ਤਾਜਾ ਖ਼ਬਰਾਂ


ਦਿੱਲੀ ਸਰਕਾਰ ਨੇ ਜੀ.ਟੀ.ਬੀ ਹਸਪਤਾਲ ਨੂੰ ਕੋਵਿਡ ਹਸਪਤਾਲ ਐਲਾਨਿਆ
. . .  3 minutes ago
ਨਵੀਂ ਦਿੱਲੀ, 30 ਮਈ- ਦਿੱਲੀ ਸਰਕਾਰ ਨੇ ਜੀ.ਟੀ.ਬੀ ਹਸਪਤਾਲ ਨੂੰ ਕੋਵਿਡ ਹਸਪਤਾਲ ਐਲਾਨ ਦਿੱਤਾ...
ਅਣਪਛਾਤੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮਿਲੀ ਲਾਸ਼
. . .  13 minutes ago
ਬਠਿੰਡਾ, 30 ਮਈ (ਨਾਇਬ ਸਿੱਧੂ)- ਅੱਜ ਬਠਿੰਡਾ ਦੀ ਕਾਲਾ ਸਿੰਘ ਸਿੱਧੂ ਕਾਲੋਨੀ ਕੋਲ ਇੱਕ ਅਣਪਛਾਤੇ ਨੌਜਵਾਨ ਦੀ ਸ਼ੱਕੀ ਹਾਲਤ 'ਚ...
ਸਮਰਾਲਾ ਨੇੜੇ ਰਿਸ਼ਤੇ 'ਚ ਭੈਣ ਭਰਾ ਲੱਗਦੇ ਮੁੰਡਾ- ਕੁੜੀ ਵੱਲੋਂ ਖ਼ੁਦਕੁਸ਼ੀ
. . .  39 minutes ago
ਸਮਰਾਲਾ, 30 ਮਈ (ਗੋਪਾਲ ਸੋਫਤ)- ਇੱਥੋਂ ਨਜ਼ਦੀਕੀ ਪਿੰਡ ਨੋਲੜੀ ਕਲਾਂ ਵਿਖੇ ਬੀਤੀ ਰਾਤ ਇੱਕ ਮੁੰਡੇ ਅਤੇ ਕੁੜੀ ਨੇ ...
ਜੰਮੂ-ਕਸ਼ਮੀਰ : ਕੁਲਗਾਮ 'ਚ ਮੁੱਠਭੇੜ ਦੌਰਾਨ ਮਾਰੇ ਗਏ ਲਸ਼ਕਰ ਦੇ ਦੋ ਅੱਤਵਾਦੀ
. . .  2 minutes ago
ਸ੍ਰੀਨਗਰ, 30 ਮਈ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਵਾਨਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ...
ਬਠਿੰਡਾ 'ਚ ਨੌਜਵਾਨ ਦਾ ਕਤਲ
. . .  about 1 hour ago
ਅਮਰੀਕਾ 'ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ ਦੌਰਾਨ 1225 ਲੋਕਾਂ ਦੀ ਹੋਈ ਮੌਤ
. . .  about 1 hour ago
ਵਾਸ਼ਿੰਗਟਨ, 30 ਮਈ- ਅਮਰੀਕਾ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ । ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 1225...
ਟਰੰਪ ਨੇ ਕੀਤਾ ਐਲਾਨ : ਅਮਰੀਕਾ ਨੇ ਡਬਲਯੂ.ਐਚ.ਓ ਨਾਲ ਤੋੜੇ ਸਾਰੇ ਸੰਬੰਧ
. . .  about 2 hours ago
ਵਾਸ਼ਿੰਗਟਨ, 30 ਮਈ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਬਲਯੂ.ਐਚ.ਓ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ...
ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬੱਲਾ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ
. . .  about 2 hours ago
ਸ੍ਰੀਨਗਰ, 30 ਮਈ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਵਾਨਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ...
ਅੱਜ ਦਾ ਵਿਚਾਰ
. . .  about 3 hours ago
ਘਨੌਰ 'ਚ ਕਰੋਨਾ ਨੇ ਦਿੱਤੀ ਦਸਤਕ - ਦੋ ਮਾਮਲੇ ਆਏ ਸਾਹਮਣੇ , ਪਿੰਡ ਕੀਤੇ ਸੀਲ
. . .  1 day ago
ਘਨੌਰ, 28 ਮਈ (ਬਲਜਿੰਦਰ ਸਿੰਘ ਗਿੱਲ) -ਵਿਸ਼ਵ ਭਰ ਵਿਚ ਫ਼ੈਲੀ ਕਰੋਨਾ ਮਹਾਂਮਾਰੀ ਦੀ ਲਪੇਟ 'ਚ ਜ਼ਿਲ੍ਹਾ ਪਟਿਆਲਾ ਦਾ ਬਲਾਕ ਘਨੌਰ ਵੀ ਆ ਗਿਆ ਹੈ, ਜਿੱਥੋਂ ਦੋ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਇੱਕਠੀ ਪੁਸ਼ਟੀ ਹੋਣ ਨਾਲ ਸਹਿਮ ਦਾ ...
ਲੁਧਿਆਣਾ ਵਿੱਚ ਕੋਰੋਨਾ ਪੀੜਤ ਮਰੀਜ਼ ਦੀ ਹੋਈ ਮੌਤ
. . .  1 day ago
ਲੁਧਿਆਣਾ, 29 ਮਈ {ਸਲੇਮਪੁਰੀ }- ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਜਾਰੀ ਰਹਿਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਅੱਜ ਲੁਧਿਆਣਾ ਵਿਚ ਇਕ ...
ਕੋਰੋਨਾ ਪਾਜ਼ੀਟਿਵ ਆਏ ਸਾਧੂ ਦੇ ਸੰਪਰਕ ਚ ਆਏ 35 ਲੋਕਾਂ ਦੇ ਲਏ ਸੈਂਪਲ
. . .  1 day ago
ਲਹਿਰਾਗਾਗਾ,29ਮਈ (ਸੂਰਜ ਭਾਨ ਗੋਇਲ)-ਕੋਰੋਨਾ ਪਾਜ਼ੀਟਿਵ ਆਏ ਇੱਕ 65 ਸਾਲ ਦੇ ਸਾਧੂ ਨੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।ਸਾਧੂ ਦਾ 25 ਮਈ ਨੂੰ ਕੋਰੋਨਾ ਦਾ ਟੈੱਸਟ ਲਿਆ ਗਿਆ ...
ਜੰਡਿਆਲਾ ਗੁਰੂ ਨੇੜਲੇ ਪਿੰਡ ਮਲੀਆਂ ਵਿਖੇ ਪੰਜ ਕੇਸ ਕੋਰੋਨਾ ਪਾਜ਼ੀਟਿਵ ਪਾਏ
. . .  1 day ago
ਜੰਡਿਆਲਾ ਗੁਰੂ, 29 ਮਈ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਨੇੜਲੇ ਪਿੰਡ ਮਲੀਆਂ ਵਿਖੇ 5 ਵਿਅਕਤੀ ਦਾ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੋ ਕਿ ਬੀਤੇ ਦਿਨੀਂ ਮੁੰਬਈ ਤੋਂ ਇੱਥੇ ਆਏ ...
ਕਰਨਾਲ ਜ਼ਿਲ੍ਹੇ ਅੰਦਰ ਇਕੋ ਦਿਨ ਵਿਚ ਆਏ 6 ਕੋਰੋਨਾ ਪਾਜ਼ੀਟਿਵ ਪੀੜਤ
. . .  1 day ago
ਕਰਨਾਲ, 29 ਮਈ (ਗੁਰਮੀਤ ਸਿੰਘ ਸੱਗੂ) – ਕਰਨਾਲ ਜ਼ਿਲ੍ਹੇ ਅੰਦਰ ਅੱਜ ਇਕੋ ਦਿਨ ਕੋਰੋਨਾ ਪਾਜ਼ੀਟਿਵ 6 ਪੀੜਤ ਸਾਹਮਣੇ ਆਏ। ਇਨਾ ਪੀੜਤਾਂ ਵਿਚੋਂ 5 ਦੀ ਦੂਜੇ ਰਾਜਾਂ ਤੋ ਟਰੈਵਲ ਹਿਸਟਰੀ ਹੈ ਜਿਨ੍ਹਾਂ ਵਿਚੋਂ 3 ਮੁੰਬਈ ਤੋ ਅਤੇ 2 ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਤੋ ਇਥੇ ਆਏ...
ਜ਼ਿਲ੍ਹਾ ਸੰਗਰੂਰ 'ਚ ਮਿਲਿਆ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਸੰਗਰੂਰ, 29 ਮਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਦੇ ਪਿੰਡ ਜਹਾਂਗੀਰ ਦੇ 62 ਸਾਲਾ ਵਿਅਕਤੀ ਜੋ ਇੱਕ ਟੈਂਪੂ ਡਰਾਈਵਰ ਹੈ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਪਿੱਛੋਂ ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਪਾਜ਼ੀਟਿਵ ਐਕਟਿਵ ਵਿਅਕਤੀਆਂ ਦੀ ਗਿਣਤੀ 7 ਹੋ ਗਈ ਹੈ ਅੱਜ...
105 ਪੰਚਾਇਤ ਸਕੱਤਰਾਂ ਦੇ ਤਬਾਦਲੇ
. . .  1 day ago
ਗੜ੍ਹਸ਼ੰਕਰ, 29 ਮਈ (ਧਾਲੀਵਾਲ) - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪ੍ਰਬੰਧਕੀ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਹੁਕਮਾਂ ਰਾਹੀਂ 105 ਪੰਚਾਇਤ ਸਕੱਤਰਾਂ ਦੇ ਤਬਾਦਲੇ ਕੀਤੇ ਗਏ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ ਪੰਜਵੀਂ, ਅੱਠਵੀਂ ਤੇ ਦਸਵੀਂ ਕਲਾਸ ਦਾ ਨਤੀਜਾ
. . .  1 day ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ੁਕਰਵਾਰ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਦੇ ਆਧਾਰ ‘ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਤੀਜੇ ਬੋਰਡ...
ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਔਰਤ ਦਾ ਹੋਇਆ ਗਰਭਪਾਤ
. . .  1 day ago
ਫਗਵਾੜਾ 29 ਮਈ (ਹਰੀਪਾਲ ਸਿੰਘ)- ਫਗਵਾੜਾ ਦੇ ਸ਼ਿਵਪੂਰੀ ਮਹੱਲੇ ਵਿੱਚ ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਕੁੱਝ ਲੋਕਾਂ ਵੱਲੋਂ ਇਕ ਗਰਭਵਤੀ ਔਰਤ ਦੀ ਕੁੱਟਮਾਰ ਦੌਰਾਨ ਉਸ ਦਾ ਗਰਭਪਾਤ ਹੋ ਜਾਣ ਦਾ...
ਕੋਰੋਨਾ ਦਾ ਸਮਰਾਲਾ ਵਿਚ ਪਹਿਲਾ ਕੇਸ ਆਇਆ ਸਾਹਮਣੇ, ਪਰ ਪਤਨੀ ਦੀ ਰਿਪੋਰਟ ਆਈ ਨੇਗੇਟਿਵ
. . .  1 day ago
ਸਮਰਾਲਾ, 29 ਮਈ (ਗੋਪਾਲ ਸੋਫਤ) - ਕੋਰੋਨਾ ਵਾਇਰਸ ਦੀ ਲਾਗ ਤੋਂ ਹੁਣ ਤੱਕ ਸੁਰੱਖਿਅਤ ਰਿਹਾ ਸਮਰਾਲਾ ਸ਼ਹਿਰ ਵਿਚ ਵੀ ਅੱਜ ਕੋਰੋਨਾ ਦੀ ਲਪੇਟ ਵਿਚ ਆ ਗਿਆ। ਸਮਰਾਲਾ ਵਿਚ ਪਹਿਲਾ ਪਾਜ਼ੀਟਿਵ ਕੇਸ ਸਥਾਨਕ ਮਾਛੀਵਾੜਾ ਰੋਡ ਦੇ ਇਕ 30 ਸਾਲਾ ਇਕ ਨੌਜਵਾਨ...
ਲਾਕਡਾਊਨ ਦਾ ਝਟਕਾ, ਕੋਰ ਸੈਕਟਰ ਇੰਡਸਟਰੀਜ਼ ਦੇ ਉਤਪਾਦਨ 'ਚ 38 ਫ਼ੀਸਦੀ ਗਿਰਾਵਟ
. . .  1 day ago
ਨਵੀਂ ਦਿੱਲੀ, 29 ਮਈ - ਕੋਰੋਨਾ ਦੇ ਕਾਰਨ ਦੇਸ਼ ਭਰ ਵਿਚ ਜਾਰੀ ਲਾਕਡਾਊਨ ਦੇ ਚਲਦਿਆਂ ਅਪ੍ਰੈਲ ਮਹੀਨੇ ਵਿਚ 8 ਪ੍ਰਮੁੱਖ ਉਦਯੋਗਾਂ ਵਾਲੇ ਕੋਰ ਸੈਕਟਰ ਦੇ ਉਤਪਾਦਨ 'ਚ 38.1 ਫੀਸਦੀ ਦੀ ਗਿਰਾਵਟ ਆਈ ਹੈ। ਮਾਰਚ 2020 ਵਿਚ 8 ਕੋਰ ਸੈਕਟਰ ਦੇ ਉਤਪਾਦਨ ਵਿਚ 9 ਫੀਸਦੀ ਦੀ...
ਜ਼ਿਲ੍ਹਾ ਮੁਕਤਸਰ ਹੋਇਆ ਕੋਰੋਨਾ ਮੁਕਤ, ਆਖਰੀ ਕੋਰੋਨਾ ਪੀੜਤ ਮਰੀਜ਼ ਨੂੰ ਮਿਲੀ
. . .  1 day ago
ਮਲੋਟ, 29 ਮਈ (ਗੁਰਮੀਤ ਸਿੰਘ ਮੱਕੜ) - ਸ਼ਹਿਰ ਨੇੜਲੇ ਪਿੰਡ ਥੇੜੀ ਵਿਖੇ ਕੋਵਿਡ ਹਸਪਤਾਲ ਵਿਖੇ ਕੋਰੋਨਾ ਪੀੜਤ ਸੀ.ਆਈ.ਐਸ.ਐਫ਼ ਦੇ ਜਵਾਨ ਮਨਜੀਤ ਸਿੰਘ ਨੂੰ ਛੁੱਟੀ ਮਿਲਣ ਉਪਰੰਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ...
ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਨੂੰ ਲੈ ਕੇ ਇਕ ਉਡਾਣ 2 ਜੂਨ ਨੂੰ ਪੁੱਜੇਗੀ
. . .  1 day ago
ਰਾਜਾਸਾਂਸੀ, 29 ਮਈ (ਹੇਰ) - ਕੋਰੋਨਾਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ਜੋ ਮੁੜ ਸ਼ੁਰੂ ਹੋ ਗਈਆਂ। ਇਸ ਦੌਰਾਨ ਜਿਥੇ ਵੱਖ ਵੱਖ ਮੁਲਕਾਂ ਦੇ ਯਾਤਰੂਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਦੇ ਕਾਰਜ ਅਰੰਭ ਕੀਤੇ ਹਨ। ਉੱਥੇ ਹੀ, ਅਮਰੀਕਾ ਸਰਕਾਰ ਆਪਣੇ ਮੁਲਕ...
ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ ਐਲਾਨ ਸਕਦਾ 5 ਵੀਂ, 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ
. . .  1 day ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ 5 ਵੀਂ , 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਵਲੋਂ ਇਹ ਨਤੀਜਾ ਪ੍ਰੀਖਿਆਰਥੀਆਂ...
ਟਿੱਡੀਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਜ਼ਿਲ੍ਹੇ ਅਤੇ ਬਲਾਕ ਪੱਧਰ 'ਤੇ ਸਥਾਪਿਤ ਕੰਟਰੋਲ ਰੂਮ ਹਰ ਸਮੇਂ ਰਹਿਣਗੇ ਚਾਲੂ - ਡਿਪਟੀ ਕਮਿਸ਼ਨਰ
. . .  1 day ago
ਫ਼ਾਜ਼ਿਲਕਾ, 29 ਮਈ (ਪ੍ਰਦੀਪ ਕੁਮਾਰ)- ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਪਾਕਿਸਤਾਨ ਤੋ ਆਏ ਟਿੱਡੀ ਦਲ ਦੇ ਤਬਾਹੀ ਮਚਾਉਣ ਤੋ ਬਾਅਦ ਪੰਜਾਬ ਵਿਚ ਸੰਭਾਵਿਤ ਹਮਲੇ ਨੂੰ ਲੈ ਕੇ ਸੂਬੇ ਦੇ ਵੱਖ ਵੱਖ ਜਿੱਲ੍ਹਾ ਪ੍ਰਸ਼ਾਸਨ ਵਲ਼ੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਇਸ ਦੇ ਤਹਿਤ...
ਟਰੱਕ ਚਾਲਕ ਤੇ ਸਹਾਇਕ ਨਸ਼ਾ ਸਪਲਾਈ ਕਰਦੇ ਹੋਏ ਕਾਬੂ
. . .  1 day ago
ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ) - ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਵੱਲੋਂ ਇੱਕ ਟਰੱਕ ਚਾਲਕ ਅਤੇ ਉਸ ਦੇ ਸਾਥੀ ਨੂੰ ਜੰਡਿਆਲਾ-ਜਲੰਧਰ ਰੋਡ 'ਤੇ ਸਮਰਾਏ ਪੁਲੀ ਨੇੜੇ ਚੂਰਾ ਪੋਸਤ ਅਤੇ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਜਲੰਧਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਵੈਸਾਖ ਸੰਮਤ 551

ਸੰਪਾਦਕੀ

ਕੇਂਦਰੀ ਸਿਆਸਤ 'ਤੇ ਮੁੜ ਭਾਰੂ ਹੋ ਰਿਹਾ ਹੈ ਤਾਮਿਲਨਾਡੂ

8 ਮਾਰਚ, 2019 ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਦਾ ਐਲਾਨ ਹੋਣ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਮੰਚ ਤੋਂ ਸੰਬੋਧਨ ਕਰਨ ਵਾਲੇ ਆਖਰੀ ਬੁਲਾਰੇ ਸਨ। ਪ੍ਰਧਾਨ ਮੰਤਰੀ ਤੋਂ ਪਹਿਲਾਂ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਵਿੱਤ ਮੰਤਰੀ ਦੇਸ਼ ਦੀ ਸੁਰੱਖਿਆ, ਵਿਦੇਸ਼ ਅਤੇ ਆਰਥਿਕ ਨੀਤੀ 'ਤੇ ਭਾਜਪਾ ਦੇ ਏਜੰਡੇ ਦੀ 'ਦਸ਼ਾ' ਅਤੇ 'ਦਿਸ਼ਾ' ਦੀ ਜਾਣਕਾਰੀ ਦੇ ਚੁੱਕੇ ਸਨ, ਜਿਸ 'ਤੇ ਮੋਦੀ ਨੇ ਆਪਣੇ 'ਸ਼ਬਦੀ ਦਸਤਖ਼ਤ' ਵੀ ਕਰ ਦਿੱਤੇ। ਪਰ ਪ੍ਰਧਾਨ ਮੰਤਰੀ ਵਲੋਂ ਰਵਾਇਤ ਤੋਂ ਹਟ ਕੇ ਦਿੱਤੇ ਗਏ ਸੰਖੇਪ ਭਾਸ਼ਣ ਵਿਚ ਤਾਮਿਲਨਾਡੂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਆਇਆ ਸੀ।
ਸਿਆਸੀ ਅਹਿਮੀਅਤ
ਪ੍ਰਧਾਨ ਮੰਤਰੀ ਦੇ 23 ਮਿੰਟ ਦੇ ਭਾਸ਼ਣ ਵਿਚ ਤਕਰੀਬਨ 4 ਵਾਰ ਦੱਖਣੀ ਭਾਰਤ ਦੇ ਅਹਿਮ ਰਾਜ ਦੇ ਜ਼ਿਕਰ ਨੂੰ ਬੇਮਾਨੀ ਨਹੀਂ ਕਿਹਾ ਜਾ ਸਕਦਾ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ 'ਤੇ ਕਾਬਜ਼ ਹੋਣ ਦੀ 'ਪ੍ਰਾਪਤੀ' 'ਚ ਤਾਮਿਲਨਾਡੂ ਦੀ ਕੋਈ ਭੂਮਿਕਾ ਨਹੀਂ ਸੀ। 39 ਲੋਕ ਸਭਾ ਸੀਟਾਂ ਵਾਲੇ ਸੂਬੇ 'ਚ ਭਾਜਪਾ ਅਤੇ ਪੀ.ਐਮ.ਕੇ. ਇਕ-ਇਕ ਸੀਟ ਹੀ ਹਾਸਲ ਕਰ ਸਕੀਆਂ ਸਨ, ਜਦ ਕਿ ਰਾਸ਼ਟਰ ਵਿਆਪੀ ਮੋਦੀ ਲਹਿਰ ਵਿਚ ਵੀ ਆਪਣਾ ਜਾਦੂ ਬਰਕਰਾਰ ਰੱਖਣ ਵਾਲੀ ਜੈਲਲਿਤਾ ਦੀ ਏ.ਆਈ.ਏ. ਡੀ.ਐਮ.ਕੇ. ਨੇ 37 ਸੀਟਾਂ 'ਤੇ ਕਬਜ਼ਾ ਕੀਤਾ ਸੀ। ਜੈਲਲਿਤਾ ਨੇ ਆਪਣੇ ਸੂਬਾਈ ਵਿਰੋਧੀ ਅਤੇ ਰਾਜ ਦੀ ਦੂਜੀ ਮਜ਼ਬੂਤ ਖੇਤਰੀ ਪਾਰਟੀ ਡੀ.ਐਮ.ਕੇ. ਦਾ ਰਾਸ਼ਟਰੀ ਸਿਆਸਤ 'ਚ ਨੁਮਾਇੰਦਗੀ ਪੱਖੋਂ ਪੂਰਾ ਸਫ਼ਾਇਆ ਕਰ ਦਿੱਤਾ ਸੀ।
ਸਾਲ 2014 'ਚ ਭਾਜਪਾ ਦੀ ਬਹੁਮਤ ਦੀ ਸਰਕਾਰ 'ਚ ਭਾਵੇਂ ਤਾਮਿਲਨਾਡੂ ਦੀ ਕੋਈ ਦਖਲਅੰਦਾਜ਼ੀ ਨਹੀਂ ਸੀ ਪਰ 2004 ਅਤੇ 2009 ਦੀਆਂ ਗਠਜੋੜ ਸਰਕਾਰਾਂ ਨੂੰ ਤਾਮਿਲਨਾਡੂ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। 2004 'ਚ ਕਾਂਗਰਸ ਅਤੇ ਭਾਜਪਾ ਦਰਮਿਆਨ ਸਿਰਫ 7 ਸੀਟਾਂ ਦਾ ਫਰਕ ਸੀ (ਕਾਂਗਰਸ ਦੀਆਂ 145 ਅਤੇ ਭਾਜਪਾ ਦੀਆਂ 138)। ਤਾਮਿਲਨਾਡੂ ਦੀ ਰਾਸ਼ਟਰੀ ਸਿਆਸਤ 'ਚ ਅਹਿਮੀਅਤ ਨੂੰ ਇੰਜ ਸਮਝਿਆ ਜਾ ਸਕਦਾ ਹੈ ਕਿ 2004 'ਚ 14 ਅਤੇ 2009 'ਚ 10 ਕੇਂਦਰੀ ਮੰਤਰੀ ਤਾਮਿਲਨਾਡੂ ਤੋਂ ਹੀ ਸਨ। ਸਿਆਸਤ ਦੀ ਡੂੰਘੀ ਸਮਝ ਰੱਖਣ ਵਾਲੇ ਮੋਦੀ ਨੂੰ ਇਹ ਅੰਦਾਜ਼ਾ ਤਾਂ ਹੈ ਕਿ 2019 ਦੀਆਂ ਚੋਣਾਂ 2014 ਨੂੰ ਦੁਹਰਾ ਨਹੀਂ ਸਕਦੀਆਂ।
ਸਿਆਸੀ ਖ਼ਲਾਅ
ਪਿਛਲੇ 5 ਦਹਾਕਿਆਂ ਤੋਂ ਦ੍ਰਾਵਿੜ ਸਿਆਸਤ ਨਾਲ ਸਬੰਧਿਤ ਤਾਮਿਲਨਾਡੂ ਦੀਆਂ ਦੋ ਖੇਤਰੀ ਪਾਰਟੀਆਂ-ਏ.ਆਈ.ਏ., ਡੀ.ਐਮ.ਕੇ. ਅਤੇ ਡੀ.ਐਮ.ਕੇ., ਸਮੇਂ-ਸਮੇਂ 'ਤੇ ਸੂਬੇ ਦੀ ਅਗਵਾਈ ਕਰ ਰਹੀਆਂ ਹਨ। ਆਜ਼ਾਦੀ ਤੋਂ ਬਾਅਦ ਤਕਰੀਬਨ 2 ਦਹਾਕਿਆਂ ਤੱਕ ਸ੍ਰੀ ਰਾਜਾਗੋਪਾਲਚਾਰੀਆ ਅਤੇ ਕੇ ਕਾਮਰਾਜ ਜਿਹੇ ਆਗੂਆਂ ਦੀ ਅਗਵਾਈ ਹੇਠ ਕਾਂਗਰਸ ਨੇ ਤਾਮਿਲਨਾਡੂ 'ਤੇ ਹਕੂਮਤ ਕੀਤੀ। ਪਰ 1967 'ਚ ਹੋਂਦ 'ਚ ਆਈ ਡੀ.ਐਮ.ਕੇ. ਅਤੇ ਕੁਝ ਚਿਰ ਬਾਅਦ ਇਸ ਦੇ ਦੋਫਾੜ ਹੋਣ 'ਤੇ ਹੋਂਦ 'ਚ ਆਈ ਏ.ਆਈ.ਏ. ਡੀ.ਐਮ.ਕੇ. ਨੇ ਬਾਅਦ ਦੇ ਸਾਲਾਂ 'ਚ ਐਮ.ਜੀ.ਆਰ., ਜੈਲਲਿਤਾ ਅਤੇ ਕਰੁਣਾਨਿਧੀ ਜਿਹੇ ਮਜ਼ਬੂਤ ਨੇਤਾਵਾਂ ਦੇ ਸਿਰ 'ਤੇ ਹਕੂਮਤ ਕੀਤੀ। ਪਰ ਪਿਛਲੇ 3 ਸਾਲਾਂ 'ਚ ਤਾਮਿਲਨਾਡੂ 'ਚ ਕਈ ਅਹਿਮ ਬਦਲਾਅ ਆਏ। ਜੈਲਲਿਤਾ ਅਤੇ ਕਰੁਨਾਨਿਧੀ ਦੇ ਦੁਨੀਆ 'ਚੋਂ ਚਲੇ ਜਾਣ ਤੋਂ ਬਾਅਦ ਦੋਵੇਂ ਖੇਤਰੀ ਪਾਰਟੀਆਂ ਸਮੇਤ ਤਾਮਿਲਨਾਡੂ ਨੂੰ ਸਿਆਸੀ ਖਾਲੀਪੁਣੇ ਨੇ ਘੇਰ ਲਿਆ। ਇਕ ਪਾਸੇ ਬਿਨਾਂ ਅਗਵਾਈ ਵਾਲੀ ਏ.ਆਈ.ਏ. ਡੀ.ਐਮ.ਕੇ. 'ਤੇ ਅੰਦਰੂਨੀ ਰੰਜਸ਼ਾਂ, ਭ੍ਰਿਸ਼ਟਾਚਾਰ ਅਤੇ ਅਨੁਸ਼ਾਸਨਹੀਣਤਾ ਭਾਰੂ ਹੋ ਗਈ। ਖੁਦ ਨੂੰ ਜੈਲਲਿਤਾ ਦਾ ਵਾਰਸ ਕਹਾਉਣ ਵਾਲੀ ਅਤੇ ਪਾਰਟੀ ਨੂੰ ਕੁਝ ਹੱਦ ਤੱਕ ਇਕਜੁੱਟ ਕਰਨ ਦਾ ਜੇਰਾ ਕਰਨ ਵਾਲੀ ਸ਼ਸ਼ੀ ਕਲਾ ਆਪਸੀ ਖੁੰਦਕਾਂ ਸਦਕਾ ਇਸ ਵੇਲੇ ਜੇਲ੍ਹ 'ਚ ਹੈ ਅਤੇ ਦੋ ਧੜਿਆਂ 'ਚ ਵੰਡੀ ਪਾਰਟੀ ਖੇਰੂੰ-ਖੇਰੂੰ ਹੋਣ ਦੀ ਕਗਾਰ 'ਤੇ ਹੈ। ਇਸ ਧੜੇਬੰਦੀ ਨੂੰ ਦੇਖਦਿਆਂ ਸਿਆਸੀ ਹਲਕਿਆਂ 'ਚ ਇਹ ਚਰਚਾ ਆਮ ਹੋ ਗਈ ਹੈ ਕਿ ਜਾਂ ਤਾਂ 2021 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਆਪਣੀ ਕੁਦਰਤੀ ਮੌਤ ਨਾਲ ਖ਼ਤਮ ਹੋ ਜਾਵੇਗੀ ਜਾਂ ਉਸ ਤੋਂ ਪਹਿਲਾਂ ਹੀ ਵਿਧਾਨ ਸਭਾ ਭੰਗ ਹੋਣ 'ਤੇ ਸੂਬਾਈ ਸਿਆਸਤ ਦੇ ਨਕਸ਼ੇ ਤੋਂ ਗਾਇਬ ਹੋ ਜਾਵੇਗੀ। ਇਥੇ ਜ਼ਿਕਰਯੋਗ ਹੈ ਕਿ 7 ਪੜਾਵਾਂ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਤਾਮਿਲਨਾਡੂ ਦੀਆਂ 22 ਵਿਧਾਨ ਸਭਾ ਸੀਟਾਂ 'ਤੇ ਵੀ ਜ਼ਿਮਨੀ ਚੋਣਾਂ ਹੋਣੀਆਂ ਹਨ। 18 ਅਪ੍ਰੈਲ ਅਤੇ 19 ਮਈ ਨੂੰ ਹੋਣ ਵਾਲੀਆਂ ਇਨ੍ਹਾਂ ਵਿਧਾਨ ਸਭਾ ਸੀਟਾਂ ਤੀਆਂ ਚੋਣਾਂ 'ਚ ਜੇਕਰ ਡੀ.ਐਮ.ਕੇ. (12) ਸੀਟਾਂ ਵੀ ਜਿੱਤ ਲੈਂਦੀ ਹੈ ਤਾਂ ਉਹ ਤਾਮਿਲਨਾਡੂ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਦੂਜੇ ਪਾਸੇ ਡੀ.ਐਮ.ਕੇ. ਆਪਣੀਆਂ ਚੁਣੌਤੀਆਂ ਨਾਲ ਦੋ-ਚਾਰ ਹੋ ਰਹੀ ਹੈ। ਡੀ.ਐਮ.ਕੇ. ਦੀ ਸਮੱਸਿਆ ਆਗੂ ਵਿਹੀਣ ਹੋਣ ਦੀ ਨਹੀਂ ਹੈ। ਕਰੁਣਾਨਿਧੀ ਨੇ ਆਪਣੇ ਰਹਿੰਦਿਆਂ ਛੋਟੇ ਬੇਟੇ ਸਟਾਲਿਨ ਨੂੰ ਆਪਣਾ ਵਾਰਿਸ ਐਲਾਨ ਕੇ ਪਾਰਟੀ ਨੂੰ ਇਸ ਸਮੱਸਿਆ ਤੋਂ 'ਕਾਫੀ' ਹੱਦ ਤੱਕ ਨਿਜਾਤ ਦਿਵਾ ਦਿੱਤੀ। ਸਟਾਲਿਨ ਨੇ ਕਰੁਣਾਨਿਧੀ ਦੀ ਮੌਤ ਤੋਂ ਬਾਅਦ ਵੱਡੇ ਭਰਾ ਐਮ. ਕੇ. ਅਲਾਗੀਰੀ ਵਲੋਂ ਕੀਤੀ ਬਗਾਵਤ 'ਤੇ ਵੀ ਪ੍ਰਭਾਵੀ ਢੰਗ ਨਾਲ ਕਾਬੂ ਪਾ ਲਿਆ ਹੈ ਪਰ ਹਾਲੇ ਸਟਾਲਿਨ ਜੋ ਕਿ 2017 ਤੋਂ ਪਾਰਟੀ 'ਚ ਕਾਰਜਕਾਰੀ ਪ੍ਰਧਾਨ ਦੀ ਭੂਮਿਕਾ ਨਿਭਾਅ ਰਹੇ ਹਨ, ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸਥਾਪਿਤ ਨਹੀਂ ਕੀਤਾ। ਪਿਤਾ ਦੀ ਗੱਦੀ ਸੰਭਾਲਣ ਵਾਲੇ ਸਟਾਲਿਨ ਲਈ ਅਜੇ ਚੋਣਾਂ ਦੀ ਅਗਨੀ ਪ੍ਰੀਖਿਆ ਦੇਣੀ ਬਾਕੀ ਹੈ।
ਭਾਜਪਾ ਦੀ ਵਧਦੀ ਸਰਗਰਮੀ
ਮੋਦੀ ਦਾ ਇਹ ਤਾਮਿਲਨਾਡੂ ਲਗਾਵ ਸਿਰਫ ਮਨੋਰਥ ਪੱਤਰ ਜਾਰੀ ਕਰਨ ਸਮੇਂ ਹੀ ਸਾਹਮਣੇ ਨਹੀਂ ਆਇਆ, ਸਗੋਂ ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸੂਬੇ 'ਚ ਭਾਜਪਾ ਦੀਆਂ ਵਧ ਰਹੀਆਂ ਸਰਗਰਮੀਆਂ ਰਾਹੀਂ ਵੀ ਪ੍ਰਗਟਾਇਆ ਜਾ ਰਿਹਾ ਸੀ। ਸਾਲ 2016 'ਚ ਜੈਲਲਿਤਾ ਦੀ ਮੌਤ ਤੋਂ ਬਾਅਦ ਹੀ ਤਾਮਿਲਨਾਡੂ ਦੀ ਹਰ ਹਰਕਤ 'ਤੇ ਕੇਂਦਰ ਦੀ ਨਿਗ੍ਹਾ ਬਣੀ ਹੋਈ ਹੈ। ਪ੍ਰਧਾਨ ਮੰਤਰੀ ਦਾ ਪਿਛਲੇ ਸਾਲ ਕਰੁਣਾਨਿਧੀ ਦਾ ਹਾਲ ਪੁੱਛਣ ਜਾਣਾ ਅਤੇ ਦਿੱਲੀ 'ਚ ਆਪਣੀ ਰਿਹਾਇਸ਼ 'ਤੇ ਇਲਾਜ ਕਰਵਾਉਣ ਦੀ ਪੇਸ਼ਕਸ਼ ਨੂੰ ਵੀ ਇਸੇ ਕਵਾਇਦ ਦੇ ਰੂਪ 'ਚ ਦੇਖਿਆ ਗਿਆ ਸੀ। 2018 'ਚ ਕਰੁਣਾਨਿਧੀ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਮੋਦੀ ਦੀ ਮੁਲਾਕਾਤ ਦੇ ਵੀ ਕਈ ਸਿਆਸੀ ਮਾਅਨੇ ਕੱਢੇ ਗਏ। ਹਾਲਾਂਕਿ ਡੀ.ਐਮ.ਕੇ. ਨੇ ਕਾਂਗਰਸ ਨਾਲ ਗਠਜੋੜ ਦਾ ਐਲਾਨ ਕਰਕੇ ਇਨ੍ਹਾਂ ਕਿਆਸਾਂ 'ਤੇ ਵਿਰਾਮ ਲਾ ਦਿੱਤਾ। ਜਿਸ ਤੋਂ ਬਾਅਦ ਫਰਵਰੀ 'ਚ ਭਾਜਪਾ ਨੇ ਏ.ਆਈ.ਏ. ਡੀ.ਐਮ.ਕੇ. ਨਾਲ ਗਠਜੋੜ ਦਾ ਰਸਮੀ ਐਲਾਨ ਕਰ ਦਿੱਤਾ। ਏ.ਆਈ.ਏ. ਡੀ.ਐਮ.ਕੇ., ਭਾਜਪਾ ਅਤੇ ਪੀ.ਐਮ.ਕੇ. ਦਰਮਿਆਨ ਹੋਏ ਗਠਜੋੜ 'ਚ ਪੀ.ਐਮ.ਕੇ. ਦੀ ਸ਼ਮੂਲੀਅਤ ਵੀ ਭਾਜਪਾ ਦੀ ਮਜ਼ਬੂਤੀ ਦਰਸਾ ਰਹੀ ਹੈ, ਉਥੇ ਏ.ਆਈ.ਏ. ਡੀ.ਐਮ.ਕੇ. ਦੀ ਬੇਬਕੀ ਵੀ ਝਲਕ ਰਹੀ ਹੈ। (ਜ਼ਿਕਰਯੋਗ ਹੈ ਕਿ ਪੀ.ਐਮ.ਕੇ. ਦ੍ਰਾਵਿੜ ਸਿਆਸਤ ਦਾ ਧੁਰ ਵਿਰੋਧ ਕਰਦੀ ਰਹੀ ਹੈ) ਪਰ ਗਠਜੋੜ ਨੂੰ ਹਰ ਹੀਲੇ ਮਜ਼ਬੂਤ ਕਰਨ ਦੀ ਕਵਾਇਦ ਤਹਿਤ 39 ਸੀਟਾਂ 'ਚੋਂ 5 ਭਾਜਪਾ ਨੂੰ ਅਤੇ 7 ਪੀ.ਐਮ.ਕੇ. ਦੇ ਹਿੱਸੇ ਆਈਆਂ, ਜਦ ਕਿ ਏ.ਆਈ.ਏ. ਡੀ.ਐਮ.ਕੇ. 27 ਸੀਟਾਂ 'ਤੇ ਚੋਣ ਲੜੇਗੀ। ਤਾਮਿਲਨਾਡੂ 'ਚ ਦੋ ਹੋਰ ਫ਼ਿਲਮ ਕਲਾਕਾਰਾਂ ਕਮਲ ਹਸਨ ਤੇ ਰਜਨੀਕਾਂਤ ਵਲੋਂ ਬਣਾਈਆਂ ਪਾਰਟੀਆਂ ਅਜੇ ਆਪਣਾ ਬਹੁਤਾ ਪ੍ਰਭਾਵ ਨਹੀਂ ਦਿਖਾ ਸਕੀਆਂ।
ਸੌਖਾ ਨਹੀਂ ਹੈ ਰਾਹ
ਸਿਆਸੀ ਖਾਲੀਪੁਣੇ ਦੇ ਬਾਵਜੂਦ ਭਾਜਪਾ ਲਈ ਤਾਮਿਲਨਾਡੂ ਦਾ ਰਾਹ ਕੋਈ ਸੌਖਾ ਨਹੀਂ ਹੈ। ਲੋਕਾਂ 'ਚ ਕੇਂਦਰ ਦੀਆਂ ਨੀਤੀਆਂ ਨੂੰ ਲੈ ਕੇ ਰੋਸ ਹੈ। ਪਿਛਲੇ 2 ਸਾਲਾਂ ਤੋਂ ਰਾਜਧਾਨੀ 'ਚ ਪ੍ਰਦਰਸ਼ਨ ਕਰ ਰਹੇ ਤਾਮਿਲਨਾਡੂ ਦੇ ਕਿਸਾਨ ਰੋਹ 'ਚ ਹਨ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਫਰਿਆਦ ਤੱਕ ਨਹੀਂ ਸੁਣੀ। ਪਿਛਲੇ ਸਾਲ ਸੂਬੇ 'ਚ ਆਏ ਤੂਫਾਨ ਨੂੰ ਲੈ ਕੇ ਮੋਦੀ ਦੀ ਚੁੱਪੀ ਵੀ ਰੋਹ ਦੇ ਕਾਰਨਾਂ 'ਚ ਸ਼ਾਮਿਲ ਹੈ।

upma.dagga@gmail.com

ਗੁੱਡ ਫਰਾਈਡੇ 'ਤੇ ਵਿਸ਼ੇਸ਼

'ਗੁੱਡ ਫਰਾਈਡੇ' ਦਾ ਸੰਦੇਸ਼ ਕੀ ਹੈ?

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸ਼ੁੱਕਰਵਾਰ ਨੂੰ ਅੰਗਰੇਜ਼ੀ ਵਿਚ ਫਰਾਈਡੇ ਕਿਹਾ ਜਾਂਦਾ ਹੈ। ਸ਼ੁੱਕਰਵਾਰ ਭਾਵੇਂ ਇਕ ਸਾਲ ਵਿਚ 52 ਵਾਰ ਆ ਜਾਂਦੇ ਹਨ। ਪ੍ਰੰਤੂ ਸਾਲ ਵਿਚ ਅਜਿਹਾ ਸ਼ੁੱਕਰਵਾਰ ਵੀ ਆਉਂਦਾ ਹੈ, ਜਿਸ ਨੂੰ ਗੁੱਡ ਫਰਾਈਡੇ ਕਿਹਾ ਜਾਂਦਾ ਹੈ। ਆਉ! ਅੱਜ ...

ਪੂਰੀ ਖ਼ਬਰ »

ਭਾਜਪਾ ਨੇ ਡੇਰਾ ਸਿਰਸਾ ਦੀ ਮਦਦ ਲਈ ਤਾਂ ਅਕਾਲੀ ਦਲ ਲਈ ਪੈਦਾ ਹੋਵੇਗੀ ਮੁਸ਼ਕਿਲ

ਭਾਵੇਂ ਅਜੇ ਭਾਜਪਾ ਨੇ ਅਧਿਕਾਰਿਤ ਤੌਰ 'ਤੇ ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ ਸਿਰਸਾ ਡੇਰੇ ਦੀ ਹਮਾਇਤ ਲੈਣ ਦਾ ਕੋਈ ਫ਼ੈਸਲਾ ਨਹੀਂ ਕੀਤਾ। ਪਰ ਭਾਜਪਾ ਵਲੋਂ ਇਸ ਡੇਰੇ ਦੀ ਹਮਾਇਤ ਲੈਣ ਦੇ ਮਿਲ ਰਹੇ ਸੰਕੇਤਾਂ ਕਾਰਨ ਅਕਾਲੀ ਦਲ ਲਈ ਇਕ ਨਵੀਂ ਮੁਸ਼ਕਿਲ ਖੜ੍ਹੀ ਹੁੰਦੀ ਨਜ਼ਰ ...

ਪੂਰੀ ਖ਼ਬਰ »

ਧਰੁਵੀਕਰਨ ਦੀ ਰਾਜਨੀਤੀ

 ਲੋਕ ਸਭਾ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਕਈ ਹੈਰਾਨੀਜਨਕ ਗੱਲਾਂ ਵਾਪਰ ਰਹੀਆਂ ਹਨ। ਖ਼ਾਸ ਤੌਰ 'ਤੇ ਭਾਰਤੀ ਜਨਤਾ ਪਾਰਟੀ ਜੋ ਪਿਛਲੇ 5 ਸਾਲ ਆਪਣੀਆਂ ਕੁਝ ਭਾਈਵਾਲ ਪਾਰਟੀਆਂ ਨਾਲ ਕੇਂਦਰ ਵਿਚ ਹਕੂਮਤ ਚਲਾਉਂਦੀ ਰਹੀ ਹੈ, ਵਿਚ ਹੈਰਾਨ ਕਰਨ ਵਾਲੀਆਂ ਗੱਲਾਂ ਵਾਪਰਦੀਆਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX