ਤਾਜਾ ਖ਼ਬਰਾਂ


ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਕਰ ਰਿਹਾ ਟਾਲ-ਮਟੋਲ
. . .  53 minutes ago
ਮਲੌਦ, 22 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਿੱਖਿਆ ਵਿਭਾਗ ਦੁਆਰਾ 2011 ਵਿਚ ਸ਼ੁਰੂ ਕੀਤੇ ਅਧਿਆਪਕ ਰਾਜ ਯੋਗਤਾ ਟੈਸਟ-2 ਵਿਚ ਬੈਠਣ ਵਾਲੇ ਬੇਰੁਜ਼ਗਾਰਾਂ ਵਲੋਂ ਕੁਝ ਪ੍ਰਸ਼ਨਾਂ ਸਬੰਧੀ ਪੰਜਾਬ ਹਰਿਆਣਾ ...
ਕੱਲ੍ਹ ਗੁਰਦਾਸਪੁਰ ਪਹੁੰਚਣਗੇ ਸੰਨੀ ਦਿਓਲ
. . .  about 1 hour ago
ਰਾਜਾਸਾਂਸੀ, 22 ਮਈ (ਹੇਰ,ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ, ਜੋ ਕਿ ਪੰਜਾਬ ਦੇ ਸੱਤਵੇਂ ਅਤੇ ਅਖੀਰੀ ਪੜਾਅ ਤਹਿਤ ਆਪਣਾ ਚੋਣ ਪ੍ਰਚਾਰ ਕਰਨ ਅਤੇ ਵੱਖ-ਵੱਖ ਥਾਵਾਂ 'ਤੇ ਵੋਟਾਂ ਪੋਲ ਕਰਵਾਉਣ ਦਾ ...
ਸੜਕ ਹਾਦਸੇ 'ਚ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀ ਦੀ ਮੌਤ
. . .  about 2 hours ago
ਪਠਾਨਕੋਟ, 22 ਮਈ (ਸੰਧੂ)- ਪਠਾਨਕੋਟ-ਜਲੰਧਰ ਕੌਮੀ ਸ਼ਾਹ ਮਾਰਗ ਤੇ ਸਥਿਤ ਪਿੰਡ ਤਲਵਾੜਾ ਜੱਟਾ ਦੇ ਨੇੜੇ ਤੇਜ ਰਫ਼ਤਾਰ ਟਰੱਕ ਦੀ ਚਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਤੌਰ 'ਤੇ ਜ਼ਖਮੀ ਹੋ ....
ਵੜਿੰਗ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਸਬੰਧੀ ਵੀਡੀਓ ਵਾਇਰਲ ਕਰਨ 'ਤੇ ਸ਼ਨੀ ਢਿੱਲੋਂ ਖਿਲਾਫ਼ ਪਰਚਾ ਦਰਜ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਗਿੱਦੜਬਾਹਾ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਛੋਟੇ ਭਰਾ ਅਤੇ ਅਕਾਲੀ ਆਗੂ ਸੰਦੀਪ ਸਿੰਘ ਸ਼ਨੀ ਢਿੱਲੋਂ ਵੱਲੋਂ ਪਿਛਲੇ ਦਿਨੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ....
ਪਿੰਡ ਸ਼ਹੂਰਾ ਵਿਖੇ 72 ਫ਼ੀਸਦੀ ਹੋਈ ਵੋਟਿੰਗ
. . .  about 3 hours ago
ਬੱਚੀ ਵਿੰਡ, 22 ਮਈ (ਬਲਦੇਵ ਸਿੰਘ ਕੰਬੋ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਸ਼ਹੂਰਾ ਵਿਖੇ ਬੂਥ ਨੰਬਰ 123 ਦੀ ਚੋਣ ਰੱਦ ਹੋ ਗਈ ਸੀ ਅੱਜ ਮੁੜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ। ਇਸ ਸਬੰਧੀ ਜਾਣਕਾਰੀ ...
ਰਾਫੇਲ ਡੀਲ: ਫਰਾਂਸ 'ਚ ਭਾਰਤੀ ਟੀਮ ਦੇ ਠਿਕਾਣਿਆਂ 'ਤੇ ਘੁਸਪੈਠ ਦੀ ਕੋਸ਼ਿਸ਼
. . .  about 3 hours ago
ਨਵੀਂ ਦਿੱਲੀ, 22 ਮਈ- ਲੋਕ ਸਭਾ ਚੋਣਾਂ ਦੇ ਦੌਰਾਨ ਹੀ ਰਾਫੇਲ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਫਰਾਂਸ 'ਚ ਕੁੱਝ ਅਣਪਛਾਤੇ ਤੱਤਾਂ ਵੱਲੋਂ ਭਾਰਤੀ ਰਾਫੇਲ ਪ੍ਰਾਜੈਕਟ ਟੀਮ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ....
ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਗ੍ਰਹਿ ਮੰਤਰਾਲਾ ਵੱਲੋਂ ਅਲਰਟ- ਦੰਗੇ ਭੜਕਣ ਦਾ ਡਰ
. . .  about 3 hours ago
ਨਵੀਂ ਦਿੱਲੀ, 22 ਮਈ - ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਡੀ.ਜੀ.ਪੀ. ਨੂੰ ਅਲਰਟ ਕੀਤਾ ਹੈ ਕਿ 23 ਮਈ ਨੂੰ ਗਿਣਤੀ ਵਾਲੇ ਦਿਨ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਦੰਗੇ ਭੜਕ ਸਕਦੇ ਹਨ। ਗ੍ਰਹਿ ਮੰਤਰਾਲਾ ਨੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਕਾਨੂੰਨ...
ਧਰਮਿੰਦਰ ਨੇ ਸੁਨੀਲ ਜਾਖੜ ਦੇ ਨਾਲ ਪੁਰਾਣੇ ਰਿਸ਼ਤੇ ਬਰਕਰਾਰ ਰੱਖਣ ਲਈ ਟਵੀਟ ਰਾਹੀਂ ਭੇਜਿਆ ਪਿਆਰ ਭਰਿਆ ਸੰਦੇਸ਼
. . .  about 4 hours ago
ਪਠਾਨਕੋਟ, 22 ਮਈ (ਸੰਧੂ) - ਸੂਬੇ ਦੀ ਸਭ ਤੋਂ ਜ਼ਿਆਦਾ ਹਾਟ ਸੀਟ ਮੰਨੀ ਜਾ ਰਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ 'ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸਿਨੇ ਸਟਾਰ ਸੰਨੀ ਦਿਓਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਰਮਿਆਨ...
ਭਿਆਨਕ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਦਰਦਨਾਕ ਮੌਤ
. . .  about 4 hours ago
ਰੁੜਕੀ ਕਲਾਂ 22 ਮਈ (ਜਤਿੰਦਰ ਮੰਨਵੀ) - ਆਏ ਦਿਨ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਜਿਸ ਕਰ ਕੇ ਇਨਸਾਨੀ ਜਾਨਾਂ ਤੇਜ਼ੀ ਨਾਲ ਜਾ ਰਹੀਆਂ ਹਨ ਭਾਵੇਂ ਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਰ...
ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਕਤਲ
. . .  about 4 hours ago
ਫ਼ਾਜ਼ਿਲਕਾ, 22 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਪਿੰਡ ਖੁਈ ਖੇੜਾ ਵਿਚ ਪਤਨੀ ਨਾਲ ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਨੌਜਵਾਨ ਵੱਲੋਂ ਪਤੀ ਦਾ ਕਤਲ ਕਰ ਦਿੱਤੇ ਜਾਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਵਾਸੀ ਪਿੰਡ ਖੁਈ ਖੇੜਾ ਦਾ...
ਇੰਡੋਨੇਸ਼ੀਆ 'ਚ ਚੋਣ ਨਤੀਜਿਆਂ ਤੋਂ ਬਾਅਦ ਹੋਈ ਝੜਪ 'ਚ 6 ਮੌਤਾਂ, 200 ਜ਼ਖਮੀ
. . .  about 4 hours ago
ਜਕਾਰਤਾ, 22 ਮਈ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਰਾਸ਼ਟਰਪਤੀ ਚੋਣ ਨਤੀਜਿਆਂ ਕਿ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 200 ਲੋਕ ਜ਼ਖਮੀ ਹੋਏ ਹਨ। ਇੰਡੋਨੇਸ਼ੀਆ ਡੈਮੋਕ੍ਰੇਟਿਕ ਪਾਰਟੀ ਆਫ਼ ਸਟ੍ਰਗਲ ਦੇ ਮੈਂਬਰ ਜੋਕੋ ....
ਅਰੁਣਾਚਲ ਪ੍ਰਦੇਸ਼ ਵਿਚ ਵੱਡੇ ਪੱਧਰ 'ਤੇ ਫ਼ੌਜੀ ਛਾਪੇਮਾਰੀ- ਕਿਰੇਨ ਰਿਜੀਜੂ
. . .  about 4 hours ago
ਨਵੀਂ ਦਿੱਲੀ, 22 ਮਈ - ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਅੱਜ ਬੁੱਧਵਾਰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਅੱਤਵਾਦੀਆਂ ਖਿਲਾਫ ਵੱਡੇ ਪੱਧਰ 'ਤੇ ਫੌਜ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਸਮੂਹ ਵਿਦਰੋਹੀ ਕਾਰਵਾਈਆਂ ਵਿਚ ਸ਼ਾਮਲ ਹੋਣ ਤੇ ਅੱਤਵਾਦੀਆਂ...
ਇਕ ਕੁਇੰਟਲ ਚੂਰਾ ਪੋਸਤ ਤੇ ਅਫ਼ੀਮ ਸਮੇਤ ਦੋ ਕਾਬੂ
. . .  about 5 hours ago
ਜਲੰਧਰ, 22 ਮਈ - ਥਾਣਾ ਮਕਸੂਦਾਂ ਦੀ ਪੁਲਿਸ ਨੇ ਅਮਾਨਤਪੁਰ ਨੇੜੇ ਕੀਤੀ ਗਈ ਨਾਕੇਬੰਦੀ ਦੌਰਾਨ 2 ਕਿੱਲੋ 550 ਗਰਾਮ ਅਫ਼ੀਮ ਤੇ ਇਕ ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ...
ਰਾਫੇਲ ਸੌਦਾ: ਪ੍ਰਸ਼ਾਂਤ ਭੂਸ਼ਨ ਅਤੇ ਹੋਰ ਪਟੀਸ਼ਨਰਾਂ ਨੇ ਸੁਪਰੀਮ ਕੋਰਟ 'ਚ ਰੱਖਿਆ ਆਪਣਾ ਪੱਖ
. . .  about 5 hours ago
ਨਵੀਂ ਦਿੱਲੀ, 22 ਮਈ- ਰਾਫੇਲ ਸੌਦੇ ਦੀ ਮੁੜ ਵਿਚਾਰ ਪਟੀਸ਼ਨ 'ਚ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਹੈ। ਅਦਾਲਤ ਦੀ ਬੈਂਚ ਦੇ ਸਾਹਮਣੇ ਅੱਜ ਪਟੀਸ਼ਨਰ ਪ੍ਰਸ਼ਾਂਤ ਭੂਸ਼ਨ ਅਤੇ ਹੋਰ ਨੇ ਲਿਖਤੀ ਰੂਪ 'ਚ ਆਪਣਾ ਪੱਖ ਰੱਖਿਆ ਹੈ। ਇਸ ਤੋਂ ਪਹਿਲਾਂ ਅਦਾਲਤ....
ਕੁਲਗਾਮ ਮੁੱਠਭੇੜ 'ਚ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ- ਡੀ.ਜੀ.ਆਈ
. . .  about 5 hours ago
ਸ੍ਰੀਨਗਰ, 22 ਮਈ- ਦੱਖਣੀ ਕਸ਼ਮੀਰ ਦੇ ਡੀ.ਜੀ.ਆਈ. ਅਤੁੱਲ ਕੁਮਾਰ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਗਾਮ ਮੁੱਠਭੇੜ 'ਚ 2 ਅੱਤਵਾਦੀ ਢੇਰ ਹੋਏ ਹਨ ਜਿਨ੍ਹਾਂ ਦੀ ਪਹਿਚਾਣ ਸ਼ੋਪੀਆ ਵਾਸੀ ਜ਼ਾਹਿਦ ਮਾਂਟੂ ਅਤੇ ਕੁਲਗਾਮ ਦੇ ਇਰਫਾਨ ਅਹਿਮਦ ਦੇ ਰੂਪ 'ਚ ....
ਕੋਹਲੀ ਇਕੱਲੇ ਵਿਸ਼ਵ ਕੱਪ ਨਹੀਂ ਜਿਤਵਾ ਸਕਦੇ - ਤੇਂਦੁਲਕਰ
. . .  about 5 hours ago
ਸੁਪਰੀਮ ਕੋਰਟ ਨੇ ਭਾਜਪਾ ਉਮੀਦਵਾਰ ਦੀ ਗ੍ਰਿਫ਼ਤਾਰੀ 'ਤੇ 28 ਮਈ ਤੱਕ ਲਗਾਈ ਰੋਕ
. . .  about 6 hours ago
ਔਜਲਾ ਨੇ ਪੋਲਿੰਗ ਬੂਥ ਦਾ ਲਿਆ ਜਾਇਜ਼ਾ
. . .  about 6 hours ago
ਕੰਟਰੋਲ ਰੇਖਾ ਨੇੜੇ ਕੋਈ ਆਈ.ਈ.ਡੀ. ਧਮਾਕਾ ਨਹੀਂ ਹੋਇਆ - ਫੌਜ
. . .  about 6 hours ago
ਅਫ਼ਗ਼ਾਨਿਸਤਾਨ 'ਚ 16 ਅੱਤਵਾਦੀ ਹਵਾਈ ਹਮਲੇ 'ਚ ਢੇਰ
. . .  about 7 hours ago
ਡਰਨ ਦੀ ਲੋੜ ਨਹੀਂ, ਚੁਕੰਨੇ ਰਹੋ, ਮਿਹਨਤ ਬੇਕਾਰ ਨਹੀਂ ਜਾਵੇਗੀ - ਰਾਹੁਲ ਗਾਂਧੀ ਨੇ ਵਰਕਰਾਂ ਨੂੰ ਕਿਹਾ
. . .  about 7 hours ago
ਵਿਰੋਧੀ ਧਿਰ ਵੱਲੋਂ ਕੀਤੀ ਗਈ ਵੀ.ਵੀ.ਪੈਟ ਮਿਲਾਣ ਦੀ ਮੰਗ ਚੋਣ ਕਮਿਸ਼ਨ ਵੱਲੋਂ ਖ਼ਾਰਜ
. . .  about 7 hours ago
ਬੀਬੀ ਲਖਵਿੰਦਰ ਕੌਰ ਗਰਚਾ ਮੁੜ ਕਾਂਗਰਸ ਵਿਚ ਸ਼ਾਮਲ
. . .  about 8 hours ago
ਧਮਾਕਾ ਹੋਣ ਕਾਰਨ ਇਕ ਜਵਾਨ ਸ਼ਹੀਦ ਤੇ 7 ਹੋਰ ਜ਼ਖਮੀ
. . .  about 8 hours ago
ਧਰਨੇ ਵਿਚ ਸ਼ਾਮਲ ਹੋਏ ਸੁਖਪਾਲ ਖਹਿਰਾ, ਬੀਬੀ ਖਾਲੜਾ ਸਮੇਤ ਵੱਖ ਵੱਖ ਆਗੂ
. . .  1 minute ago
ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਰੱਖਿਆ ਠੱਪ
. . .  about 9 hours ago
ਕਾਂਗਰਸੀ ਆਗੂ ਨੇ ਸੁਪਰੀਮ ਕੋਰਟ 'ਤੇ ਦਿੱਤਾ ਵਿਵਾਦਗ੍ਰਸਤ ਬਿਆਨ
. . .  about 9 hours ago
ਭਿਆਨਕ ਸੜਕ ਹਾਦਸੇ 'ਚ 5 ਜੀਆਂ ਦੀ ਮੌਤ
. . .  about 9 hours ago
ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2019 ਵਿਚ ਹਿੱਸਾ ਲੈਣ ਲਈ ਹੋਈ ਰਵਾਨਾ
. . .  about 10 hours ago
ਟਿਕ ਟਾਕ 'ਤੇ 5 ਲੱਖ ਪ੍ਰਸੰਸਕਾਂ ਵਾਲੇ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ
. . .  about 10 hours ago
ਮੇਰਠ ਵਿਚ ਐਸ.ਪੀ. ਬਸਪਾ ਵਰਕਰ ਸਟਰਾਂਗ ਰੂਮ ਦੀ ਦੂਰਬੀਨਾਂ ਤੇ ਕੈਮਰਿਆਂ ਨਾਲ ਕਰ ਰਹੇ ਹਨ ਨਿਗਰਾਨੀ
. . .  about 10 hours ago
ਬੱਚੀ ਵਿੰਡ ਦੇ ਪਿੰਡ ਸ਼ਹੂਰਾ ਵਿਖੇ ਹੁਣ ਤੱਕ 25 ਫੀਸਦੀ ਪੋਲਿੰਗ ਹੋ ਚੁੱਕੀ ਹੈ
. . .  about 11 hours ago
ਐਨ.ਸੀ.ਪੀ ਆਗੂ ਜੈਦੱਤ ਕਾਸ਼ੀਨਗਰ ਅੱਜ ਹੋਣਗੇ ਸ਼ਿਵਸੈਨਾ 'ਚ ਸ਼ਾਮਲ
. . .  about 11 hours ago
ਸੀ.ਆਰ.ਪੀ.ਐਫ ਬੰਕਰ 'ਤੇ ਗਰਨੇਡ ਹਮਲਾ
. . .  about 11 hours ago
ਸਰੀਆ : ਬਾਗ਼ੀਆਂ ਦੇ ਜਵਾਬੀ ਹਮਲੇ 'ਚ ਦਰਜਨਾਂ ਮੌਤਾਂ
. . .  about 12 hours ago
ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ
. . .  about 12 hours ago
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 13 hours ago
ਇਸਰੋ ਵੱਲੋਂ ਭਾਰਤੀ ਪ੍ਰਿਥਵੀ ਨਿਗਰਾਨੀ ਉਪਗ੍ਰਹਿ ਸਫਲਤਾਪੂਰਵਕ ਲਾਂਚ
. . .  about 13 hours ago
ਪਿੰਡ ਸ਼ਹੂਰਾਂ 'ਚ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  about 13 hours ago
ਮੁੰਬਈ : ਪੱਛਮੀ ਰੇਲਵੇ ਲਾਈਨ 'ਤੇ ਸਿਗਨਲ ਫ਼ੇਲ੍ਹ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  40 minutes ago
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  59 minutes ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  about 1 hour ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  1 day ago
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  1 day ago
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  1 day ago
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  1 day ago
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  1 day ago
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਵੈਸਾਖ ਸੰਮਤ 551

ਪਹਿਲਾ ਸਫ਼ਾ

ਮੋਦੀ ਤੇ ਰਾਹੁਲ ਵਲੋਂ ਵੱਡੀ ਤਦਾਦ 'ਚ ਵੋਟਾਂ ਪਾਉਣ ਦੀ ਅਪੀਲ

ਨਵੀਂ ਦਿੱਲੀ, 18 ਅਪ੍ਰੈਲ (ਉਪਮਾ ਡਾਗਾ ਪਾਰਥ)-ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਟਵਿੱਟਰ ਤੇ ਪਾਏ ਆਪਣੇ ਸੰਦੇਸ਼ 'ਚ ਭਾਰਤ ਦੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੋਕ ਸਭਾ ਚੋਣਾਂ ਦਾ ਦੂਜਾ ਗੇੜ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਜਿਨ੍ਹਾਂ ਸੀਟਾਂ 'ਤੇ ਅੱਜ ਵੋਟਾਂ ਪੈ ਰਹੀਆਂ ਹਨ। ਉਥੇ ਤੁਸੀਂ (ਨਾਗਰਿਕ) ਆਪਣੇ ਹੱਕ ਦੀ ਵਰਤੋਂ ਕਰਦੇ ਹੋਏ ਲੋਕਤੰਤਰ ਨੂੰ ਮਜ਼ਬੂਤ ਕਰੋਗੇ। ਪ੍ਰਧਾਨ ਮੰਤਰੀ ਨੇ ਖਾਸ ਤੌਰ 'ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਨੌਜਵਾਨ ਪੋਲਿੰਗ ਬੂਥਾਂ 'ਤੇ ਜਾ ਕੇ ਵੋਟ ਪਾਉਣਗੇ। ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੂਜੇ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਚੋਣਾਂ ਵਾਲੇ ਦਿਨ ਸਵੇਰੇ ਵੋਟਰਾਂ ਨੂੰ 'ਨਿਆਂ' ਲਈ ਵੋਟ ਕਰਨ ਦੀ ਅਪੀਲ ਕੀਤੀ। ਟਵਿੱਟਰ ਰਾਹੀਂ ਪਾਏ ਆਪਣੇ ਸੰਦੇਸ਼ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੁਸੀਂ ਅੱਜ ਵੋਟ ਪਾਉਣ ਜਾਉ ਤਾਂ ਯਾਦ ਰੱਖਣਾ ਕਿ ਤੁਸੀਂ ਨਿਆਂ ਲਈ ਵੋਟ ਕਰੋ। ਕਾਂਗਰਸ ਦਾ ਥੀਮ ਗੀਤ ਵੀ ਇਸ ਸਕੀਮ ਦੇ ਆਧਾਰ 'ਤੇ ਹੀ ਤਿਆਰ ਕੀਤਾ ਗਿਆ ਹੈ ਜਿਸ ਦੇ ਸ਼ੁਰੂਆਤੀ ਬੋਲ ਹਨ 'ਅਬ ਹੋਗਾ ਨਿਆਂ'।

ਚੋਣ ਬੂਥ ਅੰਦਰ ਵੀਡੀਓ ਬਣਾਉਣ 'ਤੇ 4 ਖ਼ਿਲਾਫ਼ ਮਾਮਲਾ ਦਰਜ

ਔਰੰਗਾਬਾਦ, 18 ਅਪ੍ਰੈਲ (ਏਜੰਸੀ)-ਮਹਾਰਾਸ਼ਟਰ 'ਚ ਮਰਾਠਵਾੜਾ ਇਲਾਕੇ ਦੇ ਓਸਮਾਨਾਬਾਦ ਲੋਕ ਸਭਾ ਹਲਕੇ 'ਚ ਇਕ ਚੋਣ ਬੂਥ ਅੰਦਰ ਵੀਡੀਓ ਬਣਾਉਣ ਦੋਸ਼ ਹੇਠ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹਲਕੇ ਤੋਂ ਮਿਲੀਆਂ ਰਿਪੋਰਟਾਂ ਮੁਤਾਬਿਕ ਐਨ.ਸੀ.ਪੀ. ਵਿਦਿਆਰਥੀ ਵਿੰਗ ਦੇ ਕਾਰਕੁਨ ਪ੍ਰਨਵ ਪਾਟਿਲ ਨੇ ਚੋਣ ਕੇਂਦਰ ਅੰਦਰ ਵੀਡੀਓ ਕਲਿੱਪ ਬਣਾ ਕੇ ਉਸ ਨੂੰ ਫ਼ੇਸਬੁੱਕ 'ਤੇ ਵਾਇਰਲ ਕਰ ਦਿੱਤਾ। ਇਸ ਵੀਡੀਓ 'ਚ ਪਾਟਿਲ ਨੂੰ ਆਪਣੀ ਵੋਟ ਪਾਉਂਦਿਆਂ ਅਤੇ ਵੋਟਰਾਂ ਨੂੰ ਐਨ.ਸੀ.ਪੀ. ਪਾਰਟੀ ਲਈ ਵੋਟ ਪਾਉਣ ਦੀ ਅਪੀਲ ਕਰਦਿਆਂ ਵਿਖਾਇਆ ਗਿਆ। ਬਾਅਦ 'ਚ ਇਸ ਵੀਡੀਓ ਨੂੰ ਉਸ ਦੇ ਫ਼ੇਸਬੁੱਕ ਪੇਜ਼ ਤੋਂ ਹਟਾ ਦਿੱਤਾ ਤੇ ਇਸ ਮਾਮਲੇ 'ਚ ਪਾਟਿਲ ਸਮੇਤ 4 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਅਜਿਹੀ ਹੀ ਘਟਨਾ ਬੀਡ ਲੋਕ ਸਭਾ ਹਲਕੇ ਦੇ ਪਾਰਲੀ 'ਚ ਵੀ ਵਾਪਰੀ ਹੈ, ਜਿੱਥੇ ਇਕ ਭਾਜਪਾ ਯੁਵਾ ਮੋਰਚਾ ਦੇ ਕਾਰਕੁਨ ਨੇ ਵੀ ਆਪਣੀ ਵੋਟ ਪਾਉਣ ਦੀ ਵੀਡੀਓ ਫੇਸਬੁੱਕ 'ਤੇ ਪਾਈ ਹੈ।

ਇਕ-ਦੂਜੇ 'ਤੇ ਫ਼ਰਜ਼ੀ ਵੋਟਾਂ ਪਵਾਉਣ ਦਾ ਦੋਸ਼

ਲਖਨਊ, 18 ਅਪ੍ਰੈਲ (ਏਜੰਸੀ)-ਅਮਰੋਹਾ ਲੋਕਸਭਾ ਸੀਟ 'ਤੇ ਵੋਟਾਂ ਪਾਉਣ ਦੇ ਦੂਸਰੇ ਪੜਾਅ ਦੌਰਾਨ ਭਾਜਪਾ ਤੇ ਬਸਪਾ ਵਲੋਂ ਇਕ ਦੂਜੇ 'ਤੇ ਫ਼ਰਜ਼ੀ ਵੋਟਾਂ ਪਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਬਸਪਾ ਦੇ ਦਾਨਿਸ਼ ਅਲੀ ਤੇ ਭਾਜਪਾ ਦੇ ਮਹਿੰਦਰ ਖੜਗਵੰਸ਼ੀ ਦਾ ਦੋਸ਼ ਹੈ ਕਿ ਮਹਿਲਾਵਾਂ ਬੁਰਕਾ ਪਾ ਕੇ ਫ਼ਰਜ਼ੀ ਵੋਟਾਂ ਪਾ ਰਹੀਆਂ ਹਨ। ਖੜਗਵੰਸ਼ੀ ਨੇ ਅਧਿਕਾਰੀਆਂ ਨੂੰ ਮਹਿਲਾਵਾਂ ਦਾ ਬੁਰਕਾ ਹਟਵਾ ਕੇ ਵੋਟ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਦਾਨਿਸ਼ ਅਲੀ ਦਾ ਕਹਿਣਾ ਹੈ ਕਿ ਹਾਰ ਦੇ ਡਰ ਤੋਂ ਹੀ ਭਾਜਪਾ ਅਜਿਹੇ ਹਥਕੰਡੇ ਅਪਣਾ ਰਹੀ ਹੈ। ਉੱਥੇ, ਭਾਜਪਾ ਕੰਵਰ ਸਿੰਘ ਤੰਵਰ ਦੇ ਦੋਸ਼ ਲਗਾਇਆ ਕਿ ਸਪਾ-ਬਸਪਾ ਗਠਜੋੜ ਆਪਣੇ ਪੱਖ 'ਚ ਵੋਟਾਂ ਲਈ ਬੁਰਕਾ ਪਹਿਨੇ ਹੋਏ ਲੋਕਾਂ ਨੂੰ ਭੇਜ ਰਿਹਾ ਹੈ। ਕੰਵਰ ਸਿੰਘ ਵਲੋਂ ਦਾਨਿਸ ਅਲੀ 'ਤੇ ਫ਼ਰਜ਼ੀ ਵੋਟਾਂ ਪਵਾਉਣ ਦੀ ਸ਼ਿਕਾਇਤ ਕੀਤੀ ਗਈ ਹੈ।

ਪੱਛਮੀ ਬੰਗਾਲ 'ਚ ਵੋਟਾਂ ਦੌਰਾਨ ਹਿੰਸਾ ਤੇ ਭੰਨਤੋੜ

ਕੋਲਕਾਤਾ, 18 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਤਿੰਨ ਸੀਟਾਂ 'ਤੇ ਵੋਟਾਂ ਮੌਕੇ ਕਈ ਥਾਂ ਹਿੰਸਾ ਤੇ ਭੰਨਤੋੜ ਦੀਆਂ ਵਾਰਦਾਤਾਂ ਹੋਈਆਂ। ਇਸ ਦੌਰਾਨ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਰਾਏਗੰਜ ਲੋਕ ਸਭਾ ਸੀਟ ਦੇ ਸੀ.ਪੀ.ਐਮ. ਉਮੀਦਵਾਰ ਮੁਹੰਮਦ ਸਲੀਮ ਦੀ ਕਾਰ 'ਤੇ ਹਮਲਾ ਕੀਤਾ ਗਿਆ। ਜ਼ਿਲ੍ਹੇ ਦੇ ਚੋਪੜਾ ਇਲਾਕੇ 'ਚ ਵੋਟਾਂ ਪਾਉਣ ਤੋਂ ਰੋਕਣ ਦੇ ਵਿਰੋਧ 'ਚ ਭੜਕੇ ਲੋਕਾਂ ਨੇ ਇਕ ਥਾਂ ਪੁਲਿਸ 'ਤੇ ਪਥਰਾਅ ਕੀਤਾ। ਭੀੜ ਨੂੰ ਕੰਟਰੋਲ ਕਰਨ ਲਈ ਪੁਲਿਸ ਨੇ ਹਵਾ 'ਚ ਗੋਲੀਬਾਰੀ ਕੀਤੀ ਅਤੇ ਹੰਝੂ ਗੈੱਸ ਦੇ ਗੋਲੇ ਸੁੱਟੇ। ਬਾਅਦ 'ਚ ਨਾਰਾਜ਼ ਲੋਕਾਂ ਨੇ ਐਨ.ਐਚ.- 31 ਨੂੰ ਜਾਮ ਕਰ ਦਿੱਤਾ। ਚੋਪੜਾ 'ਚ ਕੁਝ ਵਿਅਕਤੀਆਂ ਨੇ ਬੰਬ ਸੁੱਟੇ। ਪੁਲਿਸ ਨੇ ਹਿੰਸਾ ਫੈਲਾਉਣ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਹਿੰਸਾ ਤੇ ਗੜਬੜੀ ਦੀ ਸ਼ਿਕਾਇਤ ਕੀਤੀ ਹੈ। ਕਈ ਥਾਂ ਈ.ਵੀ.ਐਮ. 'ਚ ਗੜਬੜੀ ਦੀ ਸ਼ਿਕਾਇਤ ਮਿਲੀ, ਜਿਸ ਨੂੰ ਛੇਤੀ ਹੀ ਦੂਰ ਕਰ ਦਿੱਤਾ ਗਿਆ।

ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ

* ਪ੍ਰਧਾਨ ਮੰਤਰੀ ਨੂੰ ਕੰਪਨੀ ਬਚਾਉਣ ਦੀ ਅਪੀਲ * ਬੈਂਕਾਂ ਵਲੋਂ 400 ਕਰੋੜ ਦਾ ਹੋਰ ਕਰਜ਼ ਦੇਣ ਤੋਂ ਇਨਕਾਰ

ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)-ਬੀਤੇ ਦਿਨ ਜੈੱਟ ਏਅਰਵੇਜ਼ ਦੀਆਂ ਸਭ ਉਡਾਣਾਂ ਵੱਡੇ ਵਿੱਤੀ ਘਾਟੇ ਦੇ ਚੱਲਦਿਆਂ ਮੁਅੱਤਲ ਕੀਤੇ ਜਾਣ ਬਾਅਦ ਕੰਪਨੀ ਦੇ ਲੈਣਦਾਰਾਂ ਨੇ 'ਵਾਜਬ' ਨਿਲਾਮੀ ਹੋਣ ਦੀ ਉਮੀਦ ਪ੍ਰਗਟਾਈ ਹੈ। ਸਟੇਟ ਬੈਂਕ ਦੀ ਅਗਵਾਈ 'ਚ ਕਰਜ਼ ਦਾਤਿਆਂ ਨੇ ਜੈੱਟ ਏਅਰਵੇਜ਼ ਨੂੰ 400 ਕਰੋੜ ਰੁਪਏ ਦਾ ਹੋਰ ਫੰਡ (ਕਰਜ਼) ਦੇਣ ਤੋਂ ਇਨਕਾਰ ਕਰਨ 'ਤੇ ਏਅਰਲਾਈਨਜ਼ ਨੂੰ ਆਪਣੀਆਂ ਸਭ ਉਡਾਣਾਂ ਮੁਲਤਵੀ ਕਰਨੀਆਂ ਪਈਆਂ ਹਨ। ਵੱਡੇ ਵਿੱਤੀ ਕਰਜ਼ 'ਚ ਡੁੱਬ ਚੁੱਕੀ ਜੈੱਟ ਏਅਰਵੇਜ਼ ਦੇ ਪੁਨਰ ਉਥਾਨ (ਮੁੜ ਸ਼ੁਰੂਆਤ) ਲਈ ਕਰਜ਼ ਦਾਤਿਆਂ ਨੂੰ ਉਮੀਦ ਹੈ ਕਿ ਸੰਭਾਵੀ ਨਿਵੇਸ਼ਕ ਇਸ ਨੂੰ ਨਿਲਾਮੀ ਪ੍ਰਕਿਰਿਆ ਦੌਰਾਨ ਮੁੜ ਬਿਹਤਰ ਸਥਿਤੀ 'ਚ ਲਿਆ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ ਕੰਪਨੀ 4, 244 ਕਰੋੜ ਰੁਪਏ ਦਾ ਨੁਕਸਾਨ ਉਠਾ ਚੁੱਕੀ ਹੈ। ਇਸ ਦੌਰਾਨ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ (ਕੰਜ਼ਟੋਰੀਅਮ) ਨੇ ਜੈੱਟ ਏਅਰਵੇਜ਼ ਕੰਪਨੀ ਦੀ 75 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਬੋਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 25 ਸਾਲ ਤੱਕ ਸਫਲਤਾ ਪੂਰਵਕ ਚੱਲਣ ਵਾਲੀ ਜੈੱਟ ਏਅਰਵੇਜ਼ ਦੀਆਂ ਉਡਾਣਾਂ ਦੇ ਅੱਜ ਮੁਲਤਵੀ ਹੋ ਜਾਣ 'ਤੇ ਨਿਰਾਸ਼ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਆਪਣੀਆਂ ਨੌਕਰੀਆਂ ਬਚਾਉਣ ਲਈ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ ਹੈ। ਕਰੀਬ 26 ਸਾਲ ਪਹਿਲਾਂ ਅਹਿਮਦਾਬਾਦ ਦੇ ਸ਼ਹਿਰੀ ਹਵਾਈ ਅੱਡੇ ਤੋਂ ਪਹਿਲੀ ਉਡਾਣ ਭਰਨ ਵਾਲੀ ਜੈੱਟ ਏਅਰਵੇਜ਼ ਦੇ ਇਸ ਸਮੇਂ ਕਰੀਬ 16,000 ਸਥਾਈ ਮੁਲਾਜ਼ਮਾਂ ਕੋਲ ਅੱਜ ਕੋਈ ਕੰਮ ਨਹੀਂ ਹੈ। ਵੱਡੀ ਗਿਣਤੀ 'ਚ ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ਵਲੋਂ ਅੱਜ ਜੰਤਰ-ਮੰਤਰ ਵਿਖੇ ਸਰਕਾਰ ਦਾ ਧਿਆਨ ਖਿੱਚਣ ਲਈ ਸ਼ਾਂਤਮਈ ਮਾਰਚ ਕੀਤਾ ਗਿਆ, ਉਨ੍ਹਾਂ ਦੇ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਤੇ 'ਸੇਵ ਜੈੱਟ ਏਅਰਵੇਜ਼', 'ਸੇਵ ਅਵਰ ਫ਼ਿਊਚਰ' ਲਿਖਿਆ
ਹੋਇਆ ਸੀ।

ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ

ਪੁਰਖਾਲੀ, 18 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ)-ਇੱਥੋਂ ਨੇੜਲੇ ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਿਸ ਨਾਲ ਤਿੰਨ ਘਰਾਂ ਦੇ ਚਿਰਾਗ਼ ਬੁਝ ਗਏ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ 2 ਨੌਜਵਾਨ ਜੋ ਕਿ ਚੰਡੀਗੜ੍ਹ ਤੋਂ ਮੋਟਰਸਾਈਕਲ ਰਾਹੀਂ ਵਾਪਸ ਆ ਰਹੇ ਸਨ ਉਨ੍ਹਾਂ ਦੇ ਮੋਟਰਸਾਈਕਲ ਦੀ ਬੱਲਮਗੜ੍ਹ ਮੰਦਵਾੜਾ ਨੇੜੇ ਇਕ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਘਟਨਾ ਦੌਰਾਨ ਭੁਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਗੁੱਡੂ ਸਰਪੰਚ ਬੱਲਮਗੜ੍ਹ ਮੰਦਵਾੜਾ ਅਤੇ ਦੋਵੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਹਰਮਨਪ੍ਰੀਤ ਸਿੰਘ ਮੌਜਲੀਪੁਰ (ਬੇਲਾ) ਅਤੇ ਗੁਰਜੰਟ ਸਿੰਘ ਰੌਲਮਾਜਰਾ (ਘਨੌਲੀ) ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿੰਘ ਭਗਵੰਤਪੁਰ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਟਰੈਕਟਰ ਚਾਲਕ ਰਣਧੀਰ ਸਿੰਘ ਵਾਸੀ ਬੱਲਮਗੜ੍ਹ ਮੰਦਵਾੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੱਤਰਕਾਰ ਸੰਮੇਲਨ ਦੌਰਾਨ ਭਾਜਪਾ ਆਗੂ 'ਤੇ ਸੁੱਟੀ ਜੁੱਤੀ

ਨਵੀਂ ਦਿੱਲੀ, 18 ਅਪ੍ਰੈਲ (ਉਪਮਾ ਡਾਗਾ ਪਾਰਥ)-ਚੋਣਾਂ ਦੇ ਮੌਸਮ 'ਚ ਇਕ ਵਾਰ ਫਿਰ ਜੁੱਤੀ ਦਾ ਮਾਮਲਾ ਚਰਚਾ ਆ ਗਿਆ ਹੈ। ਪਾਰਟੀ ਦੇ ਹੀ ਮੁੱਖ ਬੁਲਾਰੇ ਜੀ. ਵੀ. ਐੱਲ. ਨਰਸਿਮਹਾ ਰਾਓ 'ਤੇ ਪਾਰਟੀ ਦੇ ਹੀ ਮੁੱਖ ਦਫ਼ਤਰ 'ਚ ਕਿਸੇ ਅਣਜਾਣ ਵਿਅਕਤੀ ਨੇ ਉਸ ਵੇਲੇ ਜੁੱਤੀ ਮਾਰੀ ਜਦੋਂ ਉਹ ਪ੍ਰੈੱਸ ਕਾਨਫ਼ਰੰਸ ਕਰ ਰਹੇ ਸੀ। ਹਾਲਾਂਕਿ ਪਹਿਲਾਂ ਵੀ ਨੇਤਾਵਾਂ 'ਤੇ ਜੁੱਤੀ ਸੁੱਟਣ ਦੀ ਵਾਰਦਾਤ ਹੋ ਚੁੱਕੀ ਹੈ, ਪਰ ਭਾਜਪਾ ਦੇ ਦਫ਼ਤਰ 'ਚ ਅਜਿਹੀ ਘਟਨਾ ਪਹਿਲੀ ਵਾਰ ਹੋਈ ਹੈ। ਜੀ.ਵੀ.ਐੱਲ ਪ੍ਰੈੱਸ ਕਾਨਫ਼ਰੰਸ 'ਚ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰੱਗਿਆ ਬਾਰੇ ਜਾਣਕਾਰੀ ਦੇ ਰਹੇ ਸਨ। ਇਸ ਘਟਨਾ ਸਮੇਂ ਭਾਜਪਾ ਦੇ ਮਹਾਂ ਸਕੱਤਰ ਭੁਪਿੰਦਰ ਯਾਦਵ ਵੀ ਮੰਚ 'ਤੇ ਮੌਜੂਦ ਸਨ। ਹਾਲਾਂਕਿ ਘਟਨਾ ਤੋਂ ਬਾਅਦ ਵੀ ਰਾਓ ਨੇ ਪ੍ਰੈੱਸ ਕਾਨਫ਼ਰੰਸ ਰੋਕੀ ਨਹੀਂ ਅਤੇ ਪੱਤਰਕਾਰਾਂ ਨੂੰ ਵੀ ਬੈਠੇ ਰਹਿਣ ਨੂੰ ਕਿਹਾ।
ਪੇਸ਼ੇ ਤੋਂ ਡਾਕਟਰ ਹੈ ਮੁਲਜ਼ਮ
ਘਟਨਾ ਤੋਂ ਤੁਰੰਤ ਬਾਅਦ ਜੁੱਤੀ ਮਾਰਨ ਵਾਲੇ ਕਥਿਤ ਦੋਸ਼ੀ ਨੂੰ ਕਾਬੂ ਕਰ ਕੇ ਬਾਹਰ ਲੈ ਜਾਇਆ ਗਿਆ। ਉੱਤਰ ਪ੍ਰਦੇਸ਼ ਦੇ ਕਾਨਪੁਰ ਨਾਲ ਸਬੰਧ ਰੱਖਣ ਵਾਲੇ ਇਸ ਵਿਅਕਤੀ ਦਾ ਨਾਂਅ ਡਾ: ਸ਼ਕਤੀ ਭਾਰਗਵ ਦੱਸਿਆ ਗਿਆ ਹੈ। ਸੂਤਰਾਂ ਮੁਤਾਬਿਕ ਉਹ ਸਾਧਵੀ ਪ੍ਰੱਗਿਆ ਨੂੰ ਉਮੀਦਵਾਰ ਬਣਾਉਣ ਤੋਂ ਨਾਰਾਜ਼ ਸੀ। ਡਾਕਟਰ ਤੋਂ ਰੀਅਲ ਅਸਟੇਟ ਦੇ ਕਾਰੋਬਾਰੀ ਬਣੇ ਸ਼ਕਤੀ ਕੋਲ ਕਈ ਜ਼ਮੀਨਾਂ ਅਤੇ ਬੰਗਲੇ ਹਨ। ਜ਼ਮੀਨ ਦੇ ਕਈ ਕੇਸਾਂ 'ਚ ਉਨ੍ਹਾਂ ਦੇ ਖ਼ਿਲਾਫ਼ ਸੀ.ਬੀ.ਆਈ ਪੜਤਾਲ ਵੀ ਚੱਲ ਰਹੀ ਹੈ। ਕੁਝ ਮਹੀਨੇ ਪਹਿਲਾਂ ਉਸ ਦੇ ਠਿਕਾਣਿਆਂ 'ਤੇ ਆਮਦਨ ਕਰ ਵਿਭਾਗ ਦੇ ਛਾਪੇ ਵੀ ਪਏ ਸਨ।

ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਚਾਹਵਾਨ ਹੈ ਪਾਕਿਸਤਾਨ

ਇਸਲਾਮਾਬਾਦ, 18 ਅਪ੍ਰੈਲ (ਏਜੰਸੀ)-ਪਾਕਿ ਵਿਦੇਸ਼ ਵਿਭਾਗ ਵਲੋਂ ਅੱਜ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਦੇਸ਼ ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਪੂਰੀ ਤਰ੍ਹਾਂ ਚਾਹਵਾਨ ਹੈ ਅਤੇ ਇਸ ਪ੍ਰਸਤਾਵ ਦੇ ਤਕਨੀਕੀ ਪਹਿਲੂਆਂ 'ਤੇ ਵਿਚਾਰ ਕਰਨ ਲਈ ਕੁਝ ਦਿਨਾਂ 'ਚ ...

ਪੂਰੀ ਖ਼ਬਰ »

ਬਲੋਚਿਸਤਾਨ 'ਚ ਬੱਸ 'ਚੋਂ ਉਤਾਰ ਕੇ 14 ਯਾਤਰੀਆਂ ਦੀ ਹੱਤਿਆ

2 ਭੱਜਣ 'ਚ ਸਫ਼ਲ * ਮ੍ਰਿਤਕਾਂ 'ਚ ਜਲ ਸੈਨਾ ਦਾ ਜਵਾਨ ਅਤੇ ਤੱਟ ਰੱਖਿਅਕ ਸ਼ਾਮਿਲ

ਅੰਮ੍ਰਿਤਸਰ, 18 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਇਕ ਬੱਸ 'ਤੇ ਹੋਏ ਦਹਿਸ਼ਤਗਰਦ ਹਮਲੇ 'ਚ 14 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਵੇਰਵਿਆਂ ਦੇ ਅਨੁਸਾਰ ਇਹ ਹਮਲਾ ਮਕਰਾਨ ਕੋਸਟਲ ਹਾਈਵੇ 'ਤੇ ਹੋਇਆ। ਹਮਲਾ ਕਰਨ ਵਾਲੇ ...

ਪੂਰੀ ਖ਼ਬਰ »

ਭਾਰਤ ਵਲੋਂ ਪਾਕਿ ਨਾਲ ਕੰਟਰੋਲ ਰੇਖਾ 'ਤੇ ਵਪਾਰ ਬੰਦ

ਹਥਿਆਰ ਤੇ ਨਕਲੀ ਕਰੰਸੀ ਦੀ ਤਸਕਰੀ ਦੇ ਡਰੋਂ ਲਿਆ ਫ਼ੈਸਲਾ

ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)-ਭਾਰਤ ਸਰਕਾਰ ਨੇ ਵੀਰਵਾਰ ਨੂੰ ਪਾਕਿਸਤਾਨ ਨਾਲ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਵਪਾਰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ। ਸਰਕਾਰ ਦੇ ਆਦੇਸ਼ 'ਚ ਕਿਹਾ ਗਿਆ ਹੈ ਕਿ ਏਜੰਸੀਆਂ ਦੀਆਂ ਰਿਪੋਰਟਾਂ ਵਿਚ ਇਹ ਗੱਲ ਸਾਹਮਣੇ ਆਈ ...

ਪੂਰੀ ਖ਼ਬਰ »

67.84% ਮਤਦਾਨ-ਕਈ ਥਾਈਂ ਝੜਪਾਂ ਤੇ ਈ.ਵੀ.ਐਮ.'ਚ ਗੜਬੜੀ

* ਸਭ ਤੋਂ ਵੱਧ ਮਨੀਪੁਰ 'ਚ 80% ਅਤੇ ਸਭ ਤੋਂ ਘੱਟ ਜੰਮੂ-ਕਸ਼ਮੀਰ 'ਚ 45.05% ਪੋਲਿੰਗ * 95 ਸੀਟਾਂ 'ਤੇ ਹੋਈ ਪੋਲਿੰਗ ਦੌਰਾਨ 1611 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. 'ਚ ਬੰਦ * 5 ਰਾਜਾਂ 'ਚ ਐੱਨ.ਡੀ.ਏ. ਅਤੇ ਯੂ.ਪੀ.ਏ. ਵਿਚਕਾਰ ਸਿੱਧਾ ਮੁਕਾਬਲਾ

ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)-ਲੋਕ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਅੱਜ 67.84 ਫ਼ੀਸਦੀ ਮਤਦਾਨ ਹੋਇਆ। ਮਨੀਪੁਰ 'ਚ ਸਭ ਤੋਂ ਵੱਧ 80.47 ਫ਼ੀਸਦੀ ਵੋਟਿੰਗ ਹੋਈ ਜਦਕਿ ਉਸ ਤੋਂ ਬਾਅਦ ਪੁਡੂਚੇਰੀ 'ਚ 80.05 ਫ਼ੀਸਦੀ ਮਤਦਾਨ ਹੋਇਆ। ਸ੍ਰੀਨਗਰ ਲੋਕ ਸਭਾ ਹਲਕੇ 'ਚ ਸਭ ਤੋਂ ਘੱਟ ਸਿਰਫ਼ 14.8 ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX