾੜਕੂ 'ਕੰਤਾ ਵਲੈਤੀਆ' ਗ੍ਰਿਫ਼ਤਾਰ
. . .  12 minutes ago
ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ
. . .  25 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਵੈਸਾਖ ਸੰਮਤ 551

ਸੰਪਾਦਕੀ

ਪੰਜਾਬ ਦੀਆਂ ਲੋਕ ਸਭਾ ਚੋਣਾਂ ਦਾ ਇਤਿਹਾਸ (2)

(ਕੱਲ੍ਹ ਤੋਂ ਅੱਗੇ)
ਲੋਕ ਸਭਾ ਚੋਣ 1985 ਤੋਂ ਪਹਿਲਾਂ ਫਿਰ ਦੇਸ਼ ਦਾ ਰਾਜਸੀ ਦ੍ਰਿਸ਼ ਬਦਲਿਆ। ਪੰਜਾਬ ਵਿਚ ਤਾਂ ਰਾਜਸੀ ਅਤੇ ਸਮਾਜਿਕ ਉਤਰਾਅ-ਚੜ੍ਹਾਅ ਬਹੁਤ ਆਇਆ। ਪੰਜਾਬ ਦੇ ਹਾਲਾਤ ਨੇ ਸਾਰੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਤੋਂ ਮੰਗਾਂ ਮੰਗਵਾਉਣ ਲਈ ਅਕਾਲੀ ਦਲ ਨੇ ਕਪੂਰੀ ਦਾ ਮੋਰਚਾ (ਪਾਣੀ ਸਬੰਧੀ) ਅਤੇ ਧਰਮ ਯੁੱਧ ਮੋਰਚਾ ਲਾਇਆ, ਜੇਲ੍ਹਾਂ ਭਰੀਆਂ, ਸਾਕਾ ਨੀਲਾ ਤਾਰਾ ਵਾਪਰਿਆ, ਸ੍ਰੀਮਤੀ ਇੰਦਰਾ ਗਾਂਧੀ ਦੁਨੀਆ ਤੋਂ ਚਲੇ ਗਏ, ਕਾਂਗਰਸ ਪਾਰਟੀ ਦੇ ਸ੍ਰੀ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ, ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਆਪਣੀ ਹੀ ਸਰਕਾਰ ਭੰਗ ਕਰਨੀ ਪਈ। ਅਮਨ-ਕਾਨੂੰਨ ਦੀ ਸਥਿਤੀ ਵਿਗੜੀ, ਫ਼ੌਜ ਦਾ ਪ੍ਰਬੰਧ ਵੀ ਹੋਇਆ, ਅਕਾਲੀ ਦਲ ਦੀ ਲੀਡਰਸ਼ਿਪ ਬਦਲ ਕੇ ਲੌਂਗੋਵਾਲ + ਬਰਨਾਲਾ ਪਾਸ ਚਲੇ ਗਈ। ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸੁਰਜੀਤ ਸਿੰਘ ਬਰਨਾਲਾ ਦੀ ਲੀਡਰਸ਼ਿਪ ਨਾਲ ਕੇਂਦਰ ਸਰਕਾਰ ਰਾਜਸੀ ਸਮਝੌਤਾ ਹੋਇਆ, ਜਿਸ ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਆਖਿਆ ਜਾਦਾ ਹੈ। ਇਹ ਸਮਝੌਤਾ ਪੰਜਾਬ ਦੇ ਰਾਜਪਾਲ ਅਰਜਨ ਸਿੰਘ ਨੇ ਸਿਰੇ ਲਾਇਆ ਸੀ, ਜਿਸ ਅਨੁਸਾਰ ਪੰਜਾਬ ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਦੇਣੇ ਸਨ ਅਤੇ ਹਰਿਆਣਾ ਲਈ ਐਸ. ਵਾਈ. ਐਲ. ਨਹਿਰ ਬਣਾਈ ਜਾਣੀ ਸੀ। ਇਸ ਤੋਂ ਬਾਅਦ 1985 ਵਿਚ ਪੰਜਾਬ 'ਚ ਲੋਕ ਸਭਾ ਦੀ ਚੋਣ ਹੋਈ। ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਸੀ (ਕੁਝ ਰਾਜਸੀ ਲੋਕ ਇਸ ਨੂੰ ਚੋਣ ਸਮਝੌਤਾ ਮੰਨ ਕੇ ਵੀ ਚਰਚਾ ਕਰਦੇ ਰਹੇ) ਚੋਣ ਤੋਂ ਪਹਿਲਾਂ ਹੀ ਸੰਤ ਲੌਂਗੋਵਾਲ ਵੀ ਨਾ ਰਹੇ। ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ। ਚੋਣ ਨਤੀਜਿਆਂ ਵਿਚ ਕਾਂਗਰਸ = 6 ਅਤੇ ਅਕਾਲੀ ਦਲ ਨੇ =7 ਸੀਟਾਂ ਜਿੱਤੀਆਂ ਸਨ। ਅਸੈਂਬਲੀ ਚੋਣ ਵੀ ਨਾਲ ਹੀ ਹੋਈ ਸੀ।
ਲੋਕ ਸਭਾ ਦੀ ਅਗਲੀ ਚੋਣ 1989 ਵਿਚ ਹੋਈ। ਇਸ ਚੋਣ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਬਹੁਤ ਹੀ ਅਣਸੁਖਾਵੇਂ ਹੋ ਚੁੱਕੇ ਸਨ, ਪ੍ਰਸ਼ਾਸਨ ਪਿੱਛੇ ਪੈ ਗਿਆ ਸੀ। ਪੰਜਾਬੀਆਂ ਨੇ ਐਸ.ਵਾਈ.ਐਲ. ਦੀ ਉਸਾਰੀ ਬੰਦ ਕਰਵਾ ਦਿੱਤੀ ਸੀ। ਪੰਜਾਬ ਵਿਚ ਧਾਰਮਿਕ-ਸਿਆਸੀ ਲਹਿਰ ਚੱਲ ਰਹੀ ਸੀ। ਪੁਲਿਸ ਨੇ ਨਾਗਰਿਕ ਅਧਿਕਾਰ ਪ੍ਰਭਾਵਿਤ ਕੀਤੇ ਸਨ। ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ। ਚੋਣ ਸਮੇਂ ਗਵਰਨਰੀ ਰਾਜ ਸੀ। ਚੋਣ ਵਿਚ ਕਾਂਗਰਸ, ਅਕਾਲੀ ਦਲ ਅਤੇ ਨਵੇਂ ਉੱਭਰੇ ਪ੍ਰਭਾਵ ਵਾਲੇ (ਮਾਨ ਦਲ) ਨੇ ਹਿੱਸਾ ਲਿਆ। ਦੂਜੀਆਂ ਪਾਰਟੀਆਂ ਵੀ ਮੈਦਾਨ ਵਿਚ ਸਨ। ਦਰਬਾਰ ਸਾਹਿਬ ਵਿਚ ਸ: ਬਰਨਾਲਾ ਦੀ ਅਕਾਲੀ ਸਰਕਾਰ ਨੇ ਪੁਲਿਸ ਭੇਜੀ। ਇਸ ਪੁਲਿਸ ਐਕਸ਼ਨ ਨੂੰ ਬਲੈਕ ਥੰਡਰ ਦਾ ਨਾਂਅ ਦਿੱਤਾ ਗਿਆ। ਇਸ ਪੁਲਿਸ ਐਕਸ਼ਨ ਦੇ ਵਿਰੋਧ ਵਜੋਂ ਸ: ਬਾਦਲ ਤੇ ਸ: ਟੌਹੜਾ ਦੀ ਅਗਵਾਈ ਵਿਚ 27 ਐਮ.ਐਲ.ਏ. ਅਲੱਗ ਹੋਏ ਤੇ ਨਵਾਂ ਅਕਾਲੀ ਦਲ ਬਾਦਲ ਬਣਾਇਆ। ਸ: ਬਰਨਾਲਾ ਦੀ ਸਰਕਾਰ ਘੱਟ-ਗਿਣਤੀ ਵਿਚ ਆ ਗਈ, ਕਾਂਗਰਸ ਦੇ ਸਹਿਯੋਗ ਨਾਲ ਚੱਲੀ ਅਤੇ ਮੱਧ ਕਾਲ ਵਿਚ ਹੀ ਟੁੱਟ ਗਈ। ਪਾਰਟੀ ਦਾ ਵੱਡਾ ਕਾਡਰ ਬਾਦਲ ਅਕਾਲੀ ਵੱਲ ਤੁਰ ਪਿਆ ਸੀ। ਚੋਣ ਨਤੀਜਿਆਂ ਵਿਚ ਕਾਂਗਰਸ 2, ਜਨਤਾ ਦਲ 1, ਅਕਾਲੀ ਦਲ ਮਾਨ 6 + 3 ਆਜ਼ਾਦ ਮਾਨ ਹਮਾਇਤੀ ਤੇ ਬਸਪਾ 1 ਸੀਟ ਜਿੱਤੀ। ਇਸ ਚੋਣ ਨੇ ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਨੂੰ ਰਾਜਸੀ ਪਿੜ ਤੋਂ ਖਦੇੜ ਦਿੱਤਾ ਸੀ। ਚੋਣ ਸਮੇਂ ਵੀ ਪੰਜਾਬ ਵਿਚ ਰਾਜਸੀ ਪਾਰਟੀਆਂ ਦਬਾਅ ਅਧੀਨ ਸਨ। ਅਸੈਂਬਲੀ ਚੋਣ ਨਾਲ ਨਹੀਂ ਸੀ ਹੋਈ।
ਲੋਕ ਸਭਾ ਦੀ ਅਗਲੀ ਚੋਣ 1992 ਵਿਚ ਹੋਈ। ਅਕਾਲੀ ਦਲ ਪਿਛਲੀ ਹਾਰ ਅਤੇ ਪੰਜਾਬ ਦੇ ਹਾਲਾਤ ਤੋਂ ਉੱਭਰ ਨਹੀਂ ਸਕਿਆ ਸੀ। ਪੰਜਾਬ ਵਿਚ ਸੰਕਟ ਦਾ ਹੀ ਦੌਰ ਸੀ। ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ। ਕਾਂਗਰਸ, ਸੀ.ਪੀ.ਆਈ., ਸੀ.ਪੀ.ਐਮ. ਬੀ.ਐਸ.ਪੀ. ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਲੜੀ। ਗਵਰਨਰੀ ਰਾਜ ਸੀ। ਵੋਟ ਪੋਲਿੰਗ ਪ੍ਰਤੀਸ਼ਤ ਕਾਫੀ ਘੱਟ ਸੀ। ਚੋਣ ਵਿਚ ਕਾਂਗਰਸ ਨੇ 12, ਬਸਪਾ ਨੇ 1 ਸੀਟ ਜਿੱਤੀ। ਅਸੈਂਬਲੀ ਚੋਣਾਂ ਵੀ ਨਾਲ ਹੀ ਹੋਈਆਂ ਸਨ। ਕਾਂਗਰਸ ਪਾਰਟੀ ਦੇ ਸ: ਬੇਅੰਤ ਸਿੰਘ ਪ੍ਰਧਾਨ ਸਨ। ਅਕਾਲੀ ਦਲ ਫਿਰ ਰਾਜਸੀ ਪਿੜ ਤੋਂ ਬਾਹਰ ਹੋ ਗਿਆ ਸੀ। ਲੋਕ ਸਭਾ ਦੀ ਅਗਲੀ ਚੋਣ 1996 ਵਿਚ ਹੋਈ ਸੀ। ਪੰਜਾਬ ਦੇ ਹਾਲਾਤ ਸੰਕਟਮਈ ਹੀ ਸਨ। ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਬੇਅੰਤ ਸਿੰਘ ਹਮਲੇ ਵਿਚ ਦੁਨੀਆ ਤੋਂ ਚਲੇ ਗਏ ਸਨ। ਰਾਜਸੀ ਅਸਥਿਰਤਾ ਸੀ। ਡਰ ਦਾ ਮਾਹੌਲ ਕਾਇਮ ਸੀ। ਅਕਾਲੀ ਦਲ ਰਾਜਸੀ ਮੰਚ 'ਤੇ ਉੱਭਰ ਚੁੱਕਾ ਸੀ ਅਤੇ ਉਸ ਨੇ ਬਸਪਾ ਨਾਲ ਗੱਠਜੋੜ ਕਰ ਕੇ ਚੋਣ ਲੜੀ। ਚੋਣ ਸਮੇਂ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਸਨ। ਕਾਂਗਰਸ ਪਾਰਟੀ ਵਿਚ ਖਿੱਚੋਤਾਣੀ ਪੈਦਾ ਹੋ ਗਈ ਸੀ। ਚੋਣ ਵਿਚ ਅਕਾਲੀ ਦਲ 8 + ਭਾਜਪਾ 3 ਤੇ ਕਾਂਗਰਸ 2 ਸੀਟਾਂ ਜਿੱਤੀਆਂ ਸਨ। ਇਸ ਚੋਣ ਦੇ ਨਾਲ ਅਸੈਂਬਲੀ ਚੋਣ ਨਹੀਂ ਸੀ ਹੋਈ।
ਅੱਗੇ 1998 ਦੀ ਚੋਣ ਸਮੇਂ ਤੋਂ ਪਹਿਲਾਂ ਹੋਈ। ਕਾਂਗਰਸ ਪਾਰਟੀ ਬਹੁਤ ਕਮਜ਼ੋਰ ਪੈ ਗਈ ਸੀ, ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਸੀ। ਕੇਂਦਰ ਵਿਚ ਬੀ.ਜੇ.ਪੀ. ਪੂਰੀ ਤਰ੍ਹਾਂ ਉਭਰ ਚੁੱਕੀ ਸੀ। ਚੋਣ ਸਮੇਂ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਕਾਂਗਰਸ ਨੇ ਕੋਈ ਸੀਟ ਨਾ ਜਿੱਤੀ ਤੇ ਹਾਸ਼ੀਏ 'ਤੇ ਗਈ। ਅਕਾਲੀ ਦਲ 8, ਜਨਤਾ ਦਲ 1, ਭਾਜਪਾ 3, ਆਜ਼ਾਦ 1 ਸੀਟ 'ਤੇ ਜੇਤੂ ਰਹੇ। ਇਸ ਚੋਣ ਨਾਲ ਅਸੈਂਬਲੀ ਚੋਣ ਨਹੀਂ ਸੀ ਹੋਈ। ਫਿਰ ਲੋਕ ਸਭਾ ਦੀ ਮੱਧਕਾਲੀ ਚੋਣ 1999 ਵਿਚ ਹੀ ਹੋਈ। ਸ: ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਸਨ। ਕਾਂਗਰਸ ਇਸ ਚੋਣ ਸਮੇਂ ਸੰਭਲ ਚੁੱਕੀ ਸੀ। ਚੋਣ ਵਿਚ ਕਾਂਗਰਸ+ ਸੀ.ਪੀ.ਆਈ. ਅਤੇ ਦੂਜੇ ਪਾਸੇ ਅਕਾਲੀ ਦਲ-ਭਾਜਪਾ ਸੀ। ਚੋਣ ਵਿਚ ਕਾਂਗਰਸ 8, ਸੀ.ਪੀ.ਆਈ. 1, ਅਕਾਲੀ ਦਲ 2, ਭਾਜਪਾ 1 ਸੀਟਾਂ 'ਤੇ ਜੇਤੂ ਰਹੇ। ਇਸ ਚੋਣ ਸਮੇਂ ਕਾਂਗਰਸ ਉੱਭਰੀ ਤੇ ਅਕਾਲੀ ਦਲ ਪਿੱਛੇ ਗਿਆ। ਲੋਕ ਸਭਾ ਦੀ ਅਗਲੀ ਚੋਣ 2004 ਵਿਚ ਹੋਈ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਸਨ। ਅਕਾਲੀ ਦਲ ਅਤੇ ਭਾਜਪਾ ਦਾ ਸਮਝੌਤਾ ਸੀ। ਚੋਣ ਵਿਚ ਅਕਾਲੀ ਦਲ 8, ਭਾਜਪਾ 3 ਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ। ਇਸ ਚੋਣ ਸਮੇਂ ਅਸੈਂਬਲੀ ਚੋਣ ਨਾਲ ਨਹੀਂ ਸੀ ਹੋਈ। ਅਗਲੀ ਲੋਕ ਸਭਾ ਚੋਣ 2009 ਵਿਚ ਹੋਈ। ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਰਵਾਇਤੀ ਧੜਿਆਂ ਵਿਚਕਾਰ ਹੀ ਮੁਕਾਬਲਾ ਸੀ। ਚੋਣ ਵਿਚ ਅਕਾਲੀ ਦਲ 4, ਬੀ.ਜੇ.ਪੀ. 1 ਅਤੇ ਕਾਂਗਰਸ 8 ਸੀਟਾਂ 'ਤੇ ਜੇਤੂ ਰਹੀ।
ਲੋਕ ਸਭਾ ਦੀ ਪਿਛਲੀ ਚੋਣ 2014 ਵਿਚ ਹੋਈ ਹੈ। ਇਸ ਚੋਣ ਤੋਂ ਪਹਿਲਾਂ ਦੇਸ਼ ਦੀ ਰਾਜਨੀਤੀ ਵਿਚ ਬੀ.ਜੇ.ਪੀ. ਪਾਰਟੀ ਦੀ ਲੀਡਰਸ਼ਿਪ ਵਿਚ ਤਬਦੀਲੀ ਆਈ ਸੀ। ਸ੍ਰੀ ਨਰਿੰਦਰ ਮੋਦੀ ਪਾਰਟੀ ਪੱਧਰ 'ਤੇ ਉੱਭਰੇ ਸਨ। ਉਸ ਸਮੇਂ ਚੋੋਣਾਂ ਤੋਂ ਪਹਿਲਾਂ ਦੀ ਸਾਂਝੇ ਪ੍ਰਗਤੀਸ਼ੀਲ ਗੱਠਜੋੜ ਦੀ ਸਰਕਾਰ ਗੰਭੀਰ ਦੋਸ਼ਾਂ ਅਧੀਨ ਮਾੜੀ ਹਾਲਤ ਵਿਚ ਸੀ। ਦੇਸ਼ ਵਿਚ ਸ੍ਰੀ ਅੰਨਾ ਹਜ਼ਾਰੇ ਨੇ ਲੋਕ-ਪਾਲ ਦੀ ਨਿਯੁਕਤੀ ਦੀ ਮੰਗ ਲਈ ਤੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ। ਇਸ ਅੰਦੋਲਨ ਵਿਚੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆਂ। ਜਿਸ ਨੂੰ ਚੋਣ ਤੋਂ ਪਹਿਲਾਂ, ਦਿਲੀ ਅਤੇ ਪੰਜਾਬ ਵਿਚ ਬਲ ਮਿਲਿਆ ਪੰਜਾਬ ਵਿਚ ਨਵੀ ਸਫ਼ਾਬੰਦੀ ਹੋਈ। ਚੋਣ ਸਮੇਂ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਚੋਣਾਂ ਵਿਚ ਕਾਂਗਰਸ, ਅਕਾਲੀ ਦਲ-ਭਾਜਪਾ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਹੋਰ ਪਾਰਟੀਆਂ ਨੇ ਹਿੱਸਾ ਲਿਆ। ਚੋਣ ਨਤੀਜਿਆਂ ਵਿਚ ਕਾਂਗਰਸ 3, ਅਕਾਲੀ ਦਲ 4, ਆਮ ਆਦਮੀ ਪਾਰਟੀ 4 ਤੇ ਭਾਜਪਾ ਨੇ 2 ਸੀਟਾਂ ਜਿੱਤੀਆਂ।ਪੰਜਾਬ ਵਿਚ 1957 ਤੋਂ ਰਾਜਸੀ ਪਾਰਟੀਆਂ ਚੋਣ ਸਮਝੌਤੇ ਕਰਦੀਆਂ ਹਨ। ਅਕਾਲੀ ਦਲ ਹੁਣ ਤੱਕ ਇੱਕ-ਦੋ ਚੋਣਾਂ ਨੂੰ ਛੱਡ ਕੇ ਹਰ ਪਾਰਟੀ, ਕਾਂਗਰਸ, ਜਨਸੰਘ, ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ, ਸੀ.ਪੀ.ਆਈ., ਸੀ.ਪੀ. ਐਮ., ਅਤੇ ਬਹੁਜਨ ਸਮਾਜ ਪਾਰਟੀ ਆਦਿ ਨਾਲ ਸਮਝੌਤੇ ਕਰ ਕੇ ਚੋਣ ਲੜਦਾ ਰਿਹਾ ਹੈ। ਕਾਂਗਰਸ ਵੀ ਕਈ ਚੋਣਾਂ ਸੀ.ਪੀ.ਆਈ ਅਤੇ ਰੀਪਬਲਿਕ ਪਾਰਟੀ ਨਾਲ ਰਲ ਕੇ ਲੋੜ ਚੁੱਕੀ ਹੈ। ਸੀ.ਪੀ.ਆਈ. ਵੀ ਕਈ ਵਾਰ ਕਾਂਗਰਸ, ਕਈ ਵਾਰ ਅਕਾਲੀ ਦਲ ਨਾਲ ਸਾਂਝ ਕਰ ਚੁੱਕੀ ਹੈ। ਦੇਸ਼ ਵਿਚ ਕਾਂਗਰਸ ਤੋਂ ਬਗੈਰ 11 ਸਾਲ ਬੀ.ਜੇ.ਪੀ ਦਾ ਰਾਜ ਰਿਹਾ ਲਗਪਗ 10 ਸਾਲ ਤੱਕ ਤੀਜੀ ਧਿਰ ਦੇ ਪ੍ਰਧਾਨ ਮੰਤਰੀ ਬਣੇ। ਪੰਜਾਬ ਦੀਆਂ ਮੰਗਾਂ ਲਈ ਸੰਘਰਸ਼ਸ਼ੀਲ ਰਹੀ ਪਾਰਟੀ ਅਕਾਲੀ ਦਲ ਵੀ 15 ਕੁ ਸਾਲ ਕੇਂਦਰੀ ਮੰਤਰੀ ਮੰਡਲ ਵਿਚ ਚੰਗੇ ਮਹਿਕਮੇ ਲੈ ਕੇ ਭਾਈਵਾਲ ਰਿਹਾ ਤੇ ਹੁਣ ਵੀ ਹੈ। ਸ: ਬਰਨਾਲਾ ਸ: ਬਾਦਲ ਸ: ਢੀਂਡਸਾ, ਸ: ਸੁਖਬੀਰ ਸਿੰਘ ਬਾਦਲ ਸ: ਰਾਮੂਵਾਲੀਆ ਅਤੇ ਸ: ਧੰਨਾ ਸਿੰਘ ਗੁਲਸ਼ਨ ਕੇਂਦਰ ਵਿਚ ਮੰਤਰੀ ਰਹਿ ਚੁੱਕੇ ਹਨ ਅਤੇ ਹੁਣ ਹਰਸਿਮਰਤ ਕੌਰ ਬਾਦਲ ਹਨ। (ਸਮਾਪਤ)


-ਸੇਵਾ-ਮੁਕਤ ਪ੍ਰਿੰਸੀਪਲ
ਪਿੰਡ ਭਾਗਸਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋ: 98884-00725

ਜਦੋਂ ਸਮਝ ਨੂੰ ਭੁਲੇਖੇ ਦਾ ਜਿੰਦਰਾ ਵੱਜ ਜਾਵੇ

ਅੱਜਕਲ੍ਹ ਅਖ਼ਬਾਰ ਹੋਰ ਵੀ ਦਿਲਚਸਪ ਹੋ ਗਏ ਹਨ। ਹਰ ਖ਼ਬਰ, ਵਾਰਤਾਲਾਪ ਦਾ ਪੂਰਾ ਮਜਮੂਨ ਬਣ ਕੇ, ਅਖ਼ਬਾਰ ਦੇ ਪੰਨਿਆਂ 'ਤੇ ਉਤਰਦੀ ਹੈ। ਚੋਣਾਂ ਦਾ ਡੰਕਾ ਵੱਜ ਚੁੱਕਾ ਹੈ। ਦਲਾਂ ਦੀ ਅਦਲਾ-ਬਦਲੀ ਜਾਰੀ ਹੈ ਤੇ ਆਮ ਲੋਕਾਂ ਲਈ ਵਾਅਦਿਆਂ ਦੀ ਰੁੱਤ ਆ ਗਈ ਹੈ। ਹਵਾਈ ਕਿਲ੍ਹੇ ...

ਪੂਰੀ ਖ਼ਬਰ »

ਭੜਕਾਊ ਭਾਸ਼ਣ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰ ਸਕਦਾ ਹੈ ਚੋਣ ਕਮਿਸ਼ਨ

ਆਖ਼ਰ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਹੀ ਪਈ। ਸਰਬਉੱਚ ਅਦਾਲਤ ਵਿਚ ਉਸ ਦੇ ਵਕੀਲ ਨੇ ਕਿਹਾ ਸੀ ਕਿ ਵੰਡ ਪਾਉਣ ਵਾਲੀ ਬਿਆਨਬਾਜ਼ੀ ਕਰਨ ਵਾਲੇ ਨੇਤਾਵਾਂ ਵਿਰੁੱਧ ਉਹ ਇਸ ਲਈ ਕਾਰਵਾਈ ਨਹੀਂ ਕਰ ਪਾਉਂਦੇ, ਕਿਉਂਕਿ ਉਨ੍ਹਾਂ ਦੇ ਅਧਿਕਾਰ ਬਹੁਤ ਸੀਮਤ ਹਨ। ਸਰਬਉੱਚ ਅਦਾਲਤ ਨੇ ...

ਪੂਰੀ ਖ਼ਬਰ »

ਪੁਲਿਸ ਦੇ ਰੰਗ ਨਿਆਰੇ

ਪੰਜਾਬ ਪੁਲਿਸ 'ਤੇ ਸਮੇਂ-ਸਮੇਂ ਅਕਸਰ ਅਜਿਹੇ ਇਲਜ਼ਾਮ ਲਗਦੇ ਰਹੇ ਹਨ, ਜਿਨ੍ਹਾਂ ਦਾ ਸਮਾਂ ਬੀਤਣ 'ਤੇ ਵੀ ਉਹ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੀ। ਇਸ ਤੋਂ ਲਗਦਾ ਹੈ ਕਿ ਦਾਲ ਵਿਚ ਕੁਝ ਕਾਲਾ ਨਹੀਂ, ਸਗੋਂ ਬਹੁਤ ਕੁਝ ਕਾਲਾ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX