ਤਾਜਾ ਖ਼ਬਰਾਂ


ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  1 day ago
ਫ਼ਤਿਹਗੜ੍ਹ ਸਾਹਿਬ, 20 ਨਵੰਬਰ (ਅਰੁਣ ਆਹੂਜਾ)- ਥਾਣਾ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਇਕ ਵਿਆਹੁਤਾ ਔਰਤ ਦੇ ਬਿਆਨਾ ਤੇ ਕਾਰਵਾਈ ਕਰਦਿਆਂ ਉਸ ਦੇ ਪਤੀ ਉੱਤੇ ਜਬਰ ਜਨਾਹ ਅਤੇ ਪਤੀ ਸਮੇਤ ...
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  1 day ago
ਜ਼ੀਰਕਪੁਰ,20 ਨਵੰਬਰ { ਹੈਪੀ ਪੰਡਵਾਲਾ} -ਨੇੜਲੇ ਪਿੰਡ ਛੱਤ ਵਿਖੇ ਵਾਪਰੀ ਦਰਦਨਾਕ ਸੜਕ ਹਾਦਸੇ 'ਚ ਅੱਜ ਵਿਆਹੁਣ ਜਾਣ ਵਾਲੇ ਮੁੰਡੇ ਦੀ ਮੌਤ ਹੋ ਗਈ, ਜਿਸ ਨਾਲ ਸਮੁੱਚੇ ਇਲਾਕੇ 'ਚ ਸੋਗ ਪਾਇਆ ਜਾ ਰਿਹਾ ...
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  1 day ago
ਖੰਨਾ ,20 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰਾਂ ਦੇ ਦੱਬ ਜਾਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ...
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  1 day ago
ਐੱਸ. ਏ. ਐੱਸ. ਨਗਰ, 2੦ ਨਵੰਬਰ (ਜਸਬੀਰ ਸਿੰਘ ਜੱਸੀ)-ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸੁਣਵਾਈ ਕਰਦਿਆਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਇਸ ਮਾਮਲੇ 'ਚ ਪਾਰਟੀ ਬਣਨ ਵਾਲੀ ...
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  1 day ago
ਨਵੀਂ ਦਿੱਲੀ, 20 ਨਵੰਬਰ - ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿੱਲ 2019 ਪਾਸ ਕਰ ਦਿੱਤਾ ਗਿਆ...
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  1 day ago
ਕੋਲੰਬੋ, 20 ਨਵੰਬਰ - ਸ੍ਰੀਲੰਕਾ ਦੇ ਨਵਨਿਯੁਕਤ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਨਾਮਜ਼ਦ ਕੀਤਾ...
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  1 day ago
ਨਵੀਂ ਦਿੱਲੀ, 20 ਨਵੰਬਰ - ਸੰਸਦ ਮੈਂਬਰਾਂ ਦੀ ਸਿਹਤ ਦੀ ਜਾਂਚ ਲਈ ਸੰਸਦ 'ਚ ਸਿਹਤ ਜਾਂਚ ਕੇਂਦਰ ਦਾ ਉਦਘਾਟਨ ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਕੀਤਾ। ਇਸ ਮੌਕੇ...
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 20 ਨਵੰਬਰ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਵੱਲੋਂ ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  1 day ago
ਪਠਾਨਕੋਟ, 20 ਨਵੰਬਰ (ਸੰਧੂ)- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਅੱਜ ਪੁਲਿਸ ਨੇ 80 ਗ੍ਰਾਮ ਹੈਰੋਇਨ ਸਮੇਤ ਇੱਕ ਲੜਕੇ ਅਤੇ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਡੀ. ਐੱਸ. ਪੀ. ਸਿਟੀ...
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  1 day ago
ਨਵੀਂ ਦਿੱਲੀ, 20 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਨੇ ਵਿਦਿਆਰਥੀਆਂ ਨੂੰ ਆਪਣੇ ਅੰਦੋਲਨ ਨੂੰ ਬੰਦ ਕਰਨ, ਕਲਾਸਾਂ 'ਚ ਵਾਪਸ ਪਰਤਣ...
ਜਲਦ ਹੋਵੇਗੀ ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਬੈਠਕ, ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਹੋਵੇਗੀ ਚਰਚਾ
. . .  1 day ago
ਬਟਾਲਾ, 20 ਨਵੰਬਰ (ਕਾਹਲੋਂ)- ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਕਰਤਾਰਪੁਰ) ਜਾਣ ਵਾਲੇ ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਚਰਚਾ ਕਰਨ ਲਈ...
ਗੁਰੂਹਰਸਹਾਏ : ਵਿਸ਼ਵ ਕਬੱਡੀ ਕੱਪ ਦੇ ਚਾਰ ਦਸੰਬਰ ਨੂੰ ਹੋਣ ਵਾਲੇ ਮੈਚ ਸੰਬੰਧੀ ਡੀ. ਸੀ. ਫ਼ਿਰੋਜ਼ਪੁਰ ਵਲੋਂ ਸਟੇਡੀਅਮ ਦਾ ਦੌਰਾ
. . .  1 day ago
ਗੁਰੂਹਰਸਹਾਏ, 20 ਨਵੰਬਰ (ਕਪਿਲ ਕੰਧਾਰੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੋ ਮੈਚ ਚਾਰ ਦਸੰਬਰ ਦਿਨ ਬੁੱਧਵਾਰ ਨੂੰ...
ਗੋਆ 'ਚ ਸ਼ੁਰੂ ਹੋਇਆ 50ਵਾਂ ਕੌਮਾਂਤਰੀ ਫ਼ਿਲਮ ਫ਼ੈਸਟੀਵਲ
. . .  1 day ago
ਪਣਜੀ, 20 ਨਵੰਬਰ- ਗੋਆ ਦੀ ਰਾਜਧਾਨੀ ਪਣਜੀ 'ਚ ਅੱਜ ਭਾਰਤ ਦਾ 50ਵਾਂ ਕੌਮਾਂਤਰੀ ਫ਼ਿਲਮ ਫ਼ੈਸਟੀਵਲ (ਆਈ. ਐੱਫ. ਐੱਫ. ਆਈ.) ਸ਼ੁਰੂ ਹੋ ਗਿਆ ਹੈ। ਫ਼ੈਸਟੀਵਲ ਦੇ ਉਦਘਾਟਨ ਮੌਕੇ ਕੇਂਦਰੀ ਮੰਤਰੀ...
ਫਤਹਿਗੜ੍ਹ ਚੂੜੀਆਂ 'ਚ ਹੋਵੇਗਾ ਸ਼ਹੀਦ ਜਵਾਨ ਮਨਿੰਦਰ ਸਿੰਘ ਦਾ ਅੰਤਿਮ ਸਸਕਾਰ
. . .  1 day ago
ਰਾਜਾਸਾਂਸੀ, 20 ਨਵੰਬਰ (ਹਰਦੀਪ ਸਿੰਘ ਖੀਵਾ)- ਬੀਤੀ 18 ਨਵੰਬਰ ਨੂੰ ਸਿਆਚਿਨ ਗਲੇਸ਼ੀਅਰ 'ਚ ਬਰਫ਼ ਦੇ ਤੂਫ਼ਾਨ 'ਚ ਸ਼ਹੀਦ ਹੋਏ ਘੋਨੇਵਾਲਾ ਦੇ ਜਵਾਨ ਮਨਿੰਦਰ ਸਿੰਘ ਹਾਲ ਵਾਸੀ ਰਾਜਾਸਾਂਸੀ ਦੀ...
ਸੱਸ ਨੇ ਪੁੱਤਰ ਦੇ ਕਤਲ ਦੇ ਸ਼ੱਕ 'ਚ ਨੂੰਹ ਦਾ ਕਰਵਾਇਆ ਕਤਲ
. . .  1 day ago
ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਪਿੰਡ ਭੁਮਦੀ 'ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਜਸਵੀਰ ਕੌਰ ਨਾਮੀ ਔਰਤ ਦੇ ਕਤਲ ਦੇ ਮਾਮਲੇ ਨੂੰ ਖੰਨਾ ਪੁਲਿਸ ਨੇ ਹੱਲ ਕਰ ਲੈਣ ਦਾ ਦਾਅਵਾ ਕੀਤਾ...
ਵੀਰਭੱਦਰ ਦੇ ਰਿਸ਼ਤੇਦਾਰ ਦੇ ਕਾਤਲ ਨੂੰ ਤਾਅ ਉਮਰ ਦੀ ਸਜ਼ਾ
. . .  1 day ago
ਘਾਟੀ 'ਚ ਆਮ ਵਾਂਗ ਹੋ ਰਹੇ ਹਨ ਹਾਲਾਤ, ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ 'ਤੇ ਰੋਕ- ਸ਼ਾਹ
. . .  1 day ago
ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਅਤੇ ਅਫਸਰਸ਼ਾਹੀ ਖ਼ਿਲਾਫ਼ ਅਪਣਾਏ ਬਾਗੀ ਤੇਵਰ
. . .  1 day ago
ਅਰਜਨਟੀਨਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
. . .  1 day ago
ਕੁੱਕੜ ਪਿੰਡ ਦੇ ਵਿਅਕਤੀ ਦੀ ਦੁਬਈ 'ਚ ਮੌਤ
. . .  1 day ago
ਇੰਡੀਗੋ ਦੀ ਉਡਾਣ ਦੀ ਚੇਨਈ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  1 day ago
ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  1 day ago
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਜੰਮੂ-ਕਸ਼ਮੀਰ ਦੇ ਸਾਰੇ ਸਕੂਲ ਖੁੱਲ੍ਹੇ ਹਨ- ਅਮਿਤ ਸ਼ਾਹ
. . .  1 day ago
ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਇਸ ਸਾਲ ਕਮੀ ਆਈ- ਸ਼ਾਹ
. . .  1 day ago
5 ਅਗਸਤ ਤੋਂ ਬਾਅਦ ਕਿਸੇ ਵੀ ਨਾਗਰਿਕ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਹੋਈ- ਅਮਿਤ ਸ਼ਾਹ
. . .  1 day ago
ਜੰਮੂ-ਕਸ਼ਮੀਰ 'ਚ ਹਾਲਾਤ ਸੁਧਰ ਰਹੇ ਹਨ- ਅਮਿਤ ਸ਼ਾਹ
. . .  1 day ago
ਜੰਮੂ-ਕਸ਼ਮੀਰ 'ਚ ਇੰਟਰਨੈੱਟ ਦੀ ਬਹਾਲੀ 'ਤੇ ਸਥਾਨਕ ਪ੍ਰਸ਼ਾਸਨ ਫ਼ੈਸਲਾ ਲਵੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਜੰਮੂ-ਕਸ਼ਮੀਰ ਦੇ ਕਿਸੇ ਵੀ ਥਾਣੇ 'ਚ ਕਰਫ਼ਿਊ ਨਹੀਂ ਲੱਗਾ- ਸ਼ਾਹ
. . .  1 day ago
ਰਾਜ ਸਭਾ 'ਚ ਬੋਲ ਰਹੇ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਣੇ ਦੋ ਤਸਕਰਾਂ ਨੂੰ ਕੀਤਾ ਕਾਬੂ
. . .  1 day ago
ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਵੜਿਆ ਬਾਰਾਂਸਿੰਗਾ, ਲੋਕਾਂ 'ਚ ਫੈਲੀ ਦਹਿਸ਼ਤ
. . .  1 day ago
ਪੁਲਿਸ ਨੇ ਹਿਰਾਸਤ 'ਚ ਲਏ ਲਾਠੀਚਾਰਜ ਵਿਰੁੱਧ ਪ੍ਰਦਰਸ਼ਨ ਕਰਨ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀ
. . .  1 day ago
ਸੰਸਦ 'ਚ ਪਹੁੰਚੇ ਅਮਿਤ ਸ਼ਾਹ
. . .  1 day ago
ਮਨੁੱਖੀ ਸਰੋਤ ਵਿਕਾਸ ਮੰਤਰਾਲੇ 'ਚ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀਆਂ ਦਾ ਇੱਕ ਵਫ਼ਦ
. . .  1 day ago
ਰਾਜ ਸਭਾ 'ਚ ਉੱਠਿਆ ਗਾਂਧੀ ਪਰਿਵਾਰ ਤੋਂ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ
. . .  1 day ago
ਸੰਸਦ 'ਚ ਪਹੁੰਚੇ ਸ਼ਰਦ ਪਵਾਰ
. . .  1 day ago
ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਈ. ਡੀ. ਨੂੰ ਜਾਰੀ ਕੀਤਾ ਨੋਟਿਸ
. . .  1 day ago
ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦੀ ਹੋ ਰਹੀ ਹੈ ਬੈਠਕ
. . .  1 day ago
ਜਲੰਧਰ ਦੇ ਜੋਤੀ ਚੌਕ 'ਚ ਦੁਕਾਨਦਾਰਾਂ ਨੇ ਲਾਇਆ ਧਰਨਾ
. . .  1 day ago
ਮਹਾਰਾਸ਼ਟਰ 'ਚ ਮਚੇ ਸਿਆਸੀ ਤੂਫ਼ਾਨ ਵਿਚਾਲੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਸ਼ਰਦ ਪਵਾਰ
. . .  1 day ago
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ
. . .  1 day ago
ਮਹਾਰਾਸ਼ਟਰ ਵਿਚ ਰਾਸ਼ਟਰਪਤੀ ਰਾਜ 'ਤੇ ਅੱਜ ਸੰਸਦ ਵਿਚ ਰਿਪੋਰਟ ਪੇਸ਼ ਕਰਨਗੇ ਗ੍ਰਹਿ ਮੰਤਰੀ
. . .  1 day ago
ਅੱਜ ਦਾ ਵਿਚਾਰ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  2 days ago
ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  2 days ago
ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ, 2 ਜ਼ਖ਼ਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਵੈਸਾਖ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਪਿੰਡ ਗੜ੍ਹੀ ਮਾਨਸੋਵਾਲ 'ਚ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ

ਗੜ੍ਹਸ਼ੰਕਰ, 20 ਅਪ੍ਰੈਲ (ਧਾਲੀਵਾਲ)- ਬੀਤੇ ਦਿਨੀਂ ਪਿੰਡ ਗੜ੍ਹੀ ਮਾਨਸੋਵਾਲ ਵਿਖੇ ਹੋਏ ਬਜ਼ੁਰਗ ਔਰਤ ਦੇ ਅੰਨੇ ਕਤਲ ਦੀ ਗੁੱਥੀ ਨੂੰ ਗੜ੍ਹਸ਼ੰਕਰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ | ਇਥੇ ਪੁਲਿਸ ਸਟੇਸ਼ਨ ਵਿਖੇ ਇਸ ਮਾਮਲੇ ਦਾ ਖੁਲਾਸਾ ਕਰਨ ਪਹੁੰਚੇ ਜ਼ਿਲ੍ਹੇ ਪੁਲਿਸ ਜੇ. ਇਲਨਚੇਲੀਅਨ ਨੇ ਦੱਸਿਆ ਕਿ ਲੰਘੀ 2 ਅਪ੍ਰੈਲ ਨੂੰ ਗੜ੍ਹੀ ਮਨਸੋਵਾਲ ਵਿਖੇ ਇਕ ਬਜ਼ੁਰਗ ਔਰਤ ਦਾ ਜੋ ਕਤਲ ਹੋਇਆ ਸੀ, ਉਸ ਕੇਸ ਨੂੰ ਡੀ. ਐੱਸ. ਪੀ. ਗੜ੍ਹਸ਼ੰਕਰ ਸਤੀਸ਼ ਕੁਮਾਰ, ਰਕੇਸ਼ ਕੁਮਾਰ ਡੀ. ਐੱਸ. ਪੀ. (ਡੀ) ਦੀ ਅਗਵਾਈ ਹੇਠ ਐੱਸ. ਐੱਚ. ਓ. ਗੜ੍ਹਸ਼ੰਕਰ ਇੰਸਪੈਕਟਰ ਗਗਨਦੀਪ ਸਿੰਘ ਘੁੰਮਣ ਵਲੋਂ ਸੁਲਝਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਗੜ੍ਹੀ ਮਨਸੋਵਾਲ ਵਿਖੇ ਘਰ ਵਿਚ ਇਕੱਲੀ ਰਹਿੰਦੀ 68 ਸਾਲਾ ਔਰਤ ਆਦਰਸ਼ ਬਾਲਾ ਪਤਨੀ ਰਾਮ ਮੂਰਤੀ ਜੋ ਆਂਗਨਵਾੜੀ ਵਿਚ ਬਤੌਰ ਹੈਲਪਰ ਕੰਮ ਕਰਦੀ ਸੀ, ਦੀ ਘਰ ਵਿਚ ਸਵੇਰ ਸਮੇਂ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ ਸੀ ਤੇ ਮਿ੍ਤਕ ਔਰਤ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਲੀਆਂ, ਗਲ ਵਿਚੋਂ ਸਿੰਗੀ ਤੇ ਉਸ ਦਾ ਮੋਬਾਈਲ ਫੋਨ ਵੀ ਮੌਕੇ ਤੋਂ ਗਾਇਬ ਸੀ | ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਪੁਲਿਸ ਵਲੋਂ ਕੀਤੀ ਤਫਤੀਸ਼ ਦੌਰਾਨ ਮੁਕਦਮੇ ਦੇ ਦੋਸ਼ੀ ਦਿਨੇਸ਼ ਕੁਮਾਰ ਪੁੱਤਰ ਸ਼ਾਂਤੀ ਨਾਥ ਵਾਸੀ ਗੜ੍ਹੀ ਮਾਨਸੋਵਾਲ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ ਮਿ੍ਤਕਾ ਆਦਰਸ਼ ਬਾਲਾ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ | ਜ਼ਿਲ੍ਹਾ ਪੁਲਿਸ ਮੁੱਖੀ ਜੇ. ਏਲਨਜੇਲੀਅਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦਿਨੇਸ਼ ਕੁਮਾਰ ਨੇ ਮੰਨਿਆ ਕਿ ਉਸ ਨੇ ਆਦਰਸ਼ ਬਾਲਾ ਨੂੰ ਮਾਰਨ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਆਪਣੇ ਪਾਸ ਵੇਚਣ ਲਈ ਰੱਖ ਲਿਆ ਤੇ ਸੋਨੇ ਦੀਆਂ ਵਾਲੀਆਂ ਦਾ ਜੋੜਾ ਤੇ ਸਿੰਗੀ ਉਸ ਨੇ ਸ਼ਿਵਾਨੀ ਪਤਨੀ ਵਿਕਾਸ ਵਾਸੀ ਬੀਣੇਵਾਲ ਨੂੰ 10 ਹਜ਼ਾਰ ਰੁਪਏ ਵਿਚ ਵੇਚ ਦਿੱਤੀ ਸੀ | ਪੁਲਿਸ ਵਲੋਂ ਇਸ ਮਾਮਲੇ 'ਚ ਸ਼ਿਵਾਨੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਸ ਪਾਸੋਂ ਦਿਨੇਸ਼ ਵਲੋਂ ਵੇਚੇ ਗਹਿਣੇ ਵੀ ਬਰਾਮਦ ਕਰ ਲਈ ਗਏ ਹਨ | ਉਨ੍ਹਾਂ ਦੱਸਿਆ ਕਿ ਦੋਸ਼ੀ ਵਲੋਂ ਔਰਤ ਦੇ ਕਤਲ ਲਈ ਵਰਤੀ ਗੰਡਾਸੀ ਵੀ ਬਰਾਮਦ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਦੋਸ਼ੀ ਮਜ਼ਦੂਰੀ ਕਰਦਾ ਹੈ ਤੇ ਨਸ਼ੇ ਦਾ ਆਦੀ ਹੈ, ਜਿਸ ਨੇ ਬੈਂਕ ਤੋਂ ਕਰਜਾ ਵੀ ਲਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਨੇ ਨਸ਼ੇ ਦੀ ਪੂਰਤੀ ਲਈ ਇਸ ਘਟਨਾ ਨੂੰ ਅੰਜ਼ਾਮ ਦਿੱਤਾ | ਇਸ ਮੌਕੇ ਰਕੇਸ਼ ਕੁਮਾਰ ਡੀ. ਐੱਸ. ਪੀ. (ਡੀ)., ਐੱਸ. ਐੱਚ. ਓ. ਗਗਨਦੀਪ ਸਿੰਘ ਘੁੰਮਣ, ਚੌਕੀ ਇੰਚਾਰਜ ਮਹਿੰਦਰ ਪਾਲ ਵੀ ਹਾਜ਼ਰ ਸਨ |

ਪਿੱਪਲਾਂਵਾਲਾ 'ਚ ਬਣਾਏ ਕੂੜੇ ਦੇ ਡੰਪ ਦੇ ਵਿਰੋਧ 'ਚ ਸਰਕਾਰ ਤੇ ਨਿਗਮ ਿਖ਼ਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਨਗਰ ਨਿਗਮ ਹੁਸ਼ਿਆਰਪੁਰ ਵਲੋਂ 219 ਕਨਾਲ ਜ਼ਮੀਨ 'ਚ ਪਿੱਪਲਾਂਵਾਲਾ ਦੇ ਰਿਹਾਇਸ਼ੀ ਇਲਾਕੇ 'ਚ ਬਣਾਏ ਕੂੜੇ ਦੇ ਡੰਪ ਦੇ ਵਿਰੋਧ 'ਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਜਸਵੰਤ ਸਿੰਘ ਦੀ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਬਸੀ ਦੌਲਤ ਖਾਂ 'ਚ ਡਕੈਤੀ ਦੇ ਮਾਮਲੇ 'ਚ 2 ਕਥਿਤ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ

ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ)- ਕਰੀਬ ਪੰਜ ਮਹੀਨੇ ਪਹਿਲਾਂ ਫਗਵਾੜਾ ਰੋਡ 'ਤੇ ਸਥਿਤ ਪਿੰਡ ਬਸੀ ਦੌਲਤ ਖਾਂ ਦੀ ਪੰਜਾਬ ਨੈਸ਼ਨਲ ਬੈਂਕ 'ਚ ਹੋਈ ਲੱਖਾਂ ਰੁਪਏ ਦੀ ਡਕੈਤੀ ਵਾਲੇ ਮਾਮਲੇ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਦੋ ਕਥਿਤ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਲੈ ਬੈਠੇਗਾ ਨਸ਼ਾ ਤੇ ਮਾਈਨਿੰਗ ਮਾਫ਼ੀਆ

ਮੁਕੇਰੀਆਂ, 20 ਅਪੈ੍ਰਲ (ਰਾਮਗੜ੍ਹੀਆ, ਸਰਵਜੀਤ ਸਿੰਘ)- ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਦੌਰਾਨ ਬੇਸ਼ੱਕ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਇਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੀ ਗੱਲ ਕਹੀ ਸੀ ਤੇ ਕਾਂਗਰਸ ਨੇ ਵਿਧਾਨ ਸਭਾ ਚੋਣਾਂ ...

ਪੂਰੀ ਖ਼ਬਰ »

ਏ. ਟੀ. ਐਮ. ਹੈਕ ਕਰ ਕੇ 46 ਹਜ਼ਾਰ ਰੁਪਏ ਖਾਤੇ 'ਚੋਂ ਕੀਤੇ ਗ਼ਾਇਬ

ਹਾਜੀਪੁਰ, 20 ਅਪ੍ਰੈਲ (ਪ. ਪ.)- ਹਾਜੀਪੁਰ ਦੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤਾ ਧਾਰਕ ਦੇ ਏ. ਟੀ. ਐਮ. ਨੂੰ ਹੈੱਕ ਕਰਕੇ ਖਾਤੇ 'ਚੋਂ 46 ਹਜ਼ਾਰ ਰੁਪਏ ਕਢਵਾ ਲਏ ਜਾਣ ਦੀ ਖ਼ਬਰ ਹੈ | ਇਸ ਸਬੰਧੀ ਵੀਰ ਸਿੰਘ ਵਾਸੀ ਘਗਵਾਲ ਥਾਣਾ ਹਾਜੀਪੁਰ ਨੇ ਦੱਸਿਆ ਕਿ ਮੇਰਾ ਖਾਤਾ ਸਟੇਟ ਬੈਂਕ ...

ਪੂਰੀ ਖ਼ਬਰ »

ਪਤੀ ਦੀ ਕੁੱਟਮਾਰ ਦਾ ਸ਼ਿਕਾਰ ਵਿਆਹੁਤਾ ਨੂੰ ਕੀਤਾ ਪੀ. ਜੀ. ਆਈ. ਰੈਫ਼ਰ

ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ)- ਪਤੀ ਦੀ ਕੁੱਟਮਾਰ ਦਾ ਸ਼ਿਕਾਰ ਹੋਈ ਵਿਆਹੁਤਾ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਕਾਜਲ ਪਤਨੀ ਸੰਨੀ ਵਾਸੀ ਬਹਿਰਾਮ ਦੇ ਪਰਿਵਾਰਕ ਮੈਂਬਰਾਂ ਨੇ ...

ਪੂਰੀ ਖ਼ਬਰ »

ਦੇਹ ਵਪਾਰ ਦੇ ਅੱਡੇ ਤੋਂ ਗਿ੍ਫ਼ਤਾਰ ਔਰਤਾਂ ਨੂੰ 3-3 ਸਾਲ ਦੀ ਸਜ਼ਾ

ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੀ. ਜੇ. ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਦੇਹ ਵਪਾਰ ਦੇ ਅੱਡੇ ਤੋਂ ਗਿ੍ਫ਼ਤਾਰ ਤਿੰਨ ਔਰਤਾਂ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਦੋਸ਼ੀ ਪਾਏ ਜਾਣ 'ਤੇ 3-3 ਸਾਲ ਦੀ ਸਜ਼ਾ ਦੇ ਹੁਕਮ ਸੁਣਾਏ | 2 ਦੋਸ਼ੀ ...

ਪੂਰੀ ਖ਼ਬਰ »

ਬਿਜਲੀ ਦੇ ਸ਼ਾਰਟ ਸਰਕਟ ਕਾਰਨ 6 ਏਕੜ ਕਣਕ ਦੀ ਫ਼ਸਲ ਸੜੀ

ਮਿਆਣੀ, 20 ਅਪ੍ਰੈਲ (ਹਰਜਿੰਦਰ ਸਿੰਘ ਮੁਲਤਾਨੀ)- ਪੁਲਪੁਖਤਾ-ਫ਼ਿਰੋਜ਼ ਰੋਡ 'ਤੇ ਦੁਪਹਿਰ ਸਮੇਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ, ਜਿਸ ਕਾਰਨ ਕਿਸਾਨਾਂ ਦੀ ਕਰੀਬ 6 ਏਕੜ ਕਣਕ ਦੀ ਫ਼ਸਲ ਸੜ ਗਈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਹਰਿਆਣਾ, 20 ਅਪ੍ਰੈਲ (ਹਰਮੇਲ ਸਿੰਘ ਖੱਖ)- ਸਿਮਰਨ ਕੰਡਾ ਹਰਿਆਣਾ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਵਿਨੇ ਕੁਮਾਰ ਪੁੱਤਰ ਸਤਿੰਦਰਪਾਲ ਉਰਫ਼ ਰਿੰਕੂ ਵਾਸੀ ਕੰਗਮਾਈ ਆਪਣੇ ਮੋਟਰਸਾਈਕਲ 'ਤੇ ਹਰਿਆਣਾ ਵੱਲ ...

ਪੂਰੀ ਖ਼ਬਰ »

ਕਣਕ ਨੂੰ ਅੱਗ ਤੋਂ ਬਚਾਉਣ ਲਈ ਕਿਸਾਨ ਚੌਕਸ ਰਹਿਣ-ਇੰਜ: ਮਨਰੂਪ ਸਿੰਘ

ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ)- ਵਧੀਕ ਨਿਗਰਾਨ ਇੰਜੀਨੀਅਰ ਪਾਵਰਕਾਮ ਸਿਟੀ ਡਵੀਜ਼ਨ ਹੁਸ਼ਿਆਰਪੁਰ ਇੰਜ: ਮਨਰੂਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਕਣਕ ਦੀ ਫ਼ਸਲ ਤਕਰੀਬਨ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਕਿਸੇ ਵੀ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਤੇ ਸਕੂਟਰੀ ਦੀ ਟੱਕਰ 'ਚ 2 ਜ਼ਖ਼ਮੀ

ਹਰਿਆਣਾ, 20 ਅਪ੍ਰੈਲ (ਹਰਮੇਲ ਸਿੰਘ ਖੱਖ)- ਬੀਤੀ ਰਾਤ ਹਰਿਆਣਾ-ਢੋਲਵਾਹਾ ਰੋਡ 'ਤੇ ਨੇੜੇ ਹੀਰਾ ਕਾਲੋਨੀ ਵਾਪਰੇ ਸੜਕ ਹਾਦਸੇ 'ਚ 2 ਸਕੂਟਰੀ ਸਵਾਰ ਨੌਜਵਾਨਾਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸੁਖਮਨਜੀਤ ਸਿੰਘ ਪੁੱਤਰ ਮਨਜੀਤ ਸਿੰਘ ...

ਪੂਰੀ ਖ਼ਬਰ »

ਆਵਾਜ਼ ਪ੍ਰਦੂਸ਼ਣ ਬਣੀ ਵੱਡੀ ਸਿਰਦਰਦੀ, ਪ੍ਰਸ਼ਾਸਨ ਦੀਆਂ ਪਾਬੰਦੀਆਂ ਮਹਿਜ਼ ਖਾਨਾ ਪੂਰਤੀ

ਹੁਸ਼ਿਆਰਪੁਰ, 20 ਅਪ੍ਰੈਲ (ਹਰਪ੍ਰੀਤ ਕੌਰ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਫ਼ਾ 144 ਤਹਿਤ ਪਾਬੰਦੀਆਂ ਦੇ ਹੁਕਮ ਕੇਵਲ ਕਾਗਜ਼ੀ ਕਾਰਵਾਈ ਤੱਕ ਸੀਮਤ ਰਹਿੰਦੇ ਹਨ, ਕਿਉਂਕਿ ਇਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਜਾਂਦਾ | ਜ਼ਿਲ੍ਹਾ ਤੇ ਸਬ ...

ਪੂਰੀ ਖ਼ਬਰ »

ਮਨਪ੍ਰੀਤ ਕੌਰ ਬੈਂਸ ਵਲੋਂ ਡਾ: ਰਾਜ ਦੇ ਹੱਕ 'ਚ ਪ੍ਰਚਾਰ

ਚੱਬੇਵਾਲ, 20 ਅਪ੍ਰੈਲ (ਸਖ਼ੀਆ)- ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ: ਰਾਜ ਕੁਮਾਰ ਵਿਧਾਇਕ ਚੱਬੇਵਾਲ ਦੇ ਹੱਕ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਕੌਰ ਬੈਂਸ ਵਲੋਂ ਆਪਣੇ ਖੇਤਰ ਅੰਦਰ ਸਰਗਰਮੀਆਂ ਨੂੰ ਤੇਜ਼ ਕਰਦਿਆਂ ਪਿੰਡ ...

ਪੂਰੀ ਖ਼ਬਰ »

ਮੌ ਾਟੀ ਪਾਸੀ ਦੀ ਅਗਵਾਈ 'ਚ ਮਨੀਸ਼ ਤਿਵਾੜੀ ਦੇ ਹੱਕ 'ਚ ਪ੍ਰਚਾਰ

ਮਾਹਿਲਪੁਰ, 20 ਅਪ੍ਰੈਲ (ਦੀਪਕ ਅਗਨੀਹੋਤਰੀ)- ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ 'ਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਗੁਲਸ਼ਨ ਰਾਏ ਮੌਾਟੀ ਪਾਸੀ ਸਕੱਤਰ ਪੰਜਾਬ ਕਾਂਗਰਸ ਦੀ ਅਗਵਾਈ 'ਚ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਨਿਮਿਸ਼ਾ ਮਹਿਤਾ ਨੇ ਸ਼ਹਿਰ 'ਚ ਕੀਤਾ ਵੱਖਰਾ ਇਕੱਠ

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮੁਨੀਸ਼ ਤਿਵਾੜੀ ਦੇ ਹੱਕ ਵਿਚ ਇਥੇ ਕਾਂਗਰਸ ਵਲੋਂ ਦਾਣਾ ਮੰਡੀ ਵਿਚ ਕੀਤੀ ਗਈ ਮੁੱਖ ਰੈਲੀ ਦੌਰਾਨ ਕਾਂਗਰਸ ਦੀ ਸੂਬਾ ਬੁਲਾਰਾ ਨਿਮਿਸ਼ਾ ਮਹਿਤਾ ਗੈਰ-ਹਾਜ਼ਰ ਰਹੇ | ਨਿਮਿਸ਼ਾ ਮਹਿਤਾ ਨੇ ਇਥੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਨਾਵਾਂ ਤੋਂ ਵੀ ਅਣਜਾਣ ਹੈ ਇਲਾਕੇ ਦੀ ਜਨਤਾ

ਨੌਸ਼ਹਿਰਾ ਪੱਤਣ, 20 ਅਪ੍ਰੈਲ (ਪ੍ਰਸ਼ੋਤਮ ਸਿੰਘ ਪੁਰੇਵਾਲ)- ਲੋਕ ਸਭਾ ਚੋਣਾਂ ਨੂੰ ਜਿਥੇ 30 ਦਿਨ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ, ਉਥੇ ਇਸ ਨੌਸ਼ਹਿਰਾ ਪੱਤਣ ਦੇ ਇਲਾਕੇ ਵਿਚ ਖ਼ਾਮੋਸ਼ੀ ਛਾਈ ਪਈ ਹੈ | ਇਕ ਪਾਸੇ ਜਿਥੇ ਭਾਜਪਾ ਤੇ ਅਕਾਲੀ ਦਲ ਨੂੰ ਅਜੇ ਤੱਕ ਉਮੀਦਵਾਰ ਨਹੀਂ ...

ਪੂਰੀ ਖ਼ਬਰ »

ਠੰਡਲ ਵਲੋਂ ਬੱਡਲਾ 'ਚ ਵਰਕਰਾਂ ਨਾਲ ਮੀਟਿੰਗ

ਹੁਸ਼ਿਆਰਪੁਰ, 20 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਇਕੱਤਰਤਾ ਪਿੰਡ ਬੱਡਲਾ ਵਿਖੇ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਸਾਬਕਾ ਕੈਬਨਿਟ ਮੰਤਰੀ ਤੇ ਸੂਬਾ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਹਾਜ਼ਰ ਹੋਏ ...

ਪੂਰੀ ਖ਼ਬਰ »

ਕੈਪਟਨ ਵਲੋਂ ਹੁਸ਼ਿਆਰਪੁਰ ਹਲਕੇ ਦੇ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗ

ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਚੰਡੀਗੜ੍ਹ ਵਿਖੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ ਸਾਰੇ ਵਿਧਾਇਕਾਂ, ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਆਦਿ ਨਾਲ ਇਕ ਅਹਿਮ ...

ਪੂਰੀ ਖ਼ਬਰ »

ਨੋਟਬੰਦੀ ਕਰਕੇ ਮੋਦੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਨੁਕਸਾਨ ਪਹੁੰਚਾਇਆ-ਤਿਵਾੜੀ

ਗੜ੍ਹਸ਼ੰਕਰ, 20 ਅਪ੍ਰੈਲ (ਧਾਲੀਵਾਲ, ਬਾਲੀ)- ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਦੇ ਚੋਣ ਪ੍ਰਚਾਰ ਲਈ ਪਹਿਲੀ ਵਾਰ ਹਲਕਾ ਗੜ੍ਹਸ਼ੰਕਰ 'ਚ ਪਹੁੰਚਣ 'ਤੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਲਵ ...

ਪੂਰੀ ਖ਼ਬਰ »

ਪ੍ਰੋ: ਚੰਦੂਮਾਜਰਾ ਵਲੋਂ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ

ਗੜ੍ਹਸ਼ੰਕਰ, 20 ਅਪ੍ਰੈਲ (ਧਾਲੀਵਾਲ)- ਕਾਂਗਰਸ ਪਾਰਟੀ ਵਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਾਉਣ ਲਈ ਉਤਾਰਿਆ ਗਿਆ ਬਾਹਰੀ ਉਮੀਦਵਾਰ ਮੁਨੀਸ਼ ਤਿਵਾੜੀ ਆਪਣੀ ਪੁਰਾਣੀ ਰਵਾਇਤ ਮੁਤਾਬਿਕ ਤੇ ਕਾਂਗਰਸ ਪਾਰਟੀ ਅੰਦਰ ਉਠ ਰਹੀਆਂ ਬਗਾਵਤੀ ਸੁਰਾਂ ਦਾ ...

ਪੂਰੀ ਖ਼ਬਰ »

ਪੋਸਤ ਸਮੇਤ ਕਾਬੂ

ਅੱਡਾ ਸਰਾਂ, 20 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਟਾਂਡਾ ਪੁਲਿਸ ਨੇ ਹੁਸ਼ਿਆਰਪੁਰ-ਟਾਂਡਾ ਮਾਰਗ 'ਤੇ ਅੱਡਾ ਬੈਂਚਾਂ ਨਜ਼ਦੀਕ ਇਕ ਵਿਅਕਤੀ ਨੂੰ 6 ਕਿੱਲੋ ਚੂਰਾ ਪੋਸਤ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਸਾਂਪਲਾ ਹੀ ਵਿਰੋਧੀਆਂ ਨੂੰ ਟੱਕਰ ਦੇ ਸਕਦਾ-ਅਮਨਦੀਪ ਹੈਪੀ

ਤਲਵਾੜਾ, 20 ਅਪ੍ਰੈਲ (ਸੁਰੇਸ਼ ਕੁਮਾਰ)- ਕੰਢੀ ਇਲਾਕੇ 'ਚ ਕੀਤੇ ਵਿਕਾਸ ਕਾਰਜਾਂ ਕਰਕੇ ਹਲਕੇ ਦੇ ਲੋਕ ਚਾਹੁੰਦੇ ਹਨ ਕਿ ਪਾਰਟੀ ਵਲੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਮੁੜ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾਵੇ, ਕਿਉਂਕਿ ਸਾਂਪਲਾ ਹੀ ਇਕ ਅਜਿਹੇ ...

ਪੂਰੀ ਖ਼ਬਰ »

ਡਾ: ਰਵਜੋਤ ਸਿੰਘ ਦੇ ਹੱਕ 'ਚ ਮੀਟਿੰਗ

ਗੜ੍ਹਦੀਵਾਲਾ, 20 ਅਪ੍ਰੈਲ (ਚੱਗਰ)- ਗੜ੍ਹਦੀਵਾਲਾ ਦੇ ਵਾਰਡ ਨੰ: 6 ਵਿਖੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਵਜੋਤ ਸਿੰਘ ਨੇ ਵੋਟਰਾਂ ਨੂੰ ਆਪਣੇ ਹੱਕ ਲਾਮਬੰਦ ਕਰਨ ਹਿੱਤ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬ ਦੇ ਵਿਕਾਸ ਲਈ ਵੱਡੇ-ਵੱਡੇ ਕਾਰਖ਼ਾਨਿਆਂ ਦੀ ਲੋੜ-ਡਾ: ਜਤਿੰਦਰ

ਚੱਬੇਵਾਲ, 20 ਅਪ੍ਰੈਲ (ਸਖ਼ੀਆ)- ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ: ਰਾਜ ਕੁਮਾਰ ਦੇ ਹੱਕ ਚੋਣ ਪ੍ਰਚਾਰ ਲਈ ਡਾ: ਜਤਿੰਦਰ ਕੁਮਾਰ ਨੇ ਪਿੰਡ ਬਠੁੱਲਾ ਤੇ ਬਸੀ ਕਲਾਂ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਡਾ: ਜਤਿੰਦਰ ਨੇ ਕਿਹਾ ਕਿ ...

ਪੂਰੀ ਖ਼ਬਰ »

ਗਲਤ ਦਵਾਈ ਨਿਗਲਣ ਨਾਲ ਲੜਕੇ ਦੀ ਮੌਤ

ਗੜ੍ਹਸ਼ੰਕਰ, 20 ਅਪ੍ਰੈਲ (ਧਾਲੀਵਾਲ)- ਇਥੇ ਸ਼ਹਿਰ ਵਾਸੀ 18 ਸਾਲਾ ਲੜਕੇ ਗੁਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਵਾਰਡ ਨੰਬਰ-12 ਦੀ ਗਲਤ ਦਵਾਈ ਨਿਗਲਣ ਨਾਲ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ | ਗੜ੍ਹਸ਼ੰਕਰ ਪੁਲਿਸ ...

ਪੂਰੀ ਖ਼ਬਰ »

ਪਿੰਡ ਨੰਗਲੀ ਨਜ਼ਦੀਕ ਬੇਕਾਬੂ ਮਿੰਨੀ ਬੱਸ ਪਲਟੀ, 4 ਜ਼ਖ਼ਮੀ

ਮਿਆਣੀ, 20 ਅਪ੍ਰੈਲ (ਹਰਜਿੰਦਰ ਸਿੰਘ ਮੁਲਤਾਨੀ)- ਬੇਗੋਵਾਲ ਸੜਕ 'ਤੇ ਪਿੰਡ ਨੰਗਲੀ (ਜਲਾਲਪੁਰ) ਨਜ਼ਦੀਕ ਇਕ ਮਿੰਨੀ ਬੱਸ ਬੇਕਾਬੂ ਹੋ ਕੇ ਪਲਟ ਗਈ, ਹਾਦਸਾ ਸਵੇਰੇ 9 ਵਾਪਰਿਆਂ ਜਦੋਂ ਬੇਗੋਵਾਲ ਤੋਂ ਟਾਂਡਾ ਵੱਲ ਆ ਰਹੀ ਮਿੰਨੀ ਬੱਸ ਪਿੰਡ ਨੰਗਲੀ ਦੇ ਮੋੜ ਨਜ਼ਦੀਕ ਬੇਕਾਬੂ ...

ਪੂਰੀ ਖ਼ਬਰ »

ਲੱਖੀ ਵਲੋਂ ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਤੇ ਜੋੋਗਿੰਦਰ ਸਿੰਘ ਦਾ ਸਨਮਾਨ

ਮਿਆਣੀ, 20 ਅਪ੍ਰੈਲ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਨੰਗਲੀ (ਗਿਲਜੀਆਂ) ਵਿਖੇ ਸਰਪੰਚ ਮਾਨ ਸਿੰਘ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਪੀ. ਏ. ਸੀ. ਮੈਂਬਰ ਲਖਵਿੰਦਰ ਸਿੰਘ ਲੱਖੀ ਨੇ ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਅਮਰੀਕਾ ਤੇ ਜੋਗਿੰਦਰ ਸਿੰਘ ਅਮਰੀਕਾ ਦਾ ਸਨਮਾਨ ...

ਪੂਰੀ ਖ਼ਬਰ »

ਆਕਸਫੋਰਡ ਵਰਲਡ ਸਕੂਲ ਸਹੋੜਾ ਡਡਿਆਲ ਵਿਚ ਸੁਲੇਖ ਮੁਕਾਬਲੇ

ਨੰਗਲ ਬਿਹਾਲਾਂ, 20 ਅਪ੍ਰੈਲ (ਵਿਨੋਦ ਮਹਾਜਨ)- ਆਕਸਫੋਰਡ ਵਰਲਡ ਸਕੂਲ ਸਹੋੜਾ ਡਡਿਆਲ ਵਿਖੇ ਉਪ ਪ੍ਰਧਾਨ ਸਰੋਜ ਬਾਲਾ ਦੀ ਨਿਗਰਾਨੀ ਹੇਠ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸੁਲੇਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਬੀ. ਐਸ. ਐਫ. ਸਿਖਲਾਈ ਕੇਂਦਰ ਖੜ੍ਹਕਾਂ 'ਚ ਪਾਸਿੰਗ ਆਊਟ ਪਰੇਡ

ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸੀਮਾ ਸੁਰੱਖਿਆ ਬੱਲ ਦੇ ਸਿਖਲਾਈ ਕੇਂਦਰ ਖੜ੍ਹਕਾਂ ਵਿਖੇ ਬੈਚ ਨੰਬਰ 249 ਦੀ ਪਾਸਿੰਗ ਆਊਟ ਪਰੇਡ ਹੋਈ, ਜਿਸ ਵਿਚ ਬੈਚ ਨੰਬਰ 249 ਦੇ 163 ਪੁਰਸ਼ ਸਿੱਖਿਆਰਥੀਆਂ ਨੇ ਪਾਸਿੰਗ ਆਊਟ ਪਰੇਡ ਦੌਰਾਨ ਸਹੁੰ ਚੁੱਕ ਕੇ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਬਾਬੂ ਮੰਗੂ ਰਾਮ ਮੁਗੋਵਾਲੀਆ ਦੀ ਬਰਸੀ ਅੱਜ

ਸੜੋਆ, 20 ਅਪ੍ਰੈਲ (ਨਾਨੋਵਾਲੀਆ)- ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵਲੋਂ ਆਦਿ ਧਰਮ ਮੰਡਲ ਦੇ ਬਾਨੀ, ਸਾਬਕਾ ਵਿਧਾਇਕ ਤੇ ਗਦਰ ਲਹਿਰ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਬਾਬੂ ਮੰਗੂ ਰਾਮ ਮੁਗੋਵਾਲੀਆ ਦੇ ਬਰਸੀ ਸਮਾਗਮ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ...

ਪੂਰੀ ਖ਼ਬਰ »

ਚਰਸ ਤੇ ਨਸ਼ੀਲੇ ਪਾਊਡਰ ਸਮੇਤ 2 ਕਾਬੂ

ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਚਰਸ ਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ ਨੇ ਇਕ ਤਸਕਰ ਰਾਜਿੰਦਰ ਸਿੰਘ ਉਰਫ਼ ਰਾਣਾ ਵਾਸੀ ਨਾਰਾਇਣ ...

ਪੂਰੀ ਖ਼ਬਰ »

ਐਸ. ਟੀ. ਐਫ. ਵਲੋਂ ਪਿੰਡ ਬਘਿਆੜੀ ਦਾ ਨੌਜਵਾਨ ਨਸ਼ੇ ਸਮੇਤ ਕਾਬੂ

ਚੌਲਾਂਗ, 20 ਅਪ੍ਰੈਲ (ਸੁਖਦੇਵ ਸਿੰਘ)- ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਬਘਿਆੜੀ ਦੇ ਇਕ ਨੌਜਵਾਨ 'ਤੇ ਐਸ. ਟੀ. ਐਫ. ਜਲੰਧਰ ਰੇਂਜ ਵਲੋਂ ਨਸ਼ੀਲੇ ਪਾਊਡਰ ਤੇ ਹੋਰ ਪਦਾਰਥ ਦਾ ਪਰਚਾ ਦਰਜ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਏ. ਐਸ. ਆਈ. ਨਰਿੰਦਰ ਸਿੰਘ ਸਮੇਤ ਪੁਲਿਸ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਵਲੋਂ ਸਟੱਡੀ ਵੀਜ਼ੇ ਲਈ ਜਾਗਰੂਕਤਾ ਹਫ਼ਤਾ ਸੋਮਵਾਰ ਤੋਂ-ਅਰੋੜਾ

ਗੜ੍ਹਸ਼ੰਕਰ, 20 ਅਪ੍ਰੈਲ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਾਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਕੰਪਨੀ ਵਲੋਂ ਆਪਣੇ ਨਵਾਂਸ਼ਹਿਰ, ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ਦਫ਼ਤਰ ...

ਪੂਰੀ ਖ਼ਬਰ »

ਚੋਣ ਡਿਊਟੀ 'ਤੇ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਿਖ਼ਲਾਫ਼ ਹੋਵੇਗੀ ਸਖਤ ਕਾਰਵਾਈ-ਕੰਗ

ਹੁਸ਼ਿਆਰਪੁਰ, 20 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)- ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ | ਚੋਣਾਂ ਦੀਆਂ ਤਿਆਰੀਆਂ ਸਬੰਧੀ ਰੋਜ਼ਾਨਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ 21 ਅਪ੍ਰੈਲ ਨੂੰ ਰਿਆਤ ਐਾਡ ਬਾਹਰਾ ਕਾਲਜ 'ਚ ਲੋਕ ...

ਪੂਰੀ ਖ਼ਬਰ »

ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਟਾਂਡਾ ਉੜਮੁੜ, 20 ਅਪ੍ਰੈਲ (ਗੁਰਾਇਆ)- ਟਾਂਡਾ ਵਿਖੇ ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਭੋਗਪੁਰ ਮੰਡਲ ਦੀ ਮੀਟਿੰਗ ਸਾਥੀ ਗੁਰਸ਼ਰਨ ਸਿੰਘ ਭੱਟੀ ਦੀ ਅਗਵਾਈ ਹੇਠ ਹੋਈ | ਇਸ ਮੌਕੇ ਬੋਲਦਿਆਂ ਗੁਰਸ਼ਰਨ ਸਿੰਘ ਭੱਟੀ ਨੇ ਕਿਹਾ ਕਿ ਜੋ ਟਾਂਡਾ ਸਬ ਡਵੀਜ਼ਨਾਂ ਵਿਚੋਂ ...

ਪੂਰੀ ਖ਼ਬਰ »

ਕਾਰ ਖੋਹਣ ਵਾਲੇ ਦੋ ਦੋਸ਼ੀ ਕਾਰ ਸਮੇਤ ਕਾਬੂ

ਤਲਵਾੜਾ, ਦਸੂਹਾ, 20 ਅਪ੍ਰੈਲ (ਸੁਰੇਸ਼ ਕੁਮਾਰ, ਭੁੱਲਰ, ਚੰਦਨ)- ਤਲਵਾੜਾ ਪੁਲਿਸ ਅਤੇ ਸੀ. ਆਈ. ਏ. ਸਟਾਫ਼ ਦਸੂਹਾ ਨੇ ਸਾਂਝੀ ਕਾਰਵਾਈ ਕਰਦਿਆਂ ਬੀਤੀ 23 ਫਰਵਰੀ 2019 ਨੂੰ ਭੋਡੇ ਦਾ ਖੂਹ ਨੜਿਓਾ ਸਵਿਫ਼ਟ ਡੀਜ਼ਾਈਰ ਕਾਰ ਖੋਹਣ ਵਾਲੇ ਦੋ ਦੋਸ਼ੀਆਂ ਨੂੰ ਕਾਰ ਸਮੇਤ ਕਾਬੂ ਕਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX