ਤਾਜਾ ਖ਼ਬਰਾਂ


ਨਜਾਇਜ਼ ਸ਼ਰਾਬ ਦੀ ਤਸਕਰੀ ਦੀ ਜਾਂਚ ਲਈ ਕੈਪਟਨ ਵੱਲੋਂ ਐੱਸ.ਆਈ.ਟੀ ਦਾ ਗਠਨ
. . .  25 minutes ago
ਚੰਡੀਗੜ੍ਹ, 6 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਕਡਾਊਨ ਦੌਰਾਨ ਸੂਬੇ 'ਚ ਨਜਾਇਜ਼...
ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੁਲਿਸ ਨੇ ਗਸ਼ਤ ਕੀਤੀ ਤੇਜ
. . .  48 minutes ago
ਬਲਾਚੌਰ, 6 ਜੂਨ (ਦੀਦਾਰ ਸਿੰਘ ਬਲਾਚੌਰੀਆ)- ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਅੱਜ ਬਲਾਚੌਰ ਪੁਲਿਸ ਨੇ ਜਿੱਥੇ ...
ਅਮਰੀਕਾ 'ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, 5 ਮੌਤਾਂ
. . .  54 minutes ago
ਵਾਸ਼ਿੰਗਟਨ, 6 ਜੂਨ- ਅਮਰੀਕਾ ਦੇ ਜਾਰਜੀਆ 'ਚ ਇਕ ਛੋਟੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਜਹਾਜ਼ 'ਚ ਸਵਾਰ 5 ...
ਘੱਲੂਘਾਰਾ ਦਿਵਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ ਇਕ ਜੁੱਟ ਹੋਣ ਦਾ ਸੱਦਾ ਦਿੱਤਾ
. . .  about 1 hour ago
ਅੰਮ੍ਰਿਤਸਰ, 6 ਜੂਨ (ਹਰਮਿੰਦਰ ਸਿੰਘ)- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾ ਰਹੇ 1984 ਦੇ ਘੱਲੂਘਾਰੇ ਸੰਬੰਧੀ ਕ...
ਮੋਹਲ਼ੇਧਾਰ ਮੀਹ ਕਾਰਨ ਕਸਬਾ ਖਾਸਾ ਹੋਇਆ ਜਲ-ਥਲ
. . .  about 1 hour ago
ਖਾਸਾ, 6 ਜੂਨ(ਗੁਰਨੇਕ ਸਿੰਘ ਪੰਨੂ) - ਅੰਮ੍ਰਿਤਸਰ ਵਿਖੇ ਅੱਜ ਤੜਕਸਾਰ ਹੁੰਦਿਆਂ ਹੀ ਕਸਬਾ ਖਾਸਾ ਵਿਖੇ ਭਾਰੀ ਮੋਹਲ਼ੇਧਾਰ ...
ਗੜ੍ਹਸ਼ੰਕਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਤੇਜ਼ ਬਾਰਸ਼ ਹੋਈ ਸ਼ੁਰੂ
. . .  about 1 hour ago
ਗੜ੍ਹਸ਼ੰਕਰ, 6 ਜੂਨ (ਧਾਲੀਵਾਲ) - ਗੜ੍ਹਸ਼ੰਕਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਵੇਰ ਤੋਂ ਸ਼ੁਰੂ ਹੋਈ ਤੇਜ਼ ਬਾਰਸ਼ ਨਾਲ ਲੋਕਾਂ ਨੂੰ ਗਰਮੀ...
ਘੱਲੂਘਾਰਾ ਦਿਵਸ ਮੌਕੇ ਪੁਲਿਸ ਅਤੇ ਗਰਮ ਖਿਆਲੀਆਂ ਵਿਚਾਲੇ ਹੋਈ ਝੜਪ
. . .  about 1 hour ago
ਅੰਮ੍ਰਿਤਸਰ, 6 ਜੂਨ (ਰਾਜੇਸ਼ ਕੁਮਾਰ ਸੰਧੂ)- 6 ਜੂਨ ਘੱਲੂਘਾਰਾ ਦਿਵਸ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਣ ਵਾਲੇ...
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਆਰੰਭਤਾ
. . .  about 2 hours ago
ਅੰਮ੍ਰਿਤਸਰ, 6 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ...
ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਪੂਰੀ ਤਰ੍ਹਾਂ ਸੀਲ
. . .  about 2 hours ago
ਅੰਮ੍ਰਿਤਸਰ, 6 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ...
ਅੱਜ ਦਾ ਵਿਚਾਰ
. . .  about 2 hours ago
ਸਿੱਖਿਆ ਵਿਭਾਗ ਵਲੋਂ ਆਮ ਬਦਲੀਆਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਇੱਕ ਵਾਰ ਫਿਰ ਕੀਤਾ ਵਾਧਾ
. . .  1 day ago
ਜਿਲੇ ਵਿਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ: ਡਾ. ਮਲਹੋਤਰਾ
. . .  1 day ago
ਗੈਰ ਕਾਨੂੰਨੀ ਲਿੰਗ ਜਾਂਚ ਕਰ ਰਹੇ ਕਲੀਨਿਕ ਦਾ ਕੀਤਾ ਪਰਦਾ ਫਾਸ਼, ਕਲੀਨਿਕ ਦੇ ਡਾਕਟਰ ਅਤੇ ਏਜੰਟ ਗ੍ਰਿਫਤਾਰ
. . .  1 day ago
ਪਟਿਆਲਾ 5 ਜੂਨ (ਧਰਮਿੰਦਰ ਸਿੰਘ ਸਿੱਧੂ)-ਗੈਰ ਕਾਨੂੰਨੀ ਤੋਰ ਤੇ ਲਿੰਗ ਜਾਂਚ ਕਰ ਰਹੇ ਕਲੀਨਿਕਾਂ ਤੇ ਸ਼ਿਕੰਜਾ ਕਸਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਸਿਹਤ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਵਿੱਚ ਗੈਰ ਕਾਨੂੰਨੀ ਤੋਂ ਤੇ ਚੱਲ ਰਹੇ ਲਿੰਗ ਜਾਂਚ ਕਲੀਨਿਕ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ 4 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ
. . .  1 day ago
ਪਠਾਨਕੋਟ ਦੇ ਇਕ ਹੋਰ ਕੋਰੋਨਾਵਾਇਰਸ ਮਰੀਜ਼ ਦੀ ਅੰਮ੍ਰਿਤਸਰ ਵਿਚ ਹੋਈ ਮੌਤ
. . .  1 day ago
ਪਠਾਨਕੋਟ, 5 ਜੂਨ (ਸੰਧੂ) - ਪਠਾਨਕੋਟ ਦੇ ਪਿੰਡ ਚੱਕ ਮਾਧੋ ਸਿੰਘ ਦੇ 42 ਸਾਲਾ ਵਿਅਕਤੀ ਦੀ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਕਤ ਵਿਅਕਤੀ ਪਹਿਲਾ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ ਪਰੰਤੂ ਜਦੋਂ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੀਟਿਵ ਪਾਇਆ ਗਿਆ ਸੀ...
ਦਲ ਖ਼ਾਲਸਾ ਵੱਲੋਂ ਸੰਕੇਤਕ ਰੂਪ 'ਚ ਕਢਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਰੋਸ ਮਾਰਚ
. . .  1 day ago
ਸਿਹਤ ਵਿਭਾਗ ਦੀ ਟੀਮ ਵੱਲੋਂ ਪਾਤੜਾਂ ਦੇ ਨਿੱਜੀ ਹਸਪਤਾਲ 'ਤੇ ਛਾਪੇਮਾਰੀ
. . .  1 day ago
ਪਾਤੜਾਂ, 5 ਜੂਨ (ਜਗਦੀਸ਼ ਸਿੰਘ ਕੰਬੋਜ)- ਇੱਕ ਨਿੱਜੀ ਕੰਪਨੀ ਦੀ ਸੂਚਨਾ 'ਤੇ ਚੰਡੀਗੜ੍ਹ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਸ਼ਟਰਿੰਗ...
ਅਮਲੋਹ 'ਚ ਕੋਰੋਨਾ ਦੇ 4 ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਸਲਾਣਾ, 5 ਜੂਨ (ਗੁਰਚਰਨ ਸਿੰਘ ਜੰਜੂਆ) - ਅਮਲੋਹ ਸ਼ਹਿਰ 'ਚ ਅੱਜ ਕੋਰੋਨਾ ਦੇ 4 ਮਰੀਜ਼ਾਂ ਦੀ ਪੁਸ਼ਟੀ...
ਪਿੰਡ ਝੰਡਾ ਕਲਾਂ(ਮਾਨਸਾ) ਵਿਖੇ ਪਤੀ-ਪਤਨੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਸਰਦੂਲਗੜ੍ਹ, 5 ਜੂਨ ( ਜੀ.ਐਮ.ਅਰੋੜਾ)- ਇੱਥੋਂ ਕੁੱਝ ਕਿੱਲੋਮੀਟਰ ਦੂਰ ਪਿੰਡ ਝੰਡਾ ਕਲਾਂ 'ਚ ਪਤੀ ਪਤਨੀ ਦੋਨਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ...
ਲੁਧਿਆਣਾ 'ਚ ਮਾਸਕ ਨਾ ਪਹਿਨਣ ਵਾਲਿਆਂ ਨੂੰ ਕੀਤਾ ਗਿਆ 15,99,400 ਰੁਪਏ ਜੁਰਮਾਨਾ
. . .  1 day ago
ਲੁਧਿਆਣਾ, 5 ਜੂਨ (ਸਲੇਮਪੁਰੀ) - ਕੋਵਿਡ-19 ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਰੇਕ ਵਿਅਕਤੀ ਲਈ ਮੂੰਹ ਉੱਪਰ...
ਨਾਬਾਲਗ ਲੜਕੀ ਨੂੰ ਭਜਾ ਕੇ ਲੈ ਜਾਣ ਦੇ ਦੋਸ਼ ਤਹਿਤ 'ਤੇ ਮਾਮਲਾ ਹੋਇਆ ਦਰਜ
. . .  1 day ago
ਕੇਂਦਰ ਨੇ ਝੋਨੇ ਦੇ ਮੁੱਲ 'ਚ 53 ਰੁਪਏ ਦਾ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ- ਸੰਧੂ ਰਣੀਕੇ
. . .  1 day ago
ਛੇਹਰਟਾ, 5 ਜੂਨ(ਸੁੱਖ ਵਡਾਲੀ)- ਕੇਂਦਰ ਸਰਕਾਰ ਵੱਲੋਂ ਝੋਨੇ ਦੇ ਮੁੱਲ 'ਚ 53 ਰੁਪਏ ਦਾ ਮਾਮੂਲੀ ਵਾਧਾ ਕਰਕੇ ਕਿਸਾਨਾਂ...
ਲੁਧਿਆਣਾ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਲੁਧਿਆਣਾ, 5 ਜੂਨ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ...
ਹਰ ਵਰਗ ਦੀ ਪਾਰਟੀ ਹੈ ਅਕਾਲੀ ਦਲ : ਸੁਖਬੀਰ ਬਾਦਲ
. . .  1 day ago
ਚੰਡੀਗੜ੍ਹ, 5 ਜੂਨ (ਸੁਰਿੰਦਰਪਾਲ)- ਚੰਡੀਗੜ੍ਹ 'ਚ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਅਕਾਲੀ ਦਲ ਹਰ ਵਰਗ ...
ਏ.ਐੱਸ.ਆਈ. ਦੇ ਕੋਰੋਨਾ ਪਾਜ਼ੀਟਿਵ ਆਉਣ ਉਪਰੰਤ ਥਾਣਾ ਬੇਗੋਵਾਲ ਲੋਕਾਂ ਲਈ ਬੰਦ
. . .  1 day ago
ਬੇਗੋਵਾਲ, 5 ਜੂਨ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ ਦੇ ਥਾਣਾ ਬੇਗੋਵਾਲ ਵਿਚ ਸਥਿਤ ਏ.ਐੱਸ.ਆਈ. ਦੇ ਬੀਤੇ ਦਿਨ ਕੋਰੋਨਾ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਵੈਸਾਖ ਸੰਮਤ 551

ਜਲੰਧਰ

ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਬਣੇਗੀ ਮੇਰੀ ਜਿੱਤ ਦਾ ਆਧਾਰ-ਚੌਧਰੀ

ਜਸਪਾਲ ਸਿੰਘ
ਜਲੰਧਰ, 18 ਅਪ੍ਰੈਲ - ਕਾਂਗਰਸ ਹਾਈਕਮਾਨ ਵਲੋਂ ਮੁੜ ਟਿਕਟ ਦੇ ਕੇ ਮੇਰੇ 'ਚ ਜੋ ਵਿਸ਼ਵਾਸ ਪ੍ਰਗਟ ਕੀਤਾ ਹੈ, ਮੈਂ ਉਸ ਨੂੰ ਕਾਇਮ ਰੱਖਾਂਗਾ ਤੇ ਜਲੰਧਰ ਲੋਕ ਸਭਾ ਹਲਕੇ ਦੀ ਸੀਟ ਇਕ ਵਾਰ ਫਿਰ ਜਿੱਤ ਕੇ ਪਾਰਟੀ ਹਾਈਕਮਾਨ ਦੀ ਝੋਲੀ ਪਾਵਾਂਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੌਜੂਦਾ ਸੰਸਦ ਮੈਂਬਰ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਦੁਬਾਰਾ ਐਲਾਨੇ ਗਏ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਕਰਦਿਆਂ ਕਿਹਾ ਕਿ ਹਲਕੇ ਦੇ ਲੋਕ ਮੇਰੀ ਪਿਛਲੇ 5 ਸਾਲ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਆਪਣੀ ਵੋਟ ਦਾ ਫੈਸਲਾ ਕਰਨਗੇ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਦੁਬਾਰਾ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣਗੇ | ਹਾਲਾਂਕਿ ਉਨ੍ਹਾਂ ਮੰਨਿਆ ਕਿ ਅਜੇ ਕਾਫੀ ਕੰਮ ਅਧੂਰੇ ਰਹਿ ਗਏ ਹਨ, ਜਿਨ੍ਹਾਂ ਨੂੰ ਉਹ ਇਸ ਵਾਰ ਪੂਰਾ ਕਰਕੇ ਜਲੰਧਰ ਨੂੰ ਹਰ ਖੇਤਰ 'ਚ ਸੂਬੇ ਦਾ ਮੋਹਰੀ ਹਲਕਾ ਬਣਾਉਣਗੇ | ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਗਿਲਾ ਕਰਦੇ ਹੋਏ ਕਿਹਾ ਕਿ ਅਨੇਕਾ ਪ੍ਰਾਜੈਕਟਾਂ 'ਚ ਕੇਂਦਰ ਸਰਕਾਰ ਵਲੋਂ ਸਹਿਯੋਗ ਨਾ ਮਿਲਣ ਕਾਰਨ ਉਹ ਚਾਹ ਕੇ ਵੀ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੇ | ਇਸ ਮੌਕੇ ਉਨ੍ਹਾਂ ਪਿਛਲੇ ਪੰਜਾਂ ਸਾਲਾਂ 'ਚ ਕੀਤੇ ਗਏ ਆਪਣੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਆਦਮਪੁਰ ਹਵਾਈ ਅੱਡੇ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਿਆ | ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਸ ਸਬੰਧੀ ਉਨ੍ਹਾਂ ਨੇ ਹੀ ਸੰਸਦ 'ਚ ਆਵਾਜ਼ ਉਠਾਈ ਸੀ ਤੇ ਕੇਂਦਰੀ ਮੰਤਰੀਆਂ ਕੋਲ ਇਹ ਮੁੱਦਾ ਉਠਾਇਆ ਸੀ | ਉਨ੍ਹਾਂ ਕਿਹਾ ਭਵਿੱਖ 'ਚ ਆਦਮਪੁਰ ਹਵਾਈ ਅੱਡੇ ਤੋਂ ਅੰਤਰ ਰਾਸ਼ਟਰੀ ਉਡਾਣਾਂ ਦੀ ਸ਼ੁਰੂਆਤ ਕਰਵਾਉਣਾ ਅਤੇ ਇੱਥੇ ਕਾਰਗੋ ਬਣਾਉਣ ਦੀ ਯੋਜਨਾ ਹੈ | ਜਿਸ ਨਾਲ ਜਲੰਧਰ ਦੀ ਇੰਡਸਟਰੀ ਤੇ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ ਤੇ ਸਭ ਤੋਂ ਜ਼ਿਆਦਾ ਫਾਇਦਾ ਐਨ. ਆਰ. ਆਈਜ਼ ਨੂੰ ਹੋਵੇਗਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਦੋ ਸਾਲਾਂ 'ਚ ਕਰਵਾਏ ਗਏ ਵਿਕਾਸ ਕੰਮਾਂ ਤੇ ਕਿਸਾਨਾਂ, ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਸਮੇਤ ਲਏ ਗਏ ਹੋਰਨਾਂ ਅਹਿਮ ਫੈਸਲਿਆਂ ਦਾ ਵੀ ਉਨ੍ਹਾਂ ਨੂੰ ਭਰਪੂਰ ਫਾਇਦਾ ਮਿਲੇਗਾ |
ਇਕ ਸਵਾਲ ਦੇ ਜਵਾਬ 'ਚ ਚੌਧਰੀ ਸੰਤੋਖ ਸਿੰਘ ਨੇ ਕਾਂਗਰਸ 'ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਲੜ ਰਹੀ ਹੈ ਤੇ ਜਿੱਥੋਂ ਤੱਕ ਮਹਿੰਦਰ ਸਿੰਘ ਕੇ. ਪੀ. ਦੀ ਨਾਰਾਜ਼ਗੀ ਦਾ ਸਵਾਲ ਹੈ ਤਾਂ ਇਸ ਸਬੰਧੀ ਮੁੱਖ ਮੰਤਰੀ ਸਾਫ ਕਰ ਚੁੱਕੇ ਹਨ |
ਇਸ ਮੌਕੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ 'ਚ ਅਗਲੀ ਸਰਕਾਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਬਣੇਗੀ |
ਗੋਦ ਲਏ ਗੰਨਾ ਪਿੰਡ ਦੇ ਵਿਕਾਸ ਨੂੰ ਲੈ ਕੇ ਪਿਛਲੇ ਸਮੇਂ ਤੋਂ ਲਗਾਤਾਰ ਨਿਸ਼ਾਨੇ 'ਤੇ ਰਹੇ ਚੌਧਰੀ ਸੰਤੋਖ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੀ ਸਕੀਮ ਤਹਿਤ ਉਨ੍ਹਾਂ ਨੇ ਵੀ ਗੋਦ ਲਿਆ ਸੀ ਪਰ ਕੇਂਦਰ ਸਰਕਾਰ ਵਲੋਂ ਇਸ ਦੇ ਵਿਕਾਸ ਬਾਰੇ ਕੋਈ ਵੀ ਗ੍ਰਾਂਟ ਨਹੀਂ ਦਿੱਤੀ ਗਈ ਪਰ ਫਿਰ ਵੀ ਇਸ ਦੇ ਬਾਵਜੂਦ ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ 40 ਲੱਖ ਰੁਪਏ ਆਪਣੇ ਫੰਡ 'ਚੋਂ ਦਿੱਤੇ |

ਪੰਜਾਬ ਪੁਲਿਸ ਦਾ ਸਿਪਾਹੀ ਗਿ੍ਫ਼ਤਾਰ, 16 ਪਾਸਪੋਰਟ, 1 ਸਵਿਫ਼ਟ ਕਾਰ ਤੇ 10 ਹਜ਼ਾਰ ਦੀ

ਐੱਮ. ਐੱਸ. ਲੋਹੀਆ ਜਲੰਧਰ, 18 ਅਪ੍ਰੈਲ - ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਪੰਜਾਬ ਪੁਲਿਸ ਦਾ ਸਿਪਾਹੀ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਬਿਕਰਮਪਾਲ ਸਿੰਘ (28) ਪੁੱਤਰ ਸਵ. ਧਰਮ ਪਾਲ ...

ਪੂਰੀ ਖ਼ਬਰ »

ਚੋਣ ਜ਼ਾਬਤੇ 'ਚ ਫਸ ਗਈ 100 ਰੇਹੜਿਆਂ ਦੀ ਖਰੀਦ

ਸ਼ਿਵ ਸ਼ਰਮਾ ਜਲੰਧਰ, 18 ਅਪ੍ਰੈਲ-ਨਗਰ ਨਿਗਮ ਜਲੰਧਰ ਵਲੋਂ 100 ਰੇਹੜਿਆਂ ਦੀ ਖ਼ਰੀਦ ਕਰਨ ਦਾ ਕੰਮ ਚੋਣ ਜ਼ਾਬਤੇ 'ਚ ਫਸ ਗਿਆ ਹੈ | ਨਿਗਮ ਨੇ 5 ਮਹੀਨੇ ਤੋ ਜ਼ਿਆਦਾ ਸਮੇਂ ਤੱਕ ਤਾਂ ਕੂੜਾ ਢੋਣ ਵਾਲੇ ਰੇਹੜਿਆਂ ਦੀ ਖ਼ਰੀਦ ਨਹੀਂ ਕੀਤੀ ਹੈ ਜਦਕਿ ਹੁਣ ਚੋਣ ਜ਼ਾਬਤੇ ਕਰਕੇ ਇਸ ਦੀ ...

ਪੂਰੀ ਖ਼ਬਰ »

ਡੀ.ਸੀ. ਵਲੋਂ ਅਧਿਕਾਰੀਆਂ ਨੂੰ ਕਣਕ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਫੀਲਡ ਦਾ ਦੌਰਾ ਕਰਨ ਦੇ ਹੁਕਮ

ਜਲੰਧਰ, 18 ਅਪ੍ਰੈਲ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 16 ਤੇ 17 ਅਪ੍ਰੈਲ ਨੂੰ ਮੌਸਮ ਦੀ ਖਰਾਬੀ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਫੀਲਡ ਦਾ ਦੌਰਾ ਕਰਨ | ਉਨ੍ਹਾਂ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ

ਮਕਸੂਦਾਂ, 18 ਅਪ੍ਰੈਲ (ਲਖਵਿੰਦਰ ਪਾਠਕ)-ਸ਼ੀਤਲ ਨਗਰ ਨੇੜੇ ਰੇਲਵੇ ਲਾਈਨਾਂ ਤੇ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਸ਼ਾਮ 6 ਵਜੇ ਦੇ ਕਰੀਬ ਲਾਈਨਾਂ ਪਾਰ ਕਰ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਰਵੀ (40) ਪੁੱਤਰ ਇੰਦਰਜੀਤ ਸਿੰਘ ਵਾਸੀ ਬਸਤੀਆਂ ਦੇ ਤੌਰ 'ਤੇ ...

ਪੂਰੀ ਖ਼ਬਰ »

ਅਧਿਆਪਕਾਂ ਨੂੰ ਝੱਲਣੀ ਪੈ ਰਹੀ ਹੈ ਦੋਹਰੀ ਪ੍ਰੇਸ਼ਾਨੀ, ਪੇਪਰ ਚੈਕਿੰਗ ਨਾਲ ਦੇਣੀ ਪਵੇਗੀ ਚੋਣ ਡਿਊਟੀ

ਜਲੰਧਰ, 18 ਅਪ੍ਰੈਲ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਅਧਿਆਪਕਾਂ ਕੋਲੋਂ ਪੜ੍ਹਾਈ ਸਬੰਧੀ ਘੱਟ ਅਤੇ ਹੋਰ ਵਾਧੂ ਕੰਮ ਜ਼ਿਆਦਾ ਲਏ ਜਾਂਦੇ ਰਹਿੰਦੇ ਹਨ ਜਿਸ ਕਰਕੇ ਸਰਕਾਰ ਖਿਲਾਫ ਅਕਸਰ ਅਧਿਆਪਕਾਂ ਦਾ ਵਿਰੋਧ ਵੇਖਣ ਨੂੰ ਮਿਲਦਾ ਰਹਿੰਦਾ ਹੈ | ਇਸ ਵਾਰ ਵੀ ਅਧਿਆਪਕਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਮਕਸੂਦਾਂ, 18 ਅਪ੍ਰੈਲ (ਲਖਵਿੰਦਰ ਪਾਠਕ)-ਰਾਤ 11 ਵਜੇ ਦੇ ਕਰੀਬ ਥਾਣਾ 8 ਅਧੀਨ ਆਉਂਦੇ ਪਠਾਨਕੋਟ ਰੋਡ 'ਤੇ ਟਰਾਲੀ ਤੇ ਕਾਰ ਦੀ ਟੱਕਰ 'ਚ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਜਸਬੀਰ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਸਰੂਪ ਨਗਰ, ਨਜ਼ਦੀਕ ਰਾਓਵਾਲੀ ਵਜੋਂ ...

ਪੂਰੀ ਖ਼ਬਰ »

ਫੇਸਬੁੱਕ ਪ੍ਰੇਮਿਕਾ ਨਾਲ ਲਾਈਵ ਹੋ ਕੇ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੌਜਵਾਨ ਦੀ ਹੋਈ ਮੌਤ

ਜਲੰਧਰ, 18 ਅਪ੍ਰੈਲ (ਐੱਮ. ਐੱਸ. ਲੋਹੀਆ) - ਬੈਂਕ ਇਨਕਲੇਵ ਦੇ ਰਹਿਣ ਵਾਲੇ ਨੌਜਵਾਨ ਨੇ ਆਪਣੀ ਫੇਸਬੁੱਕ ਫਰੈਂਡ ਨਾਲ ਚੱਲ ਰਹੀ ਨਰਾਜ਼ਗੀ ਦੇ ਚੱਲਦੇ ਵੱਟਸਐਪ 'ਤੇ ਲਾਈਵ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਔਰਤ ਦੀ ਮੌਤ

ਸ਼ਾਹਕੋਟ, 18 ਅਪ੍ਰੈਲ (ਸੁਖਦੀਪ ਸਿੰਘ, ਦਲਜੀਤ ਸਚਦੇਵਾ )-ਸ਼ਾਹਕੋਟ ਦੇ ਬਾਹਰਵਾਰ ਲੰਘਦੇ ਨੈਸ਼ਨਲ ਹਾਈਵੇ 'ਤੇ ਬੀਤੀ ਰਾਤ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਔਰਤ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਸਵਰਨ ਸਿੰਘ ਵਾਸੀ ਪਿੰਡ ਬਸਤੀ ਕੋਟਲੀ ਗਾਜਰਾਂ ...

ਪੂਰੀ ਖ਼ਬਰ »

ਮਾਈ ਹੀਰਾਂ ਗੇਟ 'ਚ ਜ਼ੋਰਾ ਸਿੰਘ ਮਾਨ ਨੇ ਲੋਕਾਂ ਨਾਲ ਚਲਾਈ ਸੰਪਰਕ ਮੁਹਿੰਮ

ਜਲੰਧਰ, 18 ਅਪ੍ਰੈਲ (ਸ਼ਿਵ)- ਜਲੰਧਰ ਲੋਕ-ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਰਾ ਸਿੰਘ ਮਾਨ ਨੇ ਮਾਈ ਹੀਰਾਂ ਗੇਟ 'ਚ ਲੋਕਾਂ ਨਾਲ ਸੰਪਰਕ ਮੁਹਿੰਮ ਕਰਦੇ ਹੋਏ ਕਿਹਾ ਕਿ ਵਪਾਰੀ ਵਰਗ ਕਾਂਗਰਸ ਅਤੇ ਭਾਜਪਾ ਦੀਆਂ ਨੀਤੀਆਂ ਨਾਲ ਨਾਰਾਜ਼ ਹਨ ਜਿਸ ਕਰਕੇ ਜਲੰਧਰ ...

ਪੂਰੀ ਖ਼ਬਰ »

ਅਟਵਾਲ ਨੂੰ ਹਲਕਾ ਫਿਲੌਰ ਦੇ 40 ਪਿੰਡਾਂ 'ਚੋਂ ਮਿਲਿਆ ਭਰਵਾਂ ਹੁੰਗਾਰਾ

ਫਿਲੌਰ, 18 ਅਪ੍ਰੈਲ ( ਸੁਰਜੀਤ ਸਿੰਘ ਬਰਨਾਲਾ)-ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਅਤੇ ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਵਲ਼ੋਂ ਹਲਕਾ ਫਿਲੌਰ ਦੇ 40 ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ ਜਿਸ ਦੌਰਾਨ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦਾ ਜਾਇਜ਼ਾ

ਜਲੰਧਰ, 18 ਅਪ੍ਰੈਲ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਅੱਜ ਲੋਕ ਸਭਾ ਚੋਣਾਂ ਦੌਰਾਨ ਬਣਾਏ ਜਾਣ ਵਾਲੇ ਸੰਭਾਵਿਤ ਗਿਣਤੀ ਕੇਂਦਰ ਅਤੇ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਮਸ਼ੀਨਾਂ ਸਟੋਰ ...

ਪੂਰੀ ਖ਼ਬਰ »

ਰਾਮਾ ਮੰਡੀ ਫਲਾਈ ਓਵਰ ਦੇ ਦੂਸਰੇ ਹਿੱਸੇ ਦੇ ਕੰਮ 'ਚ ਆਈ ਤੇਜ਼ੀ

ਜਲੰਧਰ ਛਾਉਣੀ, 18 ਅਪ੍ਰੈਲ (ਪਵਨ ਖਰਬੰਦਾ)-ਬੀਤੇ 10 ਸਾਲਾਂ ਤੋਂ ਅਧੂਰੀ ਹਾਲਤ 'ਚ ਪਏ ਰਾਮਾ ਮੰਡੀ ਫਲਾਈ ਓਵਰ ਦੇ ਦੂਸਰੇ ਹਿੱਸੇ ਦੇ ਕੰਮ 'ਚ ਵੀ ਹੁਣ ਕੰਪਨੀ ਦੇ ਕਰਮਚਾਰੀਆਂ ਵਲੋਂ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਕੰਪਨੀ ਦੇ ਅਧਿਕਾਰੀਆਂ ਵਲੋਂ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਵਰਕਰਾਂ ਵਲੋਂ ਅਟਵਾਲ ਦੇ ਹੱਕ 'ਚ ਚੋਣ ਪ੍ਰਚਾਰ

ਚੁਗਿੱਟੀ/ਜੰਡੂਸਿੰਘਾ, 18 ਅਪ੍ਰੈਲ (ਨਰਿੰਦਰ ਲਾਗੂ)-ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰੇ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਕੌਾਸਲਰ ਮਨਜਿੰਦਰ ਸਿੰਘ ਚੱਠਾ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਕੇਂਦਰੀ ਹਲਕੇ ਦੇ ...

ਪੂਰੀ ਖ਼ਬਰ »

ਲੋਕਾਂ ਦੇ ਵਿਰੋਧ ਤੋਂ ਬਾਅਦ ਸਵਰਨ ਪਾਰਕ 'ਚ ਲੱਗ ਰਹੇ ਮੋਬਾਈਲ ਟਾਵਰ ਦਾ ਕੰਮ ਰੁਕਵਾਇਆ

ਮਕਸੂਦਾਂ, 18 ਅਪ੍ਰੈਲ (ਲਖਵਿੰਦਰ ਪਾਠਕ)-ਵਾਰਡ ਨੰ. 2 ਅਧੀਨ ਆਉਂਦੇ ਸਵਰਨ ਪਾਰਕ 'ਚ ਲੱਗ ਰਹੇ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ ਦਾ ਮੁਹੱਲਾ ਵਾਸੀਆਂ ਦੇ ਵਿਰੋਧ ਉਪਰੰਤ ਪੁਲਿਸ ਨੇ ਕੰਮ ਰੁਕਵਾ ਦਿੱਤਾ | ਲੋਕਾਂ ਦੇ ਹੱਕ 'ਚ ਇਲਾਕਾ ਕੌਾਸਲਰ ਸੁਸ਼ੀਲ ਸ਼ਰਮਾ ਵੀ ਪੁੱਜੇ | ...

ਪੂਰੀ ਖ਼ਬਰ »

-ਜਲੰਧਰ ਅਦਾਲਤਨਾਮਾ-

ਧੋਖਾਧੜੀ ਦੇ ਮਾਮਲੇ 'ਚ ਕੈਦ ਜਲੰਧਰ, 18 ਅਪ੍ਰੈਲ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਰਜਿੰਦਰ ਸਿੰਘ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਬਲਰਾਜ ਪੁੱਤਰ ਸੀਤਾ ਰਾਮ ਵਾਸੀ ਰੁੜਕਾਂ ਕਲਾਂ ਨੂੰ 326 ਦਿਨ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਉਕਤ ...

ਪੂਰੀ ਖ਼ਬਰ »

ਮੌਸਮ ਠੀਕ ਰਿਹਾ ਤਾਂ ਅੱਜ ਸ਼ੁਰੂ ਹੋਵੇਗਾ ਸੜਕਾਂ ਦਾ ਕੰਮ

ਜਲੰਧਰ, 18 ਅਪ੍ਰੈਲ (ਸ਼ਿਵ)-ਜੇਕਰ ਮੌਸਮ ਠੀਕ ਰਿਹਾ ਤਾਂ ਸ਼ੁੱਕਰਵਾਰ ਨੂੰ ਕਈ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਸਕਦਾ ਹੈ | ਜਿਹੜੀ ਸੜਕ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ, ਉਸ ਵਿਚ ਬੀ. ਐਮ. ਸੀ. ਚੌਕ ਤੋਂ ਲੈ ਕੇ ਨਾਮਦੇਵ ਚੌਕ ਤੱਕ ਦੀ ਸੜਕ ਦਾ ਕੰਮ ਹੈ ਜਿਹੜਾ ਕਿ ਮੌਸਮ ...

ਪੂਰੀ ਖ਼ਬਰ »

ਨਸਬੰਦੀ ਲਈ ਲਿਆਂਦੇ ਕੁੱਤੇ ਨੰਗਲ ਸ਼ਾਮਾਂ 'ਚ ਹੀ ਛੱਡਣ ਕਾਰਨ ਲੋਕ ਪ੍ਰੇਸ਼ਾਨ

ਸ਼ਿਵ ਸ਼ਰਮਾ ਜਲੰਧਰ, 18 ਅਪ੍ਰੈਲ-ਅਵਾਰਾ ਕੁੱਤਿਆਂ ਤੋਂ ਬਚਾਅ ਲਈ ਚਾਹੇ ਨੰਗਲ ਸ਼ਾਮਾਂ ਦੇ ਡਾਗ ਪੌਾਡ 'ਚ ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਇਸ ਦੇ ਆਸਪਾਸ ਵਾਰਡਾਂ ਵਾਲੇ ਕਈ ਕੌਾਸਲਰ ਕਾਫ਼ੀ ਪ੍ਰੇਸ਼ਾਨ ਦੱਸੇ ਜਾ ਰਹੇ ਹਨ | ...

ਪੂਰੀ ਖ਼ਬਰ »

ਐਲ. ਪੀ. ਯੂ. ਵਿਖੇ ਸਾਈਬਰ ਸੁਰੱਖਿਆ ਮਾਹਿਰ ਬਣਾਉਣ ਲਈ ਅਮਰੀਕੀ ਪ੍ਰੋਗਰਾਮ ਸ਼ੁਰੂ

ਜਲੰਧਰ, 18 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਮਿਆਰ ਤੇ ਕੈਰੀਅਰ ਨੂੰ ਅੱਗੇ ਵਧਾਉਣ ਵਾਲੇ ਸਰਟੀਫਿਕੇਸ਼ਨ ਪ੍ਰੋਗਰਾਮਾਂ ਨੂੰ ਪ੍ਰੋਤਸਾਹਿਤ ਕਰਨ ਲਈ ਆਈ. ਟੀ. ਵਰਕਫ਼ੋਰਸ ਸਰਟੀਫਿਕੇਸ਼ਨ ਸਾਈਬਰ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਦੇ 50 ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ ਵਲੋਂ ਨੌਕਰੀ ਲਈ ਚੋਣ

ਜਲੰਧਰ, 18 ਅਪ੍ਰੈਲ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ 50 ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ ਨੇ ਨੌਕਰੀ ਵਾਸਤੇ ਚੋਣ ਕੀਤੀ ਹੈ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਬੇਕਾਬੂ ਸਾਨ੍ਹ ਨੇ ਕਾਰ ਦਾ ਕੀਤਾ ਨੁਕਸਾਨ

ਜਲੰਧਰ, 18 ਅਪ੍ਰੈਲ (ਸ਼ਿਵ)- ਅਰਬਨ ਅਸਟੇਟ ਫੇਸ-1 'ਚ ਇਕ ਸਾਨ੍ਹ ਉਸ ਵੇਲੇ ਬੇਕਾਬੂ ਹੋ ਗਿਆ ਜਦੋਂ ਨਿਗਮ ਦੀ ਇਕ ਟੀਮ ਨੇ ਉਸ ਨੂੰ ਕਾਬੂ ਕਰਨ ਲਈ ਆਪਣਾ ਜਾਲ ਵਿਛਾਇਆ ਸੀ | ਨਿਗਮ ਦੀ ਟੀਮ ਸਾਨ੍ਹਾਂ ਨੂੰ ਕਾਬੂ ਕਰਕੇ ਫ਼ਰੀਦਕੋਟ ਦੀ ਗਊਸ਼ਾਲਾ 'ਚ ਭੇਜਣ ਲਈ ਲਿ ਜਾ ਰਹੀ ਸੀ | ...

ਪੂਰੀ ਖ਼ਬਰ »

ਡਾ. ਅਜੈ ਸ਼ਰਮਾ ਦਾ ਨਾਵਲ 'ਮਹਾਮਿ੍ਤਯੂ ਦਾ ਬਲੈਕ ਹੋਲ' ਰਿਲੀਜ਼

ਜਲੰਧਰ 18 ਅਪ੍ਰੈਲ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੀ ਹਿੰਦੀ ਸਾਹਿਤ ਸਭਾ ਵਲੋਂ ਦੇਸ਼ ਦੇ ਪ੍ਰਸਿੱਧ ਨਾਵਲਕਾਰ ਡਾ. ਅਜੈ ਸ਼ਰਮਾ ਦੇ 11ਵੇਂ ਨਾਵਲ 'ਮਹਾਮਿ੍ਤਯੂ ਦਾ ਬਲੈਕ ਹੋਲ' ਸਬੰਧੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਡਾ. ਅਜੈ ਸ਼ਰਮਾ, ਡਾ. ਸਿਮਰ ਸਦੋਸ਼ ਨਾਵਲਕਾਰ, ...

ਪੂਰੀ ਖ਼ਬਰ »

ਕੋਟਪਾ ਐਕਟ ਦੀ ਪਾਲਣਾ ਨਾ ਕਰਨ ਵਾਲੇ 9 ਦੁਕਾਨਦਾਰਾਂ ਦੇ ਕੱਟੇ ਚਲਾਨ

ਜਲੰਧਰ, 18 ਅਪ੍ਰੈਲ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਇਕ ਟੀਮ ਨੇ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਜਾ ਕੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਤੇ ਖੋਖਿਆਂ 'ਤੇ ਕਾਰਵਾਈ ਕਰਦੇ ਹੋਏ ਤੰਬਾਕੂ ਕੰਟਰੋਲ ਐਕਟ ਦੀ ਪਾਲਣਾ ਨਾ ਕਰਨ ਵਾਲੇ 9 ਦੁਕਾਨਦਾਰਾਂ ਦੇ ਚਾਲਾਨ ਕੱਟ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਸੰਘਰਸ਼ ਦੀ ਚਿਤਾਵਨੀ

ਜਲੰਧਰ, 18 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੋਡਵੇਜ ਮਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਮੰਗਤ ਖਾਨ ਅਤੇ ਹੋਰਾਂ ਨੇ ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ...

ਪੂਰੀ ਖ਼ਬਰ »

ਬਜਾਜ ਦੀ ਪਹਿਲੀ ਕਵਾਡਰੀ ਸਾਈਕਲ 'ਕਿਊਟ' ਜਲੰਧਰ 'ਚ ਲਾਂਚ

ਜਲੰਧਰ, 18 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਤੇਜ਼ੀ ਨਾਲ ਵੱਧ ਰਹੇ ਸ਼ਹਿਰੀਕਰਨ ਕਾਰਨ ਸੜਕਾਂ 'ਤੇ ਵੱਧ ਰਹੀ ਟ੍ਰੈਫਿਕ ਦੇ ਦਬਾਅ ਤੇ ਪ੍ਰਦੂਸ਼ਣ ਦੀ ਸਮੱਸਿਆ ਦੀਆਂ ਚਨੌਤੀਆਂ ਨਾਲ ਨਜਿੱਠਣ ਲਈ ਬਜਾਜ ਕੰਪਨੀ ਦੇ ਕਵਾਡਰੀ ਸਾਈਕਲ 'ਕਿਊਟ' ਦੀ ਘੁੰਢ ਚੁਕਾਈ ਜਲੰਧਰ ਦੇ ਦਾਦਾ ...

ਪੂਰੀ ਖ਼ਬਰ »

ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਨੇ ਚਾਚੋਵਾਲ 'ਚ ਬੱਚਿਆਂ ਨੂੰ ਕਿੱਟਾਂ ਵੰਡੀਆਂ

ਜਲੰਧਰ ਛਾਉਣੀ, 18 ਅਪ੍ਰੈਲ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਚਾਚੋਵਾਲ ਵਿਖੇ ਹਰਦੋ ਫਰਾਲਾ ਪਿੰਡ ਦੀ ਭਾਈ ਘਨੱਈਆ ਵੈਲਫੇਅਰ ਸੁਸਾਇਟੀ (ਐਨ.ਆਰ.ਆਈ.) ਵਲੋਂ ਪ੍ਰਾਇਮਰੀ ਸਕੂਲ ਦੇ 42 ਬੱਚਿਆਂ ਨੂੰ ਕਿੱਟਾਂ ਤੇ ਸਟੇਸ਼ਨਰੀ ਦਾ ਸਾਮਾਨ ਦਿੱਤਾ ਗਿਆ | ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਜਲੰਧਰ, 18 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹਾਜ਼ਰ ਮੈਂਬਰਾਂ ਨੇ ਪਿਆਰਾ ਸਿੰਘ ਨੂੰ ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਦੇ ਸੂਬਾ ਪੱਧਰੀ ਡੈਲੀਗੇਟ ...

ਪੂਰੀ ਖ਼ਬਰ »

ਤਾਂਬੇ ਦੀ ਤਾਰ ਚੋਰੀ ਕਰਨ ਵਾਲੇ 2 ਕਾਬੂ

ਜਲੰਧਰ, 18 ਅਪ੍ਰੈਲ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 4 ਦੀਪੁਲਿਸ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਤੋਂ ਚੋਰੀਸ਼ੁਦਾ ਤਾਂਬੇ ਦੀ ਤਾਰ ਬਰਾਮਦ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ...

ਪੂਰੀ ਖ਼ਬਰ »

ਬੱਚਾ ਅਗਵਾ ਕਰਨ ਦੀ ਧਮਕੀ ਦੇਣ ਵਾਲੇ 2 ਦਿਨ ਦੇ ਰਿਮਾਂਡ 'ਤੇ

ਜਲੰਧਰ, 18 ਅਪ੍ਰੈਲ (ਐੱਮ. ਐੱਸ. ਲੋਹੀਆ) - ਸੁਨਿਆਰੇ ਨੂੰ ਉਸ ਦਾ ਬੱਚਾ ਅਗਵਾ ਕਰਨ ਦੀ ਧਮਕੀ ਦੇ ਕੇ ਫਿਰੌਤੀ ਮੰਗਣ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਅਮਨਦਪ ਸਿੰਘ ਉਰਫ਼ ਮਨੀ (22) ਪੁੱਤਰ ਜਗਜੀਤ ਸਿੰਘ ਵਾਸੀ ਨਿਊ ਗੁਰਦੇਵ ਨਗਰ, ਜਲੰਧਰ, ਦੀਪਕ ਉਰਫ਼ ਨੰਨੂੰ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX