ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ 'ਚ ਸੱਤ ਅੱਤਵਾਦੀ ਢੇਰ, ਤਿੰਨ ਪੁਲਿਸ ਕਰਮਚਾਰੀ ਵੀ ਹਲਾਕ
. . .  17 minutes ago
ਕਾਬੁਲ, 26 ਮਈ- ਅਫ਼ਗ਼ਾਨਿਸਤਾਨ ਦੇ ਉੱਤਰੀ ਸੂਬੇ ਕੁੰਦੁਜ 'ਚ ਅੱਜ ਤੜਕੇ ਅੱਤਵਾਦੀਆਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਈ ਮੁਠਭੇੜ ਦੀਆਂ ਦੋ ਘਟਨਾਵਾਂ 'ਚ ਸੱਤ ਅੱਤਵਾਦੀ ਮਾਰੇ ਗਏ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਤਿੰਨ ਪੁਲਿਸ ਕਰਮਚਾਰੀ ਵੀ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਲਈ ਹਾਂ ਤਿਆਰ
. . .  50 minutes ago
ਇਸਲਾਮਾਬਾਦ, 26 ਮਈ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਕਰਕੇ ਸਾਰੇ ਅਣਸੁਲਝੇ ਮੁੱਦਿਆਂ ਦਾ ਹੱਲ ਕੱਢਣ ਲਈ ਤਿਆਰ ਹਨ। ਉਨ੍ਹਾਂ ਨੇ ਇਹ ਗੱਲ ਲੰਘੇ ਦਿਨ ਮੁਲਤਾਨ 'ਚ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੌਧਰੀ ਸੰਤੋਖ ਸਿੰਘ
. . .  about 1 hour ago
ਅੰਮ੍ਰਿਤਸਰ, 26 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਹਲਕੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤਣ ਉਪਰੰਤ ਚੌਧਰੀ ਸੰਤੋਖ ਸਿੰਘ ਅੱਜ ਸ਼ੁਕਰਾਨੇ ਵਜੋਂ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਪੱਤਰਕਾਰਾਂ...
ਟਰੈਕਟਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
. . .  about 1 hour ago
ਬੰਗਾ, 26 ਮਈ (ਜਸਬੀਰ ਸਿੰਘ ਨੂਰਪੁਰ)- ਬੰਗਾ ਦੇ ਮੁਕੰਦਪੁਰ ਰੋਡ 'ਤੇ ਗੁਣਾਚੌਰ ਨੇੜੇ ਅੱਜ ਇੱਕ ਟਰੈਕਟਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਰਬਜੀਤ ਸਿੰਘ ਪੁੱਤਰ...
ਫਾਰਚੂਨਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
. . .  about 1 hour ago
ਖਮਾਣੋਂ, 26 ਮਈ (ਮਨਮੋਹਣ ਸਿੰਘ ਕਲੇਰ)- ਲੁਧਿਆਣਾ-ਖਰੜ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਅੱਜ ਇੱਕ ਫਾਰਚੂਨਰ ਕਾਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ...
ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 26 ਮਈ- ਵਾਈ. ਐੱਸ. ਆਰ. ਸੀ. ਪੀ. ਦੇ ਮੁਖੀ ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਹ ਅੱਜ ਸਵੇਰੇ ਹੀ ਰਾਜਧਾਨੀ ਦਿੱਲੀ ਪਹੁੰਚੇ ਸਨ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵੇਲੇ ਉਨ੍ਹਾਂ ਨਾਲ ਵੀ. ਵਿਜੇ...
ਪੱਛਮੀ ਬੰਗਾਲ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਕੋਲਕਾਤਾ, 26 ਮਈ- ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.8 ਮਾਪੀ ਗਈ। ਭੂਚਾਲ ਸਵੇਰੇ ਕਰੀਬ 10.39 ਵਜੇ ਆਇਆ ਅਤੇ ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ...
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ
. . .  about 2 hours ago
ਨਵੀਂ ਦਿੱਲੀ, 26 ਮਈ- ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਕ੍ਰਾਊਨ ਪ੍ਰਿੰਸ ਸਲਮਾਨ ਨੇ ਉਨ੍ਹਾਂ ਨੂੰ ਫੋਨ 'ਤੇ...
ਪ੍ਰਧਾਨ ਮੰਤਰੀ ਮੋਦੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨਾਲ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਇੱਕ ਨਾਗਰਿਕ ਜ਼ਖ਼ਮੀ
. . .  about 2 hours ago
ਸ੍ਰੀਨਗਰ, 26 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਪਾਕਿਸਤਾਨੀ ਫੌਜ ਵਲੋਂ ਛੋਟੇ ਹਥਿਆਰਾਂ ਨਾਲ ਕੀਤੀ ਗਈ ਗੋਲੀਬਾਰੀ ਇੱਕ ਸਥਾਨਕ ਲੜਕਾ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇੱਕ...
ਨਿਕੋਬਾਰ ਦੀਪ ਸਮੂਹ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਪੋਰਟ ਬਲੇਅਰ, 26 ਮਈ- ਨਿਕੋਬਾਰ ਦੀਪ ਸਮੂਹ 'ਚ ਅੱਜ ਸਵੇਰੇ ਕਰੀਬ 7.49 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ...
ਨਾਈਜੀਰੀਆ 'ਚ ਅੱਤਵਾਦੀ ਹਮਲੇ 'ਚ 25 ਫੌਜੀਆਂ ਦੀ ਮੌਤ
. . .  about 3 hours ago
ਅਬੂਜਾ, 26 ਮਈ- ਨਾਈਜੀਰੀਆ ਦੇ ਪੂਰਬ-ਉੱਤਰ 'ਚ ਬੋਕੋ ਹਰਮ ਅੱਤਵਾਦੀ ਸੰਗਠਨ ਵਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ 'ਚ ਘੱਟੋ-ਘੱਟ 25 ਫੌਜੀਆਂ ਅਤੇ ਕਈ ਨਾਗਰਿਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੇ ਫੌਜੀਆਂ ਅਤੇ...
ਕਮਲਨਾਥ, ਗਹਿਲੋਤ ਤੇ ਚਿਦੰਬਰਮ ਨੇ ਆਪਣੇ ਨਿੱਜੀ ਹਿੱਤ ਪਾਰਟੀ ਤੋਂ ਰੱਖੇ ਉੱਪਰ - ਰਾਹੁਲ ਗਾਂਧੀ
. . .  about 4 hours ago
ਨਵੀਂ ਦਿੱਲੀ, 26 ਮਈ - ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ। ਰਾਹੁਲ ਨੇ ਲੋਕ-ਸਭਾ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਹਟਣ ਦਾ ਪ੍ਰਸਤਾਵ ਦਿੱਤਾ। ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਨੇ ਸੀਨੀਅਰ ਨੇਤਾਵਾਂ 'ਤੇ ਵੀ ਨਾਰਾਜ਼ਗੀ...
18 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
. . .  about 5 hours ago
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ ਲੁਧਿਆਣਾ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 18 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ, ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਇੰਚਾਰਜ ਇੰਸਪੈਕਟਰ...
ਤ੍ਰਿਪੁਰਾ 'ਚ ਆਇਆ ਹੜ੍ਹ, ਕਈ ਪਰਿਵਾਰ ਹੋਏ ਬੇਘਰ
. . .  about 5 hours ago
ਧਰਮਾਨਗਰ, 26 ਮਈ - ਤ੍ਰਿਪੁਰਾ 'ਚ ਭਾਰੀ ਮੀਂਹ ਦੇ ਚੱਲਦਿਆਂ ਅਚਾਨਕ ਹੜ੍ਹ ਆ ਗਿਆ। ਜਿਸ ਕਾਰਨ ਉਤਰੀ ਤ੍ਰਿਪੁਰਾ, ਉਨਾਕੋਟੀ ਤੇ ਢਾਹਲਾਈ ਜ਼ਿਲ੍ਹਿਆਂ 'ਚ ਇਕ ਹਜ਼ਾਰ ਤੋਂ ਵਧੇਰੇ ਪਰਿਵਾਰ ਪ੍ਰਭਾਵਿਤ ਹੋ ਗਏ ਹਨ। ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਬੇਘਰ ਹੋਏ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ...
ਸਮ੍ਰਿਤੀ ਈਰਾਨੀ ਦੇ ਕਰੀਬੀ ਆਗੂ ਦੀ ਗੋਲੀ ਮਾਰ ਹੱਤਿਆ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  1 day ago
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  1 day ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  1 day ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  1 day ago
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  1 day ago
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  1 day ago
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  1 day ago
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  1 day ago
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  1 day ago
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  1 day ago
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  about 1 hour ago
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਵੈਸਾਖ ਸੰਮਤ 551

ਹਰਿਆਣਾ ਹਿਮਾਚਲ

ਨਾਇਬ ਸੈਣੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਮੁੱਖ ਮੰਤਰੀ ਖੱਟਰ ਪੁੱਜੇ ਕੁਰੂਕਸ਼ੇਤਰ

ਕੁਰੂਕਸ਼ੇਤਰ, 20 ਅਪ੍ਰੈਲ (ਅ.ਬ.)-ਲੋਕ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆਉਂਦੇ ਹੀ ਸੂਬੇ ਵਿਚ ਚੋਣ ਸਰਗਰਮੀਆਂ ਵੀ ਵਧਣ ਲੱਗੀਆਂ ਹਨ | ਇਸੇ ਲੜੀ ਵਿਚ ਅੱਜ ਕੁਰੂਕਸ਼ੇਤਰ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਨਾਇਬ ਸੈਣੀ ਦਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਖ਼ੁਦ ਮੁੱਖ ਮੰਤਰੀ ਮਨੋਹਰ ਲਾਲ ਕੁਰੂਕਸ਼ੇਤਰ ਪੁੱਜੇ | ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅੱਜ ਸਾਰਾ ਦੇਸ਼ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦਾ ਹੈ | ਭਾਰਤ ਦੇਸ਼ ਸੰਸਾਰ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ | ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ 'ਚ ਸੈਨਿਕ ਸ਼ਕਤੀ ਅਤੇ ਭਾਰਤ ਦੀ ਮਾਲੀ ਹਾਲਤ ਮਜ਼ਬੂਤ ਹੋਈ ਹੈ ਜਦਕਿ ਕਾਂਗਰਸ ਨੇ ਦੇਸ਼ ਦੀ ਸੁਰੱਖਿਆ ਨੂੰ ਖੰਡਿਤ ਕਰਨ ਦਾ ਕੰਮ ਕੀਤਾ ਹੈ | ਕਾਂਗਰਸ ਫੌਜ ਦੇ ਅਧਿਕਾਰਾਂ ਨੂੰ ਘੱਟ ਕਰਨ ਦੀ ਗੱਲ ਕਰਦੀ ਹੈ ਜਦਕਿ ਭਾਜਪਾ ਨੇ ਦੇਸ਼ ਦੀ ਫੌਜ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ, ਜੇਕਰ ਫੌਜ ਦੀ ਤਾਕਤ ਨੂੰ ਘੱਟ ਕੀਤਾ ਤਾਂ ਦੇਸ਼ ਦੀ ਸੁਰੱਖਿਆ ਖਤਰੇ ਵਿਚ ਪੈ ਜਾਵੇਗੀ | ਉਹ ਇੱਥੇ ਭਾਜਪਾ ਉਮੀਦਵਾਰ ਨਾਇਬ ਸੈਣੀ ਦਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਥੀਮ ਪਾਰਕ ਵਿਚ ਹੋਈ ਰੈਲੀ ਸੰਬੋਧਨ ਕਰ ਰਹੇ ਸਨ | ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜੰਮੂ-ਕਸ਼ਮੀਰ ਵਿਚ 370 ਧਾਰਾ ਲਾਗੂ ਕਰਨ ਦਾ ਬੀਜ ਜਵਾਹਰ ਲਾਲ ਨਹਿਰੂ ਨੇ ਬੀਜਿਆ ਸੀ | ਭਾਜਪਾ ਜੰਮੂ-ਕਸ਼ਮੀਰ ਤੋਂ 370 ਧਾਰਾ ਹਟਾਉਣਾ ਚਾਹੁੰਦੀ ਹੈ ਜਦਕਿ ਕਾਂਗਰਸ ਅਤੇ ਹੋਰ ਪਾਰਟੀਆਂ 370 ਧਾਰਾ ਲਾਗੂ ਕਰਨ ਦੇ ਪੱਖ 'ਚ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਇਸ ਦੀ ਸਹਾਇਕ ਪਾਰਟੀਆਂ ਨੇ ਜੰਮੂ-ਕਸ਼ਮੀਰ ਵਿਚ ਵੀ ਵੱਖ ਤੋਂ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਕੀਤੀ ਸੀ, ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਦੀ ਸੁਰੱਖਿਆ ਅਤੇ ਫੌਜ ਲਈ ਖ਼ਤਰਾ ਪੈਦਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ ਮਹਾਂਸ਼ਕਤੀ ਬਣਾਉਣਾ ਹੈ ਤਾਂ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਦੇਸ਼ ਦੀ ਵਾਂਗਡੋਰ ਸੌਾਪਣੀ ਹੋਵੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰੰਦਰ ਮੋਦੀ ਦੀਆਂ ਯੋਜਨਾਵਾਂ ਨਾਲ ਦੇਸ਼ ਵਿਚ ਖੁਸ਼ਹਾਲੀ ਆਈ ਹੈ | ਉਨ੍ਹਾਂ ਨੇ ਅਕਾਲੀ ਦਲ ਵਲੋਂ ਭਾਜਪਾ ਦਾ ਸਮਰਥਨ ਕਰਨ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਅਤੇ ਦਿੱਲੀ ਵਿਚ ਭਾਜਪਾ ਲੰਬੇ ਸਮੇਂ ਤੋਂ ਇਕੱਠੇ ਕੰਮ ਕਰ ਰਹੇ ਹਨ | ਹੁਣ ਹਰਿਆਣਾ ਵਿਚ ਵੀ ਅਕਾਲੀ ਦਲ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਇਕੱਠੇ ਮਿਲ ਕੇ ਕੰਮ ਕਰਕੇ ਸੂਬੇ ਨੂੰ ਤਰੱਕੀ 'ਤੇ ਲਿਜਾਣ ਦਾ ਕੰਮ ਕਰ ਰਹੇ ਹਨ | ਉਨ੍ਹਾਂ ਨੇ ਭਾਜਪਾ ਉਮੀਦਵਾਰ ਨਾਇਬ ਸੈਣੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਨਾਇਬ ਸੈਣੀ ਇਕ ਸਾਫ਼-ਸੁਥਰੇ ਛਵੀ ਦੇ ਉਮੀਦਵਾਰ ਹਨ ਅਤੇ ਜਿੱਤਣ ਤੋਂ ਬਾਅਦ ਲੋਕਾਂ ਦੀ ਸੇਵਾ ਵਿਚ ਤਿਆਰ ਰਹਿਣਗੇ | ਇਸ ਮੌਕੇ ਕੁਰੂਕਸ਼ੇਤਰ ਲੋਕ ਸਭਾ ਇੰਚਾਰਜ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਵਿਧਾਇਕ ਸੁਭਾਸ਼ ਸੁਧਾ, ਕੁਲਵੰਤ ਬਾਜੀਗਰ ਗੂਹਲਾ ਚੀਕਾ, ਵਿਧਾਇਕ ਡਾ. ਪਵਨ ਸੈਣੀ, ਰਾਦੌਰ ਵਿਧਾਇਕ ਸ਼ਿਆਮ ਸਿੰਘ ਰਾਣਾ, ਅਸੀਮ ਗੋਇਲ ਅੰਬਾਲਾ, ਕੁਲਵੰਤ ਅਜਰਾਨਾ, ਸ਼ੂਗਰਫੈੱਡ ਦੇ ਚੇਅਰਮੈਨ ਹਰਪਾਲ ਸਿੰਘ ਚੀਕਾ, ਬਲਾਕ ਸਮਿਤੀ ਗੂਹਲਾ ਚੀਕਾ ਦੇ ਚੇਅਰਮੈਨ ਨੇਤਰਪਾਲ ਸ਼ਰਮਾ, ਨਗਰਪਾਲਿਕਾ ਦੀ ਚੇਅਰਮੈਨ ਪ੍ਰਤੀਨਿਧੀ ਐਡਵੋਕੇਟ ਰਾਜੇਸ਼ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਦਿਆਲ ਸੁਨਹੇੜੀ, ਭਾਜਪਾ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ, ਨਗਰ ਪ੍ਰੀਸ਼ਦ ਦੀ ਚੇਅਰਪਰਸਨ ਉਮਾ ਸੁਧਾ, ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ, ਕੁਰੂਕਸ਼ੇਤਰ ਲੋਕ ਸਭਾ ਨਿਗਰਾਨੀ ਕਮੇਟੀ ਦੇ ਪ੍ਰਧਾਨ ਧਰਮਵੀਰ ਡਾਗਰ, ਵਿਧਾਇਕ ਸੁਭਾਸ਼ ਸੁਧਾ ਦੇ ਪੱੁਤਰ ਸਾਹਿਲ ਸੁਧਾ, ਸੁਸ਼ੀਲ ਰਾਣਾ, ਬੀਰੂ ਕੜਾਮੀ, ਰਵਿੰਦਰ ਸਾਂਗਵਾਨ, ਮੀਡੀਆ ਇੰਚਾਰਜ ਵਿਨੀਤ ਕਵਾਤਰਾ ਆਦਿ ਵਰਕਰ ਹਾਜ਼ਰ ਸਨ |

ਲਾਪਤਾ ਹੋਣ ਦੇ 2 ਮਾਮਲੇ ਦਰਜ

ਕੁਰੂਕਸ਼ੇਤਰ, 20 ਅਪ੍ਰੈਲ (ਅ.ਬ.)- ਵੱਖ-ਵੱਖ ਥਾਵਾਂ ਤੋਂ 2 ਲੋਕਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸ਼ਹਿਰ ਥਾਨੇਸਰ ਵਿਚ ਪਿੰਡ ਬਾਹਰੀ ਵਾਸੀ ਵਿਨੋਦ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਪਤਨੀ ਬੀਤੇ ਦਿਨੀਂ ਘਰ ਤੋਂ ਬਿਨਾਂ ...

ਪੂਰੀ ਖ਼ਬਰ »

ਕਾਰ 'ਚੋਂ 22.5 ਲੱਖ ਦੀ ਨਕਦੀ ਬਰਾਮਦ

ਟੋਹਾਣਾ, 20 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਆਦਰਸ਼ ਚੋਣ ਜ਼ਾਬਤਾ ਤਹਿਤ ਬੀਤੀ ਸ਼ਾਮ ਖੈਰਮਪੂਰ-ਆਦਮਪੁਰ ਸੜਕ 'ਤੇ ਪੁਲਿਸ ਨਾਕੇ ਤੋਂ ਤੇਜ਼ ਰਫ਼ਤਾਰ ਕਾਰ ਭਜਾ ਕੇ ਲਿਜਾਣ 'ਤੇ ਪੁਲਿਸ ਪਾਰਟੀ ਨੇ ਕਾਰ ਨੂੰ ਇਕ ਕਾਰਖਾਨੇ 'ਚ ਘੇਰ ਕੇ ਤਲਾਸ਼ੀ ਲੈਣ 'ਤੇ ਉਸ 'ਚੋਂ ਕਰੰਸੀ ...

ਪੂਰੀ ਖ਼ਬਰ »

ਕਾਂਗਰਸ, ਜਜਪਾ ਤੇ ਬਸਪਾ ਦੇ ਉਮੀਦਵਾਰਾਂ ਸਮੇਤ 5 ਜਣਿਆਂ ਨੇ ਭਰੇ ਨਾਮਜ਼ਦਗੀ ਪੱਤਰ

ਸਿਰਸਾ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਲੋਕ ਸਭਾ ਹਲਕਾ ਸਿਰਸਾ (ਰਾਖਵਾਂ) ਤੋਂ ਅੱਜ ਕਾਂਗਰਸ, ਜਜਪਾ, ਬਸਪਾ ਸਮੇਤ 5 ਉਮੀਦਵਾਰਾਂ ਨੇ ਆਪਣਾ ਨਾਮਜ਼ਦਗੀ ਪਰਚਾ ਭਰਿਆ ਹੈ | ਕਾਂਗਰਸ ਪਾਰਟੀ ਦੇ ਡਾ. ਅਸ਼ੋਕ ਤੰਵਰ ਵਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ ਹੈ ਜਦਕਿ ਜਨਨਾਇਕ ...

ਪੂਰੀ ਖ਼ਬਰ »

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਵਾਹਨ ਨੂੰ ਜ਼ਬਤ ਕਰੋ-ਡੀ. ਸੀ.

ਕੁਰੂਕਸ਼ੇਤਰ, 20 ਅਪ੍ਰੈਲ (ਅ.ਬ.)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ. ਸੀ. ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸਟੈਟਿਕ ਸਰਵਿਲੈਂਸ ਟੀਮ (ਐੱਸ.ਐੱਸ.ਟੀ.) ਦੇ ਮੈਂਬਰਾਂ ਨੂੰ ਨਾਕੇ ਲਾ ਕੇ ਹਰ ਵਾਹਨ ਦੀ ਨਿਰਪੱਖਤਾ ਨਾਲ ਜਾਂਚ ...

ਪੂਰੀ ਖ਼ਬਰ »

ਬੀ. ਐੱਸ. ਐੱਨ. ਐੱਲ. ਵਿਭਾਗ ਕੁੰਭਕਰਨੀ ਨੀਂਦ ਸੁੱਤਾ

ਏਲਨਾਬਾਦ, 20 ਅਪ੍ਰੈਲ (ਜਗਤਾਰ ਸਮਾਲਸਰ)- ਕਣਕ ਦਾ ਸੀਜਨ ਸ਼ੁਰੂ ਹੋ ਚੁੱਕਿਆ ਹੈ ਅਤੇ ਕਿਸਾਨਾਂ ਨੇ ਖੇਤਾਂ ਵਿਚ ਕਣਕ ਦੀ ਕਟਾਈ ਵੀ ਸ਼ੁਰੂ ਕਰ ਦਿੱਤੀ ਹੈ | ਪਤਾ ਨਹੀਂ ਇਕ ਛੋਟੀ ਜਿਹੀ ਚੰਗਿਆੜੀ ਧਰਤੀ ਪੁੱਤਰਾਂ ਦੇ ਅਰਮਾਨਾਂ 'ਤੇ ਕਦੋਂ ਪਾਣੀ ਫੇਰ ਦੇਵੇ ਅਤੇ ਕਿਸ ਵੇਲੇ ...

ਪੂਰੀ ਖ਼ਬਰ »

ਭਾਸ਼ਾ ਦੇ ਵਿਕਾਸ ਲਈ ਆਪਣੇ ਸੱਭਿਆਚਾਰ ਨੂੰ ਜਿਊਾਦਾ ਰੱਖਣਾ ਜ਼ਰੂਰੀ-ਡਾ. ਵਿਰਕ

ਏਲਨਾਬਾਦ, 20 ਅਪ੍ਰੈਲ (ਜਗਤਾਰ ਸਮਾਲਸਰ)- ਪੰਜਾਬੀ ਸਾਹਿਤ ਸਭਾ ਵਲੋਂ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਉਦੇਸ਼ ਲਈ ਸਥਾਨਕ ਸੀ. ਆਰ. ਡੀ. ਏ. ਵੀ. ਗਰਲਜ਼ ਕਾਲਜ ਵਿਖੇ ਕਵੀ ਦਰਬਾਰ ਕਰਵਾਇਆ ਗਿਆ | ਇਸ ਕਵੀ ਦਰਬਾਰ 'ਚ ...

ਪੂਰੀ ਖ਼ਬਰ »

ਬੀ. ਐੱਸ. ਐੱਨ. ਐੱਲ. ਵਿਭਾਗ ਕੁੰਭਕਰਨੀ ਨੀਂਦ ਸੁੱਤਾ

ਏਲਨਾਬਾਦ, 20 ਅਪ੍ਰੈਲ (ਜਗਤਾਰ ਸਮਾਲਸਰ)- ਕਣਕ ਦਾ ਸੀਜਨ ਸ਼ੁਰੂ ਹੋ ਚੁੱਕਿਆ ਹੈ ਅਤੇ ਕਿਸਾਨਾਂ ਨੇ ਖੇਤਾਂ ਵਿਚ ਕਣਕ ਦੀ ਕਟਾਈ ਵੀ ਸ਼ੁਰੂ ਕਰ ਦਿੱਤੀ ਹੈ | ਪਤਾ ਨਹੀਂ ਇਕ ਛੋਟੀ ਜਿਹੀ ਚੰਗਿਆੜੀ ਧਰਤੀ ਪੁੱਤਰਾਂ ਦੇ ਅਰਮਾਨਾਂ 'ਤੇ ਕਦੋਂ ਪਾਣੀ ਫੇਰ ਦੇਵੇ ਅਤੇ ਕਿਸ ਵੇਲੇ ...

ਪੂਰੀ ਖ਼ਬਰ »

ਕੈਂਟਰ ਦੀ ਫ਼ੇਟ ਨਾਲ ਜ਼ਖ਼ਮੀ ਹੋਏ ਮਾਸੂਮ ਬੱਚੇ ਦੀ ਇਲਾਜ ਦੌਰਾਨ ਮੌਤ

ਅੰਬਾਲਾ ਸ਼ਹਿਰ, 20 ਅਪ੍ਰੈਲ (ਅ.ਬ.)-ਸ਼ਹਿਰ ਦੇ ਗੋਬਿੰਦ ਵਿਹਾਰ ਇਲਾਕੇ 'ਚ ਕੱਲ੍ਹ ਦੇਰ ਸ਼ਾਮ ਇਕ ਕੈਂਟਰ ਦੀ ਫ਼ੇਟ ਵੱਜਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਮਾਸੂਮ ਦੀ ਅੱਜ ਸਿਵਲ ਹਸਪਤਾਲ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ | ਬੱਚੇ ਦਾ ਨਾਂਅ ਕਿ੍ਸ਼ਨਾ ਦੱਸਿਆ ਜਾਂਦਾ ਹੈ, ਜਿਸ ...

ਪੂਰੀ ਖ਼ਬਰ »

ਜਨਤਕ ਥਾਂ 'ਤੇ ਸੱਟਾ ਲਗਾਉਂਦੇ 5 ਕਾਬੂ

ਕੁਰੂਕਸ਼ੇਤਰ, 20 ਅਪ੍ਰੈਲ (ਅ.ਬ.)- ਜਨਤਕ ਥਾਵਾਂ 'ਤੇ ਸੱਟਾ ਲਗਾਉਂਦੇ ਹੋਏ 5 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਣਾ ਸਦਰ ਥਾਨੇਸਰ ਦੇ ਹੌਲਦਾਰ ਰਾਜੇਸ਼ ਕੁਮਾਰ ਨੇ ਗਸ਼ਤ ਦੌਰਾਨ ਆਪਣੀ ਪੁਲਿਸ ਟੀਮ ਦੀ ਮੱਦਦ ਨਾਲ ਧਰਮਚੰਦ ਵਾਸੀ ਵਾਰਡ-15 ...

ਪੂਰੀ ਖ਼ਬਰ »

ਕਣਕ ਦੀ ਸਰਕਾਰੀ ਖ਼ਰੀਦ ਦਾ ਭੁਗਤਾਨ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ 'ਚ ਰੋਸ

ਲਾਡਵਾ, 20 ਅਪ੍ਰੈਲ (ਅ.ਬ.)-ਕਣਕ ਦੇ ਸੀਜਨ 'ਚ ਸੂਬਾਈ ਸਰਕਾਰ ਵਲੋਂ ਖ਼ਰੀਦੀ ਗਈ ਕਣਕ ਦੇ ਭੁਗਤਾਨ ਨਾ ਹੋਣ ਕਾਰਨ ਕਿਸਾਨਾਂ ਦੇ ਨਾਲ ਆੜ੍ਹਤੀਆਂ ਅਤੇ ਮਜ਼ਦੂਰਾਂ 'ਚ ਭਾਰੀ ਰੋਸ ਹੈ | ਕਿਸਾਨਾਂ ਨੂੰ ਆਪਣੀ ਫ਼ਸਲ ਦੇ ਭੁਗਤਾਨ ਲਈ ਮਾਰੇ-ਮਾਰੇ ਫਿਰਨਾ ਪੈ ਰਿਹਾ ਹੈ | ਸੂਬਾਈ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਨਾਂਅ ਕੀਤਾ ਰੌਸ਼ਨ-ਅੰਜੂ ਭਾਟੀਆ

ਨੀਲੋਖੇੜੀ, 20 ਅਪ੍ਰੈਲ (ਆਹੂੂਜਾ)- ਭਾਜਪਾ ਲੋਕ ਸਭਾ ਉਮੀਦਵਾਰ ਸੰਜੇ ਭਾਟੀਆ ਪਤਨੀ ਅੰਜੂ ਭਾਟੀਆ ਨੇ ਵਿਧਾਨ ਸਭਾ ਚੋਣ ਖੇਤਰ ਦੇ ਪਿੰਡ ਸੰਧੀਰ, ਸੀਕਰੀ, ਯੁਨਿਸਪੁਰ, ਕਲਸੀ ਅਤੇ ਸਮਾਨਾ ਸਮੇਤ ਕਰੀਬ ਇਕ ਦਰਜਨ ਪਿੰਡਾਂ ਵਿਚ ਦੌਰਾ ਕਰਕੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ ...

ਪੂਰੀ ਖ਼ਬਰ »

ਸ੍ਰੀਮਦ ਭਾਗਵਤ ਗੀਤਾ ਅਧਿਐਨ ਕੇਂਦਰ 'ਚ ਸੈਮੀਨਾਰ ਅੱਜ

ਥਾਨੇਸਰ, 20 ਅਪ੍ਰੈਲ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਦਰਸ਼ਨ ਸ਼ਾਸਤਰ ਵਿਭਾਗ ਵਿਚ ਸਥਾਪਿਤ ਸ੍ਰੀਮਦ ਭਾਗਵਤ ਗੀਤਾ ਅਧਿਐਨ ਕੇਂਦਰ 'ਚ 21 ਅਪ੍ਰੈਲ ਨੂੰ ਇਕ ਰੋਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਕੇਂਦਰ ਦੇ ਨਿਰਦੇਸ਼ਕ ਅਤੇ ਸੈਮੀਨਾਰ ਦੇ ਕਨਵੀਨਰ ਪ੍ਰੋ. ਆਰ. ਕੇ. ...

ਪੂਰੀ ਖ਼ਬਰ »

ਐੱਸ. ਡੀ. ਐੱਮ. ਕਮਲਪ੍ਰੀਤ ਕੌਰ ਵਲੋਂ ਦਾਣਾ ਮੰਡੀ ਦਾ ਦੌਰਾ

ਅੰਬਾਲਾ, 20 ਅਪ੍ਰੈਲ (ਅ.ਬ.)-ਅੰਬਾਲਾ ਸ਼ਹਿਰ ਦੀ ਐੱਸ. ਡੀ. ਐੱਮ. ਕਮਲਪ੍ਰੀਤ ਕੌਰ ਨੇ ਅੰਬਾਲਾ ਸ਼ਹਿਰ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਕਣਕ ਖ਼ਰੀਦ ਕੰਮ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਅਤੇ ਖ਼ਰੀਦ ਏਜੰਸੀ ਦੇ ਅਧਿਕਾਰੀ ਵੀ ਹਾਜ਼ਰ ਸਨ | ...

ਪੂਰੀ ਖ਼ਬਰ »

ਯੁਵਾ ਕਾਂਗਰਸ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਦਾ ਕੀਤਾ ਪ੍ਰਚਾਰ

ਸ਼ਾਹਾਬਾਦ ਮਾਰਕੰਡਾ, 20 ਅਪ੍ਰੈਲ (ਅ.ਬ.)- ਯੁਵਾ ਕਾਂਗਰਸ ਆਗੂ ਅਤੇ ਵਿਧਾਨ ਸਭਾ ਜਨਰਲ ਸਕੱਤਰ ਡਾ. ਕਰਮਪਾਲ ਸੈਦਪੁਰ ਵਲੋਂ ਪਿੰਡ ਸੈਦਪੁਰ ਬਰਵਾਲੀਆ ਵਿਚ ਯੁਵਾ ਕਾਂਗਰਸ ਦੀ ਇਕ ਬੈਠਕ ਹੋਈ, ਜਿਸ 'ਚ ਯੁਵਾ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਦਿਨੇਸ਼ ਕਸ਼ਯਪ ਰਾਜਪੂਤ ਮੁੱਖ ...

ਪੂਰੀ ਖ਼ਬਰ »

ਕੰਜਕ ਪੂਜਾ ਕਰਕੇ ਲਿਆ ਕੰਨਿਆ ਭਰੂਣ ਹੱਤਿਆ ਿਖ਼ਲਾਫ਼ ਸੰਘਰਸ਼ ਦਾ ਸੰਕਲਪ

ਲਾਡਵਾ, 20 ਅਪ੍ਰੈਲ (ਅ.ਬ.)- ਮਾਂ ਬਾਲਾ ਸੁੰਦਰੀ ਮੰਦਿਰ ਵਿਚ ਚੈਤਰ ਚੌਦਸ ਮੇਲੇ ਦੇ ਸ਼ੁੱਭ ਆਰੰਭ 'ਤੇ ਮੇਲੇ ਦੀ ਸਹਿਯੋਗੀ ਸੰਸਥਾ ਪੈਰਾਡਾਈਜ਼ ਐਸੋਸੀਏਸ਼ਨ ਵਲੋਂ ਕੰਜਕ ਪੂਜਾ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਸੰਦੀਪ ਗਰਗ ਮੁੱਖ ਮਹਿਮਾਨ ਵਜੋਂ ਪੁੰਜੇ | ਸੰਦੀਪ ...

ਪੂਰੀ ਖ਼ਬਰ »

ਯੂ. ਆਈ. ਈ. ਟੀ. ਸੰਸਥਾਨ 'ਚ ਸੈਮੀਨਾਰ ਕਰਵਾਇਆ

ਥਾਨੇਸਰ, 20 ਅਪ੍ਰੈਲ (ਅ.ਬ.)- ਅੱਜ ਸੰਸਾਰ ਦੇ ਵੱਡੇ-ਵੱਡੇ ਸੰਸਥਾਨ ਅਤੇ ਸੰਸਥਾ ਨੈਨੋ ਟੈਕਨਾਲੌਜੀ ਨੂੰ ਬੜਾਵਾ ਦੇ ਰਹੇ ਹਨ, ਜਿਸ ਵਿਚ ਇਲੈਕਟ੍ਰਾਨਿਕਸ ਰਸਾਇਣ ਫਾਰਮੇਸੀ ਬਾਯੋਟੈਕਨਾਲੌਜੀ ਤੋਂ ਵੱਡਾ ਇਨੋਵੇਸ਼ਨ ਨੈਨੋ ਟੈਕਨਾਲੌਜੀ ਵਿਚ ਹੋ ਰਿਹਾ ਹੈ ਤੇ ਨੈਨੋ ...

ਪੂਰੀ ਖ਼ਬਰ »

ਗ੍ਰਹਿ ਵਿਗਿਆਨ ਵਿਭਾਗ 'ਚ ਕੈਫੇਟੇਰੀਆ ਪ੍ਰੋਗਰਾਮ ਕਰਵਾਇਆ

ਥਾਨੇਸਰ, 20 ਅਪ੍ਰੈਲ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਵਿਭਾਗ ਵਿਚ ਪੰਜਾਬੀ ਸੰਸਕ੍ਰਿਤੀ ਨੂੰ ਦਰਸਾਉਂਦਾ ਕੈਫੇਟੇਰੀਆ ਪ੍ਰੋਗਰਾਮ ਕਰਵਾਇਆ ਗਿਆ | ਇਸ ਕੈਫੇਟੇਰੀਆ ਦਾ ਥੀਮ 'ਪੰਜਾਬੀ ਚਸ਼ਕਾ' ਸੀ | ਇਸ ਕੈਫੇਟੇਰੀਆ ਦੇ ਮੁੱਖ ਮਹਿਮਾਨ ਡੀਨ ...

ਪੂਰੀ ਖ਼ਬਰ »

ਸੰਦੀਪ ਗਰਗ ਨੇ ਘਰ-ਘਰ ਜਾ ਕੇ ਰਾਹੁਲ ਗਾਂਧੀ ਦੀਆਂ ਨੀਤੀਆਂ ਦੀ ਦਿੱਤੀ ਜਾਣਕਾਰੀ

ਲਾਡਵਾ, 20 ਅਪ੍ਰੈਲ (ਅ.ਬ.)- ਯੁਵਾ ਕਾਂਗਰਸ ਆਗੂ ਸੰਦੀਪ ਗਰਗ ਨੇ ਲਾਡਵਾ ਦੇ ਪਿੰਡ ਗਾਦਲੀ ਦੇ ਘਰ-ਘਰ ਜਾ ਕੇ ਰਾਹੁਲ ਗਾਂਧੀ ਦੀਆਂ ਨੀਤੀਆਂ ਨੂੰ ਲੋਕਾਂ ਵਿਚਕਾਰ ਰੱਖਿਆ | ਉਨ੍ਹਾਂ ਕਿਹਾ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਤੋਂ ...

ਪੂਰੀ ਖ਼ਬਰ »

ਨਰ ਨਾਰਾਇਣ ਸੇਵਾ ਕਮੇਟੀ ਨੇ ਦੋ ਬੱਚੀਆਂ ਦੀ ਪੜ੍ਹਾਈ ਦੀ ਲਈ ਜ਼ਿੰਮੇਵਾਰੀ

ਸ਼ਾਹਾਬਾਦ ਮਾਰਕੰਡਾ, 20 ਅਪ੍ਰੈਲ (ਅ.ਬ.)-ਸਮਾਜ ਸੇਵਾ ਦੇ ਕਾਰਜ ਵਿਚ ਮੋਹਰੀ ਨਰ ਨਾਰਾਇਣ ਸੇਵਾ ਕਮੇਟੀ ਵਲੋਂ 2 ਲੋੜਵੰਦ ਬੱਚੀਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਕਮੇਟੀ ਵਲੋਂ ਬੱਚਿਆਂ ਦਾ ਦਾਖ਼ਲਾ ਸਕੂਲ ਵਿਚ ਕਰਵਾ ਦਿੱਤਾ ਗਿਆ ਹੈ | ਕਮੇਟੀ ਪ੍ਰਧਾਨ ...

ਪੂਰੀ ਖ਼ਬਰ »

ਸਰਵੋਦਿਆ ਸਕੂਲ 'ਚ ਕਰਵਾਏ 2 ਰੋਜ਼ਾ ਖੇਡ ਮੁਕਾਬਲੇ ਸਮਾਪਤ

ਏਲਨਾਬਾਦ, 20 ਅਪ੍ਰੈਲ (ਜਗਤਾਰ ਸਮਾਲਸਰ)-ਸਥਾਨਕ ਸਰਵੋਦਿਆ ਸਿੱਖਿਆ ਸਦਨ ਵਿਚ ਚੱਲ ਰਹੇ 2 ਰੋਜ਼ਾ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ | ਅੱਜ ਦੂਜੇ ਦਿਨ ਰੱਸਾਕਸੀ, ਲੈਮਨ ਰੇਸ ਤੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਖੋ-ਖੋ ਮੁਕਾਬਲਿਆਂ ਵਿਚ ਅਤੁਲ ਦੀ ਟੀਮ ...

ਪੂਰੀ ਖ਼ਬਰ »

ਸੁਪਰ ਕਿਡਸ ਐਾਡ ਸੁਪਰ ਮੌਮ ਸੀਜ਼ਨ-3 ਪ੍ਰੋਗਰਾਮ ਦੇ ਹੋਏ ਆਡੀਸ਼ਨ

ਕੁਰੂਕਸ਼ੇਤਰ, 20 ਅਪ੍ਰੈਲ (ਅ.ਬ.)-ਉਡਾਨ-ਡੀ-ਰਾਕ ਕਲਚਰਲ ਅਤੇ ਸੋਸ਼ਲ ਵੈੱਲੇਫਅਰ ਗਰੁੱਪ ਅਤੇ ਫ੍ਰੈਂਡਸ ਸਟਾਰ ਫ਼ਿਲਮਸ ਵਲੋਂ ਏਾਜਲ ਪਲੇਅ ਵੇਅ ਸਕੂਲ ਅਤੇ ਸੇਠ ਟੇਕ ਚੰਦ ਮੈਮੋਰੀਅਲ ਪਬਲਿਕ ਸਕੂਲ ਜੋਤੀ ਨਗਰ 'ਚ ਸੁਪਰ ਕਿਡਸ ਐਾਡ ਸੁਪਰ ਮੌਮ ਸੀਜਨ-3 ਪ੍ਰੋਗਰਾਮ ਆਡੀਸ਼ਨ ...

ਪੂਰੀ ਖ਼ਬਰ »

ਸ੍ਰੀ ਖਾਟੂਸ਼ਿਆਮ ਪਰਿਵਾਰ ਟਰੱਸਟ ਵਲੋਂ ਸੰਕੀਰਤਨ ਤੇ ਭੰਡਾਰਾ

ਕੁਰੂਕਸ਼ੇਤਰ, 20 ਅਪ੍ਰੈਲ (ਅ.ਬ.)-ਸ੍ਰੀ ਖਾਟੂਸ਼ਿਆਮ ਪਰਿਵਾਰ ਟਰੱਸਟ ਵਲੋਂ ਸ੍ਰੀ ਸਥਾਣੇਸ਼ਵਰ ਮਹਾਂਦੇਵ ਮੰਦਿਰ ਵਿਚ ਸ਼ਾਮ 190ਵਾਂ ਸੰਕੀਰਤਨ ਅਤੇ ਭੰਡਾਰਾ ਲਗਾਇਆ ਗਿਆ | ਮਹੰਤ ਪ੍ਰਭਾਤਪੁਰੀ, ਮਹੰਤ ਬੰਸੀਪੁਰੀ ਅਤੇ ਸਵਾਮੀ ਰੌਸ਼ਨਪੁਰੀ ਦੀ ਅਗਵਾਈ ਵਿਚ ਸਥਾਣੂ ਸੇਵਾ ...

ਪੂਰੀ ਖ਼ਬਰ »

ਹਨੂੰਮਾਨ ਜੀ ਸਾਰੇ ਦੱੁਖਾਂ ਨੂੰ ਹਰਨ ਵਾਲੇ-ਸ਼ਾਸਤਰੀ

ਸ਼ਾਹਾਬਾਦ ਮਾਰਕੰਡਾ, 20 ਅਪ੍ਰੈਲ (ਅ.ਬ.)- ਬ੍ਰਾਹਮਣ ਸਭਾ ਉਤਰਾਖੰਡ ਭਾਤਰੀ ਮੰਡਲ ਵਲੋਂ ਮੇਨ ਬਾਜ਼ਾਰ ਸਥਿਤ ਸ੍ਰੀ ਠਾਕੁਰ ਦਵਾਰਾ ਮੰਦਿਰ 'ਚ ਹਨੁਮਾਨ ਜੈਅੰਤੀ ਧੂਮਧਾਮ ਨਾਲ ਮਨਾਈ ਗਈ | ਇਸ ਸਬੰਧ ਵਿਚ ਪ੍ਰੋਗਰਾਮ ਦੀ ਪ੍ਰਧਾਨਗੀ ਪੰਡਿਤ ਸੁਰੇਸ਼ ਭਾਰਦਵਾਜ ਅਤੇ ਉਤਮ ...

ਪੂਰੀ ਖ਼ਬਰ »

ਸੰਜੇ ਭਾਟੀਆ ਵਲੋਂ ਦਨੌਲੀ ਪਿੰਡ ਦਾ ਤੁਫ਼ਾਨੀ ਦੌਰਾ

ਅਸੰਧ, 20 ਅਪ੍ਰੈਲ (ਅ.ਬ.)- ਕਰਨਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਸੰਜੇ ਭਾਟੀਆ ਅਤੇ ਹਲਕਾ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਨੇ ਹਲਕੇ ਦੇ ਪਿੰਡ ਦਨੌਲੀ ਦਾ ਤੁਫ਼ਾਨੀ ਦੌਰਾ ਕਰਦਿਆਂ ਕਿਹਾ ਕਿ ਆਉਣ ਵਾਲੀ 12 ਮਈ ਨੂੰ ਕਮਲ ਦੇ ਫੁੱਲ 'ਤੇ ਮੋਹਰ ਲਗਾ ਕੇ ਦੇਸ਼ ਦੇ ਪ੍ਰਧਾਨ ...

ਪੂਰੀ ਖ਼ਬਰ »

ਡੀ. ਐੱਲ. ਐੱਸ. ਏ. ਦੀ ਜਾਗਰੂਕਤਾ ਵਰਕਸ਼ਾਪ ਸਮਾਪਤ

ਥਾਨੇਸਰ, 20 ਅਪ੍ਰੈਲ (ਅ.ਬ.)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਸਥਾਨਥ ਏ. ਡੀ. ਆਰ. ਸੈਂਟਰ 'ਚ ਪੈਨਲ ਦੇ ਐਡਵੋਕੇਟਾਂ ਲਈ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਲਾਈ ਗਈ | ਸਨਿਚਰਵਾਰ ਨੂੰ ਦੇਰ ਸ਼ਾਮ ਏ. ਡੀ. ਆਰ. ਸੈਂਟਰ 'ਚ ਡੀ. ਅੱੈਲ. ਐੱਸ. ਏ. ਵਲੋਂ ਕੀਤੀ ਵਰਕਸ਼ਾਪ 'ਚ ...

ਪੂਰੀ ਖ਼ਬਰ »

ਵੋਟਰਾਂ ਨੂੰ ਜਾਗਰੂਕ ਕਰਨ ਲਈ 8 ਕੈਂਪਾਂ ਦਾ ਸ਼ਡਿਊਲ ਜਾਰੀ

ਥਾਨੇਸਰ, 20 ਅਪ੍ਰੈਲ (ਅ.ਬ.)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਲੋਕਾਂ ਨੂੰ ਵੋਟਿੰਗ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ 8 ਵਿਸ਼ੇਸ਼ ਕਾਨੂੰਨੀ ਸਾਖਰਤਾ ਕੈਂਪਾਂ ਦਾ ਸ਼ਡਿਊਲ ਜਾਰੀ ਕੀਤਾ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੀ ਸਕੱਤਰ ...

ਪੂਰੀ ਖ਼ਬਰ »

ਭਾਜਪਾ ਉਮੀਦਵਾਰ ਨਾਇਬ ਸੈਣੀ ਨੇੇ ਦਾਖਲ ਕੀਤੇ ਨਾਮਜ਼ਦਗੀ ਪੱਤਰ

ਗੂਹਲਾ ਚੀਕਾ, 20 ਅਪ੍ਰੈਲ (ਓ.ਪੀ. ਸੈਣੀ)-ਅੱਜ ਕੁਰੂਕਸ਼ੇਤਰ ਵਿਚ ਭਾਜਪਾ ਉਮੀਦਵਾਰ ਨਾਇਬ ਸੈਣੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਗੂਹਲਾ ਚੀਕਾ ਵਿਧਾਇਕ ਕੁਲਵੰਤ ਬਾਜੀਗਰ ਵੀ ਆਪਣੇ ਸਮਰਥਕਾਂ ਅਤੇ ਵਾਹਨਾਂ ਦੇ ਲੰਬੇ ਕਾਫ਼ਲੇ ਦੇ ਨਾਲ ਥੀਮ ਪਾਰਕ ਕੁਰੂਕਸ਼ੇਤਰ ...

ਪੂਰੀ ਖ਼ਬਰ »

ਮੰਡੀ 'ਚ ਖਰੀਦ ਪ੍ਰਬੰਧਾਂ ਦਾ ਐੱਸ. ਡੀ. ਐੱਮ. ਨੇ ਲਿਆ ਜਾਇਜ਼ਾ

ਨਰਾਇਣਗੜ੍ਹ, 20 ਅਪ੍ਰੈਲ (ਪੀ. ਸਿੰਘ)- ਨਰਾਇਣਗੜ੍ਹ ਦੀ ਐੱਸ. ਡੀ. ਐੱਮ. ਅਦਿੱਤੀ ਨੇ ਨਰਾਇਣਗੜ੍ਹ ਤੇ ਸ਼ਹਿਜਾਦਪੁਰ ਦੀ ਮੰਡੀਆਂ ਦਾ ਦੌਰਾ ਕੀਤਾ ਅਤੇ ਕਣਕ ਖ਼ਰੀਦ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ, ਆੜ੍ਹਤੀਆਂ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਕਣਕ ...

ਪੂਰੀ ਖ਼ਬਰ »

ਦੇਸ਼ ਦਾ ਭਵਿੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ 'ਚ ਸੁਰੱਖਿਅਤ-ਖੱਟਰ

ਕਰਨਾਲ, 20 ਅਪ੍ਰੈਲ (ਗੁਰਮੀਤ ਸਿੰੋਘ ਸੱਗੂ)-ਮੱੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਭਾਜਪਾ ਉਮੀਦਵਾਰ ਸੰਜੇ ਭਾਟੀਆਂ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਰਾਮ ਲੀਲਾ ਭਵਨ ਵਿਖੇ ਕੀਤੇ ਗਏ ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਦੇਸ਼ ਦਾ ...

ਪੂਰੀ ਖ਼ਬਰ »

ਦੇਸ਼ ਹਿਤ ਲਈ ਮੋਦੀ ਨੂੰ ਭਾਰਤ ਦੇਸ਼ ਦੀ ਵਾਂਗਡੋਰ ਦੇਣਾ ਜ਼ਰੂਰੀ ਹੈ- ਅਮਨਦੀਪ ਕੌਰ

ਗੂਹਲਾ ਚੀਕਾ, 20 ਅਪ੍ਰੈਲ (ਓ.ਪੀ. ਸੈਣੀ)- 12 ਮਈ ਨੂੰ ਕਮਲ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਮੋਦੀ ਨੂੰ ਫਿਰ ਤੋਂ ਇਕ ਵਾਰ ਭਾਜਪਾ ਸਰਕਾਰ ਨੂੰ ਦਿੱਲੀ ਦੀ ਸਭ ਤੋਂ ਵੱਡੀ ਪੰਚਾਇਤ ਵਿਚ ਭੇਜਣ ਦਾ ਕੰਮ ਕਰਨ | ਉਕਤ ਅਪੀਲ ਨਗਰਪਾਲਿਕਾ ਚੇਅਰਪਰਸਨ ਅਮਨਦੀਪ ਕੌਰ ਸ਼ਰਮਾ ਨੇ ਵਾਰਡ ...

ਪੂਰੀ ਖ਼ਬਰ »

ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਗੜੀ ਸਜਾਓ ਪ੍ਰੋਗਰਾਮ ਕਰਵਾਇਆ

ਕਰਨਾਲ, 20 ਅਪ੍ਰੈਲ (ਗੁਰਮੀਤ ਸਿੰੋਘ ਸੱਗੂ)-ਦੁਨੀਆ ਭਰ ਵਿਚ ਸਿੱਖ ਧਰਮ ਦੇ ਮਨੁੱਖੀ ਕਦਰਾਂ–ਕੀਮਤਾਂ ਦੀ ਵਿਸ਼ੇਸ਼ ਪਛਾਣ ਬਣਾਉਣ ਵਾਲੀ ਸੰਸਥਾ ਖ਼ਾਲਸਾ ਏਡ ਵਲੋਂ ਬੀਤੀ ਸ਼ਾਮ ਨੂੰ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਗੜੀ ਸਜਾਉਣ ਦਾ ਪ੍ਰੋਗਰਾਮ ...

ਪੂਰੀ ਖ਼ਬਰ »

ਜੱਜਰ ਜੰਗਲੀ ਜੀਵ ਅਸਥਾਨ ਤੋਂ 17 ਬੂਟੇ ਖ਼ੈਰ ਚੋਰੀ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੀ ਜੱਜਰ ਸਥਿਤ ਜੰਗਲੀ ਜੀਵ ਅਸਥਾਨ ਤੋਂ ਕੀਮਤੀ ਖ਼ੈਰ ਦੇ 17 ਬੂਟੇ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ ਜਦੋਂ ਕਿ ਸਬੰਧਿਤ ਵਿਭਾਗ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਿਖ਼ਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਇਕ ਵਾਰੀ ਕਾਂਗਰਸ, ਇਕ ਵਾਰੀ ਅਕਾਲੀ ਦਲ ਨੇ ਕੀਤੀ ਜਿੱਤ ਦਰਜ

ਬੀਣੇਵਾਲ, 20 ਅਪ੍ਰੈਲ (ਬੈਜ ਚੌਧਰੀ)- ਲੋਕ ਸਭਾ ਹਲਕਿਆਂ ਦੀ ਨਵੀਂ ਹੱਦਬੰਦੀ ਤੋਂ ਬਾਅਦ ਨਵੇਂ ਹੋਂਦ ਵਿਚ ਆਏ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ 'ਚ ਪਹਿਲੀ ਵਾਰ ਸਾਲ 2009 'ਚ ਹੋਈ ਚੋਣ 'ਚ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ-ਭਾਜਪਾ ਗਠਜੋੜ ਦੇ ...

ਪੂਰੀ ਖ਼ਬਰ »

ਸ਼ਾਰਟ ਸਰਕਟ ਹੋਣ ਕਾਰਨ ਬੱਸ ਦੇ ਬੈਟਰੀ ਬਕਸੇ ਨੂੰ ਲੱਗੀ ਅੱਗ

ਘਨੌਲੀ, 20 ਅਪ੍ਰੈਲ (ਜਸਵੀਰ ਸਿੰਘ ਸੈਣੀ)-ਮਨਾਲੀ ਤੋਂ ਚੰਡੀਗੜ੍ਹ ਜਾ ਰਹੀ ਰੂਪਨਗਰ ਡੀਪੂ ਦੀ ਪਨਬਸ ਦੇ ਬੈਟਰੀ ਬਕਸੇ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ | ਰਾਸ਼ਟਰੀ ਮਾਰਗ 21(205) ਘਨੌਲੀ-ਰੂਪਨਗਰ ਸੜਕ 'ਤੇ ਪਿੰਡ ਡੰਗੌਲੀ ਮੋੜ 'ਤੇ ਖੜ੍ਹੀਆਂ ਸਵਾਰੀਆਂ ਨੇ ...

ਪੂਰੀ ਖ਼ਬਰ »

'ਸੋਈ' ਦੇ ਅਹੁਦੇਦਾਰਾਂ ਦਾ ਕੀਤਾ ਸਨਮਾਨ

ਬੇਲਾ, 20 ਅਪ੍ਰੈਲ (ਮਨਜੀਤ ਸਿੰਘ ਸੈਣੀ)-ਸਥਾਨਕ ਜੇ. ਆਰ. ਹੋਟਲ ਵਿਚ ਜਗਦੇਵ ਸਿੰਘ ਜੱਸੜਾਂ ਦੀ ਅਗਵਾਈ ਹੇਠ ਅਕਾਲੀ ਦਲ ਦੀ ਨੌਜਵਾਨਾਂ ਦੀ ਜਥੇਬੰਦੀ ਸੋਈ ਦੇ ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ...

ਪੂਰੀ ਖ਼ਬਰ »

ਬਰਸਾਤ ਤੋਂ ਬਾਅਦ ਤੀਜੇ ਦਿਨ ਵੀ ਕਣਕ ਦੇ ਖੇਤਾਂ ਵਿਚ ਖੜ੍ਹਾ ਹੈ ਪਾਣੀ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਪਿਛਲੇ ਦਿਨੀਂ ਇਲਾਕੇ ਅੰਦਰ ਪਈ ਬੇਮੌਸਮੀ ਬਰਸਾਤ ਅਤੇ ਹੋਈ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ, ਜੋ ਤਿੰਨ ਦਿਨ ਬਾਅਦ ਸਹੀ ਸਾਬਤ ਹੁੰਦੇ ਦਿੱਖ ਰਹੇ ਹਨ | ਨੇੜਲੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX