ਤਾਜਾ ਖ਼ਬਰਾਂ


ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਬਾਲਿਆਂਵਾਲੀ, 17 ਨਵੰਬਰ (ਕੁਲਦੀਪ ਮਤਵਾਲਾ)-ਪਿੰਡ ਕੋਟੜਾ ਕੌੜਾ ਵਿਖੇ ਬਰਾਤ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ...
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਲਹਿਰਾਗਾਗਾ, 16 ਨਵੰਬਰ (ਅਸ਼ੋਕ ਗਰਗ,ਸੂਰਜ ਭਾਨ ਗੋਇਲ,ਕੰਵਲਜੀਤ ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੁੱਟਮਾਰ ਕਾਰਨ, ਪਿਸ਼ਾਬ ਪਿਲਾਉਣ ਅਤੇ ਪੈਰਾਂ ...
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਭਰਤ ਗੜ੍ਹ ,16 ਨਵੰਬਰ (ਜਸਬੀਰ ਸਿੰਘ ਬਾਵਾ)- ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ 'ਚ ਅੱਜ ਉਦੋਂ ਮਾਹੌਲ ਤਣਾਓ ਪੂਰਣ ਹੋ ਗਿਆ, ਜਦੋਂ ੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕ ਮੋਹਣ ਸਿੰਘ ਦੇ ਘਰ ਦੇ ...
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਮੁੰਬਈ ,16 ਨਵੰਬਰ - ਅਨਿਲ ਅੰਬਾਨੀ ਨੇ ਅੱਜ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁੱਕਰਵਾਰ ਨੂੰ ਜਾਰੀ ਤਿਮਾਹੀ 'ਚ ਕੰਪਨੀ ਨੂੰ 30 ਹਜ਼ਾਰ ਕਰੋੜ ਤੋਂ ਵੱਧ ਘਾਟਾ ...
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਅਟਾਰੀ ,16 ਨਵੰਬਰ ( ਰੁਪਿੰਦਰਜੀਤ ਸਿੰਘ ਭਕਨਾ) - ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਸਰਹੱਦ ਵਿਖੇ ਭਾਰਤ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਨਿਭਾਈ ਜਾਂਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ )ਜਿਸ ਨੂੰ ...
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਨਾਭਾ , 16 ਨਵੰਬਰ ( ਅਮਨਦੀਪ ਸਿੰਘ ਲਵਲੀ)- ਇਤਿਹਾਸਿਕ ਨਗਰੀ ਨਾਭਾ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਸੰਗਤ ਨੂੰ ਪਾਸਪੋਰਟ ...
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
ਜਲੰਧਰ, 16 ਨਵੰਬਰ (ਪਵਨ)- ਅੱਜ ਰਾਮਾ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮਰਥਕ ਆਪਸ 'ਚ ਕਿਸੇ ਗੱਲ ਨੂੰ...
1 ਕਿਲੋ, 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)- ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਚਾਲਕ ਪਾਸੋਂ 1 ਕਿਲੋ, 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ...
ਸੇਵਾਮੁਕਤ ਸਿਵਲ ਅਧਿਕਾਰੀ ਡਾ. ਜਸਪਾਲ ਨੇ ਕਰਤਾਰਪੁਰ ਲੈਂਡਸਕੇਪ ਯੋਜਨਾ ਇਮਰਾਨ ਖ਼ਾਨ ਨਾਲ ਵਿਚਾਰੀ
. . .  1 day ago
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)- ਚੜ੍ਹਦੇ ਪੰਜਾਬ ਦੇ ਸੇਵਾਮੁਕਤ ਸਿਵਲ ਅਧਿਕਾਰੀ ਅਤੇ ਲੇਖਕ ਖੋਜ-ਕਰਤਾ ਡਾ. ਡੀ. ਐੱਸ. ਜਸਪਾਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ...
ਮੋਬਾਇਲ ਵਿੰਗ ਦੀ ਟੀਮ ਵਲੋਂ ਇੱਕ ਕਿਲੋ ਤੋਂ ਵੱਧ ਸੋਨਾ ਅਤੇ 40 ਕਿਲੋ ਚਾਂਦੀ ਬਰਾਮਦ
. . .  1 day ago
ਜਲੰਧਰ, 16 ਨਵੰਬਰ- ਮੋਬਾਇਲ ਵਿੰਗ ਦੀ ਟੀਮ ਨੇ ਟਰੇਨ 'ਚ ਜਾ ਰਹੇ ਦੋ ਵਿਅਕਤੀਆਂ ਕੋਲੋਂ ਅੱਜ ਬਿਨਾਂ ਬਿੱਲ ਤੋਂ 1 ਕਿਲੋ 325 ਗ੍ਰਾਮ ਸੋਨਾ ਅਤੇ 40 ਕਿਲੋ ਚਾਂਦੀ...
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 16 ਨਵੰਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ...
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਸ਼ੁਰੂ
. . .  1 day ago
ਨਵੀਂ ਦਿੱਲੀ, 16 ਨਵੰਬਰ- 18 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ...
ਡਾ. ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾ
. . .  1 day ago
ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਸਰਕਾਰ ਨੇ ਜਾਰੀ ਕੀਤੀ 21 ਸ਼ਹਿਰਾਂ ਦੀ ਰੈਂਕਿੰਗ
. . .  1 day ago
ਨਿਤਿਸ਼ ਕੁਮਾਰ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਦਿੱਤੀ ਮਾਤ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
. . .  1 day ago
ਜੇ. ਐੱਨ. ਯੂ. 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜਨ ਦੇ ਮਾਮਲੇ 'ਚ ਵਸੰਤ ਕੁੰਜ ਥਾਣੇ 'ਚ ਕੇਸ ਦਰਜ
. . .  1 day ago
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਦਿੱਲੀ 'ਚ ਹੋਣ ਵਾਲੀ ਐੱਨ. ਡੀ. ਏ. ਦੀ ਬੈਠਕ 'ਚ ਨਹੀਂ ਸ਼ਾਮਲ ਹੋਵੇਗੀ ਸ਼ਿਵ ਸੈਨਾ
. . .  1 day ago
ਡਿਗਦੀ ਅਰਥਵਿਵਸਥਾ ਦੇ ਮੁੱਦੇ 'ਤੇ ਕਾਂਗਰਸ ਕਰੇਗੀ ਰੈਲੀ
. . .  1 day ago
ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ ਮੈਂਬਰ ਅਤੇ ਨਸ਼ਾ ਤਸਕਰ ਪੁਲਿਸ ਵਲੋਂ ਕਾਬੂ
. . .  1 day ago
ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹਵਾਈ ਫਾਇਰ ਕਰਨ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  1 day ago
ਦਿੱਲੀ 'ਚ 'ਆਪ' ਦੇ ਦਫ਼ਤਰ ਦੇ ਬਾਹਰ ਭਾਜਪਾ ਵਲੋਂ ਪ੍ਰਦਰਸ਼ਨ
. . .  1 day ago
ਮੁੰਬਈ 'ਚ ਭਾਜਪਾ ਨੇਤਾਵਾਂ ਦੀ ਬੈਠਕ, ਫੜਨਵੀਸ ਵੀ ਹਨ ਮੌਜੂਦ
. . .  1 day ago
ਗੋਆ : ਪੰਛੀ ਦੇ ਟਕਰਾਉਣ ਕਾਰਨ ਮਿਗ-29ਕੇ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਸੂਚੀ
. . .  1 day ago
ਨਿਹੰਗ ਸਿੰਘਾਂ ਦੀਆਂ ਗਾਵਾਂ ਨੂੰ ਰੋਕਣ ਲਈ ਮੰਡੀ ਮੋੜ ਪੁਲਿਸ ਛਾਉਣੀ 'ਚ ਤਬਦੀਲ
. . .  1 day ago
ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਸ਼ਰਮਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  1 day ago
ਬਠਿੰਡਾ ਵਿਖੇ ਘਰ 'ਚ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  1 day ago
ਬਠਿੰਡਾ ਸੈਂਟਰਲ ਜੇਲ੍ਹ 'ਚ ਹਵਾਲਾਤੀ ਕੋਲੋਂ ਮਿਲਿਆ ਮੋਬਾਇਲ
. . .  1 day ago
ਗੋਆ ਦੇ ਡੀ. ਜੀ. ਪੀ. ਪ੍ਰਣਬ ਨੰਦਾ ਦਾ ਦੇਹਾਂਤ
. . .  1 day ago
ਸ੍ਰੀਲੰਕਾ ਰਾਸ਼ਟਰਪਤੀ ਚੋਣਾਂ : ਵੋਟਰਾਂ ਨੂੰ ਲਿਜਾ ਰਹੀਆਂ ਬੱਸਾਂ 'ਤੇ ਹਮਲਾ
. . .  1 day ago
ਖੰਨਾ ਵਿਚ ਸਵੇਰੇ ਇਕ ਔਰਤ ਕਤਲ , ਇਕ ਨੌਜਵਾਨ ਜ਼ਖਮੀ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਤਿੰਨ ਗੰਭੀਰ ਫੱਟੜ
. . .  1 day ago
ਬੁਆਇਲਰ 'ਚ ਧਮਾਕਾ ਹੋਣ ਕਾਰਨ 4 ਮੌਤਾਂ, ਕਈ ਜ਼ਖਮੀ
. . .  1 day ago
ਹਵਾਲਾਤ ਵਿਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਚਿੰਤਾ 'ਚ
. . .  1 day ago
ਅੱਜ ਦਾ ਵਿਚਾਰ
. . .  1 day ago
ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  2 days ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  2 days ago
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  2 days ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  2 days ago
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  2 days ago
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  2 days ago
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਵੈਸਾਖ ਸੰਮਤ 551

ਸੰਪਾਦਕੀ

ਭਾਜਪਾ ਲਈ ਮੁਸ਼ਕਿਲ ਹੋਵੇਗਾ ਉੱਤਰ ਪ੍ਰਦੇਸ਼ ਦੇ ਪਿਛਲੇ ਪ੍ਰਦਰਸ਼ਨ ਨੂੰ ਦੁਹਰਾਉਣਾ

11 ਅਪ੍ਰੈਲ ਨੂੰ ਹੋਈਆਂ ਪਹਿਲੇ ਗੇੜ ਦੀਆਂ ਲੋਕ ਸਭਾ ਚੋਣਾਂ ਵਿਚ 91 ਸੀਟਾਂ 'ਤੇ ਵੋਟਾਂ ਪਈਆਂ, ਜਿਨ੍ਹਾਂ ਵਿਚੋਂ 8 ਸੀਟਾਂ ਪੱਛਮੀ ਉੱਤਰ ਪ੍ਰਦੇਸ਼ ਨਾਲ ਸਬੰਧਿਤ ਸਨ। 2014 ਵਿਚ ਭਾਜਪਾ ਅਤੇ ਇਸ ਦੇ ਭਾਈਵਾਲਾਂ ਨੇ ਉੱਤਰ ਪ੍ਰਦੇਸ਼ ਵਿਚੋਂ 73 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਪਹਿਲੇ ਪੜਾਅ ਵਿਚ 8 ਸੀਟਾਂ 'ਤੇ ਹੋਈ ਚੋਣ ਤੋਂ ਬਾਅਦ ਰਾਜਨੀਤਕ ਵਿਸ਼ਲੇਸ਼ਕ ਕਿਸੇ ਵੀ ਨਤੀਜੇ 'ਤੇ ਨਹੀਂ ਪਹੁੰਚ ਸਕੇ। ਪਿਛਲੀਆਂ ਚੋਣਾਂ ਵਿਚ ਭਾਜਪਾ ਨੇ ਇਨ੍ਹਾਂ 8 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਭਾਵੇਂ ਇਸ ਖੇਤਰ ਵਿਚ 25 ਤੋਂ 30 ਫ਼ੀਸਦੀ ਮੁਸਲਿਮ ਆਬਾਦੀ ਹੈ ਪਰ 2014 ਵਿਚ ਪੱਛਮੀ ਉੱਤਰ ਪ੍ਰਦੇਸ਼ ਤੋਂ ਕੋਈ ਵੀ ਮੁਸਲਿਮ ਉਮੀਦਵਾਰ ਨਹੀਂ ਸੀ ਜਿੱਤਿਆ। ਸ਼ਾਇਦ ਇਸ ਦਾ ਕਾਰਨ 2013 ਵਿਚ ਮੁਜ਼ੱਫਰਨਗਰ ਵਿਚ ਹੋਏ ਫ਼ਿਰਕੂ ਦੰਗੇ ਸਨ, ਜਿਸ ਦੇ ਨਤੀਜੇ ਵਜੋਂ ਭਾਜਪਾ ਦੀ ਲਹਿਰ ਭਾਰੂ ਰਹੀ ਅਤੇ ਇਸ ਤੋਂ ਇਲਾਵਾ ਉਸ ਸਮੇਂ ਵਿਰੋਧੀ ਪਾਰਟੀਆਂ ਦਾ ਵੀ ਕੋਈ ਗੱਠਜੋੜ ਨਹੀਂ ਸੀ। ਪਰ ਇਸ ਵਾਰ ਸਪਾ-ਬਸਪਾ-ਰਾਸ਼ਟਰੀ ਲੋਕ ਦਲ ਦਾ ਗੱਠਜੋੜ ਵੋਟਾਂ ਦੀ ਵੰਡ ਨੂੰ ਰੋਕੇਗਾ ਅਤੇ ਕੇਂਦਰ ਅਤੇ ਸੂਬੇ ਵਿਚ ਭਾਜਪਾ ਦੀ ਸਰਕਾਰ ਹੋਣ ਕਾਰਨ ਉਸ ਨੂੰ ਸਥਾਪਤੀ ਵਿਰੋਧੀ ਲਹਿਰ ਦਾ ਵੀ ਸਾਹਮਣਾ ਕਰਨਾ ਹੋਵੇਗਾ। ਇਸ ਵਾਰ ਅਜੀਤ ਸਿੰਘ ਨੇ ਜਾਟ ਭਾਈਚਾਰੇ ਵਿਚ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਇਸ ਭਾਈਚਾਰੇ ਦੀ 70 ਫ਼ੀਸਦੀ ਤੋਂ ਜ਼ਿਆਦਾ ਆਬਾਦੀ ਚੌਧਰੀ ਚਰਨ ਸਿੰਘ ਦੇ ਪਰਿਵਾਰ ਨੂੰ ਸਹਿਯੋਗ ਦੇਣ ਲਈ ਤਿਆਰ ਹੈ। ਜ਼ਿਆਦਾਤਰ ਕਾਂਗਰਸੀ ਉਮੀਦਵਾਰ ਸਪਾ-ਬਸਪਾ ਤੇ ਰਾਸ਼ਟਰੀ ਲੋਕ ਦਲ ਦੇ ਗੱਠਜੋੜ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ ਪਰ ਇਹ ਭਾਜਪਾ ਦੀਆਂ ਵੋਟਾਂ ਨੂੰ ਜ਼ਰੂਰ ਤੋੜ ਰਹੇ ਹਨ। ਇਸ ਵਾਰ ਵੀ ਵੋਟਾਂ ਦੀ ਫ਼ੀਸਦ 2014 ਦੀਆਂ ਵੋਟਾਂ ਦੇ ਬਰਾਬਰ ਹੀ ਰਹੀ ਸੀ। ਭਾਜਪਾ ਅਤੇ ਮਹਾਂਗੱਠਜੋੜ ਦੋਵੇਂ ਹੀ ਇਨ੍ਹਾਂ 8 ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਇਹ ਤਾਂ ਪੱਕਾ ਹੈ ਕਿ ਭਾਜਪਾ ਇਨ੍ਹਾਂ ਸੀਟਾਂ ਵਿਚੋਂ ਇਸ ਵਾਰ ਕੁਝ ਤਾਂ ਗੁਆਏਗੀ।
ਭਾਸ਼ਣਬਾਜ਼ੀ ਦਾ ਡਿਗਦਾ ਮਿਆਰ
ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਕਈ ਉਮੀਦਵਾਰ ਭਾਸ਼ਣਬਾਜ਼ੀ ਦੇ ਡਿਗਦੇ ਮਿਆਰ ਅਖੀਰ 'ਤੇ ਪਹੁੰਚ ਚੁੱਕੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਖ਼ੁਦ ਨੂੰ ਬਜਰੰਗ ਬਲੀ ਦਾ ਭਗਤ ਦੱਸਿਆ ਅਤੇ ਆਪਣੇ ਵਿਰੋਧੀਆਂ ਨੂੰ ਅਲੀ ਦਾ। ਕੁਝ ਦਿਨ ਪਹਿਲਾਂ ਦਿਓਬੰਦ ਵਿਚ ਹੋਈ ਸਪਾ-ਬਸਪਾ ਦੀ ਸਾਂਝੀ ਰੈਲੀ ਵਿਚ ਮੁਸਲਮਾਨਾਂ ਨੂੰ ਕਾਂਗਰਸ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਗਈ ਕਿਉਂਕਿ ਅਜਿਹਾ ਕਰਨ ਨਾਲ ਭਾਜਪਾ ਨੂੰ ਹੀ ਸਹਾਇਤਾ ਮਿਲੇਗੀ। ਦਿਓਬੰਦ ਸ਼ਹਿਰ ਦਾਰੁਲ-ਉਲੂਮ ਨਾਲ ਸਬੰਧਿਤ ਹੈ ਜੋ ਸੁੰਨੀਆਂ ਵਿਚਕਾਰ ਕੱਟੜਵਾਦੀ ਇਸਲਾਮਿਕ ਮੁੜ ਬਹਾਲੀ ਦੀ ਲਹਿਰ ਨੂੰ ਉਤਸ਼ਾਹਿਤ ਕਰਦਾ ਹੈ। ਬਸਪਾ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੇ ਸਹਾਰਨਪੁਰ, ਕੇਰਾਨਾ ਅਤੇ ਮੁਜ਼ੱਫਰ ਨਗਰ ਹਲਕਿਆਂ ਵਿਚਕਾਰ ਇਕ ਰੈਲੀ ਦਾ ਆਯੋਜਨ ਕੀਤਾ ਹੈ ਅਤੇ ਇਸ ਦਾ ਮਤਲਬ ਭਾਈਚਾਰਾ ਦਰਸਾਉਣਾ ਹੈ। ਦਿਓਬੰਦ ਰੈਲੀ ਤੋਂ ਬਾਅਦ ਮਾਇਆਵਤੀ ਨੇ ਐਲਾਨ ਕੀਤਾ ਸੀ ਕਿ ਅਲੀ ਅਤੇ ਬਜਰੰਗ ਬਲੀ ਦੋਵੇਂ ਸਾਡੇ ਹਨ। ਮਾਇਆਵਤੀ ਅਤੇ ਯੋਗੀ ਨੂੰ ਫ਼ਿਰਕੂ ਬਿਆਨਬਾਜ਼ੀ ਕਾਰਨ ਚੋਣ ਕਮਿਸ਼ਨ ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ।
ਮੋਦੀ ਤੇ ਯੋਗੀ ਦੇ ਬੇਤੁਕੇ ਬਿਆਨ
ਚੋਣਾਂ ਦੀ ਗਰਮੀ ਵਿਚ ਸਿਆਸਤਦਾਨ ਅਕਸਰ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਕੁਝ ਵੀ ਬੋਲ ਜਾਂਦੇ ਹਨ। ਪੱਛਮੀ ਉੱਤਰ ਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰੀ ਲੋਕ ਦਲ ਦੇ ਆਗੂ ਅਜੀਤ ਸਿੰਘ ਅਤੇ ਉਸ ਦੇ ਬੇਟੇ ਜੇਯੰਤ ਚੌਧਰੀ 2013 ਦੇ ਫ਼ਿਰਕੂ ਦੰਗਿਆਂ ਤੋਂ ਬਾਅਦ ਇਸ ਹਲਕੇ ਵਿਚ ਕਿਤੇ ਵੀ ਦਿਖਾਈ ਨਹੀਂ ਦਿੱਤੇ। ਹੁਣ ਉਹ ਥਾਂ-ਥਾਂ 'ਤੇ ਵੋਟਾਂ ਲਈ ਹੱਥ ਜੋੜ ਰਹੇ ਹਨ। ਮੋਦੀ ਦੀ ਇਸ ਟਿੱਪਣੀ ਦਾ ਜਾਟ ਭਾਈਚਾਰੇ ਵਿਚ ਮਾੜਾ ਪ੍ਰਭਾਵ ਗਿਆ ਸੀ, ਜੋ ਮਹਿਸੂਸ ਕਰਦੇ ਹਨ ਕਿ ਇਹ ਉਨ੍ਹਾਂ ਦੇ ਜਾਟ ਨੇਤਾ ਚੌਧਰੀ ਚਰਨ ਸਿੰਘ ਦੇ ਪਰਿਵਾਰ 'ਤੇ ਤੁਹਮਤ ਲਗਾਈ ਗਈ ਹੈ। ਮੋਦੀ ਨੇ ਕੁਝ ਅਜਿਹੀ ਹੀ ਭਾਸ਼ਾ ਦੀ ਵਰਤੋਂ ਮੇਰਠ ਅਤੇ ਸਹਾਰਨਪੁਰ ਦੀਆਂ ਰੈਲੀਆਂ ਵਿਚ ਕੀਤੀ ਸੀ। ਇਕ ਪਾਸੇ ਗੰਨਾ ਕਿਸਾਨ ਸਮੇਂ ਸਿਰ ਸ਼ੂਗਰ ਮਿੱਲਾਂ ਵਲੋਂ ਉਨ੍ਹਾਂ ਨੂੰ ਅਦਾਇਗੀ ਨਾ ਕੀਤੇ ਜਾਣ ਕਾਰਨ ਗੁੱਸੇ ਵਿਚ ਹਨ, ਉਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਪਣੀਆਂ ਰੈਲੀਆਂ 'ਚ ਐਲਾਨ ਕਰ ਰਹੇ ਹਨ ਕਿ ਲੋਕਾਂ ਨੂੰ ਏਨਾ ਜ਼ਿਆਦਾ ਗੰਨਾ ਨਹੀਂ ਉਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਸ਼ੂਗਰ ਦੀ ਬਿਮਾਰੀ ਪੈਦਾ ਹੁੰਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਵਿਚ ਵੋਟਰ ਨਰਿੰਦਰ ਮੋਦੀ ਅਤੇ ਯੋਗੀ ਦੇ ਬੇਤੁਕੇ ਬਿਆਨ ਸੁਣਨ ਤੋਂ ਬਾਅਦ ਉਲਝਣ ਵਿਚ ਹਨ। ਅਜਿਹੇ ਐਲਾਨਾਂ ਦੀ ਕੀਮਤ ਸ਼ਾਇਦ ਹੁਣ ਭਾਜਪਾ ਦੇ ਉਮੀਦਵਾਰਾਂ ਨੂੰ ਚੁਕਾਉਣੀ ਪੈ ਸਕਦੀ ਹੈ।
ਪੱਛਮੀ ਬੰਗਾਲ 'ਚ ਟਕਰਾਅ
ਪੱਛਮੀ ਬੰਗਾਲ ਵਿਚ ਹੁਣ ਤ੍ਰਿਣਮੂਲ ਕਾਂਗਰਸ ਨੇ ਵੀ ਰਾਮ ਨੌਮੀ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਵੋਟਰਾਂ ਵਿਚ ਇਹ ਸੰਦੇਸ਼ ਪਹੁੰਚੇ ਕਿ ਇਕੱਲੀ ਭਾਜਪਾ ਹੀ ਹਿੰਦੂਵਾਦ ਦੀ ਪਹਿਰੇਦਾਰ ਨਹੀਂ ਹੈ। ਪੂਰਬੀ ਮਿਦਨਾਪੁਰ ਤੋਂ ਤ੍ਰਿਣਮੂਲ ਉਮੀਦਵਾਰ ਦਿਦਯੇਂਦੂ ਅਧਿਕਾਰੀ ਨੇ ਰਾਮ ਨੌਮੀ ਦੀ ਪੂਜਾ ਵਿਚ ਹਿੱਸਾ ਲਿਆ ਅਤੇ ਹੁਬਲੀ ਵਿਚ ਉੱਤਰ-ਪਾਰਾ ਵਿਖੇ ਤ੍ਰਿਣਮੂਲ ਕੌਂਸਲਰ ਇੰਦਰਜੀਤ ਘੋਸ਼ ਅਤੇ ਸੁਬਰਤਾ ਮੁਖਰਜੀ ਨੇ ਜਲੂਸ ਦੀ ਅਗਵਾਈ ਬਿਨਾਂ ਕਿਸੇ ਹਥਿਆਰ ਤੋਂ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੇਤਾਵਾਂ ਨੂੰ ਰਾਮ ਨੌਮੀ ਦੇ ਜਲੂਸ ਵਿਚ ਹਥਿਆਰ ਵਿਖਾਉਣ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਭਾਜਪਾ ਅਜਿਹੇ ਜਲੂਸ ਪੱਛਮੀ ਬੰਗਾਲ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੱਢ ਰਹੀ ਹੈ। ਤ੍ਰਿਣਮੂਲ ਕਾਂਗਰਸ ਦੇ ਅਨੁਸਾਰ ਉਨ੍ਹਾਂ ਦਾ ਮੁੱਖ ਹਮਲਾ ਸੂਬਾਈ ਭਾਜਪਾ ਪ੍ਰਧਾਨ ਦਿਲੀਪ ਘੋਸ਼ 'ਤੇ ਹੈ ਜੋ ਖੜਗਪੁਰ, ਜਿਥੋਂ ਕਿ ਉਹ ਉਮੀਦਵਾਰ ਹੈ, ਵਿਖੇ ਨੰਗੀ ਤਲਵਾਰ ਨਾਲ ਜਲੂਸ ਵਿਚ ਚੱਲ ਰਿਹਾ ਸੀ। ਤ੍ਰਿਣਮੂਲ ਕਾਂਗਰਸ ਅਨੁਸਾਰ ਰਾਸ਼ਟਰੀ ਸੋਇਮ ਸੇਵਕ ਸੰਘ ਨੇ ਸ੍ਰੀ ਰਾਮ ਦੇ ਜਨਮ ਦਿਨ ਨੂੰ ਮਨਾਉਣ ਲਈ ਪੱਛਮੀ ਬੰਗਾਲ ਵਿਚ ਕਰੀਬ 700 ਜਲੂਸ ਕੱਢਣ ਦੀ ਯੋਜਨਾ ਬਣਾਈ ਹੈ।
ਰਾਮਦੇਵ ਹੋਏ ਸ਼ਾਂਤ
ਲੋਕ ਸਭਾ ਚੋਣਾਂ ਵਿਚ ਸਵਾਮੀ ਰਾਮਦੇਵ ਪੂਰੀ ਤਰ੍ਹਾਂ ਚੁੱਪ ਹਨ ਅਤੇ ਉਹ ਕਿਸੇ ਵੀ ਵਿਅਕਤੀ ਜਾਂ ਪਾਰਟੀ 'ਤੇ ਕੋਈ ਟਿੱਪਣੀ ਨਹੀਂ ਕਰ ਰਹੇ, ਜਦ ਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਸਵਾਮੀ ਰਾਮਦੇਵ ਨੇ ਪੂਰੇ ਦੇਸ਼ ਵਿਚ ਧਰਨਿਆਂ, ਅੰਦੋਲਨਾਂ ਵਿਚ ਕਾਂਗਰਸ ਦੇ ਵਿਰੁੱਧ ਹਿੱਸਾ ਲਿਆ ਸੀ ਅਤੇ ਇਹ ਵੀ ਵਾਅਦਾ ਕੀਤਾ ਸੀ ਕਿ ਜੇਕਰ ਭਾਜਪਾ ਚੋਣਾਂ ਜਿੱਤਣ ਵਿਚ ਅਸਫ਼ਲ ਰਹੀ ਤਾਂ ਉਹ ਹਰਿਦੁਆਰ ਤੋਂ ਦੂਰ ਰਹਿਣਗੇ। ਇਸ ਦੇ ਨਾਲ ਹੀ ਉਸ ਨੇ ਆਪਣੇ ਕਾਰਕੁਨਾਂ ਲਈ ਭਾਜਪਾ ਤੋਂ ਟਿਕਟ ਦੀ ਮੰਗ ਵੀ ਕੀਤੀ ਸੀ। ਇਸ ਵਾਰ ਉਹ ਚੋਣਾਂ ਤੋਂ ਦੂਰੀ ਬਣਾ ਰਹੇ ਹਨ ਅਤੇ ਆਪਣੇ ਚਹੇਤਿਆਂ ਲਈ ਭਾਜਪਾ ਤੋਂ ਟਿਕਟ ਦੀ ਮੰਗ ਵੀ ਨਹੀਂ ਕਰ ਰਹੇ। ਭਾਜਪਾ ਆਗੂਆਂ ਅਨੁਸਾਰ ਰਾਮਦੇਵ ਨੇ ਮੋਦੀ ਸਰਕਾਰ ਤੋਂ ਉਹ ਕੁਝ ਨਹੀਂ ਮਿਲਿਆ, ਜੋ ਉਸ ਨੂੰ 2014 ਦੀਆਂ ਚੋਣਾਂ ਤੋਂ ਪਹਿਲਾਂ ਸੋਚਿਆ ਸੀ। ਚਰਚਾ ਇਹ ਵੀ ਹੈ ਕਿ ਸਵਾਮੀ ਰਾਮਦੇਵ ਨੂੰ ਯਕੀਨ ਨਹੀਂ ਕਿ ਇਸ ਵਾਰ ਭਾਜਪਾ ਸੱਤਾ ਵਿਚ ਆਏਗੀ।

ਭੋਗ ਤੋਂ ਆਏ... ਵਿਆਹ ਨੂੰ ਚੱਲੇ

ਸਮਾਜ 'ਚ ਸ਼ੋਸ਼ੇਬਾਜ਼ੀਆਂ ਅਤੇ ਸਮਾਗਮਾਂ ਦਾ ਹੜ੍ਹ ਆ ਗਿਆ ਹੈ। ਸਮਾਜ ਦਾ ਬੇਸ਼ਕੀਮਤੀ ਸਮਾਂ, ਪੈਸਾ ਅਤੇ ਐਨਰਜੀ ਸਮਾਗਮਾਂ 'ਤੇ ਖਰਚ ਹੋ ਰਹੀ ਹੈ। ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਸਮਾਗਮਾਂ 'ਚ ਅੰਨ ਦਾ ਸੱਤਿਆਨਾਸ਼ ਹੋ ਰਿਹਾ ਹੈ। ਸਮਾਗਮਾਂ 'ਚ ਅੰਨ ਦੀ ਬਰਬਾਦੀ ਤਾਂ ਹੁੰਦੀ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਬਨਾਮ ਦੇਸ਼ ਦੀ ਅਨੇਕਤਾ ਵਿਚ ਏਕਤਾ

ਸਾਡੇ ਦੇਸ਼ ਦੀ ਰਾਜਨੀਤੀ ਅਤੇ ਸੱਭਿਆਚਾਰ ਅਨੇਕਤਾ ਵਿਚ ਏਕਤਾ ਲਈ ਜਾਣੀ ਜਾਂਦੀ ਹੈ। ਇਥੋਂ ਦੀ ਬਹੁਭਾਸ਼ੀ ਬਹੁਪੱਖੀ ਤੇ ਬਹੁਪਾਰਟੀ ਮਰਿਆਦਾ ਜਗਤ ਪ੍ਰਸਿੱਧ ਰਹੀ ਹੈ। ਮੇਰੇ ਨਾਨਕਾ ਪਿੰਡ ਸਾਰੇ ਦਾ ਸਾਰਾ ਪਿੰਡ ਕੋਈ ਵੀ ਸ਼ੁੱਭ ਕੰਮ ਆਰੰਭਣ ਤੋਂ ਪਹਿਲਾਂ ਸ਼ਿਵਦਵਾਲੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 2019

ਕੁਰਾਹੇ ਪੈਂਦੀ ਜਾ ਰਹੀ ਹੈ ਚੋਣ ਮੁਹਿੰਮ

17ਵੀਂ ਲੋਕ ਸਭਾ ਲਈ ਸੱਤਾਂ ਪੜਾਵਾਂ ਵਿਚ ਮੁਕੰਮਲ ਹੋਣ ਵਾਲੀਆਂ ਚੋਣਾਂ ਦਾ ਅਮਲ ਸਿਖ਼ਰਾਂ ਛੋਹ ਰਿਹਾ ਹੈ। ਹੁਣ ਤੱਕ ਚੋਣਾਂ ਦੇ ਦੋ ਪੜਾਅ ਮੁਕੰਮਲ ਹੋ ਚੁੱਕੇ ਹਨ। ਪਹਿਲੇ ਪੜਾਅ ਦੌਰਾਨ 11 ਅਪ੍ਰੈਲ ਨੂੰ 91 ਲੋਕ ਸਭਾ ਸੀਟਾਂ ਲਈ ਵੋਟਾਂ ਪਈਆਂ ਸਨ। ਦੂਜੇ ਪੜਾਅ ਦੌਰਾਨ 18 ...

ਪੂਰੀ ਖ਼ਬਰ »

ਮੁਆਫ਼ੀਯੋਗ ਨਹੀਂ ਹੈ ਸਾਧਵੀ ਦਾ ਗੁਨਾਹ

ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਛੋਟੇ-ਵੱਡੇ ਆਗੂ ਚੋਣਾਂ ਦੇ ਮਾਹੌਲ ਨੂੰ ਹੋਰ ਗਰਮ ਕਰਨ ਲਈ ਜਿਥੇ ਆਪਣੇ-ਆਪ ਨੂੰ ਸਭ ਤੋਂ ਵੱਡੇ ਰਾਸ਼ਟਰਵਾਦੀ ਅਤੇ ਦੇਸ਼ ਭਗਤ ਦਰਸਾਉਣ ਦਾ ਯਤਨ ਕਰ ਰਹੇ ਹਨ, ਉਥੇ ਉਹ ਦੂਸਰੀਆਂ ਪਾਰਟੀਆਂ ਨੂੰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX