ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ 'ਚ ਸੱਤ ਅੱਤਵਾਦੀ ਢੇਰ, ਤਿੰਨ ਪੁਲਿਸ ਕਰਮਚਾਰੀ ਵੀ ਹਲਾਕ
. . .  22 minutes ago
ਕਾਬੁਲ, 26 ਮਈ- ਅਫ਼ਗ਼ਾਨਿਸਤਾਨ ਦੇ ਉੱਤਰੀ ਸੂਬੇ ਕੁੰਦੁਜ 'ਚ ਅੱਜ ਤੜਕੇ ਅੱਤਵਾਦੀਆਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਈ ਮੁਠਭੇੜ ਦੀਆਂ ਦੋ ਘਟਨਾਵਾਂ 'ਚ ਸੱਤ ਅੱਤਵਾਦੀ ਮਾਰੇ ਗਏ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਤਿੰਨ ਪੁਲਿਸ ਕਰਮਚਾਰੀ ਵੀ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਲਈ ਹਾਂ ਤਿਆਰ
. . .  55 minutes ago
ਇਸਲਾਮਾਬਾਦ, 26 ਮਈ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਕਰਕੇ ਸਾਰੇ ਅਣਸੁਲਝੇ ਮੁੱਦਿਆਂ ਦਾ ਹੱਲ ਕੱਢਣ ਲਈ ਤਿਆਰ ਹਨ। ਉਨ੍ਹਾਂ ਨੇ ਇਹ ਗੱਲ ਲੰਘੇ ਦਿਨ ਮੁਲਤਾਨ 'ਚ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੌਧਰੀ ਸੰਤੋਖ ਸਿੰਘ
. . .  about 1 hour ago
ਅੰਮ੍ਰਿਤਸਰ, 26 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਹਲਕੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤਣ ਉਪਰੰਤ ਚੌਧਰੀ ਸੰਤੋਖ ਸਿੰਘ ਅੱਜ ਸ਼ੁਕਰਾਨੇ ਵਜੋਂ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਪੱਤਰਕਾਰਾਂ...
ਟਰੈਕਟਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
. . .  about 1 hour ago
ਬੰਗਾ, 26 ਮਈ (ਜਸਬੀਰ ਸਿੰਘ ਨੂਰਪੁਰ)- ਬੰਗਾ ਦੇ ਮੁਕੰਦਪੁਰ ਰੋਡ 'ਤੇ ਗੁਣਾਚੌਰ ਨੇੜੇ ਅੱਜ ਇੱਕ ਟਰੈਕਟਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਰਬਜੀਤ ਸਿੰਘ ਪੁੱਤਰ...
ਫਾਰਚੂਨਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
. . .  about 1 hour ago
ਖਮਾਣੋਂ, 26 ਮਈ (ਮਨਮੋਹਣ ਸਿੰਘ ਕਲੇਰ)- ਲੁਧਿਆਣਾ-ਖਰੜ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਅੱਜ ਇੱਕ ਫਾਰਚੂਨਰ ਕਾਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ...
ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 26 ਮਈ- ਵਾਈ. ਐੱਸ. ਆਰ. ਸੀ. ਪੀ. ਦੇ ਮੁਖੀ ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਹ ਅੱਜ ਸਵੇਰੇ ਹੀ ਰਾਜਧਾਨੀ ਦਿੱਲੀ ਪਹੁੰਚੇ ਸਨ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵੇਲੇ ਉਨ੍ਹਾਂ ਨਾਲ ਵੀ. ਵਿਜੇ...
ਪੱਛਮੀ ਬੰਗਾਲ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਕੋਲਕਾਤਾ, 26 ਮਈ- ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.8 ਮਾਪੀ ਗਈ। ਭੂਚਾਲ ਸਵੇਰੇ ਕਰੀਬ 10.39 ਵਜੇ ਆਇਆ ਅਤੇ ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ...
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ
. . .  about 2 hours ago
ਨਵੀਂ ਦਿੱਲੀ, 26 ਮਈ- ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਕ੍ਰਾਊਨ ਪ੍ਰਿੰਸ ਸਲਮਾਨ ਨੇ ਉਨ੍ਹਾਂ ਨੂੰ ਫੋਨ 'ਤੇ...
ਪ੍ਰਧਾਨ ਮੰਤਰੀ ਮੋਦੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨਾਲ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਇੱਕ ਨਾਗਰਿਕ ਜ਼ਖ਼ਮੀ
. . .  about 2 hours ago
ਸ੍ਰੀਨਗਰ, 26 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਪਾਕਿਸਤਾਨੀ ਫੌਜ ਵਲੋਂ ਛੋਟੇ ਹਥਿਆਰਾਂ ਨਾਲ ਕੀਤੀ ਗਈ ਗੋਲੀਬਾਰੀ ਇੱਕ ਸਥਾਨਕ ਲੜਕਾ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇੱਕ...
ਨਿਕੋਬਾਰ ਦੀਪ ਸਮੂਹ 'ਚ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਪੋਰਟ ਬਲੇਅਰ, 26 ਮਈ- ਨਿਕੋਬਾਰ ਦੀਪ ਸਮੂਹ 'ਚ ਅੱਜ ਸਵੇਰੇ ਕਰੀਬ 7.49 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ...
ਨਾਈਜੀਰੀਆ 'ਚ ਅੱਤਵਾਦੀ ਹਮਲੇ 'ਚ 25 ਫੌਜੀਆਂ ਦੀ ਮੌਤ
. . .  about 3 hours ago
ਅਬੂਜਾ, 26 ਮਈ- ਨਾਈਜੀਰੀਆ ਦੇ ਪੂਰਬ-ਉੱਤਰ 'ਚ ਬੋਕੋ ਹਰਮ ਅੱਤਵਾਦੀ ਸੰਗਠਨ ਵਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ 'ਚ ਘੱਟੋ-ਘੱਟ 25 ਫੌਜੀਆਂ ਅਤੇ ਕਈ ਨਾਗਰਿਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੇ ਫੌਜੀਆਂ ਅਤੇ...
ਕਮਲਨਾਥ, ਗਹਿਲੋਤ ਤੇ ਚਿਦੰਬਰਮ ਨੇ ਆਪਣੇ ਨਿੱਜੀ ਹਿੱਤ ਪਾਰਟੀ ਤੋਂ ਰੱਖੇ ਉੱਪਰ - ਰਾਹੁਲ ਗਾਂਧੀ
. . .  about 4 hours ago
ਨਵੀਂ ਦਿੱਲੀ, 26 ਮਈ - ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ। ਰਾਹੁਲ ਨੇ ਲੋਕ-ਸਭਾ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਹਟਣ ਦਾ ਪ੍ਰਸਤਾਵ ਦਿੱਤਾ। ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਨੇ ਸੀਨੀਅਰ ਨੇਤਾਵਾਂ 'ਤੇ ਵੀ ਨਾਰਾਜ਼ਗੀ...
18 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
. . .  about 5 hours ago
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ ਲੁਧਿਆਣਾ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 18 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ, ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਇੰਚਾਰਜ ਇੰਸਪੈਕਟਰ...
ਤ੍ਰਿਪੁਰਾ 'ਚ ਆਇਆ ਹੜ੍ਹ, ਕਈ ਪਰਿਵਾਰ ਹੋਏ ਬੇਘਰ
. . .  about 5 hours ago
ਧਰਮਾਨਗਰ, 26 ਮਈ - ਤ੍ਰਿਪੁਰਾ 'ਚ ਭਾਰੀ ਮੀਂਹ ਦੇ ਚੱਲਦਿਆਂ ਅਚਾਨਕ ਹੜ੍ਹ ਆ ਗਿਆ। ਜਿਸ ਕਾਰਨ ਉਤਰੀ ਤ੍ਰਿਪੁਰਾ, ਉਨਾਕੋਟੀ ਤੇ ਢਾਹਲਾਈ ਜ਼ਿਲ੍ਹਿਆਂ 'ਚ ਇਕ ਹਜ਼ਾਰ ਤੋਂ ਵਧੇਰੇ ਪਰਿਵਾਰ ਪ੍ਰਭਾਵਿਤ ਹੋ ਗਏ ਹਨ। ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਬੇਘਰ ਹੋਏ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ...
ਸਮ੍ਰਿਤੀ ਈਰਾਨੀ ਦੇ ਕਰੀਬੀ ਆਗੂ ਦੀ ਗੋਲੀ ਮਾਰ ਹੱਤਿਆ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  1 day ago
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  1 day ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  1 day ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  1 day ago
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  1 day ago
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  1 day ago
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  1 day ago
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  1 day ago
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  1 day ago
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  1 day ago
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  about 1 hour ago
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਵੈਸਾਖ ਸੰਮਤ 551

ਹਰਿਆਣਾ ਹਿਮਾਚਲ

ਪੰਚਾਇਤ ਸਕੱਤਰ ਤੋਂ ਖ਼ਫ਼ਾ ਮਹਿਲਾ ਸਰਪੰਚ ਨੇ ਭੇਜਿਆ ਆਪਣਾ ਅਸਤੀਫ਼ਾ

ਕੁਰੂਕਸ਼ੇਤਰ, 17 ਅਪ੍ਰੈਲ (ਅ.ਬ.)-ਜ਼ਿਲ੍ਹੇ ਦੇ ਬਾਬੈਨ ਬਲਾਕ ਦੇ ਪਿੰਡ ਬੀੜ ਮੰਗੌਲੀ ਦੀ ਮਹਿਲਾ ਸਰਪੰਚ ਨੇ ਆਪਣੇ ਪੰਚਾਇਤ ਸਕੰਤਰ ਦੀ ਮਨਮਰਜੀ ਤੋਂ ਦੁਖੀ ਹੋ ਕੇ ਡੀ. ਸੀ. ਨੂੰ ਆਪਣੇ ਸਰਪੰਚ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਲਿਆ ਹੈ | ਮਹਿਲਾ ਸਰਪੰਚ ਨੇ ਪੰਚਾਇਤ ਸਕੱਤਰ 'ਤੇ ਦੋਸ਼ ਲਗਾਇਆ ਹੈ ਕਿ ਉਹ ਪਿੰਡ ਦੇ ਵਿਕਾਸ ਕਾਰਜਾਂ ਅਤੇ ਪੰਚਾਇਤ ਦਾ ਰਿਕਾਰਡ ਪੂਰਾ ਕਰਨ ਦੀ ਇਵਜ਼ ਵਿਚ ਹਰ ਵਾਰ ਨਾਂਹ-ਨੁੱਕਰ ਕਰਨ ਤੋਂ ਇਲਾਵਾ ਉਸ ਤੋਂ ਮੋਟੀ ਰਿਸ਼ਵਤ ਦੀ ਮੰਗ ਕਰਦਾ ਹੈ ਪਰ ਉਹ ਇਸ ਭਿ੍ਸ਼ਟਾਚਾਰ ਦਾ ਹਰ ਵਰ ਵਿਰੋਧ ਕਰਦੀ ਆਈ ਹੈ | ਮਹਿਲਾ ਸਰਪੰਚ ਚੰਚਲ ਰਾਰਣੀ ਨੇ ਕਿਹਾ ਕਿ ਅਕਸਰ ਦੇਸ਼ ਦੀਆਂ ਔਰਤਾਂ ਮਰਦਾਂ ਦੀ ਬਰਾਬਰੀ ਕਰਨ ਤੋਂ ਸੰਕੋਚ ਕਰਦੀਆਂ ਹਨ ਅਤੇ ਜੋ ਔਰਤਾਂ ਉਸਾਰੂ ਸੋੋਚ ਲੈ ਕੇ ਰਾਜਨੀਤੀ ਜਾਂ ਪੰਚਾਇਤ ਪ੍ਰਤੀਨਿਧੀ ਦੇ ਅਹੁਦੇ 'ਤੇ ਆ ਕੇ ਕੁੱਝ ਕਰਨ ਦਾ ਜਜ਼ਬਾ ਰੱਖਦੀਆਂ ਹਨ, ਉਨ੍ਹਾਂ ਨੂੰ ਕੁੱਝ ਭਿ੍ਸ਼ਟ ਅਧਿਕਾਰੀ ਮਾਨਸਿਕ ਪ੍ਰੇਸ਼ਾਨ ਕਰਦੇ ਹਨ ਅਤੇ ਭਿ੍ਸ਼ਟਾਚਾਰ ਵਿਚ ਸ਼ਾਮਿਲ ਹੋਣ ਦਾ ਦਬਾਅ ਬਣਾਉਂਦੇ ਹਨ, ਇਸ ਦਾ ਸਾਹਮਣਾ ਉਹ ਪਿਛਲੇ ਕਈ ਮਹੀਨੇ ਤੋਂ ਕਰ ਰਹੀ ਹੈ | ਚੰਚਲ ਰਾਣੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਪਿੰਡ ਵਿਚ ਵਿਕਾਸ ਕਾਰਜਾਂ ਲਈ 11 ਲੱਖ ਰੁਪਏ ਤੋਂ ਵੱਧ ਦੀ ਗ੍ਰਾਂਟ ਜਾਰੀ ਕੀਤੀ ਸੀ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ ਅਤੇ ਉਸ ਨੇ ਉਸ ਰਕਮ ਵਿਚੋਂ ਤਕਰੀਬਨ 5 ਲੱਖ ਦੀ ਲਾਗਤ ਨਾਲ ਸਤੀਸ਼ ਦੇ ਘਰ ਤੋਂ ਸ਼ਿਵਚਰਨ ਦੇ ਘਰ ਤੱਕ, ਧਰਮਵੀਰ ਦੇ ਘਰ ਤੋਂ ਸੜਕ ਤੱਕ, ਧਿਆਨ ਚੰਦ ਦੇ ਘਰ ਤੋਂ ਫਿਰਨੀ ਤੱਕ ਅਤੇ ਬਰਖਾ ਰਾਮ ਦੇ ਘਰ ਤੋਂ ਮੇਨ ਫਿਰਨੀ ਤੱਕ ਦੀਆਂ ਨਾਲੀਆਂ ਅਤੇ ਗਲੀਆਂ ਦੀ ਉਸਾਰੀ ਦਾ ਕੰਮ ਇਕ ਮਹੀਨਾ ਪਹਿਲਾਂ ਪੂਰਾ ਕਰ ਦਿੱਤਾ ਸੀ ਪਰ ਜੇ. ਈ. ਵਲੋਂ ਇਨ੍ਹਾਂ ਗਲੀਆਂ ਦੀ ਐੱਮ. ਬੀ. ਭਰਨ ਦੇ ਇਕ ਮਹੀਨੇ ਬਾਅਦ ਵੀ ਪੰਚਾਇਤ ਸਕੱਤਰ ਸੰਦੀਪ ਕੁਮਾਰ ਰਿਸ਼ਵਤ ਲੈਣ ਦੇ ਚੱਕਰ ਵਿਚ ਉਸਾਰੀ ਸਮੱਗਰੀ ਅਤੇ ਲੇਬਰ ਦੇ ਚੈੱਕ ਨਹੀਂ ਕੱਟ ਰਿਹਾ ਹੈ | ਇਸ ਕਾਰਨ ਉਸਾਰੀ ਸਮੱਗਰੀ ਸਪਲਾਈ ਕਰਨ ਵਾਲੇ ਲੋਕ ਅਤੇ ਲੈਬਰ ਆਦਿ ਵਾਲੇ ਆਪਣੇ ਪੈਸਿਆਂ ਲਹੀ ਉਸ ਦੇ ਘਰ ਦੇ ਵਾਰ-ਵਾਰ ਚੱਕਰ ਕੱਟ ਰਹੇ ਹਨ, ਜਿਸ ਕਾਰਨ ਉਸ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਚੰਚਲ ਰਾਣੀ ਨੇ ਦੱਸਿਆ ਕਿ ਇਸ ਲਈ ਉਹ ਸਕੱਤਰ ਦੀ ਸ਼ਿਕਾਇਤ ਕਈ ਵਾਰ ਬਲਾਕ ਦਫ਼ਤਰ ਵਿਚ ਅਧਿਕਾਰੀਆਂ ਨੂੰ ਕਰ ਚੁੱਕੀ ਹੈ ਪਰ ਕੋਈ ਵੀ ਉਸ ਦੀ ਸੁਣਵਾਈ ਨਹੀਂ ਕਰਦਾ | ਉਨ੍ਹਾਂ ਕਿਹਾ ਕਿ ਉਹ ਪੰਚਾਇਤੀ ਰਾਜ ਵਿਚ ਫੈਲੇ ਭਿ੍ਸ਼ਟਾਚਾਰ ਤੋਂ ਤੰਗ ਆ ਕੇ ਹੀ ਸਰਪੰਚ ਅਹੁਦੇ ਤੋਂ ਆਪਣਾ ਅਸਤੀਫ਼ਾ ਡੀ. ਸੀ. ਨੂੰ ਸੌਾਪੇਗੀ |
ਕੀ ਕਹਿੰਦੇ ਹਨ ਪੇਂਡੂ ਸਕੱਤਰ ਸੰਦੀਪ ਕੁਮਾਰ
ਬਾਬੈਨ ਦੇ ਪੰਚਾਇਤ ਸਕੱਤਰ ਸੰਦੀਪ ਕੁਮਾਰ ਨੇ ਕਿਹਾ ਕਿ ਸਰਪੰਚ ਚੰਚਲ ਰਾਣੀ ਦੀ ਪੰਚਾਇਤ ਦਾ ਕੰਮ ਉਹ ਪਿਛਲੇ 2 ਸਾਲ ਤੋਂ ਕਰ ਰਹੇ ਹਨ ਅਤੇ ਕਦੇ ਵੀ ਰਿਸ਼ਵਤ ਦੀ ਮੰਗ ਨਹੀਂ ਕੀਤੀ ਹੈ | ਜੋ ਦੋਸ਼ ਸਰਪੰਚ ਨੇ ਉਨ੍ਹਾਂ 'ਤੇ ਲਗਾਏ ਹਨ ਅਤੇ ਸਾਰੇ ਗਲਤ ਅਤੇ ਬੇ-ਬੁਨਿਆਦ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਹੋਰ ਪੰਚਾਇਤਾਂ ਵਿਚ ਆਡਿਟ ਦਾ ਕੰਮ ਚਲ ਰਿਹਾ ਹੈ, ਜਿਸ ਕਾਰਨ ਉਹ ਸਮੇਂ 'ਤੇ ਪੰਚਾਇਤ ਦਾ ਕੰਮ ਪੂਰਾ ਨਹੀਂ ਕਰ ਸਕੇ ਸਨ | ਉਨ੍ਹਾਂ ਕੋਲ ਬਲਾਕ ਦੀ ਪੰਜ ਪੰਚਾਇਤਾਂ ਹਨ ਅਤੇ ਕਈ ਵਾਰ ਕੰਮ ਜ਼ਿਆਦਾ ਹੁੰਦਾ ਹੈ ਜਦਕਿ ਉਨ੍ਹਾਂ ਨੇ 2 ਦਿਨ ਪਹਿਲਾਂ ਹੀ ਸਰਪੰਚ ਨੂੰ ਫੋਨ 'ਤੇ ਦੱਸਿਆ ਸੀ ਕਿ ਸੋਮਵਾਰ ਨੂੰ ਚੈੱਕ ਕੱਟ ਦਿੱਤੇ ਜਾਣਗੇ ਪਰ 2 ਦਿਨ ਛੋਟੀ ਹੋਣ ਕਾਰਨ ਦੇਰੀ ਹੋਈ ਹੈ |
ਕੀ ਕਹਿੰਦੇ ਹਨ ਬਲਾਕ ਵਿਕਾਸ ਪੰਚਿਾੲਤ ਅਧਿਕਾਰੀ
ਬੀ. ਡੀ. ਪੀ. ਓ. ਬਾਬੈਨ ਰਾਜਨ ਸਿੰਗਲਾ ਨੇ ਦੱਸਿਆ ਕਿ ਬੀੜ ਮੰਗੌਲੀ ਦੀ ਸਰਪੰਚ ਚੰਚਲ ਰਾਣੀ ਦਾ ਮਾਮਲਾ ਹੁਣ ਉਨ੍ਹਾਂ ਦੀ ਜਾਣਕਾਰੀ ਵਿਚ ਆਇਆ ਹੈ ਅਤੇ ਉਹ ਛੇਤੀ ਹੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਅਤੇ ਜੇਕਰ ਪੰਚਾਇਤ ਸਕੱਤਰ ਦੋਸ਼ੀ ਪਾਇਆ ਗਿਆ ਤਾਂ ਉਸ ਿਖ਼ਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ |

ਅਪ੍ਰੈਲ ਦੇ ਮਹੀਨੇ 'ਚ ਠੰਢ ਨੇ ਦਸੰਬਰ ਵਰਗੀ ਛੇੜੀ ਕੰਬਣੀ

ਲੁਧਿਆਣਾ, 17 ਅਪ੍ਰੈਲ (ਬੀ.ਐਸ.ਬਰਾੜ)-ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਪੈ ਰਹੀ ਠੰਢ ਕਾਰਨ ਇਸ ਵਾਰ ਆਮ ਲੋਕਾਂ ਨੇ ਲੰਬ ਸਮੇਂ ਬਾਅਦ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਮਿਲੀ ਹੈ | ਪਿਛਲੇ ਦਿਨੀਂ ਇਕ ਦੋ ਦਿਨ ਪਈ ਗਰਮੀ ਕਾਰਨ ਪਾਰਾ 37 ਸਿਲਸੀਅਸ ਤੱਕ ਪਹੰੁਚ ਗਿਆ ਸੀ | ਪਰ ...

ਪੂਰੀ ਖ਼ਬਰ »

ਅਫ਼ੀਮ ਸਮੇਤ ਤਸਕਰ ਕਾਬੂ

ਟੋਹਾਣਾ, 17 ਅਪ੍ਰੈਲ (ਗੁਰਦੀਪ ਸਿੰਘ ਭੱਟੀ)- ਉਪ ਮੰਡਲ ਦੇ ਪਿੰਡ ਲਲੌਦਾ-ਸਮੈਨ ਸੜਕ 'ਤੇ ਪੈਂਦੀ ਸਿੱਧਮੁੱਖ ਨਹਿਰ ਪੁਲ 'ਤੇ ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰ ਤੋਂ 715 ਗ੍ਰਾਮ ਅਫ਼ੀਮ ਬਰਾਮਦ ਕਰਕੇ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ | ਪੁਲਿਸ ਟੀਮ ਦੇ ਮੁਖੀ ਰਵਿਸ਼ ...

ਪੂਰੀ ਖ਼ਬਰ »

ਬਾਰਿਸ਼ ਕਾਰਨ ਹਜ਼ਾਰਾਂ ਕੁਇੰਟਲ ਕਣਕ ਭਿੱਜੀ

ਰਾਣੀਆਂ, 17 ਅਪ੍ਰੈਲ (ਅ.ਬ.)– ਅਨਾਜ਼ ਮੰਡੀ 'ਚ ਵੇਚਣ ਲਈ ਆਈ ਹਜ਼ਾਰਾਂ ਕੁਇੰਟਲ ਕਣਕ ਦੇਰ ਰਾਤ ਹੋਈ ਬਾਰਿਸ਼ ਦੀ ਲਪੇਟ ਵਿਚ ਆਉਣ ਕਾਰਨ ਭਿੱਜ ਗਈ, ਜਿਸ ਕਾਰਨ ਮੰਡੀ ਅਧਿਕਾਰੀਆਂ ਦੇ ਦਾਅਵੇ ਮਾਤਰ ਕਾਗਜ਼ਾਂ ਵਿਚ ਹੀ ਧਰੇ ਰਹਿ ਗਏ | ਅਚਾਨਕ ਮੌਸਮ 'ਚ ਆਏ ਬਦਲਾਓ ਤੋਂ ਬਾਅਦ ਰਾਤ ...

ਪੂਰੀ ਖ਼ਬਰ »

ਅਨਾਜ ਮੰਡੀਆਂ 'ਚ ਖੁੱਲ੍ਹੇ ਅਸਮਾਨ ਹੇਠਾਂ ਪਿਆ ਹਜ਼ਾਰਾਂ ਟਨ ਅਨਾਜ਼

ਕੁਰੂਕਸ਼ੇਤਰ, 17 ਅਪ੍ਰੈਲ (ਅ.ਬ.)- ਮੌਸਮ ਦੀਆਂ ਬਦਲਦੀਆਂ ਕਰਵਟਾਂ ਨੇ ਅੰਨਦਾਤਾ ਦੇ ਸਾਹ ਤੇਜ਼ ਕਰ ਦਿੱਤੇ ਹਨ | ਪਿਛਲੇ 2 ਦਿਨਾਂ ਤੋਂ ਬਦਲ ਰਹੇ ਮੌਸਮ ਦੇ ਚੱਲਦੇ ਕਿਸਾਨ ਨੂੰ ਆਪਣੇ ਅਨਾਜ਼ ਦੀ ਚਿੰਤਾ ਸਤਾਉਣ ਲੱਗੀ ਹੈ | ਉਸ ਸਮੇਂ ਜਿੱਥੇ ਖੇਤਾਂ ਵਿਚ ਕਣਕ ਕਟਾਈ ਦਾ ਕੰਮ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ ਕਾਰਨ ਇਕ ਦੀ ਮੌਤ

ਫਤਿਹਾਬਾਦ, 17 ਅਪ੍ਰੈਲ (ਅ.ਬ.)-ਪਿੰਡ ਦਰਿਆਪੁਰ ਦੇ ਕਰਨੌਲੀ ਰੋਡ 'ਤੇ ਕੱਲ੍ਹ ਰਾਤ ਨੂੰ ਕਾਰ ਦੀ ਲਪੇਟ ਵਿਚ ਆਉਣ ਕਾਰਨ 22 ਸਾਲਾ ਅਭਿਲੇਸ਼ ਦੀ ਮੌਤ ਹੋ ਗਈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਿਰਸਾ ਜ਼ਿਲ੍ਹੇ ਦੇ ਪਿੰਡ ਸਲਾਰਪੁਰ ਵਾਸੀ ਰਾਮ ਕਿਸ਼ਨ ਨੇ ਕਿਹਾ ਹੈ ਕਿ ਪਿੰਡ ...

ਪੂਰੀ ਖ਼ਬਰ »

ਲਿਬਨਾਨ ਦੀ ਸੰਗਤ ਨੇ ਖ਼ਾਲਸੇ ਦਾ ਜਨਮ ਦਿਹਾੜਾ ਮਨਾਇਆ

ਏਲਨਾਬਾਦ, 17 ਅਪ੍ਰੈਲ (ਜਗਤਾਰ ਸਮਾਲਸਰ)-ਲਿਬਨਾਨ ਦੇ ਗੁਰਦੁਆਰਾ ਆਡੋਨਿਸ ਵਿਖੇ ਖਾਲਸੇ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਕਾਲਾ ਖਾਨਪੁਰੀ ਨੇ ਦੱਸਿਆ ਕਿ ਇਸ ਦੌਰਾਨ ਆਖੰਡ ਪਾਠ ਦੇ ਭੋਗ ਗਏ ਅਤੇ ਦੀਵਾਨ ਸਜਾਏ ਗਏ, ਜਿਨ੍ਹਾਂ 'ਚ ...

ਪੂਰੀ ਖ਼ਬਰ »

ਏ. ਡੀ. ਸੀ. ਵਲੋਂ ਅਧਿਕਾਰੀਆਂ ਨੂੰ ਲੋਕ ਸਭਾ ਚੋਣਾਂ ਸਬੰਧੀ ਹਦਾਇਤਾਂ

ਅੰਬਾਲਾ, 17 ਅਪ੍ਰੈਲ (ਅ.ਬ.)-ਸਹਾਇਕ ਚੋਣ ਅਧਿਕਾਰੀ ਅਤੇ ਏ. ਡੀ. ਸੀ. ਸ਼ਕਤੀ ਸਿੰਘ ਨੇ ਡੀ. ਏ. ਵੀ. ਕਾਲਜ ਅੰਬਾਲਾ ਸ਼ਹਿਰ ਦੇ ਹਾਲ ਵਿਚ 12 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤਹਿਤ ਵੋਟਿੰਗ ਲਈ ਡਿਊਟੀ 'ਤੇ ਲਗਾਏ ਗਏ ਪ੍ਰੀਜਾਈਡਿੰਗ ਅਫਸਰ ਅਤੇ ਪੋਿਲੰਗ ਅਫਸਰ ਦੀ ਪਾਇਲਟ ...

ਪੂਰੀ ਖ਼ਬਰ »

ਖ਼ੁਦ ਨੂੰ ਪੁਲਿਸ ਵਾਲਾ ਦੱਸ ਕੇ ਟਰੱਕ ਚਾਲਕ ਤੋਂ ਪੈਸੇ ਮੰਗਣ ਵਾਲਾ ਕਾਬੂ

ਬਰਾੜਾ, 17 ਅਪ੍ਰੈਲ (ਅ.ਬ.)-ਖੁਦ ਨੂੰ ਪੁਲਿਸ ਦੱਸ ਕੇ ਟਰੱਕ ਚਾਲਕਾਂ ਨਾਲ ਲੁੱਟ ਕਰਨ ਦੇ ਮਾਮਲੇ 'ਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਜੈਦੇਵ ਉਰਫ ਭਾਨੂ ਵਾਸੀ ਪਿੰਡ ਥੰਬੜ ਅਤੇ ਗੁਰਵਿੰਦਰ ਸਿੰਘ ਵਾਸੀ ਮੁਲਾਨਾ ਨੂੰ ਗਿ੍ਫ਼ਤਾਰ ਕਰਕੇ ਥਾਣਾ ਮੁਲਾਨਾ 'ਚ ...

ਪੂਰੀ ਖ਼ਬਰ »

3 ਏਕੜ ਕਣਕ ਦੀ ਫ਼ਸਲ ਤੇ 2 ਏਕੜ ਫਾਨੇ ਸੜ ਕੇ ਸੁਆਹ

ਰਾਦੌਰ, 17 ਅਪ੍ਰੈਲ (ਅ.ਬ.)- ਦੇਰ ਰਾਤ ਹਨੇਰੀ, ਤੁਫ਼ਾਨ ਦੌਰਾਨ ਬਿਜਲੀ ਦੀਆਂ ਤਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਨਿਕਲੀ ਚੰਗਿਆਰੀ ਤੋਂ ਪਿੰਡ ਰਾਮਗੜ੍ਹ ਖੇੜੇਪੁਰ ਵਿਚ 3 ਏਕੜ ਕਣਕ ਦੀ ਫ਼ਸਲ ਅਤੇ 2 ਏਕੜ ਦੇ ਫਾਨੇ ਸੜ ਗਏ | ਅੱਗ ਲੱਗਣ ਤੋਂ ਬਾਅਦ ਵੱਡੀ ਗਿਣਤੀ 'ਚ ਪਿੰਡ ਵਾਸੀ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ 6 ਏਕੜ ਕਣਕ ਤੇ 8 ਏਕੜ ਫਾਨੇ ਸੜ ਕੇ ਸੁਆਹ

ਨਿਸਿੰਗ, 17 ਅਪ੍ਰੈਲ (ਅ.ਬ.)- ਕਸਬੇ ਦੇ 220 ਕੇ. ਵੀ. ਗਰਿੱਡ ਪਾਵਰ ਹਾਊਸ ਦੇ ਪਿੱਛੇ ਰਾਤ ਨੂੰ ਕਰੀਬ 11 ਵਜੇ ਕਿਸਾਨ ਦੀ ਕਣਕ 'ਚ ਅੱਗ ਲੱਗ ਗਈ | ਕਣਕ ਸੜਨ ਨਾਲ ਹੋਈ ਆਵਾਜ਼ ਅਤੇ ਖੇਤਾਂ 'ਚ ਅੱਗ ਦੀ ਰੌਸ਼ਨੀ ਨੂੰ ਆਲੇ-ਦੁਆਲੇ ਦੇ ਡੇਰਿਆਂ 'ਤੇ ਰਹਿਣ ਵਾਲੇ ਲੋਕਾਂ ਨੇ ਵੇਖ ਲਿਆ | ...

ਪੂਰੀ ਖ਼ਬਰ »

ਲੋਕਤੰਤਰ ਦੀ ਮਜ਼ਬੂਤੀ ਲਈ ਵੋਟਿੰਗ ਜ਼ਰੂਰੀ-ਦਲਬੀਰ ਮਲਿਕ

ਕੁਰੂਕਸ਼ੇਤਰ, 17 ਅਪ੍ਰੈਲ (ਅ.ਬ.)- ਦਲਬੀਰ ਮਲਿਕ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਿੰਗ ਕਰਨਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਵੋਟਰ ਵੋਟਿੰਗ ਕਰਦੇ ਸਮੇਂ ਕਿਸੇ ਦੇ ਦਬਾਅ 'ਚ ਆ ਕੇ ਵੋਟਿੰਗ ਨਾ ਕਰਨ, ਸਗੋਂ ਸਮਾਜ ਅਤੇ ਦੇਸ਼ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ...

ਪੂਰੀ ਖ਼ਬਰ »

3 ਰੋਜ਼ਾ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਸ਼ੁਰੂ

ਅਸੰਧ, 17 ਅਪ੍ਰੈਲ (ਅ.ਬ.)-ਸ਼ਹਿਰ ਦੀ ਜੇ. ਪੀ. ਐੱਸ. ਅਕਾਦਮੀ ਵਿਚ 3 ਰੋਜ਼ਾ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਗਈ | ਇਹ ਪ੍ਰੋਗਰਾਮ ਹੌਾਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਵਲੋਂ ਕੀਤਾ ਗਿਆ | ਵਿਦਿਆਰਥੀਆਂ ਨੂੰ ਸੜਕ ਪਾਰ ਕਰਨ, ਪੈਦਲ ਯਾਤਰੀਆਂ ਵਲੋਂ ਕਰਾਸਿੰਗ ...

ਪੂਰੀ ਖ਼ਬਰ »

ਕੇ. ਯੂ. ਦੇ ਰਸਾਇਣ ਵਿਭਾਗ 'ਚ ਮੁਕਾਬਲੇ ਕਰਵਾਏ

ਥਾਨੇਸਰ, 17 ਅਪ੍ਰੈਲ (ਅ.ਬ.)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਵਿਚ ਰਸਾਇਣਿਕ ਤੱਤਾਂ ਦੀ ਆਵਰਤ ਸਾਰਨੀ ਦੇ ਕੌਮਾਂਤਰੀ ਸਾਲ ਦੀ 150ਵੀਂ ਵਰ੍ਹੇਗੰਢ ਦੇ ਸਬੰਧ ਵਿਚ ਪੋਸਟਰ ਮੇਕਿੰਗ ਅਤੇ ਰੰਗੋਲੀ ਮੁਕਾਬਲਾ ਕਰਵਾਇਆ ਗਿਆ | ਇਨ੍ਹਾਂ ਮੁਕਾਬਲਿਆਂ 'ਚ ਵਿਭਾਗ ਦੇ ...

ਪੂਰੀ ਖ਼ਬਰ »

ਭਗਵਾਨ ਮਹਾਂਵੀਰ ਦਾ ਜੀਵਨ ਸੰਕਲਪ ਤੇ ਸਮਰਪਣ ਦੀ ਮਿਸਾਲ-ਨੌਰੰਗ ਸਿੰਘ

ਕੁਰੂਕਸ਼ੇਤਰ, 17 ਅਪ੍ਰੈਲ (ਅ.ਬ.)-ਭਗਵਾਨ ਮਹਾਂਵੀਰ ਦੀ ਸਾਰੀ ਜ਼ਿੰਦਗੀ ਸੰਕਲਪ ਅਤੇ ਸਮਰਪਣ ਦੀ ਮਿਸਾਲ ਹੈ | ਉਨ੍ਹਾਂ ਨੇ ਆਪਣੀ ਜ਼ਿੰਦਗੀ ਸਮਾਜ ਲਈ ਸਮਰਪਿਤ ਕਰ ਦਿੱਤੀ, ਇਸ ਲਈ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਉਤਾਰਨਾ ਚਾਹੀਦਾ ਹੈ | ...

ਪੂਰੀ ਖ਼ਬਰ »

ਸ੍ਰੀ ਖਾਟੂਸ਼ਿਆਮ ਪਰਿਵਾਰ ਟਰੱਸਟ ਵਲੋਂ ਸੰਕੀਰਤਨ ਤੇ ਭੰਡਾਰਾ

ਥਾਨੇਸਰ, 17 ਅਪ੍ਰੈਲ (ਅ.ਬ.)- ਸ੍ਰੀ ਖਾਟੂਸ਼ਿਆਮ ਪਰਿਵਾਰ ਟਰੱਸਟ ਵਲੋਂ ਬ੍ਰਹਮ ਸਰੋਵਰ ਦੇ ਦਰੋਪਦੀ ਕੂਪ ਖਾਟੂ ਸ਼ਿਆਮ ਮੰਦਰ ਵਿਚ ਦੇਰ ਸ਼ਾਮ 187ਵਾਂ ਸੰਕੀਰਤਨ ਅਤੇ ਭੰਡਾਰਾ ਕਰਵਾਾਇਆ ਗਿਆ | ਸ਼ਾਹਾਬਾਦ ਤੋਂ ਗਾਇਕ ਸ਼ਰਵਨ ਰਾਜ ਨੇ ਖਾਟੂ ਸ਼ਿਆਮ ਜੀ ਦੇ ਭਜਨ ਪੇਸ਼ ਕੀਤੇ | ...

ਪੂਰੀ ਖ਼ਬਰ »

ਟੇਰੀ 'ਚ ਇਕ ਰੋਜ਼ਾ ਸੂਬਾ ਪੱਧਰੀ ਵਰਕਸ਼ਾਪ ਅੱਜ

ਕੁਰੂਕਸ਼ੇਤਰ, 17 ਅਪ੍ਰੈਲ (ਅ.ਬ.)-ਟੇਰੀ ਸੰਸਥਾਨ ਅਤੇ ਸੂਚਨਾ ਪ੍ਰੌਦਯੋਗਿਕੀ ਵਲੋਂ ਇਕ ਰੋਜ਼ਾ ਸੂਬਾ ਪੱਧਰੀ ਵਰਕਸ਼ਾਪ 18 ਅਪ੍ਰੈਲ ਨੂੰ ਟੇਰੀ ਸੰਸਥਾਨ ਵਿਚ ਲਗਾਈ ਜਾਵੇਗੀ | ਸੰਸਥਾਨ ਦੇ ਵਰਚੂਅਲ ਲੈਬ ਕੋਆਰਡੀਨੇਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਸਾਲ ਹੀ ਟੇਰੀ ...

ਪੂਰੀ ਖ਼ਬਰ »

ਇਕ ਸ਼ਾਮ ਬਾਂਕੇ ਬਿਹਾਰੀ ਦੇ ਨਾਮ ਪ੍ਰੋਗਰਾਮ 20 ਨੂੰ

ਨੀਲੋਖੇੜੀ, 17 ਅਪ੍ਰੈਲ (ਆਹੂਜਾ)-ਸ੍ਰੀ ਸਨਾਤਨ ਧਰਮ ਸੇਵਾ ਮੰਡਲ ਵਲੋਂ ਨਗਰਪਾਲਿਕਾ ਮੈਦਾਨ 'ਚ ਇਕ ਸ਼ਾਮ ਬਾਂਕੇ ਬਿਹਾਰੀ ਦੇ ਨਾਮ ਪ੍ਰੋਗਰਾਮ ਕਰਵਾਇਆ ਜਾਵੇਗਾ | 20 ਅਪ੍ਰੈਲ ਨੂੰ ਹੋਣ ਵਾਲੇ ਇਸ ਪ੍ਰੋਗਰਾਮ 'ਚ ਕਿਸ਼ੋਰੀ ਮਾਧਵੀ ਸ਼ਰਮਾ ਅਤੇ ਪੂਜਾ ਸਖੀ ਸ੍ਰੀ ਰਾਧੇ ...

ਪੂਰੀ ਖ਼ਬਰ »

ਦੇਸ਼ 'ਚ ਨਰਿੰਦਰ ਮੋਦੀ ਦੀ ਸੁਨਾਮੀ ਲਹਿਰ ਚੱਲ ਰਹੀ ਹੈ-ਵਿਰਕ

ਅਸੰਧ, 17 ਅਪ੍ਰੈਲ (ਅ.ਬ.)-ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਨੇ ਕਿਹਾ ਕਿ ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਨਾਮੀ ਲਹਿਰ ਚੱਲ ਰਹੀ ਹੈ, ਜਿਸ ਦੇ ਨਤੀਜੇ ਵਜੋਂ ਅੱਜ ਵੱਖ-ਵੱਖ ਪਾਰਟੀਆਂ ਦੇ ਲੋਕ ਭਾਜਪਾ ਨਾਲ ਜੁੜ ਰਹੇ ਹਨ | ਆਪਣੀ ਜਨਸੰਪਰਕ ਮੁਹਿੰਮ ਤਹਿਤ ਅੱਜ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ 'ਚ ਇਕ ਰੋਜ਼ਾ ਵਰਕਸ਼ਾਪ ਲਗਾਈ

ਕੁਰੂਕਸ਼ੇਤਰ, 17 ਅਪ੍ਰੈਲ (ਅ.ਬ.)-ਡੀ. ਏ. ਵੀ. ਪੁਲਿਸ ਪਬਲਿਕ ਸਕੂਲ ਵਿਚ ਵਰਕਸ਼ਾਪ ਲਗਾਈ ਗਈ, ਜਿਸ ਵਿਚ ਐੱਲ. ਕੇ. ਜੀ. ਤੋਂ ਦੂਜੀ ਜਮਾਤ ਤੱਕ ਦੇ ਛੋਟੇ-ਛੋਟੇ ਬੱਚਿਆਂ ਦੇ ਅਧਿਆਪਕਾਂ ਅਤੇ ਮਾਪਿਆਂ ਨੇ ਹਿੱਸਾ ਲਿਆ | ਸਾਰੇ ਪ੍ਰਤੀਭਾਗੀਆਂ ਨੂੰ ਵਰਕਸ਼ਾਪ ਦੇ ਮਹੱਤਵ ਅਤੇ ...

ਪੂਰੀ ਖ਼ਬਰ »

ਮਾਤਾ ਦੀ ਬਰਸੀ 'ਤੇ ਲੋੜਵੰਦਾਂ ਨੂੰ ਵਰਤਾਇਆ ਭੋਜਨ

ਕੁਰੂਕਸ਼ੇਤਰ, 17 ਅਪ੍ਰੈਲ (ਅ.ਬ.)-ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਨਮਦਿਨ, ਮਾਤਾ-ਪਿਤਾ ਦੀ ਬਰਸੀ ਅਤੇ ਹੋਰ ਖੁਸ਼ੀ ਮੌਕੇ ਸਮਾਜ ਸੇਵਾ ਦੇ ਕੰਮ ਕਰੋ ਨਾ ਕਿ ਫਜੂਲ ਖ਼ਰਚੀ ਜਾਂ ਨਸ਼ੇ ਆਦਿ 'ਚ ਆਪਣੇ ਪੈਸੇ ਨੂੰ ਬਰਬਾਦ ਕਰਨ | ਏਨਾ ਹੀ ਨਹੀਂ, ਮਿੰਦਰ, ਮਸਜਿਦ ਅਤੇ ...

ਪੂਰੀ ਖ਼ਬਰ »

ਵਾਅਦਾ ਿਖ਼ਲਾਫ਼ੀ ਦੇ ਵਿਰੋਧ 'ਚ ਭਾਜਪਾ ਨੂੰ ਦਿੱਤਾ ਜਾਵੇਗਾ ਇਸ ਵਾਰ ਝਟਕਾ

ਨਰਾਇਣਗੜ੍ਹ, 17 ਅਪ੍ਰੈਲ (ਪੀ. ਸਿੰਘ)- ਕੇਂਦਰ ਤੇ ਸੂਬੇ ਦੀਆਂ ਭਾਜਪਾ ਸਰਕਾਰਾਂ ਦੁਆਰਾ ਕਰਮਚਾਰੀਆਂ ਤੇ ਮਜਦੂਰਾਂ ਨਾਲ ਕੀਤੀ ਗਈ ਵਾਅਦਾ ਿਖ਼ਲਾਫ਼ੀ ਦਾ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ | ਸਰਬ ਕਰਮਚਾਰੀ ਸੰਘ ਤੇ ਸੀਟੂ ਦਾ ਅੱਜ ...

ਪੂਰੀ ਖ਼ਬਰ »

ਮੈਡੀਕਲ ਜਾਂਚ ਕੈਂਪ ਲਗਾਇਆ

ਨਰਾਇਣਗੜ੍ਹ, 17 ਅਪ੍ਰੈਲ (ਪੀ. ਸਿੰਘ) : ਪਿੰਡ ਪੰਜੋੜੀ 'ਚ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਅਕਬਰਪੁਰ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਬਾਬਾ ਮੱਖਣ ਸਿੰਘ ਲੁਬਾਣਾ ਚੰਡੀਗੜ੍ਹ ਤੋਂ ਆਈ ਟੀਮ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ | ਕੈਂਪ 'ਚ ਸਿਹਤ ...

ਪੂਰੀ ਖ਼ਬਰ »

ਸਿਰਸਾ ਦੀਆਂ ਮੰਡੀਆਂ 'ਚ ਸਵਾ ਲੱਖ ਕੁਇੰਟਲ ਕਣਕ ਦੀ ਹੋਈ ਆਮਦ

ਸਿਰਸਾ, 17 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਣਕ ਦੀ ਖਰੀਦ ਦੇ ਕੀਤੇ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲ੍ਹ ਗਈ, ਜਦੋਂ ਬੀਤੇ ਕੱਲ੍ਹ ਮੰਡੀਆਂ ਤੇ ਖਰੀਦ ਕੇਂਦਰਾਂ 'ਚ ਆਈ ਕਣਕ ਮੀਂਹ ਨਾਲ ਭਿੱਜ ਗਈ | ਜ਼ਿਲ੍ਹੇ ਦੀਆਂ ਮੰਡੀਆਂ 'ਚ ਹਾਲੇ ਸਵਾ ਲੱਖ ...

ਪੂਰੀ ਖ਼ਬਰ »

ਫ਼ੌਜ ਦੀ ਭਰਤੀ ਦਾ ਪ੍ਰੀ-ਰਿਕਰੂਟਮੈਂਟ ਰੈਲੀ ਦਾ ਟਰਾਇਲ ਅੱਜ ਤੋਂ

ਨੰਗਲ, 17 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਸੀ-ਪਾਈਟ ਕੈਂਪ ਨਵਾਂ ਨੰਗਲ ਦੇ ਕੈਂਪ ਕਮਾਂਡੈਂਟ ਨਵਰਾਜ ਦੇਵ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹ•ਾ ਹੁਸ਼ਿਆਰਪੁਰ ਦੀ ਤਹਿਸੀਲ ਗੜ•੍ਹਸ਼ੰਕਰ, ਦਸੂਹਾ ਅਤੇ ਨਵਾਂਸ਼ਹਿਰ ਜ਼ਿਲ੍ਹ•ੇ ਦੀ ਤਹਿਸੀਲ ਬਲਾਚੌਰ ਦੀ ਫ਼ੌਜ ਦੀ ਭਰਤੀ ...

ਪੂਰੀ ਖ਼ਬਰ »

ਐਸ. ਓ. ਆਈ. ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਡਾ: ਚੀਮਾ ਵਲੋਂ ਸਨਮਾਨ

ਰੂਪਨਗਰ, 17 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਐਸ. ਓ. ਆਈ. ਜ਼ਿਲ੍ਹਾ ਰੂਪਨਗਰ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਅੱਜ ਸਾਬਕਾ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਗਿਲਕੋ ਵੈਲੀ ਸਥਿਤ ਦਫ਼ਤਰ ਵਿਖੇ ਸਿਰੋਪਾਓ ਦੇ ਕੇ ਸਨਮਾਨ ...

ਪੂਰੀ ਖ਼ਬਰ »

ਰੂਪਨਗਰ ਵਿਖੇ ਅਤਿ-ਆਧੁਨਿਕ ਏ. ਟੀ. ਐਮ. ਮਸ਼ੀਨ ਲਗਾਈ

ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਖੇ ਭਾਰਤੀ ਸਟੇਟ ਬੈਂਕ ਦੀ ਬੇਲਾ ਚੌਕ ਸ਼ਾਖਾ ਵਿਖੇ ਇਕ ਅਤਿ-ਆਧੁਨਿਕ ਏ. ਟੀ. ਐੱਮ. ਮਸ਼ੀਨ ਲਗਾ ਕੇ ਜਿੱਥੇ ਬੈਂਕ ਵਿਚ ਭੀੜ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਹੀ ਲੋਕਾਂ ਨੂੰ 24 ਘੰਟੇ ਦੀ ਸਹੂਲਤਾਂ ਵੀ ...

ਪੂਰੀ ਖ਼ਬਰ »

ਨੈਕ ਟੀਮ ਵਲੋਂ ਮਾਰਕੰਡਾ ਨੈਸ਼ਨਲ ਕਾਲਜ ਦੇ ਵਿਭਾਗਾਂ ਦਾ ਦੌਰਾ

ਸ਼ਾਹਾਬਾਦ ਮਾਰਕੰਡਾ, 17 ਅਪ੍ਰੈਲ (ਅ.ਬ.)-ਨੈਕ ਟੀਮ ਵਲੋਂ ਮਾਰਕੰਡਾ ਨੈਸ਼ਨਲ ਕਾਲਜ ਦੇ ਵਿਭਾਗਾਂ ਦਾ ਦੌਰਾ ਕੀਤਾ ਗਿਆ | ਪ੍ਰੋ. ਰਾਵ ਸਾਹਿਬ ਕੇ. ਕਾਲੇ ਸਾਬਕਾ ਵਾਈਸ ਚਾਂਸਲਰ, ਕੇਂਦਰੀ ਯੂਨੀਵਰਸਿਟੀ ਗੁਜਰਾਤ ਦੀ ਪ੍ਰਧਾਨਗੀ 'ਚ ਨੈਕ ਟੀਮ ਵਲੋਂ 2 ਰੋਜ਼ਾ ਦੌਰੇ ਦੌਰਾਨ ...

ਪੂਰੀ ਖ਼ਬਰ »

ਵਿਕਾਸ ਅਤੇ ਮੋਦੀ ਦੀ ਲਹਿਰ ਕਾਰਨ ਫਿਰ ਤੋਂ ਬਣੇਗੀ ਭਾਜਪਾ ਸਰਕਾਰ-ਸੈਣੀ

ਗੂਹਲਾ ਚੀਕਾ, 17 ਅਪ੍ਰੈਲ (ਓ.ਪੀ. ਸੈਣੀ)-ਕੈਥਲ ਰੋਡ ਚੀਕਾ ਵਿਚ ਭਾਜਪਾ ਵਲੋਂ ਪੰਨਾ ਪ੍ਰਮੁੱਖ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਜਿੱਥੇ ਪ੍ਰੋਗਰਾਮ ਦੇ ਪ੍ਰਧਾਨ ਨੇ ਹਿੱਸਾ ਲਿਆ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰ ਤੋਂ ਵੋਟ ਪਾਉਣ ਅਤੇ ਜਿੱਤ ਵਿਚ ਅਹਿਮ ...

ਪੂਰੀ ਖ਼ਬਰ »

ਜੇ. ਐੱਮ. ਆਈ. ਟੀ. ਪਰਸਨੈਲਿਟੀ ਡਿਵੈੱਲਪਮੈਂਟ ਡਿਪਾਰਟਮੈਂਟ ਵਲੋਂ ਸਨਮਾਨ ਪ੍ਰੋਗਰਾਮ

ਰਾਦੌਰ, 17 ਅਪ੍ਰੈਲ (ਅ.ਬ.)- ਜੇ. ਐੱਮ. ਆਈ. ਟੀ. ਇੰਜੀ. ਕਾਲਜ ਪਰਸਨੈਲਿਟੀ ਡਿਵੈਲਪਮੈਂਟ ਡਿਪਾਰਟਮੈਂਟ ਵਲੋਂ ਸਨਮਾਨ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਨਿਰਦੇਸ਼ਕ ਡਾ. ਐੱਸ. ਕੇ. ਗਰਗ ਨੇ ਕੀਤਾ | ਵਿਦਿਆਰਥੀਆਂ ਨੇ ਪ੍ਰੋਗਰਾਮ 'ਚ ਰੰਗਾਰੰਗ ...

ਪੂਰੀ ਖ਼ਬਰ »

ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਦਾ ਗਲੋਬਲ ਐਵਾਰਡ ਨਾਲ ਸਨਮਾਨ

ਕਰਨਾਲ, 17 ਅਪ੍ਰੈਲ (ਗੁਰਮੀਤ ਸਿੰੋਘ ਸੱਗੂ)-ਐਾਟੀ ਕੁਰੱਪਸ਼ਨ ਫਾਉਂਡੇਸ਼ਨ ਆਫ਼ ਇੰਡੀਆ ਵਲੋਂ ਇਤਿਹਾਸਕ ਐਵਾਰਡ ਸਮਾਰੋਹ ਕਰਵਾਇਆ ਗਿਆ | ਡਵੈਂਚਰ ਹੋਟਲ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਦੀ ਬਰਸੀ ਮੌਕੇ ਦੇਸ਼ ਭਗਤੀ ਨੂੰ ...

ਪੂਰੀ ਖ਼ਬਰ »

ਸ੍ਰੀ ਰਾਧਾ ਕ੍ਰਿਸ਼ਨ ਵਾਟਿਕਾ ਵਿਖੇ ਭਾਜਪਾ ਦੇ ਚੋਣ ਦਫ਼ਤਰ ਦਾ ਸ਼ੁੱਭ ਆਰੰਭ

ਕਰਨਾਲ, 17 ਅਪ੍ਰੈਲ (ਗੁਰਮੀਤ ਸਿੰੋਘ ਸੱਗੂ)-ਭਾਜਪਾ ਵਲੋਂ ਸੈਕਟਰ-14 ਸਥਿਤ ਕ੍ਰਿਸ਼ਨ ਮੰਦਿਰ ਨੇੜੇ ਸ੍ਰੀ ਰਾਧਾ ਕ੍ਰਿਸ਼ਨ ਵਾਟਿਕਾ ਵਿਖੇ ਜ਼ਿਲ੍ਹਾ ਕਰਨਾਲ ਲੋਕ ਸਭਾ ਚੋਣ ਦਫਤਰ ਦਾ ਸ਼ੁਭ ਆਰੰਭ ਕੀਤਾ ਗਿਆ | ਇਸ ਮੌਕੇ ਭਾਜਪਾ ਉਮੀਦਵਾਰ ਸੰਜੇ ਭਾਟੀਆ, ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਸਾਹ ਸੁੱਕੇ, ਚੋਣ ਚਰਚਾ ਛੱਡ, ਹਾੜ੍ਹੀ ਸਾਂਭਣ 'ਚ ਜੁੱਟੇ

ਸਿਰਸਾ, 17 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਿਆਸਤ 'ਚ ਗਰਮਾਹਟ ਆ ਗਈ ਹੈ, ਉੱਥੇ ਹੀ ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਸਾਹ ਸੁੱਕ ਪਏ ਹਨ | ਚੋਣ ਚਰਚਾ ਨੂੰ ਛੱਡ ਕੇ ਕਿਸਾਨ ਹਾੜੀ ਸਾਂਭਣ ਨੂੰ ਜੁੱਟ ਗਏ ਹਨ | ਬੀਤੇ ਕੱਲ੍ਹ ਆਏ ...

ਪੂਰੀ ਖ਼ਬਰ »

ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

ਨਵੀਂ ਦਿੱਲੀ, 17 ਅਪ੍ਰੈਲ (ਅ.ਬ.)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫ਼ਤਹਿ ਨਗਰ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦਾ ਆਰੰਭ ਵਿਦਿਆਰਥੀਆਂ ਵਲੋਂ ਸ਼ਬਦ ...

ਪੂਰੀ ਖ਼ਬਰ »

ਡੂਮੇਵਾਲ ਕਾਨੂੰਗੋਈ ਸਰਕਲ ਅਧੀਨ ਪੈਂਦੇ ਪਿੰਡਾਂ ਦੇ ਇੰਤਕਾਲ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਨੂਰਪੁਰ ਬੇਦੀ, 17 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਉਪ ਤਹਿਸੀਲ ਅਧੀਨ ਤਿੰਨ ਕਾਨੂੰਗੋ ਸਰਕਲ ਨੂਰਪੁਰ ਬੇਦੀ, ਤਖਤਗੜ੍ਹ ਅਤੇ ਡੂਮੇਵਾਲ ਪੈਂਦੇ ਹਨ | ਨੂਰਪੁਰ ਬੇਦੀ ਅਤੇ ਤਖਤਗੜ੍ਹ ਕਾਨੂੰਗੋ ਸਰਕਲ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਦੀਆਂ ਜ਼ਮੀਨਾਂ ਦੇ ...

ਪੂਰੀ ਖ਼ਬਰ »

ਪੀ. ਜੀ. ਆਈ. ਮਰੀਜ਼ਾਂ ਲਈ ਲੰਗਰ ਭੇਜਿਆ

ਘਨੌਲੀ, 17 ਅਪ੍ਰੈਲ (ਜਸਵੀਰ ਸਿੰਘ ਸੈਣੀ)-ਕੁਦਰਤ ਕੇ ਸਭ ਬੰਦੇ ਨੌਜਵਾਨ ਸਭਾ ਘਨੌਲੀ ਵਲੋਂ ਪਿੰਡ ਮਨਸਾਲੀ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਤੋਂ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਲੰਗਰ ਭੇਜਿਆ ਗਿਆ | ਇਸ ਮੌਕੇ ਕੁਦਰਤ ਕੇ ...

ਪੂਰੀ ਖ਼ਬਰ »

ਪੀ.ਡਬਲਿਊ.ਡੀ. ਇਲੈਕਟ੍ਰੀਕਲ ਆਊਟ ਸੋਰਸਿੰਗ ਮੁਲਾਜ਼ਮ ਯੂਨੀਅਨ ਦੀ ਮੀਟਿੰਗ

ਰੂਪਨਗਰ, 17 ਅਪ੍ਰੈਲ (ਸ. ਰ.)-ਪੀ. ਡਬਲਿਊ. ਡੀ. ਇਲੈਕਟ੍ਰੀਕਲ ਆਊਟ ਸੋਰਸਿੰਗ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਹੋਈ | ਜਿਸ 'ਚ ਫ਼ੈਸਲਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਪੀ. ਡਬਲਿਊ. ਡੀ ਇਲੈਕਟ੍ਰੀਕਲ ਵਿਭਾਗ 'ਚ ਪਿਛਲੇ 10-12 ਸਾਲਾਂ ਤੋਂ ਕੰਮ ਕਰ ਰਹੇ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਤੋਂ ਪਹਿਲਾਂ ਤਿਵਾੜੀ ਦੱਸਣ ਕਿ ਉਨ੍ਹਾਂ ਬਤੌਰ ਸੰਸਦ ਲੁਧਿਆਣਾ ਲਈ ਕੀ ਕੀਤਾ ਸੀ-ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ (ਪ.ਪ.ਰਾਹੀਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਨੀਸ਼ ਤਿਵਾੜੀ ਨੂੰ ਪੁੱਛਿਆ ਕਿ ਉਹ ਦੱਸਣ ਕਿ ਉਨ੍ਹਾਂ ਲੁਧਿਆਣਾ ...

ਪੂਰੀ ਖ਼ਬਰ »

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਰੂਪਨਗਰ ਇਕਾਈ ਦੀ ਮੀਟਿੰਗ

ਰੂਪਨਗਰ, 17 ਅਪ੍ਰੈਲ (ਹੁੰਦਲ)-ਪੰਜਾਬ ਡੈਮੋਕ੍ਰੈਟਿਕ ਅਲਾਇੰਸ ਹਲਕਾ ਰੂਪਨਗਰ ਦੇ ਇੰਚਾਰਜ ਜਗਦੀਸ਼ ਸਿੰਘ ਹਵੇਲੀ ਨੇ ਇਕ ਮੀਟਿੰਗ ਦੌਰਾਨ ਦੱਸਿਆ ਕਿ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦੇ ਰੂਪਨਗਰ ਹਲਕੇ ਦੇ ਘਾੜ ਇਲਾਕੇ ਦੇ ਪੁਰਖਾਲੀ ਕਸਬੇ ਅਤੇ ...

ਪੂਰੀ ਖ਼ਬਰ »

ਸੀ. ਆਰ. ਡੀ. ਏ. ਵੀ. ਸਕੂਲ ਨੇ ਲਹਿਰਾਇਆ ਸ੍ਰੀਲੰਕਾ 'ਚ ਜਿੱਤ ਦਾ ਝੰਡਾ

ਏਲਨਾਬਾਦ, 17 ਅਪ੍ਰੈਲ (ਜਗਤਾਰ ਸਮਾਲਸਰ)- ਸ਼ਹਿਰ ਦੇ ਸੀ. ਆਰ. ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 3 ਵਿਦਿਆਰਥੀਆਂ ਨੇ ਭਾਰਤ ਸਕਾਊਟ ਅਤੇ ਗਾਈਡ ਨਵੀਂ ਦਿੱਲੀ ਵਲੋਂ ਕੀਤੇ 12ਵੇਂ ਸ੍ਰੀਲੰਕਾ ਕੌਮਾਂਤਰੀ ਕਬੂਰੀ ਸਕਾਊਟ ਕੈਂਪ ਵਿਚ ਭਾਰਤ ਵਲੋਂ ਹਿੱਸਾ ਲੈ ਕੇ ...

ਪੂਰੀ ਖ਼ਬਰ »

ਕੱਚੇ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਕਰਾਂਗੇ ਘਿਰਾਓ-ਵਰਮਾ

ਸ਼ਾਹਾਬਾਦ ਮਾਰਕੰਡਾ, 17 ਅਪ੍ਰੈਲ (ਅ.ਬ.)- ਹਰਿਆਣਾ ਗੌਰਮਿੰਟ ਪੀ. ਡਬਲਿਊ. ਡੀ. ਮਕੈਨੀਕਲ ਵਰਕਰਜ਼ ਯੂਨੀਅਨ ਦੀ ਬੈਠਕ ਆਰਾਮ ਘਰ ਵਿਚ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸਤਪਾਲ ਵਰਮਾ ਨੇ ਕੀਤੀ | ਜ਼ਿਲ੍ਹਾ ਪ੍ਰਧਾਨ ਨੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਕਿ ਜਨ ...

ਪੂਰੀ ਖ਼ਬਰ »

ਕਿੰਡਰਗਾਰਟਨ ਸੈਕਸ਼ਨ ਦਾ ਸਵਾਗਤ ਸਮਾਰੋਹ ਸਮਾਪਤ

ਸ਼ਾਹਾਬਾਦ ਮਾਰਕੰਡਾ, 17 ਅਪ੍ਰੈਲ (ਅ.ਬ.)- ਅਲਪਾਈਨ ਪਬਲਿਕ ਸਕੂਲ 'ਚ ਕਿੰਡਰ ਗਾਰਟਨ ਸੈਕਸ਼ਨ ਦਾ ਸਵਾਗਤ ਸਮਾਰੋਹ ਧੂਮਧਾਮ ਨਾਲ ਸਮਾਪਤ ਹੋਇਆ | ਇਸ ਵਿਚ ਪ੍ਰੀ-ਨਰਸਰੀ, ਨਰਸਰੀ ਅਤੇ ਕੇ. ਜੀ. ਦੇ ਵਿਦਿਆਰਥੀਆਂ ਨੇ ਦਿਲ-ਖਿੱਚਵੇਂ ਪਹਿਰਾਵੇ ਵਿਚ ਫ਼ਿਲਮੀ ਗੀਤਾਂ 'ਤੇ ਡਾਂਸ ...

ਪੂਰੀ ਖ਼ਬਰ »

ਵਿਧਾਇਕ ਦੇ ਪ੍ਰੋਗਰਾਮ 'ਚ ਵਿਘਨ ਪਾਉਣ ਵਾਲੇ ਲੜਕੇ ਨੂੰ ਪੰਚਾਇਤ ਨੇ ਮੀਡੀਆ ਸਾਹਮਣੇ ਕੀਤਾ ਪੇਸ਼

ਗੂਹਲਾ ਚੀਕਾ, 17 ਅਪ੍ਰੈਲ (ਓ.ਪੀ. ਸੈਣੀ)-ਪਿੰਡ ਥੇਹ ਬਨਹੇੜਾ ਦੇ ਲੋਕਾਂ ਦੇ ਇਕ ਵਫ਼ਦ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਪਿਛਲੇ ਦਿਨੀਂ ਗੂਹਲਾ ਭਾਜਪਾ ਵਿਧਾਇਕ ਦੇ ਪਿੰਡ ਥੇਹ ਬਨਹੇੜਾ 'ਚ ਇਕ ਪ੍ਰੋਗਰਾਮ ਦੌਰਾਨ ਹੋਈ ਹੁੱਲੜਬਾਜ਼ੀ ਲਈ ਰੋਸ ਪ੍ਰਗਟ ਕੀਤਾ | ਵਫਦ ...

ਪੂਰੀ ਖ਼ਬਰ »

ਈ-ਸਿਸਟਮ ਠੀਕ ਕਰਕੇ ਆੜ੍ਹਤੀਆਂ ਤੇ ਕਿਸਾਨਾਂ ਦੀ ਪ੍ਰੇਸ਼ਾਨੀ ਦੂਰ ਕੀਤੀ ਜਾਵੇ-ਗੁਪਤਾ

ਕੁਰੂਕਸ਼ੇਤਰ, 17 ਅਪ੍ਰੈਲ (ਅ.ਬ.)-ਜ਼ਿਲ੍ਹਾ ਕਸ਼ਟ ਨਿਵਾਰਨ ਕਮੇਟੀ ਦੇ ਸਾਬਕਾ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਦੀ ਅਗਵਾਈ ਵਿਚ ਵਫ਼ਦ ਨਵੀਂ ਅਨਾਜ਼ ਮੰਡੀ ਕੁਰੂਕਸ਼ੇਤਰ 'ਚ ਸਰਕਾਰ ਵਲੋਂ ਸ਼ੁਰੂ ਕੀਤੇ ਈ-ਸਿਸਟਮ ਕਾਰਨ ਆੜ੍ਹਤੀ, ਅਕਾਊਾਟੈਂਟ ਅਤੇ ਕਿਸਾਨਾਂ ਨੂੰ ਆ ਰਹੀ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ 2 ਕਾਬੂ

ਲੁਧਿਆਣਾ, 17 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਹਨ | ਜਾਣਕਾਰੀ ...

ਪੂਰੀ ਖ਼ਬਰ »

ਪ੍ਰੈਸ਼ਰ ਕੁੱਕਰ ਫਟਣ ਕਾਰਨ ਲੋਕਾਂ 'ਚ ਦਹਿਸ਼ਤ

ਜੀਂਦ, 17 ਅਪ੍ਰੈਲ (ਅ.ਬ.)- ਜ਼ਿਲ੍ਹੇ ਦੇ ਰਾਮਰਾਏ ਪਿੰਡ 'ਚ ਰਾਮਹਰਿਤੀਰਥ 'ਤੇ ਬਣੀ ਪਰਸ਼ੂਰਾਮ ਧਰਮਸ਼ਾਲਾ 'ਚ ਸਵੇਰੇ 5 ਵਜੇ ਪ੍ਰੈਸ਼ਰ ਕੂਕਰ ਬੰਬ ਫੱਟਣ ਕਾਰਨ ਸਨਸਨੀ ਫੈਲ ਗਈ | ਦੱਸਿਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਧਰਮਸ਼ਾਲਾ ਵਿਚ ਪ੍ਰੈਸ਼ਰ ਕੂਕਰ ਵਿਚ ...

ਪੂਰੀ ਖ਼ਬਰ »

ਸਿਰਸਾ 'ਚ ਮੀਂਹ ਤੇ ਗੜੇ ਪੈਣ ਨਾਲ ਫ਼ਸਲਾਂ ਨੂੰ ਭਾਰੀ ਨੁਕਸਾਨ

ਸਿਰਸਾ, 17 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਸਿਰਸਾ ਅਤੇ ਆਸ-ਪਾਸ ਦੇ ਪਿੰਡਾਂ 'ਚ ਅੱਜ ਦੇਰ ਸ਼ਾਮ ਪਏ ਤੇਜ਼ ਮੀਂਹ ਤੇ ਗੜਿ੍ਹਆਂ ਨਾਲ ਹਾੜੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ | ਮੰਡੀਆਂ 'ਚ ਪਈਆਂ ਕਣਕ ਅਤੇ ਸਰ੍ਹੋਂ ਦੀਆਂ ਢੇਰੀਆਂ ਵੀ ਮੀਂਹ ਤੇ ਗੜਿ੍ਹਆਂ ਨਾਲ ...

ਪੂਰੀ ਖ਼ਬਰ »

ਜੈ ਮਾਂ ਸੇਵਾ ਕਮੇਟੀ ਵਲੋਂ ਮਹਾਂਵੀਰ ਜੈਅੰਤੀ ਦੇ ਸਬੰਧ 'ਚ ਵਿਸ਼ਾਲ ਭੰਡਾਰਾ

ਥਾਨੇਸਰ, 17 ਅਪ੍ਰੈਲ (ਅ.ਬ.)-ਜੈ ਮਾਂ ਸੇਵਾ ਕਮੇਟੀ ਵਲੋਂ ਲੋਕਨਾਇਕ ਜੈ ਪ੍ਰਕਾਸ਼ ਹਸਪਤਾਲ ਵਿਚ ਮਹਾਂਵੀਰ ਜੈਅੰਤੀ ਦੇ ਸਬੰਧ ਵਿਚ ਵਿਸ਼ਾਲ ਭੰਡਾਰਾ ਲਗਾਇਆ ਗਿਆ | ਇਸ ਮੌਕੇ ਰਾਜ ਮੰਤਰੀ ਨਾਇਬ ਸਿੰਘ ਸੈਣੀ, ਲਾਡਵਾ ਵਿਧਾਇਕ ਡਾ. ਪਵਨ ਸੈਣੀ, ਜ਼ਿਲ੍ਹਾ ਪ੍ਰੀਸ਼ਦ ਦੇ ...

ਪੂਰੀ ਖ਼ਬਰ »

ਸੰਜੇ ਭਾਟੀਆ ਤੇ ਕਰਨਦੇਵ ਕੰਬੋਜ ਨੇ ਭਾਜਪਾ ਲਈ ਮੰਗੀਆਂ ਵੋਟਾਂ

ਇੰਦਰੀ, 17 ਅਪ੍ਰੈਲ (ਅ.ਬ.)-ਕਰਨਾਲ ਲੋਕ ਸਭਾ ਤੋਂ ਉਮੀਦਵਾਰ ਸੰਜੇ ਭਾਟੀਆ ਨੇ ਪਿੰਡ ਮੰਗਲਪੁਰਠ ਦਲਿਆਨਪੁਰ, ਨੇਵਾਲ, ਕੁੰਜਪੁਰਾ, ਬੜਾਗਾਂਵ, ਮੁਗਲਮਾਜਰਾ ਆਦਿ ਪਿੰਡ 'ਚ ਪੁੱਜਣ 'ਤੇ ਸੰਜੇ ਭਾਟੀਆਂ ਦਾ ਸਵਾਗਤ ਕੀਤਾ | ਕੁੰਜਪੁਰਾ ਵਿਚ ਲੋਕਾਂ ਨੇ ਸੰਜੇ ਭਾਟੀਆ ਨੂੰ ...

ਪੂਰੀ ਖ਼ਬਰ »

ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਨੂੰ ਫ਼ਰੀਜ਼ਰ ਭੇਟ

ਸ਼ਾਹਾਬਾਦ ਮਾਰਕੰਡਾ, 17 ਅਪ੍ਰੈਲ (ਅ.ਬ.)-ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਵਿਚ ਫ਼ਰੀਜ਼ਰ ਭੇਟ ਕੀਤਾ ਗਿਆ | ਸੁਸਾਇਟੀ ਪ੍ਰਧਾਨ ਸੁਖਵੰਤ ਸਿੰਘ ਬੱਗੀ ਅਤੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਗਾਬਾ ਨੇ ਦੱਸਿਆ ਕਿ ਫ਼ਰੀਜ਼ਰ 'ਤੇ ...

ਪੂਰੀ ਖ਼ਬਰ »

ਭਗਵਾਨ ਮਹਾਂਵੀਰ ਦੀ ਜੈਅੰਤੀ ਸ਼ਰਧਾ ਨਾਲ ਮਨਾਈ

ਅਸੰਧ, 17 ਅਪ੍ਰੈਲ (ਅ.ਬ.)- ਆਦਰਸ਼ ਸੀ. ਸੈ. ਸਕੂਲ ਵਿਚ ਜੈਨ ਧਰਮ ਦੇ ਸੰਸਥਾਪਕ ਭਗਵਾਨ ਮਹਾਂਵੀਰ ਦੀ ਜੈਅੰਤੀ ਸ਼ਰਧਾ ਨਾਲ ਮਨਾਈ ਗਈ | ਸਕੂਲ ਕੰਪਲੈਕਸ ਵਿਚ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਕੂਲ ਪ੍ਰਬੰਧਕ ਰਛਪਾਲ ਰਾਣਾ ਅਤੇ ਪਿੰ੍ਰਸੀਪਲ ਸੰਨੀ ਰਾਣਾ ਨੇ ...

ਪੂਰੀ ਖ਼ਬਰ »

ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਅਧਿਕਾਰੀ ਨੂੰ ਜਾਂਚ 'ਚ ਦੁਬਾਰਾ ਸ਼ਾਮਿਲ ਕੀਤਾ ਜਾਵੇ-ਮੰਜ

ਦੀਨਾਨਗਰ, 17 ਅਪ੍ਰੈਲ (ਸ਼ਰਮਾ/ਸੰਧੂ/ਸੋਢੀ)-ਬਹਿਬਲ ਕਲਾਂ, ਕੋਟਕਪੁਰਾ ਗੋਲੀ ਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ. ਦੇ ਮੈਂਬਰ ਅਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਆਈ.ਜੀ. ਡਾ: ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਚੋਣ ਕਮਿਸ਼ਨ ਵਲੋਂ ...

ਪੂਰੀ ਖ਼ਬਰ »

ਟਰੈਵਲ ਏਜੰਟਾਂ ਵਲੋਂ ਯੂਨੀਅਨ ਦਾ ਗਠਨ-ਮਲਕੀਤ ਸਿੰਘ ਪ੍ਰਧਾਨ ਬਣੇ

ਬਟਾਲਾ, 17 ਅਪ੍ਰੈਲ (ਕਾਹਲੋਂ)-ਅੱਜ ਬਟਾਲਾ ਦੇ ਟਰੈਵਲ ਏਜੰਟਾਂ ਦੀ ਵਿਸ਼ੇਸ਼ ਮੀਟਿੰਗ ਸਥਾਨਕ ਬਟਾਲਾ ਕਲੱਬ 'ਚ ਹੋਈ, ਜਿਸ ਵਿਚ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਪਣੀ ਨਵੀਂ ਯੂਨੀਅਨ ਦਾ ਗਠਨ ਕਰਕੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਲੋਕਾਂ ਦਾ ਸ਼ੋਸ਼ਣ ਕੀਤਾ-ਡਾ: ਸ਼ੈਲੀ

ਬਟਾਲਾ, 17 ਅਪ੍ਰੈਲ (ਸੁਖਦੇਵ ਸਿੰਘ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬਰਗਾੜੀ ਇਨਸਾਫ਼ ਮੋਰਚਾ, ਸ਼ੋ੍ਰਮਣੀ ਅਕਾਲੀ ਦਲ (ਅ), ਬਹੁਜਨ ਸਮਾਜ ਸ਼ਕਤੀ ਮੋਰਚਾ ਤੇ ਹੋਰ ਹਮਖਿਆਲੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਬਿਸ਼ਪ ਡਾ: ਸ਼ਿਲੰਦਰ ਸ਼ੈਲੀ ਨੇ ਨਜ਼ਦੀਕੀ ਪਿੰਡ ਦਬੁਰਜੀ 'ਚ ...

ਪੂਰੀ ਖ਼ਬਰ »

ਆਈਲਟਸ 'ਚ ਚੰਗੇ ਬੈਂਡ ਲੈਣ ਲਈ ਚੰਗੇ ਇੰਸਟੀਚਿਊਟ ਦੀ ਕਰੋ ਚੋਣ-ਗਲੋਬਲ ਗੁਰੂ ਇਮੀਗਰੇਸ਼ਨ

ਗੁਰਦਾਸਪੁਰ, 17 ਅਪ੍ਰੈਲ (ਆਰਿਫ਼)-ਗਲੋਬਲ ਗੁਰੂ ਇਮੀਗਰੇਸ਼ਨ ਸਰਵਿਸਜ ਵਲੋਂ ਚਲਾਏ ਜਾ ਰਹੇ ਸੈਂਟਰ ਵਿਚੋਂ ਆਈਲੈਟਸ ਕਰਕੇ ਵਿਦਿਆਰਥੀਆਂ ਦੇ ਚੰਗੇ ਬੈਂਡ ਆ ਰਹੇ ਹਨ | ਜਿਸ ਦੀ ਉਦਾਹਰਨ ਸਚਿਨ ਕੁਮਾਰ ਵਲੋਂ ਹਾਸਲ ਕੀਤੇ 7 ਬੈਂਡ, ਜਯੋਤਿਕਾ ਵਲੋਂ 6.5 ਬੈਂਡ, ਸਕੈਨੀਆ ਵਲੋਂ 6 ...

ਪੂਰੀ ਖ਼ਬਰ »

ਖਜੂਰੀ ਐਤਵਾਰ ਮਨਾਇਆ

ਵਰਸੋਲਾ, 17 ਅਪ੍ਰੈਲ (ਵਰਿੰਦਰ ਸਹੋਤਾ)-ਕੈਥੋਲਿਕ ਚਰਚ ਸਿੱਧਵਾਂ ਜਮੀਤਾਂ ਵਿਖੇ ਖਜੂਰੀ ਐਤਵਾਰ ਸ਼ਰਧਾ ਪੂਰਵਕ ਢੰਗ ਨਾਲ ਮਨਾਇਆ ਗਿਆ | ਇਸ ਸਬੰਧੀ ਫਾਦਰ ਵਿਦਿਆ ਸਾਗਰ ਦੀ ਅਗਵਾਈ ਹੇਠ ਇਹ ਸ਼ੋਭਾ ਯਾਤਰਾ ਕੱਢੀ ਗਈ | ਜਿਸ ਵਿਚ ਸੰਗਤਾਂ ਹੱਥਾਂ ਵਿਚ ਖਜੂਰ ਦੇ ਰੁੱਖ ਦੀਆਂ ...

ਪੂਰੀ ਖ਼ਬਰ »

ਡਾ: ਅੰਬੇਡਕਰ ਦਾ ਜੀਵਨ ਸਾਰਿਆਂ ਲਈ ਪ੍ਰੇਰਨਾ ਸਰੋਤ–ਡਿਪਟੀ ਕਮਿਸ਼ਨਰ

ਗੁਰਦਾਸਪੁਰ, 17 ਅਪ੍ਰੈਲ (ਆਰਿਫ਼)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੇ ਮੌਕੇ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਕਲਗੀਧਰ ਅੰਮਿ੍ਤ ਸੰਚਾਰ ਸੁਸਾਇਟੀ ਨੇ 728 ਪ੍ਰਾਣੀਆਂ ਨੰੂ ਅੰਮਿ੍ਤ ਛਕਾਇਆ

ਗੁਰਦਾਸਪੁਰ, 17 ਅਪ੍ਰੈਲ (ਸੈਣੀ)-ਸ੍ਰੀ ਕਲਗ਼ੀਧਰ ਅੰਮਿ੍ਤ ਸੰਚਾਰ ਸੁਸਾਇਟੀ ਵਲੋਂ ਪਿੰਡ ਅੰਦਰ ਸੰਗਤਾਂ ਨੰੂ ਨਸ਼ਿਆਂ ਦਾ ਤਿਆਗ ਕਰਕੇ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ ਲਈ ਸੇਵਾਦਾਰ ਦੇਵ ਸਿੰਘ ਵਲੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 1 ਅਪ੍ਰੈਲ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਵਲੋਂ ਐਸ.ਐਸ.ਪੀ. ਨੂੰ ਮੰਗ ਪੱਤਰ

ਗੁਰਦਾਸਪੁਰ, 17 ਅਪ੍ਰੈਲ (ਸੈਣੀ)-ਸਮੂਹ ਸਿੱਖ ਜਥੇਬੰਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਵਲੋਂ ਇਕ ਹਿੰਦੀ ਅਖ਼ਬਾਰ ਅਤੇ ਵੱਟਸਐਪ 'ਤੇ ਸ਼ਿਵ ਸੈਨਾ ਆਗੂ ਵਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦਾ ਪੁਤਲਾ ਫੂਕਣ ਬਾਰੇ ਦਿੱਤੇ ਗਏ ਬਿਆਨ ਤੋਂ ...

ਪੂਰੀ ਖ਼ਬਰ »

ਪੌਲੀਟੈਕਨਿਕ ਕਾਲਜ ਵਿਖੇ ਤਿੰਨ ਰੋਜ਼ਾ ਕੈਂਪ ਸਮਾਪਤ

ਬਟਾਲਾ, 17 ਅਪ੍ਰੈਲ (ਕਾਹਲੋਂ)-ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਅਜੇ ਕੁਮਾਰ ਅਰੋੜਾ ਦੀ ਅਗਵਾਈ 'ਚ ਐਨ.ਐਸ.ਐਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਰਛਪਾਲ ਸਿੰਘ ਅਤੇ ਸਹਾਇਕ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਦੱਸਣ ਕਿ ਉਹ ਜਲਿ੍ਹਆਂਵਾਲਾ ਬਾਗ ਦੀ 100ਵੀਂ ਸ਼ਤਾਬਦੀ ਸਮਾਰੋਹ ਮੌਕੇ ਕਿੱਥੇ ਸਨ-ਸੁਨੀਲ ਜਾਖੜ

ਕਾਦੀਆਂ, 17 ਅਪ੍ਰੈਲ (ਮਕਬੂਲ ਅਹਿਮਦ)-ਕਾਂਗਰਸ ਆਈ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਸੁਨੀਲ ਜਾਖੜ ਅੱਜ ਚੋਣ ਪ੍ਰਚਾਰ ਦੇ ਸਿਲਸਿਲੇ 'ਚ ਕਾਦੀਆਂ ਪਹੰੁਚੇ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਸ਼ਹੀਦਾਂ ਦਾ ...

ਪੂਰੀ ਖ਼ਬਰ »

ਕਾਦੀਆਂ ਵਿਖੇ ਰਾਮ ਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ ਦਾ ਫ਼ਤਹਿਜੰਗ ਸਿੰਘ ਬਾਜਵਾ ਵਲੋਂ ਸਵਾਗਤ

ਬਟਾਲਾ, 17 ਅਪ੍ਰੈਲ (ਕਾਹਲੋਂ)-ਭਗਵਾਨ ਰਾਮ ਦੇ ਜਨਮ ਮੌਕੇ ਕਾਦੀਆਂ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਸ਼ੀਤਲਾ ਮੰਦਿਰ ਵਿਖੇ ਸਵਾਗਤ ਕੀਤਾ ਗਿਆ ਅਤੇ ਪ੍ਰਬੰਧਕਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਟੀ.ਵੀ. ਚੈਨਲਾਂ ਵਲੋਂ ਕੀਤਾ ਜਾ ਰਿਹਾ ਚੋਣ ਸਰਵੇ ਪੰਜਾਬ ਵਾਸੀਆਂ ਦੇ ਨਹੀਂ ਉਤਰ ਰਿਹਾ ਗਲੇ

ਦੀਨਾਨਗਰ, 17 ਅਪ੍ਰੈਲ (ਸ਼ਰਮਾ/ਸੰਧੂ/ਸੋਢੀ)-ਪੰਜਾਬ 'ਚ ਕਾਂਗਰਸ ਸਰਕਾਰ ਬਣਿਆਂ 2 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੱੁਕਾ ਹੈ ਪਰ ਕਾਂਗਰਸ ਸਰਕਾਰ ਅੱਜ ਤੱਕ ਪੂਰੀ ਤਰ੍ਹਾਂ ਨਾਲ ਆਪਣਾ ਕੋਈ ਵੀ ਵਾਅਦਾ ਪੂਰਾ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ | ਜਿਸ ਕਾਰਨ ਪੰਜਾਬ ਦਾ ਹਰ ਵਰਗ ...

ਪੂਰੀ ਖ਼ਬਰ »

ਸੁਨੀਲ ਜਾਖੜ ਨੂੰ ਵੱਡੀ ਜਿੱਤ ਦਿਵਾਉਣ ਲਈ ਹਰ ਵਰਗ 'ਚ ਭਾਰੀ ਉਤਸ਼ਾਹ-ਤੇਜਬੀਰ ਕੋਟਲੀ

ਕੋਟਲੀ ਸੂਰਤ ਮੱਲ੍ਹੀ, 17 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਅੰਦਰ ਚਲ ਰਹੇ ਵਿਕਾਸ ਕਾਰਜਾਂ ਤੇ ਆਮ ਲੋਕਾਂ ਤੱਕ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਣ ਕਰਕੇ ਹਲਕੇ ...

ਪੂਰੀ ਖ਼ਬਰ »

'ਆਪ' ਦੇ ਬੁੱਧੀਜੀਵੀ ਸੈੱਲ ਦੇ ਜ਼ਿਲ੍ਹਾ ਇੰਚਾਰਜ ਕਾਂਗਰਸ 'ਚ ਸ਼ਾਮਿਲ

ਧਾਰੀਵਾਲ, 17 ਅਪ੍ਰੈਲ (ਸਵਰਨ ਸਿੰਘ)-ਆਮ ਆਦਮੀ ਪਾਰਟੀ ਬੁੱਧੀਜੀਵੀ ਸੈੱਲ ਜ਼ਿਲ੍ਹਾ ਗੁਰਦਾਸਪੁਰ ਦੇ ਇੰਚਾਰਜ ਡਾ: ਗੁਰਿੰਦਰ ਸਿੰਘ ਗਿੱਲ ਸਾਥੀਆਂ ਸਮੇਤ 'ਆਪ' ਨੂੰ ਅਲਵਿਦਾ ਕਹਿ ਕੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਅਗਵਾਈ ਅਤੇ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ...

ਪੂਰੀ ਖ਼ਬਰ »

ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਫੈਬਰਿਕ ਪੇਂਟਿੰਗ ਦੀ ਮੁਫ਼ਤ ਸਿਖਲਾਈ 22 ਤੋਂ

ਗੁਰਦਾਸਪੁਰ, 17 ਅਪ੍ਰੈਲ (ਆਰਿਫ਼)-ਕਿ੍ਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵਿਖੇ 22 ਅਪ੍ਰੈਲ ਤੋਂ 3 ਮਈ ਤੱਕ ਗ੍ਰਹਿ ਵਿਗਿਆਨ ਅਧੀਨ 10 ਦਿਨਾਂ ਦੀ ਫੈਬਰਿਕ ਪੇਂਟਿੰਗ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ | ਜਿਸ ਤਹਿਤ ਕਿਸਾਨ ਬੀਬੀਆਂ ਨੰੂ ਕੱਪੜਿਆਂ ਨੰੂ ਵੱਖ ਵੱਖ ਢੰਗਾਂ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

ਕਿਲ੍ਹਾ ਲਾਲ ਸਿੰਘ, 17 ਅਪ੍ਰੈਲ (ਬਲਬੀਰ ਸਿੰਘ)-ਲੋਕ ਇਨਸਾਫ਼ ਪਾਰਟੀ ਦੀ ਵਿਸ਼ੇਸ਼ ਬੈਠਕ ਕਿਲ੍ਹਾ ਲਾਲ ਸਿੰਘ ਵਿਖੇ ਹੋਈ, ਜਿਸ ਵਿਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਨ੍ਹਾਂ 'ਚ ਵੈਦ ਹਰਜੀਤ ਸਿੰਘ ਨੂੰ ਹਲਕਾ ਡੇਰਾ ਬਾਬਾ ਨਾਨਕ ਦਾ ਉਪ ਪ੍ਰਧਾਨ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX