ਤਾਜਾ ਖ਼ਬਰਾਂ


ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  17 minutes ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਿਓਂ ਅੱਜ ਲੁਟੇਰਿਆਂ ਵਲੋਂ ਇੱਕ ਇਨੋਵਾ ਗੱਡੀ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਘਾਪੁਰਾਣਾ ਨਿਵਾਸੀ ਹਿਮਾਂਸ਼ੂ ਮਿੱਤਲ ਆਪਣੇ ਇੱਕ ਹੋਰ ਸਾਥੀ ਨਾਲ...
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਈ. ਵੀ. ਐੱਮ.- ਚੋਣ ਕਮਿਸ਼ਨ
. . .  31 minutes ago
ਨਵੀਂ ਦਿੱਲੀ, 21 ਮਈ- ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਕੁਝ ਥਾਵਾਂ 'ਤੇ ਈ. ਵੀ. ਐੱਮ. ਦੀ ਹੇਰਾ-ਫੇਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਗਲਤ ਦੱਸਦਿਆਂ ਕਿਹਾ ਹੈ ਕਿ ਈ. ਵੀ. ਐੱਮ. ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ...
ਪੱਲੇਦਾਰਾਂ ਦੇ ਦੋ ਧੜਿਆਂ 'ਚ ਹੋਈ ਲੜਾਈ, ਕਈ ਜ਼ਖ਼ਮੀ
. . .  52 minutes ago
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)- ਅੱਜ ਇੱਥੇ ਪੱਲੇਦਾਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਲੋਡ ਭਰਨ ਨੂੰ ਲੈ ਕੇ ਦੋ ਧੜਿਆਂ ਦੇ ਪੱਲੇਦਾਰ ਆਪਸ 'ਚ ਉਲਝ ਗਏ...
ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ
. . .  about 1 hour ago
ਨਵੀਂ ਦਿੱਲੀ, 21 ਮਈ- ਰਾਜਧਾਨੀ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ, ਸੀ. ਪੀ. ਐੱਮ ਦੇ ਜਨਰਲ ਸਕੱਤਰ...
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਸੜ ਕੇ ਹੋਈਆਂ ਸੁਆਹ, ਦੋ ਮਾਸੂਮ ਬੱਚੀਆਂ ਦੀ ਮੌਤ
. . .  about 1 hour ago
ਬਲਾਚੌਰ, 21 ਮਈ (ਦੀਦਾਰ ਸਿੰਘ ਬਲਾਚੌਰੀਆ)- ਬੀਤੀ ਦੇਰ ਰਾਤ ਪੁਲਿਸ ਥਾਣਾ ਕਾਠਗੜ੍ਹ ਅਧੀਨ ਪੈਂਦੇ ਪਿੰਡ ਸੋਭੂਵਾਲ-ਜੀਓਵਾਲ ਬਛੁਆ ਵਿਚਾਲੇ ਖੇਤਾਂ 'ਚ ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਦੋ ਮਾਸੂਮ ਬੱਚੀਆਂ ਦੀ ਮੌਤ ਹੋ...
ਜੇਕਰ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਸੀ ਤਾਂ ਉਹ ਹਾਈਕਮਾਂਡ ਨਾਲ ਗੱਲਬਾਤ ਕਰ ਸਕਦੇ ਸਨ- ਪ੍ਰਨੀਤ ਕੌਰ
. . .  about 1 hour ago
ਪਟਿਆਲਾ, 21 ਮਈ (ਅਮਨਦੀਪ ਸਿੰਘ)- ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਲਗਾਤਾਰ ਸਿਆਸਤ ਭਖੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੋਰ ਕੈਬਨਿਟ ਮੰਤਰੀ ਵੀ ਉਨ੍ਹਾਂ ਵਿਰੁੱਧ ਖੁੱਲ੍ਹ ਕੇ ਬਿਆਨ ਦੇ ਰਹੇ ਹਨ। ਇਸੇ ਕੜੀ 'ਚ ਹੁਣ...
ਸੰਜੇ ਸਿੰਘ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਕਿਹਾ- ਦੇਸ਼ ਭਰ 'ਚੋਂ ਹੋਵੇਗਾ ਭਾਜਪਾ ਦਾ ਸਫ਼ਾਇਆ
. . .  about 1 hour ago
ਨਵੀਂ ਦਿੱਲੀ, 21 ਮਈ- ਲੋਕ ਸਭਾ ਚੋਣਾਂ ਲਈ ਐਗਜ਼ਿਟ ਪੋਲ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਨੇਤਾਵਾਂ ਵਿਚਾਲੇ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ। ਇਸੇ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਮਾਜਵਾਦੀ ਪਾਰਟੀ ਦੇ...
ਅਫ਼ਗ਼ਾਨਿਸਤਾਨ 'ਚ 9 ਤਾਲਿਬਾਨੀ ਅੱਤਵਾਦੀ ਢੇਰ
. . .  about 2 hours ago
ਕਾਬੁਲ, 21 ਮਈ- ਅਫ਼ਗ਼ਾਨਿਸਤਾਨ ਦੇ ਦੱਖਣੀ ਸੂਬੇ ਕੰਧਾਰ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ 9 ਤਾਲਿਬਾਨੀ ਅੱਤਵਾਦੀ ਮਾਰੇ ਗਏ। ਸੂਤਰਾਂ ਨੇ ਅੱਜ ਦੱਸਿਆ ਕਿ ਵਿਸ਼ੇਸ਼ ਮੁਹਿੰਮ ਬਲ ਨੇ ਸ਼ਾਹੀ ਵਲੀ ਕੋਟ ਜ਼ਿਲ੍ਹੇ ਦੇ ਕਾਰੀ ਇਲਾਕੇ 'ਚ ਸੋਮਵਾਰ ਨੂੰ ਇਹ ਮੁਹਿੰਮ ਚਲਾਈ...
ਐਗਜ਼ਿਟ ਪੋਲ ਵਿਰੋਧੀ ਧਿਰ ਦਾ ਹੌਂਸਲਾ ਤੋੜਨ ਦਾ ਹਥਿਆਰ- ਪ੍ਰਿਅੰਕਾ ਗਾਂਧੀ
. . .  about 2 hours ago
ਨਵੀਂ ਦਿੱਲੀ, 21 ਮਈ- ਪੂਰਬੀ-ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਚੋਣਾਂ ਤੋਂ ਬਾਅਦ ਨਿਊਜ਼ ਚੈਨਲਾਂ ਵਲੋਂ ਪ੍ਰਸਾਰਿਤ ਕੀਤੇ ਸਰਵੇਖਣਾਂ (ਐਗਜ਼ਿਟ ਪੋਲ) ਨੂੰ ਵਿਰੋਧੀ ਧਿਰ ਦਾ ਹੌਂਸਲਾ ਤੋੜਨ ਦੀ ਸਾਜ਼ਿਸ਼ ਕਰਾਰਦਿਆਂ ਪਾਰਟੀ ਵਰਕਰਾਂ...
ਸਾਰੀਆਂ ਵੀ. ਵੀ. ਪੈਟ ਪਰਚੀਆਂ ਦੀ ਜਾਂਚ ਸੰਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ
. . .  1 minute ago
ਨਵੀਂ ਦਿੱਲੀ, 21 ਮਈ- ਸੁਪਰੀਮ ਕੋਰਟ ਨੇ 100 ਫ਼ੀਸਦੀ ਵੀ. ਵੀ. ਪੈਟ ਪਰਚੀਆਂ ਦੀ ਜਾਂਚ ਕੀਤੇ ਜਾਣ ਦੀ ਮੰਗ ਵਾਲੀ ਇੱਕ ਜਨਹਿਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਪਟੀਸ਼ਨ 'ਚ ਮੰਗ ਕੀਤੀ ਗਈ ਸੀ ਕਿ ਈ. ਵੀ. ਐੱਮ. ਮਸ਼ੀਨਾਂ ਦੀ ਸੰਖਿਆ ਦੇ ਮੁਤਾਬਕ ਹੀ ਵੀ...
ਪੱਛਮੀ ਬੰਗਾਲ 'ਚ ਭਾਜਪਾ ਦੇ ਪੰਜ ਵਰਕਰ ਜ਼ਖ਼ਮੀ, ਟੀ. ਐੱਮ. ਸੀ. 'ਤੇ ਹਮਲੇ ਦਾ ਦੋਸ਼
. . .  about 3 hours ago
ਕੋਲਕਾਤਾ, 21 ਮਈ- ਪੱਛਮੀ ਬੰਗਾਲ 'ਚ ਬੀਤੀ ਰਾਤ ਕੂਚ ਬਿਹਾਰ ਦੇ ਸਤਈ ਇਲਾਕੇ 'ਚ ਕਥਿਤ ਤੌਰ 'ਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਵਰਕਰਾਂ ਦੇ ਹਮਲੇ 'ਚ ਭਾਜਪਾ ਦੇ ਪੰਜ ਵਰਕਰ...
ਮੈਕਸੀਕੋ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ
. . .  about 3 hours ago
ਮੈਕਸੀਕੋ ਸਿਟੀ, 21 ਮਈ- ਮੈਕਸੀਕੋ ਦੇ ਦੱਖਣੀ ਸੂਬੇ ਓਕਸਾਸਾ ਅਤੇ ਉੱਤਰੀ-ਪੂਰਬੀ ਸੂਬੇ ਤਮੌਲੀਪਸ 'ਚ ਹੋਈ ਗੋਲੀਬਾਰੀ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਓਕਸਾਸਾ ਦੇ ਸਰਕਾਰੀ ਵਕੀਲਾਂ ਅਤੇ ਸਥਾਨਕ ਮੀਡੀਆ ਨੇ ਕਿਹਾ ਕਿ ਇੱਥੇ ਸੜਕ ਕਿਨਾਰੇ ਚਾਰ ਔਰਤਾਂ...
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਸ਼ੁਤਰਾਣਾ, 21 ਮਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਇੱਕ ਕਿਸਾਨ ਵਲੋਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਮ੍ਰਿਤਕ ਕਿਸਾਨ ਹਜੂਰ ਸਿੰਘ (72) ਦੇ ਲੜਕੇ ਗੁਰਮੀਤ ਸਿੰਘ ਨੇ...
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  about 4 hours ago
ਕੋਲਕਾਤਾ, 21 ਮਈ- ਪੱਛਮੀ ਬੰਗਾਲ ਦੇ ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰਬਰ 200 'ਤੇ 19 ਮਈ ਨੂੰ ਹੋਈ ਵੋਟਿੰਗ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਹੁਣ ਇਸ ਬੂਥ 'ਤੇ 22 ਮਈ ਭਾਵ ਕਿ ਕੱਲ੍ਹ ਨੂੰ ਮੁੜ ਮਤਦਾਨ ਕਰਾਉਣ ਦਾ...
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  about 4 hours ago
ਨਵੀਂ ਦਿੱਲੀ, 21 ਮਈ- ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਦੇ ਵਿਰੁੱਧ ਹਲਫ਼ਨਾਮਾ...
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  about 4 hours ago
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  about 4 hours ago
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 5 hours ago
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  about 5 hours ago
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  about 6 hours ago
ਮੁਇਨੁਲ ਹੱਕ ਭਾਰਤ 'ਚ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  about 1 hour ago
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  about 6 hours ago
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  about 6 hours ago
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 6 hours ago
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  1 day ago
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  1 day ago
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  1 day ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  1 day ago
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  1 day ago
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  1 day ago
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  1 day ago
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  about 1 hour ago
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  about 1 hour ago
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  2 minutes ago
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  11 minutes ago
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  21 minutes ago
ਤਲਵੰਡੀ ਸਾਬੋ ਗੋਲੀਬਾਰੀ ਮਾਮਲਾ : ਸਾਬਕਾ ਅਕਾਲੀ ਵਿਧਾਇਕ ਸਮੇਤ ਸਾਥੀਆਂ 'ਤੇ ਮਾਮਲਾ ਦਰਜ
. . .  31 minutes ago
ਕੌਮਾਂਤਰੀ ਸਰਹੱਦ ਤੋਂ ਲੱਖਾਂ ਦੀ ਨਕਦੀ ਸਣੇ ਪੰਜ ਸ਼ੱਕੀ ਗ੍ਰਿਫ਼ਤਾਰ
. . .  25 minutes ago
ਬਿਸ਼ਕੇਕ ਵਿਖੇ ਹੋਣ ਵਾਲੀ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਸੁਸ਼ਮਾ ਸਵਰਾਜ
. . .  about 1 hour ago
ਕਾਲਾ ਹਿਰਨ ਸ਼ਿਕਾਰ ਮਾਮਲਾ : ਸੈਫ਼, ਤੱਬੂ, ਸੋਨਾਲੀ, ਨੀਲਮ ਦੀਆਂ ਵਧੀਆਂ ਮੁਸ਼ਕਲਾਂ, ਫਿਰ ਜਾਰੀ ਹੋਏ ਨੋਟਿਸ
. . .  about 1 hour ago
ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ- 2016 'ਚ ਹੋਈ ਪਹਿਲੀ ਸਰਜੀਕਲ ਸਟ੍ਰਾਈਕ
. . .  1 day ago
ਪਤਨੀ ਦੀ ਹੱਤਿਆ ਤੋਂ ਬਾਅਦ ਪਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਲੋਕ ਸਭਾ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਕੁੱਲੂ ਰਵਾਨਾ ਹੋਏ ਸੰਨੀ ਦਿਓਲ
. . .  1 day ago
ਮਾਇਆਵਤੀ ਨੂੰ ਮਿਲਣ ਪਹੁੰਚੇ ਅਖਿਲੇਸ਼ ਯਾਦਵ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਵੈਸਾਖ ਸੰਮਤ 551

ਸੰਪਾਦਕੀ

ਮਿਰਚ-ਮਸਾਲਾ

 ਜਨਤਾ ਦਾ ਫ਼ੈਸਲਾ ਆਉਣਾ ਬਾਕੀ
ਚੋਣ ਰੂਪੀ ਸ਼ਤਰੰਜ ਦੇ ਮੌਕੇ ਭਗਵੇਂਕਰਨ ਦੀ ਸਿਆਸਤ ਇੰਨੀ ਮਜਬੂਰ ਕਦੇ ਨਹੀਂ ਦੇਖੀ ਸੀ। ਬੇਕਰਾਰੀ ਦਾ ਆਲਮ ਇਹ ਹੈ ਕਿ ਸਭ ਕੁਝ ਦਾਅ 'ਤੇ ਲਗਾ ਦਿੱਤਾ ਗਿਆ ਹੈ, ਹਰ ਰੋਜ਼ ਨਵੇਂ ਪੱਤੇ ਖੇਡੇ ਜਾ ਰਹੇ ਹਨ। 'ਸਭ ਕਾ ਸਾਥ, ਸਭ ਕਾ ਵਿਕਾਸ' ਨਾਅਰੇ ਦੀ ਆਵਾਜ਼ ਘੱਟ ਹੋਈ ਤਾਂ 'ਮੋਦੀ ਹੈ ਤਾਂ ਸੰਭਵ ਹੈ' ਦਾ ਰਾਗ ਅਲਾਪਿਆ ਗਿਆ। ਫਿਰ ਬਾਲਾਕੋਟ ਤੋਂ ਲੈ ਕੇ ਪੁਲਾੜ ਤੱਕ ਚੋਣ ਮੁੱਦੇ ਜ਼ਮੀਨ 'ਤੇ ਲਾਹ ਕੇ ਲਿਆਂਦੇ ਗਏ। ਫਿਰ ਪੱਛੜੀ ਜਾਤੀ ਦਾ ਪੱਤਾ ਅਤੇ ਹੁਣ ਸਾਧਵੀ ਪ੍ਰੱਗਿਆ ਨੂੰ ਚੋਣ ਮੈਦਾਨ 'ਚ ਲਿਆ ਕੇ ਹਿੰਦੂ-ਮੁਸਲਿਮ ਸਿਆਸਤ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਯਕੀਨਨ ਇਹ 2014 ਵਾਲੇ ਮੋਦੀ ਨਹੀਂ ਹਨ। ਉਨ੍ਹਾਂ ਦਾ ਇਨਕਲਾਬ ਅਤੇ ਇਕਬਾਲ ਵੀ ਪਹਿਲਾਂ ਵਾਲਾ ਨਹੀਂ ਹੈ। ਵਿਰੋਧੀਆਂ ਨੂੰ ਛੱਡੀਏ ਤਾਂ ਆਪਣਿਆਂ ਨੂੰ ਵੀ ਸਾਧਨ ਦੀ ਜੁਗਤ ਹੈ। ਸੰਘ ਨੇ ਆਪਣੇ ਦੁਲਾਰੇ ਨਿਤਿਨ ਗਡਕਰੀ ਨੂੰ ਪਹਿਲਾਂ ਹੀ ਸੰਕੇਤ ਦੇ ਦਿੱਤਾ ਸੀ ਕਿ ਇਸ ਵਾਰ ਉਨ੍ਹਾਂ ਦੇ ਲਈ ਨਾਗਪੁਰ 'ਚ ਸਿੱਧੇ ਨੱਕ ਚੱਲਣਾ ਸੌਖਾ ਨਹੀਂ ਹੋਵੇਗਾ। ਆਪਣੇ ਹੀ ਉਨ੍ਹਾਂ ਦੀ ਰਾਹ 'ਚ ਕੰਡੇ ਬੀਜ ਸਕਦੇ ਹਨ। ਇਸ ਲਈ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਗਡਕਰੀ ਨੇ ਭਾਜਪਾ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਪਹਿਲਾਂ ਹੀ ਆਪਣੇ ਲਈ ਇੰਦੌਰ ਤੋਂ ਟਿਕਟ ਮੰਗਿਆ ਸੀ।

ਸ਼ਿਵਰਾਜ ਦੀ ਅਣਦੇਖੀ
ਭੁਪਾਲ ਤੋਂ ਭਾਜਪਾ ਦੀ ਉਮੀਦਵਾਰ ਪ੍ਰੱਗਿਆ ਠਾਕੁਰ ਨੂੰ ਜਦੋਂ ਪਹਿਲੀ ਵਾਰ 2008 'ਚ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸੁਨੀਲ ਜੋਸ਼ੀ ਦੀ ਹੱਤਿਆ ਦੇ ਦੋਸ਼ 'ਚ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਸਮੇਂ ਰਾਜ 'ਚ ਭਾਜਪਾ ਦੀ ਹੀ ਸਰਕਾਰ ਸੀ, ਜਿਸ ਦੀ ਅਗਵਾਈ ਸ਼ਿਵਰਾਜ ਸਿੰਘ ਚੌਹਾਨ ਦੇ ਹੱਥਾਂ 'ਚ ਸੀ। ਹੁਣ ਜਿਵੇਂ ਹੀ ਭਗਵਾਂ ਹਾਈਕਮਾਨ ਨੇ ਭੁਪਾਲ ਤੋਂ ਪ੍ਰੱਗਿਆ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਐਲਾਨ ਕੀਤਾ ਤਾਂ ਸ਼ਿਵਰਾਜ ਦੇ ਨਜ਼ਦੀਕੀਆਂ ਨੂੰ ਲੱਗਣ ਲੱਗਾ ਕਿ ਇਹ ਸਾਬਕਾ ਮੁੱਖ ਮੰਤਰੀ ਦੇ ਕੱਦ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਸ਼ਿਵਰਾਜ ਨੇ ਆਪਣੇ ਜਨ ਸੰਪਰਕ ਦੇ ਮਾਧਿਅਮ ਰਾਹੀਂ ਖ਼ੁਦ ਨੂੰ ਸੰਭਾਵੀ ਪ੍ਰਧਾਨ ਮੰਤਰੀ ਉਮੀਦਵਾਰਾਂ ਦੀ ਕਤਾਰ 'ਚ ਲਿਆ ਖੜ੍ਹਾ ਕੀਤਾ ਸੀ। ਪਰ ਇਹ ਗੱਲ ਪਾਰਟੀ ਦੀ ਗੁਜਰਾਤ ਬ੍ਰਿਗੇਡ ਨੂੰ ਨਾ ਪਚੀ। ਇਸ ਲਈ ਲੋਕ ਸਭਾ ਦੀ ਚੋਣ ਮੁਹਿੰਮ ਸ਼ੁਰੂ ਹੁੰਦਿਆਂ ਹੀ ਸ਼ਿਵਰਾਜ ਨੇ ਪਾਰਟੀ ਹਾਈਕਮਾਨ ਕੋਲੋਂ ਆਪਣੇ ਲਈ ਭੁਪਾਲ ਜਾਂ ਵਿਦਿਸ਼ਾ ਤੋਂ ਲੋਕ ਸਭਾ ਟਿਕਟ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਨੂੰ ਕਹਿੰਦੇ ਹੋਏ ਸਮਝਾ ਦਿੱਤਾ ਗਿਆ ਸੀ ਕਿ ਜੇਕਰ ਪਾਰਟੀ ਨੇ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਤਾਂ ਵਿਰੋਧੀ ਫਿਰ ਤੋਂ ਵਿਆਪਮ ਘੁਟਾਲੇ ਦਾ ਭੂਤ ਜ਼ਿੰਦਾ ਕਰ ਸਕਦੇ ਹਨ। ਇਸੇ ਤਰਕ ਨੂੰ ਅੱਗੇ ਵਧਾਉਂਦੇ ਹੋਏ ਪਾਰਟੀ ਨੇ ਨਾ ਤਾਂ ਸ਼ਿਵਰਾਜ ਨੂੰ ਅਤੇ ਨਾ ਹੀ ਉਨ੍ਹਾਂ ਦੀ ਪਤਨੀ ਨੂੰ ਟਿਕਟ ਦਿੱਤੀ।

ਸ਼ਿਵ ਸੈਨਾ ਦੀ ਕਿਉਂ ਹੋਈ ਪ੍ਰਿਅੰਕਾ
ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਦੇ ਵਿਚਕਾਰ ਕਾਂਗਰਸ ਦੀ ਪ੍ਰਸਿੱਧ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਕਾਂਗਰਸੀ ਕਾਰਕੁੰਨਾਂ 'ਤੇ ਗੁੰਡਾਗਰਦੀ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਛੱਡ ਦਿੱਤੀ ਅਤੇ ਰਾਹੁਲ ਗਾਂਧੀ ਨੇ ਵੀ ਆਖ਼ਰੀ ਸਮੇਂ ਤੱਕ ਇਸ ਗੱਲ 'ਤੇ ਆਪਣੀ ਚੁੱਪੀ ਵੱਟੀ ਰੱਖੀ। ਜੇਕਰ ਪ੍ਰਿਅੰਕਾ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਉਹ ਮੁੰਬਈ ਤੋਂ ਪਾਰਟੀ ਦੀ ਲੋਕ ਸਭਾ ਟਿਕਟ ਚਾਹੁੰਦੀ ਸੀ, ਪਰ ਜਦੋਂ ਉਨ੍ਹਾਂ ਦੀ ਨਹੀਂ ਸੁਣੀ ਗਈ ਤਾਂ ਉਹ ਭਾਜਪਾ ਨਾਲ ਸਾਂਝ ਵਧਾਉਣ ਲੱਗੀ। ਭਾਜਪਾ ਨੇ ਵੀ ਉਨ੍ਹਾਂ ਵੱਲ ਹੋਰ ਦੋਸਤੀ ਦਾ ਹੱਥ ਵਧਾ ਦਿੱਤਾ ਸੀ ਕਿ ਉਸੇ ਸਮੇਂ ਪ੍ਰਿਅੰਕਾ ਨੇ 'ਮਨ ਕੀ ਬਾਤ' ਦੱਸ ਦਿੱਤੀ ਕਿ ਉਸ ਨੂੰ ਪਾਰਟੀ ਵਲੋਂ ਰਾਜ ਸਭਾ ਚਾਹੀਦੀ ਹੈ। ਕਿਹਾ ਜਾ ਰਿਹਾ ਹੈ ਕਿ ਭਾਜਪਾ ਨੂੰ ਉਨ੍ਹਾਂ ਦੀ ਇਹ ਮੰਗ ਜਾਇਜ਼ ਨਾ ਲੱਗੀ ਅਤੇ ਪਾਰਟੀ ਨੇ ਉਨ੍ਹਾ ਨੂੰ ਮਨਾਂ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਸ਼ਿਵ ਸੈਨਾ ਨੇ ਪ੍ਰਿਅੰਕਾ ਦੀ ਇਸ ਮੰਗ ਨੂੰ ਮੰਨ ਲਿਆ ਅਤੇ ਉਸ ਨੇ ਸ਼ਿਵ ਸੈਨਾ ਦਾ ਪੱਲਾ ਫੜ ਲਿਆ।

ਬਿਹਾਰ 'ਚ ਵਿਕੀਆਂ ਟਿਕਟਾਂ
ਕਦੇ ਮਾਇਆਵਤੀ 'ਤੇ ਟਿਕਟਾਂ ਦੇ ਉੱਚੇ ਭਾਅ ਦਾ ਇਲਜ਼ਾਮ ਲੱਗਦਾ ਸੀ, ਪਰ ਹੁਣ ਤਾਂ ਸਾਰੇ ਛੋਟੇ-ਵੱਡੇ ਖੇਤਰੀ ਦਲ ਅਜਿਹੀ ਕਵਾਇਦ 'ਚ ਨੰਗੇ ਨਜ਼ਰ ਆਉਂਦੇ ਹਨ ਅਤੇ ਟਿਕਟਾਂ ਵੇਚਣ ਲਈ ਦੋਸ਼ ਉਨ੍ਹਾਂ 'ਤੇ ਸ਼ਰੇਆਮ ਲਗਦੇ ਹਨ। ਬਿਹਾਰ 'ਚ ਤਾਂ ਇਸ ਵਾਰ ਹੱਦ ਹੀ ਹੋ ਗਈ। ਕੁਝ ਕੌਮੀ ਜਮਹੂਰੀ ਗੱਠਜੋੜ ਸਹਿਯੋਗੀਆਂ ਅਤੇ ਮਹਾਂਗੱਠਜੋੜ ਨਾਲ ਜੁੜੇ ਕਈ ਛੋਟੇ ਦਲਾਂ ਨੇ ਤਾਂ ਇਸ ਨੂੰ ਇਕ ਬਾਜ਼ਾਰ ਹੀ ਬਣਾ ਦਿੱਤਾ ਹੈ। ਇਥੇ ਇਕ ਕੌਮੀ ਜਮਹੂਰੀ ਗੱਠਜੋੜ ਦੇ ਸਹਿਯੋਗੀ ਦਲ 'ਤੇ ਆਪਣੇ ਰਾਜਪੂਤ ਬਹੂਬਲ ਵਾਲੀ ਸੀਟ 30 ਕਰੋੜ 'ਚ ਵੇਚਣ ਦਾ ਦੋਸ਼ ਲੱਗਿਆ ਅਤੇ ਇਕ ਛੋਟੇ ਦਲ ਨੇ ਆਪਣੀ ਹੋਰ ਪਛੜੀ ਸ਼੍ਰੇਣੀ ਦੀ ਸੀਟ ਦੀ ਆੜ 'ਚ 20 ਕਰੋੜ ਹਾਸਲ ਕਰ ਲਏ। ਲਾਲੂ ਦੇ ਜੇਲ੍ਹ 'ਚ ਹੋਣ ਦੀ ਵਜ੍ਹਾ ਨਾਲ ਕਿਹਾ ਜਾ ਰਿਹਾ ਹੈ ਕਿ ਤੇਜਸਵੀ ਯਾਦਵ ਗੱਠਜੋੜ ਧਰਮ ਦੇ ਤਹਿਤ ਆਉਣ ਵਾਲੀਆਂ ਸੀਟਾਂ ਨੂੰ ਠੀਕ ਤਰ੍ਹਾਂ ਸਾਂਭ ਨਹੀਂ ਸਕੇ। ਕੁਝ ਲਾਲੂ ਸਮਰਥਕ ਹੀ ਦਾਅਵਾ ਕਰਦੇ ਹਨ ਕਿ ਤੇਜਸਵੀ ਨੇ ਕੁਝ ਛੋਟੇ ਦਲਾਂ ਨੂੰ ਉਨ੍ਹਾਂ ਦੀ ਹੈਸੀਅਤ ਤੋਂ ਜ਼ਿਆਦਾ ਸੀਟਾਂ ਦੇ ਦਿੱਤੀਆਂ, ਅਜਿਹੀਆਂ ਸੀਟਾਂ ਵੀ ਜਿਥੇ ਲੜਨ ਲਈ ਉਨ੍ਹਾਂ ਦਲਾਂ ਦੇ ਕੋਲ ਢੰਗ ਦੇ ਉਮੀਦਵਾਰ ਹੀ ਨਹੀਂ ਸੀ। ਅਜਿਹੀਆਂ ਸੀਟਾਂ ਦਾ ਸੌਦਾ-ਮਸੌਦਾ ਹੋ ਗਿਆ ਅਤੇ ਲੋਕਤੰਤਰ ਦਾ ਘਾਣ ਹੋਇਆ ਉਹ ਵੱਖਰਾ।

ਲਾਲੂ ਦੀ ਆਤਮ ਕਥਾ
ਰਾਜਨੀਤੀ ਤੋਂ ਪ੍ਰੇਰਿਤ ਬਾਇਓਪਿਕ ਫ਼ਿਲਮਾਂ ਜਾਂ ਵੈੱਬਸੀਰੀਜ਼ ਦੇ ਮਾਹੌਲ 'ਚ ਜਦੋਂ ਸਿਆਸਤ ਦੇ ਵੱਡੇ ਖਿਡਾਰੀ ਲਾਲੂ ਪ੍ਰਸਾਦ ਯਾਦਵ ਆਪਣੀ ਆਤਮਕਥਾ ਵਾਲੀ ਪੁਸਤਕ 'ਗੋਪਾਲਗੰਜ ਟੂ ਰਾਏਸਿਨਾ-ਮਾਈ ਪੋਲੀਟੀਕਲ ਜਰਨੀ' ਨਾਲ ਮੈਦਾਨ 'ਚ ਆਉਂਦੇ ਹਨ ਤਾਂ ਹੈਰਾਨ ਕਰਨ ਵਾਲਾ ਸਮਾਂ ਬੰਨਿਆ ਜਾਂਦਾ ਹੈ। ਕਿਉਂਕਿ ਸ਼ੁੱਧ ਦੇਸੀ ਰਾਜਨੀਤੀ ਕਰਨ ਵਾਲੇ ਲਾਲੂ ਦੀ ਇਹ ਆਤਮਕਥਾ ਅੰਗਰੇਜ਼ੀ 'ਚ ਹੈ, ਜਿਸ ਨੂੰ ਲਾਲੂ ਦੇ ਨਾਲ ਮਿਲ ਕੇ ਪੱਤਰਕਾਰ ਨਲਿਨ ਵਰਮਾ ਨੇ ਲਿਖਿਆ ਹੈ। ਇਸ ਕਿਤਾਬ 'ਚ ਲਾਲੂ ਨੇ ਆਪਣੇ ਕਿੰਗਮੇਕਰ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਸਮਾਂ ਨੂੰ ਵਿਸਥਾਰ ਨਾਲ ਲਿਖਿਆ ਹੈ। ਪਰ ਪਰ ਸਵਰਗੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਸ਼ਾਸਨਕਾਲ ਦੇ ਉਨ੍ਹਾਂ 6 ਸਾਲਾਂ ਦਾ ਇਸ ਪੁਸਤਕ 'ਚ ਕੋਈ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਇਹ ਗੱਲ ਸਮਝ 'ਚ ਨਹੀਂ ਆਉਂਦੀ।

...ਅੰਤ 'ਚ
ਬੀਤੇ ਹਫ਼ਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ 50 ਸਾਲ ਦੇ ਹੋ ਗਏ। ਇਸ ਚੋਣ ਮੌਸਮ ਦੇ ਬਾਵਜੂਦ ਰਾਬਰਟ ਨੇ ਆਪਣੇ ਜਨਮ ਦਿਨ ਦਾ ਜਸ਼ਨ ਪੂਰੇ ਹਫ਼ਤੇ ਮਨਾਇਆ। ਖ਼ਬਰ ਲੁਕਾਉਣ ਦੇ ਲਿਹਾਜ਼ ਨਾਲ ਇਸ ਜਸ਼ਨ ਦੀ ਸ਼ੁਰੂਆਤ ਇਕ ਗੈਰ ਸਰਕਾਰੀ ਸੰਸਥਾ ਦੇ ਗਰੀਬ ਬੱਚਿਆਂ ਦੇ ਨਾਲ ਹੋਈ। ਪਰ ਆਪਣੇ ਜਨਮ ਦਿਨ ਦੀ ਸ਼ਾਮ ਰਾਬਰਟ ਆਪਣੇ ਪੇਜ-ਥ੍ਰੀ ਦੋਸਤਾਂ ਨਾਲ ਅਸਲੀ ਜਸ਼ਨ ਮਨਾਉਂਦੇ ਦਿਖਾਈ ਦਿੱਤੇ। ਇੱਥੇ ਖ਼ੁਦ ਸੋਨੀਆ ਗਾਂਧੀ ਵੀ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੀ। 

ਰਾਜਨੀਤੀ ਵਿਚ ਵਧਦਾ ਅਪਰਾਧੀਕਰਨ

ਲੰਘੇ ਕੁਝ ਦਹਾਕਿਆਂ ਵਿਚ ਦੇਸ਼ ਦੀ ਰਾਜਨੀਤੀ ਵਿਚ ਪਤਨ ਦੀ ਸਥਿਤੀ ਤੇਜ਼ੀ ਨਾਲ ਉੱਭਰੀ ਹੈ। ਇਸ ਨੇ ਨਿਸਚਿਤ ਹੀ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਸਮਝਣ ਵਾਲੇ ਹਰ ਨਾਗਰਿਕ ਨੂੰ ਚਿੰਤਤ ਕੀਤਾ ਹੈ। ਪਤਨ ਦੀ ਇਸ ਗੰਭੀਰ ਸਥਿਤੀ ਦਾ ਆਲਮ ਇਹ ਹੈ ਕਿ ਰਾਜਨੀਤੀ ਵਿਚ ਵੱਡੇ ਪੱਧਰ 'ਤੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੌਰਾਨ ਉਭਾਰੇ ਜਾਣ ਪੰਜਾਬ ਦੇ ਮੁੱਦੇ

ਇਸ ਵੇਲੇ ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਅਮਲ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਪੰਜਾਬ ਵਿਚ ਇਹ ਚੋਣਾਂ 19 ਮਈ ਨੂੰ ਹੋਣ ਜਾ ਰਹੀਆਂ ਹਨ ਅਤੇ ਇੱਥੇ ਮੁੱਖ ਮੁਕਾਬਲਾ ਦੋ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਹੈ। ਇਸ ਤੋਂ ਇਲਾਵਾ ਆਮ ...

ਪੂਰੀ ਖ਼ਬਰ »

ਕਰਤਾਰਪੁਰ ਦਾ ਲਾਂਘਾ

ਬੜੀ ਖ਼ੁਸ਼ੀ ਦੀ ਗੱਲ ਹੈ ਕਿ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਤੋਂ ਜੋ ਰਸਤਾ ਚਾਹੀਦਾ ਹੈ ਉਸ ਨੂੰ ਮੁਕੰਮਲ ਕਰਨ ਲਈ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਪ੍ਰਤੀਨਿਧੀਆਂ ਵਿਚਕਾਰ 14 ਮਾਰਚ ਨੂੰ ਸਫ਼ਲ ਮੀਟਿੰਗ ਹੋਈ ਸੀ। ਇਸ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਰੂਸੀ ਕ੍ਰਾਂਤੀ ਦਾ ਰਹਿਬਰ ਲੈਨਿਨ

ਵਲਾਦੀਮੀਰ ਇਲੀਚ ਉਲੀਆ-ਨੋਵ (ਲੈਨਿਨ) ਸੰਸਾਰ ਭਰ ਦੇ ਮਿਹਨਤਕਸ਼ ਲੋਕਾਂ ਦੇ ਹਰਮਨ ਪਿਆਰੇ ਆਗੂ ਅਤੇ ਰੂਸੀ ਕ੍ਰਾਂਤੀ ਦੇ ਮੋਢੀ ਸਨ। ਉਨ੍ਹਾਂ ਦਾ ਜਨਮ 22 ਅਪ੍ਰੈਲ, 1870 ਨੂੰ ਵੋਲਗਾ ਨਦੀ ਦੇ ਕੰਢੇ 'ਤੇ ਵਸੇ ਸ਼ਹਿਰ ਸਿਮਬਿਰਸਨ ਵਿਚ ਹੋਇਆ ਸੀ। ਲੈਨਿਨ ਦੇ ਪਿਤਾ ਪੇਸ਼ੇ ਵਜੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX