ਤਾਜਾ ਖ਼ਬਰਾਂ


ਅਮੇਠੀ ਵਾਲਿਆ ਲਈ ਨਵੀਂ ਸਵੇਰ - ਸਮ੍ਰਿਤੀ ਈਰਾਨੀ
. . .  16 minutes ago
ਅਮੇਠੀ, 24 ਮਈ - ਲੋਕ ਸਭਾ ਚੋਣਾਂ 'ਚ ਅਮੇਠੀ ਲੋਕ ਸਭਾ ਹਲਕੇ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾਉਣ ਤੋਂ ਬਾਅਦ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਇਹ ਅਮੇਠੀ ਦੇ ਲੋਕਾਂ ਲਈ...
ਸੁਪਰੀਮ ਕੋਰਟ 'ਚ 4 ਜੱਜ ਚੁੱਕਣਗੇ ਸਹੁੰ
. . .  19 minutes ago
ਨਵੀਂ ਦਿੱਲੀ, 24 ਮਈ - ਸੁਪਰੀਮ ਕੋਰਟ 'ਚ ਅੱਜ ਸਵੇਰੇ 10.30 ਵਜੇ 4 ਜੱਜ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਸੁਪਰੀਮ ਕੋਰਟ 'ਚ ਜੱਜਾਂ ਦੀ ਸੰਖਿਆ 31 ਹੋ ਜਾਵੇਗੀ ਤੇ ਸੁਪਰੀਮ ਕੋਰਟ...
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਮੁਬਾਰਕਬਾਦ
. . .  42 minutes ago
ਨਵੀਂ ਦਿੱਲੀ, 24 ਮਈ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕ ਸਭਾ ਚੋਣਾਂ 'ਚ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਬਾਦ ਦਿੱਤੀ ਹੈ ਤੇ ਕਿਹਾ ਕਿ ਉਹ ਕੈਨੇਡੀਅਨ...
ਮਾਰਿਆ ਗਿਆ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ
. . .  48 minutes ago
ਸ੍ਰੀਨਗਰ, 24 ਮਈ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਅਨਸਰ-ਗਜ਼ਵਤ-ਉੱਲ-ਹਿੰਦ ਦਾ ਕਮਾਂਡਰ ਜ਼ਾਕਿਰ ਮੂਸਾ ਢੇਰ ਹੋ ਗਿਆ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਸੁਰੱਖਿਆ...
ਮੁੰਬਈ ਦੇ ਭਿੰਡੀ ਬਾਜ਼ਾਰ 'ਚ ਲੱਗੀ ਅੱਗ, 2 ਮੌਤਾਂ
. . .  about 1 hour ago
ਮੁੰਬਈ, 24 ਮਈ - ਮੁੰਬਈ ਦੇ ਭਿੰਡੀ ਬਾਜ਼ਾਰ ਵਿਚ ਬੀਤੀ ਦੇਰ ਰਾਤ ਲੱਗੀ ਅੱਗ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ...
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, 16ਵੀਂ ਲੋਕ ਸਭਾ ਭੰਗ ਕਰਨ ਦੀ ਹੋਵੇਗੀ ਸਿਫ਼ਾਰਿਸ਼
. . .  about 1 hour ago
ਨਵੀਂ ਦਿੱਲੀ, 24 ਮਈ - ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ ਹੋਵੇਗੀ, ਜਿਸ ਵਿਚ 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਿਸ਼ ਕੀਤੀ...
ਅੱਜ ਦਾ ਵਿਚਾਰ
. . .  about 1 hour ago
ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  1 day ago
ਨਵੀਂ ਦਿੱਲੀ, 23 ਮਈ - ਆਰ.ਐੱਸ.ਐੱਸ ਨੇ ਭਾਜਪਾ ਦੀ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਦਾ ਸਵਾਗਤ ਕਰਦਿਆ ਇਸ ਨੂੰ ਕੌਮੀ ਤਾਕਤਾਂ ਦੀ ਜਿੱਤ...
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  1 day ago
ਤਰਨ ਤਾਰਨ, 23 ਮਈ (ਹਰਿੰਦਰ ਸਿੰਘ) — ਬੀਤੇ ਦਿਨ ਤੋਂ ਅਗਵਾ ਹੋਏ ਤਰਨ ਤਾਰਨ ਦੇ ਇਕ ਨਾਮੀ ਵਕੀਲ ਦੇ ਕਲਰਕ ਦਾ ਕਤਲ ਕਰ ਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ। ਪੁਲਿਸ ਨੇ ਕਲਰਕ ਦੀ ਲਾਸ਼ ਸਥਾਨਕ ਰਸੂਲਪੁਰ ਨਹਿਰ 'ਚੋਂ ਬਰਾਮਦ ਕਰ ਕੇ ਅਣਪਛਾਤੇ ਵਿਅਕਤੀਆਂ...
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  1 day ago
ਨਵੀਂ ਦਿੱਲੀ, 23 ਮਈ - ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਹੈੱਡਕੁਆਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ...
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  1 day ago
ਫ਼ਾਜ਼ਿਲਕਾ, 23 ਮਈ (ਪ੍ਰਦੀਪ ਕੁਮਾਰ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਧੀਨ ਪੈਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ ਅਤੇ ਬੱਲੂਆਣਾ ਲਈ ਫ਼ਾਜ਼ਿਲਕਾ ਵਿਖੇ ਬਣਾਏ ਗਏ ਦੋ ਗਿਣਤੀ ਕੇਂਦਰਾਂ 'ਚ ਅੱਜ ਗਿਣਤੀ .....
50 ਸਾਲਾਂ ਬਾਅਦ ਪੂਰੇ ਬਹੁਮਤ ਨਾਲ ਦੁਬਾਰਾ ਬਣਿਆ ਕੋਈ ਪ੍ਰਧਾਨ ਮੰਤਰੀ- ਅਮਿਤ ਸ਼ਾਹ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਨੂੰ ਇਤਿਹਾਸਿਕ ਜਿੱਤ ਹੋਈ ਪ੍ਰਾਪਤ - ਅਮਿਤ ਸ਼ਾਹ
. . .  1 day ago
ਜਿੱਤ ਤੋਂ ਬਾਅਦ ਭਾਜਪਾ ਦਫ਼ਤਰ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਹਨ ਅਮਿਤ ਸ਼ਾਹ
. . .  1 day ago
ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਕਾਂਗਰਸ ਪਾਰਟੀ ਦੇ ਕੌਮੀ ਅਤੇ ਸੂਬਾ ਪ੍ਰਧਾਨ ਦੀ ਹਾਰ ਕਾਂਗਰਸ ਪਾਰਟੀ ਲਈ ਸ਼ਰਮ ਦੀ ਗੱਲ- ਢਿੱਲੋਂ
. . .  1 day ago
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
. . .  1 day ago
ਕੈਪਟਨ ਨੇ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਨਾਭਾ ਹਲਕੇ ਤੋਂ ਕਾਂਗਰਸ 14,825 ਵੱਧ ਵੋਟਾਂ ਲੈ ਕੇ ਹਲਕੇ 'ਚੋਂ ਰਹੀ ਮੋਹਰੀ
. . .  1 day ago
ਭਗਵੰਤ ਮਾਨ ਦੀ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ - ਚੀਮਾ
. . .  1 day ago
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਰਹੇ ਜੇਤੂ
. . .  1 day ago
ਸੁਖਬੀਰ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਜਿੱਤ, ਬੱਸ ਐਲਾਨ ਬਾਕੀ
. . .  1 day ago
ਮੁਹੰਮਦ ਸਦੀਕ ਦੀ ਜਿੱਤ 'ਤੇ ਵਰਕਰਾਂ ਨੇ ਜਸ਼ਨ ਮਨਾਉਂਦਿਆਂ ਇਕ ਦੂਜੇ 'ਤੇ ਰੰਗ ਪਾ ਕੇ ਪਾਏ ਭੰਗੜੇ
. . .  1 day ago
ਵੀਅਤਨਾਮ ਦੇ ਪ੍ਰਧਾਨ ਮੰਤਰੀ ਨੇ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਿੱਤਣ ਤੋਂ ਬਾਅਦ ਵਰਕਰਾਂ ਦਾ ਧੰਨਵਾਦ ਕਰਨ ਫ਼ਾਜ਼ਿਲਕਾ ਪੁੱਜੇ ਸੁਖਬੀਰ ਬਾਦਲ 
. . .  1 day ago
ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਵੇਦ ਅਲ ਨਾਹੀਅਨ ਨੇ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਨਤਾ ਮਾਲਕ ਹੈ, ਉਸ ਦੇ ਫ਼ੈਸਲੇ ਦਾ ਸਨਮਾਨ - ਰਾਹੁਲ ਗਾਂਧੀ
. . .  1 day ago
ਬ੍ਰਹਮਪੁਰਾ ਬਣੇ ਖਡੂਰ ਸਾਹਿਬ ਤੋਂ ਬਾਦਲਾਂ ਦੀ ਵੱਡੀ ਹਾਰ ਦਾ ਕਾਰਨ
. . .  1 day ago
ਸਿੱਧੂ ਕਾਰਨ ਬਠਿੰਡਾ ਸਮੇਤ ਸ਼ਹਿਰੀ ਇਲਾਕੇ 'ਚ ਪ੍ਰਭਾਵਿਤ ਹੋਈਆਂ ਕਾਂਗਰਸ ਦੀਆਂ ਵੋਟਾਂ - ਕੈਪਟਨ
. . .  1 day ago
ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ 93558 ਵੋਟਾਂ ਨਾਲ ਅੱਗੇ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਅਤੇ ਹਰਸਿਮਰਤ ਦੀ ਜਿੱਤ 'ਤੇ ਮਨਾਏ ਜਸ਼ਨ
. . .  1 day ago
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਜੇਤੂ
. . .  1 day ago
ਬੰਗਾ ਦੇ 12ਵੇਂ ਗੇੜ 'ਚ ਵੀ ਲਗਾਤਾਰ ਬਸਪਾ ਦੇ ਸੋਢੀ ਬਿਕਰਮ ਸਿੰਘ ਅੱਗੇ
. . .  1 day ago
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਲਈ ਦਿੱਤੀ ਵਧਾਈ
. . .  1 day ago
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਿੱਤ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਵਧਾਈ ਸੰਦੇਸ਼
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
10ਵੇਂ ਰਾਊਂਡ 'ਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 79314 ਨਾਲ ਅੱਗੇ
. . .  1 day ago
ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ ਜੇਤੂ
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 16839 ਵੋਟਾਂ ਨਾਲ ਅੱਗੇ
. . .  1 day ago
ਸੰਨੀ ਦਿਓਲ 77,657 ਵੋਟਾਂ ਨਾਲ ਗੁਰਦਾਸਪੁਰ ਤੋਂ ਰਹੇ ਜੇਤੂ
. . .  1 day ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 198136 ਵੋਟਾਂ ਨਾਲ ਅੱਗੇ
. . .  1 day ago
ਅੰਮ੍ਰਿਤਸਰ ਪੱਛਮੀ ਤੋਂ ਗੁਰਜੀਤ ਸਿੰਘ ਔਜਲਾ 15,889 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ 'ਚ ਕਾਂਗਰਸ 83,249 ਵੋਟਾਂ ਨਾਲ ਅੱਗੇ
. . .  1 day ago
ਪੁਰੀ ਨੇ ਗੁਰਜੀਤ ਸਿੰਘ ਔਜਲਾ ਨੂੰ ਜਿੱਤ ਦੀ ਦਿੱਤੀ ਵਧਾਈ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਬਾਦਲ ਅਤੇ ਬੱਦਲ ਇਕੱਠੇ ਗਰਜੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਰਿਵਾਰ ਵੱਲੋਂ ਵੋਟਰਾਂ ਦਾ ਧੰਨਵਾਦ
. . .  1 day ago
ਸੰਨੀ ਦਿਓਲ ਦੀ ਜਿੱਤ ਨੂੰ ਲੈ ਕੇ ਜੱਦੀ ਪਿੰਡ ਡਾਂਗੋਂ 'ਚ ਖ਼ੁਸ਼ੀ ਦਾ ਮਾਹੌਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਵੈਸਾਖ ਸੰਮਤ 551

ਜਲੰਧਰ

ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੇ ਕਾਬੂ ਕੀਤੀ ਚੋਰੀ ਦੀ ਕਾਰ ਅਤੇ ਚੋਰ

ਨਕੋਦਰ/ਜਲੰਧਰ, 21 ਅਪ੍ਰੈਲ (ਗੁਰਵਿੰਦਰ ਸਿੰਘ, ਸ਼ੈਲੀ)-ਦਿਹਾਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੋਗੇ ਤੋਂ ਚੋਰੀ ਹੋਈ ਇਕ ਕਾਰ ਅਤੇ ਚੋਰੀ ਕਰਨ ਵਾਲੇ 2 ਦੋਸ਼ੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਕਾਬੂ ਕਰ ਲਿਆ, ਜਦੋਂ ਕਿ ਮੌਕਾ ਦੇਖਦੇ ਹੋਏ ਉਨ੍ਹਾਂ ਦੇ ਦੋ ਸਾਥੀ ਫਰਾਰ ਹੋ ਗਏ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਜਗਤਾਰ ਸਿੰਘ ਉਰਫ਼ ਨਿੱਕਾ ਨਿਵਾਸੀ ਸਾਧਾਂ ਵਾਲੀਂ ਬਸਤੀ ਮੋਗਾ ਅਤੇ ਦੂਜੇ ਦੋਸ਼ੀ ਦੀ ਪਹਿਚਾਣ ਜਸਕਰਣ ਉਰਫ਼ ਅਜੇ ਨਿਵਾਸੀ ਵਿਸ਼ਵਕਰਮਾ ਨਗਰ, ਮੋਗਾ ਦੇ ਰੂਪ ਵਿਚ ਹੋਈ ਹੈ | ਇਨ੍ਹਾਂ ਦੇ ਫਰਾਰ ਦੋਹਾਂ ਸਾਥੀਆਂ ਦੀ ਪਹਿਚਾਣ ਜੋਤੀ ਨਿਵਾਸੀ ਲਾਲ ਸਿੰਘ ਰੋੜ ਕੋਟਕਪੁਰਾ ਮੋਗਾ ਅਤੇ ਕਰਮਾ ਨਿਵਾਸੀ ਸਾਧਾਂ ਵਾਲੀ ਬਸਤੀ, ਮੋਗਾ ਦੇ ਰੂਪ ਵਿਚ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 20 ਅਪ੍ਰੈਲ ਨੂੰ ਮੋਗਾ ਤੋਂ ਇਕ ਕਾਰ ਚੋਰੀ ਹੋਈ ਸੀ ਜਿਸ ਸਬੰਧੀ ਪੂਰੇ ਪੰਜਾਬ ਵਿਚ ਵਾਇਰਲੈਸ ਰਾਹੀਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਕਿ ਉਕਤ ਚੋਰੀ ਹੋਈ ਕਾਰ ਸਵੇਰੇ ਕਰੀਬ 8.25 ਵਜੇ ਸ਼ਾਹਕੋਟ ਵਿਚ ਪੈਂਦੇ ਨਾਕੇ ਕਾਵਾਂ ਵਾਲੇ ਪੱਤਣ ਨੂੰ ਤੇਜ਼ ਰਫਤਾਰ ਨਾਲ ਤੋੜ ਕੇ ਨਿਕਲੀ ਹੈ ਅਤੇ ਜਲੰਧਰ ਵੱਲ ਨੂੰ ਆ ਰਹੀ ਹੈ | ਜਿਸ ਤੇ ਥਾਣਾ ਸ਼ਾਹਕੋਟ ਦੇ ਇੰ. ਪਵਿੱਤਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਕਤ ਕਾਰ ਦਾ ਪਿੱਛਾ ਕਰ ਰਹੇ ਸਨ, ਜਿਸ ਤੇ ਇ. ਮੁਹੰਮਦ ਸ਼ਕੀਲ ਥਾਣਾ ਨਕੋਦਰ ਸਦਰ ਕਰੀਬ 9 ਵਜੇ ਪਿੰਡ ਲੱਧੜਾ ਦੇ ਅੱਡੇ 'ਤੇ ਪੁੱਜੇ ਅਤੇ ਬੈਰੀਕੇਟ ਲਗਾ ਕੇ ਸਖ਼ਤ ਨਾਕਾਬੰਦੀ ਕਰ ਦਿੱਤੀ | ਇਸੇ ਦੌਰਾਨ ਇਕ ਕਾਰ ਤੇਜ਼ ਰਫਤਾਰ ਆਈ ਜਿਸ ਨੂੰ ਕਿ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਡਰਾਇਵਰ ਨੇ ਮਾਰਨ ਦੀ ਨੀਅਤ ਨਾਲ ਕਾਰ ਤੇਜ਼ ਕਰ ਲਈ ਅਤੇ ਮੁਖ ਅਫ਼ਸਰ ਥਾਣਾ ਨਕੋਦਰ 'ਤੇ ਚੜਾਉਣ ਲੱਗਾ ਤਾਂ ਪੁਲਿਸ ਪਾਰਟੀ ਨੇ ਬੈਰੀਕੇਟ ਗੱਡੀ ਦੇ ਅੱਗੇ ਕਰ ਦਿੱਤਾ, ਪਰ ਇਸੇ ਦੌਰਾਨ ਏ. ਐਸ.ਆਈ ਹਰਭਜਨ ਸਿੰਘ ਨੇ ਸਮਝਦਾਰੀ ਦਿਖਾਉਂਦੇ ਹੋਏ ਆਪਣੀ ਸਰਵਿਸ ਰਿਵਾਲਵਰ ਵਿਚੋਂ ਦੋ ਗੋਲੀਆਂ ਕਾਰ ਦੇ ਟਾਇਰ 'ਚ ਮਾਰੀਆਂ ਜਿਸ ਵਿਚੋਂ ਇਕ ਗੋਲੀ ਟਾਇਰ ਵਿਚ ਲੱਗੀ ਤੇ ਟਾਇਰ ਫੱਟ ਗਿਆ ਪਰ ਦੋਸ਼ੀ ਕਾਰ ਰੋਕਣ ਦੀ ਬਜਾਏ ਫਟੇ ਟਾਇਰ ਨਾਲ ਹੀ ਕਾਰ ਨੂੰ ਪਿੰਡ ਨੂਰਪੂਰ ਚੱਠਾ ਵੱਲ ਲੈ ਗਏ | ਇਸੇ ਦੌਰਾਨ ਪੁਲਿਸ ਨੇ ਦੋਸ਼ੀਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਜਦੋਂ ਦੋਸ਼ੀ ਨੂਰਪੂਰ ਚੱਢਾ ਦੀ ਫਿਰਨੀ 'ਤੇ ਪਹੁੰਚੇ ਤਾਂ ਅੱਗੋਂ ਰਸਤਾ ਬੰਦ ਸੀ ਜਿਸ ਕਾਰਣ ਕਾਰ ਵਿਚ ਬੈਠੇ ਚਾਰੋਂ ਦੋਸ਼ੀ ਵੱਖ-ਵੱਖ ਪਾਸਿਆਂ ਨੂੰ ਭੱਜੇ | ਇਸੇ ਦੌਰਾਨ ਇੰ. ਪਵਿੱਤਰ ਸਿੰਘ ਮੌਕੇ ਤੇ ਪੁੱਜੇ ਅਤੇ ਪਿੰਡ ਦੇ ਹੀ ਹਰਜਿੰਦਰ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਮਿਲ ਕੇ ਪੁਲਿਸ ਦਾ ਸਾਥ ਦਿੰਦੇ ਹੋਏ ਉਪਰੋਕਤ ਗਿ੍ਫ਼ਤਾਰ ਕੀਤੇ ਗਏ ਦੋਹਾਂ ਦੋਸ਼ੀਆਂ ਨੂੰ ਕਾਬੂ ਕੀਤਾ | ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗਿਰਫਤਾਰ ਕੀਤੇ ਦੋਹਾਂ ਦੋਸ਼ੀਆਂ ਵਿਚੋਂ ਜਗਤਾਰ ਸਿੰਘ ਦੇ ਖਿਲਾਫ ਪਹਿਲਾਂ ਵੀ 6 ਮਾਮਲੇ ਦਰਜ ਹਨ | ਇਸ ਮੌਕੇ ਉਨ੍ਹਾਂ ਨਾਲ ਐਸ. ਪੀ. ਜਾਂਚ ਰਾਜਬੀਰ ਸਿੰਘ ਬੋਪਾਰਾਏ, ਐਸ.ਪੀ. ਹੈੱਡਕਵਾਟਰ ਰਵਿੰਦਰ ਪਾਲ ਸਿੰਘ ਸੰਧੂ, ਡੀ.ਐਸ.ਪੀ. ਨਕੋਦਰ ਵਤਸਲਾ ਗੁਪਤਾ ਵੀ ਹਾਜ਼ਰ ਸਨ |
ਬਹਾਦਰ ਏ.ਐਸ.ਆਈ ਲਈ ਡੀ.ਜੀ.ਪੀ ਡਿਸਕ ਲਈ ਕੀਤੀ ਜਾਵੇਗੀ ਸਿਫਾਰਿਸ਼- ਐਸ.ਐਸ.ਪੀ. ਮਾਹਲ
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਇਸ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅਤੇ ਆਪਣੀ ਸੂਝ ਬੂਝ ਤੋਂ ਕੰਮ ਲੈਦੇ ਹੋਏ ਕਾਰ ਦੇ ਟਾਇਰ 'ਚ ਗੋਲੀਆਂ ਮਾਰਨ ਵਾਲੇ ਏ.ਐਸ.ਆਈ ਹਰਭਜਨ ਲਾਲ ਲਈ ਉਹ ਡੀ.ਜੀ.ਪੀ ਡਿਸਕ ਅਤੇ ਸਰਟੀਫਿਕੇਟ ਲਈ ਸਿਫਾਰਿਸ਼ ਕਰਨਗੇ |

ਪਿੰਡ ਰਾਈਵਾਲ ਦੋਨਾ ਵਿਖੇ ਮੋਟਰ ਤੋਂ ਨੌਜਵਾਨ ਦੀ ਲਾਸ਼ ਬਰਾਮਦ

ਮਲਸੀਆਂ, 21 ਅਪ੍ਰੈਲ (ਸੁਖਦੀਪ ਸਿੰਘ)-ਮਲਸੀਆਂ ਚੌਾਕੀ ਦੇ ਅਧੀਨ ਪੈਂਦੇ ਪਿੰਡ ਰਾਈਵਾਲ ਦੋਨਾ ਵਿਖੇ ਅੱਜ ਦੁਪਹਿਰ ਮੋਟਰ 'ਤੇ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ ਉਰਫ ਸੁੱਖਾ (19) ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੋਸਾ ਥਾਣਾ ...

ਪੂਰੀ ਖ਼ਬਰ »

6 ਨਸ਼ੀਲੇ ਟੀਕਿਆਂ ਤੇ 3 ਸ਼ੀਸ਼ੀਆਂ ਸਮੇਤ ਵਿਅਕਤੀ ਕਾਬੂ

ਆਦਮਪੁਰ , 21 ਅਪ੍ਰੈਲ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਆਦਮਪੁਰ ਪੁਲਿਸ ਨੇ 6 ਨਸ਼ੀਲੇ ਟੀਕੇ ਅਤੇ ਤਿੰਨ ਸ਼ੀਸ਼ੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਬਲਜਿੰਦਰ ਸਿੰਘ ਚੌਕੀ ਇੰਚ. ਜੰਡੂ ਸਿੰਘਾ, ਏ. ਐਸ. ਆਈ. ਸ਼ਾਮ ਸਿੰਘ ਪੁਲਿਸ ਪਾਰਟੀ ...

ਪੂਰੀ ਖ਼ਬਰ »

ਪਿੰਡ ਪੱਦੀ ਜਗੀਰ ਦੇ ਵਿਅਕਤੀ ਨੇ ਲਿਆ ਫਾਹਾ

ਦੁਸਾਾਝ ਕਲਾਾ, 21 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ )-ਪੁਲਿਸ ਚੌਕੀ ਦੁਸਾਂਝ ਕਲਾਂ ਅਧੀਨ ਪੈਂਦੇ ਪਿੰਡ ਕਾਲਾ ਨੇੜਿਓ ਇਕ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਹੈ | ਦੁਸਾਂਝ ਕਲਾਂ ਦੀ ਪੁਲਿਸ ਚੌਕੀ ਦੇ ਇੰਚਾਰਜ ਹਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਲਾਸ਼ ਨੂੰ ...

ਪੂਰੀ ਖ਼ਬਰ »

ਰਾਜੇਵਾਲ ਦੀ ਲੜਕੀ ਵਲੋਂ ਸਹੁਰੇ ਪਰਿਵਾਰ 'ਤੇ ਦਾਜ ਮੰਗਣ ਤੇ ਕੁੱਟਮਾਰ ਕਰਨ ਦਾ ਦੋਸ਼

ਸ਼ਾਹਕੋਟ, 21 ਅਪ੍ਰੈਲ (ਸੁਖਦੀਪ ਸਿੰਘ) ਸ਼ਾਹਕੋਟ ਦੇ ਪਿੰਡ ਰਾਜੇਵਾਲ ਦੀ ਇੱਕ ਲੜਕੀ ਨੇ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਮੰਗਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ | ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਪੀੜਤ ਲੜਕੀ ਜਸਵਿੰਦਰ ਕੌਰ, ਪੁੱਤਰੀ ਕੱਕੂ ...

ਪੂਰੀ ਖ਼ਬਰ »

ਨਾਬਾਲਗ ਨੌਕਰਾਣੀ ਨਾਲ ਜਬਰ ਜਨਾਹ ਦਾ ਦੋਸ਼ੀ 49 ਸਾਲਾਂ ਪ੍ਰਾਪਰਟੀ ਡੀਲਰ ਭੇਜਿਆ ਜੇਲ੍ਹ

ਮਕਸੂਦਾਂ, 21 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਸ਼ਾਂਤੀ ਵਿਹਾਰ 'ਚ ਇਕ ਕੋਠੀ 'ਚ ਕੰਮ ਕਰਦੀ ਇਕ ਨਾਬਾਲਗਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 49 ਸਾਲਾਂ ਪ੍ਰਾਪਰਟੀ ਡੀਲਰ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ | ਪੁਲਿਸ ਤੋਂ ...

ਪੂਰੀ ਖ਼ਬਰ »

ਅੱਜ ਤੋਂ ਸ਼ੁਰੂ ਹੋ ਰਹੀ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੇ ਪ੍ਰਬੰਧ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਜਲੰਧਰ ਲੋਕ ਸਭ ਸੀਟ ਲਈ ਅੱਜ ਤੋਂ ਸ਼ੁਰੂ ਹੋ ਰਹੀ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਲਈ ਜ਼ਿਲਾ ਪ੍ਰਸ਼ਾਸ਼ਨ ਜਲੰਧਰ ਨੇ ਸਾਰੇ ਪ੍ਰਬੰਧ ਮੁਕੱਮਲ ਕਰ ਲਏ ਹਨ | ਡਿਪਟੀ ਕਮਿਸ਼ਨਰ, ਕਮ ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ...

ਪੂਰੀ ਖ਼ਬਰ »

3 ਫ਼ੈਕਟਰੀਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਆਦੇਸ਼

ਜਲੰਧਰ, 21 ਅਪ੍ਰੈਲ (ਸ਼ਿਵ ਸ਼ਰਮਾ)-ਐਨ.ਜੀ.ਟੀ. ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਲੰਧਰ ਦਫ਼ਤਰ ਨੇ ਤਿੰਨ ਉਨ੍ਹਾਂ ਫ਼ੈਕਟਰੀਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਜਿਹੜੀਆਂ ਫ਼ੈਕਟਰੀਆਂ ਆਪਣਾ ...

ਪੂਰੀ ਖ਼ਬਰ »

ਰੇਲਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ

ਭੋਗਪੁਰ, 21 ਅਪ੍ਰੈਲ (ਕਮਲਜੀਤ ਸਿੰਘ ਡੱਲੀ)-ਬੀਤੀ ਰਾਤ ਰੇਲਵੇ ਗੇਟ ਨੰਬਰ ਸੀ-30 ਨੇੜੇ ਰੇਲਵੇ ਸਟੇਸ਼ਨ ਕਾਲਾ ਬੱਕਰਾ 'ਤੇ ਇਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਅਧਿਕਾਰੀ ਏ.ਐਸ.ਆਈ. ਅਮਰਜੀਤ ਸਿੰਘ ਤੇ ...

ਪੂਰੀ ਖ਼ਬਰ »

ਸ਼ਾਹਕੋਟ ਵਿਖੇ ਚੋਣਾਂ ਸਬੰਧੀ ਪਹਿਲੀ ਸਿਖਲਾਈ ਕੱਲ੍ਹ-ਡਾ. ਚਾਰੂਮਿਤਾ

ਸ਼ਾਹਕੋਟ, 21 ਅਪ੍ਰੈਲ (ਸੁਖਦੀਪ ਸਿੰਘ)-ਲੋਕ ਸਭਾ ਚੋਣਾਂ ਦੇ ਮੱਦਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਵਰਿੰਦਰ ਕੁਮਾਰ ਡਿਪਟੀ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਅਮਲੇ ਨੂੰ ਚੋਣਾਂ ਸਬੰਧੀ ਸਿਖਲਾਈ ਦੇਣ ਲਈ ਪਹਿਲੀ ਸਿਖਲਾਈ ਭਲਕੇ 23 ਅਪ੍ਰੈਲ ਪਬਲਿਕ ਸੀਨੀਅਰ ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ ਲਈ ਚਰਨਜੀਤ ਸਿੰਘ ਅਟਵਾਲ ਨੂੰ ਵੋਟਾਂ ਪਾਓ-ਵਿਧਾਇਕ ਟੀਨੂੰ

ਭੋਗਪੁਰ, 21 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)- ਭਾਰਤ ਦੀ 17ਵੀਂ ਲੋਕ ਸਭਾ ਚੋਣ ਲਈ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਅੱਜ ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡ ਇੱਟਾਂਬੱਧੀ ...

ਪੂਰੀ ਖ਼ਬਰ »

ਸੰਡੇ ਬਾਜ਼ਾਰ 'ਚ ਫੜ੍ਹੀਆਂ ਵਾਲਿਆਂ ਨੂੰ ਮਿਲੇ 'ਆਪ' ਉਮੀਦਵਾਰ

ਜਲੰਧਰ, 21 ਅਪ੍ਰੈਲ (ਸ਼ਿਵ)- ਲੋਕ-ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਰਾ ਸਿੰਘ ਮਾਨ ਨੇ ਸੰਡੇ ਬਾਜ਼ਾਰ ਵਿਚ ਰੇਹੜੀ, ਫੜੀ ਵਾਲਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਜਿੱਤਣ 'ਤੇ ਉਨ੍ਹਾਂ ਲਈ ਨੀਤੀ ਨੂੰ ਲਾਗੂ ਕਰਵਾਉਣਗੇ ...

ਪੂਰੀ ਖ਼ਬਰ »

ਮਨਦੀਪ ਸਿੰਘ ਦੋਆਬਾ ਜ਼ੋਨ ਸੋਈ ਦੇ ਉਪ ਪ੍ਰਧਾਨ ਨਿਯੁਕਤ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ.ਓ.ਆਈ. ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਦੋਆਬੇ ਦੇ ਮਿਹਨਤੀ ਅਤੇ ਅਣਥੱਕ ਨੌਜਵਾਨ ਆਗੂ ਮਨਦੀਪ ਸਿੰਘ ਨੂੰ ਦੋਆਬਾ ਜੋਨ ...

ਪੂਰੀ ਖ਼ਬਰ »

ਭਾਟੀਆ ਦੀ ਅਗਵਾਈ ਹੇਠ ਅਟਵਾਲ ਦੇ ਹੱਕ 'ਚ ਹੋਇਆ ਭਾਰੀ ਇਕੱਠ

ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)-ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਨਗਰ ਨਿਗਮ ਦੇ ਵਾਰਡ ਨੰਬਰ 45 ਦੀ ਕੌਾਸਲਰ ਸ੍ਰੀਮਤੀ ਜਸਪਾਲ ਕੌਰ ਭਾਟੀਆ ਦੀ ਅਗਵਾਈ ਹੇਠ ਲੋਕ ਸਭਾ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਹੋਈ ਮੀਟਿੰਗ ਰੈਲੀ ਦਾ ...

ਪੂਰੀ ਖ਼ਬਰ »

ਸਹਿਗਲ ਕਲਚਰਲ ਸੈਂਟਰ ਨੇ ਕਰਵਾਈ 'ਗਜ਼ਲ-ਏ-ਸ਼ਾਮ'

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਸਹਿਗਲ ਕਲਚਰਲ ਸੈਂਟਰ ਵਲੋਂ ਉੱਘੇ ਪਿਠਵਰਤੀ ਗਾਇਕ ਸਵਰਗੀ ਕੇ.ਐਲ.ਸਹਿਗਲ ਦੀ ਯਾਦ 'ਚ ਕੇ.ਐਲ. ਸਹਿਗਲ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ 'ਗਜ਼ਲ-ਏ-ਸ਼ਾਮ' ਸਮਾਗਮ ਕੇ.ਐਲ.ਸਹਿਗਲ ਯਾਦਗਾਰ ਹਾਲ ਵਿਖੇ ਸ਼ਾਮ 6 ਵਜੇ ਤੋਂ ਰਾਤ 9 ਵਜੇ ...

ਪੂਰੀ ਖ਼ਬਰ »

ਬੋਲੀਨਾ ਦੋਆਬਾ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਜਨਮ-ਮਰਨ ਤੋਂ ਬਚਾਅ ਲਈ ਇਕੋ ਅਹਿਮ ਰਾਹ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ | ਇਸ ਕਰਕੇ ਆਵਾਗਵਨ ਦੇ ਝੰਜਟ ਤੋਂ ਬਚਣ ਲਈ ਗੁਰੂ ਸਾਹਿਬਾਨਾਂ ਵਲੋਂ ਦਿੱਤੀ ਗਈ ਤਾਲੀਮ 'ਤੇ ਅਮਲ ਕੀਤਾ ਜਾਣਾ ਚਾਹੀਦਾ ਹੈ | ...

ਪੂਰੀ ਖ਼ਬਰ »

ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਦੇਸ਼ ਅੰਦਰ ਮਿਹਨਤਕਸ਼ ਲੋਕਾਂ ਦੀ ਕਮੀ ਨਹੀਂ ਹੈ, ਲੋੜ ਹੈ ਉਨ੍ਹਾਂ ਦੀ ਪ੍ਰਤਿਭਾ 'ਤੇ ਗੌਰ ਕਰਨ ਦੀ ਤੇ ਉਨ੍ਹਾਂ ਨੂੰ ਅੱਗੇ ਲਿਆਉਣ ਲਈ ਪੁਖਤਾ ਪ੍ਰਬੰਧਾਂ ਦੀ | ਜੇਕਰ ਇਸ ਗੱਲ 'ਤੇ ਸਰਕਾਰਾਂ ਵਲੋਂ ਸੰਜੀਦਗੀ ਵਰਤੀ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਿਪਤ 'ਸ਼ਬਦ ਗੁਰੂ ਯਾਤਰਾ' 26 ਨੂੰ ਪੁੱਜੇਗੀ ਜਲੰਧਰ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਗੁਰਦੁਆਰਾ ਸ੍ਰੀ ਬੇਰ ਸਹਿਬ ਸੁਲਤਾਨਪੁਰ ਤੋਂ ਆਰੰਭ ਹੋਈ ਸੀ, ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ/ਨਗਰਾ ਤੋਂ ਹੁੰਦੀ ਹੋਈ 26 ...

ਪੂਰੀ ਖ਼ਬਰ »

ਉਦਘਾਟਨ ਹੋਣ 'ਤੇ ਵੀ ਚੌਕਾਂ ਦੇ ਸੁੰਦਰੀਕਰਨ ਦਾ ਕੰਮ ਨਹੀਂ ਹੋਇਆ ਸ਼ੁਰੂ

ਜਲੰਧਰ, 21 ਅਪ੍ਰੈਲ (ਸ਼ਿਵ ਸ਼ਰਮਾ) -ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ ਕਾਫ਼ੀ ਸਮੇਂ ਤੋਂ ਪ੍ਰਾਜੈਕਟਾਂ ਦਾ ਕਈ ਵਾਰ ਐਲਾਨ ਹੋ ਚੁੱਕਾ ਹੈ ਪਰ ਅਜੇ ਤੱਕ ਜਿਨ੍ਹਾਂ ਕੰਮਾਂ ਦਾ ਉਦਘਾਟਨ ਹੋਇਆ ਹੈ, ਉਨ੍ਹਾਂ ਵਿਚ ਕਈਆਂ 'ਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ | ਸਮਾਰਟ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਸਮਾਪਤ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁਰੂ ਨਾਨਕ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸਭਾ ਜਲੰਧਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 52 ਕਵੀ ਦਰਬਾਰ ਵੱਖ-ਵੱਖ ਗੁਰੂ ਘਰਾਾ ਵਿਚ ਕਰਵਾਏ ਗਏ¢ ਇਸ ਲੜੀ ਦੀ ਸੰਪੂਰਨਤਾ ...

ਪੂਰੀ ਖ਼ਬਰ »

ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਘੁੜਕਾ ਵਿਖੇ ਵਿਸ਼ਾਲ ਰੈਲੀ

ਰੁੜਕਾ ਕਲਾਂ, 21 ਅਪ੍ਰੈਲ (ਦਵਿੰਦਰ ਸਿੰਘ ਖ਼ਾਲਸਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਘੁੜਕਾ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ | ਉਮੀਦਵਾਰ ਚਰਨਜੀਤ ਸਿੰਘ ਅਟਵਾਲ, ਹਲਕਾ ਫਿਲੌਰ ਦੇ ਵਿਧਾਇਕ ...

ਪੂਰੀ ਖ਼ਬਰ »

ਪਾਰਸ ਕਲਾ ਮੰਚ ਵਲੋਂ ਕਰਵਾਏ ਸੰਗੀਤ ਸਮਾਗਮ 'ਚ ਕਲਾਕਾਰਾਂ ਨੇ ਸਰੋਤਿਆਂ ਨੂੰ ਕੀਤਾ ਮੰਤਰ ਮੁਗਦ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਉੱਘੇ ਸੰਗੀਤਕਾਰ ਪੰਡਤ ਬਲਵੰਤ ਰਾਏ ਜਸਵਾਲ ਤੇ ਉੂਸ਼ਾ ਜਸਵਾਲ ਦੀ ਯਾਦ 'ਚ ਪਾਰਸ ਕਲਾ ਮੰਚ ਵਲੋਂ ਕਰਵਾਏ ਜਾਂਦੇ ਸਾਲਾਨਾ ਸੰਗੀਤ ਸਮਾਗਮ 'ਚ ਸਥਾਨਕ ਕੇ.ਐਲ. ਸਹਿਗਲ ਯਾਦਗਾਰੀ ਹਾਲ ਵਿਖੇ ਕਰਵਾਇਆ ਗਿਆ, ਜਿਸ ਵਿਚ ਸ਼ਾਸ਼ਤਰੀ ...

ਪੂਰੀ ਖ਼ਬਰ »

ਪਠਾਨਕੋਟ ਚੌਕ ਨੇੜੇ ਲੱਗਦੀਆਂ ਫੜ੍ਹੀਆਂ ਨੂੰ ਸ਼ਰਾਰਤੀ ਅਨਸਰਾਂ ਨੇ ਲਗਾਈ ਅੱਗ

ਮਕਸੂਦਾਂ, 21 ਅਪ੍ਰੈਲ (ਲਖਵਿੰਦਰ ਪਾਠਕ)-ਬੀਤੀ ਰਾਤ ਪਠਾਨਕੋਟ ਚੌਕ ਨੇੜੇ ਫੁੱਟਪਾਥ 'ਤੇ ਲਗਦੀਆਂ ਸਬਜ਼ੀਆਂ ਦੀਆਂ 6 ਫੜੀਆਂ ਨੂੰ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ, ਜਿਸ ਕਾਰਨ ਫੜੀਆਂ 'ਚ ਪਿਆ ਦੁਕਾਨਦਾਰਾਂ ਦਾ ਸਾਰਾ ਸਾਮਾਨ ਖ਼ਰਾਬ ਹੋ ਗਿਆ | ਜਾਣਕਾਰੀ ...

ਪੂਰੀ ਖ਼ਬਰ »

5500 ਵਪਾਰਕ ਅਦਾਰਿਆਂ ਨੂੰ ਲਗਾਉਣੇ ਪੈਣਗੇ ਪਾਣੀ ਕੁਨੈਕਸ਼ਨਾਂ 'ਤੇ ਮੀਟਰ

ਜਲੰਧਰ, 21 ਅਪ੍ਰੈਲ (ਸ਼ਿਵ)- ਪਾਣੀ ਦੇ ਮੀਟਰ ਲਗਾਏ ਜਾਣ ਬਾਰੇ ਨੋਟਿਸ ਭੇਜੇ ਜਾਣ ਤੋਂ ਬਾਅਦ ਹੁਣ 5500 ਦੇ ਕਰੀਬ ਰਹਿ ਗਏ ਵਪਾਰਕ ਅਦਾਰਿਆਂ 'ਤੇ ਪਾਣੀ ਦੇ ਮੀਟਰ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ, ਕਿਉਂਕਿ ਨਿਗਮ ਪ੍ਰਸ਼ਾਸਨ ਨੇ ਕਾਫ਼ੀ ਸਮਾਂ ਪਹਿਲਾਂ ਸ਼ਹਿਰ ਦੇ ਸਾਰੇ 13000 ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ 'ਗੂੰਜ' ਨੇ ਮਨਾਇਆ ਸਥਾਪਨਾ ਦਿਵਸ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਸਮਾਜ ਸੇਵੀ ਸੰਸਥਾ 'ਗੂੰਜ' ਨੇ ਆਪਣਾ 20ਵਾਂ ਸਥਾਪਨਾ ਦਿਵਸ ਮਨਾਇਆ | ਸਥਾਨਕ ਹੋਟਲ ਵਿਖੇ ਕਰਵਾਏ ਗਏ ਚੋਪਾਲ ਸਮਾਰੋਹ 'ਚ ਗੂੰਜ ਦੇ ਸੰਸਥਾਪਕ ਆਸ਼ੁਲ ਗੁਪਤਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੀ ਪ੍ਰਧਾਨਗੀ ਉੱਘੀ ...

ਪੂਰੀ ਖ਼ਬਰ »

ਯੁਵਾ ਵਾਹਿਨੀ ਵਲੋਂ ਮਿਸ਼ਨ ਮੋਦੀ ਅਗੇਨ ਤਹਿਤ ਵਿਸ਼ੇਸ਼ ਮੀਟਿੰਗ

ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)-ਮਿਸ਼ਨ ਮੋਦੀ ਅਗੇਨ ਪੀ. ਐਮ. ਤਹਿਤ ਇਕ ਵਿਸ਼ੇਸ਼ ਮੀਟਿੰਗ ਅੱਜ ਜ਼ਿਲ੍ਹਾ ਦਫ਼ਤਰ ਵਿਖੇ ਲੋਕ ਸਭਾ ਚੋਣਾਂ 'ਤੇ ਚਰਚਾ ਲਈ ਕੀਤੀ ਗਈ | ਇਸ ਵਿਚ ਸਾਰੇ ਭਾਜਪਾ ਮੈਂਬਰ ਮੌਜੂਦ ਸਨ | ਇਸ ਦੌਰਾਨ ਯੁਵਾ ਵਾਹਿਨੀ ਦੇ ਜ਼ਿਲ੍ਹਾ ਪ੍ਰਧਾਨ ਰੌਕਸੀ ...

ਪੂਰੀ ਖ਼ਬਰ »

ਕਿਸਾਨ ਮੰਡੀਆਂ 'ਚ ਸੁੱਕੀ ਕਣਕ ਲੈ ਕੇ ਆਉਣ-ਖੇਤੀ ਅਧਿਕਾਰੀ

ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਪੰਜਾਬ ਸੂਬੇ ਵਿਚ ਥੋੜ੍ਹੇ ਦਿਨ ਪਹਿਲਾਂ ਹੋਈ ਵਿਆਪਕ ਬਰਸਾਤ ਦੇ ਮੱਦੇਨਜ਼ਰ ਅਤੇ ਵਾਢੀ ਉਪਰੰਤ ਕਣਕ ਦੇ ਦਾਣਿਆਂ ਵਿਚ ਨਮੀ ਦੀ ਵਧੇਰੇ ਮਾਤਰਾ ਹੋਣ ਕਰਕੇ ਪੰਜਾਬ ਸਰਕਾਰ ਦੇ ਬੁਲਾਰੇ ਵਲੋਂ ਕਿਸਾਨਾਂ ਨੂੰ ਕਣਕ ਨੂੰ ਸੁਕਾਉਣ ਉਪਰੰਤ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਏ ਆਟੋ ਚਾਲਕ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਐਤਵਾਰ ਨੂੰ ਜਲੰਧਰ-ਅੰਮਿ੍ਤਸਰ ਮਾਰਗ 'ਤੇ ਹੋਏ ਇਕ ਸੜਕ ਹਾਦਸੇ ਦੌਰਾਨ ਆਟੋ ਚਾਲਕ ਦੀ ਮੌਤ ਹੋ ਗਈ, ਜਿਸ ਸਬੰਧੀ ਇਤਲਾਹ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਆਟੋ ਨੂੰ ਕਬਜ਼ੇ 'ਚ ਲੈਂਦੇ ...

ਪੂਰੀ ਖ਼ਬਰ »

ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਰਾਮਾ ਮੰਡੀ ਵਿਖੇ ਕੀਰਤਨ ਦਰਬਾਰ ਅੱਜ

ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)-ਖਾਲਸਾ ਨੌਜਵਾਨ ਸਭਾ ਕਾਕੀ ਪਿੰਡ, ਰਾਮਾ ਮੰਡੀ ਵਲੋਂ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਗੁਰਮਤਿ ਸਮਾਗਮ 22 ਅਪ੍ਰੈਲ ...

ਪੂਰੀ ਖ਼ਬਰ »

ਜੀ.ਐਸ.ਟੀ.ਸੀ. ਸਬੰਧੀ ਸੈਮੀਨਾਰ ਦੌਰਾਨ ਏ.ਈ.ਟੀ.ਸੀ. ਨੇ ਉਦਯੋਗਪਤੀਆਂ ਨਾਲ ਕੀਤੀ ਗੱਲਬਾਤ

ਜਲੰਧਰ, 21 ਅਪੈ੍ਰਲ (ਹਰਵਿੰਦਰ ਸਿੰਘ ਫੁੱਲ)-ਪੀ.ਐਚ.ਡੀ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਨੇ ਕੋਨਰਾਡ-ਅਡਨੇਔਰ-ਸਟਿਫਟੰਗ (ਕੇ.ਏ.ਐਸ) ਜਰਮਨੀ ਦੇ ਸਹਿਯੋਗ ਨਾਲ ਜੀ.ਐਸ.ਟੀ ਦੇ ਮੁੱਦੇ, ਆਡਿਟ ਅਤੇ ਸਾਲਾਨਾ ਰਿਟਰਨ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ | ਇਸ ਸੈਮੀਨਾਰ ਵਿਚ ...

ਪੂਰੀ ਖ਼ਬਰ »

5500 ਵਪਾਰਕ ਅਦਾਰਿਆਂ ਨੂੰ ਲਗਾਉਣੇ ਪੈਣਗੇ ਪਾਣੀ ਕੁਨੈਕਸ਼ਨਾਂ 'ਤੇ ਮੀਟਰ

ਜਲੰਧਰ, 21 ਅਪ੍ਰੈਲ (ਸ਼ਿਵ)- ਪਾਣੀ ਦੇ ਮੀਟਰ ਲਗਾਏ ਜਾਣ ਬਾਰੇ ਨੋਟਿਸ ਭੇਜੇ ਜਾਣ ਤੋਂ ਬਾਅਦ ਹੁਣ 5500 ਦੇ ਕਰੀਬ ਰਹਿ ਗਏ ਵਪਾਰਕ ਅਦਾਰਿਆਂ 'ਤੇ ਪਾਣੀ ਦੇ ਮੀਟਰ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ, ਕਿਉਂਕਿ ਨਿਗਮ ਪ੍ਰਸ਼ਾਸਨ ਨੇ ਕਾਫ਼ੀ ਸਮਾਂ ਪਹਿਲਾਂ ਸ਼ਹਿਰ ਦੇ ਸਾਰੇ 13000 ...

ਪੂਰੀ ਖ਼ਬਰ »

ਪੰਜਾਬ ਰਾਜ ਸ਼ਤਰੰਜ ਚੈਂਪੀਅਨਸ਼ਿਪ ਸਮਾਪਤ

ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ)- ਪੰਜਾਬ ਰਾਜ ਸ਼ਤਰੰਜ ਚੈਂਪੀਅਨਸ਼ਿਪ ਜੋ ਪੰਜਾਬ ਸ਼ਤਰੰਜ ਐਸੋਸੀਏਸ਼ਨ ਵਲੋਂ ਜਲੰਧਰ ਵਿਖੇ ਕਰਵਾਈ ਗਈ ਅੱਜ ਸਮਾਪਤ ਹੋ ਗਈ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਜਨਰਲ ਸਕੱਤਰ ਮੁਨੀਸ਼ ਥਾਪਰ ਨੇ ਦੱਸਿਆ ਕਿ ਅੰਡਰ-15 ਲੜਕੀਆਂ ਦੇ ...

ਪੂਰੀ ਖ਼ਬਰ »

ਐਚ.ਐਮ.ਵੀ. ਵਿਖੇ ਪੁਨਰ ਮਿਲਨ-2019 ਕਰਵਾਇਆ

ਜਲੰਧਰ, 21 ਅਪ੍ਰੈਲ (ਰਣਜੀਤ ਸਿੰਘ ਸੋਢੀ)-ਹੰਸਰਾਜ ਮਹਿਲਾ ਮਹਾਂਵਿਦਿਆਲਾ ਵਿਖੇ ਪਿ੍ੰਸੀਪਲ ਪ੍ਰੋ. ਡਾ. ਅਜੇ ਸਰੀਨ ਦੀ ਯੋਗ ਅਗਵਾਈ ਹੇਠ ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ਦੀ ਮਿਲਣੀ ਤਹਿਤ ਪੁਨਰ-ਮਿਲਨ 2019 ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਡਾ. ਕੰਵਲਦੀਪ ਨਾਲ ਕਾਲਜ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਏ.ਆਰ.ਓਜ਼ ਨੂੰ ਖਰਚਾ ਨਿਗਰਾਨ ਟੀਮਾਂ ਦੇ ਪ੍ਰਭਾਵਸ਼ਾਲੀ ਕੰਮ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਜ਼ਿਲ੍ਹੇ ਵਿਚ ਖਰਚਾ ਨਿਗਰਾਨ ਟੀਮਾਂ ਵਲੋਂ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਕੰਮ ਨੂੰ ਯਕੀਨੀ ਬਣਾਉਣ ਲਈ ਵਧੇਰੇ ਚੌਕਸ ਰਹਿਣ ...

ਪੂਰੀ ਖ਼ਬਰ »

ਜਲੰਧਰ ਕੇਂਦਰੀ ਦੇ ਪੋਲਿੰਗ ਸਟੇਸ਼ਨ ਦੀ ਇਮਾਰਤ ਤਬਦੀਲ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਦੀ ਸਹੂਲਤ ਨੂੰ ਦੇਖਦੇ ਹੋਏ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਵਿਖੇ ਇਕ ਪੋਿਲੰਗ ਸ਼ਟੇਸ਼ਨ ਦੀ ਇਮਾਰਤ ਵਿਚ ਤਬਦੀਲੀ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸਰਕਾਰ ਨੂੰ 30 ਤੱਕ ਦਾ ਅਲਟੀਮੇਟਮ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਦੀ ਬੈਠਕ ਜਲੰਧਰ ਦੇ ਕੇਂਦਰੀ ਬੱਸ ਅੱਡੇ 'ਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਲਾਪਰਵਾਹੀ ਨਾਲ ਗੁਰਦਿਆਂ ਦੀ ਬਿਮਾਰੀ ਹੋ ਸਕਦੀ ਹੈ ਜਾਨਲੇਵਾ- ਡਾ. ਸੂਦ

ਜਲੰਧਰ, 21 ਅਪ੍ਰੈਲ (ਐੱਮ. ਐੱਸ. ਲੋਹੀਆ)- ਜੇਕਰ ਕਿਸੇ ਨੂੰ ਗੁਰਦੇ ਦੀ ਕੋਈ ਬਿਮਾਰੀ ਹੈ ਤਾਂ ਉਸ ਪ੍ਰਤੀ ਵਰਤੀ ਗਈ ਲਾਪਰਵਾਹੀ ਜਾਨਲੇਵਾ ਵੀ ਹੋ ਸਕਦੀ ਹੈ | ਇਹ ਜਾਣਕਾਰੀ ਕੂਲ ਰੋਡ 'ਤੇ ਚੱਲ ਰਹੇ ਕਿਡਨੀ ਹਸਪਤਾਲ 'ਚ ਸੇਵਾਵਾਂ ਦੇ ਰਹੇ ਗੁਰਦੇ ਦੀਆਂ ਬਿਮਾਰੀਆਂ ਦੇ ਮਾਹਿਰ ...

ਪੂਰੀ ਖ਼ਬਰ »

25 ਕਾਬਜ਼ ਅਲਾਟੀ ਵਿਆਜ ਲੈਣ ਲਈ ਜਾਣਗੇ ਫੋਰਮ 'ਚ

ਜਲੰਧਰ, 21 ਅਪ੍ਰੈਲ (ਸ਼ਿਵ)- ਬੀਬੀ ਭਾਨੀ ਕੰਪਲੈਕਸ ਦੇ ਅਲਾਟੀਆਂ ਵਲੋਂ ਫਲੈਟ ਨਾ ਮਿਲਣ ਕਰਕੇ ਜ਼ਿਲ੍ਹਾ ਖਪਤਕਾਰ ਫੋਰਮ ਵਲੋਂ ਮੁਆਵਜ਼ੇ ਦੇਣ ਦੇ ਆਦੇਸ਼ਾਂ ਨਾਲ ਪਹਿਲਾਂ ਹੀ ਇੰਪਰੂਵਮੈਂਟ ਟਰੱਸਟ ਦੀ ਵਿੱਤੀ ਹਾਲਤ ਪਤਲੀ ਹੰੁਦੀ ਜਾ ਰਹੀ ਹੈ, ਜਦਕਿ ਹੁਣ ਉਨ੍ਹਾਂ 25 ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲ 'ਚ ਦਾਖ਼ਲਾ ਲੈਣ ਲਈ 526 ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ

ਜਲੰਧਰ, 21 ਅਪ੍ਰੈਲ (ਰਣਜੀਤ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਸੂਬੇ ਭਰ 'ਚ ਗ਼ਰੀਬ ਤੇ ਹੋਣਹਾਰ ਵਿਦਿਆਰਥੀਆਂ ਲਈ ਦਸਵੀਂ ਜਮਾਤ ਤੋਂ ਬਾਅਦ ਗਿਆਰ੍ਹਵੀਂ ਜਮਾਤ 'ਚ ਮੈਰੀਟੋਰੀਅਸ ਸਕੂਲ 'ਚ ਦਾਖ਼ਲਾ ਲੈਣ ਲਈ ਪ੍ਰਵੇਸ਼ ਪ੍ਰੀਖਿਆ ਲਈ ਗਈ | ਜ਼ਿਲ੍ਹਾ ਜਲੰਧਰ ਦੇ ...

ਪੂਰੀ ਖ਼ਬਰ »

ਸੜਕ 'ਤੇ ਲੱਗੇ ਸਾਈਨ ਬੋਰਡਾਂ ਦੀ ਹਾਲਤ ਖ਼ਸਤਾ

ਜਮਸ਼ੇਰ, 21 ਅਪ੍ਰੈਲ (ਜਸਬੀਰ ਸਿੰਘ ਸੰਧੂ)-ਸੜਕੀ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਅਤੇ ਸੁਰੱਖਿਅਤ ਡਰਾਈਵ ਲਈ ਸੜਕਾਂ 'ਤੇ ਦੋਵੇਂ ਪਾਸੇ ਇਸ਼ਾਰਾ ਬੋਰਡਾਂ ਦਾ ਸੜਕ 'ਤੇ ਲੱਗੇ ਹੋਣਾ ਅਤਿ ਜ਼ਰੂਰੀ ਹੈ | ਇਸ ਤੋਂ ਵੱਧ ਜਿਥੇ-ਜਿਥੇ ਸਾਈਨ ਬੋਰਡ ਲੱਗੇ ਵੀ ਹਨ, ਉਨ੍ਹਾਂ 'ਤੇ ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ ਦੇ ਨਿਰਮਾਣ 'ਚ ਲੱਗੇ ਮਜ਼ਦੂਰਾਂ 'ਤੇ ਰੇਤ ਨਾਲ ਭਰਿਆ ਟਿੱਪਰ ਪਲਟਿਆ

ਸ਼ਾਹਕੋਟ, 21 ਅਪ੍ਰੈਲ (ਸੁਖਦੀਪ ਸਿੰਘ) ਅੱਜ ਸਵੇਰੇ ਨੈਸ਼ਨਲ ਹਾਈਵੇ ਦੇ ਨਿਰਮਾਣ ਦੇ ਕੰਮ ਵਿਚ ਲੱਗੇ ਪ੍ਰਵਾਸੀ ਮਜ਼ਦੂਰਾਂ ਉੱਪਰ ਰੇਤਾਂ ਨਾਲ ਭਰਿਆ ਟਿੱਪਰ ਪਲਟਣ ਕਾਰਨ ਦੋ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਨਾਲ ਲੰਘਦੇ ...

ਪੂਰੀ ਖ਼ਬਰ »

ਸਵ: ਮਾ. ਹਰਬੰਸ ਸਿੰਘ ਭੁੱਲਰ ਨੂੰ ਸ਼ਰਧਾਂਜਲੀਆਂ ਭੇਟ

ਲੋਹੀਆਂ ਖਾਸ, 21 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪਿੰਡ ਪਿੱਪਲੀ ਦੇ ਨੰਬਰਦਾਰ ਪਰਮਿੰਦਰ ਸਿੰਘ ਭੁੱਲਰ ਦੇ ਪਿਤਾ ਸਵ: ਮਾਸਟਰ ਹਰਬੰਸ ਸਿੰਘ ਭੁੱਲਰ (ਰਿਟਾ. ਸੀਨੀਅਰ ਸਹਾਇਕ ਡੀ.ਓ. ਸੈਕੰਡਰੀ ਜਲੰਧਰ) ਨੂੰ ਉਨ੍ਹਾਂ ਦੇ ਪਿੰਡ ਪਿੱਪਲੀ ਵਿਖੇ ਭਾਵ ਭਿੰਨੀਆਂ ...

ਪੂਰੀ ਖ਼ਬਰ »

ਰਾਜਨੀਤਕ ਪਾਰਟੀਆਂ ਦੀ ਵਿਰੋਧਤਾ ਵਿਚ ਪਿੰਡ ਦਾ ਭਲਾ ਨਹੀਂ-ਮੁਠੱਡਾ ਕਲਾਂ ਨਿਵਾਸੀ

ਰੁੜਕਾ ਕਲਾਂ, 21 ਅਪ੍ਰੈਲ (ਦਵਿੰਦਰ ਸਿੰਘ ਖਾਲਸਾ)-ਇਥੋਂ ਨਜ਼ਦੀਕੀ ਪਿੰਡ ਮੁਠੱਡਾ ਕਲਾਂ ਵਿਖੇ ਅੱਜ ਪਿੰਡ ਦੇ ਪੰਜ ਪੰਚਾਇਤ ਮੈਂਬਰ, ਹੋਰ ਮੁਹਤਬਰਾਂ ਸੱਜਣਾਂ ਅਤੇ ਪਿੰਡ ਵਾਸੀਆਂ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪਿੰਡ ਦੇ ਸਰਪੰਚ ਵਲੋਂ ਪਿੰਡ ਵਿਚ ਲਗਾਏ ਗਏ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ 'ਚ ਸਮਾਗਮ

ਮਲਸੀਆਂ, 21 ਅਪ੍ਰੈਲ (ਸੁਖਦੀਪ ਸਿੰਘ)- ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਵਿਖੇ ਸਕੂਲ ਦੇ ਮੁੱਖ ਪ੍ਰਬੰਧਕ ਰਾਮ ਮੂਰਤੀ ਦੀ ਅਗਵਾਈ, ਪਿ੍ੰਸੀਪਲ ਵੰਦਨਾ ਧਵਨ ਤੇ ਜਨਰਲ ਮੈਨੇਜਰ ਇਜੇ ਦੱਤ ਦੀ ਦੇਖ-ਰੇਖ ਹੇਠ 'ਸਪਾਰਕਲਿੰਗ ਸੈਟਰਡੇ' ਮਨਾਇਆ ਗਿਆ | ਇਸ ਮੌਕੇ ਹਾਊੁਸ ...

ਪੂਰੀ ਖ਼ਬਰ »

ਪੰਜਾਬੀ ਢਾਬੇ ਦਾ ਭੁਲੇਖਾ ਪਾਉਂਦੀ ਹੈ ਸਰਕਾਰੀ ਸਕੂਲ ਦੀ ਰਸੋਈ

ਜੰਡਿਆਲਾ ਮੰਜਕੀ, 21 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਜਲੰਧਰ ਜ਼ਿਲ੍ਹੇ ਦੇ ਪੇਂਡੂ ਸਕੂਲਾਂ ਵਿਚ ਵਿਲੱਖਣ ਥਾਂ ਰੱਖਣ ਵਾਲਾ ਸਰਕਾਰੀ ਸੀ: ਸੈਕੰਡਰੀ ਸਕੂਲ ਧਨੀ ਪਿੰਡ ਸਕੂਲ ਦੀ ਰਸੋਈ ਕਰਕੇ ਚਰਚਾ ਵਿਚ ਹੈ | ਪੰਜਾਬੀ ਢਾਬੇ ਦਾ ਭੁਲੇਖਾ ਪਾਉਂਦੀ ਸਾਫ਼-ਸੁਥਰੀ ਸਕੂਲ ...

ਪੂਰੀ ਖ਼ਬਰ »

ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ 'ਤੇ ਹਮਲਾ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ

ਮਲਸੀਆਂ, 21 ਅਪ੍ਰੈਲ (ਸੁਖਦੀਪ ਸਿੰਘ)-ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਇਕਾਈ ਬਲਾਕ ਸ਼ਾਹਕੋਟ-1 ਅਤੇ 2 ਵਲੋਂ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਫਰੰਟ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਉੱਪਰ ਕਾਤਲਾਨਾ ਹਮਲਾ ਕਰਨ ਦੀ ਘੋਰ ਨਿਖੇਧੀ ਕਰਦਿਆਂ ...

ਪੂਰੀ ਖ਼ਬਰ »

ਡਿਪਟੀ ਚੀਫ਼ ਇੰਜੀਨੀਅਰ ਨੇ ਕੰਗ ਸਾਹਬੂ ਤੇ ਨੇੜਲੇ ਇਲਾਕੇ ਦੇ ਲੋਕਾਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਸੁਣੀਆਂ

ਮੱਲ੍ਹੀਆਂ ਕਲਾਂ, 21 ਅਪ੍ਰੈਲ (ਮਨਜੀਤ ਮਾਨ)-ਪਿੰਡ ਕੰਗ ਸਾਹਬੂ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਜਾਗਿ੍ਤੀ ਕਲੱਬ ਦੇ ਯਤਨਾਂ ਨਾਲ ਡਿਪਟੀ ਚੀਫ਼ ਇੰਜੀਨੀਅਰ ਸ੍ਰੀ ਹਰਜਿੰਦਰ ਸਿੰਘ ਬਾਂਸਲ ਨੇ ਇਕ ਵਿਸ਼ੇਸ਼ ਮੀਟਿੰਗ ਖਪਤਕਾਰਾਂ ਨਾਲ ਕੀਤੀ ਤੇ ਕੰਗ ਸਾਹਬੂ ਤੇ ਨੇੜਲੇ ...

ਪੂਰੀ ਖ਼ਬਰ »

ਸਵ: ਮਾ. ਹਰਬੰਸ ਸਿੰਘ ਭੁੱਲਰ ਨੂੰ ਸ਼ਰਧਾਂਜਲੀਆਂ ਭੇਟ

ਲੋਹੀਆਂ ਖਾਸ, 21 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪਿੰਡ ਪਿੱਪਲੀ ਦੇ ਨੰਬਰਦਾਰ ਪਰਮਿੰਦਰ ਸਿੰਘ ਭੁੱਲਰ ਦੇ ਪਿਤਾ ਸਵ: ਮਾਸਟਰ ਹਰਬੰਸ ਸਿੰਘ ਭੁੱਲਰ (ਰਿਟਾ. ਸੀਨੀਅਰ ਸਹਾਇਕ ਡੀ.ਓ. ਸੈਕੰਡਰੀ ਜਲੰਧਰ) ਨੂੰ ਉਨ੍ਹਾਂ ਦੇ ਪਿੰਡ ਪਿੱਪਲੀ ਵਿਖੇ ਭਾਵ ਭਿੰਨੀਆਂ ...

ਪੂਰੀ ਖ਼ਬਰ »

ਵੁੱਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਗੁੱਡ ਫ਼ਰਾਈਡੇ ਮਨਾਇਆ

ਭੋਗਪੁਰ, 21 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)- ਵੁੱਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਭੋਗਪੁਰ ਵਿਖੇ ਗੁੱਡ ਫ਼ਰਾਈਡੇ ਦਾ ਦਿਨ ਸਕੂਲ ਦੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ | ਸਕੂਲ ਦੇ ਅਧਿਆਪਕਾਂ ਨੇ ਗੁੱਡ ਫ਼ਰਾਈਡੇ ਦੇ ਦਿਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸ੍ਰੀਲੰਕਾ 'ਚ ਹੋਏ ਬੰਬ ਧਮਾਕਿਆਂ ਦੀ ਨਿੰਦਾ

ਸ਼ਾਹਕੋਟ, 21 ਅਪ੍ਰੈਲ (ਬਾਂਸਲ)-ਸ੍ਰੀਲੰਕਾ ਵਿਚ ਅੱਜ ਈਸਟਰ ਮੌਕੇ ਚਰਚਾਂ ਸਮੇਤ ਵੱਖ-ਵੱਖ ਥਾਈਾ ਹੋਏ ਬੰਬ ਧਮਾਕਿਆਂ ਦੀ ਨਿੰਦਾ ਕਰਦਿਆਂ ਪੰਜਾਬ ਕ੍ਰਿਸਚੀਅਨ ਮੂਵਮੈਂਟ ਦੇ ਸੂਬਾ ਮੀਤ ਪ੍ਰਧਾਨ ਡਾ: ਵਿਲੀਅਮ ਜੌਹਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਤੇ ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਲਈ ਹਸਤਾਖ਼ਰ ਮੁਹਿੰਮ ਚਲਾਈ

ਨਕੋਦਰ, 21 ਅਪ੍ਰੈਲ (ਭੁਪਿੰਦਰ ਅਜੀਤ ਸਿੰਘ)-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਫ਼ਾਰ ਵੂਮੈਨ ਵਿਖੇ ਐੱਸ.ਡੀ.ਐੱਮ. ਨਕੋਦਰ ਅਮਿਤ ਪੰਚਾਲ ਦੀ ਅਗਵਾਈ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਈ.ਵੀ.ਐੱਮ. ਵੀ.ਪੈਟ ਅਤੇ ਸੀ. ਵਿਜਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ...

ਪੂਰੀ ਖ਼ਬਰ »

ਸਵੱਛ ਅਭਿਆਨ ਤਹਿਤ ਇਤਿਹਾਸਕ ਸਰਾਂ ਦੀ ਸਫ਼ਾਈ

ਨੂਰਮਹਿਲ, 21 ਅਪ੍ਰੈਲ (ਜਸਵਿੰਦਰ ਸਿੰਘ ਲਾਂਬਾ)-ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਸਵੱਛ ਅਭਿਆਨ ਤਹਿਤ ਇਤਿਹਾਸਕ ਸਰਾਂ ਨੂਰਮਹਿਲ ਦੀ ਸਫ਼ਾਈ ਕੀਤੀ ਗਈ | ਪੁਰਾਤੱਤਵ ਵਿਭਾਗ ਦੇ ਅਧਿਕਾਰੀ ਭਾਨੂੰ ਪ੍ਰਤਾਪ ਸਿੰਘ ਸੀਨੀਅਰ ਸੀ.ਏ. ਨੇ ਦੱਸਿਆ ਕਿ ਇਹ ਅਭਿਆਨ 16 ਤੋਂ 30 ...

ਪੂਰੀ ਖ਼ਬਰ »

ਅਟਵਾਲ ਦੇ ਹੱਕ 'ਚ ਗੁਰੂ ਨਾਨਕਪੁਰਾ ਵਿਖੇ ਸਮਰਥਕਾਂ ਵਲੋਂ ਬੈਠਕ

ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਉਨ੍ਹਾਂ ਦੇ ਸਮਰਥਕਾਂ ਵਲੋਂ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਬੈਠਕ ਕੀਤੀ ਗਈ | ਇਸ ਮੌਕੇ ਆਪਣੇ ਸੰਬੋਧਨ 'ਚ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਰਾਤ ਸਮੇਂ ਲੋਕਾਂ ਨੂੰ ਲੁੱਟਣ ਵਾਲਾ ਗਰੋਹ ਕਾਬੂ

ਆਦਮਪੁਰ, 21ਅਪ੍ਰੈਲ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਐਸ.ਐੱਚ.ਓ ਸਰਬਜੀਤ ਸਿੰਘ ਮੱਲੀ ਆਦਮਪੁਰ ਵੱਲੋਂ ਇਲਾਕੇ ਵਿੱਚ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੋਕਾਂ ਕੋਲੋਂ ਮੋਬਾਇਲ ਫੋਨ ਕੇ ਨਕਦੀ ਲੱੁਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇਕ ਗੈਂਗ ਨੂੰ ਕਾਬੂ ਕੀਤਾ ...

ਪੂਰੀ ਖ਼ਬਰ »

ਗਿੱਦੜ ਪਿੰਡੀ ਦੇ ਰੇਲਵੇ ਪੁਲ ਹੇਠੋਂ ਲੰਘਦੇ ਸਤਲੁਜ ਦਰਿਆ ਦੀ ਮਿੱਟੀ ਪੁਲ ਦੇ ਨਾਲ ਲੱਗੀ

ਲੋਹੀਆਂ ਖਾਸ, 21 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-ਭਾਵੇਂ ਦੁਆਬੇ ਵਿਚ ਦੀ ਲੰਘਦੇ ਸਤਲੁਜ ਦਰਿਆ ਦੇ ਕੰਢਿਆਂ 'ਤੇ ਬਣੇ ਰਸਤਿਆਂ ਦੀ ਹਾਲਤ ਤਾਂ ਹਰ ਥਾਂ ਤੋਂ ਹੀ ਖਸਤਾ ਹੈ, ਪਰ ਪਿੰਡ ਗਿੱਦੜ ਪਿੰਡੀ ਦੇ ਨੇੜੇ ਬਣੇ ਰੇਲਵੇ ਪੁੱਲ ਹੇਠਾਂ ਦਰਿਆ ਦੀ ਮਿੱਟੀ ਦਾ ਪੱਧਰ ਇਸ ...

ਪੂਰੀ ਖ਼ਬਰ »

ਮਹਿਤਪੁਰ ਦੀ ਮੰਡੀ 'ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ

ਮਹਿਤਪੁਰ, 21 ਅਪ੍ਰੈਲ (ਰੰਧਾਵਾ)-ਮੰਜਕੀ ਦੀ ਸਭ ਤੋਂ ਵੱਡੀ ਦਾਣਾ ਮੰਡੀ ਮਹਿਤਪੁਰ 'ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਅਤੇ ਆੜ੍ਹਤੀ ਬੇਹੱਦ ਪ੍ਰੇਸ਼ਾਨ ਅਤੇ ਚਿੰਤਤ ਹਨ | ਮੰਡੀ ਦੀ ਫੇਰੀ ਦੌਰਾਨ ਅਜੀਤ ਨੂੰ ਪਤਾ ਲੱਗਾ ਕਿ ਮਹਿਤਪੁਰ ਦੀ ਮੰਡੀ 'ਚ ਕਣਕ ਵਿਸਾਖੀ ਵਾਲੇ ...

ਪੂਰੀ ਖ਼ਬਰ »

ਅੰਬੇਡਕਰ ਸੈਨਾ ਵਲੋ ਜਾਗਰੂਕਤਾ ਮੋਟਰਸਾਈਕਲ ਰੈਲੀ ਕੱਢੀ

ਫਿਲੌਰ, 21 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ)-ਅੰਬੇਡਕਰ ਸੈਨਾ ਪੰਜਾਬ ਰਜਿ. ਤਹਿਸੀਲ ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪੁਰੀ ਅਤੇ ਚੇਅਰਮੈਨ ਮਨੋਜ ਲੋਈ ਦੀ ਅਗਵਾਈ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 128ਵਾੇ ਜਨਮ ਦਿਹਾੜੇ ਨੂੰ ਸਮਰਪਿਤ ਅੰਬੇਡਕਰ ਜਾਗਰੂਕਤਾ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਭੱਦਮ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਸ਼ਾਹਕੋਟ, 21 ਅਪ੍ਰੈਲ (ਬਾਂਸਲ)-ਸਰਕਾਰੀ ਐਲੀਮੈਂਟਰੀ ਸਕੂਲ ਭੱਦਮ, ਬਲਾਕ ਸ਼ਾਹਕੋਟ-2 ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੀਬੀ ਇੰਦਰ ਕੌਰ ਪਤਨੀ ਸਵ: ਬਚਨ ਸਿੰਘ ਜੋਸਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ਮੁਖੀ ਗੌਰਵ ਧਾਲੀਵਾਲ ਨੇ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਵਲੋਂ ਹਲਕਾ ਫਿਲੌਰ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ

ਫਿਲੌਰ, 21 ਅਪ੍ਰੈਲ ( ਸੁਰਜੀਤ ਸਿੰਘ ਬਰਨਾਲਾ )-ਲੋਕ ਸਭਾ ਹਲਕਾ ਜਲੰਧਰ ਤੋ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਵਲੋਂ ਹਲਕਾ ਫਿਲੌਰ ਦੇ ਦਰਜਨਾਂ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਆਪਣੇ ਆਪ ਨੂੰ ...

ਪੂਰੀ ਖ਼ਬਰ »

ਵਿਦਾਇਗੀ ਪਾਰਟੀ 'ਚ ਮਨਦੀਪ ਕੌਰ ਮਿਸ ਫੇਅਰਵੈੱਲ ਚੁਣੀ ਗਈ

ਕਰਤਾਪੁਰ, 21 ਅਪ੍ਰੈਲ (ਜਸਵੰਤ ਵਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦੇ ਗ੍ਰੈਜੂਏਸ਼ਨ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਵਲੋਂ ਗ੍ਰੈਜੂਏਸ਼ਨ ਭਾਗ ਤੀਜਾ ਦੇ ...

ਪੂਰੀ ਖ਼ਬਰ »

ਲੜੋਆ ਦੀ ਪੰਚਾਇਤ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼

ਭੋਗਪੁਰ, 21 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਨਜ਼ਦੀਕੀ ਪਿੰਡ ਲੜੋਆ ਦੀ ਸਾਬਕਾ ਸਰਪੰਚ ਮੀਰਾ ਸ਼ਰਮਾ ਨੇ ਪਿੰਡ ਦੀ ਪੰਚਾ ਇਤ 'ਤੇ ਬਿਨ੍ਹਾਂ ਮਨਜ਼ੂਰੀ ਲੋਕ ਨਿਰਮਾਣ ਵਿਭਾਗ ਦੀ ਸੜਕ ਪੁੱਟ ਕੇ ਪਾਣੀ ਖਤਾਨਾਂ ਵਿਚ ਪਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ...

ਪੂਰੀ ਖ਼ਬਰ »

ਸ਼ਾਹਕੋਟ ਵਿਖੇ ਈਸਟਰ ਵਿਖੇ ਮਸੀਹੀ ਸਮਾਗਮ

ਸ਼ਾਹਕੋਟ, 21 ਅਪ੍ਰੈਲ (ਬਾਂਸਲ)-ਸ਼ਾਹਕੋਟ ਦੇ ਸਲੈਚਾਂ ਰੋਡ 'ਤੇ ਸਥਿਤ ਸੀ. ਐਨ. ਆਈ. ਚਰਚ ਵਿਖੇ ਈਸਟਰ ਮੌਕੇ ਭਜਨ ਬੰਦਗੀ ਕਰਵਾਈ ਗਈ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਮਸੀਹੀ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਚਰਚ ਦੇ ਪਾਦਰੀ ਤਨਵੀਰ-ਉਲ-ਹੱਕ ਨੇ ਪਵਿੱਤਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX