ਤਾਜਾ ਖ਼ਬਰਾਂ


ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  47 minutes ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  about 1 hour ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  about 1 hour ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  about 3 hours ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  about 3 hours ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  about 3 hours ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  about 3 hours ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  about 4 hours ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  about 4 hours ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  about 4 hours ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਇਸ ਦੇਸ਼ ਦਾ ਬਟਵਾਰਾ ਧਰਮ ਦੇ ਆਧਾਰ 'ਤੇ ਹੋਇਆ, ਸੀ.ਏ.ਏ. ਬਿਲਕੁਲ ਠੀਕ ਕਦਮ - ਅਸ਼ਵਨੀ ਸ਼ਰਮਾ
. . .  about 4 hours ago
ਪੰਜਾਬ 'ਚ ਕਾਂਗਰਸ ਸਰਕਾਰ ਮੁਕੰਮਲ ਫੇਲ, ਮੈਨੂੰ ਤਾਂ ਸਰਕਾਰ ਕਹਿਣ 'ਚ ਵੀ ਹਿਚਕਚਾਹਟ ਹੁੰਦੀ ਹੈ - ਅਸ਼ਵਨੀ ਸ਼ਰਮਾ
. . .  about 4 hours ago
ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਨੂੰ ਮੈਂ ਪੂਰਾ ਸਹਿਯੋਗ ਦੇਵਾਂਗਾ,ਭਾਜਪਾ ਇਕ ਪਰਿਵਾਰ - ਅਸ਼ਵਨੀ ਸ਼ਰਮਾ
. . .  about 4 hours ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ
. . .  about 4 hours ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ...
ਪਾਰਟੀ ਪ੍ਰਧਾਨ ਇਕੱਲਾ ਨਹੀਂ, ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਹੈ - ਅਸ਼ਵਨੀ ਸ਼ਰਮਾ
. . .  about 4 hours ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 341 ਦੌੜਾਂ ਦਾ ਦਿੱਤਾ ਟੀਚਾ
. . .  about 4 hours ago
ਮੈਨੂੰ ਪੰਜਾਬ ਦੇ ਸਾਰੇ ਸੀਨੀਅਰ ਭਾਜਪਾ ਲੀਡਰਾਂ ਨਾਲ ਕੰਮ ਕਰਨ ਦਾ ਮਾਣ ਹੋਇਆ ਪ੍ਰਾਪਤ - ਅਸ਼ਵਨੀ ਸ਼ਰਮਾ
. . .  about 5 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਕਰਾਂ ਨੂੰ ਕਰ ਰਹੇ ਹਨ ਸੰਬੋਧਨ
. . .  about 5 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਦੀਆਂ ਕੁੱਝ ਤਸਵੀਰਾਂ
. . .  about 5 hours ago
ਪੰਜਾਬ 'ਚ ਹੁਣ ਭਾਜਪਾ ਨਿਭਾਏਗੀ ਵੱਡੇ ਭਰਾ ਦੀ ਭੂਮਿਕਾ - ਮਦਨ ਮੋਹਨ ਮਿੱਤਲ
. . .  about 5 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ 59 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਗਿਆ ਅਹਿਦ
. . .  about 5 hours ago
ਇਕ ਫਰਵਰੀ ਨੂੰ ਹੋਵੇਗੀ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ
. . .  about 5 hours ago
ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਮਨੋਰੰਜਨ ਕਾਲੀਆ ਵੱਲੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 5 hours ago
10 ਲੱਖ ਦੀ ਰਿਸ਼ਵਤ ਸਮੇਤ ਕਾਬੂ ਰਾਜਪੁਰਾ ਦਾ ਨਾਇਬ ਤਹਿਸੀਲਦਾਰ 3 ਦਿਨ ਦੇ ਰਿਮਾਂਡ 'ਤੇ
. . .  about 5 hours ago
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਜਲੰਧਰ 'ਚ ਇਕੱਠੀ ਹੋਈ ਪੰਜਾਬ ਭਾਜਪਾ ਦੀ ਲੀਡਰਸ਼ਿਪ
. . .  about 5 hours ago
ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਅਸਤੀਫਾ ਦਿੱਤੇ ਜਾਣ ਦੇ ਚਰਚੇ
. . .  about 6 hours ago
ਅਟਾਰੀ ਨੇੜਿਉਂ ਬੀ.ਐਸ.ਐਫ ਵੱਲੋਂ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  about 6 hours ago
ਚਾਰ ਹਫ਼ਤਿਆਂ 'ਚ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਬਣਾਉਣ ਦੀ ਹਦਾਇਤ
. . .  about 6 hours ago
ਪ੍ਰਤਾਪ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ
. . .  about 7 hours ago
ਗਵਾਹੀ ਤੋਂ ਰੋਕੇ ਜਾਣ 'ਤੇ ਬੇਅਦਬੀ ਦੇ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
. . .  about 7 hours ago
ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਫ਼ੌਜੀ ਹਰਪ੍ਰੀਤ ਸਿੰਘ ਦਿੱਲੀ ਤੋਂ ਗ੍ਰਿਫ਼ਤਾਰ
. . .  about 6 hours ago
ਪਾਣੀਆਂ ਦੇ ਮੁੱਦੇ 'ਤੇ ਕੈਪਟਨ ਵੱਲੋਂ 23 ਜਨਵਰੀ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ
. . .  about 8 hours ago
ਅਹੁਦੇ 'ਤੇ ਬਣੇ ਰਹਿਣਗੇ ਡੀ.ਜੀ.ਪੀ ਦਿਨਕਰ ਗੁਪਤਾ : ਕੈਪਟਨ
. . .  about 8 hours ago
ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਲਈ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ
. . .  about 8 hours ago
ਪ੍ਰੋ ਸੁਰਜੀਤ ਹਾਂਸ ਦੇ ਅਕਾਲ ਚਲਾਣੇ 'ਤੇ ਸੁਰਿੰਦਰ ਰੱਕੜਾਂ ਵੱਲੋਂ ਕੀਤਾ ਗਿਆ ਦੁੱਖ ਪ੍ਰਗਟ
. . .  about 8 hours ago
ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ, ਚੰਦਰਸ਼ੇਖਰ ਆਜ਼ਾਦ ਵੀ ਮੌਜੂਦ
. . .  about 8 hours ago
ਖਟਕੜ ਕਲਾਂ ਵਿਖੇ ਭੇਦਭਰੀ ਹਾਲਤ 'ਚ ਪ੍ਰਵਾਸੀ ਭਾਰਤੀ ਦਾ ਕਤਲ
. . .  1 minute ago
ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਪ੍ਰਧਾਨ
. . .  about 9 hours ago
ਰਾਜਕੋਟ ਵਨਡੇਅ : ਆਸਟ੍ਰੇਲੀਆ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 9 hours ago
ਕੇਰਲ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ
. . .  about 9 hours ago
ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ
. . .  about 9 hours ago
ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
. . .  about 9 hours ago
ਰਾਸ਼ਟਰਪਤੀ ਵਲੋਂ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
. . .  about 10 hours ago
ਐੱਨ. ਪੀ. ਆਰ. ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਸੂਬਿਆਂ ਦੀ ਅਹਿਮ ਬੈਠਕ, ਪੱਛਮੀ ਬੰਗਾਲ ਨੇ ਬਣਾਈ ਦੂਰੀ
. . .  about 10 hours ago
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ
. . .  about 10 hours ago
ਪੰਜਾਬ ਸਰਕਾਰ ਨੂੰ ਝਟਕਾ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਰੱਦ
. . .  about 10 hours ago
ਪੰਜਾਬ ਵਿਧਾਨ ਸਭਾ ਇਜਲਾਸ : ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ 2020 ਸਦਨ 'ਚ ਪਾਸ
. . .  about 11 hours ago
ਪੰਜਾਬ ਵਿਧਾਨ ਸਭਾ ਇਜਲਾਸ : ਮਜੀਠੀਆ ਸਣੇ ਅਕਾਲੀ ਵਿਧਾਇਕਾਂ ਵਲੋਂ ਸਦਨ 'ਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੇ ਨਾਅਰੇ ਲਾਉਂਦਿਆਂ ਵਾਕ ਆਊਟ
. . .  about 11 hours ago
ਕੁਲਬੀਰ ਜੀਰਾ ਵਲੋਂ ਅਧਿਆਪਕ ਪਰਮਿੰਦਰ ਬਰਿਆਣਾ ਨੂੰ ਸੌਂਪੇ ਵਿਸ਼ੇਸ਼ ਅਧਿਕਾਰ ਦੇ ਮਾਮਲੇ 'ਚ ਅਕਾਲੀ-ਭਾਜਪਾ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 11 hours ago
ਪੰਜਾਬ ਵਿਧਾਨ ਸਭਾ ਇਜਲਾਸ : 'ਆਪ' ਵਿਧਾਇਕਾਂ ਵਲੋਂ ਸਦਨ 'ਚ ਨਾਅਰੇਬਾਜ਼ੀ ਕਰਦਿਆਂ ਵਾਕ ਆਊਟ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਵੈਸਾਖ ਸੰਮਤ 551

ਜਲੰਧਰ

ਆਪਣੇ ਦੋਸਤ ਦੇ ਪਿਤਾ ਕੋਲੋਂ ਫਿਰੌਤੀ ਵਸੂਲਣ ਦੀ ਵਿਉਂਤ ਬਣਾਉਣ ਵਾਲੇ ਨਾਬਾਲਗ ਸਮੇਤ 4 ਗਿ੍ਫ਼ਤਾਰ

ਜਲੰਧਰ, 17 ਅਪ੍ਰੈਲ (ਐੱਮ.ਐੱਸ. ਲੋਹੀਆ) - ਆਪਣੇ ਦੋਸਤ ਦੇ ਪਿਤਾ ਕੋਲੋਂ ਫਿਰੌਤੀ ਵਸੂਲਣ ਦੀ ਵਿਉਂਤ ਬਣਾਉਣ ਵਾਲੇ 16 ਸਾਲ ਦੇ ਨਾਬਾਲਗ ਸਮੇਤ ਪੁਲਿਸ ਨੇ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਨਾਬਾਲਗ ਸਮੇਤ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਅਮਨਦੀਪ ਸਿੰਘ ਉਰਫ਼ ਮਨੀ (22) ਪੁੱਤਰ ਜਗਜੀਤ ਸਿੰਘ ਵਾਸੀ ਨਿਊ ਗੁਰਦੇਵ ਨਗਰ, ਜਲੰਧਰ, ਦੀਪਕ ਉਰਫ਼ ਨੰਨੂੰ ਸਿੰਘ ਰਾਮਗੜ੍ਹੀਆ (23) ਪੁੱਤਰ ਪਰਮਜੀਤ ਸਿੰਘ ਵਾਸੀ ਪ੍ਰਤਾਪ ਨਗਰ, ਸੋਡਲ ਰੋਡ, ਜਲੰਧਰ ਅਤੇ ਜੋਧ ਸਿੰਘ ਉਰਫ਼ ਨੋਵੀ (32) ਪੁੱਤਰ ਬਲਵੀਰ ਸਿੰਘ ਵਾਸੀ ਫਤਿਹ ਸਿੰਘ ਨਗਰ, ਹਕੀਮਾਂ ਵਾਲਾ ਗੇਟ, ਅੰਮਿ੍ਤਸਰ ਵਜੋਂ ਹੋਈ ਹੈ | ਮੁਲਜ਼ਮਾਂ ਕੋਲੋਂ 50 ਹਜ਼ਾਰ ਰੁਪਏ ਦੀ ਨਕਦੀ, ਇਕ ਮੋਟਰਸਾਈਕਲ, 2 ਮੋਬਾਈਲ ਫੋਨ, ਇਕ ਦਾਤਰ, ਇਕ ਖਿਡੋਣਾ ਪਿਸਤੌਲ ਤੇ ਚੋਰੀ ਕੀਤਾ ਐਕਟਿਵਾ ਬਰਾਮਦ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 2 'ਚ ਇਕ ਸੁਨਿਆਰੇ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਕੋਈ ਵਿਅਕਤੀ ਵੱਖ-ਵੱਖ ਫੋਨ ਨੰਬਰਾਂ ਤੋਂ ਫੋਨ ਕਰਕੇ 10 ਲੱਖ ਰੁਪਏ ਫਿਰੌਤੀ ਦੀ ਮੰਗ ਕਰ ਰਿਹਾ ਹੈ | ਫਿਰੌਤੀ ਨਾ ਦੇਣ 'ਤੇ ਉਹ ਵਿਅਕਤੀ ਉਸ ਨੂੰ ਜਾਨ ਤੋਂ ਮਾਰ ਦੇਣ ਤੇ ਉਸ ਦੇ ਲੜਕੇ ਨੂੰ ਅਗਵਾ ਕਰਨ ਦੀ ਧਮਕੀ ਦੇ ਰਿਹਾ ਹੈ | ਧਮਕੀਆਂ ਦੇਣ ਵਾਲੇ ਵਿਅਕਤੀ ਦੇ ਕਹਿਣ 'ਤੇ ਉਨ੍ਹਾਂ ਅੰਮਿ੍ਤਸਰ ਬਾਈਪਾਸ ਦੇ ਇਕ ਪੁੱਲ ਥੱਲੇ ਗਮਲੇ 'ਚ 50 ਹਜ਼ਾਰ ਰੁਪਏ ਰੱਖੇ ਸਨ, ਜਿਸ ਨੂੰ ਮੋਟਰਸਾਈਕਲ ਸਵਾਰ 3 ਵਿਅਕਤੀ ਚੁੱਕ ਕੇ ਲੈ ਗਏ ਸਨ | ਇਸ ਤੋਂ ਇਲਾਵਾ ਧਮਕੀਆਂ ਦੇਣ ਵਾਲੇ ਵਿਅਕਤੀਆਂ ਨੇ ਉਸ ਦੇ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਕਰਕੇ, ਉਸ ਨੂੰ ਆਪਣੀ ਪਹੁੰਚ ਉਸ ਦੇ ਘਰ ਤੱਕ ਹੋਣ ਦੀ ਧਮਕੀ ਵੀ ਦਿੱਤੀ ਹੈ | ਸ. ਭੁੱਲਰ ਨੇ ਦੱਸਿਆ ਕਿ ਮਿਲੀ ਸ਼ਿਕਾਇਤ 'ਤੇ ਜਾਂਚ ਕਰਨ ਲਈ ਸੀ.ਆਈ.ਏ. ਸਟਾਫ਼ 1 ਤੇ 2 ਦੇ ਨਾਲ ਥਾਣਾ ਡਵੀਜ਼ਨ ਨੰਬਰ 2 ਦੀਆਂ ਪੁਲਿਸ ਪਾਰਟੀਆਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ, ਤਾਂ ਖੁਲਾਸਾ ਹੋਇਆ ਕਿ ਸੁਨਿਆਰੇ ਦੇ ਲੜਕੇ ਦਾ ਇਕ ਨਾਬਾਲਗ ਦੋਸਤ, ਜਿਸ ਦਾ ਉਨ੍ਹਾਂ ਦੇ ਘਰ ਆਣਾ-ਜਾਣਾ ਵੀ ਸੀ | ਉਸ ਨੇ ਆਪਣੇ ਦੋਸਤ ਦੇ ਪਿਤਾ ਕੋਲੋਂ ਫਿਰੌਤੀ ਵਸੂਲਣ ਲਈ ਸਾਰੀ ਵਿਉਂਤ ਬਣਾਈ ਸੀ | ਉਸ ਨਾਬਾਲਗ ਨੇ ਬਣਾਈ ਹੋਈ ਵਿਉਂਤ ਆਪਣੇ ਵੱਡੇ ਭਰਾ ਅਮਨਦੀਪ ਸਿੰਘ ਉਰਫ਼ ਮਨੀ, ਜੋ ਕਿ ਐਲੂਮੀਨੀਅਮ ਦੇ ਦਰਵਾਜੇ ਬਣਾਉਣ ਦਾ ਕੰਮ ਕਰਦਾ ਹੈ, ਉਸ ਨੂੰ ਦੱਸੀ ਤਾਂ ਮਨੀ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਨਾਲ ਕੰਮ ਕਰਨ ਵਾਲੇ ਦੋਸਤ ਦੀਪਕ ਉਰਫ਼ ਨੰਨੂੰ ਸਿੰਘ ਰਾਮਗੜ੍ਹੀਆ ਨੂੰ ਵੀ ਸ਼ਾਮਲ ਕਰ ਲਿਆ | ਫਿਰ ਇਨ੍ਹਾਂ ਵੱਲੋਂ ਵੱਖ-ਵੱਖ ਫੋਨ ਨੰਬਰਾਂ ਤੋਂ ਸੁਨਿਆਰੇ ਕੋਲੋਂ ਫਿਰੌਤੀ ਦੀ ਮੰਗ ਕੀਤੀ ਜਾਂਦੀ ਰਹੀ | ਪਰ ਸੁਨਿਆਰੇ ਨੇ ਫਿਰੌਤੀ ਨਾ ਦਿੱਤੀ ਤਾਂ ਮੁਲਜ਼ਮਾਂ ਵੱਲੋਂ ਉਸ ਦੇ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਕਰ ਲਈ ਗਈ ਅਤੇ ਉਸ ਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਜੇਕਰ ਉਸ ਦੇ ਘਰ ਬਾਹਰੋਂ ਐਕਟਿਵਾ ਚੋਰੀ ਕੀਤੀ ਜਾ ਸਕਦੀ ਹੈ ਤਾਂ ਉਸ ਦੇ ਲੜਕੇ ਨੂੰ ਵੀ ਅਗਵਾ ਕੀਤਾ ਜਾ ਸਕਦਾ ਹੈ | ਇਸ ਤੋਂ ਬਾਅਦ ਸੁਨਿਆਰੇ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਕੋਲ 6 ਲੱਖ ਰੁਪਏ ਇਕੱਠੇ ਹੋ ਗਏ ਹਨ | ਮੁਲਜ਼ਮਾਂ ਨੇ 6 ਲੱਖ ਰੁਪਏ ਦੇਣ ਦੀ ਮੰਗ ਕੀਤੀ ਤੇ ਰਕਮ ਜੀ.ਟੀ. ਰੋਡ 'ਤੇ ਪੁੱਲ ਥੱਲੇ ਪਏ ਗਮਲਿਆਂ 'ਚ ਰੱਖਣ ਦੀ ਹਦਾਇਤ ਕੀਤੀ |
ਇਸ ਤੋਂ ਬਾਅਦ ਸੁਨਿਆਰੇ ਨੇ ਗਮਲੇ 'ਚ ਕੇਵਲ 50 ਹਜ਼ਾਰ ਰੁਪਏ ਰੱਖੇ, ਜਿਸ ਨੂੰ ਮੁਲਜ਼ਮ ਚੁੱਕ ਕੇ ਫਰਾਰ ਹੋ ਗਏ | ਸ. ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਤਕਨੀਕੀ ਢੰਗ ਨਾਲ ਜਾਂਚ ਕਰਨ ਤੋਂ ਬਾਅਦ ਅੱਜ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਿਖ਼ਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੌਕੇ ਡੀ.ਸੀ.ਪੀ. ਕ੍ਰਾਈਮ ਗੁਰਮੀਤ ਸਿੰਘ, ਏ.ਡੀ.ਸੀ.ਪੀ. ਸੁਡਰ ਵਿਲੀ, ਏ.ਸੀ.ਪੀ. ਕ੍ਰਾਈਮ ਕੰਵਲਜੀਤ ਸਿੰਘ, ਏ.ਸੀ.ਪੀ. ਕੇਂਦਰੀ ਹਰਸਿਮਰਤ ਸਿੰਘ ਛੇਤਰਾ, ਇੰਸਪੈਕਟਰ ਕੁਲਬੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ |
ਚੋਰੀ ਦੀ ਵਾਰਦਾਤ ਸਮੇਂ ਬੰਦ ਸਨ ਸੀ.ਸੀ.ਟੀ.ਵੀ. ਕੈਮਰੇ
ਸੁਨਿਆਰੇ ਨੇ ਆਪਣੇ ਘਰ ਦੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਹੋਏ ਸਨ, ਜਿਸ ਦਿਨ ਐਕਟਿਵਾ ਚੋਰੀ ਹੋਈ ਕੁਦਰਤੀ ਉਸ ਦਿਨ ਕੈਮਰੇ ਨਹੀਂ ਚੱਲ ਰਹੇ ਸਨ, ਕਿਉਂਕਿ ਉਸ ਦਿਨ ਸੁਨਿਆਰੇ ਦੀ ਪਤਨੀ ਨੇ ਡੀ.ਵੀ.ਆਰ ਦੇ ਨੇੜੇ ਸਾਫ਼-ਸਫ਼ਾਈ ਕੀਤੀ ਸੀ, ਜਿਸ ਨਾਲ ਡੀ.ਵੀ.ਆਰ. ਦੀਆਂ ਤਾਰਾਂ ਹਿੱਲ ਗਈਆਂ ਤੇ ਕੈਮਰਿਆਂ ਦੀ ਰਿਕਾਰਡਿੰਗ ਹੋਣੀ ਬੰਦ ਹੋ ਗਈ | ਇਸ ਨਾਲ ਐਕਟਿਵਾ ਚੋਰੀ ਕਰਨ ਦੀ ਵਾਰਦਾਤ ਕੈਮਰਿਆਂ 'ਚ ਕੈਦ ਨਹੀਂ ਹੋ ਸਕੀ |
ਮਾਮੇ ਨੂੰ ਵੇਚ ਦਿੱਤੀ 5 ਹਜ਼ਾਰ ਰੁਪਏ 'ਚ ਐਕਟਿਵਾ
ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਅਮਨਦੀਪ ਸਿੰਘ ਉਰਫ਼ ਮਨੀ ਦਾ ਮਾਮਾ ਜੋਧ ਸਿੰਘ ਅੰਮਿ੍ਤਸਰ ਦਾ ਰਹਿਣ ਵਾਲਾ ਹੈ, ਜੋ ਕਿ ਲੁਧਿਆਣਾ 'ਚ ਡਰਾਈਵਰੀ ਕਰਦਾ ਹੈ | ਮੁਲਜ਼ਮਾਂ ਨੇ ਆਪਣੇ ਮਾਮੇ ਨੂੰ ਸਾਰੀ ਵਾਰਦਾਤ ਬਾਰੇ ਦੱਸਿਆ ਤੇ ਚੋਰੀ ਕੀਤੀ ਐਕਟਿਵਾ ਉਸ ਨੂੰ 5 ਹਜ਼ਾਰ ਰੁਪਏ 'ਚ ਵੇਚ ਦਿੱਤੀ | ਜੋਧ ਸਿੰਘ ਫਿਲਹਾਲ ਇਹ ਐਕਟਿਵਾ ਅੰਮਿ੍ਤਸਰ ਲੈ ਗਿਆ ਸੀ, ਜੋ ਉਸ ਨੇ ਬਾਅਦ 'ਚ ਲੁਧਿਆਣਾ ਜਾ ਕੇ ਵੇਚ ਦੇਣੀ ਸੀ |
10 ਲੱਖ ਦੀ ਫ਼ਿਰੌਤੀ ਲੈਣ ਤੋਂ ਬਾਅਦ ਲੜਕੇ ਨੂੰ ਕਰਨਾ ਸੀ ਅਗਵਾ
ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਪਹਿਲਾਂ ਸੁਨਿਆਰੇ ਨੂੰ ਧਮਕਾ ਕੇ ਉਸ ਕੋਲੋਂ ਕੇਵਲ 10 ਲੁੱਖ ਰੁਪਏ ਦੀ ਫਿਰੌਤੀ ਲੈਣੀ ਸੀ | ਇਸ ਵਾਰਦਾਤ 'ਚ ਕਾਮਯਾਬ ਹੋਣ ਤੋਂ ਬਾਅਦ ਉਨ੍ਹਾਂ ਸੁਨਿਆਰੇ ਦੇ ਲੜਕੇ ਨੂੰ ਅਗਵਾ ਕਰਨ ਦੀ ਵਿਉਂਤ ਬਣਾਈ ਹੋਈ ਸੀ, ਜਿਸ ਨੂੰ ਛੱਡਣ ਬਦਲੇ ਉਨ੍ਹਾਂ ਨੇ ਵੱਡੀ ਰਕਮ ਵਸਲੂਣੀ ਸੀ | ਪਰ ਸੁਨਿਆਰੇ ਦੀ ਸਮਝਦਾਰੀ ਤੇ ਹੌਾਸਲੇ ਨੇ ਮੁਲਜ਼ਮਾਂ ਨੂੰ ਉਲਝਾਈ ਰੱਖਿਆ, ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਸੁਨਿਆਰੇ ਨੇ ਇਸ ਦੀ ਸੂਚਨਾ ਪੁਲਿਸ ਨੂੰ ਕਰ ਦਿੱਤੀ |
ਐਕਟਿਵਾ ਚੋਰੀ ਕਰਨ ਲਈ ਬਣਾਈ ਸੀ ਡੁਪਲੀਕੇਟ ਚਾਬੀ
ਫਿਰੌਤੀ ਮੰਗਣ ਵਾਲਾ ਨਾਬਾਲਗ ਸੁਨਿਆਰੇ ਦੇ ਲੜਕੇ ਦਾ ਦੋਸਤ ਹੋਣ ਕਰਕੇ ਉਹ ਕੁਝ ਦਿਨ ਪਹਿਲਾਂ ਉਸ ਕੋਲੋਂ ਐਕਟਿਵਾ ਮੰਗ ਕੇ ਲੈ ਗਿਆ ਸੀ | ਮੁਲਜ਼ਮਾਂ ਨੇ ਮੰਗਵੀਂ ਐਕਟਿਵਾ ਦੀ ਡੁਪਲੀਕੇਟ ਚਾਬੀ ਤਿਆਰ ਕਰਵਾ ਲਈ | ਜਦੋਂ ਵਾਰ-ਵਾਰ ਮੰਗ ਕਰਨ 'ਤੇ ਵੀ ਸੁਨਿਆਰਾ ਫਿਰੌਤੀ ਨਹੀਂ ਦੇ ਰਿਹਾ ਸੀ ਤਾਂ ਮੁਲਜ਼ਮ ਡੁਪਲੀਕੇਟ ਚਾਬੀ ਨਾਲ ਉਸ ਦੇ ਘਰ ਬਾਹਰ ਖੜ੍ਹੀ ਐਕਟਿਵਾ ਚੋਰੀ ਕਰਕੇ ਲੈ ਗਏ |

2 ਗੱਡੀਆਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ, 2 ਜ਼ਖ਼ਮੀ

ਆਦਮਪੁਰ, 17 ਅਪ੍ਰੈਲ (ਰਮਨ ਦਵੇਸਰ)- ਆਦਮਪੁਰ - ਅਲਾਵਲਪੁਰ ਸੜਕ 'ਤੇ ਇਕ ਫਾਰਚੂਨਰ ਗੱਡੀ ਅਤੇ ਇਨੋਵਾ 'ਚ ਟੱਕਰ ਹੋ ਗਈ ਤੇ ਨਾਲ ਹੀ ਸਾਈਕਲ 'ਤੇ ਜਾ ਰਿਹਾ ਇਕ ਵਿਅਕਤੀ ਇਸ ਦੀ ਲਪੇਟ 'ਚ ਆ ਗਿਆ | ਜਿਸ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਤਰੁਨਮ ਚੰਦਨ ਪੁੱਤਰ ਮਹਿੰਦਰ ਨਾਥ ਵਾਸੀ ...

ਪੂਰੀ ਖ਼ਬਰ »

ਢੇਸੀ ਭਰਾਵਾਂ ਨੇ ਮੱਕੜ ਿਖ਼ਲਾਫ਼ ਆਪਣੇ ਦੋਸ਼ਾਂ ਨੂੰ ਦੁਹਰਾਇਆ

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਉੱਘੇ ਐਨ. ਆਰ. ਆਈ. ਜਸਪਾਲ ਸਿੰਘ ਢੇਸੀ ਤੇ ਉਨ੍ਹਾਂ ਦੇ ਭਰਾ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਖਿਲਾਫ ਆਪਣੇ ਦੋਸ਼ਾਂ ਨੂੰ ਇਕ ਵਾਰ ਫਿਰ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ 19 ਮਈ ਨੂੰ ਤਨਖਾਹ 'ਚ ਕਟੌਤੀ ਤੋਂ ਬਿਨਾਂ ਛੁੁੱਟੀ ਦਾ ਐਲਾਨ

ਜਲੰਧਰ, 17 ਅਪ੍ਰੈਲ (ਚੰਦੀਪ ਭੱਲਾ)-19 ਮਈ ਨੂੰ ਲੋਕ ਸਭਾ ਲਈ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਦੁਕਾਨਾਂ, ਵਪਾਰਕ ਅਦਾਰਿਆਂ, ਉਦਯੋਗਿਕ ਯੂਨਿਟਾਂ ਤੇ ਹੋਰ ਵਪਾਰਕ ਸੰਸਥਾਵਾਂ 'ਚ ਕੰਮ ਕਰਦੇ ਕਰਮਚਾਰੀਆਂ ਤੇ ਕਾਮਿਆਂ ਨੂੰ ਅਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੇ ਜਾਣ ਨੂੰ ...

ਪੂਰੀ ਖ਼ਬਰ »

20 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਜਲੰਧਰ, 17 ਅਪ੍ਰੈਲ (ਐੱਮ.ਐੱਸ ਲੋਹੀਆ)-ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਚੋਰੀ, ਨਸ਼ਿਆਂ ਅਤੇ ਧੋਖਾਧੜੀ ਦੇ ਇਕ ਦਰਜਨ ਮੁਕੱਦਮਿਆਂ ਨਾਲ ਜੁੜੇ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ...

ਪੂਰੀ ਖ਼ਬਰ »

ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ

ਜਮਸ਼ੇਰ ਖਾਸ, 17 ਅਪ੍ਰੈਲ (ਜਸਬੀਰ ਸਿੰਘ ਸੰਧੂ)-ਜਲੰਧਰ 'ਚ ਰੁਕ-ਰੁਕ ਕੇ ਪੈ ਰਿਹਾ ਮੀਂਹ ਅਤੇ 15-16 ਅਪ੍ਰੈਲ ਦੀ ਰਾਤ ਚੱਲੇ ਤੇਜ਼ ਝੱਖੜ ਨੇ ਜਿੱਥੇ ਵੱਢਣ ਲਈ ਤਿਆਰ ਹੋ ਰਹੀ ਕਣਕ ਨੂੰ ਆਰਜ਼ੀ ਵਿਰਾਮ ਲਾ ਦਿੱਤਾ ਹੈ | ਉਧਰ ਫਸਲਾਂ ਦੇ ਮਾਲਕਾਂ ਦੇ ਚਹਿਰਿਆਂ ਦੀ ਚਿੰਤਾ ਦੀਆਂ ...

ਪੂਰੀ ਖ਼ਬਰ »

ਲੁਟੇਰਿਆਂ ਨੇ ਅਧਿਆਪਕ ਦੀਆਂ ਅੱਖਾਂ 'ਚ ਪਾਊਡਰ ਪਾ ਕੇ ਮੋਬਾਈਲ ਤੇ ਬਟੂਆ ਖੋਹਿਆ

ਸ਼ਾਹਕੋਟ, 17 ਅਪ੍ਰੈਲ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਕੋਹਾੜ ਕਲਾਂ ਨਜ਼ਦੀਕ ਲੁਟੇਰਿਆਂ ਵਲੋਂ ਮੋਟਰਸਾਈਕਲ 'ਤੇ ਸਵਾਰ ਅਧਿਆਪਕ ਦੀਆਂ ਅੱਖਾਂ 'ਚ ਪਾਊਡਰ ਪਾ ਕੇ ਮੋਬਾਈਲ ਤੇ ਬਟੂਆ ਖੋਹਣ ਦੀ ਖਬਰ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰਾ ਸਿੰਘ ਪੁੱਤਰ ਜੀਤ ...

ਪੂਰੀ ਖ਼ਬਰ »

ਤੇਜ਼ ਝੱਖੜ ਤੇ ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ 'ਚ ਵਿਛੀ

ਮਹਿਤਪੁਰ, 17 ਅਪ੍ਰੈਲ (ਰੰਧਾਵਾ )-ਬੀਤੀ ਰਾਤ ਤੇਜ਼ ਝੱਖੜ ਦੇ ਆਏ ਬੁੱਲਿਆਂ ਨੇ ਤਬਾਹੀ ਮਚਾਉਂਦਿਆਂ ਜਿੱਥੇ ਕਈ ਰੁੱਖਾਂ ਦੇ ਟਾਹਣੇ ਤੋੜ ਦਿੱਤੇ ਉੱਥੇ ਕਣਕ ਦੀ ਫਸਲ ਵੀ ਖੇਤ 'ਚ ਬੁਰੀ ਤਰ੍ਹਾਂ ਵਿੱਛ ਗਈ | ਭਾਵੇਂ ਟਾਂਵੇ ਟਾਂਵੇ ਕਈ ਖੇਤਾਂ 'ਚ ਕਣਕ ਡਿੱਗੀ ਹੈ ਪਰ ਮਹਿਤਪੁਰ ...

ਪੂਰੀ ਖ਼ਬਰ »

ਰੁਕ-ਰੁਕ ਕੇ ਪਏ ਮੀਂਹ ਨਾਲ ਮੌਸਮ 'ਚ ਆਈ ਠੰਢਕ

ਜਲੰਧਰ, 17 ਅਪ੍ਰੈਲ (ਸ਼ਿਵ)-ਸੋਮਵਾਰ ਰਾਤ ਤੋਂ ਖ਼ਰਾਬ ਹੋਏ ਮੌਸਮ ਦਾ ਅਸਰ ਬੁੱਧਵਾਰ ਨੂੰ ਵੀ ਦੇਖਣ ਨੂੰ ਮਿਲਿਆ ਜਦੋਂ ਸਾਰਾ ਦਿਨ ਲੱਗੇ ਰਹੇ ਮੀਂਹ ਨਾਲ ਤਾਪਮਾਨ ਹੇਠਾਂ ਡਿੱਗ ਗਿਆ | ਦਿਨ ਵੇਲੇ ਰੁਕ -ਰੁਕ ਕੇ ਮੀਂਹ ਪੈਣ ਨਾਲ ਮੌਸਮ 'ਚ ਠੰਢਕ ਹੋ ਗਈ ਤੇ ਇਸ ਦਾ ਅਸਰ ...

ਪੂਰੀ ਖ਼ਬਰ »

ਸ਼ੇਰੋਵਾਲੀਆ ਵਲੋਂ ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਕੋਟਲਾ ਸੂਰਜ ਮੱਲ ਵਿਖੇ ਚੋਣ ਮੀਟਿੰਗ

ਸ਼ਾਹਕੋਟ, 17 ਅਪ੍ਰੈਲ (ਸੁਖਦੀਪ ਸਿੰਘ)-ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੇ ਹਲਕਾ ਜਲੰਧਰ ਤੋਂ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਪਿੰਡ ਕੋਟਲਾ ਸੂਰਜ ਮੱਲ ਵਿਖੇ ਕਾਂਗਰਸੀ ਆਗੂ ਗੁਰਨਾਮ ਸਿੰਘ ਦੇ ਗ੍ਰਹਿ ਵਿਖੇ ਇਕ ਭਰਵੀਂ ਮੀਟਿੰਗ ਹੋਈ, ਜਿਸ 'ਚ ਹਲਕਾ ...

ਪੂਰੀ ਖ਼ਬਰ »

ਵਿਸਾਖੀ ਅਤੇ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਜਲੰਧਰ, 17 ਅਪ੍ਰੈਲ (ਸੋਢੀ)-ਮਾਤਾ ਗੁਜਰੀ ਖ਼ਾਲਸਾ ਮਾਡਰਨ ਹਾਈ ਸਕੂਲ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਵਿਖੇ ਵਿਸਾਖੀ ਅਤੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨਾਲ ਸਬੰਧਿਤ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਵੱਖ-ਵੱਖ ਸਕੂਲ ਹਾਊਸ ਦੇ ਬੱਚਿਆਂ ਦੇ ...

ਪੂਰੀ ਖ਼ਬਰ »

ਡਾ. ਘੁੰਮਣ ਬਣੇ ਕਾਂਗਰਸ ਸੋਸ਼ਲ ਵੈੱਲਫੇਅਰ ਸੰਘ ਦੇ ਸੂਬਾ ਪ੍ਰਧਾਨ

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਸਰਗਰਮ ਕਾਂਗਰਸੀ ਆਗੂ ਡਾ. ਗੁਰਦੇਵ ਸਿੰਘ ਘੁੰਮਣ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਸੋਸ਼ਲ ਵੈਲਫੇਅਰ ਸੰਘ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ 'ਤੇ ਪਾਰਟੀ ਹਾਈਕਮਾਨ ...

ਪੂਰੀ ਖ਼ਬਰ »

ਨੂਰਮਹਿਲ ਵਿਖੇ ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਮੀਟਿੰਗ

ਨੂਰਮਹਿਲ,17 ਅਪ੍ਰੈਲ(ਗੁਰਦੀਪ ਸਿੰਘ ਲਾਲੀ)-ਲੋਕ ਸਭਾ ਚੋਣਾਂ ਹਿੱਤ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਦੀ ਦੇਖ ਰੇਖ ਹੇਠ ਨੂਰਮਹਿਲ ਵਿਖੇ ਇਕ ਨਿਜੀ ਪੈਲੇਸ 'ਚ ਮੀਟਿੰਗ ਹੋਈ ਜਿਸ ਨੂੰ ...

ਪੂਰੀ ਖ਼ਬਰ »

ਅਟਵਾਲ ਨੇ ਬਲਾਕ ਆਦਮਪੁਰ ਦੇ ਕਈ ਪਿੰਡਾਂ ਵਿਚ ਕੀਤੀਆਂ ਚੋਣ ਮੀਟਿੰਗਾਂ

ਕਰਤਾਰਪੁਰ, 17 ਅਪ੍ਰੈਲ (ਜਸਵੰਤ ਵਰਮਾ)-ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਬਲਾਕ ਕਰਤਾਰਪੁਰ ਦੇ ਪਿੰਡ ਦਿਆਲਪੁਰ, ਮੱਲ੍ਹੀਆਂ, ਕਾਲਾ ਖੇੜਾ, ਆਲਮਪੁਰ ਬੱਕਾ, ਬੂਲੇ, ...

ਪੂਰੀ ਖ਼ਬਰ »

ਚੂਹੇਕੀ ਵਿਖੇ ਬਲਵਿੰਦਰ ਕੁਮਾਰ ਦੇ ਹੱਕ 'ਚ ਮੀਟਿੰਗ

ਨੂਰਮਹਿਲ, 17 ਅਪ੍ਰੈਲ(ਗੁਰਦੀਪ ਸਿੰਘ ਲਾਲੀ)-ਨੂਰਮਹਿਲ ਦੇ ਨੇੜਲੇ ਪਿੰਡ ਚੂਹੇਕੀ 'ਚ ਬਸਪਾ ਆਗੂਆਂ ਵਲੋਂ ਲੋਕ ਸਭਾ ਚੋਣਾਂ ਹਿੱਤ ਪੀ. ਡੀ. ਏ. ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ 'ਚ ਮੀਟਿੰਗ ਕੀਤੀ ਗਈ | ਮੀਟਿੰਗ 'ਚ ਬੁਲਾਰਿਆ ਨੇ ਜਿਥੇ ਲੋਕਾਂ ਨੂੰ ਬਸਪਾ ਦੀਆਂ ਲੋਕ ...

ਪੂਰੀ ਖ਼ਬਰ »

ਅਟਵਾਲ ਤੇ ਖਹਿਰਾ ਅੱਜ ਕਰਨਗੇ ਪਿੰਡ-ਪਿੰਡ ਮੀਟਿੰਗਾਂ

ਗੁਰਾਇਆ, 17ਅਪ੍ਰੈਲ (ਬਲਵਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਫਿਲੌਰ ਹਲਕੇ ਵਿਚ 18ਅਪ੍ਰੈਲ ਨੂੰ ਮੀਟਿੰਗਾਂ ਹੋਣਗੀਆਂ, ਜਿਸ ਦੌਰਾਨ 9 ਵਜੇ ਘੁੜਕਾ,10 ਵਜੇ ਬੁੰਡਾਲਾ,11 ਵਜੇ ਬੀੜ ਬੰਸੀਆਂ,12 ...

ਪੂਰੀ ਖ਼ਬਰ »

ਨਕਲੀ ਟੈਂਡਰ ਦਸਤਾਵੇਜ਼ ਘੁਟਾਲੇ ਦੀ ਅੱਜ ਮੇਅਰ ਨੂੰ ਮਿਲੇਗੀ ਰਿਪੋਰਟ

ਸ਼ਿਵ ਸ਼ਰਮਾ ਜਲੰਧਰ, 17 ਅਪ੍ਰੈਲ- ਚਾਰ ਸਾਲ ਪਹਿਲਾਂ ਨਿਗਮ 'ਚ 55 ਲੱਖ ਦੇ ਟੈਂਡਰਾਂ ਦੇ ਨਕਲੀ ਦਸਤਾਵੇਜ਼ ਲਗਾਉਣ ਦੇ ਘੁਟਾਲੇ ਦੀ ਰਿਪੋਰਟ ਅੱਜ ਮੇਅਰ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ | ਮੇਅਰ ਜਗਦੀਸ਼ ਰਾਜਾ ਨੇ ਨਿਗਮ ਪ੍ਰਸ਼ਾਸਨ ਨੂੰ ਦੂਜੀ ਵਾਰ ਚਿੱਠੀ ਲਿਖ ਕੇ ਇਸ ...

ਪੂਰੀ ਖ਼ਬਰ »

ਤੇਜਿੰਦਰ ਸਿੰਘ ਨਿੱਝਰ ਵਲੋਂ 3 ਸਰਕਲ ਪ੍ਰਧਾਨ ਨਿਯੁਕਤ

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਵਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਪੈਂਦੇ ਤਿੰਨ ਸਰਕਲਾਂ ਦੇ ਯੂਥ ਪ੍ਰਧਾਨ ਨਿਯੁਕਤ ਕੀਤੇ ਗਏ ਹਨ | ਜਿਸ ਤਹਿਤ ਸੁਰਜੀਤ ਸਿੰਘ ਨੂੰ ਸਰਕਲ ਲੋਹੀਆਂ, ਸਰਬਜੀਤ ਸਿੰਘ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਵਲੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ

ਆਦਮਪੁਰ , 17 ਅਪ੍ਰੈਲ (ਰਮਨ ਦਵੇਸਰ )-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਦਮਪੁਰ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਜਿਸ 'ਚ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਜਲੰਧਰ ਦਿਹਾਤੀ ਪ੍ਰਧਾਨ ਸੁਖਵਿੰਦਰ ਲਾਲੀ ...

ਪੂਰੀ ਖ਼ਬਰ »

ਗੁਰਾਇਆ ਵਿਖੇ ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਮੀਟਿੰਗ

ਗੁਰਾਇਆ, 17 ਅਪ੍ਰੈਲ (ਬਲਵਿੰਦਰ ਸਿੰਘ)-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ 'ਚ ਇੱਥੇ ਪੱਕਾ ਦਰਵਾਜ਼ਾ ਵਿਖੇ ਹੋਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕਾਂਗਰਸ ਵਲੋਂ ਇਹ ...

ਪੂਰੀ ਖ਼ਬਰ »

ਸਮਾਰਟ ਸਿਟੀ ਜਲੰਧਰ ਨੂੰ ਭਿਖਾਰੀ ਮੁਕਤ ਬਣਾਉਣ ਲਈ ਚਲਾਈ ਮੁਹਿੰਮ

ਜਲੰਧਰ, 17 ਅਪ੍ਰੈਲ (ਅ.ਬ.)- ਲਾਲੀ ਇੰਫੋਸਿਸ ਸੰਸਥਾ ਜੋ ਪਿਛਲੇ 21 ਸਾਲ ਤੋਂ ਆਈ.ਟੀ ਤੇ ਮੈਨੇਜਮੈਂਟ ਦੇ ਖੇਤਰ 'ਚ ਸਿੱਖਿਆ ਪ੍ਰਧਾਨ ਕਰਦੀ ਆ ਰਹੀ ਹੈ ਤੇ ਫਿਕਰ-ਏ ਹੋਂਦ ਨਾਂਅ ਦੀ ਸੰਸਥਾ ਜੋ 2018 ਤੋਂ ਸਮੇਂ-ਸਮੇਂ 'ਤੇ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਇਨ੍ਹਾਂ ਨੇ ...

ਪੂਰੀ ਖ਼ਬਰ »

ਚੋਣ ਡਿਊਟੀ ਸਟਾਫ਼ ਲਈ 23 ਤੇ 24 ਨੂੰ ਹੋਵੇਗੀ ਰਿਹਰਸਲ

ਜਲੰਧਰ , 17 ਅਪੈ੍ਰਲ (ਚੰਦੀਪ ਭੱਲਾ)-ਲੋਕ ਸਭਾ ਚੋਣਾਂ 2019 ਨੂੰ ਸ਼ਾਂਤਮਾਈ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ, ਜਿਲ੍ਹਾ ਪ੍ਰਸ਼ਾਸਨ ਵਲੋਂ ਚੋਣ ਅਮਲੇ ਦੀ ਪੋਲਿੰਗ ਪ੍ਰਕਿਰਿਆ 'ਚ ਭੂਮਿਕਾ ਤੇ ਜ਼ਿੰਮੇਵਾਰੀ ਬਾਰੇ ਜਾਣੂ ਕਰਵਾਉਣ ਲਈ ਰਿਹਰਸਲਾਂ ਕਰਵਾਈਆਂ ...

ਪੂਰੀ ਖ਼ਬਰ »

ਪਿੰਡ ਪਤਾਰਾ ਵਿਖੇ ਡਾ: ਬੀ.ਆਰ. ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਚੁਗਿੱਟੀ/ਜੰਡੂਸਿੰਘਾ, 17 ਅਪ੍ਰੈਲ (ਨਰਿੰਦਰ ਲਾਗੂ)- ਸਮਾਜ ਅੰਦਰ ਭਿਆਨਕ ਬਿਮਾਰੀਆਂ ਦਾ ਰੂਪ ਲੈ ਚੁੱਕੀਆਂ ਜਾਤ-ਪਾਤ, ਨਸ਼ਾ, ਊਚ-ਨੀਚ, ਮੁੰਡੇ-ਕੁੜੀ 'ਚ ਫ਼ਰਕ ਤੇ ਕਈ ਹੋਰ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਭ ਵਰਗਾਂ ਦੇ ਲੋਕਾਂ ਨੂੰ ਮਿਲ ਕੇ ਹੰਭਲਾ ਮਾਰਨਾ ...

ਪੂਰੀ ਖ਼ਬਰ »

ਰਣਜੀਤ ਐਵੇਨਿਊ ਦੇ ਲੋਕਾਂ ਨੇ ਵਿਕਾਸ ਕਰਵਾਉਣ ਦੀ ਕੀਤੀ ਮੰਗ

ਜਲੰਧਰ, 17 ਅਪ੍ਰੈਲ (ਸ਼ਿਵ)- ਮਹਾਰਾਜਾ ਰਣਜੀਤ ਸਿੰਘ ਐਵਿਨਿਊ ਦੇ ਨਿਵਾਸੀਆਂ ਨੇ ਰਾਕੇਸ਼ ਬਹਿਲ ਦੀ ਅਗਵਾਈ 'ਚ ਇੰਪਰੂਵਮੈਂਟ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨੂੰ ਮਿਲ ਕੇ ਉਨਾਂ ਦੀ ਕਾਲੋਨੀ 'ਚ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਹੈ | ਲੋਕਾਂ ਦਾ ...

ਪੂਰੀ ਖ਼ਬਰ »

ਕੰਪਿਊਟਰ ਕੋਰਸ ਕਰ ਚੁੱਕੇ ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਜਲੰਧਰ, 17 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਮੁੱਫਤ ਕੰਪਿਊਟਰ ਸੈਂਟਰ ਚਲਾਇਆ ਜਾ ਰਿਹਾ ਹੈ | ਇਸ ਕੰਪਿਊਟਰ ਸੈਂਟਰ 'ਚ ਮੁੱਫਤ ਵਿਦਿਆ ਪ੍ਰਾਪਤ ਕਰ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ ਜੀ.ਐਸ.ਟੀ. ਵਿਸ਼ੇ 'ਤੇ ਵਰਕਸ਼ਾਪ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂ ਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਐਾਡ ਬਿਜ਼ਨੈੱਸ ਐਡਮਨਿਸਟੇ੍ਰਸ਼ਨ ਵਲੋਂ ਗੁਡਜ਼ ਐਾਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ...

ਪੂਰੀ ਖ਼ਬਰ »

ਮੀਂਹ ਦੇ ਬਾਵਜੂਦ ਦੂਸਰੇ ਦਿਨ ਵੀ ਕ੍ਰਿਕਟ ਪ੍ਰੇਮੀਆਂ ਨੇ ਮਾਣਿਆ ਜੀ. ਪੀ. ਐਲ. ਦਾ ਅਨੰਦ

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਕਰਵਾਈ ਜਾ ਰਹੀ 9ਵੀਂ ਜਿਮਖਾਨਾ ਕ੍ਰਿਕਟ ਪ੍ਰੀਮੀਅਰ ਲੀਗ (ਜੀ. ਪੀ. ਐਲ.) ਦੇ ਦੂਸਰੇ ਦਿਨ ਵੀ ਕ੍ਰਿਕਟ ਪ੍ਰੇਮੀਆਂ ਨੂੰ ਮੀਂਹ ਦੇ ਬਾਵਜੂਦ ਕ੍ਰਿਕਟ ਦੇ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ | ਇਸ ਮੌਕੇ ...

ਪੂਰੀ ਖ਼ਬਰ »

25 ਨੂੰ ਸੰਘਰਸ਼ ਕਰਨਗੇ ਬਿਜਲੀ ਮੁਲਾਜ਼ਮ

ਜਲੰਧਰ, 17 ਅਪ੍ਰੈਲ (ਸ਼ਿਵ)-ਬਿਜਲੀ ਕਾਮਿਆਂ ਦੀ ਪ੍ਰਮੁੱਖ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਜ਼ਰੂਰੀ ਮੀਟਿੰਗ ਅੱਜ ਸੂਬਾ ਦਫ਼ਤਰ ਜਲੰਧਰ ਵਿਖੇ ਸਾਥੀ ਪ੍ਰਵੇਸ਼ ਕੁਮਾਰ ਵਰਮਾ ਪ੍ਰਧਾਨ ਉੱਤਰੀ ਜ਼ੋਨ ਜਲੰਧਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਜਾਣਕਾਰੀ ...

ਪੂਰੀ ਖ਼ਬਰ »

ਸੀ. ਆਰ. ਪੀ. ਐਫ. ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਸੀ. ਆਰ. ਪੀ. ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੀ. ਆਰ. ਪੀ. ਐਫ. ਦੇ ਆਈ. ਜੀ. ਆਰ. ਕੇ. ਯਾਦਵ ਨੇ ਐਸੋਸੀਏਸ਼ਨ ...

ਪੂਰੀ ਖ਼ਬਰ »

ਆਰੀਆ ਸਮਾਜ ਦਾ ਸਾਲਾਨਾ ਸਮਾਗਮ 1 ਤੋਂ 5 ਮਈ ਤੱਕ

ਜਲੰਧਰ, 17 ਅਪ੍ਰੈਲ (ਸ਼ੈਲੀ)-ਆਰੀਆ ਸਮਾਜ ਆਰੀਆ ਨਗਰ ਦਾ ਸਾਲਾਨਾ ਸਮਾਗਮ 1 ਤੋਂ 5 ਮਈ ਤਕ ਆਰੀਆ ਨਗਰ ਵਿਖੇ ਮਨਾਇਆ ਜਾ ਰਿਹਾ ਹੈ¢ ਆਰੀਆ ਸਮਾਜ ਆਰੀਆ ਨਗਰ ਦੇ ਮਹਾਮੰਤਰੀ ਵੇਦ ਰਾਜ , ਪ੍ਰਧਾਨ ਸਤਪਾਲ ਨੇ ਦੱਸਿਆ ਕਿ ਸਮਾਗਮ ਦੌਰਾਨ ਆਰੀਆ ਪ੍ਰਤੀਨਿਧੀ ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵੱਲੋਂ ਐਲਾਨੇ ਐਮ.ਏ. ਇਕਨਾਮਿਕਸ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਅਮਨਦੀਪ ਕੌਰ ਨੇ ਯੂਨੀਵਰਸਿਟੀ ਚੋਂ 500 'ਚੋਂ 357 ਅੰਕ ਪ੍ਰਾਪਤ ...

ਪੂਰੀ ਖ਼ਬਰ »

ਪਿੰਡ ਚਿੱਟੀ 'ਚ ਧਾਰਮਿਕ ਸਮਾਗਮ 21 ਨੂੰ

ਮੱਲ੍ਹੀਆਂ ਕਲਾਂ, 17 ਅਪ੍ਰੈਲ (ਮਨਜੀਤ ਮਾਨ)-ਪਿੰਡ ਚਿੱਟੀ (ਜਲੰਧਰ) ਵਿਖੇ ਗੁਰਦੁਆਰਾ ਬੰਗਲਾ ਪਾਸਾ ਵਿਖੇ ਭਗਤ ਧੰਨਾ ਜੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ 21 ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਦੇ ਵਿਦਿਆਰਥੀਆਂ ਨੇ ਕੀਤੀਆਂ ਅਹਿਮ ਪ੍ਰਾਪਤੀਆਂ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਦੇ ਵਿਦਿਆਰਥੀਆਂ ਨੇ ਅਹਿਮ ਪ੍ਰਾਪਤੀਆਂ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਕਾਲਜ ਦੇ ਫਾਈਨ ਆਰਟਸ ਦੇ ਵਿਦਿਆਰਥੀ ਕੁੰਜ ਅਰੋੜਾ ਨੇ ਛੇਵੇਂ ਰਾਜ ਪੱਧਰੀ ਐਵਾਰਡ 'ਚ ਵਿਦਿਆਰਥੀ ਸ਼੍ਰੇਣੀ 'ਚ ...

ਪੂਰੀ ਖ਼ਬਰ »

ਐਚ.ਐਮ.ਵੀ. 'ਚ ਵਿਦਾਇਗੀ ਸਮਾਗਮ 'ਰੁਖ਼ਸਤ -2019' ਕਰਵਾਇਆ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਵਿਖੇ ਪਿ੍ੰਸੀਪਲ ਪ੍ਰੋ. ਡਾ. ਅਜੇ ਸਰੀਨ ਦੀ ਅਗਵਾਈ ਅਧੀਨ ਪੋਸਟ ਗੈ੍ਰਜੂਏਟ ਵਿਭਾਗਾਂ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਗਮ 'ਰੁਖ਼ਸਤ-2019' ਕਰਵਾਇਆ ਗਿਆ | ਸਮਾਗਮ ਦਾ ਆਗਾਜ਼ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ ਸਪਿ੍ੰਗ ਫਲਾਵਰ ਸ਼ੋਅ-2019 ਕਰਵਾਇਆ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂ ਵਿਦਿਆਲਾ ਕਾਲਜ, ਜਲੰਧਰ ਦੇ ਬੌਟਨੀ ਵਿਭਾਗ ਵਲੋੋਂ ਸਪਿ੍ੰਗ ਫਲਾਵਰ ਸ਼ੋਅ-2019 ਕਰਵਾਇਆ ਗਿਆ | ਵਿਦਿਆਰਥਣਾਂ ਨੂੰ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ ਸੰਬੰਧੀ ਜਾਣਕਾਰੀ ਦੇਣ ਦੇ ਮਕਸਦ ਨਾਲ ਕਰਵਾਏ ਇਸ ਸ਼ੋਅ ...

ਪੂਰੀ ਖ਼ਬਰ »

ਹਰਵਿੰਦਰ ਸਿੰਘ ਪਟਵਾਰੀ ਤੇ ਉਸ ਦਾ ਨਿੱਜੀ ਕਰਿੰਦਾ ਭੇਜੇ ਨਿਆਇਕ ਹਿਰਾਸਤ 'ਚ

ਜਲੰਧਰ, 17 ਅਪ੍ਰੈਲ (ਐੱਮ. ਐੱਸ. ਲੋਹੀਆ) - ਵਿਰਾਸਤੀ ਇੰਤਕਾਲ ਕਰਨ ਬਦਲੇ 80 ਹਜ਼ਾਰ ਰੁਪਏ ਦੀ ਮੰਗ ਕਰਨ ਅਤੇ 19 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤੇ ਮਾਲ ਹਲਕਾ, ਗੜ੍ਹਾ, ਜਲੰਧਰ ਦੇ ਪਟਵਾਰੀ ਹਰਵਿੰਦਰ ਸਿੰਘ ਤੇ ਉਸ ਦੇ ਨਿੱਜੀ ਕਰਿੰਦੇ ਡੋਨਲ ...

ਪੂਰੀ ਖ਼ਬਰ »

ਐਮ. ਆਰ. ਇੰਟਰਨੈਸ਼ਨਲ ਸਕੂਲ 'ਚ ਸਥਾਪਨਾ ਦਿਵਸ ਮਨਾਇਆ

ਆਦਮਪੁਰ , 17 ਅਪ੍ਰੈਲ (ਰਮਨ ਦਵੇਸਰ)- ਐਮ. ਆਰ. ਇੰਟਰਨੈਸ਼ਨਲ ਸਕੂਲ ਦਾ ਸਥਾਪਨਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ¢ 16 ਅਪ੍ਰੈਲ 2001 'ਚ 66 ਵਿਦਿਆਰਥੀਆਂ ਤੇ 6 ਅਧਿਆਪਕਾਂ ਦੇ ਸਹਿਯੋਗ ਨਾਲ ਇਹ ਸਕੂਲ ਆਪਣੀ ਮੰਜਲ ਵੱਲ ਤੁਰਿਆ ਸੀ ਅੱਜ 2019 ਨੰੂ ਆਪਣੀ ਸਫਲਤਾ ਦੀਆਾ ਉਚਾਈਆਂ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਜਲੰਧਰ, 17 ਅਪ੍ਰੈਲ (ਸ਼ਿਵ)- ਜਲੰਧਰ ਮਾਡਲ ਟਾਊਨ ਸੁਸਾਇਟੀ ਵਲੋਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | 12 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਮਨਮੀਤ ਸਿੰਘ ਸੇਠੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਲੰਬੇ ਸਮੇਂ ਤੋਂ ਰਾਸ਼ਨ ਵੰਡ ਕੇ ਆਪਣਾ ਬਣਦਾ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਦੀਆਂ ਵਿਦਿਆਰਥਣਾਂ ਨੂੰ ਦਿੱਤੀ ਵਿਦਾਇਗੀ ਪਾਰਟੀ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ, ਜਲੰਧਰ ਵਿਖੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਵੱਖ ਵੱਖ ਕੋਰਸਾਂ ਦੇ ਅੰਤਿਮ ਇਮਤਿਹਾਨ ਦੇਣ ਜਾ ਰਹੇ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਪਾਰਟੀ ...

ਪੂਰੀ ਖ਼ਬਰ »

ਜਥੇ: ਸਤਨਾਮ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਮੀਤ ਪ੍ਰਧਾਨ ਨਿਯੁਕਤ

ਲਾਂਬੜਾ, 17 ਅਪ੍ਰੈਲ (ਕੁਲਜੀਤ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਪਾਰਟੀ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਜਥੇਦਾਰ ਸਤਨਾਮ ਸਿੰਘ ਹਮੀਰੀ ਖੇੜਾ ਨੂੰ ਸੀਨੀਅਰ ਮੀਤ ਪ੍ਰਧਾਨ ਜਲੰਧਰ ਦਿਹਾਤੀ ਅਤੇ ਜਥੇ: ਸੁਖਦੇਵ ਸਿੰਘ ਫਤਹਿਪੁਰ ਨੂੰ ਸਲਾਹਕਾਰ ...

ਪੂਰੀ ਖ਼ਬਰ »

ਐੱਸ. ਡੀ. ਕਾਲਜ 'ਚ 45ਵੀਂ ਵਿਦਾਇਗੀ ਪਾਰਟੀ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਪ੍ਰੇਮ ਚੰਦ ਮਾਰਕੰਡਾ ਐੱਸ. ਡੀ. ਕਾਲਜ ਫ਼ਾਰ ਵੂਮੈਨ, ਜਲੰਧਰ 'ਚ 45ਵੀਂ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ¢ ਜਿਸ 'ਚ ਬੀ. ਏ, ਬੀ. ਐੱਸ. ਸੀ. ਨਾਨ ਮੈਡੀਕਲ, ਕੰਪਿਊਟਰ ਸਾਇੰਸ, ਇਕਨਾਮਿਕਸ, ਐਫ. ਡੀ. ਬੀ. ਸੀ. ਏ. ਬੀ. ਕਾਮ ਸਮੈਸਟਰ ...

ਪੂਰੀ ਖ਼ਬਰ »

ਕਸੇਲ ਪਰਿਵਾਰ ਦਾ ਦੁੱਖ ਸਾਡਾ ਨਿੱਜੀ ਦੁੱਖ ਹੈ-ਪਿ੍ੰ. ਸਮਰਾ

ਜਲੰਧਰ, 17 ਅਪ੍ਰੈਲ (ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਵਿਭਾਗ ਦੇ ਬਾਨੀ ਮੁਖੀ ਤੇ ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨ ਅਤੇ ਬਹੁਪੱਖੀ ਲੇਖਕ ਪ੍ਰੋ. ਕਿਰਪਾਲ ਸਿੰਘ ਕਸੇਲ ਦੇ ਸਦੀਵੀ ਵਿਛੋੜੇ ਸਬੰਧੀ ਸ਼ੋਕ-ਸਭਾ ਬੁਲਾਈ ਗਈ | ਇਸ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਨੇ ਸੌਾਪਿਆ ਮੰਗ ਪੱਤਰ

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੇ ਐਸ. ਆਈ. ਟੀ. ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਦੇ ਵਿਰੋਧ 'ਚ ਅੱਜ ਇਕ ਮੰਗ ...

ਪੂਰੀ ਖ਼ਬਰ »

ਡਿਪਸ ਸਕੂਲ ਵਿਖੇ ਵਿਦਿਆਰਥੀ ਨੂੰ ਫਸਟ ਏਡ ਬਾਕਸ ਬਣਾਉਣ ਦੀ ਸਿਖਲਾਈ ਦਿੱਤੀ

ਭੋਗਪੁਰ, 17 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)- ਡਿਪਸ ਸਕੂਲ ਭੋਗਪੁਰ ਵਿਖੇ ਪਿ੍ੰਸੀਪਲ ਰਮਿੰਦਰ ਕੌਰ ਦੀ ਅਗਵਾਈ ਹੇਠ ਪਹਿਲੀਂ ਤੋਂ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਜ਼ਖਮੀ ਹਾਲਤ ਵਿਚ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਮੌਕੇ ਵਰਤੋਂ ਵਿੱਚ ਆਉਣ ਵਾਲੀ ਫਸਟ ...

ਪੂਰੀ ਖ਼ਬਰ »

ਪ੍ਰਵਾਸੀ ਲੇਖਕ ਪਿ੍ੰ: ਪਾਖਰ ਸਿੰਘ ਡਰੋਲੀ ਦੀ ਪੁਸਤਕ ਰਿਲੀਜ਼

ਜਲੰਧਰ, 17 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਸਥਾਨਕ 'ਪੰਜਾਬੀ ਪ੍ਰਚਾਰ ਕੇਂਦਰ' (ਰਜਿ:) ਵਲੋਂ ਐੱਲ.ਆਰ. ਦੁਆਬਾ ਸੀ.ਸੈ. ਸਕੂਲ ਜਲੰਧਰ ਵਿਖੇ ਇਕ ਸਾਹਿਤਕ ਬੈਠਕ ਅਤੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ | ਇਸ ਵਿਚ ਉੱਘੇ ਪਰਵਾਸੀ ਲੇਖਕ ਪਿੰ੍ਰ: ਪਾਖਰ ਸਿੰਘ ਡਰੋਲੀ ਦੀ ...

ਪੂਰੀ ਖ਼ਬਰ »

ਵਾਲਮੀਕਿ ਭਾਈਚਾਰੇ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ

ਜਲੰਧਰ, 17 ਅਪ੍ਰੈਲ (ਮੇਜਰ ਸਿੰਘ)-ਪੰਜਾਬ ਵਾਲਮੀਕਿ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਦਾ ਵਫ਼ਦ ਸ੍ਰੀ ਰਾਜ ਕੁਮਾਰ ਵੇਰਕਾ ਦੀ ਅਗਵਾਈ ਵਿਚ ਮੁੱਖ ਮੰਤਰੀ ਨੂੰ ਮਿਲਿਆ ਤੇ ਭਾਈਚਾਰੇ ਦੇ ਮਸਲਿਆਂ ਬਾਰੇ ਗੱਲਬਾਤ ਕੀਤੀ | ਉਨ੍ਹਾਂ ਮੁੱਖ ਮੰਤਰੀ ਨੂੰ ਭਰੋਸਾ ...

ਪੂਰੀ ਖ਼ਬਰ »

255 ਗ੍ਰਾਮ ਹੈਰੋਇਨ, ਆਈ-20 ਕਾਰ ਤੇ 78 ਹਜ਼ਾਰ ਦੀ ਨਕਦੀ ਸਮੇਤ 1 ਕਾਬੂ

ਜਲੰਧਰ, 17 ਅਪ੍ਰੈਲ (ਐੱਮ. ਐੱਸ. ਲੋਹੀਆ)-ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐਫ਼.) ਦੀ ਟੀਮ ਨੇ ਨਸ਼ਾ ਤੱਸਕਰੀ ਵਿਰੁੱਧ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਬਿਨਾਂ ਨੰਬਰੀ ਆਈ-20 ਕਾਰ, 255 ਗ੍ਰਾਮ ਹੈਰੋਇਨ ਤੇ ਨਸ਼ੇ ਵੇਚ ਕੇ ਕਮਾਈ 78 ਹਜ਼ਾਰ ਰੁਪਏ ...

ਪੂਰੀ ਖ਼ਬਰ »

ਐਕਟਿਵਾ ਅਤੇ ਮੋਬਾਈਲ ਸਮੇਤ ਲੁਟੇਰਾ ਕਾਬੂ

ਢਿਲਵਾਂ, 17 ਅਪ੍ਰੈਲ (ਸੁਖੀਜਾ, ਪਲਵਿੰਦਰ, ਪ੍ਰਵੀਨ) –ਥਾਣਾ ਢਿਲਵਾਂ ਦੀ ਪੁਲਿਸ ਨੇ ਮਾਰਚ ਮਹੀਨੇ ਵਿਚ ਹੋਈ ਮੋਬਾਈਲ ਦੀ ਲੁੱਟ-ਖੋਹ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਜੋਗਿੰਦਰ ਕੁਮਾਰ, ਏ.ਐਸ. ਆਈ. ਪਰਮਜੀਤ ਸਿੰਘ, ਮੁੱਖ ...

ਪੂਰੀ ਖ਼ਬਰ »

ਮਾਮਲਾ ਗ੍ਰਾਮ ਪੰਚਾਇਤ ਦਾ ਚਾਲੂ ਰਿਕਾਰਡ ਨਾ ਦਿੱਤੇ ਜਾਣ ਦਾ ਕਾਂਗਰਸ ਦੇ ਦਬਾਅ ਹੇਠ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਖ਼ੱਜਲ ਕਰ ਰਹੇ ਹਨ- ਗ੍ਰਾਮ ਪੰਚਾਇਤ ਲੜੋਆ

ਭੋਗਪੁਰ, 17 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)- ਭੋਗਪੁਰ ਦੇ ਪਿੰਡ ਲੜੋਆ ਦੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭੋਗਪੁਰ ਰਾਮ ਲੁਭਾਇਆ ਉਪਰ ਕਾਂਗਰਸ ਪਾਰਟੀ ਦੇ ਦਬਾਅ ਹੇਠ ਆ ਕੇ ਪਿਛਲੇ 3 ਮਹੀਨਿਆਂ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਮਿਸ਼ਨ ਨਾਲ ਨੌਜਵਾਨਾਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਕੀਤਾ ਲਾਇਬ੍ਰੇਰੀ ਦਾ ਉਦਘਾਟਨ

ਫਗਵਾੜਾ, 17 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਡਾ. ਬੀ.ਆਰ. ਅੰਬੇਡਕਰ ਸਪੋਰਟਸ ਐਾਡ ਵੈੱਲਫੇਅਰ ਸੁਸਾਇਟੀ ਰਜਿ. ਪਿੰਡ ਗੰਢਵਾ ਵਲੋਂ ਪਿੰਡ ਵਿਖੇ ਨੌਜਵਾਨਾਂ ਨੂੰ ਬਾਬਾ ਸਾਹਿਬ ਦੇ ਜੀਵਨ, ਸੰਘਰਸ਼ ਅਤੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਜਾਣੂ ਕਰਵਾਉਣ ਦੇ ਮਕਸਦ ਨਾਲ ...

ਪੂਰੀ ਖ਼ਬਰ »

ਗੁਰਮੇਜ ਸਿੰਘ ਦੂਲੇ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਫਿਲੌਰ, 17 ਅਪ੍ਰੈਲ ( ਸੁਰਜੀਤ ਸਿੰਘ ਬਰਨਾਲਾ )-ਨਜ਼ਦੀਕੀ ਪਿੰਡ ਸੰਗਤਪੁਰ ਦੇ ਬਲਾਕ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੂਲੇ ਦੇ ਪਿਤਾ ਗੁਰਮੇਜ ਸਿੰਘ ਜੋ ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ...

ਪੂਰੀ ਖ਼ਬਰ »

ਸਵੀਪ ਮੁਹਿੰਮ ਤਹਿਤ ਸੈਮੀਨਾਰ ਲਗਾਇਆ

ਆਦਮਪੁਰ , 17 ਅਪ੍ਰੈਲ (ਰਮਨ ਦਵੇਸਰ )- ਸਵੀਪ ਮੁਹਿੰਮ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਹਲਕਾ ਆਦਮਪੁਰ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ¢ਜਿਸ 'ਚ ਵਿਸ਼ੇਸ ਤੌਰ 'ਤੇ ਬੀ. ਡੀ .ਪੀ .ਓ .ਮੈਡਮ ਕੁਲਦੀਪ ਕੌਰ , ਨੋਡਲ ਅਫਸਰ ਸੁਖਵਿੰਦਰ ਕੁਮਾਰ , ...

ਪੂਰੀ ਖ਼ਬਰ »

Êਚੈਰੀਟੇਬਲ ਟਰੱਸਟ ਵੱਲੋਂ ਪੰਡਿਤ ਸ਼ਰਧਾ ਰਾਮ ਫਿਲੌਰ ਦੀ ਮੂਰਤੀ ਸਥਾਪਤ

ਫਿਲੌਰ, 17 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ)-ਓਮ ਜੈ ਜਗਦੀਸ਼ ਹਰੇ ਆਰਤੀ ਦੇ ਰਚਾਇਤਾ ਪੰਡਿਤ ਸ਼ਰਧਾ ਰਾਮ ਫਿਲੌਰ ਦੀ ਮੂਰਤੀ ਬੀਤੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਵਲੋਂ ਖੰਡਿਤ ਕਰ ਦਿੱਤੀ ਗਈ ਸੀ | ਜਿਸ 'ਤੇ ਪੰਡਿਤ ਸ਼ਰਧਾ ਰਾਮ ਫਿਲੌਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ...

ਪੂਰੀ ਖ਼ਬਰ »

ਕੇ.ਪੀ.ਐੱਸ. ਬਾਲ ਭਾਰਤੀ ਸੀਨੀ: ਸੈਕੰਡਰੀ ਸਕੂਲ ਚੂਹੜ 'ਚ ਮਨਾਇਆ ਵਿਸਾਖੀ ਦਾ ਤਿਉਹਾਰ

ਮੱਲ੍ਹੀਆਂ ਕਲਾਂ, 17 ਅਪ੍ਰੈਲ (ਮਨਜੀਤ ਮਾਨ)-ਕੇ.ਪੀ.ਐੱਸ. ਬਾਲ ਭਾਰਤੀ ਸੀਨੀ: ਸੈਕੰਡਰੀ ਸਕੂਲ ਚੂਹੜ 'ਚ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਪ੍ਰੇਮ ਲਤਾ ਸਾਹੀ ਅਤੇ ਪਿ੍ੰਸੀਪਲ ਸ੍ਰੀਮਤੀ ਪ੍ਰਵੀਨ ਛਾਬੜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ...

ਪੂਰੀ ਖ਼ਬਰ »

ਬੇਮੌਸਮੇ ਮੀਂਹ ਤੇ ਤੇਜ਼ ਹਵਾਵਾਂ ਨਾਲ ਫ਼ਸਲ ਦਾ ਭਾਰੀ ਨੁਕਸਾਨ

ਕਿਸ਼ਨਗੜ੍ਹ, 17 ਅਪ੍ਰੈਲ (ਹਰਬੰਸ ਸਿੰਘ ਹੋਠੀ)-ਕਰੀਬ ਪਿਛਲੇ ਦੋ-ਤਿੰਨ ਦਿਨਾਂ ਤੋਂ ਮੌਸਮ ਦੀ ਗੜਬੜੀ ਕਾਰਨ ਹੋਈ ਬੇਮੌਸਮੀ ਭਾਰੀ ਬਾਰਿਸ਼ ਤੇ ਚੱਲੀਆਂ ਤੇਜ਼ ਹਵਾਵਾਂ ਨੇ ਜਿੱਥੇ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ ਤੇ ਲੋਕਾਂ ਨੂੰ ਸਵੇਰੇ-ਸ਼ਾਮ ਫਿਰ ਗਰਮ ਕੱਪੜੇ ...

ਪੂਰੀ ਖ਼ਬਰ »

ਸ਼ਿਵਾ ਪਬਲਿਕ ਸਕੂਲ ਵਿਚ ਵਰਕਸ਼ਾਪ

ਨੂਰਮਹਿਲ, 17 ਅਪ੍ਰੈਲ (ਜਸਵਿੰਦਰ ਸਿੰਘ ਲਾਂਬਾ)-ਸ਼ਿਵਾ ਪਬਲਿਕ ਸਕੂਲ, ਨੂਰਮਹਿਲ ਵਿਚ ਨਗਰ ਨਿਗਮ ਨਕੋਦਰ ਵਲੋਂ ਫਾਇਰ ਬਿ੍ਗੇਡ ਕਰਮਚਾਰੀਆਂ ਵਲੋਂ ਇਕ ਵਕਰਸ਼ਾਪ ਲਗਵਾਈ ਗਈ | ਜਿਸ ਵਿਚ ਅੱਠਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਰਕਸ਼ਾਪ ਵਿਚ ...

ਪੂਰੀ ਖ਼ਬਰ »

ਕਵੀ ਪੂਰਨ ਸਿੰਘ ਸ਼ਾਹਕੋਟ ਦੀ ਕਾਵਿ ਪੁਸਤਕ 'ਕਤਰਾ-ਕਤਰਾ ਨੀਰ' ਲੋਕ ਅਰਪਣ

ਸ਼ਾਹਕੋਟ, 17 ਅਪ੍ਰੈਲ (ਬਾਂਸਲ)-ਸੋਸ਼ਲ ਇੰਪਾਵਰਮੈਂਟ ਐਾਡ ਵੈੱਲਫੇਅਰ ਅਲਾਇੰਸ (ਸੇਵਾ) ਪੰਜਾਬ ਅਤੇ ਦੋਆਬਾ ਪੰਜਾਬੀ ਸੱਥ ਸ਼ਾਹਕੋਟ ਵਲੋਂ ਸਥਾਨਕ ਸੁਖਦੇਵ ਮੈਮੋਰੀਅਲ ਪਬਲਿਕ ਲਾਈਬ੍ਰੇਰੀ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉੱਘੇ ਕਿਸਾਨ ਆਗੂ ਅਤੇ ਕਵੀ ...

ਪੂਰੀ ਖ਼ਬਰ »

ਲੋਹੀਆਂ 'ਚ ਨਾਲੀਆਂ ਦੀ ਸਫਾਈ ਦਾ ਮੰਦਾ ਹਾਲ

ਲੋਹੀਆਂ ਖਾਸ, 17 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕਹਿਣ ਨੂੰ ਤਾਂ ਲੋਹੀਆਂ ਸ਼ਹਿਰ ਹੈ ਅਤੇ ਇਥੇ ਨਗਰ ਪੰਚਾਇਤ ਹੋਂਦ 'ਚ ਆਈ ਨੂੰ 20- 22 ਸਾਲ ਹੋ ਚੁੱਕੇ ਹਨ ਪਰ ਸਫਾਈ ਲਈ ਲੱਖਾਂ ਰੁਪਏ ਦੇ ਦਿੱਤੇ ਜਾਂਦੇ ਠੇਕੇ ਵੀ ਵਿਅਰਥ ਜਾਪਦੇ ਹਨ | ਸ਼ਹਿਰ ਦੀਆਂ ਕੂੜੇ ਤੇ ਗੰਦ ਨਾਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX